TECH WITH JAGGY

TECH WITH JAGGY * ਇੱਕ ਪੰਜਾਬੀ ਟੈੱਕ ਪਲੇਟਫਾਰਮ *

ਇੰਸਟਾਗ੍ਰਾਮ ਖਾਤਾ :
ਯੂ-ਟਿਊਬ ਚੈੱਨਲ :
(2)

ਕੱਲ੍ਹ ਤਾਂ ਅਸਮਾਨੀ ਬਿਜਲੀ ਨੇ ਲੂਸੀ ਦੀਆਂ ਨੀਦਾਂ ਉਡਾ ਰੱਖੀਆਂ ਸੀ, ਅੱਜ ਸਾਰੀ ਕਸਰ ਕੱਢੂ।Shot on S24 (Expert Raw)
28/12/2024

ਕੱਲ੍ਹ ਤਾਂ ਅਸਮਾਨੀ ਬਿਜਲੀ ਨੇ ਲੂਸੀ ਦੀਆਂ ਨੀਦਾਂ ਉਡਾ ਰੱਖੀਆਂ ਸੀ, ਅੱਜ ਸਾਰੀ ਕਸਰ ਕੱਢੂ।

Shot on S24 (Expert Raw)

Squid Games (Netflix Series)ਪਹਿਲਾ ਸੀਜ਼ਨ ਬਹੁਤ ਸ਼ਾਨਦਾਰ(ਕੁੱਝ ਕੁ ਗੱਲਾਂ ਛੱਡ ਕੇ)ਸੀ।ਹੁਣ Netflix ਉੱਤੇ ਦੂਜਾ ਸੀਜ਼ਨ ਆਇਆ ਹੈ, ਹਜੇ ਮੈਂ ...
28/12/2024

Squid Games (Netflix Series)

ਪਹਿਲਾ ਸੀਜ਼ਨ ਬਹੁਤ ਸ਼ਾਨਦਾਰ(ਕੁੱਝ ਕੁ ਗੱਲਾਂ ਛੱਡ ਕੇ)ਸੀ।

ਹੁਣ Netflix ਉੱਤੇ ਦੂਜਾ ਸੀਜ਼ਨ ਆਇਆ ਹੈ, ਹਜੇ ਮੈਂ ਵੇਖਣਾ ਆ। ਜੇ ਕਿਸੇ ਨੇ ਵੇਖ ਲਿਆ ਤਾਂ ਤਜੁਰਬਾ ਜਰੂਰ ਸਾਂਝਾ ਕਰੇ।

ਬਾਕੀ ਜਿਸਨੇ ਨਹੀਂ ਵੇਖਿਆ, ਤਾਂ ਇਹ ਕ੍ਰਾਈਮ, ਥ੍ਰਿਲਰ, ਡੈਡਲੀ ਗੇਮਾਂ, ਸਾਇਕੋਲੋਜੀਕਲ, ਸਸਪੈਂਸ ਨਾਲ ਭਰਪੂਰ ਕੋਰੀਅਨ ਸੀਰੀਜ ਆ। ਇਹਨਾਂ ਜੌਨਰਾਂ ਵਿੱਚ ਇਨ੍ਹਾਂ ਦਾ ਕੋਈ ਤੋੜ ਨਹੀਂ ਆ।

ਜੇ ਇਹ ਤੁਹਾਡਾ ਪਸੰਦੀਦਾ ਜੌਨਰ ਹੈ ਤਾਂ ਵੇਖ ਸਕਦੇ ਹੋ।

ਵੈਸੇ ਟੀਮ ਨੇ Season 3 ਵੀ ਅਨਾਊਂਸ ਕਰ ਦਿੱਤਾ ਹੈ।

A Good Smartphone around 15K Bracket 💥💥ਕਈ ਦੋਸਤ ਅਕਸਰ ਏਸ ਬਜਟ ਵਿੱਚ ਫੋਨ ਪੁੱਛਦੇ ਹੁੰਦੇ ਆ। ਕਈਆਂ ਨੂੰ ਰਿਕਮੈਂਡ ਵੀ ਕੀਤਾ। ਇਹ ਯੁਨੀਕ ਜ...
27/12/2024

A Good Smartphone around 15K Bracket 💥💥

ਕਈ ਦੋਸਤ ਅਕਸਰ ਏਸ ਬਜਟ ਵਿੱਚ ਫੋਨ ਪੁੱਛਦੇ ਹੁੰਦੇ ਆ। ਕਈਆਂ ਨੂੰ ਰਿਕਮੈਂਡ ਵੀ ਕੀਤਾ। ਇਹ ਯੁਨੀਕ ਜਿਹਾ ਫੋਨ ਆਪਣੀ ਇਸ ਰੇਂਜ ਵਿੱਚ ਵੈਲਿਊ ਫਾਰ ਮਨੀ ਦੇ ਪੱਖ ਤੋਂ ਖਹਿੰਦਾ ਫਿਰਦਾ।

Nothing CMF Phone 1

ਕਈ ਚੀਜਾਂ ਇਸਨੂੰ ਵਧੀਆ ਡੀਲ ਬਣਾਉਂਦੀਆਂ, ਇਹਦਾ ਡਿਜਾਈਨ, Amoled FHD 120Hz Screen, ਸ਼ਾਨਦਾਰ Software, ਵਧੀਆ ਕੈਮਰਾ, ਬੈਟਰੀ ਬੈਕਅੱਪ ਅਤੇ ਪ੍ਰਫਾਰਮੈਂਸ।

ਇਸ ਕੀਮਤ ਵਿੱਚ ਇਹ ਸਭ ਕੁੱਝ ਦੇਣ ਦੇ ਨਾਲ ਨਾਲ ਇੱਕ ਅਲੱਗ ਲੁੱਕ ਦੇਂਦਾ, ਅਤੇ ਸਕਿਓਰਟੀ ਪੈਚ ਵਗੈਰਾ ਬਹੁਤ ਸਪੀਡ ਨਾਲ Nothing ਵੱਲੋਂ ਆ ਰਹੇ ਆ।

ਕਿਸ ਕਿਸ ਲਈ ਵਧੀਆ ਹੋ ਸਕਦਾ ?

1. ਜਿਸਨੂੰ ਯੂਨੀਕ ਡਿਜ਼ਾਈਨ ਚਾਹੀਦਾ।
2. ਜਿਸਨੂੰ ਬਹੁਤ ਬੈਟਰੀ ਬੈਕਅੱਪ ਚਾਹੀਦਾ। (SOT 9-10 ਘੰਟੇ ਦੇ ਕਰੀਬ)
3. ਜਿਸਨੂੰ ਰਾਅ ਪ੍ਰਫਾਰਮੈਂਸ ਚਾਹੀਦੀ। (ਬਜਟ ਦੇ ਹਿਸਾਬ ਨਾਲ)
4. ਜਿਸਨੇ ਵੀਡਿਓ ਜਿਆਦਾ ਵੇਖਣੇ।
5. ਜਿਸਨੇ ਵਧੀਆ ਸਾਫਟਵੇਅਰ ਐਕਸਪੀਰੀਐਂਸ ਕਰਨਾ।
6. ਬਜਟ ਦੇ ਹਿਸਾਬ ਨਾਲ ਕੈਮਰਾ ਵੀ ਵਧੀਆ।

ਸੱਚ, ਪੁਰਾਣੇ ਸਮੇਂ ਵਾਂਗ ਬੈਕ ਕਵਰ ਵੀ ਬਦਲਣਯੋਗ ਹੈ ਇਸਦਾ। ਕੰਪਨੀ ਨਵੀਂ ਆ ਸੋ ਆਨਲਾਈਨ ਮਿਲਣ ਦੇ ਚਾਂਸ ਜਿਆਦਾ ਨੇ।

ਸਰਦੀਆਂ ਦੇ ਫੁੱਲ ❤️ਅਤੇਮੋਬਾਇਲ ਹੁਰੀਂ 📸 (Manual Mode / Pro Mode)
27/12/2024

ਸਰਦੀਆਂ ਦੇ ਫੁੱਲ ❤️

ਅਤੇ

ਮੋਬਾਇਲ ਹੁਰੀਂ 📸 (Manual Mode / Pro Mode)

Apple ❤️ Samsung ਯੱਪ, ਏਹ ਸੱਚ ਆ। 🤷ਐਵੇਂ ਜਨਤਾ Apple VS Samsung ਕਰਦੀ ਰਹਿੰਦੀ ਆ। ਪਰ.....ਇਹਨਾਂ ਦਾ ਲਵ ਰਿਲੇਸ਼ਨਸ਼ਿੱਪ ਜਿਆਦਾ ਆ ਹੇਟ ਨਾਲ...
26/12/2024

Apple ❤️ Samsung

ਯੱਪ, ਏਹ ਸੱਚ ਆ। 🤷

ਐਵੇਂ ਜਨਤਾ Apple VS Samsung ਕਰਦੀ ਰਹਿੰਦੀ ਆ। ਪਰ.....ਇਹਨਾਂ ਦਾ ਲਵ ਰਿਲੇਸ਼ਨਸ਼ਿੱਪ ਜਿਆਦਾ ਆ ਹੇਟ ਨਾਲੋਂ.....ਔਰ ਇਸ ਚੀਜ ਹਮ ਆਮ ਲੋਗ ਕਭੀ ਨਹੀਂ ਸਮਝ ਪਾਏਂਗੇ। ਇਟਸ ਪਿਊਰ ਬਿਜਨਸ।

ਸੂਤਰਾਂ ਅਨੁਸਾਰ, ਭਵਿੱਖ ਵਿੱਚ ਐਪਲ ਆਪਣੇ ਇੱਕ ਡਰੀਮ iPhone ਉੱਤੇ ਕੰਮ ਕਰ ਰਹੀ ਆ। ਜਿਸਦੀ ਸਕਰੀਨ ’ਤੇ ਬੈਜ਼ਲ ਨਹੀਂ ਹੋਣਗੇ ਅਤੇ ਐੱਜ ਤੋਂ ਐੱਜ ਹੋਵੇਗੀ। ਇਸਦਾ ਨਾਮ ਹੋਵੇਗਾ........ Zero Bazel iPhone. ਸਾਰੇ ਆਈਫੋਨ ਫੈਨਜ ਇਸਨੂੰ ਐਡਮਾਇਰ ਕਰਨਗੇ....ਫਾਰ ਸ਼ਿਓਰ, ਇਹ ਇਨੀਂ ਕੁ ਵਧੀਆ ਹੋ ਸਕਦੀ ਆ।

ਪਰ,

ਯੂ ਨੋ ਉਸ ਸਕਰੀਨ ਉੱਤੇ ਕੰਮ ਐਪਲ ਵਾਸਤੇ ਕਰ ਕੌਣ ਰਿਹਾ.... ਲਾਈਕ ਆਲਵੇਜ ?

ਯੀਅਅ, ਮੈਨੀਂ ਆਫ ਯੂ ਆਰ ਰਾਈਟ.......ਦਾ OLED ਲੀਜੈਂਡ Samsung ਓਨਲੀ 🤣🤣

**ਫਿਊ ਯੀਅਰਸ ਲੇਟਰ (ਕਾਲਪਨਿਕ)** 😁

ਫਿਰ ਆਉਣ ਵਾਲੇ ਸਾਲਾਂ ਵਿੱਚ ਫੇਰ ਤੋਂ ਉਸੇ ਸੈਮਸੰਗੀ Zero Bazel ਸਕਰੀਨ ਤੋਂ ਸ਼ੋਸ਼ਲ ਮੀਡਿਆ ਉੱਤੇ iPhone ਦੇ ਪੱਕੇ ਫੈਨਾਂ ਦੁਆਰਾ Samsung ਦੇ ਵਿਰੁੱਧ ਅੱਗ ਉਗਲੀ ਜਾਊਗੀ, ਅਤੇ Samsung ਦੇ ਫੈਨਜ ਉਹਨਾਂ ਨੂੰ iPhone ਦੇ ਮੁਕਾਬਲੇ ਘੱਟ S Series (ਫਲੈਗਸ਼ਿੱਪ) ਸੇਲ ਦੇ ਬਾਵਜੂਦ ਬਰਾਬਰ ਦਾ ਹੋ ਹੋ ਜਵਾਬ ਦੇਣਗੇ। ਮਤਲਬ, ਐਂਵੇ ਬਿਨਾਂ ਗੱਲੋਂ ਆਵਦੇ ਅੰਗੂਠੇ ਘਸਾਈ ਜਾਣਗੇ।

ਦੂਜੇ ਪਾਸੇ ਦੋਨਾਂ ਕੰਪਨੀਆਂ ਦੇ CEO, MD ਟਾਇਪ ਬੰਦੇ ਇੱਕ ਸ਼ਾਮ ਨੂੰ ਹੱਥਾਂ ਚ ਸ਼ੈਂਪੇਨ ਦੇ ਗਲਾਸ ਟਕਰਾਉਂਦਿਆਂ ਆਪਣੀ ਇੱਕ ਹੋਰ ਡੀਲ ਦੀ ਸਫਲਤਾ ਦੇ ਜਸ਼ਨ ਮਨਾਉਂਗੇ ਅਤੇ ਮੁਸਕਰਾਉਂਦੇ ਹੋਏ ਕਹਿਣਗੇ.......ਚੀਅਅਅਅਰਸ।

Moral of the story : ਨਥਿੰਗ 🤷 .....ਜਸਟ ਚੀਅਅਅਅਰਸ।

TECH WITH JAGGY

iPhone 18 Pro with (Variable Aperture) ?? 📸📸ਇੱਕ ਰਿਊਮਰ ਸੀ ਕਿ iPhone 17 Pro ਵਿੱਚ ਕੈਮਰੇ ਵਿੱਚ ਇੱਕ ਵੱਡਾ ਚੇਂਜ ਹੋ ਸਕਦਾ ਸੀ, ਉਹ ਵ...
25/12/2024

iPhone 18 Pro with (Variable Aperture) ?? 📸📸

ਇੱਕ ਰਿਊਮਰ ਸੀ ਕਿ iPhone 17 Pro ਵਿੱਚ ਕੈਮਰੇ ਵਿੱਚ ਇੱਕ ਵੱਡਾ ਚੇਂਜ ਹੋ ਸਕਦਾ ਸੀ, ਉਹ ਵੈਰੀਏਬਲ ਐਪਰਚਰ। ਮਤਬਲ ਕੇ DSLR ਵਾਂਗ ਮੈਨੂਅਲ ਐਪਰਚਰ ਸੈੱਟ ਕਰਨ ਦੀ ਆਪਸ਼ਨ ਆਜੂ।

ਪਰ ਸ਼ਾਇਦ ਇਹ ਅਗਲੇ ਸਾਲ ਨਹੀਂ, ਸਗੋਂ iPhone 18 Pro ਵਿੱਚ 2026 ਵਿੱਚ ਆਉਣ ਦੇ ਆਸਾਰ ਨੇ। ਜੋ (ਅਸਲੀ) ਫੋਟੋਗ੍ਰਾਫੀ ਦੇ ਸ਼ੁਕੀਨ ਨੇ ਉਹਨਾਂ ਨੂੰ ਇਸ ਬਾਰੇ ਸਾਰਾ ਪਤਾ ਹੀ ਆ। ਬਾਕੀ ਮੇਰੇ ਵਰਗਿਆਂ ਨੂੰ ਦੱਸ ਦਿੰਨਾ ਵੀ ਇਸ ਆਪਸ਼ਨ ਦੀ ਮੱਦਦ ਨਾਲ ਕੈਮਰਾ ਲੈਂਸ ਉੱਤੇ ਲਾਈਟ ਕਿੰਨੀ ਜਾਵੇ, ਇਹ ਨਿਰਧਾਰਿਤ ਕੀਤਾ ਜਾਂਦਾ। ਅਸਲ ਵਿੱਚ ਵਧੀਆ ਫੋਟੋਗ੍ਰਾਫੀ ਲਈ ਲਾਈਟ ਹੀ ਮੁੱਖ ਕਾਰਕ ਆ।

ਅੰਗਰੇਜੀ ਵਾਲਾ ਅੱਖਰ "f" ਇਸਨੂੰ ਦਰਸਾਉਂਦਾ। ਜਿੰਨੀ ਇਸਦੀ ਵੈਲਊ ਘੱਟਦੀ ਜਾਂਦੀ ਆ ਉਨੀ ਜਿਆਦਾ ਲਾਈਟ ਲੈਂਸ ਉੱਤੇ ਪੈਂਦੀ ਆ। ਬਾਕੀ ਗਿਆਨ ਕਿਸੇ ਦਿਨ ਡਿਟੇਲ ਪੋਸਟ ਵਿੱਚ ਕਰ ਲਵਾਂਗੇ, ਅੱਜ ਮੁੱਦੇ ਤੋਂ ਨਾਂ ਭਟਕ ਜਾਈਏ ਕਿਤੇ।

ਹਾਂ ਜੀ ਗੱਲ ਸੀ iPhone 18 Pro ਦੇ ਐਪਰਚਰ ਵਾਲੇ ਕੈਮਰੇ ਦੀ। ਬਹੁਤ ਨੈਕਸਟ ਲੈਵਲ ਕੰਮ ਹੋਜੂ ਇਸ ਆਪਸ਼ਨ ਨਾਲ ਸ਼ਾਇਦ, ਬਾਕੀ ਇੰਮਪਲੀਮੈਂਟ ਕਿਵੇਂ ਕਰਦੇ ਆ ਉਸਤੇ ਨਿਰਭਰ ਆ। ਬਾਕੀ ਹਜੇ ਐਪਲ ਤੋਂ ਅਣਨਸੈਸਰੀ ਲਾਈਟ ਫਲੇਅਰ ਦੀ ਪ੍ਰਾਬਲਮ ਉੱਤੇ ਕੰਮ ਬਾਕੀ ਆ, ਅਤੇ ਸੈਲਫੀ ਕੈਮਰੇ ਉੱਤੇ ਵੀ ਕੰਮ ਕਰਨ ਦੀ ਲੋੜ ਆ ਏਸ ਵਾਰ। (ਹਾਂ ਜੀ, ਦੋਨੋਂ ਚੀਜਾਂ ਹਜੇ 100% ਐਪਲ ਨੇ ਫਿਕਸ ਨਹੀਂ ਕੀਤੀਆਂ, ਜਿਵੇਂ ਕਿਸੇ ਵੀ Android ਫੋਨ ਵਾਲੇ ਨੇ ਵੀਡੀਓ ਐਪਲ ਲੈਵਲ ਦੀ ਨਹੀਂ ਕੀਤੀ)

ਸੱਚ ਕਿਤੇ ਦਿਮਾਗ ਵਿੱਚ ਇਹ ਤਾਂ ਨਹੀਂ ਆਇਆ ਵੀ ਪੋਸਟ iPhone 18 Pro ਦੀ ਤੇ ਫੋਟੋ Samsung ਦੀ ?

ਓਕੇ, ਇਹ ਮਾਡਲ ਹੈਗਾ ਜੀ Samsung Galaxy S9 Plus, ਜੋ 2018 ਵਿੱਚ ਹੀ ਵੈਰੀਏਬਲ ਐਪਰਚਰ ਨਾਲ ਆ ਚੁੱਕਾ, ਅਤੇ ਪੰਜਾਬ ਦੇ ਸ਼ਿਖਰਲੇ ਫੋਟੋਗ੍ਰਾਫੀ ਦੇ ਮਾਹਿਰਾਂ ‘ਚੋਂ ਇੱਕ Ravan Khosa ਨੇ ਇਸ ਫੋਨ ਨਾਲ ਕਾਫ਼ੀ ਸ਼ਾਨਦਾਰ ਫੋਟੋਆਂ ਖਿੱਚੀਆਂ ਨੇ।

ਬਾਕੀ Samsung Galaxy S9 ਸੀਰੀਜ ਤੋਂ ਇਲਾਵਾ ਪਿਛਲੇ ਸਾਲ Huawei mate 50 Pro ਅਤੇ Xiaomi 13 Ultra ਵੀ ਇਹ ਤਕਨੀਕ ਵਰਤ ਚੁੱਕਾ, ਜੋ ਕਿ ਦੋਨੋਂ ਸ਼ਾਨਦਾਰ ਫੋਟੋਗ੍ਰਾਫੀ ਵਾਲੇ ਫੋਨ ਸੀ। ਪਰ ਸ਼ਾਇਦ ਸਮਾਰਟਫੋਨਾਂ ਵਿੱਚ ਇਸ ਨੂੰ ਸਹੀ ਤਰੀਕੇ ਮਾਰਕਿਟ ਅਤੇ ਪਾਪੂਲਰ ਐਪਲ ਹੀ ਕਰੂਗਾ (ਜੇ ਲੈ ਕੇ ਆਉਂਦਾ ਤਾਂ)।

TECH WITH JAGGY

Smartphone batteries vs Winters ☠️☠️ਸਰਦੀਆਂ ਆ ਗਈਆਂ, ਹੁਣ ਤਾਂ ਬਾਈ ਬਲਜਿੰਦਰ ਮੌਸਮ ਪੰਜਾਬ ਦਾ ਨੇ ਪੰਜਾਬ ਵਿੱਚ ਪਹਿਲੇ ਕੋਲਡ ਡੇਅ ਦਾ ਐਲਾ...
24/12/2024

Smartphone batteries vs Winters ☠️☠️

ਸਰਦੀਆਂ ਆ ਗਈਆਂ, ਹੁਣ ਤਾਂ ਬਾਈ ਬਲਜਿੰਦਰ ਮੌਸਮ ਪੰਜਾਬ ਦਾ ਨੇ ਪੰਜਾਬ ਵਿੱਚ ਪਹਿਲੇ ਕੋਲਡ ਡੇਅ ਦਾ ਐਲਾਨ ਵੀ ਕਰਤਾ, ਸੋ ਕੀ ਤੁਸੀਂ ਕਦੇ ਸੋਚਿਆ ਵੀ ਇਸ ਦਾ ਅਸਰ ਤੁਹਾਡੀ ਜਿੰਦਗੀ ਦੇ ਨਾਲ ਨਾਲ ਸਮਾਰਟਫੋਨ ਉੱਤੇ ਪੈ ਰਿਹਾ।

ਜੀ ਹਾਂ,

ਹੋ ਸਕਦੈ ਕਈ ਦੋਸਤ ਅੱਜਕੱਲ੍ਹ ਸੋਚਦੇ ਹੋਣ ਵੀ ਫੋਨ ਦੀ ਬੈਟਰੀ ਖਰਾਬ ਹੋ ਗਈ, ਬੈਕਅੱਪ ਘੱਟ ਗਿਆ ਜਾਂ ਹੋਰ ਸਮੱਸਿਆਵਾਂ ਆ ਰਹੀਆਂ। ਕਿਉਂ ਨਾ ਨਵੀਂ ਬੈਟਰੀ ਪਾ ਲੀਏ ਓਹ ਵੀ ਓਰੀਜਨਲ 😁😁 ਕੱਲ੍ਹ ਜੈਕ ਬਾਈ Jacknama - ਜੈਕਨਾਮਾ ਨਾਲ ਗੱਲ ਹੋਈ ਬੈਟਰੀ ਬਾਰੇ, ਤਾਂ ਬਾਅਦ ਵਿੱਚ ਮੇਰੇ ਯਾਦ ਆਇਆ ਵੀ ਕਈ ਸਮੱਸਿਆਵਾਂ ਤਾਂ ਸਿਰਫ਼ ਠੰਡ ਵੱਧਣ ਕਰਕੇ ਹੋ ਸਕਦੀਆਂ....ਸੋ ਖੜ੍ਹ ਜੋ ਭਾਈ।

**ਲੱਛਣ ਕੀ ਕੀ ਆ ਸਰਦੀਆਂ ਵਿੱਚ ਬੈਟਰੀ ਬੈਕਅੱਪ ਜਾਂ ਚਾਰਜ ਵੇਲੇ ਸਮੱਸਿਆਵਾਂ ਦੇ ?**

1. ਸਲੋ ਕੈਮੀਕਲ ਰੀਐਕਸ਼ਨ : ਅਸਲ ਵਿੱਚ ਇਹ ਸਾਰਾ ਮਸਲਾ ਕੈਮਿਸਟਰੀ ਦਾ, ਸਮਾਰਟਫੋਨ ਵਿੱਚ ਬੈਟਰੀ ਲੀਥੀਅਮ-ਆਇਓਨ ਹੁੰਦੀ ਆ, ਅਤੇ ਚਾਰਜ ਹੋਣਾ ਤੇ ਬੈਕਅੱਪ ਦੇਣਾ ਦੋਨੋਂ ਕੈਮੀਕਲ ਰੀਐਕਸ਼ਨ ਨੇ। ਠੰਡ ਵੱਧਣ ਨਾਲ ਇਹ ਸਾਰਾ ਕੰਮ ਵੀ ਠੰਡਾ ਪੈ ਜਾਂਦਾ ਅਤੇ ਚਾਰਜਿੰਗ ਤੇ ਪਾਵਰ ਦੇਣੀ ਦੋਨੋਂ ਸਲੋ ਹੋ ਜਾਂਦੀਆਂ ਨੇ।

2. ਘੱਟ ਕਪੈਸਿਟੀ : ਠੰਡ ਕਰਕੇ ਹੀ ਬੈਟਰੀ ਆਵਦੇ ਆਮ ਸਮਰੱਥਾ ਨਾਲੋਂ ਘੱਟ ਪਾਵਰ ਰੱਖ ਪਾਉਂਦੀ ਆ, ਸੋ ਡਿਸਚਾਰਜ ਵੀ ਛੇਤੀ ਹੁੰਦੀ ਫੀਲ ਹੁੰਦੀ ਆ, ਪਰ ਅਸਲ ਚ ਜਿੰਨਾ ਉਹ ਉੱਪਰ ਵਿਖਾ ਰਹੀ ਹੁੰਦੀ ਆ ਉਨੀਂ ਪਾਵਰ ਕਪੈਸਿਟੀ ਹੋਲਡ ਕੀਤੀ ਹੀ ਨਹੀਂ ਹੁੰਦੀ।

3. ਅਚਾਨਕ ਬੰਦ ਹੋ ਜਾਣਾ : ਬਹੁਤ ਜਿਆਦਾ ਠੰਡ ਵਿੱਚ ਬੈਟਰੀ ਬਿਨਾਂ ਗੱਲੋਂ ਜਵਾਬ ਵੀ ਦੇ ਸਕਦੀ ਆ, ਅਚਾਨਕ ਫੋਨ ਬੰਦ ਹੋ ਜਾਂਦਾ ਇਸ ਹਾਲਤ ਵਿੱਚ, ਸੋ ਡਰਿਓ ਨਾ ਇੰਝ ਹੋ ਜਾਵੇ ਤਾਂ।

4. Electrolytes ਫਰੀਜਿੰਗ : ਇਹ ਬਹੁਤ ਰੇਅਰ ਕੇਸ ਆ, ਮਾਡਰਨ ਸਮਾਰਟਫੋਨਾਂ ਵਿੱਚ ਇੰਝ ਘੱਟ ਹੀ ਹੁੰਦਾ ਪਰ ਜੇ ਹੋ ਜਾਵੇ ਤਾਂ ਬੈਟਰੀ ਡੈਡ ਹੋ ਜਾਂਦੀ ਆ। ਇਸ ਹਾਲਤ ਵਿੱਚ ਨਵੀਂ ਪਾਉਣੀ ਹੀ ਪੈਂਦੀ ਆ।

**ਇਸ ਬਿਮਾਰੀ ਦੀ ਰੋਕਥਾਮ ਲਈ ਕੀ ਕੀ ਉਪਰਾਲੇ ਹੋ ਸਕਦੇ ਹਨ ?**

1. ਆਵਦੇ ਫੋਨ ਨੂੰ ਹੋ ਸਕੇ ਗਰਮ ਜਾਂ ਆਮ ਸਮਾਰਟਫੋਨ ਤਾਪਮਾਨ ਤੇ ਰੱਖੋ, ਬਾਹਰੀ ਤਾਪਮਾਨ ਨਾਲੋਂ ਥੋੜ੍ਹਾ ਗਰਮ। ਜਾਣੀ ਕੇ ਫੋਨ ਵਰਤਣ ਦਾ ਬਹਾਨਾ ਬਣਾ ਲੋ ਇੱਕ ਇਹ ਵੀ।

2. ਲੰਬਾ ਸਮਾਂ ਬਾਹਰੇ ਤਾਪਮਾਨ ਵਿੱਚ ਆਈਡੀਅਲ ਛੱਡ ਕੇ ਨਾ ਜਾਓ, ਸਮਾਰਟਫੋਨ ਦੀ ਬੈਟਰੀ ਵੀ ਇਸ ਸਰਦੀ ਵਿੱਚ ਸਵਰਗ ਸਿਧਾਰ ਸਕਦੀ ਆ, ਨਹੀਂ ਬਿਮਾਰ ਤਾਂ ਹੋ ਹੀ ਜਾਊਗੀ ਖਰ।

3. ਸਰਦੀਆਂ ਵਿੱਚ ਕੋਸ਼ਿਸ਼ ਕਰੋ, ਸਮਾਰਟਫੋਨ ਕੇਸ ਦੇ ਨਾਲ ਹੀ ਵਰਤੋ। ਇਹ ਮੱਦਦ ਕਰਦਾ ਤਾਪਮਾਨ ਹੋਲਡ ਕਰਨ ਵਿੱਚ।

4. ਸਮਾਰਟਫੋਨ ਨੂੰ ਕੋਸ਼ਿਸ਼ ਕਰੋ ਕਮਰੇ ਦੇ ਤਾਪਮਾਨ ਉੱਤੇ ਹੀ ਚਾਰਜ ਕਰੋ, ਜੇ ਬਾਹਰੋਂ ਆਏ ਹੋ ਤਾਂ ਇੱਕ-ਦਮ ਚਾਰਜ ਨਾ ਲਾਓ ਫੋਨ ਨੂੰ, ਉਸਨੂੰ ਕਮਰੇ ਦੇ ਤਾਪਮਾਨ ਨਾਲ ਸੈੱਟ ਹੋ ਲੈਣ ਦਿਆ ਕਰੋ।.......ਖਾਸਕਰ ਕਨੇਡਾ ਵਾਲੇ।

ਬਾਕੀ ਇਸ ਮੌਸਮ ਦੇ ਇਹ ਅਸਰ ਟੈਮਰੇਰੀ ਹੀ ਹੁੰਦੇ ਆ, ਸੋ ਜੇ ਬੈਟਰੀ ਬਦਲਣ ਦਾ ਫੈਸਲਾ ਲੈਣਾ ਤਾਂ ਸਰਦੀਆਂ ਲੰਘਣ ਦੀ ਉਡੀਕ ਜਰੂਰ ਕਰਿਓ।

ਹਾਂ, ਜੇ ਤੁਹਾਡਾ ਅੱਗੇ ਕੋਈ ਦੋਸਤ ਇਸ ਸਰਦੀ ਇਹ ਸਮੱਸਿਆ ਨਾਲ ਜੂਝ ਰਿਹਾ ਹੋਵੇ ਤਾਂ ਉਸ ਨਾਲ ਪੋਸਟ ਅਤੇ ਪੇਜ ਜਰੂਰ ਸਾਂਝਾ ਕਰਿਓ, ਠੰਡ ਕਰਕੇ ਕੰਮ ਆਪਣੇ ਪੇਜ ਦਾ ਵੀ ਠੰਡਾ ਹੀ ਆ।

TECH WITH JAGGY

No more Whatsapp for Android Kitkat and earlier 😳😳ਪਿਛਲੇ ਮਹੀਨੇ ਆਪਾਂ ਪੋਸਟ ਪਾਈ ਸੀ ਵੀ ਪੁਰਾਣੇ iOS ਉੱਤੇ ਵਟਸਐੱਪ ਨਹੀਂ ਚੱਲੇਗੀ, ਜੋ...
23/12/2024

No more Whatsapp for Android Kitkat and earlier 😳😳

ਪਿਛਲੇ ਮਹੀਨੇ ਆਪਾਂ ਪੋਸਟ ਪਾਈ ਸੀ ਵੀ ਪੁਰਾਣੇ iOS ਉੱਤੇ ਵਟਸਐੱਪ ਨਹੀਂ ਚੱਲੇਗੀ, ਜੋ ਵੀ iOS 15.1 ਤੋਂ ਪੁਰਾਣੇ ਨੇ (ਸ਼ਾਇਦ iPhone 6 ਅਤੇ ਪੁਰਾਣੇ), ਜੋ ਕੇ ਮੈਟਾ ਨੇ ਕੁੱਝ ਮਹੀਨੇ ਪਹਿਲਾਂ ਦੱਸਿਆ ਸੀ।

ਹੁਣ ਕੰਪਨੀ ਨੇ ਐਂਡਰਾਇਡ ਬਾਰੇ ਵੀ ਦੱਸ ਦਿੱਤਾ ਹੈ, ਕਿ ਜੇ ਤੁਹਾਡੇ ਕੋਲ Android Kitakat ਜਾਣੀ ਕੇ Android 4.0 ਜਾਂ ਮੋਟਾ ਜਿਹਾ ਹਿਸਾਬ 10 ਕੁ ਸਾਲ ਪੁਰਾਣਾ ਵਰਜ਼ਨ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ Whatsapp ਨਹੀਂ ਚੱਲੇਗੀ।

ਵੈਸੇ ਇੰਨਾਂ ਪੁਰਾਣਾ ਐਂਡਰਾਇਡ ਸਾਇਦ ਹੀ ਹੋਵੇ ਕਿਸੇ ਕੋਲ ਇਹ 2013 ਵਿੱਚ ਆਇਆ ਸੀ, ਸੋ ਬਾਹਲਾ ਫਰਕ ਨਹੀਂ ਪੈਣਾ। ਪਰ ਜੇ ਹੈਗਾ ਤਾਂ ਨੋ ਮੋਰ ਵਟਸਐੱਪ ਜੀ।

TECH WITH JAGGY

Bandish Bandits Web Series (Prime Video) 🎬ਜੇ ਤੁਸੀਂ ਮਿਊਜ਼ੀਕਲ ਫਿਲਮਾਂ ਜਾਂ ਸੀਰੀਜਾਂ ਵੇਖਣਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਟਰੀਟ ਸਾਬਿ...
23/12/2024

Bandish Bandits Web Series (Prime Video) 🎬

ਜੇ ਤੁਸੀਂ ਮਿਊਜ਼ੀਕਲ ਫਿਲਮਾਂ ਜਾਂ ਸੀਰੀਜਾਂ ਵੇਖਣਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਟਰੀਟ ਸਾਬਿਤ ਹੋ ਸਕਦੀ ਹੈ। 2020 ਵਿੱਚ ਪਹਿਲਾ ਸੀਜਨ ਆਇਆ ਸੀ ਅਤੇ ਹੁਣ ਦੂਜਾ।

ਇਹ ਸੀਰੀਜ ਤੁਹਾਨੂੰ ਐਮਾਜੌਨ ਪ੍ਰਾਈਮ ਉੱਤੇ ਵੇੇਕਣ ਨੂੰ ਮਿਲ ਜਾਵੇਗੀ। ਕਈ ਜੌਨਰਜ਼ ਦੇ ਮਿਊਜਿਕਸ ਨੂੰ ਵਿਖਾਉਂਦੀ ਹੈ ਪਰ ਮੁੱਖ ਤੌਰ ‘ਤੇ ਕਲਾਸਿਕ ਉੱਤੇ ਬੇਸਡ ਹੈ। ਮਿਊਜਿਕ ਡਿਪਾਰਟਮੈਂਟ ਵਿੱਚ ਸ਼ੰਕਰ ਅਹਿਸਾਨ ਲੋਏ ਵਰਗੇ ਨਾਮ ਜੁੜੇ ਹੋਏ ਨੇ। ਬਾਕੀ ਐਕਟਰਾਂ ਵਿੱਚ ਨਸ਼ੀਰੂਦੀਨ ਵਰਗੇ ਦਿੱਗਜ ਹਨ (ਹਾਲਾਂਕਿ ਪਹਿਲੇ ਸੀਸਨ ਵਿੱਚ ਸੀ ਕਿਰਦਾਰ ਦੀ ਮੌਤ ਹੋ ਜਾਂਦੀ ਆ)

ਵਾਰ ਵਾਰ ਆਉਂਦੇ ਕਲਾਸਿਕ ਸੰਗੀਤ ਦੇ ਸਪੈੱਲ ਤੁਹਾਨੂੰ ਆਨੰਦਿਤ ਕਰ ਸਕਦੇ ਆ, ਜੇ ਮੇਰੇ ਵਾਂਗੂ ਕਲਾਸਿਕ ਮਿਊਜ਼ਿਕ ਐਡਮਾਇਰਰ ਹੋ ਤਾਂ। ਉਂਝ ਇੱਕ ਵੈੱਬ ਸੀਰੀਜ ਤੌਰ ‘ਤੇ ਮੈਨੂੰ ਲੱਗਦਾ ਬਹੁਤ ਇੰਮਪਰੂਮੈਂਟਸ ਦੀ ਲੋੜ ਸੀ, ਖਾਸਕਰ (ਓਵਰ) ਐਕਟਿੰਗ ਅਤੇ ਬਾਕੀ ਸੰਗੀਤ ਉੱਤੇ ਹੋਰ ਵਧੀਆ ਕੰਮ ਹੋ ਸਕਦਾ ਸੀ।

ਵੈਸੇ IMDB ਰੇਟਿੰਗ 8.7 ਦੀ ਹੈ, ਪਰ ਇੱਥੇ ਮੈਂ ਦੱਸਣਾ ਚਾਹੁੰਨਾ ਇਹ ਐਵਰੇਜ ਰੇਟਿੰਗ ਹੁੰਦੀ ਆ ਸੋ ਜਰੂਰੀ ਨਹੀਂ ਹਰ ਬੰਦੇ ਲਈ ਇਹ ਲਾਗੂ ਹੋਵੇ। ਇਹ ਸੀਰੀਜ ਜੇ ਤੁਸੀਂ ਮਿਊਜ਼ਿਕ ਨੂੰ ਬਹੁਤ ਪਸੰਦ ਕਰਦੇ ਹੋ ਤਾਂ ਵੇਖਣਯੋਗ ਹੈ, ਨਹੀਂ ਆਮ ਡਰਾਮਾ ਹੀ ਹੈ। ਮੇਰੇ ਹਿਸਾਬ ਨਾਲ 8+ ਵਾਲੀ ਤਾਂ ਹੈਨੀ ਪਰ ਵਨ ਟਾਈਮ ਵਾਚ ਹੋ ਸਕਦੀ ਆ। ਬਾਕੀ ਜੇ ਤੁਸੀਂ ਵੇਖ ਲਈ ਜਾਂ ਹੁਣ ਵੇਖਣੀ ਆ, ਦੱਸਿਓ ਜਰੂਰ ਕਮੈਂਟ ਵਿੱਚ 10 ਚੋਂ ਕਿੰਨੇ ਨੰਬਰ।

ਮੈਂ ਸ਼ਨੀਵਾਰ ਰਾਤ ਨੂੰ ਸਾਰੀ ਸੀਰੀਜ ਬਿੰਜ ਵਾਚ ਕਰ ਲਈ ਸਿਰਫ਼ ਆਪਣਾ ਸਬਰ ਟੈਸਟ ਕਰਨ ਲਈ, ਪਰ ਅਗਲਾ ਦਿਨ ਸਾਰਾ ਹੀ ਬੇ-ਕਾਰ ਹੋ ਨਿਬੜਿਆ। ਸੋ ਬਿੰਜ-ਵਾਚ ਨੇ ਮੈਨੂੰ ਤਕਲੀਫ਼ ਬਹੁਤ ਦਿੱਤੀ, ਮੇਰੀ Circadian Rhythm ਦੀ ਐਸੀ ਤੈਸੀ ਹੋ ਗਈ। ........ ਅਣਲਾਈਕ ਹਾਸਟਲ ਡੇਅਜ।

ਨੋ ਮੋਰ ਬਿੰਜ-ਵਾੱਚ, ਮੈਂ Ozark ਵੇਖ ਰਿਹਾਂ ਹਜੇ 3 ਐਪੀਸੋਡ ਵੇਖੇ ਆ ਅਰਾਮ ਨਾਲ ਵੇਖਾਂਗਾ ਅੱਧਾ-ਅੱਧਾ ਜਾਂ ਇੱਕ ਇੱਕ ਐਪੀਸੋਡ ਕਰਕੇ। ਵੈਸੇ ਦੱਸ ਦੇਵਾਂ ਬਹੁਤ ਵਧੀਆ ਕ੍ਰਾਈਮ ਥ੍ਰਿਲਰ ਆ, ਪਹਿਲੇ ਸ਼ਾਟ ਤੋਂ ਆਪਣੇ ਨਾਲ ਜੋੜਨ ਵਾਲੀ ਆ, ਡਿਟੇਲ ਚ ਫੇਰ ਕਦੇ।

The Queen's Gambit ♟️ਜੇ ਇੱਕ ਵਧੀਆ ਮਿੰਨੀ ਸੀਰੀਜ ਵੇਖਣ ਦਾ ਦਿਲ ਹੈ, ਤਾਂ Netflix ਉੱਤੇ The Queen's Gambit ਵੇਖ ਸਕਦੇ ਹੋ।Scott Frank...
22/12/2024

The Queen's Gambit ♟️

ਜੇ ਇੱਕ ਵਧੀਆ ਮਿੰਨੀ ਸੀਰੀਜ ਵੇਖਣ ਦਾ ਦਿਲ ਹੈ, ਤਾਂ Netflix ਉੱਤੇ The Queen's Gambit ਵੇਖ ਸਕਦੇ ਹੋ।

Scott Frank ਦੁਆਰਾ ਨਿਰਦੇਸ਼ਿਤ ਇਸੇ ਨਾਮ ਦੇ ਨਾਵਲ ਉੱਤੇ ਅਧਾਰਿਤ ਹੈ। ਇਸ ਸੀਰੀਜ ਵਿੱਚ Beth Harman ਨਾਮ ਦੀ introvert ਕੁੜੀ ਨੂੰ ਵਿਖਾਇਆ ਗਿਆ ਹੈ ਜੋ ਚੈੱਸ ਵਿੱਚ ਸ਼ਾਨਦਾਰ ਹੈ।

ਇਹ ਸਾਰੀ ਸੀਰੀਜ ਚੈੱਸ ਦੇ ਆਲੇ-ਦੁਆਲੇ ਘੁੰਮਦੀ ਹੈ, ਅਤੇ ਸਹਿਜ ਨਾਲ ਵੇਖਣ ਵਾਲੀ ਹੈ। ਜੇ ਤੁਸੀਂ ਪੀਰੀਅਡ ਡਰਾਮਾ ਪਸੰਦ ਕਰਦੇ ਹੋ ਤਾਂ ਨਿਰਾਸ਼ ਨਹੀਂ ਕਰੂਗੀ।

ਨਵੀਂ ਨਹੀਂ ਆ, ਮੈਂ ਕਰੋਨਾ ਵੇਲੇ ਜੇ ਵੇਖੀ ਸੀ, ਸੋ ਨਾਮ ਦੀ ਸਰਚ ਮਾਰਨੀ ਪੈਣੀ ਆ।

ਹਾਂ ਸੱਚ, 7 ਐਪੀਸੋਡ ਦੀ ਇਹ ਸੀਰੀਜ IMDB ਉੱਤੇ 8.7 ਦੀ ਰੇਟਿੰਗ ਨਾਲ ਸਜੀ ਹੋਈ ਹੈ।

MKBHD's Top Smartphone Awards list for 2024 👇👇MKBHD ਇੱਕ ਅਮਰੀਕੀ, ਪਰ ਦੁਨਿਆਂ ਦੇ ਟਾੱਪ ਦੇ ਟੈੱਕ ਯੂ-ਟਿਊਬ ਚੈੱਨਲਾਂ ਵਿੱਚੋਂ ਇੱਕ ਹੈ।...
21/12/2024

MKBHD's Top Smartphone Awards list for 2024 👇👇

MKBHD ਇੱਕ ਅਮਰੀਕੀ, ਪਰ ਦੁਨਿਆਂ ਦੇ ਟਾੱਪ ਦੇ ਟੈੱਕ ਯੂ-ਟਿਊਬ ਚੈੱਨਲਾਂ ਵਿੱਚੋਂ ਇੱਕ ਹੈ। ਉਸਦਾ ਖਾਸਾ ਦਬਦਬਾ ਹੈ ਟੈੱਕ ਗਲਿਆਰੇ ‘ਚ, ਕੰਪਨੀਆਂ ਸਲਾਹਾਂ ਤੱਕ ਲੈਂਦੀਆਂ ਹੋਣਗੀਆ ਉਸਤੋਂ, ਮਤਲਬ ਐਡੀ ਕੁ ਗੱਲ ਬਾਤ ਆ ਬਾਈ ਦੀ।

ਹਰ ਸਾਲ ਦੀ ਤਰ੍ਹਾਂ ਉਸ਼ਨੇ ਅਲੱਗ ਅਲੱਗ ਕੈਟਾਗਰੀ ਵਿੱਚ ਸਾਲ 2024 ਦੇ ਸਮਾਰਟਫੋਨਾਂ ਨੂੰ ਅਵਾਰਡ ਦਿੱਤੇ ਆ, ਜੋ ਕਿ ਹੇਠ ਲਿਖੇ ਅਨੁਸਾਰ ਹਨ। ਜਿਆਦਾ ਡਿਟੇਲ ਲਈ ਉਸਦੇ ਚੈੱਨਲ ਉੱਤੇ ਜਾ ਕੇ ਵੀਡਿਓ ਵੇਖ ਸਕਦੇ ਹੋ।

* Phone of the Year: Samsung Galaxy S24 Ultra
* Best Foldable: Google Pixel 9 Pro Fold
* Best Design: Huawei Mate XT
* Best Camera: iPhone 16 Pro Max
* Best Value: Nothing Phone 2a
* Best Battery: Red Magic 10 Pro
* Best Big Phone: Samsung Galaxy S24 Ultra
* Best Small Phone: iPhone 16
* Most Improved: Google Pixel 9 Pro Fold

ਉਸਦੀ ਇਸ ਲਿਸਟ ਵਿੱਚ ਸ਼ਾਇਦ Vivo X200 Pro, Xiaomi 14, Google Pixel 9 pro ਆਦਿ ਦੇ ਅਡੀਸ਼ਨ ਵੀ ਹੋ ਸਕਦੇ ਸੀ। ਖੈਰ ਉਹ ਆਪਣੇ ਨਾਲੋਂ ਵੱਧ ਸਿਆਣਾ ਅਤੇ ਟੈੱਕ ਗੀਕ ਹੈ।

ਇਸਤੋਂ ਇਲਾਵਾ ਵੱਖ ਵੱਖ ਟੈੱਕ ਪਲੇਟਫਾਰਮਾਂ ਉੱਤੇ ਵੋਟਿੰਗ ਦੇ ਅਧਾਰ ਉੱਤੇ ਆਏ ਰਿਜ਼ਲਟਾਂ ਨੂੰ ਵੀ ਆਉਣ ਵਾਲੀਆਂ ਪੋਸਟਾਂ ਵਿੱਚ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ।

TECH WITH JAGGY

Apple VS Android 💥💥ਕੀ ਆਈਫੋਨ ਉੱਤੇ ਚੀਜਾਂ ਖ੍ਰੀਦਣਾ Android ਨਾਲੋਂ ਜਿਆਦਾ ਮਹਿੰਗਾ ਪੈਂਦਾ ? 😳😳ਪਾਰਸ਼ੀਅਲੀ ਯੈੱਸ !ਕੁੱਝ ਸਾਲ ਪਹਿਲਾਂ ਵੀ ਇਹ...
20/12/2024

Apple VS Android 💥💥

ਕੀ ਆਈਫੋਨ ਉੱਤੇ ਚੀਜਾਂ ਖ੍ਰੀਦਣਾ Android ਨਾਲੋਂ ਜਿਆਦਾ ਮਹਿੰਗਾ ਪੈਂਦਾ ? 😳😳

ਪਾਰਸ਼ੀਅਲੀ ਯੈੱਸ !

ਕੁੱਝ ਸਾਲ ਪਹਿਲਾਂ ਵੀ ਇਹ ਗੱਲ ਟਰੈਂਡ ਹੋਈ ਸੀ ਕਿ ਐਪਲ (ਆਈਫੋਨ) ਉੱਤੇ ਕੰਪਨੀਆਂ ਮਹਿੰਗਾ ਸ਼ੋਅ ਕਰਦੀਆਂ ਹਰ ਚੀਜ, ਅਤੇ ਚਰਚਾ ਵੀ ਰਹੀ ਇਸ ਗੱਲ ਉੱਤੇ। ਕਈ ਜਗ੍ਹਾ ਸਕਰੀਨ ਸ਼ਾੱਟ ਸ਼ੇਅਰ ਕੀਤੇ ਲੋਕਾਂ ਨੇ ਸੇਮ ਪ੍ਰੋਡਕਟ ਆਈਫੋਨ ਵਾਲੀ ਐਪ ਉੱਤੇ ਮਗਿੰਗਾ ਅਤੇ ਐਂਡਰਾਇਡ ਉੱਤੇ ਸਸਤਾ (ਜਿਆਦਾਤਰ)।

ਕਿਸੇ ਦੋਸਤ ਨੇ ਮੈਸੇਜ ਕਰਕੇ ਪੁੱਛਿਆ ਕੇ ਇੱਦਾਂ ਹੋ ਸਕਦਾ ਹੈ?

ਜੀ ਹਾਂ, ਹੋ ਸਕਦਾ ਅਤੇ ਹੁੰਦਾ ਹੈ।

ਸਭ ਜਗ੍ਹਾ ਨਹੀਂ ਅੱਜਕੱਲ੍ਹ ਪਰ ਫਿਰ ਵੀ ਬਹੁਤੇ ਜਗ੍ਹਾ ਕੀਮਤ ਦਾ ਫਰਕ ਵਿਖਦਾ ਹੈ। ਉਦਾਹਰਨ ਵਜੋਂ ਯੂ-ਟਿਊਬ ਸਬਸਕ੍ਰਿਪਸ਼ਨ ਹੀ ਲੈ ਲਵੋ, ਆਈਫੋਨ ਉੱਤੇ 195/- ਦੀ ਉਤੇ ਐਂਡਰਾਇਡ ਐਪ ਉੱਤੇ 149/- ਦੀ ਆ। (ਪੋਸਟ ਲਿਖਣ ਵੇਲੇ ਤੱਕ ਦਾ ਸਕਰੀਨ ਸ਼ਾਟ ਨਾਲ ਹੈ)

ਅਮੀਰ ਮੁਲਕਾਂ ਤੇ ਅਮੀਰ ਲੋਕਾਂ ਨੂੰ ਇਸ ਗੱਲ ਨਾਲ ਮਤਲਬ ਨਹੀਂ ਆ, ਪਰ ਇਹ ਰੌਲਾ ਭਾਰਤ ਵਿੱਚ ਜਰੂਰ ਪਿਆ। ਕਾਰਨ ਇਹੀ ਕੇ ਆਪਣੇ ਜਿਆਦਾਤਰ ਵੈਲਊ ਫਾਰ ਮਨੀ ਚੀਜਾਂ ਦੀ ਖ੍ਰੀਦ ਕਰਦੇ ਆਂ, ਅਤੇ ਰੁਪਈਏ ਰੁਪਈਏ ਦਾ ਵੀ ਕਈ ਵਾਰ ਕੰਪੇਅਅਰ ਕਰਦੇ ਆਂ।

ਕੀ ਕੀ ਮਹਿੰਗਾ ਹੋ ਸਕਦਾ?
ਕੁੱਝ ਵੀ, ਜੋ ਐਪ ਸਟੋਰ ਉੱਤੇ ਆ ਸਬਸਕ੍ਰਿਪਸ਼ਨਾਂ ਉਹ ਤਾਂ ਅਕਸਰ ਮਹਿੰਗੀਆਂ ਵਿਖ ਸਕਦੀਆਂ ਕਾਰਨ ਐਪਲ 30% ਕਮਿਸ਼ਨ ਲੈਂਦਾ ਡਵੈੱਲਪਰਾਂ ਤੋਂ ਅਤੇ ਇਸੇ ਚੱਕਰ ਵਿੱਚ Spotify ਤੇ Apple ਦਾ ਕੋਰਟ ਕਲੇਸ਼ ਚੱਲ ਰਿਹਾ। ਉਦਾਹਰਨ ਵਜੋਂ, ਯੂ-ਟਿਊਬ, ਗੇਮਾਂ ਆਦਿ।

ਇਸ ਤੋਂ ਇਲਾਵਾ, ਕੁੱਝ ਵੀ ਬੁਕਿੰਗ ਕਰਨ ਵਾਲੀ ਐਪ ਜਾਂ ਸ਼ਾਪਿੰਗ ਵਾਲੀ ਜਿਵੇਂ ਹੋਟਲ, ਫਲਾਈਟ, ਕੱਪੜੇ, ਸਮਾਨ, ਕੈਬ ਬੁੱਖ ਕਰਨੀ ਸਭ ਜਗ੍ਹਾ ਹੀ ਇਹ ਫਰਕ ਵਿਖ ਸਕਦਾ ਹੈ (ਬਾਕੀ ਹੋ ਸਕਦਾ ਪਿਛਲੇ ਸਾਲ ਦੇ ਰੌਲੇ ਤੋਂ ਬਾਅਦ ਸਰਵਿਸ ਐਪ ਵਾਲੇ ਤਾਂ ਘਟਾ ਹੀ ਸਕਦੇ ਆ) ਬਾਕੀ ਜੇ ਤੁਹਾਡੇ ਕੋਲ ਇਸ ਚੀਜ ਦਾ ਹੋਰ ਪਰੂਫ਼ ਹੈ ਕਮੈਂਟ ਵਿੱਚ ਪਾ ਦੇਣਾ।

ਮੋਰਲ ਆੱਫ ਦਾ ਸਟੋਰੀ : ਬਾਈ ਜੇ ਆਈਫੋਨ ਆਪਣੀ ਜਿੰਦਗੀ ਨਾਲ ਜਾਂ ਘਰ ਦਿਆਂ ਦੀ ਜ਼ਿੰਦਗੀ ਨਾਲ ਧੱਕਾ ਕਰਕੇ ਲੈ ਰਹੇ ਹੋ। ਇਹ ਇਕੱਲਾ ਅੱਜ ਖ੍ਰੀਦਣ ਵੇਲੇ ਹੀ ਨਹੀਂ, ਰੋਜ ਦੀ ਆਮ ਜ਼ਿੰਦਗੀ ਵਿੱਚ ਥੋੜ੍ਹਾ ਥੋੜ੍ਹਾ ਮਹਿੰਗਾ ਪੈਂਦਾ ਹੀ ਰਹੂਗਾ। ਏਸ ਚੀਜ ਨੀ ਕਿਵੇ ਭਾਰਤੀ ਆਈਫੋਨ ਲਵਰ ਡਿਫੈਂਡ ਕਰਨਗੇ, ਨਹੀਂ ਪਤਾ, ਕਮੈਂਟ ਵਿੱਚ ਪਤਾ ਲੱਗਜੂ।

ਇਸ ਦਾ ਹੱਲ : ਕੋਸ਼ਿਸ ਕਰੋ ਇੱਕ ਵਾਰ ਐਂਡਰਾਇਡ ਜਾਂ ਕਿਸੇ ਥਰਡ ਪਾਰਟੀ ਬਰਾਊਜਰ ਉੱਤੇ ਕੀਮਤ ਚੈੱਕ ਕਰ ਲਿਆ ਕਰੋ। ਵੈਸੇ ਬਹੁਤ ਕੰਪਨੀਆਂ ਨੇ ਇਹ ਚੀਜ ਸੈੱਟ ਕਰਲੀ, ਕਿਉਂਕਿ ਸ਼ਾਇਦ ਉਹਨਾਂ ਨੂੰ ਪਤਾ ਆਈਫੋਨ ਸਿਰਫ਼ ਅਮੀਰ ਨਹੀਂ ਖ੍ਰੀਦਦੇ ਮੇਰੇ ਵਰਗਾ ਹਰ ਮਾਹਤੜ ਚੱਕੀ ਫਿਰਦਾ (ਬਾਹਰਲੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਜ਼ਿੰਦਾਬਾਦ), ਸੋ ਆਮ ਲੋਕਾਂ ਵਾਲੀ ਕੀਮਤ ਹੀ ਰੱਖਣੀ ਪਊਗੀ।

ਬਾਕੀ ਜੇ ਇਸ ਚੀਜ ਤਾਂ ਤੁਹਾਨੂੰ ਹਜੇ ਤੱਕ ਪਤਾ ਹੀ ਨਹੀਂ ਸੀ ਤਾਂ ਬੈਸਟ ਆੱਫ ਲੱਕ 🤣🤣🤣

ਹਾਂ ਤੇ ਆਪਣੇ ਆਈਫੋਨ ਵਾਲੇ ਮਿੱਤਰ ਨੂੰ ਮੈਂਸ਼ਨ ਕਰਨਾ ਨਾ ਭੁਲਿਓ ਜੀ, ਜਿਸਨੂੰ ਇਸ ਚੀਜ ਦਾ ਪਤਾ ਨਹੀਂ ਸੀ।

TECH WITH JAGGY

vivo X200 and X200 Pro go on sale in India 💥💥ਵੀਵੋ ਦੇ ਫਲੈਗਸ਼ਿੱਪ ਸਮਾਰਟਫੋਨ ਭਾਰਤ ਵਿੱਚ ਲਾਂਚ ਹੋ ਚੁੱਕੇ ਹਨ।ਸਾਫ਼ਟਵੇਅਰ ਐਕਸਪੀਰੀਐਂਸ ਅਤ...
19/12/2024

vivo X200 and X200 Pro go on sale in India 💥💥

ਵੀਵੋ ਦੇ ਫਲੈਗਸ਼ਿੱਪ ਸਮਾਰਟਫੋਨ ਭਾਰਤ ਵਿੱਚ ਲਾਂਚ ਹੋ ਚੁੱਕੇ ਹਨ।

ਸਾਫ਼ਟਵੇਅਰ ਐਕਸਪੀਰੀਐਂਸ ਅਤੇ ਅਪਡੇਟਸ ਸ਼ਾਇਦ ਗੂਗਲ, ਸੈਮਸੰਗ ਤੇ ਐਪਲ ਲੈਵਲ ਦੇ ਨਾ ਹੋਣ, ਪਰ ਕੈਮਰੇ ਦੇ ਪੱਖ ਤੋਂ ਬਾ-ਕਮਾਲ ਫੋਨ ਹੈ ਖਾਸਕਰ ਫੋਟੋਆਂ ਲਈ।

vivo X200
256GB 12GB RAM ₹ 65,999
512GB 16GB RAM ₹ 71,999

vivo X200 Pro
512GB 16GB RAM ₹ 94,999

TECH WITH JAGGY

Ray-Ban Smartglasses (Meta AI)
19/12/2024

Ray-Ban Smartglasses (Meta AI)

iOS 18.3 beta 1 💥💥ਐਪਲ ਨੇ ਆਪਣੇ iOS 18.3 ਦਾ beta 1 ਉਪਲੱਭਧ ਕਰਵਾਇਆ ਗਿਆ ਹੈ, ਸਿਰਫ਼ ਡਵੈੱਲਪਰਾਂ ਲਈ। ਪਬਲਿਕ ਲਈ ਹਜੇ ਇਸ ਬਾਰੇ ਕੋਈ ਖਬਰ ਨ...
18/12/2024

iOS 18.3 beta 1 💥💥

ਐਪਲ ਨੇ ਆਪਣੇ iOS 18.3 ਦਾ beta 1 ਉਪਲੱਭਧ ਕਰਵਾਇਆ ਗਿਆ ਹੈ, ਸਿਰਫ਼ ਡਵੈੱਲਪਰਾਂ ਲਈ। ਪਬਲਿਕ ਲਈ ਹਜੇ ਇਸ ਬਾਰੇ ਕੋਈ ਖਬਰ ਨਹੀਂ ਹੈ।

ਐਵੇਂ ਸੈਮਸੰਗ ਵਾਲਿਆਂ ਨੇ ਰੌਲਾ ਪਾਇਆ ਸੀ ਕਈ ਦਿਨਾਂ ਤੋਂ Beta Beta ਦਾ, ਆਹ ਚੱਕੋ ਆ ਗਿਆ ਐਪਲ ਦਾ ਵੀ Beta.......ਆਲ ਹੈਪੀ।

ਵੈਸੇ iOS 18.3 ਦਾ iOS 18.2 ਨਾਲੋਂ ਕੋਈ ਜਿਆਦਾ ਫਰਕ ਹੋਣ ਦੀ ਉਮੀਦ ਨਹੀਂ ਹੈ। ਸਿਰਫ਼ ਨੈਕਸਟ ਜੈੱਨ ਸੀਰੀ ਅਤੇ ਹੋਮਕਿੱਟ ਦੇ ਅਡੀਸ਼ਨ ਹੋ ਸਕਦੇ ਨੇ।

ਬਾਕੀ ਜਨਵਰੀ ਦੇ ਅੰਤ ਤੱਕ ਇਸਦੇ ਇਲੀਜੀਬਲ ਫੋਨਾਂ ‘ਤੇ ਸਟੇਬਲ ਅਪਡੇਟ ਆਉਣ ਦੇ ਆਸਾਰ ਨੇ।

TECH WITH JAGGY

Canadaian ban on TikTok !!!ਪਿਛਲੇ ਮਹੀਨੇ ਕਨੇਡਾ ਵਿੱਚ TikTok ਦੇ ਓਪਰੇਸ਼ਨਜ਼ ਉੱਤੇ ਬੈਨ ਲੱਗਾ ਹੈ। ਸਰਕਾਰ ਆਂਹਦੀ ਵੀ ਸਕਿਓਰਿਟੀ ਕੰਸਰਨ ਦੇ ਮ...
18/12/2024

Canadaian ban on TikTok !!!

ਪਿਛਲੇ ਮਹੀਨੇ ਕਨੇਡਾ ਵਿੱਚ TikTok ਦੇ ਓਪਰੇਸ਼ਨਜ਼ ਉੱਤੇ ਬੈਨ ਲੱਗਾ ਹੈ। ਸਰਕਾਰ ਆਂਹਦੀ ਵੀ ਸਕਿਓਰਿਟੀ ਕੰਸਰਨ ਦੇ ਮੱਦੇ ਨਜਰ ਇਹ ਫੈਸਲਾ ਲਿਆ ਸੀ, ਕਿਉਂਕਿ ByteDance ਦੇ ਸਿੱਧੇ ਸਬੰਧ ਚਾਈਨੀਜ ਸਰਕਾਰ ਨਾਲ ਨੇ।

ਇਹ ਬੈਨ ਭਾਰਤ ਵਾਂਗੂ ਕੰਪਲੀਟ ਨਹੀਂ ਆ, ਪਾਰਸ਼ੀਅਲ ਕਹਿ ਸਕਦੇ ਆ। ਬਾਕੀ ਹੋ ਸਕਦਾ ਕੰਪਲੀਟ ਵੀ ਹੋ ਜਾਵੇ ਭਵਿੱਖ ਵਿੱਚ। ਇਹ ਤੋਂ ਇਲਾਵਾ ਅਮਰੀਕਾ ਵੀ ਸੋਚ ਵਿਚਾਰ ਕਰ ਰਿਹਾ TikTok ਦੇ ਭਵਿੱਖ ਉੱਤੇ, ਸੋ TikTok ਕਰੀਏਟਰਜ਼ ਇਨ ਅਮਰੀਕਾ ਤੇ ਕਨੇਡਾ ਛੇਤੀ ਛੇਤੀ ਸਵਿੱਚ ਕਰਲੋ ਪਲੇਟਫਾਰਮ।

ਜੇ ਕੰਪਲੀਟ ਬੈਨ ਲੱਗਦਾ ਤਾਂ, ਕੀ ਤੁਸੀਂ ਮਿਸ ਕਰੋਂਗੇ TikTok ਨੂੰ ?

TECH WITH JAGGY

Address

Rampuraphul
151103

Website

Alerts

Be the first to know and let us send you an email when TECH WITH JAGGY posts news and promotions. Your email address will not be used for any other purpose, and you can unsubscribe at any time.

Videos

Share