Punjabvision.com

Punjabvision.com The Ultimate Punjabi Cinema Portal Punjab Vision the ultimate Punjabi Cinema portal, showing latest Punjabi film reviews and many more related to Punjabi Films.

Visit us for Punjabi Movie/Music Reviews, Box Office Reports and other Hot News. https://twitter.com/punjabvision

ਪਛਾਣੋਂ ਤਾਂ ਹਿੰਦੀ ਫ਼ਿਲਮ ਜਗਤ ਦੀ ਕਿਹੜੀ ਹਸਤੀ ਹੈ ?
07/27/2024

ਪਛਾਣੋਂ ਤਾਂ ਹਿੰਦੀ ਫ਼ਿਲਮ ਜਗਤ ਦੀ ਕਿਹੜੀ ਹਸਤੀ ਹੈ ?

ਪਿਛਲੇ ਸਮੇਂ ‘ਚ 2 ਹੀ ਫਿਲਮਾਂ ਦੇਖ ਸਕਿਆ ,ਪਹਿਲਾਂ ਕਲਕੀ ਦੇਖੀ ਸੀ ਕੱਲ੍ਹ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਸੁਣ ਪੜ੍ਹ ਕੇ ਮਹਾਰਾਜਾ ਦੇਖੀ ,ਕਲਕੀ ਵ...
07/26/2024

ਪਿਛਲੇ ਸਮੇਂ ‘ਚ 2 ਹੀ ਫਿਲਮਾਂ ਦੇਖ ਸਕਿਆ ,ਪਹਿਲਾਂ ਕਲਕੀ ਦੇਖੀ ਸੀ ਕੱਲ੍ਹ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਸੁਣ ਪੜ੍ਹ ਕੇ ਮਹਾਰਾਜਾ ਦੇਖੀ ,ਕਲਕੀ ਵੀ ਸਾਊਥ ਦੀ ਮੂਵੀ ਸੀ ਤੇ ਇਹ ਮਹਾਰਾਜਾ ਵੀ ,ਡੱਬ ਹਿੰਦੀ ‘ਚ ਕੀਤੀ ਗਈ ਹੈ
ਮਹਾਰਾਜਾ ਦੀ ਦਿਲਚਸਪ ਸਟੋਰੀ ਹੈ ,ਦਰਸ਼ਕ ਨੂੰ ਆਖ਼ਰ ਤੱਕ ਜੋੜੀ ਰੱਖਦੀ ਹੈ
ਨਿਰਦੇਸ਼ਨ ਤੇ ਸਕਰੀਨਪਲੇਅ ਵੀ ਸ਼ਾਨਦਾਰ ਹੈ
ਪਰ ਜੋ ਜਲਵਾ ਫਿਲਮ ਕਾਫੀ ਲੰਬੇ ਸਮੇਂ ਤੱਕ ਬਖੇਰਦੀ ਰਹਿੰਦੀ ਹੈ ਸਸਪੈਂਸ ਦੇ ਮਾਧਿਅਮ ਨਾਲ
ਆਖਰੀ ਹਿੱਸਾ ਓਨਾ ਜ਼ਬਰਦਸਤ ਨਹੀਂ ਬਣ ਸਕਿਆ ਜਿਵੇਂ ਦੀ ਉਮੀਦ ਸੀ
20 ਕੁ ਮਿੰਟ ਪਹਿਲਾਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਲਾਈਮੈਕਸ ਕੀ ਹੋਣ ਜਾ ਰਿਹੈ
ਫਿਲਮ ਦਾ ਨਿਰਦੇਸ਼ਨ ਬਹੁਤ ਵਧੀਆ ਹੈ
ਫਿਲਮ ਚੱਲਦੀ ਚੱਲਦੀ ਕਦੋਂ ਫਲੈਸ਼ ਬੈਕ ‘ਚ ਚਲੀ ਜਾਂਦੀ ਹੈ ਪਤਾ ਨੀ ਲੱਗਦਾ
ਪਰ ਫਿਲਮ ਦੇ ਹੀਰੋ ਦੇ ਕੰਨ ਤੇ ਕੀਤੀ ਪੱਟੀ ਇਹ ਦਰਸਾਉਂਦੀ ਹੈ ਕਿ ਫਿਲਮ ਹੁਣ ਕਿਸ ਹਿੱਸੇ ਨਾਲ ਜੁੜ ਗਈ ,ਜੇ ਕੰਨ ਤੇ ਪੱਟੀ ਨਹੀਂ ਹੀਰੋ ਦੇ ਤਾਂ ਮਤਲਬ ਇਹ ਫਲੈਸ਼ ਬੈਕ ਚੱਲ ਪਿਆ
ਵਿਜੇ ਦੇ ਕੰਮ ਦੀ ਕਾਫੀ ਤਾਰੀਫ ਹੋ ਰਹੀ ਹੈ ਪਰ ਅਨੁਰਾਗ ਕਸ਼ਿਅਪ ਨੇ ਵਿਲਨ ਦੇ ਰੋਲ ‘ਚ ਆਵਦੀ ਜੋ ਜੀਅ ਜਾਨ ਲਾ ਦਿੱਤੀ ਉਸਦਾ ਕਿਤੇ ਕੋਈ ਜ਼ਿਕਰ ਨੀ ਹੋ ਰਿਹਾ ,ਸ਼ਾਇਦ ਦਰਸ਼ਕਾਂ ਨੂੰ ਥੋਡੀ ਓਵਰ ਐਕਟਿੰਗ ਨਜ਼ਰ ਆਈ ਹੋਵੇ ਉਹਦੇ ਰੋਲ ‘ਚ
ਕੁਲ ਮਿਲਾ ਕੇ ਦੇਖਣਯੋਗ ਫਿਲਮ ਹੈ ,ਜਿਸ ‘ਚ ਫਿਲਮ ਦੇ ਹੀਰੋ ਨੇ ਇੱਕ ਆਮ ਸਧਾਰਨ ਆਦਮੀ ਦਾ ਬੜਾ ਜ਼ਬਰਦਸਤ ਰੋਲ ਕੀਤਾ ਹੈ
ਮੁੱਖ ਤੌਰ ਤੇ revenge story ਹੈ
ਗੁਰਸੇਵਕ ਸਿੰਘ ਚਹਿਲ

ਐਮੀ ਦੀ ਇੱਕ ਹੋਰ ਵੱਡੀ ਹਿੰਦੀ ਫਿਲਮ 🤔?
07/24/2024

ਐਮੀ ਦੀ ਇੱਕ ਹੋਰ ਵੱਡੀ ਹਿੰਦੀ ਫਿਲਮ 🤔?

ਉੱਚਾ ਦਰ ਬਾਬੇ ਨਾਨਕ ਦਾ ਫਿਲਮ ਵਾਂਗ ਇਹ ਫਿਲਮ ਵੀ ਨਾਮ ਖਰਾਬ ਕਰ ਸਕਦੀ ਹੈ।ਕਿਉੰਕਿ ਨਾ ਤਾਂ ਇਹ ਹੀਰੋਇਨ ਬੀਬੀ ਰਜਨੀ ਲਗਦੀ ਹੈ ਨਾ ਗੁਰਪ੍ਰੀਤ ਘੁੱਗ...
07/24/2024

ਉੱਚਾ ਦਰ ਬਾਬੇ ਨਾਨਕ ਦਾ ਫਿਲਮ ਵਾਂਗ ਇਹ ਫਿਲਮ ਵੀ ਨਾਮ ਖਰਾਬ ਕਰ ਸਕਦੀ ਹੈ।ਕਿਉੰਕਿ ਨਾ ਤਾਂ ਇਹ ਹੀਰੋਇਨ ਬੀਬੀ ਰਜਨੀ ਲਗਦੀ ਹੈ ਨਾ ਗੁਰਪ੍ਰੀਤ ਘੁੱਗੀ ਦੀ ਉਸ ਜ਼ਮਾਨੇ ਵਾਲੀ ਲੁੱਕ ਹੈ।ਜੱਸ ਬਾਜਵਾ ਦੀ ਦਾਹੜੀ ਦਾ ਸਟਾਈਲ ਅੱਜ ਦੇ ਹਿਸਾਬ ਨਾਲ ਹੈ ਓਦੋਂ ਕਿੱਥੇ ਹੁੰਦੇ ਸੀ ਐਦਾਂ ਦੇ ਰਾਜਕੁਮਾਰ ਜਾ ਰਾਜੇ।ਧੀਰਜ ਨੂੰ ਵੀ ਕੁਛ ਹੋਰ ਬਣਾਇਆ ਪਿਆ।ਪਰਦੀਪ ਚੀਮਾ ਨੇ ਰਜਨੀ ਦੇ ਘਰਵਾਲ਼ੇ ਦਾ ਰੋਲ ਕੀਤਾ ਪਰ ਓਹ ਵੀ ਕੁਝ ਹੋਰ ਹੀ ਲਗਿਆ।ਕੱਲਾ ਫਿਲਮ ਦਾ ਟਾਈਟਲ ਜਾ ਉਸ ਸਮੇਂ ਦੀ ਕਹਾਣੀ ਚੁੱਕ ਕੇ ਅਸੀਂ ਧੱਕੇ ਨਾਲ ਨਹੀਂ ਕਹਿ ਸਕਦੇ ਕਿ ਕਮਾਲ ਹੋ ਜਾਣੀ ਆ।ਅਸਲ ਗੱਲ ਇਹ ਹੈ ਕਿਰਦਾਰਾਂ ਲਈ ਕੋਈ ਮਿਹਨਤ ਕਰਕੇ ਰਾਜ਼ੀ ਨਹੀਂ,,ਜਿੱਥੇ ਸਾਊਥ ਆਲੇ 2,2 ਸਾਲ 5,5 ਸਾਲ ਇੱਕ ਫਿਲਮ ਨੂੰ ਦੇ ਸਕਦੇ ਆ ਐਥੇ ਸਾਲ ,6 ਮਹੀਨੇ ਵੀ ਫਿਲਮ ਲਈ ਕਿਰਦਾਰਾਂ ਚ ਢੁੱਕਣ ਲਈ ਮਿਹਨਤ ਨਹੀਂ ਕਰਕੇ ਰਾਜ਼ੀ ਕੋਈ ਜਾ ਫਿਰ selection ਬਕਮਾਲ ਹੋਣੀ ਜਰੂਰੀ ਆ।ਚਲੋ ਹੋਰ ਨੀ ਕੁਝ ਕਹਿੰਦੇ ਕੇ ਕੋਈ ਮਿੱਤਰ ਵਿਚਾਰ ਰਖਣੇ chohnda ਰੱਖ ਸਕਦਾ।

Husanpreet dhimaan

ਲਓ ਜੀ ਆ ਗਿਆ ਟ੍ਰੇਲਰ ਅਮਰਿੰਦਰ  ਗਿੱਲ ਦੀ 2 ਅਗੱਸਤ ਨੂੰ ਰੀਲੀਜ਼ ਹੋ ਰਹੀ ਫ਼ਿਲਮ “ ਦਾਰੂ ਨਾਂ ਪੀਂਦਾ ਹੋਵੇ “ ਦਾ । ਸ਼ੁਕਰ ਹੈ ਟ੍ਰੇਲਰ ਫ਼ਿਲਮ ਦ...
07/23/2024

ਲਓ ਜੀ ਆ ਗਿਆ ਟ੍ਰੇਲਰ ਅਮਰਿੰਦਰ ਗਿੱਲ ਦੀ 2 ਅਗੱਸਤ ਨੂੰ ਰੀਲੀਜ਼ ਹੋ ਰਹੀ ਫ਼ਿਲਮ “ ਦਾਰੂ ਨਾਂ ਪੀਂਦਾ ਹੋਵੇ “ ਦਾ । ਸ਼ੁਕਰ ਹੈ ਟ੍ਰੇਲਰ ਫ਼ਿਲਮ ਦੀ ਰੀਲੀਜ਼ ਤੋਂ ਪਹਿਲਾਂ ਆ ਗਿਆ ਨਹੀ ਤਾਂ ਕਈ ਵਾਰ ਫ਼ਿਲਮ ਲੱਗਣ ਤੋਂ ਬਾਅਦ ਆਉਂਦਾ ਹੁੰਦਾ । ਜੋ ਵੀ ਹੈ ਫ਼ਿਲਮ ਦਾ ਵਿਸ਼ਾ ਸਾਰਥਿਕ ਹੈ ਤੇ ਹਮੇਸ਼ਾ ਵਾਂਗ ਅਮਰਿੰਦਰ ਗਿੱਲ ਦੀ ਫ਼ਿਲਮ ਬਾਕਮਾਲ ਹੋਵੇਗੀ ਅਜਿਹੀ ਉਮੀਦ ਹੈ । ਫਿਲਮ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ ਤੇ ਸ਼ੁੱਭ ਇੱਛਾਵਾਂ ਦਿੰਦੇ ਹਾਂ ।ਤੁਹਾਨੂੰ ਟ੍ਰੇਲਰ ਕਿਵੇਂ ਦਾ ਲੱਗਾ ਜ਼ਰੂਰ ਦੱਸਣਾਂ।

Join us on Aug 2nd for – a heartfelt and uproarious film that looks behind the veil of family stories and unspoken battles. Join us as we ...

ਜੱਟ ਐਂਡ ਜੂਲੀਅਟ 3 ਨੇ 25 ਦਿਨਾਂ ਵਿੱਚ ਵਿਸ਼ਵਵਿਆਪੀ ਬਾਕਸ ਆਫਿਸ 'ਤੇ ਤੋੜੇ ਰਿਕਾਰਡ!ਦਿਲਜੀਤ ਦੋਸਾਂਝ ਦੀ ਫਿਲਮ ''ਜੱਟ ਐਂਡ ਜੂਲੀਅਟ 3'' ਨੇ ਸਿਰ...
07/22/2024

ਜੱਟ ਐਂਡ ਜੂਲੀਅਟ 3 ਨੇ 25 ਦਿਨਾਂ ਵਿੱਚ ਵਿਸ਼ਵਵਿਆਪੀ ਬਾਕਸ ਆਫਿਸ 'ਤੇ ਤੋੜੇ ਰਿਕਾਰਡ!

ਦਿਲਜੀਤ ਦੋਸਾਂਝ ਦੀ ਫਿਲਮ ''ਜੱਟ ਐਂਡ ਜੂਲੀਅਟ 3'' ਨੇ ਸਿਰਫ 25 ਦਿਨਾਂ ''ਚ 103.64 ਕਰੋੜ ਦੀ ਸ਼ਾਨਦਾਰ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ "ਕੈਰੀ ਆਨ ਜੱਟਾ 3" ਨੂੰ ਪਛਾੜ ਕੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ।
"ਜੱਟ ਐਂਡ ਜੂਲੀਅਟ 3" ਨੇ ਬੌਕਸ ਆਫਿਸ ਤੇ ਪੰਜਾਬੀ ਫਿਲਮਾਂ ਲਈ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਅਤੇ ਦੁਨੀਆਂ ਨੂੰ ਪੰਜਾਬੀ ਸਿਨਮੇਂ ਦੀ ਵਧਦੀ ਪ੍ਰਸਿੱਧੀ ਦਿਖਾਈ ਹੈ। ਇਹ ਸਫਲਤਾ ਇੱਕ ਵੱਡੀ ਪ੍ਰਾਪਤੀ ਹੈ ਅਤੇ ਲੰਬੇ ਸਮੇਂ ਤੱਕ ਵਹੀ ਖਾਤਿਆਂ ਵਿੱਚ ਦਰਜ ਰਹੇਗੀ।
*************************************************************
Jatt & Juliet 3 Makes History At The Worldwide Box Office (Day 25): Diljit Dosanjh’s Film Dethrones Carry On Jatta 3; Becomes The Highest Punjabi Grosser Ever!
This phenomenal feat pushed the film’s total gross collection to a record-breaking 103.64 crore in just 25 days.

A Look at Top 10 Highest-Grossing Punjabi Films of All Time (Worldwide)

Jatt & Juliet 3: 103.64 crore
Carry On Jatta 3: 102.69 crore
Mastaney: 86.26 crore
Carry On Jatta 2: 59.63 crore
Saunkan Saunkne: 57.60 crore
Chal Mera Putt 2: 57.15 crore
Honsla Rakh: 54.62 crore
Shadaa: 53.10 crore
Chaar Sahibzaade: 45.00 crore
Sardaarji: 38.50 crore

ਜੱਟ ਐਂਡ ਜੂਲੀਅਟ 3 ਨੇ 25 ਦਿਨਾਂ ਵਿੱਚ 103.64 ਕਰੋੜ ਦੀ ਗਰੌਸ ਕੁਲੈਕਸ਼ਨ ਕਰਕੇ ਕੈਰੀ ਆਨ ਜੱਟਾ 3 ਦੇ 102.69 ਕਰੋੜ ਦੇ ਰਿਕਾਰਡ ਨੂੰ ਪਿੱਛੇ ਛੱ...
07/22/2024

ਜੱਟ ਐਂਡ ਜੂਲੀਅਟ 3 ਨੇ 25 ਦਿਨਾਂ ਵਿੱਚ 103.64 ਕਰੋੜ ਦੀ ਗਰੌਸ ਕੁਲੈਕਸ਼ਨ ਕਰਕੇ ਕੈਰੀ ਆਨ ਜੱਟਾ 3 ਦੇ 102.69 ਕਰੋੜ ਦੇ ਰਿਕਾਰਡ ਨੂੰ ਪਿੱਛੇ ਛੱਡਿਆ । ਪੂਰੀ ਖ਼ਬਰ ਕੁਮੈਂਟ ਵਿੱਚ ਪੜ੍ਹੋ

07/22/2024
ਪਛਾਣਿਆਂ???
07/20/2024

ਪਛਾਣਿਆਂ???

वही बचेगा जो बैस्ट होगा हॉरर कॉमेडी फिल्म 'स्त्री 2' इन दिनों बहुत चर्चाओं में है।इस फिल्म में श्रद्धा कपूर, राजकुमार रा...
07/20/2024

वही बचेगा जो बैस्ट होगा
हॉरर कॉमेडी फिल्म 'स्त्री 2' इन दिनों बहुत चर्चाओं में है।इस फिल्म में श्रद्धा कपूर, राजकुमार राव, पंकज त्रिपाठी, अभिषेक बनर्जी और अपारशक्ति खुराना मुख्य किरदार हैं। यह फिल्म 2018 को आई 'स्त्री' फिल्म का सिक्वल है । हाल ही में इस फिल्म का ट्रेलर रिलीज हुआ है ।ट्रेलर को लोगों ने बहुत पसंद किया है । अबतक यूट्यूब पर 2 करोड़ से ज्यादा ट्रेलर को व्यूज मिल चुके है । ट्रेलर ने फैंस की उत्सुकता बढ़ा दी है । फैंस अब फिल्म के इंतजार में हैं। बता दे यह फिल्म 15 अगस्त को रिलीज़ होनवाली है । इस फिल्म का अक्षय कुमार की फिल्म 'खेल खेल में' से टक्कर होनेवाली है । जॉन अब्राहम की 'वेदा' से भी 'स्त्री 2' की टक्कर होगी। इस टक्कर से तीनों ही फिल्म को नुकसान होने वाला है । और अब 'स्त्री 2' के प्रोड्यूसर ज्योति देशपांडे ने इस टक्कर को लेकर बात की है । हाल ही में 'स्त्री 2' के ट्रेलर लॉन्च इवेंट में प्रोड्यूसर, डायरेक्टर के साथ पूरी स्टारकास्ट दिखी थी। इस दौरान तीनों फिल्मों के टक्कर पर सवाल किया गया तो प्रोड्यूसर ज्योति देशपांडे ने कहा कि यही जंगल का नियम है। वही बचता है जो ताक़तवर होता है । ज्योति ने तीनों फिल्मों के टक्कर पर बात करते हुए कहा कि ''एक साल में 52 हफ्ते होते हैं। हम रमज़ान में, आईपीएल में या तब अपनी फिल्में रिलीज़ नहीं कर पाते जब कोई खान अपनी फिल्मों को रिलीज़ करते हैं। ऐसे में हमारे पास सिर्फ 20 हफ्ते ही बचते हैं। तो क्लैश तो होना ही है। बस वही बचेगा जो बैस्ट होगा । यही जंगल का नियम है।"

Stree 2 - Trailer | Rajkumar Rao | Tamannaah Bhatia | Shraddha Kapoor, Varun Dhawan, Pankaj TripathiInspired By "Stree 2 Teaser | Shraddha K | Rajkummar R | ...

Review -   Rating -   3.5*/5  ⭐️⭐️⭐️🌟BAD NEWZ is hilarious, funny and a wholesome entertaining film, has glamour, style,...
07/19/2024

Review -
Rating - 3.5*/5 ⭐️⭐️⭐️🌟

BAD NEWZ is hilarious, funny and a wholesome entertaining film, has glamour, style, swag, romance, comedy, confusion, drama and most importantly emotions towards the end….

Vicky kaushal walks away with all the limelight, Tripti adds beauty, innocence and raises temperature, whereas Ammy shines bright in his character….

Whats good in the film? - Songs, comedy sequences, Vicky & Tripti sizzling chemistry, Vicky & Ammy
“Nok Jhok” in 2nd half and last 20 mins…

Whats bad in the film? - Film should have been 15-20 mins shorter in its 1st half….. Apart from this I didn’t find any other flaws in the film….

Final Verdict - Bad Newz will emerge as a clear Hit at the box office and a successful project for makers, it has full potential to draw young generation cinema lovers attention considering its youthful and entertaining subject, film all set for a good opening and a healthy weekend at the box office……
Rohit jaswal

20 ਦਿਨਾਂ ਵਿੱਚ ਪਾਰ ਕੀਤਾ 100 ਕਰੋੜ ਦਾ ਅੰਕੜਾ....ਪੰਜਾਬੀ ਸਿਨਮਾ ਜ਼ਿੰਦਾਬਾਦ .
07/17/2024

20 ਦਿਨਾਂ ਵਿੱਚ ਪਾਰ ਕੀਤਾ 100 ਕਰੋੜ ਦਾ ਅੰਕੜਾ....
ਪੰਜਾਬੀ ਸਿਨਮਾ ਜ਼ਿੰਦਾਬਾਦ .

ਅਗਰ ਤੁਸੀਂ ਕਿਸੇ ਕਲਾਕਾਰ ਦੇ ਭਗਤ ਹੋ ਤਾਂ ਉਸਦੀ ਭਗਤੀ ਵਿੱਚ ਇਸ ਤਰਾਂ ਅੰਨ੍ਹੇ ਹੋ ਜਾਂਦੇ ਹੋ ਕਿ ਉਸ ਵਿਰੁੱਧ ਕਹੀ ਗੱਲ ਅਤੇ ਕਿਸੇ ਦੂਜੇ ਕਲਾਕਾਰ ...
07/16/2024

ਅਗਰ ਤੁਸੀਂ ਕਿਸੇ ਕਲਾਕਾਰ ਦੇ ਭਗਤ ਹੋ ਤਾਂ ਉਸਦੀ ਭਗਤੀ ਵਿੱਚ ਇਸ ਤਰਾਂ ਅੰਨ੍ਹੇ ਹੋ ਜਾਂਦੇ ਹੋ ਕਿ ਉਸ ਵਿਰੁੱਧ ਕਹੀ ਗੱਲ ਅਤੇ ਕਿਸੇ ਦੂਜੇ ਕਲਾਕਾਰ ਦੀ ਚੜ੍ਹਾਈ ਥੋਡੇ ਤੋਂ ਬਰਦਾਸ਼ਤ ਨੀ ਹੁੰਦੀ ।

ਕੋਈ ਸਮਾਂ ਸੀ ਬੱਬੂ ਮਾਨ ਦੇ ਭਗਤ ਹਰ ਉਸ ਬੰਦੇ ਦੇ ਗਲ ਪੈ ਜਾਂਦੇ ਸਨ ਜੋ ਉਸ ‘ ਚ ਮਾੜੀ ਮੋਟੀ ਨਘੋਚ ਕੱਢ ਦਿੰਦਾ ਸੀ । ਮੂਸੇਆਲੇ ਦੀ ਚੜ੍ਹਾਈ ਵੇਲੇ ਸੋਸ਼ਲ ਮੀਡੀਆ ਤੇ ਜੇ ਕੋਈ ਮੂਸੇਆਲੇ ਦੀ ਕੋਈ ਵੀ ਪੋਸਟ ਪਾਉਂਦਾ ਸੀ ਤਾਂ ਬੱਬੂ ਮਾਨ ਦੇ ਭਗਤ ਕੁਮੈਟਾਂ ਵਿੱਚ ਬੱਬੂ ਮਾਨ ਨੂੰ ਲਿਆ ਘੜੀਸਦੇ ਸਨ ਚਾਹੇ ਉਸ ਪੋਸਟ ਦਾ ਬੱਬੂ ਮਾਨ ਨਾਲ ਕੋਈ ਸਬੰਧ ਹੋਵੇ ਭਾਵੇਂ ਨਾਂ ।

ਹੁਣ ਦਿਲਜੀਤ ਦੋਸਾਂਝ ਦੀ ਹਰ ਪਾਸੇ ਤੂਤੀ ਬੋਲਦੀ ਹੈ ਚਾਹੇ ਫ਼ਿਲਮਾਂ ਹੋਣ ਐਲਬਮ ਜਾ ਲਾਈਵ ਕੰਨਸਰਟ । ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਹੋ ਰਹੇ ਨੇ ਪਰ ਪਤਾ ਨੀ ਕੀ ਪ੍ਰਾਬਲਮ ਹੈ ਜਦੋਂ ਉਸਦੀ ਰੀਲ ਜਾਂ ਪੋਸਟ ਸੋਸ਼ਲ ਮੀਡੀਆ ਤੇ ਆਉਂਦੀ ਹੈ ਜਾਂ ਕਿਸੇ ਨੇ ਉਸਦੀ ਸਿਫ਼ਤ ਕੀਤੀ ਹੁੰਦੀ ਆ ਤਾਂ ਮੂਸੇਆਲੇ ਦੇ ਭਗਤ ਉਸ ਪੋਸਟ ਦੇ ਕੁਮੈਟਾਂ ਵਿਚ ਮੂਸੇਆਲੇ ਦੀਆਂ ਤਰੀਫਾਾਂ ਦੇ ਪੁਲ ਬੰਨਣ ਲਗਦੇ ਹਨ । ਓ ਭਰਾਵੋ ਕੌਣ ਕਹਿੰਦਾ ਮੂਸੇਆਲਾ ਲੇਜੈਂਡ ਨੀ ਸੀ ਪਰ ਗੱਲ ਹੁਣ ਦੀ ਹੋ ਰਹੀ ਆ । ਮੈਨੂੰ ਨੀ ਲੱਗਦਾ ਮੂਸੇਆਲਾ ਨੇ ਆਪਣੇ ਸਮੇਂ ਚ ਕੋਈ ਐਡੇ ਵੱਡੇ ਲੈਵਲ ਦਾ ਟਿਕਟ ਸ਼ੋਅ ਕੀਤਾ ਹੋਵੇ ਜਾਂ ਉਸਦੀ ਕੋਈ ਫਿਲਮ ਐਕਟਰ ਦੇ ਤੌਰ ਤੇ ਦੋਸਾਝਾਂ ਵਾਲੇ ਦੇ ਲੈਵਲ ਤੇ ਹਿੱਟ ਹੋਈ ਹੋਵੇ । ਚਾਹੇ ਕਿਸੇ ਭਗਤ ਦੇ ਸੰਘ ਚੋਂ ਇਹ ਗੱਲ ਥੱਲੇ ਨਾਂ ਉੱਤਰੇ ਪਰ ਸਚਾਈ ਇਹੀ ਆ ਕਿ ਇਸ ਵੇਲੇ ਦੋਸਾਝਾਂ ਆਲੇ ਨੇ ਜੋ ਦਿਸਹੱਦੇ ਕਾਇਮ ਕਰ ਦਿੱਤੇ ਹਨ ਕੋਈ ਹੋਰ ਪੰਜਾਬੀ ਕਲਾਕਾਰ ਉਸਦੇ ਨੇੜੇ ਤੇੜੇ ਵੀ ਨਹੀ।

ਮੇਰੇ ਖਿਆਲ ‘ਚ ਤਾਂ ਰਿਕਾਰਡ ਬਣਦੇ ਹਨ ਤੇ ਟੁੱਟਦੇ ਹਨ । ਹੁਣ ਜੇ ਕੱਲ੍ਹ ਕੋਈ ਨਵਾਂ ਜਾਂ ਪੁਰਾਣਾਂ ਕਲਾਕਾਰ ਭਵਿੱਖ ਵਿੱਚ ਦੋਸਾਝਾਂ ਆਲੇ ਦੇ ਰਿਕਾਰਡ ਤੋੜ ਦੇਵੇ ਤਾਂ ਕੋਈ ਆਲੋਕਾਰੀ ਗੱਲ ਨਹੀਂ । ਪਰ ਕਿਸੇ ਹੋਰ ਦੀ ਚੜ੍ਹਾਈ ਤੋਂ ਇਸ ਕਰਕੇ ਚਿੜੀ ਜਾਣਾਂ ਕਿ ਉਹ ਸਾਡੇ ਚਹੇਤੇ ਕਲਾਕਾਰ ਤੋਂ ਅੱਗੇ ਲੰਘ ਗਿਆ ਕੋਈ ਸਮਝਦਾਰੀ ਨਹੀਂ ।

ਬਾਦਸ਼ਾਹ ਦਾ ਤਾਜ ਲਿਓਨਲ ਮੈਸੀ ਨੇ ਅਰਜਨਟੀਨਾਂ ਵੱਲੋਂ ਖੇਡਦੇ ਹੋਏ ਚਾਰ ਫਾਈਨਲ ਹਾਰੇ , ਅਤੇ ਫਿਰ ਚਾਰ ਫਾਈਨਲ ਜਿੱਤੇ ।ਪਹਿਲਾਂ ਪੁੱਛਿਆ ਜਾਂਦਾ ਸੀ ...
07/15/2024

ਬਾਦਸ਼ਾਹ ਦਾ ਤਾਜ
ਲਿਓਨਲ ਮੈਸੀ ਨੇ ਅਰਜਨਟੀਨਾਂ ਵੱਲੋਂ ਖੇਡਦੇ ਹੋਏ ਚਾਰ ਫਾਈਨਲ ਹਾਰੇ , ਅਤੇ ਫਿਰ ਚਾਰ ਫਾਈਨਲ ਜਿੱਤੇ ।ਪਹਿਲਾਂ ਪੁੱਛਿਆ ਜਾਂਦਾ ਸੀ ਕਿ ਮੈਸੀ ਇਕ ਇੰਟਰਨੈਸ਼ਲ ਟਰਾਫੀ ਕਦੋਂ ਜਿੱਤਣਗੇ , ਹੁਣ ਪੁੱਛਿਆ ਜਾ ਰਿਹਾ ਕਿ ਆਖਿਰ ਉਹ ਕਿੰਨੀਆਂ ਟਰਾਫੀਆਂ ਜਿੱਤ ਲੈਣਗੇ , ਉਹ ਕਿੱਥੇ ਜਾਕੇ ਰੁਕਣਗੇ ? ਇਹ ਖੇਡਾਂ ਦੇ ਇਤਿਹਾਸ ਦੀ ਸੱਭ ਤੋਂ ਨਾਟਕੀ ਕਥਾ ਕਹਾਣੀਆਂ ‘ਚੋਂ ਇੱਕ ਹੈ ।

ਕੱਲ੍ਹ ਮੈਸੀ ਦੀ ਟੀਮ ਅਰਜਨਟੀਨਾ ਨੇ ਆਪਣਾ ਲਗਾਤਾਰ ਦੂਜਾ ਕੋਪਾ ਅਮਰੀਕਾ ਟੂਰਨਾਮੈਂਟ ਜਿੱਤ ਲਿਆ। ਇਨ੍ਹਾਂ ਦੋਨਾਂ ਟੂਰਨਾਮੈਂਟਾਂ ਦੇ ਵਿਚਕਾਰ ਉਹ ਵਿਸ਼ਵ ਕੱਪ ਵੀ ਜਿੱਤ ਚੁੱਕਾ ਹੈ। ਪਰ ਇਸ ਵਾਰ ਖਾਸ ਗੱਲ ਇਹ ਹੈ ਕਿ ਅਰਜਨਟੀਨਾ ਨੇ ਇਹ ਮੈਸੀ ਦੇ ਸਰਗਰਮ ਯੋਗਦਾਨ ਤੋਂ ਬਿਨਾਂ ਕੀਤਾ। ਉਸ ਨੇ ਟੂਰਨਾਮੈਂਟ ਵਿਚ ਇਕ ਗੋਲ ਅਤੇ ਇਕ ਅਸਿਸਟ ਕੀਤਾ ਅਤੇ ਫਾਈਨਲ ਮੈਚ ਵਿਚ ਜ਼ਖਮੀ ਹੋ ਕੇ ਰੋਂਦੇ ਹੋਏ ਬਾਹਰ ਬੈਠ ਗਿਆ , ਪਰ ਇਸ ਵਾਰ ਉਸ ਦੀ ਟੀਮ ਇਕ ਤਰਾਂ ਉਸ ਨੂੰ ਮੋਢਿਆਂ 'ਤੇ ਚੁੱਕ ਕੇ ਜਿੱਤ ਵੱਲ ਲੈ ਕੇ ਗਈ ।

ਇਹ ਉਸ ਦੀ ਟੀਮ ਦਾ ਉਸ ਲਈ ਤੋਹਫ਼ਾ ਸੀ, ਕਿਉਂਕਿ ਮੈਸੀ ਲੰਬੇ ਸਮੇਂ ਤੋਂ ਅਰਜਨਟੀਨਾ ਨੂੰ ਆਪਣੇ ਮੋਢਿਆਂ 'ਤੇ ਢੋਅ ਰਿਹਾ ਸੀ - ਉਸਨੇ ਕੋਪਾ-ਅਮਰੀਕਾ 2021 ਅਤੇ ਵਿਸ਼ਵ ਕੱਪ-2022 ਲਗਭਗ ਆਪਣੇ ਬਾਹੂ-ਬਲ ਆਸਰੇ ਹੀ ਜਿੱਤੇ ਸਨ ਅਤੇ ਜੇਤੂ ਤਗਮੇ ਦੇ ਨਾਲ-ਨਾਲ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਦਾ ਸਨਮਾਨ ਵੀ ਹਾਸਲ ਕੀਤਾ ਸੀ। ਪਰ ਇਸ ਵਾਰ ਲੌਟਾਰੋ ਮਾਰਟੀਨੇਜ਼, ਜੂਲੀਅਨ ਅਲਵਾਰੇਜ਼, ਐਂਜੋ ਫਰਨਾਂਡੇਜ਼, ਕੁਟੀ ਰੋਮੇਰੋ, ਲਿਸੈਂਡਰੋ ਮਾਰਟੀਨੇਜ਼, ਰੋਡਰੀਗੋ ਡੀ ਪਾਲ, ਐਮਿਲਿਆਨੋ ਮਾਰਟੀਨੇਜ਼ ਵਰਗੇ ਯੋਧਿਆਂ ਨੇ ਟਰਾਫੀ ਜਿੱਤਣ ਲਈ ਜਾਨ ਦੀ ਬਾਜ਼ੀ ਲਾ ਦਿੱਤੀ । ਲਾਤੀਨੀ ਅਮਰੀਕਾ ਵਿੱਚ ਬਹੁਤਾ ਫਿਜ਼ੀਕਲ ਫੁੱਟਬਾਲ ਖੇਡਿਆ ਜਾਂਦਾ ਹੈ , ਬਹੁਤ ਧੱਕਾ -ਮੁੱਕਾ ਹੁੰਦੀ ਹੈ , ਕੂਹਣੀਆਂ ਮਾਰੀਆਂ ਜਾਂਦੀਆਂ , ਲੱਤਾਂ ਤੋੜੀਆਂ ਜਾਂਦੀਆਂ ।ਉੱਥੇ ਯੂਰਪੀਅਨਾਂ ਵਾਂਗ ਕਲਾਤਮਕ ਫੁੱਟਬਾਲ ਨਹੀਂ ਖੇਡਿਆ ਜਾਂਦਾ। ਯੂਰਪੀਅਨ ਕਲੱਬਾਂ 'ਚ ਖੇਡਣ ਵਾਲੇ ਅਰਜਨਟੀਨਾ ਦੇ ਇਨ੍ਹਾਂ ਯੋਧਿਆਂ ਨੇ ਇਸ ਵਾਰ ਟਰਾਫੀ ਜਿੱਤਣ ਲਈ ਤਕੜਾ ਸੰਘਰਸ਼ ਕੀਤਾ।

ਲੰਬੇ ਅਰਸੇ ਤੱਕ ਮੈਸੀ ਕੋਲ ਅੰਤਰਰਾਸ਼ਟਰੀ ਸੋਨ ਤਗਮੇ ਤੋਂ ਇਲਾਵਾ ਸਭ ਕੁਝ ਸੀ। ਉਹ ਸਿਖਰ 'ਤੇ ਸੀ, ਪਰ ਉਸ ਦੇ ਸਿਰ 'ਤੇ ਕੋਈ ਤਾਜ ਨਹੀਂ ਸੀ. ਇਹ ਅਸਮਾਨੀ ਪ੍ਰਵਿਰਤੀ ਉਸਨੂੰ ਹਮੇਸ਼ਾ ਧੋਖਾ ਦੇ ਜਾਂਦੀ ਸੀ। ਉਸਨੇ ਬਾਰਸੀਲੋਨਾ ਦੀ ਲਾਲ-ਨੀਲੀ ਜਰਸੀ ਨਾਲ ਟਰਾਫੀਆਂ ਦਾ ਢੇਰ ਲਾ ਦਿੱਤਾ ਸੀ, ਪਰ ਅਰਜਨਟੀਨਾ ਦੀ ਚਿੱਟੀ-ਫਿਰੋਜ਼ੀ ਜਰਸੀ ਪਹਿਨ ਕੇ ਉਸਦੇ ਹੱਥ ਖਾਲੀ ਹੀ ਰਹੇ ।ਇਸ ਸੋਨ ਤਗਮੇ ਦੀ ਮ੍ਰਿਗ ਤ੍ਰਿਸ਼ਨਾਂ ਮੈਸੀ ਨੂੰ ਦੂਰ ਖਿੱਚਦੀ ਰਹੀ , ਉਸ ਨੂੰ ਪ੍ਰੇਸ਼ਾਨੀਆਂ ਨਾਲ ਭਰਦੀ ਰਹੀ , ਪਰ ਟੀਚਾ ਹਾਸਲ ਨਹੀਂ ਹੋ ਸਕਿਆ। ਚੰਦ 'ਤੇ ਦਾਗ ਸੀ, ਸੋਨੇ 'ਚ ਖੁਸ਼ਬੂ ਨਹੀਂ ਸੀ, ਮਣੀ 'ਚ ਕੋਮਲਤਾ ਨਹੀਂ ਸੀ ਅਤੇ ਮੈਸੀ ਵੀ ਅੰਤਰਰਾਸ਼ਟਰੀ ਟਰਾਫੀ ਤੋਂ ਬਿਨਾਂ ਅਧੂਰਾ ਸੀ।

2021 ਤੋਂ ਪਹਿਲਾਂ, ਅਰਜਨਟੀਨਾ ਨੇ ਆਖਰੀ ਵਾਰ 1993 ਵਿੱਚ ਕੋਈ ਅੰਤਰਰਾਸ਼ਟਰੀ ਟਰਾਫੀ Artemio Franchi Cup ਨਾਂਅ ਦੀ ਜਿੱਤੀ ਸੀ। ਇਹ ਡਿਏਗੋ ਮਾਰਾਡੋਨਾ ਦੀ ਅਰਜਨਟਾਇਨਾਂ ਲਈ ਜਿੱਤੀ ਆਖਰੀ ਟਰਾਫੀ ਸੀ । ਵਰਲਡ ਚੈਪੀਅਨ ਦਾ ਮਾਣ ਅਰਜਨਟੀਨਾ ਪਹਿਲਾਂ ਹੀ ਪ੍ਰਾਪਤ ਕਰ ਚੁੱਕਾ ਸੀ।ਪਰ ਮਾਰਾਡੋਨਾ ਤੋਂ ਬਾਅਦ ਇੱਕ ਮੱਤ ਨਾਲ ਅਰਜਨਟੀਨਾ ਦੇ ਜਿਸ ਖਿਡਾਰੀ ਨੂੰ ਸਭ ਤੋਂ ਮਹਾਨ ਫੁਟਬਾਲਰ ਮੰਨਿਆਂ ਗਿਆ ਉਹ ਖਿਡਾਰੀ ਲਗਭਗ ਸਾਰਾ ਕਰੀਅਰ ਬਿਤਾ ਚੁੱਕਣ ਦੇ ਬਾਵਜੂਦ ਇਸ ਕਮੀ ਨੂੰ ਪੂਰਾ ਨਹੀਂ ਸੀ ਕਰ ਸਕਿਆ। ਪਰ ਹੁਣ ਇਹ ਤਸਵੀਰ ਬਦਲ ਗਈ ਹੈ। ਅਤੇ ਨਾ ਸਿਰਫ ਤਸਵੀਰ ਬਦਲੀ ਹੈ, ਅਸਲ ਵਿੱਚ ਮੈਸੀ ਨੇ ਅੰਤਰਰਾਸ਼ਟਰੀ ਤਗਮਿਆਂ ਦੀ ਝੜੀ ਲਾ ਦਿੱਤੀ ਹੈ ।

2016 ਤੋਂ 2020 ਤੱਕ ਦਾ ਸਮਾਂ ਮੈਸੀ ਲਈ ਬਹੁਤ ਮੁਸ਼ਕਲ ਭਰਿਆ ਰਿਹਾ। ਬਾਰਸੀਲੋਨਾ ਲਈ ਖੇਡਦੇ ਹੋਏ, ਉਹ ਦੋ ਚੈਂਪੀਅਨਜ਼ ਲੀਗ ਸੈਮੀਫਾਈਨਲ ਅਤੇ ਤਿੰਨ ਕੁਆਰਟਰ ਫਾਈਨਲ ਹਾਰ ਗਿਆ। ਜਦੋਂ ਕਿ ਅਰਜਨਟੀਨਾ 2014 ਵਿੱਚ ਵਿਸ਼ਵ ਕੱਪ ਫਾਈਨਲ ਵਿੱਚ ਹਾਰਨ ਤੋਂ ਬਾਅਦ 2015 ਅਤੇ 2016 ਵਿੱਚ ਲਗਾਤਾਰ ਦੋ ਵਾਰ ਕੋਪਾ ਅਮਰੀਕਾ ਦੇ ਫਾਈਨਲ ਵਿੱਚ ਹਾਰ ਗਿਆ ਸੀ। ਖਿਤਾਬ ਦੇ ਇੰਨੇ ਨੇੜੇ ਆਉਣਾ ਅਤੇ ਵਾਰ-ਵਾਰ ਦੀ ਹਾਰ ਨੇ ਉਸ ਦੇ ਅੰਦਰ ਨਿਰਾਸ਼ਾ ਬੀਜ ਦਿੱਤੀ ਸੀ, ਇਕ ਵਾਰ ਤਾਂ ਉਸ ਨੇ ਨਿਰਾਸ਼ਾ ਵਿਚ ਅੰਤਰਰਾਸ਼ਟਰੀ ਫੁੱਟਬਾਲ ਨੂੰ ਅਲਵਿਦਾ ਵੀ ਕਹਿ ਦਿੱਤਾ ਸੀ। ਪਰ ਹੁਣ ਉਸ ਨੇ ਇਸ ਤੋਂ ਵੱਧ ਭਰਪਾਈ ਕਰ ਦਿੱਤੀ ਹੈ। ਸਬਕ ਇਹ ਹੈ ਕਿ ਜਦੋਂ ਅਸੀਂ ਸੋਚਦੇ ਹਾਂ ਕਿ ਸਭ ਕੁਝ ਖਤਮ ਹੋ ਗਿਆ ਹੈ, ਸ਼ਾਇਦ ਇੱਕ ਨਵੀਂ ਸ਼ੁਰੂਆਤ ਹੋਣ ਵਾਲੀ ਹੁੰਦੀ ਹੈ ਅਤੇ ਜੇਕਰ ਅਸੀਂ ਦ੍ਰਿੜ ਰਹੀਏ ਤਾਂ ਜਿੱਤ ਦੀ ਮਹਿਮਾ ਸਾਨੂੰ ਵੀ ਗਲੇ ਲਗਾ ਸਕਦੀ ਹੈ।

ਮੈਸੀ ਦੇ ਕੋਪਾ-ਅਮਰੀਕਾ ਜਿੱਤਣ ਤੋਂ ਪਹਿਲਾਂ, ਸਪੇਨ ਦੀ ਟੀਮ ਨੇ ਵੀ ਸ਼ਾਨਦਾਰ ਫੁੱਟਬਾਲ ਖੇਡਦੇ ਹੋਏ ਯੂਰੋ ਕੱਪ ਜਿੱਤਿਆ ਸੀ। ਇਸ ਟੀਮ ਦਾ ਸਭ ਤੋਂ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀ 16 ਸਾਲਾ ਲਮਿਨ ਯਮਾਲ ਸੀ, ਜਿਸ ਨੂੰ ਨੌਜਵਾਨ ਮੈਸੀ ਨੇ ਉਦੋਂ ਦੀਖਿਆ ਦਿੱਤੀ ਸੀ ਜਦੋਂ ਉਹ ਕੁਝ ਮਹੀਨਿਆਂ ਦਾ ਸੀ। ਹੁਣ ਦੋਵੇਂ ਫਾਈਨਲਿਸਮਾ ਦਾ ਮੈਚ ਖੇਡਣ ਲਈ ਮਹਾਂਦੀਪੀ ਜੇਤੂ ਵਜੋਂ ਇੱਕ ਦੂਜੇ ਦਾ ਸਾਹਮਣਾ ਕਰਨਗੇ। ਜੇਕਰ ਯਮਾਲ ਭਾਰਤੀ ਹੁੰਦਾ ਤਾਂ ਉਹ ਮੈਚ ਤੋਂ ਪਹਿਲਾਂ ਮੈਸੀ ਦੇ ਪੈਰੀਂ ਹੱਥ ਜਰੂਰ ਲਾਉਂਦਾ ਅਤੇ ਮੈਸੀ ਵੀ ਉਸ ਨੂੰ ਆਸ਼ੀਰਵਾਦ ਦਿੰਦਾ। ਦੋ ਪੀੜ੍ਹੀਆਂ ਦੇ ਮਿਲਣ ਦਾ ਉਹ ਦ੍ਰਿਸ਼ ਅਦਭੁਤ ਹੋਵੇਗਾ। ਇੱਕ ਪੀੜ੍ਹੀ ਬਾਹਰ ਜਾ ਰਹੀ ਹੈ, ਦੂਜੀ ਆ ਰਹੀ ਹੈ। ਮੈਸੀ ਆਪਣੇ ਕਰੀਅਰ ਦੀ ਸ਼ਾਮ 'ਤੇ ਪਹੁੰਚ ਗਿਆ ਹੈ ਅਤੇ ਉਹ ਜ਼ਿਆਦਾ ਦੇਰ ਤੱਕ ਮੈਦਾਨ 'ਤੇ ਨਜ਼ਰ ਨਹੀਂ ਆਵੇਗਾ।

ਸਚਿਨ ਤੇਂਦੁਲਕਰ ਨੇ ਜਿੱਥੇ 20 ਸਾਲ ਤੋਂ ਵੱਧ ਸਮਾਂ ਖੇਡਣ ਤੋਂ ਬਾਅਦ ਵਿਸ਼ਵ ਕੱਪ ਜਿੱਤਿਆ, ਉੱਥੇ ਹੀ ਮੈਸੀ ਨੇ ਵੀ ਇੰਟਰਨੈਸ਼ਨਲ ਗਲੋਰੀ ਹਾਸਲ ਕਰਨ ਲਈ ਦੋ ਦਹਾਕਿਆਂ ਤੱਕ ਇੰਤਜ਼ਾਰ ਕੀਤਾ। ਜਦੋਂ ਉਹ ਫਟਬਾਲ ਨੂੰ ਅਲਵਿਦਾ ਕਹੇਗਾ , ਉਸ ਤੋਂ ਪਹਿਲਾਂ ਹੀ ਫੁੱਟਬਾਲ ਦੇ ਨਿਰਵਿਵਾਦ ਭਗਵਾਨ ਵਜੋਂ ਸਥਾਪਿਤ ਹੋ ਚੁੱਕਾ ਹੋਵੇਗਾ । ਬਾਦਸ਼ਾਹ ਨੂੰ ਹੁਣ ਆਪਣਾ ਤਾਜ ਮਿਲ ਗਿਆ ਹੈ ।
ਸਸ਼ੋਭਿਤ (Sushobhit) ਦੀ ਕਲਮ ਤੋਂ

.     ਆਹ ਹੁੰਦੀ ਸਾਦਗੀ, ਅੰਬਾਨੀਆਂ ਦੇ ਵਿਆਹ ਵਿੱਚ ਜਿਹੜੀ ਲੰਡੂ ਜਨਤਾ ਕੱਠੀ ਹੋਈ ਸੀ ਉਸਦੀਆਂ ਅੱਜਕਲ ਲਕੰਨ ਮੀਡੀਏ ਦੇ ਸਾਰੇ ਪਲੇਟਫਾਰਮਾ ਤੇ ਬਾਤ...
07/10/2024

. ਆਹ ਹੁੰਦੀ ਸਾਦਗੀ, ਅੰਬਾਨੀਆਂ ਦੇ ਵਿਆਹ ਵਿੱਚ ਜਿਹੜੀ ਲੰਡੂ ਜਨਤਾ ਕੱਠੀ ਹੋਈ ਸੀ ਉਸਦੀਆਂ ਅੱਜਕਲ ਲਕੰਨ ਮੀਡੀਏ ਦੇ ਸਾਰੇ ਪਲੇਟਫਾਰਮਾ ਤੇ ਬਾਤਾਂ ਪੈ ਰਹੀਆਂ ਹਨ ਕਿ ਫਲਾਣੀ ਦਾ ਸੂਟ ਤਿੰਨ ਕਰੋੜ ਦਾ ਸੀ, ਫਲਾਂਣੇ ਦਾ ਕੋਟ ਡੂਢ ਕਰੋੜ ਦਾ ਸੀ ਤੇ ਫਲਾਂਣੀ ਕਰੋੜ ਦੇ ਸੈਂਡਲ ਪਾਈਂ ਫਿਰਦੀ ਸੀ!...ਤੇ ਆਹ ਬਾਈ ਜਸਟਿਨ ਬੀਬਰ ਜਿਹਨੇ ਇਸ ਵਿਆਹ ਵਿੱਚ ਖਾੜਾ ਲਾਇਆ,.. ਪਤੰਦਰ ਰਾਤ ਨੂੰ ਸੌਣ ਵਾਲ਼ੇ ਕੱਪੜਿਆਂ ਵਿੱਚ ਹੀ, ਸੀ.ਡੀ ਤੇ ਚਾਰ ਟਪੂਸੀਆਂ ਮਾਰ ਅੱਸੀ ਕਰੋੜ ਦੀ ਘੁੱਗੀ ਕੁੱਟਕੇ ਅਹੁ ਗਿਆ!

ਪਤੰਦਰ ਦਾ ਕੱਛਾ ਵੀ ਵੇਖਲੋ ਬਰਮੂਡੇ ਵਿੱਚ ਦੀ ਝਾਤੀਆਂ ਮਾਰਦਾ ਫਿਰਦਾ!
(ਹਰਦੀਪ ਲਾਡੀ ਦੀ ਪੋਸਟ)

ਮੇਰੀ ਪਾਸ ਮਾਂ ਹੈਮੈਂ ਦੀਵਾਰ (1975) ਨੂੰ ਉਰਿਜਨਲ ਫਿਲਮ ਨਹੀਂ ਮੰਨਦਾ। ਮਹਿਬੂਬ ਖਾਨ ਦੀ “ਮਦਰ ਇੰਡੀਆ (1957)” ਅਤੇ ਦਿਲੀਪ ਕੁਮਾਰ ਦੀ “ਗੰਗਾ ਜਮ...
07/09/2024

ਮੇਰੀ ਪਾਸ ਮਾਂ ਹੈ
ਮੈਂ ਦੀਵਾਰ (1975) ਨੂੰ ਉਰਿਜਨਲ ਫਿਲਮ ਨਹੀਂ ਮੰਨਦਾ। ਮਹਿਬੂਬ ਖਾਨ ਦੀ “ਮਦਰ ਇੰਡੀਆ (1957)” ਅਤੇ ਦਿਲੀਪ ਕੁਮਾਰ ਦੀ “ਗੰਗਾ ਜਮਨਾ (1961)” ਦੀ ਖਿਚੜੀ ਸੀ। ਹਾਂ ਪਰ ਸੁਆਦ ਜ਼ਰੂਰ ਸੀ।
ਵੈਸੇ ਤਾਂ ਇਸ ਵਿੱਚ ਬਹੁਤ ਸਾਰੀਆਂ ਨਵੀਨਤਾਵਾਂ ਸਨ, ਪਰ ਸੰਵਾਦਾਂ ਦੇ ਮਾਮਲੇ ‘ਚ ਇਸਦਾ ਕੋਈ ਜਵਾਬ ਨਹੀਂ ਸੀ।
ਅਮਿਤਾਭ ਦੇ ਹੱਥ 'ਤੇ ਖੁਦਿਆ ਟੈਟੂ - ਮੇਰਾ ਬਾਪ ਚੋਰ ਹੈ… ਨੇ ਲੋਕਾਂ ਮਨਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਅਮਿਤਾਭ ਦੇ ਹਿੱਸੇ ਵਿੱਚ ਅਨੇਕ ਘੈਂਟ ਡਾਇਲਾਗ ਸਨ - ਮੈਂ ਆਜ ਭੀ ਫੈਂਕੇ ਹੂਏ ਪੈਸੇ ਨਹੀਂ ਉਠਾਤਾ ।
ਪਰ ਸ਼ਸ਼ੀ ਕਪੂਰ ਕੋਲ ਨਾ ਤਾਂ ਕਰਨ ਲਈ ਕੁਝ ਸੀ ਅਤੇ ਨਾ ਹੀ ਕੋਈ ਵਧੀਆ ਡਾਇਲਾਗ। ਜਦੋਂ ਉਸ ਨੂੰ ਇਹ ਕਹਾਣੀ ਸੁਣਾਈ ਗਈ ਤਾਂ ਉਹ ਬਹੁਤ ਨਿਰਾਸ਼ ਹੋਏ । ਨਾਇਕ ਅਮਿਤਾਭ ਹੈ, ਸਾਰੇ ਕਮਾਲ ਦੇ ਡਾਇਲਾਗ ਵੀ ਉਸ ਦੇ ਹਿੱਸੇ ਹਨ, ਮੇਰੇ ਕਰਨ ਲਈ ਕੀ ਹੈ ? ਮੈਂ ਇਸ ਫਿਲਮ ਵਿੱਚ ਹਾਂ ਕਾਹਦੇ ਵਾਸਤੇ ? ਪਰ ਸਲੀਮ-ਜਾਵੇਦ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਹਿੱਸੇ ਵਿਚ 'ਇਕ ਲਾਈਨ' ਦਾ ਅਜਿਹਾ ਸੰਵਾਦ ਹੈ ਜੋ ਸਾਰਿਆਂ ਤੇ ਭਾਰੀ ਪਵੇਗਾ ਅਤੇ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਰਹੇਗਾ। ਇਹ ਵੀ ਦੱਸਿਆ ਗਿਆ ਕਿ ਇਹ ਡਾਇਲਾਗ ਉਨ੍ਹਾਂ ਨੂੰ ਅਮਿਤਾਭ ਤੋਂ ਉੱਪਰ ਲੈ ਜਾਵੇਗਾ। ਜੇਕਰ ਅਮਿਤਾਭ ਨੂੰ ਫਿਲਮਫੇਅਰ ਐਵਾਰਡ ਮਿਲਦਾ ਹੈ ਤਾਂ ਤੁਹਾਨੂੰ ਵੀ ਮਿਲਣਾ ਤੈਅ ਹੈ।ਉਨ੍ਹੀਂ ਦਿਨੀਂ ਫਿਲਮਫੇਅਰ ਐਵਾਰਡ ਫਿਲਮ ਇੰਡਸਟਰੀ ਦਾ ਸਭ ਤੋਂ ਉੱਚਾ ਐਵਾਰਡ ਸੀ। ਸ਼ਸ਼ੀ ਨੂੰ ਯਕੀਨ ਨਹੀਂ ਆ ਰਿਹਾ ਸੀ। ਪਰ ਸੱਚਮੁੱਚ ਅਜਿਹਾ ਹੀ ਹੋਇਆ। ਅਮਿਤਾਭ ਦੀ ਬੋਲਤੀ ਬੰਦ ਹੋ ਗਈ ।ਤਾੜੀਆਂ ਦੀ ਗੜਗੜਾਹਟ ਦੇ ਵਿਚਕਾਰ, ਸ਼ਸ਼ੀ ਸਾਰਾ ਸੀਨ ਲੁੱਟ ਕੇ ਲੈ ਗਏ ।

ਇਹ ਡਾਇਲਾਗ ਕੁਝ ਇਸ ਤਰ੍ਹਾਂ ਸੀ।
ਸੀਨ ਵਿੱਚ ਅਮਿਤਾਭ ਬੱਚਨ ਖੱਬੇ-ਸੱਜੇ-ਕੇਂਦਰ ਵਿੱਚ ਸ਼ਸ਼ੀ ਨੂੰ ਮਿਹਣੇ ਮਾਰ ਰਹੇ ਹਨ “ਮੇਰੇ ਪਾਸ ਗਾੜੀ ਹੈ ,ਬੰਗਲਾ ਹੈ , ਬੈਂਕ ਬੈਲੇਂਸ ਹੈ , ਦੁਨੀਆਂ ਭਰ ਕੇ ਐਸ਼ੋ ਆਰਾਮ ਹੈਂ , ਤੁਮਹਾਰੇ ਪਾਸ ਕਯਾ ਹੈ ?”
ਬੜੀ ਦੇਰ ਤੱਕ ਚੁੱਪਚਾਪ ਸੁਣ ਰਹੇ ਸ਼ਸ਼ੀ ਕਪੂਰ ਬੜੇ ਹੀ ਕੂਲ ਅੰਦਾਜ਼ ਵਿੱਚ ਆਖਦੇ ਹਨ “ ਮੇਰੇ ਪਾਸ ਮਾਂ ਹੈ “
ਇਸ ਪਰਫਾਰਮੈਂਸ ਲਈ ਸ਼ਸ਼ੀ ਕਪੂਰ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਫ਼ਿਲਮ ਫੇਅਰ ਐਵਾਰਡ ਮਿਲਿਆ ।ਜਦ ਕਿ ਬੈਸਟ ਐਕਟਰ ਦਾ ਐਵਾਰਡ ਅਮਿਤਾਭ ਦੀ ਬਜਾਏ ਸੰਜੀਵ ਕੁਮਾਰ ਨੂੰ ਫਿਲਮ ਆਂਧੀ ਲਈ ਮਿਲਿਆ ।

(ਇਕ ਹੋਰ ਵਰਨਣ ਯੋਗ ਗੱਲ ਇਹ ਰਹੀ ਕਿ ਉਸ ਸਾਲ ਦਾ ਬੈਸਟ ਫ਼ਿਲਮ ਦਾ ਫ਼ਿਲਮ ਫੇਅਰ ਐਵਾਰਡ ਬਲਾਕਬਸਟਰ ਫ਼ਿਲਮ “ ਸ਼ੋਅਲੇ” ਦੀ ਬਜਾਏ ਦੀਵਾਰ ਨੂੰ ਮਿਲਿਆ )
ਵੀਰ ਵਿਨੋਦ ਛਾਬੜਾ

ਜੱਟ ਐਂਡ ਜੂਲੀਅਟ 3 ਨੇ ਪਾਕਿਸਤਾਨ ਵਿੱਚ ਵੀ ਧਮਾਲਾਂ ਪਾਈਆਂ ਹੋਈਆਂ ਹਨ......11 ਦਿਨਾਂ ਵਿੱਚ ਉੱਥੇ  ਇਹ ਫਿਲਮ ਤਕਰੀਬਨ ਸਾਢੇ ਚਾਰ ਕਰੋੜ ਦਾ ਕਾਰੋ...
07/08/2024

ਜੱਟ ਐਂਡ ਜੂਲੀਅਟ 3 ਨੇ ਪਾਕਿਸਤਾਨ ਵਿੱਚ ਵੀ ਧਮਾਲਾਂ ਪਾਈਆਂ ਹੋਈਆਂ ਹਨ......
11 ਦਿਨਾਂ ਵਿੱਚ ਉੱਥੇ ਇਹ ਫਿਲਮ ਤਕਰੀਬਨ ਸਾਢੇ ਚਾਰ ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ... ਇਹ ਰਕਮ ਇੰਡੀਅਨ ਕਰੰਸੀ ਵਿੱਚ ਹੈ।
ਅੱਜ ਕੱਲ ਜੇ ਕੋਈ ਪੰਜਾਬੀ ਫਿਲਮ ਇੱਧਰਲੇ ਪੰਜਾਬ ਵਿੱਚ ਤਿੰਨ ਚਾਰ ਕਰੋੜ ਕਮਾ ਲਵੇ ਤਾਂ ਉਹਨੂੰ ਸੁਪਰ ਹਿੱਟ ਦਾ ਦਰਜ਼ਾ ਦੇ ਦਿੱਤਾ ਜਾਂਦਾ ਹੈ ਤੇ ਜੱਟ ਐਂਡ ਜੂਲੀਅਟ ਤਾਂ ਗਵਾਂਢੀਆਂ ਦੇ ਘਰੋਂ ਇੰਨੀਂ ਕਮਾਈ ਕਰ ਲਿਆਈ ਹੈ....
ਇੱਥੇ ਫਿਰ ਸਪਸ਼ਟ ਕਰ ਦੇਈਏ ਕਿ ਫਿਲਮ ਦੀ ਕਮਾਈ ਦੇ ਜੋ ਅੰਕੜੇ ਦੱਸੇ ਜਾਂਦੇ ਹਨ, ਉਹਦੇ ਵਿੱਚੋਂ ਕੱਟ ਕਟਾ ਕੇ 45 ਫੀਸਦੀ ਹੀ ਨਿਰਮਾਤਾ ਦੇ ਹਿੱਸੇ ਆਉਂਦਾ ਹੈ....ਇਹਦਾ ਮਤਲਬ ਜੇਕਰ ਇਸ ਫਿਲਮ ਨੇ 11 ਦਿਨਾਂ ਚ ਵਰਲਡ ਵਾਈਡ 85 ਕਰੋੜ ਦਾ ਕਾਰੋਬਾਰ ਕੀਤਾ ਹੈ ਤਾਂ ਪ੍ਰੋਡਿਊਸਰ ਕੋਲ ਤਕਰੀਬਨ 38 ਕਰੋੜ ਰੁਪਏ ਆਏ ਹਨ, ਫਿਲਮ ਦੀ ਲਾਗਤ 12 ਕਰੋੜ ਦੱਸੀ ਜਾ ਰਹੀ ਹੈ।

ਐਕਸ਼ਨ ਪ੍ਰੇਮੀਆਂ ਲਈ ਇੱਕ ਬੇਹਤਰੀਨ ਫ਼ਿਲਮ - ਕਿਲ ਹਾਰਡਕੋਰ ਐਕਸ਼ਨ ਫਿਲਮਾਂ ਦੇ ਫੈਨ ਕੋਰੀਅਨ ਐਕਸ਼ਨ ਫਿਲਮਾਂ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਸਿਰ...
07/08/2024

ਐਕਸ਼ਨ ਪ੍ਰੇਮੀਆਂ ਲਈ ਇੱਕ ਬੇਹਤਰੀਨ ਫ਼ਿਲਮ - ਕਿਲ
ਹਾਰਡਕੋਰ ਐਕਸ਼ਨ ਫਿਲਮਾਂ ਦੇ ਫੈਨ ਕੋਰੀਅਨ ਐਕਸ਼ਨ ਫਿਲਮਾਂ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਸਿਰਫ ਇੱਕ ਟ੍ਰੈਕ 'ਤੇ ਚੱਲਦੀਆਂ ਹਨ ਅਤੇ ਉਨ੍ਹਾਂ ‘ਚ ਬਹੁਤ ਜ਼ਿਆਦਾ ਖੂਨ ਖਰਾਬਾ ਹੁੰਦਾ ਹੈ । ਅਮਰੀਕੀ ਐਕਸ਼ਨ ਥ੍ਰਿਲਰ ਫਿਲਮ ਸੀਰੀਜ਼ 'ਜਾਨ ਵਿਕ' ਵੀ ਇਸੇ ਸ਼੍ਰੇਣੀ 'ਚ ਆਉਂਦੀ ਹੈ। ਇਸੇ ਰਾਹ 'ਤੇ ਚੱਲਦਿਆਂ ਨਿਖਿਲ ਨਾਗੇਸ਼ ਭੱਟ ਨੇ ਖ਼ੂਨ-ਖ਼ਰਾਬੇ ਨਾਲ ਭਰਪੂਰ ਫ਼ਿਲਮ 'ਕਿਲ' ਬਣਾਈ ਹੈ।

ਆਰਮੀ ਕਮਾਂਡੋ ਅੰਮ੍ਰਿਤ (ਲਕਸ਼ਿਆ) ਆਪਣੀ ਪ੍ਰੇਮਿਕਾ ਤੁਲਿਕਾ (ਤਾਨਿਆ ਮਾਨਿਕਟਲ) ਨਾਲ ਰਾਂਚੀ ਤੋਂ ਦਿੱਲੀ ਰੇਲਗੱਡੀ ਰਾਹੀਂ ਜਾ ਰਿਹਾ ਹੈ ਅਤੇ ਟਰੇਨ ਵਿੱਚ ਸਵਾਰੀਆਂ ਨੂੰ ਲੁੱਟਣ ਆਏ ਚਾਰ-ਪੰਜ ਦਰਜਨ ਲੁਟੇਰਿਆਂ ਨਾਲ ਉਸ ਦੀ ਲੜਾਈ ਹੋ ਜਾਂਦੀ ਹੈ। ਇਸ ਸਿੰਗਲ ਲਾਈਨ ਸਟੋਰੀ 'ਤੇ ਆਧਾਰਿਤ ਐਕਸ਼ਨ ਫਿਲਮ ਨੂੰ ਤੇਜ਼ ਰਫਤਾਰ ਨਾਲ 106 ਮਿੰਟਾਂ 'ਚ ਸਮੇਟਿਆ ਗਿਆ ਹੈ।

ਟਰੇਨ ਤੇਜ਼ ਰਫਤਾਰ ਨਾਲ ਦੌੜਦੀ ਰਹਿੰਦੀ ਹੈ ਅਤੇ ਅੰਮ੍ਰਿਤ ਅਤੇ ਫਨੀ (ਰਾਘਵ ਜੁਆਲ) ਦੇ ਗੈਂਗ ਵਿਚਕਾਰ ਭਿਆਨਕ ਲੜਾਈ ਹੁੰਦੀ ਰਹਿੰਦੀ ਹੈ। 'ਕਿਲ' 'ਚ ਹਿੰਸਾ ਨੂੰ ਬਹੁਤ ਹੀ ਨਿਰਦਈ ਤਰੀਕੇ ਨਾਲ ਦਿਖਾਇਆ ਗਿਆ ਹੈ। ਚਾਕੂ, ਛੁਰੇ , ਹਥੌੜੇ, ਚੇਨਾਂ , ਕੁਹਾੜੀਆਂ ਆਦਿ ਵਰਗੇ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਇਨਸਾਨਾਂ ਨੂੰ ਗਾਜਰ ਅਤੇ ਮੂਲੀ ਵਾਂਗ ਵੱਢਿਆ ਗਿਆ ਹੈ। ਫਿਲਮ ਗਰਦਨ ਅਤੇ ਜਬਾੜੇ ਕੱਟਣ ਤੋਂ ਲੈ ਕੇ ਪੇਟ ਨੂੰ ਪਾੜਨ ਅਤੇ ਸਿਰ ਨੂੰ ਕੁਚਲ ਕੁਚਲ ਕੇ ਕੀਮਾਂ ਬਣਾਉਣ ਵਰਗੇ ਦ੍ਰਿਸ਼ਾਂ ਨਾਲ ਭਰੀ ਪਈ ਹੈ।

ਨਿਰਦੇਸ਼ਕ ਅਤੇ ਲੇਖਕ ਨਿਖਿਲ ਨਾਗੇਸ਼ ਭੱਟ ਦਾ ਇੱਕ ਹੀ ਉਦੇਸ਼ ਜਾਪਦਾ ਹੈ - ਹਰ ਫਰੇਮ ਵਿੱਚ ਐਕਸ਼ਨ ਦਿਖਾਉਣਾ ਅਤੇ ਉਨ੍ਹਾਂ ਨੇ ਐਕਸ਼ਨ ਪ੍ਰੇਮੀਆਂ ਨੂੰ ਧਿਆਨ ਵਿੱਚ ਰੱਖ ਕੇ ਫਿਲਮ ਬਣਾਈ ਹੈ, 'ਕਿਲ' ਨੂੰ ਦੇਖਦੇ ਹੋਏ ਤੁਹਾਨੂੰ ਕਈ ਵਿਦੇਸ਼ੀ ਫਿਲਮਾਂ ਯਾਦ ਆਉਣਗੀਆਂ ਪਰ ਇਸ ਤਰ੍ਹਾਂ ਦਾ ਐਕਸ਼ਨ ਹਿੰਦੀ ਫਿਲਮਾਂ ਵਿੱਚ ਸ਼ਾਇਦ ਪਹਿਲੀ ਕੋਸ਼ਿਸ਼ ਹੈ।

ਨਾਗੇਸ਼ ਨੇ ਹੀਰੋ ਨੂੰ ਕਮਾਂਡੋ ਕਹਿ ਕੇ ਕਿਰਦਾਰ ਨੂੰ ਵਿਸ਼ਵਾਸਯੋਗ ਬਣਾਇਆ ਹੈ ਕਿ ਉਹ ਇਕੱਲਾ ਹੀ ਕਈਆਂ ਦਾ ਮੁਕਾਬਲਾ ਕਰ ਸਕਦਾ ਹੈ। ਇਹ ਰਫ ਐਂਡ ਟਫ ਹੈ ਅਤੇ ਇਸ ਲਈ ਚਾਕੂ ਛੁਰਿਆਂ ਦੇ ਬਹੁਤ ਸਾਰੇ ਵਾਰ ਸਹਿ ਸਕਦਾ ਹੈ । ਪਰ ਉਸ ਨੇ ਪਟਕਥਾ ਵਿਚ ਕੁਝ ਕਮੀਆਂ ਵੱਲ ਧਿਆਨ ਨਹੀਂ ਦਿੱਤਾ। ਉਦਾਹਰਨ ਲਈ, ਚੱਲਦੀ ਰੇਲਗੱਡੀ ਵਿੱਚ ਹਿੰਸਾ ਦਾ ਤਾਂਡਵ ਮੱਚਦਾ ਹੈ, ਪਰ ਕੋਈ ਵੀ ਰੇਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਸੱਚ ਹੈ ਕਿ ਲੁਟੇਰਿਆਂ ਨੇ ਮੋਬਾਈਲ ਨੈੱਟਵਰਕ ਨੂੰ ਜਾਮ ਕਰ ਦਿੱਤਾ ਸੀ, ਪਰ ਹੋਰ ਕੋਸ਼ਿਸ਼ਾਂ ਸੰਭਵ ਸਨ। ਟਰੇਨ ਵਿਚਕਾਰ ਕਿਸੇ ਸਟੇਸ਼ਨ 'ਤੇ ਨਹੀਂ ਰੁਕਦੀ। ਹੀਰੋ, ਜੋ ਬਹੁਤ ਚੁਸਤ ਹੈ, ਬੋਗੀ ਨੂੰ ਵੱਖ ਕਰ ਸਕਦਾ ਸੀ. ਰੇਲਵੇ ਪੁਲਿਸ ਅਤੇ ਟੀਸੀ, ਸਹਾਇਕ ਸਟਾਫ, ਟਰੇਨ ਵਿੱਚ ਗੈਰਹਾਜ਼ਰ ਰਹਿੰਦਾ ਹੈ ਅਤੇ ਉਦੋਂ ਹੀ ਆਉਂਦਾ ਹੈ ਜਦੋਂ ਮਾਮਲਾ ਖਤਮ ਹੋਣ ਵਾਲਾ ਹੁੰਦਾ ਹੈ।

ਇਹ ਸਵਾਲ ਫਿਲਮ ਨੂੰ ਦੇਖਦੇ ਹੋਏ ਥੋੜ੍ਹਾ ਪਰੇਸ਼ਾਨ ਕਰਦੇ ਹਨ, ਪਰ ਨਾਗੇਸ਼ ਨੇ ਜਿਨ੍ਹਾਂ ਦਰਸ਼ਕਾਂ ਲਈ ਇਹ ਫਿਲਮ ਬਣਾਈ ਹੈ ਉਨ੍ਹਾਂ ਨੂੰ ਐਕਸ਼ਨ ਦੀ ਅਜਿਹੀ ਭਾਰੀ ਡੋਜ ਦਿੱਤੀ ਹੈ, ਜਿਸ ਦੇ ਨਸ਼ੇ 'ਚ ਉਹ ਇਨ੍ਹਾਂ ਗੱਲਾਂ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ । ਜੇ ਭਾਵੁਕਤਾ ਦਾ ਥੋੜਾ ਤੱਤ ਜੋੜਿਆ ਜਾਂਦਾ, ਤਾਂ ਐਕਸ਼ਨ ਵਧੇਰੇ ਕੁਦਰਤੀ ਦਿਖਾਈ ਦਿੰਦਾ, ਹਾਲਾਂਕਿ ਨਾਇਕ ਦੇ ਗੁੱਸੇ ਦੇ ਪਿੱਛੇ ਦਿੱਤਾ ਗਿਆ ਕਾਰਨ ਬਹੁਤ ਠੋਸ ਹੈ, ਪਰ ਨਿਰਦੇਸ਼ਕ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਿੱਚ ਥੋੜਾ ਜਿਹਾ ਖੁੰਝ ਗਿਆ ਹੈ।

ਇੰਟਰਵਲ ਤੋਂ ਬਾਅਦ ਜਿਸ ਤਰ੍ਹਾਂ ਫਿਲਮ ਨੂੰ ਭਜਾਇਆ ਗਿਆ ਹੈ ਉਹ ਸ਼ਾਨਦਾਰ ਹੈ। ਇੱਥੋਂ ਐਕਸ਼ਨ ਫਰੰਟ ਸੀਟ 'ਤੇ ਹੈ ਅਤੇ ਐਕਸ਼ਨ ਨਿਰਦੇਸ਼ਕ ਪਰਵੇਜ਼ ਸ਼ੇਖ ਅਤੇ ਸੀ ਯੰਗ ਓ ਨੇ ਵਾਗਡੋਰ ਸੰਭਾਲੀ ਹੈ। ਟਰੇਨ ਦੀ ਬੋਗੀ 'ਚ ਸੀਮਤ ਜਗ੍ਹਾ ਹੈ, ਇਸ ਦੇ ਬਾਵਜੂਦ ਦੋਵੇਂ ਐਕਸ਼ਨ ਡਾਇਰੈਕਟਰਾਂ ਨੇ ਸ਼ਾਨਦਾਰ ਸਟੰਟ ਸੀਨ ਰਚੇ ਹਨ।

ਕਮਜ਼ੋਰ ਦਿਲ ਵਾਲੇ ਜਾਂ ਐਕਸ਼ਨ ਨੂੰ ਨਾਪਸੰਦ ਕਰਨ ਵਾਲੇ ਲੋਕ ਸ਼ਾਇਦ ਅਜਿਹੇ ਸੀਨ ਬਰਦਾਸ਼ਤ ਨਹੀਂ ਕਰ ਪਾਉਂਦੇ, ਪਰ ਜੋ ਲੋਕ ਫਿਲਮਾਂ 'ਚ ਐਕਸ਼ਨ ਪਸੰਦ ਕਰਦੇ ਹਨ, ਉਨ੍ਹਾਂ ਨੂੰ ਇਹ ਐਕਸ਼ਨ ਸੀਨਜ਼ ਬਹੁਤ ਪਸੰਦ ਆਉਣਗੇ।

ਪਾਤਰਾਂ ਦੀ ਸੋਚ ਵਿੱਚ ਇੱਕ ਦਿਲਚਸਪ ਯੂ-ਟਰਨ ਫਿਲਮ ਵਿੱਚ ਚੰਗੀ ਤਰ੍ਹਾਂ ਰੇਖਾਂਕਿਤ ਕੀਤਾ ਗਿਆ ਹੈ ਜਦੋਂ ਅੰਮ੍ਰਿਤ, ਇੱਕ ਰੱਖਿਅਕ, ਇੱਕ ਰਾਖਸ਼ ਬਣ ਜਾਂਦਾ ਹੈ ਅਤੇ ਸਾਹਮਣੇ ਗੈਂਗ ਨੂੰ ਬੇਰਹਿਮੀ ਨਾਲ ਮਾਰ ਦਿੰਦਾ ਹੈ। ਉਸ ਦਾ ਇਹ ਪੱਖ ਦੇਖ ਕੇ ਗਰੋਹ ਦਾ ਸੀਨੀਅਰ ਆਗੂ ਸਿਧਾਂਤਾਂ ਦੀ ਗੱਲ ਕਰਨ ਲੱਗ ਪੈਂਦਾ ਹੈ।

ਨਿਖਿਲ ਨਾਗੇਸ਼ ਭੱਟ ਨੇ ਫਿਲਮ ਨੂੰ ਬੇਲੋੜੀਆਂ ਚੀਜ਼ਾਂ ਤੋਂ ਦੂਰ ਰੱਖਿਆ, ਫਿਲਮ ਦੀ ਲੰਬਾਈ ਨੂੰ ਕੰਟਰੋਲ ਕੀਤਾ ਅਤੇ ਉਹ ਆਪਣੇ ਦਿਮਾਗ ਵਿੱਚ ਬਹੁਤ ਸਪੱਸ਼ਟ ਸੀ ਕਿ ਉਹ ਕੀ ਬਣਾ ਰਿਹਾ ਹੈ ਅਤੇ ਉਹ ਇਸ 'ਤੇ ਡਟਿਆ ਰਿਹਾ । ਉਸ ਨੇ ਵਿਦੇਸ਼ਾਂ ਵਿੱਚ ਬਣ ਰਹੀਆਂ ਅਜਿਹੀਆਂ ਐਕਸ਼ਨ ਫਿਲਮਾਂ ਦਾ ਇਹ ਕਹਿ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੀਆਂ ਫਿਲਮਾਂ ਬਾਲੀਵੁੱਡ ਵਿੱਚ ਵੀ ਬਣ ਸਕਦੀਆਂ ਹਨ।

ਸਿੰਗਲ ਲੋਕੇਸ਼ਨ ਥ੍ਰਿਲਰ ਬਣਾਉਣਾ ਆਸਾਨ ਨਹੀਂ ਹੈ, ਪਰ ਇੱਕ ਨਿਰਦੇਸ਼ਕ ਵਜੋਂ ਉਹ ਦਰਸ਼ਕਾਂ 'ਤੇ ਪਕੜ ਬਣਾਉਣ ਵਿੱਚ ਕਾਮਯਾਬ ਰਿਹਾ। ਉਹ ਲੇਖਕ ਵਜੋਂ ਹੋਰ ਬਿਹਤਰ ਹੋ ਸਕਦਾ ਸੀ।

ਸਿਨੇਮੈਟੋਗ੍ਰਾਫਰ ਰਾਫੇ ਮਹਿਮੂਦ ਨੇ ਐਕਸ਼ਨ ਸੀਨਾਂ ਨੂੰ ਸ਼ਾਨਦਾਰ ਢੰਗ ਨਾਲ ਸ਼ੂਟ ਕੀਤਾ ਹੈ। ਸ਼ਿਵਕੁਮਾਰ ਵੀ. ਪਨੀਕਰ ਦਾ ਸੰਪਾਦਨ ਨਿਰਦੇਸ਼ਕ ਦੇ ਦ੍ਰਿਸ਼ਟੀਕੋਣ ਅਨੁਸਾਰ ਫਿਲਮ ਦੀ ਗਤੀ ਨੂੰ ਤੇਜ਼ ਰੱਖਦਾ ਹੈ।

ਲਕਸ਼ਯ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਐਕਸ਼ਨ ਸੀਨਜ਼ ਵਿੱਚ ਉਸਦੀ ਚੁਸਤੀ ਅਤੇ ਫਿਨਿਸ਼ਿੰਗ ਪ੍ਰਭਾਵਿਤ ਕਰਦੀ ਹੈ। ਉਸ ਨੇ ਘੱਟ ਡਾਇਲਾਗ ਬੋਲਣੇ ਸਨ ਅਤੇ ਹੱਥ ਪੈਰ ਵੱਧ ਚਲਾਉਣੇ ਜੋ ਉਸਨੇ ਬਹੁਤ ਖੂਬ ਚਲਾਏ।

ਰਾਘਵ ਜੁਆਲ ਬਹੁਤ ਡਰਾਉਣਾ ਲੱਗਿਆ । ਇੱਕ ਗੁੱਸੇਖੋਰ ਅਤੇ ਬਦਤਮੀਜ਼ ਦੇ ਰੂਪ ਵਿੱਚ, ਉਹ ਦਰਸ਼ਕਾਂ ਵਿੱਚ ਇੱਕ ਹਲਚਲ ਪੈਦਾ ਕਰਨ ਵਿੱਚ ਕਾਮਯਾਬ ਰਿਹਾ । ਆਸ਼ੀਸ਼ ਵਿਦਿਆਰਥੀ ਦਾ ਸਹਿਯੋਗ ਸ਼ਾਨਦਾਰ ਰਿਹਾ। ਤਾਨਿਆ ਨੂੰ ਭਾਵੇਂ ਘੱਟ ਸਕਰੀਨ ਸਮਾਂ ਮਿਲਿਆ ਹੈ , ਪਰ ਉਹ ਆਪਣੀ ਹਾਜ਼ਰੀ ਦਰਜ ਕਰਵਾਉਣ ‘ਚ ਸਫਲ ਰਹੀ । ਹਿੰਸਾ ਨਾਲ ਭਰੀ ਫਿਲਮ 'ਕਿੱਲ' ਇੱਕ ਵਿਸਫੋਟਕ ਫਿਲਮ ਹੈ ਜੋ ਸਿਰਫ ਹਾਰਡ ਕੋਰ ਐਕਸ਼ਨ ਪ੍ਰੇਮੀਆਂ ਲਈ ਹੈ।
ਰੇਟਿੰਗ - 5/3
ਸਮਯ ਤਾਮਰਕਰ

ਸਤਵਿੰਦਰ ਬਿੱਟੀ ਦੀ ਗੱਲ ਕਰਦਿਆਂ ….ਸਤਵਿੰਦਰ ਬਿੱਟੀ ਨੂੰ ਮੈਂ ਪਹਿਲੀ ਵਾਰ ਹਰਬਖਸ਼ ਲਾਟਾ ਦੀ ਬਣਾਈ ਗਿੱਧੇ ਦੀ ਵੀਡੀਓ ਫ਼ਿਲਮ “ਗਿੱਧਾ ਪਾਓ ਕੁੜੀਓ”...
07/07/2024

ਸਤਵਿੰਦਰ ਬਿੱਟੀ ਦੀ ਗੱਲ ਕਰਦਿਆਂ ….
ਸਤਵਿੰਦਰ ਬਿੱਟੀ ਨੂੰ ਮੈਂ ਪਹਿਲੀ ਵਾਰ ਹਰਬਖਸ਼ ਲਾਟਾ ਦੀ ਬਣਾਈ ਗਿੱਧੇ ਦੀ ਵੀਡੀਓ ਫ਼ਿਲਮ “ਗਿੱਧਾ ਪਾਓ ਕੁੜੀਓ” ਵਿੱਚ ਤੱਕਿਆ ਸੀ ।ਜਿੱਥੇ ਉਸਦਾ ਗਿੱਧਾ ਬਾਕਮਾਲ ਸੀ ਓਥੇ ਉਸਦੇ ਖਿੜੇ ਹੋਏ ਚਿਹਰੇ ਨੇ ਧਿਆਨ ਖਿੱਚਿਆ ਸੀ । ਫਿਰ ਜਦੋਂ ਵੀ ਉਸਦੀ ਤਸਵੀਰ ਨਜ਼ਰ ਆਉਂਦੀ ਉਹਦੇ ਚਿਹਰੇ ਦੀ ਮੁਸਕਰਾਹਟ ਹਰੇਕ ਦਾ ਮੰਨ ਮੋਹ ਲੈਂਦੀ । ਦੋਸਤ ਮਿੱਤਰ ਜਦੋਂ ਕਿਸੇ ਦੇ ਖਿੜੇ ਚਿਹਰੇ ਵਾਰੇ ਦਸਣਾਂ ਹੁੰਦਾ ਉਸਦੀ ਤੁਲਨਾਂ ਬਿੱਟੀ ਨਾਲ ਕਰਦੇ । ਫਿਰ ਉਸਦੇ ਗਾਣੇ ਆਉਣ ਲੱਗੇ , ਪੰਜਾਬੀ ਗਾਇਕੀ ਵਿੱਚ ਉਸਦਾ ਚੰਗਾ ਨਾਂਅ ਬਣ ਗਿਆ । “ ਪੁਰੇ ਦੀ ਹਵਾ, ਇੱਕ ਵਾਰੀ ਹੱਸ ਕੇ, ਨਚਦੀ ਦੇ ਸਿਰੋਂ ਪਤਾਸੇ, ਚਾਂਦੀ ਦੀਆਂ ਝਾਂਜਰਾਂ, ਨਚਨਾ ਪਟੋਲਾ ਬਣਕੇ, ਦਿਲ ਦੇ ਮਰੀਜ਼, ਗਿੱਧੇ ਚ ਗੁਲਾਬੋ ਨਚਦੀ, ਮਰ ਗਈ ਤੇਰੀ ਤੇ, ਮੈਂ ਨੀ ਮੰਗਣਾ ਕਰੌਣਾ, ਨੱਚਦੀ ਮੈਂ ਨੱਚਦੀ, ਚੁੱਟਕੀ , ਪਰਦੇਸੀ ਢੋਲਾ, ਸਬਰ, ਖੰਡ ਦਾ ਖਿਡਾਉਣਾਂ , ਵੇ ਸੱਜਨਾ ਉਸਦੇ ਹਿੱਟ ਗੀਤ ਰਹੇ ।ਧੜਾਧੜ ਉਸਦੇ ਸਟੇਜ ਸ਼ੋਅ ਹੋਣ ਲੱਗੇ ।ਉਸਦੀ ਧਾਰਮਿਕ ਕੈਸਿਟ ਧੰਨ ਤੇਰੀ ਸਿੱਖੀ ਨੇ ਤਾਂ ਸਾਰੇ ਪਾਸੇ ਧੁੰਮਾਂ ਪਾ ਦਿੱਤੀਆਂ । ਹਰ ਨਗਰ ਕੀਰਤਨ , ਧਾਰਮਿਕ ਸਮਾਗਮ ਵਿਚ ਉਸਦੀ ਧਾਰਮਿਕ ਕੈਸਿਟ ਦੇ ਗੀਤ ਸੁਣਾਈ ਦਿੰਦੇ । ਹਰਜੀਤ ਗੁੱਡੂ ਦਾ ਸੰਗੀਤ ਅਤੇ ਬਿੱਟੀ ਦੀ ਗਾਇਕੀ ਇਕ ਦੂਜੇ ਦੇ ਪੂਰਕ ਬਣ ਗਏ ।ਦੋਹਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਉੱਡਣ ਲੱਗੀਆਂ ਪਰ ਫਿਰ ਪਤਾ ਨੀ ਕਿਸਦੀ ਨਜ਼ਰ ਲੱਗੀ ਇਹ ਜੋੜੀ ਟੁੱਟ ਗਈ । ਉਸ ਤੋਂ ਬਾਅਦ ਦੋਹਾਂ ਦਾ ਗ੍ਰਾਫ ਬਹੁਤ ਥੱਲੇ ਚਲਾ ਗਿਆ ।ਨਾਂ ਤਾਂ ਬਿੱਟੀ ਦਾ ਕੋਈ ਯਾਦਗਾਰ ਗਾਣਾ ਆਇਆ ਤੇ ਨਾਂ ਗੁੱਡੂ ਦੇ ਸੰਗੀਤ ਨੇ ਕੋਈ ਮਾਅਰਕਾ ਮਾਰਿਆ। ਇਸਦਾ ਕਾਰਨ ਸੰਗੀਤ ਦਾ ਬਦਲਦਾ ਰੁਖ ਵੀ ਹੋ ਸਕਦਾ ਜਿਸਦੇ ਨਾਲ ਦੋਵੇਂ ਨੀ ਚੱਲ ਸਕੇ । ਦੋਹਾਂ ਨੇ ਹੋਰ ਜੀਵਨ ਸਾਥੀ ਚੁਣ ਕੇ ਵਿਆਹ ਕਰਵਾ ਲਏ । ਬਿੱਟੀ ਦੇ ਪਤੀ ਕੁਲਰਾਜ ਸਿੰਘ ਗਰੇਵਾਲ ਅਮਰੀਕਾ ਵਿਚ ਕਾਰੋਬਾਰੀ ਹਨ । ਉਸਦੇ ਦੋ ਬੱਚੇ ਹਨ ਬੇਟਾ ਤੇ ਬੇਟੀ ।

2017 ਵਿੱਚ ਬਿੱਟੀ ਨੇ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੀ ਚੋਂਣ ਵੀ ਲੜੀ ਪਰ ਸਫਲਤਾ ਹੱਥ ਨਹੀਂ ਲੱਗੀ । 48 ਨੂੰ ਢੁੱਕ ਚੁੱਕੀ ਬਿੱਟੀ ਹੁਣ ਫਿਰ ਤੋ ਗਾਇਕੀ ਵੱਲ ਪਰਤੀ ਹੈ , ਹੁਣ ਦੇ ਪੰਜਾਬੀ ਸੰਗੀਤਕ ਟਰੈਂਡ ਨਾਲ ਉਹ ਕਦਮ ਮਿਲਾ ਪਾਉਂਦੀ ਹੈ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ । ਪਰ ਉਸਦੇ ਪੁਰਾਣੇ ਗੀਤ ਅਜੇ ਵੀ ਲੋਕਾਂ ਦੇ ਚੇਤਿਆਂ ਵਿੱਚ ਵਸੇ ਹੋਏ ਹਨ ।

मंजोत भाई को आप पहचानते ही होंगे। फिल्मों में दिखते रहते हैं। फुकरे फिल्म तो इनके करियर की ऐसी फिल्म बन गई है जो इन्हें ...
07/07/2024

मंजोत भाई को आप पहचानते ही होंगे। फिल्मों में दिखते रहते हैं। फुकरे फिल्म तो इनके करियर की ऐसी फिल्म बन गई है जो इन्हें देखते ही याद आ जाती है। आज भाई मंजोत सिंह का जन्मदिन है। 7 जुलाई 1992 को दिल्ली में इनका जन्म हुआ था। 2008 में आई ओय लकी लकी ओय मंजोत सिंह की पहली फिल्म थी। उसके बाद तो इन्होंने कई फिल्मों में काम किया। उड़ान, प्योर पंजाबी, स्टूडेंट ऑफ दि ईयर, फुकरे, व्हाट द फिश, बलविंदर सिंह फेमस हो गया, ज़ोया, अज़हर,जब हैरी मैट सेजल, स्टूडेंट ऑफ दि ईयर 2, ड्रीम गर्ल, ड्रीम गर्ल 2. इन सभी फिल्मों में मंजोत सिंह अभिनय कर चुके हैं। कुछ वेब सीरीज़ में भी ये काम कर चुके हैं। मंजोत सिंह जी को जन्मदिन की अनेकों-अनेक शुभकामनाएं।

ਉਮੀਦ ਏ ਅਮ੍ਰਿੰਦਰ ਗਿੱਲ ਦੀ ਇਹ ਫ਼ਿਲਮ ਆਸਾਂ ਉਮੀਦਾਂ ਤੇ ਖਰੀ ਉਤਰੇਗੀ..ਲੰਮੀ ਏ..ਵਰਤਮਾਨ ਦੀ ਤਰਜਮਾਨੀ ਕਰਦਾ ਹੋਇਆ ਵਿਸ਼ਾ..ਕੜੀ ਨਾਲ ਜੁੜਦੀ ਕੜੀ....
07/06/2024

ਉਮੀਦ ਏ ਅਮ੍ਰਿੰਦਰ ਗਿੱਲ ਦੀ ਇਹ ਫ਼ਿਲਮ ਆਸਾਂ ਉਮੀਦਾਂ ਤੇ ਖਰੀ ਉਤਰੇਗੀ..ਲੰਮੀ ਏ..ਵਰਤਮਾਨ ਦੀ ਤਰਜਮਾਨੀ ਕਰਦਾ ਹੋਇਆ ਵਿਸ਼ਾ..ਕੜੀ ਨਾਲ ਜੁੜਦੀ ਕੜੀ..ਸੱਤ ਸਮੁੰਦਰ ਪਾਰ ਸੋਹਣੇ ਪੰਜਾਬ ਦੇ ਹਰੇਕ ਘਰ ਨਾਲ ਜੁੜਿਆ ਹੋਇਆ ਬਿਰਤਾਂਤ..ਨਿੱਕੇ ਬੱਚੇ ਬੱਚੀਆਂ ਦੇ ਜਜਬਾਤ..ਪਦਾਰਥਵਾਦ ਦੇ ਭਾਰ ਹੇਠ ਪਲ ਪਲ ਟੁੱਟਦੇ ਰਿਸ਼ਤੇ..ਮਜਬੂਰੀਆਂ..ਹੁੰਦੇ ਧੋਖੇ..ਪਿੱਠ ਪਿੱਛੇ ਕੀਤੇ ਵਾਰ..ਘਰਾਂ ਅੰਦਰ ਕੈਦ ਹੋ ਕੇ ਰਹਿ ਜਾਂਦੀਆਂ ਅਨੇਕਾਂ ਬਿਰਤਾਂਤ ਕਹਾਣੀਆਂ..ਪਲ ਪਲ ਟੁੱਟਦਾ ਇਨਸਾਨ..ਲੋੜ ਮੁਤਾਬਿਕ ਹਾਸੇ ਠੱਠੇ ਮਖੌਲ ਟਿਚਕਰਾਂ ਅਖੌਤਾਂ..ਲਹਿੰਦੇ ਚੜ੍ਹਦੇ ਪੰਜਾਬ ਦੇ ਕਲਾਕਾਰ..ਨਸ਼ੇ ਦੀ ਦੁਰਵਰਤੋਂ..ਇਸਦਾ ਪਰਿਵਾਰਾਂ ਤੇ ਪ੍ਰਭਾਵ..ਸਿਰ ਤੇ ਪਈ ਵੇਲੇ ਕੱਲਾ ਰਹਿ ਜਾਂਦਾ ਇਨਸਾਨ ਅਤੇ ਹੋਰ ਵੀ ਕਿੰਨਾ ਕੁਝ..ਕੁਝ ਚੋਣਵੇਂ ਬਿਰਤਾਂਤਾਂ ਦਾ ਨਿਚੋੜ ਹੈ ਇਹ ਪਰਿਵਾਰਿਕ ਫਿਲਮ..ਭੈਣਾਂ ਭਾਈਆਂ ਦੇ ਸਹਿਯੋਗ ਦੀ ਉਮੀਦ ਵਿਚ!
ਹਰਪ੍ਰੀਤ ਸਿੰਘ ਜਵੰਦਾ

Address

Edmonton, AB

Alerts

Be the first to know and let us send you an email when Punjabvision.com posts news and promotions. Your email address will not be used for any other purpose, and you can unsubscribe at any time.

Contact The Business

Send a message to Punjabvision.com:

Videos

Share