01/04/2024
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੱਸੇਵਾਲ ਦਾ ਸਲਾਨਾ ਸਮਾਗਮ ਕਰਵਾਇਆ ਗਿਆ
ਭੰਗੜਾ ਗਿੱਧਾ ਅਤੇ ਛੋਟੇ ਛੋਟੇ ਬੱਚਿਆਂ ਦੇ ਡਾਂਸ ਨੇ ਸਭ ਦਾ ਮਨ ਮੋਹ ਲਿਆ
ਸ੍ਰੀ ਕੀਰਤਪੁਰ ਸਾਹਿਬ 1 ਅਪ੍ਰੈਲ (ਜਸਵਿੰਦਰ) ਇਥੋਂ ਦੇ ਨਜਦੀਕੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੱਸੇਵਾਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਮੈਡਮ ਸੁਮਨ ਲਤਾ ਨੇ ਦੱਸਿਆ ਕਿ ਇਸ ਸਾਲਾਨਾ ਸਮਾਗਮ ਵਿੱਚ ਬੱਚਿਆਂ ਦੇ ਮਾਪੇ ,ਵਿਦਿਆਰਥੀ ,ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ,ਆਂਗਣਵਾੜੀ ਵਰਕਰ, ਹੈਲਪਰ ਤੇ ਪਿੰਡ ਪੰਚਾਇਤ ਦੇ ਮੈਂਬਰ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਹੋਏ। ਸਲਾਨਾ ਸਮਾਗਮ ਦੀ ਸ਼ਰੂਆਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਕੀਰਤਪੁਰ ਸਾਹਿਬ ਇੰਦਰਪਾਲ ਸਿੰਘ ਨੇ ਕੀਤੀ ਅਤੇ ਇਸ ਮੌਕੇ ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆ ਹਰ ਸਾਲ ਇਸੇ ਤਰਾ ਮਿਹਨਤ ਕਰਕੇ ਚੰਗੇ ਨੰਬਰਾਂ ਨਾਲ ਪਾਸ ਹੋਣ ਲਈ ਪ੍ਰੇਰਿਤ ਕੀਤਾ । ਸਲਾਨਾਂ ਸਮਾਗਮ ਵਿੱਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਏ ਹੋਏ ਸਮੂਹ ਮੁੱਖ ਮਹਿਮਾਨਾਂ ਅਤੇ ਮਾਪਿਆ ਦਾ ਦਿਲ ਮੋਹ ਲਿਆ । ਇਸ ਸਾਲਾਨਾ ਸਮਾਗਮ ਵਿੱਚ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਦੇ ਤਹਿਤ ਗਿੱਧਾ ,ਭੰਗੜਾ ਕੋਰਿਓਗ੍ਰਾਫੀ,ਕਵਿਤਾਵਾਂ ਗੀਤ ਆਦਿ ਪੇਸ਼ ਕੀਤੇ । ਸਲਾਨਾ ਸਮਾਗਮ ਵਿੱਚ ਸਕੂਲ ਦੀਆਂ ਹਰ ਗਤੀਵਿਧੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ । ਸੈਂਟਰ ਹੈੱਡ ਟੀਚਰ ਸ਼੍ਰੀ ਮਤੀ ਸੁਮਨ ਬਾਲਾ ਨੇ ਜਿਥੇ ਆਏ ਹੋਏ ਸਾਰੇ ਪਤਵੰਤੇ ਮੈਂਬਰਾਂ ਦਾ ਸਵਾਗਤ ਕੀਤਾ ਉਥੇ ਹੀ ਸੰਬੋਧਨ ਦੌਰਾਨ ਦੱਸਿਆ ਕਿ ਇਸ ਸਾਲਾਨਾ ਸਮਾਗਮ ਪ੍ਰਤੀ ਮਾਪਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ। ਇਸ ਤੋਂ ਇਲਾਵਾ ਪ੍ਰੀ ਪ੍ਰਾਈਮਰੀ ਕਲਾਸ ਵਿੱਚ ਦੋ ਸਾਲ ਪੂਰੇ ਕਰਨ ਵਾਲੇ ਬੱਚਿਆਂ ਲਈ ਗ੍ਰੈਜੂਏਸ਼ਨ ਸੈਰੇਮਨੀ ਵੀ ਆਯੋਜਿਤ ਕੀਤੀ ਗਈ। ਹੁਣ ਇਹਨਾਂ ਬੱਚਿਆਂ ਨੂੰ ਪਹਿਲੀ ਜਮਾਤ ਵਿੱਚ ਦਾਖਲ ਕੀਤਾ ਜਾਵੇਗਾ ਜਿਸ ਦੇ ਤਹਿਤ ਬੱਚਿਆਂ ਨੂੰ ਬੈਗ ਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਬੱਚਿਆਂ ਦੀਆਂ ਕਾਰਗੁਜ਼ਾਰੀਆਂ ਤੋਂ ਜਾਣੂੰ ਕਰਵਾਉਣ ਲਈ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਵਿੱਚ ਮਾਪਿਆਂ ਨੂੰ ਵਿਦਿਆਰਥੀਆਂ ਦੇ ਹਰ ਪੱਖ ਤੋਂ ਜਾਣੂੰ ਕਰਵਾਇਆ ਗਿਆ। ਸਕੂਲ ਅਧਿਆਪਕ ਸੁਰਿੰਦਰ ਪਾਲ ਨੇ ਮਾਪਿਆਂ ਨੂੰ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਕੂਲ ਦੀਆਂ ਕਾਰਗੁਜ਼ਾਰੀਆਂ ਤੋਂ ਜਾਣੂ ਕਰਵਾਉਂਦੇ ਹੋਏ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਸਕੂਲ ਵਿੱਚ ਕਰਵਾਉਣ ਦੀ ਅਪੀਲ ਕੀਤੀ ਤੇ ਘੱਟ ਤੋਂ ਘੱਟ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕਰਵਾਏ ਜਾਣ ਤੇ ਜ਼ੋਰ ਦਿੱਤਾ। ਇਹ ਸਲਾਨਾ ਸਮਾਗਮ ਹਰ ਇੱਕ ਦੇ ਮਨ ਤੇ ਆਪਣੀ ਛਾਪ ਛੱਡ ਗਿਆ ਤੇ ਉਹਨਾਂ ਲਈ ਇੱਕ ਮਿੱਠੀ ਯਾਦ ਬਣ ਗਿਆ। ਜਿੱਥੇ ਸਕੂਲ ਸਟਾਫ ਵਲੋ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਸਾਰਿਆਂ ਨੂੰ ਸਕੂਲ ਵਲੋ ਸਨਮਾਨਿਤ ਵੀ ਕੀਤਾ ਗਿਆ ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇੰਦਰਪਾਲ ਸਿੰਘ , ਸੀ ਐੱਚ ਟੀ ਸੁਮਨ ਲਤਾ , ਸਵਰਾਜ ਜੀ , ਮਨੀਸ਼ ਕੁਮਾਰ , ਪਰਮਬੀਰ ਸਿੰਘ , ਕੁਲਵੰਤ ਸਿੰਘ , ਸੁਨੀਲ ਕੁਮਾਰ , ਡੀ ਈ ਓ ਦਫਤਰ ਤੋਂ ਅਨਿਲ ਕੁਮਾਰ ,ਸੁਰਿੰਦਰ ਕੁਮਾਰ , ਸੋਨੀਆ ਕੁਮਾਰੀ , ਬਿੱਟੂ ਸਿੰਘ , ਰੋਹਿਤ ਕੁਮਾਰ , ਮਨਜੀਤ ਸੂਦ, ਮਨਜੀਤ ਸਿੰਘ ਰਾਣਾ , ਹਰਜਿੰਦਰ ਸਿੰਘ ,ਸੁਖਪਾਲ ਕੌਰ , ਨਿਰਵੈਰ ਸਿੰਘ ,ਲਖਵਿੰਦਰ ਸਿੰਘ ,ਰੁਪਿੰਦਰ ਸਿੰਘ ,ਸੁਖਵਿੰਦਰ ਸਿੰਘ ਆਦਿ ਅਧਿਆਪਕ ਅਤੇ ਵੱਡੀ ਗਿਣਤੀ ਵਿਚ ਮਾਪੇ ਹਾਜ਼ਰ ਸਨ।