Can5aab

Can5aab ਨਿਰਪੱਖ ਤੇ ਨਵੀਂ ਖ਼ਬਰ ਲਈ ਅਪਣੇ ਪੇਜ਼ ਨਾਲ ਜ?
(1)

ਉਸ ਇਨਸਾਨ ਨੂੰ ਯਾਦ ਕਰਦਿਆਂ ਜਿਸ ਨੂੰ ਪੰਜਾਬੀ ਜਿਊਂਦੇ ਜੀਅ ਸਮਝ ਨਾ ਸਕੇ . . ...     ---ਸੰਦੀਪ ਸਿੰਘ ਉਰਫ ਦੀਪ ਸਿੱਧੂ ---ਸਮਾਂ ਆਪਣੀ ਚਾਲੇ ਚ...
01/21/2023

ਉਸ ਇਨਸਾਨ ਨੂੰ ਯਾਦ ਕਰਦਿਆਂ ਜਿਸ ਨੂੰ ਪੰਜਾਬੀ ਜਿਊਂਦੇ ਜੀਅ ਸਮਝ ਨਾ ਸਕੇ . . ... ---ਸੰਦੀਪ ਸਿੰਘ ਉਰਫ ਦੀਪ ਸਿੱਧੂ ---
ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ , ਇਸ ਸੰਸਾਰ 'ਤੇ ਇਨਸਾਨ ਦਾ ਆਉਣਾ-ਜਾਣਾ ਤੈਅ ਹੈ , ਜਾਣ ਵਾਲਿਆਂ ਨੂੰ ਲੋਕ ਦੋ-ਚਾਰ ਦਿਨ ਯਾਦ ਕਰਦੇ ਹਨ ਤੇ ਭੁੱਲ ਜਾਂਦੇ ਹਨ।
ਪਰ ਮਰਹੂਮ ਦੀਪ ਸਿੱਧੂ ਨੂੰ ਦਿਲਾਂ 'ਚੋਂ ਭੁਲਾਉਣਾ ਬਹੁਤ ਹੀ ਅੱਖਾ ਹੈ । ਮੈਂ ਸਮਝਦਾ ਹਾਂ ਕਿ ਦੀਪ ਸਿੱਧੂ ਦੇ ਚਲੇ ਜਾਣ ਨਾਲ ਜਿਹੜਾ ਖਲਾਅ ਪੰਜਾਬ 'ਚ ਪੈਦਾ ਹੋਇਆ, ਉਹ ਹਾਲੇ ਤੱਕ ਭਰਿਆ ਨਹੀਂ ਜਾ ਸਕਿਆ ਅਤੇ ਸ਼ਾਇਦ ਇਹ ਭਰਿਆ ਵੀ ਨਾ ਜਾ ਸਕੇ । ਉਸਦੀ ਨਿਮਰਤਾ, ਇਤਿਹਾਸ ਦਾ ਵਿਸ਼ਾਲ ਗਿਆਨ, ਭਾਸ਼ਾਵਾਂ ਦੀ ਮੁਹਾਰਤ, ਦੂਰਅੰਦੇਸ਼ੀ ਵਾਲੀ ਸੋਚ, ਪੰਜਾਬ ਦਾ ਦਰਦ ਅਤੇ ਬੇਅਥਾਹ ਸ਼ਹਿਨਸ਼ੀਲਤਾ ਅਨੇਕਾਂ ਗੁਣਾਂ ਦਾ ਸੁਮੇਲ ਸੀ ਦੀਪ ਸਿੱਧੂ।
ਪਰ ਇਸ ਗੱਲ ਦਾ ਅਫਸੋਸ ਹੀ ਰਹੇਗਾ ਕਿ ਪੰਜਾਬੀਆਂ ਨੇ ਉਸਨੂੰ ਜਿਊਂਦੇ ਜੀਅ ਸਮਝਿਆ ਨਹੀਂ। ਜਦੋਂ ਤੱਕ ਉਸ ਦੀਆਂ ਦੂਰਅੰਦੇਸ਼ੀ ਵਾਲੀਆਂ ਗੱਲਾਂ ਲੋਕਾਂ ਨੂੰ ਸਮਝ ਆਈਆਂ, ਉਹ ਬਹੁਤ ਦੂਰ ਜਾ ਚੁੱਕਿਆ ਸੀ ।
ਦੀਪ ਸਿੱਧੂ ਵਰਗੇ ਇਨਸਾਨ ਮਰ ਕਿ ਵੀ ਲੋਕ ਮਨਾਂ 'ਚ ਇੱਕ ਸੰਸਥਾ ਬਣ ਕਿ ਅਮਰ ਹੋ ਜਾਂਦੇ ਹਨ।
ਦੀਪ ਸਿੱਧੂ ਦੀ ਯਾਦ ਉਸਾਰੀ ਜਾਣ ਵਾਲੀ ਯਾਦਗਾਰ ਦਾ ਨੀਂਹ ਪੱਥਰ 5 ਫਰਵਰੀ, ਨੂੰ ਲੁਧਿਆਣਾ ਵਿਖੇ ਰੱਖਿਆ ਜਾ ਰਿਹਾ ਹੈ । ਦੀਪ ਸਿੱਧੂ ਮੈਮੋਰੀਅਲ ਟਰੱਸਟ ਵੱਲੋਂ ਹੇਠਲੇ ਪੋਸਟਰ 'ਚ ਸਾਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਸਮੂਹ ਪੰਜਾਬੀਆਂ ਨੂੰ ਸਮਾਗਮ 'ਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ।
(ਗੁਰਮੁੱਖ ਸਿੰਘ ਬਾਰੀਆ)

01/12/2023

_____ਗਾਂਧੀ ਪਰਿਵਾਰ ਅਤੇ ਸਿੱਖ _____
ਕੀ ਰਾਹੁਲ ਗਾਂਧੀ ਸਿੱਖਾਂ ਦਾ ਸਿਆਸੀ ਆਗੂ ਹੋ ਸਕਦਾ ਹੈ ?
👉ਰਾਹੁਲ ਗਾਂਧੀ ਆਪਣੀ ਦਾਦੀ ਨੂੰ ਸ਼ਹੀਦ ਮੰਨਦਾ ਹੈ ਜਾਂ ਕਾਤਲ?
👉ਗਾਂਧੀ ਪਰਿਵਾਰ ਨੇ "84 ਦੇ ਕਤਲੇਆਮ ਦੀ ਮੁਆਫੀ ਆਪ ਮੰਗਣ ਦੀ ਬਜਾਏ ਇੱਕ ਸਿੱਖ ਤੋਂ ਹੀ ਮੁਆਫ਼ੀ ਕਿਉਂ ਮੰਗਵਾਈ??
(ਗੁਰਮੁੱਖ ਸਿੰਘ ਬਾਰੀਆ)
ਅੱਜ ਕੱਲ੍ਹ ਜਦੋਂ ਕਾਂਗਰਸ ਦਾ ਕੌਮੀ ਆਗੂ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਹੈ ਤਾਂ ਸ਼ੋਸ਼ਲ ਮੀਡੀਆ 'ਤੇ ਇਸ ਗੱਲ ਦੀ ਬਹਿਸ ਚੱਲ ਰਹੀ ਹੈ ਕਿ ਕੀ ਸਿੱੱਖਾਂ ਨੂੰ ਅਜਿਹੇ ਪਰਿਵਾਰ ਦੇ ਵਾਰਿਸ ਨੂੰ ਵਾਕਿਆ ਹੀ ਆਪਣਾ ਸਿਆਸੀ ਆਗੂ ਮੰਨਣਾ ਜਾਂ ਸਮਝਣਾ ਚਾਹੀਦਾ ਹੈ ਜਿਸ ਗਾਂਧੀ ਪਰਿਵਾਰ ਨੂੰ ਸਿੱਖ ਕੌਮ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਅਤੇ 1984 'ਚ ਦੇਸ਼ ਭਰ 'ਚ ਸਿੱਖਾਂ ਦੇ ਕੀਤੇ ਕਤਲੇਆਮ ਦਾ ਦੋਸ਼ੀ ਮੰਨ ਦੀ ਹੈ । ਗਾਂਧੀ ਪਰਿਵਾਰ 'ਤੇ ਲੱਗਦਾ ਇਹ ਇੱੱਕ ਦੋਸ਼ ਨਹੀਂ ਬਲ ਕਿ ਨੰਗਾ ਚਿੱਟਾ ਸੱਚ ਹੈ ਜੋ ਕਲੰਕ ਬਣ ਕਿ ਗਾਂਧੀ ਪਰਿਵਾਰ ਦੇ ਮੱਥੇ 'ਤੇ ਪੀੜ੍ਹੀ ਦਰ ਪੀੜ੍ਹੀ ਚਮਕਦਾ ਰਹੇਗਾ ।
ਹੁਣ ਵੱਡਾ ਸਵਾਲ ਇਹ ਹੈ ਕਿ ਕੀ ਸਿੱਖ ਕੌਮ ਰਾਹੁਲ ਗਾਂਧੀ ਨੂੰ ਉਸਦੇ ਪਰਿਵਾਰ (ਦਾਦੀ ਅਤੇ ਬਾਪ) ਦੇ ਕੀਤੇ ਦੀ ਸਜ਼ਾ ਦੇਵੇ ? ਜਾਂ ਉਸ ਨੂੰ ਕਟਹਿਰੇ 'ਚ ਖੜਾ ਕਰੇ , ਉਸ ਨਾਲ ਦਿਲੋਂ ਨਫ਼ਰਤ ਰੱਖੇ ?
ਆਪਣੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਕਹਿ ਸਕਦੇ ਹਾਂ ਕਿ ਨਿੱਜੀ ਜ਼ਿੰਦਗੀ 'ਚ ਵਿਚਰਦਿਆਂ ਰਾਹੁਲ ਗਾਂਧੀ ਨਾਲ ੳਸਦੇ ਵੱਡਿਆਂ ਦੇ ਗੁਨਾਹ ਕਰਕੇ ਉਸ ਨਾਲ ਨਫ਼ਰਤ ਕਰਨੀ ਜਾਂ ਉਸ ਨੂੰ ਸਜ਼ਾ ਦੇਣੀ ਜਾਇਜ਼ ਨਹੀਂ ।
ਪਰ ਸਿੱਖਾਂ ਵੱੱਲੋਂ ਗਾਂਧੀ ਪਰਿਵਾਰ ਦੇ ਵਾਰਿਸਾਂ ਨੂੰ ਆਪਣਾ ਸਿਆਸੀ ਆਗੂ ਮੰਨ ਲੈਣਾਂ ਇੱਕ ਬੱਜਰ ਗਲਤੀ ਹੈ । ਜੋ ਸਿੱਖ ਅਜਿਹਾ ਕਰਨ 'ਚ ਮਾਣ ਮਹਿਸੂਸ ਕਰਦੇ ਹਨ , ਉਹ ਸਿੱਖ ਨਹੀਂ ਹੋ ਸਕਦੇ । ਰਾਹੁਲ ਗਾਂਧੀ ਪਿੱਛੇ ਪੱਗਾਂ 'ਚ ਸਿਰ ਫਸਾ ਕਿ ਨਾਅਰੇ ਮਾਰਨ ਵਾਲੇ ਕੀ ਇਸ ਗੱਲ ਦਾ ਜਵਾਬ ਦੇਣ ਗਏ ਕਿ ਜਿਸ ਇੰਦਰਾ ਗਾਂਧੀ ਨੂੰ ਸਿੱਖ ਆਪਣੀ ਕੌਮ ਦੀ ਕਾਤਲ ਮੰਨਦੇ ਹਨ ਤਾਂ ਰਾਹੁਲ ਗਾਂਧੀ ਆਪਣੀ ਦਾਦੀ ਨੂੰ ਕਾਤਲ ਮੰਨਦਾ ਹੈ ਜਾਂ ਸ਼ਹੀਦ । ਕਾਤਲਾਂ ਦੀ ਸਮਾਧ 'ਤੇ ਕੋਈ ਫੁੱਲਾਂ ਦੀ ਮਾਲਾ ਕਿਵੇਂ ਚੜਾ ਸਕਦਾ ਹੈ ? ਕੀ ਰਾਹੁਲ ਗਾਂਧੀ ਨੂੰ ਆਪਣਾ ਆਗੂ ਮੰਨਣ ਵਾਲੇ ਲੋਕ ਕੀ ਇਸ ਗੱਲ ਦਾ ਜਵਾਬ ਦੇਣਗੇ ਕਿ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੇ ਕੇਂਦਰ 'ਚ ਸਰਕਾਰ ਹੁੰਦਿਆਂ ਸੰਸਦ 'ਚ "84 ਦੇ ਸਿੱਖ ਕਤਲੇਆਮ ਦੀ ਆਪ ਮੁਆਫੀ ਮੰਗਣ ਦੀ ਬਜਾਏ ਇੱਕ ਸਿੱਖ ਕੋਲੋਂ ਹੀ ਮੁਆਫੀ ਕਿਉਂ ਮੰਗਵਾਈ??

ਨਵੇਂ ਸਾਲ ਸਵੇਰ ਹੀ ਕਿਵੇਂ ਛਾਇਆ ਉਸ ਦੀ ਜ਼ਿੰਦਗੀ 'ਚ ਹਨੇਰਾ 👉 ਇਲਾਜ਼ ਲਈ ਤੜਫਦੀ ਮਰੀ ਪਤਨੀ  - ਪਤੀ ਮੰਗ ਰਿਹੈ ਕੈਨੇਡਾ ਦੀ ਸਿਹਤ ਵਿਵਸਥਾ ਤੋਂ ਜਵ...
01/11/2023

ਨਵੇਂ ਸਾਲ ਸਵੇਰ ਹੀ ਕਿਵੇਂ ਛਾਇਆ ਉਸ ਦੀ ਜ਼ਿੰਦਗੀ 'ਚ ਹਨੇਰਾ
👉 ਇਲਾਜ਼ ਲਈ ਤੜਫਦੀ ਮਰੀ ਪਤਨੀ - ਪਤੀ ਮੰਗ ਰਿਹੈ ਕੈਨੇਡਾ ਦੀ ਸਿਹਤ ਵਿਵਸਥਾ ਤੋਂ ਜਵਾਬ

ਕੈਨੇਡਾ 'ਚ ਨਵੇਂ ਸਾਲ ਦਾ ਸੂਰਜ ਜਦੋਂ ਸਾਰਿਆਂ ਲਈ ਉਮੀਦਾਂ ਲੈ ਕਿ ਚੜ੍ਹਿਆ ਤਾਂ ਨੋਵਾ ਸਕੋਸ਼ੀਆ ਸੂਬੇ ਦੇ ਇੱਕ ਵਿਅਕਤੀ ਦੀ ਜ਼ਿੰਦਗੀ 'ਚ ਉਸ ਵਕਤ ਹਨੇਰਾ ਛਾ ਗਿਆ ਜਦੋਂ ਹਸਪਤਾਲ 'ਚ ਇਲਾਜ਼ ਨੂੰ ੳਡੀਕਦੀ ਉਸਦੀ ਪਤਨੀ ਨੇ ਦਮ ਤੋੜ ਦਿੱਤਾ । ਗੁੰਟਰ ਹਾਫ ਨਾਮ ਦਾ ਇਹ ਵਿਅਕਤੀ ਆਪਣੀ ਪਤਨੀ ਦੀ ਮੌਤ ਦਾ ਇੰਨਸਾਫ ਮੰਗ ਰਿਹਾ ਹੈ ਕਿ ਆਖਿਰ ਉਸਦੀ ਪਤਨੀ ਨੂੰ ਸਮੇਂ ਸਿਰ ਇਲਾਜ ਕਿਉਂ ਨਹੀਂ ਮਿਲਿਆ ।
ਉਸਦਾ ਦੋਸ਼ ਹੈ ਕਿ ਹੈ ਕਿ ਬੀਤੀ 31 ਦਸੰਬਰ ਦੀ ਰਾਤ ਜਦੋਂ ਉਹ ਆਪਣੀ 37 ਸਾਲ ਦੀ ਪਤਨੀ ਐਲੀਸਨ ਨੂੰ ਪੇਟ ਦੀ ਦਰਦ ਕਾਰਨ ਨੇੜਲੇ ਹਸਪਤਾਲ ਦੀ ਐਂਮਰਜੈਂਸੀ 'ਚ ਲੈ ਕਿ ਆਇਆ ਤਾਂ ਮੁੱਢਲੀ ਚੈੱਕਅਪ ਤੋੰ ਬਾਅਦ 7 ਘੰਟੇ ਤੱਕ ਉਸਦੀ ਪਤਨੀ ਨਾਂ ਤਾ ਡਾਕਟਰ ਦੀ ਸੇਵਾ ਮਿਲੀ ਅਤੇ ਨਾਂ ਹੀ ਕੋਈ ਬੈੱਡ ਦਿੱਤਾ ਗਿਆ। ਜਦੋਂ ਕਿ ਉਸਦੀ ਪਤਨੀ ਲਗਾਤਾਰ ਕਈ ਘੰਟੇ ਦਰਦ ਨਾਲ ਤੜਪਦੀ ਰਹੀ
ਉਸਦੇ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਸਟਾਫ ਡਾਕਟਰ ਜਾਂ ਬੈੱਡ ਦੀ ਸਰਵਿਸ ਦੇਣ ਤੋਂ ਅਸਮਰੱਥਾ ਹੀ ਜ਼ਾਹਿਰ ਕਰਦਾ ਰਿਹਾ। ਜਦੋਂ ਨੂੰ ਡਾਕਟਰ ਆਇਆ ਅਤੇ ਬੈੱਡ ਦਿੱਤਾ ਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਭਾਵ ਉਸ ਦੀ ਪਤਨੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਅਤੇ ਜ਼ਲਦ ਹੀ ਉਹ ਦਮ ਤੋੜ ਗਈ।
ਜ਼ਿੰਦਗੀ -ਮੌਤ ਭਾਵੇਂ ਰੱਬ ਦੇ ਹੱਥ ਹੈ ਪਰ ਕੈਨੇਡਾ ਵਰਗੇ ਦੇਸ਼ 'ਚ ਕਿਸੇ ਮਰੀਜ਼ ਦਾ ਘੰਟਿਆਂ ਬੱਧੀ ਦਰਦ ਨਾਲ ਤੜਫਦੇ ਰਹਿਣਾਂ
ਅਤੇ ਉਸ ਨੂੰ ਇਲਾਜ਼ ਨਾ ਮਿਲਣਾ ਕੈਨੇਡਾ ਦੀ ਸਿਹਤ ਵਿਵਸਥਾ 'ਤੇ ਕਈ ਸਵਾਲ ਖੜੇ ਕਰਦਾ ਹੈ ।
(ਗੁਰਮੁੱਖ ਸਿੰਘ ਬਾਰੀਆ)
The original owner of this content is GLOB and mail

01/06/2023

ਪੰਜ਼ਾਬੀ ਭਾਸ਼ਾ ਨੂੰ ਵਿਸਾਰ ਕੇ ਹੋਵੋਗੇ ਖੁਆਰ

ਦੋ ਦਿਨ ਪਹਿਲਾਂ ਕੈਨੇਡਾ ਪੜੵਨ ਆਏ  ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਦੋ ਦਿਨ ਪਹਿਲਾਂ ਹੀ ਪਟਿਆਲਾ ਤੋੰ ਕੈਨੇਡਾ ਪੜਾਈ ਲਈ ਆਏ ਹਸ਼ੀਸ਼ ਸਿੰਘ...
12/30/2022

ਦੋ ਦਿਨ ਪਹਿਲਾਂ ਕੈਨੇਡਾ ਪੜੵਨ ਆਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਦੋ ਦਿਨ ਪਹਿਲਾਂ ਹੀ ਪਟਿਆਲਾ ਤੋੰ ਕੈਨੇਡਾ ਪੜਾਈ ਲਈ ਆਏ ਹਸ਼ੀਸ਼ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਹਸ਼ੀਸ਼ ਸਿੰਘ ਕੁੁ ਘੰਟੇ ਪਹਿਲਾਂ ਹੀ ਪਟਿਆਲਾ ਤੋਂ ਬਰੈਂਪਟਨ ਸ਼ਹਿਰ ਵਿੱਚ ਸਟੱਡੀ ਵੀਜੇ ‘ਤੇ ਆਇਆ ਸੀ। ਹਾਲੇ ਪਰਿਵਾਰ ਇਸ ਗੱਲ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਚੱਲਾ ਗਿਆ ਹੈ ਪਰ ਸਿਰਫ਼ ਦੋ ਦਿਨ ਬਾਅਦ ਹਸ਼ੀਸ਼ ਸਿੰਘ ਨੂੰ ਅਚਾਨਕ ਹੋਏ ਅਟੈਕ ਨੇ ਘਰ ਵਿੱਚ ਗਮ ਦਾ ਮਾਹੌਲ ਬਣਾ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਸਾਲ ਸੈਂਕੜੇ ਪੰਜਾਬੀ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀਆਂ ਦਿਲ ਦਾ ਦੌਰਾ ਪੈਣ ਨਾਲ ਮੌਤਾਂ ਹੋਈਆਂ ਹਨ ।
(ਗੁਰਮੁੱਖ ਸਿੰਘ ਬਾਰੀਆ)
ਤਸਵੀਰ: ਪੌਲਟਿਕਸ ਪੰਜਾਬ

ਕੈਨੇਡਾ 'ਚ ਹਰ ਪੰਜ ਮਿੰਟ ਬਾਅਦ ਪੈੰਦਾ ਹੈ ਦਿਲ ਦਾ ਦੌਰਾ ਯੂਨੀਵਰਸਿਟੀ ਆਫ ਕੈਲਗਰੀ ਦੀ ਤਾਜ਼ਾ ਰਿਪੋਰਟ ਮੁਤਾਬਕ ਕੈਨੇਡਾ 'ਚ ਹਰ ਪੰਜ ਮਿੰਟ ਬਾਅਦ ਇ...
12/28/2022

ਕੈਨੇਡਾ 'ਚ ਹਰ ਪੰਜ ਮਿੰਟ ਬਾਅਦ ਪੈੰਦਾ ਹੈ ਦਿਲ ਦਾ ਦੌਰਾ

ਯੂਨੀਵਰਸਿਟੀ ਆਫ ਕੈਲਗਰੀ ਦੀ ਤਾਜ਼ਾ ਰਿਪੋਰਟ ਮੁਤਾਬਕ ਕੈਨੇਡਾ 'ਚ ਹਰ ਪੰਜ ਮਿੰਟ ਬਾਅਦ ਇੱੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ । 2017 ਤੋਂ 2018 ਤੱਕ ਹੀ 10,8707 ਲੋਕ ਦਿਲ ਦਾ ਦੌਰਾ ਪੈਣ ਨਾਲ ਹਸਪਤਾਲ ਦਾਖਲ ਕਰਾਏ ਗਏ ਹਨ । ਯੂਨੀਵਰਸਿਟੀ ਦੇ Heart and Strok ਵਿਭਾਗ ਵੱਲੋਂ ਇਸ ਦਾ ਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ ਮੰਨਿਆ ਗਿਆ ਹੈ.।
ਦੱਸਣਯੋਗ ਹੈ ਕਿ ਪਿੱਛਲੇ ਸਮੇਂ ਦੌਰਾਨ ਕੈਨੇਡਾ 'ਚ ਵੱਡੀ ਪੱਧਰ 'ਤੇ ਹਰਟ ਅਟੈਕ ਨਾਲ ਮੌਤਾਂ ਹੋਈਆਂ ਹਨ ਜਿਹਨਾਂ 'ਚ ਵੱਡੀ ਗਿਣਤੀ ਵਿੱਚ ਪੰਜਾਬ ਤੋ ਆਏ ਅੰਤਰ-ਰਾਸ਼ਟਰੀ ਵਿਦਿਆਰਥੀ ਵੀ ਸ਼ਾਮਿਲ ਹਨ।
(ਗੁਰਮੁੱਖ ਸਿੰਘ ਬਾਰੀਆ)

ਨਵੇਂ ਸਾਲ ਤੋਂ ਕੈਨੇਡਾ ‘ਚ ਟਰੱਕਾਂ ‘ਤੇ ਲਾਗੂ ਹੋਵੇਗੀ ELD👉ਕਿਊਬੈੱਕ ‘ਚ ਟਰੱਕਾਂ ‘ਤੇ ELD ਲਾਗੂ ਕਰਨ ‘ਚ ਹੋ ਸਕਦੀ ਹੈ ਦੇਰੀਅਮਰੀਕਾ ਤੋਂ ਬਾਅਦ ਹ...
12/22/2022

ਨਵੇਂ ਸਾਲ ਤੋਂ ਕੈਨੇਡਾ ‘ਚ ਟਰੱਕਾਂ ‘ਤੇ ਲਾਗੂ ਹੋਵੇਗੀ ELD
👉ਕਿਊਬੈੱਕ ‘ਚ ਟਰੱਕਾਂ ‘ਤੇ ELD ਲਾਗੂ ਕਰਨ ‘ਚ ਹੋ ਸਕਦੀ ਹੈ ਦੇਰੀ

ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਭਰ ‘ਚ ਜਦੋਂ ਟਰੱਕਾਂ ‘ਤੇ ELD (ELECTRONIC LOGGING DEVICE) 1 ਜਨਵਰੀ 2023 ਤੋਂ ਲਾਗੂ ਹੋਣ ਜਾ ਰਹੀ ਹੈ ਤਾਂ ਕਿਊਬੈੱਕ ਸੂਬੇ ‘ਚ ਹਾਲੇ ਇਸ ਨੂੰ ਲਾਗੂ ਕਰਨ ‘ਚ ਹੋਰ ਸਮਾਂ ਲੱਗ ਸਕਦਾ ਹੈ ।
ਕਿਊਬੈੱਕ ਟਰੱਕ ਐਸੋਸੀਏਸ਼ਨ ਦੇ ਪ੍ਰਧਾਨ Marc Cadieux ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਸੂਬੇ ‘ਚ ELD ਲਾਗੂ ਕਰਨ ‘ਚ ਹਾਲੇ ਮਾਰਚ ਤੱਕ ਦਾ ਸਮਾਂ ਲੱਗ ਸਕਦਾ ਹੈ ।
ਇਸ ਦੇਰੀ ਦਾ ਮੁੱਖ ਕਾਰਨ ਸੂਬੇ ‘ਚ ਡਰਾਈਵਿੰਗ ਅਤੇ ਬ੍ਰੇਕ ਦੇ ਨਿਯਮਾਂ ਦਾ ਮੁੜ ਤੋਂ ਮੁਲਾਂਕਣ ਕਰਨਾ ਹੈ ਜਿਸ ਲਈ ਨਵਾਂ ਕਨੂੰਨ ਲਿਆਉਣ ਦਾ ਵਿਚਾਰ ਹੈ । ਇਸ ਸੰਬੰਧੀ ਐਸੋਸੀਏਸ਼ਨ ਦੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵੀ ਹੋਈ ਹੈ ।
ਦੱਸਣਯੋਗ ਹੈ ਕਿ ਨਵੇੱਂ ਸਾਲ ਤੋਂ ਸਾਰੇ ਕੈਨੇਡਾ ਭਰ ‘ਚ ਕਮਰਸ਼ੀਅਲ ਟਰੱਕਾਂ ‘ਚ ELD ਲਾਗੂ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਅਤ ਡ੍ਰਾਈਵਿੰਗ ਨੂੰ ਯਕੀਨੀ ਬਣਾਇਆ ਜਾ ਸਕੇ ।
(ਗੁਰਮੁੱਖ ਸਿੰਘ ਬਾਰੀਆ)

ਕੈਨੇਡਾ ਦੇ ਰੱਖਿਆ ਵਿਭਾਗ ਨੂੰ 88 ਨਵੇਂ F35 ਜੰਗੀ ਜਹਾਜ਼ ਖਰੀਦਣ ਦੀ ਮਨਜ਼ੂਰੀ ਮਿਲ ਗਈ ਹੈ । ਇਸ ਸੌਦੇ ‘ਤੇ ਕੁੱਲ 7  ਬਿਲੀਅਨ ਡਾਲਰ ਖ਼ਰਚਿਆ ਜਾਵ...
12/21/2022

ਕੈਨੇਡਾ ਦੇ ਰੱਖਿਆ ਵਿਭਾਗ ਨੂੰ 88 ਨਵੇਂ F35 ਜੰਗੀ ਜਹਾਜ਼ ਖਰੀਦਣ ਦੀ ਮਨਜ਼ੂਰੀ ਮਿਲ ਗਈ ਹੈ । ਇਸ ਸੌਦੇ ‘ਤੇ ਕੁੱਲ 7 ਬਿਲੀਅਨ ਡਾਲਰ ਖ਼ਰਚਿਆ ਜਾਵੇਗਾ । ਇਹ ਜਹਾਜ਼ ਅਮਰੀਕਾ ਤੋਂ ਖਰੀਦੇ ਜਾਣੇ ਹਨ ਅਤੇ ਇਨ੍ਹਾਂ ਦੀ ਡਿਲਿਵਰੀ 2026 ਤੱਕ ਪੜਾਅ ਵਾਰ ਹੋਵੇਗੀ ।

12/19/2022

ਸ਼ਹੀਦੀ ਹਫਤੇ ‘ਤੇ ਸਿੱਖ ਟਰਾਂਸਪੋਰਟ ਕਾਰੋਬਾਰੀਆਂ ਦੀਆਂ ਕ੍ਰਿਸਮਸ ਪਾਰਟੀਆਂ
👉ਵਪਾਰਕ ਫ਼ਾਇਦਿਆਂ ਲਈ ਤੋਹਫ਼ੇ ਵੰਡਣੇ , ਪਾਰਟੀਆਂ ਕਰਨੀਆਂ , ਸ਼ਰਾਬਾਂ ਪੀ ਕੇ ਭੰਗੜੇ ਪਾਉਣੇ ਕਿੰਨੇ ਕੁ ਜਾਇਜ਼ ?
(ਇਸ ਵਿਸ਼ੇ ਨਾਲ ਸੰਬੰਧਤ ਸ਼ੋਅ ਸੋਮਵਾਰ ਰਾਤ 8.00 ਵਜੇ ਪੰਜਾਬ ਨਗਾਰਾ 'ਤੇ )

12/15/2022

ਐਕਸਪ੍ਰੈਸ ਐਂਟਰੀ ‘ਚ ਵੱਡੀਆਂ ਤਬਦੀਲੀਆਂ ਕਰ ਸਕਦਾ ਹੈ ਕੈਨੇਡਾ
👉ਪੁਆਇੰਟ ਸਿਸਟਮ ਖਤਮ ਕਰਕੇ ਵਿਸ਼ੇਸ਼ ਨਿਪੁੰਨਤਾ ਵਾਲੇ ਲੋਕਾਂ ਨੂੰ ਸਿੱਧਾ ਸੱਦਾ ਪੱਤਰ ਦੇ ਸਕਦਾ ਹੈ ਵਿਭਾਗ
👉ਸਿਹਤ ਤੇ ਤਕਨੀਕੀ ਵਿਭਾਗਾਂ ‘ਚ ਸਟਾਫ ਨੂੰ ਪੂਰਾ ਕਰਨ ਲਈ ਕੀਤੇ ਜਾਣਗੇ ਯਤਨ

ਕੈਨੇਡਾ ਦਾ ਇਮੀਗਰੇਸ਼ਨ ਵਿਭਾਗ ਐਕਸਪ੍ਰੈਸ ਐੰਟਰੀ ‘ਚ ਬੁਲਾਏ ਜਾਣ ਵਾਲੇ ਲੋਕਾਂ ਲਈ ਵੱਡੀਆਂ ਤਬਦੀਲੀਆਂ ਕਰ ਸਕਦਾ ਹੈ । ਮਿਲੀ ਜਾਣਕਾਰੀ ਅਨੁਸਾਰ ਵਿਸ਼ੇਸ਼ ਨਿਪੁੰਨਤਾ ਵਾਲੇ ਕਿੱਤਿਆਂ ‘ਚ ਐਕਸਪ੍ਰੈਸ ਐੰਟਰੀ ਤਹਿਤ ਅਪਲਾਈ ਕਰਨ ਲੋਕਾਂ ਲਈ ਹੁਣ ਘੱਟੋ ਘੱਟ ਸਕੋਰ ਦੀ ਸ਼ਰਤ ਖਤਮ ਕਰ ਸਕਦਾ ਹੈ । ਇਸਦੇ ਨਾਲ ਹੀ ਵਿਸ਼ੇਸ਼ ਕਿੱਤਿਆਂ ‘ਚ ਮੁਹਾਰਤ ਰੱਖਣ ਵਾਲੇ ਲੋਕਾਂ ਨੂੰ ਜਲਦੀ ਬੁਲਾਉਣ ਲਈ ਕੋਈ ਫਾਸਟ ਟਰੈਕ ਵਿਧੀ ਬਣਾਈ ਜਾ ਸਕਦੀ ਹੈ ।
ਮਿਲੀ ਅਨੁਸਾਰ ਕੈਨੇਡਾ ਦੇ ਸਿਹਤ ਤੇ ਹੋਰ ਤਕਨੀਕੀ ਵਿਭਾਗਾਂ ‘ਚ ਲੇਬਰ ਦੀ ਘਾਟ ਨੂੰ
ਪੂਰਾ ਕਰਨ ਲਈ ਵਿਸ਼ੇਸ਼ ਮੁਹਾਰਤ ਵਾਲੇ ਲੋਕਾਂ ਨੂੰ ਸਕੋਰ ਵਿਧੀ ਤੋਂ ਇਲਾਵਾ ਵੀ ਸਿੱਧੇ ਤੌਰ ‘ਤੇ ਸੱਦਾ ਪੱਤਰ ਦਿੱਤੇ ਜਾ ਸਕਦੇ ਹਨ ।.
ਦੱਸਣਯੋਗ ਹੈ ਕਿ ਕੈਨੇਡਾ ‘ਚ ਇਸ ਵਕਤ ਲੇਬਰ (ਸਿਹਤ ਵਿਭਾਗ, ਤਕਨੀਕੀ ਤੇ ਹੋਰ) ਦੀ ਘਾਟ ਚੱਕ ਰਹੀ ਹੈ ਅਤੇ 2030 ਤੱਕ ਵੱਡੀ ਗਿਣਤੀ ‘ਚ ਬਹੁਤ ਸਾਰੇ ਵਿਭਾਗਾਂ ‘ਚੋਂ ਲੋਕ ਸੇਵਾ ਮੁਕਤ ਹੋਣ ਜਾ ਰਹੇ ਹਨ ਜਿਸ ਕਰਕੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਕੈਨੇਡਾ ਸਰਕਾਰ ਸਾਰੇ ਸੂਬਿਆਂ ਅਤੇ ਕਾਰੋਬਾਰੀਆਂ ਨਾਲ ਸਲਾਹ ਕਰਕੇ ਵੱਡੀ ਪੱਧਰ ਕਾਮਿਆਂ ਨੂੰ ਬੁਲਾਉਣ ਦੀ ਤਿਆਰੀ ਕਰ ਰਿਹਾ ਹੈ ।
(ਗੁਰਮੁੱਖ ਸਿੰਘ ਬਾਰੀਆ)

—-ਲਤੀਫ਼ਪੁਰਾ ‘ਚ ਘਰ ਉਜਾੜਨ ਦਾ ਮਾਮਲਾ—-ਸੁਪਰੀਮ ਕੋਰਟ ਨੇ ਹੁਕਮ ਚਾੜ੍ਹਿਆ, ਹਾਈਕੋਰਟ ਨੇ ਲਾਗੂ ਕਰਵਾਇਆ ਤੇ ਸਰਕਾਰ ਨੇ ਫੇਰਿਆ ਬਲਡੋਜ਼ਰ 👉ਗਰੀਬਾਂ ...
12/13/2022

—-ਲਤੀਫ਼ਪੁਰਾ ‘ਚ ਘਰ ਉਜਾੜਨ ਦਾ ਮਾਮਲਾ—-
ਸੁਪਰੀਮ ਕੋਰਟ ਨੇ ਹੁਕਮ ਚਾੜ੍ਹਿਆ, ਹਾਈਕੋਰਟ ਨੇ ਲਾਗੂ ਕਰਵਾਇਆ ਤੇ ਸਰਕਾਰ ਨੇ ਫੇਰਿਆ ਬਲਡੋਜ਼ਰ
👉ਗਰੀਬਾਂ ਦੀ ਛੱਤ ਦਾ ਪ੍ਰਬੰਧ ਕਿੰਨੇ ਕਰਨਾ ਸੀ ?
ਲਤੀਫਪੁਰਾ ‘ਚ ਪਿੱਛਲੇ 70 ਸਾਲ ਤੋਂ ਘਰ ਬਣਾ ਕਿ ਰਹਿ ਲੋਕਾਂ ਦੇ 35 ਘਰਾਂ ‘ਤੇ ਹਾਈਕੋਰਟ ਦੇ ਦਖਲ ਤੋਂ ਬਾਅਦ ਸਰਕਾਰ ਵੱਲੋਂ ਜੋ ਬਲਡੋਜ਼ਰ ਚਲਾਇਆ ਗਿਆ ਜਿਸ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਹਨ ਕਿ ਸਰਕਾਰ ਵੱਲੋਂ ਇਨ੍ਹਾਂ ਨੂੰ ਬੇਘਰ ਕਰਨ ਤੋਂ ਪਹਿਲਾਂ ਉਨ੍ਹਾਂ ਲਈ ਬਦਲਵੇਂ ਪ੍ਰਬੰਧ ਕਰਨੇ ਵੀ ਜਾਇਜ਼ ਨਹੀਂ ਸਮਝੇ ।
ਆਮ ਲੋਕਾਂ ਦੀ ਆਮ ਸਰਕਾਰ ਨੇ ਕੇਵਲ ਸੁਪਰੀਮ ਕੋਰਟ ਦਾ ਇੱਕੋ ਹੀ ਆਦੇਸ਼ ਜਾਰੀ ਕਿਉਂ ਰੱਖਿਆ ਜਦੋਂ ਕਿ ਸੁਪਰੀਮ ਕੋਰਟ ਦਾ ਇਹ ਵੀ ਕਹਿਣਾ ਹੈ ਜੇਕਰ ਲੰਮੇ ਸਮੇਂ ਤੋਂ ਕਾਬਜ਼ ਲੋਕਾਂ ਦਾ ਨਾਜਾਇਜ਼ ਕਬਜ਼ਾ ਵੀ ਖ਼ਤਮ ਕਰਾਉਣਾ ਹੈ ਤਾਂ ਉਨ੍ਹਾਂ ਲੋਕਾਂ ਆਰਜ਼ੀ ਤੌਰ ‘ਤੇ ਬਦਲਵਾਂ ਪ੍ਰਬੰਧ ਕਰਨਾ ਜ਼ਰੂਰੀ ਹੈ ।

(ਗੁਰਮੁੱਖ ਸਿੰਘ ਬਾਰੀਆ)

12/13/2022

ਘੱਟ ਆਮਦਨ ਵਾਲੇ ਕਿਰਾਏਦਾਰਾਂ ਨੂੰ 500 ਡਾਲਰ ਦੇਵੇਗੀ ਕੈਨੇਡਾ ਸਰਕਾਰ
👉ਯੋਜਨਾ ਅੱਜ ਤੋਂ ਲਾਗੂ

ਵਧੀ ਹੋਈ ਮਹਿੰਗਾਈ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਇੱਕ ਵਿਸ਼ੇਸ਼ ਯੋਜਨਾ ਤਹਿਤ ਘੱਟ ਆਮਦਨ ਵਾਲੇ ਕਿਰਾਏਦਾਰਾਂ ਨੂੰ 500 ਡਾਲਰ ਦੀ ਰਿਆਇਤ ਰਾਸ਼ੀ ਦੇਵੇਗੀ ।
ਇਹ ਸਕੀਮ ਅੱਜ ਤੋੱ ਲਾਗੂ ਹੈ । 35,000 ਸਲਾਨਾ ਤੋਂ ਘੱਟ ਆਮਦਨ ਪ੍ਰਤੀ ਪਰਿਵਾਰ ਅਤੇ 20,000 ਸਲਾਨਾ ਆਮਦਨ ਪ੍ਰਤੀ ਵਿਅਕਤੀ ਆਮਦਨ ਵਾਲੇ ਕਿਰਾਏਦਾਰ ਸ਼ਰਤਾਂ ਸਹਿਤ ਇਸ ਰਾਸ਼ੀ ਲਈ ਅਪਲਾਈ ਕਰ ਸਕਦੇ ਹਨ ।
ਦੂਜੀ ਸ਼ਰਤ ਇਹ ਹੈ ਕਿ ਕਿਰਾਏਦਾਰ ਵੱਲੋਂ ਦਿੱਤੇ ਕਿਰਾਏ ਦੀ ਰਾਸ਼ੀ ਕੁੱਲ ਨੈੱਟ ਆਦਦਨ ਦਾ ਘੱਟੋ ਘੱਟ 30 ਫੀਸਦੀ ਹੋਣੀ ਚਾਹੀਦੀ ਹੈ ।

(ਗੁਰਮੁੱਖ ਸਿੰਘ ਬਾਰੀਆ)

ਹਾਈਵੇ 401 ‘ਤੇ ਭਿਆਨਕ ਹਾਦਸਾ -2 ਮੌਤਾਂ —ਹਲਤ ਦਿਸ਼ਾ ਵੱਲ ਹੱਡੀ ਚਲਾਉਣ ਕਾਰਨ ਵਾਪਰਿਆ ਹਾਦਸਾਟੋਰਾਂਟੋ ‘ਚ ਹਾਈਵੇ 401 ‘ਤੇ ਵਾਪਰੇ ਭਿਆਨਕ ਸੜਕ ਹ...
12/11/2022

ਹਾਈਵੇ 401 ‘ਤੇ ਭਿਆਨਕ ਹਾਦਸਾ -2 ਮੌਤਾਂ
—ਹਲਤ ਦਿਸ਼ਾ ਵੱਲ ਹੱਡੀ ਚਲਾਉਣ ਕਾਰਨ ਵਾਪਰਿਆ ਹਾਦਸਾ
ਟੋਰਾਂਟੋ ‘ਚ ਹਾਈਵੇ 401 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਮੌਤਾਂ ਹੋਣ ਦੀ ਖ਼ਬਰ ਹੈ । ਹਾਦਸਾ ਅੱਜ ਤੜਕਸਾਰ ਹਾਈਵੇ 401 ‘ਤੇ BAYVIEW RD ਕੋਲ਼ ਉਸ ਸਮੇਂ ਵਾਪਰਿਆ ਜਦੋਂ ਇੱਕ ਔਰਤ ਹਾਈਵੇ ‘ਤੇ ਗਲਤ ਦਿਸ਼ਾ ਵੱਲ ਗੱਡੀ ਚਲਾ ਰਹੀ ਸੀ । ਸਿੱਟੇ ਵਜੋਂ ਦੋ ਵਹੀਕਲਾਂ ਦੀ ਆਹਮੋ ਸਾਹਮਣੀ ਟੱਕਰ ‘ਚ ਇੱਕ ਔਰਤ ਅਤੇ ਮਰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਹਾਈਵੇ ਨੂੰ ਕਈ ਘੰਟਿਆਂ ਤੱਕ ਬੰਦ ਰੱਖਣਾ ਪਿਆ । ਦੱਸਣਯੋਗ ਹੈ ਕਿ ਇਸ ਫਾਲ ਸੀਜ਼ਨ ‘ਚ ਪਹਿਲਾ ਦੁੱਖਦਾਈ ਹਾਦਸਾ ਹੈ ।
(ਗੁਰਮੁੱਖ ਸਿੰਘ ਬਾਰੀਆ)

-----ਭਾਰਤੀ ਵੀਜ਼ੇ ਲਈ BLS ਸੈਂਟਰ ਦੀਆਂ ਸੇਵਾਵਾਂ ------👉ਸੱਪ ਦੇ ਸਿਰ ‘ਚੋਂ ਮਨੀ ਕੱਢਣ ਦੇ ਬਰਾਬਰ ਹੈ ਸਮਾਂ ਲੈਣਾ 👉ਪਹਿਲਾਂ ਲੱਗਦੀਆਂ ਸਨ ਲੰਬੀ...
12/08/2022

-----ਭਾਰਤੀ ਵੀਜ਼ੇ ਲਈ BLS ਸੈਂਟਰ ਦੀਆਂ ਸੇਵਾਵਾਂ ------
👉ਸੱਪ ਦੇ ਸਿਰ ‘ਚੋਂ ਮਨੀ ਕੱਢਣ ਦੇ ਬਰਾਬਰ ਹੈ ਸਮਾਂ ਲੈਣਾ
👉ਪਹਿਲਾਂ ਲੱਗਦੀਆਂ ਸਨ ਲੰਬੀਆਂ ਲਾਈਨਾਂ ਤੇ ਹੁਣ ਹੁੰਦੀ ਹੈ ਕੰਪਿਊਟਰ ‘ਤੇ ਸਿਰ ਖਪਾਈ
👉ਘੰਟਿਆਂ ਬੱਧੀ ਸਮਾਂ ਖ਼ਰਾਬ ਕਰਨ ਤੋਂ ਬਾਅਦ ਵੀ ਨਹੀਂ ਮਿਲਦੀ ਵਾਰੀ
ਕੈਨੇਡਾ ਵੱਸਦੇ ਭਾਰਤੀ ਮੂਲ ਦੇ ਲੋਕਾਂ ਲਈ ਆਪਣੇ ਪਾਸਪੋਰਟ ਰੀਨਿਊ ਕਰਵਾਉਣ , ਵੀਜ਼ਾ ਜਾਂ OSI ਅਪਲਾਈ ਕਰਨ ਲਈ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਇਨ੍ਹਾਂ ਸਾਰੇ ਕੰਮਾਂ ਲਈ ਸੇਵਾਵਾਂ ਦੇਣ ਵਾਲੇ BLS ਇੰਟਰਨੈਸ਼ਨਲ ਸੈਂਟਰ ਤੋਂ ਸਮਾਂ ਲੈਣਾ ਕੋਈ ਸੌਖਾ ਕੱਮ ਨਹੀਂ । ਸਮਾਂ ਲੈਣ ਲਈ ਸੈਂਟਰ ਵੱਲੋਂ ਦਿੱਤੇ ਗਏ ਆਨਲਾਈਨ ਪੋਰਟਲ ‘ਤੇ ਕਈ ਘੰਟੇ ਬਰਬਾਦ ਕਰਨ ਤੋਂ ਬਾਅਦ ਵੀ ਸਮਾਂ ਨਹੀਂ ਮਿਲਦਾ । ਪੋਰਟਲ ‘ਤੇ ਬਿਨੈਕਾਰਾਂ ਨੂੰ ਸਮਾਂ ਦੇਣ ਲਈ ਪੋਰਟਲ ਨੂੰ ਕੁਝ ਮਿੰਟਾਂ ਲਈ ਖੋਲਿਆ ਜਾਂਦਾ ਹੈ , ਪਰ ਇਸਦਾ ਕੋਈ ਪੱਕਾ ਸਮਾਂ ਨਿਰਧਾਰਿਤ ਨਹੀਂ ਹੈ । ਕੁਝ ਮਿੰਟਾਂ ‘ਚ ਹੀ ਪੋਰਟਲ ‘ਤੇ ਉਪਲਬਧੀ ਬੰਦ ਹੋ ਜਾਂਦੀ ਹੈ ।ਬਿਨੈਕਾਰਾਂ ਨੂੰ ਕਿਹਾ ਜਾਂਦਾ ਹੈ ਕਿ ਲਗਾਤਾਰ ਆਨਲਾਈਨ ਯਤਨ ਕਰਦੇ ਰਹਿਣ । ਪਰ ਕਈ ਘੰਟੇ ਖ਼ਰਾਬ ਕਰਨ ਤੋੱ ਬਾਅਦ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ ।
ਇਹ ਦੱਸਣਯੋਗ ਹੈ ਕਿ ਪਹਿਲਾਂ ਲੋਕਾਂ ਨੂੰ ਅਪਲਾਈ ਕਰਨ ਲਈ ਲਾਈਨਾਂ ‘ਚ ਲੱਗਣਾ ਪੈਂਦਾ ਸੀ ਪਰ ਹੁਣ ਕੱਪਿਊਟਰ ‘ਤੇ ਵੀ ਮੱਥਾ ਮਾਰਨਾ ਪੈੱਦਾ ਹੈ ।
(ਗੁਰਮੁੱਖ ਸਿੰਘ ਬਾਰੀਆ)

12/07/2022

-- ਪੰਜਾਬ ਸਰਕਾਰ ਬਨਾਮ ਸ਼ਰਾਬ ਸੰਬੰਧੀ ਫ਼ੈਸਲਾ--

👉ਪੰਜਾਬੀ ਚਾਾਰ ਕੁ ਪੈੱਗ ਲਾ ਕਿ ਕਹਿੰਦੇ ਨੇ “ਬੱਸ ਕਰ ਯਾਰ ਗੱਡੀ ਵੀ ਚਲਾਉਣੀ ਏ “

ਪੰਜਾਬ ਸਰਕਾਰ ਨੇ ਹਾਲ ‘ਚ ਹੀ ਤਾਜ਼ਾ ਫੈਸਲਾ ਕੀਤਾ ਹੈ ਕਿ ਵਿਆਹ-ਸ਼ਾਦੀਆਂ ‘ਚ ਪੈੱਗ ਲਾਉਣ ਤੋਂ ਬਾਅਦ ਕਾਰ ਚਲਾਉਣ ਵਾਲਿਆਂ ਦਾ ਚਲਾਨ ਕੀਤਾ ਜਾਵੇਗਾ । ਸਰਕਾਰ ਦਾ ਇਹ ਫੈਸਲਾ ਆਪਣੇ ਆਪ ‘ਚ ਚੰਗਾ ਫੈਸਲਾ ਹੋ ਸਕਦਾ ਹੈ ਪਰ ਕੀ ਪੰਜਾਬੀ ਲੋਕ ਆਪਣੇ ਸੁਭਾਅ ਨੂੰ ਇਸਦੇ ਅਨੁਕੂਲ ਬਣਾ ਸਕਣਗੇ ?
ਅਕਸਰ ਪੰਜਾਬੀ ਵਿਆਹਾਂ ‘ਚ ਚਾਰ ਪੈੱਗ ਲਾਉਣ ਤੋਂ ਬਾਅਦ ਹੀ ਪੰਜਾਬੀ ਕਹਿੰਦੇ ਹਨ ਕਿ “ਬੱਸ ਯਾਰ ਗੱਡੀ ਵੀ ਚਲਾਉਣੀ ਐ , ਜ਼ਿਆਦਾ ਨਹੀਂ ਪੀਣੀ “ । ਉਸੇ ਵਿਆਹਾਂ ‘ਚ ਪੁਲਿਸ ਵਾਲੇ ਵੀ ਪੈੱਗ ਲੱਗਾ ਰਹੇ ਹੁੰਦੇ ਹਨ , ੳਹ ਵੀ ਬਾਅਦ ‘ਚ ਕਾਰ ਚਲਾਉਂਦੇ ਹਨ , ਕਈ ਜ਼ਿੰਮੇਵਾਰ ਸਥਾਨਿਕ ਲੀਡਰ ਵੀ ਪਰਦੇ ਨਾਲ ਪੈੱਗ ਲੱਗਾ ਕਿ ਕਾਰ ਆਪ ਚਲਾਉਂਦੇ ਹਨ ।
ਅਜਿਹੀਆਂ ਹਾਲਤਾਂ ‘ਚ ਕਨੂੰਨ ਬਣਾਉਣ ਵਾਲੇ, ਕਨੂੰਨ ਦੀ ਪਾਲਣੇ ਕਰਨ ਵਾਲੇ ਤੇ ਆਮ
ਲੋਕ ਕਿੰਨੇ ਕੁ ਜੁਰਮਾਨੇ ਭਰ ਕਿ ਸਰਕਾਰ ਦੀ ਦਾ ਖ਼ਜ਼ਾਨਾ ਭਰਦੇ ਹਨ ਅਤੇ ਇਹ ਫੈਸਲਾ ਕਿੰਨਾ ਕੁ ਅਸਰਦਾਰ ਸਹਾਇਕ ਹੁੰਦਾ ਹੈ , ਇਹ ਤਾਂ ਸਮਾਂ ਹੀ ਦੱਸੇਗਾ ।

(ਗੁਰਮੁੱਖ ਸਿੰਘ ਬਾਰੀਆ)

12/02/2022

----ਭਾਰਤ-ਕੈਨੇਡਾ ਓਪਨ ਸਕਾਈ ਸਮਝੌਤਾ---
👉ਆਖਿਰ ਪੰਜਾਬੀਆਂ ਦੇ ਪੱਲੇ ਕੁਝ ਕਿਉਂ ਨਹੀਂ ਪਿਆ
👉 ਸਮਝੌਤਾ ਕਰਨ ਵੇਲੇ ਕੈਨੇਡਾ ਸਰਕਾਰ ਨੇ ਪੰਜਾਬੀਆਂ ਦੀ ਮੰਗ ਨੂੰ ਅਣਗੌਲਿਆਂ ਕਿਉਂ ਕੀਤਾ
👉ਭਾਰਤ ਆਖਿਰ ਕਿਉਂ ਠੁਕਰਾ ਰਿਹਾ ਹੈ ਪੰਜਾਬ ਤੋਂ ਫਲਾਈਟਾਂ ਦੀ ਮੰਗ
ਭਾਰਤ-ਕੈਨੇਡਾ ‘ਚ ਕੁਝ ਦਿਨ ਪਹਿਲਾਂ ਹੀ ਬਲਿਊ ਸਕਾਈ ਸਮਝੌਤਾ ਹੋਇਆ ਹੈ ਜਿਸ ਤੋਂ ਪੰਜਾਬੀਆਂ ਦੇ ਪੱਲੇ ਮੁੜ ਨਿਰਾਸ਼ਾ ਪਈ ਹੈ । ਭਾਵ ਪੰਜਾਬ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਨੂੰ ਸਿੱਧੀ ਉਡਾਣ ਦੀ ਮੰਗ ਭਾਰਤ ਨੇ ਮੁੜ ਠੁਕਰਾ ਦਿੱਤੀ ਹੈ ।
ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਵੱਲੋਂ ਨਵੇਂ ਸਮਝੌਤੇ ਤਹਿਤ ਪ੍ਰਤੀ ਹਫ਼ਤਾ 35/35 ਫਲਾਈਟਾਂ ਦੀ ਸੀਮਾ ਹੁਣ ਹਟਾ ਦਿੱਤੀ ਗਈ ਹੈ । ਅਸੀਮਤ ਉਡਾਣਾਂ ਦੀ ਮਨਜ਼ੂਰੀ ਹੁਣ ਮਿਲ ਗਈ ਹੈ । ਭਾਰਤ ਨੇ ਕੈਨੇਡਾ ਨੂੰ ਛੇ ਏਅਰਪੋਰਟਾਂ ‘ਤੇ ਉਡਾਣਾਂ ਦੀ ਇਜਾਜ਼ਤ ਦਿੱਤੀ ਹੈ ਜਿਨ੍ਹਾਂ ‘ਚ ਦਿੱਲੀ , ਹੈਦਰਾਬਾਦ, ਚੇਨਈ, ਵੈਸਟ ਬੰਗਾਲ, ਬੰਗਲੌਰ ਤੇ ਕਲਕੱਤਾ ਸ਼ਾਮਿਲ ਹਨ ।ਪੰਜਾਬ ਦਾ ਕੋਈ ਏਅਰਪੋਰਟ ਇਸ ਵਿੱਚ ਸ਼ਾਮਿਲ
ਨਹੀਂ ਕੀਤਾ ਗਿਆ । ਦੱਸਣਯੋਗ ਹੈ ਕਿ ਪੰਜਾਬੀਆਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਕੈਨੇਡਾ ਤੋਂ ਅੰਮ੍ਰਿਤਸਰ ਦੀ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇ । ਇਸ ਲਈ ਪੰਜਾਬੀਆਂ ਵੱਲੋਂ ਬਕਾਇਦਾ ਵੱਡੀ ਗਿਣਤੀ ‘ਚ ਪਟੀਸ਼ਨ ਦਸਤਖਤ ਕਰਕੇ ਭੇਜੀ ਗਈ ਅਤੇ ਪਾਰਲੀਮੈਂਟ ‘ਚ ਵੀ ਮੁੱਦਾ ਉੱਠਦਾ ਰਿਹਾ ਹੈ । ਕੈਨੇਡਾ ਸਰਕਾਰ ਦਾ ਹਰ ਵਾਰ ਇੱਕੋ ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਅਸੀਂ ਭਾਰਤ ਸਰਕਾਰ ਅੱਗੇ ਪੰਜਾਬੀ ਭਾਈਚਾਰੇ ਦੀ ਮੰਗ ਵਾਰ ਵਾਰ ਰੱਖੀ ਹੈ ਪਰ ਭਾਰਤ ਦਾ ਇਸ ਪ੍ਰਤੀ ਹੁੰਗਾਰਾ ਬੜਾ ਅਸ਼ਪੱਸ਼ਟ ਅਤੇ ਮੱਠਾ ਜਾਂ ਟਾਲ ਮਟੋਲ ਵਾਲਾ ਹੈ ।
ਇਸ ਵਾਰ ਵੀ ਸਮਝੌਤੇ ਦੌਰਾਨ ਕੈਨੇਡਾ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਉਡਾਣ ਦੀ ਇਜਾਜ਼ਤ ਮੰਗਣ ‘ਤੇ ਭਾਰਤ ਦਾ ਕਹਿਣਾ ਸੀ ਕਿ ਭਾਰਤ ਅਜੇ ਵੱਡੇ ਏਅਰਪੋਰਟਾਂ ਨੂੰ ਉਾਸ਼ਾਹਿਤ ਕਰਨਾ ਚਾਹੁੰਦਾ ਹੈ , ਬਿਨਾ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਪੰਜਾਬ ਤੋਂ ਕੈਨਡਾ ਆਉਣ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਸਾਰੇ ਭਾਰਤ ਦੇ ਸੂਬਿਆਂ ਨਾਲ਼ੋਂ ਜ਼ਿਆਦਾ ਹੈ ।
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਗਾਭਰਾ ਦਾ ਕਹਿਣਾ ਹੈ ਕਿ ਉਹ ਭਵਿੱਖ ‘ਚ ਭਾਰਤ ਨੂੰ ਇਸ ਗੱਲ ਲਈ ਸਹਿਮਤ ਕਰਨ ਦਾ ਯਤਨ ਕਰਨਗੇ । ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਮਝੌਤੇ ਸਮੇੱਂ ਕੈਨੇਡਾ ਸਰਕਾਰ ਆਖਿਰ ਕਿਵੇਂ ਸਹਿਜੇ ਹੀ ਇਸ ਅਹਿਮ ਮੰਗ ਨੂੰ ਕਿਉਂ ਅਣਗੌਲਿਆਂ ਕਰ ਗਈ ਦੂਜੇ ਪਾਸੇ ਭਾਰਤ ਦਾ ਇਹ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਅੰਮ੍ਰਿਤਸਰ ਤੋਂ ਉਡਾਣਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ । ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਿੱਛਲੇ ਲੰਮੇ ਸਮੇਂ ਤੋਂ ਅਜਿਹੀ ਕਿਹੜੀ ਘਟਨਾ ਅਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ‘ਤੇ ਵਾਪਰੀ ਹੈ ਜਿਸ ਕਾਰਨ ਖ਼ਤਰੇ ਦਾ ਤਰਕ ਦਿੱਤਾ ਜਾ ਸਕੇ । ਫਿਰ ਕੀ ਇਹ ਖਤਰਾ ਕੇਵਲ
ਕੈਨੇਡਾ ਤੋਂ ਜਾਣ ਵਾਲੀਆਂ ਫਲਾਈਟਾਂ ਲਈ ਕਿਉਂ ਹੈ ਯੂਰਪ ਜਾਂ ਮੱਧ ਦੇਸ਼ਾਂ ਤੋਂ ਜਾਣ ਵਾਲੀਆਂ ਫਲਾਈਟਾਂ ਲਈ ਕਿਉਂ ਨਹੀਂ ।
(ਗੁਰਮੁੱਖ ਸਿੰਘ ਬਾਰੀਆ)

11/29/2022

ਅਦਾਲਤ ਨੇ ਓਨਟਾਰੀਓ ਦੇ ਸਰਕਾਰ ਵੱਲੋਂ ਪਾਸ ਕੀਤੇ ਬਿੱਲ 124 ‘ਤੇ ਲਗਾਈ ਰੋਕ
👉ਸਰਕਾਰ ਵੱਲੋਂ ਜਨਤਕ ਅਦਾਰਿਆਂ ਦੇ ਕਾਮਿਆਂ ਦੀ ਤਨਖ਼ਾਹਾਂ ‘ਚ ਵਾਧੇ ‘ਤੇ ਰੋਕ .ਲਗਾਉਣ ਲਈ ਪਾਸ ਕੀਤਾ ਗਿਆ ਸੀ ਬਜਟ
👉ਅਦਾਲਤ ਨੇ ਕਿਹਾ ਕਰਮਚਾਰੀ ਯੂਨੀਅਨਾਂ ਦੇ ਗੱਲਬਾਤ ਕਰਨ ਦੇ ਅਧਿਕਾਰ ਦੇ ਖਿਲਾਫ ਹੈ ਬਿੱਲ
👉ਓਨਟਾਰੀਓ ਸਰਕਾਰ ਵੱਲੋਂ ਅਦਾਲਤ ਦੇ ਫ਼ੈਸਲੇ ਖਿਲਾਫ ਅਪੀਲ ਦਾਇਰ ਕਰਨ ਦਾ ਫੈਸਲਾ
👉ਵਿਰੋਧੀ ਪਾਰਟੀਆਂ ਨੇ ਕਿਹਾ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰੇ ਸਰਕਾਰ
(ਗੁਰਮੁੱਖ ਸਿੰਘ ਬਾਰੀਆ)

(CANADA NEWS CORNER)ਫੈਡਰਲ ਸਰਕਾਰ ਵੱਲੋਂ EI EMPLOYMENT INSURANCE ਤਹਿਤ SICKNESS LEAVE ਨੂੰ 15 ਹਫ਼ਤਿਆਂ ਤੋਂ ਵਧਾ ਕੋ 26 ਹਫ਼ਤਿਆਂ ਤ...
11/25/2022

(CANADA NEWS CORNER)

ਫੈਡਰਲ ਸਰਕਾਰ ਵੱਲੋਂ EI EMPLOYMENT INSURANCE ਤਹਿਤ SICKNESS LEAVE ਨੂੰ 15 ਹਫ਼ਤਿਆਂ ਤੋਂ ਵਧਾ ਕੋ 26 ਹਫ਼ਤਿਆਂ ਤੱਕ ਕਰਨ ਦਾ ਐਲਾਨ ਕੀਤਾ ਹੈ ।
👉ਰੁਜ਼ਗਾਰ ਮੰਤਰੀ CARKA QUALTROUGH ਨੇ ਦਿੱਤੀ ਜਾਣਕਾਰੀ
👉18 ਦਸੰਬਰ ਤੋਂ ਹੋਵੇਗੀ ਯੋਜਨਾ ਦੀ ਸ਼ੁਰੂਆਤ
👉ਫੈਡਰਲ ਨਿਰਧਾਰਿਤ ਨਿੱਜੀ ਅਦਾਰਿਆਂ ‘ਚ ਵੀ ਹੋਵੇਗਾ ਫੈਸਲਾ ਲਾਗੂ

(ਗੁਰਮੁੱਖ ਸਿੰਘ ਬਾਰੀਆ)

11/04/2022

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕਿ ਕਤਲ

Address

12155 Coleraine Drive
Brampton, ON
L7E3V4

Alerts

Be the first to know and let us send you an email when Can5aab posts news and promotions. Your email address will not be used for any other purpose, and you can unsubscribe at any time.

Videos

Share


Other Media/News Companies in Brampton

Show All