ਚੋਰੀ ਹੋਇਆ ਟਰੇਲਰ ਓਪਨ ਟਰਾਲਾ ਬਰਾਮਦ ਤੇ ਦੋਸ਼ੀ ਗ੍ਰਿਫਤਾਰ
ਮਿਤੀ 22/23 ਮਾਰਚ 2024 ਦੀ ਦਰਮਿਆਨੀ ਰਾਤ ਨੂੰ ਅਨਾਜ ਮੰਡੀ ਮੋਰਿੰਡਾ ਤੋਂ ਚੋਰੀ ਹੋਇਆ ਇੱਕ ਟਰੇਲਰ ਫੱਟਾ ਓਪਨ ਟਰਾਲਾ ਸਿਟੀ ਪੁਲਿਸ ਥਾਣਾ ਮੋਰਿੰਡਾ ਨੇ ਸੀਸੀਟੀਵੀ ਦੀ ਕੈਮਰਿਆਂ ਦੀ ਮਦਦ ਦੇ ਨਾਲ ਬਰਾਮਦ ਕਰ ਲਿਆ ਹੈ। ਦੋਸ਼ੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਇਸ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਸੰਧੂ ਡੀਐਸਪੀ ਮੋਰਿੰਡਾ ਨੇ ਦੱਸਿਆ ਕਿ ਪੁਲਿਸ ਮੁਖੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਲਾਕੇ ਦੇ ਵਿੱਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਖਿਲਾਫ ਸਪੈਸ਼ਲ ਮੁਹਿੰਮ ਦੇ ਸਬੰਧ ਵਿੱਚ ਇੰਸਪੈਕਟਰ ਸੁਨੀਲ ਕੁਮਾਰ ਥਾਣਾ ਮੁਖੀ ਸਿਟੀ ਪੁਲਿਸ ਮੋਰਿੰਡਾ ਦੀ ਟੀਮ ਨੇ ਉਸ ਵੇਲੇ ਸਫਲਤਾ ਪ੍ਰਾਪਤ ਕੀਤੀ ਜਦੋਂ 31 ਮਾਰਚ 2024 ਨੂੰ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸ਼ਾਦੀਪੁਰ ਥਾਣਾ ਖਮਾਣੋ ਜ਼ਿਲ੍ਾ ਫਤਿਹਗੜ੍ਹ ਸਾਹਿਬ ਦੇ ਬਿਆਨਾਂ ਦੇ ਅਧਾਰ ਤੇ ਦਰਜ ਮੁਕਦਮਾ ਨੰਬਰ 33 ਦੇ ਗਤੀ ਦੋਸ਼ੀ ਨੂੰ ਚੋਰੀ ਕੀਤੇ ਟ੍ਰੇਲਰ ਫੱਟੇ ਸਮੇਤ ਕਾਬੂ ਕਰ
ਮਿਤੀ 1 ਅਪ੍ਰੈਲ 2024 ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿੱਚ ਜ਼ਿਲਾ ਰੂਪਨਗਰ ਪੁਲਿਸ ਮੁਖੀ ਸ਼੍ਰੀ ਗੁੱਲ ਨੀਤ ਸਿੰਘ ਖੁਰਾਨਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮੋਰਿੰਡਾ ਸ੍ਰੀ ਗੁਰਦੀਪ ਸਿੰਘ ਪੀਪੀਐਸ ਜ਼ਿਲ੍ਾ ਰੂਪਨਗਰ ਦੀ ਨਿਗਰਾਨੀ ਹੇਠ ਅਤੇ ਮਾਨਯੋਗ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਵੱਲੋਂ ਲੋਕ ਸਭਾ ਇਲੈਕਸ਼ਨ 2024 ਦੇ ਸਬੰਧ ਵਿੱਚ ਫਲੈਗ ਮਾਰਚ ਕੀਤਾ ਗਿਆ।
ਮਿਤੀ 26 ਮਾਰਚ 2024 :---- ਬਾਸੜਿਆਂ ਦਾ ਤਿਉਹਾਰ ਸ਼ੀਤਲਾ ਮਾਤਾ ਮੰਦਿਰ ਮੋਰਿੰਡਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।
ਮਿਤੀ 26 ਮਾਰਚ 2024 ਮੋਰਿੰਡਾ :---ਮੋਰਿੰਡੇ ਦਾ ਅੰਡਰ ਰੇਲਵੇ ਬ੍ਰਿਜ ਲੋਕਾਂ ਦੇ ਲਈ ਜੀਅ ਦਾ ਜੰਜਾਲ ਬਣ ਚੁੱਕਿਆ, ਤਕਰੀਬਨ ਤਿੰਨ ਸਾਲਾਂ ਤੋਂ ਇਹ ਅੰਡਰ ਰੇਲਵੇ ਬੀਜ ਅਖਬਾਰਾਂ ਦੀਆਂ ਸੁਰਖੀਆਂ ਬਟੋਰਦਾ ਰਿਹਾ । ਇਸ ਵਾਰ ਇਹ ਅੰਡਰ ਰੇਲਵੇ ਬ੍ਰਿਜ ਸੁਰਖੀਆਂ ਵਿੱਚ ਇਸੇ ਲਈ ਆਇਆ ਕਿਉਂਕਿ ਸੀਵਰਡ ਦਾ ਗੰਦਾ ਪਾਣੀ ਨਾਲ ਦੀਆਂ ਸਰਵਿਸ ਰੋਡਾਂ ਤੋਂ ਇਸੇ ਦੀਆਂ ਆਰਸੀਸੀ ਕੰਧਾਂ ਰਾਹੀਂ ਰੇਲਵੇ ਅੰਡਰ ਬ੍ਰਿਜ ਦੇ ਨੀਚੇ ਇਕੱਠਾ ਹੋ ਰਿਹਾ ਗੰਦੇ ਪਾਣੀ ਦੇ ਇਕੱਠ ਹੋਣ ਤੋਂ ਲੋਕੀ ਪਰੇਸ਼ਾਨ ਨੇ ਤੇ ਆਮ ਆਦਮੀ ਪੈਦਲ ਰਾਹਗੀਰ ਅਤੇ ਟੂ ਵੀਲਰ ਤਾਂ ਬਿਲਕੁਲ ਹੀ ਨਹੀਂ ਲੰਘ ਸਕਦੇ ਅੰਡਰ ਰੇਲਵੇ ਬ੍ਰਿਜ ਦੇ ਵਿੱਚੋਂ ਵਿੱਚ ਇੱਕ ਡਰੇਨ ਟਾਈਪ ਬਣਿਆ ਹੋਇਆ ਜਿਸ ਉੱਤੇ ਲੋਹੇ ਦੀਆਂ ਸਲੀਖਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਟੁੱਟਣ ਦੇ ਕਾਰਨ ਵੀ ਵਹੀਕਲ ਦੇ ਟਾਇਰ ਇਸਦੇ ਵਿੱਚ ਫਸ ਜਾਂਦੇ ਨੇ ਤੇ ਕੋਈ ਵੱਡਾ ਹਾਦਸਾ ਹੋ ਸਕਦਾ । ਪ੍ਰਸ਼ਾਸਨ ਤੇ ਅਧਿਕਾਰੀ ਇਸ ਨੂੰ ਰੋਜ਼ ਦੇਖਦੇ ਨੇ ਪਰ ਕੋਈ ਪੁਖਤਾ ਹੱਲ ਨਹੀਂ।
ਮਿਤੀ 24 ਮਾਰਚ 2024 ਮੋਰਿੰਡਾ :-ਗ਼ੌਰ ਪੂਰਣਿਮਾ ਮੌਕੇ ਇਸਕਾਨ ਮੰਦਿਰ ਵੱਲੋਂ ਰਾਮ ਭਵਨ ਮੋਰਿੰਡਾ ਵਿਖੇ ਕਥਾ ਕੀਰਤਨ #
ਗ਼ਦਰੀ ਬਾਬੇ ਵਿਚਾਰ ਮੰਚ ਪੰਜਾਬ ਵਲੋਂ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ
ਲੋਕ ਸਭਾ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ
ਪੱਤਰਕਾਰਾਂ ਲਈ ਸੇਫਟੀ ਐਕਟ ਬਣਾਇਆ ਜਾਵੇ,, ਕਰਨੈਲ ਜੀਤ
ਮੋਰਿੰਡਾ 23 ਮਾਰਚ,,,,,,, ਗ਼ਦਰੀ ਬਾਬੇ ਵਿਚਾਰ ਮੰਚ ਪੰਜਾਬ ਵਲੋਂ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸਮਰਪਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮਜ਼ਦੂਰ, ਮੁਲਾਜ਼ਮ, ਕਿਸਾਨ, ਪੱਤਰਕਾਰ ਅਤੇ ਨੌਜਵਾਨ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗ਼ਦਰੀ ਬਾਬੇ ਵਿਚਾਰ ਮੰਚ ਪੰਜਾਬ ਦੇ ਸਕੱਤਰ ਸੁੱਖਵਿੰਦਰ ਸਿੰਘ ਦੁਮਣਾ ਨੇ ਦਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਅਤੇ ਐਮ ਐਸ ਯੂ ਦੇ ਡਵੀਜ਼ਨ ਪ੍ਰਧਾਨ ਭੁਪਿੰਦਰ ਸਿੰਘ ਮਦਨਹੇੜੀ ਨੇ ਕੀਤੀ। ਇਸ ਸਮੇਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕ
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਆਵਾਜ਼ ਦੇ ਵਿੱਚ ਬਾਬੂ ਸਿੰਘ ਮਾਨ ਦਾ ਗਾਇਆ ਗਾਣਾ ਤੁਸੀਂ ਵੀ ਸੁਣੋ ਤੇ ਦਿਓ ਰਾਏ ।
ਮਿਤੀ 21 ਮਾਰਚ 2024 ਫਤਿਹਗੜ੍ਹ ਸਾਹਿਬ ਦੀ ਹਦੂਦ ਦੇ ਅੰਦਰ ਪੈਂਦੇ ਪਿੰਡ ਸਿੱਧੂਪੁਰ ਕਲਾਂ ਵਿਖੇ ਪਵਿੱਤਰ ਅਸਥਾਨ ਸਾਧਾਂ ਦੀਆਂ ਸਮਾਧਾਂ ਦੇ ਨਾ ਨਾਲ ਵਿਖਿਆਤ ਵਿਲੱਖਣ ਇਤਿਹਾਸ ਦੀ ਜਾਣਕਾਰੀ ਅਤੇ ਅੱਜ ਇੱਥੇ ਲਗਾਇਆ ਗਿਆ ਭੰਡਾਰਾ ।
ਮਿਤੀ 19 ਮਾਰਚ 2024 ਮੋਰਿੰਡਾ :-ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਫਿਰੌਤੀ ਅਤੇ ਧਮਕੀ ਦੇਣ ਵਾਲੇ ਸ਼ਖਸ ਨੂੰ ਕਾਬੂ ਕਰ ਲਿਆ ਗਿਆ। ਰੂਪਨਗਰ ਐਸਐਸ ਪੀ ਵੱਲੋਂ ਪ੍ਰੈਸ ਕਾਨਫਰੰਸ ਕਰ ਇਸ ਮਹਾਰਾਸ਼ਟਰ ਦੇ ਰਹਿਣ ਵਾਲੇ ਸ਼ਖਸ ਨੂੰ ਪੇਸ਼ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਖਸ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਅਤੇ ਫਿਰੌਤੀ ਮੰਗੀ ਸੀ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਸੀਆਈਏ ਟੀਮ ਅਤੇ ਮੋਰਿੰਡਾ ਥਾਣਾ ਦੀ ਟੀਮ ਵੱਲੋਂ ਤਫਤੀਸ਼ ਕੀਤੀ ਅਤੇ ਇਸ ਸ਼ਖਸ ਨੂੰ ਲੱਭ ਲਿਆ ਗਿਆ ।
13 ਮਾਰਚ 2024 ਮੋਰਿੰਡਾ ਮੋਰਿੰਡਾ ਸ਼ਹਿਰ ਦੀ ਧੀ ਜਸਪ੍ਰੀਤ ਕੌਰ ਨੇ ਜਿਹੜੀ ਕਿ ਵਾਰਡ ਨੰਬਰ ਅੱਠ ਮੋਰਿੰਡਾ ਦੀ ਰਹਿਣ ਵਾਲੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਆਲ ਇੰਡੀਆ ਯੂਨੀਵਰਸਿਟੀ ਭੋਪਾਲ ਵਿੱਚ ਗਤਕੇ ਦੀ ਮਹਾਰਤ ਵਿੱਚ ਫਰੀ ਸੋਟੀ ਫੁੱਲ ਸਟਰਾਈਕ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ ਅਤੇ ਆਪਣੇ ਸ਼ਹਿਰ ਮੁਰਿੰਡਾ ਅਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਸ਼ਹਿਰ ਵਾਸੀਆਂ ਨੇ ਜਸਪ੍ਰੀਤ ਕੌਰ ਦਾ ਸਵਾਗਤ ਬੜੀ ਧੂਮ-ਧਾਮ ਦੇ ਨਾਲ ਢੋਲ ਦੇ ਡਗੇ ਦੇ ਨਾਲ ਕੀਤਾ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਸ਼੍ਰੀ ਜਗਦੇਵ ਸਿੰਘ ਭਟੋਆ ਨੇ ਜਸਪ੍ਰੀਤ ਕੌਰ ਦਾ ਨਿੱਗਾ ਸਵਾਗਤ ਕਿੱਤਾ ਅਤੇ ਬੱਚੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਜਸਪ੍ਰੀਤ ਕੌਰ ਆਪਣੇ ਪਰਿਵਾਰ ਸਮੇਤ ਅਤੇ ਨਗਰ ਨਿਵਾਸੀਆਂ ਦੇ ਨਾਲ ਨਤ ਮਸਤਕ ਹੋਈ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕਮੇਟੀ ਮੈਂਬਰਾਂ ਵੱਲੋਂ ਹੋਣਹਾਰ ਬੱਚੀ ਨੂੰ ਸਰੋਪਾ ਪਾ ਕੇ ਨਿਵਾਜਿਆ ਗਿਆ ਅਤੇ ਹੌਸਲਾ ਅਫਜਾਈ ਕੀਤੀ ਗਈ ਜਿਕਰਯੋਗ ਹੈ ਕਿ ਭੋਪਾਲ ਵਿੱਚ 30 ਯੂਨੀਵਰਸ
*ਮੰਨੀਆਂ ਮੰਗਾਂ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਨਾ ਕਰਨ ਤੇ ਭੜਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ-ਸੂਬਾ ਮੀਤ ਪ੍ਰਧਾਨ ਸਤਵਿੰਦਰ ਸਿੰਘ ਸੈਣੀ*
*13 ਮਾਰਚ ਨੂੰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ ਕਰਨਗੇ ਵਿਧਾਨ ਸਭਾਵਾ ਵੱਲ ਕੂਚ-ਪ੍ਰਧਾਨ ਕੁਲਵੰਤ ਸਿੰਘ*
ਅੱਜ ਮਿਤੀ 11/03/2024 ਨੂੰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਪੰਜਾਬ ਦੇ ਸਮੂਹ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਸੂਬਾ ਮੀਤ ਪ੍ਰਧਾਨ ਸਤਵਿੰਦਰ ਸਿੰਘ ਸੈਣੀ ਅਤੇ ਕੁਲਵੰਤ ਸਿੰਘ ਡਿੱਪੂ ਪ੍ਰਧਾਨ ਨੇ ਰੂਪਨਗਰ ਡਿੱਪੂ ਦੇ ਗੇਟ ਤੇ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਆਪ ਸਰਕਾਰ ਹਰ ਪਾਸੇ ਤੋਂ ਫੇਲ੍ਹ ਹੋ ਚੁੱਕੀ ਹੈ। ਪੰਜਾਬ ਦਾ ਹਰ ਵਰਗ ਦੁਖੀ ਹੈ ਜਿਸ ਦੇ ਚੱਲਦੇ ਜੱਥੇਬੰਦੀ ਵੱਲੋਂ ਵਾਰ ਵਾਰ ਸੰਘਰਸ਼ ਉਲੀਕੇ ਜਾਂਦੇ ਨੇ ਹਰ ਮੀਟਿੰਗ ਦੇ ਵਿੱਚ ਸਰਕਾਰ ਅਤੇ ਮਨੇਜਮੈਂਟ ਮੰਗਾਂ ਨੂੰ ਮੰਨ ਲੈਂਦੀ ਹੈ ਅਤੇ ਲਿਖਤੀ ਭਰੋਸਾ ਵੀ ਦਿੱਤਾ ਜਾਂਦਾ ਹੈ ਪ੍ਰੰਤੂ ਮਨੇਜਮੈਂਟ ਵੱਲੋਂ ਮੰਗਾਂ ਨੂੰ ਮੰਨ ਕੇ ਵੀ ਲਾਗੂ ਕਰਨ ਵਿੱਚ ਦਿਕਤਾਂ ਪੈਦਾ ਕੀਤੀਆਂ ਜਾਂਦੀਆਂ ਹਨ ਪਿੱਛਲੇ ਸਮੇਂ 9 ਫ
ਮਿਤੀ 12 ਮਾਰਚ 2024 ਮੋਰਿੰਡਾ ,ਮੋਰਿੰਡਾ ਚੁੰਨੀ ਰੋਡ ਉੱਤੇ ਅੰਮ੍ਰਿਤ 2.0 ਜਲ ਸਪਲਾਈ ਸਕੀਮ ਦਾ ਵਾਧਾ ਅਤੇ ਪੁਨਰਵਾਸ ਅਧੀਨ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਜੇਕਰ ਯੋਗ ਹੈ ਕਿ ਵਾਟਰ ਸਪਲਾਈ ਸੀਵਰੇਜ ਬੋਰਡ ਤੋਂ ਮਾਨਯੋਗ ਐਸਡੀਓ ਤਰੁਣ ਗੁਪਤਾ ਅਤੇ ਜਈ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਜਲ ਸਪਲਾਈ ਸਕੀਮ ਦਾ ਵਾਧਾ ਅਤੇ ਪੁਨਰਵਾਸ ਵਿੱਚ ਇਹ ਪ੍ਰੋਜੈਕਟ ਚਾਲੂ ਕੀਤਾ ਗਿਆ ਹੈ ਇਸ ਪ੍ਰੋਜੈਕਟ ਦੀ ਲਾਗਤ 7.70 ਕਰੋੜ ਹੈ ਇਸ ਵਿੱਚ ਜਲ ਸਪਲਾਈ ਲਾਈਨਾਂ ਜਿਹੜੀਆਂ ਕਿ 14.3 ਕਿਲੋਮੀਟਰ ਹਨ ਅਤੇ ਇਸ ਵਿੱਚ ਵਾਰਡ ਨੰਬਰ ਪੰਜ ਦੇ ਵਿੱਚ ਨਵਾਂ ਟਿਊਬਵੈਲ ਵੀ ਲਗਾਇਆ ਜਾਣਾ ਹੈ ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੋਂ ਜਲ ਸਪਲਾਈ ਘਰਾਂ ਦੇ ਕਨੈਕਸ਼ਨ ਅਤੇ ਗਲੀਆਂ ਦੀ ਬਹਾਲੀ ਪ੍ਰਮੁੱਖ ਹੈ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਅਨੁਮਾਨਤ ਛੇ ਮਹੀਨੇ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ
ਮਿਤੀ 8 ਮਾਰਚ 2024 ਮੁਰਿੰਡਾ ਪ੍ਰਾਚੀਨ ਸ਼ਿਵ ਮੰਦਿਰ ਉੱਚੀ ਘਾਟੀ ਮੋਰਿੰਡਾ ਦੇ ਵਿੱਚ ਮਹਾ ਸ਼ਿਵਰਾਤਰੀ ਦੇ ਮੌਕੇ ਮਹਾਦੇਵ ਭੋਲੇ ਸ਼ੰਕਰ ਦੇ ਜੈ ਗੋਸ਼ ਦੇ ਨਾਲ ਪਵਿੱਤਰ ਅਤੇ ਅਨੰਦਮਈ ਹੋਇਆ ਮਾਹੌਲ । ਸ਼ਿਵ ਭਗਤਾਂ ਵੱਲੋਂ ਭਜਨ ਕੀਰਤਨ ਕਰਕੇ ਆਪਣੀ ਖੁਸ਼ੀ ਦਾ ਕੀਤਾ ਗਿਆ ਪ੍ਰਗਟਾਵਾ ।
ਮਿਤੀ 8 ਮਾਰਚ 2024 ਮੋਰਿੰਡਾ ਸ਼੍ਰੀ ਸਨਾਤਨ ਧਰਮ ਮੰਦਿਰ ਮੋਰਿੰਡਾ ਵਿਖੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।
ਮਿਤੀ 8 ਮਾਰਚ 2024 ਮੋਰਿੰਡਾ ਮਹਾ ਸ਼ਿਵਰਾਤਰੀ ਦਾ ਤਿਉਹਾਰ ਦੇਸ਼ ਭਰ ਦੇ ਵਿੱਚ ਬੜੀ ਹਰਸ਼ੋ ਉਲਾਸ ਅਤੇ ਆਸਥਾ ਦੇ ਨਾਲ ਮਨਾਇਆ ਗਿਆ , ਸ੍ਰੀ ਦਸ਼ਮੇਸ਼ਵਰ ਤ੍ਰਿਵੈਣੀ ਸ਼ਿਵ ਮੰਦਿਰ ਮੋਰਿੰਡਾ ਅਤੇ ਸ਼ਿਵ ਮੰਦਿਰ ਕਲਹੇੜੀ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ ਭਗਤਾਂ ਵੱਲੋਂ ਭੋਲੇ ਸ਼ੰਕਰ ਮਾਤਾ ਪਾਰਵਤੀ ਜੀ ਦੇ ਭਜਨ ਗਾਏ ਗਏ ਸ਼ਿਵ ਭੋਲੇ ਨਾਥ ਦੀ ਪਿੰਡੀ ਉੱਤੇ ਦੁੱਧ ਦਹੀ ਬਿੱਲ ਪੱਤਰ ਨਾਲ ਅਭਿਸ਼ੇਕ ਕੀਤਾ ਗਿਆ ਸੰਗਤ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ
ਮਿਤੀ 6 ਮਾਰਚ 2024 ਪ੍ਰਾਚੀਨ ਸ਼ਿਵ ਮੰਦਿਰ ਮੋਰਿੰਡਾ ਤੋਂ ਮਹਾ ਸ਼ਿਵਰਾਤਰੀ ਦੇ ਸਬੰਧ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ । ਸ਼ੋਭਾ ਯਾਤਰਾ ਦਾ ਆਨੰਦ ਮਾਨਣ ਦੇ ਲਈ ਤੁਸੀਂ ਵੀਡੀਓ ਨੂੰ ਆਖਿਰ ਤੱਕ ਵੇਖਿਓ। ਸ਼ਰਧਾਲੂਆਂ ਦਾ ਆਸਥਾ ਦੇ ਨਾਲ ਉਤਸ਼ਾਹ ਦੇਖੇ ਬਣਦਾ ਹੈ ਮਹਾਦੇਵ ਮਾਤਾ ਪਾਰਵਤੀ ਜੀ ਦੇ ਵਿਆਹ ਦੇ ਸਬੰਧ ਵਿੱਚ ਸ਼ਰਧਾਲੂ ਖੁਸ਼ੀ ਵਿੱਚ ਨੱਚਦੇ ਟੱਪਦੇ ਤੇ ਗੁਣਗਾਨ ਕਰਦੇ ਹੋਏ ਵਿਸ਼ਾਲ ਸ਼ੋਭਾ ਯਾਤਰਾ ਦਾ ਹਿੱਸਾ ਬਣੇ ।
ਮਿਤੀ 4 ਮਾਰਚ 2024 ਮੋਰਿੰਡਾ :-ਬਿਜਲੀ ਬੋਰਡ ਮੋਰਿੰਡਾ ਦੀ ਕਾਰਜਪ੍ਰਣਾਲੀ ਤੋ ਕਉ ਦੁਖੀ ਨੇ ਮੋਰਿੰਡਾ ਨਿਵਾਸੀ ?ਵੇਖੋ
ਸੁਰਜੀਤ ਨਗਰ ਨਿਵਾਸੀਆਂ ਨੇ ਕੀ ਕੁਝ ਕਿਹਾ ?
ਕਾਰਜਪ੍ਰਣਾਲੀ ਤੇ ਮੌਜੂਦਾ ਐਸ ਡੀ ਓ ਨੇ ਕਿ ਕੁਝ ਕਿਹਾ ਸੁਣੋ ??
ਮਿਤੀ 29 ਫਰਵਰੀ 2024 ਮੋਰਿੰਡਾ:-ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਲਾਕੇ ਦੇ ਲੀਡਰਾਂ ਆਗੂਆਂ ਨਾਲ ਕੀਤੀ ਮੀਟਿੰਗ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ -ਆਪ ਦੇ ਸਮਝੌਤੇ ਤੋਂ ਕੀਤਾ ਸਾਫ ਇਨਕਾਰ ।
ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਸਾਨੀ ਅੰਦੋਲਨ ਨੂੰ ਗਤੀ ਦੇਣ ਦੇ ਮਨੋਰਥ ਦੇ ਨਾਲ ਜ਼ਿਲ੍ਾ ਪਰਿਸ਼ਦ ਮੈਂਬਰਾਂ ਬਲਾਕ ਸੰਮਤੀ ਮੈਂਬਰਾਂ ਪੰਚਾਂ ਸਰਪੰਚਾਂ ਅਤੇ ਕਾਂਗਰਸ ਆਗੂਆਂ ਦੇ ਨਾਲ ਮੋਰਿੰਡਾ ਆਪਣੇ ਨਿਵਾਸ ਵਿਖੇ ਮੀਟਿੰਗ ਕੀਤੀ ਮੀਟਿੰਗ ਵਿੱਚ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਫਸਲਾਂ ਦੀ ਖਰੀਦ ਉੱਤੇ ਐਮਐਸਪੀ ਦੀ ਗਰੰਟੀ ਕਾਨੂੰਨ ਅਤੇ ਕਿਸਾਨ ਮਜ਼ਦੂਰਾਂ ਦਾ ਕਰਜ ਮੁਆਫ ਕਰਨ ਸਮੇਤ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਾਅਦੇ ਪੂਰੇ ਨਹੀਂ ਕੀਤੇ ਗਏ ਇਸੇ ਲਈ ਕਿਸਾਨਾਂ ਨੂੰ ਫਿਰ ਤੋਂ ਅੰਦੋਲਨ ਸ਼ੁਰੂ ਕਰਨਾ ਪਿਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ
ਗੁਰੂ ਰਵਿਦਾਸ ਗੁਰੁਪਰਵ ਦੇ ਪਵਿੱਤਰ ਦਿਹਾੜੇ ਤੇ ਭਾਜਪਾ ਮਹਿਲਾ ਮੋਰਚਾ ਜਿਲਾ ਪ੍ਰਧਾਨ ਸ਼੍ਰੀਮਤੀ ਮੋਨਿਕਾ ਕੱਕੜ ਵਲੋ ਸੰਗਤ ਨੂੰ ਸ਼ੁਭਕਾਮਨਾਵਾਂ ।