Paramjit Singh

Paramjit Singh ਸੁਭ ਕਰਮਨ ਤੇ ਕਬਹੂੰ ਨ ਟਰੋਂ
(2)

29/04/2024

ਧਰਮ ਦੀ ਚਾਦਰ ਤਿਆਗ ਬੈਰਾਗ ਦੀ ਸਾਕਾਰ ਮੂਰਤਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਾਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ

27/04/2024
ਖਾਲਸੇ ਦੀ ਸਿਰਜਨਾ ਦੇ ਬਾਅਦ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਾਬੁਲ ਦੀ ਸੰਗਤ ਦੇ ਨਾਮ ਪਾਵਨ ਹੁਕਮਨਾਮਾ !!!
13/04/2024

ਖਾਲਸੇ ਦੀ ਸਿਰਜਨਾ ਦੇ ਬਾਅਦ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਾਬੁਲ ਦੀ ਸੰਗਤ ਦੇ ਨਾਮ ਪਾਵਨ ਹੁਕਮਨਾਮਾ !!!

20/03/2024

ਨਗਾਰਿਆਂ ਤੇ ਚੋਟ ਦੇ ਨਾਲ ਖ਼ਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀ ਹੋਈ ਅਰੰਭਤਾ

#ਹੋਲਾਮਹੱਲਾ #ਅਨੰਦਪੁਰਸਾਹਿਬ

ਮਹਾ ਸਿਵਰਾਤਰੀ ਦੀਆ ਸ਼ਿਵ ਭਗਤਾਂ ਤੇ ਸ਼ਿਵ ਪਰਵਾਰ ਨੂੰ ਬਹੁਤ ਬਹੁਤ ਵਧਾਈਆ
08/03/2024

ਮਹਾ ਸਿਵਰਾਤਰੀ ਦੀਆ ਸ਼ਿਵ ਭਗਤਾਂ ਤੇ ਸ਼ਿਵ ਪਰਵਾਰ ਨੂੰ ਬਹੁਤ ਬਹੁਤ ਵਧਾਈਆ

SGPC ਦੀਆਂ 2011 ਦੇ ਮੁਕਾਬਲੇ ਮਹਿਜ਼ 29 ਫੀਸਦੀ ਬਣੀਆਂ ਵੋਟਾਂਭਵਿਖ ਲਈ ਕੀ ਸੰਕੇਤ ਦਰਸਾ ਰਹੀਆਂ ਹਨ ?
01/02/2024

SGPC ਦੀਆਂ 2011 ਦੇ ਮੁਕਾਬਲੇ ਮਹਿਜ਼ 29 ਫੀਸਦੀ ਬਣੀਆਂ ਵੋਟਾਂ
ਭਵਿਖ ਲਈ ਕੀ ਸੰਕੇਤ ਦਰਸਾ ਰਹੀਆਂ ਹਨ ?

23/01/2024

ਪਿਛਲੇ ਦਿਨਾਂ ਤੋ ਭਾਰਤ ਚ ਗੁਰਦੁਆਰੇ ਲੋਪ ਜਾ ਕਬਜੇ ਹੋਣ ਦੀ ਚਰਚਾ ਚਲ ਰਹੀ ਹੈ
ਅਸਲ ਕਾਰਨ ਇਹ ਹੈ!!
ਕਿ ਪੰਜਾਬ ਤੋ ਬਾਹਰਲੇ ਬਹੁਗਿਣਤੀ ਚ ਗੁਰੂਘਰ ਉਦਾਸੀ ਸਾਧੂ ਸਾਂਭਦੇ ਸਨ 1920/25 ਤੋ ਸਾਡੇ ਪ੍ਰਚਾਰਕਾ ਨੇ ਉਦਾਸੀ ਸੰਤਾ ਖਿਲਾਫ ਪ੍ਰਚਾਰ ਸੁਰੂ ਕੀਤਾ ਤੇ ਉਦਾਸੀ ਮਤ ਨੂੰ ਸਿੱਖ ਵਿਰੋਧੀ ਸਮਝਣਾ ਸੁਰੂ ਹੋ ਗਿਆ
ਅਸੀ ਉਦਾਸੀਆ ਸੰਤਾ ਖਿਲਾਫ ਐਨੀ ਨਫ਼ਰਤ ਭਰੀ ਬੋਲੀ ਬੋਲ ਰਹੇ ਹਾ ਜਿਸ ਦੇ ਫਲਸਰੂਪ ਉਦਾਸੀ ਸੰਤ ਸਾਡੇ ਟੁੱਟ ਕੇ ਦੂਰ ਚਲੇ ਗਏ ਹਨ
ਉਹਨਾਂ ਅਸਥਾਨਾਂ ਤੇ ਉਹਨਾ ਸੰਤਾ ਮਹੰਤਾ ਵੱਲੋਂ ਹਿੰਦੂ ਭਗਤਾ ਦੇ ਪ੍ਰਭਾਵ ਥੱਲੇ ਉਹ ਗੁਰੂ ਘਰ ਮੰਦਰਾਂ ਜਾ ਡੇਰਿਆਂ ਚ ਤਬਦੀਲ ਹੋਣੇ ਸੁਰੂ ਹੋ ਗਏ ਹਨ
ਕਸੂਰ ਸਾਡੇ ਪ੍ਰਚਾਰ ਦਾ ਹੈ ਕਿਸੇ ਕੌਮ ਜਾ ਮਤ ਦਾ ਨਹੀ

ਸੁੰਦਰ ਜਲੌਅ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ♥️🙏
17/01/2024

ਸੁੰਦਰ ਜਲੌਅ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ♥️🙏

11/01/2024
11/01/2024
10/01/2024
Sewa done of new carpets for sangat at Sachkhand Harmandar sahib.
09/01/2024

Sewa done of new carpets for sangat at Sachkhand Harmandar sahib.

27/12/2023

ਘਰ ਬੈਠੇ ਫਤਿਹਗੜ੍ਹ ਸਾਹਿਬ ਲਗਵਾਓ ਹਾਜ਼ਰੀ

ਸ਼ਹੀਦੀ ਸਭਾ ਤੇ ਲੱਖਾਂ ਸੰਗਤਾਂ ਦਾ ਉਮੜਿਆ ਸੈਲਾਬ

ਸ਼ਹੀਦੀ ਸਭਾ ਦਾ ਦੂਸਰਾ ਦਿਨਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰੀ ਜੀ 🙏
27/12/2023

ਸ਼ਹੀਦੀ ਸਭਾ ਦਾ ਦੂਸਰਾ ਦਿਨ
ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ
ਧੰਨ ਧੰਨ ਮਾਤਾ ਗੁਜਰੀ ਜੀ 🙏

25/12/2023

Ashraph Dhuddy 🙏

ਆਓ ਸ਼ਹੀਦਾਂ ਦੇ ਮਹਾਨ ਅਸਥਾਨ ਤੇ ਨਤਮਸਤਕ ਹੋ ਕੇ ਜੀਵਨ ਸਫਲਾ ਕਰੀਏ 🙏
25/12/2023

ਆਓ ਸ਼ਹੀਦਾਂ ਦੇ ਮਹਾਨ ਅਸਥਾਨ ਤੇ ਨਤਮਸਤਕ ਹੋ ਕੇ ਜੀਵਨ ਸਫਲਾ ਕਰੀਏ 🙏

22/12/2023

ਆਪਣੇ ਬੱਚਿਆਂ ਨੂੰ ਜ਼ਰੂਰ ਵਖਾਓ ਇਹ ਵੀਡੀਓ
ਅੱਜ ਵੀ ਸੰਗਤ ਸਰਸਾ ਨਦੀ ਨੂੰ ਪਾਰ ਕਰਕੇ ਉਹ ਕੜਾਕੇ ਦੀ ਠੰਡ ਤੇ ਗੁਰੂ ਸਾਹਿਬ ਦੇ ਪਰਿਵਾਰ ਦੇ ਵਿਛੋੜੇ ਦੀ ਦਰਦਨਾਕ ਸਾਕੇ ਨੂੰ ਮਹਿਸੂਸ ਕਰਨ ਦਾ ਯਤਨ ਕਰਦੀ ਹੈ ।

ਇਹ ਪੇੰਟਿੰਗ ਬਿਰਲਾ ਮੰਦਿਰ, ਦਿੱਲੀ ਸਥਿਤ ਲੱਗੀ ਹੋਈ ਹੈ। ਇਸ ਦੀ ਇੱਕ ਕਾਪੀ ਜੁਗਲ ਕਿਸ਼ੋਰ ਬਿਰਲਾ ਨੇ ਡਾ. ਗੰਡਾ ਸਿੰਘ ਨੂੰ ਖ਼ੁਦ ਭੇਟ ਕਰਕੇ ਗੁਰੂ...
19/12/2023

ਇਹ ਪੇੰਟਿੰਗ ਬਿਰਲਾ ਮੰਦਿਰ, ਦਿੱਲੀ ਸਥਿਤ ਲੱਗੀ ਹੋਈ ਹੈ। ਇਸ ਦੀ ਇੱਕ ਕਾਪੀ ਜੁਗਲ ਕਿਸ਼ੋਰ ਬਿਰਲਾ ਨੇ ਡਾ. ਗੰਡਾ ਸਿੰਘ ਨੂੰ ਖ਼ੁਦ ਭੇਟ ਕਰਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਲਈ ਆਪਣਾ ਪ੍ਰੇਮ ਭਾਵ ਪ੍ਰਗਟ ਕੀਤਾ।

ਇਸ ਪੇਂਟਿਗ ਵਿਚ ਉਸ ਸਮੇਂ ਨੂੰ ਦ੍ਰਿਸ਼ਟਮਾਨ ਕੀਤਾ ਗਿਆ ਹੈ ਜਦ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਆਏ। 25 ਮਈ, 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ, ਕਸ਼ਮੀਰ ਵਿਚ ਸਿੱਖ ਪੰਥ ਦੇ ਸਭ ਤੋਂ ਵੱਡੇ ਸੇਵਾਦਾਰਾਂ ਵਿਚੋਂ ਇੱਕ ਸਨ। ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ੍ਹਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦੀ ਹੋਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦਸਿਆ ਕਿ ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਕੇਂਦਰਾਂ ਤੋਂ ਹੋ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕੀਤੀ ਹੈ। ਸਾਡੀ ਕਿਸੇ ਨੇ ਬਹੁੜੀ ਨਹੀਂ ਕੀਤੀ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ, ”ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਉ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।” ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ।

17/12/2023

ਸ੍ਰੀ ਕਰਤਾਰਪੁਰ ਦੀ ਜੰਗ ਚ ਜਦੋ ਤਿਆਗਮੱਲ ਜੀ ਨੂੰ ਤੇਗ ਚਲਾਉਦੇ ਦੇਖ ਕੇ ਖੁੱਸ ਹੋ ਕੇ ਪਿਤਾ ਗੁਰੂ ਜੀ ਨੇ ਕਿਹਾ”ਪੁੱਤ ਤੇਗ ਚਲਾਉਦੇ ਨੂੰ ਦੇਖ ਕੇ ਖੁੱਸ ਹੋਇਆ ਹਾ,ਪਰ ਇਸ ਤੋ ਵੀ ਵੱਧ ਖੁਸ਼ੀ ਉਸ ਦਿਨ ਹੋਵੇਗੀ ਜਦੋ ਤੇਰੇ ਤੇ ਤੇਗ ਚੱਲੇਗੀ”

16/12/2023

ਅੱਜ ਚੜਿਆ ਮਹੀਨਾਂ ਪੋਹ ਦਾ, ਕਰ ਯਾਦ ਸਰਸਾ ਦੇ ਨੀਰ ਨੂੰ

ਪਰਿਵਾਰ ਵਿਛੋੜੇ ਦੀ ਦਰਦਨਾਕ ਦਾਸਤਾਨ

14/12/2023

History of Akali dal

ਮੋਰਚਿਆਂ ਤੇ ਸੰਘਰਸ਼ਾਂ ਭਰੇ ਇਤਿਹਾਸ ਦਾ ਵਾਰਿਸ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਥੇ ਖੜ੍ਹਾ?  14 ਦਸੰਬਰ, 1920 ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪ...
14/12/2023

ਮੋਰਚਿਆਂ ਤੇ ਸੰਘਰਸ਼ਾਂ ਭਰੇ ਇਤਿਹਾਸ ਦਾ ਵਾਰਿਸ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਥੇ ਖੜ੍ਹਾ?

14 ਦਸੰਬਰ, 1920 ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਥਕ ਹਸਤੀਆਂ ਦਾ ਇੱਕ ਵਿਸ਼ਾਲ ਇਕੱਠ ਹੁੰਦਾ ਹੈ। ਇਸ ਦਾ ਮੰਤਵ ਸੀ ਇਤਿਹਾਸਕ ਗੁਰਦੁਆਰਾ ਸਾਹਿਬਾਨ ‘ਚ ਮਹੰਤਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਕਰਨਾ। ਅੱਗੇ ਇਸੇ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਜਨਮ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ।

ਕਾਂਗਰਸ ਤੋਂ ਬਾਅਦ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਜਿਸ ਦਾ ਇਤਿਹਾਸ ਮੋਰਚਿਆਂ ਤੇ ਸੰਘਰਸ਼ਾਂ ਨਾਲ ਭਰਿਆ ਪਿਆ ਹੈ। ਭਾਰਤ ਦੀ ਆਜ਼ਾਦੀ ਲਹਿਰ ‘ਚ ਪੰਜਾਬ ਦੇ ਮੋਹਰੀ ਯੋਗਦਾਨ ਪਿੱਛੇ ਵੀ ਅਕਾਲੀ ਦਲ ਦੀ ਜਥੇਬੰਦਕ ਪ੍ਰੇਰਣਾ ਦੀ ਮਹੱਤਵਪੂਰਨ ਭੂਮਿਕਾ ਰਹੀ। ਆਜ਼ਾਦੀ ਲਹਿਰ ਵਿੱਚੋਂ ਇਕੱਲੀ ਅਕਾਲੀ ਲਹਿਰ ‘ਚ 500 ਅਕਾਲੀ ਕਾਰਕੁੰਨ ਸ਼ਹੀਦ ਹੋਏ ਸੀ।

ਇਤਿਹਾਸ ਦੱਸਦਾ ਹੈ ਕਿ 1920 ਦੇ ਦਹਾਕੇ ‘ਚ ਬਹੁਤਾਤ ਇਤਿਹਾਸਕ ਗੁਰਦੁਆਰਾ ਸਾਹਿਬਾਨ 'ਤੇ ਮਹੰਤਾਂ ਦਾ ਕਬਜ਼ਾ ਸੀ। ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਨੂੰ ਇਨ੍ਹਾਂ ਨੇ ਆਪਣੀ ਐਸ਼ੋ ਇਸ਼ਰਤ ਦਾ ਸਥਾਨ ਬਣਾ ਲਿਆ ਸੀ। ਦਰਸ਼ਨਾਂ ਲਈ ਆਈ ਸੰਗਤ ਨਾਲ ਬਹੁਤ ਵੀ ਦੁਰਵਿਵਹਾਰ ਕਰਦੇ ਸਨ। ਅਜਿਹੇ ਵਿੱਚ ਇਨ੍ਹਾਂ ਪਾਸੋਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ ਲਈ ਇੱਕ ਸੁਧਾਰਵਾਦੀ ਲਹਿਰ ਦੀ ਸ਼ੁਰੂਆਤ ਸਮੇਂ ਦੀ ਲੋੜ ਸੀ ਜੋ ਉਸ ਸਮੇਂ ਅਕਾਲੀਆਂ ਨੇ ਸ਼ੁਰੂ ਕੀਤੀ।

ਇਹ ਕਾਰਜ ਨੇਪਰੇ ਚਾੜ੍ਹਨਾ ਕੋਈ ਸੁਖਾਲਾ ਨਹੀਂ ਸੀ ਕਿਉਂਕਿ ਮਹੰਤਾ ਦੀ ਪਿੱਠ ਪਿੱਛੇ ਅੰਗਰੇਜ਼ਾਂ ਤੇ ਉਸ ਵੇਲੇ ਦੇ ਪੰਜਾਬ ਪ੍ਰਸ਼ਾਸ਼ਨ ਦਾ ਪੂਰਾ ਹੱਥ ਸੀ। ਅਜਿਹੇ ਵਿੱਚ ਅਕਾਲੀ ਦਲ ਨੇ ਲੰਮੇ ਸਮੇਂ ਤੱਕ ਸ਼ਾਂਤਮਈ ਸੰਘਰਸ਼ ਲੜਿਆ ਤੇ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਲਈ ਅਨੇਕਾਂ ਸੰਘਰਸ਼ ਸਹੇ ਜਿਨ੍ਹਾਂ ਦੀ ਪ੍ਰਤੱਖ ਮਿਸਾਲ ਗੁਰੂ ਕੇ ਬਾਗ ਦਾ ਮੋਰਚਾ ਤੇ ਚਾਬੀਆਂ ਦਾ ਮੋਰਚਾ ਸੀ।

ਅਕਾਲੀ ਦਲ ਦੇ ਮੋਹਰੀ ਆਗੂ ਬਾਬਾ ਖੜਕ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ। ਉਨ੍ਹਾਂ ਵੱਲੋਂ ਕਈ ਮੋਰਚਿਆਂ ਦੀ ਅਗਵਾਈ ਕੀਤੀ ਗਈ ਤੇ ਜਿੱਤ ਹਾਸਲ ਕੀਤੀ ਗਈ। ਉਹ ਇੱਕ ਅਜਿਹੇ ਅਕਾਲੀ ਆਗੂ ਸਨ ਜੋ 15 ਤੋਂ ਵੱਧ ਵਾਰ ਜੇਲ੍ਹ ਗਏ। ਮਾਸਟਰ ਤਾਰਾ ਸਿੰਘ ਜਿਨ੍ਹਾਂ ਭਾਰਤ ਦੀ ਅਜ਼ਾਦੀ ‘ਚ ਵਧ-ਚੜ੍ਹ ਕੇ ਯੋਗਦਾਨ ਪਾਇਆ, ਦੇਸ਼ ਦੀ ਵੰਡ ਸਮੇਂ ਸਿੱਖਾਂ ਦੀ ਸਵਿਧਾਨਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਤੇ 1948 ਨੂੰ ਪੰਜਾਬੀ ਸੂਬੇ ਦੀ ਮੰਗ ਕੀਤੀ ਤੇ ਮੋਰਚਾ ਲਾਇਆ।

ਇਸ ਮੋਰਚੇ ਦੀ ਚੜ੍ਹਤ ਦੇਖ ਸਰਕਾਰ ਨੇ ਅਕਾਲੀ ਦਲ ‘ਚ ਫੁੱਟ ਪਾ ਸਿੱਖ ਲਹਿਰ ਨੂੰ ਖੇਰੂੰ ਖੇਰੂੰ ਕਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਰਹੇ ਸੰਤ ਫਤਿਹ ਸਿੰਘ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਸਿੱਖਾਂ ਦੇ ਚੌਥੇ ਤਖ਼ਤ ਵਜੋਂ 1962 ‘ਚ ਮਾਨਤਾ ਦਵਾਈ ਤੇ ਪੰਜਾਬੀ ਸੂਬੇ ਦੀ ਮੰਗ ਨੂੰ ਮਨਵਾਉਣ ਲਈ ਮਰਨ ਵਰਤ ਰੱਖੇ। ਇਹ ਇੱਕ ਅਜਿਹਾ ਸਮਾਂ ਸੀ ਜਦੋਂ ਅਕਲੀ ਦਲ ਬਾਬਾ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਦੋ ਧੜਿਆਂ ‘ਚ ਵੰਡਿਆ ਗਿਆ।

ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ 1980 ਦੌਰਾਨ ਪੰਜਾਬ ਦੇ ਸੰਤਾਪ ਦੇ ਦਿਨਾਂ ‘ਚ ਅਕਾਲੀ ਦਲ ਨੂੰ ਇਤਿਹਾਸਕ ਅਗਵਾਈ ਦਿੱਤੀ ਤੇ ਅਕਾਲੀ ਦਲ ਦੇ ਹਰ ਸੰਘਰਸ਼ ‘ਚ ਅੱਗੇ ਹੋ ਕੇ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਧਰਮ ਯੁੱਧ ਮੋਰਚੇ ‘ਚ ਅਕਾਲੀ ਦਲ ਦੀ ਅਗਵਾਈ ਕੀਤੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਉਹ ਆਗੂ ਸਨ, ਜਿਨ੍ਹਾ 1980 ਦੇ ਸੰਕਟ ਤੋਂ ਬਾਅਦ ਅਕਾਲੀ ਦਲ ਤੇ ਪੂਰਨ ਤੌਰ ਤੇ ਕਬਜ਼ਾ ਕਰ ਲਿਆ।

ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ 9 ਵਾਰ ਸ਼੍ਰੋਮਣੀ ਅਕਾਲੀ ਦਲ ਸੱਤਾ ‘ਚ ਆਇਆ ਪਰ 2012 ਤੋਂ ਲੈ ਕੇ 2022 ਤੱਕ ਅਕਾਲੀ ਦਲ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਰਹੀ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਵਰਗੇ ਪੰਥਪ੍ਰਸਤ ਅਕਾਲੀ ਆਗੂਆਂ ਜਿਨ੍ਹਾਂ ਨੇ ਅਕਾਲੀ ਦਲ ਨੂੰ ਲਹੂ ਪਸੀਨੇ ਨਾਲ ਸਿੰਜਿਆ ਤੇ ਇਸ ਸ਼ਹੀਦਾਂ ਦੀ ਪਾਰਟੀ ਨੂੰ ਪਰਿਵਾਰਵਾਦ ਤੋਂ ਕੋਹਾਂ ਦੂਰ ਰੱਖਿਆ। ਅੱਜ ਉਹੀ ਪਾਰਟੀ ਆਪਣੀ ਹੋਂਦ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।

ਹਰ ਸਾਲ 14 ਦਸੰਬਰ ਨੂੰ ਅਕਾਲੀ ਦਲ ਦਾ ਸਥਾਪਨਾ ਦਿਵਸ ਪੰਥਕ ਰਵਾਇਤਾਂ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮਨਾਇਆ ਜਾਂਦਾ ਹੈ ਪਰ ਜਿਸ ਤਰਾਸਦੀ ਵਿੱਚੋਂ ਅਜੋਕਾ ਅਕਾਲੀ ਦਲ ਨਿਕਲ ਰਿਹਾ ਹੈ, ਲੋੜ ਹੈ ਇਸ ਪਾਰਟੀ ਦੇ ਮਰਹੂਮ ਆਗੂਆਂ ਦੇ ਦੱਸੇ ਮਾਰਗ ਤੇ ਉਨ੍ਹਾਂ ਵੱਲੋਂ ਪੰਥ ਪ੍ਰਤੀ ਕੀਤੇ ਕਾਰਜਾਂ ਤੋਂ ਮੁੜ ਸੇਧ ਲੈਣ ਦੀ ਤਾਂ ਜੋ ਹਰ ਸਿੱਖ ਮੁੜ ਫ਼ਖਰ ਦੇ ਨਾਲ ਆਪਣੇ ਆਪ ਨੂੰ ਅਕਾਲੀ ਕਹਾਉਣ ‘ਚ ਮਾਣ ਮਹਿਸੂਸ ਕਰ ਸਕੇ।

ਪਰਮਜੀਤ ਸਿੰਘ
ਸ਼੍ਰੀ ਅਨੰਦਪੁਰ ਸਾਹਿਬ

12/12/2023

Address

Anandpur Sahib

Alerts

Be the first to know and let us send you an email when Paramjit Singh posts news and promotions. Your email address will not be used for any other purpose, and you can unsubscribe at any time.

Contact The Business

Send a message to Paramjit Singh:

Videos

Share


Other Anandpur Sahib media companies

Show All