Khushdil News

Khushdil News ਹਕ ਸਚ ਦਾ ਰਾਖਾ ਦੇਸ ਵਿਦੇਸ ਦੀਆ ਤਾਜਾ ਖਬਰਾ ਦੇਖਣ ਲਈ ਸਸਕ੍ਾਇਬ ਕਰੋ
(1)

*✒️मेरे अल्फ़ाज़✒️*तमन्ना है कि दम निकले,तेरे ही आशियाने में,सफ़र होगा मुकम्मल,ज़िंदगी का मुस्कुराने में!!!जिसे गम मिल ग...
14/10/2024

*✒️मेरे अल्फ़ाज़✒️*

तमन्ना है कि दम निकले,
तेरे ही आशियाने में,
सफ़र होगा मुकम्मल,
ज़िंदगी का मुस्कुराने में!!!

जिसे गम मिल गया,
खामोश होकर रह गए वो सब ,
गुलाबी आँख के डोरे,
दिखे कब गुनगुनाने में!!!

हज़ारों साल से दुनिया,
यही समझी नहीं अब तक,
उलझती ही रही आख़िर,
गुले गुलशन बनाने में!!!

जो खुदगर्ज़ी महकती है हर तरफ़,
बेजान है फिर भी आलम,
कहाँ फिर फ़ायदा होगा,
जहाँ में दिल लगाने में!!!

नज़र में तीरगी रहती,
जहाँ असवद नज़र आता,
हो चाहत रौशनी की गर,
लगो तुम टिमटिमाने में!!!

दिखे जब बेबसी फूलों की,
बागों के गिरे आँसू,
हुआ मसरूफ़ है यारो "धामूँ"
लिखने में लिखाने में!!!
अनिल धामूँ
अबोहर
ज़िला फाजिल्का
(पंजाब)

11/10/2024
16/09/2024

ਕੀ ਤੁਸੀ ਸਮਾਜ ਸੇਵਾ ਕਰਨੀ ਚਹੁੰਦੇ ਹੋ
ਤਾ ਜੁੜੋ ਸਾਡੇ ਨਾਲ ਅਤੇ ਸਥਾਈ ਮੈਬਰਸ਼ਿਪ ਪ੍ਰਾਪਤ ਕਰੋ ਮੈਬਰਸ਼ਿਪ ਕੇਵਲ ਅਤੇ ਕੇਵਲ 5 ਰੁਪਏ ਹੈਂ ਇਹ ਵੀ ਇਸ ਕੀ ਤੁਸੀ ਸਾਡੇ ਸੇਵਾ ਗਰੁੱਪ ਦੇ ਭਾਗੀਦਾਰ ਤਾਕਿ ਜਦੋਂ ਅਸੀਂ ਆਪ ਦੇ ਪਿੰਡ ਕਸਬੇ ਜਾ ਸ਼ਹਿਰ ਵਿੱਚ ਸੇਵਾ ਭੇਜੀਏ ਤਾ ਸਾਡੇ ਕੋਲ ਵਿਸ਼ਵਾਸ ਲਾਇਕ ਮੈਬਰਸ਼ਿਪ ਵਾਲਾ ਇਨਸਾਨ ਹੋਵੇ ਸਾਡਾ ਪਹਿਲਾ ਕੰਮ ਹੁੰਦਾ ਸਿੱਖਿਆ ਦੇ ਖੇਤਰ ਵਿੱਚ ਦੂਜਾ ਕੋਈ ਗਰੀਬ ਇਨਸਾਨ ਹੋਵੇ ਜੋ ਲਾਚਾਰ ਅਤੇ ਬੇਸਹਾਰਾ ਹੋਵੇ ਉਸ ਲਈ ਰਾਸ਼ਨ ਦਾ ਇੰਤਜਾਮ ਕਰਨਾ ਤੀਸਰਾ ਕੋਈ ਥੋੜੇ ਜੇਹੇ ਸਹਿਯੋਗ ਨਾਲ ਆਪਣੇ ਪੈਰਾ ਤੇ ਖੜ੍ਹਾ ਹੋਣਾ ਚਹੁੰਦਾ ਹੋਵੇ ਉਸਦਾ ਸਹਿਯੋਗ ਕਰਨਾ ਇਹ 3 ਮੁੱਢਲੇ ਕੰਮ ਹਨ ਹੁਣ ਸਾਡੇ ਵਲੋਂ ਪਿੰਡ ਆਜ਼ਮ ਵਾਲਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੰਟਰਲੋਕ ਟਾਇਲ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈਂ ਕਿਉਕਿ ਸਕੂਲ ਬਰਸਾਤ ਦਾ ਪਾਣੀ ਭਰ ਜਾਂਦਾ ਸੀ ਤੇ ਬੱਚਿਆਂ ਨੂੰ ਕਾਲਾਸ ਤੱਕ ਜਾਣ ਲਈ ਪਾਣੀ ਵਿੱਚੋ ਲੰਘਣਾ ਪੈਂਦਾ ਸੀ
ਸੇਵਾ ਗਰੁੱਪ ਦੀ ਮੈਬਰਸ਼ਿਪ ਲੈਣ ਲਈ ਤੁਸੀ ਕੀ ਕਰਨਾ ਹੈਂ
ਇਕ ਤਾ ਤੁਸੀ ਆਪਣਾ ਪੂਰਾ ਨਾਮ ਤੇ ਅਡਰੈਸ ਲਿਖਣਾ ਹੈਂ
ਮੋਬਾਈਲ no ਭੇਜਣਾ ਹੈਂ
ਤਾਕਿ ਅਸੀਂ ਵਟਸਐਪ ਗਰੁੱਪ ਵਿੱਚ ਆਪਨੂੰ ਸ਼ਾਮਿਲ ਕਰਾਂਗੇ
ਉਸਤੋਂ ਬਾਅਦ ਮੈਬਰਸ਼ਿਪ ਪ੍ਰਾਪਤ ਕਰਨ ਵਾਲਾ ਵੀਰ ਜਾ ਭੈਣ ਗਰੁੱਪ ਵਿੱਚ ਰਹਿਣਗੇ ਜਿਨ੍ਹਾਂ ਕੋਲ ਮੈਬਰਸ਼ਿਪ ਨਹੀਂ ਹੋਵੇਗੀ ਰਿਮੋਵ ਕਰ ਦਿੱਤਾ ਜਾਏਗਾ 🙏🏻

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਅਪੀਲ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਆਉਣ ਤੇ ਕਿਸਾਨ ਪੰਜਾਬ ...
02/09/2024

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਅਪੀਲ

ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਆਉਣ ਤੇ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ

ਫਾਜ਼ਿਲਕਾ 1 ਸਤੰਬਰ (ਬਿਊਰੋ): ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਸੰਦੀਪ ਕੁਮਾਰ ਰਿਣਵਾ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵੀਰ ਆਪਣੇ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਕਿਉਂਕਿ ਇਹ ਸਮਾਂ ਹੁਣ ਗੁਲਾਬੀ ਸੁੰਡੀ ਦੇ ਹਮਲੇ ਲਈ ਢੁੱਕਵਾਂ ਹੈ ਕਿਉਂਕਿ ਹੁਣ ਨਰਮਾ ਫੁੱਲ੍ਹ ਗੁੱਡੀ ਨਾਲ ਭਰਪੂਰ ਹੈ।

ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦਾ ਪਤੰਗਾ ਫੁੱਲ ਗੁੱਡੀ ਤੇ ਅੰਡੇ ਦਿੰਦਾ ਹੈ ਅਤੇ ਅੰਡੇ ਵਿੱਚੋਂ ਸੁੰਡੀ ਨਿਕਲਣ ਤੋਂ ਬਾਅਦ ਉਹ ਫੁੱਲ, ਗੁੱਡੀ ਤੋਂ ਟਿੰਡੇ ਵਿੱਚ ਵੜ ਜਾਂਦੀ ਹੈ। ਜਿਸ ਦਾ ਕਿਸਾਨ ਨੂੰ ਬਾਅਦ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਿਸਾਨ ਹੁਣ ਤੋਂ ਹੀ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਆਪਣੀ ਫਸਲ ਵਿੱਚ ਫਿਰੋਮਾਨ ਟਰੈਪ ਲਗਾ ਦੇਣ। ਜੇਕਰ ਗੁਲਾਬੀ ਸੁੰਡੀ ਜਾਂ ਟਰੈਪ ਵਿੱਚ ਪਤੰਗਾ ਨਜ਼ਰ ਆਉਂਦਾ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਨਰਮੇ ਦੀ ਫਸਲ ਦੇ ਪਹਿਲੇ 60 ਤੋਂ 120 ਦਿਨਾਂ ਵਿੱਚ ਪ੍ਰੋਕਲੇਨ 5 ਐੱਸ ਜੀ 100 ਗ੍ਰਾਮ, ਪ੍ਰੋਫੈਨੋਫਾਸ 50 ਈਸੀ 500 ਮਿ.ਲੀ.(ਫਲੂਬੈਡੀਆਮਾਈਡ) 40 ਮਿ.ਲਿ. ਅਤੇ ਨਰਮੇ ਦੀ 120 ਦਿਨਾਂ ਤੋਂ ਬਾਅਦ ਦੀ ਫਸਲ ਤੇ ਡੇਸਿਸ 2.8 ਈ.ਸੀ (ਡੈਲਟਾਮੈਥਰਿਨ) 160 ਮਿ.ਲਿ, ਫੈਨਵਲ 20 ਈ.ਸੀ (ਫੈਨਵਲਰੇਟ) 100 ਮਿ.ਲਿ, ਡੈਨੀਟੋਲ 10 ਈ.ਸੀ (ਫੈਨਪ੍ਰੋਪੈਥਰਿਨ) 300 ਮਿ.ਲਿ, ਮਾਈਪਰਗਾਰਡ 10 ਈ.ਸੀ (ਸਾਈਪਰਮੈਥਰਿਨ) 200 ਮਿ.ਲਿ. ਪ੍ਰਤੀ ਏਕੜ ਦੇ ਹਿਸਾਬ ਨਾਲ ਕੀਟਨਾਸ਼ਕਾਂ ਦੀ ਵਰਤੋਂ ਕਰੋ। ਜੇਕਰ ਫਿਰ ਵੀ ਸੁੰਡੀ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ 8 ਤੋਂ 10 ਦਿਨਾਂ ਤੋਂ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਦੁਬਾਰਾ ਕਰੋ। ਉਨ੍ਹਾਂ ਨਰਮੇ ਦੀਆਂ ਬਿਮਾਰੀਆਂ ਬਾਰੇ ਕਾਸ਼ਤਕਾਰ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬਾਰਿਸ਼ਾਂ ਹੋਣ ਕਰਕੇ ਪੱਤਿਆਂ ਉਪਰ ਉਲੀਆਂ ਦੇ ਧੱਬਿਆਂ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ 200 ਮਿਲੀਲਿਟਰ ਐਮਿਸਟਾਰ ਟੌਪ 325 ਏਸ.ਸੀ.( ਅੱਜੋਕੱਸੀਸਟੋਬਿਨ + ਡਾਈਫੇਨਕੋਨੋਜੋਲ) ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਇਸਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਉਚਿਤ ਮਾਤਰਾ ਵਿਚ ਖਾਦ ਪ੍ਰਬੰਧਨ ਦਾ ਧਿਆਨ ਰੱਖਣ ਅਤੇ 13.0.45 ( ਪੋਟਾਸ਼ੀਅਮ ਨਾਈਟ੍ਰੇਟ) ਦਾ ਅੱਧ ਸਤੰਬਰ ਤਕ ਦੇ ਛਿੜਕਾਅ 2.0 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਅੰਤਰਾਲ ਤੇ ਕਰਨ ਦੀ ਸਲਾਹ ਦਿਤੀ! ਜਿਨ੍ਹਾਂ ਖੇਤਾਂ ਵਿਚ ਲਾਲੀ ਦੀ ਸਮਸਿਆਂ (ਹੇਠਲੇ ਪੱਤਿਆਂ ਦਾ ਲਾਲ) ਹੋਣਾ ਆਉਂਦੀ ਹੈ, ਕਾਸ਼ਤਕਾਰ ਵੀਰ ਏਨਾ ਖੇਤਾਂ ਵਿਚ ਮੈਗਨੀਸ਼ੀਅਮ ਸਲਫੇਟ ਦੇ 2 ਛਿੜਕਾਅ, 1.0 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 15 ਦਿਨਾਂ ਵਕਫ਼ੇ ਤੇ ਜ਼ਰੂਰ ਕਰਨ
#ਨਰਮਾ #ਗੁਲਾਬੀ #ਸੁੰਡੀ #ਪੰਜਾਬ #ਖੇਤੀਬਾੜੀ

28/08/2024

ਨੀਵੀਂ ਜਾਤ ਤੇ ਦਬਾ ਪਾਉਣ ਲਈ ਸਰਪੰਚ ਦਾ ਜਿਲ੍ਹਾ ਪ੍ਰਸ਼ਾਸਨ ਨੇ ਦਿੱਤਾ ਪੂਰਾ ਸਹਿਯੋਗ
2 ਅਗਸਤ ਵਹਾਦਾ ਕਰ ਡੀ ਸੀ ਨੇ ਚੁਕਾਵਇਆ ਧਰਨਾ, ਹਾਲੇ ਤੱਕ ਨਹੀਂ ਲਈ ਕਿਸੇ ਅਧਿਕਾਰੀ ਨੇ ਸਾਰ
29 ਤਰੀਕ ਤੋਂ ਲਗੇਗਾ ਅਣਮਿਥੇ ਸਮੇ ਤੱਕ ਧਰਨਾ
ਅੱਜ ਨਰੇਗਾ ਕਰਮਚਾਰੀ ਹਟਾ ਰਹੇ ਸੀ ਸਰਪੰਚ ਵਲੋਂ ਲਾਇਆ ਬੰਨ੍ਹ, ਸਰਪੰਚ ਨੇ ਕੱਢੀਆਂ ਜਾਤੀ ਸੂਚਕ ਗਾਹਲਾਂ ਕੈਮਰੇ ਹੋਈਆਂ ਰਿਕਾਡ
ਫਾਜ਼ਿਲਕਾ 28 ਅਗਸਤ () ਪੰਜਾਬ ਵਿੱਚ ਗਰੀਬ ਲੋਕਾਂ ਦਾ ਜੀਣਾ ਦੁਬਰ ਹੋ ਗਿਆ ਹੈ ਹੈਰਾਨੀ ਤਾ ਉਦੋਂ ਹੋਈ ਜਦੋਂ ਜਿਲ੍ਹਾ ਪ੍ਰਸ਼ਾਸਨ ਅਰੋਪੀ ਦਾ ਹੀ ਹੱਥ ਠੋਕਾ ਬਣ ਗਿਆ / ਮਾਮਲਾ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਰਾਮ ਨਗਰ ਦਾ ਹੈ ਜਿੱਥੇ ਇਸ ਪਿੰਡ ਦੇ ਸਰਪੰਚ ਨੇ ਆਪਣੇ ਘਰ ਮੀਹ ਦੇ ਪਾਣੀ ਨੂੰ ਰੋਕਣ ਲਈ ਮਿੱਟੀ ਦਾ ਬੰਨ੍ਹ ਲਗਾ ਦਿੱਤਾ ਰੋਸ਼ ਸਰੂਪ ਪਿੰਡ ਵਾਸੀਆਂ ਨੇ 2 ਅਗਸਤ ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ 3 ਅਗਸਤ ਨੂੰ ਡੀ ਸੀ ਫਾਜ਼ਿਲਕਾ ਨੇ ਵਿਸ਼ਵਾਸ ਦਵਾਇਆ ਕੇ ਥੋਡੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਪਰ ਲੰਬਾ ਸਮਾ ਬੀਤ ਗਿਆ ਕਿਸੇ ਵੀ ਅਧਿਕਾਰੀ ਨੇ ਸਾਰ ਨਹੀਂ ਲਈ ਚਾਰਾਜੋਈ ਕਰਨ ਤੋਂ ਬਾਅਦ ਅੱਜ ਨਰੇਗਾ ਦਾ ਸੈਕਟਰੀ ਆਇਆ ਅਤੇ 10 ਕਾਰਡ ਧਾਰਕਾਂ ਨੂੰ ਸਰਪੰਚ ਵਲੋਂ ਲਗਾਏ ਬੰਨ੍ਹ ਦੀ ਮਿੱਟੀ ਚੁੱਕਣ ਦਾ ਕਹਿ ਕੇ ਚਲਾ ਗਿਆ ਨਰੇਗਾ ਦੇ ਕਾਰਡ ਧਾਰਕਾਂ ਨੇ ਜਿਵੇ ਹੀ ਮਿੱਟੀ ਚੁੱਕਣੀ ਸ਼ੁਰੂ ਕੀਤੀ ਤਾ ਸਰਪੰਚ ਰਾਮ ਸਿੰਘ ਨੇ ਮਜ਼ਦੂਰਾਂ ਨੂੰ ਜਾਤੀ ਸੂਚਕ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕੇ ਅਗਰ ਕੋਈ ਮਿੱਟੀ ਚੁੱਕੇਗਾ ਤਾ ਮੈ ਉਸਨੂੰ ਜਾਨ ਤੋਂ ਮਾਰ ਦਿਆਂਗਾ ਇਸ ਸੰਬੰਧ ਵਿੱਚ ਡੀ ਸੀ ਫਾਜ਼ਿਲਕਾ ਨੂੰ ਇਤਲਾਹ ਕਰ ਦਿੱਤੀ ਗਈ ਸੀ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਕਾਰਵਾਈ ਅਮਲ ਨਹੀਂ ਲਿਆਂਦੀ ਗਈ / ਇਸ ਸੰਬੰਧੀ ਜਾਣਕਾਰੀ ਦਿੰਦੇ ਕਾਕਾ ਸੰਘਾ ਨੇ ਦੱਸਿਆ ਕੀ ਸਰਪੰਚ ਨੇ ਗਾਲ੍ਹੀ ਗਲੋਚ ਕਰਨ ਤੋਂ ਥਾਣਾ ਖੂਈਖੇੜਾ ਦੀ ਪੁਲਿਸ ਬੁਲਾਈ ਸੀ ਜੋ ਪੀੜਿਤ ਲੋਕਾਂ ਨੂੰ ਧਮਕਾ ਕੇ ਚਲੀ ਗਈ ਉਨ੍ਹਾਂ ਕਿਹਾ ਕੇ ਮਜ਼ਬੂਰ ਹੋਕੇ ਕੱਲ ਤੋਂ ਧਰਨਾ ਦਿੱਤਾ ਜਾਵੇਗਾ ਇਹ ਧਰਨਾ ਉਦੋਂ ਹੀ ਚੁਕਿਆ ਜਾਵੇਗਾ ਜਦੋਂ ਰਾਮ ਸਿੰਘ ਸਰਪੰਚ ਦੇ ਖਿਲਾਫ ਜਾਤੀ ਸੂਚਕ ਗਾਲ੍ਹਾਂ ਕੱਢਣ ਅਤੇ ਗਰੀਬ ਬਸਤੀ ਨੂੰ ਬੰਨ੍ਹ ਲਾਕੇ ਡੋਬਣ ਦੇ ਤਹਿਤ ਦਰਜ਼ ਨਹੀਂ ਹੁੰਦਾ ਉਹਨ੍ਹਾ ਕਿਹਾ ਕੇ ਸਾਡੀ ਜਾਨ ਨੂੰ ਖ਼ਤਰਾ ਹੈ ਸਰਪੰਚ ਨੇ ਆਪਣੇ ਘਰ ਫੋਨ ਕਰਕੇ ਮਾੜੇ ਅਨਸਰ ਬੁਲਾ ਰੱਖੇ ਹਨ ਉਨ੍ਹਾਂ ਮੁੱਖਮੰਤਰੀ ਤੋਂ ਮੰਗ ਕੀਤੀ ਕੀ ਗਰੀਬ ਲੋਕਾਂ ਨਾਲ ਇਨਸਾਫ਼ ਕੀਤਾ ਉਨ੍ਹਾਂ ਦਾਵਾ ਕਰਦਿਆ ਕਿਹਾ ਕੇ ਅਗਰ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਭੇਜਿਆ ਜੋ ਬਿਨਾਂ ਦਬਾ ਦੇ ਕੰਮ ਕਰਨ ਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਇਸ ਪਹਿਲਾ ਜੋ ਵੀ ਅਧਿਕਾਰੀ ਆਏ ਸਾਡੇ ਸਾਹਮਣੇ ਇਹ ਗੱਲ ਕਰਦੇ ਸਨ ਕੇ ਤੁਸੀ ਜਾਇਜ ਮੰਗ ਕਰ ਰਹੇ ਪਰ ਸਤਾ ਦੇ ਦਬਾ ਦੇ ਚਲਦਿਆਂ ਗਰੀਬ ਲੋਕਾਂ ਨੂੰ ਕਿਸੇ ਨੇ ਵੀ ਇਨਸਾਫ਼ ਨਹੀਂ ਦਿੱਤਾ

ਸਿੱਖ ਕੰਨਿਆ ਪਾਠਸ਼ਾਲਾ ਵਿੱਚ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਕਰਵਾਇਆ ਗਿਆ ਸਮਾਗਮ ਫਾਜ਼ਿਲਕਾ 14 ਅਗਸਤ () ਅੱਜ ਫਾਜ਼ਿਲਕਾ ਦੇ ਸਕੂਲ ਸਿੱਖ ਕੰਨਿਆ ਪਾ...
14/08/2024

ਸਿੱਖ ਕੰਨਿਆ ਪਾਠਸ਼ਾਲਾ ਵਿੱਚ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਕਰਵਾਇਆ ਗਿਆ ਸਮਾਗਮ
ਫਾਜ਼ਿਲਕਾ 14 ਅਗਸਤ () ਅੱਜ ਫਾਜ਼ਿਲਕਾ ਦੇ ਸਕੂਲ ਸਿੱਖ ਕੰਨਿਆ ਪਾਠਸ਼ਾਲਾ ਵਿੱਚ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਸਮਾਗਮ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿਸੀਪਲ ਮਿਸ ਰਜਨੀ ਸ਼ਰਮਾ ਨੇ ਦੱਸਿਆ ਕੀ ਅੱਜ ਦੇ ਸਮਾਗਮ ਦੇ ਮੁੱਖਮਹਿਮਾਨ ਸੁਖਦੇਵ ਸਿੰਘ ਅਤੇ ਮਨਜੀਤ ਸਿੰਘ ਮੁਰਲੀ ਨੇ ਰਿਬਨ ਕੱਟਕੇ ਸਮਾਗਮ ਦਾ ਅਗਾਜ ਕੀਤਾ ਇਸ ਮੌਕੇ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਆਏ ਹੋਏ ਮਹਿਮਾਨਾ ਨੇ ਬੱਚਿਆਂ ਨੂੰ ਆਜ਼ਾਦੀ ਦਿਹਾੜੇ ਤੇ ਚਾਨਣਾ ਪਾਇਆ ਸਕੂਲ ਪ੍ਰਸ਼ਾਸਨ ਵਲੋਂ ਬੱਚਿਆਂ ਨੂੰ ਮਿਠਾਈ ਵਿਤਰਤ ਕੀਤੀ ਗਈ ਇਸ ਮੌਕੇ ਬੋਲਦਿਆਂ ਮਿਸ ਰਜਨੀ ਸ਼ਰਮਾ ਨੇ ਕਿਹਾ ਕੀ ਬੱਚਿਆਂ ਨੂੰ ਆਪਣੇ ਆਜ਼ਾਦੀ ਦੇ ਸ਼ਹੀਦਾਂ ਬਾਰੇ ਜਾਣਕਾਰੀ ਹੋਣਾ ਅਤਿ ਜਰੂਰੀ ਹੈ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ ਉਹਨਾਂ ਆਏ ਹੋਏ ਮਹਿਮਾਨ ਦਾ ਆਭਾਰ ਪ੍ਰਗਟ ਕਰਦਿਆ ਕਿਹਾ ਕੀ ਸਕੂਲ ਦੀ ਕਮੇਟੀ ਦਾ ਹਮੇਸ਼ਾ ਸਹਿਯੋਗ ਰਿਹਾ ਹੈ ਅਤੇ ਸਕੂਲ ਦੇ ਸਦੇ ਤੇ ਕਮੇਟੀ ਦੇ ਆਗੂਆਂ ਨੇ ਹਮੇਸ਼ਾ ਸਿਰਕਤ ਕੀਤੀ ਹੈ

ਰਾਸ਼ਟਰੀ ਝੰਡੇ ਦੇ ਹੋਏ ਅਪਮਾਨ ਨੂੰ ਬਟਾਲਾ ਕਾਂਗਰਸ ਨੇ ਦੱਸਿਆ ਮੰਦਭਾਗਾਇਨਕਲਾਬ ਦਾ ਫੋਕਾਂ ਨਾਹਰਾ ਮਾਰਨ ਵਾਲੀ ਸਰਕਾਰ ਲਈ ਰਾਸ਼ਟਰੀ ਝੰਡੇ ’ਚ ਘਪਲਾ ਕ...
10/08/2024

ਰਾਸ਼ਟਰੀ ਝੰਡੇ ਦੇ ਹੋਏ ਅਪਮਾਨ ਨੂੰ ਬਟਾਲਾ ਕਾਂਗਰਸ ਨੇ ਦੱਸਿਆ ਮੰਦਭਾਗਾ
ਇਨਕਲਾਬ ਦਾ ਫੋਕਾਂ ਨਾਹਰਾ ਮਾਰਨ ਵਾਲੀ ਸਰਕਾਰ ਲਈ ਰਾਸ਼ਟਰੀ ਝੰਡੇ ’ਚ ਘਪਲਾ ਕਰਨਾ ਸ਼ਰਮਨਾਕ:ਪ੍ਰਧਾਨ ਸੰਜੀਵ ਸ਼ਰਮਾ
ਬਟਾਲਾ 10 ਅਗਸਤ (ਬਿਊਰੋ)-ਪਿਛਲੇ ਦਿਨੀ ਬਟਾਲਾ ਵਿੱਚ ਹੋਏ ਰਾਸ਼ਟਰੀ ਝੰਡੇ ਦਾ ਅਪਮਾਨ ਦਾ ਮਾਮਲਾ ਦਿਨੋ -ਦਿਨ ਗਰਮਾਉਦਾ ਨਜ਼ਰ ਆ ਰਿਹਾ ਹੈ , ਜਿੱਥੇ ਇੱਕ ਪਾਸੇ ਇਸ ਮਾਮਲੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ (ਰਜਿ:) ਵੱਲੋ ਕਾਫ਼ੀ ਲੰਮੇ ਸਮੇਂ ਤੋਂ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਹੈ , ਉਥੇ ਦੂਜੇ ਪਾਸੇ ਬਟਾਲਾ ਕਾਂਗਰਸ ਵੱਲੋ ਵੀ ਤਿਰੰਗੇ ਝੰਡੇ ਦੇ ਹੋਏ ਅਪਮਾਨ ਦੇ ਵਿਰੋਧ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ । ਅੱਜ ਬਟਾਲਾ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਤੇ ਵਾਇਸ ਪ੍ਰਧਾਨ ਗੁੱਡੂ ਸੇਠ ਅਤੇ ਬਟਾਲਾ ਸਹਿਰ ਦੇ ਮੇਅਰ ਸ: ਸੁਖਦੀਪ ਸਿੰਘ ਤੇਜਾ ਨੇ ਰਾਸ਼ਟਰੀ ਝੰਡੇ ਦੇ ਅਪਮਾਨ ਨੂੰ ਅਤਿ ਨਿੰਦਨਯੋਗ ਦਸਦੇ ਹੋਏ ਇਸ ਮਾਮਲੇ ਵਿੱਚ ਸਘੰਰਸ ਕਰ ਰਹੀ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਦਾ ਹਰ ਤਰ੍ਹਾਂ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ । ਪੱਤਰਕਾਰਾਂ ਨਾਲ ਗੱਲ ਕਰਦਿਆ ਪ੍ਰਧਾਨ ਸੰਜੀਵ ਸ਼ਰਮਾ ਨੇ ਕਿਹਾ ਸਾਡੇ ਦੇਸ਼ ਦੇ ਰਾਸ਼ਟਰੀ ਝੰਡੇ ਲਈ ਲੱਖਾ ਪੰਜਾਬੀਆਂ , ਬੰਗਾਲੀਆਂ ਤੇ ਹੋਰ ਦੇਸ਼ ਵਾਸੀਆਂ ਨੇ ਕੁਰਬਾਨੀਆਂ ਕੀਤੀਆ ਤੇ ਸ਼ਹੀਦੇ-ਆਜ਼ਮ ਭਗਤ ਸਿੰਘ , ਰਾਜਗੁਰੂ , ਸੁਖਦੇਵ ਜੀ ਨੇ ਇਸ ਤਿਰੰਗੇ ਝੰਡੇ ਲਈ ਫ਼ਾਸੀ ਦਾ ਰੱਸਾ ਚੁੰਮਿਆ ਪਰ ਦੇਸ਼ ਦੀ ਅਜਾਦੀ ਦੇ 78 ਸਾਲਾ ਵਿੱਚ ਪਹਿਲੀ ਵਾਰੀ ਇਹ ਹੋਇਆ ਹੈ ਕੇ ਬਟਾਲਾ ਵਿੱਚ ਰਾਸ਼ਟਰੀ ਝੰਡੇ ਦੇ ਹੋਏ ਸ਼ਰੇਆਮ ਅਪਮਾਨ ਦੀਆਂ ਵੀਡੀਉ ਸਬੂਤ ਹੋਣ ਦੇ ਬਾਵਜ਼ੂਦ ਵੀ ਪੁਲਿਸ ਵੱਲੋ ਅਜੇ ਤੱਕ ਕੋਈ ਵੀ ਕਾਰਵਾਈ ਨਾ ਕਰਨਾ ਸਰਕਾਰ ਦੀ ਕਾਰਗੁਜਾਰੀ ਤੇ ਵੱਡਾ ਸਵਾਲੀਆਂ ਚਿੰਨ ਲਾਉਂਦਾ ਹੈ । ਉਨ੍ਹਾ ਕਿਹਾ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਵੱਲੋ ਅੱਜ ਉਕਤ ਮਾਮਲਾ ਧਿਆਨ ਵਿੱਚ ਲਿਆਦਾ ਗਿਆ ਜਿਸ ਨੂੰ ਵੇਖ ਕੇ ਬਟਾਲਾ ਕਾਂਗਰਸ ਵੱਲੋ ਇਸ ਮਾਮਲੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਦਾ ਹਰ ਤਰ੍ਹਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ । ਉਨ੍ਹਾਂ ਕਿਹਾ ਕਿ ਇਨਕਲਾਬ ਦਾ ਫੋਕਾ ਨਾਹਰਾ ਮਾਰਨ ਵਾਲੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਆਪਣੀ ਸਰਕਾਰ ਵਿੱਚ ਦੇਸ਼ ਦੇ ਤਿਰੰਗੇ ਝੰਡੇ ਵਿੱਚ ਹੋਏ ਘਪਲੇ ਤੇ ਅਪਮਾਨ ਦੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣਾ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆਉਦਾ ਹੈ ਕਿ ਸਰਕਾਰ ਕਿੰਨੀ ਕੇ ਇਮਾਨਦਾਰ ਹੈ । ਬਟਾਲਾ ਕਾਂਗਰਸ ਦੇ ਵਾਇਸ ਪ੍ਰਧਾਨ ਗੁੱਡੂ ਸੇਠ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਪ੍ਰਸ਼ਾਸਨ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ । ਬਟਾਲਾ ਸਹਿਰ ਦੇ ਮੇਅਰ ਸ: ਸੁਖਦੀਪ ਸਿੰਘ ਤੇਜਾ ਨੇ ਬਟਾਲਾ ਵਿੱਚ ਹੋਏ ਰਾਸ਼ਟਰੀ ਝੰਡੇ ਦੇ ਅਪਮਾਨ ਤੇ ਝੰਡੇ ਵਾਲੀ ਪਾਰਕ ਵਿੱਚ ਹੋਏ ਘਪਲੇ ਨੂੰ ਸਰਕਾਰ ਲਈ ਸ਼ਰਮਨਾਕ ਦੱਸਦੇ ਹੋਏ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਇਸ ਮੌਕੇ ਤੇ ਬਾਜਵਾ ਕੌਸਲਰ ,ਜੋਗਿੰਦਰ ਕੌਸਲਰ , ਬਾਵਾ ਸਿੰਘ ਕੌਸਲਰ , ਗੁਰਪ੍ਰੀਤ ਸਿੰਘ ਸਾਨ੍ਹਾ , ਰਜੇਸ ਕੁਮਾਰ , ਭਗਵੰਤ ਸਿੰਘ ਆਦਿ ਮੌਜ਼ੂਦ ਸਨ ।

06/08/2024

ਇਕ ਨਸ਼ੇ ਨੇ ਦੂਸਰਾ ਬਾਬਿਆਂ ਨੇ ਰੰਗਲਾ ਪੰਜਾਬ ਖਾ ਲਿਆ ਪਟਕੇ # ਬਹੁਤ ਲਾਜਵਾਬ ਵੀਡੀਓ

05/08/2024
ਫਾਜ਼ਿਲਕਾ ਪ੍ਰਸ਼ਾਸਨ ਦੀ ਕੀ ਮਜ਼ਬੂਰੀ?ਇਕ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਈਗੋ ਜਾ 550 ਦੇ ਕਰੀਬ ਲੋਕਾਂ ਦੀ ਜਾਨ ਜਰੂਰੀ?ਤਿੰਨ ਦਿਨ ਬੀਤ ਜਾਣ ਬਾਅਦ ਵੀ...
04/08/2024

ਫਾਜ਼ਿਲਕਾ ਪ੍ਰਸ਼ਾਸਨ ਦੀ ਕੀ ਮਜ਼ਬੂਰੀ?
ਇਕ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਈਗੋ ਜਾ 550 ਦੇ ਕਰੀਬ ਲੋਕਾਂ ਦੀ ਜਾਨ ਜਰੂਰੀ?
ਤਿੰਨ ਦਿਨ ਬੀਤ ਜਾਣ ਬਾਅਦ ਵੀ ਨਹੀਂ ਮਿਲਿਆ ਇਨਸਾਫ਼
ਸੰਤਰੀ ਤੋਂ ਲੈਕੇ ਮੰਤਰੀ ਤੱਕ ਲਾਈ ਗੁਹਾਰ
ਭੁੱਖਹੜਤਾਲ ਤੇ ਬੈਠੇ ਪੀੜਤਾਂ ਨੇ ਕਿਹਾ ਡੋਬ ਕੇ ਮਾਰਨ ਨਾਲੋਂ ਚੰਗਾ ਗੋਲੀ ਮਰਵਾ ਦੇ ਸਰਕਾਰ



Fazilka Police

03/08/2024

ਫਾਜ਼ਿਲਕਾ ਪ੍ਰਸ਼ਾਸਨ ਇਨਸਾਫ਼ ਦੇਣ ਵਿੱਚ ਹੋਇਆ ਨਾਕਾਮ
ਸਤਾਪੱਖ ਦੇ ਸਰਪੰਚ ਸਾਹਮਣੇ ਬੋਣੇ ਕਿਉ ਸਾਬਿਤ ਹੋਏ ਕਾਨੂੰਨ ਦੇ ਰੱਖਵਾਲੇ?
ਪੀੜਿਤ ਲੋਕ ਮਰਨ ਵਰਤ ਤੇ ਬੈਠਣ ਨੂੰ ਹੋਏ ਮਜ਼ਬੂਰ
ਕੱਲ ਤੋਂ ਅਣਮਿਥੇ ਸਮੇ ਤੱਕ ਚਲੇਗਾ ਮਰਨ ਵਰਤ

02/08/2024

ਦੇਖੋ ਜੱਟਵਾਦ ਦੀ ਧੋਂਸ 95% ਦਲਿਤ ਅਬਾਦੀ ਦੇ ਲੋਕਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਨੂੰ ਬੰਨ੍ਹ ਲਾਕੇ ਰੋਕਿਆ

ਅੱਜ ਦੀ ਬਰਸਾਤ ਕਈ ਲੋਕਾਂ ਦੇ ਘਰਾਂ ਨੂੰ ਪੁੱਜ ਸਕਦੀ ਹੈ ਨੁਕਸਾਨ
ਜਾਣਕਾਰੀ ਦੇਣ ਤੇ ਵੀ ਜਿਲ੍ਹਾ ਪ੍ਰਸ਼ਾਸਨ ਮੋਨ
ਹਲਕਾ ਬਲੂਆਣਾ ਦੇ ਵਿਧਾਇਕ ਦੇ ਖਾਸਮ ਖਾਸ ਸਰਪੰਚ ਰਾਮ ਸਿੰਘ
ਫਾਜ਼ਿਲਕਾ 2 ਅਗਸਤ () ਬੀਤੇ ਦਿਨ ਹੋਈ ਭਾਰੀ ਬਰਸਾਤ ਅੱਜ ਹੋ ਰਹੀ ਬਰਸਾਤ ਦੇ ਚਲਦਿਆਂ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਰਾਮ ਨਗਰ ਵਿੱਚ ਜਿੱਥੇ ਗਰੀਬ ਪਰਵਾਰਾ ਦੇ ਲੋਕ ਆਪਣੇ ਘਰਾਂ ਨੂੰ ਬਚਾਉਣ ਦੀ ਕਵਾਇਦ ਚੋਂ ਲੱਗੇ ਹਨ ਉਥੇ ਹੀ ਰਾਮ ਨਗਰ ਦੇ ਸਰਪੰਚ ਨੇ ਮਿੱਟੀ ਦੀਆਂ ਅੱਧਾ ਦਰਜਨ ਟਰਾਲੀਆਂ ਸੁੱਟਕੇ 95% ਦਲਿਤ ਅਬਾਦੀ ਵਾਲੇ ਰਾਮ ਨਗਰ ਦੇ ਲੋਕਾਂ ਦੇ ਘਰਾਂ ਦੀ ਪਾਣੀ ਦੀ ਨਕਾਸੀ ਰੋਕ ਦਿੱਤੀ ਜਿਸ ਨਾਲ ਗਰੀਬ ਪਰਿਵਾਰਾਂ ਦੇ ਘਰਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ ਮੌਕੇ ਤੇ ਪੁੱਜੇ ਪੱਤਰਕਾਰ ਨੇ ਹਾਲਾਤ ਜਾਣਨ ਤੋਂ ਬਾਅਦ ਡੀ ਸੀ ਡਾਕਟਰ ਸੇਨੂੰ ਦੁੱਗਲ ਨਾਲ ਫੋਨ ਤੇ ਗੱਲ ਕੀਤੀ ਅਤੇ ਮੌਕੇ ਦੀਆਂ ਵੀਡੀਓ ਵੀ ਉਹਨਾਂ ਨੂੰ ਭੇਜੀਆਂ ਭਾਵੇਂ ਡੀ ਸੀ ਨੇ ਕਿਹਾ ਕੇ ਉਹ ਕਾਰਵਾਈ ਕਰਨਗੇ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਜੁੰਮੇਵਾਰ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ ਮੌਕੇ ਤੇ ਮਜ਼ੂਦ ਰਾਮ ਨਗਰ ਵਾਸੀਆਂ ਨੇ ਦੱਸਿਆ ਕੀ ਜਦੋਂ ਉਹਨ੍ਹਾ ਰਸਤਾ ਬੰਦ ਕਰਨ ਦਾ ਵਿਰੋਧ ਕੀਤਾ ਤਾ ਸਰਪੰਚ ਦੇ ਇੱਛਾਰੇ ਤੇ ਟਰੈਕਟਰ ਚਾਲਕ ਨੇ ਉਹਨਾਂ ਤੇ ਟਰਾਲੀ ਚਾੜ੍ਹਨ ਦੀ ਨਾਪਾਕ ਕੋਸ਼ਿਸ਼ ਕੀਤੀ ਲੋਕਾਂ ਨੇ ਦੱਸਿਆ ਕੀ ਉਕਤ ਸਰਪੰਚ ਹਲਕਾ ਬਲੂਆਣਾ ਦੇ ਵਿਧਾਇਕ ਦਾ ਖਾਸਮ ਖਾਸ ਹੈ ਜਿਸ ਕਾਰਨ ਉਹ ਕਾਨੂੰਨ ਦੀ ਉਲੰਘਣਾ ਕਰਕੇ ਸੈਂਕੜੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ ਉਹਨਾਂ ਇਹ ਵੀ ਦੱਸਿਆ ਕੀ ਹਲਕਾ ਵਿਧਾਇਕ ਨੂੰ ਵਾਰ ਵਾਰ ਫੋਨ ਕੀਤਾ ਗਿਆ ਪਰ ਉਹਨ੍ਹਾ ਫੋਨ ਨਹੀਂ ਚੁਕਿਆ ਉਹਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ ਅਤੇ ਰਾਮ ਸਿੰਘ ਸਰਪੰਚ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ

ਪ੍ਰੈਸ ਵੈਲਫੇਅਰ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਪ੍ਰੈਸ  ਐਸੋਸੀਏਸ਼ਨ ਦੇ ਬਟਾਲਾ ਧਰਨੇ ਦਾ ਕੀਤਾ ਸਮਰਥਨਬਟਾਲਾ 1 ਅਗਸਤ (ਬਿਊਰੋ): ਅੱਜ ਛੇਹਰਟਾ ਪ...
01/08/2024

ਪ੍ਰੈਸ ਵੈਲਫੇਅਰ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਬਟਾਲਾ ਧਰਨੇ ਦਾ ਕੀਤਾ ਸਮਰਥਨ
ਬਟਾਲਾ 1 ਅਗਸਤ (ਬਿਊਰੋ): ਅੱਜ ਛੇਹਰਟਾ ਪ੍ਰੈਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੰਗੂ ਦੇ ਦਫ਼ਤਰ ਵਿੱਚ ਜਥੇਬੰਦੀ ਦੇ ਅਹੁਦੇਦਾਰਾ ਵੱਲੋ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਛੇਹਰਟਾ ਪ੍ਰੈਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੰਗੂ ਵੱਲੋ ਪਿਛਲੀ ਦਿਨੀ ਬਟਾਲਾ ਵਿੱਚ ਹੋਏ ਰਾਸ਼ਟਰੀ ਝੰਡੇ ਦੇ ਅਪਮਾਨ ਤੇ ਅਪਮਾਨ ਕਰਨ ਵਾਲਿਆ ਦੋਸ਼ੀਆਂ ਵੱਲੋ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਤੇ ਕੀਤੇ ਜਾ ਰਹੇ ਲਗਾਤਾਰ ਹਮਲਿਆ ਦੇ ਵਿਰੋਧ ਵਿੱਚ ਐਸਐਸਪੀ ਦਫ਼ਤਰ ਬਟਾਲਾ 10 ਅਗਸਤ ਨੂੰ ਘਿਰਾਉ ਕਰਨ ਦੇ ਧਰਨੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ । ਪ੍ਰਧਾਨ ਭੰਗੂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿੱਥੇ ਪੱਤਰਕਾਰਾਂ ਦੇ ਹੱਕਾਂ ਦਾ ਹਨਨ ਹੋਵੇਗਾ ਛੇਹਰਟਾ ਪ੍ਰੈਸ ਵੈਲਫੇਅਰ ਸੋਸਾਇਟੀ ਉਥੇ ਹੀ ਪੱਤਰਕਾਰਾ ਨੂੰ ਇਨਸਾਫ਼ ਦਵਾਉਣ ਲਈ ਅੱਗੇ ਆਏਗੀ , ਉਨ੍ਹਾਂ ਕਿਹਾ ਪਿਛਲੀ ਦਿਨੀ ਬਟਾਲਾ ਵਿੱਚ ਹੋਏ ਰਾਸ਼ਟਰੀ ਝੰਡੇ ਦੇ ਅਪਮਾਨ ਤੇ ਅਪਮਾਨ ਕਰਨ ਵਾਲਿਆ ਦੋਸ਼ੀਆਂ ਵੱਲੋ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਤੇ ਕੀਤੇ ਜਾ ਰਹੇ ਲਗਾਤਾਰ ਹਮਲਿਆ ਦੇ ਸਬੰਧ ਵਿੱਚ ਪੁਲਿਸ ਵੱਲੋ ਇਨਸਾਫ਼ ਨਾ ਦੇਣ ਕਾਰਨ ਜੋ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਵੱਲੋ 10 ਅਗਸਤ ਨੂੰ ਐਸਐਸਪੀ ਦਫ਼ਤਰ ਬਟਾਲਾ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਹੈ ਉਨ੍ਹਾਂ ਦੀ ਪੂਰੀ ਜਥੇਬੰਦੀ ਇਸ ਧਰਨੇ ਦਾ ਪੂਰਨ ਤੌਰ ਤੇ ਸਮਰਥਨ ਕਰਦੀ ਹੈ , ਤੇ ਜਥੇਬੰਦੀ ਦਾ ਹਰੇਕ ਕਾਰਕੁੰਨ ਇਸ ਧਰਨੇ ਵਿੱਚ ਸ਼ਾਮਲ ਹੋ ਕੇ ਬਟਾਲਾ ਪੁਲਿਸ ਵਿਰੁੱਧ ਵਿਰੋਧ ਪ੍ਰਦਰਸ਼ਨ ਕਰੇਗਾ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਛੇਹਰਟਾ ਪ੍ਰੈਸ ਵੈਲਫੇਅਰ ਸੋਸਾਇਟੀ ਸ਼ਹੀਦ ਭਗਤ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ (ਰਜਿ:) ਨਾਲ ਚੱਟਾਨ ਵਾਂਗ ਖੜ੍ਹੀ ਹੈ । ਇਸ ਮੌਕੇ ਤੇ ਮੌਜ਼ੂਦ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਵੱਲੋ ਇਸ ਮਾਮਲੇ ਵਿੱਚ ਸਮਰਥਨ ਦੇਣ ਲਈ ਪ੍ਰਧਾਨ ਹਰਪਾਲ ਸਿੰਘ ਭੰਗੂ ਤੇ ਪੂਰੀ ਛੇਹਰਟਾ ਪ੍ਰੈਸ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕੀਤਾ ਗਿਆ ।

बाबा श्री हुकमा राम जी के समाधि दिवस पर होगा लंगर और जागरण : राजू बाबा जी फाजिल्का :जिला फाजिल्का के गांव पतरे वाला स्थि...
30/07/2024

बाबा श्री हुकमा राम जी के समाधि दिवस पर होगा लंगर और जागरण : राजू बाबा जी
फाजिल्का :जिला फाजिल्का के गांव पतरे वाला स्थित बाबा श्री हुकमाराम जी द्वारा स्थापित प्राचीन बाबा रामदेव मंदिर में बाबा हुकमा राम जी के समाधि दिवस के उपलक्ष में भव्य लंगर और जागरण का आयोजन किया जाएगा यह जानकारी अलख धनी सेवा ट्रस्ट के गद्दीनशीन बाबा राजिंदर कुमार जी उर्फ राजू बाबा जी द्वारा दी गई। उन्होंने बताया की गांव पटरेवाला में श्री बाबा हुकमा राम जी लंगर सेवा सोसाइटी द्वारा गांव के प्राचीन मंदिर के प्रांगण में शनिवार 10 अगस्त 2024 को भव्य लंगर गद्दीनशीन बाबा भीम सैन जी महाराज के दिशानिर्देशों से लगाया जाएगा और दूसरा लंगर अलख धनी सेवा ट्रस्ट द्वारा गांव किल्लियांवाली नहर पर आयोजित किया जाएगा । इस अवसर पर गोपी राम जी महाराज, गोवर्धन जी महाराज, कृष्ण पटवारी जी, सेवादार धर्मपाल वर्मा, सेवादार अशोक कथूरिया, सेवादार बलविंदर किल्लियांवाला, डा सुखदेव जी अबोहर आदि सदस्यगण और सेवादार उपस्थित थे।
Abohar, Punjab

ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਲਈ ਡਰਾਅ ਕੱਢੇਫਾਜ਼ਿਲਕਾ 23 ਜੁਲਾਈ 2024....
23/07/2024

ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਲਈ ਡਰਾਅ ਕੱਢੇ
ਫਾਜ਼ਿਲਕਾ 23 ਜੁਲਾਈ 2024...
ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਜ਼ਿਲ੍ਹਾ ਫਾਜ਼ਿਲਕਾ 'ਚ ਨਿੱਜੀ ਕਿਸਾਨਾਂ, ਸਹਿਕਾਰੀ ਸਭਾਵਾਂ, ਰਜਿਸਟਰਡ ਕਿਸਾਨ ਗਰੁੱਪਾਂ,ਐਫ.ਪੀ.ਓ ਆਦਿ ਵਲੋਂ ਸਬਸਿਡੀ ਤੇ ਖੇਤੀ ਸੰਦ ਉਤਪਾਦ ਲੈਣ ਲਈ ਆਪਣੇ ਬਿਨੈਪੱਤਰ ਆਨ ਲਾਈਨ ਪੋਰਟਲ ਤੇ ਮਿਤੀ 20 ਜੂਨ 2024 ਤੱਕ ਅਪਲਾਈ ਕੀਤੇ ਗਏ ਸਨ ਅਤੇ ਜਿਨ੍ਹਾਂ ਕਿਸਾਨਾਂ ਵੱਲੋਂ 5 ਹਜ਼ਾਰ ਰੁਪਏ ਟੋਕਨ ਮਨੀ ਜਮ੍ਹਾ ਕਰਵਾਈ ਗਈ ਸੀ ਉਨ੍ਹਾਂ ਲਾਭਪਾਤਰੀਆਂ ਨੂੰ ਇਸ ਵਿੱਚ ਵਿਚਾਰਿਆ ਗਿਆ ਹੈ। ਇਨ੍ਹਾਂ ਕਿਸਾਨਾਂ ਅਤੇ ਗਰੁੱਪਾਂ ਨੂੰ ਖੇਤੀ ਮਸ਼ੀਨਰੀ ਉਤਪਾਦ ਸਬਸਿਡੀ ਤੇ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਰੈਂਡੇਮਾਈਜੇਸ਼ਨ ਸਿਸਟਮ ਰਾਹੀਂ ਡਰਾਅ ਕੱਢੇ ਗਏ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਕੱਢੇ ਗਏ ਡਰਾਅ ਅਨੁਸਾਰ ਸੀ.ਆਰ.ਐਮ ਸਕੀਮ ਤਹਿਤ ਜ਼ਿਲ੍ਹੇ ਦੇ 296 ਜਨਰਲ ਕਿਸਾਨਾਂ, 140 ਐਸ ਸੀ ਕਿਸਾਨਾਂ ਅਤੇ 24 ਜਨਰਲ ਕਸਟਮ ਹਾਈਰਿੰਗ ਸੈਂਟਰਾਂ, 11 ਐਸ ਸੀ ਕਸਟਮ ਹਾਇਰਿੰਗ ਸੈਂਟਰਾਂ ਨੂੰ ਕਰੀਬ 13 ਕਰੋੜ 56.13 ਲੱਖ ਰੁਪਏ ਦੀ ਮਸ਼ੀਨਰੀ ਖਰੀਦਣ ਤੇ ਵਿਭਾਗ ਵਲੋਂ ਸਬਸਿਡੀ ਜਾਰੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਵਾਤਾਵਰਨ ਪੱਖੀ ਖੇਤੀਬਾੜੀ ਲਈ, ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤ ਵਿੱਚ ਹੀ ਗਾਲਣ ਅਤੇ ਆਧੁਨਿਕ ਖੇਤੀਬਾੜੀ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।
ਜ਼ਿਲ੍ਹਾ ਖੇਤੀਬਾੜੀ ਇੰਜੀ. ਕਮਲ ਗੋਇਲ ਨੇ ਦੱਸਿਆ ਕਿ ਨਿੱਜੀ ਕਿਸਾਨਾਂ ਦੀ ਕੈਟਾਗਰੀ ਵਿੱਚ ਡਰਾਅ ਵਿੱਚ ਸਫ਼ਲ ਰਹੇ 387 ਕਿਸਾਨਾਂ ਨੂੰ ਕਰੀਬ 527.13 ਕਰੋੜ ਰੁਪਏ ਦੇ ਖੇਤੀ ਸੰਦ ਉਤਪਾਦ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ । ਇਸ ਤੋਂ ਇਲਾਵਾ 35 ਕਸਟਮ ਹਾਈਰਿੰਗ ਸੈਂਟਰਾਂ ਨੂੰ 8 ਕਰੋੜ 29 ਲੱਖ ਰੁਪਏ ਦੇ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆਂ ਕਰਵਾਏ ਜਾਣਗੇ।
ਇਹ ਡਰਾਅ ਸੀ.ਆਰ.ਐਮ ਸਕੀਮ ਸਾਲ 2024-25 ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ,ਆਰ.ਐਮ.ਬੀ ਪਲਾਓ,ਜ਼ੀਰੋ ਟਿਲ ਡਰਿੱਲ, ਪੈਡੀ ਸਟਰਾਅ ਚੌਪਰ,ਸ਼ਰੱਬ ਮਾਸਟਰ, ਸੁਪਰ ਐਸ.ਐਮ.ਐਸ, ਬੇਲਰ, ਰੇਕ ਅਤੇ ਕਰਾਪ ਰੀਪਰ, ਸਰਫੇਸ ਸੀਡਰ ਅਤੇ ਟਰੈਕਟਰ ਆਦਿ ਮਸ਼ੀਨਾਂ ਦੇ ਕੱਢੇ ਗਏ ਤਾਂ ਜੋ ਕਿਸਾਨ ਸੀ.ਆਰ.ਐਮ ਸਕੀਮ ਤਹਿਤ ਪਰਾਲੀ ਦਾ ਯੌਗ ਪ੍ਰਬੰਧਨ ਕਰ ਸਕਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਰਿਣਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ ਸੀਟੂ ਸਕੀਮ ਅਧੀਨ ਪਰਾਲੀ ਦੇ ਯੋਗ ਪ੍ਰਬੰਧਨ ਕਰਨ ਵਾਲੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੇ ਮਿਥੇ ਟੀਚੇ ਤਹਿਤ ਅੱਜ ਡਰਾਅ ਕੱਢਿਆ ਗਿਆ ਹੈ ਜਿਸ ਤਹਿਤ 387 ਨਿੱਜੀ ਕਿਸਾਨਾਂ ਤੇ 35 ਕਸਟਮਰ ਹਾਈਰਿੰਗ ਸੈਂਟਰ ਡਰਾਅ ਕੱਢੇ ਗਏ ਹਨ ਤੇ ਚੁਣੇ ਗਏ ਲਾਭਪਾਤਰੀਆ ਦੇ ਜ਼ਰੂਰੀ ਦਸਤਾਵੇਜ ਚੈੱਕ ਕਰਨ ਉਪਰੰਤ ਮਨਜੂਰੀ ਪੱਤਰ ਵਿਭਾਗ ਦੇ ਪੋਰਟਲ ਤੇ 2 ਦਿਨਾਂ ਤੱਕ ਜਾਰੀ ਕੀਤੇ ਜਾਣਗੇ। ਕਿਸਾਨ ਇਸ ਡਰਾਅ ਦਾ ਨਤੀਜਾ ਆਨਲਾਈਨ ਪੋਰਟਲ agrimachinerypb.com ਮੁੱਖ ਖੇਤੀਬਾੜੀ ਦਫ਼ਤਰ ਅਤੇ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਦੇਖ ਸਕਦੇ ਹਨ।

Note: ਜਿਸ ਫਾਰਮਰ ਦੀ ਬੈਂਕ ਡਿਟੈਲਸ ਸ਼ੋ ਨਹੀਂ ਹੋ ਰਹੀਆਂ, ਉਹ ਫਾਰਮਰ ਪਹਿਲਾਂ https://farmerregistration.anaajkharid.in/ ਜਾਂ https://farmerregisteration.emandikaran-pb.in/ ਲਿੰਕ ਤੇ ਜਾਂ ਕੇ ਆਪ...

ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਲਈ ਡਰਾਅ ਕੱਢੇਫਾਜ਼ਿਲਕਾ 23 ਜੁਲਾਈ 2024....
23/07/2024

ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਲਈ ਡਰਾਅ ਕੱਢੇ
ਫਾਜ਼ਿਲਕਾ 23 ਜੁਲਾਈ 2024...
ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਜ਼ਿਲ੍ਹਾ ਫਾਜ਼ਿਲਕਾ 'ਚ ਨਿੱਜੀ ਕਿਸਾਨਾਂ, ਸਹਿਕਾਰੀ ਸਭਾਵਾਂ, ਰਜਿਸਟਰਡ ਕਿਸਾਨ ਗਰੁੱਪਾਂ,ਐਫ.ਪੀ.ਓ ਆਦਿ ਵਲੋਂ ਸਬਸਿਡੀ ਤੇ ਖੇਤੀ ਸੰਦ ਉਤਪਾਦ ਲੈਣ ਲਈ ਆਪਣੇ ਬਿਨੈਪੱਤਰ ਆਨ ਲਾਈਨ ਪੋਰਟਲ ਤੇ ਮਿਤੀ 20 ਜੂਨ 2024 ਤੱਕ ਅਪਲਾਈ ਕੀਤੇ ਗਏ ਸਨ ਅਤੇ ਜਿਨ੍ਹਾਂ ਕਿਸਾਨਾਂ ਵੱਲੋਂ 5 ਹਜ਼ਾਰ ਰੁਪਏ ਟੋਕਨ ਮਨੀ ਜਮ੍ਹਾ ਕਰਵਾਈ ਗਈ ਸੀ ਉਨ੍ਹਾਂ ਲਾਭਪਾਤਰੀਆਂ ਨੂੰ ਇਸ ਵਿੱਚ ਵਿਚਾਰਿਆ ਗਿਆ ਹੈ। ਇਨ੍ਹਾਂ ਕਿਸਾਨਾਂ ਅਤੇ ਗਰੁੱਪਾਂ ਨੂੰ ਖੇਤੀ ਮਸ਼ੀਨਰੀ ਉਤਪਾਦ ਸਬਸਿਡੀ ਤੇ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਰੈਂਡੇਮਾਈਜੇਸ਼ਨ ਸਿਸਟਮ ਰਾਹੀਂ ਡਰਾਅ ਕੱਢੇ ਗਏ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਕੱਢੇ ਗਏ ਡਰਾਅ ਅਨੁਸਾਰ ਸੀ.ਆਰ.ਐਮ ਸਕੀਮ ਤਹਿਤ ਜ਼ਿਲ੍ਹੇ ਦੇ 296 ਜਨਰਲ ਕਿਸਾਨਾਂ, 140 ਐਸ ਸੀ ਕਿਸਾਨਾਂ ਅਤੇ 24 ਜਨਰਲ ਕਸਟਮ ਹਾਈਰਿੰਗ ਸੈਂਟਰਾਂ, 11 ਐਸ ਸੀ ਕਸਟਮ ਹਾਇਰਿੰਗ ਸੈਂਟਰਾਂ ਨੂੰ ਕਰੀਬ 13 ਕਰੋੜ 56.13 ਲੱਖ ਰੁਪਏ ਦੀ ਮਸ਼ੀਨਰੀ ਖਰੀਦਣ ਤੇ ਵਿਭਾਗ ਵਲੋਂ ਸਬਸਿਡੀ ਜਾਰੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਵਾਤਾਵਰਨ ਪੱਖੀ ਖੇਤੀਬਾੜੀ ਲਈ, ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤ ਵਿੱਚ ਹੀ ਗਾਲਣ ਅਤੇ ਆਧੁਨਿਕ ਖੇਤੀਬਾੜੀ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।
ਜ਼ਿਲ੍ਹਾ ਖੇਤੀਬਾੜੀ ਇੰਜੀ. ਕਮਲ ਗੋਇਲ ਨੇ ਦੱਸਿਆ ਕਿ ਨਿੱਜੀ ਕਿਸਾਨਾਂ ਦੀ ਕੈਟਾਗਰੀ ਵਿੱਚ ਡਰਾਅ ਵਿੱਚ ਸਫ਼ਲ ਰਹੇ 387 ਕਿਸਾਨਾਂ ਨੂੰ ਕਰੀਬ 527.13 ਕਰੋੜ ਰੁਪਏ ਦੇ ਖੇਤੀ ਸੰਦ ਉਤਪਾਦ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ । ਇਸ ਤੋਂ ਇਲਾਵਾ 35 ਕਸਟਮ ਹਾਈਰਿੰਗ ਸੈਂਟਰਾਂ ਨੂੰ 8 ਕਰੋੜ 29 ਲੱਖ ਰੁਪਏ ਦੇ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆਂ ਕਰਵਾਏ ਜਾਣਗੇ।
ਇਹ ਡਰਾਅ ਸੀ.ਆਰ.ਐਮ ਸਕੀਮ ਸਾਲ 2024-25 ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ,ਆਰ.ਐਮ.ਬੀ ਪਲਾਓ,ਜ਼ੀਰੋ ਟਿਲ ਡਰਿੱਲ, ਪੈਡੀ ਸਟਰਾਅ ਚੌਪਰ,ਸ਼ਰੱਬ ਮਾਸਟਰ, ਸੁਪਰ ਐਸ.ਐਮ.ਐਸ, ਬੇਲਰ, ਰੇਕ ਅਤੇ ਕਰਾਪ ਰੀਪਰ, ਸਰਫੇਸ ਸੀਡਰ ਅਤੇ ਟਰੈਕਟਰ ਆਦਿ ਮਸ਼ੀਨਾਂ ਦੇ ਕੱਢੇ ਗਏ ਤਾਂ ਜੋ ਕਿਸਾਨ ਸੀ.ਆਰ.ਐਮ ਸਕੀਮ ਤਹਿਤ ਪਰਾਲੀ ਦਾ ਯੌਗ ਪ੍ਰਬੰਧਨ ਕਰ ਸਕਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਰਿਣਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ ਸੀਟੂ ਸਕੀਮ ਅਧੀਨ ਪਰਾਲੀ ਦੇ ਯੋਗ ਪ੍ਰਬੰਧਨ ਕਰਨ ਵਾਲੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੇ ਮਿਥੇ ਟੀਚੇ ਤਹਿਤ ਅੱਜ ਡਰਾਅ ਕੱਢਿਆ ਗਿਆ ਹੈ ਜਿਸ ਤਹਿਤ 387 ਨਿੱਜੀ ਕਿਸਾਨਾਂ ਤੇ 35 ਕਸਟਮਰ ਹਾਈਰਿੰਗ ਸੈਂਟਰ ਡਰਾਅ ਕੱਢੇ ਗਏ ਹਨ ਤੇ ਚੁਣੇ ਗਏ ਲਾਭਪਾਤਰੀਆ ਦੇ ਜ਼ਰੂਰੀ ਦਸਤਾਵੇਜ ਚੈੱਕ ਕਰਨ ਉਪਰੰਤ ਮਨਜੂਰੀ ਪੱਤਰ ਵਿਭਾਗ ਦੇ ਪੋਰਟਲ ਤੇ 2 ਦਿਨਾਂ ਤੱਕ ਜਾਰੀ ਕੀਤੇ ਜਾਣਗੇ। ਕਿਸਾਨ ਇਸ ਡਰਾਅ ਦਾ ਨਤੀਜਾ ਆਨਲਾਈਨ ਪੋਰਟਲ agrimachinerypb.com ਮੁੱਖ ਖੇਤੀਬਾੜੀ ਦਫ਼ਤਰ ਅਤੇ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਦੇਖ ਸਕਦੇ ਹਨ।

ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਵੱਲੋਂ ਆਮ ਆਦਮੀ ਕਲੀਨਿਕ ਦਫ਼ਤਰ ਸਿਵਲ ਸਰਜਨ ਵਿਖੇ ਚੱਲ ਰਹੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆ...
23/07/2024

ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਵੱਲੋਂ ਆਮ ਆਦਮੀ ਕਲੀਨਿਕ ਦਫ਼ਤਰ ਸਿਵਲ ਸਰਜਨ ਵਿਖੇ ਚੱਲ ਰਹੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਵਿੱਚ ਕੀਤਾ ਮਰੀਜਾਂ ਦਾ ਚੈੱਕਅੱਪ

ਜਿਲ੍ਹੇ ਦੀਆ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਕੀਤਾ ਜਾ ਰਿਹਾ ਹੈ ਸਪੈਸ਼ਲ ਇਲਾਜ: ਡਾ ਚੰਦਰ ਸ਼ੇਖਰ

ਫਾਜਿਲਕਾ 23 ਜੁਲਾਈ

ਅੱਜ ਆਮ ਆਦਮੀ ਕਲੀਨਿਕ ਸਿਵਲ ਸਰਜਨ ਫਾਜਿਲਕਾ ਵਿਖੇ ਚੱਲ ਰਹੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਵਿਖੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਅਤੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਖੁਦ ਗਰਭਵਤੀ ਔਰਤਾਂ ਦਾ ਚੈੱਕਅੱਪ ਕੀਤਾ ਗਿਆ। ਗਰਭਵਤੀਆਂ ਦੇ ਟੈਸਟ ਕਰਵਾਏ ਗਏ ਅਤੇ ਖਤਰੇ ਵਾਲੀਆਂ ਗਰਭਵਤੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਲਾਜ ਅਤੇ ਜਨੇਪਾ ਸੰਸਥਾਗਤ ਕਰਵਾਉਣ ਲਈ ਪ੍ਰੇਰਿਤ ਕੀਤਾ। ਅੱਜ ਆਮ ਆਦਮੀ ਕਲੀਨਿਕ ਵਿੱਚ 50 ਗਰਭਵਤੀਆਂ ਦਾ ਚੈੱਕਅੱਪ ਅਤੇ 50 ਟੈਸਟ ਕੀਤੇ ਗਏ।

ਇਸ ਸਮੇਂ ਉਹਨਾਂ ਆਮ ਆਦਮੀ ਕਲੀਨਿਕ ਵਿੱਚ ਗਰਭਵਤੀਆਂ ਨੂੰ ਦਿੱਤੇ ਜਾ ਰਹੇ ਇਲਾਜ ਬਾਰੇ ਸ਼ੰਤੁਸ਼ਟੀ ਪ੍ਰਗਟਾਈ। ਉਹਨਾਂ ਦੱਸਿਆ ਕਿ ਜਿਲ੍ਹਾ ਹਸਪਤਾਲ ਵਿੱਚ ਐਮ ਡੀ ਮੈਡੀਸਨ ਡਾਕਟਰ ਨਾ ਹੋਣ ਕਰਕੇ ਮਰੀਜਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਖੁਦ ਅਤੇ ਡਾ ਕਵਿਤਾ ਸਿੰਘ ਹਰੇਕ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਵਾਲੇ ਦਿਨ ਮਰੀਜਾਂ ਦਾ ਇਲਾਜ ਕਰਿਆ ਕਰਨਗੇ ਅਤੇ ਗਰਭਵਤੀਆਂ ਦੀ ਜਾਂਚ ਕਰਿਆ ਕਰਨਗੇ।

ਉਹਨਾਂ ਦੱਸਿਆ ਕਿ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਗਰਭਵਤੀ ਔਰਤਾਂ ਖਾਸ ਕਰਕੇ ਖਤਰੇ ਦੇ ਚਿਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦਾ ਸਾਰੇ ਸਰਕਾਰੀ ਹਸਪਤਾਲਾਂ ਅਤੇ ਸੀ.ਐਚ.ਸੀ. ਵਿੱਚ ਸਪੈਸ਼ਲ ਕੈਂਪ ਲਗਾ ਕੇ ਚੈਕ ਅੱਪ, ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

ਡਾ ਕਵਿਤਾ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਕਰਨ ਦਾ ਮਕਸਦ ਮਾਂ ਅਤੇ ਬੱਚੇ ਦੀ ਮੌਤ ਦਰ ਤੇ ਕਾਬੂ ਪਾਉਣਾ ਹੈ। ਗਰਭਵਤੀਆਂ ਖਾਸ ਕਰਕੇ ਖਤਰੇ ਦੇ ਚਿੰਨ੍ਹਾਂ ਵਾਲੀਆਂ ਗਰਭਵਤੀਆਂ ਔਰਤਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਇਲਾਜ ਲਈ ਲਿਆ ਕੇ ਉਹਨਾਂ ਦਾ ਜਣੇਪਾ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਟਾਲਿਆ ਜਾ ਸਕਦਾ ਹੈ। ਜਿਸ ਨਾਲ ਜਣੇਪੇ ਸਮੇਂ ਹੋਣ ਵਾਲੀਆਂ ਮੌਤਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਸਮੇਂ ਉਹਨਾਂ ਗਰਭਵਤੀ ਔਰਤਾਂ ਨੂੰ ਸੰਤੁਲਿਤ ਭੋਜਨ ਖਾਣ ਲਈ ਪ੍ਰੇਰਿਤ ਕੀਤਾ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵੀ ਜਾਣਕਾਰੀ ਦਿੱਤੀ।

ਕੋਇਲ ਖੇੜਾ ਵਿੱਚ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾਫਾਜ਼ਿਲਕਾ, 23 ਜੁਲਾਈ () ਸਿਵਲ ਸਰਜਨ ਫਾਜ਼ਿਲਕਾ ਡਾ: ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾ...
23/07/2024

ਕੋਇਲ ਖੇੜਾ ਵਿੱਚ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ

ਫਾਜ਼ਿਲਕਾ, 23 ਜੁਲਾਈ ()
ਸਿਵਲ ਸਰਜਨ ਫਾਜ਼ਿਲਕਾ ਡਾ: ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸੁਨੀਤਾ ਅਤੇ ਸੀਐਚਸੀ ਖੂਈਖੇੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਸੀ.ਐਚ.ਸੀ ਖੂਈਖੇੜਾ ਅਧੀਨ ਪੈਂਦੇ ਪਿੰਡ ਕੋਇਲ ਖੇੜਾ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਜਗਦੀਸ਼ ਕੁਮਾਰ ਨੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਖਾਲੀ ਬਰਤਨਾਂ ਵਿੱਚ ਸਾਫ਼ ਪਾਣੀ ਖੜ੍ਹਾ ਨਾ ਹੋਣ ਦਿਓ ਕਿਉਂਕਿ ਡੇਂਗੂ ਦਾ ਮੱਛਰ ਗੰਦੇ ਪਾਣੀ ਨੂੰ ਬਰਦਾਸ਼ਤ ਨਹੀਂ ਕਰਦਾ ਸਗੋਂ ਇਹ ਸਾਫ਼-ਸੁਥਰੇ ਪਾਣੀ ਵਿੱਚ ਹੀ ਪਲਦਾ ਹੈ ਦਿਨ ਦੇ ਦੌਰਾਨ ਚੱਕ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਸਿਰ ਦਰਦ ਅਤੇ ਤੇਜ਼ ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਦੀ ਸਲਾਹ ਲਓ।

ਟਾਹਲੀ ਵਾਲਾ ਬੋਦਲਾ ਵਿਖੇ ਲਗਾਇਆ ਗਿਆ ਡੇਂਗੂ ਜਾਗਰੂਕਤਾ ਕੈਂਪਫਾਜਿਲਕਾ 23 ਜੁਲਾਈਮਾਣਯੋਗ ਸਿਵਲ ਸਰਜਨ ਫਾਜ਼ਿਲਕਾ ਡਾ ਚੰਦਰ ਸ਼ੇਖਰ ਅਤੇ ਜਿਲਾ ਐਪੀਡ...
23/07/2024

ਟਾਹਲੀ ਵਾਲਾ ਬੋਦਲਾ ਵਿਖੇ ਲਗਾਇਆ ਗਿਆ ਡੇਂਗੂ ਜਾਗਰੂਕਤਾ ਕੈਂਪ

ਫਾਜਿਲਕਾ 23 ਜੁਲਾਈ

ਮਾਣਯੋਗ ਸਿਵਲ ਸਰਜਨ ਫਾਜ਼ਿਲਕਾ ਡਾ ਚੰਦਰ ਸ਼ੇਖਰ ਅਤੇ ਜਿਲਾ ਐਪੀਡੀਮੋਲੋਜਿਸਟ ਡਾ ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਪੰਕਜ ਚੌਹਾਨ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਟਾਹਲੀ ਵਾਲਾ ਬੋਦਲਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਸਿਹਤ ਕਰਮਚਾਰੀ ਬਲਦੇਵ ਰਾਜ ਨੇ ਇਕੱਠੇ ਹੋਏ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਲੋਕਾਂ ਨੂੰ ਘਰਾਂ ਅੰਦਰ ਸਾਫ ਪਾਣੀ ਨਾ ਖੜਾ ਹੋਣ ਦੇਣ ਬਾਰੇ ਜਾਗਰੂਕ ਕੀਤਾ ਗਿਆ।ਇਹ ਮੱਛਰ ਖੜੇ ਸਾਫ ਪਾਣੀ ਵਿੱਚ, ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀ ਟੈਂਕੀਆ, ਗਮਲਿਆਂ ਵਿੱਚ ਅਤੇ ਪੰਛੀਆਂ ਦੇ ਪੋਟ ਵਿਚ ਪੈਦਾ ਹੁੰਦਾ ਹੈ ।ਇਹ ਬੁਖਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਦਿਨ ਵੇਲੇ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ । ਡੇਂਗੂ ਬੁਖਾਰ ਦੇ ਲਛੱਣ ਤੇਜ ਬੁਖਾਰ,ਸਿਰ ਦਰਦ, ਘਬਰਾਹਟ ਉਲਟੀਆਂ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪਲੇਟਲੈੱਟ ਸੈੱਲ ਘੱਟ ਜਾਣਾ, ਕਮਜ਼ੋਰੀ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਉਪਰ ਲਾਲ ਰੰਗ ਦੇ ਦਾਣੇ, ਹਾਲਤ ਖ਼ਰਾਬ ਹੋਣ ਦੀ ਸੂਰਤ ਵਿੱਚ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ।ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ। ਮਰੀਜ਼ ਨੂੰ ਮੱਛਰ ਜਾਲੀ ਵਿੱਚ ਰਹਿਣਾ ਚਾਹੀਦਾ ਹੈ। ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਮਰੀਜ਼ ਨੂੰ ਦਰਦ ਰੋਕਣ ਲਈ ਬਰੂਫੇਨ ਅਤੇ ਐਸਪਰਿਨ ਦੀ ਗੋਲੀ ਨਹੀਂ ਲੈਣੀ ਚਾਹੀਦੀ।ਇਸ ਮੌਕੇ ਇਹ ਵੀ ਦੱਸਿਆ ਕਿ ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀਆਂ ਟੈਂਕੀਆਂ ਨੂੰ ਹਰ ਹਫ਼ਤੇ ਸਾਫ ਕਰਨਾ ਚਾਹੀਦਾ ਹੈ ਅਤੇ ਧੁੱਪ ਲਗਵਾ ਕੇ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ, ਖੜੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਅਤੇ ਸਾਫ਼ ਪਾਣੀ ਦੇ ਸੋਮਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।ਸੌਣ ਸਮੇਂ ਮੱਛਰ ਜਾਲੀ ਦੀ ਵਰਤੋਂ ਕੀਤੀ ਜਾਵੇ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਮੈਡੀਕਲ ਅਫਸਰ ਡਾਕਟਰ ਸਿਮਰਨ ਜਾਖੜ , ਸੀ ਐਚ ਓ ਮੰਜੂ ਬਾਲਾ , ਫਾਰਮਾਸਿਸਟ ਅਜੇ ਕੁਮਾਰ , ਸਟਾਫ ਨਰਸ ਰਜਵੰਤ ਕੌਰ,ਸ਼ਰਨਜੀਤ ਕੌਰ, ਕਲੀਨੀਕਲ ਅਸਿਸਟੈਂਟ ਕੈਲਾਸ਼ ਰਾਣੀ ,ਆਸ਼ਾ ਵਰਕਰ ਪ੍ਰਕਾਸ਼ ਰਾਣੀ ,ਬਿਮਲਾ ਰਾਣੀ ਸੀਤਾ ਬਾਈ ਅਤੇ ਪਿੰਡ ਵਾਸੀ ਹਾਜ਼ਰ ਸਨ।

**बी एस एफ़ की 66 वि वाहिनी द्वारा पाकिस्तानी ड्रोन द्वारा गिराई गई पिस्टल की बारामदगी**ड्रोन के ज़रिए अक्सर पाकिस्तान स...
13/07/2024

**बी एस एफ़ की 66 वि वाहिनी द्वारा पाकिस्तानी ड्रोन द्वारा गिराई गई पिस्टल की बारामदगी**

ड्रोन के ज़रिए अक्सर पाकिस्तान से भारत में नशे और मौत का सामान भेजा जाता है । शुक्रवार दिनांक 12-13 जुलाई की अर्धरात्रि में पाकिस्तानी तस्करों द्वारा एक बार फिर से ड्रोन को भारतीय सीमा में भेजा गया, लेकिन जैसे ही इसकी भनक सरहद पर तैनात बॉर्डर सिक्योरिटी फ़ोर्स के सतर्क जवानों को लगी, उन्होंने तुरंत ही उस पर फ़ायर कर इस ड्रोन को मार गिराया ।

भारत पाकिस्तान सीमा के पास ही माहरसोना गाँव के पास सीमा प्रहरी ने ड्रोन की आवाज सुनी थी तथा इस पर फ़ायर किया था । श्री अतुल फुल्जले, आई जी, सीमा सुरक्षा बल पंजाब के दिशा निर्देश पर चलायें जा रहे एंटी ड्रग्स अभियान के तहत श्री एम एस रंधावा, कार्यवाहक कमांडेंट 66 बटालियन की देख-रेख में श्री अवनीश लिलरन, द्वितीय कमान अधिकारी, श्री निशी कान्त, उप कमांडेंट, श्री हेमराज वर्मा, सहायक कमांडेंट/ कंपनी कमांडर, ६६ वीं वाहीनी सीमा सुरक्षा बल के बहादुर जवानों के साथ पंजाब पुलिस (SSOC) की संयुक्त टीम ने अंतरराष्ट्रीय बॉर्डर के समीप सर्च ऑपरेसन शुरू किया ।

सर्च के दौरान पार्टी को एक बड़ा पैकेट मिला जिसमे 3 पिस्टल ( ०1 बरेट्टा, इटली मेक तथा ०2 स्टार मार्क) और 7 मैगज़ीन (03 बरेट्टा तथा 04 स्टार मार्क) मिली ।

श्री एम् एस रंधावा, कार्यवाहक कमांडेंट ने बताया कि सर्वोत्तम छियासठ बटालियन अपने ज़िम्मेदारी के इलाक़े में लगातार भारत-पाकिस्तान सीमा पर हर तरह कि तस्करी रोकने के लिए सख्त कदम उठा रही है तथा अपनी जिम्मेदारी क्षेत्र से तस्करी को रोकने के लिए पूरी तरह प्रतिबद्ध है। उन्होंने कहा कि बीएसएफ अन्य एजेंसियों के साथ मिलकर तस्करों के खिलाफ कड़ी कार्रवाई कर रही है।

जन्मदिन की शुभकामनाएं तुम जियो हजारों साल, साल के दिन हो लाख हजारफाजिल्का के पत्रकार सोनू वर्मा व गीता वर्मा के सपुत्र ज...
06/07/2024

जन्मदिन की शुभकामनाएं

तुम जियो हजारों साल, साल के दिन हो लाख हजार

फाजिल्का के पत्रकार सोनू वर्मा व गीता वर्मा के सपुत्र जयंत वर्मा के पहले जन्मदिन पर हार्दिक शुभकामनाएं
Birthday Cards

ਰਮੇਸ਼ ਬਹਿਲ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨਿਯੁਕਤਪੱਤਰਕਾਰ ਸੁਰੱਖਿਆ ਐਕਟ ਲਾਗੂ ਕਰਵਾਉਣਾ ਅਤੇ ਪੱਤਰਕਾਰਾਂ ਦੀ ਸੁਰੱਖਿਆ ਸ...
05/07/2024

ਰਮੇਸ਼ ਬਹਿਲ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨਿਯੁਕਤ
ਪੱਤਰਕਾਰ ਸੁਰੱਖਿਆ ਐਕਟ ਲਾਗੂ ਕਰਵਾਉਣਾ ਅਤੇ ਪੱਤਰਕਾਰਾਂ ਦੀ ਸੁਰੱਖਿਆ ਸਾਡਾ ਮੁੱਢਲਾ ਕਰਤੱਵ ਹੈ –ਪੰਜਾਬ ਪ੍ਰਧਾਨ ਬਹਿਲ
ਰਮੇਸ਼ ਬਹਿਲ ਦੀ ਸੱਚਾਈ ਅਤੇ ਈਮਾਨਦਾਰੀ ਨੂੰ ਦੇਖਦਿਆਂ ਜ਼ਿੰਮੇਵਾਰੀ ਸੌਂਪੀ ਗਈ ਹੈ-ਚੇਅਰਮੈਨ ਅਮਰਿੰਦਰ ਸਿੰਘ
ਬਟਾਲਾ, 5 ਜੁਲਾਈ ()-ਬੀਤੇ ਦਿਨ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਰਜਿ: ਪੰਜਾਬ ਵੱਲੋਂ ਚੇਅਰਮੈਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਬੋਡੀ ਦੀ ਇੱਕ ਹੰਗਾਮੀ ਮੀਟਿੰਗ ਪ੍ਰੈਸ ਕਲੱਬ ਅੰਮ੍ਰਿਤਸਰ ਵਿਖੇ ਕੀਤੀ ਗਈ। ਜਿਸ ਵਿੱਚ ਰਮੇਸ਼ ਬਹਿਲ ਨੂੰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਰਜਿ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜੱਥੇਬੰਦੀ ਵੱਲੋਂ ਰਮੇਸ਼ ਬਹਿਲ ਨੂੰ ਅਥਾਰਟੀ ਲੈਟਰ ਦੇ ਕੇ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਚੇਅਰਮੈਨ ਅਮਰਿੰਦਰ ਸਿੰਘ ਵੱਲੋਂ ਸਮੁੱਚੇ ਤੌਰ ਤੇ ਰਮੇਸ਼ ਬਹਿਲ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ ਸਰੂਪ ਭੇਂਟ ਕਰਦੇ ਹੋਏ ਜ਼ਿੰਮੇਵਾਰੀ ਸੌਂਪੀ ਤੇ ਕਿਹਾ ਕਿ ਅੱਜ ਤੋਂ ਇਸ ਜੱਥੇਬੰਦੀ ਦੀ ਮਾਨ ਮਰਿਯਾਦਾ ਤੁਹਾਡੇ ਹੱਥ ਹੈ। ਜਿਸ ਤੋਂ ਬਾਅਦ ਪੰਜਾਬ ਪ੍ਰਧਾਨ ਦੇ ਨਾਲ-ਨਾਲ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ ਜਿੰਨ੍ਹਾਂ ਵਿੱਚ ਸੁਨੀਲ ਸੈਣ ਚੇਅਰਮੈਨ ਪੰਜਾਬ ਆਈ.ਟੀ ਸੈਲ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸ ਪ੍ਰੇਮ ਸਿੰਘ, ਲਖਵਿੰਦਰ ਸਿੰਘ ਸਲਾਹਕਾਰ ਪੰਜਾਬ, ਦਿਲਬਾਗ ਸਿੰਘ ਮੀਤ ਪ੍ਰਧਾਨ ਪੰਜਾਬ, ਸੁਭਾਸ਼ ਮਹਿਤਾ ਮੀਤ ਪ੍ਰਧਾਨ ਪੰਜਾਬ, ਸਤਿੰਦਰ ਅਠਵਾਲ ਜੁਆਇੰਟ ਸੈਕਟਰੀ ਪੰਜਾਬ, ਦੀਪਕ ਅਗਨੀਹੋਤਰੀ ਸਲਾਹਕਾਰ ਪੰਜਾਬ ਅਤੇ ਗੁਰਵਿੰਦਰ ਕੌਰ ਪੰਜਾਬ ਪ੍ਰਧਾਨ ਮਹਿਲਾ ਵਿੰਗ, ਸ਼ੈਲੀ ਮਹਾਜਨ ਵਾਇਸ ਪ੍ਰਧਾਨ ਮਹਿਲਾ ਵਿੰਗ ਨਿਯੁਕਤ ਕੀਤੇ ਗਏ ਅਤੇ ਤਿੰਨ ਜ਼ਿਲਿ੍ਹਆ ਦੇ ਪ੍ਰਧਾਨ ਵੀ ਨਿਯੁਕਤ ਕੀਤੇ ਜਿੰਨ੍ਹਾਂ ਵਿਚੋਂ ਜੁਗਰਾਜ ਕਾਕਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਕਾਲਾ ਕਟਾੜੀਆ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਸਤਨਾਮ ਸਿੰਘ ਜੰਡ ਖਾਲੜਾ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਨੂੰ ਨਿਯੁਕਤ ਕੀਤਾ ਗਿਆ। ਜੱਥੇਬੰਦੀ ਦੇ ਚੇਅਰਮੈਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਮੇਸ਼ ਬਹਿਲ ਦੀ ਸੱਚਾਈ ਤੇ ਈਮਾਨਦਾਰੀ ਦੇਖਦੇ ਹੋਏ ਜੱਥੇਬੰਦੀ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਸ ਤੋਂ ਪਹਿਲਾਂ ਇੱਕ ਇਮਤਿਹਾਨ ਲਿਆ ਗਿਆ ਕਿਉਂਕਿ ਕੁੱਝ ਪੱਤਰਕਾਰ ਉਹਨਾਂ ਦਾ ਬਹੁਤ ਵਿਰੋਧ ਕਰਦੇ ਸਨ ਜਿੰਨ੍ਹਾਂ ਨੂੰ ਮੇਰੇ ਵੱਲੋ ਖੁੱਲ੍ਹਾ ਚੈਲੇਂਜ ਦਿੱਤਾ ਗਿਆ ਸੀ ਕਿ ਜੇ ਤੁਸੀਂ ਰਮੇਸ਼ ਬਹਿਲ ਦੇ ਖਿਲਾਫ਼ ਇੱਕ ਵੀ ਸਬੁੂਤ ਦੇ ਦਿੰਦੇ ਹੋ ਤਾਂ ਉਸਨੂੰ ਪੰਜਾਬ ਪ੍ਰਧਾਨ ਨਹੀ ਲਗਾਇਆ ਜਾਵੇਗਾ ਲੇਕਿਨ ਕੋਈ ਵੀ ਵਿਅਕਤੀ ਰਮੇਸ਼ ਬਹਿਲ ਦੇ ਖਿਲਾਫ਼ ਇੱਕ ਵੀ ਸਬੂਤ ਨਹੀ ਲਿਆ ਸਕਿਆ ਜਿਸ ਤੋ ਬਾਅਦ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਦ ਪੱਤਰਕਾਰਾਂ ਵੱਲੋਂ ਪੰਜਾਬ ਪ੍ਰਧਾਨ ਰਮੇਸ਼ ਬਹਿਲ ਨੇ ਚੇਅਰਮੈਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੱਥੇਬੰਦੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਵਾਂਗਾ ਅਤੇ ਪੱਤਰਕਾਰਾਂ ਦੇ ਹਿੱਤ ਲਈ ਹਮੇਸ਼ਾਂ ਖੜ੍ਹਾ ਰਹਾਂਗਾ ਉਹ ਚਾਹੇ ਕਿਸੇ ਵੀ ਜੱਥੇਬੰਦੀ ਦੇ ਹੋਣ ਪੱਤਰਕਾਰਾਂ ਨਾਲ ਧੱਕੇਸ਼ਾਹੀ ਬਿੱਲਕੁੱਲ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿ ਪੱਤਰਕਾਰਾਂ ਦੇ ਸਹਿਯੋਗ ਨਾਲ ਪੱਤਰਕਾਰ ਸੁਰੱਖਿਆ ਐਕਟ ਜਲਦ ਹੀ ਪੰਜਾਬ ਵਿਚ ਲਾਗੂ ਕਰਵਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ, ਕਿਉਂਕਿ ਹਮੇਸ਼ਾਂ ਸੱਚਾਈ ਦੇ ਮਾਰਗ ਤੇ ਚੱਲਣ ਵਾਲੇ ਹਰੇਕ ਪੱਤਰਕਾਰ ਦੀ ਆਵਾਜ਼ ਨੂੰ ਦਬਾਉਣ ਲਈ ਉਸ ਨਾਲ ਕਥਿਤ ਅਫ਼ਸਰਸ਼ਾਹੀ ਅਤੇ ਰਾਜਨੀਤਿਕ ਆਗੂ ਧੱਕਾ ਕਰਦੇ ਆ ਰਹੇ ਹਨ। ਸੌ ਅਜਿਹੇ ਹਲਾਤਾਂ ਵਿੱਚ ਪੱਤਰਕਾਰ ਸੁਰੱਖਿਆ ਐਕਟ ਲਾਗੂ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਮੀਟਿੰਗ ਵਿਚ ਪੱਤਰਕਾਰਾਂ ਨੂੰ ਪੱਤਰਕਾਰੀ ਵਿਚ ਕੰਮ ਕਰਨ ਸੰਬੰਧੀ ਆ ਰਹੀਆ ਮੁਸ਼ਕਿਲਾਂ ਤੇ ਚੁਣੌਤੀਆ ਬਾਰੇ ਚਰਚਾ ਕੀਤੀ ਗਈ ਅਤੇ ਨਾਲ ਹੀ ਇੰਨ੍ਹਾਂ ਮੁਸ਼ਕਿਲ਼ਾਂ ਦੇ ਹੱਲ ਅਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਕਾਰਜਾਂ ਅਤੇ ਸਮਾਜ ਭਲਾਈ ਲਈ ਕੀਤੇ ਜਾਣ ਵਾਲੇ ਨਵੇਂ ਪ੍ਰੌਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਤੇ ਪੱਤਰਕਾਰ ਇੰਦਰਜੀਤ, ਰਾਜਿੰਦਰ ਸਿੰਘ, ਰਾਜੀਵ ਮਿੰਟੂ, ਜੈ ਤਿਵਾੜੀ, ਲਖਨਪਾਲ, ਸੁਖਰਾਜ ਸਿੰਘ ਲਾਡੀ, ਸਰਬਜੀਤ ਸਿੰਘ ਸੋਖੀ, ਜ਼ੋਬਨ ਸਿੰਘ, ਗੁਰਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।

Address

RED LIGHT CHOKE
Fazilka
152123

Alerts

Be the first to know and let us send you an email when Khushdil News posts news and promotions. Your email address will not be used for any other purpose, and you can unsubscribe at any time.

Contact The Business

Send a message to Khushdil News:

Videos

Share


Other Media/News Companies in Fazilka

Show All