ਸੁੱਖ ਫਿਰੋਜ਼ਪੁਰੀਆ / Sukh Ferozepuria

  • Home
  • India
  • Firozpur
  • ਸੁੱਖ ਫਿਰੋਜ਼ਪੁਰੀਆ / Sukh Ferozepuria

ਸੁੱਖ ਫਿਰੋਜ਼ਪੁਰੀਆ / Sukh Ferozepuria Sukh

22/06/2024
22/06/2024
22/06/2024
21/06/2024

ਇੱਕ ਪਾਸੇ ਫਿਰੋਜ਼ਪੁਰ ਪੁਲਿਸ ਦੇ CASO ਓਪਰੇਸ਼ਨ ਤੇ ਦੂਜੇ ਪਾਸੇ ਜੇਲ੍ਹ ਸਾਮ੍ਹਣੇ ਗੋਲੀਆਂ ਚੱਲੀ ਜਾਂਦੀਆਂ....?

...'ਤੇ 'ਕਾਸੋ' ਅਪ੍ਰੇਸ਼ਨ ਜਾਰੀ ਹੈ...... ਪਰ ਨਸ਼ਾ ਸ਼ਰੇਆਮ ਵਿਕਦਾ ਹੈ!!!   ਨਸ਼ਿਆਂ ਦੇ ਸੌਦਾਗਰਾਂ ਨੂੰ ਫੜ੍ਹਨ ਲਈ ਵੱਡੇ ਪੱਧਰ 'ਤੇ ਜ਼ਿਲ੍ਹਾ ...
18/06/2024

...'ਤੇ 'ਕਾਸੋ' ਅਪ੍ਰੇਸ਼ਨ ਜਾਰੀ ਹੈ...... ਪਰ ਨਸ਼ਾ ਸ਼ਰੇਆਮ ਵਿਕਦਾ ਹੈ!!!
ਨਸ਼ਿਆਂ ਦੇ ਸੌਦਾਗਰਾਂ ਨੂੰ ਫੜ੍ਹਨ ਲਈ ਵੱਡੇ ਪੱਧਰ 'ਤੇ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਸ ਵੱਲੋਂ ਚਲਾਇਆ ਜਾ ਰਿਹਾ 'ਕਾਸੋ' ਅਪ੍ਰੇਸ਼ਨ ਨਿਰਸੰਦੇਹ ਸ਼ਲਾਘਾਯੋਗ ਉਦਮ ਹੈ, ਇਸ ਸਰਚ ਅਭਿਆਨ ਤਹਿਤ ਵੱਡੇ ਪੱਧਰ 'ਤੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਜਾਂਦੀ ਹੈ।
ਪਰ ਹੈਰਾਨੀ ਇਹ ਹੈ ਕਿ ਐਸਾ ਕਿਹੜਾ ਗੁਪਤ ਅਪ੍ਰੇਸ਼ਨ ਹੁੰਦਾ ਹੈ ਜੋ ਅਗਾਂਊਂ ਸੂਚਿਤ ਕਰਕੇ ਆਰੰਭਿਆ ਜਾਂਦਾ ਹੈ। ਹਰ ਵਾਰੀਂ ਦੋ ਕੁ ਘੰਟੇ ਪਹਿਲਾਂ ਹੀ ਪ੍ਰੈੱਸ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਅੱਜ ਫਲਾਣੀ ਜਗ੍ਹਾ 'ਤੇ ਵੱਡੇ ਸਾਹਬ ਲਾਮ ਲਸ਼ਕਰ ਨਾਲ ਘਰਾਂ ਦੀ ਤਲਾਸ਼ੀ ਲੈਣਗੇ, ਤੁਸੀ ਕੈਮਰੇ ਲੈਕੇ ਪੁੱਜ ਜਾਓ, ਅੱਜ ਆਪਾਂ ਫ਼ਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਕੇ ਹੀ ਹਟਣਾ ਹੈ🫡😋
ਅਜਿਹਾ ਕਰਨ ਨਾਲ ਕੀ ਅਸੀਂ ਮੁਜ਼ਰਮਾਂ ਨੂੰ ਪਹਿਲਾਂ ਹੀ ਸੂਚਿਤ ਨਹੀਂ ਕਰ ਦਿੰਦੇ ਕਿ ਜਿੰਨ੍ਹਾਂ ਨੇ ਨਸ਼ਾ, ਨਜਾਇਜ਼ ਹਥਿਆਰ ਆਦਿ ਘਰਾਂ 'ਚ ਰੱਖਿਆ ਹੈ ਓਹ ਛੇਤੀ ਛੇਤੀ ਪਾਸੇ ਕਰ ਦਿਓ????
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਮੈਡਮ ਐੱਸ ਐੱਸ ਪੀ ਸਮੇਤ ਸਾਰੇ ਆਹਲਾ ਅਫ਼ਸਰਾਂ ਨੂੰ ਕਿੰਨੀ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਅਜਿਹੇ ਅਪ੍ਰੇਸ਼ਨ ਦਾ ਪ੍ਰੈੱਸ ਅਤੇ ਸੰਬਧਤ ਥਾਣੇ ਵਾਲਿਆਂ ਨੂੰ ਵੀ ਨਾ ਦੱਸਿਆ ਕਰੋ। ਅਚਨਚੇਤ ਹੋਵੇ ਐਸਾ 'ਸਰਚ ਅਭਿਆਨ'। ਕਿਉਕਿ ਕੁਝ ਥਾਣਿਆਂ ਵਿਚ ਕਾਲੀਆਂ ਭੇਡਾਂ ਵੀ ਵਾਸ ਕਰਦੀਆਂ ਹਨ ਜੋ ਆਪਣੇ ਕਮਾਊਂ ਪੁੱਤਾਂ ਨੂੰ ਪਹਿਲਾਂ ਹੀ ਦੱਸ ਦਿੰਦੀਆਂ ਹਨ ਕਿ ਅੱਜ ਆਹ ਹੋਵੇਗਾ ਬਚਕੇ ਰਿਹਾ ਜੇ🙏
ਅਜਿਹੀਆਂ ਭੇਡਾਂ ਸਮੇਤ ਸਾਡੇ ਪੱਤਰਕਾਰਤਾ ਦੇ ਕਈਆਂ ਖੇਤਰਾਂ/ਵਿਭਾਗਾਂ ਵਿਚ ਪਾਈਆਂ ਜਾਂਦੀਆਂ ਹਨ ਜੋ ਪਾਲਸ਼ੀਏ, ਜੁੱਤੀ ਚੱਟ, ਝੋਲਾ ਚੱਕ ਨਾਵਾਂ ਨਾਲ ਜਾਣੇ ਜਾਂਦੇ ਹਨ। ਇਹ ਆਪਣੇ ਆਕਿਆਂ ਦੀ ਜੀ ਹਜ਼ੂਰੀ ਅਤੇ ਕਮਾਊ ਪੁੱਤ ਵੱਜਦੇ ਹਨ।
ਸੋ ਇੱਕ ਵਾਰ ਫਿਰ ਜ਼ਿਲ੍ਹੇ ਦੀ ਪੁਲਸ ਨੂੰ ਬੇਨਤੀ ਹੈ ਕਿ ਇਹ ਡਰਾਮੇ ਛੱਡ ਕੇ ਗੁਪਤ ਛਾਪੇ ਮਾਰੋ ਨਹੀਂ ਤਾਂ ਮੀਡੀਆ ਤਾਂ ਤੁਹਾਨੂੰ ਸੁਰਖੀਆਂ ਦੇਣ ਨੂੰ ਕਾਹਲਾ ਹੀ ਹੈ।
ਇਹ ਵੀ ਸ਼ਰੇਆਮ ਦੱਸ ਰਿਹਾ ਹਾਂ ਕਿ ਪੁਲਸ ਵਿਚਲੀਆਂ ਕੁਝ ਕੁ ਇਹ ਕਾਲੀਆਂ ਭੇਡਾਂ ਨੂੰ ਸਭ ਕੁਝ ਜਾਣਕਾਰੀ ਹੁੰਦੀ ਹੈ। ਚੋਰ, ਲੁਟੇਰੇ, ਕੀਹਨੇ ਫੋਨ ਖੋਹਿਆ, ਕੀਹਨੇ ਮੋਟਸਾਈਕਲ ਖੋਹਿਆ ਆਦਿ ਬਾਰੇ ਵੀ ਜਾਣਦੇ ਹੁੰਦੇ ਹਨ ਇਹ ਲੋਕ। ਬਹੁਤੇ ਥਾਣਿਆਂ ਵਿਚ ਚਿਰਾਂ ਤੋਂ ਬੈਠੇ ਕੁਝ ਮੁਲਾਜ਼ਮ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਕਈਆਂ ਖ਼ਿਲਾਫ਼ ਸੋਸ਼ਲ ਮੀਡੀਆ ਆਦਿ 'ਤੇ ਵੀ ਰੌਲੇ ਪੈਂਦੇ ਰਹਿੰਦੇ ਹਨ ਪਰ ਓਹਨਾ ਨੂੰ ਆਪਣੀ ਜਗ੍ਹਾ ਤੋਂ ਪੱਟਣ ਵਾਲਾ ਕੋਈ ਨਹੀਂ ਜੰਮਿਆ👢🥾
ਅਗਰ ਅਜਿਹੇ ਲੋਕਾਂ 'ਤੇ ਹੀ ਨਜ਼ਰ ਰੱਖੀ ਜਾਵੇ ਤਾਂ ਹੋ ਸਕਦਾ ਹੈ ਕਿ 'ਕਾਸੋ' ਅਭਿਆਨ ਦੀ ਜ਼ਰੂਰਤ ਹੀ ਨਾ ਪਵੇ। ਨਾ ਹੀ ਇਸ ਸਰਚ ਅਭਿਆਨ ਤਹਿਤ ਕੋਈ ਵੱਡਾ ਮਾਅਰਕਾ ਮਾਰਿਆ ਹੈ ਸਾਡੀ ਪੁਲਸ ਨੇ। ਕੀ ਇਹ ਸਭ ਕੁਝ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ?
ਸਾਡਾ ਸ਼ਹਿਰ ਨਜਾਇਜ਼ ਹਥਿਆਰਾਂ/ ਕੱਟਿਆਂ ਨਾਲ ਭਰਿਆ ਪਿਆ ਹੈ,ਆਮ ਲੋਕਾਂ ਦਾ ਜੀਣਾ ਔਖਾ ਹੋਇਆ ਪਿਆ ਹੈ। ਕਾਸੋ ਅਪ੍ਰੇਸ਼ਨ ਜਾਰੀ ਹਨ ਪਰ ਪਰਨਾਲਾ ਜਿਉਂ ਦਾ ਤਿਉਂ ਹੈ🫡🫡🫡
- ਬੇਨਤੀ ਕਰਤਾ : ਗੁਰਨਾਮ ਸਿੱਧੂ, ਪ੍ਰਧਾਨ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ

Gama Sidhu Preet Harpal Harinder Bhullar Ferozepur Police Ferozepur Live Firozpur Market Gurchet Chitarkar fans

15/06/2024

ਫਿਰੋਜ਼ਪੁਰ ਦੇ..,..

ਤੁਨਕਾ ਤੁਨਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ...!
05/06/2024

ਤੁਨਕਾ ਤੁਨਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ...!

03/05/2024

ਜਿਸ ਘਰ ਵਿਚ ਤੂੰ ਉਮਰ ਗੁਜਾਰੀ, ਇੱਥੇ ਇੱਕ ਰਾਤ ਨਾ ਮਿਲਿਆ ਰਹਿਣਾ
ਦੋ ਤਿੰਨ ਦਿਨ ਤੈਨੂੰ ਯਾਦ ਕਰਨ ਦੇ, ਫਿਰ ਨਾਮ ਕਿਸੇ ਨਾ ਲੈਣਾ

03/05/2024

ਮਾੜਾ ਸਲਾਹਕਾਰ ਲੈ ਕੇ ਬਹਿ ਜਾਂਦਾ ਏ,
ਉਂਅ ਗੱਲ ਆ ਵੈਸੇ

ਲੰਮੇ ਸਮੇਂ ਬਾਅਦ ਸਾਡਾ ਵੱਡਾ ਵੀਰ ਪ੍ਰੀਤ ਹਰਪਾਲ ਫਿਰੋਜ਼ਪੁਰ ਆਇਆ.. ਫਿਰ ਸੋਚਿਆ ਇਹ ਪੱਲ ਤਸਵੀਰ ਵਿੱਚ ਕੈਦ ਕਰ ਲਏ ਜਾਣ..  ਗੁਰਨਾਮ ਗਾਮਾ ਸਿੱਧੂ,...
02/05/2024

ਲੰਮੇ ਸਮੇਂ ਬਾਅਦ ਸਾਡਾ ਵੱਡਾ ਵੀਰ ਪ੍ਰੀਤ ਹਰਪਾਲ ਫਿਰੋਜ਼ਪੁਰ ਆਇਆ..

ਫਿਰ ਸੋਚਿਆ ਇਹ ਪੱਲ ਤਸਵੀਰ ਵਿੱਚ ਕੈਦ ਕਰ ਲਏ ਜਾਣ..

ਗੁਰਨਾਮ ਗਾਮਾ ਸਿੱਧੂ, ਹਰਿੰਦਰ ਭੁੱਲਰਤੇ ਬਾਕੀ ਸਾਥੀ... 🙏

Gama Sidhu Harinder Bhullar Preet Harpal

Address

Firozpur

Alerts

Be the first to know and let us send you an email when ਸੁੱਖ ਫਿਰੋਜ਼ਪੁਰੀਆ / Sukh Ferozepuria posts news and promotions. Your email address will not be used for any other purpose, and you can unsubscribe at any time.

Videos

Share