ਪੁਆਧ ਕੇ Puaad Ke

ਪੁਆਧ ਕੇ Puaad Ke ਪੰਜਾਬ ਦੇ ਇਤਿਹਾਸ ਨੂੰ ਫਰੋਲ ਕੇ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਲਈ ਕੋਸ਼ਿਸ਼ ਕਰ ਰਹੇ ਹਾਂ।

ਸਤਿ ਸ਼੍ਰੀ ਆਕਾਲ ਦੋਸਤੋਂ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਕੱਲ ਚੰਡੀਗੜ੍ਹ ਮੌਹਾਲੀ ਬਾਰਡਰ ਤੇ ਸਾਂਝੇ ਮੋਰਚੇ ਦੀ ਸੰਗਤ ਅਤੇ ਪੁਲਿਸ ਵਿਚਾਲੇ ...
09/02/2023

ਸਤਿ ਸ਼੍ਰੀ ਆਕਾਲ ਦੋਸਤੋਂ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਕੱਲ ਚੰਡੀਗੜ੍ਹ ਮੌਹਾਲੀ ਬਾਰਡਰ ਤੇ ਸਾਂਝੇ ਮੋਰਚੇ ਦੀ ਸੰਗਤ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ ਜਿਸ ਵਿਚ ਚੰਡੀਗੜ੍ਹ ਪੁਲਿਸ ਆਪਣੇ ਆਪ ਨੂੰ ਨੈਸ਼ਨਲ ਮੀਡੀਆ ਅਤੇ ਲੋਕਾਂ ਸਾਹਮਣੇ ਬੇਚਾਰਾ ਬਣਾਕੇ ਪੇਸ਼ ਕਰ ਰਹੀ ਹੈ। ਸਿੱਧਾ ਸਿੱਧਾ ਇਲਜ਼ਾਮ ਸੰਗਤ ਤੇ ਲਗਾਉਂਦੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਹੀ ਸ਼ਾਂਤ ਅਤੇ ਭਲੇਮਾਣਸ ਸਾਬਿਤ ਕਰ ਰਹੀ ਹੈ ਤਾਂਕਿ ਕੱਲ੍ਹ ਨੂੰ ਜੇਕਰ ਭਾਰੀ ਫੋਰਸ ਦਾ ਇਸਤੇਮਾਲ ਕਰਕੇ ਸੰਗਤ ਅਤੇ ਮੋਰਚੇ ਦਾ ਨੁਕਸਾਨ ਕਰ ਸਕੇ ਸੋ ਹੁਣ ਸਾਨੂੰ ਪਹਿਲਾਂ ਨਾਲ ਜ਼ਿਆਦਾ ਸੁਚੇਤ ਤੇ ਤਿਆਰ ਰਹਿਣਾ ਪਵੇਗਾ। ਰਾਤ ਨੂੰ ਪਹਿਰਾ ਵੀ ਵਧਾਉਣਾ ਪਵੇਗਾ ਤਾਂਕਿ ਪੁਲਿਸ ਵੱਲੋਂ ਸਿਰਜੇ ਜਾਣ ਵਾਲੇ ਮਾਹੌਲ ਦਾ ਸਾਹਮਣਾ ਕਰ ਸਕੀਏ। ਜਿਹੜੇ ਵੀ ਮੇਰੇ ਵੀਰ ਭਾਈ ਹਜੇ ਵੀ ਘਰਾਂ ਵਿੱਚ ਨੇ ਜਲਦ ਤੋਂ ਜਲਦ ਮੋਰਚੇ ਵਿਚ ਪੰਹੁਚ ਕੇ ਮੋਰਚੇਬੰਦੀ ਨੂੰ ਮਜ਼ਬੂਤ ਕਰੋਂ।।।।

05/02/2023

ਮੰਦਭਾਗੀ ਘਟਨਾ 😢ਮਾਪਿਆਂ ਦਾ ਇਕ ਹੋਰ ਜਵਾਨ ਪੁੱਤ ਤੁਰ ਗਿਆ ਜਹਾਨੋਂਲੁਧਿਆਣੇ ਜਿੱਲ੍ਹੇ ਦੇ ਪਿੰਡ ਪਮਾਲ ਦਾ ਨੌਜਵਾਨ ਜਿਸਨੇ ਕੇ ਹਜੇ ਜਵਾਨੀ ਵਿੱਚ ਪੈ...
03/02/2023

ਮੰਦਭਾਗੀ ਘਟਨਾ 😢
ਮਾਪਿਆਂ ਦਾ ਇਕ ਹੋਰ ਜਵਾਨ ਪੁੱਤ ਤੁਰ ਗਿਆ ਜਹਾਨੋਂ

ਲੁਧਿਆਣੇ ਜਿੱਲ੍ਹੇ ਦੇ ਪਿੰਡ ਪਮਾਲ ਦਾ ਨੌਜਵਾਨ ਜਿਸਨੇ ਕੇ ਹਜੇ ਜਵਾਨੀ ਵਿੱਚ ਪੈਰ ਵੀ ਨਹੀਂ ਧਰਿਆ 16-17 ਸਾਲ ਦੇ ਇਸ ਮਾਪਿਆਂ ਦਾ ਪੁੱਤ ਚਿੱਟੇ ਵਰਗੇ ਨਸ਼ੇ ਦੀ ਭੇਟ ਚੜ ਗਿਆ !

ਆਖਰੀ ਵਾਰੀ ਪੁੱਤ ਦੇ ਸਿਰ ਤੇ ਲੱਗੇ ਸਿਹਰੇ ਨੂੰ ਵੇਖ ਮਾਂ ਦਾ ਰੋ ਰੋ ਬੁਰਾ ਹਾਲ ਏ 😢, ਆਤਮਿਕ ਸ਼ਾਂਤੀ ਲਈ ਅਰਦਾਸ ਰੂਪੀ ਦੋ ਬੋਲ ਜਰੂਰ ਲਿਖੋ

ਨਸ਼ਾ ਸਾਡੇ ਪਿੰਡਾਂ ਸਹਿਰਾ ਵਿੱਚ ਘਰ-ਘਰ ਸੱਥਰ ਵਿਛਾ ਰਿਹਾ ਚੰਦ ਪੈਸਿਆਂ ਖਾਤਿਰ ਚਿੱਟਾ ਵੇਚਣ ਵਾਲੇ ਸਾਡੇ ਨੌਜਵਾਨਾਂ ਨੂੰ ਮੌਤ ਦੇ ਖੂਹ ਵਿੱਚ ਧੱਕ ਰਹੇ ਨੇ

ਚਿੱਟੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਮਾਵਾਂ ਤੋਂ ਪੁੱਤ ਖੋਹ ਲਏ ਏਨਾ ਨੁਕਸਾਨ ਹੋਣ ਤੋਂ ਬਾਅਦ ਵੀ ਅਸੀਂ ਕਿੰਨੇ ਬੇਫਿਕਰੈ ਆ ਸਮਾਂ ਦੂਰ ਨਹੀਂ ਜਦ ਇਹ ਚਿੱਟੇ ਦੀ ਅੱਗ ਹਰ ਇਕ ਘਰ ਵਿੱਚ ਬਲੇਗੀ ਸਮਾਂ ਏ ਸੰਭਲਣ ਦਾ ਆਪਣੇ ਪਰਿਵਾਰ ਲਈ ਆਪਣੇ ਪਿੰਡ ਸ਼ਹਿਰ ਅਤੇ ਸਮਾਜ ਨੂੰ ਬਚਾਉਣ ਲਈ ਅੱਗੇ ਆਉਣ ਦਾ !

ਚਿੱਟੇ ਨਾਲ ਨੌਜਵਾਨਾਂ ਦਾ ਕਤਲ ਕਰਨ ਵਾਲਿਆਂ ਨੂੰ ਸਜਾ ਦਵਾਉਣ ਦਾ ! (Copy)

ਇਸ ਛੋਟੇ ਬੱਚੇ ਦਾ ਨਾਮ ਰਣਜੋਧ ਹੈ ਤੇ ਇਹ ਚੋੜੇ ਬਜ਼ਾਰ ਚ ਸਵੇਰ ਤੋਂ ਸ਼ਾਮ ਟੋਕਰੀ ਗੱਲ੍ਹ ਚ ਪਾਕੇ ਜੁਰਾਬਾਂ ਵੇਚਦਾ ਹੈ ਦੋਸਤੋਂ ਇਸਦੇ ਪਿਤਾ ਦੀ ਮੌ...
03/02/2023

ਇਸ ਛੋਟੇ ਬੱਚੇ ਦਾ ਨਾਮ ਰਣਜੋਧ ਹੈ ਤੇ ਇਹ ਚੋੜੇ ਬਜ਼ਾਰ ਚ ਸਵੇਰ ਤੋਂ ਸ਼ਾਮ ਟੋਕਰੀ ਗੱਲ੍ਹ ਚ ਪਾਕੇ ਜੁਰਾਬਾਂ ਵੇਚਦਾ ਹੈ ਦੋਸਤੋਂ ਇਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਇਹ ਖੁਦ ਦੂਜੀ ਜਮਾਤ ਚ ਪੜ੍ਹਦਾ ਸੀ ਪਿਉ ਦੀ ਮੌਤ ਤੋਂ ਬਾਦ ਘਰ ਦੀ ਜਿੰਮੇਵਾਰੀ ਇਸ ਤੇ ਹੈ, ਪੜ੍ਹਾਈ ਵੀ ਛੱਡ ਦਿੱਤੀ, 2 ਭੈਣਾਂ ਨੇ ਘਰ ਚ ਤੇ ਮਾਂ ਵੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਹੈ। ਸਾਡਾ ਸਭਦਾ ਫਰਜ ਹੈ ਚੌੜਾ ਬਜ਼ਾਰ ਲੁਧਿਆਣਾ ਜਾਕੇ ਇਸ ਮਾਸੂਮ ਦੇ ਪਰਵਾਰ ਦੀ ਮਦਦ ਕਰੀਏ

02/02/2023
02/02/2023

Blood Donation Camp At Sanjha Morcha

31/01/2023

ਮੌਹਾਲੀ ਵਿਖੇ ਚੱਲ ਰਹੇ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਵਿਚ ਹਿੰਦੂ ਸਿੱਖ ਏਕਤਾ ਦੀ ਮਿਸਾਲ ਬਣਿਆ ਇਹ ਮੰਦਿਰ।।।

31/01/2023

ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਪ੍ਰਧਾਨ ਹਰਨੇਕ ਸਿੰਘ ਫੌਜੀ ਨੂੰ ਪੰਜਾਬ ਪੁਲਸ ਨੇ ਚੁੱਕਿਆ।

ਕਿਸਾਨ ਅੰਦੋਲਨ ਦੀ ਤਰ੍ਹਾਂ ਵਿਦੇਸ਼ਾਂ ਚ ਵੀ ਪੰਜਾਬੀ ਭਾਈਚਾਰੇ ਵੱਲੋਂ ਉੱਠਣ ਲੱਗੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼।।। ਕੈਲੀਫੋਰਨੀਆ ਯੂ ਐਸ ਏ ...
31/01/2023

ਕਿਸਾਨ ਅੰਦੋਲਨ ਦੀ ਤਰ੍ਹਾਂ ਵਿਦੇਸ਼ਾਂ ਚ ਵੀ ਪੰਜਾਬੀ ਭਾਈਚਾਰੇ ਵੱਲੋਂ ਉੱਠਣ ਲੱਗੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼।।। ਕੈਲੀਫੋਰਨੀਆ ਯੂ ਐਸ ਏ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਸਾਂਝੇ ਮੋਰਚੇ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਲੋਕ।।।।

31/01/2023

ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਨੂੰ ਪਹਿਲ ਦਿੰਦੇ ਹੋਏ 3 ਫ਼ਰਵਰੀ ਨੂੰ ਲੱਗਣ ਵਾਲਾ ਕਿਸਾਨ ਮੋਰਚਾ ਮੁਅੱਤਲ
ਧੰਨਵਾਦ ਜਥੇਬੰਦੀਆਂ ਦਾ ।

ਕੱਲ ਧੂਰੀ ਰੋਡ ਸੰਗਰੂਰ ਵਿਖੇ ਪੁਲ਼ ਦੇ ਹੇਠਾਂ ਬਸੰਤ ਦੇ ਤਿਓਹਾਰ ਦੇ ਮੌਕੇ ਤੇ PSPCL ਦੇ ME LAB SANGRUR ਦੇ ਪਾਰਟ ਟਾਈਮ ਡਿਊਟੀ ਵਾਲੇ ਕਰਮਚਾਰੀ...
30/01/2023

ਕੱਲ ਧੂਰੀ ਰੋਡ ਸੰਗਰੂਰ ਵਿਖੇ ਪੁਲ਼ ਦੇ ਹੇਠਾਂ ਬਸੰਤ ਦੇ ਤਿਓਹਾਰ ਦੇ ਮੌਕੇ ਤੇ PSPCL ਦੇ ME LAB SANGRUR ਦੇ ਪਾਰਟ ਟਾਈਮ ਡਿਊਟੀ ਵਾਲੇ ਕਰਮਚਾਰੀ ਮਨੀਸ਼ ਕੁਮਾਰ ਆਪਣੇ ਬੇਟੇ ਦੇ ਨਾਲ ਗੈਸੀ ਗੁਬਾਰੇ ਵੇਚ ਰਹੇ ਸਨ ।

ਅਚਾਨਕ ਗੈਸੀ ਸਲੰਡਰ ਬਲਾਸਟ ਹੋਣ ਨਾਲ ਦੋਨੇਂ ਬਾਪ ਪੁੱਤ ਦੀਆਂ ਲੱਤਾਂ ਉੱਡ ਗਈਆਂ । ਮੁਨੀਸ਼ ਸ਼ਾਮ ਨੂੰ zomato order deliver ਕਰਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ ।

ਉਸ ਦਾ ਲੜਕਾ ਇਕ ਹੋਣਹਾਰ ਵਿਦਿਆਰਥੀ ਹੈ। ਉਸ ਦੇ ਰਿਸ਼ਤੇਦਾਰ ਦੇ ਦੱਸਣ ਅਨੁਸਾਰ ਉਸ ਨੇ 10+2 ਕਾੱਮਰਸ ਦਾ ਇਮਤਿਹਾਨ 95% ਪ੍ਰਤੀਸ਼ਤ ਅੰਕ ਲੈ ਕੇ ਪਾਸ ਕੀਤਾ ਹੈ।

ਦੋਵੇਂ ਹੁਣ ਹੁਣ ਰਜਿੰਦਰਾ ਹਸਪਤਾਲ ਪਟਿਆਲਾ ਦੇ ICU ਵਿਚ ਇਲਾਜ ਅਧੀਨ ਹਨ ।ਉਹਨਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ। ਪਰਿਵਾਰ ਦੀ ਵਿੱਤੀ ਹਾਲਤ ਬਹੁਤ ਮਾੜੀ ਹੈ। ਇਸ ਸਮੇਂ ਇਸ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੀ ਲੋੜ ਹੈ। ਮਾਨਵਤਾ ਨੂੰ ਪਿਆਰ ਕਰਨ ਵਾਲੇ ਸਮੂਹ ਲੋਕਾਂ ਨੂੰ ਇਸ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਸਹਾਇਤਾ ਲਈ ਬੈਂਕ ਅਕਾਊਂਟ ਨੰਬਰ - state bank of India - 10670116213-- IFSC CODE - SBIN0050456 , ਜਾਂ google pay - 7009659163 ( ਮੁਨੀਸ਼ ) ਜਾਂ pay me - 9988145803 ( ਮੁਨੀਸ਼)।ਸਹਾਇਤਾ ਲਈ ਹੇਠਾਂ ਦਿੱਤੇ QR CODE ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਤੁਸੀ ਇਹ ਸਹਾਇਤਾ 10/- ਰੁਪਏ, 20/- ਰੁਪਏ, 50/- ਰੁਪਏ, 100/- ਰੁਪਏ, 500/- ਰੁਪਏ ਆਦਿ ਨਾਲ ਵੀ ਕਰ ਸਕਦੇ ਹੋ। ਬੂੰਦ ਬੂੰਦ ਨਾਲ ਘੜਾ ਭਰਦਾ ਹੈ। ਸੋ! ਆਪ ਜੀ ਵੱਲੋੰ ਕੀਤੀ ਗਈ ਥੋੜ੍ਹੀ ਜਿਹੀ ਵੀ ਮਦਦ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ।

ਪੋਸਟ ਧੂਰੀ ਵਾਲੇ ਗਰੁੱਪ ਵਿੱਚੋੰ ਕਾਪੀ ਕੀਤੀ ਗਈ ਹੈ। Please Share Maximum 🙏🙏🙏🙏

30/01/2023

ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸਾਂਝੇ ਮੋਰਚੇ ਵਿੱਚ ਪਾਣੀ ਦੀ ਵਰਤੋਂ ਨੂੰ ਦੇਖਦੇ ਹੋਏ ਸੰਗਤਾਂ ਦੇ ਸਹਿਯੋਗ ਸਦਕਾ ਪਾਣੀ ਦਾ ਬੋਰ ਕਰਵਾ ਲਿਆ ਗਿਆ ਹੈ ਤਾਂਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਾਣੀ ਦੀ ਸਮਸਿਆ ਨਾ ਆਵੇ।

#ਬੰਦੀ_ਸਿੰਘ_ਰਿਹਾ_ਕਰੋ

30/01/2023

ਸਿੱਖ ਕੌਮ ਦਾ ਸੂਰਜ ਚੜ੍ਹਿਆ ਐਸਾ
ਜੋ ਛੁਪਿਆ ਕਦੇ ਵੀ ਛੁਪਦਾ ਨਹੀ
ਸਤਿਗੁਰੂ ਦਾ ਸਾਗਰ ਰਹੇ ਭਰਿਆ
ਜੋ ਵਰਸਿਆ ਕਦੇ ਵੀ ਮੁੱਕਦਾ ਨਹੀ

ਅੱਜ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਵੀ ਬੰਦੀ ਸਿੰਘ ਰਿਹਾਈ ਮੋਰਚੇ ਵਿਚ ਹਾਜ਼ਰੀ ਭਰੀ।।।
29/01/2023

ਅੱਜ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਵੀ ਬੰਦੀ ਸਿੰਘ ਰਿਹਾਈ ਮੋਰਚੇ ਵਿਚ ਹਾਜ਼ਰੀ ਭਰੀ।।।

29/01/2023

ਅੱਜ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਵੀ ਬੰਦੀ ਸਿੰਘ ਰਿਹਾਈ ਮੋਰਚੇ ਵਿਚ ਹਾਜ਼ਰੀ ਭਰੀ।।।

29/01/2023

ਬੰਦੀ ਸਿੰਘ ਰਿਹਾਈ ਮੋਰਚੇ ਤੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ।।। ਚੜਦੀਕਲਾ ਜੀਓ

29/01/2023

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ ਅੱਜ ਦਾ ਅਦਭੁੱਤ ਦ੍ਰਿਸ਼।।Youth Waiting For

। #ਬੰਦੀ_ਸਿੰਘ_ਰਿਹਾ_ਕਰੋ

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ ਵੱਧ ਤੋਂ ਵੱਧ ਸੰਗਤ ਜੁੜੋ। ਜਿਹੜੇ ਸਾਡੇ ਯੋਧੇ ਸਜ਼ਾਵਾਂ ਪੂਰੀਆਂ ਕਰ ਕੇ ਵੀ ਜੇਲਾਂ ਵਿੱਚ ਬੰਦ ਨੇਂ...
28/01/2023

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ ਵੱਧ ਤੋਂ ਵੱਧ ਸੰਗਤ ਜੁੜੋ। ਜਿਹੜੇ ਸਾਡੇ ਯੋਧੇ ਸਜ਼ਾਵਾਂ ਪੂਰੀਆਂ ਕਰ ਕੇ ਵੀ ਜੇਲਾਂ ਵਿੱਚ ਬੰਦ ਨੇਂ ਉਹਨਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ ਹਾਜ਼ਰੀ ਜ਼ਰੂਰ ਭਰੋ। ਜੇਕਰ ਮੋਰਚੇ ਵਿੱਚ ਨਹੀ ਜਾ ਸਕਦੇ ਤਾਂ ਸੋਸ਼ਲ ਮੀਡੀਆ ਦੀ ਤਾਕਤ ਦਾ ਸਹੀ ਇਸਤੇਮਾਲ ਕਰਕੇ ਇਸ ਦੀ ਵੱਧ ਤੋਂ ਵੱਧ ਸੁਪੋਰਟ ਕਰੋ ਤਾਂਕਿ ਇੱਕ ਲਹਿਰ ਤਿਆਰ ਹੋਵੇ ਤੇ ਸਰਕਾਰ ਦੀਆਂ ਅੱਖਾਂ ਖੁੱਲਣ।।।

🙏🙏🙏🙏

7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਰਚਾ ਲੱਗਾ। ਠੰਡ ਮੀਂਹ ਹਨੇਰੀ ਦਾ ਸਾਹਮਣਾ ਸੰਗਤਾਂ ਨੇ ਡੱਟ ਕੇ ਕੀਤਾ। ਕੱਲ ਇੱਕ ਮਾਰਚ ਕੱਢਿਆ ਗਿਆ ਸ...
27/01/2023

7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਰਚਾ ਲੱਗਾ। ਠੰਡ ਮੀਂਹ ਹਨੇਰੀ ਦਾ ਸਾਹਮਣਾ ਸੰਗਤਾਂ ਨੇ ਡੱਟ ਕੇ ਕੀਤਾ। ਕੱਲ ਇੱਕ ਮਾਰਚ ਕੱਢਿਆ ਗਿਆ ਸਾਰਾ ਮੌਹਾਲੀ ਸ਼ਹਿਰ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ। ਸਾਰਾ ਸ਼ਹਿਰ ਖ਼ਾਲਸਾਈ ਨਾਅਰਿਆਂ ਨਾਲ ਗੂੰਜ ਉੱਠਿਆ ਇਹ ਅਦਭੁਤ ਨਜ਼ਾਰਾ ਵੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ। ਸਾਰੀ ਸੰਗਤਾ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਨੇ ਮਾਰਚ ਵਿੱਚ ਹਿੱਸਾ ਲਿਆ ਅਤੇ ਇੱਕ ਸੁਨੇਹਾ ਹੈ ਕਿ ਜੰਗ ਹਜੇ ਖਤਮ ਨਹੀਂ ਹੋਈ ਸਗੋਂ ਮੋਰਚਾ ਪੈਰਾਂ ਤੇ ਹੋਣਾ ਸ਼ੁਰੂ ਹੋ ਗਿਆ ਹੈ। ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਵੱਧ ਤੋਂ ਵੱਧ ਮੋਰਚੇ ਤੇ ਪਹੁੰਚੋ ਤਾਂਕਿ ਮੋਰਚਾ ਹੋਰ ਮਜ਼ਬੂਤ ਹੋ ਸਕੇ ਅਤੇ ਅਸੀ ਆਪਣੇ ਸਿੰਘਾਂ ਨੂੰ ਰਿਹਾਅ ਕਰਵਾ ਸਕੀਏ।।।

#ਬੰਦੀ_ਸਿੰਘ_ਰਿਹਾ_ਕਰੋ

26/01/2023

ਅੱਜ ਸਾਂਝੇ ਮੋਰਚੇ ਦੀ ਛੋਟੀ ਜਿਹੀ ਕਾਲ ਤੇ ਇੱਕ ਖ਼ਾਲਸਾਈ ਨਿਸ਼ਾਨ ਸਾਹਿਬ ਹੇਠ ਇੱਕ ਮਾਰਚ ਕੱਢਿਆ ਗਿਆ।।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

#ਬੰਦੀ_ਸਿੰਘ_ਰਿਹਾ_ਕਰੋ

ਅੱਜ ਕੋਂਮੀ ਇੰਸਾਫ ਮੋਰਚੇ ਵੱਲੋਂ ਕੱਢੇ ਜਾ ਰਹੇ ਮਾਰਚ ਦਾ ਰੂਟ।।। ਵੱਧ ਤੋਂ ਵੱਧ ਸੰਗਤ ਜੁੜੋ।।।
26/01/2023

ਅੱਜ ਕੋਂਮੀ ਇੰਸਾਫ ਮੋਰਚੇ ਵੱਲੋਂ ਕੱਢੇ ਜਾ ਰਹੇ ਮਾਰਚ ਦਾ ਰੂਟ।।। ਵੱਧ ਤੋਂ ਵੱਧ ਸੰਗਤ ਜੁੜੋ।।।

25/01/2023

ਇੱਕ ਜ਼ਰੂਰੀ ਬੇਨਤੀ ਹੈ ਸਾਰੇ ਵੀਰ ਸ਼ੇਅਰ ਕਰ ਦਿਓ ਜੀ ।।।

#ਬੰਦੀ_ਸਿੰਘ_ਰਿਹਾ_ਕਰੋ

25/01/2023



ਆਉ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਪੁਆਧ ਦੇ ਇਤਿਹਾਸਕ ਗੁਰਦੁਆਰਾ ਸੋਹਾਣਾ ਸਾਹਿਬ ਦੇ ।।। ਵਿਡਿਉ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ਼ ਨੂੰ ਲਾਇਕ ਜ਼ਰੂਰ ਕਰ ਦਿਉ।।।। ਆਉਣ ਵਾਲੇ ਦਿਨਾਂ ਵਿਚ ਪੰਜਾਬ ਭਰ ਵਿੱਚ ਮੌਜੂਦ ਸਾਰੇ ਇਤਿਹਾਸਕ ਗੁਰੂਘਰਾਂ ਦੇ ਦਰਸ਼ਨ ਕਰਵਾਵਾਂਗੇ।।।

24/01/2023

ਅੱਜ ਸਵੇਰੇ ਤੋਂ ਮੀਂਹ ਪੈ ਰਿਹਾ ਚੰਡੀਗੜ੍ਹ ਮੌਹਾਲੀ ਵਿਖੇ। ਵਾਹਿਗੁਰੂ ਸਾਂਝੇ ਮੋਰਚੇ ਵਿੱਚ ਡਟੇ ਵੀਰਾਂ ਭੈਣਾਂ ਤੇ ਮਿਹਰ ਭਰਿਆ ਹੱਥ ਰੱਖਣ। #ਬੰਦੀਸਿੰਘਰਿਹਾਅਕਰੋ

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਨ ਦੀ ਅਪੀਲ ਕਰਦੇ ਹਾਂ ਮੋਰਚੇ ਵਿਚ ਸ਼ਾਮਿਲ ਹੋਵੋ ਜੇਕਰ ਨਹੀਂ ...
23/01/2023

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਨ ਦੀ ਅਪੀਲ ਕਰਦੇ ਹਾਂ ਮੋਰਚੇ ਵਿਚ ਸ਼ਾਮਿਲ ਹੋਵੋ ਜੇਕਰ ਨਹੀਂ ਹੋ ਸਕਦੇ ਤਾਂ ਸੋਸ਼ਲ ਮੀਡੀਆ ਤੇ ਜ਼ਰੂਰ ਅਵਾਜ਼ ਬੁਲੰਦ ਕੀਤੀ ਜਾਵੇ।।।।

23/01/2023

ਵਾਹਿਗੁਰੂ ਵਾਹਿਗੁਰੂ
ਅਮ੍ਰਿਤਸਰ ਵਿੱਚ ਗਰਭਵਤੀ ਔਰਤ ਦੇ ਸਸਕਾਰ ਸਮੇ ਬਲਦੀ ਚਿਖਾ ਵਿੱਚੋ ਲਿਆ ਬੱਚੇ ਨੇ ਜਨਮ ਬੱਚਾ ਠੀਕ ਏ।

22/01/2023

੭ ਜਨਵਰੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦਾ ਕਾਫ਼ਲਾ ਦਿਨ ਭਰ ਦਿਨ ਵੱਧ ਰਿਹਾ ਹੈ ਸਾਰੇ ਸੱਜਣ ਮਿੱਤਰ ਵੱਧ ਤੋਂ ਵੱਧ ਪੰਹੁਚੋ ਜੀ । #ਬੰਦੀਸਿੰਘਰਿਹਾਅਕਰੋ

19/01/2023

੭ ਜਨਵਰੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦਾ ਕਾਫ਼ਲਾ ਦਿਨ ਭਰ ਦਿਨ ਵੱਧ ਰਿਹਾ ਹੈ ਸਾਰੇ ਸੱਜਣ ਮਿੱਤਰ ਵੱਧ ਤੋਂ ਵੱਧ ਪੰਹੁਚੋ ਜੀ ।

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਲੱਗਿਆ ਮੋਰਚਾ ਹੋਲੀ ਹੋਲੀ ਪੈਰਾਂ ਤੇ ਹੋ ਰਿਹਾ ਹੈ। ਵੱਧ ਚੜਕੇ ਸਾਥ ਦਿਉ ਆਪਣ...
17/01/2023

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਲੱਗਿਆ ਮੋਰਚਾ ਹੋਲੀ ਹੋਲੀ ਪੈਰਾਂ ਤੇ ਹੋ ਰਿਹਾ ਹੈ। ਵੱਧ ਚੜਕੇ ਸਾਥ ਦਿਉ ਆਪਣੀ ਹਾਜ਼ਰੀ ਜ਼ਰੂਰ ਲਗਵਾਉ।।

🙏🙏🙏🙏

16/01/2023

ਸਾਡਾ ਸਾਰਿਆਂ ਦਾ ਫਰਜ਼ ਹੈ ਜਿਹਨਾਂ ਕੋਮ ਖ਼ਾਤਰ ਪੂਰੀ ਜ਼ਿੰਦਗੀ ਜੇਲਾਂ ਵਿੱਚ ਗੁਜ਼ਾਰ ਦਿੱਤੀ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾਂ ਵਿੱਚ ਬੰਦ ਨੇਂ ਉਹਨਾਂ ਦੀ ਰਿਹਾਈ ਖ਼ਾਤਰ ਚੱਲ ਰਹੇ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਈਏ।

15/01/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਹੋਲੀ ਹੋਲੀ ਜੁੜਣਾ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਹੱਕ ਚ ਲੱਗਾ ਮੋਰਚਾ ਆਪਣੇ ਪੈਰਾਂ ਤੇ ਹੋਵੇਗਾ। ਆਪਸੀ ਖਹਿਬਾਜ਼ੀ ਨੂੰ ਘਰਾਂ ਚ ਛੱਡਕੇ ਆਉ ਸਭ ਰਲ ਮਿਲ ਕੇ ਇਸ ਮੋਰਚੇ ਚ ਪੰਹੁਚਿਏ ਤਾਂਕਿ ਇਸ ਮੋਰਚੇ ਨਾਲ ਬੰਦੀ ਸਿੰਘ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਬਾਹਰ ਲੈਕੇ ਆਂਦਾ ਜਾ ਸਕੇ।।।

🙏🙏🙏🙏

14/01/2023

ਗਿਲੇ ਸ਼ਿਕਵੇ ਸ਼ਿਕਾਇਤਾ ਨੂੰ ਇੱਕ ਪਾਸੇ ਰੱਖਕੇ ਸਮਾਂ ਹੈ ਉਹਨਾਂ ਯੋਧਿਆਂ ਲਈ ਇੱਕਜੁੱਟ ਹੋਣ ਦਾ ਜਿਹਨਾਂ ਜ਼ਿੰਦਗੀ ਕੋਮ ਦੇ ਲੇਖੇ ਲਾਕੇ ਸਾਰੀ ਜ਼ਿੰਦਗੀ ਜੇਲਾਂ ਚ ਕੱਢ ਦਿੱਤੀ।

13/01/2023

ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਸਾਰੀ ਸੰਗਤਾ ਦੇ ਚਰਨਾਂ ਵਿਚ ਬੇਨਤੀ ਹੈ ਕਿ ਸੈਕਟਰ 42 ਚੰਡੀਗੜ੍ਹ ਵਿਖੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਰਚਾ ਲਗਾਇਆ ਗਿਆ ਹੈ। ਪਰ ਸੰਗਤ ਦਾ ਜੋਸ਼ ਬਹੁਤ ਮੱਠਾ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਪਰਿਵਾਰ ਚੋਂ ਇੱਕ ਮੈਂਬਰ ਦੀ ਡਿਊਟੀ ਲਗਾਈ ਜਾਵੇ ਜੋਂ ਉਥੇ ਜਾਕੇ ਹਾਜ਼ਰੀ ਭਰ ਸਕੇ। ਸੋਸ਼ਲ ਮੀਡੀਆ ਤੇ ਵੀ ਇੱਕ ਲਹਿਰ ਤਿਆਰ ਕੀਤੀ ਜਾਵੇ ਤਾਂਕਿ ਸਰਕਾਰ ਦੇ ਕੰਨਾਂ ਤੱਕ ਅਵਾਜ਼ ਬੁਲੰਦ ਕੀਤੀ ਜਾ ਸਕੇ। ਕਿਰਪਾ ਕਰਕੇ ਪੁਰਾਣੀਆਂ ਸਭ ਗੱਲਾਂਬਾਤਾਂ ਨੂੰ ਛੱਡ ਕੇ ਇੱਕ ਹੋਕੇ ਇੱਕ ਝੰਡੇ ਹੇਠ ਇਕੱਠੇ ਹੋਈਏ ਸਭ ਨੂੰ ਨਿੰਦਣ ਜਾ ਭੰਡਣ ਦੀ ਬਜਾਏ ਇੱਕ ਜੁੱਟ ਹੋ ਕੇ ਮੋਰਚੇਬੰਦੀ ਕਰੀਏ ਤਾਂਕਿ ਸਾਡੇ ਵੀਰ ਭਾਈ ਜੋਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾਂ ਵਿਚ ਸੜ ਰਹੇ ਨੇ ਉਹਨਾਂ ਨੂੰ ਆਜ਼ਾਦ ਕਰਵਾ ਸਕੀਏ।।।

ਸਤਿਗੁਰ ਮਿਹਰ ਕਰੇ 🙏

13/01/2023

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਚ ਵੱਧ ਤੋਂ ਵੱਧ ਪੰਹੁਚੋ।
#ਬੰਦੀਸਿੰਘਰਿਹਾਅਕਰੋ

12/01/2023

ਚੰਡੀਗੜ੍ਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਰਚਾ ਲਾਇਆ ਗਿਆ ਹੈ ਪਰ ਸੰਗਤਾਂ ਦੀ ਗਿਣਤੀ ਬਹੁਤ ਘੱਟ ਹੈ ਬਿਲਕੁਲ ਨਾਂਮਾਤਰ ਇਸ ਕਰਕੇ ਘਰਾਂ ਚੋਂ ਨਿਕਲੋ ਤੇ ਮੋਰਚੇ ਨੂੰ ਮਜ਼ਬੂਤ ਕਰੋਂ।🙏

11/01/2023

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਮੌਰਚੇ ਨਾਲ ਵੱਧ ਤੋਂ ਵੱਧ ਜੁੜੋ।

Address

Mohali
Mohali
160055

Alerts

Be the first to know and let us send you an email when ਪੁਆਧ ਕੇ Puaad Ke posts news and promotions. Your email address will not be used for any other purpose, and you can unsubscribe at any time.

Contact The Business

Send a message to ਪੁਆਧ ਕੇ Puaad Ke:

Share


Other Mohali media companies

Show All