ਕੌੜਾ ਸੱਚ ਪੰਜਾਬ ਦਾ

ਕੌੜਾ ਸੱਚ ਪੰਜਾਬ ਦਾ ⚡ਖਾਲਿਸਤਾਨ ਜਿੰਦਾਬਾਦ⚡
⚡ਨਿਰਭਉ ਨਿਰਵੈਰੁ⚡
⚡ਹਮੇਸ਼ਾ ਚੜਦੀ ਕਲਾ ਵਿੱਚ🙏
ਪੇਜ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਜੀ

Permanently closed.
16/03/2024
12/03/2024

ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ

ਉਹ ਰਾਵਣ ਰਾਜ ਘੁੰਮ ਆਏ,ਤਾਲੀਬਾਨ ਰਾਜ ਘੁੰਮ ਆਏ  ਪਾਕਿਸਤਾਨ ਘੁੰਮ ਆਏ....ਪਰ ਸਾਮਜਿਕ ਬਲਾਤਕਾਰ ਰਾਮ ਰਾਜ ਵਿੱਚ ਹੋਇਆ ਇਸਤਰੀ ਰਾਵਣ ਰਾਜ ਵਿਚ ਵੀ ਸ...
08/03/2024

ਉਹ ਰਾਵਣ ਰਾਜ ਘੁੰਮ ਆਏ,ਤਾਲੀਬਾਨ ਰਾਜ ਘੁੰਮ ਆਏ ਪਾਕਿਸਤਾਨ ਘੁੰਮ ਆਏ....
ਪਰ ਸਾਮਜਿਕ ਬਲਾਤਕਾਰ ਰਾਮ ਰਾਜ ਵਿੱਚ ਹੋਇਆ ਇਸਤਰੀ ਰਾਵਣ ਰਾਜ ਵਿਚ ਵੀ ਸੇਫ ਹੈ,ਪਰ ਅਫਸੋਸ ਰਾਮ ਰਾਜ ਵਿੱਚ ਅੱਜ ਵੀ ਸੁਰੱਖਿਅਤ ਨਹੀ...?

(ਕਾਪੀ)

19/02/2024
19/02/2024
29/06/2023

ਕੁਝ ਲੋਕਾਂ ਵਾਸਤੇ ਸ਼ਾਇਦ ਇਹ ਮਾਣ ਵਾਲੀ ਗੱਲ ਹੋਵੇ
ਪਰ ਮੇਰਾ ਇਸ ਵੀਡੀਓ ਨੂੰ ਦੇਖਕੇ ਰੋਣਾ ਆ ਰਿਹਾ 😥
ਕਿ ਅਸੀਂ ਕਿੱਥੇ ਸੀ ਤੇ ਅੱਜ ਕਿੱਥੇ ਆ ਗਏ ਜਾਂ ਫਿਰ ਸਾਨੂੰ ਮਹਾਰਾਜਾ ਦਲੀਪ ਸਿੰਘ 🙏 ਬਾਰੇ ਅਜੇ ਪਤਾ ਹੀ ਕੱਖ ਨਹੀਂ
(ਕਾਪੀ)

07/06/2023

⚡ਖਾਲਿਸਤਾਨ ਜਿੰਦਾਬਾਦ⚡
⚡ਨਿਰਭਉ ਨਿਰਵੈਰੁ⚡
⚡ਹਮੇਸ਼ਾ ਚੜਦੀ ਕਲਾ ਵਿੱਚ🙏
ਪੇਜ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ

05/06/2023
ਭਾਈ ਬਲਵਿੰਦਰ ਸਿੰਘ ਜਟਾਣਾ ਜੀ ਜਿੰਨਾ ਦੇ ਪਰਿਵਾਰ ਨੂੰ  ਪੂਹਿਲੇ ਅਜੀਤ ਸਿੰਘ ਨਿਹੰਗ ਵੱਲੋ ਗੋਲੀਆਂ ਮਾਰ ਕੇ ਸਹੀਦ ਕੀਤਾ ਗਿਆ  ਜਿਸ ਵਿੱਚ 5 ਸਾਲ  ...
08/05/2023

ਭਾਈ ਬਲਵਿੰਦਰ ਸਿੰਘ ਜਟਾਣਾ ਜੀ ਜਿੰਨਾ ਦੇ ਪਰਿਵਾਰ ਨੂੰ ਪੂਹਿਲੇ ਅਜੀਤ ਸਿੰਘ ਨਿਹੰਗ ਵੱਲੋ ਗੋਲੀਆਂ ਮਾਰ ਕੇ ਸਹੀਦ ਕੀਤਾ ਗਿਆ ਜਿਸ ਵਿੱਚ 5 ਸਾਲ ਦਾ ਭਾਈ ਸਾਬ ਦਾ ਭਾਣਜਾ ਵੀ ਸੀ 😔

13/04/2023

ਕੀ ਸੀ ਤੇ ਕੀ ਬਣਗੇ 😔

⚡ਖਾਲਿਸਤਾਨ ਜਿੰਦਾਬਾਦ⚡
⚡ਨਿਰਭਉ ਨਿਰਵੈਰੁ⚡
⚡ਹਮੇਸ਼ਾ ਚੜਦੀ ਕਲਾ ਵਿੱਚ🙏
ਪੇਜ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ

ਗੁਰ ਮੇਰੈ ਸੰਗਿ ਸਦਾ ਹੈ ਨਾਲੇ ❤️🙏
30/03/2023

ਗੁਰ ਮੇਰੈ ਸੰਗਿ ਸਦਾ ਹੈ ਨਾਲੇ ❤️🙏

( #ਕਾਪੀ)ਸਿੱਖਾਂ ਨੇ ਪਹਿਲੀ ਵਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਉਦੋਂ ਕੋਸ਼ਿਸ਼ ਕੀਤੀ ਜਦੋਂ ਸ਼ਿਕਾਰ ਖੇਡਦਿਆਂ ਨੇ ਲਾਹੌਰ ਦੇ ਸੂਬੇਦਾਰ ਦਾ ਬਾਜ...
29/03/2023

( #ਕਾਪੀ)

ਸਿੱਖਾਂ ਨੇ ਪਹਿਲੀ ਵਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਉਦੋਂ ਕੋਸ਼ਿਸ਼ ਕੀਤੀ ਜਦੋਂ ਸ਼ਿਕਾਰ ਖੇਡਦਿਆਂ ਨੇ ਲਾਹੌਰ ਦੇ ਸੂਬੇਦਾਰ ਦਾ ਬਾਜ ਫੜ ਲਿਆ। ਜਦੋਂ ਗੱਲ ਗੁਰੂ ਹਰਿਗੋਬਿੰਦ ਸਾਹਿਬ ਕੋਲ ਗਈ ਤਾਂ ਉਹਨਾਂ ਸਿੱਖਾਂ ਦੀ ਪਿੱਠ ਤੇ ਥਾਪੜਦਿਆਂ ਬਚਨ ਕੀਤਾ ਕਿ

ਤਿਨ ਕੋ ਬਾਜ ਨਹੀਂ ਮੈਂ ਦੇਨਾ॥
ਤਾਜ ਬਾਜ ਤਿਨ ਤੇ ਸਭ ਲੇਨਾ॥

ਗੁਰੂ ਸਾਹਿਬ ਨੇ ਮੁਗ਼ਲਾਂ ਨਾਲ ਚਾਰ ਜੰਗਾਂ ਲੜੀਆਂ ਤੇ ਸਿੱਖਾਂ ਦੀ ਆਜ਼ਾਦ ਹਸਤੀ ਦੁਨੀਆਂ’ਚ ਪ੍ਰਗਟ ਕੀਤੀ।

ਫੇਰ ਮਾਹੌਲ ਉਦੋੰ ਖ਼ਰਾਬ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ “ਰਣਜੀਤ ਨਗਾਰਾ” ਤਿਆਰ ਕਰਵਾਇਆ। ਜਦ ਨਗਾਰੇ ਤੇ ਚੋਟ ਲੱਗੀ ਤਾਂ ਪਹਾੜ ਗੱਜ ਉੱਠੇ, ਚੋਟੀਆਂ ਕੰਬ ਗਈਆਂ, ਜੰਗਲ’ਚ ਉੱਚੀ ਆਵਾਜ਼ ਪਸਰ ਗਈ ਪਹਾੜੀ ਰਾਜਿਆਂ ਨੂੰ ਭਾਜੜਾ ਪੈ ਗਈਆਂ, ਦਿੱਲੀ ਤੱਕ ਸ਼ਿਕਾਇਤਾਂ ਲੱਗ ਗਈਆਂ ਕਿ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ। ਫੇਰ ਜਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ ਵੱਲ ਤੋਰਿਆ। ਇੱਥੇ ਆ ਕੇ ਉਸ ਨੇ ਗੁਰੂ ਦੇ ਹੁਕਮਮਾਨੇ ਭੇਜ ਕੇ ਸਿੱਖਾਂ ਨੂੰ ਚੱਪੜਛਿੜੀ ਦੇ ਮੈਦਾਨ’ਚ ਇੱਕਠਾ ਕਰ ਲਿਆ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ।

ਜਦ ਨਾਦਰ ਸ਼ਾਹ ਦਿੱਲੀ ਲੁੱਟ ਕੇ ਚੱਲਿਆ ਸੀ ਤਾਂ ਸਿੱਖਾਂ ਨੇ ਰਾਹ’ਚ ਹਮਲਾ ਕਰਕੇ ਉਸ ਤੋਂ ਲੁੱਟ ਦਾ ਸਮਾਨ ਖੋਹ ਲਿਆ ਤਾਂ ਉਦੋੰ ਵੀ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਸੀ। ਫਿਰ ਜਦ ਸਿੱਖਾਂ ਨੇ ਦਰਬਾਰ ਸਾਹਿਬ ਦੇ ਮਲਬੇ ਤੇ ਖੜ ਕੇ ਅਹਿਮਦ ਸ਼ਾਹ ਅਬਦਾਲੀ ਵੱਲੋੰ ਆਈ ਸਮਝੌਤੇ ਦੀ ਚਿੱਠੀ ਪਾੜੀ ਤਾਂ ਉਦੋਂ ਵੀ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਸੀ।

ਜਦ ਚੜ੍ਹਦੀ ਉਮਰ’ਚ ਰਣਜੀਤ ਸਿੰਘ ਨੇ ਸ਼ਾਹ ਬੁਰਜ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਸ਼ਾਹ ਜ਼ਮਾਨ ਨੂੰ ਗਰਜ਼ਵੀ ਆਵਾਜ਼’ਚ ਲਲਕਾਰਿਆ, “ ਉਏ ਅਬਦਾਲੀ ਦਿਆ ਪੋਤਿਆ ਉੱਤਰ ਹੇਠਾਂ, ਸਰਦਾਰ ਚੜ੍ਹਤ ਸਿੰਘ ਦਾ ਪੋਤਾ ਰਣਜੀਤ ਸਿੰਘ ਤੇਰੇ ਨਾਲ ਦੋ ਹੱਥ ਕਰਨ ਆਇਆ।” ਉਦੋਂ ਵੀ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਸੀ।

ਮੁੱਕਦੀ ਗੱਲ ਇਹ ਪਹਿਲੀ ਵਾਰ ਨਹੀੰ ਹੋਇਆ, ਜਦ-ਜਦ ਵੀ ਸਿੱਖ ਆਪਣੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰਨਗੇ ਤਾਂ ਦਿੱਲੀ ਦਾ ਲਾਇਆ ਸੂਬੇਦਾਰ ਆਪਣੇ ਮਾਲਕਾਂ ਨੂੰ ਖੁਸ਼ ਕਰਨ ਲਈ ਕਹੇਗਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਬਖ਼ਸ਼ੇ ਨਹੀੰ ਜਾਣਗੇ। ਜਦ ਸੰਤਾਂ ਨੇ “ਅਨੰਦਪੁਰ ਸਾਹਿਬ ਦੇ ਮਤੇ” ਦੀ ਕਾਪੀ ਜੇਬ’ਚ ਪਾ ਲਈ ਸੀ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਸੀ। ਜਦ ਹਮਲੇ ਤੋੰ ਬਾਅਦ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਸੱਦ ਲਿਆ ਸੀ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਸੀ। ਜਦ ਦੀਪ ਸਿੱਧੂ ਲਾਲ ਕਿਲ੍ਹੇ ਤੇ ਜਾ ਕੇ ਲਾਈਵ ਹੋ ਗਿਆ ਸੀ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਸੀ। ਤੇ ਜਦ ਅਮ੍ਰਿਤਪਾਲ ਸਿੰਘ ਨੇ ਕੇਸਗੜ੍ਹ ਸਾਹਿਬ ਜਾ ਕੇ ਅੰਮ੍ਰਿਤਪਾਨ ਕਰ ਲਿਆ ਸੀ ਤਾਂ ਉਦੋਂ ਹੀ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਸੀ। ਪੰਜਾਬ ਦੇ ਜ਼ਕਰੀਆ ਖ਼ਾਨ ਦਾ ਇਸ ਮੌਕੇ ਪਿੱਟਣਾ ਜਾਇਜ਼ ਹੈ। ਪਰ ਅਸੀਂ ਗੁਰੂ ਵੱਲੋੰ ਆਖੀ ਐਨੀ ਗੱਲ ਹੀ ਕਹਿਣੀ ਹੈ।

“ਤਿਨ ਕੋ ਬਾਜ ਨਹੀਂ ਮੈਂ ਦੇਨਾ॥
ਤਾਜ ਬਾਜ ਤਿਨ ਤੇ ਸਭ ਲੇਨਾ॥”

✍️ਸਤਵੰਤ ਸਿੰਘ

ਅੱਜ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੰਥਕ ਇੱਕਠ ਵਿੱਚ ਲਏ ਗਏ ਫ਼ੈਸਲੇ 24 ਘੰਟਿਆਂ ਵਿੱਚ ਸਰਕਾਰ ਸਾਡੇ ਨੋਜਵਾਨ ਛੱਡੇ ਐਨ ਐਸ ਏ ਸਾਰਿਆਂ ਤੋ ਹਟਾਈ ਜਾ...
27/03/2023

ਅੱਜ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੰਥਕ ਇੱਕਠ ਵਿੱਚ ਲਏ ਗਏ ਫ਼ੈਸਲੇ
24 ਘੰਟਿਆਂ ਵਿੱਚ ਸਰਕਾਰ ਸਾਡੇ ਨੋਜਵਾਨ ਛੱਡੇ

ਐਨ ਐਸ ਏ ਸਾਰਿਆਂ ਤੋ ਹਟਾਈ ਜਾਵੇ

ਹਰੀਕੇ ਤੋ ਜ਼ਬਤ ਕੀਤੀਆਂ ਗੱਡੀਆਂ ਤੇ ਹੋਰ ਵਾਹਨ ਵਾਪਸ ਕਰੇ ਪੁਲਿਸ ਗੱਡੀਆਂ ਦੀ ਭੰਨ-ਤੋੜ ਕਰਨ ਵਾਲਿਆਂ ਤੇ ਸ਼੍ਰੌਮਣੀ ਕਮੇਟੀ ਕਰਾਵੇ ਮੁਕੱਦਮਾ ਦਰਜ

ਜਿਨਾ ਖਾਲਸਾਈ ਨਿਸ਼ਾਨਾਂ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਉਨ੍ਹਾਂ ਨੂੰ ਘਰਾਂ ਤੇ ਝੁਲਾਉਣ ਸਿੱਖ

ਸਿੱਖ ਪੱਤਰਕਾਰਾਂ ਨੂੰ ਧਮਕਾਉਣਾ ਬੰਦ ਕਰੇ ਪੁਲਿਸ , ਬੰਦ ਕੀਤੇ ਸ਼ੋਸ਼ਲ ਮੀਡੀਆ ਖਾਤੇ ਤੇ ਚੈਨਲ ਤੁਰੰਤ ਚਲਾਏ ਜਾਣ

ਜਿਨਾ ਚੈਨਲਾਂ ਤੇ ਸਿੱਖਾਂ ਖਿਲਾਫ ਨਫ਼ਰਤ ਫੈਲਾਈ ਸ਼ੌਮਣੀ ਕਮੇਟੀ ਤੇ ਦਿੱਲੀ ਕਮੇਟੀ ਉਨ੍ਹਾਂ ਤੇ ਅਦਾਲਤੀ ਕਾਰਵਾਈ ਕਰਾਵੇ

ਸ੍ਰੀ ਅਕਾਲ ਤਖਤ ਸਾਹਿਬ ਤੋ ਕੱਢੀ ਜਾਵੇਗੀ ਖ਼ਾਲਸਾ ਵਹੀਰ

ਪਹਿਲਾਂ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਤੇ ਲਾੳ ਐਨ ਐਸ ਏ ਫਿਰ ਅਸੀਂ ਵੀ ਝੱਲ ਲਾਂਗੇ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ
ਵਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਪਹਿਲਾਂ ਕਹਿੰਦੇ ਸੀ,"ਇਕ ਵਾਰੀ ਤੂੰ ਭੇਜ ਮਾਲਕਾ ਭਿੰਡਰਾ ਵਾਲਾ ਸ਼ੇਰ"ਜਾਂ"ਅੱਜ ਕੌਮ ਭਾਲਦੀ ਭਿੰਡਰਾਂ ਵਾਲਿਆਂ ਵਰਗਾ ਯੋਧਾ ਕੋਈ"ਏਦਾਂ ਦੇ ਬਹੁਤ ਸਾਰ...
27/03/2023

ਪਹਿਲਾਂ ਕਹਿੰਦੇ ਸੀ,
"ਇਕ ਵਾਰੀ ਤੂੰ ਭੇਜ ਮਾਲਕਾ ਭਿੰਡਰਾ ਵਾਲਾ ਸ਼ੇਰ"
ਜਾਂ
"ਅੱਜ ਕੌਮ ਭਾਲਦੀ ਭਿੰਡਰਾਂ ਵਾਲਿਆਂ ਵਰਗਾ ਯੋਧਾ ਕੋਈ"
ਏਦਾਂ ਦੇ ਬਹੁਤ ਸਾਰੇ ਗੀਤ ਸੁਣਨ ਨੂੰ ਮਿਲ ਜਾਂਦੇ ਸੀ।
ਪਰ ਅੱਜ ਜੇ ਕੋਈ ਭਿੰਡਰਾ ਵਾਲਾ ਬਣ ਕੇ ਆਇਆ ਤਾਂ ਸਾਡੀ ਕੌਮ ਹੁਣ ਸਾਂਭ ਨੀ ਸਕਦੀ ।
ਲੱਖ ਦੀ ਲਾਹਨਤ ਆ ਸਾਡੀ ਕੌਮ ਦੇ ਗਦਾਰਾਂ ਦੇ ਜੋਂ ਅੱਜ ਵੀ ਭਾਈ ਸਾਬ ਨੂੰ ਮਾੜਾ ਬੋਲ ਰਹੇ ਆ।

04/02/2023

ਫਿੱਟੇ ਮੂੰਹ ਤਾਂ ਸਾਡੇ ਲੋਕਾਂ ਦੇ ਆ...।

⚡ਖਾਲਿਸਤਾਨ ਜਿੰਦਾਬਾਦ⚡
⚡ਨਿਰਭਉ ਨਿਰਵੈਰੁ⚡
⚡ਹਮੇਸ਼ਾ ਚੜਦੀ ਕਲਾ ਵਿੱਚ🙏
ਪੇਜ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ

23/12/2022

#ਸਰਸਾ_ਤੋ_ਚਮਕੌਰ_ਤੱਕ
(ਭਾਗ-3)
ਸ਼ਾਹੀ ਟਿੱਬੀ ਤੋ ਲੰਘ ਹਿੰਦੂ ਪਹਾੜੀ ਤੇ ਮੁਗਲ ਫ਼ੌਜ ਸਰਸਾ ਦੇ ਕੰਢੇ ਚੜ੍ਹ ਅਾਈ ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ ਸਰਸਾ ਦੇ ਕੰਢੇ ਤੇ ਬੜਾ ਤੱਕੜਾ ਯੁਧ ਹੋਇਆ ਸਰਸਾ ਦੇ ਕੰਢੇ ਹੀ ਸਤਿਗੁਰੂ ਦਾ ਸਾਰਾ #ਪਰਿਵਾਰ ਵਿੱਛੜਿਅਾ ਬਾਬਾ ਸੂਰਜ ਮੱਲ ਜੀ ਦੇ ਪੁੱਤਰ ਗੁਲਾਬ ਮੱਲ ਤੇ ਸ਼ਿਆਮ ਮੱਲ ਨੂੰ ਗੁਰੂ ਸਾਹਿਬ ਨੇ ਇਕ ਚਿੱਠੀ ਲਿਖ ਕੇ ਰਾਜੇ ਨਾਹਨ ਵੱਲ ਤੋਰ ਦਿੱਤਾ ਸਤਿਗੁਰਾਂ ਦੇ ਕਹੇ ਅਨੁਸਾਰ ਰਾਜੇ ਨੇ #ਗਿਰਵੀ ਨਾਮ ਦਾ ਪਿੰਡ ਦੇ ਦਿੱਤਾ ਉਹ ਦੋਵੇ ਉਥੇ ਰਹੇ

ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਭਾਈ ਜਵਾਹਰ ਸਿੰਘ ਦੇ ਘਰ ਭੇਜ ਦਿੱਤਾ ਉੱਥੋਂ ਅੱਗੇ ਚਲੇ ਗਏ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਇਸ ਵਹੀਰ ਨਾਲੋਂ ਬਿਲਕੁਲ ਹੀ ਵਿੱਛੜ ਗਏ #ਪਰਿਵਾਰ_ਵਿਛੋੜਾ ਅਸਥਾਨ ਹੈ( ਫੋਟੋ ਨਾਲ ਅੈਡ ਹੈ)

ਹੋਰ ਕੋਈ ਰਾਹ ਨਾ ਦੇਖ ਹੜ੍ਹ ਤੇ ਆਈ ਛੱਲਾਂ ਮਾਰਦੀ ਸਰਸਾ ਨੂੰ ਪਾਰ ਕਰਨ ਦਾ ਹੁਕਮ ਫੈਸਲਾ ਕੀਤਾ ਬਹੁਤ ਸਾਰੇ ਘੋੜੇ , ਸਿੰਘ, ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ ਚ ਰੁੜ੍ਹ ਗਿਅਾ ਕਈ ਏਧਰ ਉਧਰ ਖਿੰਡ ਗਏ ਕਈ ਵੈਰੀਅਾ ਸ਼ਹੀਦ ਕਰਤੇ ਬੀਬੀ ਭਿੱਖਾ ਵੀ ਏਥੇ ਸ਼ਹੀਦ ਹੋਈ ਕਈ ਸਾਲਾਂ ਦੀ ਮਿਹਨਤ ਨਾਲ ਦਰਬਾਰੀ ਕਵੀਆਂ ਵੱਲੋਂ ਤਿਅਾਰ ਕੀਤਾ ਮਹਾਨ ਗ੍ਰੰਥ #ਵਿੱਦਿਆ_ਸਾਗਰ ਜਿਸ ਦਾ ਵਚਨ ਹੀ 9 ਮਣ ਲਿਖਿਆ ਮਿਲਦਾ ਹੈ ਉਹ ਵੀ ਰੁੜ੍ਹ ਗਿਆ ਸਰਸਾ ਕੱਢੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਘੇਰੇ ਵਿਚ ਆ ਗਏ ਭਾਈ ਜੀਵਨ ਸਿੰਘ ਜੀ (ਜੋ ਦਿੱਲੀ ਤੋ ਨੌਵੇ ਪਾਤਸ਼ਾਹ ਦਾ ਸ਼ੀਸ ਲਿਅਾਏ ਸੀ ) ਨੂੰ 100 ਸਿੰਘਾਂ ਦਾ ਜਥਾ ਦੇ ਦਸਮੇਸ਼ਜੀ ਨੇ ਭੇਜਿਆ ਉਨ੍ਹਾਂ ਸਾਹਿਬਜ਼ਾਦੇ ਨੂੰ ਘੇਰੇ ਚੋ ਕੱਢ ਕੇ ਅੱਗੇ ਭੇਜ ਦਿੱਤਾ ਤੇ ਬਾਬਾ ਜੀਵਨ ਸਿੰਘ ਜੀ ਅਾਪ ਉੱਥੇ ਹਿੱਕ ਡਾਹ ਕੇ ਖੜ ਗਏ ਦਸ ਘੜੀਆਂ( 4 ਘੰਟੇ ) ਤੋਂ ਵੱਧ ਸਮਾਂ ਭਾਈ ਜੀਵਨ ਸਿੰਘ ਲੜਦੇ ਰਹੇ ਸਾਰਾ ਜਥਾ ਸ਼ਹੀਦ ਹੋ ਗਿਆ ਭਾਈ ਜੀਵਨ ਸਿੰਘ ਜੀ ਦਾ ਅੰਗ ਅੰਗ ਵਿੰਨਿਆ ਗਿਆ ਪਰ ਦੁਸ਼ਮਣ ਨੂੰ ਅੱਗੇ ਨੂੰ ਵਧਣ ਦਿੱਤਾ ਅਾਖੀਰ ਜਦੋ ਮੱਥੇ ਚ ਗੋਲੀ ਵੱਜੀ ਨਾਲ ਉ ਵੀ ਸ਼ਹੀਦੀ ਪਾ ਗਏ ਸਰਸਾ ਪਾਣੀ ਚ ਖਲੋ ਕੇ ਸਤਿਗੁਰੂ ਜੀ ਨੇ ਮਗਰ ਨੂੰ ਕਈ ਤੀਰ ਮਾਰੇ ਜਿਸ ਨਾਲ ਕਈ ਨਾਮੀ ਜਰਨੈਲ ਜਮਪੁਰੀ ਨੂੰ ਭੇਜ ਦਿੱਤੇ
ਜੋਗੀ ਜੀ ਅਾਂਦੇ ਅਾ
ਸਤਿਗੁਰੂ ਨੇ ਰਾਜਪੂਤੋਂ ਕੇ ਛੱਕੇ ਛੁੜਾ ਦੀਏ ।
ਮੁਗ਼ਲੋਂ ਕੇ ਵਲਵਲੇ ਭੀ ਜੋ ਥੇ ਸਬ ਮਿਟਾ ਦੀਏ ।
ਦੁਸ਼ਮਨ ਕੋ ਅਪਨੀ ਤੇਗ਼ ਕੇ ਜੌਹਰ ਦਿਖਾ ਦੀਏ ।
ਕੁਸ਼ਤੋਂ ਕੇ ਏਕ ਆਨ ਮੇਂ ਪੁਸ਼ਤੇ ਲਗਾ ਦੀਏ ।
ਰਾਜਾ ਜੋ ਚੜ੍ਹ ਕੇ ਆਯੇ ਥੇ ਬਾਹਰ ਪਹਾੜ ਸੇ ।
ਪਛਤਾ ਰਹੇ ਥੇ ਜੀ ਮੇਂ ਗੁਰੂ ਕੀ ਲਤਾੜ ਸੇ ।

ਸਰਸਾ ਪਾਰ ਕਰਕੇ ਸਤਿਗੁਰੂ ਜੀ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਅਾਰੇ ਤੇ ਕੁਝ ਹੋਰ ਸਿੰਘ ਜੋ ਬੱਚ ਗਏ ਸੀ ਪਿੰਡ #ਘਨੌਲੇ ਤੋ ਹੋ ਲੋਧੀ ਮਾਜਰਾ ਦੇ ਰਸਤੇ ਹੁੰਦੇ ਰੋਪੜ ਵੱਲ ਤੁਰ ਪਏ ਅੱਗੋਂ ਰੋਪੜ ਦੇ ਰੰਗੜ ਪਠਾਣਾਂ ਨੇ ਅਚਾਨਕ ਹਮਲਾ ਕਰ ਦਿੱਤਾ ਏ ਰੋਪੜੀਏ ਵੀ ਕਿਸੇ ਸਮੇਂ ਗੁਰੂ ਘਰ ਦੇ ਸੇਵਾਦਾਰ ਸੀ ਪਰ ਅੱਜ ਏਵੀ ਨਮਕ ਹਰਾਮ ਹੋ ਗਏ
ਪਠਾਣਾਂ ਦੇ ਨਾਲ ਚੰਗੀ ਝੜਪ ਹੋਈ ਕਈ ਮਾਰੇ ਗਏ ਕੁਝ ਭੱਜ ਗਏ ਸਤਿਗੁਰੂ ਉੱਥੋਂ ਫਿਰ #ਕੋਟਲੇ ਨੂੰ ਮੁੜੇ ਇੱਥੇ ਨਿਹੰਗ ਖਾਂ ਸਤਿਗੁਰਾਂ ਦਾ ਸ਼ਰਧਾਲੂ ਰਹਿੰਦਾ ਸੀ ਜਿਸ ਦੇ ਵੱਡੇ ਵੀ ਗੁਰੂ ਘਰ ਨਾਲ ਪਿਅਾਰ ਕਰਦੇ ਸੀ ਏਸ ਘਰ ਪਹਿਲਾਂ ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਸੀ ਇੱਕ ਵਾਰ ਕਲਗੀਧਰ ਪਿਤਾ ਵੀ ਆਏ ਸੀ ਅੱਜ ਵੀ ਨਿਹੰਗ ਖਾਂ ਨੇ ਸਤਿਗੁਰਾਂ ਨੂੰ ਆਪਣੇ ਘਰ ਟਿਕਾਇਆ ਬੜੀ ਸੇਵਾ ਕੀਤੀ ਜਦੋਂ ਨਿਹੰਗ ਖਾਂ ਨੂੰ ਕਿਲਾ ਛੱਡਣ ਸਰਸਾ ਦੇ ਜੰਗ ਪਰਿਵਾਰ ਵਿਛੋੜੇ ਦਾ ਮੁਗਲਾਂ ਤੇ ਹਿੰਦੂਆਂ ਦੇ ਵੱਲੋਂ ਕਸਮਾਂ ਤੋੜਣ ਦਾ ਪਤਾ ਲੱਗਾ ਤਾਂ ਬੜੀਆਂ ਲਾਹਨਤਾਂ ਪਾਈਆਂ ਮਹਾਰਾਜ ਦੀ ਪਿਆਰ ਨਾਲ ਸੇਵਾ ਕੀਤੀ ਪਿਛਲੇ ਕਮਰੇ ਵਿੱਚ ਅਾਸਣ ਲਾਇਆ ਏ ਔਖੇ ਵੇਲੇ ਵੀ ਪਿਆਰ ਦੀ ਤੰਦ ਨਾ ਟੁੱਟਣ ਦਿੱਤੀ

ਕੁਝ ਸਮੇਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆਏ ਜੋ ਰੋਪੜ ਦੇ ਪਠਾਣਾਂ ਨਾਲ ਲੜਦਿਆਂ ਗੰਭੀਰ ਜ਼ਖ਼ਮੀ ਹੋ ਗਿਆ ਸੀ ਗੁਰੂ ਪਾਤਸ਼ਾਹ ਦਾ ਪਿਆਰ ਦੇਖੋ ਆਪ ਉੱਠ ਕੇ ਪਾਸੇ ਹੋ ਗਏ ਭਾਈ ਬਚਿੱਤਰ ਸਿੰਘ ਜੀ ਨੂੰ ਉਸ ਆਸਣ ਤੇ ਲਿਟਾਇਆ ਇਹ ਉਹੀ ਬਚਿੱਤਰ ਸਿੰਘ ਨੇ ਜਿਨ੍ਹਾਂ ਨੇ ਕਿਸੇ ਵੇਲੇ ਗੁਰੂ ਥਾਪੜਾ ਲੈ ਕੇ ਨਾਗਣੀ ਨਾਲ ਹਾਥੀ ਦਾ ਸਿਰ ਪਾੜਿਅਾ ਸੀ ਭਾਈ ਸਾਹਿਬ ਜੀ ਦੇ ਜ਼ਖ਼ਮਾਂ ਤੇ ਮੱਲ੍ਹਮ ਪੱਟੀ ਕੀਤੀ ਸਤਿਗੁਰੂ ਮਹਾਰਾਜੇ ਨੇ ਇਸ ਥਾਂ ਨੂੰ ਸੁਰੱਖਿਅਤ ਨਾ ਜਾਣਦਿਆਂ ਹੋਇਆਂ ਅੱਗੇ ਚੱਲਣ ਦਾ ਫ਼ੈਸਲਾ ਕੀਤਾ ਨਿਹੰਗ ਖਾਂ ਪੁੱਤਰ ਾਂ ਸਤਿਗੁਰਾਂ ਨੂੰ ਰਾਹ ਦੱਸਣ ਲਈ ਨਾਲ ਚਲ ਪਿਅਾ ਭਾਈ ਬਚਿੱਤਰ ਸਿੰਘ ਨੂੰ ਉੱਥੇ ਰਹਿਣ ਦਿੱਤਾ ਉਹ ਚੱਲਣ ਦੀ ਹਾਲਤ ਚ ਨਹੀਂ ਸਨ ਮਹਾਰਾਜ ਦੇ ਜਾਣ ਤੋਂ ਬਾਅਦ ਸੂਹ ਮਿਲਣ ਤੇ ਕੁਝ ਸਿਪਾਹੀ ਨਿਹੰਗ ਖਾਂ ਦੇ ਘਰ ਆਏ ਘਰ ਦੀ ਤਲਾਸ਼ੀ ਲਈ ਇੱਕ ਕਮਰਾ ਬੰਦ ਸੀ ਖੋਲ੍ਹਣ ਦੇ ਲਈ ਕਿਹਾ ਤਾਂ ਨਿਹੰਗ ਖਾਂ ਜੀ ਨੇ ਕਿਹਾ ਇਸ ਕਮਰੇ ਵਿੱਚ ਮੇਰੀ ਧੀ ਮੁਮਤਾਜ ਤੇ ਦਾਮਾਦ ਹੈ ਕਹੋ ਤਾਂ ਖੋਲ੍ਹ ਦੇਵਾਂ... ਤਲਾਸ਼ੀ ਵਾਲੇ ਨੇ ਕਿਹਾ ਨਹੀਂ ਕੋਈ ਲੋੜ ਨਹੀਂ ਖਬਰ ਗਲਤ ਮਿਲੀ ਹੋਊ

ਨਿਹੰਗ ਖਾਂ ਦੀ ਧੀ ਬੀਬੀ ਮੁਮਤਾਜ ਨੇ ਜਦੋ ਪਿਤਾ ਦੇ ਮੁੰਹੋ #ਦਾਮਾਦ ਸ਼ਬਦ ਸੁਣਿਅਾ ਤਾਂ ਜ਼ਖ਼ਮੀ ਲੇਟੇ ਭਾਈ ਬਚਿੱਤਰ ਸਿੰਘ ਦੇ ਕਦਮਾਂ ਤੇ ਸਿਰ ਰੱਖ ਕੇ ਪਤੀ ਮੰਨ ਲਿਆ ਅਗਲੇ ਦਿਨ ਭਾਈ ਬਚਿੱਤਰ ਸਿੰਘ ਸ਼ਹੀਦੀ ਪਾ ਗਏ ਉਨ੍ਹਾਂ ਦਾ ਸਸਕਾਰ ਆਪਣੇ ਘਰ ਦੇ ਪਿਛਲੇ ਪਾਸੇ ਖੂਹ ਕੋਲ ਕੀਤਾ ਉਹ ਖੂਹ ਅੱਜ ਵੀ ਮੌਜੂਦ ਹੈ ਬੀਬੀ ਮੁਮਤਾਜ ਜੀ ਨੇ 135 ਸਾਲ ਉਮਰ ਭੋਗੀ ਪਰ ਨਿਕਾਹ ਨਹੀਂ ਕਰਵਾਇਆ ਭਾਈ ਬਚਿਤਰ ਸਿੰਘ ਨੂੰ ਹੀ ਪਤੀ ਮੰਨਿਅਾ (ਬੀਬੀ ਮੁਮਤਾਜ ਜੀ ਲਈ ਵੱਖਰੀ ਪੋਸਟ ਲਿਖਾਂਗਾ ਬਾਅਦ ਵਿੱਚ) ਸਤਿਗੁਰੂ ਜੀ ਨੇ ਚਲਣ ਤੋ ਪਹਿਲਾ ਬਾਬਾ ਨਿਹੰਗ ਖਾਂ ਨੂੰ ਪਿਆਰ ਨਾਲ ਇੱਕ ਕਟਾਰ ਇੱਕ ਢਾਲ ਨਿਸ਼ਾਨੀ ਦਿੱਤੀ ਸੀ ਜੋ ਅੱਜ ਵੀ ਨਿਹੰਗ ਖਾਂ ਜੀ ਦੇ ਘਰ ਕੋਟਲੇ ਮੌਜੂਦ ਹੈ ਭਾਈ ਬਚਿਤਰ ਸਿੰਘ ਦੇ ਸਸਤਰ ਵੀ ਨੇ ਕਮਰੇ ਘਰ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪਰ ਘਰ ਦੀ ਹਾਲਤ ਬੜੀ ਖਸਤਾ ਸੀ
( ਫੋਟੋ ਨਾਲ ਅੈਡ ਹੈ)
ਓਧਰ ਨਿਹੰਗ ਖ਼ਾਨ ਦਾ ਪੁੱਤਰ ਲਖਮੀਪੁਰ ਤੱਕ ਗੁਰੂ ਸਾਹਿਬ ਨੂੰ ਛੱਡ ਕੇ ਅਾਇਅਾ ਲਖਮੀਪੁਰ ਥੋੜ੍ਹਾ ਸਮਾਂ ਰੁਕ ਕੇ ਸਤਿਗੁਰੂ ਬੂਰ ਮਾਜਰਾ ਪਹੁੰਚ ਉੱਥੇ ਇੱਕ ਖੂਹ ਤੋਂ ਗੁਰੂ ਸਾਹਿਬ ਤੇ ਸਿੰਘਾਂ ਨੇ ਪਾਣੀ ਪੀਤਾ ਹੱਥ ਮੁੰਹ ਧੋਤਾ ਫਿਰ ਅੱਗੇ ਚੱਲ ਪਏ ਪਿੰਡ ਦੁੱਗਰੀ ਹੋ ਕੇ ਤਾਲਪੁਰਾ ਦਾ ਟਿੱਬਾ ਲੰਘ 7 ਪੋਹ ਦੀ ਸ਼ਾਮ ਨੂੰ ਚਮਕੌਰ ਦੇ ਬਾਹਰਵਾਰ ਇਕ #ਬਾਗ ਦੇ ਵਿਚ ਜਾ ..........ਚਲਦਾ.....
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਅਾ #ਤੀਜੀ_ਪੋਸਟ

18/12/2022

ਤੁਸੀਂ ਧਰਮ ਦਾ ਸਹੀ ਪ੍ਰਚਾਰ ਕਰੋ,
ਨਾ ਕਿ ਕਿਸੇ ਗਰੀਬ ਦੀ ਰੋਜ਼ੀ ਰੋਟੀ ਤੇ ਲਤ ਮਾਰੋ।

12/12/2022

ਕੀ ਲੈਣਾਂ ਸੀ ਵੀਰੇ ਤੂੰ ਲੋਕਾਂ ਤੋਂ ਲੋਕ ਵੀ ਕਦੇ ਕਿਸੇ ਦੇ ਬਣੇ ਨੇ , ਤੂੰ ਚੰਗੀ ਭਲੀ ਜਿੰਦਗੀ ਜਿਉ ਰਿਹਾ ਸੀ ,ਪਤਾ ਨਹੀ ਕਿਹੜੀ ਐਸੀ ਪੀੜ ਦਿਲ ਵਿਚ ਲੈ ਕੇ ਆ ਗਿਆ ਸੀ ਪੰਥ ਪੰਜਾਬ ਲਈ ਜਿਹੜੀ ਜਿਉਣ ਜੋਗੇ ਨੂੰ ਟਿਕ ਕੇ ਨਾ ਬਹਿਣ ਦਿੰਦੀ ਸੀ, ਹਰ ਪਲ ਬਾਤਾ ਕਰਦਾ ਸੀ ਪੰਥ ਤੇ ਪੰਜਾਬ ਦੀਆਂ ਲੋਕਾਂ ਨੂੰ ਸਮਝਾਉਂਦਾ ਸੀ ਕਿ ਜਾਗ ਜਾਉ ਭਾਈ ਜਾਗ ਜਾਉ ਇਹ ਸਾਡੀ ਹੋਦ ਦੀ ਲੜਾਈ ਏ, ਲੋਕਾਂ ਨੂੰ ਜਗਾਉਂਦਾ ਜਗਾਉਂਦਾ ਯਾਰਾ ਆਪ ਖੁਦ ਚੁੱਪ ਕਰ ਗਿਆ, ਤੇ ਲਾਸ ਬਣ ਕਿਸੇ ਮਾਮੁਲੀ ਜਿਹੇ ਹਸਪਤਾਲ ਦੇ ਸਟੈਕਚਰ ਤੇ ਲੇਟ ਗਿਆ ਜਿਹੜਾ ਲਗਜਰੀ ਰੂਮਾ ਤੇ ਮਖਮਲੀ ਬਿਸਤਰਿਆ ਤੇ ਸੌਦਾਂ ਸੀ,ਖੂਨ ਵੀ ਲਪ ਲਪ ਚੋ ਰਿਹਾ ਸੀ ਜਿਉਣ ਜੋਗੇ ਦਾ ਪਤਾ ਨਹੀ ਕਿਹੜੀ ਤਸੀਰ ਸੀ ,ਵਗਣੋ ਵੀ ਨਹੀ ਹਟਿਆ, ਜਿਵੇਂ ਖੁਦ ਨਹੀ ਹਟਿਆ ਪਿੱਛੇ ਲੋਕਾਂ ਵਲੋਂ ਚੰਗਾ ਮਾੜਾ ਕਹਿਣ ਤੇ ਵੀ ਪੰਜਾਬ ਤੇ ਪੰਥ ਲਈ ਗਦਾਰ ਕਦੇ ਏਜੰਸੀਆਂ ਦਾ ਬੰਦਾ ਹੋਰ ਪਤਾ ਨੀ ਕੀ ਕੀ ਕਹਾਇਆ ਲੋਕਾਂ ਤੋ ,,ਬਹੁਤ ਵੱਡੀ ਦੇਣ ਤੇਰੀ ਬਾਈ ਸੰਦੀਪ ਸਿੰਘ ਦੀਪ ਸਿੰਘ ਸਿੱਧੂ, ਰਹਿੰਦੀ ਦੁਨੀਆ ਤੱਕ ਪੰਥ ਪੰਜਾਬ ਤੈਨੂੰ ਨਹੀ ਭੁੱਲਦਾ, ,
ਬਾਈ ਤੈਨੂੰ ਲੱਖ ਵਾਰੀ ਸਿੱਜਦਾ ਏ ਤੂੰ ਨੀ ਭੁੱਲਣਾ ਯਾਰਾ 🙏

07/12/2022

Address

Rampurapeuhul, In Do
Rampuraphul
151103

Telephone

+918847552366

Website

Alerts

Be the first to know and let us send you an email when ਕੌੜਾ ਸੱਚ ਪੰਜਾਬ ਦਾ posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Digital creator in Rampuraphul

Show All

You may also like