07/09/2022
ਨਵੇਂ ਬਣੇ ਬਲਾਕ ਪ੍ਰਧਾਨ ਸਰਪੰਚ ਸੁਰਿੰਦਰ ਕੁਮਾਰ ਦੀ ਕੀਤੀ ਗਈ ਤਾਜ਼ ਪੋਸ਼ੀ :-ਸਾਬਕਾ ਵਿਧਾਇਕ ਘੁਬਾਇਆ
ਘੁਬਾਇਆ ਨਾਲ ਮਿਲ ਕੇ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਾਂਗੇ :- ਬਲਾਕ ਪ੍ਰਧਾਨ ਕੰਬੋਜ
ਫਾਜ਼ਿਲਕਾ :- ਅੱਜ ਫਾਜ਼ਿਲਕਾ ਸਿਟੀ ਵਿਲਾ ਹੋਟਲ ਵਿਖੇ ਹਲਕਾ ਫਾਜ਼ਿਲਕਾ ਦੇ ਨਵੇ ਬਣੇ ਬਲਾਕ ਪ੍ਰਧਾਨ( ਦੇਹਾਤੀ) ਸ਼੍ਰੀ ਸੁਰਿੰਦਰ ਕੁਮਾਰ ਕੰਬੋਜ ਜੀ ਨੂੰ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਕਸ ਐਮ ਐਲ ਏ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਤਾਜ਼ ਪੋਸ਼ੀ ਕੀਤੀ ਗਈ l ਘੁਬਾਇਆ ਜੀ ਨੇ ਸ਼੍ਰੀ ਸੁਰਿੰਦਰ ਕੁਮਾਰ ਕੰਬੋਜ ਜੀ ਦੇ ਗਲ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ l ਇਸ ਮੌਕੇ ਸ਼੍ਰੀ ਘੁਬਾਇਆ ਜੀ ਨੇ ਹਲਕੇ ਫਾਜ਼ਿਲਕਾ ਦੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਹੁਣ ਅਸੀਂ ਦੋ ਹੋ ਗਏ ਹਾਂ ਕਾਂਗਰਸ ਪਾਰਟੀ ਦੀਆ ਗਤੀਵਿਧੀਆਂ ਨੂੰ ਤੇਜ਼ ਕਰਨ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ l ਘੁਬਾਇਆ ਜੀ ਨੇ ਸ਼੍ਰੀ ਕੰਬੋਜ ਜੀ ਨੂੰ ਜੋਸ਼ ਭਰਦੇ ਹੋਏ ਪ੍ਰਧਾਨ ਨਾਲ ਅਪਣੀ ਟੀਮ ਸਮੇਤ ਹੱਥ ਉੱਚੇ ਕਰਕੇ ਥਾਪੀ ਦਿੱਤੀ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ l
ਸ਼੍ਰੀ ਸੁਰਿੰਦਰ ਕੁਮਾਰ ਕੰਬੋਜ ਜੀ ਨੇ ਘੁਬਾਇਆ ਜੀ ਨੂ ਵਿਸ਼ਵਾਸ ਦਿਵਾਇਆ ਕਿ ਮੈ ਤਨ ਮਨ, ਲਗਨ ਅਤੇ ਮਿਹਨਤ ਨਾਲ ਕਾਂਗਰਸ ਪਾਰਟੀ ਲਈ ਦਿਨ ਰਾਤ ਕੰਮ ਕਰਾ ਗਾ l ਸ਼੍ਰੀ ਕੰਬੋਜ ਜੀ ਨੇ ਕਿਹਾ ਕਿ ਹਰੇਕ ਪਿੰਡਾਂ ਚ ਕਮੇਟੀਆਂ ਬਣਾ ਕੇ ਨੋਜਵਾਨਾਂ ਨੂੰ ਨਸ਼ੇ ਵਿਰੁੱਧ ਪ੍ਰੇਰਿਤ ਕੀਤਾ ਜਾਵੇਗਾ ਅਤੇ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇਗਾ l ਸ਼੍ਰੀ ਕੰਬੋਜ ਜੀ ਨੇ ਕਿਹਾ ਕਿ ਆਪ ਆਦਮੀ ਪਾਰਟੀ ਦੇ ਕਰਿੰਦੇ ਪਿੰਡਾਂ ਚ ਚੱਲ ਰਹੇ ਵਿਕਾਸ ਦੇ ਕਮਾਂ ਚ ਵਿਘਨ ਪਾਉਣ ਦੀਆ ਹਰਕਤਾਂ ਕਰ ਰਹੇ ਹਨ ਉਹ ਉਹ ਕਾਮਯਾਬ ਨਹੀਂ ਹੋਣ ਦੇਵਾਂਗੇ l ਸ਼੍ਰੀ ਕੰਬੋਜ ਜੀ ਨੇ ਕਿਹਾ ਕਿ ਕਿਸੇ ਨੂੰ ਕੋਈ ਵੀ ਸਮੱਸਿਆ ਆਉਦੀ ਹੈ ਤਾਂ ਮੈ ਦਵਿੰਦਰ ਸਿੰਘ ਘੁਬਾਇਆ ਨਾਲ ਗੱਲ ਬਾਤ ਕਰ ਕੇ ਹੱਲ ਕਰਨ ਦਾ ਭਰੋਸਾ ਦਿੰਦਾ ਹਾਂ l
ਇਸ ਮੌਕੇ ਤੇ ਸ਼੍ਰੀ ਪ੍ਰੇਮ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ, ਵਰਿੰਦਰ ਸਿੰਘ ਬਰਾੜ ਜ਼ੋਨ ਇਨਚਾਰਜ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਬੇਗ ਚੰਦ ਐਕਸ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸ਼ਮੰਟਾ ਸਰਪੰਚ ਲਾਧੂਕਾ, ਅਮੀਰ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਫਾਜ਼ਿਲਕਾ, ਪਰਮਜੀਤ ਸਿੰਘ ਰਾਣਾ ਸਰਪੰਚ, ਅਤਰ ਸਿੰਘ ਸਰਪੰਚ, ਰਮੇਸ਼ ਝਗੜ ਸਰਪੰਚ, ਜੋਗਿੰਦਰ ਸਿੰਘ ਸਰਪੰਚ, ਸ਼ੰਭੂ ਸਰਪੰਚ, ਬਲਬੀਰ ਸਿੰਘ, ਬਲਬੀਰ ਸਿੰਘ ਸਰਪੰਚ ਕਾਬੁਲ ਸ਼ਾਹ, ਅਮਰਜੀਤ ਸਿੰਘ ਗੁਲਾਮ ਰਸੂਲ, ਦਰਸ਼ਨ ਸਿੰਘ ਕੋਠਾ, ਪ੍ਰੇਮ ਸਿੰਘ ਸਰਪੰਚ, ਸੰਦੀਪ ਸਿੰਘ ਕਰਨੀ ਖੇੜਾ, ਕੇਵਲ ਕ੍ਰਿਸ਼ਨ ਸਰਪੰਚ, ਮੰਗਲ ਸਿੰਘ ਸਰਪੰਚ, ਖੱਤਰੀ ਸਰਪੰਚ, ਸਰਪੰਚ ਮੁੱਠੀਆ, ਸਰਾਜ ਸੰਧੂ, ਮੋਹਿੰਦਰ ਜੰਡ ਵਾਲਾ ਖਰਤਾ, ਰਮੇਸ਼ ਚਵਾੜਿਆ, ਸੁਭਾਸ਼ ਬੱਬਰ ਰਾਣਾ, ਰਾਜ ਪੰਚ, ਮਿੱਤਲ ਨੂਰ ਸਮਾਧ, ਸੁਰੇਸ਼ ਬਾਧਾ, ਗੁਰਪ੍ਰੀਤ ਸਿੰਘ, ਸਤਨਾਮ ਚੰਦ ਕੰਬੋਜ, ਸਤੀਸ਼ ਕੁਮਾਰ ਕੰਬੋਜ, ਪ੍ਰੀਤਮ ਚੰਦ ਕੰਬੋਜ, ਰਜਿੰਦਰ ਕੰਬੋਜ, ਅਸ਼ੋਕ ਕੰਬੋਜ, ਪੂਰਨ ਚੰਦ ਕੰਬੋਜ, ਰਾਜ ਸਿੰਘ, ਗੁਰਮੀਤ ਸਿੰਘ, ਸੁਨੀਲ ਕੰਬੋਜ, ਡਾ ਸਤੀਸ਼ ਕੰਬੋਜ, ਪੰਮਾ ਕੰਬੋਜ ਜੱਟ ਵਾਲੀ, ਅਨੁ ਪਾਲ, ਸੰਜੀਵ ਕੰਬੋਜ ਸਰਪੰਚ, ਸੁਖਦੇਵ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਪ੍ਰੇਮ ਪੂਰਨ ਪੱਟੀ, ਖਰੈਤ ਲਾਲ ਕੰਬੋਜ, ਗੁਰਦਾਸ ਨੰਬਰਦਾਰ, ਰਾਜਵਿੰਦਰ ਆਵਾ, ਪੱਤਰਕਾਰ ਭਾਈਚਾਰੇ ਨਾਲ ਸਬੰਧਤ ਵੀਰ ਸਾਥੀ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ