26/08/2023
ਪੱਤਰਕਾਰ ਭਾਈਚਾਰੇ ਵੱਲੋਂ ਸਿਵਲ , ਪੁਲਿਸ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਦੇ ਵਿਰੋਧ ਖਿਲਾਫ ਕੱਢਿਆ ਗਿਆ ਰੋਸ ਮਾਰਚ
--ਪੱਤਰਕਾਰਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਸੜਕ ਮਾਰਗ ਤੇ ਲਗਾਇਆ ਜਾਮ
-ਥਾਣਾ ਸਿਟੀ ਜਲਾਲਾਬਾਦ ਦੇ ਐਸ ਐਚ ਉ ਵਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ
ਜਲਾਲਾਬਾਦ 25 ਅਗਸਤ- ਅਜ਼ਾਦੀ ਦਿਹਾੜੇ ਦੇ ਮੌਕੇ ਤੇ ਜਲਾਲਾਬਾਦ ਮਲਟੀਪਰਪਜ਼ ਖੇਡ ਸਟੇਡੀਅਮ ਦਾ ਤਹਿਸੀਲ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ,ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਕਵਰੇਜ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ ਸੀ। ਇਸ ਸਰਕਾਰੀ ਸਮਾਗਮ ਦੇ ਵਿਚ ਪਹੁੰਚੇ ਪੱਤਰਕਾਰ ਭਾਈਚਾਰੇ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੇ ਬੈਠਣ ਲਈ ਬਣਾਈ ਗਈ ਪ੍ਰੈੱਸ ਗੈਲਰੀ ਵਿੱਚ ਸੱਤਾਧਾਰੀ ਅਤੇ ਸਿਵਲ ਪ੍ਰਸ਼ਾਸਨ ਵਲੋਂ ਆਪਣੇ ਚਹੇਤਿਆਂ ਨੂੰ ਬਿਠਾਇਆ ਗਿਆ ਸੀ। ਜਦੋਂ ਇਸ ਸਬੰਧੀ ਪੱਤਰਕਾਰ ਭਾਈਚਾਰੇ ਨੇ ਮੌਜੂਦਾ ਐਮ,ਐਲ,ਏ ਅਤੇ ਐਸ,ਡੀ,ਐੱਮ ਸਾਹਿਬ ਨੂੰ ਬੇਨਤੀ ਕੀਤੀ ਤਾਂ ਮੌਜੂਦਾ ਸਿਵਲ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ ਵੱਲੋਂ ਪ੍ਰੈਸ ਨੂੰ ਭੁੰਜੇ ਬੈਠਣ ਲਈ ਆਖਿਆ ਗਿਆ, ਜਿਸ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਵੱਲੋਂ ਆਜ਼ਾਦੀ ਦਿਹਾੜੇ ਦਾ ਬਾਈਕਾਟ ਕੀਤਾ ਗਿਆ, ਆਜ਼ਾਦੀ ਦਿਹਾੜੇ ਦੇ ਕਈ ਦਿਨ ਬੀਤ ਜਾਣ ਮਗਰੋਂ ਵੀ ਜਦੋਂ ਸੱਤਾਧਾਰੀ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੱਤਰਕਾਰ ਭਾਈਚਾਰੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋ ਅੱਜ ਜਲਾਲਾਬਾਦ ਦੇ ਪੱਤਰਕਾਰਾਂ ਵਲੋਂ ਸ਼ਹਿਰ ਅੰਦਰ ਕਾਲੀਆਂ ਪੱਟੀਆ ਬੰਨ ਕੇ ਰੋਸ ਮਾਰਚ ਕੱਢਿਆ ਗਿਆ । ਪੱਤਰਕਾਰਾਂ ਵਲੋਂ ਕੱਢੇ ਗਏ ਇਸ ਰੋਸ ਮਾਰਚ ਦੀ ਅਗਵਾਈ ਪੱਤਰਕਾਰ ਆਗੂ ਕੁਲਦੀਪ ਬਰਾੜ,ਹੈਪੀ ਕਾਠਪਾਲ,ਅਰਵਿੰਦਰ ਤਨੇਜਾ,ਹਰਪ੍ਰੀਤ ਮਹਿਮੀ,ਪਰਮਜੀਤ ਢਾਬਾ,ਰਾਜਾ ਵਾਟਸ ਅਤੇ ਬਿੱਟੂ ਡੂਮੜਾ ਵਲੋ ਕੀਤੀ ਗਈ।
ਇਸ ਰੋਸ ਮਾਰਚ ਵਿਚ ਜਲਾਲਾਬਾਦ ਤੋ ਇਲਾਵਾ ਫਾਜ਼ਿਲਕਾ,ਗੁਰੂਹਰਸਹਾਏ, ਮੱਖੂ,ਮੰਡੀ ਰੋੜਾਂਵਾਲੀ,ਮੰਡੀ ਲਾਧੂਕਾ,ਘੁਬਾਇਆ,ਮੰਡੀ ਅਰਨੀ ਵਾਲਾ ਦੇ ਪੱਤਰਕਾਰਾਂ ਵਲੋਂ ਭਾਗ ਲਿਆ ਗਿਆ। ਇਸ ਰੋਸ ਮਾਰਚ ਵਿਚ ਪੱਤਰਕਾਰਾਂ ਵਲੋਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ,ਸਿਵਲ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਈ। ਪੱਤਰਕਾਰਾਂ ਦੀ ਹਮਾਇਤ ਤੇ ਕਿਰਤੀ ਕਿਸਾਨ ਯੂਨੀਅਨ, ਦੇ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਸੈਦੋਕਾ,ਸ੍ਰੋਮਣੀ ਅਕਾਲੀ ਦਲ ਦੇ ਆਗੂ ਜੰਗੀਰ ਸਿੰਘ ਕੱਟੀਆ ਵਾਲਾ, ਬੇਰੁਜਗਾਰ ਪੀ ਟੀ ਅਧਿਆਪਕ ਯੂਨੀਅਨ ਵਲੋ ਅਸ਼ੋਕ ਲਾਧੂਕਾ,ਕੁੱਲ ਹਿੰਦ ਕਿਸਾਨ ਸਭਾ ਵਲੋ ਕਾਮਰੇਡ ਸੁਰਿੰਦਰ ਢੰਡੀਆ,ਸੀ ਪੀ ਆਈ ਵਲੋ ਕਾਮਰੇਡ ਹੰਸ ਰਾਜ ਗੋਲਡਨ,ਕਿਸਾਨ ਸਭਾ ਪੰਜਾਬ ਦੇ ਅਸ਼ੋਕ ਕੰਬੋਜ,ਮੋਟਰਸਾਈਕਲ ਟਰਾਲੀ ਯੂਨੀਅਨ ਦੇ ਬੰਤਾ ਸਿੰਘ ਢੰਡੀਆ,ਕਿਸਾਨ ਆਗੂ ਨਰਿੰਦਰਪਾਲ ਵੈਰੜ ,ਭੱਠਾ ਮਜ਼ਦੂਰ ਯੂਨੀਅਨ ਤੇਜਾ ਸਿੰਘ ਅਮੀਰ ਖਾਸ ਨੇ ਪਹੁੰਚ ਕੇ ਸਾਥ ਦਿੱਤਾ। ਪੱਤਰਕਾਰਾਂ ਵਲੋ ਕੀਤਾ ਜਾ ਰਹੇ ਰੋਡ ਜਾਮ ਮੌਕੇ ਮਾਹੋਲ ਉਸ ਮੌਕੇ ਤਨਾਅਪੂਰਨ ਬਣ ਗਿਆ ਜਦੋ ਥਾਣਾ ਸਿਟੀ ਦੇ ਐਸ ਐਚ ਉ ਜਤਿੰਦਰ ਸਿੰਘ ਨੇ ਪੱਤਰਕਾਰਾਂ ਵਲੋ ਦਿੱਤੇ ਜਾ ਰਹੇ ਸ਼ਾਤਮਈ ਧਰਨੇ ਨੂੰ ਖਿਦੇੜਨ ਦੀ ਨਾਕਾਮ ਕੋਸ਼ਿਸ਼ ਕਰਦਿਆ ਆਰਮੀ ਦੇ ਦੂਸਰੇ ਰਸਤੇ ਤੋ ਲੰਘ ਰਹੀਆ ਗੱਡੀਆ ਨੂੰ ਧਰਨੇ ਵਾਲੀ ਤੋ ਜਾਣ ਬੁੱਝ ਕੇ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ।
ਪੱਤਰਕਾਰਾਂ ਵਲੋ ਇਸ ਦਾ ਵਿਰੋਧ ਕਰਨ ਤੇ ਸਿਟੀ ਐਸ ਐਚ ਉ ਨੇ ਪੱਤਰਕਾਰਾਂ ਨੂੰ ਧਮਕਾਉਣਾ ਸੁਰੂ ਕਰ ਦਿੱਤਾ। ਜਿਸ ਤੇ ਸਮੂਹ ਪੱਤਰਕਾਰ ਗੁੱਸੇ ਵਿਚ ਆ ਗਏ ਅਤੇ ਐਸ ਐਚ ਉ ਖਿਲਾਫ ਨਆਰੇਬਾਜੀ ਸੁਰੂ ਕਰ ਦਿੱਤੀ । ਉਧਰ ਹਾਲਾਤ ਵਿਗੜਦੇ ਦੇਖ ਕੇ ਮੌਕੇ ਤੇ ਪਹੁੰਚੇ ਡੀ ਐਸ ਪੀ ਏ ਆਰ ਸ਼ਰਮਾ ਨੇ ਸਥਿਤੀ ਨੂੰ ਕਾਬੂ ਕਰਦਿਆ ਪੱਤਰਕਾਰਾਂ ਨਾਲ ਠਰੰਮੇ ਨਾਲ ਗੱਲਬਾਤ ਕੀਤੀ ਅਤੇ ਪੱਤਰਕਾਰਾਂ ਨੂੰ ਸ਼ਾਂਤ ਕੀਤਾ । ਪੱਤਰਕਾਰਾਂ ਨੇ ਮੰਗ ਕਰਦਿਆ ਕਿਹਾ ਕਿ ਪੱਤਰਕਾਰਾਂ ਨੂੰ ਸ਼ਰੇਆਮ ਧਮਕੀਆਂ ਦੇਣ ਵਾਲੇ ਹੈਕੜਬਾਜ ਸਿਟੀ ਐਸ ਐਚ ਉ ਖਿਲਾਫ ਵਿਭਾਗੀ ਕਰਵਾਈ ਕੀਤੀ । ਇਸ ਮੌਕੇ ਡੀ ਐਸ ਪੀ ਏ ਆਰ ਸ਼ਰਮਾ ਵਲੋਂ ਪੱਤਰਕਾਰਾਂ ਨੂੰ ਮਸਲੇ ਦਾ ਜਲਦ ਕਰਵਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ, ਜਿਸ ਤੋ ਬਾਅਦ ਪੱਤਰਕਾਰਾਂ ਵਲੋ ਧਰਨੇ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਫਾਜ਼ਿਲਕਾ ਤੋ ਪੱਤਰਕਾਰ ਵਨੀਤ ਅਰੋੜਾ,ਮੱਖੂ ਤੋ ਪਰਗਟ ਸਿੰਘ ਭੁੱਲਰ,ਗੁਰੂਹਰਸਾਏ ਤੋ ਦੀਪਕ ਵਧਾਵਨ ਨੇ ਰੋਸ ਪ੍ਰਦਰਸ਼ਨ ਵਿਚ ਪਹੁੰਚ ਕੇ ਪੱਤਰਕਾਰ ਭਾਈਚਾਰੇ ਦੀ ਹਮਾਇਤ ਕੀਤੀ ।
ਫੋਟੋ ਕੈਪਸ਼ਨ - ਜਲਾਲਾਬਾਦ