Sache Patarkar English

Sache Patarkar English This page is about Current affairs of Punjab and Punjabis. We will try to cover all the Indian Headl

ਮੌਜਾਂ ਹੀ ਮੌਜਾਂ            ਸਾਬਕਾ ਵਿਧਾਇਕ ਫੇਰਨਗੇ ਖਜ਼ਾਨੇ 'ਤੇ 'ਝਾੜੂ'                          ਚਰਨਜੀਤ ਭੁੱਲਰਚੰਡੀਗੜ੍ਹ :ਪੰਜਾਬ ਸਰਕ...
19/03/2022

ਮੌਜਾਂ ਹੀ ਮੌਜਾਂ
ਸਾਬਕਾ ਵਿਧਾਇਕ ਫੇਰਨਗੇ ਖਜ਼ਾਨੇ 'ਤੇ 'ਝਾੜੂ'
ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਸਰਕਾਰ ਦੇ ਖਜ਼ਾਨੇ 'ਤੇ ਐਤਕੀਂ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਦਾ ਵੱਡਾ ਬੋਝ ਪਏਗਾ | ਪਹਿਲੀ ਦਫਾ ਹੈ ਕਿ ਨਵੀਂ ਵਿਧਾਨ ਸਭਾ ਚੁਣੇ ਜਾਣ ਨਾਲ ਸਾਬਕਾ ਵਿਧਾਇਕਾਂ ਦੀ ਕਤਾਰ ਲੰਮੀ ਹੋ ਗਈ ਹੈ | ਆਮ ਆਦਮੀ ਪਾਰਟੀ ਦੀ ਪੰਜਾਬ ਚੋਣਾਂ ਵਿਚ ਆਈ ਸੁਨਾਮੀ ਨੇ ਸਿਆਸੀ ਹਸਤੀਆਂ ਨੂੰ 'ਸਾਬਕਾ ਵਿਧਾਇਕਾਂ' ਵਾਲੀ ਕਤਾਰ ਵਿਚ ਬਿਠਾ ਦਿੱਤਾ ਹੈ | ਬੇਸ਼ੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪ੍ਰੰਤੂ ਉਹ 5.26 ਲੱਖ ਪ੍ਰਤੀ ਮਹੀਨਾ ਪੈਨਸ਼ਨ ਲੈਣ ਦੇ ਹੱਕਦਾਰ ਬਣ ਗਏ ਸਨ |
17ਵੀਂ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ ਪੰਜਾਬ ਦੇ 245 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲ ਰਹੀ ਸੀ | ਹੁਣ ਬਹੁਤੇ ਵਿਧਾਇਕ ਤੇ ਮੰਤਰੀ ਚੋਣਾਂ ਹਾਰ ਗਏ ਹਨ ਜਿਸ ਕਰਕੇ 80 ਹੋਰ ਨਵੇਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ | ਮਤਲਬ ਕਿ ਹੁਣ 325 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਿਆ ਕਰੇਗੀ | ਸਰਕਾਰੀ ਹਲਕੇ ਦੱਸਦੇ ਹਨ ਕਿ ਪਹਿਲੀ ਦਫਾ ਹੈ ਕਿ ਸਾਬਕਾ ਵਿਧਾਇਕਾਂ ਦੀ ਗਿਣਤੀ 'ਚ ਏਡਾ ਵੱਡਾ ਇਜਾਫਾ ਹੋਇਆ ਹੈ |ਹੁਣ ਸਾਬਕਾ ਵਿਧਾਇਕਾਂ ਦੀ ਗਿਣਤੀ ਵਧਣ ਕਰਕੇ ਪੈਨਸ਼ਨ ਦੀ ਸਲਾਨਾ ਬਜਟ 30 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ | ਨਵੇਂ ਸਾਬਕਾ ਵਿਧਾਇਕ ਕਤਾਰ ਵਿਚ ਜੁੜਨ ਕਰਕੇ ਘੱਟੋ ਘੱਟ 8 ਕਰੋੜ ਰੁਪਏ ਸਲਾਨਾ ਦਾ ਭਾਰ ਵਧਣਾ ਹੈ |
ਸਾਬਕਾ ਮੁੱਖ ਮੰੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮਗਰੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਧ ਪੈਨਸ਼ਨ ਲੈਣ ਦੇ ਲਿਹਾਜ ਨਾਲ ਸੀਨੀਅਰ ਹਨ | ਬੀਬੀ ਭੱਠਲ ਤੋਂ ਇਲਾਵਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਸਾਬਕਾ ਅਕਾਲੀ ਮੰਤਰੀ ਸਰਵਨ ਸਿੰਘ ਫਿਲੌਰ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਸਭ ਤੋਂ ਵੱਧ ਸਾਬਕਾ ਵਿਧਾਇਕਾਂ ਵਾਲੀ ਪੈਨਸ਼ਨ ਮਿਲ ਰਹੀ ਹੈ | ਬੀਬੀ ਭੱਠਲ ਛੇ ਦਫਾ ਵਿਧਾਇਕ ਬਣੇ ਹਨ ਜਿਸ ਕਰਕੇ ਉਨ੍ਹਾਂ ਨੂੰ 3.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ | ਇਸੇ ਤਰ੍ਹਾਂ ਲਾਲ ਸਿੰਘ ਅਤੇ ਸਰਵਨ ਸਿੰਘ ਫਿਲੌਰ ਵੀ ਛੇ ਛੇ ਵਾਰ ਵਿਧਾਇਕ ਰਹਿ ਚੁੱਕੇ ਹਨ |ਇਨ੍ਹ੍ਹਾਂ ਆਗੂਆਂ ਨੂੰ ਵੀ ਸਵਾ ਤਿੰਨ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ |
ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਪੰਜ ਦਫਾ ਵਿਧਾਇਕ ਬਣੇ ਹਨ ਜਿਸ ਕਰਕੇ ਉਨ੍ਹਾਂ ਨੂੰ ਪ੍ਰਤੀ ਮਹੀਨਾ 2.75 ਲੱਖ ਰੁਪਏ ਪੈਨਸ਼ਨ ਮਿਲ ਰਹੀ ਹੈ | ਸੁਖਦੇਵ ਸਿੰਘ ਢੀਂਡਸਾ ਵੀ ਖਜ਼ਾਨੇ ਚੋਂ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ | ਅਪਰੈਲ ਮਹੀਨੇ ਵਿਚ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਦੀ ਬਤੌਰ ਰਾਜ ਸਭਾ ਮੈਂਬਰ ਮਿਆਦ ਖਤਮ ਹੋ ਰਹੀ ਹੈ | ਸਾਬਕਾ ਸੰਸਦ ਮੈਂਬਰ ਬਣਨ ਦੀ ਸੂਰਤ ਵਿਚ ਢੀਂਡਸਾ ਅਤੇ ਭੂੰਦੜ ਨੂੰ ਸਾਬਕਾ ਐਮ.ਪੀ ਵਾਲੀ ਪੈਨਸ਼ਨ ਵੀ ਮਿਲਣੀ ਸ਼ੁਰੂ ਹੋ ਜਾਣੀ ਹੈ | ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਸਵਾ ਦੋ ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ |
ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਐਤਕੀਂ ਚੌਥੀ ਦਫਾ ਵਿਧਾਇਕ ਬਣੇ ਹਨ |ਪਹਿਲਾਂ ਉਨ੍ਹਾਂ ਨੂੰ ਤਿੰਨ ਟਰਮਾਂ ਦੀ ਪੌਣੇ ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਸੀ ਜੋ ਕਿ ਹੁਣ ਵਿਧਾਇਕ ਬਣਨ ਮਗਰੋਂ ਬੰਦ ਹੋ ਗਈ ਹੈ | ਦੂਸਰੀ ਤਰਫ ਪ੍ਰਤਾਪ ਸਿੰਘ ਬਾਜਵਾ ਦੀ ਜਦੋਂ ਹੀ ਅਪਰੈਲ ਵਿਚ ਰਾਜ ਸਭਾ ਮੈਂਬਰੀ ਦੀ ਮਿਆਦ ਖਤਮ ਹੋਵੇਗੀ ਤਾਂ ਉਦੋਂ ਹੀ ਸਾਬਕਾ ਐਮ.ਪੀ ਵਾਲੀ ਪੈਨਸ਼ਨ ਸ਼ੁਰੂ ਹੋ ਜਾਵੇਗੀ |ਵੇਰਵਿਆਂ ਅਨੁਸਾਰ ਜੋ ਇੱਕ ਵਾਰੀ ਵਿਧਾਇਕ ਬਣ ਜਾਂਦਾ ਹੈ, ਉਹ ਸਭ ਭੱਤਿਆਂ ਸਮੇਤ 75,150 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ | ਅਗਰ ਦੋ ਵਾਰੀ ਵਿਧਾਇਕ ਬਣਦਾ ਹੈ ਤਾਂ ਸਵਾ ਲੱਖ ਰੁਪਏ, ਤਿੰਨ ਵਾਰੀ ਬਣਨ 'ਤੇ ਪੌਣੇ ਦੋ ਲੱਖ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ |
ਪੰਜਾਬ ਸਰਕਾਰ ਨੇ 26 ਅਕਤੂਬਰ 2016 ਨੂੰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਿਚ ਵਾਧਾ ਕੀਤਾ ਸੀ |ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 197 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ(ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਨਿਯਮ 1984 ਦੀ ਧਾਰਾ 3(1) ਅਧੀਨ ਪੈਨਸ਼ਨ ਨਿਸ਼ਚਿਤ ਕੀਤੀ ਜਾਂਦੀ ਹੈ | ਇੱਕ ਵਾਰੀ ਵਿਧਾਇਕ ਚੁਣੇ ਜਾਣ ਮਗਰੋਂ ਜੀਵਨ ਭਰ ਲਈ ਪੈਨਸ਼ਨ ਦਾ ਹੱਕ ਮਿਲ ਜਾਂਦਾ ਹੈ | ਮੌਤ ਹੋਣ ਦੀ ਸੂਰਤ ਵਿਚ ਪਿਛੋਂ ਪਰਿਵਾਰ ਨੂੰ ਫੈਮਿਲੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ | www.viapunjab.blogspot.com

- ਚਰਨਜੀਤ ਭੁੱਲਰ

ਸ਼ੁਕਰੀਆ ਮਾਨ ਸਾਬ੍ਹ ਆਪਣਾ ਵਾਇਦਾ ਪੁਗਾਉਣ ਲਈ ਕਿ ਹਰਾ ਪਿੰਨ ਸਭ ਤੋਂ ਪਹਿਲਾਂ ਰੁਜ਼ਗਾਰ ਹਿੱਤ ਚੱਲੇਗਾ। ਪਹਿਲੀ ਸੱਟੇ 25000 ਨੌਕਰੀ ਕੱਢੀ ਗਈ , ਚ...
19/03/2022

ਸ਼ੁਕਰੀਆ ਮਾਨ ਸਾਬ੍ਹ ਆਪਣਾ ਵਾਇਦਾ ਪੁਗਾਉਣ ਲਈ ਕਿ ਹਰਾ ਪਿੰਨ ਸਭ ਤੋਂ ਪਹਿਲਾਂ ਰੁਜ਼ਗਾਰ ਹਿੱਤ ਚੱਲੇਗਾ। ਪਹਿਲੀ ਸੱਟੇ 25000 ਨੌਕਰੀ ਕੱਢੀ ਗਈ , ਚੰਗੀ ਗੱਲ ਇਆ, ਬੱਸ ਏਨਾ ਖਿਆਲ ਰੱਖਿਓ ਕਿ ਇੱਕ ਤਾਂ ਭਰਤੀ ਪ੍ਰਕਿਰਿਆ ਪਾਰਦਰਸ਼ਤਾ ਨਾਲ਼ ਨੇਪਰੇ ਚਾੜ੍ਹੀ ਜਾਵੇ ਤਾਂ ਕਿ ਇਹ ਅਦਾਲਤੀ ਚੱਕਰ ਵਿੱਚ ਨਾ ਫਸੇ , ਨਹੀਂ ਤਾਂ ਬੱਚੇ ਇੰਤਜ਼ਾਰ ਵਿੱਚ ਸੁੱਕ ਜਾਂਦੇ ਹਨ। ਹੋ ਸਕੇ ਤਾਂ ਆਪਣਾ ਭਰਤੀ ਬੋਰਡ ਨਵੇਂ ਸਿਰੇ ਤੋਂ ਬਣਾ ਲਓ। ਦੂਜਾ ਬੇਰੁਜ਼ਗਾਰਾਂ ਦੀ ਫਾਰਮ ਭਰਾਈ ਫੀਸ ਛਿੱਲ ਲਾਹੂ ਨਾ ਰੱਖੀ ਜਾਏ ਤੇ ਸਭ ਤੋਂ ਜ਼ਰੂਰੀ ਅਪੀਲ ਹੈ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਦੇ ਮੱਦੇਨਜ਼ਰ ਉਮਰ ਹੱਦ (ਓਵਰ ਏੇਜ) ਵਿੱਚ ਰਿਆਇਤ ਦਿੱਤੀ ਜਾਵੇ। ਦੂਜਿਆਂ ਰੁਕੀਆਂ ਭਰਤੀਆਂ, ਸਟੇਅ ਤੇ ਕੱਚੇ ਮੁਲਾਜਮ ਵਰਗ ਵਾਸਤੇ ਵੀ ਕੰਮ ਹੋਵੇ। ਇੱਕ ਹੋਰ ਲੱਗਦੇ ਹੱਥ ਮਿੰਨਤ ਕਰ ਲਵਾਂ ਕਿਉਂਕਿ ਹੋ ਸਕਦੈ ਅਗਲੀ ਵਾਰ ਪੋਸਟ ਆਲੋਚਨਾ ਵਾਲ਼ੀ ਆ ਜਾਵੇ, ਇਹ ਹੈ ਕਿ ਸ਼ਾਮ ਨੂੰ ਬੱਚੇ ਗਰਾਊਂਡ ਜਾਂਦੇ ਹਨ, ਤਿਆਰੀ ਲਈ , ਪੂਰੇ ਪੰਜਾਬ ਵਿਚ ਵਾਲੀਬਾਲ ਦਾ ਕਲਚਰ ਪਸਰ ਰਿਹੈ, ਸੋ ਕਿਰਪਾ ਕਰਕੇ ਸ਼ਾਮ ਆਲੇ ਬਿਜਲੀ ਕੱਟ ਬੰਦ ਕਰੋ , ਮੁੜ ਕੇ ਕੋਈ ਠੇਕੇ ਨੂੰ ਤੇ ਕੋਈ ਗੇੜੀ ਨੂੰ ਨਿਕਲ ਜਾਂਦੈ !!!!
- ਮਿੰਟੂ ਗੁਰੂਸਰੀਆ

ਟੋਲ ਪਲਾਜਿਆਂ ਤੇ ਬੰਦ ਕਰਾਏ ਲੰਗਰ ਮੁੜ ਸੰਗਤ ਨੇ ਕੀਤੇ ਸ਼ੁਰੂ, ਮੋਰਚਿਆਂ ਵੱਲ ਮੁੜ੍ਹ ਰਵਾਨਗੀਆਂ ਪੈਣੀਆਂ ਸ਼ੁਰੂਗੁਰੂ ਨਾਨਕ ਜੀ ਕਿਰਤੀ ਲੋਕਾਂ ਤੇ ਆਪ...
28/01/2021

ਟੋਲ ਪਲਾਜਿਆਂ ਤੇ ਬੰਦ ਕਰਾਏ ਲੰਗਰ ਮੁੜ ਸੰਗਤ ਨੇ ਕੀਤੇ ਸ਼ੁਰੂ, ਮੋਰਚਿਆਂ ਵੱਲ ਮੁੜ੍ਹ ਰਵਾਨਗੀਆਂ ਪੈਣੀਆਂ ਸ਼ੁਰੂ
ਗੁਰੂ ਨਾਨਕ ਜੀ ਕਿਰਤੀ ਲੋਕਾਂ ਤੇ ਆਪਣੀ ਮਿਹਰ ਬਣਾਈ ਰੱਖੋਂ ਜੀ !

Address

SCF 103, Police Station Road , Opposite Court Complex , Zirakpur
Mohali
140603

Alerts

Be the first to know and let us send you an email when Sache Patarkar English posts news and promotions. Your email address will not be used for any other purpose, and you can unsubscribe at any time.

Contact The Business

Send a message to Sache Patarkar English:

Share

Category

Nearby media companies