Punjab Editor

Punjab Editor The purpose of Punjab Editor Page is to provide news to the people and to analyze the news.

Jagtar Singh Hawaraਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ’ਚ ਤਬਦੀਲ ਕਰਨ ਦੀ ਕੀਤੀ ਮੰਗ... ਪੰਜਾਬ ਦੇ ਸਾਬਕਾ ਮੁੱਖ ਮੰ...
27/09/2024

Jagtar Singh Hawara
ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ’ਚ ਤਬਦੀਲ ਕਰਨ ਦੀ ਕੀਤੀ ਮੰਗ... ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀ ਜਗਤਾਰ ਹਵਾਰਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਉਸ ਨੇ ਖੁਦ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰ, ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਉਹ ਤਿਹਾੜ ਜੇਲ੍ਹ ਵਿੱਚ ਬੰਦ ਇੱਕ ਸਜ਼ਾਯਾਫ਼ਤਾ ਕੈਦੀ ਹੈ ਅਤੇ ਦਿੱਲੀ ਵਿੱਚ ਉਸ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ। ਇਸ ਸਮੇਂ ਪੰਜਾਬ ਵਿੱਚ ਦਰਜ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਪੰਜਾਬ ਦੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਦਾ ਵਸਨੀਕ ਹੈ। ਉਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਹਵਾਰਾ ਨੂੰ 21 ਸਤੰਬਰ 1995 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਉਸ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਲਈ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਵਿੱਚ ਉਹ ਦੋਸ਼ੀ ਪਾਇਆ ਗਿਆ। ਗ੍ਰਿਫ਼ਤਾਰੀ ਤੋਂ ਲੈ ਕੇ ਅੱਜ ਤੱਕ ਉਹ ਜੇਲ੍ਹ ਵਿੱਚ ਹੈ। ਉਹ 28 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹੈ।
ਮੌਤ ਦੀ ਸਜ਼ਾ ਉਮਰ ਕੈਦ ’ਚ ਬਦਲੀ HDR
ਹੇਠਲੀ ਅਦਾਲਤ ਨੇ 27 ਮਾਰਚ 2007 ਦੇ ਹੁਕਮਾਂ ਰਾਹੀਂ ਹਵਾਰਾ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਅਕਤੂਬਰ 2010 ਦੇ ਹੁਕਮਾਂ ਰਾਹੀਂ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ।

ਸੁਪਰੀਮ ਕੋਰਟ ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਘਟਾ ਕੇ ਉਮਰ ਕੈਦ ਕਰਨ ਦੀ ਪਟੀਸ਼ਨ ’ਤੇ ਮੁੜ ਸੁਣਵਾਈ ਕਰਨ ਲਈ ਰਾਜ਼ੀ...ਸੁਪਰੀਮ ਕੋਰਟ ਨੇ ਪੰਜਾਬ ਦੇ ਸ...
26/09/2024

ਸੁਪਰੀਮ ਕੋਰਟ ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਘਟਾ ਕੇ ਉਮਰ ਕੈਦ ਕਰਨ ਦੀ ਪਟੀਸ਼ਨ ’ਤੇ ਮੁੜ ਸੁਣਵਾਈ ਕਰਨ ਲਈ ਰਾਜ਼ੀ...
ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਘਟਾ ਕੇ ਉਮਰ ਕੈਦ ਕਰਨ ਦੀ ਪਟੀਸ਼ਨ ਉਤੇ ਮੁੜ-ਗ਼ੌਰ ਕਰਨ ਲਈ ਹਾਮੀ ਭਰੀ ਹੈ। ਇਸ ਤੋਂ ਕਰੀਬ 16 ਮਹੀਨੇ ਪਹਿਲਾਂ ਸਿਖਰਲੀ ਅਦਾਲਤ ਨੇ ਅਜਿਹੀ ਇਕ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਸੁਪਰੀਮ ਕੋਰਟ ਦੇ ਜਸਟਿਬ ਬੀਆਰ ਗਵਈ ਦੀ ਅਗਵਾਈ ਵਾਲੇ ਇਕ ਬੈਂਚ ਨੇ ਰਾਜੋਆਣਾ ਵੱਲੋਂ ਇਸ ਸਬੰਧੀ ਦਾਇਰ ਪਟੀਸ਼ਨ ਉਤੇ ਨੋਟਿਸ ਜਾਰੀ ਕਰ ਕੇ ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਜਵਾਬ ਤਲਬ ਕੀਤਾ ਹੈ। ਪਟੀਸ਼ਨ ਇਸ ਬਿਨਾਅ ਉਤੇ ਪਾਈ ਗਈ ਹੈ ਕਿ ਕੇਂਦਰ ਸਰਕਾਰ ਉਸ ਵੱਲੋਂ 25 ਮਾਰਚ, 2012 ਨੂੰ ਪਾਈ ਰਹਿਮ ਦੀ ਅਪੀਲ ਉਤੇ ਹੁਣ ਤੱਕ ਫ਼ੈਸਲਾ ਲੈਣ ਵਿਚ ਨਾਕਾਮ ਰਹੀ ਹੈ।
ਰਾਜੋਆਣਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਹੈ ਕਿ ਰਾਜੋਆਣਾ ਦੀ ਰਹਿਮ ਦੀ ਅਪੀਲ ਉਤੇ ਹੁਣ ਤੱਕ ਫ਼ੈਸਲਾ ਨਹੀਂ ਹੋਇਆ। ਇਹ ਰਵੱਈਆ ਅਣਮਿੱਥੇ ਸਮੇਂ ਲਈ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਰਾਜੋਆਣਾ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ, ਜਿਸ ਵਿੱਚੋਂ ਉਸ ਨੇ ਲਗਭਗ 17 ਸਾਲ ਸਜ਼ਾ-ਏ-ਮੌਤ ਦੀ ਸਜ਼ਾ ਅਧੀਨ ਜੇਲ੍ਹ ਵਿੱਚ ਕੱਟੇ ਹਨ। ਅਦਾਲਤ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਸਮਾਂ ਦੇ ਚੁੱਕੀ ਹੈ। ਹਾਲ ਹੀ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ ਕਿ ਪੰਜਾਬ ਇਕ ਸਰੱਹਦੀ ਸੂਬਾ ਹੈ ਤੇ ਇੱਥੋਂ ਦੇ ਮੁੱਦੇ ਕੌਮੀ ਸੁਰੱਖਿਆ ਤਹਿਤ ਵਿਚਾਰੇ ਜਾਣਗੇ। ਇਸ ਲਈ ਅਦਾਲਤ ਨੂੰ ਲੰਮਾ ਸਮਾਂ ਸਰਕਾਰਾਂ ਦੇ ਜਵਾਬਾਂ ਜਾਂ ਵਿਚਾਰਾਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਅਦਾਲਤ ਨੂੰ ਹੁਣ ਹੋਰ ਉਡੀਕ ਨਹੀਂ ਕਰਨੀ ਚਾਹੀਦੀ ਤੇ ਇਸ ਮਾਮਲੇ ਵਿੱਚ ਢੁੱਕਵਾਂ ਫੈਸਲਾ ਸੁਣਾਉਣਾ ਚਾਹੀਦਾ ਹੈ। ਦੱਸ ਦਈਏ ਕਿ ਸਾਲ 1995 ਵਿਚ ਹੋਏ ਬੇਅੰਤ ਸਿੰਘ ਕਤਲ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਰਾਜੋਆਣਾ ਬੀਤੇ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਸਜ਼ਾ ਦਾ ਇੰਤਜ਼ਾਰ ਕਰ ਰਹੇ ਹਨ। ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ 31 ਅਗਸਤ, 1995 ਨੂੰ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿਚ ਮੌਕੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਅਤੇ 16 ਹੋਰਨਾਂ ਦੀ ਜਾਨ ਜਾਂਦੀ ਰਹੀ ਸੀ। ਇਸ ਮਾਮਲੇ ਵਿਚ ਵਿਸ਼ੇਸ਼ ਅਦਾਲਤ ਨੇ ਰਾਜੋਆਣਾ ਨੂੰ 2007 ਵਿਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ-ਏ-ਮੌਤ ਸੁਣਾਈ ਸੀ। ਰਾਜੋਆਣਾ ਦੀ ਰਹਿਮ ਦੀ ਅਪੀਲ ਬੀਤੇ 12 ਸਾਲਾਂ ਤੋਂ ਵੱਧ ਅਰਸੇ ਤੋਂ ਲਟਕ ਰਹੀ ਹੈ। ਸੁਪਰੀਮ ਕੋਰਟ ਨੇ 3 ਮਈ, 2023 ਨੂੰ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਅਪੀਲ ਖ਼ਾਰਜ ਕਰ ਦਿੱਤੀ ਸੀ ਅਤੇ ਕੇਂਦਰ ਨੂੰ ਕਿਹਾ ਸੀ ਕਿ ‘ਉਸ ਨੂੰ ਜਦੋਂ ਵੀ ਤੇ ਜਿਵੇਂ ਵੀ ਜ਼ਰੂਰੀ ਜਾਪੇ’ ਰਹਿਮ ਦੀ ਅਪੀਲ ਉਤੇ ਫ਼ੈਸਲਾ ਲਵੇ।

ਸੁਪਰੀਮ ਕੋਰਟ ਨੇ NRI ਕੋਟੇ ਸਬੰਧੀ ਹਾਈਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਦੀ ਪਟੀਸ਼ਨ ਕੀਤੀ ਰੱਦ... ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਸੁਪ...
25/09/2024

ਸੁਪਰੀਮ ਕੋਰਟ ਨੇ NRI ਕੋਟੇ ਸਬੰਧੀ ਹਾਈਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਦੀ ਪਟੀਸ਼ਨ ਕੀਤੀ ਰੱਦ... ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਸੂਬੇ ਦੇ ਮੈਡੀਕਲ ਕਾਲਜਾਂ ਵਿਚ ਐੱਮਬੀਬੀਐੱਸ ਅਤੇ ਬੀਡੀਐੱਸ ਕੋਰਸਾਂ ’ਚ ਦਾਖ਼ਲਿਆਂ ਲਈ ‘ਐੱਨਆਰਆਈ ਕੋਟੇ’ ਦੀ ਪ੍ਰੀਭਾਸ਼ਾ ਬਦਲਣ ਦੀ ਕਾਰਵਾਈ ਨੂੰ ਰੱਦ ਕਰਨ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਸ ਕਾਰਵਾਈ ਨੂੰ ‘ਪੂਰੀ ਤਰ੍ਹਾਂ ਧੋਖਾਧੜੀ’ ਅਤੇ ‘ਪੈਸੇ ਕਮਾਉਣ ਦਾ ਜ਼ਰੀਆ’ ਕਰਾਰ ਦਿੱਤਾ ਹੈ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨਾਂ ਨੂੰ ਰੱਦ ਕਰਦਿਆਂ ਕਿਹਾ, ‘‘ਸਾਨੂੰ ਇਹ ਮਾਮਲਾ ਬੰਦ ਕਰ ਦੇਣਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਦੇਖੋ ਜਿਨ੍ਹਾਂ ਨੇ ਤਿੰਨ ਗੁਣਾ ਜ਼ਿਆਦਾ ਅੰਕ ਹਾਸਲ ਕੀਤੇ ਹਨ ਪਰ ਉਹ ਪਿੱਛੇ ਰਹਿ ਰਹੇ ਹਨ ਹਨ। ਅਸੀਂ ਅਜਿਹੀ ਕਿਸੇ ਚੀਜ਼ ਨੂੰ ਆਪਣੀ ਮਨਜ਼ੂਰੀ ਨਹੀਂ ਦੇ ਸਕਦੇ ਜੋ ਜ਼ਾਹਰਾ ਤੌਰ ’ਤੇ ਗ਼ੈਰਕਾਨੂੰਨੀ ਹੈ।’’ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੀ 20 ਅਗਸਤ ਨੂੰ ਇਕ ਨੋਟੀਫਿਕੇਸ਼ਨ ਰਾਹੀਂ ਦਾਖ਼ਿਲਆਂ ਲਈ ਐੱਨਆਰਆਈ ਉਮੀਦਵਾਰ ਦੀ ਪ੍ਰੀਭਾਸ਼ਾ ਨੂੰ ਵਸੀਹ ਕਰ ਦਿੱਤਾ ਸੀ। ਇਸ ਤਹਿਤ ਐੱਮਬੀਬੀਐੱਸ/ਬੀਡੀਐੱਸ ਕੋਰਸਾਂ ਵਿਚ ਦਾਖ਼ਲਿਆਂ ਲਈ ਤੈਅ 15 ਫ਼ੀਸਦੀ ਐੱਨਆਰਆਈ ਕੋਟੇ ਲਈ ਐੱਨਆਰਆਈਜ਼ ਦੇ ਦੂਰ ਦੇ ਰਿਸ਼ਤੇਦਾਰਾਂ ਜਿਵੇਂ ਚਾਚਿਆਂ-ਤਾਇਆਂ, ਮਾਮਿਆਂ, ਭੂਆਂ-ਮਾਸੀਆਂ, ਦਾਦਿਆਂ-ਨਾਨਿਆਂ ਅਤੇ ਚਚੇਰੇ-ਮਮੇਰੇ ਭੈਣਾਂ-ਭਰਾਵਾਂ ਨੂੰ ਵੀ ਯੋਗ ਕਰਾਰ ਦਿੱਤਾ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੀ 10 ਸਤੰਬਰ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਇਹ ਸੰਭਵ ਤੌਰ ’ਤੇ ਦੁਰਵਰਤੋਂ ਦੇ ਰਾਹ ਖੋਲ੍ਹਣ ਵਾਲਾ ਹੈ, ਜਿਸ ਨਾਲ ਉਨ੍ਹਾਂ ਲੋਕਾਂ ਵੱਲੋਂ ਨੀਤੀ ਦਾ ਨਾਜਾਇਜ਼ ਫ਼ਾਇਦਾ ਉਠਾਇਆ ਜਾ ਸਕਦਾ ਹੈ, ਜਿਹੜੇ ਇਸ ਦੇ ਹੱਕਦਾਰ ਨਹੀਂ ਹਨ। ਹਾਈ ਕੋਰਟ ਦਾ ਕਹਿਣਾ ਸੀ ਕਿ ਇਸ ਨਾਲ ਹੱਕਦਾਰ ਵਿਦਿਆਰਥੀਆਂ ਦਾ ਨੁਕਾਸਨ ਹੋਵੇਗਾ।

ਪੰਜਾਬ ਵਿਚ ਨਵੇਂ ਚੌਲਾਂ ਦੇ ਭੰਡਾਰਨ ਲਈ ਥਾਂ ਦੀ ਘਾਟ ਪੰਜਾਬ ਸਰਕਾਰ ਲਈ ਨਵਾਂ ਸੰਕਟ ਬਣ ਸਕਦੀ ਹੈ। ਨਵੰਬਰ ਦੇ ਅਖੀਰ ਤੋਂ ਝੋਨੇ ਦੀ ਛੜਾਈ ਸ਼ੁਰੂ ਹੋ...
25/09/2024

ਪੰਜਾਬ ਵਿਚ ਨਵੇਂ ਚੌਲਾਂ ਦੇ ਭੰਡਾਰਨ ਲਈ ਥਾਂ ਦੀ ਘਾਟ ਪੰਜਾਬ ਸਰਕਾਰ ਲਈ ਨਵਾਂ ਸੰਕਟ ਬਣ ਸਕਦੀ ਹੈ। ਨਵੰਬਰ ਦੇ ਅਖੀਰ ਤੋਂ ਝੋਨੇ ਦੀ ਛੜਾਈ ਸ਼ੁਰੂ ਹੋ ਜਾਣੀ ਹੈ ਅਤੇ ਦਸੰਬਰ ’ਚ ਚੌਲ ਮਿੱਲਾਂ ਵੱਲੋਂ ਚੌਲਾਂ ਦੀ ਡਲਿਵਰੀ ਸ਼ੁਰੂ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਤੇ ਭਾਰਤੀ ਖ਼ੁਰਾਕ ਨਿਗਮ ਨੇ ਚੌਲਾਂ ਲਈ ਜਗ੍ਹਾ ਬਣਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਐਤਕੀਂ 185 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ ਅਤੇ ਪਹਿਲੀ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ। ਨਵੀਂ ਫ਼ਸਲ ਤੋਂ ਛੜਾਈ ਉਪਰੰਤ ਲਗਭਗ 123 ਲੱਖ ਮੀਟਰਿਕ ਟਨ ਚੌਲ ਭੰਡਾਰ ਹੋਣਾ ਹੈ। ਪਰ ਇਸ ਤੋਂ ਪਹਿਲਾਂ ਚੌਲਾਂ ਦੇ ਭੰਡਾਰ ਨੂੰ ਲੈ ਕੇ ਸਰਕਾਰ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਦਰਅਸਲ ਗੁਦਾਮਾਂ ਵਿਚ ਅਜੇ ਵੀ ਪਿਛਲੇ ਸਾਲਾਂ ਦੇ ਭੰਡਾਰ ਕੀਤੇ ਹੋਏ ਚੌਲ ਪਏ ਹਨ। ਜੇਕਰ ਇਹ ਚੌਲ ਗੁਦਾਮਾਂ ’ਚੋਂ ਚੁੱਕੇ ਜਾਣਗੇ ਤਾਂ ਹੀ ਨਵੇਂ ਸੀਜ਼ਨ ਦੀ ਜ਼ੀਰੀ ’ਚੋਂ ਕੱਢੇ ਹੋਏ ਚੌਲ ਇਨ੍ਹਾਂ ਗੁਦਾਮਾਂ ਵਿਚ ਲਿਆਕੇ ਰੱਖੇ ਜਾ ਸਕਣਗੇ। ਪੁਰਾਣੇ ਚੌਲਾਂ ਨਾਲ ਭਰੇ ਪਏ ਇਹ ਗੁਦਾਮ ਭਵਿੱਖ ਵਿਚ ਸਰਕਾਰ ਲਈ ਨਵੀਂ ਸਮੱਸਿਆ ਸਹੇੜ ਸਕਦੇ ਹਨ।
ਹਾਲਾਂਕਿ ਇਸ ਮੁੱਦੇ ਦੇ ਹੱਲ ਲਈ ਦੋ ਦਿਨ ਪਹਿਲਾਂ ਦਿੱਲੀ ਵਿੱਚ ਉੱਚ ਪੱਧਰੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਭਾਰਤੀ ਖੁਰਾਕ ਨਿਗਮ (ਐਫਸੀਆਈ), ਖੁਰਾਕ ਅਤੇ ਜਨਤਕ ਵੰਡ ਵਿਭਾਗ, ਪੰਜਾਬ ਸਰਕਾਰ ਅਤੇ ਰਾਈਸ ਮਿੱਲਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਬੈਠਕ ਵਿੱਚ ਆਗਾਮੀ ਖਰੀਦ ਲਈ ਸਟੋਰੇਜ ਸਪੇਸ ਖਾਲੀ ਕਰਨ ਲਈ ਚੌਲਾਂ ਦੇ ਪਿਛਲੇ ਸਾਲਾਂ ਦੇ ਸਟਾਕ ਨੂੰ ਹੋਰ ਸੂਬਿਆਂ ਵਿੱਚ ਭੇਜਣ 'ਤੇ ਜ਼ੋਰ ਦਿੱਤਾ ਗਿਆ। ਐਫਸੀਆਈ ਦੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਬੀ. ਸ੍ਰੀਨਿਵਾਸਨ ਨੇ ਕਿਹਾ ਕਿ ਕੇਂਦਰ ਸਰਕਾਰ ਨਵੰਬਰ ਦੇ ਅੰਤ ਤੱਕ ਪੰਜਾਬ ਦੇ ਗੋਦਾਮਾਂ ’ਚੋਂ 30 ਲੱਖ ਮੀਟਰਕ ਟਨ ਚੌਲ ਹੋਰਾਂ ਸੂਬਿਆਂ ਨੂੰ ਭੇਜਣ ਲਈ ਵਚਨਬੱਧ ਹੈ। ਇਸ ਨਾਲ ਆਉਣ ਵਾਲੇ ਚੌਲਾਂ ਦੇ ਭੰਡਾਰਨ ਲਈ ਥਾਂ ਬਣੇਗੀ, ਜਿਸ ਦੀ ਆਮਦ ਦਸੰਬਰ ਵਿੱਚ ਮਿੱਲਾਂ ਤੋਂ ਸ਼ੁਰੂ ਹੋਵੇਗੀ। ਜਾਣਕਾਰੀ ਮੁਤਾਬਿਕ FCI ਦੀ ਦਸੰਬਰ ਤੋਂ ਜੂਨ 2025 ਤੱਕ ਹਰ ਮਹੀਨੇ 13 ਤੋਂ 15 ਲੱਖ ਮੀਟਰਕ ਟਨ ਚੌਲ ਉਨ੍ਹਾਂ ਸੂਬਿਆਂ ਵਿੱਚ ਭੇਜਣ ਦੀ ਯੋਜਨਾ ਹੈ ਜਿੱਥੇ ਇਸਦੀ ਲੋੜ ਹੈ। ਇਸ ਤੋਂ ਇਲਾਵਾ, ਐਫਸੀਆਈ ਨਵੇਂ ਚੌਲਾਂ ਲਈ ਜਗ੍ਹਾ ਬਣਾਉਣ ਲਈ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਗੋਦਾਮਾਂ ਵਿੱਚ ਸਟੋਰ ਕੀਤੀ 40 ਲੱਖ ਮੀਟਰਕ ਟਨ ਕਣਕ ਨੂੰ ਦੂਜੇ ਰਾਜਾਂ ਵਿੱਚ ਤਬਦੀਲ ਕਰਨ ਵਿੱਚ ਤੇਜ਼ੀ ਲਿਆ ਰਹੀ ਹੈ। ਸੂਬਾ ਸਰਕਾਰ ਵਾਧੂ ਅਨਾਜ ਨੂੰ ਰੱਖਣ ਲਈ 27 ਲੱਖ ਟਨ ਵਾਧੂ ਸਟੋਰੇਜ ਸਪੇਸ ਲੀਜ਼ 'ਤੇ ਲੈਣ 'ਤੇ ਵੀ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਪੁਰਾਣੇ ਚੌਲ ਮਾਨਸਾ, ਸੰਗਰੂਰ, ਬਰਨਾਲਾ, ਮੋਗਾ, ਬਠਿੰਡਾ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚਲੇ ਅਨਾਜ ਭੰਡਾਰਾਂ ’ਚ ਪਏ ਹਨ। ਸਰਕਾਰ ਵੱਲੋਂ ਕੀਤੇ ਜਾ ਰਹੇ ਉਪਾਵਾਂ ਦੇ ਬਾਵਜੂਦ, ਰਾਈਸ ਮਿੱਲਰਾਂ ਵਿੱਚ ਸਰਕਾਰ ਦੀਆਂ ਯੋਜਨਾਵਾਂ ਨੂੰ ਲੈ ਕੇ ਚਿੰਤਾਵਾਂ ਹਨ। ਰਾਈਸ ਮਿੱਲਰਾਂ ਦਾ ਮੰਨਣਾ ਹੈ ਕਿ ਜੇਕਰ ਗੁਦਾਮਾਂ ਵਿੱਚ ਪਏ ਚੌਲਾਂ ਨੂੰ ਚੁੱਕਣ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਵਿੱਚ ਚੌਲਾਂ ਦੇ ਭੰਡਾਰਨ ਦੀ ਵੱਡੀ ਸਮੱਸਿਆ ਖੜ੍ਹੀ ਹੋਵੇਗੀ।

NIA ਦੀ ਟੀਮ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਛਾਪੇਸ਼ੁੱਕਰਵਾਰ ਤੜਕਸਾਰ 5:30 ਵਜੇ NIA ਦੀਆਂ ਵੱਖ-ਵੱਖ ਟੀਮਾਂ ਵਲੋਂ ਹਲਕਾ ਖਡੂਰ...
13/09/2024

NIA ਦੀ ਟੀਮ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਛਾਪੇ
ਸ਼ੁੱਕਰਵਾਰ ਤੜਕਸਾਰ 5:30 ਵਜੇ NIA ਦੀਆਂ ਵੱਖ-ਵੱਖ ਟੀਮਾਂ ਵਲੋਂ ਹਲਕਾ ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਪਿੰਡ ਬੁਤਾਲਾ, ਜਲੰਧਰ ਖੇੜਾ ਅਤੇ ਕਸਬਾ ਰਈਆ ਫੇਰੂ ਮਾਨ ਰੋਡ ’ਤੇ ਛਾਪਾਮਾਰੀ ਕਰਕੇ ਕਈ ਘੰਟੇ ਜਾਂਚ ਕੀਤੀ ਗਈ। ਸੂਤਰਾਂ ਮੁਤਾਬਿਕਾ ਇਹ ਜਾਂਚ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਓਟਾਵਾ ਦੇ ਬਾਹਰ ਪ੍ਰਦਰਸ਼ਨ ਦੌਰਾਨ ਭਾਰਤ ਵਿਰੋਧੀ ਨਾਅਰੇਬਾਜ਼ੀ ਅਤੇ ਚਾਰ ਦੀਵਾਰੀ ਤੇ ਖ਼ਾਲਿਸਤਾਨ ਝੰਡੇ ਬੰਨ੍ਹ ਕੇ ਇਮਾਰਤ ਅੰਦਰ ਗਰਨੇਡ ਸੁੱਟਣ ਸਬੰਧੀ ਦਰਜ ਹੋਈ ਇਕ ਐਫਆਈਆਰ ਸਬੰਧੀ ਕੀਤੀ ਗਈ। ਐੱਨਆਈਏ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਭਣਵਈਏ ਅਮਰਜੋਤ ਸਿੰਘ ਪੁੱਤਰ ਦਵਿੰਦਰ ਸਿੰਘ ਪਿੰਡ ਬੁਤਾਲਾ ਅਤੇ ਰਿਸ਼ਤੇਦਾਰੀ ਵਿਚ ਲੱਗਦੇ ਚਾਚਾ ਪ੍ਰਗਟ ਸਿੰਘ ਜਲੂਪੁਰ ਖੇੜਾ ਦੇ ਘਰ ਛਾਪਾ ਮਾਰਿਆ ਗਿਆ। ਕੈਨੇਡਾ ਰਹਿੰਦੇ ਅਮਰਜੋਤ ਸਿੰਘ ਦੇ ਜੱਦੀ ਘਰ ਪਿੰਡ ਬੁਤਾਲਾ ਵਿਚ ਮਾਰੇ ਛਾਪੇ ਦੌਰਾਨ ਉਸ ਦੀ ਭਰਜਾਈ ਘਰ ਵਿਚ ਹੀ ਮੌਜੂਦ ਸੀ। ਇਸ ਦੌਰਾਨ ਐੱਨਆਈਏ ਦੀ ਟੀਮ ਲਗਾਤਾਰ ਪੰਜ ਘੰਟੇ ਛਾਣਬੀਣ ਕਰਦੀ ਰਹੀ। ਇਸ ਮੌਕੇ ਟੀਮ ਅਧਿਕਾਰੀ ਪੈੱਨ ਡਰਾਈਵ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਨਾਲ ਲੈ ਗਏ।
ਉਧਰ ਐੱਨਆਈਏ ਦੀ ਦੂਜੀ ਟੀਮ ਨੇ ਪਿੰਡ ਜਲੂਪੁਰ ਖੇੜਾ ਵਿਚ ਪ੍ਰਗਟ ਸਿੰਘ ਦੇ ਘਰ ਉਸ ਦੀ ਪਤਨੀ ਅਮਰਜੀਤ ਕੌਰ ਤੋਂ ਪੁੱਛਗਿੱਛ ਕੀਤੀ ਅਤੇ ਕਰੀਬ ਦੋ ਘੰਟੇ ਘਰ ਦੀ ਛਾਣਬੀਣ ਕਰਨ ਉਪਰੰਤ ਦੋ ਮੋਬਾਇਲ ਫ਼ੋਨ, ਪੈੱਨ ਡਰਾਈਵ, ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਤੇ ਹਿਸਾਬ ਕਿਤਾਬ ਵਾਲਾ ਕਾਗ਼ਜ਼ ਜ਼ਬਤ ਕਰਦਿਆਂ ਅਮਰਜੀਤ ਕੌਰ ਨੂੰ ਪੁਲੀਸ ਥਾਣਾ ਬਿਆਸ ਲੈ ਗਏ। ਜਿੱਥੇ ਉਨ੍ਹਾਂ ਨੇ ਕਰੀਬ ਪੰਜ ਘੰਟੇ ਪ੍ਰਗਟ ਸਿੰਘ ਦੀ ਪਤਨੀ ਤੋਂ ਪੁੱਛਗਿੱਛ ਕੀਤੀ। ਬਾਅਦ ਵਿਚ ਉਨ੍ਹਾਂ ਨੂੰ ਘਰ ਭੇਜ ਦਿੱਤਾ। ਅਧਿਕਾਰੀਆਂ ਨੇ ਪ੍ਰਗਟ ਸਿੰਘ ਨੂੰ 26 ਸਤੰਬਰ ਨੂੰ ਚੰਡੀਗੜ੍ਹ ਦਫ਼ਤਰ ਵਿਚ ਪੇਸ਼ ਕਰਨ ਸਬੰਧੀ ਕਿਹਾ ਹੈ। ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਐਨਆਈਏ ਟੀਮ ਦੇ ਜਾਂਚ ਅਧਿਕਾਰੀ ਵੱਲੋਂ ਵਾਰ ਵਾਰ ਖ਼ਾਲਿਸਤਾਨ ਸਬੰਧੀ ਸਵਾਲ ਕੀਤੇ ਜਾ ਰਹੇ ਸਨ ਜਦਕਿ ਉਨ੍ਹਾਂ ਕਦੇ ਵੀ ਅਜਿਹਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਸਾਡੇ ਰਿਸ਼ਤੇਦਾਰਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੀ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਇਸ ਜਾਂਚ ਉੱਤੇ ਸਵਾਲ ਚੁੱਕੇ ਹਨ।

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਝਟਕਾ, NRI ਕੋਟੇ ਤਹਿਤ MBBS/BDS ਕੋਰਸਾਂ ਚ ਦਾਖ਼ਲਿਆਂ ਦਾ ਫ਼ੈਸਲਾ ਕੀਤਾ ਰੱਦ, ਹੁਣ MBBS/BDS ’ਚ ਰਿਸ਼ਤ...
11/09/2024

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਝਟਕਾ, NRI ਕੋਟੇ ਤਹਿਤ MBBS/BDS ਕੋਰਸਾਂ ਚ ਦਾਖ਼ਲਿਆਂ ਦਾ ਫ਼ੈਸਲਾ ਕੀਤਾ ਰੱਦ, ਹੁਣ MBBS/BDS ’ਚ ਰਿਸ਼ਤੇਦਾਰਾਂ ਨੂੰ ਨਹੀਂ ਮਿਲੇਗਾ NRI ਕੋਟੇ ਦਾ ਲਾਭ
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ NRI ਕੋਟੇ ਤਹਿਤ MBBS/BDS ਡਿਗਰੀਆਂ ਵਿੱਚ ਦਾਖਲੇ ਲਈ ਨਿਯਮ ਬਦਲਣ ਲਈ ਸੂਬਾ ਸਰਕਾਰ ਦੇ ਫੈਸਲੇ ਨੂੰ ਰੱਦ ਕੀਤਾ ਹੈ। ਹਾਈਕੋਰਟ ਦੇ ਇਸ ਫੈਸਲੇ ਨਾਲ ਹੁਣ MBBS/BDS ’ਚ NRIs ਰਿਸ਼ਤੇਦਾਰਾਂ ਨੂੰ ਨਹੀਂ NRI ਕੋਟੇ ਦਾ ਲਾਭ ਨਹੀਂ ਮਿਲੇਗਾ। ਹਾਈਕੋਰਟ ਮੁਤਾਬਿਕ ਸੂਬੇ ਦੇ ਨਵੇਂ ਨਿਯਮ ਦਾਖਲਾ ਪ੍ਰਕਿਰਿਆ ਦੀ ਅਖੰਡਤਾ ਤੇ ਨਿਰਪੱਖਤਾ ਨਾਲ ਸਮਝੌਤਾ ਕਰਨਗੇ। ਕੋਰਟ ਨੇ ਟਿੱਪਣੀ ਕੀਤੀ ਹੈ ਕਿ 20 ਅਗਸਤ ਦੇ ਹਾਲ ਹੀ ਦੇ ਸੋਧ ਪੱਤਰ ਰਾਹੀਂ ਐਨਆਰਆਈ ਲਈ ਕੀਤਾ ਫੈਸਲਾ ਢੁਕਵਾ ਨਹੀਂ ਹੈ। ਐਨ.ਆਰ.ਆਈ. ਕੋਟੇ ਦਾ ਉਦੇਸ਼ ਅਸਲ ਵਿਚ ਐਨ.ਆਰ.ਆਈ. ਤੇ ਉਨ੍ਹਾਂ ਦੇ ਬੱਚਿਆਂ ਨੂੰ ਲਾਭ ਪਹੁੰਚਾਉਣਾ ਸੀ, ਜਿਸ ਨਾਲ ਉਨ੍ਹਾਂ ਨੂੰ ਭਾਰਤ ਵਿਚ ਸਿੱਖਿਆ ਦੇ ਮੌਕਿਆਂ ਤੱਕ ਪਹੁੰਚ ਮਿਲ ਸਕੇ।
ਅਦਾਲਤ ਨੇ ਕਿਹਾ ਕਿ ਪਰਿਭਾਸ਼ਾ ਨੂੰ ਵਿਆਪਕ ਬਣਾ ਕੇ ਚਾਚਾ-ਚਾਚੀ, ਦਾਦਾ-ਦਾਦੀ ਤੇ ਚਚੇਰੇ ਭਰਾ-ਭੈਣ ਵਰਗੇ ਦੂਰ ਦੇ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਕੇ ਕੋਟ ਦੇ ਮੂਲ ਉਦੇਸ਼ ਨੂੰ ਕਮਜ਼ੋਰ ਕੀਤਾ ਗਿਆ ਹੈ। ਅਦਾਲਤ ਦਾ ਮੰਨਣਾ ਹੈ ਕਿ ਇਸ ਵਿਸਥਾਰ ਦੇ ਚਲਦਿਆਂ ਕੋਟੇ ਦੀ ਦੁਰਵਰਦੋਂ ਸੰਭਵ ਹੈ।
ਇਸ ਵਿਸਥਾਰ ਕਾਰਨ ਉਹ ਲੋਕ ਕੋਟੇ ਦਾ ਲਾਭ ਚੁੱਕ ਕੇ ਸੀਟਾਂ ਲੈ ਲੈਣਗੇ, ਜਿਹੜੇ ਨੀਤੀ ਦੇ ਮੂਲ ਉਦੇਸ਼ ਦੇ ਅਧੀਨ ਨਹੀਂ ਆਉਂਦੇ। ਇਸ ਦੇ ਚਲਦਿਆਂ ਜ਼ਿਆਦਾ ਯੋਗ ਉਮੀਦਵਾਰ ਖੂੰਝੇ ਲੱਗ ਜਾਣਗੇ।
ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਰੁਣ ਖੇਤਰਪਾਲ ਦੀ ਡਿਵੀਜ਼ਨ ਬੈਂਚ ਨੇ ਗੀਤਾ ਵਰਮਾ ਅਤੇ ਕਈ ਹੋਰ ਉਮੀਦਵਾਰਾਂ ਵੱਲੋਂ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਵਿੱਚ ਦਾਖ਼ਲੇ ਲਈ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਵਿਚ ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀਆਂ 185 ਸੀਟਾਂ ਹਨ ਜਿਨ੍ਹਾਂ ਵਿੱਚੋਂ 35-40 ਸੀਟਾਂ ਭਰਦੀਆਂ ਸਨ। ਖਾਲੀ ਰਹਿਣ 'ਤੇ ਬਾਕੀ ਸੀਟਾਂ ਜਨਰਲ ਕੋਟੇ ਵਿੱਚ ਸ਼ਿਫਟ ਕਰ ਦਿੱਤੀਆਂ ਜਾਂਦੀਆਂ ਸਨ।

ਵੱਡੇ ਵਿੱਤੀ ਸੰਕਟ ਵੱਲ ਵੱਧ ਰਿਹਾ ਹੈ ਪੰਜਾਬ, CAG ਦੀ ਰਿਪੋਰਟ ’ਚ ਵੱਡੇ ਖੁਲਾਸੇ, ਸਰਕਾਰ ਨੇ ਲੋਕਾਂ ’ਤੇ ਥੋਪਿਆ ਟੈਕਸਪੰਜਾਬ ਵਿਧਾਨ ਸਭਾ ਦੇ ਸੈਸ਼...
05/09/2024

ਵੱਡੇ ਵਿੱਤੀ ਸੰਕਟ ਵੱਲ ਵੱਧ ਰਿਹਾ ਹੈ ਪੰਜਾਬ, CAG ਦੀ ਰਿਪੋਰਟ ’ਚ ਵੱਡੇ ਖੁਲਾਸੇ, ਸਰਕਾਰ ਨੇ ਲੋਕਾਂ ’ਤੇ ਥੋਪਿਆ ਟੈਕਸ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੇਸ਼ ਕੰਪਟਰੋਲਰ ਅਤੇ ਆਡੀਟਰ ਜਨਰਲ ਨੇ ਸਾਲ 2022-2023 ਦੀ ਰਿਪੋਰਟ ਵਿੱਚ ਵਿੱਤੀ ਹਾਲਤ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਹਨ। ਰਿਪੋਰਟ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਦੇ ਪਹਿਲੇ ਸਾਲ ਦੀ ਹੈ। ਦੀ ਰਿਪੋਰਟ ਨੇ ਖੁਲਾਸੇ ਕੀਤੇ ਹਨ ਕਿ ਵਿੱਤੀ ਪ੍ਰਾਪਤੀਆਂ ਅਤੇ ਖਰਚਿਆਂ ਵਿੱਚ ਤਾਲਮੇਲ ਨਾ ਰਿਹਾ ਤਾਂ ਇਹ ਪੰਜਾਬ ਦੇ ਲਈ ਸੰਕਟ ਲੈ ਕੇ ਆਵੇਗਾ। ਕਈ ਵਿਭਾਗਾਂ ਵਿੱਚ ਅਗਸਤ ਦੇ ਮਹੀਨੇ ਦੀ ਤਨਖਾਹ ਸਤੰਬਰ ਦੇ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ। ਰਿਪੋਰਟ ਮੁਤਾਬਿਕ ਖਰਚੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਰਿਪੋਰਟ ਮਤਾਬਿਕ ਪੰਜਾਬ ਦੀਆਂ ਮਾਲੀਆ ਪ੍ਰਾਪਤੀਆਂ 10.76 ਫ਼ੀਸਦੀ ਸਾਲਾਨਾ ਔਸਤ ਵਿਕਾਸ ਦਰ ਨਾਲ ਵਧੀਆਂ ਹਨ ਪ੍ਰੰਤੂ ਸੂਬੇ ਦੇ ਖ਼ਰਚੇ 13 ਫ਼ੀਸਦੀ ਦੀ ਤੇਜ਼ੀ ਨਾਲ ਵਧੇ ਹਨ। ਸਾਲ 2018-19 ਤੋਂ 2022-23 ਤੱਕ ਮਾਲੀਆ ਪਤੀਆਂ 62,269 ਕਰੋੜ ਰੁਪਏ ਤੋਂ ਵਧ ਕੇ 87,616 ਕਰੋੜ ਰੁਪਏ ਹੋ ਗਈਆਂ ਹਨ, ਜਦੋਂ ਕਿ ਇਸੇ ਦੌਰਾਨ ਮਾਲੀਆ ਖਰਚਾ 75,404 ਕਰੋੜ ਰੁਪਏ ਤੋਂ ਵਧ ਕੇ 1,13,616 ਕਰੋੜ ਰੁਪਏ ਹੋ ਗਿਆ ਹੈ।
ਕੈਗ ਰਿਪੋਰਟ ਮੁਤਾਬਿਕ ਮਾਲੀਆ ਘਾਟਾ 2018-19 ਵਿਚ 13,135 ਕਰੋੜ ਰੁਪਏ ਤੋਂ ਵਧ ਕੇ 2022-23 ਵਿਚ 26,045 ਕਰੋੜ ਰੁਪਏ ਹੋ ਗਿਆ ਹੈ। ਮਾਲੀਆ ਘਾਟਾ ਕੁੱਲ ਰਾਜ ਘਰੇਲੂ ਉਤਪਾਦ ਦੇ 1.99 ਫ਼ੀਸਦੀ ਦੇ ਟੀਚੇ ਤੋਂ ਵਧ ਗਿਆ ਹੈ। ਰਿਪੋਰਟ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਕਰਜ਼ੇ ਦੀ ਸਥਿਰਤਾ ਸੰਭਵ ਨਹੀ ਹੈ।
ਰਿਪੋਰਟ ਵਿੱਚ ਕਿਹਾ ਹੈ ਕਿ ਸਾਲ 2018-19 ਵਿਚ ਇਹ 13,361 ਕਰੋੜ ਰੁਪਏ ਸੀ, ਜੋ ਸਾਲ 2022-23 ਵਿਚ ਵਧ ਕੇ 20,607 ਕਰੋੜ ਰੁਪਏ ਹੋ ਗਈ ਹੈ। ਭਗਵੰਤ ਮਾਨ ਸਰਕਾਰ ਵੱਲੋਂ ਜੁਲਾਈ 2022 ਤੋਂ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਫਰੀ ਦਿੱਤੀ ਗਈ ਇਸ ਨਾਲ 80 ਫੀਸਦ ਤੋਂ ਵਧੇਰੇ ਲੋਕ ਫਾਇਦਾ ਲੈ ਰਹੇ ਹਨ । ਦੂਜੇ ਪਾਸੇ ਘਰੇਲੂ ਬਿਜਲੀ ਦੀ ਸਬਸਿਡੀ ਕਰੀਬ 7300 ਕਰੋੜ ਤੋਂ ਵੱਧ ਗਈ ਹੈ।
ਕੈਗ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ 5.31 ਕਰੋੜ ਰੁਪਏ ਦੇ ਜੀਐਸਟੀ ਡਿਫਾਲਟਰ ਹਨ। ਜੁਲਾਈ 2017 ਅਤੇ ਮਾਰਚ 2022 ਵਿਚਕਾਰ ਦੀ ਇਹ ਰਿਪੋਰਟ ਹੈ।
ਇਸ ਰਿਪੋਰਟ ਦੇ ਦਰਮਿਆਨ ਪੰਜਾਬ ਸਰਕਾਰ ਨੇ ਲੋਕਾਂ ਉੱਤੇ ਵਿੱਤੀ ਬੋਝ ਪਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪੈਟਰੋਲ 'ਤੇ 61 ਪੈਸੇ ਅਤੇ ਡੀਜ਼ਲ 'ਤੇ 92 ਪੈਸੇ ਵੈਟ ਵੱਧ ਗਿਆ ਹੈ।
ਪੰਜਾਬ ਸਰਕਾਰ ਨੇ ਵਿੱਤੀ ਵਸੀਲੇ ਜੁਟਾਉਣ ਲਈ ਪੁਰਾਣੇ ਵਾਹਨਾਂ ’ਤੇ ‘ਗਰੀਨ ਟੈਕਸ’ ਲਾ ਦਿੱਤਾ ਹੈ। ਸਰਕਾਰ ਨੇ ਨਿੱਜੀ ਵਾਹਨਾਂ ’ਤੇ ਮੋਟਰ ਵਹੀਕਲ ਟੈਕਸ ’ਚ 0.5 ਫ਼ੀਸਦੀ ਤੋਂ 2 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਸੂਬਾ ਸਰਕਾਰ ਨੂੰ ‘ਗਰੀਨ ਟੈਕਸ’ ਤੋਂ ਸਾਲਾਨਾ ਕਰੀਬ 35 ਕਰੋੜ ਦੀ ਆਮਦਨ ਹੋਣ ਦਾ ਅਨੁਮਾਨ ਹੈ। ਟਰਾਂਸਪੋਰਟ ਵਿਭਾਗ ਵੱਲੋਂ 15 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਅਤੇ ਅੱਠ ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ‘ਗਰੀਨ ਟੈਕਸ’ ਵਸੂਲਿਆ ਜਾਵੇਗਾ। ਇਸ ਵੇਲੇ ਸੂਬੇ ਵਿਚ 15 ਸਾਲ ਪੁਰਾਣੇ ਕਰੀਬ 73 ਹਜ਼ਾਰ ਨਿੱਜੀ ਚਾਰ ਪਹੀਆ ਵਾਹਨ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਰੀਨਿਊ ਹੋਣ ਵਾਲੀ ਹੈ। ਇਹ ਰਜਿਸਟ੍ਰੇਸ਼ਨ ਪੰਜ ਸਾਲ ਲਈ ਰੀਨਿਊ ਕੀਤੀ ਜਾਂਦੀ ਹੈ ਅਤੇ ਪੰਜ ਸਾਲ ’ਚ ਇੱਕ ਵਾਰ ‘ਗਰੀਨ ਟੈਕਸ’ ਵਸੂਲ ਕੀਤਾ ਜਾਵੇਗਾ।
ਨੋਟੀਫ਼ਿਕੇਸ਼ਨ ਅਨੁਸਾਰ ਨਿੱਜੀ ਵਾਹਨ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ਦੋ ਪਹੀਆ ਵਾਹਨ (ਪੈਟਰੋਲ) ਦੀ ਫ਼ੀਸ 500 ਰੁਪਏ ਅਤੇ ਡੀਜ਼ਲ ਵਾਹਨ ’ਤੇ ਇੱਕ ਹਜ਼ਾਰ ਰੁਪਏ ਗਰੀਨ ਟੈਕਸ ਲੱਗੇਗਾ। ਇਸੇ ਤਰ੍ਹਾਂ ਚਾਰ ਪਹੀਆ ਵਾਹਨ ’ਤੇ 1500 ਸੀਸੀ ਤੱਕ ਪੈਟਰੋਲ ਵਾਹਨ ’ਤੇ 3000 ਰੁਪਏ ਅਤੇ ਡੀਜ਼ਲ ਵਾਹਨ ’ਤੇ ਚਾਰ ਹਜ਼ਾਰ ਰੁਪਏ ਗਰੀਨ ਟੈਕਸ ਲੱਗੇਗਾ। 1500 ਸੀਸੀ ਤੋਂ ਉਪਰ ਵਾਲੇ ਚਾਰ ਪਹੀਆ ਵਾਹਨਾਂ ’ਤੇ ਚਾਰ ਹਜ਼ਾਰ ਰੁਪਏ ਪੈਟਰੋਲ ਵਾਹਨ ਅਤੇ ਛੇ ਹਜ਼ਾਰ ਰੁਪਏ ਡੀਜ਼ਲ ਵਾਲੇ ਵਾਹਨ ’ਤੇ ਗਰੀਨ ਟੈਕਸ ਲੱਗੇਗਾ। ਅੱਠ ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਗੱਲ ਕਰੀਏ ਤਾਂ ਮੋਟਰ ਸਾਈਕਲ ’ਤੇ 250 ਰੁਪਏ ਸਾਲਾਨਾ, ਤਿੰਨ ਪਹੀਆ ਵਾਹਨ ’ਤੇ 300 ਰੁਪਏ ਸਾਲਾਨਾ, ਮੋਟਰ ਕੈਬ ’ਤੇ 500 ਰੁਪਏ ਸਾਲਾਨਾ, ਲਾਈਟ ਮੋਟਰ ਵਹੀਕਲ ’ਤੇ 1500 ਰੁਪਏ ਸਾਲਾਨਾ, ਮੀਡੀਅਮ ਮੋਟਰ ਵਾਹਨ ’ਤੇ 2000 ਰੁਪਏ ਸਾਲਾਨਾ ਅਤੇ ਹੈਵੀ ਮੋਟਰ ਵਹੀਕਲ ’ਤੇ 2500 ਰੁਪਏ ਸਾਲਾਨਾ ‘ਗਰੀਨ ਟੈਕਸ’ ਲਾਇਆ ਗਿਆ ਹੈ। ਜਿਹੜੇ ਵਾਹਨ ਐੱਲਪੀਜੀ, ਸੀਐੱਨਜੀ ਅਤੇ ਬੈਟਰੀ ਜਾਂ ਸੋਲਰ ਐਨਰਜੀ ’ਤੇ ਹਨ, ਉਨ੍ਹਾਂ ’ਤੇ ਗਰੀਨ ਟੈਕਸ ਨਹੀਂ ਲੱਗੇਗਾ। ਸੂਬੇ ਵਿਚ ਕਰੀਬ 14 ਹਜ਼ਾਰ ਭਾਰੀ ਵਪਾਰਕ ਵਾਹਨ ਹਨ ਅਤੇ 6500 ਦੇ ਕਰੀਬ ਮੀਡੀਅਮ ਮੋਟਰ ਵਾਹਨ ਹਨ। ਵੇਰਵਿਆਂ ਅਨੁਸਾਰ ਚਾਰ ਪਹੀਆ ਨਿੱਜੀ ਵਾਹਨਾਂ, ਜਿਨ੍ਹਾਂ ਦੀ ਕੀਮਤ 15 ਲੱਖ ਰੁਪਏ ਤੱਕ ਹੈ, ਦੀ ਅਸਲ ਕੀਮਤ ’ਤੇ 9.5 ਫ਼ੀਸਦੀ ਰੋਡ ਟੈਕਸ ਲੱਗੇਗਾ ਅਤੇ ਇਸੇ ਤਰ੍ਹਾਂ 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਵਾਹਨਾਂ ’ਤੇ 12 ਫ਼ੀਸਦੀ ਟੈਕਸ ਲੱਗੇਗਾ ਜੋ ਕਿ ਪਹਿਲਾਂ 11 ਫ਼ੀਸਦੀ ਸੀ। ਟਰਾਂਸਪੋਰਟ ਵਿਭਾਗ ਨੇ ਹੁਣ ਪ੍ਰੀਮੀਅਮ ਵਾਹਨਾਂ ਦੀ ਨਵੀਂ ਕੈਟਾਗਰੀ ਤਿਆਰ ਕੀਤੀ ਹੈ ਜਿਸ ’ਚ 25 ਲੱਖ ਰੁਪਏ ਤੋਂ ਵੱਧ ਦੇ ਚਾਰ ਪਹੀਆ ਨਿੱਜੀ ਵਾਹਨ ’ਤੇ 13 ਫ਼ੀਸਦੀ ਟੈਕਸ ਲੱਗੇਗਾ। ਮਿਸਾਲ ਵਜੋਂ 30 ਲੱਖ ਦੀ ਕੀਮਤ ਵਾਲੇ ਵਾਹਨ ’ਤੇ 60 ਹਜ਼ਾਰ ਰੁਪਏ ਵਾਧੂ ਟੈਕਸ ਦੇਣਾ ਪਵੇਗਾ।

ਜੰਮੂ ਕਸ਼ਮੀਰ ਚੋਣਾਂ ਦਾ ਸ਼ਡਿਊਲSchedule of Jammu and Kashmir electionsਕੁਲ 90 ਸੀਟਾਂ, ਬਹੁਮਤ ਲਈ 46ਪਹਿਲੇ ਗੇੜ ਵਿਚ 24 ਸੀਟਾਂ ’ਤੇ 18 ਸ...
26/08/2024

ਜੰਮੂ ਕਸ਼ਮੀਰ ਚੋਣਾਂ ਦਾ ਸ਼ਡਿਊਲ
Schedule of Jammu and Kashmir elections
ਕੁਲ 90 ਸੀਟਾਂ, ਬਹੁਮਤ ਲਈ 46
ਪਹਿਲੇ ਗੇੜ ਵਿਚ 24 ਸੀਟਾਂ ’ਤੇ 18 ਸਤੰਬਰ ਨੂੰ ਵੋਟਿੰਗ
ਦੂਜੇ ਗੇੜ ’ਚ 26 ਸੀਟਾਂ ’ਤੇ 25 ਸਤੰਬਰ ਨੂੰ ਵੋਟਿੰਗ
ਤੀਜੇ ਗੇੜ ’ਚ 40 ਸੀਟਾਂ ’ਤੇ 1 ਅਕਤੂਬਰ ਨੂੰ ਵੋਟਿੰਗ
ਚੋਣ ਨਤੀਜੇ 4 ਅਕਤੂਬਰ ਨੂੰ

ਨਾਭਾ ਜੇਲ੍ਹ ਬਰੇਕ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਰਮਨਜੀਤ ਸਿੰਘ ਰੋਮੀ 8 ਸਾਲਾਂ ਬਾਅਦ ਆਇਆ ਪੰਜਾਬ ਪੁਲਿਸ ਅੜਿੱਕੇ, ਹੁਣ ਬੋਲੇਗਾ ਭੇਤ ਖੋਲ੍ਹੇਗਾਨਾਭਾ...
22/08/2024

ਨਾਭਾ ਜੇਲ੍ਹ ਬਰੇਕ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਰਮਨਜੀਤ ਸਿੰਘ ਰੋਮੀ 8 ਸਾਲਾਂ ਬਾਅਦ ਆਇਆ ਪੰਜਾਬ ਪੁਲਿਸ ਅੜਿੱਕੇ, ਹੁਣ ਬੋਲੇਗਾ ਭੇਤ ਖੋਲ੍ਹੇਗਾ
ਨਾਭਾ ਜੇਲ੍ਹ ਬਰੇਕ ਕਾਂਡ ਦੇ ਮਾਸਟਰ ਮਾਇੰਡ ਰਮਨਜੀਤ ਸਿੰਘ ਰੋਮੀ ਨੂੰ ਪੰਜਾਬ ਪੁਲਿਸ ਹਾਂਗਕਾਂਗ ਤੋਂ ਭਾਰਤ ਲੈ ਕੇ ਆਈ ਹੈ। ਪੁਲਿਸ ਦਾ ਦਾਅਵਾ ਹੈ ਕਿ ਹੁਣ ਇਸ ਕੇਸ ਵਿਚ ਹੋਰ ਵੱਡੇ ਖੁਲਾਸੇ ਹੋਣਗੇ। ਕੌਣ ਹੈ ਰਮਜੀਤ ਸਿੰਘ ਰੋਮੀ ਤੇ ਉਸ ਨੇ ਨਾਭਾ ਜੇਲ੍ਹ ਬਰੇਕ ਕਾਂਡ ਨੂੰ ਕਿਵੇਂ ਦਿੱਤਾ ਅੰਜਾਮ ਤੁਸੀਂ ਵੀ ਜਾਣ ਕੇ ਹੈਰਾਨ ਰਹਿ ਜਾਓਗੇ। ਤੁਹਾਨੂੰ ਚੇਤੇ ਹੋਵੇਗਾ ਸਾਲ 2016 ਵਿਚ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਦੇ ਗੇਟ ਅੱਗੇ ਲਗਜ਼ਰੀ ਗੱਡੀਆਂ ਵਿਚ ਸਵਾਰ ਕੁਝ ਵਿਅਕਤੀਆਂ ਨੇ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ ਸੀ। ਤੇ ਨਾਭਾ ਜੇਲ੍ਹ ਵਿਚ ਬੰਦ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਸਣੇ 6 ਕੈਦੀ ਫਰਾਰ ਹੋ ਗਏ ਸਨ। ਜਿਨ੍ਹਾਂ ਵਿਚ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰ ਸਿੰਘ ਨਾਂਅ ਦੇ ਦੋ ਅੱਤਵਾਦੀ ਵੀ ਸਨ। ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਸਾਰੇ ਘਟਨਾਕ੍ਰਮ ਦਾ ਮਾਸਟਰ ਮਾਇੰਡ ਸੀ ਰਮਨਜੀਤ ਸਿੰਘ ਰੋਮੀ ਜੋ ਹੁਣ ਪੰਜਾਬ ਪੁਲਿਸ ਦੇ ਅੜਿੱਕੇ ਆ ਗਿਆ ਹੈ। ਨਾਭਾ ਜੇਲ੍ਹ ਬਰੇਕ ਕਾਂਡ ਦੇ ਮਾਸਟਰ ਮਾਇੰਡ ਰਮਨਜੀਤ ਸਿੰਘ ਰੋਮੀ ਨੂੰ ਪੰਜਾਬ ਪੁਲਿਸ ਹਾਂਗਕਾਂਗ ਤੋਂ ਭਾਰਤ ਲੈ ਆਈ ਹੈ। ਉਸ ਦੀ ਹਾਂਗਕਾਂਗ ਤੋਂ ਸਪੁਰਦਗੀ ਦੀ ਮਨਜ਼ੂਰੀ ਮਿਲੀ ਸੀ। ਐਂਟੀ ਗੈਂਗਸਟਰ ਟਾਸਕ ਫੋਰਸ ਦੇ AIG ਗੁਰਮੀਤ ਸਿੰਘ ਚੌਹਾਨ, ਐਸ.ਪੀ., ਦੋ ਡੀਐਸਪੀ ਸਣੇ ਛੇ ਮੈਂਬਰਾਂ ਦੀ ਟੀਮ ਉਸ ਨੂੰ ਹਾਂਗਕਾਂਗ ਤੋਂ ਭਾਰਤ ਲੈ ਕੇ ਆਈ। ਪੰਜਾਬ ਦੇ DGP ਗੌਰਵ ਯਾਦਵ ਨੇ ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਦੱਸਿਆ ਹੈ।
DGP ਗੌਰਵ ਯਾਦਵ ਨੇ ਦੱਸਿਆ ਕਿ ਰਮਨਜੀਤ ਸਿੰਘ ਰੋਮੀ ISI ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰ ਸਿੰਘ ਗੱਲਵੱਡੀ ਸਣੇ ਫਰਾਰ ਹੋਰ ਕੈਦੀਆਂ ਦੇ ਸੰਪਰਕ ਵਿਚ ਸੀ। ਰੋਮੀ ਵਿਰੁੱਧ ਪਹਿਲਾਂ ਲੁਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ ਤੇ ਫਿਰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਹਾਂਗਕਾਂਗ ਸਰਕਾਰ ਦੇ ਨਾਲ ਸਾਲ 2018 ਵਿਚ ਸਪੁਰਦਗੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।
ਇਕ ਮਹੀਨਾ ਰਿਹਾ ਸੀ ਜੇਲ੍ਹ, ਫਿਰ ਭੱਜਿਆ ਵਿਦੇਸ਼
ਰੋਮੀ ਨਾਭਾ ਜੇਲ੍ਹ ਵਿਚ ਜੂਨ 2016 ਵਿਚ ਗਿਆ ਸੀ ਉਸ ਤੋਂ ਬਾਅਦ ਜ਼ਮਾਨਤ ’ਤੇ ਆਇਆ ਸੀ। ਇਸ ਤੋਂ ਬਾਅਦ ਉਹ ਹਾਂਗਕਾਂਗ ਫਰਾਰ ਹੋ ਗਿਆ ਸੀ। ਉੱਥੋਂ ਉਸ ਨੇ ਉਸ ਵੇਲੇ ਨਾਭਾ ਜੇਲ੍ਹ ਵਿਚ ਬੰਦ ਗੁਰਪ੍ਰੀਤ ਸਿੰਘ ਸੇਖੋਂ ਦੀ ਮਦਦ ਨਾਲ ਜੇਲ੍ਹ ਬਰੇਕ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਰੋਮੀ ਨੇ ਪੈਸੇ ਭੇਜਣ ਤੋਂ ਇਲਾਵਾ ਜੇਲ੍ਹ ਤੋਂ ਭੱਜੇ ਅਪਰਾਧੀਆਂ ਨੂੰ ਸੁਰੱਖਿਅਤ ਪਨਾਹ ਵੀ ਮੁਹੱਈਆ ਕਰਵਾਈ ਤੇ ਹਾਂਗਕਾਂਕ ਵਿਚ ਸੰਪਰਕ ਕਰਨ ਲਈ ਆਪਣਾ ਨੰਬਰ ਵੀ ਦਿੱਤਾ।
ਇਸ ਘਟਨਾ ਨੰ 12 ਜਣਿਆਂ ਨੇ ਅੰਜਾਮ ਦਿੱਤਾ ਸੀ।
ਪੁਲਿਸ ਜਾਂਚ ਵਿਚ ਪਤਾ ਲੱਗਿਆ ਸੀ ਕਿ ਪਲਵਿੰਦਰ ਪਿੰਦਾ ਨੇ ਨਾਭਾ ਜੇਲ੍ਹ ਦਾ ਨਕਸ਼ਾ ਬਣਾਇਆ ਸੀ। ਪ੍ਰੇਮਾ ਨੇ ਆਪਣੇ ਸਾਥੀ ਇਕੱਠੇ ਕੀਤੇ, ਗੱਡੀਆਂ ਦਿੱਤੀਆਂ, ਮਨੀ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ, ਅਸਲਮ ਨੇ ਉਨ੍ਹਾਂ ਨੂੰ ਲੁਕਾਉਣ ਦੀ ਜ਼ਿੰਮੇਵਾਰੀ ਲਈ । ਜੇਲ੍ਹ ਤੋੜਨ ਦੀ ਘਟਨਾ ਨੂੰ 12 ਲੋਕਾਂ ਨੇ ਅੰਜਾਮ ਦਿੱਤਾ ਸੀ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੋਵੇਂ ਘਟਨਾ ਤੋਂ ਬਾਅਦ ਰਾਜਸਥਾਨ-ਪੰਜਾਬ ਸਰਹੱਦ ’ਤੇ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਹਿੰਦੂ ਮੱਲ ਕੋਟ ਨੇੜੇ ਪੱਕੀ ਪਿੰਡ ਦੇ ਇਕ ਘਰ ਵਿਚ ਲੁਕੇ ਹੋਏ ਸਨ ਜਿੱਥੇ ਉਨ੍ਹਾਂ ਦਾ 2018 ਵਿਚ ਪੰਜਾਬ ਪੁਲਿਸ ਨਾਲ ਮੁਕਾਬਲਾ ਹੋਇਆ ਸੀ। ਹਾਲਾਂਕਿ ਸਾਲ 2018 ’ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ ’ਚ ਮੌਤ ਹੋ ਗਈ ਸੀ।
ਨਾਭਾ ਜੇਲ੍ਹ ’ਚੋਂ 6 ਕੈਦੀ ਫਰਾਰ ਹੋਏ ਸਨ
27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ੍ਹ ਵਿੱਚੋਂ 6 ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ 'ਚ ਦੋ ਅੱਤਵਾਦੀ ਅਤੇ ਚਾਰ ਖਤਰਨਾਕ ਗੈਂਗਸਟਰ ਸ਼ਾਮਲ ਸਨ। ਜੇਲ੍ਹ ਬਰੇਕ ਦੌਰਾਨ ਫਰਾਰ ਹੋਏ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਗ੍ਰਿਫਤਾਰ ਕਰ ਲਿਆ। ਪਰ ਇੱਕ ਹੋਰ ਅੱਤਵਾਦੀ ਕਸ਼ਮੀਰ ਸਿੰਘ ਫਰਾਰ ਹੋ ਗਿਆ ਸੀ। ਜਦਕਿ ਇਸ ਮਾਮਲੇ 'ਚ ਸ਼ਾਮਲ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਿਸ ਨੇ ਐਨਕਾਊਂਟਰ 'ਚ ਮਾਰ ਦਿੱਤਾ ਹੈ। ਪੁਲਿਸ ਜਾਂਚ ਵਿਚ ਪਤਾ ਚੱਲਿਆ ਸੀ ਕਿ ਜੇਲ੍ਹ ਬਰੇਕ ਕਾਂਡ ਦਾ ਮੁੱਖ ਮਾਸਟਰ ਮਾਇੰਡ ਰਮਨਜੀਤ ਸਿੰਘ ਰੋਮੀ ਸੀ। ਰਮਨਜੀਤ ਸਿੰਘ ਰੋਮੀ ਨੂੰ ਸਾਲ 2018 ਵਿਚ ਹਾਂਗਕਾਂਗ ਵਿਚ ਗ੍ਰਿਫਤਾਰਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਨੇ ਕੇਂਦਰ ਸਰਕਾਰ ਅੱਗ ਇਹ ਮਾਮਲਾ ਚੁੱਕਿਆ ਸੀ। ਇਸ ਦੇ ਨਾਲ ਹੀ ਉਸ ਦੀ ਸਪੁਰਦਗੀ ਲਈ ਕਾਰਵਾਈ ਸ਼ੁਰੂ ਹੋ ਗਈ ਸੀ। ਪਰ ਉੱਥੋਂ ਦੀ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਨੂੰ ਲੰਮੀ ਕਾਨੂੰਨੀ ਲੜਾਈ ਲੜਨੀ ਪਈ। ਉੱਥੋਂ ਦੀ ਅਦਾਲਤ ਵਿਚ ਪੁਲਿਸ ਨੇ ਦੋਸ਼ ਸਾਬਤ ਕੀਤੇ, ਜਿਸ ਤੋਂ ਬਾਅਦ ਇਹ ਸਫਲਤਾ ਮਿਲ ਸਕੀ। ਪੰਜਾਬ ਪੁਲਿਸ ਹੁਣ ਮੁਲਜ਼ਮ ਨੂੰ ਭਾਰਤ ਲੈ ਆਈ ਹੈ ਤੇ ਹੁਣ ਪੁੱਛਗਿੱਛ ਵਿਚ ਸਾਰੀ ਸਥਿਤੀ ਸਾਫ ਹੋਵੇਗੀ ਕਿ ਇਸ ਅਪਰਾਥ ਵਿਚ ਹੋਰ ਕਿੰਨੇ ਲੋਕ ਸ਼ਾਮਲ ਸੀ।
ਰੋਮੀ ਵਿਰੁੱਧ ਜਾਰੀ ਕੀਤਾ ਗਿਆ ਸੀ ਰੈੱਡ ਕਾਰਨਰ ਨੋਟਿਸ
ਇਸ ਤੋਂ ਪਹਿਲਾਂ ਗੈਂਗਸਟਰ ਰੋਮੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਸਾਲ 2016-17 ਵਿੱਚ ਜਲੰਧਰ ਤੇ ਲੁਧਿਆਣਾ ਵਿੱਚ ਹੋਏ ਕਤਲਾਂ ਵਿੱਚ ਵੀ ਰੋਮੀ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਪੰਜਾਬ ਪੁਲਿਸ ਅਨੁਸਾਰ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸ਼ੇਖੋਂ ਦੇ ਸੰਪਰਕ ਵਿੱਚ ਸੀ। ਗੁਰਪ੍ਰੀਤ ਸੇਖੋਂ ਨਵੰਬਰ 2016 ਵਿੱਚ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਏ ਛੇ ਵਿਅਕਤੀਆਂ ਵਿੱਚ ਸ਼ਾਮਲ ਸੀ ਅਤੇ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਸੀ। ਪੁਲਿਸ ਦਾ ਮੰਨਣਾ ਹੈ ਕਿ ਰੋਮੀ ਨੇ ਜੇਲ੍ਹ ਤੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸਨ। ਨਾਲ ਹੀ, ਉਸਨੇ ਹਾਂਗਕਾਂਗ ਤੋਂ ਹੀ ਜੇਲ੍ਹ ਤੋੜਨ ਦੀ ਪੂਰੀ ਸਾਜ਼ਿਸ਼ ਰਚੀ ਸੀ।

ਪੰਜਾਬ ਵਿਚ ਕਈ ਜ਼ਿਲ੍ਹਿਆਂ ਦੇ SSP ਸਮੇਤ ਵੱਡੇ ਅਫ਼ਸਰਾਂ ਦੇ ਤਬਾਦਲੇ, ਜਾਣੋ ਤੁਹਾਡੇ ਜ਼ਿਲ੍ਹੇ ਦਾ ਨਵਾਂ SSP ਕੌਣ?ਪੰਜਾਬ ਸਰਕਾਰ ਨੇ ਲੋਕਸਭਾ ਚੋਣਾਂ ...
02/08/2024

ਪੰਜਾਬ ਵਿਚ ਕਈ ਜ਼ਿਲ੍ਹਿਆਂ ਦੇ SSP ਸਮੇਤ ਵੱਡੇ ਅਫ਼ਸਰਾਂ ਦੇ ਤਬਾਦਲੇ, ਜਾਣੋ ਤੁਹਾਡੇ ਜ਼ਿਲ੍ਹੇ ਦਾ ਨਵਾਂ SSP ਕੌਣ?
ਪੰਜਾਬ ਸਰਕਾਰ ਨੇ ਲੋਕਸਭਾ ਚੋਣਾਂ ਤੋਂ ਬਾਅਦ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ। 24 IPS ਤੇ 4 PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਸਣੇ 14 ਜ਼ਿਲ੍ਹਿਆਂ ਦੇ ਐਸ.ਐਸ.ਪੀ. ਬਦਲੇ ਗਏ ਹਨ। ਕੁਝ ਰੇਂਜ ਅਧਿਕਾਰੀ ਵੀ ਬਦਲੇ ਗਏ ਹਨ। ਸਾਲ 2012 ਬੈਚ ਦੇ IPS ਅਧਿਕਾਰੀ ਸੰਦੀਪ ਕੁਮਾਰ ਗਰਗ ਨੂੰ AIG ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਵਰੁਣ ਸ਼ਰਮਾ ਨੂੰ AIG ਪ੍ਰੋਵਿਜ਼ਨਿੰਗ ਪੰਜਾਬ ਦੇ ਨਾਲ ਹੀ ਸੜਕ ਸੁਰੱਖਿਆ ਫੋਰਸ ਦੇ SSP ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਇਨ੍ਹਾਂ ਜ਼ਿਲ੍ਹਿਆਂ ਦੇ ਲਾਏ ਨਵੇਂ
ਤੁਸ਼ਾਰ ਗੁਪਤਾ SSP ਸ੍ਰੀ ਮੁਕਤਸਰ ਸਾਹਿਬ
ਗਗਨ ਅਜੀਤ ਸਿੰਘ SSP ਮਲੇਰਕੋਟਲਾ
ਦਲਜਿੰਦਰ ਸਿੰਘ SSP ਪਠਾਨਕੋਟ
ਹਰਕੰਵਲਪ੍ਰੀਤ SSP ਜਲੰਧਰ ਦਿਹਾਤੀ
ਵਰਿੰਦਰਪਾਲ ਸਿੰਘ SSP ਫਾਜ਼ਿਲਕਾ
ਨਾਨਕ ਸਿੰਘ SSP ਪਟਿਆਲਾ
ਅਮਨੀਤ ਕੌਂਡਲ SSP
ਅਮਨੀਤ ਕੌਂਡਲ SSP ਬਠਿੰਡਾ
ਦੀਪਕ ਪਾਰਿਖ SSP ਮੁਹਾਲੀ
ਭਗੀਰਥ SSP ਮਾਨਸਾ
ਗੌਰਵ ਤੂਰਾ SSP ਤਰਨਤਾਰਨ
ਅੰਕੁਰ ਗੁਪਤਾ SSP ਮੋਗਾ
ਸੋਹੇਲ ਕਾਸਿਮ SSP ਬਠਿੰਡਾ
ਪ੍ਰਗਿਆ ਜੈਨ SSP ਫਰੀਦਕੋਟ
ਇਸ ਤੋਂ ਇਲਾਵਾ ਦਰਪਨ ਆਹਲੂਵਾਲੀਆ ਨੂੰ ਸਟਾਫ਼ ਅਫਸਰ ਡੀ.ਜੀ.ਪੀ.ਪੰਜਾਬ, ਸਿਮਰਤ ਕੌਰ AIG ਸੀ.ਆਈ.ਆਈ. ਪਟਿਆਲਾ, ਅਸ਼ਵਨੀ ਗੋਦਿਆਲ ਨੂੰ AIG ਐਚ.ਆਰ.ਡੀ. ਪੰਜਾਬ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈਜੀ ਪ੍ਰੋਵਿਜ਼ਨਿੰਗ, ਰਾਕੇਸ਼ ਕੌਸ਼ਲ ਨੂੰ ਡੀਆਈਜੀ ਕ੍ਰਾਈਮ ਪੰਜਾਬ, ਨਵੀਨ ਸਿੰਗਲਾ ਨੂੰ ਡੀਆਈਜੀ ਜਲੰਧਰ ਰੇਂਜ, ਹਰਜੀਤ ਸਿੰਘ ਨੂੰ ਡੀਆਈਜੀ ਵਿਜੀਲੈਂਸ ਬਿਊਰੋ, ਸਤਿੰਦਰ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ, ਹਰਮਨ ਵੀਰ ਸਿੰਘ ਨੂੰ ਜੁਆਇੰਟ ਡਾਇਰੈਕਟਰ MRS ਪੰਜਾਬ ਪੁਲੀਸ ਅਕੈਡਮੀ ਫਿਲੌਰ ਨਿਯੁਕਤ ਕੀਤਾ ਹੈ। , ਅਸ਼ਵਨੀ ਕਪੂਰ ਨੂੰ ਡੀਆਈਜੀ ਫਰੀਦਕੋਟ, ਵਿਵੇਕਸ਼ੀਲ ਸੋਨੀ AIG ਪਰਸਨਲ, ਗੁਰਮੀਤ ਚੌਹਾਨ AIG ਐਂਟੀ ਗੈਂਗਸਟਰ ਟਾਸਕ ਫੋਰਸ ਤਾਇਨਾਤ ਕੀਤੇ ਗਏ ਹਨ।

ਆਸਟ੍ਰੇਲੀਆ ਤੇ ਕੈਨੇਡਾ ਨਹੀਂ ਜਾ ਪਾ ਰਹੇ ਵਿਦਿਆਰਥੀ, ਪੰਜਾਬ ਦੇ ਕਾਲਜਾਂ ਵਿਚ ਇਸ ਵਾਰ ਦੁੱਗਣੀਆਂ ਅਰਜ਼ੀਆਂ ਆਈਆਂ, ਕੈਨੇਡਾ ਦੀ ਬੇਰੁਜ਼ਗਾਰੀ ਤੇ ਆਸਟ...
31/07/2024

ਆਸਟ੍ਰੇਲੀਆ ਤੇ ਕੈਨੇਡਾ ਨਹੀਂ ਜਾ ਪਾ ਰਹੇ ਵਿਦਿਆਰਥੀ, ਪੰਜਾਬ ਦੇ ਕਾਲਜਾਂ ਵਿਚ ਇਸ ਵਾਰ ਦੁੱਗਣੀਆਂ ਅਰਜ਼ੀਆਂ ਆਈਆਂ, ਕੈਨੇਡਾ ਦੀ ਬੇਰੁਜ਼ਗਾਰੀ ਤੇ ਆਸਟ੍ਰੇਲੀਆ ਦੇ ਸਖਤ ਵੀਜ਼ਾ ਨਿਯਮਾਂ ਦਾ ਅਸਲ : (31 ਜੁਲਾਈ) : ਕੈਨੇਡਾ ਵਿਚ ਵਧਦੀ ਬੇਰੁਜ਼ਗਾਰੀ ਤੇ ਆਸਟ੍ਰੇਲੀਆ ਵਿਚ ਸਖਤ ਸਟੂਡੈਂਸਟ ਵੀਜ਼ਾ ਨਿਯਮਾਂ ਕਾਰਨ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾ ਕੇ ਪੜ੍ਹਨ ਤੇ ਕਮਾਉਣ ਦਾ ਕਰੇਜ਼ ਘੱਟ ਗਿਆ ਹੈ। ਲੰਘੇ ਸਾਲਾਂ ਵਿਚ ਨੌਜਵਾਨ 12ਵੀਂ ਪਾਸ ਕਰਨ ਤੋਂ ਪਹਿਲਾਂ ਹੀ ਵਿਦੇਸ਼ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਸੀ, ਪਰ ਹੁਣ ਉਹ ਆਪਣੇ ਹੀ ਸੂਬੇ ਵਿਚ ਗ੍ਰੈਜੂਏਸ਼ਨ ਵਿਚ ਦਾਖਲਾ ਲੈ ਰਹੇ ਹਨ। ਹੋਰ ਮੁਲਕਾਂ ਨੇ ਵੀ ਗਰੰਟੀ ਮਨੀ, ਆਈਲਸ ਬੈਂਡ ਤੋਂ ਲੈ ਕੇ ਪਰਿਵਾਰ ਤੇ ਸਪਾਊਸ ਨਾ ਬੁਲਾਉਣ ਵਰਗੀਆਂ ਪਾਬੰਜੀਆਂ ਵਧਾ ਦਿੱਤੀਆਂ ਹਨ। ਅਜਿਹੇ ਵਿਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਕਾਲਜਾਂ ਵਿਚ ਬੀਤੇ ਸਾਲਾਂ ਦੇ ਮੁਕਾਬਲੇ ਡੇਢ ਤੋਂ ਦੋ ਗੁਣਾ ਬੱਚੇ ਜ਼ਿਆਦ ਦਾਖਲੇ ਲੈਣ ਪਹੁੰਚ ਰਹੇ ਹਨ।
ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦਿਆਂ ਸੀਟਾਂ ਵਧਾਉਣੀਆਂ ਪੈ ਰਹੀਆਂ ਹਨ। ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟ੍ਰਾਰ ਕੇ.ਐਸ. ਕਾਹਲੋਂ ਨੇ ਦੱਸਿਆ ਕਿ ਪਿਛਲੀ ਵਾਰ 5800 ਸੀਟਾਂ ਲਈ 10 ਹਜ਼ਾਰ ਅਰਜ਼ੀਆਂ ਆਈਆਂ ਸਨ। ਇਸ ਸਾਲ 6100 ਸੀਟਾਂ ਲਈ ਕਰੀਬ 21 ਹਾਜ਼ਰ ਵਿਦਿਆਰਥੀਆਂ ਦੀਆਂ ਅਰਜ਼ੀਆਂ ਮਿਲੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਅਜਿਹੇ ਹਨ ਜੋ ਹੁਣ ਕੈਨੇਡਾ ਜਾਂ ਵਿਦੇਸ਼ ਦੀ ਹਾਰਡ ਲਾਈਫ ਕਾਰਨ ਉੱਥੇ ਜਾਣ ਦੀ ਨਹੀਂ ਸੋਚ ਰਹੇ। ਐਡਮਿਸ਼ਨ ਕਾਊਂਸਲਿੰਗ ਦੇ ਇੰਚਾਰਜ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਇੰਜੀਨੀਅਰਿੰਗ ਦੀਆਂ 571 ਸੀਟਾਂ ਲਈ 2420 ਅਰਜ਼ੀਆਂ ਆਈਆਂ ਹਨ। ਲੰਘੇ ਸਾਲ ਇਹ ਗਿਣਤੀ ਸਿਰਫ 800 ਸੀ। ਇਸ ਸਾਲ ਬੀਟੈੱਕ ਦੀਆਂ 240 ਸੀਟਾਂ ਨੂੰ 350 ਕੀਤਾ ਗਿਆ ਹੈ, ਪਰ ਇਹ ਵੀ ਫੁੱਲ ਹੋ ਗਈਆਂ ਹਨ। ਹੁਣ 375 ਵਿਦਿਆਰਥੀ ਵੇਟਿੰਗ ਵਿਚ ਰੱਖੇ ਹਨ। ਬੀ ਫਾਰਮਾ, ਲਾਅ ਵਿਚ ਵੀ ਵਿਦਿਆਰਥੀ ਵੇਟਿੰਗ ਵਿਚ ਰੱਖਣੇ ਪਏ ਹਨ। ਐਬੀਏ, ਐਮ.ਕਾਮ, ਐਮਐਸਸੀ, ਬੀਏ ਸੋਸ਼ਲ ਸਾਇੰਸਿਜ਼, ਮਾਸਟਰ ਆਫ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ, ਮਾਸਟਰ ਆਫ ਹੋਟਲ ਮੈਨੇਜਮੈਂਟ, ਐਮ.ਏ. ਜਰਨਲਿਜ਼ਮ ਐਂਡ ਮਾਸਕਾਮ, ਬੈਚਲਰ ਆਫ ਬਿਜ਼ਨਸ ਐਡਮਿਨ ਆਦਿ ਲਈ 1161 ਸੀਟਾਂ ਉਪਲਬਧ ਹਨ, ਜਿਨ੍ਹਾਂ ਲਈ 3400 ਤੋਂ ਜ਼ਿਆਦਾ ਬੱਚਿਆਂ ਨੇ ਟੈਸਟ ਕਲੀਅਰ ਕੀਤਾ ਹੈ। ਬੱਚਿਆਂ ਦੀ ਇਹ ਗਿਣਤੀ ਪਿਛਲੇ ਸਾਲ 1500 ਤੋਂ ਵੀ ਘੱਟ ਸੀ। ਪੰਜਾਬੀ ਯੂਨੀਵਰਸਿਟੀ ਪਟਿਆਟਾ ਵਿਚ ਵੀ ਸੀਟਾਂ ਫੁੱਲ ਹੋ ਗਈਆਂ ਹਨ ਤੇ ਵਿਦਿਆਰਥੀ ਵੇਟਿੰਗ ਵਿਚ ਰੱਖੇ ਗਏ ਹਨ। ਪਿਛਲੇ ਸਾਲ 9 ਹਜ਼ਾਰ ਅਰਜ਼ੀਆਂ ਆਈਆਂ ਸੀ ਤੇ ਇਸ ਵਾਰ 15 ਹਜ਼ਾਰ ਅਰਜ਼ੀਆਂ ਆਈਆਂ ਹਨ। ਸਭ ਤੋਂ ਜ਼ਿਆਦਾ ਬੀ.ਕਾਮ ਆਨਰਸ ਵਿਚ ਬੀਤੇ ਸਾਲ 800 ਅਰਜ਼ੀਆਂ ਆਈਆਂ ਸੀ, ਇਸ ਵਾਰ 2000 ਅਰਜ਼ੀਆਂ ਆਈਆਂ ਹਨ। ਸੋਸ਼ਲ ਸਾਇੰਸਿਜ਼ ਵਿਚ 950 ਅਰਜ਼ੀਆਂ ਸੀ, ਇਸ ਵਾਰ 1600 ਹਨ। ਫਾਰਮੇਸੀ ਦੀਆਂ 60 ਸੀਟਾਂ ਲਈ ਲੰਘੇ ਸਾਲ 675 ਅਰਜ਼ੀਆਂ ਸੀ, ਇਸ ਵਾਰ 1025 ਅਰਜ਼ੀਆਂ ਆਈਆਂ ਹਨ। ਇਸੇ ਤਰ੍ਹਾਂ ਐਬੀਏ ਫਾਈਵ ਈਅਰ ਪ੍ਰੋਗ੍ਰਾਮ ਲਈ ਇਕ ਹਜ਼ਾਰ ਅਰਜ਼ੀਆਂ ਆਈਆਂ ਹਨ ਜੋ ਲੰਘੇ ਸਾਲ 450 ਸੀ।

ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ, ਰਾਮ ਰਹੀਮ ਨੂੰ ਮੁਆਫੀ ’ਤੇ ਸੌਂਪਿਆ ਲਿਫਾਫਾ ਬੰਦ ਜਵਾਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧ...
24/07/2024

ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ, ਰਾਮ ਰਹੀਮ ਨੂੰ ਮੁਆਫੀ ’ਤੇ ਸੌਂਪਿਆ ਲਿਫਾਫਾ ਬੰਦ ਜਵਾਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ SAD ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਲਿਖਤੀ ਜਵਾਬ ਮੰਗਿਆ ਸੀ। ਦੱਸ ਦਈਏ ਕਿ ਪਹਿਲੀ ਜੁਲਾਈ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਬਾਗੀ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਿਆ ਸੀ। ਜਿੱਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੁਆਫ਼ੀ ਪੱਤਰ ਸੌਂਪਿਆ ਸੀ। ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਤੋਂ ਬਾਅਦ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਾਹਮਣੇ ਪੇਸ਼ ਹੋਏ। ਇਸ ਮੌਕੇ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੰਦ ਲਿਫਾਫਾ ਸੌਂਪਿਆ। SAD ਪ੍ਰਧਾਨ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਸੁਖਬੀਰ ਬਾਦਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਜਥੇਦਾਰ ਰਘਬੀਰ ਸਿੰਘ ਕਿਹਾ ਕਿ ਹੁਣ ਇਸ ਬੰਦ ਲਿਫਾਫਾ ਜਬਾਵ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਥੇਦਾਰ ਨੂੰ ਆਪਣਾ ਸਪੱਸ਼ਟੀਕਰਨ ਸੌਂਪਿਆ। ਬਾਗੀ ਧੜੇ ਨੇ ਮੁਆਫ਼ੀਨਾਮੇ ਵਿੱਚ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਦਾ ਸਮਰਥਨ ਕਰਨ ਲਈ ਮੁਆਫ਼ੀ ਮੰਗੀ ਸੀ ਅਤੇ ਦੋਸ਼ ਲਾਇਆ ਸੀ ਕਿ ਸੁਖਬੀਰ ਬਾਦਲ ਨੇ ਸੱਤਾ ਦਾ ਆਨੰਦ ਮਾਣਦਿਆਂ ਆਪਣੇ ਪ੍ਰਭਾਵ ਅਤੇ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਸੀ। ਜਿਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣਾ ਵੀ ਸ਼ਾਮਲ ਹੈ।

ਨਿਆਇਕ ਹਿਰਾਸਤ ’ਚ ਅੰਮ੍ਰਿਤਪਾਲ ਸਿੰਘ ਦਾ ਭਰਾ : ਸ੍ਰੀ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ...
21/07/2024

ਨਿਆਇਕ ਹਿਰਾਸਤ ’ਚ ਅੰਮ੍ਰਿਤਪਾਲ ਸਿੰਘ ਦਾ ਭਰਾ :
ਸ੍ਰੀ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਦੋ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਹੈਪੀ ਅਤੇ ਲਵਪ੍ਰੀਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹੈਪੀ ਤੇ ਲਵਪ੍ਰੀਤ ਦੀ ਜ਼ਮਾਨਤ ਪਟੀਸ਼ਨ ਉੱਤੇ ਬਹਿਸ 23 ਜੁਲਾਈ ਭਾਵ ਮੰਗਲਵਾਰ ਨੂੰ ਹੋਵੇਗੀ। ਜਿਸ ਤੋਂ ਬਾਅਦ ਕੋਰਟ ਅੱਗੇ ਦਾ ਫੈਸਲਾ ਸੁਣਾਏਗੀ। ਫਿਲੌਰ ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਉਸ ਦੇ ਸਾਥੀ ਲਵਪ੍ਰੀਤ ਸਣੇ 11 ਜੁਲਾਈ ਦੀ ਸ਼ਾਮ ਫਿਲੌਰ ਹਾਈਵੇ ਤੋਂ ਫੜਿਆ ਸੀ। ਉਸ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਸੀ। ਹੈਪੀ ਤੇ ਲਵਪ੍ਰੀਤ ਜਿਸ ਵਿਅਕਤੀ ਤੋਂ ਡਰੱਗ ਲੈ ਕੇ ਆਏ ਸੀ, ਉਸ ਨੂੰ ਪੁਲਿਸ ਪਹਿਲਾਂ ਹੀ ਜੇਲ੍ਹ ਭੇਜ ਚੁਕੀ ਹੈ। ਇਸ ਵਿਚ ਆਇਸ ਸਪਲਾਇਰ ਸੰਦੀਪ ਅਰੋੜਾ ਤੇ ਸੰਦੀਪ ਦੇ ਫੋਟੋਗ੍ਰਾਫਤ ਦੋਸਤ ਮਨੀਸ਼ ਮਰਵਾਹਾ ਦਾ ਨਾਂਅ ਵੀ ਸ਼ਾਮਲ ਹੈ। ਉਧਰ ਹੈਪੀ ਦੇ ਵਕੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਜਾਣਬੁੱਝ ਕੇ ਇਸ ਕੇਸ ਵਿਚ ਫਸਾਇਆ ਜਾ ਰਿਹਾ ਹੈ। ਰਿਮਾਂਡ ਦੌਰਾਨ ਵਿਚ ਉਸ ਤੋਂ ਕਿਸੇ ਤਰ੍ਹਾਂ ਦੀ ਰਿਕਵਰੀ ਨਹੀਂ ਹੋਈ।
ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਨੇ ਹਰਪ੍ਰੀਤ ਦੀ ਗ੍ਰਿਫਤਾਰੀ 'ਤੇ ਕਿਹਾ ਕਿ ਪੁਲਿਸ ਨੇ ਸਿਆਸੀ ਦਬਾਅ ਹੇਠ ਝੂਠਾ ਕੇਸ ਦਰਜ ਕੀਤਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਪਾਲ ਦੀ ਦੇਖ-ਰੇਖ ਹੇਠ ਬਣਾਈ ਜਾ ਰਹੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਖੇਤਰੀ ਪਾਰਟੀ ਪੰਜਾਬ ਵਿੱਚ ਉੱਭਰ ਨਾ ਸਕੇ। ਇਹ ਝੂਠਾ ਕੇਸ 2-4 ਗ੍ਰਾਮ ਨਸ਼ੇ ਲਈਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਐਸਐਸਪੀ ਸਿਰਫ਼ ਚਾਰ ਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਐਸਐਸਪੀ ਦੀ ਪ੍ਰੈਸ ਕਾਨਫਰੰਸ ਦੱਸਦੀ ਹੈ ਕਿ ਇਸ ਝੂਠੇ ਕੇਸ ਵਿੱਚ ਕਿੰਨੇ ਉੱਚ ਅਧਿਕਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਹਾਈਵੇ 'ਤੇ ਕਦੇ ਵੀ ਵਾਹਨਾਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਸੀ ਪਰ ਅੱਜ ਹੀ ਕੀਤੀ ਜਾਣੀ ਸੀ। ਅਜਿਹੇ 'ਚ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਡਰੱਗ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਦੇ ਭਰਾ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ...
20/07/2024

ਡਰੱਗ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਦੇ ਭਰਾ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਹਰਪ੍ਰੀਤ ਸਿੰਘ ਦਾ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਗ੍ਰਿਫਤਾਰੀ ਮਗਰੋਂ ਪੁਲਿਸ ਨੂੰ ਫਿਲੌਰ ਕੋਰਟ ਤੋਂ ਰਿਮਾਂਡ ਨਹੀਂ ਮਿਲਿਆ ਸੀ। ਇਸ ਕਰਕੇ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਜਲੰਧਰ ਸੈਸ਼ਨ ਕੋਰਟ ਵਿਚ ਪੇਸ਼ ਕੀਤਾ ਤੇ 10 ਦਿਨ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਹਰਪ੍ਰੀਤ ਸਿੰਘ ਦਾ 2 ਦਿਨ ਦਾ ਹੀ ਰਿਮਾਂਡ ਦਿੱਤਾ।
ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਫਿਲੌਰ ਪੁਲਿਸ ਨੇ ਉਨ੍ਹਾਂ ਦੇ ਸਾਥੀ ਲਵਪ੍ਰੀਤ ਦੇ ਨਾਲ 11 ਜੁਲਾਈ ਦੀ ਸ਼ਾਮ ਫਿਲੌਰ ਹਾਈਵੇ ਤੋਂ ਫੜਿਆ ਸੀ। ਉਸ ਕੋਲੋਂ 4 ਗ੍ਰਾਮ ਆਈਸ ਬਰਾਮਦ ਹੋਈ ਸੀ। ਉਧਰ ਹੈਪੀ ਦੇ ਵਕੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਜਾਣਬੁੱਝ ਕੇ ਇਸ ਕੇਸ ਵਿਚ ਫਸਾਇਆ ਜਾ ਰਿਹਾ ਹੈ। ਬੇਸ਼ੱਕ ਹਰਪ੍ਰੀਤ ਸਿੰਘ ਹੈਪੀ ਦਾ ਵਕੀਲ ਕੇਸ ਨੂੰ ਬੋਗਸ ਦੱਸ ਰਿਹਾ ਹੈ। ਪਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ 2 ਦਿਨਾਂ ਦੇ ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ। ਇਹ ਡਰੱਗ ਕੇਸ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਇਕ ਪਾਸੇ ਤਾਂ ਅੰਮ੍ਰਿਤਪਾਲ ਸਿੰਘ ਨਸ਼ਿਆਂ ਵਿਰੁੱਧ ਜੰਗ ਛੇੜ ਕੇ ਸੁਰਖੀਆਂ ਵਿਚ ਆਇਆ ਸੀ ਪਰ ਦੂਜੇ ਪਾਸੇ ਉਸ ਦਾ ਖੁਦ ਦਾ ਭਰਾ ਡਰੱਗ ਮਾਮਲੇ ਵਿਚ ਉਲਝ ਗਿਆ ਹੈ। ਹੈਪੀ ਤੇ ਲਵਪ੍ਰੀਤ ਜਿਸ ਵਿਅਕਤੀ ਤੋਂ ਡਰੱਗ ਲੈ ਕੇ ਆਏ ਸੀ, ਉਸ ਨੂੰ ਪੁਲਿਸ ਪਹਿਲਾਂ ਹੀ ਜੇਲ੍ਹ ਭੇਜ ਚੁਕੀ ਹੈ। ਇਸ ਵਿਚ ਆਇਸ ਸਪਲਾਇਰ ਸੰਦੀਪ ਅਰੋੜਾ ਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਰਵਾਹਾ ਦਾ ਨਾਂਅ ਵੀ ਸ਼ਾਮਲ ਹੈ।

ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਣੇ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ, ਜਲੰਧਰ ਦਿਹਾਤੀ ਪੁਲਿਸ ਨੇ  ਅੰਮ੍ਰਿਤਪਾਲ ਸਿੰਘ ਦੇ ਭਰਾ ...
12/07/2024

ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਣੇ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ, ਜਲੰਧਰ ਦਿਹਾਤੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਈਸ ਡਰੱਗ ਸਣੇ ਕੀਤਾ ਗ੍ਰਿਫਤਾਰ। ਜਲੰਧਰ ਦਿਹਾਤੀ SSP ਅੰਕੁਰ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਜਲੰਧਰ ਦਿਹਾਤੀ SSP ਨੇ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਦੇ ਭਰਾ ਸਣੇ ਸਾਥੀ ਕੋਲੋਂ 4 ਗ੍ਰਾਮ ਆਈਸ ਡਰੱਸ ਬਰਾਮਦ ਹੋਈ ਹੈ। ਮੈਡੀਕਲ ਜਾਂਚ 'ਚ ਦੋਵੇਂ ਪਾਜ਼ੀਟਿਵ ਪਾਏ ਗਏ ਹਨ। ਲੁਧਿਆਣਾ ਦੇ ਕਿਸੇ ਸ਼ੱਕੀ ਤਸਕਰ ਨਾਲ ਇਹਨਾਂ ਦੇ ਸਬੰਧ ਦੱਸੇ ਜਾ ਰਹੇ ਹਨ। ਲੁਧਿਆਣਾ ਦੇ ਸੰਦੀਪ ਅਰੋੜਾ ਨਾਂਅ ਦੇ ਵਿਅਕਤੀ ਤੋਂ ਇਹ ਨਸ਼ਾ ਲੈ ਕੇ ਆਏ ਸੀ ਤੇ 10 ਹਜ਼ਾਰ ਰੁਪਏ ਪੇਟੀਐਮ ਕਰਕੇ ਪੇਮੈਂਟ ਕੀਤੀ ਸੀ।

ਹਾਈਕੋਰਟ ਦਾ ਕਿਸਾਨਾਂ ਦੇ ਹੱਕ ਵਿਚ ਵੱਡਾ ਫੈਸਲਾ !  ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦੀ ਇਜਾਜ਼ਤ, ਹਰਿਆਣਾ ਸਰਕਾਰ ਨੂੰ ਬੈਰੀਕੇਡ ਹਟਾਉਣ ਦਾ ਆਦੇਸ਼ :...
10/07/2024

ਹਾਈਕੋਰਟ ਦਾ ਕਿਸਾਨਾਂ ਦੇ ਹੱਕ ਵਿਚ ਵੱਡਾ ਫੈਸਲਾ ! ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦੀ ਇਜਾਜ਼ਤ, ਹਰਿਆਣਾ ਸਰਕਾਰ ਨੂੰ ਬੈਰੀਕੇਡ ਹਟਾਉਣ ਦਾ ਆਦੇਸ਼ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ਦੇ ਅੰਦਰ ਖੋਲ੍ਹਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਇਹ ਹੁਕਮ ਹਰਿਆਣਾ ਸਰਕਾਰ ਨੂੰ ਦਿੱਤੇ ਹਨ। ਇਸ ਸਬੰਧੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਹਾਈਵੇ ਤੋਂ ਬੈਰੀਕੇਡ ਹਟਾਏ ਜਾਣ। ਹਾਈ ਕੋਰਟ ਨੇ ਕਿਹਾ ਕਿ ਸ਼ੰਭੂ ਸਰਹੱਦ 'ਤੇ ਸਥਿਤੀ ਸ਼ਾਂਤੀਪੂਰਨ ਹੈ। ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੋਂ ਹਨ। ਇਸ ਲਈ ਉਨ੍ਹਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਕਿਹਾ ਕਿ ਜੇਕਰ ਉਹ ਸ਼ੰਭੂ ਸਰਹੱਦ ਤੋਂ ਬੈਰੀਕੇਡ ਹਟਾਉਂਦੇ ਹਨ ਤਾਂ ਕਿਸਾਨ ਅੰਬਾਲਾ ਵਿੱਚ ਦਾਖ਼ਲ ਹੋ ਕੇ ਐਸਪੀ ਦਫ਼ਤਰ ਦਾ ਘਿਰਾਓ ਕਰਨਗੇ। ਇਸ 'ਤੇ ਹਾਈਕੋਰਟ ਨੇ ਕਿਹਾ ਕਿ ਵਰਦੀ ਵਾਲੇ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਲੋਕਤੰਤਰ ਵਿੱਚ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਜਾਂ ਘਿਰਾਓ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਸ਼ੰਭੂ ਬਾਰਡਰ ਪਿਛਲੇ 5 ਮਹੀਨਿਆਂ ਤੋਂ ਬੰਦ ਹੈ। ਕਿਸਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਸਨ। ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਇੱਥੇ 7 ਲੇਅਰ ਬੈਰੀਕੇਡਿੰਗ ਕੀਤੀ ਸੀ। ਸ਼ੰਭੂ ਸਰਹੱਦ ਬੰਦ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦਾ ਸਿੱਧਾ ਸੰਪਰਕ ਟੁੱਟ ਗਿਆ। ਅੰਬਾਲਾ ਦੇ ਵਪਾਰੀਆਂ ਨੇ ਵੀ ਸ਼ੰਭੂ ਬਾਰਡਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਦੂਜੇ ਪਾਸੇ ਹਾਈਕੋਰਟ ਦੇ ਆਦੇਸ਼ ਉੱਤੇ ਕਿਸਾਨ ਆਗੂਆਂ ਦਾ ਬਿਆਨ ਵੀ ਸਾਹਮਣੇ ਆਇਆ। ਉਨ੍ਹਾਂ ਆਖਿਆ ਕਿ ਅਗਲੀ ਮੀਟਿੰਗ ਵਿਚ ਦਿੱਲੀ ਕੂਚ ਦਾ ਫੈਸਲਾ ਲਵਾਂਗੇ।

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਵਲਕੋਟ ਜੇਲ੍ਹ ਦੇ ਵਿੱਚੋਂ 19 ਕੈਦੀ ਫਰਾਰ ਹੋ ਗਏ। ਇਹਨਾਂ ਦੇ ਵਿੱਚੋਂ ਛੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ...
02/07/2024

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਵਲਕੋਟ ਜੇਲ੍ਹ ਦੇ ਵਿੱਚੋਂ 19 ਕੈਦੀ ਫਰਾਰ ਹੋ ਗਏ। ਇਹਨਾਂ ਦੇ ਵਿੱਚੋਂ ਛੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਘਟਨਾ ਰਾਵਲਕੋਟ ਜੇਲ੍ਹ ਦੀ ਹੈ ਜੋ ਮੁਜ਼ੱਫਰਾਬਾਦ ਤੋਂ ਲਗਭਗ 110 ਕਿਲੋਮੀਟਰ ਦੂਰ ਹੈ। ਜਾਣਕਾਰੀ ਮੁਤਾਬਕ ਇੱਕ ਕੈਦੀ ਨੇ ਪਹਿਰੇਦਾਰ ਨੂੰ ਕਿਹਾ ਕਿ ਉਹ ਉਸਦੀ ਲੱਸੀ ਬੈਰਕ ਤੱਕ ਲੈ ਕੇ ਆਵੇ। ਜਦੋਂ ਪਹਿਰੇਦਾਰ ਅਜਿਹਾ ਕਰਨ ਪੁੱਜਿਆ ਤਾਂ ਕੈਦੀ ਨੇ ਉਸਦੀ ਬੰਦੂਕ ਖੋਹ ਲਈ ਤੇ ਉਸ ਨੂੰ ਦਬੋਚ ਲਿਆ। ਉਸ ਤੋਂ ਚਾਬੀਆਂ ਵੀ ਖੋਹ ਲਈਆਂ। ਇਸ ਤੋਂ ਬਾਅਦ ਕੈਦੀ ਨੇ ਬਾਕੀ ਬੈਰਕਾਂ ਦੇ ਤਾਲੇ ਵੀ ਖੋਲ੍ਹ ਦਿੱਤੇ। ਫਿਰ ਸਾਰੇ ਕੈਦੀ ਮੇਨ ਗੇਟ ਵੱਲ ਭੱਜੇ। ਇਸ ਦੌਰਾਨ ਪੁਲਿਸ ਦੇ ਨਾਲ ਮੁੱਠਭੇੜ ਹੋਈ ਜਿਸ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਡਿਪਟੀ ਸੁਪਰੀਡੈਂਟ ਸਣੇ ਜੇਲ੍ਹ ਦੇ 8 ਅਫਸਰਾਂ ਨੂੰ ਹਿਰਾਸਤ ਵਿੱਚ ਲੈ ਲਿਆ। PoK ਦੀ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਪੀਓਕੇ ਦੇ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਨੇ ਜੇਲ੍ਹ ਦੇ ਕਈ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ। ਜੇਲ੍ਹ ਵਿੱਚੋਂ ਭੱਜੇ ਕੈਦੀਆਂ ਦੇ ਵਿੱਚੋਂ ਛੇ ਨੂੰ ਅੱਤਵਾਦ ਫੈਲਾਉਣ ਦੇ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਹਨਾਂ ਦੇ ਫਰਾਰ ਹੋਣ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜਗ੍ਹਾ ਜਗ੍ਹਾ ਪੁਲਿਸ ਨੇ ਨਾਕੇ ਲਾਏ ਨੇ। ਪਾਕਿਸਤਾਨ ਦੇ ਪੁੰਛ ਦੇ ਵਿੱਚ ਆਉਣ ਜਾਣ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਜੇਲ੍ਹ ਤੋੜ ਕੇ ਭੱਜਣ ਦੀ ਪਲਾਨਿੰਗ ਸੁਧਨੋਤੀ ਸ਼ਹਿਰ ਤੋਂ ਗ੍ਰਿਫਤਾਰ ਹੋਏ ਗਾਜ਼ੀ ਸ਼ਹਿਜ਼ਾਦ ਨੇ ਕੀਤੀ ਸੀ। ਉਸ ਨੂੰ ਪਿਛਲੇ ਸਾਲ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ ਨੇ ਤਿੰਨ ਸਾਥੀਆਂ ਸਣੇ ਫੜਿਆ ਸੀ।

Address

#972, Honey Urban City Kharar
Mohali
140301

Alerts

Be the first to know and let us send you an email when Punjab Editor posts news and promotions. Your email address will not be used for any other purpose, and you can unsubscribe at any time.

Videos

Share


Other News & Media Websites in Mohali

Show All