ਬਿਬੇਕਗੜ੍ਹ ਪ੍ਰਕਾਸ਼ਨ

ਬਿਬੇਕਗੜ੍ਹ ਪ੍ਰਕਾਸ਼ਨ Contact information, map and directions, contact form, opening hours, services, ratings, photos, videos and announcements from ਬਿਬੇਕਗੜ੍ਹ ਪ੍ਰਕਾਸ਼ਨ, Publisher, Anandpur Sahib.
(3)

ਡਾ. ਸੇਵਕ ਸਿੰਘ ਦੀ ਪਹਿਲੀ ਕਿਤਾਬ "ਸ਼ਬਦ ਜੰਗ" ਜੋ ਕਿ ਛਪਾਈ ਅਧੀਨ ਹੈ ਪੰਜ ਭਾਗਾਂ ਵਿਚ ਵੰਡੀ ਹੋਈ ਹੈ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸ...
24/01/2024

ਡਾ. ਸੇਵਕ ਸਿੰਘ ਦੀ ਪਹਿਲੀ ਕਿਤਾਬ "ਸ਼ਬਦ ਜੰਗ" ਜੋ ਕਿ ਛਪਾਈ ਅਧੀਨ ਹੈ ਪੰਜ ਭਾਗਾਂ ਵਿਚ ਵੰਡੀ ਹੋਈ ਹੈ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ। ਪੰਜਾਂ ਭਾਗਾਂ ਵਿਚ ਛੋਟੇ ਛੋਟੇ ਕੁੱਲ ਛੱਤੀ ਪਾਠ ਹਨ।

ਜਿਸ ਦੌਰ ਵਿੱਚ ਅਸੀਂ ਜਿਓਂ ਰਹੇ ਹਾਂ ਓਥੇ ਇਸ ਵਿਸ਼ੇ ਦੀ ਬੇਹੱਦ ਸਾਰਥਕਤਾ ਹੈ। ਵਿਸ਼ੇ, ਮੁਹਾਵਰੇ, ਸ਼ੈਲੀ ਅਤੇ ਪਹੁੰਚ ਵਜੋਂ ਇਹ ਆਪਣੀ ਤਰ੍ਹਾਂ ਦੀ ਨਵੇਕਲੀ ਕਿਤਾਬ ਹੈ। ਸਾਡੀ ਨਜ਼ਰੇ ਸਥਾਪਿਤ ਸੱਤਾ ਅਤੇ ਤਾਕਤਾਂ ਨਾਲ ਲੜਨ ਵਾਲੀਆਂ ਧਿਰਾਂ ਲਈ ਇਹ ਰਾਹਤ ਦੇਣ ਵਾਲੀ ਹੈ ਅਤੇ ਸੱਤਾਧਾਰੀ ਅਤੇ ਝੂਠੀਆਂ ਧਿਰਾਂ ਲਈ ਸਿਰਦਰਦੀ ਖੜ੍ਹੀ ਕਰਨ ਵਾਲੀ ਵੀ ਹੋ ਸਕਦੀ ਹੈ। ਸੱਤਾ ਸਦਾ ਹੀ ਲੜਨ ਵਾਲੀਆਂ ਧਿਰਾਂ ਨੂੰ ਬਹੁਭਾਂਤ ਦੇ ਸਿੱਧੇ-ਅਸਿੱਧੇ, ਹੋਛੇ ਅਤੇ ਉਲਝਾਊ ਸਵਾਲਾਂ ਨਾਲ ਘੇਰਦੀ ਹੈ। ਇਹ ਕਿਤਾਬ ਇਸ ਵਰਤਾਰੇ ਨੂੰ ਸਮਝਣ-ਸਮਝਾਉਣ ਦੇ ਰਾਹ ਤੋਰਨ ਵਾਲੀ ਹੈ।

ਲੜਨ ਵਾਲੀਆਂ ਧਿਰਾਂ (ਜਿਹਨਾਂ ਨੂੰ ਕਿਤਾਬ ਵਿੱਚ ਜੰਗਜੂ ਕਿਹਾ ਗਿਆ ਹੈ), ਹਾਰ ਜਾਣ ਤੋਂ ਬਾਅਦ ਸਦਾ ਹੀ ਅੰਦਰਲੇ ਵਿਰੋਧਾਂ ਅਤੇ ਬਾਹਰਲੇ ਹਮਲਿਆਂ ਦਾ ਦੁਵੱਲਾ ਸ਼ਿਕਾਰ ਹੋ ਜਾਂਦੀਆਂ ਹਨ। ਉਹਨਾਂ ਵਿਰੋਧਾਂ ਦੇ ਕਿਹੜੇ ਕਾਰਨ ਹੁੰਦੇ ਹਨ ਅਤੇ ਉਹਨਾਂ ਦੇ ਕਿਹੜੇ ਰੂਪ ਹੁੰਦੇ ਨੇ ਅਤੇ ਉਹ ਵਿਰੋਧ ਕਿਹੜੇ ਕਿਹੜੇ ਥਾਵਾਂ ਤੋਂ ਉੱਠਦੇ ਹਨ ਅਤੇ ਉਹਨਾਂ ਨੂੰ ਤੂਲ ਦੇਣ ਵਾਲੇ ਕਿਹੜੇ ਲੋਕ ਹੁੰਦੇ ਹਨ। ਇਸ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਇਹ ਕਿਤਾਬ ਬੰਦੇ ਨੂੰ ਕੁਝ ਰਸਤੇ ਦਿੰਦੀ ਹੈ।

ਜੰਗਜੂ ਧਿਰਾਂ ਦੇ ਬਿਜਲ-ਸੱਥੀ ਸੰਸਾਰ ਵਿੱਚ ਦਾਖਲ ਹੋ ਜਾਣ ਤੋਂ ਬਾਅਦ ਸ਼ਬਦ ਜੰਗ ਦੀ ਅਹਿਮੀਅਤ ਨੂੰ ਜਾਣਨਾ ਬੇਹੱਦ ਜਰੂਰੀ ਹੋ ਗਿਆ। ਇਸ ਕਿਤਾਬ ਦਾ ਦਾਅਵਾ ਹੈ ਕਿ ਸ਼ਬਦ ਜੰਗ ਹਥਿਆਰਬੰਦ ਜੰਗ ਨਾਲੋਂ ਵੱਡੀ ਹੁੰਦੀ ਹੈ, ਸਗੋਂ ਹਥਿਆਰਬੰਦ ਜੰਗ ਸ਼ਬਦ ਜੰਗ ਦਾ ਇੱਕ ਛੋਟਾ ਹਿੱਸਾ ਹੈ। ਹੁਣ ਜੰਗਜੂ ਧਿਰਾਂ ਸ਼ਬਦ ਜੰਗ ਤੋਂ ਕਿਨਾਰਾ ਨਹੀਂ ਕਰ ਸਕਦੀਆਂ ਬਲਕਿ ਇੱਕੋ ਇੱਕ ਰਾਹ ਇਸ ਨੂੰ ਸਮਝਣ ਦਾ ਹੈ। ਇਹ ਕਿਤਾਬ ਇਸੇ ਤਰ੍ਹਾਂ ਦੀ ਸਮਝ ਬਣਾਉਣ ਦੀ ਸਿਧਾਂਤਕਾਰੀ ਹੈ।

ਪ੍ਰਕਾਸ਼ਨ

📚 ਨਵੀਂ ਕਿਤਾਬ:  ਪੰਥ ਦਾ ਵਾਲੀਪ੍ਰੋ. ਹਰਿੰਦਰ ਸਿੰਘ ਮਹਿਬੂਬ ਅਜਿਹੇ ਸਿੱਖ ਕਵੀ ਅਤੇ ਦਾਨਿਸ਼ਵਰ ਹਨ ਜਿਨ੍ਹਾਂ ਨੇ ਤਰਕ ਭਰਪੂਰ ਆਧੁਨਿਕਤਾ ਦੇ ਇਸ ਦੌਰ...
18/01/2024

📚 ਨਵੀਂ ਕਿਤਾਬ: ਪੰਥ ਦਾ ਵਾਲੀ

ਪ੍ਰੋ. ਹਰਿੰਦਰ ਸਿੰਘ ਮਹਿਬੂਬ ਅਜਿਹੇ ਸਿੱਖ ਕਵੀ ਅਤੇ ਦਾਨਿਸ਼ਵਰ ਹਨ ਜਿਨ੍ਹਾਂ ਨੇ ਤਰਕ ਭਰਪੂਰ ਆਧੁਨਿਕਤਾ ਦੇ ਇਸ ਦੌਰ ਵਿੱਚ ਗੁਰੂ ਸਾਹਿਬ ਦੀ ਰੂਹਾਨੀ ਅਜ਼ਮਤ ਦੇ ਦੀਦਾਰ ਦਾ ਮੁੜ ਅਹਿਸਾਸ ਕਰਵਾਇਆ ਹੈ। ਇਸ ਅਹਿਸਾਸ ਦੇ ਨਾਲ ਹੀ ਉਨ੍ਹਾਂ ਦੇ ਸਮੁੱਚੇ ਕਾਰਜ ਵਿੱਚ ਇਹ ਦਰਦ ਵੀ ਪਿਆ ਹੈ ਕਿ ਕਿਵੇਂ ਸਮੇਂ ਦੇ ਵਹਿਣ ਨਾਲ ਵਹਿਕੇ, ਸਿੱਖ, ਕਲਗੀਆਂ ਵਾਲੇ ਦੇ ਉਪਦੇਸ਼ ਤੋਂ ਬੇਮੁੱਖ ਹੋ ਰਹੇ ਹਨ, ਜਿਸ ਦੇ ਕਾਰਨ ਸਿੱਖਾਂ ਨੂੰ ਮੌਜੂਦਾ ਸਮੇਂ ਵਿੱਚ ਲਗਾਤਾਰ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਲ ਵਜੋਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਖਦੇ ਹਨ ਕਿ ਜੇਕਰ ਸਿੱਖ ਗੁਰੂ ਦਾ ਲੜ ਫੜ੍ਹਕੇ, ਗੁਰੂ ਦੇ ਦੱਸੇ ਮਾਰਗ ਉੱਤੇ ਚੱਲਣ ਦਾ ਦ੍ਰਿੜ ਬਚਨ ਕਰਦੇ ਹਨ ਤਾਂ ਉਨ੍ਹਾਂ ਅੰਦਰ ਗੁਰੂ ਬਖਸ਼ਿਸ਼ ਮੁੜ ਬਹਾਲ ਹੋਵੇਗੀ। ‘ਪੰਥ ਦਾ ਵਾਲੀ’ ਕਿਤਾਬ ਆਧੁਨਿਕਤਾ ਦੇ ਇਨ੍ਹਾਂ ਤਾਰਕਿਕ ਅਤੇ ਸ਼ੰਕਾਵਾਦੀ ਪ੍ਰਵਚਨਾ ਵਿੱਚ ਗੁਰ-ਇਤਿਹਾਸ ਦੀ ਸਾਰਥਿਕਤਾ ਸਿੱਧ ਕਰਦੀ ਹੈ ।

ਇਹ ਕਿਤਾਬ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸ਼ਾਹਕਾਰ ਰਚਨਾ ‘ਸਹਿਜੇ ਰਚਿਓ ਖ਼ਾਲਸਾ’ ਦੀ ਵੱਡ-ਆਕਾਰੀ ਪੁਸਤਕ ਵਿੱਚੋਂ ਚੌਥੀ ਕਿਤਾਬ ਹੈ । “ਪੰਥ ਦਾ ਵਾਲੀ” ਕਿਤਾਬ ਆਪਣੇ ਅੰਦਾਜ਼ ਅਤੇ ਦਾਰਸ਼ਨਿਕ ਗਹਿਰਾਈ ਕਰਕੇ ਨਿਵੇਕਲੀ ਅਤੇ ਦੁਰਲਭ ਰਚਨਾ ਹੈ। ਇਹ ਰਚਨਾ ਕਲਗੀਧਰ ਦੀ ਰੂਹਾਨੀ ਅਜ਼ਮਤ ਨੂੰ ਕੇਂਦਰ ਵਿੱਚ ਰੱਖ ਕੇ ਗੁਰੂ ਜੀ ਦੀਆਂ ਜੀਵਨ ਘਟਨਾਵਾਂ ਨੂੰ ਰੂਪਮਾਨ ਕਰਦੀ ਹੈ ਅਤੇ ਇਹ ਗੱਲ ਇਸ ਕਾਰਜ ਨੂੰ ਰੂਹਾਨੀ-ਇਤਿਹਾਸ ਦੀ ਪੁਸਤਕ ਬਣਾ ਦਿੰਦੀ ਹੈ। ਪ੍ਰੋ ਹਰਿੰਦਰ ਸਿੰਘ ਮਹਿਬੂਬ ਅਨੁਭਵ ਦੀ ਵਿਸ਼ਾਲਤਾ ਨਾਲ ਕਲਗੀਆਂ ਵਾਲੇ ਦੇ ਬਹੁ ਪਸਾਰੀ ਅਮਲ ਦੀਆਂ ਮਹੀਨ ਰਮਜ਼ਾਂ ਨੂੰ ਜਾਨਣ ਅਤੇ ਸਮਝਣ ਦਾ ਯਤਨ ਵੀ ਕਰਦੇ ਹਨ ਅਤੇ ਇਹ ਵੀ ਸਥਾਪਿਤ ਕਰਦੇ ਹਨ ਕਿ ਸਮੇਂ ਅਤੇ ਸਥਾਨ ਦੇ ਪ੍ਰਭਾਵ ਗੁਰੂ-ਅਮਲ ਨੂੰ ਪੈਦਾ ਨਹੀਂ ਕਰਦੇ ਸਗੋਂ ਗੁਰੂ-ਅਮਲ ਅਕਾਲ ਪੁਰਖ ਦੇ ਹੁਕਮ ਵਿੱਚੋਂ ਪੈਦਾ ਹੁੰਦਾ ਹੈ।

ਇਸ ਕਾਰਜ ਦੀ ਇਹ ਮੌਲਿਕਤਾ ਹੈ ਕਿ ਇਹ ਤਾਰੀਖੀ ਇਤਿਹਾਸ ਦੀ ਬਜਾਏ ਗੁਰੂ ਜੋਤਿ ਦੇ ਵਿਗਾਸ ਨੂੰ ਅਮਲ ਰਾਹੀਂ ਪ੍ਰਕਾਸ਼ਮਾਨ ਹੁੰਦਾ ਵੇਖਦਾ ਹੈ। ਜਿਸਦੀ ਪੁਲਾਂਘ ਗੁਰੂ ਜੀ ਦੀਆਂ ਜੀਵਨ ਘਟਨਾਵਾਂ ਤੋਂ ਲੈ ਕੇ ਬ੍ਰਹਿਮੰਡੀ ਹੁਕਮ ਤੱਕ ਫੈਲੀ ਹੋਈ ਹੈ। ਇਸ ਕਿਤਾਬ ਨੂੰ ‘ਬਿਬੇਕਗੜ੍ਹ ਪ੍ਰਕਾਸ਼ਨ’ ਵਲੋਂ ਛਾਪਣ ਹਿਤ ਸੰਪਾਦਿਤ ਕਰਨ ਲਈ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਪੁੱਤਰੀ ‘ਡਾ. ਸਤਵੰਤ ਕੌਰ, ਪ੍ਰੋਫੈਸਰ, ਖਾਲਸਾ ਕਾਲਜ ਗੜ੍ਹਦੀਵਾਲਾ’ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ।

ਲੇਖਰ : ਪ੍ਰੋ. ਹਰਿੰਦਰ ਸਿੰਘ ਮਹਿਬੂਬ
ਸੰਪਾਦਕ : ਡਾ. ਸਤਵੰਤ ਕੌਰ
ਕੀਮਤ : ੨੫੦(ਵਿਦੇਸ਼ ਲਈ €/£/$ : ੫)
ਜਿਲਦ : ਕੱਚੀ
ਪ੍ਰਕਾਸ਼ਕ : ਬਿਬੇਕਗੜ੍ਹ

ਕਿਤਾਬ ਮੰਗਵਾਉਣ ਲਈ ਤੰਦ: https://wa.me/p/6627500100689701/919988868181

📘 ਕਲਾਧਾਰੀ ਤੇ ਕਲਾਧਾਰੀ ਪੂਜਾ1840 ’ਚ ਦਿੱਤੇ ਗਏ ਲੈਕਚਰਾਂ ਦੀ ਇੱਕ ਲੜੀ ਦੇ ਅਧਾਰ 'ਤੇ ਉਹ On Heros, Hero-Worship, and the Heroic in Hi...
16/01/2024

📘 ਕਲਾਧਾਰੀ ਤੇ ਕਲਾਧਾਰੀ ਪੂਜਾ

1840 ’ਚ ਦਿੱਤੇ ਗਏ ਲੈਕਚਰਾਂ ਦੀ ਇੱਕ ਲੜੀ ਦੇ ਅਧਾਰ 'ਤੇ ਉਹ On Heros, Hero-Worship, and the Heroic in History ਵਿੱਚ ਨਾਇਕ ਸਿਰਜਣ ਅਤੇ ਉਹਨਾਂ ਦੁਆਰਾ ਆਪਣੇ ਸਮਿਆਂ ਦੀ ਅਗਵਾਈ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਕਰਦਾ ਹੈ। ਦੈਵੀ ਓਡਿਨ, ਮੁਹੰਮਦ(ਸ), ਡਾਂਟੇ, ਸ਼ੇਕਸਪੀਅਰ, ਨਾਵਿਲਸ, ਵਾਲਟੀਅਰ, ਲੂਥਰ, ਨੌਕਸ, ਕ੍ਰੋਮਵੈਲ ਅਤੇ ਨੈਪੋਲੀਅਨ ਤੱਕ, ਕਾਰਲਾਈਲ ਉਨ੍ਹਾਂ ਰਹੱਸਮਈ ਗੁਣਾਂ ਦੀ ਜਾਂਚ ਕਰਦਾ ਹੈ ਜੋ ਮਨੁੱਖਾਂ ਨੂੰ ਮਨੁੱਖਤਾ ਵੱਲ ਉੱਚਾ ਚੁੱਕਦੇ ਹਨ। ਇਹ ਕਿਤਾਬ ਇਨ੍ਹਾਂ ਕਲਾਧਾਰੀਆਂ ਦੀ ਬਹੁਤ ਵੱਡੀ ਪ੍ਰਸ਼ੰਸਾ ਹੈ।

ਇਸ ਰਚਨਾ ਨੂੰ ਪੰਜਾਬੀ ’ਚ ਪ੍ਰੋ. ਪੂਰਨ ਸਿੰਘ ਲਿਆਉਂਦੇ ਨੇ, ਇਸ ਆਸ ਨਾਲ ਕਿ ਸਾਡੇ ਲੋਕ ਜੋ ਪੱਛਮ ਦੇ ਲਾਈ ਲੱਗ ਹੋ ਰਹੇ ਨੇ, ਉਹ ਪੱਛਮ ਦੀ ਇਸ ਰੌਸ਼ਨੀ ਨਾਲ ਵੀ ਰੂ-ਬ-ਰੂ ਹੋਣ ਅਤੇ ਆਪਣੇ ਕਲਾਧਾਰੀ ਮਹਾਂ ਪੁਰਖਾਂ ਦੀਆਂ ਕਰਨੀਆਂ ਨੂੰ ਵਿਸਾਰਨ ਨਾ.......

ਰਮਨਦੀਪ ਕੌਰ - ਪੰਜਾਬੀ ਯੂਨੀਵਰਸਿਟੀ ਪਟਿਆਲਾ

👉 ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇
🔗 https://wa.me/p/9006467686093513/919988868181 🔗

ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ📍 ਸ੍ਰੀ ਮੁਕਤਸਰ ਸਾਹਿਬ (ਨੇੜੇ 4 ਨੰਬਰ ਦਰਵਾਜ਼ਾ) 📍 ਵਿਖੇ 12 ਜਨਵਰੀ ਤੋਂ 15 ਜਨਵ...
12/01/2024

ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ📍 ਸ੍ਰੀ ਮੁਕਤਸਰ ਸਾਹਿਬ (ਨੇੜੇ 4 ਨੰਬਰ ਦਰਵਾਜ਼ਾ) 📍 ਵਿਖੇ 12 ਜਨਵਰੀ ਤੋਂ 15 ਜਨਵਰੀ ਤੱਕ 📚 ਪੁਸਤਕ ਪ੍ਰਦਰਸ਼ਨੀ 📚ਲਗਾਈ ਜਾ ਰਹੀ ਹੈ। ਚਾਹਵਾਨ ਪਾਠਕ 12 ਜਨਵਰੀ ਤੋਂ 15 ਜਨਵਰੀ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਬਿਬੇਕਗੜ੍ਹ ਪ੍ਰਕਾਸ਼ਨ ਦੀਆਂ ਕਿਤਾਬਾਂ ਖ੍ਰੀਦ ਸਕਦੇ ਹਨ।

ਪਹੁੰਚ ਤੰਦ (LOCATION) : https://maps.app.goo.gl/QD4QadXFpqvvfn86A

ਸਾਲ 2002 ਜਦੋਂ ਅਸੀਂ ਵਕਾਲਤ ਦੀ ਪੜ੍ਹਾਈ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦਾਖਲਾ ਲਿਆ ਸੀ ਤਾਂ ਡਾ. ਸੇਵਕ ਸਿੰਘ ਗੁਰਬਾਣੀ ਵਿਆਕਰਨ ਉੱਤ...
04/01/2024

ਸਾਲ 2002 ਜਦੋਂ ਅਸੀਂ ਵਕਾਲਤ ਦੀ ਪੜ੍ਹਾਈ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦਾਖਲਾ ਲਿਆ ਸੀ ਤਾਂ ਡਾ. ਸੇਵਕ ਸਿੰਘ ਗੁਰਬਾਣੀ ਵਿਆਕਰਨ ਉੱਤੇ ਖੋਜ ਕਾਰਜ ਕਰ ਰਹੇ ਸਨ। ਉਹਨਾ ਦਿਨਾਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਵਿਦਿਆਰਥੀ ਜਥੇਬੰਦੀ ਵੱਜੋਂ ਪੁਨਰਗਠਨ ਹੋਇਆ ਸੀ ਤੇ ਇਕ ਅੰਤ੍ਰਿਮ (ਐਡਹਾਕ) ਕਮੇਟੀ ਜਥੇਬੰਦਕ ਢਾਂਚੇ ਦੀ ਉਸਾਰੀ ਦਾ ਕਾਰਜ ਕਰ ਰਹੀ ਸੀ। ਭਾਈ ਸੇਵਕ ਸਿੰਘ ਉਸ ਕਮੇਟੀ ਦੇ ਤਾਲਮੇਲਕਰਤਾ (ਕਨਵੀਨਰ) ਸਨ।
ਮਾਰਚ 2003 ਵਿਚ ਅੰਤ੍ਰਿਗ ਕਮੇਟੀ ਦੀ ਥਾਂ ਕੇਂਦਰੀ ਕਮੇਟੀ ਨੇ ਲਈ ਤੇ ਭਾਈ ਸੇਵਕ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਬਣੇ।
ਇਸੇ ਦੌਰਾਨ ਉਹਨਾ ਨਾਲ ਪਹਿਲੀ ਮੁਲਾਕਾਤ ਫੈਡਰੇਸ਼ਨ ਦੀ ਇਕ ਇਕੱਤਰਤਾ ਵਿਚ ਹੋਈ। ਉਹਨਾ ਦੀ ਗੱਲਬਾਤ ਦੇ ਵਿਸ਼ੇ ਦਾ ਦਾਇਰਾ ਬਹੁਤ ਵਿਸ਼ਾਲ ਸੀ। ਗੱਲਾਂ ਵੇਖਣ ਨੂੰ ਸਧਾਰਨ ਪਰ ਡੂੰਘਾਈ ਨਾਲ ਵਿਚਾਰਿਆਂ ਬਹੁਤ ਅਹਿਮ ਸਨ। ਉਹਨਾ ਦੀਆਂ ਲਿਖਤਾਂ ਵੀ ਅਜਿਹੀਆਂ ਹੀ ਹੁੰਦੀਆਂ ਹਨ। ਇਸੇ ਕਰਕੇ ਸਿੱਖ ਸ਼ਹਾਦਤ ਤੇ ਸਿੱਖ ਸਿਆਸਤ ਉੱਤੇ ਛਪੀਆਂ ਉਹਨਾ ਦੀਆਂ ਬਹੁਤਾਤ ਲਿਖਤਾਂ ਸਦਾਬਹਾਰ ਹਨ। ਬਹੁਤ ਘੱਟ ਲਿਖਤਾਂ ਦਾ ਵਿਸ਼ਾ-ਵਸਤੂ ਤੇ ਦਾਇਰਾ ਵਕਤੀ ਮਹੱਤਵ ਵਾਲਾ ਰਿਹਾ ਹੋਵੇਗਾ ਨਹੀਂ ਤਾਂ ਬਹੁਤੀਆਂ ਲਿਖਤਾਂ ਅੱਜ ਵੀ ਓਨੀਆਂ ਦੀ ਤਰੋ-ਤਾਜਾ ਤੇ ਸਾਰਥਕ ਹਨ ਜਿੰਨੀਆ ਉਦੋਂ ਸਨ ਜਦੋਂ ਪਹਿਲੀ ਵਾਰ ਪੜ੍ਹੀਆਂ ਸਨ। ਸਗੋਂ ਕਈ ਲਿਖਤਾਂ ਦਾ ਮਹੱਤਵ ਸਮਾਂ ਲੰਘਣ ਨਾਲ ਵਧਿਆ ਹੈ ਕਿਉਂਕਿ ਉਹਨਾ ਵਿਚ ਵਿਚਾਰੇ ਮਸਲਿਆਂ ਦੀ ਉਹ ਪਰਤਾਂ ਪਰਤੱਖ ਹੋ ਗਈਆਂ ਹਨ ਜਿਹਨਾ ਦੀ ਨਿਸ਼ਾਨਦੇਹੀ ਭਾਈ ਸੇਵਕ ਸਿੰਘ ਨੇ ਬਹੁਤ ਪਹਿਲਾਂ ਹੀ ਕਰ ਦਿੱਤੀ ਸੀ।
ਹੁਣ ਭਾਈ ਸੇਵਕ ਸਿੰਘ ਹੋਰਾਂ ਦੀ ਪਲੇਠੀ ਕਿਤਾਬ “ਸ਼ਬਦ ਜੰਗ” ਛੇਤੀ ਹੀ ਛਪ ਕੇ ਆਉਣ ਬਾਰੇ ਬਿਬੇਕਗੜ੍ਹ ਪ੍ਰਕਾਸ਼ਨ ਦੇ ਇਕ ਸੁਨੇਹੇ ਤੋਂ ਪਤਾ ਲੱਗਾ ਹੈ। ਕਿਤਾਬ ਦਾ ਸਿਰਲੇਖ ਤੇ ਵਿਸ਼ਾ ਖਿੱਚਵਾਂ ਹੈ। ਸ਼ਬਦ ਜੰਗ ਦੇ ਵਰਤਾਰੇ ਬਾਰੇ ਭਾਈ ਸੇਵਕ ਸਿੰਘ ਨੇ ਲੰਘੇ ਅਕਤੂਬਰ ਮਹੀਨੇ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿਚ ਪਿੰਡ ਠਰੂਆ ਵਿਖੇ ਕਰਵਾਏ ਸਮਾਗਮ ਦੌਰਾਨ ਵਖਿਆਨ ਵਿਚ ਕੁਝ ਜ਼ਿਕਰ ਕਰਦਿਆਂ ਬਹੁਤ ਬੁਨਿਆਦੀ ਗੱਲਾਂ ਦੀ ਨਿਸ਼ਾਨਦੇਹੀ ਕੀਤੀ ਸੀ। ਆਸ ਹੈ ਕਿ ਕਿਤਾਬ ਇਸ ਵਰਤਾਰੇ ਬਾਰੇ ਠੋਸ ਸਮਝ ਪੇਸ਼ ਕਰੇਗੀ।
ਕਿਤਾਬ ਦੀ ਉਡੀਕ ਰਹੇਗੀ ਅਤੇ ਸੱਚੇ ਪਾਤਿਸ਼ਾਹ ਅੱਗੇ ਅਰਦਾਸ ਹੈ ਕਿ ਉਹ ਭਾਈ ਸੇਵਕ ਸਿੰਘ ਦੀ ਗਿਆਨ ਖੜਗ ਨੂੰ ਤੇਜ ਬਖਸ਼ਦੇ ਰਹਿਣ।
ਭੁੱਲ ਚੁੱਕ ਦੀ ਖਿਮਾ,

~ ਪਰਮਜੀਤ ਸਿੰਘ ਗਾਜ਼ੀ ~

ਲੇਖਾਂ, ਖੋਜ-ਪਰਚਿਆਂ, ਭਾਸ਼ਣਾਂ ਅਤੇ ਹੋਰ ਸਰਗਰਮੀਆਂ ਕਰਕੇ ਸ. ਸੇਵਕ ਸਿੰਘ ਇਕ ਜਾਣਿਆ ਪਛਾਣਿਆ ਨਾਂ ਹੈ। ਉਨ੍ਹਾਂ ਦੀ  ਪਹਿਲੀ ਕਿਤਾਬ "ਸ਼ਬਦ ਜੰਗ" ਆ...
31/12/2023

ਲੇਖਾਂ, ਖੋਜ-ਪਰਚਿਆਂ, ਭਾਸ਼ਣਾਂ ਅਤੇ ਹੋਰ ਸਰਗਰਮੀਆਂ ਕਰਕੇ ਸ. ਸੇਵਕ ਸਿੰਘ ਇਕ ਜਾਣਿਆ ਪਛਾਣਿਆ ਨਾਂ ਹੈ। ਉਨ੍ਹਾਂ ਦੀ ਪਹਿਲੀ ਕਿਤਾਬ "ਸ਼ਬਦ ਜੰਗ" ਆ ਰਹੀ ਹੈ। ਇਸ ਤਰ੍ਹਾਂ ਦੇ ਵਿਸ਼ੇ ਅਤੇ ਵਿਸ਼ੇ ਖੇਤਰ ਬਾਰੇ ਇਹ ਪੰਜਾਬੀ ਵਿਚ ਪਹਿਲੀ ਕਿਤਾਬ ਹੈ ਜੋ ਹਥਿਆਰਬੰਦ ਜੰਗ ਅਤੇ ਸ਼ਬਦ ਜੰਗ ਦੀਆਂ ਆਪਸੀ ਨੇੜਲੀਆਂ ਅਤੇ ਗੁੰਝਲਦਾਰ ਤੰਦਾਂ ਨੂੰ ਸਮਝਣ ਸਮਝਾਉਣ ਦਾ ਕਾਰਜ ਮਿਥਦੀ ਹੈ। ਦੁਨੀਆ ਭਰ ਵਿੱਚ ਜਿੰਨੀਆਂ ਵੀ ਧਿਰਾਂ ਨੇ ਹਥਿਆਰਬੰਦ ਜੰਗਾਂ ਲੜੀਆਂ ਜਾਂ ਲੜ ਰਹੀਆਂ ਹਨ ਉਨਾਂ ਖਿਲਾਫ ਬੇਅੰਤ ਤਾਕਤ ਵਾਲੀਆਂ ਸਥਾਪਤ ਧਿਰਾਂ ਜਾਂ ਹਕੂਮਤਾਂ ਨੇ ਕਿਹੋ ਜਿਹੇ ਅਤੇ ਕਿਸ ਕਿਸ ਤਰ੍ਹਾਂ ਦੇ ਸ਼ਬਦੀ (ਸਿਧਾਂਤਕ-ਸਮਾਜਕ-ਨਿੱਜੀ) ਹਮਲੇ ਕੀਤੇ ਹਨ ਇਹ ਕਿਤਾਬ ਇਸ ਤਰ੍ਹਾਂ ਦੇ ਖੇਤਰਾਂ ਬਾਰੇ ਤੁਆਰਫ ਕਰਾਉਂਦੀ ਹੈ।

ਇਸ ਕਿਤਾਬ ਨੂੰ ਜਾਰੀ ਕਰਨ ਸੰਬੰਧੀ ਅਗਲੇਰੀ ਜਾਣਕਾਰੀ ਅਉਣ ਵਾਲੇ ਦਿਨਾ ‘ਚ ਸਾਂਝੀ ਕੀਤੀ ਜਾਵੇਗੀ।

ਬਿਬੇਕਗੜ੍ਹ ਪ੍ਰਕਾਸ਼ਨ (ਸ੍ਰੀ ਅਨੰਦਪੁਰ ਸਾਹਿਬ) ਵਲੋਂ 📍ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ 📍ਵਿਖੇ ਲਗਾਈ ਗਈ 📒 ਪੁਸਤਕ ਪ੍ਰਦਰਸ਼ਨੀ ...
22/12/2023

ਬਿਬੇਕਗੜ੍ਹ ਪ੍ਰਕਾਸ਼ਨ (ਸ੍ਰੀ ਅਨੰਦਪੁਰ ਸਾਹਿਬ) ਵਲੋਂ 📍ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ 📍ਵਿਖੇ ਲਗਾਈ ਗਈ 📒 ਪੁਸਤਕ ਪ੍ਰਦਰਸ਼ਨੀ 📒 ਵਿਚ ਸੰਗਤਾਂ ਕਿਤਾਬਾਂ ਖ੍ਰੀਦ ਦੀਆਂ ਹੋਈਆਂ।

📢 ਸਾਹਿਬਜਾਦਾ ਬਾਬਾ ਜੋਰਾਵਰ ਸਿੰਘ, ਸਾਹਿਬਜਾਦਾ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ📍ਸ੍ਰੀ ਗੁਰੂ ਗ੍ਰੰਥ ਸਾਹਿਬ...
22/12/2023

📢
ਸਾਹਿਬਜਾਦਾ ਬਾਬਾ ਜੋਰਾਵਰ ਸਿੰਘ, ਸਾਹਿਬਜਾਦਾ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ📍ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ📍 ਵਿਖੇ ਲੱਗ ਰਹੇ 📒 ਸਲਾਨਾ ਪੁਸਤਕ ਮੇਲੇ 📒 (ਮਿਤੀ 25 ਦਸੰਬਰ ਤੋਂ 27 ਦਸੰਬਰ 2023 ਤੱਕ) ਵਿਚ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। ਚਾਹਵਾਨ ਪਾਠਕ ਇਹ ਤਿੰਨੋਂ ਦਿਨ ਮੇਲੇ ਵਿਚ ਆ ਕੇ ਬਿਬੇਕਗੜ੍ਹ ਪ੍ਰਕਾਸ਼ਨ ਦੀਆਂ ਕਿਤਾਬਾਂ ਖ੍ਰੀਦ ਸਕਦੇ ਹਨ।

ਬਿਬੇਕਗੜ੍ਹ ਪ੍ਰਕਾਸ਼ਨ (ਸ੍ਰੀ ਅਨੰਦਪੁਰ ਸਾਹਿਬ) ਵਲੋਂ 📍ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ 📍ਵਿਖੇ 👉 21 ਦਸੰਬਰ  ਤੋਂ  23 ਦਸੰਬਰ...
21/12/2023

ਬਿਬੇਕਗੜ੍ਹ ਪ੍ਰਕਾਸ਼ਨ (ਸ੍ਰੀ ਅਨੰਦਪੁਰ ਸਾਹਿਬ) ਵਲੋਂ 📍ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ 📍ਵਿਖੇ 👉 21 ਦਸੰਬਰ ਤੋਂ 23 ਦਸੰਬਰ ਤੱਕ 📒 ਪੁਸਤਕ ਪ੍ਰਦਰਸ਼ਨੀ 📒 ਲਗਾਈ ਗਈ ਹੈ। ਚਾਹਵਾਨ ਪਾਠਕ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ ਤੋਂ ਕਿਤਾਬਾਂ ਖ੍ਰੀਦ ਸਕਦੇ ਹਨ।

ਬਿਬੇਕਗੜ੍ਹ ਪ੍ਰਕਾਸ਼ਨ (ਸ੍ਰੀ ਅਨੰਦਪੁਰ ਸਾਹਿਬ) ਵਲੋਂ 📍ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ 📍ਵਿਖੇ 👉 21 ਦਸੰਬਰ  ਤੋਂ  23 ਦਸੰਬਰ...
19/12/2023

ਬਿਬੇਕਗੜ੍ਹ ਪ੍ਰਕਾਸ਼ਨ (ਸ੍ਰੀ ਅਨੰਦਪੁਰ ਸਾਹਿਬ) ਵਲੋਂ 📍ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ 📍ਵਿਖੇ 👉 21 ਦਸੰਬਰ ਤੋਂ 23 ਦਸੰਬਰ ਤੱਕ 📒 ਪੁਸਤਕ ਪ੍ਰਦਰਸ਼ਨੀ 📒 ਲਗਾਈ ਜਾ ਰਹੀ ਹੈ। ਚਾਹਵਾਨ ਪਾਠਕ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ ਤੋਂ ਕਿਤਾਬਾਂ ਖ੍ਰੀਦ ਸਕਦੇ ਹਨ।

📒 ਕਲਾਧਾਰੀ ਤੇ ਕਲਾਧਾਰੀ ਪੂਜਾ 📒ਕਾਰਲਾਈਲ ਅਨੁਸਾਰ ਕਲਾਧਾਰੀ ਮਹਾਂਪੁਰਖ ਦੀ ਮੁਢਲੀ ਲੋੜ ਸੱਚ ਅਤੇ ਆਤਮਾ ਦੀ ਰਾਖੀ ਕਰਨਾ ਹੁੰਦਾ ਹੈ। ਉਹ ਮਾਇਆ, ਰੁਤ...
16/12/2023

📒 ਕਲਾਧਾਰੀ ਤੇ ਕਲਾਧਾਰੀ ਪੂਜਾ 📒

ਕਾਰਲਾਈਲ ਅਨੁਸਾਰ ਕਲਾਧਾਰੀ ਮਹਾਂਪੁਰਖ ਦੀ ਮੁਢਲੀ ਲੋੜ ਸੱਚ ਅਤੇ ਆਤਮਾ ਦੀ ਰਾਖੀ ਕਰਨਾ ਹੁੰਦਾ ਹੈ। ਉਹ ਮਾਇਆ, ਰੁਤਬੇ ਅਤੇ ਲੋਕ ਲੱਜ ਦੀ ਪਰਵਾਹ ਨਹੀਂ ਕਰਦਾ। ਕਾਰਲਾਈਲ ਦੇ ਸਮੇਂ ਪੱਛਮ ਵਿਚ ਕਈਆਂ ਨੇ ਹਜਰਤ ਮੁਹੰਮਦ ਸਾਹਿਬ ਬਾਬਤ ਕੂੜ ਦੇ ਕਿੱਸੇ ਚਲਾ ਰੱਖੇ ਸਨ । ਕਈ ਉਨ੍ਹਾਂ ਨੂੰ ਭੋਗੀ ਸਿੱਧ ਕਰਨ ਲੱਗੇ ਸਨ। ਕਾਰਲਾਈਲ ਉਨ੍ਹਾਂ ਲੋਕਾਂ ਨੂੰ ਮੁਖਾਤਿਬ ਹੋ ਕੇ ਕਹਿੰਦਾ 'ਕਪਟੀ ਦੇ ਸੱਚ ਨਾਲੋਂ ਮੁਹੰਮਦ ਸਾਹਿਬ ਦੇ ਕੂੜ ਚੰਗੇ ਹਨ'। ਕਪਟੀ ਦੇ ਸੱਚ-ਝੂਠ ਸੱਚ ਲਈ ਨਹੀਂ ਸਗੋਂ ਨਿੱਜ-ਸੁਆਰਥ ਲਈ ਹੁੰਦੇ ਹਨ ਕਿਉਂਕਿ ਉਹ ਨਿਰਾ ਝੂਠ ਦਾ ਬਣਿਆ ਹੁੰਦਾ ਹੈ।

👉 ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇
🔗 https://wa.me/p/9006467686093513/919988868181 🔗

ਬਿਬੇਕਗੜ੍ਹ ਪ੍ਰਕਾਸ਼ਨ, ਸ੍ਰੀ ਅਨੰਦਪੁਰ ਸਾਹਿਬ ਵਲੋਂ 📍 ਨਹਿਰੂ ਮੈਮੋਰੀਅਲ ਕਾਲਜ ਮਾਨਸਾ 📍 ਵਿਖੇ ਲੱਗੇ 🔸ਟਿੱਬਿਆਂ ਦਾ ਮੇਲਾ 🔸 (09-10 ਦਸੰਬਰ 2023)...
09/12/2023

ਬਿਬੇਕਗੜ੍ਹ ਪ੍ਰਕਾਸ਼ਨ, ਸ੍ਰੀ ਅਨੰਦਪੁਰ ਸਾਹਿਬ ਵਲੋਂ 📍 ਨਹਿਰੂ ਮੈਮੋਰੀਅਲ ਕਾਲਜ ਮਾਨਸਾ 📍 ਵਿਖੇ ਲੱਗੇ 🔸ਟਿੱਬਿਆਂ ਦਾ ਮੇਲਾ 🔸 (09-10 ਦਸੰਬਰ 2023) ਵਿਖੇ 📒 ਪੁਸਤਕ ਪ੍ਰਦਰਸ਼ਨੀ 📒 ਲਗਾਈ ਗਈ ਹੈ। ਚਾਹਵਾਨ ਪਾਠਕ ਮੇਲੇ ਵਿੱਚ ਪਹੁੰਚ ਕੇ (ਦੁਕਾਨ ਨੰਬਰ 28) ਤੋਂ ਬਿਬੇਕਗੜ੍ਹ ਪ੍ਰਕਾਸ਼ਨ ਦੀਆਂ ਕਿਤਾਬਾਂ ਖ੍ਰੀਦ ਸਕਦੇ ਹਨ।

📘 ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘਅੱਜ ਇੰਡੀਆ ਵਿਚ ਜੋ ...
08/12/2023

📘 ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)
ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

ਅੱਜ ਇੰਡੀਆ ਵਿਚ ਜੋ ਅਸ਼ਾਂਤੀ ਵਰਤ ਰਹੀ ਹੈ ਉਸਦਾ ਇਕੋ ਇਕ ਕਾਰਨ ਹੈ ਕਿ ਇਥੋਂ ਦੇ ਲੋਕ ਗੁਰੂ ਸਾਹਿਬਾਨ ਅਤੇ ਸਿੱਖਾਂ ਵੱਲੋਂ ਕੀਤੇ ਗਏ ਅਹਿਸਾਨਾਂ ਨੂੰ ਭੁੱਲਦੇ ਜਾ ਰਹੇ ਹਨ, ਜੇਕਰ ਗੁਰੂ ਸਾਹਿਬ ਤੇ ਗੁਰੂ ਦੇ ਸਿੱਖ ਉਸ ਵੇਲੇ ਇਤਨੀਆਂ ਕੁਰਬਾਨੀਆਂ ਨਾ ਕਰਦੇ ਤਾਂ ਇਹ ਖਿੱਤਾ ਅੱਜ ਕੁਝ ਹੋਰ ਹੁੰਦਾ, ਪਰ ਜੋ ਅਹਿਸਾਨ-ਫਰਾਮੋਸ ਹੋਵੇ ਉਸਦਾ ਕੁਝ ਨਹੀਂ ਕੀਤਾ ਜਾ ਸਕਦਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ

👉🏻 ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ 👇🏻
🔗 https://wa.me/p/6813360748770881/919988868181 🔗

📢 ਦੂਜੀ ਛਾਪ ਜਾਰੀ📘 ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘਸਿ...
07/12/2023

📢 ਦੂਜੀ ਛਾਪ ਜਾਰੀ

📘 ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)
ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

ਸਿੱਖਾਂ ਲਈ ਇਤਿਹਾਸ ਦੀਆਂ ਇਹ ਘਟਨਾਵਾਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਹਨ । ਡਾ. ਗੁਰਭਗਤ ਸਿੰਘ ਨੇ ਠੀਕ ਹੀ ਕਿਹਾ ਹੈ ਕਿ ਇਸ 'ਜ਼ਖਮ ਨੂੰ ਸੂਰਜ ਬਣਨ ਦਿਓ।' ਸਿੱਖ ਸਾਹਿਤ ਦੀ ਇਨ੍ਹਾਂ ਘਟਨਾਵਾਂ ਦੇ ਵਿਚੋਂ ਸਿਰਜਣਾ ਹੋਣੀ ਜ਼ਰੂਰੀ ਹੈ ਹਰ ਵਰ੍ਹੇ ਕੁਝ ਨਵਾਂ ਰਚਿਆ ਜਾਣਾ ਜ਼ਰੂਰੀ ਹੈ । ਸਿੱਖਾਂ ਨੇ ਪਹਿਲਾਂ ਵੀ ਆਪਣੇ 'ਤੇ ਵਾਪਰੇ ਘੱਲੂਘਾਰਿਆਂ ਨੂੰ ਆਪਣੀ ਅਰਦਾਸ ਵਿਚ ਸ਼ਾਮਲ ਕੀਤਾ ਹੋਇਆ ਹੈ ਹੁਣ ਵੀ ਉਨ੍ਹਾਂ ਨੂੰ ਇਹ ਘਟਨਾਵਾਂ ਦਾ ਵਾਧਾ ਆਪਣੀ ਅਰਦਾਸ ਵਿਚ ਕਰ ਲੈਣਾ ਚਾਹੀਦਾ ਹੈ। ਕਿਉਂਕਿ ਜਿਥੇ ਕਈ ਕੌਮਾਂ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਆਪਣਾ ਅਮੀਰ ਵਿਰਸਾ ਸੌਂਪਦੀਆਂ ਹਨ ਉਥੇ ਕੁਝ ਸਦੀਵੀ ਜ਼ਖਮ ਵੀ ਉਨ੍ਹਾਂ ਨੂੰ ਵਿਰਸੇ ਵਿਚ ਦਿੰਦੀਆਂ ਹਨ। ਜਿਨ੍ਹਾਂ ਦੀ ਪੀੜ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦੇ ਸੀਨਿਆਂ ਵਿਚ ਕਸਕਦੀ ਰਹਿੰਦੀ ਹੈ। ਹੁਣ ਇੰਝ ਲੱਗਦਾ ਹੈ ਕਿ ਸਿੱਖਾਂ ਲਈ ਇਨਸਾਫ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਤਾਕਤਾਂ ਨਿੱਸਲ ਹੋ ਚੁੱਕੀਆਂ ਹਨ ਜਾਂ ਆਪਣੇ ਅਕੀਦੇ ਤੋਂ ਭਟਕ ਚੁੱਕੀਆਂ ਹਨ। ਇਸ ਤਰ੍ਹਾਂ ਕਈ ਵਾਰ ਕੌਮਾਂ ਦੇ ਮਨਾਂ 'ਤੇ ਸਦੀਆਂ ਦੀ ਸਿਥਲਤਾ ਭਾਰੀ ਹੋ ਜਾਂਦੀ ਹੈ ਪਰ ਹਨੇਰ ਗੁਬਾਰ ਵਿਚੋਂ ਜ਼ਰੂਰ ਕੋਈ ਸੁਨਹਿਰੀ ਕਿਰਨ ਜਨਮ ਲੈ ਲੈਂਦੀ ਹੈ। ਸਿੱਖ ਇਤਿਹਾਸ ਵਿਚ ਇਸ ਦੇ ਬੜੇ ਵੱਡੇ ਸਬੂਤ ਚਮਤਕਾਰ ਸਮੋਏ ਪਏ ਹਨ। ਇਸ ਵਕਤ ਸਿੱਖ ਬੁੱਧੀਜੀਵੀਆਂ, ਸਿੱਖ ਸਿਆਸਤ ਦੀ ਚੜ੍ਹਦੀ ਕਲਾ ਦੇ ਮੁਦਈ ਤੇ ਧਾਰਮਿਕ ਰਹਿਤ ਵਿਚ ਪੱਕੇ ਦਾਨਿਸ਼ਵਰਾਂ ਲਈ ਬੜਾ ਦੁਸ਼ਵਾਰੀਆਂ ਭਰਿਆ ਸਮਾਂ ਹੈ। ਇਸ ਵਕਤ ਕਲਮ ਦੀ ਵਰਤੋਂ ਹੀ ਉਨ੍ਹਾਂ ਦੇ ਜ਼ਖਮ ਨੂੰ ਸੂਰਜ ਦਾ ਰੂਪ ਦੇ ਸਕਦੀ ਹੈ।

- ਰਾਜਿੰਦਰ ਸਿੰਘ ਰਾਹੀ -

👉🏻 ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ 👇🏻
🔗 https://wa.me/p/6813360748770881/919988868181 🔗

📢 ਦੂਜੀ ਛਾਪ ਜਾਰੀ📘 ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ੧੯...
07/12/2023

📢 ਦੂਜੀ ਛਾਪ ਜਾਰੀ

📘 ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)
ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

੧੯੮੪ ਵਿਚ ਅਸੀਂ ਪੁਛਦੇ ਸਾਂ ‘ਦੋਸ਼ੀ ਕੌਣ' ਹਨ? ਅੱਜ ਦਸ ਸਾਲ ਬਾਅਦ ਅਸੀਂ ਪੁੱਛ ਰਹੇ ਹਾਂ "ਦੋਸ਼ੀ ਕਿੱਥੇ' ਹਨ? ਜਿਹੜੇ ਹਜ਼ਾਰਾਂ ਕਤਲਾਂ ਦੇ ਦੋਸ਼ੀ ਸਨ, ਅੱਜ ਵੱਡਿਆਂ ਅਹੁਦਿਆਂ ਉਪਰ ਸੁਭਾਇਮਾਨ ਹਨ। ਉਹਨਾਂ ਦੀ ਸੁਰੱਖਿਆ ਲਈ ਸੈਂਕੜੇ ਜਾਂਬਾਜ਼ ਸੁਰੱਖਿਆ-ਕਰਮੀ ਤਾਇਨਾਤ ਹਨ। ਜਿਨ੍ਹਾਂ ਦੀ ਥਾਂ ਜੇਲ ਦੀਆਂ ਸਲਾਖਾਂ ਪਿੱਛੇ ਹੋਣੀ ਚਾਹੀਦੀ ਸੀ, ਉਹ ਅੱਜ ਮਾਣ-ਸਤਿਕਾਰ ਨਾਲ ਆਜ਼ਾਦ ਘੁੰਮ ਰਹੇ ਹਨ ਅਤੇ ਸੱਤਾ ਦਾ ਸੁਖ ਭੋਗ ਰਹੇ ਹਨ। ਕਾਤਲਾਂ ਤੇ ਦੋਸ਼ੀਆਂ ਦੀ ਇਹ ਤਰੱਕੀ ਦੇਖ ਕੇ ਸੱਚਮੁੱਚ ਦੁੱਖ ਹੁੰਦਾ ਹੈ। ਅਤੇ ਸਮਝ ਨਹੀਂ ਆਉਂਦੀ ਕਿ ਕਿਸ ਗੱਲ ਦਾ ਇਨਾਮ ਦਿੱਤਾ ਗਿਆ ਹੈ ਇਹਨਾਂ ਦੰਗਈਆਂ ਨੂੰ।

ਡਾ. ਜਸਪਾਲ ਸਿੰਘ

👉🏻 ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ 👇🏻
🔗 https://wa.me/p/6813360748770881/919988868181 🔗

📢 ਦੂਜੀ ਛਾਪ ਜਾਰੀ📘 ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘਨਵ...
06/12/2023

📢 ਦੂਜੀ ਛਾਪ ਜਾਰੀ

📘 ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)
ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

ਨਵੰਬਰ ੧੯੮੪ ਵਿਚ ਪੂਰੇ ਇੰਡੀਆਂ ਭਰ ਦੇ ਸ਼ਹਿਰਾਂ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਬਾਰੇ ਬਿਬੇਕਗੜ੍ਹ ਪ੍ਰਕਾਸ਼ਨ ਵੱਲੋ ਛਾਪੀ ਗਈ ਕਿਤਾਬ "ਸਿੱਖ ਨਸਲਕੁਸ਼ੀ ,੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼) ਪਾਠਕਾਂ ਦੇ ਪੜ੍ਹਨ ਲਈ ਦੂਜੀ ਵਾਰੀ ਛਪ ਕੇ ਹਾਜ਼ਰ ਹੈ।

ਇਸ ਕਿਤਾਬ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਗਿਆ ਹੈ :-

੧. ਹੱਡੀ ਹੰਢਾਏ ਤੇ ਅੱਖੀਂ ਡਿੱਠੇ ਹਾਲ
੨. ਨਸਲ ਕੁਸ਼ੀ ਦਾ ਖੁਰਾ-ਖੋਜ
੩. ਵੇਰਵੇ ਤੇ ਪੜਚੋਲ
੪. ਦੰਗੇ ਨਹੀਂ ਨਸਲਕੁਸ਼ੀ
ਅਤੇ ਅਖੀਰ ਵਾਲੇ ਭਾਗ ਵਿਚ ਇਸ ਨਸਲਕੁਸ਼ੀ ਨੂੰ 'ਸਿੱਖ ਨਸਲਕੁਸ਼ੀ' ਵਜੋਂ ਮਾਨਤਾ ਦਿੰਦੇ "ਦਸਤਾਵੇਜ਼" ਸ਼ਾਮਲ ਹਨ।

👉🏻 ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ 👇🏻
🔗 https://wa.me/p/6813360748770881/919988868181 🔗

ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਜੀ।
27/11/2023

ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਜੀ।

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਅਸੀਂ ਸ਼ਹਾਦਤ ਦੇ ਰਹੇ ਹਾਂ...
22/11/2023

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ

ਅਸੀਂ ਸ਼ਹਾਦਤ ਦੇ ਰਹੇ ਹਾਂ ਤਾਂ ਜੋ ਖਾਲਸੇ ਦੀ ਕੁਦਰਤੀ ਮੌਲਿਕਤਾ, ਇਸ ਦੀ ਨਿਆਰੀ ਛੱਬ ਤੇ ਇਸ ਦਾ ਸਰਸਬਜ਼ ਚਿਹਰਾ ਇਕ ਵਾਰ ਮੁੜ ਆਪਣੇ ਜਾਹੋ- ਜਲਾਲ ਵਿੱਚ ਆ ਕੇ ਸਾਰੇ ਸੰਸਾਰ ਨੂੰ ਰੌਸ਼ਨ ਕਰੇ । ਗੁਰੂਆਂ ਨੇ ਕਿਸੇ ਅਨੰਤ ਖੁਸ਼ੀ ਵਿੱਚ ਤੁਰੱਠ ਕੇ ਸਾਨੂੰ ਆਪਣੀ ਮੁਹੱਬਤ ਦੀ ਇਕ ਚਿਣਗ ਬਖਸ਼ੀ ਹੈ ਅਤੇ ਇਸ ਚਿਣਗ ਨਾਲ ਅਸੀਂ ਸਾਰਾ ਅਸਮਾਨ ਰੌਸ਼ਨ ਕਰਨ ਜਾ ਰਹੇ ਹਾਂ । ਅਸੀਂ ਇਸ ਰੌਸ਼ਨੀ ਦੀ ਗੋਦ ਵਿੱਚ ਬੈਠ ਕੇ ਪੂਰਨ ਖੇੜੇ ਵਿੱਚ ਹਾਂ ਅਤੇ ਸ਼ਹਾਦਤ ਦੇ ਸ਼ੌਕ ਵਿੱਚ ਅਸੀਂ ਅਡੋਲ ਕਿਸੇ ਵੱਡੀ ਅਵਸਥਾ ਵਿੱਚ ਵਿਚਰ ਰਹੇ ਹਾਂ ।

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਸਾਡਾ ਉਦੇਸ਼ ਸਰਬੱਤ ਦਾ ਭਲ...
20/11/2023

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ

ਸਾਡਾ ਉਦੇਸ਼ ਸਰਬੱਤ ਦਾ ਭਲਾ ਹੈ ਅਤੇ ਸਾਡਾ ਧਰਮ ਯੁੱਧ ਖਾਲਿਸਤਾਨ ਦੀ ਰਾਜਸੀ ਸਥਾਪਨਾ ਉਤੇ ਜਾ ਕੇ ਖਤਮ ਨਹੀਂ ਹੁੰਦਾ ਅਤੇ ਨਾ ਹੀ ਇਹ ਇਸ ਦੀ ਮੰਜ਼ਿਲ ਹੈ। ਸਾਡੀ ਮੰਜ਼ਿਲ-ਏ-ਮਕਸੂਦ ਸੱਚੇ ਪਾਤਸ਼ਾਹ ਦੇ ਚਰਨ-ਕਮਲ ਹਨ ਅਤੇ ਸਾਡਾ ਸੰਘਰਸ਼ ਸਦੀਵੀ ਹੈ।
- ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

📒 ਪੁਸਤਕ ਪੜਚੋਲ 📒ਸ਼ਹੀਦਾਂ ਦੇ ਅਨਮੋਲ ਦਸਤਾਵੇਜ਼ਾਂ ਦੀ ਸਾਂਝ ਪਵਾਉਂਦੀ ਹੈ ਨਵੀਂ ਕਿਤਾਬ “ਅਜ਼ਾਦਨਾਮਾ”~ ਰਾਜਪਾਲ ਸਿੰਘ ਸੰਧੂ ~ਸ਼ਹੀਦ ਭਾਈ ਸੁਖਦੇਵ...
18/11/2023

📒 ਪੁਸਤਕ ਪੜਚੋਲ 📒

ਸ਼ਹੀਦਾਂ ਦੇ ਅਨਮੋਲ ਦਸਤਾਵੇਜ਼ਾਂ ਦੀ ਸਾਂਝ ਪਵਾਉਂਦੀ ਹੈ ਨਵੀਂ ਕਿਤਾਬ “ਅਜ਼ਾਦਨਾਮਾ”
~ ਰਾਜਪਾਲ ਸਿੰਘ ਸੰਧੂ ~

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੀ ਰਾਸ਼ਟਰਪਤੀ (ਭਾਰਤ ਸਰਕਾਰ) ਦੇ ਨਾਮ ਲਿਖੀ ਲੰਮੀ ਚਿੱਠੀ ਨੱਬੇਵਿਆਂ ਅੰਦਰ ਪਹਿਲੀ ਵਾਰ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਛਪੀ ਹੋਈ ਪੜ੍ਹੀ ਸੀ। ਇਹ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਦੀਆਂ ਗੱਲਾਂ ਹਨ। ਚਿੱਠੀ ਅੰਦਰ ਸਿੰਘਾਂ ਦੀ ਚੜ੍ਹਦੀ ਕਲਾ ਵਾਲੀ ਅਵਸਥਾ ਅਤੇ ਸਾਰੇ ਸਿੱਖ ਸੰਘਰਸ਼ ਦੀ ਗਹਿਰ ਗੰਭੀਰ ਪੜਚੋਲ ਸ਼ਹੀਦ ਯੋਧਿਆਂ ਦਾ ਅਲਬੇਲਾ ਪਰ ਸਹਿਜ ਕਰਮ ਸੀ। ਦੁਨੀਆਂ ਅੰਦਰ ਸਿੱਖ ਦਾ ਆਵਦੀ ਪਰਖ ਦੀ ਘੜੀ ਅੰਦਰ ਖਲੋ ਕੇ ਗੁਰੂ ਨਾਲ ਬਚਨ ਪਾਲਣ ਦਾ ਅਹਿਦ ਖੂਬਸੂਰਤ ਅੰਦਾਜ ਵਿੱਚ ਪੇਸ਼ ਹੋ ਰਿਹਾ ਸੀ। ਜੇਲ੍ਹ ਅੰਦਰ ਵਿਚਰਦਿਆਂ ਜੇਲ੍ਹ ਸਟਾਫ ਨਾਲ ਵਿਹਾਰ…ਆਪਣੇ ਸੰਘਰਸ਼ੀ ਸਾਥੀ ਸਿੰਘਾਂ ਨਾਲ ਚਿੱਠੀਆਂ ਦੀ ਸਾਂਝ ਪਾਉਂਦਿਆਂ….ਪਰਿਵਾਰਕ ਰਿਸ਼ਤਿਆਂ ਨਾਲ ਚਿੱਠੀਆਂ ਰਾਹੀਂ ਮੋਹ ਦੀਆਂ ਤੰਦਾਂ ਜੋੜਦਿਆਂ ਗੱਲ ਕੀ ਹਰ ਕਰਮ ਬੜੀ ਸ਼ਾਨ ਨਾਲ ਪੂਰਾ ਕੀਤਾ। ਕਿਤੇ ਕੋਈ ਥਿੜਕਣ ਨਹੀਂ, ਕਿਤੇ ਕੋਈ ਨਿਰਾਸ਼ਤਾ ਨਹੀਂ। ਜੇਲ੍ਹ ਤੋਂ ਲੈ ਕੇ ਫਾਂਸੀ ਦੇ ਤਖਤੇ ਤੱਕ ਸਭੋ ਕੁੱਝ ਵਿਲੱਖਣ ਸ਼ਾਨ ਨਾਲ ਭਰਿਆ। ਸੰਸਾਰ ਦੇ ਮਹਾਨ ਨਾਵਲਕਾਰ ਫਿਓਦੋਰ ਦਾਸਤੋਵਸਕੀ ਦੇ ਨਾਵਲ “ਬੁੱਧੂ” ਦਾ ‘ਲਾਗੋਸ’ ਨਾਮ ਦਾ ਪਾਤਰ ਜਦੋਂ ਫਾਂਸੀ ਦੇ ਤਖਤੇ ਉਪਰ ਖੜ੍ਹਾ ਹੁੰਦਾ ਤਾਂ ਕੰਬਣੀ ਨਾਲ ਭਰ ਜਾਰੋ ਜਾਰ ਰੋਣ ਲੱਗ ਜਾਂਦਾ। ਮੌਤ ਦੇ ਸਾਹਮਣੇ ਖਲੋ ਭੈ ਭੀਤ ਹੋ ਜਾਂਦਾ। ਉਸਦੀ ਇਹ ਕੰਬਣੀ ਉਸਦੇ ਇਤਿਹਾਸ, ਵਿਰਸੇ ਤੇ ਫਲਸਫੇ ਦੀ ਕੰਬਣੀ ਹੈ। ਜੋ ਕਿ ਉਸਨੂੰ ਮੌਤ ਦੇ ਸਾਹਮਣੇ ਸਾਬਤ ਖੜ੍ਹਾ ਨਾ ਰੱਖ ਸਕੀ। ਜਦਕਿ ਇਸ ਦ੍ਰਿਸ਼ ਦੇ ਬਿਲਕੁਲ ਉਲਟ 9 ਅਕਤੂਬਰ 1992 ਨੂੰ ਭਾਈ ਸੁੱਖਾ ਤੇ ਭਾਈ ਜਿੰਦਾ ਖੁਸ਼ੀ ਤੇ ਚਾਅ ਦੇ ਸੁਮੇਲ ਦਿਆਂ ਭਾਵਾਂ ਸੰਗ ਫਾਂਸੀ ਚੜ੍ਹੇ। ਉਸ ਵੇਲੇ ਦਾ ਜੇਲ੍ਹ ਦਾ ਸਟਾਫ ਅਤੇ ਹੋਰ ਅਧਿਕਾਰੀ ਇਕ ਡਰ ਤੇ ਉਦਾਸੀ ਦੇ ਪਰਛਾਵੇਂ ਹੇਠ ਵਿਚਰ ਰਹੇ ਸਨ ਪਰ ਸ਼ਹਾਦਤ ਵੱਲ ਤੁਰ ਰਹੇ ਸਿੰਘ ਚੜ੍ਹਦੀ ਕਲਾ ਨਾਲ ਜੈਕਾਰੇ ਗੁੰਜਾ ਰਹੇ ਸਨ। ਇਥੇ ਵੀ ਇਹਨਾਂ ਸਿੰਘਾਂ ਦਾ ਇਤਿਹਾਸ, ਵਿਰਸਾ ਤੇ ਫਲਸਫਾ ਉਹਨਾਂ ਦੀ ਪਿੱਠ ਤੇ ਖੜਾ ਸੀ ਜਿਹੜਾ ਉਹਨਾਂ ਨੂੰ ਗੁਰੂ ਪਿਆਰ ਅੰਦਰ ਸ਼ਾਨ ਨਾਲ ਕਤਲਗਾਹ ਵੱਲ ਤੋਰੀ ਜਾ ਰਿਹਾ ਸੀ।

ਦੋਹਾਂ ਸਿੰਘਾਂ ਵੱਲੋਂ ਲਿਖੀਆਂ ਚਿੱਠੀਆਂ ਨੂੰ ਭਾਵੇਂ ਕਿ ਪਹਿਲਾਂ ਵੀ ਕਿਤਾਬੀ ਰੂਪ ਮਿਲ ਚੁੱਕਾ ਹੈ। ਪਰ ਉਹਨਾਂ ਦੀਆਂ ਕੁੱਝ ਪਹਿਲਾਂ ਵਾਲੀਆਂ ਅਤੇ ਕੁੱਝ ਨਵੀਆਂ ਜੋ ਛਪਣੋ ਰਹਿ ਗਈਆਂ ਸਨ, ਇਹਨਾਂ ਨੂੰ ਇਕੱਤਰ ਕਰ ਛੋਟੇ ਵੀਰਾਂ ਪਰਮਜੀਤ ਸਿੰਘ ਗਾਜੀ ਤੇ ਰਣਜੀਤ ਸਿੰਘ ਨੇ ਸਾਂਝੇ ਉੱਦਮ ਨਾਲ ਫਿਰ ਤੋਂ ਸ਼ਾਨਦਾਰ ਕਿਤਾਬੀ ਰੂਪ ਦਿੱਤਾ ਅਤੇ ਨਾਲ ਹੀ ਸ਼ਹੀਦ ਸਿੰਘਾਂ ਦੇ ਕਿਰਦਾਰ ਦੀ ਨੁਮਾਇੰਦਗੀ ਕਰਦਾ ਟਾਇਟਲ “ਅਜ਼ਾਦਨਾਮਾ” ਰੱਖਿਆ।

ਇਹ ਦੋਹੇਂ ਵੀਰ ਪਿਛਲੇ ਲੰਮੇ ਸਮੇਂ ਤੋਂ ਪੰਥਕ ਸਰਗਰਮੀਆਂ ਦੇ ਕੁੱਲਵਕਤੀ ਹਿੱਸਾ ਬਣ ਵਿਚਰ ਰਹੇ ਹਨ। ਜਿਥੇ ਇਹ ਗਹਿਰ ਗੰਭੀਰ ਹੋ ਪੰਥਕ ਸਰਗਰਮੀਆਂ ਵਿੱਚ ਵਿਚਰਦੇ ਹਨ ਓਥੇ ਨਾਲੋ ਨਾਲ ਸਿੱਖ ਸੰਘਰਸ਼ ਦੇ ਅਣਮੋਲ ਦਸਤਾਵੇਜਾਂ ਨੂੰ ਕਿਤਾਬੀ ਸ਼ਕਲ ਵੀ ਦੇ ਰਹੇ ਹਨ। ਇਹਨਾਂ ਦੀ ਇਸ ਭੂਮਿਕਾ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਥੋੜੀ ਹੈ। ਆਉਣ ਵਾਲੀਆਂ ਪੀੜ੍ਹੀਆਂ ਕੋਲ ਸਹੀ ਦਸਤਾਵੇਜੀ ਕਿਤਾਬਾਂ ਦਾ ਪਹੁੰਚਣਾ ਬਹੁਤ ਵੱਡਾ ਪੁੰਨ ਦਾ ਕਾਰਜ ਹੁੰਦਾ। ਸੋ ਗੁਰੂ ਸਾਹਿਬ ਇਹਨਾਂ ਤੋਂ ਇਹ ਸੇਵਾ ਲੈ ਰਹੇ ਹਨ।

ਰਾਜਪਾਲ ਸਿੰਘ ਸੰਧੂ

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

📘ਰਾਜ ਜੋਗੀ ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ)ਲੇਖਕ: ਹਰਪ੍ਰੀਤ ਸਿੰਘ ਲੌਂਗੋਵਾਲਸੰਤ ਅਤਰ ਸਿੰਘ ਜੀ ਦਾ ਨੇਮ ਹਰ ਰੋਜ਼ ਅੰਮ੍ਰਿਤ ਵੇਲੇ ਉਠਣ ਦਾ ਸ...
17/11/2023

📘ਰਾਜ ਜੋਗੀ ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ)
ਲੇਖਕ: ਹਰਪ੍ਰੀਤ ਸਿੰਘ ਲੌਂਗੋਵਾਲ

ਸੰਤ ਅਤਰ ਸਿੰਘ ਜੀ ਦਾ ਨੇਮ ਹਰ ਰੋਜ਼ ਅੰਮ੍ਰਿਤ ਵੇਲੇ ਉਠਣ ਦਾ ਸੀ। ਤਕਰੀਬਨ ਦੋ ਵਜੇ ਉਠ ਕੇ ਸੰਤ ਜੀ ਇਸ਼ਨਾਨ ਕਰਦੇ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ। ਫੇਰ ਸੰਗਤਾਂ ਵਿੱਚ ਹਾਜ਼ਰ ਹੋ ਕੇ ਕੀਰਤਨ ਰੂਪ ਵਿੱਚ ਆਸਾ ਦੀ ਵਾਰ ਦਾ ਪਾਠ ਕਰਦੇ। ਨਿਤਨੇਮ ਪ੍ਰਤੀ ਅਤੇ ਦੀਵਾਨ ਦੇ ਨੇਮ ਪਤ੍ਰੀ ਸੰਤ ਜੀ ਬੜੇ ਦ੍ਰਿੜ ਸਨ। ਇੱਕ ਵਾਰ ਸਵੇਰੇ ਦੀਵਾਨ ਵਿੱਚ ਆਉਣ ਦੇ ਵਖ਼ਤ ਭਾਰੀ ਮੀਂਹ ਪੈਣ ਲੱਗਾ। ਜਥੇ ਦੇ ਸਿੰਘ ਕਹਿਣ ਲੱਗੇ ਕਿ ਇੰਨੇ ਮੀਂਹ ਵਿਚ ਕੋਈ ਸੁਣਨ ਨਹੀਂ ਆਇਆ ਹੋਵੇਗਾ ਇਸ ਲਈ ਸੰਤਾਂ ਨੂੰ ਅੱਜ ਦੀਵਾਨ ਵਿੱਚ ਨਹੀਂ ਜਾਣਾ ਚਾਹੀਦਾ ਪਰ ਸੰਤ ਜੀ ਮੀਂਹ ਵਿੱਚ ਹੀ ਦੀਵਾਨ ਵਿੱਚ ਗਏ। ਉਥੇ ਮੌਜੂਦ ਸੰਗਤ ਪਹਿਲਾਂ ਤੋਂ ਹੀ ਉਹਨਾਂ ਦੀ ਉਡੀਕ ਕਰ ਰਹੀ ਸੀ। ਸੰਤਾਂ ਨੇ ਕਿਹਾ ਕਿ ਕਦੇ ਢਿੱਲ ਨਹੀਂ ਕਰਨੀ ਚਾਹੀਦੀ, ਜੇਕਰ ਢਿੱਲ ਹੁੰਦੀ ਤਾਂ ਸੰਗਤ 'ਤੇ ਵੀ ਪ੍ਰਭਾਵ ਗ਼ਲਤ ਜਾਂਦਾ।

👉🏻 ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ👇🏻
🔗 https://wa.me/p/9219759751382530/919988868181 🔗

📢 ਦੂਜੀ ਛਾਪ ਜਾਰੀ 📘ਰਾਜ ਜੋਗੀ ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ)ਲੇਖਕ: ਹਰਪ੍ਰੀਤ ਸਿੰਘ ਲੌਂਗੋਵਾਲਸੰਸਾਰ ਇਤਿਹਾਸ ਵਿੱਚ ਪੈਦਾ ਹੋਣ ਅਤੇ ਵਿਚਰਨ...
16/11/2023

📢 ਦੂਜੀ ਛਾਪ ਜਾਰੀ

📘ਰਾਜ ਜੋਗੀ ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ)
ਲੇਖਕ: ਹਰਪ੍ਰੀਤ ਸਿੰਘ ਲੌਂਗੋਵਾਲ

ਸੰਸਾਰ ਇਤਿਹਾਸ ਵਿੱਚ ਪੈਦਾ ਹੋਣ ਅਤੇ ਵਿਚਰਨ ਵਾਲੀ ਸਖਸ਼ੀਅਤ ਨੂੰ ਸਮਝਣ ਲਈ ਇੱਕ ਮਾਪਦੰਡ ਇਹ ਵੀ ਹੁੰਦਾ ਹੈ ਕਿ ਉਸਦੀ ਕੀਤੀ ਘਾਲਣਾ ਨੇ ਦੇਸ ਕਾਲ ਉਪਰ ਕਿੰਨਾ ਕੁ ਡੂੰਘਾ ਪ੍ਰਭਾਵ ਪਾਇਆ। ੨੦ਵੀਂ ਸਦੀ ਵਿੱਚ ਅਜਿਹੀ ਮਹਾਨ ਸਖਸ਼ੀਅਤ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਗੁਰਮਤਿ ਦੇ ਪ੍ਰਚਾਰ ਵਿੱਚ ਸਮਰਪਿਤ ਕਰ ਦਿੱਤੀ।
ਸੰਤ ਅਤਰ ਸਿੰਘ ਜੀ ਨੇ ਸਿੱਖ ਰਵਾਇਤਾਂ ਦੀ ਪੁਨਰ ਸੁਰਜੀਤੀ ਦਾ ਇਕੱਲਾ ਰਾਹ ਹੀ ਨਹੀਂ ਖੋਲ੍ਹਿਆ ਸਗੋਂ ਪੰਥ ਦੀਆਂ ਚੱਲ ਰਹੀਆਂ ਲਹਿਰਾਂ ਵਿੱਚ ਆਪਣਾ ਯੋਗਦਾਨ ਵੀ ਪਾਇਆ। ਸੰਤਾਂ ਦੇ ਕੀਤੇ ਕਾਰਜਾਂ ਦੀ ਨਾ ਕੋਈ ਗਿਣਤੀ ਹੈ ਅਤੇ ਨਾ ਹੀ ਕੋਈ ਅੰਦਾਜ਼ਾ ਹੈ।
ਇਸ ਲਿਖਤ ਨੂੰ ਸਾਖੀ ਰੂਪ ਵਿੱਚ ਸੰਖੇਪ ਵਿੱਚ ਲਿਖਿਆ ਗਿਆ ਹੈ, ਯਤਨ ਕੀਤਾ ਹੈ ਕਿ ਪੜ੍ਹਨ ਵਾਲੇ ਨੂੰ ਹਰ ਇੱਕ ਸਾਖੀ ਵਿਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕੇ।
ਇਹ ਲਿਖਤ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੈ, ਅਤੇ ਸੰਤਾਂ ਦੀ ਕਮਾਈ ਅੱਗੇ ਸ਼ਰਧਾ ਵਜੋਂ ਇੱਕ ਨਿਮਾਣਾ ਜਿਹਾ ਕਾਰਜ ਹੈ।
ਕਿਤਾਬ ਦੀ ਦੂਜੀ ਛਾਪ ਪਾਠਕਾਂ ਸਨਮੁੱਖ ਪੇਸ਼ ਕਰਦਿਆਂ ਅਦਾਰਾ ਬਿਬੇਕਗੜ੍ਹ ਪ੍ਰਕਾਸ਼ਨ ਖੁਸ਼ੀ ਮਹਿਸੂਸ ਕਰਦਾ ਹੈ।

👉🏻 ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ👇🏻
🔗 https://wa.me/p/9219759751382530/919988868181 🔗

📢 ਦੂਜੀ ਛਾਪ ਜਾਰੀ 📙 ਦਰਬਾਰ ਸਾਹਿਬ ਇਸਦਾ ਰੂਹਾਨੀ-ਰਾਜਸੀ ਰੁਤਬਾਲੇਖਕ: ਸਿਰਦਾਰ ਕਪੂਰ ਸਿੰਘਅਨੁਵਾਦਕ: ਸ. ਕੰਵਰਜੀਤ ਸਿੰਘ ਸਿੱਧੂਨੈਸ਼ਨਲ ਪ੍ਰੋਫ਼ੈਸਰ ...
15/11/2023

📢 ਦੂਜੀ ਛਾਪ ਜਾਰੀ

📙 ਦਰਬਾਰ ਸਾਹਿਬ ਇਸਦਾ ਰੂਹਾਨੀ-ਰਾਜਸੀ ਰੁਤਬਾ
ਲੇਖਕ: ਸਿਰਦਾਰ ਕਪੂਰ ਸਿੰਘ
ਅਨੁਵਾਦਕ: ਸ. ਕੰਵਰਜੀਤ ਸਿੰਘ ਸਿੱਧੂ

ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਿਜ਼ਮ ਸਿਰਦਾਰ ਕਪੂਰ ਸਿੰਘ ਜੀ ਵੱਲੋਂ ਦਰਜਨ ਤੋਂ ਵਧੀਕ ਪੰਜਾਬੀ ਅੰਗਰੇਜ਼ੀ ਕਿਤਾਬਾਂ ਸਮੇਤ ਸੈਂਕੜੇ ਲੇਖ ਸਿੱਖ ਧਰਮ, ਦਰਸ਼ਨ, ਰਾਜਨੀਤੀ ਅਤੇ ਇਤਿਹਾਸ ਬਾਰੇ ਲਿਖੇ ਗਏ ਹਨ। ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ ਲਿਖੇ ਗਏ ਸਿਰਦਾਰ ਸਾਹਿਬ ਦੇ ਇਸ ਲੇਖ ਵਿੱਚ ਸਿੱਖਾਂ ਦੇ ਮੁਕੱਦਸ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਰੂਹਾਨੀ ਅਤੇ ਸਿਆਸੀ ਰੁਤਬੇ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਮਿਲਦੀ ਹੈ। ਸ੍ਰੀ ਦਰਬਾਰ ਸਾਹਿਬ ਦੀ ਵਿਲੱਖਣ ਸਥਿਤੀ ਦੀ ਇਤਿਹਾਸਕ ਦੌਰ ਅੰਦਰ ਵਿਆਖਿਆ ਕਰਦਿਆਂ ਸਿਰਦਾਰ ਸਾਹਿਬ ਵਲੋਂ ਇਸ ਜਗ੍ਹਾ ਦੀ ਪ੍ਰਾ ਇਤਿਹਾਸਕ ਦੌਰ ਅੰਦਰ ਰੂਹਾਨੀ ਮਹੱਤਤਾ ਦਾ ਵੀ ਵਿਖਿਆਨ ਕੀਤਾ ਗਿਆ ਹੈ।

ਸੰਸਾਰ ਇਤਿਹਾਸ ਅੰਦਰ ਦਰਬਾਰ ਸਾਹਿਬ ਦੀ ਕੇਂਦਰੀ ਮਹੱਤਤਾ ਬਾਰੇ ਦੱਸਦੇ ਹੋਏ ਮੁਗਲ ਕਾਲ, ਅੰਗਰੇਜ਼ੀ ਸ਼ਾਸਨ ਅਤੇ ਅਜੋਕੇ ਨਿਜ਼ਾਮ ਤੱਕ ਹਰ ਦੌਰ ਅੰਦਰ ਦਰਬਾਰ ਸਾਹਿਬ ਦੀ ਨਿਰਪੱਖ ਆਜ਼ਾਦ ਹਸਤੀ ਬਾਰੇ ਅਕੱਟ ਦਲੀਲਾਂ ਸਹਿਤ ਸਮੇਂ ਦੀ ਰਾਜ ਸੱਤਾ ਨਾਲ ਸਿੱਖਾਂ ਦੇ ਰਾਜਸੀ ਰਿਸ਼ਤੇ ਦੀ ਬਹੁਪੱਖੀ ਵਿਆਖਿਆ ਦਾ ਇਹ ਨਿਵੇਕਲਾ ਕਾਰਜ ਹੈ। ਇਸ ਅਹਿਮ ਥੀਸਿਸ ਦਾ ਸ. ਕੰਵਰਜੀਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਪੰਜਾਬੀ ਅਨੁਵਾਦ ਦੀ ਦੂਜੀ ਛਾਪ ਪਾਠਕਾਂ ਸਨਮੁੱਖ ਪੇਸ਼ ਕਰਦਿਆਂ ਅਦਾਰਾ ਬਿਬੇਕਗੜ੍ਹ ਪ੍ਰਕਾਸ਼ਨ ਖੁਸ਼ੀ ਮਹਿਸੂਸ ਕਰਦਾ ਹੈ।

👉🏻 ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ👇🏻
🔗 https://wa.me/p/5944131382282313/919988868181 🔗

10/11/2023

ਪੁਸਤਕ ਪੜਚੋਲ

ਅਜ਼ਾਦਨਾਮਾ
ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ

ਪਿਛਲੇ ਦਿਨੀਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਕਿਤਾਬ ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ ਛਪ ਕੇ ਆਈ ਹੈ। ਕੁਦਰਤੀ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਹੋਣਾਂ ਨਾਲ ਚੰਦ ਕੂ ਦਿਨ ਕਿਤਾਬ ਦੀ ਤਿਆਰੀ ਵਾਲੇ ਕਾਰਜ ਮੇਰੀ ਝੋਲੀ ਵੀ ਪਏ ਸਨ। ਜਿਉਂ-ਜਿਉਂ ਮੈਂ ਚਿੱਠੀਆਂ ਪੜ੍ਹੀਆਂ ਤਾਂ ਚਿੱਠੀਆਂ ਵਿਚੋਂ ਮਿਲਦੇ ਗੁਰਸਿੱਖੀ ਦੇ ਬਾਰੀਕ ਸਿਧਾਂਤਾਂ ਨੇ ਮੈਨੂੰ ਪ੍ਰਭਾਵਿਤ ਕੀਤਾ।

- ਸੁਰਿੰਦਰ ਸਿੰਘ ਇਬਾਦਤੀ -

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ"ਆਪ ਜੀ ਦੇ ਵੀਰ ਇਸ ਵਕਤ ਇ...
07/11/2023

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ

"ਆਪ ਜੀ ਦੇ ਵੀਰ ਇਸ ਵਕਤ ਇਕ ਅਜੀਬ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਤੇ ਉਸ ਸੁਲੱਖਣੀ ਘੜੀ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਅਸੀਂ ਆਪਸ ਵਿਚ ਗੱਲਾਂ ਕਰਦੇ ਹਾਂ ਕਿ ਪ੍ਰਮਾਤਮਾ ਦੀ ਆਪਣੇ ਤੇ ਕਿੰਨੀ ਮਿਹਰ ਹੈ। ਆਪਾਂ ਕਿਸ ਤਰ੍ਹਾਂ ਆਨੰਦ ਵਿਚ ਤੇ ਚੜ੍ਹਦੀਆਂ ਕਲਾ ਵਿਚ ਹਾਂ। ਇਹ ਸਭ ਗੁਰਬਾਣੀ ਦਾ ਹੀ ਆਸਰਾ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਸਾਨੂੰ ਸਾਰੀ ਦੁਨੀਆਂ ਦੇ ਸਾਹਮਣੇ ਫਾਂਸੀ ਦਿੱਤੀ ਜਾਏ ਤਾਂ ਕਿ ਦੁਨੀਆਂ ਨੂੰ ਪਤਾ ਲੱਗ ਸਕੇ ਸਿੱਖ ਕਿਸ ਤਰ੍ਹਾਂ ਹੱਸ ਹੱਸ ਰੱਸੇ ਚੁੰਮਦੇ ਹਨ।"

~ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ~

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

📢 ਨਵੀਂ ਕਿਤਾਬ ਜਾਰੀ📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਜੇਲ੍ਹ...
04/11/2023

📢 ਨਵੀਂ ਕਿਤਾਬ ਜਾਰੀ

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ

ਜੇਲ੍ਹ ਚਿੱਠੀਆਂ ਆਪਣੇ ਆਪ ਵਿਚ ਇਤਿਹਾਸਕ ਦਸਤਾਵੇਜ਼ਾਂ ਦੀ ਇਕ ਅਹਿਮ ਵੰਨਗੀ ਹੈ। ਸਿੱਖ ਜਗਤ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਗ਼ਦਰ ਲਹਿਰ ਮੌਕੇ ਹੋਈ ਕੈਦ ਦੌਰਾਨ ਜੇਲ੍ਹ ਵਿਚੋਂ ਲਿਖੀਆਂ ਗਈਆਂ ਜੇਲ੍ਹ ਚਿੱਠੀਆਂ ਬਹੁਤ ਮਕਬੂਲ ਹਨ। ਗ਼ਦਰ ਲਹਿਰ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਜੇਲ੍ਹ ਵਿਚੋਂ ਲਿਖੀ ਗਈ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ' ਵੀ ਇਕ ਤਰ੍ਹਾਂ ਨਾਲ ਜੇਲ੍ਹ ਚਿੱਠੀਆਂ ਦਾ ਹੀ ਦਸਤਾਵੇਜ਼ ਹੈ ਕਿਉਂਕਿ ਉਹ ਕੈਦ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਖਤਰਿਆਂ ਦੇ ਬਾਵਜੂਦ ਆਪਣੀ ਆਤਮ-ਬਿਆਨੀ ਜੇਲ੍ਹ ਵਿਚੋਂ ਲਿਖ ਕੇ ਭੇਜਦੇ ਰਹੇ ਜੋ ਕਿ ਸਮਕਾਲੀ ਪਰਚਿਆਂ ਵਿਚ ਛਪਦੀ ਰਹੀ।
ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਜੇਲ੍ਹ ਦੇ ਜੀਵਨ ਦੌਰਾਨ ਕਈ ਚਿੱਠੀਆਂ ਲਿਖੀਆਂ।
ਭਾਈ ਸਾਹਿਬਾਨ ਦੀਆਂ ਇਹ ਚਿੱਠੀਆਂ ਪੜ੍ਹਦਿਆਂ ਉਹਨਾਂ ਦੀ ‘ਧੁਰ ਥੀਂ ਅਜ਼ਾਦ' ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਪੜ੍ਹਦਿਆਂ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਕਿਵੇਂ ਉਹ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਅਡੋਲ ਤੇ ਪ੍ਰਸੰਨ ਚਿਤ ਖੜ੍ਹੇ ਸਨ ਤੇ ‘ਯਾਰੜੇ ਦੀ ਗਲਵੱਕੜੀ' ਤੇ ਸ਼ਹਾਦਤ ਦੀ ਸੁਲੱਖਣੀ ਘੜੀ ਦੀ ਉਡੀਕ ਕਰ ਰਹੇ ਹਨ। ਇਸੇ ਅਹਿਸਾਸ ਦੇ ਮੱਦੇਨਜ਼ਰ ਹੀ ਇਸ ਕਿਤਾਬ ਦਾ ਨਾਮ ‘ਅਜ਼ਾਦਨਾਮਾ' ਰੱਖਣ ਦਾ ਫੁਰਨਾ ਬਣਿਆ।

ਭਾਈ ਸਾਹਿਬਾਨ ਦੀਆਂ ਚਿੱਠੀਆਂ ਦਾ ਮਜ਼ਮੂਨ ਅਜ਼ਾਦ ਜੀਵਨ ਦਾ ਝਲਕਾਰਾ ਦਿੰਦਾ ਹੈ। ਉਹਨਾਂ ਦੀਆਂ ਕੀਤੀਆਂ ਆਮ ਗੱਲਾਂ ਤੇ ਹਾਸਾ-ਮਖੌਲ ਵੀ ਉਹਨਾਂ ਦੀ ਸ਼ਹਾਦਤ ਦੇ ਪ੍ਰਸੰਗ ਵਿਚ ਵੇਖਿਆਂ ਵੱਡੇ ਅਰਥ ਦਿੰਦਾ ਹੈ। ਇਹਨਾਂ ਚਿੱਠੀਆਂ ਵਿਚ ਭਾਈ ਸਾਹਿਬਾਨ ਨੇ ਗੁਰਬਾਣੀ ਪ੍ਰੇਮ, ਗੁਰਮਤਿ ਦੀ ਮਾਰਗ ਸੇਧ, ਨਾਮ ਸਿਮਰਨ ਦੀ ਮਹਿਮਾ, ਗੁਰਬਾਣੀ ਪੜ੍ਹਨ, ਨਾਮ ਸਿਮਰਨ ਕਰਨ ਤੇ ਖਾਲਸਾਈ ਜੀਵਨ ਤੇ ਰਹਿਤ ਧਾਰਨ ਕਰਨ ਦੀ ਪ੍ਰੇਰਣਾ, ਖਾਲਿਸਤਾਨ ਬਾਰੇ ਸਿਧਾਂਤਕ ਸਪੱਸ਼ਟਤਾ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਲਿਖਿਆ ਹੈ।

ਇਸ ਕਿਤਾਬ ਵਿਚ ਭਾਈ ਸੁੱਖਾ-ਜਿੰਦਾ ਦੀਆਂ ਨਿਸ਼ਾਨੀਆਂ ਦੀਆਂ ਤਸਵੀਰਾਂ ਅਤੇ ਵੇਰਵੇ ਵੀ ਸ਼ਾਮਿਲ ਕੀਤੇ ਗਏ ਹਨ।

ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

ਕਿਤਾਬ - ਖਾਲਸਾ ਬੁੱਤ ਨਾ ਮਾਨੈ ਕੋਇਸੰਪਾਦਕ - ਪਰਮਜੀਤ ਸਿੰਘ ਗਾਜੀ, ਰਵਿੰਦਰਪਾਲ ਸਿੰਘਗੁਰੂ ਦੇ ਸਿੱਖ ਲਈ ਕਿਸੇ ਅਕਾਰ ਜਾਂ ਦੇਹ ਨੂੰ ਗੁਰੂ ਰੂਪ ਜਾ...
03/11/2023

ਕਿਤਾਬ - ਖਾਲਸਾ ਬੁੱਤ ਨਾ ਮਾਨੈ ਕੋਇ
ਸੰਪਾਦਕ - ਪਰਮਜੀਤ ਸਿੰਘ ਗਾਜੀ, ਰਵਿੰਦਰਪਾਲ ਸਿੰਘ

ਗੁਰੂ ਦੇ ਸਿੱਖ ਲਈ ਕਿਸੇ ਅਕਾਰ ਜਾਂ ਦੇਹ ਨੂੰ ਗੁਰੂ ਰੂਪ ਜਾਨਣਾ ਤੇ ਪੂਜਣਾ ਵਿਵਰਜਤ ਹੈ ਤਾਂ ਅਜਿਹੀ ਦੇਹ ਦਾ ਬੁੱਤ, ਤਸਵੀਰ, ਫ਼ਿਲਮ ਜਾਂ ਪਾਤਰ ਦੇ ਰੂਪ ਵਿੱਚ ਉਸ ਨੂੰ ਸਟੇਜ 'ਤੇ ਦਿਖਾਉਣਾ ਜਾਂ ਫ਼ਿਲਮਾਉਣਾ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਹੈ?
ਪਰਮਿੰਦਰ ਸਿੰਘ (ਡਾ.)

🟠 ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ 👇🏻
🔗 https://wa.me/p/5381224122000759/919988868181 🔗

📢 ਨਵੀਂ ਕਿਤਾਬ ਜਾਰੀ📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਭਾਈ ਸ...
03/11/2023

📢 ਨਵੀਂ ਕਿਤਾਬ ਜਾਰੀ

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ

ਭਾਈ ਸਾਹਿਬਾਨ ਦੀਆਂ ਚਿੱਠੀਆਂ ਦਾ ਮਜ਼ਮੂਨ ਅਜ਼ਾਦ ਜੀਵਨ ਦਾ ਝਲਕਾਰਾ ਦਿੰਦਾ ਹੈ। ਉਹਨਾਂ ਦੀਆਂ ਕੀਤੀਆਂ ਆਮ ਗੱਲਾਂ ਤੇ ਹਾਸਾ-ਮਖੌਲ ਵੀ ਉਹਨਾਂ ਦੀ ਸ਼ਹਾਦਤ ਦੇ ਪ੍ਰਸੰਗ ਵਿਚ ਵੇਖਿਆਂ ਵੱਡੇ ਅਰਥ ਦਿੰਦਾ ਹੈ। ਇਹਨਾਂ ਚਿੱਠੀਆਂ ਵਿਚ ਭਾਈ ਸਾਹਿਬਾਨ ਨੇ ਗੁਰਬਾਣੀ ਪ੍ਰੇਮ, ਗੁਰਮਤਿ ਦੀ ਮਾਰਗ ਸੇਧ, ਨਾਮ ਸਿਮਰਨ ਦੀ ਮਹਿਮਾ, ਗੁਰਬਾਣੀ ਪੜ੍ਹਨ, ਨਾਮ ਸਿਮਰਨ ਕਰਨ ਤੇ ਖਾਲਸਾਈ ਜੀਵਨ ਤੇ ਰਹਿਤ ਧਾਰਨ ਕਰਨ ਦੀ ਪ੍ਰੇਰਣਾ, ਖਾਲਿਸਤਾਨ ਬਾਰੇ ਸਿਧਾਂਤਕ ਸਪੱਸ਼ਟਤਾ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਲਿਖਿਆ ਹੈ।

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

📢 ਨਵੀਂ ਕਿਤਾਬ ਜਾਰੀ📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਭਾਈ ਸ...
02/11/2023

📢 ਨਵੀਂ ਕਿਤਾਬ ਜਾਰੀ

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ

ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਜੇਲ੍ਹ ਦੇ ਜੀਵਨ ਦੌਰਾਨ ਕਈ ਚਿੱਠੀਆਂ ਲਿਖੀਆਂ।
ਭਾਈ ਸਾਹਿਬਾਨ ਦੀਆਂ ਇਹ ਚਿੱਠੀਆਂ ਪੜ੍ਹਦਿਆਂ ਉਹਨਾਂ ਦੀ ‘ਧੁਰ ਥੀਂ ਅਜ਼ਾਦ' ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਪੜ੍ਹਦਿਆਂ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਕਿਵੇਂ ਉਹ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਅਡੋਲ ਤੇ ਪ੍ਰਸੰਨ ਚਿਤ ਖੜ੍ਹੇ ਸਨ ਤੇ ‘ਯਾਰੜੇ ਦੀ ਗਲਵੱਕੜੀ' ਤੇ ਸ਼ਹਾਦਤ ਦੀ ਸੁਲੱਖਣੀ ਘੜੀ ਦੀ ਉਡੀਕ ਕਰ ਰਹੇ ਹਨ। ਇਸੇ ਅਹਿਸਾਸ ਦੇ ਮੱਦੇਨਜ਼ਰ ਹੀ ਇਸ ਕਿਤਾਬ ਦਾ ਨਾਮ ‘ਅਜ਼ਾਦਨਾਮਾ' ਰੱਖਣ ਦਾ ਫੁਰਨਾ ਬਣਿਆ।

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

📢 ਨਵੀਂ ਕਿਤਾਬ ਜਾਰੀ📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਜੇਲ੍ਹ...
31/10/2023

📢 ਨਵੀਂ ਕਿਤਾਬ ਜਾਰੀ

📒 ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ

ਜੇਲ੍ਹ ਚਿੱਠੀਆਂ ਆਪਣੇ ਆਪ ਵਿਚ ਇਤਿਹਾਸਕ ਦਸਤਾਵੇਜ਼ਾਂ ਦੀ ਇਕ ਅਹਿਮ ਵੰਨਗੀ ਹੈ। ਸਿੱਖ ਜਗਤ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਗ਼ਦਰ ਲਹਿਰ ਮੌਕੇ ਹੋਈ ਕੈਦ ਦੌਰਾਨ ਜੇਲ੍ਹ ਵਿਚੋਂ ਲਿਖੀਆਂ ਗਈਆਂ ਜੇਲ੍ਹ ਚਿੱਠੀਆਂ ਬਹੁਤ ਮਕਬੂਲ ਹਨ। ਗ਼ਦਰ ਲਹਿਰ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਜੇਲ੍ਹ ਵਿਚੋਂ ਲਿਖੀ ਗਈ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ' ਵੀ ਇਕ ਤਰ੍ਹਾਂ ਨਾਲ ਜੇਲ੍ਹ ਚਿੱਠੀਆਂ ਦਾ ਹੀ ਦਸਤਾਵੇਜ਼ ਹੈ ਕਿਉਂਕਿ ਉਹ ਕੈਦ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਖਤਰਿਆਂ ਦੇ ਬਾਵਜੂਦ ਆਪਣੀ ਆਤਮ-ਬਿਆਨੀ ਜੇਲ੍ਹ ਵਿਚੋਂ ਲਿਖ ਕੇ ਭੇਜਦੇ ਰਹੇ ਜੋ ਕਿ ਸਮਕਾਲੀ ਪਰਚਿਆਂ ਵਿਚ ਛਪਦੀ ਰਹੀ।

ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਜੇਲ੍ਹ ਦੇ ਜੀਵਨ ਦੌਰਾਨ ਕਈ ਚਿੱਠੀਆਂ ਲਿਖੀਆਂ।

ਭਾਈ ਸਾਹਿਬਾਨ ਦੀਆਂ ਇਹ ਚਿੱਠੀਆਂ ਪੜ੍ਹਦਿਆਂ ਉਹਨਾਂ ਦੀ ‘ਧੁਰ ਥੀਂ ਅਜ਼ਾਦ' ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਪੜ੍ਹਦਿਆਂ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਕਿਵੇਂ ਉਹ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਅਡੋਲ ਤੇ ਪ੍ਰਸੰਨ ਚਿਤ ਖੜ੍ਹੇ ਸਨ ਤੇ ‘ਯਾਰੜੇ ਦੀ ਗਲਵੱਕੜੀ' ਤੇ ਸ਼ਹਾਦਤ ਦੀ ਸੁਲੱਖਣੀ ਘੜੀ ਦੀ ਉਡੀਕ ਕਰ ਰਹੇ ਹਨ। ਇਸੇ ਅਹਿਸਾਸ ਦੇ ਮੱਦੇਨਜ਼ਰ ਹੀ ਇਸ ਕਿਤਾਬ ਦਾ ਨਾਮ ‘ਅਜ਼ਾਦਨਾਮਾ' ਰੱਖਣ ਦਾ ਫੁਰਨਾ ਬਣਿਆ।

ਭਾਈ ਸਾਹਿਬਾਨ ਦੀਆਂ ਚਿੱਠੀਆਂ ਦਾ ਮਜ਼ਮੂਨ ਅਜ਼ਾਦ ਜੀਵਨ ਦਾ ਝਲਕਾਰਾ ਦਿੰਦਾ ਹੈ। ਉਹਨਾਂ ਦੀਆਂ ਕੀਤੀਆਂ ਆਮ ਗੱਲਾਂ ਤੇ ਹਾਸਾ-ਮਖੌਲ ਵੀ ਉਹਨਾਂ ਦੀ ਸ਼ਹਾਦਤ ਦੇ ਪ੍ਰਸੰਗ ਵਿਚ ਵੇਖਿਆਂ ਵੱਡੇ ਅਰਥ ਦਿੰਦਾ ਹੈ। ਇਹਨਾਂ ਚਿੱਠੀਆਂ ਵਿਚ ਭਾਈ ਸਾਹਿਬਾਨ ਨੇ ਗੁਰਬਾਣੀ ਪ੍ਰੇਮ, ਗੁਰਮਤਿ ਦੀ ਮਾਰਗ ਸੇਧ, ਨਾਮ ਸਿਮਰਨ ਦੀ ਮਹਿਮਾ, ਗੁਰਬਾਣੀ ਪੜ੍ਹਨ, ਨਾਮ ਸਿਮਰਨ ਕਰਨ ਤੇ ਖਾਲਸਾਈ ਜੀਵਨ ਤੇ ਰਹਿਤ ਧਾਰਨ ਕਰਨ ਦੀ ਪ੍ਰੇਰਣਾ, ਖਾਲਿਸਤਾਨ ਬਾਰੇ ਸਿਧਾਂਤਕ ਸਪੱਸ਼ਟਤਾ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਲਿਖਿਆ ਹੈ।

ਇਸ ਕਿਤਾਬ ਵਿਚ ਭਾਈ ਸੁੱਖਾ-ਜਿੰਦਾ ਦੀਆਂ ਨਿਸ਼ਾਨੀਆਂ ਦੀਆਂ ਤਸਵੀਰਾਂ ਅਤੇ ਵੇਰਵੇ ਵੀ ਸ਼ਾਮਿਲ ਕੀਤੇ ਗਏ ਹਨ।

ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

👉🏻 ਦੁਨੀਆਂ ਭਰ ਵਿਚ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/6587360504709580/919988868181 🔗

Address

Anandpur Sahib
140118

Alerts

Be the first to know and let us send you an email when ਬਿਬੇਕਗੜ੍ਹ ਪ੍ਰਕਾਸ਼ਨ posts news and promotions. Your email address will not be used for any other purpose, and you can unsubscribe at any time.

Contact The Business

Send a message to ਬਿਬੇਕਗੜ੍ਹ ਪ੍ਰਕਾਸ਼ਨ:

Videos

Share

Category

Other Publishers in Anandpur Sahib

Show All

You may also like