Public Dastak, ਪਬਲਿਕ ਦਸਤਕ, पब्लिक दस्तक

  • Home
  • Ludhiana
  • Public Dastak, ਪਬਲਿਕ ਦਸਤਕ, पब्लिक दस्तक

Public Dastak, ਪਬਲਿਕ ਦਸਤਕ, पब्लिक दस्तक Public Dastak Newspaper & Web Channel

30/04/2024

16 ਸਾਲ ਬਾਅਦ ਪਤੀ ਪਤਨੀ ਵਿਚਕਾਰ ਹੋਇਆ ਵਿਵਾਦ। ਪਤੀ ਉਪਰ ਲਗਾਏ ਗਏ ਪਤਨੀ ਵੱਲੋਂ ਦੋਸ਼। ਵੇਖੋ ਵੀਡੀਓ ਅਤੇ ਜਾਣੋ ਸੱਚ।

12/02/2024

PLS SUBACRIBE SHARE LIKED FOLLOW..............ਭਾਜਪਾ ਕਿਸਾਨਾਂ ਅਤੇ ਸੈਨਿਕਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ - ਮਲਿਕਾਅਰਜੁਨ ਖੜਗੇ
#ਆਮ #ਪੰਜਾਬ #ਮਾਛੀਵਾਡ਼ਾ
ਭਾਜਪਾ ਕਿਸਾਨਾਂ ਅਤੇ ਸੈਨਿਕਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ - ਮਲਿਕਾਅਰਜੁਨ ਖੜਗੇ

ਸਮਰਾਲਾ 11 ਫ਼ਰਵਰੀ ( ਭੂਸ਼ਨ ਬਾਂਸਲ ਸੁਨੀਲ ਅਗਰਵਾਲ)
ਭਾਜਪਾ ਸਰਕਾਰ ਕਿਸਾਨਾਂ ਅਤੇ ਸੈਨਿਕਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਇਹ ਗੱਲ ਆਲ ਇੰਡੀਆ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਸਮਰਾਲਾ ਵਿੱਚ ਹੋਈ ਕਾਂਗਰਸ ਪਾਰਟੀ ਦੀ ਪਹਿਲੀ ਕਨਵੈਨਸ਼ਨ ਵਿੱਚ ਹਜ਼ਾਰਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੀ। ਭਾਜਪਾ 'ਤੇ ਹਮਲਾ ਕਰਦੇ ਹੋਏ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਕਿਸਾਨਾਂ ਨੂੰ ਖਤਮ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਮਹਾਰਾਜਾ ਬਣਾਉਣ 'ਤੇ ਤੁਲੀ ਹੋਈ ਹੈ। ਖੜਗੇ ਨੇ ਅੱਗੇ ਕਿਹਾ ਕਿ ਫੌਜ ਵਿੱਚ ਸਿਪਾਹੀਆਂ ਦੀ ਨਿਯੁਕਤੀ ਬਦਲ ਕੇ ਉਨ੍ਹਾਂ ਨੂੰ ਅਗਨੀਵੀਰ ਨਾਮ ਦੇ ਕੇ ਕੁਝ ਸਾਲਾਂ ਲਈ ਰੱਖਿਆ ਜਾਣਾ ਇੱਕ ਤਰ੍ਹਾਂ ਨਾਲ ਫੌਜੀਆਂ ਨਾਲ ਧੋਖਾ ਹੈ। ਖੜਗੇ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਖੇਤੀ ਅਤੇ ਬਾਗਬਾਨੀ ਦੇ ਨਾਂ 'ਤੇ ਦੇਸ਼ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ, ਅੱਜ ਵੀ ਕਿਸਾਨ ਦਿੱਲੀ ਜਾ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਅਜਿਹਾ ਕਾਂਗਰਸ ਦੇ ਦੌਰ 'ਚ ਕਦੇ ਨਹੀਂ ਹੋਇਆ ਸੀ।
ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਕਰਦੇ ਹੋਏ ਖੜਗੇ ਨੇ ਕਿਹਾ ਕਿ ਮੋਦੀ ਦੇ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਅਤੇ ਖਾਣ ਲਈ ਕੁਝ ਹੋਰ ਹੈ। ਸਾਡੀ ਕਾਂਗਰਸ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰੇਗੀ ਕਿਉਂਕਿ ਕਿਸਾਨਾਂ ਦੀ ਭਲਾਈ ਅਤੇ ਸੈਨਿਕ ਸਾਡੀ ਪਾਰਟੀ ਦੀ ਪਹਿਲ ਹੈ ਤੇ ਹਮੇਸ਼ਾ ਪਹਿਲਕਦਮੀ ਰਹੇਗੀ।

ਬਾਕਸ
ਖਾਣ ਨੂੰ ਕੁਝ ਨਾ ਮਿਲਿਆ, ਪਾਣੀ ਨੂੰ ਲੈ ਕੇ ਹੋਈ ਲੜਾਈ
ਅੱਜ ਦੀ ਕਾਂਗਰਸ ਪਾਰਟੀ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਏ ਕਾਂਗਰਸੀ ਵਰਕਰ ਅਤੇ ਹਜ਼ਾਰਾਂ ਲੋਕ ਪਾਣੀ ਲਈ ਲੜਦੇ ਦੇਖੇ ਗਏ। ਇਸ ਤੋਂ ਇਲਾਵਾ ਖਾਣ ਲਈ ਹੋਰ ਕੁਝ ਨਹੀਂ ਮਿਲਿਆ, ਜਿਸ ਕਾਰਨ ਕਾਂਗਰਸੀ ਵਰਕਰਾਂ ਤੇ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਕਨਵੈਨਸ਼ਨ ਵਿੱਚ ਆਏ ਲੋਕਾਂ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੇ ਚਿਹਰੇ ਭੁੱਖ ਨਾਲ ਤੜਫਦੇ ਨਜ਼ਰ ਆਏ।
ਬਾਕਸ
ਅੱਜ ਦੀ ਕਨਵੈਨਸ਼ਨ ਮੁੱਖ ਤੌਰ 'ਤੇ ਕਾਂਗਰਸੀ ਵਰਕਰਾਂ ਦੀ ਕਨਵੈਨਸ਼ਨ ਸੀ ਪਰ ਇਸ ਕਨਵੈਨਸ਼ਨ 'ਚ ਵਰਕਰਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਲੋਕ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅੱਜ ਇਸ ਕਨਵੈਨਸ਼ਨ ਨੂੰ ਕੌਣ ਸੰਬੋਧਨ ਕਰੇਗਾ ਅਤੇ ਇਹ ਕਿਉਂ ਹੋ ਰਹੀ ਹੈ।
ਬਾਕਸ
ਅੱਜ ਦੀ ਇਸ ਕਨਵੈਨਸ਼ਨ ਵਿੱਚ ਜਿੱਥੇ ਇੱਕ ਪਾਸੇ ਰਾਜਾ ਵੜਿੰਗ ਦੇ ਕਰੀਬੀ ਰਹੇ ਸਾਬਕਾ ਕੈਬਨਿਟ ਮੰਤਰੀਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ, ਉੱਥੇ ਹੀ ਕੁਝ ਮਹੀਨੇ ਪਹਿਲਾਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਦਿੱਗਜ ਆਗੂਆਂ ਨੂੰ ਸੰਬੋਧਨ ਕਰਨ ਦਾ ਮੌਕਾ ਨਹੀਂ ਮਿਲਿਆ। ਇੱਕ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਦੂਜੇ ਪਾਸੇ ਬਹੁਤ ਹੀ ਚਰਚਿਤ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸੀ।
ਬਾਕਸ

ਅੱਜ ਦੀ ਕਨਵੈਨਸ਼ਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਸਾਬਕਾ ਮੰਤਰੀ ਕੇਪੀ ਰਾਣਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੀਨੀਅਰ ਆਗੂਆਂ ਨੇ ਇਸ ਕਨਵੈਨਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਬਿਆਨਾਂ ਨਾਲ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੇ ਹਮਲਾ ਕੀਤਾ । ਇਨ੍ਹਾਂ ਦਿੱਗਜ ਆਗੂਆਂ ਨੇ ਜਿੱਥੇ ਪੰਜਾਬ ਵਿੱਚ ‘ਆਪ’ ਸਰਕਾਰ ਨੂੰ ਨਾਕਾਮ ਕਰਾਰ ਦਿੱਤਾ, ਉੱਥੇ ਹੀ ਭਾਜਪਾ ਅਤੇ ਅਕਾਲੀ ਦਲ ਦੇ ਆਉਣ ਵਾਲੇ ਗਠਜੋੜ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ।
ਬਾਕਸ
ਵਰਨਣਯੋਗ ਹੈ ਕਿ ਜਦੋਂ ਆਲ ਇੰਡੀਆ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਹਜ਼ਾਰਾਂ ਲੋਕਾਂ ਅਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ, ਉਸ ਸਮੇਂ ਪੰਡਾਲ ਵਿਚ ਹਜ਼ਾਰਾਂ ਕੁਰਸੀਆਂ ਖਾਲੀ ਪਈਆਂ ਸਨ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਕੀਤਾ ਗਿਆ।

12/02/2024

PLS SUBSCRIBE SHARE LIKED FOLLOW....,,,,,ਅਲੱਗ ਅਲੱਗ ਹਲਕਿਆਂ ਤੋਂ ਸੀਨੀਅਰ ਆਪ ਆਗੂ ਵੱਡੇ ਇਕੱਠ ਨਾਲ ਖੰਨਾ ਨੂੰ ਰਵਾਨਾ ਹੋ ਰਹੇ
#ਪੰਜਾਬ #ਮਾਛੀਵਾਡ਼ਾ #ਆਮ ਆਦਮੀ ਪਾਰਟੀ ਦੀ ਖੰਨਾ ਵਿਖੇ ਅੱਜ ਹੋ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਅਲੱਗ ਅਲੱਗ ਹਲਕਿਆਂ ਤੋਂ ਸੀਨੀਅਰ ਆਪ ਆਗੂ ਵੱਡੇ ਇਕੱਠ ਨਾਲ ਖੰਨਾ ਨੂੰ ਰਵਾਨਾ ਹੋ ਰਹੇ ਨੇ ਉੱਥੇ ਹਲਕਾ ਸਮਰਾਲਾ ਦੇ ਮਾਛੀਵਾੜਾ ਸਾਹਿਬ ਤੋਂ ਸੀਨੀਅਰ ਆਪ ਆਗੂ ਮੋਹਿਤ ਕੁੰਦਰਾ (ਸਾਨੂੰ) ਵੀ ਭਾਰੀ ਇਕੱਠ ਨਾਲ ਖੰਨਾ ਵਿਖੇ ਹੋ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਏ। ਕੁੰਦਰਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਆਮ ਜਨਤਾ ਲਈ ਕੰਮ ਕੀਤੇ ਜਾ ਰਹੇ ਹਨ ਉਹ ਬੜੇ ਹੀ ਸ਼ਿਲਾਗਾ ਯੋਗ ਹਨ ਇਹ ਭਾਰੀ ਇਕੱਠ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਈ ਹੈ। ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਵੀ 13 ਦੀਆਂ 13 ਸੀਟਾਂ ਤੇ ਜਿੱਤੇਗੀ। ਸੀਐਮ ਭਗਵੰਤ ਸਿੰਘ ਮਾਨ ਵੱਲੋਂ ਜੋ ਸਕੀਮ ਚਲਾਈ ਗਈ ਸਰਕਾਰ ਤੁਹਾਡੇ ਦੁਆਰ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਲੋਕ ਇਸ ਸਕੀਮ ਤੋਂ ਬਹੁਤ ਖੁਸ਼ ਹਨ ਕਿਉਂਕਿ ਪਹਿਲਾਂ ਉਹਨਾਂ ਨੂੰ ਸਰਕਾਰੀ ਦਫਤਰਾਂ ਵਾਰ-ਵਾਰ ਗੇੜੇ ਕੱਢਣੇ ਪਏ ਦੇ ਸਨ ਅਤੇ ਹੁਣ ਉਹਨਾਂ ਦਾ ਕੰਮ ਉਹਨਾਂ ਦੇ ਆਪਣੇ ਇਲਾਕੇ ਵਿੱਚ ਪਹਿਲ ਦੇ ਆਧਾਰ ਤੇ ਹੋ ਰਿਹਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਖੰਨਾ ਦੀ ਵਿਸ਼ਾਲ ਰੈਲੀ ਵਿੱਚ ਪਹੁੰਚ ਰਹੇ ਹਨ। ਜਿੱਥੇ ਸਾਨੂੰ ਇਹ ਆਸ ਹੈ ਕਿ ਉਹ ਪੰਜਾਬ ਨੂੰ ਕੋਈ ਵੱਡਾ ਤੋਹਫਾ ਦੇ ਕੇ ਜਾਣਗੇ।

08/02/2024

PLS SUBSCRIBR SHARE LIKED FOLLOW..........ਕਿਸਾਨ ਦਾ ਇਕਲੌਤਾ ਪੁੱਤਰ ਚਡ਼ ਗਿਆ ਨਸ਼ਿਆਂ ਦੀ ਭੇਟ
#ਪੰਜਾਬ #ਮਾਛੀਵਾਡ਼ਾ # ਕਿਸਾਨ ਦਾ ਇਕਲੌਤਾ ਪੁੱਤਰ ਚਡ਼ ਗਿਆ ਨਸ਼ਿਆਂ ਦੀ ਭੇਟ ਸਤਲੁਜ ਦਰਿਆ ਕਿਨਾਰੇ ਮਿਲੀ ਸੀ ਲਾਸ਼ 22 ਫ਼ਰਵਰੀ ਨੂੰ ਜਾਣਾ ਸੀ ਵਿਦੇਸ਼। ਦੋ ਦਿਨ ਪਹਿਲਾਂ ਮਾਛੀਵਾੜਾ ਸਾਹਿਬ ਤੋਂ 10 ਕਿਲੋਮੀਟਰ ਦੂਰ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਇੱਕ ਮ੍ਰਿਤਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੀ ਪੁਲਸ ਨੂੰ ਪਹਿਚਾਣ ਨਾ ਹੋ ਸਕੀ ਪਰ ਅੱਜ ਜਦੋਂ ਉਸਦੀ ਤਸਵੀਰ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਈ ਤਾਂ ਇਹ ਨੌਜਵਾਨ ਨੇਡ਼੍ਹਲੇ ਪਿੰਡ ਰਤੀਪੁਰ ਦਾ ਨਿਵਾਸੀ ਜਸ਼ਨਪ੍ਰੀਤ ਸਿੰਘ (28) ਸਾਲਾਂ ਨਿਕਲਿਆ। ਪਿੰਡ ਰਤੀਪੁਰ ਦੇ ਕਿਸਾਨ ਰਣਜੋਧ ਸਿੰਘ ਦਾ ਇਕਲੌਤਾ ਪੁੱਤਰ ਜਸ਼ਨਪ੍ਰੀਤ ਸਿੰਘ ਮਾਡ਼ੀ ਸੰਗਤ ਵਿਚ ਪੈਣ ਕਾਰਨ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਇਹ ਨੌਜਵਾਨ ਨਸ਼ੇ ਛੱਡਣਾ ਚਾਹੁੰਦਾ ਸੀ ਜਿਸ ਕਾਰਨ ਉਸਦਾ ਨਸ਼ਾ ਛੁਡਾਓ ਕੇਂਦਰ ਵਿਚ ਇਲਾਜ ਵੀ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਹ ਨਸ਼ਾ ਛੁਡਾਓ ਕੇਂਦਰ ਵਿਚੋ ਵਾਪਸ ਆਇਆ ਸੀ ਅਤੇ ਹੁਣ ਉਹ ਘਰੋਂ ਮਾਪਿਆਂ ਨੂੰ ਕਹਿ ਕੇ ਗਿਆ ਕਿ ਉਹ ਨਸ਼ੇ ਛੱਡਣਾ ਚਾਹੁੰਦਾ ਹੈ ਅਤੇ ਮੁਡ਼ ਨਸ਼ਾ ਛੁਡਾਓ ਕੇਂਦਰ ਵਿਚ ਇਲਾਜ ਕਰਵਾਉਣ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਘਰੋਂ ਉਹ ਆਪਣੇ ਬੈਗ ਵਿਚ ਕੱਪਡ਼ੇ ਪਾ ਤੇ ਮੋਬਾਇਲ ਲੈ ਕੇ ਰਾਡ਼ਾ ਸਾਹਿਬ ਨੇਡ਼੍ਹੇ ਨਸ਼ਾ ਛੁਡਾਓ ਕੇਂਦਰ ਵਿਚ ਜਾਣ ਲਈ ਕਹਿ ਕੇ ਚਲਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਤਾਂ ਉਨ੍ਹਾਂ ਦਾ ਪੁੱਤਰ ਨਸ਼ਾ ਛੁਡਾਓ ਕੇਂਦਰ ਵਿਚ ਆਪਣਾ ਇਲਾਜ ਕਰਵਾ ਰਿਹਾ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਉਨ੍ਹਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਉਸ ਨਾਲ ਨਸ਼ਾ ਕਰਨ ਵਾਲੇ ਸਾਥੀਆਂ ਨੇ ਨਸ਼ਾ ਦੇ ਕੇ ਮਾਰ ਦਿੱਤਾ ਅਤੇ ਫਿਰ ਲਾਸ਼ ਨੂੰ ਸਤਲੁਜ ਦਰਿਆ ਕਿਨਾਰੇ ਸੁੱਟ ਦਿੱਤਾ। ਮ੍ਰਿਤਕ ਕੋਲ ਜੋ ਉਸਦੇ ਕੱਪਡ਼ਿਆਂ ਵਾਲਾ ਬੈਗ, ਮੋਬਾਇਲ ਤੇ ਹੋਰ ਦਸਤਾਵੇਜ਼ ਸਨ, ਉਹ ਵੀ ਨਹੀਂ ਮਿਲੇ ਤਾਂ ਜੋ ਉਸਦੀ ਪਹਿਚਾਣ ਨਾ ਹੋ ਸਕੇ। ਫਿਲਹਾਲ ਪੁਲਸ ਵਲੋਂ ਮਾਪਿਆਂ ਦੇ ਬਿਆਨ ਦਰਜ ਕਰ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ ਜਿਸ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਸ਼ਨਪ੍ਰੀਤ ਸਿੰਘ ਦੀ ਮੌਤ ਕਿਵੇਂ ਹੋਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਸ਼ਨਪ੍ਰੀਤ ਸਿੰਘ ਨਸ਼ਿਆਂ ਦੀ ਦਲਦਲ ’ਚੋਂ ਨਿਕਲ ਕੇ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ। ਪਰਿਵਾਰ ਵਲੋਂ ਉਸਨੂੰ ਵਿਦੇਸ਼ ਭੇਜਣ ਦੀ ਕਿਸੇ ਏਜੰਟ ਕੋਲ ਫਾਈਲ ਵੀ ਲਗਾਈ ਹੋਈ ਸੀ 22 ਫ਼ਰਵਰੀ ਨੂੰ ਉਸ ਨੇ ਵਿਸੇਸ਼ ਜਾਣਾ ਸੀ ਪਰ ਹੋਣੀ ਅਜਿਹੀ ਵਾਪਰੀ ਕਿ ਨਾ ਤਾਂ ਜਸ਼ਨਪ੍ਰੀਤ ਸਿੰਘ ਨਸ਼ੇ ਦੀ ਦਲਦਲ ’ਚੋਂ ਨਿਕਲ ਸਕਿਆ ਅਤੇ ਨਾ ਹੀ ਵਿਦੇਸ਼ ਜਾ ਸਕਿਆ। ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਜਿਸ ਦਾ ਕੋਈ ਵੀ ਭੈਣ ਜਾਂ ਭਰਾ ਨਹੀਂ ਜਿਸ ਕਾਰਨ ਪਰਿਵਾਰ ਉੱਪਰ ਤਾਂ ਦੁੱਖਾਂ ਦਾ ਪਹਾਡ਼ ਟੁੱਟ ਗਿਆ

08/02/2024

PLS SUBSCRIBE SHARE LIKED FOLLOW...........ਪੰਜਾਬ 'ਚ ਹਰ ਕਿਸਮ ਦੀਆਂ ਰਜਿਸਟਰੀਆਂ 'ਤੇ NOC ਵਾਲੀ ਸ਼ਰਤ ਖਤਮ
#ਅਸਲਾ #ਪੰਜਾਬ #ਮਾਛੀਵਾਡ਼ਾ #ਪੰਜਾਬ 'ਚ ਹਰ ਕਿਸਮ ਦੀਆਂ ਰਜਿਸਟਰੀਆਂ 'ਤੇ NOC ਵਾਲੀ ਸ਼ਰਤ ਖਤਮ ਦੇ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਟਵੀਟ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਦੀ ਲਹਿਰ। ਰਜਿਸਟਰੀਆਂ ਵਿੱਚ NOC ਨੂੰ ਖਤਮ ਕਰਨ ਸਾਡੀ ਖੱਜਲ ਖੁਆਰੀ ਸਰਕਾਰੀ ਦਫਤਰਾਂ ਅੰਦਰ ਘਟੇਗੀ। ਅਤੇ ਇਸ ਨਾਲ ਜੁੜੇ ਹੋਏ ਲੋਕਾਂ ਨੇ ਕਿਹਾ ਕਿ ਸਾਡੇ ਕਾਰੋਬਾਰ ਚ ਵਾਧਾ ਹੋਵੇਗਾ। ਅਤੇ ਰੁਕੀਆ ਰਜਿਸਟਰੀਆਂ ਜਲਦੀ ਹੋਣਗੀਆ। ਅਸੀਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਇਸ ਬਾਰੇ ਸੋਚਿਆ।

06/02/2024

PLS SUBSCRIBE SHARE LIKED FOLLOW...........ਅਸਲਾ ਸਪਲਾਈ ਕਰਨ ਵਾਲੇ ਇੱਕ ਹੋਰ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼
#ਪੰਜਾਬ #ਮਾਛੀਵਾਡ਼ਾ #ਅਸਲਾ ਸਪਲਾਈ ਕਰਨ ਵਾਲੇ ਇੱਕ ਹੋਰ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼
14 ਅਸਲਿਆਂ ਸਮੇਤ 3 ਦੋਸ਼ੀ ਗਿ੍ਰਫਤਾਰ, ਐਮਪੀ ਤੋਂ ਹਥਿਆਰ ਬਣਾਉਣ ਵਾਲਾ ਵੀ ਗਿ੍ਰਫਤਾਰ
ਸਮਰਾਲਾ, 3 ਫਰਵਰੀ ( Bhushan Bansal Sunil Verma ) : ਐਸ.ਐਸ.ਪੀ. ਖੰਨਾ ਸ੍ਰੀਮਤੀ ਅਮਨੀਤ ਕੌਡਲ ਦੀ ਰਹਿਨੁਮਾਈ ਹੇਠ ਸ੍ਰੀ ਸੌਰਵ ਜਿੰਦਲ ਕਪਤਾਨ ਪੁਲਿਸ (ਆਈ) ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਸ੍ਰੀ ਸੁੱਖਅੰਮਿ੍ਰਤ ਸਿੰਘ ਉਪ ਕਪਤਾਨ ਪੁਲਿਸ (ਡੀ) ਖੰਨਾ, ਡੀਐਸਪੀ ਸਮਰਾਲਾ ਤਰਲੋਚਨ ਸਿੰਘ, ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ, ਮੁੱਖ ਅਫਸਰ ਥਾਣਾ ਸਮਰਾਲਾ ਰਾਉ ਵਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ 3 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ 14 ਪਿਸਟਲਾਂ ਸਮੇਤ ਮੈਗਜੀਨ ਅਤੇ 01 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਬਾ ਸਿਲਸਿਲਾ ਗਸਤ ਸ਼ੱਕੀ ਪੁਰਸ਼ਾਂ ਦੀ ਤਲਾਸ਼ੀ ਦੇ ਸੰਬੰਧ ਵਿਚ ਆਈ.ਟੀ.ਆਈ. ਸਮਰਾਲਾ ਪਾਸ ਮੌਕੂਦ ਸੀ ਤਾਂ ਪੁਲਿਸ ਪਾਰਟੀ ਨੇ ਮਾਛੀਵਾੜਾ ਸਾਹਿਬ ਸਾਈਡ ਤੋਂ ਪੈਦਲ ਆਉਂਦੇ 01 ਮੋਨੇ ਨੌਜਵਾਨ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਨਾਮ ਪਤਾ ਪੁਛਿਆ ਤਾਂ ਉਸ ਨੇ ਆਪਣਾ ਨਾਮ ਸਤਨਾਮ ਸਿੰਘ ਧਾਲੀਵਾਲ ਵਾਸੀ ਨਾਲਗੜ੍ਹ, ਸੋਲਨ ਹਿਮਾਚਲ ਪ੍ਰਦੇਸ਼ ਦੱਸਿਆ। ਸਤਨਾਮ ਸਿੰਘ ਧਾਲੀਵਾਲ ਦੀ ਤਲਾਸ਼ੀ ਕਰਨ ਪਰ ਉਸ ਪਾਸੋਂ 01 ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 01 ਜਿੰਦਾ ਕਾਰਤੂਸ ਬਰਾਮਦ ਹੋਣ ਤੇ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕਥਿਤ ਦੋਸ਼ੀ ਸਤਨਾਮ ਸਿੰਘ ਦੀ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਇਹ ਅਸਲਾ ਇਕਬਾਲ ਸਿੰਘ ਵਾਸੀ ਪਿੰਡ ਪਿੰਡ ਗੰਧਵਾਨੀ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਹੈ। ਇਕਬਾਲ ਸਿੰਘ ਉਕਤ ਨੂੰ ਮੁਕੱਦਮਾ ਉਕਤ ਵਿਚ ਨਾਮਜਦ ਕਰਨ ਉਪਰੰਤ ਸਪੈਸ਼ਲ ਪੁਲਿਸ ਟੀਮ ਵੱਲੋਂ ਮੱਧ ਪ੍ਰਦੇਸ਼ ਤੋਂ ਗਿ੍ਰਫਤਾਰ ਕਰਕੇ ਉਸ ਪਾਸੋਂ 06 ਪਿਸਟਲ ਸਮੇਤ ਮੈਗਜੀਨ 32 ਬੋਰ ਅਤੇ 01 ਪਿਸਟਲ ਸਮੇਤ ਮੈਗਜੀਨ 30 ਬੋਰ ਬਰਾਮਦ ਕੀਤੇ ਗਏ। ਇਕਬਾਲ ਸਿੰਘ ਉਕਤ ਮੱਧ ਪ੍ਰਦੇਸ਼ ਵਿਖੇ ਅਸਲਾ ਬਣਾਉਣ ਾਦਾ ਕੰਮ ਕਰਦਾ ਹੈ ਅਤੇ ਇਸਦੇ ਖਿਲਾਫ ਅਸਲਾ ਐਕਟ ਅਧੀਨ ਪਹਿਲਾਂ ਵੀ ਕਈ ਮੁਕੱਦਮੇ ਦਰਜ਼ ਹਨ। ਕਥਿਤ ਦੋਸ਼ੀ ਇਕਬਾਲ ਸਿੰਘ ਨੇ ਪੁੱਛਗਿਛ ਪਰ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਹੀ ਉਸ ਪਾਸੋਂ ਅਕਾਸ਼ ਡਾਵਰ ਵਾਸੀ ਪਿਸ਼ੋਲਾ ਮੱਧ ਪ੍ਰਦੇਸ਼ 06 ਪਿਸਟਲ ਅੱਗੇ ਸਪਲਾਈ ਕਰਨ ਲਈ ਲੈ ਗਿਆ ਹੈ। ਅਕਾਸ਼ ਡਾਵਰ ਨੂੰ ਮੁਕੱਦਮਾ ਉਕਤ ਵਿਚ ਨਾਮਜਦ ਕਰਕੇ ਗਿ੍ਰਫਤਾਰ ਕਰਨ ਉਪਰੰਤ ਉਸ ਪਾਸੋਂ 05 ਪਿਸਟਲ 32 ਬੋਰ ਅਤੇ 01 ਪਿਸਟਲ 30 ਬੋਰ ਬਰਾਮਦ ਕੀਤੇ ਗਏ। ਮੁਕੱਦਮਾ ਉਕਤ ਦੀ ਅਗਲੇਰੀ ਤਫਤੀਸ਼ ਜਾਰੀ ਹੈ। ਖੰਨਾ ਪੁਲਿਸ ਦੀ ਮੁਸਤੈਦੀ ਕਾਰਨ ਇਹਨਾਂ ਕਥਿਤ ਦੋਸ਼ੀਆਂ ਨੁੂੰ ਗਿ੍ਰਫਤਾਰ ਕੀਤਾ ਗਿਆ ਅਤੇ ਵੱਡੀ ਵਾਰਦਾਤਾ ਹੋਣ ਤੋਂ ਬਚ ਗਈਆਂ ਹਨ। ਇਹਨਾਂ ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।

06/02/2024

PLS SUBSCRIBE SHARE LIKED FOLLOW........ਕਾਰ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਦਾਦਾ ਮੋਟਰ ਕੰਪਨੀ ਦਾ ਡਰਾਈਵਰ ਕਾਰ ਨੂੰ ਠੀਕ ਕਰਨ ਲਈ ਲੁਧਿਆਣਾ ਲੈ ਕੇ ਜਾ ਰਿਹਾ
#ਪੰਜਾਬ #ਮਾਛੀਵਾਡ਼ਾ # ਅੱਜ ਸਮਰਾਲਾ ਵਿਖੇ ਟਾਟਾ ਕੰਪਨੀ ਦੀ ਕਾਰ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਦਾਦਾ ਮੋਟਰ ਕੰਪਨੀ ਦਾ ਡਰਾਈਵਰ ਕਾਰ ਨੂੰ ਠੀਕ ਕਰਨ ਲਈ ਲੁਧਿਆਣਾ ਲੈ ਕੇ ਜਾ ਰਿਹਾ ਸੀ। ਤਾਂ ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲਦੇ ਸਾਰ ਹੀ ਆਈਟੀਆਈ ਦੇ ਕੋਲ ਕਾਰ ਦੇ ਇੰਜਨ ਵਿੱਚੋਂ ਧੂਆਂ ਨਿਕਲਣਾ ਸ਼ੁਰੂ ਹੋ ਗਿਆ। ਤਾਂ ਡਰਾਈਵਰ ਨੇ ਕਾਰ ਵਿੱਚੋਂ ਬਾਹਰ ਆ ਕੇ ਤੁਰੰਤ ਫਾਇਰ ਬ੍ਰਿਗੇਡ ਸਮਰਾਲਾ ਨੂੰ ਸੂਚਨਾ ਦਿੱਤੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਅੱਗ ਤੇ ਕਾਬੂ ਪਾਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹੀ ਇਸ ਕਾਰ ਦਾ ਐਕਸੀਡੈਂਟ ਹੋਇਆ ਸੀ ਜਿਸ ਨੂੰ ਠੀਕ ਕਰਨ ਲਈ ਲੁਧਿਆਣਾ ਵਿਖੇ ਦਾਦਾ ਮੋਟਰ ਕੰਪਨੀ ਵਿੱਚ ਠੀਕ ਕਰਨ ਲੈ ਕੇ ਜਾਣਾ ਸੀ। ਕੰਪਨੀ ਦਾ ਡਰਾਈਵਰ ਕਾਰ ਨੂੰ ਲੈ ਕੇ ਜਿਵੇਂ ਹੀ ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲਿਆ ਤਾਂ ਕਾਰ ਨੂੰ ਅੱਗ ਲੱਗ ਗਈ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਕਾਰ ਵਿੱਚ ਇਕੱਲਾ ਡਰਾਈਵਰ ਹੀ ਸਵਾਰ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

06/02/2024

PLS SUBSCRIBE SHARE LIKED FOLLOW........ਸਰਕਾਰ ਤੁਹਾਡੇ ਦੁਆਰ ਮੁਹਿੰਮ
#ਮਾਛੀਵਾਡ਼ਾ #ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕ਼ਰੀਬਨ ਦੋ ਸਾਲ ਦੇ ਕਰੀਬ ਹੋ ਚੁੱਕੇ ਹਨ । ਸਰਕਾਰ ਬਣਨ ਤੋਂ ਬਾਅਦ ਸਰਕਾਰ ਵੱਲੋਂ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ । ਉਹ ਚਾਹੇ ਫਰੀ 600 ਯੂਨਿਟਾਂ ਬਿਜਲੀ ਦੀਆਂ ਹੋਣ ,ਚਾਹੇ ਉਹ ਮੁਹੱਲਾ ਕਲੀਨਿਕ ਹੋਵੇ, ਮਾਨ ਸਰਕਾਰ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਪੰਜਾਬ ਵਿੱਚ ਇੱਕ ਹੋਰ ਉਪਰਾਲਾ ਸਰਕਾਰ ਆਪ ਕੇ ਦਵਾਰ ਸ਼ੁਰੂ ਕੀਤਾ ਗਿਆ ਜਿਸ ਵਿੱਚ 43 ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ । ਸਾਰੀਆਂ ਸੇਵਾਵਾਂ ਦੇ ਨਾਲ ਸਬੰਧਤ ਅਧਿਕਾਰੀ ਕੈਂਪ ਵਾਲੇ ਸਥਾਨ ਤੇ ਮੌਜੂਦ ਸਨ।ਅੱਜ ਸਮਰਾਲਾ ਦੇ 9 ਪਿੰਡਾਂ ਵਿਚ ਕੈਂਪ ਲਗਾਏ ਗਏ । ਜਿਸ ਵਿੱਚ ਹਜਾਰਾਂ ਲੋਕਾਂ ਸੇਵਾਵਾਂ ਦਾ ਲਾਭ ਲਿਆ।

03/02/2024

PLS SUBSCRIBE SHARE LIKED FOLLOIW............samrala ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਇਕੱਲੇ ਭਾਜਪਾ ਲੜੇਗੀ ਚੋਣ : ਅਵਿਨਾਸ਼ ਰਾਏ ਖੰਨਾ
#ਮਾਛੀਵਾਡ਼ਾ #..samrala ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਇਕੱਲੇ ਭਾਜਪਾ ਲੜੇਗੀ ਚੋਣ : ਅਵਿਨਾਸ਼ ਰਾਏ ਖੰਨਾ

03/02/2024

PLS SUBSCRIBE SHARE LIKED FOLLOW............ਗੜਿਆਂ ਨੇ ਸਬਜ਼ੀਆਂ ਅਤੇ ਆਲੂਆਂ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ
#ਮਾਛੀਵਾਡ਼ਾ # ਅੱਜ ਸਵੇਰੇ ਸੂਬੇ ਦੇ ਕਈ ਹਿੱਸਿਆਂ 'ਚ ਮੀਂਹ ਪਿਆ ਹੈ ਅਤੇ ਕੁਝ ਇਲਾਕਿਆਂ 'ਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ ਹੈ, ਜਿਸ ਦਾ ਸਿੱਧਾ ਅਸਰ ਸਬਜ਼ੀਆਂ, ਚਾਰੇ ਅਤੇ ਆਲੂਆਂ ਦੀ ਫਸਲ 'ਤੇ ਪਿਆ ਹੈ। ਸਮਰਾਲਾ ਦੇ ਕਿਸਾਨ ਆਗੂ ਜੋਗਿੰਦਰ ਸਿੰਘ ਸੇਹ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਸੂਬੇ ਭਰ ਵਿੱਚ ਅਗਲੇ ਕੁਝ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸਦੇ ਅਨੁਸਾਰ ਅੱਜ ਸਵੇਰ ਤੋਂ ਹੀ ਸੂਬੇ ਭਰ ਵਿੱਚ ਬਾਰਿਸ਼ ਦੇ ਨਾਲ ਕਈ ਜਗ੍ਹਾ ਤੇ ਗੜੇਮਾਰੀ ਹੋਈ। ਇਸ ਗੜੇਮਾਰੀ ਦਾ ਅਸਰ ਸਮਰਾਲਾ ਦੇ ਕਈ ਪਿੰਡਾਂ ਵਿੱਚ ਦੇਖਣ ਨੂੰ ਮਿਲਿਆ ਜਿਸ ਨਾਲ ਆਲੂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਕਣਕ, ਗੋਭੀ, ਪਸ਼ੂਆਂ ਦਾ ਚਾਰਾ ਵੀ ਇਸ ਗੜੇਮਾਰੀ ਤੋਂ ਕਾਫੀ ਨੁਕਸਾਨਿਆ ਗਿਆ। ਜੋਗਿੰਦਰ ਸਿੰਘ ਸੇਹ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਹਰ ਤਰਫੋਂ ਮਦਦ ਕਰੇ ਕਿਉਂਕਿ ਪਹਿਲਾਂ ਆਲੂ ਨੂੰ ਫੰਗਸ ਨੇ ਖਰਾਬ ਕਰ ਦਿੱਤਾ ਅਤੇ ਹੁਣ ਇਸ ਗੜੇਮਾਰੀ ਕਾਰਨ ਆਲੂ ਦਾ ਕਾਫੀ ਨੁਕਸਾਨ ਹੋਇਆ ਹੈ।

29/01/2024

PLS SUBSCRIBS SHARE LIKED FOLLOW..........ਦਾਦੇ ਨਾਲ ਸਕੂਲ ਤੋਂ ਪਰਤ ਰਹੀ ਪੋਤਰੀ ਨਾਲ ਵਾਪਰ ਗਿਆ ਦਰਦਨਾਕ ਹਾਦਸਾ 11 ਸਾਲਾਂ ਮਾਸੂਮ ਬੱਚੀ ਦੀ ਮੌ+ਤ
#ਮਾਛੀਵਾਡ਼ਾ
#
# ਮਾਛੀਵਾਡ਼ਾ ਸਾਹਿਬ ਸਥਾਨਕ ਕੁਹਾਡ਼ਾ ਰੋਡ ’ਤੇ ਅੱਜ ਬਾਅਦ ਦੁਪਹਿਰ ਵਾਪਰੇ ਸਡ਼ਕ ਹਾਦਸੇ ਵਿਚ ਦਾਦੇ ਨਾਲ ਸਕੂਲ ਤੋਂ ਪਰਤ ਰਹੀ ਪੋਤਰੀ ਜੋਆ ਬੈਂਸ (11) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾਡ਼ਾ ਦੇ ਮੇਨ ਬਜ਼ਾਰ ਵਿਚ ਟੇਲਰ ਦਾ ਕੰਮ ਕਰਦੇ ਵਿਜੈ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਕੁਹਾਡ਼ਾ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਵਿਚ ਪੰਜਵੀਂ ਦੀ ਵਿਦਿਆਰਥਣ ਪੋਤਰੀ ਜੋਆ ਬੈਂਸ ਨੂੰ ਛੁੱਟੀ ਹੋਣ ਉਪਰੰਤ ਲੈਣ ਲਈ ਗਿਆ। ਵਿਜੈ ਕੁਮਾਰ ਨੇ ਸਕੂਲੋਂ ਆਪਣੀ ਪੋਤਰੀ ਨੂੰ ਮੋਟਰਸਾਈਕਲ ’ਤੇ ਬਿਠਾਇਆ ਅਤੇ ਘਰ ਨੂੰ ਪਰਤ ਰਿਹਾ ਸੀ ਕਿ ਸਟੇਡੀਅਮ ਨੇਡ਼੍ਹੇ ਤੂਡ਼ੀ ਦੀ ਭਰੀ ਟਰਾਲੀ ਨਾਲ ਉਸਦਾ ਇਹ ਵਾਹਨ ਟਕਰਾ ਗਿਆ ਜਿਸ ਕਾਰਨ ਉਹ ਦੋਵੇਂ ਸਡ਼ਕ ’ਤੇ ਗਿਰ ਗਏ। ਇਸ ਦੌਰਾਨ ਹੀ ਪਿੱਛੋਂ ਆ ਰਿਹਾ ਇੱਕ ਟਿੱਪਰ ਸਡ਼ਕ ’ਤੇ ਗਿਰੀ ਮਾਸੂਮ ਬੱਚੀ ਜੋਆ ਬੈਂਸ ’ਤੇ ਜਾ ਚਡ਼੍ਹਿਆ ਜਿਸ ਕਾਰਨ ਇੱਕ ਟਾਇਰ ਉਸਦੇ ਸਿਰ ਉਪਰੋਂ ਗੁਜ਼ਰ ਗਿਆ। ਜਖ਼ਮੀ ਹਾਲਤ ਵਿਚ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਹਾਦਸੇ ਵਿਚ ਮ੍ਰਿਤਕ ਜੋਆ ਬੈਂਸ ਦੇ ਦਾਦੇ ਵਿਜੈ ਕੁਮਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਬੱਚੀ ਦੀ ਮੌਤ ਦੀ ਖ਼ਬਰ ਸੁਣ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਬੱਚੀ ਜੋਆ ਬੈਂਸ ਸਮਾਜ ਸੇਵੀ ਰੇਨੂੰ ਬੈਂਸ ਦੀ ਪੋਤੀ ਸੀ ਅਤੇ ਅੱਜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਭਾਰੀ ਗਿਣਤੀ ’ਚ ਲੋਕ ਹਸਪਤਾਲ ਪੁੱਜੇ। ਪੁਲਸ ਵਲੋਂ ਹਾਦਸੇ ਕਰਨ ਵਾਲਾ ਟਿੱਪਰ ਅਤੇ ਟਰਾਲੀ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

29/01/2024

PLS SUBSCRIBE SHAOW.............ਪਾਈ ਪਾਈ ਜੋੜ ਕੇ ਲਾੜੀ ਦੇ ਘਰਦਿਆਂ ਨੇ ਬਣਾਏ ਸੀ ਸੋਨੇ ਦੇ ਗਹਿਣੇ,
#ਮਾਛੀਵਾਡ਼ਾ # ਸਮਰਾਲਾ ਦੇ ਨੇੜਲੇ ਪਿੰਡ ਚ ਹੋਈ ਪਾਈ ਪਾਈ ਜੋੜ ਕੇ ਲਾੜੀ ਦੇ ਘਰਦਿਆਂ ਨੇ ਬਣਾਏ ਸੀ ਸੋਨੇ ਦੇ ਗਹਿਣੇ,
ਅਣਪਛਾਤੇ ਲੁਟੇਰਿਆਂ ਨੇ ਕੀਤੀ ਵੱਡੀ ਲੁੱਟ
ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ
ਬੀਤੇ ਦਿਨ ਸਮਰਾਲਾ ਦੇ ਕੋਲ ਪੈਂਦੇ ਪਿੰਡ ਹਰਿਓਂ ਕਲਾਂ ਦੇ ਵਿੱਚ ਅਣਪਛਾਤੇ ਲੁਟੇਰਿਆਂ ਵੱਲੋਂ ਵਿਆਹ ਵਾਲੇ ਘਰ ਦੇ ਵਿੱਚ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਹੋਏ ਫਰਾਰ। ਜਿਸ ਸਮੇਂ ਚੋਰੀ ਦੀ ਘਟਨਾ ਵਾਪਰੀ ਉਸ ਸਮੇਂ ਘਰ ਦੇ ਵਿੱਚ ਕੱਲੀ ਵਿਆਹ ਵਾਲੀ ਕੁੜੀ ਸੀ ਜਿਸ ਦਾ ਦੋ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ। ਜਦੋਂ ਕੁੜੀ ਦੇ ਮਾਂ ਪਿਓ ਘਰ ਵਾਪਿਸ ਪੁੱਜੇ ਤਾਂ ਦੇਖਿਆ ਕੁੜੀ ਬੇਹੋਸ਼ ਹੋਈ ਪਈ ਸੀ ਅਤੇ ਘਰ ਦੇ ਵਿੱਚ ਰੱਖੇ ਤਿੰਨੋ ਕੁੱਤੇ (ਪਿਟਬੁਲ ਸਮੇਤ) ਬੇਹੋਸ਼ ਹੋਏ ਪਏ ਸਨ. ਉਸ ਤੋਂ ਬਾਅਦ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਘਰ ਦੀਆਂ ਅਲਮਾਰੀਆਂ ਤੇ ਤਾਲੇ ਤੋੜ ਕੇ ਵਿਆਹ ਵਾਲੀ ਕੁੜੀ ਲਈ ਜੋੜ ਕੇ ਰੱਖੇ ਗਹਿਣੇ ਅਤੇ ਨਕਦੀ ਗਾਇਬ ਸਨ ਤਾਂ ਤੁਰੰਤ ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਉਸ ਤੋਂ ਬਾਅਦ ਸਮਰਾਲਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਲਾੜੀ ਦੇ ਪਿਤਾ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਸਵੇਰੇ 11 ਵਜੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਹੋਰ ਪਿੰਡ ਚ ਸ਼ਗਨ ਦੇਣ ਲਈ ਗਏ ਹੋਏ ਸਨ ਤਾਂ ਘਰ ਦੇ ਵਿੱਚ ਉਹਨਾਂ ਦੀ ਵਿਆਹ ਵਾਲੀ ਕੁੜੀ ਘਰ ਇਕੱਲੀ ਸੀ ਅਤੇ ਘਰ ਦੇ ਵਿੱਚ ਪਿੱਟਬੁੱਲ ਕੁੱਤੇ ਸਮੇਤ ਤਿੰਨ ਕੁੱਤੇ ਕਰ ਰਾਖੀ ਲਈ ਰੱਖੇ ਹੋਏ ਸਨ ਜਦੋਂ ਸੰਦੀਪ ਸਿੰਘ ਆਪਣੇ ਘਰ ਵਾਪਿਸ ਪਰਤਿਆ ਤਾਂ ਦੇਖਿਆ ਕਿ ਮੇਰੀ ਲੜਕੀ ਬੇਹੋਸ਼ੀ ਦੀ ਹਾਲਤ ਵਿਚ ਇੱਕ ਪਾਸੇ ਕੁਰਸੀ ਤੇ ਬੈਠੀ ਸੀ ਅਤੇ ਤਿੰਨੋ ਕੁੱਤੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਬੇਸੁੱਧ ਪਏ ਸਨ। ਜਦੋਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿੰਡਿਆ ਪਿਆ ਸੀ ਅਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਲਮਾਰੀ ਵਿੱਚ ਪਿਆ ਸਾਰਾ ਸਮਾਨ ਕਰੀਬ 10 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਨਕਦੀ ਅਣਪਛਾਤੇ ਚੋਰ ਲੁੱਟ ਕੇ ਫਰਾਰ ਹੋ ਗਏ। ਤੁਰੰਤ ਅਸੀਂ ਸਮਰਾਲਾ ਦੀ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਸੰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਆਪਣੀ ਲੜਕੀ ਨੂੰ ਹੋਸ਼ ਦੇ ਵਿੱਚ ਲੈ ਕੇ ਆਉਂਦਾ ਤਾ ਉਸ ਨੇ ਦੱਸਿਆ ਕਿ ਤਿੰਨ ਅਣਪਛਾਤੇ ਵਿਅਕਤੀ ਜਿੰਨਾ ਵਿੱਚੋਂ ਇੱਕ ਵਿਅਕਤੀ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਗੈਸ ਪਾਈਪ ਲਾਈਨ ਕਨੈਕਸ਼ਨ ਦੇਣ ਲਈ ਆਏ ਸਨ ਤਾਂ ਲੜਕੀ ਵੱਲੋਂ ਇਨਕਾਰ ਕਰਨ ਤੋਂ ਬਾਅਦ ਦੇ ਵਿੱਚ ਅਣਪਛਾਤੇ ਤਿੰਨ ਵਿਅਕਤੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ।

24/01/2024

pls subscribe share lllow...... #ਮਾਛੀਵਾਡ਼ਾ # ਅਯੁਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਨਵੇਂ ਬਣੇ ਮੰਦਰ ਵਿੱਚ 22 ਤਰੀਕ ਨੂੰ ਮੂਰਤੀ ਸਥਾਪਨਾ ਨੂੰ ਲੈ ਕੇ ਭਾਰਤ ਦੇ ਕੋਨੇ ਕੋਨੇ ਵਿੱਚ ਸ਼ੋਭਾ ਯਾਤਰਾ ਕੱਢੀਆਂ ਜਾ ਰਹੀਆਂ ਹਨ। ਉਸੇ ਨੂੰ ਦੇਖਦੇ ਹੋਏ ਸਮਰਾਲਾ ਵਿੱਚ ਵੀ ਅੱਜ 20 ਜਨਵਰੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਰੱਥ ਨੂੰ ਸੁੰਦਰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ। ਅਤੇ ਪ੍ਰਭੂ ਸ਼੍ਰੀ ਰਾਮ ਚੰਦਰ ਦੇ ਜੀਵਨ ਨੂੰ ਦਰਸਾਉਂਦੀਆਂ ਹੋਈਆਂ ਸੁੰਦਰ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀ ਸਾਰੀਆਂ ਧਾਰਮਿਕ ਸੰਸਥਾਵਾਂ, ਸਾਰੀਆਂ ਰਾਜਨੀਤੀ ਪਾਰਟੀਆਂ ਦੇ ਨੁਮਾਇੰਦੇ ਅਤੇ ਸ਼ਹਿਰ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਗਏ। ਸ਼ਹਿਰ ਵਾਸੀਆਂ ਨੂੰ ਸ਼ੋਭਾ ਯਾਤਰਾ ਦਾ ਸਵਾਗਤ ਫੁੱਲਾਂ ਦੀ ਵਰਖਾ ਨਾ ਕੀਤਾ। ਸ਼ਹਿਰ ਨੂੰ ਸੁੰਦਰ ਲਾਈਟਾਂ ਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਝੰਡਿਆਂ ਨਾਲ ਸਜਾਇਆ ਗਿਆ। ਸਾਰਾ ਸ਼ਹਿਰ ਪ੍ਰਭੂ ਰਾਮ ਜੀ ਦੇ ਰੰਗ ਵਿੱਚ ਰੰਗਿਆ ਗਿਆ।

19/01/2024

PLS SUBCRIBE LIKED SHARE FOLLOW,,,,,,,,, ਸਮਰਾਲਾ ਸ਼ਹਿਰ ਚ ਗੈਰ ਕਾਨੂੰਨੀ ਕਬਜੇ ਕਰਨ ਵਾਲ਼ਿਆਂ ਤੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੀਤੀ ਗਈ ਵੱਡੀ ਕਾਰਵਾਈ #ਮਾਛੀਵਾਡ਼ਾ # ਅੱਜ ਸਮਰਾਲਾ ਸ਼ਹਿਰ ਵਿੱਚ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਖਿਲਾਫ ਐਸ.ਡੀ.ਐਮ ਸਮਰਾਲਾ ਅਤੇ ਨਗਰ ਕੌਂਸਲ ਦੀ ਟੀਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਵਿੱਚ ਐਸ.ਡੀ.ਐਮ ਸਮਰਾਲਾ ਖੁਦ ਨਗਰ ਕੌਂਸਲ ਦੀ ਟੀਮ ਦੇ ਨਾਲ ਕਾਰਵਾਈ ਦੇ ਅੰਤ ਤੱਕ ਮੌਜੂਦ ਰਹੇ।ਨਗਰ ਕੌਂਸਲ ਦੀ ਟੀਮ ਨੇ ਦੁਕਾਨਾਂ ਦੇ ਅੱਗੇ ਦੁਕਾਨਾਂ ਦੇ ਅੱਗੇ ਰੇਹੜੀਆਂ ਅਤੇ ਰੇਹੜੀਆਂ ਵਾਲਿਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਰੱਖੇ ਸਾਮਾਨ ਨੂੰ ਆਪਣੀ ਟਰਾਲੀ ਵਿੱਚ ਚੁੱਕ ਕੇ ਲੈ ਗਏ।

ਬਾਈਟ ਐਸ ਡੀ ਐਮ ਸਮਰਾਲਾ
ਐਸ.ਡੀ.ਐਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜੇ ਗੈਰ-ਕਾਨੂੰਨੀ ਹਨ।ਅਸੀਂ ਅੱਜ ਸਮਰਾਲਾ ਸ਼ਹਿਰ ਵਿੱਚ ਜੋ ਕਾਰਵਾਈ ਕੀਤੀ ਹੈ ਉਹ ਸ਼ਹਿਰ ਵਿੱਚ ਲੋਕਾਂ ਵੱਲੋਂ ਨਿਯਮਾਂ ਦੀ ਕੀਤੀ ਜਾ ਰਹੀ ਉਲੰਘਣਾ ਦੇ ਮੱਦੇਨਜ਼ਰ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਕੀਤੀ ਜਾਵੇਗੀ।ਐਸਡੀਐਮ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਦੁਬਾਰਾ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

19/01/2024

PLS SUBSCRIBE SHARE LIKED FOLLOW......ਸ਼੍ਰੀ ਰਾਮ ਚੰਦਰ ਭਗਵਾਨ ਜੀ ਦਾ ਅਯੋਧਿਆ ਚ ਮੰਦਰ ਬਣਨ ਦੀ ਖੁਸ਼ੀ ਚ #ਬੱਚਿਆਂ #ਮਾਛੀਵਾਡ਼ਾ # ਸ਼੍ਰੀ ਰਾਮ ਚੰਦਰ ਭਗਵਾਨ ਜੀ ਦਾ ਅਯੋਧਿਆ ਚ ਮੰਦਰ ਬਣਨ ਦੀ ਖੁਸ਼ੀ ਚ ਸਮਰਾਲਾ ਸ਼ਹਿਰ ਚ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਬਾਰੇ ਚ ਸ਼ਹਿਰ ਨਿਵਾਸੀਆਂ ਨੇ ਕੀਤੀ ਮੀਟਿੰਗ
20 ਜਨਵਰੀ ਨੂੰ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ
ਸਮਰਾਲਾ ਤੋ ਭੂਸ਼ਨ ਬਾਂਸਲ ਦੀ ਰਿਪੋਰਟ

19/01/2024

PLS SUBSCRIBE SHARE LIKEDS FOLLOW.........ਸਮਰਾਲਾ ਸ਼ਹਿਰ ਚ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਬਾਰੇ ਚ ਸ਼ਹਿਰ ਨਿਵਾਸੀਆਂ ਨੇ ਕੀਤੀ ਮੀਟਿੰਗ
#ਸੰਡੇ #ਬੱਚਿਆਂ #ਮਾਛੀਵਾਡ਼ਾ # # ਸ਼੍ਰੀ ਰਾਮ ਚੰਦਰ ਭਗਵਾਨ ਜੀ ਦਾ ਅਯੋਧਿਆ ਚ ਮੰਦਰ ਬਣਨ ਦੀ ਖੁਸ਼ੀ ਚ ਸਮਰਾਲਾ ਸ਼ਹਿਰ ਚ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਬਾਰੇ ਚ ਸ਼ਹਿਰ ਨਿਵਾਸੀਆਂ ਨੇ ਕੀਤੀ ਮੀਟਿੰਗ
20 ਜਨਵਰੀ ਨੂੰ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ
ਸਮਰਾਲਾ ਤੋ ਭੂਸ਼ਨ ਬਾਂਸਲ ਦੀ ਰਿਪੋਰਟ

13/01/2024

pls subscribe share liked follow...........ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ , ਆਪੇ ਗੁਰ ਚੇਲਾ #ਸੰਡੇ #ਬੱਚਿਆਂ # ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ , ਆਪੇ ਗੁਰ ਚੇਲਾ , ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋ ਕੇ ਰਾਹ ਦੇ ਵਿੱਚ ਪੜਾਅ ਕਰਦੇ ਹੋਏ ਅੱਜ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਤਕਰੀਬਨ 3 ਵਜੇ ਦੇ ਕਰੀਬ ਪਹੁੰਚੇ। ਪਾਵਨ ਪਵਿੱਤਰ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਸੰਗਤਾਂ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀਆਂ ਹਨ । ਸੰਗਤਾਂ ਵੱਲੋਂ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਹਨ । ਇਸ ਮੌਕੇ ਪ੍ਰਧਾਨ ਯੂਥ ਅਕਾਲੀ ਦਲ ਸਰਬਜੀਤ ਸਿੰਘ ਝਿੰਜਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ , ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ, ਨਤਮਸਤਕ ਹੋਣ ਲਈ ਪਹੁੰਚੇ ਅਤੇ ਗੁਰੂ ਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਦੇ ਮੈਨੇਜਰ ਤੇ ਸਮੂਹ ਸਾਧ ਸੰਗਤ ਵਲੋਂ ਪਾਵਨ ਪਵਿੱਤਰ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ।

09/01/2024

PLS SUBSCRIBE SHARE LIKED FOLLOW........ਸੰਡੇ ਹੋ ਜਾਂ ਮੰਡੇ ਪਰ ਸਾਵਧਾਨੀ ਨਾਲ ਖਾਓ ਅੰਡੇ’
#ਬੱਚਿਆਂ #ਮਾਛੀਵਾਡ਼ਾ #ਸੰਡੇ ਹੋ ਜਾਂ ਮੰਡੇ ਪਰ ਸਾਵਧਾਨੀ ਨਾਲ ਖਾਓ ਅੰਡੇ’
ਮਾਛੀਵਾਡ਼ਾ ’ਚ ਵਿਕ ਰਹੇ ਨਕਲੀ ਅੰਡੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾਡ਼
ਮਾਛੀਵਾਡ਼ਾ ਸਾਹਿਬ, 6 ਜਨਵਰੀ ( ਭੂਸ਼ਨ ਬਾਂਸਲ) - ਮਾਛੀਵਾਡ਼ਾ ਇਲਾਕੇ ਵਿਚ ਮਿਲਾਵਟੀ ਸ਼ਹਿਦ ਬਣਾਉਣ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਫਿੱਕੀ ਵੀ ਨਹੀਂ ਪਈ ਸੀ ਕਿ ਹੁਣ ਸ਼ਹਿਰ ਵਿਚ ਨਕਲੀ ਅੰਡੇ ਵਿਕ ਰਹੇ ਹਨ ਜੋ ਕਿ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾਡ਼ ਹੈ। ਅੱਜ ਸ਼ਹਿਰ ਦੇ ਵਾਸੀ ਬਾਵਾ ਵਰਮਾ ਵਲੋਂ ਇੱਕ ਦੁਕਾਨ ਤੋਂ ਅੰਡੇ ਦੀ ਟਰੇਅ ਖਰੀਦੀ ਅਤੇ ਜਦੋਂ ਘਰ ਜਾ ਕੇ ਆਮਲੇਟ ਬਣਾਉਣ ਲਈ ਤੋਡ਼ਨ ਲੱਗੇ ਤਾਂ ਦੇਖਿਆ ਕਿ ਇਹ ਬਡ਼ੇ ਸਖ਼ਤ ਸਨ। ਹੋਰ ਤਾਂ ਹੋਰ ਇਨ੍ਹਾਂ ਅੰਡਿਆਂ ਦਾ ਅਕਾਰ ਬਦਲਿਆ ਹੋਇਆ ਹੈ ਜਦਕਿ ਅਸਲੀ ਅੰਡਿਆਂ ਦਾ ਅਕਾਰ ਕੁਝ ਹੋਰ ਹੁੰਦਾ ਹੈ। ਇੱਥੋਂ ਤੱਕ ਅੰਡਿਆਂ ਦੇ ਛਿਲਕੇ ਅਜਿਹੇ ਲੱਗ ਰਹੇ ਸਨ ਜਿਵੇਂ ਉਨ੍ਹਾਂ ਉੱਪਰ ਕੋਈ ਪੇਂਟ ਕੀਤਾ ਗਿਆ ਹੋਵੇ। ਅੰਡਿਆਂ ਦੇ ਖਰੀਦਦਾਰ ਬਾਵਾ ਵਰਮਾ ਵਲੋਂ ਜਦੋਂ ਇਸ ਇੱਕ ਅੰਡੇ ਨੂੰ ਤੋਡ਼ਿਆ ਤਾਂ ਉਸ ’ਚੋਂ ਪੀਲੇ ਰੰਗ ਦੀ ਜ਼ਰਦੀ ਨਿਕਲੀ ਉਹ ਬਹੁਤ ਸਖ਼ਤ ਸੀ ਜਦਕਿ ਆਮ ਅੰਡੇ ਦੀ ਜ਼ਰਦੀ ਨਰਮ ਹੁੰਦੀ ਹੈ। ਪ੍ਰਯੋਗ ਦੇ ਤੌਰ ’ਤੇ ਜਦੋਂ ਅੰਡੇ ਵਿਚਲੇ ਤਰਲ ਪਦਾਰਥ ਨੂੰ ਅੱਗ ਲਗਾ ਕੇ ਜਾਂਚਿਆ ਤਾਂ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕੋਈ ਪਲਾਸਟਿਕ ਜਾਂ ਮੋਮੀ ਪਦਾਰਥ ਹੋਵੇ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਜਦੋਂ ਅਸਲੀ ਅੰਡੇ ਨੂੰ ਤੋਡ਼ਿਆ ਜਾਂਦਾ ਹੈ ਤਾਂ ਉਸ ’ਚੋਂ ਨਿਕਲੇ ਪਦਾਰਥ ਦੀ ਅਲੱਗ ਤਰ੍ਹਾਂ ਦੀ ਖੁਸ਼ਬੂ ਹੁੰਦੀ ਹੈ ਪਰ ਇਨ੍ਹਾਂ ਨਕਲੀ ਅੰਡਿਆਂ ’ਚੋਂ ਕਿਸੇ ਵੀ ਤਰ੍ਹਾਂ ਵੀ ਖੁਸ਼ਬੂ ਨਹੀਂ ਆਈ ਜਿਸ ਤੋਂ ਇਹ ਜਾਪ ਰਿਹਾ ਹੈ ਕਿ ਇਹ ਨਕਲੀ ਅੰਡੇ ਹਨ। ਸਰਦੀਆਂ ਦੇ ਮੌਸਮ ਵਿਚ ਅੰਡਿਆਂ ਦੀ ਵਿਕਰੀ ਜ਼ੋਰਾਂ ’ਤੇ ਹੋ ਜਾਂਦੀ ਹੈ ਅਤੇ ਕਈ ਆਮ ਲੋਕਾਂ ਨੂੰ ਇਸ ਦੇ ਨਕਲੀ ਤੇ ਅਸਲੀ ਬਾਰੇ ਪਤਾ ਵੀ ਨਹੀਂ ਲੱਗਦਾ ਅਤੇ ਲੋਕ ਆਪਣੀ ਚੰਗੀ ਸਿਹਤ ਤੇ ਪ੍ਰੋਟੀਨ ਦੀ ਪੂਰਤੀ ਲਈ ਇਸ ਨੂੰ ਖਾਂਦੇ ਹਨ ਪਰ ਇਹ ਨਕਲੀ ਅੰਡੇ ਸਿਹਤ ਲਈ ਲਾਹੇਵੰਦ ਦੀ ਬਜਾਏ ਘਾਤਕ ਸਿੱਧ ਹੋ ਰਹੇ ਹਨ। ਇਹ ਅੰਡੇ ਨਕਲੀ ਹਨ ਜਾਂ ਅਸਲੀ, ਇਸ ਬਾਰੇ ਤਾਂ ਸਿਹਤ ਵਿਭਾਗ ਜਦੋਂ ਇਨ੍ਹਾਂ ਦੀ ਲੈਬੋਟਰੀ ਵਿਚ ਲਿਜਾਕੇ ਜਾਂਚ ਕਰੇਗਾ ਤਾਂ ਹੀ ਅਸਲੀਅਤ ਸਾਹਮਣੇ ਆਵੇਗੀ ਪਰ ਲੋਕਾਂ ਨੂੰ ਅੰਡੇ ਖਾ

09/01/2024

pls subs cribe share liked follow.......... ਅਯੁੱਧਿਆ ਤੋਂ ਪੁੱਜੇ ਕਲਸ਼ ਦਾ ਚਹਿਲਾਂ ਮੰਦਿਰ ਵਿਖੇ ਪੁੱਜਣ ’ਤੇ ਸ਼ਾਨਦਾਰ ਸਵਾਗਤ #ਬੱਚਿਆਂ #ਮਾਛੀਵਾਡ਼ਾ #ਮਾਛੀਵਾਡ਼ਾ virals ੁੱਧਿਆ 'ਚ ਸ਼੍ਰੀ ਰਾਮ ਜਨਮ ਭੂਮੀ 'ਤੇ ਮੰਦਰ ਦਾ ਸ਼ਾਨਦਾਰ ਨਿਰਮਾਣ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ 22 ਜਨਵਰੀ, 2024 ਨੂੰ ਸ਼੍ਰੀ ਰਾਮ ਮੰਦਰ 'ਚ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਸ਼ੁਰੂ ਹੋਵੇਗਾ। ਮੰਦਰ ਦੇ ਨਿਰਮਾਣ ਨੂੰ ਲੈ ਕੇ ਦੇਸ਼ ਭਰ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਰਾਮ ਭਗਤ ਕਾਫੀ ਉਤਸ਼ਾਹਿਤ ਅਤੇ ਖੁਸ਼ ਹਨ। ਇਸ ਸੰਦਰਭ 'ਚ ਅਯੁੱਧਿਆ ਤੋਂ ਪਵਿੱਤਰ ਕਲਸ਼ ਭਾਰਤ ਦੇ ਹਰ ਕੋਨੇ 'ਚ ਭੇਜੇ ਗਏ ਹਨ, ਜਿਨ੍ਹਾਂ ਨੂੰ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਕਰਨ ਤੋਂ ਪਹਿਲਾਂ ਅਯੁੱਧਿਆ ਲਿਜਾਇਆ ਜਾਵੇਗਾ। ਇਸੇ ਤਰ੍ਹਾਂ ਸਮਰਾਲਾ ਦੇ ਨਜ਼ਦੀਕ ਚਹਿਲਾਂ ਵਿਖੇ ਪ੍ਰਾਚੀਨ ਸ਼੍ਰੀ ਮੁਕਤੇਸ਼ਵਰ ਮਹਾਂਦੇਵ ਸ਼ਿਵ ਮੰਦਿਰ
'ਚ ਵੀ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਤੋਂ ਪਵਿੱਤਰ ਕਲਸ਼ ਭੇਜਿਆ ਗਿਆ ਹੈ। ਜਿਸ ਦਾ ਮੰਦਿਰ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਇਸ ਕਲਸ਼ ਨੂੰ ਲੈਕੇ ਸਾਰੇ ਪਿੰਡ ਦੀ ਪਰਿਕਰਮਾ ਬੈਂਡ ਵਾਜੇ ਨਾ ਕੀਤੀ ਗਈ। ਇਸ ਦੌਰਾਨ ਸਾਰੇ ਸ਼ਰਧਾਲੂ ਸ਼੍ਰੀ ਰਾਮ ਜੀ ਦਾ ਗੁਣਗਾਨ ਕਰ ਰਹੇ ਸਨ।

V/O:- ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਦੱਸਿਆ ਕਿ 22 ਜਨਵਰੀ ਵਾਲੇ ਦਿਨ ਮੰਦਿਰ ਵਿਚ ਇਕ ਵੱਡੀ ਸਕਰੀਨ ਲਗਾਈ ਜਾਵੇਗੀ ਜਿਸ ਵਿਚ ਅਯੋਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਲਾਈਵ ਪ੍ਰਸਾਰਨ ਦਿਖਾਇਆ ਜਾਵੇਗਾ। ਅਤੇ 22 ਜਨਵਰੀ ਨੂੰ ਰਾਮ ਸੇਤੂ ਤੋਂ ਲਿਆਂਦੇ ਗਏ ਰਾਮ ਪੱਥਰ ਦੀ ਸਥਾਪਨਾ ਵੀ ਮੰਦਰ ਵਿੱਚ ਕੀਤੀ ਜਾਵੇਗੀ। ਜਿਸ ਦੇ ਦਰਸ਼ਨ ਹਰ ਕੋਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਹੀ ਰਾਮ ਭਗਤਾਂ ਲਈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ 550 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਮੰਦਿਰ ਵਿਚ ਵਿਰਾਜਮਾਨ ਹੋਣ ਜਾ ਰਹੇ ਹਨ ਤੇ ਸਾਨੂੰ ਸਾਰਿਆਂ ਨੂੰ ਇਹ ਦਿਨ ਦੀਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ। ਇਸ ਦਿਨ ਸਾਰੇ ਹੀ ਰਾਮ ਭਗਤ ਭਗਵਾਨ ਸ਼੍ਰੀ ਰਾਮ ਜੀ ਦਾ ਗੁਣਗਾਨ ਕਰਦੇ ਹੋਏ ਆਪਣੇ ਘਰਾਂ ਵਿੱਚ ਦੇਸੀ ਘਿਓ ਦੇ ਦੀਵੇ ਜਗਾਉਣ।

09/01/2024

pls subscribe share liked follow.........ਬੱਚੇ ਅਪਣੇ ਮਾਪਿਆ ਨਾਲ ਦਰਿਆ ਨੂੰ ਕਸ਼ਤੀ ਰਾਹੀਂ ਪਾਰ ਕਰ ਪੇਪਰ ਦੇਣ ਪਹੁੰਚੇ। #ਮਾਛੀਵਾਡ਼ਾ #ਬੱਚਿਆਂ ਨੂੰ ਉੱਚ ਅਹੁਦਿਆਂ ਦੇ ਕਾਬਿਲ ਬਣਾਉਣ ਲਈ ‘ਗਿਆਨ ਜਾਗਰੂਕਤਾ’ ਮੁਕਾਬਲਾ ਕਰਵਾਇਆ ਗਿਆ।
ਬੱਚੇ ਅਪਣੇ ਮਾਪਿਆ ਨਾਲ ਦਰਿਆ ਨੂੰ ਕਸ਼ਤੀ ਰਾਹੀਂ ਪਾਰ ਕਰ ਪੇਪਰ ਦੇਣ ਪਹੁੰਚੇ।
ਇਹ ਮੁਕਾਬਲਾ ਵਿਦੇਸ਼ਾਂ ਨੂੰ ਭੱਜ ਰਹੀ ਜਵਾਨੀ ਨੂੰ ਰੋਕਣ ਅਤੇ ਸਿਵਲ ਪ੍ਰੀਖਿਆਵਾਂ ਦੀ ਪ੍ਰੀ ਤਿਆਰੀ ਦੇ ਉਪਰਾਲੇ ਵਜੋਂ ਕਰਵਾਇਆ ਜਾ ਰਿਹਾ ਹੈ- ਫਰੀ ਆਫ ਕੋਸਟ

ਮਾਨ ਸਰਕਾਰ ਵੱਲੋ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋ ਉਪਰਾਲੇ ਕੀਤਾ ਗਿਆ ਉੱਥੇ ਹੀ
ਆਮ ਆਦਮੀ ਪਾਰਟੀ ਸਮਰਾਲਾ ਵੱਲੋ ਪੰਜਾਬ ਦੇ ਬੱਚਿਆ ਨੂੰ iAS,iPS ਅਤੇ PCS ਵਰਗੇ ਅਹੁਦਿਆਂ ਵਿੱਚ ਯੋਗਦਾਨ ਵਧਾਉਣ ਲਈ ਗਿਆਨ ਜਾਗਰੂਕਤਾ ਮੁਕਾਬਲੇ ਕਰਵਾਏ ਗਏ। ਇਹ ਕੋਚਿੰਗ ਪ੍ਰੀਤੀ ਡੋਗਰਾ ਵੱਲੋਂ ਫਰੀ ਆਫ ਕੋਸਟ ਦਿੱਤੀ ਗਈ।
ਇਹ ਉਪਰਾਲਾ ਨਾ ਸਿਰਫ਼ ਬੱਚਿਆ ਨੂੰ ਸਗੋਂ ਪੰਜਾਬ ਦੀ ਜਵਾਨੀ ਨੂੰ ਬਾਹਰਲੇ ਦੇਸ਼ਾਂ ਦੀ ਬਜਾਏ ਪੰਜਾਬ ਦੇ ਭਵਿੱਖ ਉਸਾਰੀ ਵਿੱਚ ਲਗਾਉਣਾ ਵੀ ਹੈ।

ਪੰਜਾਬ ਨੂੰ ਮੁੜ ਰੰਗਲਾ ਬਣਾਉਣ ਅਤੇ ਮੁੜ ਪੈਰਾਂ ਤੇ ਖੜ੍ਹਨ ਕਰਨ ਦੀ ਮਨਸਾ, ਵਿਦੇਸ਼ਾਂ ਨੂੰ ਭੱਜੀ ਜਾ ਰਹੀ ਜਵਾਨੀ ਨੂੰ ਰੋਕਣ ਅਤੇ ਪੰਜਾਬ ਦੇ ਨੌਜਵਾਨ ਲੜਕੇ, ਲੜਕੀਆਂ ਨੂੰ ਉੱਚ ਅਹੁੁਦਿਆਂ ਤੇ ਬਿਠਾਉਣ ਦਾ ਸੁਪਨਾ ਪੂਰਾ ਕਰਨ ਲਈ ਪੰਜਾਬ ਵਿੱਚ ਵਿੱਚ ਇੱਕ ਨਿਵੇਕਲੀ ਕਿਸਮ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਤੇਜਿੰਦਰ ਸਿੰਘ ਗਰੇਵਾਲ ਸਮਰਾਲਾ ਨੇ ਗੱਲਬਾਤ ਕਰਦੇ ਹੋਏ ਕੀਤਾ ਜੋ ਬੱਚੇ ਉੱਚ ਅਹੁਦਿਆਂ ਤੇ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਤਿਆਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਲੇਬਸ ਤਿਆਰ ਕਰਕੇ ਵੱਖ ਵੱਖ ਉਮਰ ਵਰਗ ਦੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਜਾਗਰੂਕ ਕਰਨ ਦੀ ਮਨਸਾ ਹਿੱਤ ‘ਗਿਆਨ ਜਾਗਰੂਕਤਾ’ ਮੁਕਾਬਲਾ ਸਮਰਾਲਾ ਵਿਖੇ ਕਰਵਾਇਆ ਗਿਆ । ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਕੋਈ ਫੀਸ ਨਹੀਂ ਲਈ ਗਈ। ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਵੰਡਿਆ ਗਿਆ । ਪਹਿਲੇ ਵਰਗ ਵਿੱਚ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਭਾਗ ਲਿਆ। ਦੂਸਰੇ ਵਰਗ ਵਿੱਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀ ਭਾਗ ਲਿਆ। ਤੀਸਰੇ ਵਰਗ ਵਿੱਚ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਭਾਗ ਲਿਆ। ਇਸ ਮੁਕਾਬਲੇ ਦੇ ਹਰੇਕ ਵਰਗ ਦੇ ਜੇਤੂ ਬੱਚਿਆ ਨੂੰ ਟੈਬ ਦਿੱਤੇ ਜਾਣਗੇ ਅਤੇ ਬਾਕੀ ਹਰੇਕ ਵਰਗ ਵਿੱਚ ਚਾਰ ਰਨਰਅੱਪ ਘੋਸ਼ਿਤ ਕੀਤੇ ਜਾਣਗੇ ਅਤੇ 3100-3100 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਮੁਕਾਬਲੇ ਵਿੱਚ ਵਿਦਿਆਰਥੀ ਸਮਰਾਲਾ ਹਲਕੇ ਤੋਂ ਬਿਨਾਂ ਪੰਜਾਬ ਭਰ ਵਿੱਚੋਂ ਭਾਗ ਲੈ ਪਹੁੰਚੇ ।

PLS SUBSCRIBE SHARE FOLLOW LIKED.....🙏🙏🙏🙏🙏
09/01/2024

PLS SUBSCRIBE SHARE FOLLOW LIKED.....🙏🙏🙏🙏🙏

06/01/2024

PLS SUBSCRIBE SHARE LIKED FOLLOW........... #ਮਾਛੀਵਾਡ਼ਾ # ਖੰਨਾ 'ਚ ਸ਼ਰਾਬੀ ASI ਨੇ ਹੰਗਾਮਾ ਕੀਤਾ। ਇੱਥੋਂ ਤੱਕ ਕਿ ਸ਼ਰੇਆਮ ਆਪਣੇ ਹੀ ਐਸ.ਐਚ.ਓ. ਨੂੰ ਗਾਲ੍ਹਾਂ ਕੱਢੀਆਂ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਜਿਸ ਕਾਰਨ ਏਐਸਆਈ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਿਟੀ ਥਾਣਾ ਦੇ ਏਐਸਆਈ ਸੁਰਾਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਿਸਦੀ ਸ਼ਿਕਾਇਤ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ। ਐਸਐਚਓ ਨੇ ਥਾਣਾ ਮੁਨਸ਼ੀ ਨੂੰ ਨਾਲ ਲੈ ਕੇ ਏਐਸਆਈ ਸੁਰਾਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ। ਏਐਸਆਈ ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ। ਐਸਐਚਓ ਨਾਲ ਬਦਸਲੂਕੀ ਕੀਤੀ। ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਜਿਸਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।

06/01/2024

PLS SUBSCRIBE SHARE LIKED FOLLOW..... #ਵਿਸ਼ਾਲ #ਮਾਛੀਵਾਡ਼ਾ #ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਲਗਇਆ ਲੰਗਰ
ਸਮਰਾਲਾ ਡਾਕਘਰ ਦੇ ਸਮ੍ਹੂਹ ਮੁਲਾਜ਼ਮਾਂ ਤੇ ਡਾਕਖਾਨੇ ਦੇ ਏਜੰਟਾਂ ਨੇ ਪੋਸਟ ਆਫਿਸ ਦੇ ਸਾਹਮਣੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ

03/01/2024

PLS SUBSCRIBE SHARE LIKED FOLLOW.........ਵਿਸ਼ਾਲ ਭਾਰਤੀ ਨੂੰ ਯੂਥ ਕਾਂਗਰਸ ਸਮਰਾਲਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕਰਨ 'ਤੇ ਕੀਤਾ ਸਨਮਾਨਿਤ। #ਮਾਛੀਵਾਡ਼ਾ #ਵਿਸ਼ਾਲ ਭਾਰਤੀ ਨੂੰ ਯੂਥ ਕਾਂਗਰਸ ਸਮਰਾਲਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕਰਨ 'ਤੇ ਕੀਤਾ ਸਨਮਾਨਿਤ। ਅੱਜ ਸਮਰਾਲਾ ਵਿਖੇ ਬਲਾਕ ਕਾਂਗਰਸ ਸਮਰਾਲਾ (ਸ਼ਹਿਰੀ) ਦੇ ਪ੍ਰਧਾਨ ਸਨੀ ਦੂਆ ਦੀ ਅਗਵਾਈ ਹੇਠ ਯੂਥ ਕਾਂਗਰਸ ਸਮਰਾਲਾ ਸ਼ਹਿਰੀ ਦੇ ਨਵ ਨਿਯੁਕਤ ਪ੍ਰਧਾਨ ਵਿਸ਼ਾਲ ਭਾਰਤੀ ਨੂੰ ਸਨਮਾਨਿਤ ਕੀਤਾ ਗਿਆ

03/01/2024

pls subscribe share liked follow........... #
ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਟਰੈਫਿਕ ਦਫਤਰ ਵਿਖੇ ‘ਟਰੈਫਿਕ ਜਾਗਰੂਕਤਾ ਕੈਂਪ’ ਲਗਾਇਆ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ੍ਰੀਮਤੀ ਅਵਨੀਤ ਕੌਂਡਲ ਐਸ. ਐਸ. ਪੀ. ਪੁਲਿਸ ਜ਼ਿਲ੍ਹਾ ਖੰਨਾ ਨੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸਵਾਗਤ ਪਵਨਜੀਤ ਸਿੰਘ ਡੀ. ਐਸ. ਪੀ. ਚਾਰਜ ਪੁਲਿਸ ਜ਼ਿਲ੍ਹਾ ਖੰਨਾ ਅਤੇ ਸਮਰਾਲਾ ਟਰੈਫਿਕ ਪੁਲਿਸ ਇੰਚਾਰਜ ਤੇਜਿੰਦਰ ਸਿੰਘ ਦੁਆਰਾ ਕੀਤਾ ਗਿਆ। ਇਸ ਮੌਕੇ ਐਸ. ਐਸ. ਪੀ. ਅਵਨੀਤ ਕੌਂਡਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰੇਕ ਵਾਹਨ ਚਾਲਕ ਨੂੰ ਟਰੈਫਿਕ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਲਾਜਮੀ ਹੈ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅੱਜ ਕੱਲ ਧੁੰਦ ਦਾ ਮੌਸਮ ਹੋਣ ਕਰਕੇ ਜੇਕਰ ਕੋਈ ਖਾਸ ਜਰੂਰਤ ਹੈ ਤਾਂ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਆਮ ਰਾਹਗੀਰਾਂ ਨੂੰ ਵੀ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਅਤੀ ਜਰੂਰੀ ਹੈ, ਉਨ੍ਹਾਂ ਨੂੰ ਕੇਵਲ ਜੈਬਰਾ ਕਰਾਸਿੰਗ ਤੋਂ ਹੀ ਸੜਕ ਪਾਰ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਕਾਇਦਾ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਟੂ ਵੀਲਰ ਚਾਲਕਾਂ ਨੂੰ ਹਮੇਸ਼ਾਂ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਫੋਰ ਵੀਲਰ ਚਾਲਕਾਂ ਨੂੰ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਟੂ ਵੀਲਰ ਚਾਲਕਾਂ ਨੂੰ ਮੁਫਤ ਹੈਲਮਟ ਵੰਡੇ ਗਏ ਅਤੇ ਸਮਝਾਇਆ ਗਿਆ ਕਿ ਇਸ ਹੈਲਮਟ ਦੀ ਵਰਤੋਂ ਬਹੁਤ ਜਰੂਰੀ ਹੈ। ਸਾਇਕਲ ਅਤੇ ਰਿਕਸ਼ਾ ਚਾਲਕਾਂ ਨੂੰ ਰੈਡੀਅਮ ਵਾਲੀ ਬੈਲਟਾਂ ਅਤੇ ਫਸਟ ਏਡ ਕਿੱਟਾਂ ਵੰਡੀਆਂ ਗਈਆਂ ਜੋ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਬਾਰੇ ਪਤਾ ਚੱਲ ਸਕੇ। ਇਸ ਮੌਕੇ ਵੱਡੀਆਂ ਗੱਡੀਆਂ, ਜੀਪਾਂ, ਛੋਟੇ ਹਾਥੀ, ਟਰਾਲੀਆਂ ਦੇ ਮਗਰ ਰਿਫਲੈਟਰ ਵੀ ਲਗਾਏ ਗਏ ਤਾਂ ਜੋ ਰਾਤ ਦੇ ਸਮੇਂ ਇਨ੍ਹਾਂ ਦੇ ਚਮਕਣ ਕਾਰਨ ਦੁਰਘਟਨਾਂ ਤੋਂ ਬਚਾਅ ਹੋ ਸਕੇ। ਇਸ ਮੌਕੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਪੈਫਲੈਟ ਵੀ ਵੰਡੇ ਗਏ ਜਿਨ੍ਹਾਂ ਵਿੱਚ ਟਰੈਫਿਕ ਨਿਯਮਾਂ ਅਤੇ ਟਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਹੋਣ ਵਾਲੇ ਜੁਰਮਾਨਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਦੇ ਗਲਾਂ ਵਿੱਚ ਪਾਉਣ ਵਾਲੇ ਰੈਡੀਅਮ ਦੇ ਪਟੇ ਵੀ ਵੰਡੇ ਗਏ, ਤਾਂ ਜੋ ਇਨ੍ਹਾਂ ਪਸ਼ੂਆਂ ਦਾ ਰਾਤ ਸਮੇਂ ਪਤਾ ਲੱਗ ਸਕੇ ਅਤੇ ਦੁਰਘਟਨਾ ਤੋਂ ਬਚਿਆ ਜਾ ਸਕੇ।

Address

Chandhigarh Main Road Near Samrala Chownk
Ludhiana
141008

Telephone

+919988233225

Website

Alerts

Be the first to know and let us send you an email when Public Dastak, ਪਬਲਿਕ ਦਸਤਕ, पब्लिक दस्तक posts news and promotions. Your email address will not be used for any other purpose, and you can unsubscribe at any time.

Contact The Business

Send a message to Public Dastak, ਪਬਲਿਕ ਦਸਤਕ, पब्लिक दस्तक:

Videos

Share