Jaskaran Singh Dhillon

Jaskaran Singh Dhillon ੴ ਸਤਿਨਾਮ। ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ।
"ਸਗਲ ਦੁਆਰ ਕਉ ਛਾਡਿ ਕੈ ਗਹਯੋ ਤੁਹਾਰੋ ਦੁਆਰ।"
"ਅਕਾਲ ਸਹਾਇ।" 🙏🙏🙏

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੂੰ ਉਹਨਾਂ ਦੀ ਫੌਤਗੀ ਤੇ ਕੋਟਾਨ-ਕੋਟ ਪ੍ਰਣਾਮ ਆਖਦੇ ਹਾਂ
20/04/2024

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ
ਨੂੰ ਉਹਨਾਂ ਦੀ ਫੌਤਗੀ ਤੇ ਕੋਟਾਨ-ਕੋਟ ਪ੍ਰਣਾਮ
ਆਖਦੇ ਹਾਂ

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।"ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ"ਵਿਸਾਖੀ ਦੀਆਂ,ਸਮੁੱਚੀ...
13/04/2024

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।

"ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ"

ਵਿਸਾਖੀ ਦੀਆਂ,
ਸਮੁੱਚੀ ਸਾਧਸੰਗਤ ਨੂੰ ਲਖ ਲਖ ਵਧਾਈਆਂ,
ਦੇਗ ਤੇਗ ਫ਼ਤਿਹ








Sukhpal Singh Khaira Amarinder Singh Raja Warring

ਜਪ ਜੀ ਸਾਹਿਬ ਮ:੧ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।।ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ।।
18/03/2024

ਜਪ ਜੀ ਸਾਹਿਬ ਮ:੧
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।।
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ।।

17/03/2024
ਮਾਰਚ 11, 1783, ਬਰਸੀ ਜੇ ਜਦ ਖਾਲਸਾ ਫੌਜ ਮਹਾਰਾਜਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਅਗੁਵਾਹੀ ਵਿੱਚ ਦਿੱਲੀ ...
11/03/2024

ਮਾਰਚ 11, 1783, ਬਰਸੀ ਜੇ ਜਦ ਖਾਲਸਾ ਫੌਜ ਮਹਾਰਾਜਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਅਗੁਵਾਹੀ ਵਿੱਚ ਦਿੱਲੀ ਫਤਿਹ ਕਰਗੇ ਤੇ 10 ਸਾਲ ਕਰ ਲਾਗੂ ਕਰਗੇ ਮੁਗਲ ਦਿੱਲੀ ਤੇ।ਬਘੇਲ ਸਿੰਘ, ਪਿੰਡ ਝੁਬਾਲ ਕਲਾਂ, ਮੁਗਲ ਦਿੱਲੀ 4 ਵਾਰੀ ਫਤਿਹ ਅਤੇ ਅਫਗਾਨੀ ਪੱਛਮ ਯੂ ਪੀ ਵਿੱਚ 305 ਛਾਪੇ ਮਾਰਗੇ।ਭਰਤਪੁਰਿਏ ਮਹਾਰਾਜੇ ਜੁਆਹਰ ਸਿੰਘ ਤੇ ਪਟਿਆਲਵੀ ਅਮਰ ਸਿੰਘ ਦੇ ਨਾਲ ਰਲਕੇ ਵਿਦੇਸ਼ੀਆਂ ਨੂੰ ਉੱਤਰ ਕੇਂਦਰੀ ਭਾਰਤ ਤੋਂ ਮੁਕਾ ਗਏ। ਦਿੱਲੀ ਫਤਿਹ ਦਿਹਾੜ ਤੇ ਵਧਾਇਆਂ।

ਧੰਨ ਧੰਨ ਬਾਬਾ ਦੀਪ ਸਿੰਘ। ਅਕਾਲ ਸਹਾਇ।🙏🙏🙏🙏🙏🙏🙏🙏🙏🙏🙏🙏
26/01/2024

ਧੰਨ ਧੰਨ ਬਾਬਾ ਦੀਪ ਸਿੰਘ। ਅਕਾਲ ਸਹਾਇ।
🙏🙏🙏🙏🙏🙏🙏🙏🙏🙏🙏🙏

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।"ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥"12 ਮਾਘ, ਅਮਵਤ 555ਜਨਮਦਿਹਾੜ ਸ਼੍ਰੀ ਗੁਰੂ ਨ...
27/11/2023

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।

"ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥"

12 ਮਾਘ, ਅਮਵਤ 555
ਜਨਮਦਿਹਾੜ ਸ਼੍ਰੀ ਗੁਰੂ ਨਾਨਕ ਦੇਵ ਜੀ।

ਆਪ ਜੀ ਦਾ ਜਨਮ ਮਾਤਾ ਤ੍ਰਿਪਤਾ ਅਤੇ ਮਹਿਤਾ ਕਾਲੂ ਦੇ ਘਰੇ ਹੋਇਆ ਸਿਗਾ, ਪਿੰਡ ਤਲਵੰਡੀ, ਲਾਹੌਰ ਸ਼ਹਿਰ ਡੇ ਨੇੜੇ।

ਆਪਜੀ ਦਾ ਪ੍ਰਚਾਰ ਮਨੁੱਖਤਾ ਦੀ ਅਖੰਡਤਾ, ਓਸ ਸਾਂਝੇ ਰੱਬ ਦੀ ਉਸਤਤ, ਭਰਮ-ਭੁਲੇਖਿਆਂ ਦਾ ਨਿਵਾਰਨ ਅਤੇ ਸੇਵਾ ਭਾਵ ਦੇ ਮੋਲ ਵਜੋਂ ਪੂਰੇ ਪੰਜਾਬ ਵਿੱਚ ਫੈਲਿਆ।

ਆਪਣੇ ਗੁਰਮਤਿ ਵਿਚਾਰਧਾਰਾ ਵਿੱਚ ਵਾਧਾ ਕਰਨ ਲਈ ਤੁਸਾਂ ਚੌਹਾਂ ਵੱਲਾਂ ਨੂੰ ਉਦਾਸੀਆਂ ਕੀਤੀਆਂ ਅਤੇ ਮੱਕਾ, ਤਿੱਬਤ, ਬਰਮਾ ਅਤੇ ਸੰਗਲਾ ਤਕ ਤੇ ਮੁੜ ਵਾਪਸ ਸਫ਼ਰ ਕਰਕੇ ਆਏ।

ਤੁਸਾਂ ਮਾਤਾ ਸੁਲੱਖਣੀ ਨਾਲ਼ ਵਿਆਹ ਕੇ ਦੋ ਪੁੱਤ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਦੇ ਪਿਤਾ ਬਣੇ।
ਲੇਕਿਨ ਵਿਚਾਰ ਭਾਈ ਲਹਿਣਾ ਨਾਲ਼ ਵਧ ਰਲਣ ਅਤੇ ਉਹਨਾਂ ਦੇ ਸੇਵਾ ਭਾਵ ਤੋਂ ਖੁਸ਼ ਹੋਕੇ ਤੁਸਾਂ ਗੁਰਗੱਦੀ ਉਹਨਾਂ ਨੂੰ ਨਿਵਾਜੀ ਅਤੇ ਉਹਨਾਂ ਦਾ ਨਵਾਂ ਨਾਂਵ ਸ਼੍ਰੀ (ਗੁਰੂ) ਅੰਗਦ ਦੇਵ ਜੀ ਆਖਿਆ।

ਤੁਹਾਡੇ ਸੰਪੂਰਨ ਮਨੁੱਖਤਾ ਨੂੰ ਰੱਬ ਦੇ ਅਣਮੁੱਲੇ ਸ਼ਬਦ ਦੀ ਦਾਤ ਅਤੇ ਸਿੱਖੀ ਵਿਚਾਰਧਾਰਾ ਦੀ ਮੁੱਢ ਟੋਰਨ ਲਈ ਤੁਹਾਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ।

ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ
🙏🙏🙏🙏🙏🙏🙏🙏🙏🙏🙏🙏🙏
🌹🌹🌹🌹🌹🌹🌹🌹🌹🌹🌹🌹🌹

"ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ।।ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਆਧਾਰਾ।।੧।। ਰਹਾਉ।।ਕਰੀਮਾਂ ਰਹੀਮਾਂ ਅਲਾਹ ਤੂੰ ਗਨੀਂ ।।ਹਾਜਰਾ...
23/11/2023

"ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ।।
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਆਧਾਰਾ।।੧।। ਰਹਾਉ।।
ਕਰੀਮਾਂ ਰਹੀਮਾਂ ਅਲਾਹ ਤੂੰ ਗਨੀਂ ।।
ਹਾਜਰਾ ਹਜੂਰ ਦਰਿ ਪੇਸਿ ਤੂੰ ਮਨੀਂ।।੧।।"
8 ਮਾਘ, ਸਮਵਤ 555: ਜਨਮ ਦਿਹਾੜ,
ਭਗਤ ਨਾਮਦੇਵ ਜੀ।

ਤੁਹਾਡਾ ਜਨਮ ਪਿੰਡ ਨਰਸੀ ਬਾਹਮਣੀ, ਮਹਾਰਾਸ਼ਟਰ ਵਿੱਚ ਇੱਕ ਛੀਪਾ ਟੱਬਰ ਵਿੱਚ ਪਿਤਾ ਦਮਸ਼ੇਤ ਤੇ ਮਾਤਾ ਗੋਨਾਬਾਈ ਦੇ ਘਰ 8 ਮਾਘ ਨੂੰ ਹੋਇਆ ਸੀਗਾ।
ਤੁਸਾਂ ਇੱਕ, ਸਾਂਝੀ ਮਨੁੱਖਤਾ ਦਾ ਪਾਠ ਪੜ੍ਹਾਉਂਦੇ ਸੀਗੇ ਆਪਣੇ ਬੋਲ ਬਚਨਾਂ ਨਾਲ ਜੋ ਕਿ ਰੂਹਾਨੀ ਵੀ ਸੀਗੇ ਅਤੇ ਜਿੰਨਾ ਦੇ ਬੋਲ ਪਾਰਬ੍ਰਹਮ ਦੇ ਇੱਕ ਨਿਰੰਕਾਰ ਜੋਤ ਨੂੰ ਸੰਬੋਧਨ ਵੀ ਕਰਦੇ ਸੀਗੇ।

ਤੁਹਾਡੇ ਮਾਰਗ ਪੈਂਡੇ ਸੰਤ ਕਬੀਰ, ਸੰਤ ਰਵਿਦਾਸ ਅਤੇ ਸੰਤ ਤੁਕਾਰਾਮ ਵੀ ਨਿਰੰਕਾਰ ਪਰਮੇਸ਼ਵਰ ਦੀ ਰਾਹ ਟੁਰ ਪਏ।

ਤੁਹਾਡੇ ਸਿਫ਼ਤ ਜੋਗ ਕਿਰਦਾਰ ਨੂੰ ਸਮੁੱਚੀ ਮਨੁੱਖਤਾ ਉਸਤਤਿ ਕਰਦੀ ਆ।

ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਹਿ।

🙏🙏🙏🙏🙏🙏🙏🙏🙏🙏🙏🙏
🌹🌹🌹🌹🌹🌹🌹🌹🌹🌹🌹🌹

ਜਨਮ ਦਿਹਾੜ, ਮਹਾਰਾਜਾ-ਏ-ਪੰਜਾਬ, ਕਸ਼ਮੀਰ, ਲਦਾਖ਼ ਤੇ ਅਫਗਾਨਸਤਾਨ, ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ।
13/11/2023

ਜਨਮ ਦਿਹਾੜ, ਮਹਾਰਾਜਾ-ਏ-ਪੰਜਾਬ, ਕਸ਼ਮੀਰ, ਲਦਾਖ਼ ਤੇ ਅਫਗਾਨਸਤਾਨ, ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ।

ਲੱਖੇ ਸਿਧਾਣੇ ਦੇ ਗਿਰਫ਼ਤਾਰ ਹੋਣ ਮਗਰੋਂ ਕੁੱਝ ਇਹਮ ਸਵਾਲ: ਪੰਜਾਬ, (ਜੱਦੀ) ਪੰਜਾਬੀ, ਪੰਜਾਬੀਅਤ ਦੀ ਪੈਰਵੀ ਦੇਣਾ ਕੀ ਕਸੂਰ ਆ? ਕਿਆ ਅੱਜ ਪੰਜਾਬ ਦ...
08/11/2023

ਲੱਖੇ ਸਿਧਾਣੇ ਦੇ ਗਿਰਫ਼ਤਾਰ ਹੋਣ ਮਗਰੋਂ ਕੁੱਝ ਇਹਮ ਸਵਾਲ:
ਪੰਜਾਬ, (ਜੱਦੀ) ਪੰਜਾਬੀ, ਪੰਜਾਬੀਅਤ ਦੀ ਪੈਰਵੀ ਦੇਣਾ ਕੀ ਕਸੂਰ ਆ?

ਕਿਆ ਅੱਜ ਪੰਜਾਬ ਦੇ ਰਾਹਗੀਰ ਰਹਿਨੁਮਾਵਾਂ ਨੂੰ ਸਿਰਫ਼ ਪੰਜਾਬ ਦੀ ਹਕੂਕੀ-ਜੰਗ ਲਈ ਖਲਾਉਣ ਲਈ ਸਜਾਵਾਂ ਮੜ੍ਹੀ ਜਾ ਰਹੀਆਂ ਨੇ?

ਕਯਾ ਮਸਾਂ-ਚਿਰ-ਪਹਿਲਾਂ ਪੰਜਾਬ ਵਿੱਚ ਵਾਪਰੇ ਅਧਿਆਪਕ ਵਿਦਰੋਹ, ਕਿਰਸਾਨ ਵਿਦਰੋਹ, ਨਸ਼ਿਆਂ ਵੱਖ ਮੋਰਚੇ ਅਤੇ ਉਹਨਾਂ ਦੀ ਇਹਨਾਂ ਹੀ ਮਗਰਲੇ ਲੰਘੇ 1-2 ਸਾਲ ਵਿਚ ਦਾਬਿਆ ਜਾਣਾ, ਇੱਕ ਰੁਲਦੇ ਲੋਕਤੰਤਰ ਵੱਲ ਝਾਤ ਨਹੀਂ ਪਾਉਂਦੀ?

ਕਯਾ ਪੰਜਾਬ ਦਾ ਬਸ਼ਿੰਦਾ ਉਹਦਰ ਦੇ ਲਾਜ਼ਮੀ ਮਸਲਿਆਂ ਤੋਂ ਕੇਵਲ ਨੱਸਨ ਦੀ ਉਡੀਕ ਰਖਦਾ ਆ, ਜਾ ਇਹਨੂੰ ਅਲੇ ਵੀ 'ਬਦਲਾਅ' ਦੀ ਉਮੀਦ ਹੈ?

ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।੧੪ ਕਤੱਕ ਸਮਵਤ ੫੫੫, ਪ੍ਰਕਾਸ਼ ਪੂਰਬਚੋਥੇ ਨਾਨਕ, ਧੰਨ ਸ਼੍ਰੀ ਗੁਰੂ ਰਾਮ ਦਾਸ ਜੀਉ।ਤੁਹਾਡਾ ਜਨਮ ਚੂਨਾ ...
30/10/2023

ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।
੧੪ ਕਤੱਕ ਸਮਵਤ ੫੫੫, ਪ੍ਰਕਾਸ਼ ਪੂਰਬ
ਚੋਥੇ ਨਾਨਕ, ਧੰਨ ਸ਼੍ਰੀ ਗੁਰੂ ਰਾਮ ਦਾਸ ਜੀਉ।

ਤੁਹਾਡਾ ਜਨਮ ਚੂਨਾ ਮੰਡੀ, ਸ਼ਹਿਰ ਲਾਹੌਰ ਵਿਖੇ, ਭਾਈ ਹਰੀ ਦਾਸ ਜੀ ਅਤੇ ਮਾਤਾ ਅਨੂਪ ਦੇਵੀ ਦੇ ਇਹਦਰ ਹੋਇਆ ਸੀਗਾ। ਤੁਹਾਡਾ ਨਾਂਵ ਭਾਈ ਜੇਠਾ ਜੀ ਪਇਆ ਅਤੇ ੧੨ ਵਰ੍ਹੇ ਦੀ ਉਮਰਾਂ ਤੋਂ ਤੁਸਾਂ ਸ਼੍ਰੀ ਗੁਰੂ ਅਮਰ ਦਾਸ ਜੀ ਦੀ ਸੰਗਤ ਨਾਲ ਸੇਵਾ ਵਿਚ ਰਲ ਗਏ।

ਗਾਹਾਂ, ਤੁਹਾਡਾ ਵਿਆਹ ਵੀ ਉਹਨਾਂ ਦੀ ਨਿੱਕੀ ਧੀ ਬੀਬੀ ਭਾਣੀ ਜੀ ਨਾਲ਼ ਹੋਇਆ। ਤੁਹਾਡੀ ਸੇਵਾ ਭਾਵ ਦੀ ਉਸਤਤਿ ਕਰਦਿਆਂ ਤੁਹਾਡਾ ਨਾਂਵ ਤੁਹਾਡੇ ਗੁਰੂ ਨੇ ਰਾਮ ਦਾਸ ਧਰਿਆ ਅਤੇ ਗੁਰਗੱਦੀ ਤੁਹਾਨੂੰ ਸੌਂਪੀ।

ਤੁਹਾਡਾ ਅਣਮੁੱਲਾ ਯੋਗਦਾਨ, ਸਿੱਖੀ ਨੂੰ ਗੁਰਬਾਣੀ ਤੇ ਪੰਗਤ ਦੇ ਵਾਧੇ ਰਾਹੀਂ ਤੇ ਇੱਕ ਸਿੱਖੀ ਦੇ ਪ੍ਰਤੀਬਿੰਬ ਦਾ ਸ਼ਹਿਰ, ਰਾਮਦਾਸਪੁਰ (ਸ਼੍ਰੀ ਅੰਬਰਸਰ ਸ਼ਹਿਰ) ਦੀ ਸ੍ਰਿਜਨਾ ਰਾਹੀਂ ਹੋਇਆ।

ਤੁਹਾਡੇ ਪ੍ਰਕਾਸ਼ ਪੂਰਬ ਤੇ ਸਮੁੱਚੀ ਸਾਧਸੰਗਤ ਤੁਹਾਨੂੰ ਮੱਥਾ ਟੇਕ, ਸਦਕਾਰ ਕਰਦਿਆਂ ਪ੍ਰਣਾਮ ਕਰ ਦੀ ਆ।

ਵਾਹਿਗਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।
🙏🙏🙏🙏🙏🙏🙏🙏🙏🙏🙏🙏🙏
🌹🌹🌹🌹🌹🌹🌹🌹🌹🌹🌹🌹🌹

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।ਅਕਾਲ ਸਹਾਇ।
21/10/2023

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।
ਅਕਾਲ ਸਹਾਇ।

ਸਿੱਖ ਲਾਈਟ ਇਨਫੈਂਟਰੀ ਦੀ ਸੂਤਰਧਾਰ-ਜੰਗ 'ਕਾਲੀਧਰ' ਦੀ ਸਮਾਰਕ ਮਿਤੀ ਤੇ ਸਮੂਹ ਦੇਸ਼ ਨੂੰ ਵਧਾਈਆਂ।
07/10/2023

ਸਿੱਖ ਲਾਈਟ ਇਨਫੈਂਟਰੀ ਦੀ ਸੂਤਰਧਾਰ-ਜੰਗ 'ਕਾਲੀਧਰ' ਦੀ ਸਮਾਰਕ ਮਿਤੀ ਤੇ ਸਮੂਹ ਦੇਸ਼ ਨੂੰ ਵਧਾਈਆਂ।

ਜਨਮ ਦਿਹਾੜ ਸਾਬਕਾ, ਵੰਡ-ਦੇ-ਮਗਰ, ਚੋਥੇ ਮੁੱਖ ਮੰਤਰੀ ਪੰਜਾਬ, ਸਰਦਾਰ ਪ੍ਰਤਾਪ ਸਿੰਘ (ਢਿੱਲੋਂ), ਪਿੰਡ ਕੈਰੋਂ ਤੇ ਸ਼ੁਭਾਮਨਾਵਾਂ। ਹੇਠਾਂ ਪ੍ਰਧਾਨ ...
01/10/2023

ਜਨਮ ਦਿਹਾੜ ਸਾਬਕਾ, ਵੰਡ-ਦੇ-ਮਗਰ, ਚੋਥੇ ਮੁੱਖ ਮੰਤਰੀ ਪੰਜਾਬ, ਸਰਦਾਰ ਪ੍ਰਤਾਪ ਸਿੰਘ (ਢਿੱਲੋਂ), ਪਿੰਡ ਕੈਰੋਂ ਤੇ ਸ਼ੁਭਾਮਨਾਵਾਂ। ਹੇਠਾਂ ਪ੍ਰਧਾਨ ਮੰਤਰੀ ਨੇਹਰੂ ਜੀ ਨਾਲ ਤਸਵੀਰ ਵਿਚ ਦਿੱਸਦਿਆਂ, ਜਿਹੜੇ ਤੁਹਾਨੂੰ ਆਪਣਾ ਸਭਤੋਂ ਵਧੀਕ ਕਾਬਿਲ-ਏ-ਤਾਰੀਫ਼ ਮੁੱਖ ਮੰਤਰੀ ਸਮਝਦੇ ਸੀਗੇ। ਤੁਹਾਨੂੰ ਇਹਨਾਂ ਕਾਰਣਾਂ ਵਜੋਂ ਵੰਡ-ਮਗਰੋਂ-ਪੰਜਾਬ ਦਾ ਸ੍ਰਿਜਣਹਾਰ ਇਸ ਲਈ ਵੀ ਸੱਦਿਆ ਜਾਣਦਾ ਹੈ ਕਿਉਂਕਿ ਤੁੱਸੀ ਹਰਿਆਣਾ ਦਾ ਇੱਕਲਾ ਰਾਸ਼ਟਰ ਪਦਰ ਦਾ ਇੰਜੀਨੀਅਰਿੰਗ ਕਾਲੇਜ ਕੁਰੂਕਸ਼ੇਤਰ ਵਿਖੇ ਬਣਾਇਆ, ਇੰਡਸਟਰੀ ਦਾ ਸ਼ਹਿਰ ਫਰੀਦਾਬਾਦ ਵਸਾਇਆ, ਚੰਡੀਗੜ੍ਹ ਦੀ ਨੀਂਵ ਧਰੀ, ਭਾਖੜਾ ਨੰਗਲ ਡੈਮ ਦੀ ਉਸਾਰੀ ਸਾਰੀ ਅਤੇ ਅਜੋਕੇ ਹਿਮਾਚਲ, ਪੰਜਾਬ ਅਤੇ ਹਰਿਆਣਾ ਦੇ ਤਦ ਸਿੰਚਾਈ ਸਾਧਨ ਤੇ ਫੈਲਾਵ ਵਧਾਇਆ ਅਤੇ ਹੋਰ ਵੀ ਸਨਮਾਨ ਜੋਗ ਕੰਮ ਆਪਣੇ ਲਗਭਗ 10 ਵਰ੍ਹਿਆਂ ਦੇ ਕਰਮ-ਕਾਲ ਵਿਚ ਸੰਪੂਰਣ ਕੀਤੇ।

ਤੁਹਾਡੀ ਇਨਸਾਫ਼ ਪ੍ਰਿਅ, ਨਿਰਪਖਤਾ, ਭਾਈਚਾਰੇ ਤੇ ਸਭਿਆਚਾਰ ਦੀ ਉਸਤਤਿ-ਜੋਗ ਜੀਵਨ-ਸ਼ੈਲੀ ਨੂੰ ਅਸਾਂ ਕੋਟਾਨ-ਕੋਟ ਪ੍ਰਣਾਮ ਕਰਦੇ ਹਾਂ।

ਜਨਮ-ਦਿਹਾੜੇ, ਵਡੇਰੇ ਕਾਂਗਰਸ ਆਗੂ, ਸਾਬਕਾ ਅਤੇ ਇੱਕਲੇ ਮਹਿਲਾ ਮੁੱਖ-ਮੰਤਰੀ ਪੰਜਾਬ, ਅੱਠਲੇ ਮਹਿਲਾ ਭਾਰਤੀ ਮੁੱਖ ਮੰਤਰੀ ਅਤੇ ਤੀਜੇ ਮਹਿਲਾ ਭਾਰਤੀ ...
29/09/2023

ਜਨਮ-ਦਿਹਾੜੇ, ਵਡੇਰੇ ਕਾਂਗਰਸ ਆਗੂ, ਸਾਬਕਾ ਅਤੇ ਇੱਕਲੇ ਮਹਿਲਾ ਮੁੱਖ-ਮੰਤਰੀ ਪੰਜਾਬ, ਅੱਠਲੇ ਮਹਿਲਾ ਭਾਰਤੀ ਮੁੱਖ ਮੰਤਰੀ ਅਤੇ ਤੀਜੇ ਮਹਿਲਾ ਭਾਰਤੀ ਉਪ-ਮੁੱਖ ਮੰਤਰੀ: ਬੀਬੀ ਰਜਿੰਦਰ ਕੌਰ ਸਿੱਧੂ (ਪੈਕੇ ਭੱਠਲ) ਜੀ ਨੂੰ ਐਸ ਸ਼ੁੱਭ-ਦਿਹਾੜ ਤੇ ਵਧਾਈਆਂ ਦਿੰਦੇ, ਕੋਟਨ-ਕੋਟ ਪ੍ਰਣਾਮ ਕਰਦੇ ਹਾਂ।

ਝੰਗੀਆੜ ਦਿਹਾੜ/ਜਨਮ ਦਿਹਾੜਾ,ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ, ਤੇਸੰਪੂਰਨ ਭਾਰਤ ਨੂੰ ਮੁਬਾਰਕਾਂ।ਜੀ ਆਇਆਂ ਨੂੰ।
28/09/2023

ਝੰਗੀਆੜ ਦਿਹਾੜ/ਜਨਮ ਦਿਹਾੜਾ,
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ, ਤੇ
ਸੰਪੂਰਨ ਭਾਰਤ ਨੂੰ ਮੁਬਾਰਕਾਂ।

ਜੀ ਆਇਆਂ ਨੂੰ।

ੴ ਸਿਤਨਾਮ। ਸ਼੍ਰੀ ਵਾਹਿਗਰੂ ਜੀ ਕੀ ਫ਼ਤਿਹ।ਕੌਮੀ ਇਨਸਾਫ਼ ਮੋਰਚੇ, ਮੋਹਾਲੀ ਪੁੱਜੋ ਸਾਧਸੰਗਤ ਜੀਉ।ਬੰਦੀ ਸਿੰਘ ਰਹਿਆਈ ਦੀ ਲਹਿਰ ਦੀ ਸੇਵਾ ਲਾਓ ਜੀ।ਦ...
23/09/2023

ੴ ਸਿਤਨਾਮ। ਸ਼੍ਰੀ ਵਾਹਿਗਰੂ ਜੀ ਕੀ ਫ਼ਤਿਹ।

ਕੌਮੀ ਇਨਸਾਫ਼ ਮੋਰਚੇ, ਮੋਹਾਲੀ ਪੁੱਜੋ ਸਾਧਸੰਗਤ ਜੀਉ।
ਬੰਦੀ ਸਿੰਘ ਰਹਿਆਈ ਦੀ ਲਹਿਰ ਦੀ ਸੇਵਾ ਲਾਓ ਜੀ।

ਦਾਸ ਕੀ ਬੇਨਤੀ ਹੈ ਜੀਉ।

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।ਵਿਆਹ ਪੁਰਬ ਗੁਰੂ ਨਾਨਕ ਜੀ ਅਤੇ ਮਾਤਾ ਸੁਲੱਖਣੀ ਜੀ ਦੀ ਸਮੂਹ ਸਾਚੀ ਸਾਧਸੰਗਤ ਨੂੰ ਲੱਖ-ਲੱਖ ਵਧਾਈਆਂ
23/09/2023

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।

ਵਿਆਹ ਪੁਰਬ ਗੁਰੂ ਨਾਨਕ ਜੀ ਅਤੇ ਮਾਤਾ ਸੁਲੱਖਣੀ ਜੀ ਦੀ ਸਮੂਹ ਸਾਚੀ ਸਾਧਸੰਗਤ ਨੂੰ ਲੱਖ-ਲੱਖ ਵਧਾਈਆਂ

ਸੂਫ਼ੀ, ਪੰਜਾਬੀ ਦੇ ਸ੍ਰਿਜਨਹਾਰ ਸ਼ੈਖ਼ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀਆਂ ਸਦਕਾਰ ਭਰੀਆਂ ਵਧਾਈਆਂ
23/09/2023

ਸੂਫ਼ੀ, ਪੰਜਾਬੀ ਦੇ ਸ੍ਰਿਜਨਹਾਰ ਸ਼ੈਖ਼ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀਆਂ ਸਦਕਾਰ ਭਰੀਆਂ ਵਧਾਈਆਂ

ੴ ਸਤਿਨਾਮ। ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ। ੧੫ ਭਾਦੋਂ, ਨਾਨਕਸ਼ਾਹੀ ਸਮਵਤ ੧੩੬ਮੁਢਲਾ ਪ੍ਕਾਸ਼ ਸ਼ੀ੍ ਗੁਰੂ ਗ੍ੰਥ ਸਾਹਿਬ ਜੀਓ, ਸ਼ੀ੍ ਹਰਿਮੰਦਰ ਸਾਹਿਬ ਜੀ...
15/09/2023

ੴ ਸਤਿਨਾਮ। ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ।

੧੫ ਭਾਦੋਂ, ਨਾਨਕਸ਼ਾਹੀ ਸਮਵਤ ੧੩੬

ਮੁਢਲਾ ਪ੍ਕਾਸ਼ ਸ਼ੀ੍ ਗੁਰੂ ਗ੍ੰਥ ਸਾਹਿਬ ਜੀਓ,
ਸ਼ੀ੍ ਹਰਿਮੰਦਰ ਸਾਹਿਬ ਜੀ ਵਿੱਖੇ

"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ, ਕੰਮੁ ਕਰਾਵਣਿ ਆਇਆ ਰਾਮ ॥"
-ਅੰਗ ੭੮੩, ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ।

ਬਾਬਾ ਬੁੜ੍ਹਾ ਜੀ ਇਹ ਸ਼ਲੋਕ ਜਪਦਿਆਂ, ਮੋਢੇ ਉੱਤੇ ਮਹਾਰਾਜ ਜੀ ਦੀ ਬੀੜ ਸਾੰਭੇ, ਸ਼ੀ੍ ਹਰਿਮੰਦਰ ਸਾਹਿਬ ਜੀ ਵੱਲ ਟੁਰਦੇ ਰਹੇ। ਚੌਰ ਸੇਵਾ, ਪੰਜਵੇ, ਪਾਤਸ਼ਾਹ, ਸਾਹਿਬ ਸ਼ੀ੍ ਗੁਰੂ ਅਰਜਨ ਦੇਵ ਜੀ ਨੇ ਕੀਤੀ।

ਇੰਙ, ਜਦ ਭੋਗ ਪਿਆ, ਬਾਬਾ ਬੁੜ੍ਹਾ ਜੀ, ਗੁਰੂ ਨਾਨਕ ਸਾਹਿਬਾਨ ਜੀ ਦੇ ਬਾਲਪਣ ਦੇ ਹਾਣੀ, ਮੁਢਲੇ ਗ੍ਰੰਥੀ ਵਜੋਂ ਸਨਮਾਨਿਤ ਕੀਤੇ ਗਏ।

ਇਸ ਉਸਤਤਿ-ਜੋਗ ਦਿਹਾੜੇ ਤੇ ਸਮੂਹ ਮੱਨੁਖਤਾ ਅਤੇ ਸਗਲ ਸਿ੍ਸ਼ਟੀ ਨੂੰ ਇਸ ਪਾਵਨ ਮੌਕੇ ਤੇ ਵਧਾਈਆਂ ਆਖਦੇ ਹਾਂ।

ਵਾਹਿਗੁਰੂ ਜੀ ਕਾ ਖ਼ਾਲਸਾ, ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ।

ੴ ਸਤਿਨਾਮ। ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ। "ਨਾਨਕ, ਭਗਤਾ ਕੀ ਚਾਲ ਨਿਰਾਲੀ" (ਸ਼ਲੋਕ ਸ਼ੀ੍ ਆਨੰਦ ਸਾਹਿਬ ਜੀਓ) ਭਾਈ ਕਾਹਨ ਸਿਓਂ (ਢਿੱਲੋਂ) (ਰਾਜ ਇਤਿ...
30/08/2023

ੴ ਸਤਿਨਾਮ। ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ।
"ਨਾਨਕ, ਭਗਤਾ ਕੀ ਚਾਲ ਨਿਰਾਲੀ" (ਸ਼ਲੋਕ ਸ਼ੀ੍ ਆਨੰਦ ਸਾਹਿਬ ਜੀਓ)
ਭਾਈ ਕਾਹਨ ਸਿਓਂ (ਢਿੱਲੋਂ) (ਰਾਜ ਇਤਿਹਾਸਕਾਰ) ਨਾਭਾ (ਰਿਯਾਸਤ) ਜੀ
ਦੇ ਜਨਮ ਦਿਹਾੜ ਦੀ ਸਮੂਹ ਮੱਨੁਖਤਾ ਅਤੇ ਉਚੇਚੇ ਚੱਜੋਂ ਪੰਜਾਬੀ ਜਗਤ ਨੂੰ ਲੱਖ, ਲੱਖ ਵਧਾਈਆਂ। ਤੁਸੀਂ ਸਗਲ ਜਗ ਵਿਚ ਸਾਰੀ ਭਾਸ਼ਾਵਾਂ ਦੇ ਸ਼ਬਦਕੋਸ਼ਾਂ ਵਿਚੋਂ ਡਾਢਾ ਪੰਜਾਬੀ ਭਾਸ਼ਾ ਦਾ ਸ਼ਬਦ ਕੋਸ਼ 'ਮਹਾਨ ਕੋਸ਼' ਸਿਰਜਿਆ ਪਿਸ਼ੌਰ ਤੋਂ ਅੰਬਾਲ਼ੇ ਪਿੰਡ-ਪਿੰਡ ਟੁਰ ਕੇ ਪੰਜਾਬੀ ਵਰਤੋ ਦੇ ਲਫ਼ਜ਼ ਦਾ ਕੱਠ ਕੀਤਾ, ੫ ਮੁੱਖ ਰਹਿਤਨਾਮਿਆਂ ਦੇ ਵਿਚੋਂ ਸ਼ੋਧ ਕਰਦਿਆਂ ਇੱਕ ਸਾਂਝਾ ਰਹਿਤਨਾਮਾ ਰਚਿਆ, 'ਗੁਰਮਤ ਪ੍ਭਾਕਰ', 'ਗੁਰਮਤ ਸੁਧਾਕਰ' ਅਤੇ 'ਹਮ ਹਿੰਦੂ ਨਹੀਂ' ਨਾਲੋਂ ਤੁਸੀਂ ਸਾਮਾਜਕ ਢਾੰਚੇ ਤੇ ਸਟ ਮਾਰਕੇ ਭੁਲੇਖਿਆਂ ਤੋਂ ਸਗਲ ਖ਼ਲਿਕ ਨੂੰ ਉਸਾਰਿਆ।

ੴ ਸਤਿਨਾਮ ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ੨੧ ਜੇਠ, ੫੫੫ ਸਮਵਤ, ਪਰਕਾਸ਼ ਪੂਰਬਗੁਰੂ ਹਰਗੋਬਿੰਦ ਰਾਇ ਜੀ। ਆਪ ਜੀ ਦਾ ਜੰਮ ੨੧ ਜੇਠ ਨੂੰ ਗੁਰੂ ਕੇ ਵਡਾਲ...
05/06/2023

ੴ ਸਤਿਨਾਮ ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ
੨੧ ਜੇਠ, ੫੫੫ ਸਮਵਤ, ਪਰਕਾਸ਼ ਪੂਰਬ
ਗੁਰੂ ਹਰਗੋਬਿੰਦ ਰਾਇ ਜੀ।
ਆਪ ਜੀ ਦਾ ਜੰਮ ੨੧ ਜੇਠ ਨੂੰ ਗੁਰੂ ਕੇ ਵਡਾਲੀ ਵਿਖੇ ਹੋਇਆ ਸੀਗਾ।
ਆਪ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਮਾਤਾ ਗੰਗਾ ਜੀ ਸੀਗੇ। ਤੁਸਾਂ ਇੱਕਲੇ ਪੁੱਤਰ ਸੀਗੇ ਅਤੇ ਗੁਰਗੱਦੀ ਵਜੋਂ ਤੁਹਾਡਾ ਤਾਇਆ ਪਿਰਥੀ ਮਲ, ਸਾਕ ਉੱਤੇ ਨਾਰਾਜਗੀ ਵਜੋਂ ਲਹੋਰੀ ਦੀਵਾਨ ਚੰਦੂ ਸ਼ਾਹ ਤੇ ਧਾਰਮਿਕ ਕਲੇਸ਼ ਵਜੋਂ ਸ਼ੈਖ਼ ਅਹਿਮਦ ਸ਼ਾਹ ਸਰਹੰਦੀ ਤੁਹਾਡੇ ਪਿੱਤਾ ਜੀ ਤੇ ਤੁਹਾਡੇ ਵਖ ਮੁਗਲਾਂ ਦੇ ਬਾਦਸ਼ਾਹ-ਏ-ਹਿੰਦ ਜਹਾਂਗੀਰ ਦੇ ਕੰਨ ਭਰਦੇ ਸੀਗੇ।

ਇਸ ਘਸਮਾਨ ਵਜੋਂ ਤੁਹਾਡੇ ਪਿਤਾਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਜਹਾਂਗੀਰ ਵੱਲੋਂ ਅਤੇ ਤੁਹਾਡੇ ਉੱਤੇ ਚਾਰ ਫ਼ੌਜਾਂ ਘੱਲੀ ਗਈਆਂ ਮੁਗਲਾਂ ਕੋਲੋਂ ਜਿਹੜੀਆਂ ਤੁਹਾਡੀ ਮੀਰੀ ਪੀਰੀ ਦੀ ਫ਼ੌਜਾਂ ਅਤੇ ਝਬਾਲੀਏ ਚੌਧਰੀ ਭਾਈ ਲੰਗਾਹਾ, ਸੁਰ ਸਿੰਘੀ ਚੌਧਰੀ ਭਾਈ ਲਾਲ, ਰਿਸਾਲਦਾਰ ਭਾਈ ਬਿੱਧੀ ਚੰਨ ਅਤੇ ਹੋਰ ਸਿੱਖਾਂ ਨੇ ਰਲਕੇ ਚਾਰ ਵਾਰੀ ਹਰਾ ਦਿੱਤੀਆਂ ਸੀਗੀਆਂ।

ਤੁਸੀਂ ਮਸਾਂ ਹੀ ਬਾਹਾਂ ਤੇਰਾਂ ਵਰ੍ਹੇ ਦੀ ਉਮਰਾਂਚ ਗਵਾਲੀਅਰ ਕ਼ਿਲੇ ਤੋਂ ਚਾਲੀਅ ਕ਼ੈਦ ਰਾਜਾਵਾਂ ਨੂੰ ਲਹਾਇਆ ਜਦ ਜਹਾਂਗੀਰ ਨੇ ਤੁਹਾਨੂੰ ਕੈਦੋਁ ਕੱਢਣ ਦਾ ਹੁਕ਼ਮ ਦਿੱਤਾ।

ਤੁਸਾਂ ਰੋਪੜ ਦੇ ਨੇੜੇ ਕੀਰਤਪੁਰ ਸ਼ਾਹਿਰ ਦੀ ਨੀਂਵ ਧਰੀਧਰੀ ਅਤੇ ਸ਼ੀ੍ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਸ਼ੀ੍ ਹਰਿਮੰਦਰ ਸਾਹਿਬ ਦੇ ਲਾਗੇ ਕੀਤੀ।

ਤੁਹਾਡੇ ਪੰਜ ਪੁੱਤਰਾਂ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਗ੍ੰਥੀ ਬਨਣ ਦਾ ਚੋਣ ਕੀਤਾ ਬਾਬਾ ਬੁੜ੍ਹਾ ਜੀ ਮਗਰੋਂ, ਅਤੇ ਉਹਨਾਂ ਦੇ ਨਿੱਕੇ ਪੁੱਤ ਹਰੀ ਰਾਏ ਜੀ ਗੁਰੂ ਗੱਦੀ ਬੈਠੇ ਤੁਹਾਡੇ ਜੋਤੀ ਜੋਤਿ ਸਮਾਉਣ ਮਗਰੋਂ।

ਪੰਜਵੇ ਪੁੱਤ ਨੇਘ ਮਲ ਤੁਹਾਡੇ ਪੋਤਰੇ ਅਠਵੇਂ ਗੁਰੂ ਹਰਿਕਿਸ਼ਨ ਸਾਹਿਬ ਜੀ ਮਗਰੋਂ ਨਵੇਂ ਗੁਰੂ ਬਣੇ ਅਤੇ ਉਹਨਾਂ ਦੇ ਪੁੱਤ ਦਸਵੇਂ ਗੁਰੂ ਗੁਰੂ ਗੋਬਿਂਦ ਸਿੰਘ ਬਣੇ।

ਆਪ ਜੀ ਦੀ ਮੀਰੀ ਪੀਰੀ ਦੂੀ ਦਾਤ, ਇਕੱਠ ਕਰਕੇ ਨਾਲੇ ਸਿੱਖੀ ਪਰਚਾਰ ਵਿੱਚ ਵਧੇਰਾ ਕਰਨ ਦੀ ਦਾਤ ਨੂੰ ਅਸਾਂ ਪ੍ਣਾਮ ਕਰਦੇ ਹਾਂ।

ਵਾਹਿਗੁਰੂ ਜੀ ਕਾ ਖਾਲ਼ਸਾ, ਸੀ੍ ਵਾਹਿਗੁਰੂ ਜੀ ਕੀ ਫ਼ਤਿਹ।

ੴ ਸਤਿਨਾਮ ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ। ੨੧ ਜੇਠ ੫੫੫ ਸਮਵਤ   ।  ਜੰਮ ਦਿਹਾੜਾ ਭਗਤ ਕਬੀਰ ਜੀਓ । ਤੁਹਾਡਾ ਜੰਮ ਅੱਜ ਤੋਂ ਲਗਭਗ ੬੦੦ ਵਰ੍ਹੇ ਪਹਿਲ...
03/06/2023

ੴ ਸਤਿਨਾਮ ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ।
੨੧ ਜੇਠ ੫੫੫ ਸਮਵਤ ।
ਜੰਮ ਦਿਹਾੜਾ ਭਗਤ ਕਬੀਰ ਜੀਓ ।

ਤੁਹਾਡਾ ਜੰਮ ਅੱਜ ਤੋਂ ਲਗਭਗ ੬੦੦ ਵਰ੍ਹੇ ਪਹਿਲਾਂ ਹੋਇਆ ਸੀਗਾ ਬਨਾਰਸ ਵਿਖੇ ਅਤੇ ਤੁਸੀਂ ਗੋਦ ਲਿੱਤੇ ਗਏ ਨੀਰੂ ਅਤੇ ਮਾਤਾ ਨੀਮਾ ਕੋਲੋਂ, ਜਿਹੜਾ ਮੁਸਲਮਾਨ ਜੁਲਾਹਾ ਟੱਬਰ ਸੀ।

ਭਾਵੇਂ ਤੁਸੀਂ ਸਨਯਾਸੀ ਰੀਤ ਦੀ ਅਗੁਵਾਹੀ ਕਰਦੇ ਸਾਂ ਲੇਕਿਨ ਤੁਸਾਂ ਵਿਯਾਹੇ ਵੀ ਮਾਤਾ ਲੋਈ ਨਾਲ ਅਤੇ ਤੁਹਾਨੂੰ ਇੱਕ ਪੁੱਤ ਤੇ ਧੀ ਜਾੰਮੇ-ਪੁੱਤ ਕਮਲ ਤੇ ਧੀ ਕਮਲੀ।

"ਸਗਲ ਜਨਮ ਸਿਵਪਰੀ ਗਵਾਇਆ, ਮਰਤੀ ਬਾਰ ਮਗਹਰਿ ਉਠਿ ਆਇਆ।"

ਤੁਸੀਂ ਸਤਿਗੁਰੂ ਪਰੰਮਪਰਾ ਟੋਰੀ ਅਤੇ ਗੁਰਮਤਿ ਪਰਚਾਰ ਦੀ ਵਿਢ ਟੋਰੀ ਜਦ ਤੁਸੀਂ ਬਨਾਰਸ ਛੱਡ ਕੇ ਮਗਹਰਿ ਸ਼ਹਿਰ ਆ ਬਸੇ। ਇਸ ਵੇਲੇ ਦੇ ਆਲੇ ਦੁਆਲੇ ਤੁਸੀਂ ਇਕ ਧਾਰਮਿਕ ਗ੍ੰਥ "ਬੀਜਕ" ਵੀ ਲਿਖੀ।

ਤੁਹਾਡੇ ਵੇਲੇ ਨਾਮੀ ਅਜ਼ਬਕ ਬਾਦਸ਼ਾਹ ਤਿਮੁਰ ਲੰਗ ਨੇ ਧਾਵਾ ਮਾਰਿਆ ਬਨਾਰਸ ਤੇ, ਲੁੱਟ-ਪੁੱਟ ਕੀਤੀ, ਸਲਤਾਨ ਏ ਹਿਂਦ ਸਕੰਦਰ ਲੋਧੀ ਨੇ ਵੀ ਤੁਹਾਨੂੰ ਮਾਰਨ ਦੀ ਸੇਕੜਾਂ ਕੋਸ਼ਿਸ਼ਾਂ ਕੀਤੀਆਂ, ਤੁਹਾਡੇ ਪੰਡਤ, ਮੌਲਵੀ, ਕਾਦੀਆਂ ਅਤੇ ਹੁਕਮਰਾਨਾਂ ਦੇ ਵਖ ਕੋਠਰੇ ਨੁਖ਼ਸ-ਕੱਢਨ ਦੇ ਪਰਚਾਰ ਵਜੋਂ। ਤੁਸੀਂ ਪਾਖੰਡ ਵੱਖ ਪਰਚਾਰ ਕਰਦਿਆਂ ਆਪਣੇ ਗੁਰੂ ਰਮਾਨੰਦ ਅਤੇ ਚੇਲੇ ਧੰਨਾ, ਪੀਪਾ, ਧਰਮਦਾਸ, ਮੀਰ ਤਾਕ਼ੀ, ਸਧਾਨਾ, ਗਨਕਾ ਜੀ ਨੂੰ ਪਰੇਰਨਾ ਸਰੋਤ ਦਿੱਤਾ।

"ਬਾਬਾ ਬੋਲ ਨ ਕਯਾ ਕਹਿਏ, ਜੈਸੇ ਰਾਮ ਨਾਮ ਰਵਿ ਰਹੀਏ, ਸੰਤ ਮਿਲੇ ਕਿਛੁ ਕਹੀਏ ਸੁਨੀਏ ਮਿਲੈ ਅਸੰਤ ਮਸਤ ਘਰ ਰਹੀਏ।"

ਤੁਹਾਡੇ ਲਗਭਗ ੨੩੭ ਸ਼ਲੋਕ ਗੁਰੂ ਗ੍ੰਥ ਸਾਹਿਬ ਵਿਖੇ ਦਰਜ ਨੇ। ਅਖੀਰ ਵਿੱਚ ਪਰਲੋਕ ਸਧਾਰ ਦਿਆਂ ਤੁੁਹਾਡੀ ਹਿਂਦੂਆਂ ਵੱਲੋਂ ਇੱਕ ਸਮਾਧਿ ਅਤੇ ਮੁਸਲਮਾਨਾਂ ਵੱਲੋਂ ਇੱਕ ਮਕ਼ਬਰਾ ਬਨਾਇਆ ਗਿਆ।
ਤੁਹਾਡੀ ਜੀਵਨ ਦੀ ਡੂੰਘਾਈਆਂ ਅਤੇ ਭੁਲੇਖਿਆਂ ਵੱਲ ਝਾਤੀਆਂ ਅਤੇ ਰੁਹਾਨੀ ਸੋਚ ਭਾਲ ਅਤੇ ਸਮਾਜ ਵਿੱਚ ਵਖਰੇਵਾ ਲਿਆਉਣ ਦੇ ਯੋਗਦਾਨ ਨੂੰ ਅਸਾਂ ਸਮੂਹ ਮਨੁਖਤਾ ਨਤਮਸਤਕ ਹਾਂ।

ਲੁੱਦੇਹਾਣਾ ਵਿਖੇ ਸਰਾਭੇ ਪਿੰਡ ਦੀ ਅਜ਼ਾਦੀ ਦੀ ਲਹਿਰਾ ਦੇ ਮੁਟਿਆਰ ਫ਼ਟਹੜ ਸਰਦਾਰ ਕਰਤਾਰ ਸਿੰਘ ਗਰੇਵਾਲ ਜੀ ਦੇ ਜੰਮ-ਦਿਹਾੜੇ ਤੇ ਉਹਨਾਂ ਨੂੰ ਪਰਣਾਮ...
24/05/2023

ਲੁੱਦੇਹਾਣਾ ਵਿਖੇ ਸਰਾਭੇ ਪਿੰਡ ਦੀ ਅਜ਼ਾਦੀ ਦੀ ਲਹਿਰਾ ਦੇ ਮੁਟਿਆਰ ਫ਼ਟਹੜ ਸਰਦਾਰ ਕਰਤਾਰ ਸਿੰਘ ਗਰੇਵਾਲ ਜੀ ਦੇ ਜੰਮ-ਦਿਹਾੜੇ ਤੇ ਉਹਨਾਂ ਨੂੰ ਪਰਣਾਮ ਆਖਦੇ ਹਾਂ, ਅਤੇ ਗਦਰ ਲਹਿਰ ਦੀ ਅਖੌਤੀ ਸੂਰਬੀਰਾਂ ਦੀ ਟੋਲੀਆਂ ਨੂੰ ਵੀ ਨਤਮਸਤਕ ਹੋਕੇ ਪ੍ਰਣਾਮ ਆਖਦੇ ਹਾਂ।
🙏🙏🙏🙏🙏🙏

ਸਲਤਾਨ-ਅਲ-ਕ਼ੌਮ ਅਤੇ ਕਪੂਰਥਲੇ ਰਾਜਘਰਾਣੇ ਦੇ ਮੁਢਲੇ ਸਿਰਮੁਖੀਸਰਦਾਰ ਜੱਸਾ ਸਿੰਘ ਅਹਲੂਵਾਲੀਆ ਜੀ ਦੇ ਜੰਮ ਦਿਹਾੜੇ ਦੀਆਂਲੱਖ-ਲੱਖ ਵਧਾਈਆਂ।🙏🙏🙏🙏🙏🙏🙏...
20/05/2023

ਸਲਤਾਨ-ਅਲ-ਕ਼ੌਮ ਅਤੇ ਕਪੂਰਥਲੇ ਰਾਜਘਰਾਣੇ ਦੇ ਮੁਢਲੇ ਸਿਰਮੁਖੀ
ਸਰਦਾਰ ਜੱਸਾ ਸਿੰਘ ਅਹਲੂਵਾਲੀਆ ਜੀ ਦੇ ਜੰਮ ਦਿਹਾੜੇ ਦੀਆਂ
ਲੱਖ-ਲੱਖ ਵਧਾਈਆਂ।
🙏🙏🙏🙏🙏🙏🙏🙏

Address

Una

Telephone

+917988775368

Website

Alerts

Be the first to know and let us send you an email when Jaskaran Singh Dhillon posts news and promotions. Your email address will not be used for any other purpose, and you can unsubscribe at any time.

Contact The Business

Send a message to Jaskaran Singh Dhillon:

Videos

Share


Other Media/News Companies in Una

Show All

You may also like