ਲੋਕ ਮਸਲੇ - Lok Masle

ਲੋਕ ਮਸਲੇ - Lok Masle ਜਨਤਾ ਦੀ ਆਵਾਜ਼ ਸਰਕਾਰ ਤੱਕ We need your support to push forward this channel to attain the goal of complete equity and justice.
(3)

ਪੱਤਰਕਾਰੀ ਦੇ ਲਿਬਾਸ ’ਚ ਧੰਦਾ ਕਰਨਾ ਸਾਡਾ ਮਕਸਦ ਨਹੀਂ, ਪੱਤਰਕਾਰੀ ਸਾਡੇ ਪੇਸ਼ੇ ਤੋਂ ਵਧਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। ਵਿਊਜ਼ ਅਤੇ ਲਾਈਕਸ ਦੀ ਦੌੜ ਤੋਂ ਦੂਰ ਅਸੀਂ ਸੱਚ ਸਾਹਮਣੇ ਲਿਆਉਣ ਨੂੰ ਅਹਿਮੀਅਤ ਦੇਵਾਂਗੇ। ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣੇਗਾ LOK MASLE ਤੇ ਅਸੀਂ ਹਮੇਸ਼ਾ ਨਿਰਪੱਖਤਾ ਤੇ ਨਿਡਰਤਾ ਨਾਲ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।

We have established the institution of this internet based news platform to ma

ke sure that the unheard are not left and the woes of the needy are disseminated to the highest chambers of authority.

ਪੰਜਾਬ ਵਿੱਚ ਝੋਨੇ ਦਾ ਪੂਰਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਜਲੀ ਦੀ ਮੰਗ  ਰਿਕਾਰਡ 15379 ਮੈਗਾਵਾਟ ਤੇ ਪੁੱਜੀ
14/06/2024

ਪੰਜਾਬ ਵਿੱਚ ਝੋਨੇ ਦਾ ਪੂਰਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਜਲੀ ਦੀ ਮੰਗ ਰਿਕਾਰਡ 15379 ਮੈਗਾਵਾਟ ਤੇ ਪੁੱਜੀ

13/06/2024

ਮੋਰਿੰਡਾ ਸ਼ੂਗਰ ਮਿੱਲ ਰੋਡ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਸਮਾਜ ਸੇਵੀ ਸੰਸਥਾ ਵੱਲੋਂ ਵੱਡੇ ਗਏ ਸ਼ਾਨਦਾਰ ਬੂਟੇ ਅਤੇ ਗਰਮੀ ਤੋਂ ਬਚਣ ਲਈ ਠੰਡੀ ਮਿੱਠੀ ਜਲ ਦੀ ਛਬੀਲ
ਦੀ ਲਗਾਈ ਗਈ

12/06/2024

ਨਵੀਆਂ ਅਤੇ ਤਾਜ਼ੀਆਂ ਅੱਪਡੇਟ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ, ਤਾਂ ਜੋ ਅਸੀਂ ਮਾਂ ਬੋਲੀ ਦੀ ਸੇਵਾ ਕਰ ਸਕੀਏ 🙏🏻

11/06/2024

ITALY ਬੈਰਗਾਮੋ 2024 ਕਬੱਡੀ ਕੱਪ ਨੌਜਵਾਨਾਂ ਨੇ ਪੰਜਾਬ ਬਣਾ ਦਿੱਤਾ।

11/06/2024

ITALY ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 74ਵੀਂ ਬਰਸੀ ਮਨਾਈ ਗਈ

ਮੋਟਰ ਵਹੀਕਲ ਐਕਟ 2019 ਮੁਤਾਬਕ ਗੱਡੀ ਚਲਾਉਂਦੇ ਸਮੇਂ ਮੋਬਾਈਲ 'ਤੇ ਗੱਲ ਨਹੀਂ ਕਰਨੀ ਚਾਹੀਦੀ, ਇਹ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਫੜੇ ਜਾਣ '...
10/06/2024

ਮੋਟਰ ਵਹੀਕਲ ਐਕਟ 2019 ਮੁਤਾਬਕ ਗੱਡੀ ਚਲਾਉਂਦੇ ਸਮੇਂ ਮੋਬਾਈਲ 'ਤੇ ਗੱਲ ਨਹੀਂ ਕਰਨੀ ਚਾਹੀਦੀ, ਇਹ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਫੜੇ ਜਾਣ 'ਤੇ ਚਲਾਨ ਕੀਤਾ ਜਾਂਦਾ ਹੈ। ਇਸ ਲਈ, ਤੁਹਾਡੇ ਲਈ ਇਸ ਨਿਯਮ ਬਾਰੇ ਜਾਣਨਾ ਮਹੱਤਵਪੂਰਨ ਹੈ।

ਸਿਦਕ ਤੇ ਸਬਰ ਦੇ ਧਨੀ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ । ਧਰਮ ਤੇ ...
10/06/2024

ਸਿਦਕ ਤੇ ਸਬਰ ਦੇ ਧਨੀ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ । ਧਰਮ ਤੇ ਕੌਮ ਦੀ ਖ਼ਾਤਰ ਤੱਤੀ ਤਵੀ 'ਤੇ ਬੈਠ ਕੇ ਲਾਸਾਨੀ ਸ਼ਹਾਦਤ ਦੇਣ ਵਾਲੇ 'ਸ਼ਹੀਦਾਂ ਦੇ ਸਿਰਤਾਜ' ਗੁਰੂ ਸਾਹਿਬ ਜੀ ਸਰਬੱਤ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਜੀ ।

01/06/2024

Morinda ਗਰਮੀ ਦੇ ਤਪਦੇ ਮੌਸਮ ਵਿੱਚ ਚੋਣਾਂ ਦੌਰਾਨ ਵੋਟਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਵੋਟਰ ਸੂਚੀਆਂ ਠੀਕ ਨਾ ਹੋਣ ਕਾਰਨ ਹੋਈ ਭਾਰੀ ਪ੍ਰੇਸ਼ਾਨੀ ,ਬੂਥਾਂ ਤੇ ਨਹੀਂ ਸੀ ਵੋਟਰਾਂ ਲਈ ਪਾਣੀ ਦਾ ਪ੍ਰਬੰਧ | ਫੇਰ ਵੀ ਵੋਟਰਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ |

01/06/2024

ਆਮ ਆਦਮੀ ਪਾਰਟੀ ਦੇ ਆਗੂ ਨਵਦੀਪ ਸਿੰਘ ਟੋਨੀ ਵੱਲੋਂ ਮੋਰਿੰਡਾ ਸ਼ਹਿਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ , ਸੁਣੋ ਲੋਕ ਮਸਲੇ ਚੈਨਲ ਨਾਲ ਗੱਲਬਾਤ ਰਾਹੀਂ ਉਹਨਾਂ ਨੇ ਵਿਕਾਸ ਦੇ ਕੀ ਦਾਅਵੇ ਕੀਤੇ ?

31/05/2024

*ਸਾਵਧਾਨੀ ਨਾਲ ਵੋਟ ਕਰੋ*

1) ਵੋਟ ਪਾਉਣ ਲਈ ਜਾਣ ਸਮੇਂ ਕੋਈ ਵੀ ਵਿਅਕਤੀ ਆਪਣਾ ਮੋਬਾਈਲ ਨਾ ਲੈ ਕੇ ਜਾਵੇ।

2) ਵੋਟਿੰਗ ਬੂਥਾਂ 'ਤੇ ਮੋਬਾਈਲ ਫ਼ੋਨ ਲੈ ਕੇ ਜਾਣ 'ਤੇ ਸਖ਼ਤ ਪਾਬੰਦੀ ਹੈ। ਉੱਥੇ ਜਾ ਕੇ ਵਾਪਸ ਆਉਣ ਦੀ ਬਜਾਏ, ਆਪਣਾ ਮੋਬਾਈਲ ਆਪਣੇ ਨਾਲ ਨਾ ਲਓ।

3) ਭਾਵੇਂ ਤੁਸੀਂ ਪਰਿਵਾਰ ਨਾਲ ਜਾ ਰਹੇ ਹੋ, ਇੱਕ ਵਿਅਕਤੀ ਨੂੰ ਮੋਬਾਈਲ ਫੋਨ ਦੀ ਦੇਖਭਾਲ ਲਈ ਬਾਹਰ ਬੈਠਣਾ ਹੋਵੇਗਾ।

4) ਕਿਰਪਾ ਕਰਕੇ ਨੋਟ ਕਰੋ ਕਿ ਵੋਟਿੰਗ ਕਰਦੇ ਸਮੇਂ ਬਟਨ ਨੂੰ ਤਦ ਤੱਕ ਦਬਾ ਕੇ ਰੱਖੋ ਜਦੋਂ ਤੱਕ ਸਲਿੱਪ ਦਿਖਾਈ ਨਹੀਂ ਦਿੰਦੀ (7 ਸਕਿੰਟ)। ਇੱਕ ਬੀਪ ਵੱਜੇਗੀ।

5) ਯਾਦ ਰੱਖੋ! EVM ਮਸ਼ੀਨ 'ਤੇ ਬਟਨ ਦਬਾਉਂਦੇ ਸਮੇਂ, VVPAT ਸਲਿੱਪ ਬਾਹਰ ਆਉਣ ਤੱਕ ਬਟਨ ਤੋਂ ਉਂਗਲੀ ਨੂੰ ਨਾ ਹਟਾਉਣਾ।

6) VVPAT ਸਲਿੱਪ ਨਾਲ ਆਪਣੀ ਵੋਟ ਦੀ ਪੁਸ਼ਟੀ ਕਰਨਾ ਯਕੀਨੀ ਬਣਾਓ।

7) ਇਸ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਭੇਜੋ।

🫵

ਰੂਪਨਗਰ, 31 ਮਈ: ਲੋਕ ਸਭਾ ਚੋਣਾਂ-2024 ਦੇ ਸਨਮੁੱਖ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਦੇ ਸੱਤਵੇਂ ਫੇਸ ਵਿੱਚ ਮਤਦਾਨ ਕਰਨ ...
31/05/2024

ਰੂਪਨਗਰ, 31 ਮਈ: ਲੋਕ ਸਭਾ ਚੋਣਾਂ-2024 ਦੇ ਸਨਮੁੱਖ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਦੇ ਸੱਤਵੇਂ ਫੇਸ ਵਿੱਚ ਮਤਦਾਨ ਕਰਨ ਜਾ ਰਹੇ ਵੋਟਰਾਂ ਨੂੰ ਜਾਗਰੂਕ ਅਤੇ ਉਤਸਾਹਿਤ ਕਰਨ ਹਿੱਤ, ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਗ੍ਰੀਨ ਮਾਡਲ ਪੋਲਿੰਗ ਬੂਥਾਂ ਰਾਹੀਂ ਹਰਿਆਵਲ ਲਹਿਰ ਦਾ ਸੰਦੇਸ਼ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਰੂਪਨਗਰ ਅਧੀਨ ਬਣਾਏ ਗਏ ਗਰੀਨ ਮਾਡਲ ਪੋਲਿੰਗ ਬੂਥ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਜ਼ਿੰਮੀਦਾਰਾਂ ਦਾ ਦੌਰਾ ਕਰਦਿਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਥੇ ਵੋਟਰਾਂ ਨੂੰ ਵੱਧ ਤੋਂ ਵੱਧ ਬੂਟੇ ਵੰਡਣ ਦੀ ਹਦਾਇਤ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਮਤਦਾਨ ਕੇਂਦਰਾਂ ਤੇ ਵੱਧ ਤੋਂ ਵੱਧ ਵੋਟਰਾਂ ਨੂੰ ਆਕਰਸ਼ਤਿ ਕਰਕੇ ਆਮ ਨਾਗਰਿਕਾਂ ਵਿੱਚ ਵਾਤਾਵਰਣ ਦੀ ਸੁਰੱਖਿਆ ਅਤੇ ਕੁਦਰਤ ਪ੍ਰਤੀ ਸੰਜੀਦਗੀ ਦਾ ਸੰਕਲਪ ਪੈਦਾ ਕਰਨਾ ਹੈ।

ਗ੍ਰੀਨ ਇਲੈਕਸ਼ਨ ਦੇ ਮਹੱਤਵ ਬਾਰੇ ਦੱਸਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਸ ਰਾਹੀਂ ਲੋਕਾਂ ਨੂੰ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਇਲੈਕਸ਼ਨ ਦੇ ਵਿੱਚ ਇਸ ਗੱਲ ਦਾ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿ ਪਲਾਸਿਟਕ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ ਨਾਲ ਸਬੰਧਿਤ ਬੈਨਰ ਵੀ ਕੱਪੜੇ ਦੇ ਬਣਾਏ ਗਏ ਹਨ।



ਉਨ੍ਹਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਵੋਟਰ ਲੱਗੇ ਹੋਏ ਰੁੱਖਾਂ ਦੀ ਸੰਭਾਲ ਤੇ ਮੌਸਮੀ ਬੂਟੇ ਜ਼ਰੂਰ ਲਗਾਉਣ ਤਾਂ ਜੋ ਅਸੀ ਆਉਣ ਵਾਲੇ ਭਵਿੱਖ ਲਈ ਵਧੀਆ ਵਾਤਾਵਰਣ ਦੇ ਸਕੀਏ। ਉਨ੍ਹਾਂ ਕਿਹਾ ਕਿ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਬੂਥਾਂ ਤੇ ਆਉਣ ਵਾਲੇ ਵੋਟਰਾਂ ਨੂੰ ਵੀ ਬੂਟੇ ਵੰਡੇ ਜਾਣ।

ਇਸ ਤੋਂ ਇਲਾਵਾ ਹੀਟ ਵੇਵ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਗਰਮੀ ਨੂੰ ਦੇਖਦੇ ਹੋਏ ਹਰ ਬੂਥ ਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ, ਜਿਵੇ ਛਬੀਲ, ਪੱਖੇ, ਸ਼ੈਡ ਅਤੇ ਮੈਡੀਕਲ ਏਡ ਦਾ ਇੰਤਜਾਮ ਕੀਤੇ ਗਿਆ ਹੈ ਤਾਂ ਜੋ ਕਿਸੇ ਵੀ ਵੋਟਰ ਨੂੰ ਧੁੱਪ ਵਿੱਚ ਨਾ ਖੜਣਾ ਪਵੇ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਵੱਧ ਵੱਧ ਵੋਟ ਪਾਉਣ ਲਈ ਅਪੀਲ ਵੀ ਕੀਤੀ।

ਇਸ ਦੇ ਨਾਲ ਹੀ ਗਰੀਨ ਮਾਡਲ ਪੋਲਿੰਗ ਬੂਥਾਂ ਦੇ ਨਾਲ ਨਾਲ ਪਿੰਕ ਬੂਥ, ਯੂਥ ਮੈਨੇਜਮੈਂਟ ਪੋਲਿੰਗ ਸਟੇਸ਼ਨ, ਮਾਡਲ ਪੋਲਿੰਗ ਸਟੇਸ਼ਨ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪੋਲਿੰਗ ਵੀ ਸਟੇਸ਼ਨ ਬਣਾਏ ਗਏ ਹਨ, ਪਿੰਕ ਮਾਡਲ ਪੋਲਿੰਗ ਸਟੇਸ਼ਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਔਰਤਾਂ ਤੇ ਮਹਿਲਾ ਵੋਟਰਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਵੋਟਰਾਂ ਦੀ ਗਿਣਤੀ ਅਤੇ ਪ੍ਰਤੀਸ਼ਤਤਾ ਨੂੰ ਵਧਾਉਣਾ ਲਈ ਇਹ ਬੂਥ ਬਣਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਮਹਿਲਾਂ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਏ ਵੱਖ-ਵੱਖ ਪੋਸਟਰ ਅਤੇ ਬੈਨਰ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਪੋਲਿੰਗ ਸਟੇਸ਼ਨ ਦਾ ਪ੍ਰਬੰਧਨ ਸਿਰਫ਼ ਔਰਤਾਂ ਦੁਆਰਾ ਕੀਤਾ ਜਾਵੇਗਾ ਅਤੇ ਬੱਚਿਆਂ ਲਈ ਕ੍ਰੈਚ ਦੀ ਸਹੂਲਤ ਤੇ ਛੋਟੇ ਬੱਚਿਆਂ ਤੇ ਮਾਵਾਂ ਲਈ ਇੱਕ ਫੀਡਿੰਗ ਰੂਮ ਵੀ ਬਣਾਇਆ ਗਿਆ ਹੈ।

ਇਸ ਮੌਕੇ ਜ਼ਿਲ੍ਹਾ ਵਣ ਅਫ਼ਸਰ ਸ. ਹਰਜਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਅਤੇ ਵੱਖ-ਵੱਖ ਡਿਊਟੀਆਂ ਤੇ ਤਾਇਨਾਤ ਕਰਮਚਾਰੀ ਹਾਜਰ ਸਨ।

ਜ਼ਿਲ੍ਹਾ ਚੋਣ ਅਫਸਰ ਨੇ 1 ਜੂਨ ਨੂੰ ਚੋਣਾਂ ਦੇ ਪਰਵ ਮੌਕੇ ਪੋਲਿੰਗ ਬੂਥਾਂ ‘ਤੇ ਡਿਊਟੀ ਨਿਭਾਉਣ ਵਾਲੀਆਂ ਟੀਮਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆਰ...
31/05/2024

ਜ਼ਿਲ੍ਹਾ ਚੋਣ ਅਫਸਰ ਨੇ 1 ਜੂਨ ਨੂੰ ਚੋਣਾਂ ਦੇ ਪਰਵ ਮੌਕੇ ਪੋਲਿੰਗ ਬੂਥਾਂ ‘ਤੇ ਡਿਊਟੀ ਨਿਭਾਉਣ ਵਾਲੀਆਂ ਟੀਮਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਰੂਪਨਗਰ, 31 ਮਈ: ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਵਲੋਂ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਰਵ ਮੌਕੇ ਪੋਲਿੰਗ ਬੂਥਾਂ ਉਤੇ ਡਿਊਟੀ ਨਿਭਾਉਣ ਵਾਲੀਆਂ ਟੀਮਾਂ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।
ਸਰਕਾਰੀ ਕਾਲਜ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਟੀਮਾਂ ਲਈ ਹਰ ਪੱਧਰ ਤੋਂ ਲੈ ਕੇ ਖਾਣ-ਪੀਣ ਅਤੇ ਰਹਿਣ ਲਈ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਚੋਣਾਂ ਦੀ ਡਿਊਟੀ ਉਤੇ ਤਾਇਨਾਤ ਕੀਤੇ ਗਏ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਸਕਣ।
ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਪੋਲਿੰਗ ਟੀਮਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਏ.ਪੀ.ਆਰ.ਓ ਵਜੋਂ ਤਾਇਨਾਤ ਹਰਪ੍ਰੀਤ ਕੌਰ ਸਮੇਤ ਉਥੇ ਹਾਜ਼ਰ ਟੀਮਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਕਿਹਾ ਕਿ ਚੋਣਾਂ ਲਈ ਡਿਊਟੀ ਨਿਭਾਉਣਾ, ਦੇਸ਼ ਦੀ ਸੱਭ ਤੋਂ ਵੱਡੀ ਸੇਵਾ ਕਰਨ ਦੇ ਬਰਾਬਰ ਹੈ।
ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਪੋਲਿੰਗ ਬੂਥਾਂ ਉਤੇ ਰਵਾਨਾ ਕੀਤੀ ਜਾ ਰਹੀਆਂ ਪੁਲਿਸ ਟੀਮਾਂ ਦਾ ਵੀ ਨਿਰੀਖਣ ਕੀਤਾ ਅਤੇ ਸੁਰੱਖਿਆ ਸਬੰਧੀ ਪ੍ਰਬੰਧਾਂ ਦੀ ਜਾਣਕਾਰੀ ਵੀ ਲਈ। ਜਿਸ ਉਪਰੰਤ ਉਨ੍ਹਾਂ ਸੀ-ਵਿਜਲ, ਐਮ.ਸੀ.ਐਮ.ਸੀ ਰੂਮ, ਕੰਟਰੋਲ ਰੂਮ ਸਮੇਤ ਵੱਖ-ਵੱਖ ਚੋਣ ਡਿਊਟੀਆਂ ਦੇ ਕੇਂਦਰਾਂ ਦਾ ਦੌਰਾ ਕੀਤਾ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ ''ਯੂਥ ਚਲਾਇਆ ਬੂਥ'' ਕਰਵਾਇਆ ਗਿਆlok Sabha2024
30/05/2024

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ ''ਯੂਥ ਚਲਾਇਆ ਬੂਥ'' ਕਰਵਾਇਆ ਗਿਆ
lok Sabha2024

30/05/2024

29/05/2024

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲਾਂ ਦੇ ਸੁੱਖ ਵਿਲਾਸ ਹੋਟਲ ਤੇ ਵੱਡੀ ਕਾਰਵਾਈ ਕਰਨ ਦਾ ਐਲਾਨ , ਇਹ ਗੱਲ ਉਹਨਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਇੱਕ ਰੈਲੀ ਨੂੰ ਮਰਿੰਡਾ ਵਿਖੇ ਸੰਬੋਧਨ ਕਰਨ ਸਮੇ ਕਹੀ।

28/05/2024
ਦੋਸਤੋ ਅੱਜ ਸਟਾਰਲਿੰਕ ਸੈਟੇਲਾਇਟ ਟਰੇਨ ਪੰਜਾਬ ਦੇ ਆਸਮਾਨ ਤੋਂ ਸ਼ਾਮ 8:24 ਵਜੇ ਗੁਜਰੇਗੀ ਪੰਜ ਸੱਤ ਮਿੰਟ ਲੇਟ ਵੀ ਹੋ ਸਕਦੀ ਹੈ ਆਪ ਵੇਖੋ ਨਾਲੇ ਆਪਣ...
27/05/2024

ਦੋਸਤੋ ਅੱਜ ਸਟਾਰਲਿੰਕ ਸੈਟੇਲਾਇਟ ਟਰੇਨ ਪੰਜਾਬ ਦੇ ਆਸਮਾਨ ਤੋਂ ਸ਼ਾਮ 8:24 ਵਜੇ ਗੁਜਰੇਗੀ ਪੰਜ ਸੱਤ ਮਿੰਟ ਲੇਟ ਵੀ ਹੋ ਸਕਦੀ ਹੈ ਆਪ ਵੇਖੋ ਨਾਲੇ ਆਪਣੇ ਬੱਚਿਆਂ ਨੂੰ ਦਿਖਾਵੋ..

26/05/2024

Morinda ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕੱਢਿਆ ਗਿਆ ਫਲੈਗ ਮਾਰਚ , ਸੁਣੋ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੀ ਹਿਦਾਇਤ ਕੀਤੀ ਗਈ।

ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਨਰਿੰਦਰ ਮੋਦੀ ਵਰਗੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿ...
26/05/2024

ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਨਰਿੰਦਰ ਮੋਦੀ ਵਰਗੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੋਦੀ ਵਰਗੇ ਮਜ਼ਬੂਤ ਨੇਤਾ ਨੇ ਕਦੇ ਵੀ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਨ੍ਹਾਂ ਦੀ ਬਦੌਲਤ ਅੱਜ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਪਿਆਰੀ ਹੈ, ਇਸ ਦੇ ਵਿਕਾਸ ਅਤੇ ਸੁਰੱਖਿਆ ਲਈ ਮੋਦੀ ਵਰਗਾ ਪ੍ਰਧਾਨ ਮੰਤਰੀ ਜ਼ਰੂਰੀ ਹੈ। ਐਨਡੀਏ ਦੇਸ਼ ਵਿੱਚ 400 ਸੀਟਾਂ ਨੂੰ ਪਾਰ ਕਰਨ ਜਾ ਰਹੀ ਹੈ ਅਤੇ ਇਸ ਵਿੱਚ ਪੰਜਾਬ ਅਹਿਮ ਭੂਮਿਕਾ ਨਿਭਾਏਗਾ । ਸ਼ਰਮਾ ਨੇ ਸ੍ਰੀ ਆਨੰਦਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਅਤੇ ਸੂਬੇ ਦੀ ਭਲਾਈ ਲਈ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ।

ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਮੁਹਾਲੀ ਦੇ ਫੇਜ਼ 1, 9, ਵੇਵ ਅਸਟੇਟ, ਜਗਤਪੁਰਾ ਆਦਿ ਖੇਤਰਾਂ ਵਿੱਚ ਦਰਜਨ ਤੋਂ ਵੱਧ ਪ੍ਰੋਗਰਾਮ ਅਤੇ ਜਨਤਕ ਮੀਟਿੰਗਾਂ ਕੀਤੀਆਂ ਅਤੇ ਇਨ੍ਹਾਂ ਖੇਤਰਾਂ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਨੂੰ ਦਿੱਤੀ ਗਈ ਹਰ ਵੋਟ ਸੂਬੇ ਦੀ ਬਿਹਤਰੀ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਫੌਜ, ਸੰਵਿਧਾਨ ਅਤੇ ਦਲਿਤ ਭਾਈਚਾਰੇ ਦੇ ਮੁੱਦਿਆਂ 'ਤੇ ਕਾਂਗਰਸ ਅਤੇ 'ਆਪ' ਨੂੰ ਵੀ ਘੇਰਿਆ।

ਈਵੀਐੱਮ ਦਾ ਮਤਲਬ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ। ਸਾਧਾਰਨ ਬੈਟਰੀਆਂ 'ਤੇ ਚੱਲਣ ਵਾਲੀ ਮਸ਼ੀਨ, ਜੋ ਵੋਟਿੰਗ ਦੌਰਾਨ ਪਈਆਂ ਵੋਟਾਂ ਨੂੰ ਦਰਜ ਕਰਦੀ ...
26/05/2024

ਈਵੀਐੱਮ ਦਾ ਮਤਲਬ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ। ਸਾਧਾਰਨ ਬੈਟਰੀਆਂ 'ਤੇ ਚੱਲਣ ਵਾਲੀ ਮਸ਼ੀਨ, ਜੋ ਵੋਟਿੰਗ ਦੌਰਾਨ ਪਈਆਂ ਵੋਟਾਂ ਨੂੰ ਦਰਜ ਕਰਦੀ ਹੈ ਅਤੇ ਵੋਟਾਂ ਦੀ ਗਿਣਤੀ ਵੀ ਕਰਦੀ ਹੈ।

ਇਹ ਮਸ਼ੀਨ ਤਿੰਨ ਹਿੱਸਿਆਂ ਦੀ ਬਣੀ ਹੁੰਦੀ ਹੈ। ਇੱਕ ਕੰਟਰੋਲ ਯੂਨਿਟ (ਸੀਯੂ) ਹੈ, ਦੂਜਾ ਬੈਲੇਟਿੰਗ ਯੂਨਿਟ (ਬੀਯੂ) ਹੈ। ਇਹ ਦੋਵੇਂ ਮਸ਼ੀਨਾਂ ਪੰਜ ਮੀਟਰ ਲੰਬੀ ਤਾਰ ਨਾਲ ਜੁੜੀਆਂ ਹੁੰਦੀਆਂ ਹਨ। ਤੀਜਾ ਭਾਗ ਹੈ - ਵੀਵੀਪੀਏਟੀ।

ਬੈਲੇਟਿੰਗ ਯੂਨਿਟ ਉਹ ਹਿੱਸਾ ਹੁੰਦਾ ਹੈ ਜਿਸ ਨੂੰ ਵੋਟਿੰਗ ਕੰਪਾਰਟਮੈਂਟ ਦੇ ਅੰਦਰ ਰੱਖਿਆ ਜਾਂਦਾ ਹੈ, ਅਤੇ ਬੈਲੇਟਿੰਗ ਯੂਨਿਟ ਨੂੰ ਪੋਲਿੰਗ ਅਫ਼ਸਰ ਕੋਲ ਰੱਖਿਆ ਜਾਂਦਾ ਹੈ।

ਈਵੀਐੱਮ ਤੋਂ ਪਹਿਲਾਂ ਜਦੋਂ ਬੈਲਟ ਪੇਪਰ ਰਾਹੀਂ ਵੋਟਿੰਗ ਹੁੰਦੀ ਸੀ ਤਾਂ ਪੋਲਿੰਗ ਅਫ਼ਸਰ ਵੋਟਰਾਂ ਨੂੰ ਕਾਗਜ਼ੀ ਵੋਟ ਦਿੰਦੇ ਸਨ। ਫਿਰ ਵੋਟਰ ਵੋਟਿੰਗ ਕੰਪਾਰਟਮੈਂਟ ਵਿਚ ਜਾ ਕੇ ਆਪਣੇ ਪਸੰਦੀਦਾ ਉਮੀਦਵਾਰ 'ਤੇ ਮੋਹਰ ਲਗਾਉਂਦੇ ਸਨ। ਫਿਰ ਇਸ ਬੈਲਟ ਪੇਪਰ ਨੂੰ ਬੈਲਟ ਬਾਕਸ ਵਿੱਚ ਪਾ ਦਿੱਤਾ ਜਾਂਦਾ ਸੀ।

ਪਰ ਈਵੀਐੱਮ ਸਿਸਟਮ ਵਿੱਚ ਕਾਗਜ਼ ਅਤੇ ਮੋਹਰ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਹੁਣ ਪੋਲਿੰਗ ਅਫ਼ਸਰ ਕੰਟਰੋਲ ਯੂਨਿਟ 'ਤੇ 'ਬੈਲਟ' ਬਟਨ ਨੂੰ ਦਬਾਉਦੇ ਹਨ, ਉਸ ਤੋਂ ਬਾਅਦ ਵੋਟਰ ਬੈਲੇਟਿੰਗ ਯੂਨਿਟ 'ਤੇ ਆਪਣੇ ਪਸੰਦੀਦਾ ਉਮੀਦਵਾਰ ਦੇ ਅੱਗੇ ਲੱਗੇ ਨੀਲੇ ਬਟਨ ਨੂੰ ਦਬਾ ਕੇ ਆਪਣੀ ਵੋਟ ਦਰਜ ਕਰਦੇ ਹਨ।

ਜਿਵੇਂ ਕਿ ਹੁਣ ਤੱਕ ਅਸੀਂ ਜਾਣ ਗਏ ਹਾਂ, ਵੋਟਿੰਗ ਮਸ਼ੀਨ ਦੇ ਤਿੰਨ ਮੁੱਖ ਭਾਗ ਹੁੰਦੇ ਹਨ- ਕੰਟਰੋਲ ਯੂਨਿਟ (ਸੀਯੂ), ਬੈਲੇਟਿੰਗ ਯੂਨਿਟ (ਬੀਯੂ) ਅਤੇ ਵੀਵੀਪੈਟ। ਭਾਰਤ ਸਰਕਾਰ ਦੀ ਪ੍ਰਾਈਸ ਨੈਗੋਸੀਏਸ਼ਨ ਕਮੇਟੀ ਇਨ੍ਹਾਂ ਹਿੱਸਿਆ ਦੀ ਕੀਮਤ ਤੈਅ ਕਰਦੀ ਹੈ।

ਚੋਣ ਕਮਿਸ਼ਨ ਦੇ ਅਨੁਸਾਰ, ਬੀਯੂ ਦੀ ਕੀਮਤ 7991 ਰੁਪਏ, ਸੀਯੂ ਦੀ 9812 ਰੁਪਏ ਅਤੇ ਸਭ ਤੋਂ ਮਹਿੰਗਾ ਹਿੱਸਾ - ਵੀਵੀਪੈਟ ਹੈ, ਜਿਸਦੀ ਕੀਮਤ 16,132 ਰੁਪਏ ਹੈ।

ਇੱਕ ਈਵੀਐੱਮ ਘੱਟੋ-ਘੱਟ 15 ਸਾਲਾਂ ਤੱਕ ਚੱਲਦੀ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਚੋਣ ਪ੍ਰਕਿਰਿਆ ਸਸਤੀ ਹੋ ਜਾਵੇਗੀ।

ਹਾਲਾਂਕਿ, ਆਲੋਚਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਬਾਅਦ, ਈਵੀਐੱਮ ਨੂੰ ਸਟੋਰ ਕਰਨ ਅਤੇ ਉੱਚ ਤਕਨੀਕ ਨਾਲ ਲਗਾਤਾਰ ਨਿਗਰਾਨੀ ਕਰਨ ਵਿੱਚ ਭਾਰੀ ਖਰਚਾ ਆਉਂਦਾ ਹੈ।

ਪਰ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਬੇਸ਼ੱਕ ਸ਼ੁਰੂਆਤੀ ਨਿਵੇਸ਼ ਥੋੜ੍ਹਾ ਵੱਧ ਜਾਪਦਾ ਹੈ, ਪਰ ਹਰ ਚੋਣ ਲਈ ਲੱਖਾਂ ਦੀ ਗਿਣਤੀ ਵਿੱਚ ਬੈਲਟ ਪੇਪਰ ਛਾਪਣ, ਉਨ੍ਹਾਂ ਦੀ ਢੋਆ-ਢੁਆਈ ਅਤੇ ਸਟੋਰ ਕਰਨ ਵਿੱਚ ਹੋਣ ਵਾਲੇ ਖਰਚੇ ਵਿੱਚ ਬੱਚਤ ਹੁੰਦੀ ਹੈ।

ਇਸ ਤੋਂ ਇਲਾਵਾ, ਚੋਣ ਕਮਿਸ਼ਨ ਦੇ ਅਨੁਸਾਰ, ਵੋਟਾਂ ਦੀ ਗਿਣਤੀ ਲਈ ਜ਼ਿਆਦਾ ਸਟਾਫ ਦੀ ਲੋੜ ਨਹੀਂ ਹੁੰਦੀ ਹੈ ਅਤੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ ਵਿੱਚ ਘਾਟ ਨਾਲ ਨਿਵੇਸ਼ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਭਰਪਾਈ ਹੋ ਜਾਂਦੀ ਹੈ।

ਜਿਵੇਂ ਹੀ ਗਰਮੀ ਸ਼ੁਰੂ ਹੁੰਦੀ ਹੈ, ਬਜ਼ਾਰ ਅੰਬਾਂ ਦੀ ਮਹਿਕ ਨਾਲ ਭਰ ਜਾਂਦੇ ਹਨ। ਅੰਬਾਂ ਦੇ ਸ਼ੌਕੀਨ ਫਲਾਂ ਦੇ ਰਾਜੇ ਦਾ ਸੁਆਦ ਲੈਣ ਲਈ ਉਤਾਵਲੇ ਹੋ ਜ...
26/05/2024

ਜਿਵੇਂ ਹੀ ਗਰਮੀ ਸ਼ੁਰੂ ਹੁੰਦੀ ਹੈ, ਬਜ਼ਾਰ ਅੰਬਾਂ ਦੀ ਮਹਿਕ ਨਾਲ ਭਰ ਜਾਂਦੇ ਹਨ। ਅੰਬਾਂ ਦੇ ਸ਼ੌਕੀਨ ਫਲਾਂ ਦੇ ਰਾਜੇ ਦਾ ਸੁਆਦ ਲੈਣ ਲਈ ਉਤਾਵਲੇ ਹੋ ਜਾਂਦੇ ਹਨ।

ਇਸ ਸਮੇਂ ਬਜ਼ਾਰ ਵਿੱਚ ਕਈ ਕਿਸਮ ਦੇ ਅੰਬ— ਹਾਫੂਸ, ਕੇਸਰ, ਲੰਗੜਾ, ਤੋਤਾਪੁਰੀ, ਦੁਸੈਹਰੀ, ਅਤੇ ਪਰੀ ਮਿਲ ਰਹੇ ਹਨ।

ਹਾਲਾਂਕਿ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਇਨ੍ਹਾਂ ਅੰਬਾਂ ਨੂੰ ਖਾਣਾ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਐੱਫਐੱਸਐੱਸਏਆਈ ਮੁਤਾਬਕ ਅੰਬਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰਨ ਉੱਤੇ ਸਾਲ 2011 ਤੋਂ ਪਾਬੰਦੀ ਹੈ। ਫਿਰ ਵੀ ਕਈ ਵਪਾਰੀ ਅੰਬ ਪਕਾਉਣ ਲਈ ਇਸ ਦੀ ਵਰਤੋਂ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

ਫ਼ਲ ਪੱਕਣ ਦੀ ਪ੍ਰਕਿਰਿਆ ਨੂੰ ਰਸਾਇਣਾਂ ਦੀ ਵਰਤੋਂ ਨਾਲ ਮਸਨੂਈ ਤਰੀਕੇ ਨਾਲ ਤੇਜ਼ ਕੀਤਾ ਜਾਂਦਾ ਹੈ, ਕੈਲਸ਼ੀਅਮ ਕਾਰਬਾਈਡ ਸਭ ਤੋਂ ਆਮ ਵਰਤਿਆ ਜਾਣ ਵਾਲਾ ਰਸਾਇਣ ਹੈ।

ਫੂਡ ਸੁਰੱਖਿਆ ਅਤੇ ਮਿਆਰ ਨਿਯਮ (ਵਿਕਰੀ ਦੀ ਪਾਬੰਦੀ) 2011 ਦੇ ਨਿਯਮ 2.3.5 ਮੁਤਾਬਕ ਫਲ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਉੱਤੇ ਪਾਬੰਦੀ ਹੈ।

ਇਹ ਨਿਯਮ ਸਪਸ਼ਟ ਕਹਿੰਦਾ ਹੈ, “ਕੋਈ ਵੀ ਕਾਰਬਾਈਡ ਨਾਲ ਪਕਾਏ ਫਲ ਨਹੀਂ ਵੇਚੇਗਾ।”

ਐੱਫਐੱਸਐੱਸਏਆਈ ਨੇ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਇਲਾਕਿਆਂ ਦੇ ਖਾਦ ਸੁਰੱਖਿਆ ਵਿਭਾਗਾਂ ਨੂੰ ਸਾਵਧਾਨ ਰਹਿਣ ਅਤੇ ਅਜਿਹੀ ਗੈਰ-ਕਾਨੂੰਨੀ ਕੰਮ ਵਿੱਚ ਕਸੂਰਵਾਰਾਂ ਖਿਲਾਫ਼ ਐੱਫਐੱਸਐੱਸਏਆਈ ਐਕਟ 2006 ਦੇ ਤਹਿਤ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੋਇਆ ਹੈ।
ਜਦੋਂ ਕੈਲਸ਼ੀਅਮ ਕਾਰਬਾਈਡ ਫ਼ਲਾਂ ਰਾਹੀਂ ਸਰੀਰ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਉਸ ਨਾਲ ਅੰਤਰ ਕਿਰਿਆ ਕਰਦਾ ਹੈ।

ਹਾਲ ਹੀ ਵਿੱਚ ਹੋਈ ਖੋਜ (ਹੈਲਥ ਕਰਾਈਸਿਸ) ਮੁਤਾਬਕ ਕੈਲਸ਼ੀਅਮ ਕਾਰਬਾਈਡ ਤੋਂ ਪੈਦਾ ਹੋਣ ਵਾਲਾ ਐਸਟੀਲੀਨ, ਦਿਮਾਗ ਨੂੰ ਹੋਣ ਵਾਲੀ ਆਕਸੀਜ਼ਨ ਦੀ ਪੂਰਤੀ ਵਿੱਚ ਰੁਕਾਵਟ ਪਾਉਂਦਾ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਕਾਰਬਾਈਡ ਸਾਡੇ ਨਰਵਸ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਸਦੇ ਪੇਟ ਵਿੱਚ ਜਾਂਦੇ ਹੀ— ਉਲਟੀਆਂ, ਦਸਤ ਅਕੜਨ ਦੀ ਸ਼ਿਕਾਇਤ ਹੋ ਸਕਦੀ ਹੈ ਅਤੇ ਮਰੀਜ਼ ਕੌਮਾ ਵਿੱਚ ਵੀ ਜਾ ਸਕਦਾ ਹੈ।

ਲੰਬੇ ਸਮੇਂ ਦੌਰਾਨ ਇਹ ਮੂਡ ਉੱਤੇ ਅਸਰ ਪਾ ਸਕਦਾ ਹੈ ਵਿਅਕਤੀ ਦੇ ਚੇਤੇ ਉੱਤੇ ਅਸਰ ਪੈ ਸਕਦਾ ਹੈ।

ਐੱਫਐੱਸਐੱਸਏਆਈ ਮੁਤਾਬਕ, “ਜਦੋਂ ਅੰਬ ਨੂੰ ਕੈਲਸ਼ੀਅਮ ਕਾਰਬਾਈਡ ਵਿੱਚ ਪਕਾਇਆ ਜਾਂਦਾ ਹੈ ਤਾਂ ਇਹ ਐਸਟੀਲੀਨ ਪੈਦਾ ਕਰਦਾ ਹੈ ਜਿਸ ਵਿੱਚ ਆਰਸੈਨਿਕ ਅਤੇ ਫਾਸਫੋਰਸ ਵਰਗੇ ਖ਼ਤਰਨਾਕ ਤੱਤ ਹੁੰਦੇ ਹਨ।”

“ਮਸਾਲਿਆਂ ਵਜੋਂ ਜਾਣੇ ਜਾਂਦੇ ਇਨ੍ਹਾਂ ਤੱਤਾਂ ਕਾਰਨ ਚੱਕਰ ਆਉਣਾ, ਵਾਰ-ਵਾਰ ਪਿਆਸ, ਕਮਜ਼ੋਰੀ, ਨਿਗਲਣ ਵਿੱਚ ਦਿੱਕਤ, ਉਲਟੀ ਅਤੇ ਚਮੜੀ ਦੇ ਰੰਗ ਉੱਤੇ ਅਸਰ ਪੈ ਸਕਦਾ ਹੈ।”

ਪਰਾਗ ਪੰਡਿਤ ਮੁਤਾਬਕ ਕੈਲਸ਼ੀਅਮ ਕਾਰਬਾਈਡ ਤੋਂ ਮੁੱਖ ਤੌਰ ਉੱਤੇ ਦੋ ਕਿਸਮ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ—

“ਪਹਿਲਾਂ ਤਾਂ ਇਸ ਵਿੱਚ ਆਰਸੈਨਿਕ ਦੇ ਕੰਪਾਊਂਡ ਹੁੰਦੇ ਹਨ, ਜੋ ਸਿਹਤ ਲਈ ਖ਼ਤਰਨਾਕ ਹਨ। ਆਰਸੈਨਿਕ ਕੈਂਸਰ ਦਾ ਕਾਰਨ ਹੈ। ਗੈਸ ਦੀ ਵਰਤੋਂ ਦੀ ਪ੍ਰਕਿਰਿਆ ਉੱਪਰ ਕੋਈ ਕੰਟਰੋਲ ਨਹੀਂ ਹੈ। ਇਸ ਲ਼ਈ ਇਸ ਨੂੰ ਫ਼ਲਾਂ ਉੱਪਰ ਬਹੁਤ ਜ਼ਿਆਦਾ ਮਾਤਰਾ ਵਿੱਚ ਛਿੜਕਿਆ ਜਾਂਦਾ ਹੈ, ਜੋ ਸਿਹਤ ਨੂੰ ਖ਼ਤਰਾ ਵਧਾਉਂਦੀ ਹੈ।”

“ਦੂਜਾ, ਜਦੋਂ ਕੈਲਸ਼ੀਅਮ ਕਾਰਬਾਈਡ ਵਿੱਚੋਂ ਹਾਈਡਰੋਕਾਰਬਨ ਗੈਸ ਨਿਕਲਦੀ ਹੈ ਤਾਂ ਇਸ ਵਿੱਚ ਧਮਾਕਾ ਹੋ ਸਕਦਾ ਹੈ। ਮਿਸਾਲ ਵਜੋਂ ਬਿਜਲੀ ਵਾਲੇ ਜਾਂ ਅੱਗ ਦੇ ਧਮਾਕੇ।”

ਐਸਟੀਲੀਨ ਬਹੁਤ ਹੀ ਜ਼ਿਆਦਾ ਸਰਗਰਮ ਤੱਤ ਹੈ। ਅਤੇ ਇਸਦੀ ਜ਼ਿਆਦਾਤਰ ਵੈਲਡਿੰਗ ਨਾਲ ਜੁੜੇ ਉਦਯੋਗਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ। ਉਦਯੋਗਿਕ ਵਰਤੋਂ ਵਾਲੇ ਕੈਲਸ਼ੀਅਮ ਕਾਰਬਾਈਡ ਵਿੱਚ ਆਰਸੈਨਿਕ ਅਤੇ ਫਾਸਫੋਰਸ ਵੀ ਹੁੰਦੇ ਹਨ, ਜੋ ਸਿਹਤਮੰਦ ਫ਼ਲਾਂ ਨੂੰ ਜ਼ਹਿਰੀਲੇ ਬਣਾ ਦਿੰਦਾ ਹੈ।

24/05/2024

ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ•ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿ...
24/05/2024

ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ
•ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਚ 17.5 ਲੱਖ ਦੇ ਕਰੀਬ ਵੋਟਰ
•ਚੋਣ ਸਬੰਧੀ ਸ਼ਿਕਾਇਤ ਨੰਬਰ 18001803469, ਐਨ ਵੀ ਐਸ ਪੀ (ਨੈਸ਼ਨਲ ਵੋਟਰ ਸਰਵਿਸ ਪੋਰਟਲ) ਸਮੇਤ 1950 ‘ਤੇ ਦਰਜ ਕਰਵਾਉਣ
ਰੂਪਨਗਰ, 9 ਮਈ: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਸ ਵਿਚ 3 ਰੂਪਨਗਰ ਦੇ, 2 ਐਸ.ਏ.ਐਸ ਨਗਰ ਅਤੇ 3 ਸ਼ਹੀਦ ਭਗਤ ਸਿੰਘ ਨਗਰ ਦੇ ਅਤੇ 1 ਹੁਸ਼ਿਆਰਪੁਰ ਜ਼ਿਲ੍ਹੇ ਦਾ ਆਉਂਦਾ ਹੈ ਜਿਸ ਵਿਚ 17.5 ਲੱਖ ਦੇ ਕਰੀਬ ਵੋਟਰਾਂ ਦੀ ਗਿਣਤੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਾਡੀ ਕੋਸ਼ਿਸ ਹੈ ਕਿ ਇਸ ਵਾਰ ਵੋਟ ਪਾਉਣ ਤੋਂ ਕੋਈ ਵੀ ਵੋਟਰ ਵਾਂਝਾ ਨਾ ਰਹੇ, ਲੋਕ ਸਭਾ ਚੋਣਾਂ ਦੀ ਪੂਰੀ ਪ੍ਰੀਕਿਰਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਟੀਮਾਂ ਐਫ.ਐਸ.ਟੀ, ਬੀ.ਐਸ.ਟੀ., ਬੀਬੀਟੀ,ਐਸ.ਐਸ.ਟੀ. ਅਤੇ ਇੰਟਰਸਟੇਟ ਨਾਕੇ ਲਗਾ ਦਿੱਤੇ ਗਏ ਹਨ। ਪੁਲਿਸ ਪ੍ਰਸਾਸ਼ਨ ਵਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ ਕਿ ਚੋਣਾਂ ਦੌਰਾਨ ਕੋਈ ਵੀ ਸ਼ਰਾਰਤੀ ਅਨਸਰ ਕੋਈ ਘਟਨਾ ਨਾ ਕਰ ਸਕੇ, ਇਨ੍ਹਾਂ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ ਲਗਾਤਾਰ ਤਲਾਸ਼ੀ ਤੇ ਸਰਚ ਓਪਰੇਸ਼ਨ ਸਮੇਤ ਫਲੈਗ ਮਾਰਚ ਕੱਢੇ ਜੇ ਰਹੇ ਹਨ ਤਾਂ ਵੋਟਰਾਂ ਨੂੰ ਵੋਟ ਪਾਉਣ ਲਈ ਸਾਂਤੀ ਪੂਰਵਕ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਹੈਲਪਲਾਈਨ ਲਈ 24 ਘੰਟੇ ਲਗਾਤਾਰ ਸੀ-ਵਿਜ਼ਿਲ ਟੀਮਾਂ ਗਤੀਸ਼ੀਲ ਹਨ, ਕੋਈ ਵੀ ਨਾਗਰਿਕ ਇਸ ਐਪ ਦੀ ਵਰਤੋਂ ਕਰ ਕੇ ਚੋਣ ਜ਼ਾਬਤੇ ਦੀ ਉਲਘੰਣਾ ਸਬੰਧੀ ਸ਼ਿਕਾਇਤ ਕਰ ਸਕਦਾ ਹੈ, ਜਿਸ ਦਾ 100 ਮਿੰਟ ਦੇ ਅੰਦਰ-ਅੰਦਰ ਹੱਲ ਕਰ ਰਹੀ ਹੈ। ਇਸ ਤੋਂ ਇਲਾਵਾ ਟੋਲ ਫਰੀ ਨੰਬਰ 18001803469, ਐਨ ਵੀ ਐਸ ਪੀ (ਨੈਸ਼ਨਲ ਵੋਟਰ ਸਰਵਿਸ ਪੋਰਟਲ) ਸਮੇਤ ਟੋਲ ਫਰੀ ਹੈਲਪਲਾਈਨ ਨੰਬਰ 1950 ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਸੀ-ਵਿਜਲ ਐਪ ਤਹਿਤ 24 ਘੰਟੇ 9 ਫਲਾਇੰਗ ਸੁਕਾਇਡ ਟੀਮ ਵਹੀਕਲ ਜ਼ਿਲ੍ਹਾ ਰੂਪਨਗਰ ਵਿਚ ਸਰਗਰਮ ਹਨ ਜੋ ਜ਼ਿਲ੍ਹਾ ਰੂਪਨਗਰ ਵਿਚ ਚੋਣਾਂ ਸਬੰਧੀ ਕਿਸੇ ਵੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਤੁਰੰਤ ਮੌਕੇ ਉਤੇ ਪਹੁੰਚਦੀਆਂ ਹਨ ਜਿਸ ਦਾ ਨਿਪਟਾਰਾਂ ਕਰਕੇ ਸਬੰਧਿਤ ਏ.ਆਰ.ਓ (ਅਸਿਸਟੈਂਟ ਰਿਟਰਨਿੰਗ ਅਫਸਰ) ਨੂੰ ਰਿਪੋਰਟ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਹਲਕਿਆਂ ਦੇ ਸਕੂਲਾਂ, ਕਾਲਜਾਂ, ਇੰਸਟੀਚਿਉਟਾਂ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵਿਚ ਸਵੀਪ ਐਕਟੀਵਿਟੀਆਂ ਕਰਵਆਈਆਂ ਜਾ ਰਹੀਆਂ ਹਨ ਜਿਸ ਵਿਚ ਨਵੇਂ ਅਤੇ ਨੌਜਵਾਨ ਵੋਟਰਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨਾ ਉਨ੍ਹਾਂ ਬਿਨਾਂ ਕਿਸੇ ਧਰਮ, ਜਾਤ-ਪਾਤ ਅਤੇ ਡਰ ਤੋਂ ਉਪਰ ਉੱਠ ਕੇ ਆਪਣੀ ਸੋਚ ਦੇ ਆਧਾਰ ਉਤੇ ਤਰਕ ਕਰਕੇ ਵੋਟ ਪਾਉਣ ਸਬੰਧੀ ਨਿਰੰਤਰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਨ੍ਹਾਂ ਸਵੀਪ ਐਕਟੀਵਿਟੀਆਂ ਤਹਿਤ ਹੋਰ ਵੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਸਪੈਸ਼ਲ ਸੀਨੀਅਰ ਸਿਟੀਜਨਾਂ ਵੋਟਰਾਂ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਅਤੇ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਦਿਵਿਆਂਗਜਣ ਬੱਚਿਆਂ ਵਲੋਂ ਵੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤਕ ਹੋ ਸਕੇਗੀ। ਵੋਟਿੰਗ 1 ਜੂਨ 2024 ਨੂੰ ਹੋਵੇਗੀ ਅਤੇ ਗਿਣਤੀ 4 ਜੂਨ 2024 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ 3 ਵਜੇ ਤੱਕ ਹੈ ਜਿਸ ਉਪਰੰਤ 15 ਮਈ ਤੋਂ ਸਕਰੂਟਨੀ ਕੀਤੀ ਜਾਵੇਗੀ ਅਤੇ 17 ਮਈ ਤੱਕ ਨਾਮਜ਼ਦਗੀ ਭਰਨ ਵਾਲਾ ਕੋਈ ਵੀ ਉਮੀਦਵਾਰ ਸ਼ਾਮ 3 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕਦਾ ਹੈ।

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।।  ਪਾਤਰ ਸਾਹਿਬ ਬਾਕਮਾਲ ਸ਼ਾਇਰ ਹਮੇਸ਼ਾ ਲਈ ਯਾਦ ਰੱਖੇ ਜਾਣਗੇ !!!!...
11/05/2024

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।।

ਪਾਤਰ ਸਾਹਿਬ ਬਾਕਮਾਲ ਸ਼ਾਇਰ ਹਮੇਸ਼ਾ ਲਈ ਯਾਦ ਰੱਖੇ ਜਾਣਗੇ !!!!

*ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿੱਧਰ ਗਿਆ
ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿੱਧਰ ਗਿਆ

ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ
ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿੱਧਰ ਗਿਆ

‘ਪਾਤਰ' ਨੂੰ ਜਾਣ ਜਾਣ ਕੇ ਪੁੱਛਦੀ ਹੈ ਅੱਜ ਹਵਾ
ਰੇਤੇ ਤੇ ਤੇਰਾ ਨਾਮ ਸੀ ਲਿੱਖਿਆ ਕਿੱਧਰ ਗਿਆ..

ਅਲਵਿਦਾ ਪਾਤਰ ਸਾਹਿਬ*

ਰੂਪਨਗਰ, 3 ਮਈ: ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਵਿਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਉਣ ਲਈ ...
05/05/2024

ਰੂਪਨਗਰ, 3 ਮਈ: ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਵਿਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਉਣ ਲਈ ਅਸਲਾਧਾਰੀ ਵੱਲੋਂ ਅਸਲਾ ਲੋਕਲ ਥਾਣੇ ਜਾਂ ਲਾਇਸੰਸੀ ਅਸਲਾਧਾਰੀ ਡੀਲਰਾਂ ਕੋਲ ਜਮਾ ਕਰਵਾਉਣ ਤੇ ਛੋਟ ਦੇਣ ਸੰਬੰਧੀ ਅੱਜ ਸੈਕਰਿਊਟਨੀ ਕਮੇਟੀ ਦੀ ਮੀਟਿੰਗ ਹੋਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਡਾ ਪ੍ਰੀਤੀ ਯਾਦਵ ਤੇ ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ
ਲੋਕ ਸਭਾ ਚੋਣਾ-2024 ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ/ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਹੋਣ ਵਾਲੀਆਂ ਚੋਣਾਂ ਨੂੰ ਸੁੱਚਜੇ/ਸ਼ਾਂਤਣਈ ਢੰਗ ਨਾਲ ਨੇਪਰੇ ਚਾੜਣ ਲਈ ਅਸਲਾ ਧਾਰੀਆਂ ਪਾਸੋਂ ਉਨ੍ਹਾਂ ਦੇ ਅਸਲੇ ਨੂੰ ਜਮ੍ਹਾਂ ਕਰਵਾਉਣਾ ਅਤੀ ਜ਼ਰੂਰੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਾ ਵਾਪਰੇ। ਜਿਸ ਸੰਬੰਧੀ ਅਸਲਾ ਧਾਰੀਆਂ ਨੂੰ ਸਮਾ ਵੀ ਦਿੱਤਾ ਗਿਆ ਅਤੇ ਕਈ ਮਾਮਲਿਆਂ ਵਿਚ ਸ਼ਰਤਾਂ ਅਨੁਸਾਰ ਛੋਟ ਵੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਹੁਣ ਤੱਕ 85 ਫ਼ੀਸਦ ਅਸਲਾ ਧਾਰੀਆਂ ਵੱਲੋਂ ਆਪਣਾ ਅਸਲਾ ਜਮਾ ਕਰਵਾ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਵੱਲੋਂ ਥਾਣੇ ਜਾਂ ਲਾਇਸੰਸੀ ਅਸਲਾਧਾਰੀ ਡੀਲਰਾਂ ਕੋਲ ਅਸਲਾ ਨਹੀਂ ਜਮਾ ਕਰਵਾਇਆ ਗਿਆ ਉਨ੍ਹਾਂ ਵਿਰੁੱਧ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਰੂਪਨਗਰ, 24 ਅਪ੍ਰੈਲ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਪੰਜ ਸਾਲ ਦੀ ਉਮਰ 'ਚ ਮਾਊਂਟ ਐਵਰੈਸਟ ਬੇਸ ਕੈਂਪ ਸਰ ਕਰਨ ਵਾਲੇ ਪੰਜਾਬ ਦੇ ...
26/04/2024

ਰੂਪਨਗਰ, 24 ਅਪ੍ਰੈਲ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਪੰਜ ਸਾਲ ਦੀ ਉਮਰ 'ਚ ਮਾਊਂਟ ਐਵਰੈਸਟ ਬੇਸ ਕੈਂਪ ਸਰ ਕਰਨ ਵਾਲੇ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬੱਚੇ ਤੇਗਬੀਰ ਸਿੰਘ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਉਪਲੱਬਧੀਆਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਪਹਿਲੀ ਜਮਾਤ ਵਿਚ ਪੜ੍ਹਦੇ ਬੱਚੇ ਤੇਗਬੀਰ ਸਿੰਘ ਨੇ 5 ਸਾਲ ਦੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ। ਉਸ ਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੱਕ ਦਾ ਟਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ ਨੂੰ ਇਸ ਤੱਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ।

ਉਨ੍ਹਾਂ ਦੱਸਿਆ ਕਿ ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ ’ਤੇ ਸਥਿਤ ਹੈ ਜਿੱਥੇ ਅਪ੍ਰੈਲ ਵਿਚ ਆਮ ਤਾਪਮਾਨ ਮਾਈਨਸ 12 ਹੁੰਦਾ ਹੈ। ਇਹ ਘੱਟ ਆਕਸੀਜਨ ਟਰੈਕ ਹੈ ਅਤੇ ਇੱਥੇ ਉਚਾਈ ਨਾਲ ਜੁੜੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਇਸ ਮੌਕੇ ਤੇਗਬੀਰ ਦੇ ਮਾਤਾ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੀ ਤਿਆਰੀ ਤੇਗਬੀਰ ਨੇ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ।

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਬੱਚੇ ਤੇਗਬੀਰ ਸਿੰਘ, ਜਿਸਨੇ ਕਿ ਇੰਨੀ ਛੋਟੀ ਉਮਰ ਇੱਕ ਵੱਡੀ ਉਪਲਬਧੀ ਕਰਦੇ ਹੋਏ ਆਪਣਾ, ਆਪਣੇ ਮਾਤਾ ਪਿਤਾ, ਕੋਚ, ਜ਼ਿਲ੍ਹਾ ਤੇ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਪ੍ਰਿੰਸੀਪਲ ਸ਼ਿਵਾਲਿਕ ਸਕੂਲ ਸ਼੍ਰੀ ਬਲਜੀਤ ਅੱਤਰੀ, ਪਿਤਾ ਸ. ਸੁਖਇੰਦਰ ਸਿੰਘ, ਮਾਤਾ ਡਾ. ਮਨਪ੍ਰੀਤ ਕੌਰ ਵੀ ਹਾਜ਼ਰ ਸਨ।

ਰੂਪਨਗਰ, 25 ਅਪ੍ਰੈਲ: ਲੋਕ ਸਭਾ ਚੋਣਾਂ ਸਬੰਧੀ ਚੋਣ ਜ਼ਾਬਤਾ ਲਾਗੂ ਹੈ ਤੇ ਚੌਣਾਂ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਰਵਾਈ ...
26/04/2024

ਰੂਪਨਗਰ, 25 ਅਪ੍ਰੈਲ: ਲੋਕ ਸਭਾ ਚੋਣਾਂ ਸਬੰਧੀ ਚੋਣ ਜ਼ਾਬਤਾ ਲਾਗੂ ਹੈ ਤੇ ਚੌਣਾਂ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਰਵਾਈ ਹਰ ਪੱਧਰ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਲੈ ਚੋਣਾਂ ਦੇ ਮੱਦੇਨਜ਼ਰ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣੇ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਕੀਤਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਸੰਵੇਦਨਸ਼ੀਲ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਕਿਹਾ ਕਿ ਅਜਿਹੇ ਖੇਤਰਾਂ ਬਾਬਤ ਵਿਸ਼ੇਸ਼ ਤੌਰ ਉੱਤੇ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਚੋਣ ਡਿਊਟੀ ਸਬੰਧੀ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਡਾ. ਪ੍ਰੀਤੀ ਯਾਦਵ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਪੋਸਟਲ ਬੈਲਟ ਪੇਪਰਾਂ ਤੇ ਬੈਲਟ ਪੇਪਰਾਂ ਦੇ ਪ੍ਰਬੰਧਾਂ, ਚੋਣ ਖਰਚੇ ਦੀ ਨਿਗਰਾਨੀ, ਆਬਜ਼ਰਵਰਾਂ ਦੇ ਦੌਰਿਆਂ, ਵੋਟਾਂ ਪੈਣ ਵਾਲੇ ਦਿਨ ਦੀਆਂ ਰਿਪੋਰਟਾਂ, ਸੁਰੱਖਿਆ ਬਲਾਂ ਦੀ ਤਾਇਨਾਤੀ, ਵੋਟਰ ਪਰਚੀਆਂ ਦੀ ਵੰਡ ਅਤੇ ਵੋਟਾਂ ਦੀ ਗਿਣਤੀ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕਿਸੇ ਵੀ ਅਧਿਆਕਰੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਸ ਦਿੱਕਤ ਸਬੰਧੀ ਫੌਰੀ ਉਹਨਾਂ ਨਾਲ ਰਾਬਤਾ ਕਰੇ ਤੇ ਚੋਣ ਅਮਲ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਣਾ ਯਕੀਨੀ ਬਣਾਏ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ ਤਾਂ ਜੋ ਵੱਧ ਤੋਂ ਵੱਧ ਵੋਟਿੰਗ ਯਕੀਨੀ ਬਣਾਈ ਜਾ ਸਕੇ।

ਇਸ ਮੀਟਿੰਗ ਵਿੱਚ ਸਹਾਇਕ ਰਿਟਰਨਿੰਗ ਅਫ਼ਸਰ ਨੰਗਲ ਸ੍ਰੀਮਤੀ ਅਨਮਜੋਤ ਕੌਰ, ਸਹਾਇਕ ਰਿਟਰਨਿੰਗ ਅਫ਼ਸਰ ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ, ਸਹਾਇਕ ਰਿਟਰਨਿੰਗ ਅਫ਼ਸਰ ਖਰੜ ਗੁਰਮੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਮੋਹਾਲੀ ਸ਼੍ਰੀ ਦੀਪਾਂਕਰ ਗਰਗ, ਸਹਾਇਕ ਰਿਟਰਨਿੰਗ ਅਫ਼ਸਰ ਬਲਾਚੌਰ ਰਵਿੰਦਰ ਕੁਮਾਰ ਬੰਸਲ, ਸਹਾਇਕ ਰਿਟਰਨਿੰਗ ਅਫ਼ਸਰ ਗੜ੍ਹਸ਼ੰਕਰ ਡਾ. ਸ਼ਿਵਰਾਜ ਸਿੰਘ ਬੱਲ ਆਰ.ਟੀ.ਏ. ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ, ਆਰ.ਟੀ.ਏ. ਮੋਹਾਲੀ ਸ. ਪਰਦੀਪ ਸਿੰਘ ਢਿੱਲੋਂ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਹੋਏ।

ਪੰਜਾਬ ਵਿੱਚ ਬਦਲਾਅ ਲੈ ਕੇ ਆਉਣ ਲਈ ਜਨਤਾ ਨੇ ਅਪਣੀ ਇੱਕ -2 ਕੀਮਤੀ ਵੋਟ ਪਾ ਕੇ ਅਹਿਮ ਭੂਮਿਕਾ ਨਿਭਾਈ।
25/04/2024

ਪੰਜਾਬ ਵਿੱਚ ਬਦਲਾਅ ਲੈ ਕੇ ਆਉਣ ਲਈ ਜਨਤਾ ਨੇ ਅਪਣੀ ਇੱਕ -2 ਕੀਮਤੀ ਵੋਟ ਪਾ ਕੇ ਅਹਿਮ ਭੂਮਿਕਾ ਨਿਭਾਈ।

Morinda ਬੱਸ ਸਟੈਂਡ ਦੇ ਦੋਨੋ ਠੰਡੇ ਪਾਣੀ ਵਾਲੇ ਫਰਿੱਜ ਖਰਾਬ ਹਨ ਸਵਾਰੀਆ ਪ੍ਰੇਸ਼ਾਨ ਹੋ ਰਹੀਆ ਦਾਨੀ ਸੱਜਣ ਨਵੇ ਫਰਿੱਜ ਸੇਵਾ ਕਰਨੀ ਚਾਹੁੰਦਾ ਤਾ ਮ...
25/04/2024

Morinda ਬੱਸ ਸਟੈਂਡ ਦੇ ਦੋਨੋ ਠੰਡੇ ਪਾਣੀ ਵਾਲੇ ਫਰਿੱਜ ਖਰਾਬ ਹਨ ਸਵਾਰੀਆ ਪ੍ਰੇਸ਼ਾਨ ਹੋ ਰਹੀਆ
ਦਾਨੀ ਸੱਜਣ ਨਵੇ ਫਰਿੱਜ ਸੇਵਾ ਕਰਨੀ ਚਾਹੁੰਦਾ ਤਾ ਮੋਰਿੰਡਾ ਬੱਸ ਸਟੈਂਡ ਵਿਖ਼ੇ ਲਗਵਾ ਸਕਦੇ ਹਨ।

Address

Bassi Road, 484/4
Morinda
140101

Alerts

Be the first to know and let us send you an email when ਲੋਕ ਮਸਲੇ - Lok Masle posts news and promotions. Your email address will not be used for any other purpose, and you can unsubscribe at any time.

Contact The Business

Send a message to ਲੋਕ ਮਸਲੇ - Lok Masle:

Videos

Share

Nearby media companies