Punjabbreaking24x7

Punjabbreaking24x7 A Web News Portal based in PUNJAB
PUNJAB BREAKING 24X7

ਡੀ ਸੀ ਮੋਹਾਲੀ ਨੇ ਆਪਣਾ ਜਨਮ ਦਿਨ ਅਨੋਖੇ ਢੰਗ ਨਾਲ ਮਨਾਇਆਜਨਮ ਦਿਨ ਮੌਕੇ ਛੱਤਬੀੜ ਚਿੜੀਆਘਰ ਵਿੱਚ ਇੱਕ ਸਾਲ ਲਈ ਹਿਰਨ ਨੂੰ ਗੋਦ ਲਿਆਮੋਹਾਲੀ , 21 ...
21/11/2023

ਡੀ ਸੀ ਮੋਹਾਲੀ ਨੇ ਆਪਣਾ ਜਨਮ ਦਿਨ ਅਨੋਖੇ ਢੰਗ ਨਾਲ ਮਨਾਇਆ

ਜਨਮ ਦਿਨ ਮੌਕੇ ਛੱਤਬੀੜ ਚਿੜੀਆਘਰ ਵਿੱਚ ਇੱਕ ਸਾਲ ਲਈ ਹਿਰਨ ਨੂੰ ਗੋਦ ਲਿਆ

ਮੋਹਾਲੀ , 21 ਨਵੰਬਰ(ਬਿਊਰੋ ਰਿਪੋਰਟ ):
ਕੁਦਰਤ ਅਤੇ ਪਸ਼ੂ ਪੰਛੀਆਂ ਪ੍ਰਤੀ ਮਾਨਵੀ ਸਨੇਹ ਦੀ ਮਿਸਾਲ ਕਾਇਮ ਕਰਦੇ ਹੋਏ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ, ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਆਪਣਾ ਜਨਮ ਦਿਨ ਵਿਲੱਖਣ ਢੰਗ ਨਾਲ ਮਨਾਉਂਦੇ ਹੋਏ ਛੱਤਬੀੜ ਚਿੜੀਆਘਰ ਵਿੱਚ ਇੱਕ ਸਾਲ ਲਈ ਹਿਰਨ ਨੂੰ ਗੋਦ ਲਿਆ।
ਡਿਪਟੀ ਕਮਿਸ਼ਨਰ ਨੇ ਆਪਣੇ ਪਤੀ ਹਿਮਾਂਸ਼ੂ ਜੈਨ ਨਾਲ ਦੁਪਹਿਰ ਵੇਲੇ ਚਿੜੀਆਘਰ ਦਾ ਦੌਰਾ ਕੀਤਾ ਅਤੇ 14400 ਰੁਪਏ ਦੀ ਸਾਲਾਨਾ ਫੀਸ ਜਮ੍ਹਾਂ ਕਰਵਾ ਕੇ ਹਿਰਨ ਨੂੰ ਗੋਦ ਲੈਣ ਦੀ ਰਸਮ ਪੂਰੀ ਕੀਤੀ। ਉਨ੍ਹਾਂ ਨੇ ਇਹ ਫੀਸ ਪੰਜਾਬ ਚਿੜੀਆਘਰ ਵਿਕਾਸ ਸੁਸਾਇਟੀ ਨੂੰ ਜਮ੍ਹਾਂ ਕਰਵਾਈ ਜੋ ਚਿੜੀਆਘਰ ਵਿੱਚ ਪਸ਼ੂਆਂ ਦੀ ਦੇਖਭਾਲ ਲਈ ਕੰਮ ਕਰ ਰਹੀ ਹੈ। ਇਸ ਨੂੰ ਸੁਖਾਵਾਂ ਅਤੇ ਬੇਹਤਰੀਨ ਅਨੁਭਵ ਦੱਸਦੇ ਹੋਏ, ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਕਾਰਜ ਤੋਂ ਬਾਅਦ ਹੁਣ ਉਹ ਹੋਰ ਸਰਗਰਮੀ ਨਾਲ ਲੋਕਾਂ ਨੂੰ ਇਸ ਕਾਰਜ ਪ੍ਰਤੀ ਯੋਗਦਾਨ ਪਾਉਣ ਲਈ ਪ੍ਰੇਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਦਰਤੀ ਬਨਸਪਤੀ ਅਤੇ ਜੀਵ-ਜੰਤੂਆਂ ਦੀ ਸੰਭਾਲ ਹਰੇਕ ਵਿਅਕਤੀ ਦਾ ਮੁੱਢਲਾ ਤੇ ਨੈਤਿਕ ਫਰਜ਼ ਹੈ ਅਤੇ ਉਨ੍ਹਾਂ ਇਹ ਕਦਮ ਇਸੇ ਮਕਸਦ ਨਾਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਹਰ ਵਿਅਕਤੀ ਨੂੰ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਜਾਨਵਰਾਂ ਅਤੇ ਪੌਦਿਆਂ ਦੀਆਂ ਕੀਮਤੀ ਪ੍ਰਜਾਤੀਆਂ ਨੂੰ ਜਨਤਕ ਸਹਿਯੋਗ।ਨਾਲ ਸੁਰੱਖਿਅਤ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਆਪਣੇ ਅਜਿਹੇ ਵਿਸ਼ੇਸ਼ ਦਿਨਾਂ 'ਤੇ ਇਸ ਨੇਕ ਕਾਰਜ ਲਈ ਅੱਗੇ ਆਉਣ ਅਤੇ ਯੋਗਦਾਨ ਪਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ ਵਾਤਾਵਰਣ ਅਤੇ ਜੀਵ-ਜੰਤੂਆਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਲੋਕ ਲਹਿਰ ਬਣਾਉਣ ਵਿੱਚ ਸਹਾਈ ਹੋਵੇਗਾ। ਸ਼੍ਰੀਮਤੀ ਆਸ਼ਿਕਾ ਜੈਨ ਨੇ ਉਮੀਦ ਪ੍ਰਗਟਾਈ ਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦਾ ਹਿੱਸਾ ਬਣਨਗੇ ਅਤੇ ਚਿੜੀਆਘਰਾਂ ਵਿੱਚ ਵੱਧ ਤੋਂ ਵੱਧ ਜਾਨਵਰਾਂ ਨੂੰ ਗੋਦ ਲੈਣਗੇ।
ਛੱਤਬੀੜ ਚਿੜੀਆਘਰ ਦੀ ਡਾਇਰੈਕਟਰ ਸ਼੍ਰੀਮਤੀ ਕਲਪਨਾ ਕੇ. ਨੇ ਇਸ ਨੇਕ ਕਰਜ਼ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੋਲਰ ਪੈਨਲ ਵੀ ਲਗਾਇਆ ਗਿਆ ਹੈ ਅਤੇ ਅੱਜ ਕੰਮ ਸ਼ੁਰੂ ਹੋ ਗਿਆ ਹੈ।
ਉਸਨੇ ਵਿਦਿਅਕ ਸੰਸਥਾਵਾਂ ਅਤੇ ਸਕੂਲ ਮੁਖੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੂਲ ਵਿੱਚ ਚਿੜੀਆਘਰ ਦੇ ਜੀਵ - ਜੰਤੂਆਂ ਨੂੰ ਗੋਦ ਲੈਣ ਦੀ ਲਹਿਰ ਚਲਾਉਣ।
ਜ਼ਿਕਰਯੋਗ ਹੈ ਕਿ ਜੈਨ ਜੋੜਾ ਵਾਤਾਵਰਨ ਦੀ ਸੰਭਾਲ ਪ੍ਰਤੀ ਵੀ ਸਮਰਪਿਤ ਹੈ। ਹਿਮਾਂਸ਼ੂ ਜੈਨ ਜੋ ਪੰਜਾਬ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ, ਨੇ ਅੱਗੇ ਕਿਹਾ ਕਿ ਉਹ ਸੀਸਵਾਂ ਜੰਗਲੀ ਖੇਤਰ ਵਿੱਚ ਸ਼ਿਵਾਲਿਕ ਦੇ ਇਲਾਕੇ ਵਿੱਚ ਹਾਈਕਿੰਗ, ਟ੍ਰੇਲ ਵਾਕ ਵਰਗੀਆਂ ਵਾਤਾਵਰਣ ਜਾਗਰੂਕਤਾ ਗਤੀਵਿਧੀਆਂ ਵਿੱਚ ਅਕਸਰ ਹਿੱਸਾ ਲੈਂਦੇ ਹਨ। ਸੀਸਵਾਂ ਖੇਤਰ ਵਿੱਚ ਪਗਡੰਡੀਆਂ 'ਤੇ ਇੱਕ ਕੌਫੀ ਟੇਬਲ ਬੁੱਕ ਦੇ ਪ੍ਰਕਾਸ਼ਨ ਲਈ ਵੀ ਉਨ੍ਹਾਂ ਦਾ ਕੰਮ ਜਾਰੀ ਹੈ। ਉਨ੍ਹਾਂ ਆਪਣੇ ਜੀਵਨ ਸਾਥੀ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਕਦਮ ਦਾ ਉਦੇਸ਼ ਦੂਜਿਆਂ ਲਈ ਵੀ ਇੱਕ ਮਿਸਾਲ ਕਾਇਮ ਕਰਨਾ ਹੈ।

ਲੜਕੇ ਨੇ ਕੁੜੀ ਨੂੰ ਪਿਆਰ 'ਚ ਧੋਖਾ ਦਿੱਤਾ, ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈਸ਼ਿਕਾਇਤ 'ਤੇ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ, ਪੀੜਤ...
21/11/2023

ਲੜਕੇ ਨੇ ਕੁੜੀ ਨੂੰ ਪਿਆਰ 'ਚ ਧੋਖਾ ਦਿੱਤਾ, ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ
ਸ਼ਿਕਾਇਤ 'ਤੇ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ, ਪੀੜਤ ਲੜਕੀ ਨੇ ਕੀਤਾ ਵੱਡਾ ਖੁਲਾਸਾ

ਮੋਹਾਲੀ, 21 ਨਵੰਬਰ( ਬਿਊਰੋ ਰਿਪੋਰਟ ):
ਪਹਿਲੇ ਪਿਆਰ ਅਤੇ ਵਿਆਹ ਦੇ ਬਹਾਨੇ ਸਾਰੀ ਉਮਰ ਜਿਉਣ-ਮਰਣ ਦੀ ਕਸਮ ਖਾ ਚੁੱਕੇ ਲੜਕੇ ਨੇ ਇਕ-ਦੋ ਸਾਲ ਬਾਅਦ ਨਹੀਂ, ਸਗੋਂ 12 ਸਾਲ ਬਾਅਦ ਲੜਕੀ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਧੋਖਾ ਦਿੱਤਾ ਅਤੇ ਜਦੋਂ ਪੀੜਤ ਲੜਕੀ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ, ਜਦੋਂ ਉਸਨੇ ਸ਼ਿਕਾਇਤ ਕੀਤੀ ਤਾਂ ਹੁਣ ਲੜਕਾ/ਪ੍ਰੇਮੀ ਪੀੜਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਉਪਰੋਕਤ ਦੋਸ਼ ਪੀੜਤ ਲੜਕੀ ਜਿਸ ਦਾ ਨਾਂ ਬਦਲ ਕੇ ਡਿੰਪੀ ਰੱਖਿਆ ਗਿਆ ਹੈ ਨੇ ਅੱਜ ਮੋਹਾਲੀ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਲਗਾਏ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ ਦੋਸ਼ੀ ਲੜਕੇ ਮਨੀਸ਼ ਕੁਮਾਰ ਨਾਲ ਪਿਆਰ ਸੀ ਅਤੇ ਉਹ ਕਾਲਜ ਤੋਂ ਬਾਅਦ ਵੀ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗੇ, ਇਸ ਦੌਰਾਨ ਜਦੋਂ ਵੀ ਪੀੜਤ ਲੜਕੀ ਨੇ ਦੋਸ਼ੀ ਲੜਕੇ ਮਨੀਸ਼ ਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ ਉਸ ਨੇ ਉਸ ਨੂੰ ਵਿਆਹ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਸਹੀ ਸਮਾਂ ਆਉਣ 'ਤੇ ਉਸ ਨਾਲ ਵਿਆਹ ਕਰ ਲਵੇਗਾ ਅਤੇ ਪਿਛਲੇ 12 ਸਾਲਾਂ ਦੌਰਾਨ ਦੋਸ਼ੀ ਪ੍ਰੇਮੀ ਪੀੜਤਾ ਨੂੰ ਇਸ ਸ਼ਰਤ 'ਤੇ ਗਰਭਪਾਤ ਕਰਨ ਲਈ ਗੋਲੀਆਂ ਦਿੰਦਾ ਰਿਹਾ ਕਿ ਸਾਡੇ ਬੱਚੇ ਨਹੀਂ ਹੋਣਗੇ, ਵਿਆਹ ਤੋਂ ਬਾਅਦ ਬੱਚਿਆਂ ਬਾਰੇ ਸੋਚਾਂਗੇ | ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਇਕ ਵਾਰ ਨਹੀਂ ਸਗੋਂ 12 ਵਾਰ ਗਰਭਪਾਤ ਹੋਇਆ, ਜਿਸ ਵਿਚ ਦੋਸ਼ੀ ਲੜਕੇ ਦੀ ਭਰਜਾਈ ਭਾਨੂ, ਮਾਤਾ ਪ੍ਰੋਮਿਲਾ ਅਤੇ ਉਸ ਦਾ ਭਰਾ ਅਤੇ ਦੋਸ਼ੀ ਪ੍ਰੇਮੀ ਖੁਦ ਵੀ ਸ਼ਾਮਲ ਸਨ। ਪੀੜਤਾ ਨੇ ਦੱਸਿਆ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਸੰਨੀ ਇਨਕਲੇਵ ਦਾ ਰਹਿਣ ਵਾਲਾ ਲੜਕਾ ਮਨੀਸ਼ ਹੁਣ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹੈ।
ਪੀੜਤਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਸਬੰਧਿਤ ਥਾਣੇ ਦੀ ਪੁਲਿਸ ਉਸਦੀ ਗੱਲ ਨਹੀਂ ਸੁਣ ਰਹੀ ਅਤੇ ਉਸਨੂੰ ਇਨਸਾਫ਼ ਨਹੀਂ ਮਿਲ ਰਿਹਾ |ਪੀੜਤ ਨੇ ਦੱਸਿਆ ਕਿ ਦੂਜੇ ਪਾਸੇ ਉਸਦਾ ਪ੍ਰੇਮੀ ਲੜਕਾ ਉਸਨੂੰ ਧਮਕੀਆਂ ਦੇ ਰਿਹਾ ਹੈ | ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਤੀ ਨਾਲ ਸਬੰਧਤ ਸ਼ਬਦਾਂ ਨਾਲ ਗਾਲ੍ਹਾਂ ਕੱਢਦਾ ਰਿਹਾ, ਪੀੜਤ ਨੇ ਦੱਸਿਆ ਕਿ ਉਹ ਐਸਸੀ/ਐਸਟੀ ਜਾਤੀ ਨਾਲ ਸਬੰਧਤ ਹੈ ਅਤੇ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕਰ ਰਹੀ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੀੜਤ ਲੜਕੀ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਜਲਦੀ ਹੀ ਮੁਹਾਲੀ ਦੇ ਐਸ.ਐਸ.ਪੀ ਦਫ਼ਤਰ ਅੱਗੇ ਧਰਨੇ 'ਤੇ ਬੈਠ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ।ਪੀੜਤ ਲੜਕੀ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਲੜਕਾ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਵੀ ਖਤਰਾ ਹੈ, ਇਸ ਲਈ ਦੋਸ਼ੀ ਅਤੇ ਉਸਦੇ ਪਰਿਵਾਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਦੋਂ ਪੀੜੀਤਾ ਵੱਲੋਂ ਲਗਾਏ ਆਰੋਪ ਮਨੀਸ਼ ਕੁਮਾਰ ਦੇ ਭਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਫੋਨ ਤੇ ਕਿਹਾ ਕਿ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਤੇ ਦੂਜੇ ਪਾਸੇ ਜਦੋਂ ਆਈਓ ਰਾਜਕੁਮਾਰ ਜੀ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਕੰਪਲੇਂਟ ਸਾਡੇ ਕੋਲ ਆਈ ਹੋਈ ਹੈ ਪਰ ਹਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਪਾਇਆ |

20/08/2023

ਗੁੱਗਾ ਮਾੜੀ ਰਾਮਦਰਬਾਰ ਚੰਡੀਗੜ੍ਹ ਵਿਖ਼ੇ ਹੋਣ ਜਾ ਰਿਹਾ ਸ਼ਾਨਦਾਰ ਪ੍ਰੋਗਰਾਮ, ਜਾਣਕਾਰੀ ਦਿੰਦੇ ਭਗਤ ਬੰਟੀ

ਸੈਕਟਰ-67 ਦੇ ਮਾਂ ਜਗਦੰਬਾ ਮੰਦਿਰ ਵਿਖੇ ਸ੍ਰੀ ਮਹਾਂ ਸ਼ਿਵਪੁਰਾਣ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂ।ਕਥਾਵਾਚਕ ਟੀਕਾ ਰਾਮ ਸ਼ਾਸਤਰੀ ਨੇ ਸ਼ਰ...
25/07/2023

ਸੈਕਟਰ-67 ਦੇ ਮਾਂ ਜਗਦੰਬਾ ਮੰਦਿਰ ਵਿਖੇ ਸ੍ਰੀ ਮਹਾਂ ਸ਼ਿਵਪੁਰਾਣ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂ।
ਕਥਾਵਾਚਕ ਟੀਕਾ ਰਾਮ ਸ਼ਾਸਤਰੀ ਨੇ ਸ਼ਰਾਵਨ 'ਚ ਭਗਵਾਨ ਸ਼ਿਵ ਅਤੇ ਸਤੀ ਦੇ ਵਿਆਹ ਦੀ ਕਥਾ ਸੁਣਾਈ |

ਮੋਹਾਲੀ 25 ਜੁਲਾਈ :
ਸਾਵਣ ਮਹੀਨੇ ਦੀ ਮਹਾਂ ਸ਼ਿਵ ਪੁਰਾਣ ਕਥਾ ਵਿਚ ਕਥਾਵਾਚਕ ਟੀਕਾ ਰਾਮ ਸ਼ਾਸਤਰੀ ਨੇ ਭਗਵਾਨ ਸ਼ਿਵ ਅਤੇ ਮਾਤਾ ਸਤੀ ਦੇ ਵਿਆਹ ਦੀ ਕਥਾ ਸੁਣਾਉਂਦੇ ਹੋਏ ਕਿਹਾ ਕਿ ਸ਼ਰਾਵਣ ਦਾ ਮਹੀਨਾ ਅਜਿਹਾ ਮਹੀਨਾ ਹੈ ਜੋ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ ਅਤੇ ਇਸ ਮਹੀਨੇ ਵਿਚ ਜੋ ਵੀ ਸ਼ਰਧਾਲੂ ਸੱਚੇ ਮਨ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦਾ ਹੈ, ਉਹ ਬੜੀ ਆਸਾਨੀ ਨਾਲ ਭਗਵਾਨ ਸ਼ਿਵ ਦੀ ਪ੍ਰਾਪਤੀ ਕਰ ਲੈਂਦਾ ਹੈ । ਇਸ ਮੌਕੇ ਮਾਂ ਜਗਦੰਬਾ ਸੇਵਾ ਮੰਡਲ ਸੈਕਟਰ-67 ਮੁਹਾਲੀ ਦੇ ਪ੍ਰਧਾਨ ਹਰਬੰਸ ਕਾਲੀਆ, ਸਕੱਤਰ ਕੇਵਲ ਕਿਸ਼ਨ ਸ਼ਰਮਾ, ਖਜ਼ਾਨਚੀ ਹਨੂੰਮਾਨ ਪ੍ਰਸਾਦ, ਦੀਪਕ ਸੂਦ, ਕਲਿਆਣ ਸਿੰਘ ਰਾਣਾ, ਮਹਿੰਦਰ ਸਿੰਘ ਚੌਧਰੀ, ਰਾਜਕੁਮਾਰ, ਦਰਸ਼ਨ ਲਾਲ ਸ਼ਰਮਾ, ਗੋਪਾਲ ਗੁਪਤਾ, ਅਮਿਤ ਗਰਗ, ਦਿਲਾਵਰ ਅਤੇ ਅਰੁਣ ਮਲਹੋਤਰਾ ਦੇ ਇਲਾਵਾ ਕੇ ਜੀ ਮੁਸ਼ੀ, ਆਰ ਕੇ ਸ਼ਰਮਾ, ਸੰਜੀਵ ਗੁਪਤਾ, ਵਿਜੈ ਸੂਦ, ਅਮਿਤ ਛੱਬੜਾ ਆਦਿ ਨਾਲ ਪੂਰਾ ਮਹਿਲਾ ਮੰਡਲ ਅਤੇ ਮੁੱਖ ਪੁਜਾਰੀ ਅਚਾਰੀਆ ਟੀਕਾ ਰਾਮ ਸ਼ਾਸਤਰੀ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਸੈਕਟਰ-67 ਸਥਿਤ ਮਾਂ ਜਗਦੰਬਾ ਮੰਦਰ ਵਿਖੇ ਸ਼੍ਰੀ ਮਹਾਂ ਸ਼ਿਵਪੁਰਾਣ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਕਾਲੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਆਉਣ ਵਾਲੇ ਸ਼ਰਧਾਲੂਆਂ ਦੇ ਬੈਠਣ ਅਤੇ ਮੱਥਾ ਟੇਕਣ ਦੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਉਪਰੰਤ ਮਹਾਂ ਆਰਤੀ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਉਪਰੰਤ ਅਖੰਡ ਪ੍ਰਸ਼ਾਦ ਵੀ ਵਰਤਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਸ਼੍ਰੀਮਤੀ ਸੁਨੀਤਾ ਸ਼ਰਮਾ ਨੇ ਮਹਾਂ ਆਰਤੀ ਦੇ ਨਾਲ ਮੰਦਰ ਵਿੱਚ ਸਜਾਵਟ ਦੀ ਸੇਵਾ ਕੀਤੀ ਗਈ ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਹਰਬੰਸ ਕਾਲੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਦੱਸਿਆ ਕਿ ਮੰਦਰ ਦੇ ਮਾਤਾ ਦੇ ਦਰਬਾਰ ਦੇ ਨਿਰਮਾਣ ਕਾਰਜ ਦੀ ਸੇਵਾ ਚੱਲ ਰਹੀ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਕੋਈ ਵੀ ਸ਼ਰਧਾਲੂ ਇਸ ਸੇਵਾ ਵਿੱਚ ਯੋਗਦਾਨ ਪਾ ਸਕਦਾ ਹੈ, ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਮਹਾਂ ਸ਼ਿਵ ਪੁਰਾਣ ਕਥਾ ਵਿੱਚ ਪਹੁੰਚ ਕੇ ਭਗਵਾਨ ਸ਼ਿਵ ਦੀ ਕਥਾ ਦਾ ਆਨੰਦ ਮਾਣਨ।

30/01/2023

Amritpal Singh Full Speech At Kaumi Insaaf Morcha Mohali | Waris Punjab De Amritpal Singh ਮੁੱਖੀ ਵਲੋਂ ਕਿ ਕਿਹਾ ਗਿਆ

31/12/2022

Hoshiarpur Traffic Incharge Surinderpal Singh ने दी नये साल की शुभकामनायें

31/12/2022

Hoshiarpur PCR Incharge Harish Kumar ने दी शहरवासियो,देश वासियों को नये साल की शुभकामनायें

25/12/2022

ਮੀਡੀਆ ਸੈਂਟਰ ਮੋਹਾਲੀ ਵੱਲੋਂ ਲਾਇਆ ਲੰਗਰ
ਮੋਹਾਲੀ ਫੇਜ਼-2 ਮੋਹਾਲੀ ਮੀਡੀਆ ਸੈਂਟਰ ਅਤੇ ਕੇ.ਐਫ.ਟੀ ਕੰਪਨੀ ਵੱਲੋਂ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ,ਜਿਸ 'ਚ ਸ਼ਹਿਰ ਦੇ ਵੱਖ ਵੱਖ ਪਤਵੰਤੇ ਵਿਅਕਤੀਆਂ ਤੋਂ ਇਲਾਵਾ ਕਈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਹਾਜ਼ਰੀ ਲਗਵਾਈ ਗਈ।

24/11/2022

Shiv Sena ਆਗੂ Nishant Sharma ਨੇ ਆਪਣੇ ਸਾਥੀਆਂ,ਆਪਣੇ ਕਰਿਆਕਰਤਾ ਨੂੰ ਭੜਕਾਊ ਬਿਆਨ ਨਾ ਦੇਣ ਦੀ ਕੀਤੀ Appeal ਅਤੇ ਗਨ ਕਲਚਰ ਤੇ ਨਕੇਲ ਕਸਣ ਦੇ ਸਰਕਾਰ ਦੇ ਫੈਸਲਾ ਤੇ ਖੁਸ਼ੀ ਜਤਾਈ

ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਨੇ ਨਵੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾਪ੍ਰੀਸ਼ਦ ਦੇ ਗਠਨ ਨਾਲ ਮੰਦਿਰ ਪ੍ਰਬੰਧਕ ਕ...
23/11/2022

ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਨੇ ਨਵੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ
ਪ੍ਰੀਸ਼ਦ ਦੇ ਗਠਨ ਨਾਲ ਮੰਦਿਰ ਪ੍ਰਬੰਧਕ ਕਮੇਟੀਆਂ ਅਤੇ ਪੁਜਾਰੀ ਭਾਈਚਾਰੇ ਵਿਚ ਖੁਸ਼ੀ,ਬ੍ਰਾਹਮਣ ਸਮਾਜ ਨੂੰ ਮਿਲੇਗੀ ਵੱਡੀ ਤਾਕ਼ਤ

ਮੋਹਾਲੀ 24 ਨਵੰਬਰ (ਸੁਨੀਲ ਗੁਪਤਾ) :
ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦੇ ਚੌਥੀ ਵਾਰ ਸਰਬਸੰਮਤੀ ਨਾਲ ਅਚਾਰਿਆ ਜਗਦੰਬਾ ਰਤੁੜੀ ਦੇ ਪ੍ਰਧਾਨ ਚੁਣੇ ਜਾਨ ਤੋਂ ਬਾਅਦ ਬੁਧਵਾਰ ਨੂੰ ਪ੍ਰੀਸ਼ਦ ਦੀ ਨਵੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਪ੍ਰੀਸ਼ਦ ਦੇ ਸੰਸਥਾਪਕ ਪੰਡਿਤ ਸੁੰਦਰਲਾਲ ਬੀਜਲਵਾਣ,ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਨੇ ਇਕ ਹਫਤੇ ਦੇ ਬਾਅਦ ਸੋਚ ਵਿਚਾਰ ਕਰਕੇ ਕਾਰਜਕਾਰੀ ਕਮੇਟੀ ਵਿਚ ਉਹਨ੍ਹਾਂ ਨੂੰ ਜਗਾਹ ਦਿਤੀ ਗਈ ਹੈ ਜੋ ਪੁਜਾਰੀ ਕਲਿਆਨ ਅਤੇ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ ਨਾਲ ਪੁਜਾਰੀ ਪ੍ਰੀਸ਼ਦ ਦੇ ਲਈ ਜਿਆਦਾ ਤੋਂ ਜਿਆਦਾ ਟਾਈਮ ਦੇ ਸਕਣ |
ਇਸ ਮੌਕੇ ਗੱਲਬਾਤ ਕਰਦੇ ਹੋਏ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਰਜਿ. ਮੋਹਾਲੀ ਦੇ ਇਸ ਵੇਲੇ ਦੇ ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਅਤੇ ਆਦਿ ਕਾਰਜਕਾਰੀ ਅਹੁਦੇਦਾਰਾਂ ਨੇ ਦਸਿਆ ਕੇ ਮੰਦਿਰ ਪੁਜਾਰੀ ਪ੍ਰੀਸ਼ਦ ਦੇ ਗਠਨ ਨਾਲ ਇਕ ਪਾਸੇ ਜਿਥੇ ਪੁਜਾਰੀ / ਬ੍ਰਾਹਮਣ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਦੂਜੇ ਪਾਸੇ ਮੋਹਾਲੀ ਦੇ ਸਾਰੇ ਮੰਦਿਰ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਨੇ ਵੀ ਖੁਸ਼ੀ ਜ਼ਾਹਿਰ ਕਰਦੇ ਵਧਾਈਆਂ ਦੇ ਰਹੇ ਹਨ |ਉਹਨ੍ਹਾਂ ਨੇ ਕਿਹਾ ਕੇ ਪਹਿਲਾ ਵੀ ਕਿਹਾ ਹੈ ਅਤੇ ਅੱਜ ਵੀ ਕਿਹਾ ਜਾ ਰਿਹਾ ਹੈ ਕੇ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦਾ ਗਠਨ ਕਰਨਾ ਅਤੇ ਵਿਸਤਾਰ ਕਰਨਾ ਕਿਸੇ ਵੀ ਤਰ੍ਹਾਂ ਰਾਜਨੀਤਕ ਨਹੀਂ ਹੈ ਇਹ ਇਕ ਧਾਰਮਿਕ ਸੰਸਥਾ ਹੈ ਅਤੇ ਇਸਦਾ ਕੰਮ ਪੁਜਾਰੀਆਂ ਦੀ ਮੁਸ਼ਕਿਲਾਂ ਦਾ ਹਲ ਕਰਨਾ ਅਤੇ ਸਮਾਜ ਵਿੱਚ ਗਰੀਬ ਯਾ ਜਰੂਰਤਮੰਦ ਪੁਜਾਰੀਆਂ / ਬ੍ਰਾਹਮਣਾ ਅਤੇ ਉਹਨ੍ਹਾਂ ਦੇ ਪਰਿਵਾਰਾਂ ਦਾ ਵਿਕਾਸ ਕਰਨਾ ਹੈ | ਉਹਨ੍ਹਾਂ ਨੇ ਕਿਹਾ ਕੇ ਹੁਣ ਕਾਰਜਕਾਰੀ ਕਮੇਟੀ ਦਾ ਗਠਨ ਹੋ ਚੁਕਿਆ ਹੈ ਜਿਸ ਵਿੱਚ 21 ਮੇਂਬਰਾ ਨੂੰ ਅਹੁਦੇ ਦਿਤੇ ਗਏ ਹਨ ਅਤੇ ਸਾਰੇ ਪੰਡਿਤ / ਅਚਾਰਿਆ ਦਾ ਪਹਿਲਾ ਵੀ ਬਹੁਤ ਯੋਗਦਾਨ ਰਿਹਾ ਹੈ ਅਤੇ ਅੱਗੇ ਵੀ ਮਿਲੇਗਾ | ਅਚਾਰਿਆ / ਪ੍ਰਧਾਨ ਜਗਦੰਬਾ ਰਤੁੜੀ ਨੇ ਕਿਹਾ ਕੇ ਜਲਦੀ ਹੀ ਪੁਜਾਰੀ ਪ੍ਰੀਸ਼ਦ ਦੇ ਕੰਮ ਦਿਖਾਈ ਦੇਣ ਲੱਗ ਜਾਣਗੇ ਅਤੇ ਜੋ ਕੰਮਾਂ ਵਿੱਚ ਕਿਸੀ ਕਾਰਣ ਦੇਰੀ ਹੋ ਪਈ ਉਹਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਮੌਕੇ ਸਾਰੇ ਕਾਰਜਕਾਰੀ ਅਹੁਦੇਦਾਰਾਂ ਨੂੰ ਸੰਸਥਾਪਕ ਪੰਡਿਤ ਸੁੰਦਰਲਾਲ ਬੀਜਲਵਾਨ ਨੇ ਫੁੱਲਾਂ ਦਾ ਹਾਰ ਪਾਕੇ ਉਹਨ੍ਹਾਂ ਦੇ ਨਾਮਾਂ ਦੀ ਘੋਸ਼ਣਾ ਕੀਤੀ ਅਤੇ ਮੰਚ ਤੇ ਸਨਮਾਨਿਤ ਵੀ ਕੀਤਾ |ਇਸ ਮੌਕੇ ਕਾਰਜਕਾਰੀ ਅਹੁਦੇਦਾਰਾਂ ਨੇ ਪ੍ਰਧਾਨ ਸ਼੍ਰੀ ਰਤੁੜੀ ਨੂੰ ਆਉਣਾ ਪੂਰਾ ਸਹਿਯੋਗ ਦੇਣ ਅਤੇ ਆਪਣੇ ਅਹੁਦੇ ਮਾਣ ਬਣਾਏ ਰੱਖਣ ਦਾ ਭਰੋਸਾ ਵੀ ਦਿਤਾ |

ਪੁਜਾਰੀ ਪ੍ਰੀਸ਼ਦ ਦੇ ਕਾਰਜਕਾਰੀ ਕਮੇਟੀ ਵਿੱਚ ਕਿਸਨੂੰ ਕੀ ਜਿੰਮੇਵਾਰੀ ਮਿਲੀ?
ਮੋਹਾਲੀ |
ਅਚਾਰਿਆ ਜਗਦੰਬਾ ਰਤੁੜੀ ਨੇ ਦਸਿਆ ਕੇ ਇਸ ਵਾਰ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦੀ ਨਵੀ ਕਾਰਜਕਾਰੀ ਕਮੇਟੀ ਵਿੱਚ ਦੋ ਜਾਣਿਆ ਨੂੰ ਜਿਸ ਵਿੱਚ ਸ਼੍ਰੀ ਸ਼ੰਕਰ ਸ਼ਾਸਤਰੀ ਅਤੇ ਸ਼ਿਵਾਨੰਦ ਜੋਸ਼ੀ ਨੂੰ ਸਰਪ੍ਰਸਤ,ਸੋਹਣ ਲਾਲ ਸ਼ਾਸਤਰੀ ਚੇਅਰਮੈਨ,ਗੋਪਾਲ ਮਣੀ ਮਿਸ਼ਰਾ ਉਪ ਚੇਅਰਮੈਨ,ਕਿਸ਼ੋਰ ਸ਼ਾਸਤਰੀ ਅਤੇ ਟੀਕਾ ਰਾਮ ਸ਼ਾਸਤਰੀ ਨੂੰ ਸੀਨੀਅਰ ਉਪ ਪ੍ਰਧਾਨ,ਯੋਗੇਸ਼ਵਰ ਪ੍ਰਸਾਦ ਕੰਨਵਾਲ ਨੂੰ ਜਨਰਲ ਸਕੱਤਰ,ਸ਼ਸ਼ੀ ਵਸ਼ਿਸ਼ਠ ਉਪ ਸਕੱਤਰ,ਵਿਜੈ ਨੋਟਿਆਲ ਪ੍ਰਬੰਧਕ ਸਕੱਤਰ, ਸਰਵੇਸ਼ਰ ਪ੍ਰਸਾਦ ਗੌੜ ਖਜਾਨਚੀ, ਰਾਧਾ ਕ੍ਰਿਸ਼ਨ ਜੋਸ਼ੀ ਉਪ ਖਜਾਨਚੀ, ਮੰਚ ਸੰਚਾਲਕ ਜਗਤਰਾਮ ਕੋਠੀਆਲ, ਉਪ ਮੰਚ ਸੰਚਾਲਕ ਅਰਵਿੰਦ ਕੀਮੋਠੀ,ਸਭਾਪਤੀ ਮਹੇਸ਼ ਨੋਟਿਆਲ, ਉਪ ਸਭਾਪਤੀ ਦੇਵੇਸ਼ਵਰ ਵਿਆਸ,ਮੁਖ ਸਲਾਹਕਾਰ ਅਤੇ ਸਾਰੰਕਸ਼ਣ ਮੰਡਲ ਲੱਕੀ ਸ਼ਰਮਾ,ਸ਼ਸ਼ੀ ਸ਼ਾਸਤਰੀ ਫੇਸ 9,ਸੁਧੀਰ ਜੋਸ਼ੀ ਦੇ ਅਲਾਵਾ ਸੰਗਠਨ ਮੰਤਰੀ ਵਿੱਚ ਰਾਜੇਸ਼ ਜੋਸ਼ੀ ਅਤੇ ਪ੍ਰਚਾਰ ਮੰਤਰੀ ਦੀ ਜਿੰਮੇਵਾਰੀ ਅਭਿਮਨ੍ਯੂ ਮਿਸ਼ਰਾ ਨੂੰ ਮਿਲੀ |

22/11/2022

ਮੋਹਾਲੀ ਦੇ ਸੈਕਟਰ 77 ਵਿਖ਼ੇ Golden Bells Public School ਵਿਚ ਸਾਲਾਨਾ ਮਹਾਉਤਸਵ ਬੜੇ ਧੂਮ ਧਾਮ ਨਾਲ ਮਨਾਇਆ ਗਿਆ | ਜਿਥੇ ਛੋਟੇ ਛੋਟੇ ਬੱਚਿਆਂ ਨੇ ਨੱਚਕੇ ਸਾਰਿਆ ਦਾ ਮਨ ਮੋਹ ਲਿਆ

17/11/2022

Narcotics Control Bureau,चंडीगढ़ जोनल यूनिट ने हिमाचल प्रदेश विधानसभा चुनाव 2022 के दौरान अंतर्राज्यीय ड्रग सिंडिकेट के खिलाफ विशेष अभियान शुरू किया,जानकारी देते Gyaneshwar Singh IPS(Dy. Director General,Northern Region, NCB)

15/11/2022

ਡੀ.ਜੀ.ਪੀ.ਪੰਜਾਬ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਨਿਗਰਾਨੀ ਹੇਠ ਇੱਕ ਘੇਰਾਬੰਦੀ ਅਤੇ ਸਰਚ ਓਪਰੇਸ਼ਨ ਚਲਾਇਆ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਅਪਰਾਧਿਕ ਅਨਸਰਾਂ ਅਤੇ ਨਸ਼ਾਖੋਰੀ ਦੀ ਭਾਲ ਲਈ ਲੁਧਿਆਣਾ ਚੀਮਾ ਚੌਂਕ ਵਿਖੇ ਤਲਾਸ਼ੀ ਲਈ ਗਈ।

15/11/2022

ਐਸ.ਏ.ਐਸ.ਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ, ਨਸ਼ਾ ਤਸਕਰਾਂ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਜ਼ਿਲ੍ਹੇ ਵਿੱਚ ਸ਼ੱਕੀ ਵਿਅਕਤੀਆਂ ਅਤੇ ਡਰੱਗ ਹੌਟਸਪੌਟਸ ਦੇ ਟਿਕਾਣਿਆਂ 'ਤੇ CASO (ਕੋਰਡਨ ਅਤੇ ਸਰਚ ਆਪਰੇਸ਼ਨ) ਚਲਾਇਆ ਗਿਆ।

14/11/2022

ਵੱਡੀ ਖ਼ਬਰ : ਇਕ ਸਕੂਟੀ ਸਵਾਰ ਕੋਲੋਂ ਮਿਲੀ 1 ਕਰੋੜ ਰੁਪਏ ਡਰੱਗ ਮਨੀ । ਪੁਲੀਸ ਵੀ ਰਹਿ ਗਈ ਹੈਰਾਨ ਵੇਖੋ ਪੂਰਾ ਮਾਮਲਾ

14/11/2022

Sudhir Suri ਹਿੰਦੂ ਨੇਤਾ ਨੂੰ ਡੇਰਾਬੱਸੀ ਸ਼ਿਵ ਸੈਨਾ ਪੰਜਾਬ ਦੀ ਟੀਮ ਅਤੇ ਨਰੋਤਮ ਭਾਟੀਆ ਉਰਫ਼ ਰੌਕੀ ਦੀ ਅਗਵਾਈ ਹੇਠ ਦਿੱਤੀ ਗਈ ਸ਼ਰਧਾਂਜਲੀ

13/11/2022

ਅਚਾਰੀਆ ਜਗਦੰਬਾ ਰਤੂੜੀ ਚੌਥੀ ਵਾਰ ਬਣੇ ਸਰਬਸੰਮਤੀ ਨਾਲ ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਦੇ ਪ੍ਰਧਾਨ

10/11/2022

Kambali Mohali ਵਿੱਚ Shiv Langar Sewa Dal ਦੇ ਮੈਂਬਰਾਂ ਵੱਲੋਂ ਕਰਾਇਆ ਜਾ ਰਿਹਾ ਹੈ ਵਿਸ਼ਾਲ ਭੰਡਾਰਾ ਅਤੇ ਜਾਗਰਣ । ਜੰਗਮ ਕਰਵਾਉਣਗੇ ਸ਼ਿਵ ਵਿਆਹ

05/11/2022

ਪੰਜਾਬ ਦੇ ਵਿੱਚ 84 ਵਾਲਾ ਮਾਹੌਲ ਵਾਪਸ ਦੀ ਕੋਸ਼ਿਸ਼ ਕੀਤੀ ਜਾ ਰਹੀ,ਮਿਲੇਗਾ ਪੰਜਾਬ ਸਰਕਾਰ ਸਥਿਤੀ ਨੂੰ ਸੰਭਾਲਣ ਵਿਚ ਫੇਲ੍ਹ - ਰੋਮੇਸ਼ ਦੱਤ (ਹਿੰਦੂ ਨੇਤਾ)

श्री मद् भागवत कथा में भगवान श्री कृष्ण के जन्मोत्सव धूमधाम से मनाया, पंडाल को गुब्बारों और फूलों से सजायामोहाली 4 नवंबर...
04/11/2022

श्री मद् भागवत कथा में भगवान श्री कृष्ण के जन्मोत्सव धूमधाम से मनाया, पंडाल को गुब्बारों और फूलों से सजाया

मोहाली 4 नवंबर (रीतिश कुमार ):

श्री सनतान धर्म मंदिर सैक्टर-79 में चल रही श्री मद् भागवत सप्ताहिक ज्ञान यज्ञ कथा में भगवान श्री कृष्ण का जन्मोत्सव बड़ी ही धूमधाम के साथ मनाया गया। इस दौरान मंदिर में उमड़ी श्रद्वालुओं की भारी भीड़ ने पहले श्रद्वा-भाव के साथ कथा का श्रवण किया और जब देर शाम को भगवान श्री कृष्ण का जन्मोत्सव मनाया गया तो भजनों पर जम कर थिरके श्रद्वालु। इसके बाद रोजाना की तरह महाआरती का आयोजन किया, जिसमें भारी संख्या में श्रद्वालुओं ने हिस्सा लिया।
इस संदर्भ में मंदिर कमेटी के अध्यक्ष प्रेम सागर गुप्ता, आचार्य मनोज प्रसाद शास्त्री, बृजमोहन शास्त्री, श्याम लाल बंसल, अजय गुप्ता, पंकज गुप्ता, सुनील सूद, एमपी सिंह, रघुनाथ गुप्ता आदि ने बताया कि कथा रोजाना अपने निर्धारित समय दोपहर 3 बजे से लेकर शाम 6 बजे तक मंदिर में चल रही है जिसमें खासी संख्या में प्रभु प्रेमी रोजाना पहुंच कर कार्यक्रम का आनंद ले रहे हैं। उन्होंने कहा कि कथा का आयोजन तरसेम और वैशाली गुप्ता परिवार की ओर से करवाई जा रही है, लेकिन यह सभी प्रभु प्रेमियों के लिए है और कोई भी आ कर कार्यक्रम का आनंद ले सकता है।
बाक्स
भगवान श्री कृष्ण के जन्मोत्सव के साथ -साथ मंदिर अध्यक्ष का भी जन्म दिन मनाया गया
मोहाली। श्री भद् भागवत कथा के नियमोंनअुसार जिस दिन भगवान श्री कृष्ण का जन्म दिन कार्यक्रम था उसी दिन श्री सनातन धर्म मंदिर सैक्टर-79 के अध्यक्ष प्रेम सागर गुप्ता का जन्म दिन होने के चलते कथा के बाद केक काट कर प्रधान का जन्म दिन मनाया गया और मंदिर कमेटी पदाधिकारियों, कथा वाचक और श्रद्वालुओं की ओर से मौजूदा प्रधान प्रेम सागर गुप्ता की दीर्घायू का कामना की गई|

30/10/2022

Mohali सेक्टर 79 सनातन धर्म मंदिर में कल से प्रारंभ हो रही है श्रीमद् भागवत कथा, मंदिर कमेटी के सदस्यों ने की भक्तों को बढ़-चढ़कर पहुंचने की अपील

23/10/2022

Dainik Savera Mohali Senior Report ਵਿਜੈਪਾਲ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਗਈਆਂ ਵਧਾਈਆਂ

23/10/2022

Hoshiarpur समाज सेवी Surinder Singh Pappi ने देशवासियों को दिवाली और गुरुपूर्ब की दी हार्दिक बधाइयाँ

19/10/2022

Mohali मैं समाजसेवी और नेता के घर के बाहर खड़ी गाड़ी के अनजान लोगों ने तोड़े शीशे | कई बार हो चुकी ऐसी वारदात, घटना सीसीटीवी में हुई क्या है,police तफ्तीश कर रही

04/10/2022

ਭਗਵਾਨ ਵਾਲਮੀਕਿ ਨੌਜਵਾਨ ਸਭਾ ਵੱਲੋਂ ਅੱਜ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ । ਪ੍ਰਧਾਨ ਵਿਸ਼ਾਲ ਗਿੱਲ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਕੀਤੀ ਅਪੀਲ

03/10/2022

ਭਗਵਾਨ ਵਾਲਮੀਕੀ ਸੇਵਕ ਸੰਘ ਹੁਸ਼ਿਆਰਪੁਰ ਵੱਲੋਂ ਭਗਵਾਨ ਵਾਲਮੀਕ ਪ੍ਰਗਟ ਦਿਵਸ ਦੇ ਮੌਕੇ ਤੇ ਲਗਾਇਆ ਜਾ ਰਿਹਾ 12ਵਾ ਵਿਸ਼ਾਲ ਭੰਡਾਰਾ

02/10/2022

Shiv Sena Bal Thackeray Hoshiarpur Team Celebrated Gandhi Jayanti | Dr.Manmohan(Punjab Secretary) ਨਾਲ ਖਾਸ ਗਲਬਾਤ

29/09/2022

6 ਸਾਲ ਦੀ ਬੱਚੀ ਨਾਲ ਰੇਪ ਕਰਨ ਦੀ ਕੀਤੀ ਗਈ ਕੋਸ਼ਿਸ਼ ਖਰੜ ਪੁਲੀਸ ਵੱਲੋਂ ਮੁਲਜ਼ਮ ਨੂੰ ਫੜ ਕੇ ਲਿੱਤਾ ਗਿਆ ਦੋ ਦਿਨਾ ਰਿਮਾਂਡ

28/09/2022

Mohali सक्षम एजूटेक एंड मैनेजमेंट टेक्नोलॉजी जिले के फूड वेंडर्स को देगी स्पेशल ट्रेनिंग
- फूड सेफ्टी नियमों के अनुसार खाने पीने से संबंधित काम करने वाले हर दुकानदार के लिए ट्रेनिंग अनिवार्य

Address

Punjabbreaking24x7@gmail. Com
Mohali
160071

Telephone

+919501171717

Website

Alerts

Be the first to know and let us send you an email when Punjabbreaking24x7 posts news and promotions. Your email address will not be used for any other purpose, and you can unsubscribe at any time.

Contact The Business

Send a message to Punjabbreaking24x7:

Videos

Share


Other Media/News Companies in Mohali

Show All