07/06/2023
ਚਾਰ ਦੋਸਤਾਂ ਨੇ ਸਕੂਲ ਤੋਂ ਲੈਕੇ ਇੰਜਨੀਅਰਿੰਗ ਕਾਲਜ ਤੱਕ ਇੱਕਠੇ ਪੜ੍ਹਾਈ ਪੂਰੀ ਕੀਤੀ ਅਤੇ ਪੇਪਰਾਂ ਤੋਂ ਬਾਅਦ ਸ਼ਹਿਰ ਦੇ ਮਸ਼ਹੂਰ ਹੋਟਲ ਵਿੱਚ ਖਾਣਾ ਖਾਣ ਦਾ ਨਿਰਣਾ ਕੀਤਾ। ਬੜੇ ਔਖੇ ਹੋ ਕੇ ਪੈਸੇ ਜੋੜੇ ਤਾਂ ਕਿ ਆਖਰੀ ਞਾਰ ਵਧੀਆ ਯਾਦ ਬਣ ਸਕੇ।
ਖਾਣੇ ਤੋਂ ਬਾਅਦ ਇਹ ਤੈਅ ਹੋਇਆ ਕਿ ਪੰਜਾਹ ਸਾਲ ਬਾਅਦ ੧੩ ਅਪਰੈਲ ਵਿਸਾਖੀ ਵਾਲੇ ਦਿਨ ਦੁਪਿਹਰੇ ੧ ਵਜੇ ਅਸੀੰ ਚਾਰੋ ਫੇਰ ਇਸੇ ਹੋਟਲ ‘ਚ ਇੱਕਠੇ ਹੋਵਾਂਗੇ ਅਤੇ ਜਿਹੜਾ ਸਭ ਤੋਂ ਲੇਟ ਆਏਗਾ, ਉਹੀ ਬਿਲ ਦੇਵੇਗਾ। ਹੋਟਲ ‘ਚ ਵੇਟਰ ਰਾਮ ਚੰਦਰ ਨੇ ਇਹ ਗੱਲ ਸੁਣ ਲਈ ਅਤੇ ਕਿਹਾ, ‘ਜੇ ਮੈੰ ਇਸੇ ਹੋਟਲ ‘ਚ ਰਿਹਾ, ਤਾਂ ਮੈੰ ਤੁਹਾਡਾ ਚਾਰਾਂ ਦਾ ਇੰਤਜ਼ਾਰ ਕਰਾਂਗਾ।
ਖੈਰ ਸਾਰੇ ਆਪਣੇ ਆਪਣੇ ਰਾਹ ਤੁਰ ਪਏ।
ਪੰਜਾਹ ਸਾਲਾਂ ਵਿੱਚ ਸਾਰੇ ਸ਼ਹਿਰ ਦਾ ਨਕਸ਼ਾ ਬਦਲ ਗਿਆ, ਬੜੀ ਤਰੱਕੀ ਹੋਈ ਅਤੇ ਉਹ ਹੋਟਲ ਵੀ ਹੁਣ ਸੁਪਰ ਮਾਡਰਨ ਪੰਜ ਤਾਰਾ ਹੋਟਲ ਬਣ ਗਿਆ। ਰਾਮ ਚੰਦਰ, ਜੋ ਉੱਥੇ ਵੇਟਰ ਸੀ, ਉਹ ਹੁਣ ਇਸ ਹੋਟਲ ਤੋਂ ਇਲਾਵਾ ਕਈ ਹੋਰ ਪੰਜ ਤਾਰਾ ਹੋਟਲਾਂ ਦਾ ਮਾਲਕ ਬਣ ਚੁੱਕਾ ਸੀ।
ਨੀਅਤ ਕੀਤੀ ਸ਼ਰਤ ਮੁਤਾਬਕ ਪੰਜਾਹ ਸਾਲ ਬਾਅਦ ਫਿਰ ਉਹ ਦਿਨ ਆ ਗਿਆ।
ਰਜਿੰਦਰ, ਜੋ ਉਸੇ ਦਿੱਲੀ ਵਿੱਚ ਵੱਡਾ ਵਪਾਰੀ ਬਣ ਚੁੱਕਾ ਸੀ, ਸਾਰਿਆਂ ਤੋਂ ਪਹਿਲਾਂ ਪਹੁੰਚ ਗਿਆ।
ਰਾਮ ਚੰਦਰ ਨੇ ਆਪਣੀ ਪਹਿਚਾਣ ਕਰਵਾਈ ਅਤੇ ਕਿਹਾ ਕਿ ਮੈੰ ਉਹੀ ਵੇਟਰ ਹਾਂ, ਹੁਣ ਇਸ ਹੋਟਲ ਦਾ ਮਾਲਕ ਹਾਂ, ਮਾਲਕ ਦੀ ਕਿਰਪਾ ਨਾਲ ਤੁਹਾਡਾ ਪੁਰਾਣਾ ਦੋਸਤ ਕੁਲਦੀਪ, ਜੋ ਇਸ ਸ਼ਹਿਰ ਦਾ ਮੇਅਰ ਰਹਿ ਚੁੱਕਾ ਹੈ, ਉਸਨੇ ਪਹਿਲਾਂ ਹੀ ਤੁਹਾਡੇ ਲਈ ਟੇਬਲ ਬੁੱਕ ਕੀਤਾ ਹੋਇਆ ਹੈ।
ਉਸ ਨੇ ਬੜੇ ਸਤਿਕਾਰ ਨਾਲ ਰਜਿੰਦਰ ਦਾ ਸਵਾਗਤ ਕਰਦਿਆਂ ਬੇਹਦ ਖੂਬਸੂਰਤ ਰੇਸਤਰਾਂ ਵਿੱਚ ਸ਼ਾਨਦਾਰ ਟੇਬਲ ਤੱਕ ਲੈ ਗਿਆ।
ਥੋੜੀ ਦੇਰ ਬਾਅਦ, ਸੰਤੋਖ ਵੀ ਆ ਗਿਆ ਜਿਹੜਾ ਅੰਮ੍ਰਿਤਸਰ ਵਿੱਚ ਵੱਡਾ ਕਾਰੋਬਾਰ ਚਲਾਉਂਦਾ ਹੈ ਅਤੇ ਉਮਰ ਨਾਲੋਂ ਜ਼ਿਆਦਾ ਬੁੱਢਾ ਲੱਗ ਰਿਹਾ ਸੀ। ਦੋਹੇਂ ਆਪਸ ‘ਚ ਜੱਫੀ ਪਾ ਕੇ ਮਿਲੇ, ਅੱਖਾਂ ਵਿੱਚ ਨਮੀਂ ਤੇ ਮਿਲਨ ਦੀ ਬੇ-ਇੰਤੇਹਾ ਖੁਸ਼ੀ ਝਲਕ ਰਹੀ ਸੀ।
ਅੱਧੇ ਘੰਟੇ ਬਾਅਦ, ਸਤਿੰਦਰ ਵੀ ਆ ਗਿਆ ਅਤੇ ਦੋਹਾਂ ਨਾਲ ਉੱਡ ਕੇ ਮਿਲਿਆ। ਉਹ ਵੀ ਲੁਧਿਆਣੇ ਆਪਣਾ ਵਪਾਰ ਤੇ ਪਸਾਰ ਕਰੀ ਬੈਠਾ ਸੀ ਅਤੇ ਲੇਟ ਆਉਣਾ ਉਸ ਨੇ ਕਾਲਜ ਤੋਂ ਹੀ ਸਿੱਖਿਆ ਸੀ। ਉਹ ਤਿੰਨੋਂ ਬੀਤੇ ਪੰਜਾਹ ਸਾਲ ਦੀਆਂ ਗੱਲਾਂ ਵਿੱਚ ਰੁੱਝ ਗਏ ਅਤੇ ਬੇਸਬਰੀ ਨਾਲ ਕੁਲਦੀਪ ਦਾ ਇੰਤਜ਼ਾਰ ਕਰਨ ਲੱਗ ਪਏ।
ਕੁਲਦੀਪ ਲੋਕਲ ਸੀ, ਕਾਲਜ ਵੀ ਸਾਰਿਆਂ ਤੋੰ ਪਹਿਲਾਂ ਪਹੁੰਚਦਾ ਸੀ ਪਰ ਅੱਜ ਉਹ ਸਾਰਿਆਂ ਤੋਂ ਲੇਟ ਸੀ।
ਰਾਮ ਚੰਦਰ ਨੇ ਕਿਹਾ, ‘ਕੁਲਦੀਪ ਦਾ ਫੋਨ ਆਇਆ ਸੀ, ਉਹਨੇ ਦੇਰੀ ਨਾਲ ਆਉਣ ਦੀ ਮੁਆਫੀ ਮੰਗਦਿਆਂ ਤੁਹਾਨੂੰ ਖਾਣਾ ਸ਼ੁਰੂ ਕਰਨ ਲਈ ਕਿਹਾ ਹੈ, ਉਹ ਜਲਦੀ ਹੀ ਆ ਜਾਏਗਾ।’
ਸਾਰਿਆਂ ਨੇ ਹੌਲੀ ਹੌਲੀ ਖਾਣਾ ਸ਼ੁਰੂ ਕਰ ਦਿੱਤਾ, ਨਾਲ ਗੱਲਾਂ ਚਲਦੀਆਂ ਰਹੀਆਂ ਅਤੇ ਬਾਰ ਬਾਰ ਦਰਵਾਜੇ ਵੱਲ ਕੁਲਦੀਪ ਨੂੰ ਉਡੀਕਦੇ ਰਹੇ।
ਖਾਣਾ ਵੀ ਖਤਮ ਹੋ ਗਿਆ। ਉਹ ਨਾ ਆਇਆ, ਅਸੀੰ ਸੋਚਿਆ ਕਿ ਹੁਣ ਬਿਲ ਕੌਣ ਦੇਵੇਗਾ?
ਏਨੇ ਨੂੰ ਇੱਕ ਨੌਜਵਾਨ ਟੇਬਲ ਕੋਲ ਆਇਆ ਅਤੇ ਉਸਨੇ ਸਤਿਕਾਰ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਬੜੇ ਪ੍ਰੇਮ ਨਾਲ ਕਿਹਾ, ‘ ਮੈੰ ਤੁਹਾਡੇ ਮਿੱਤਰ ਸਰਦਾਰ ਕੁਲਦੀਪ ਸਿੰਘ ਜੀ ਦਾ ਪੁੱਤਰ ਹਾਂ, ਉਹ ਅਕਸਰ ਤੁਹਾਡੇ ਬਾਰੇ, ਤੁਹਾਡੇ ਕਾਲਜ ਦੇ ਦਿਨਾਂ ਬਾਰੇ ਅਤੇ ਪੰਜਾਹ ਸਾਲ ਬਾਅਦ ਇੱਕਠੇ ਡਿੱਨਰ ਕਰਨ ਬਾਰੇ ਜ਼ਿਕਰ ਕਰਦੇ ਹੁੰਦੇ ਸੀ। ਪਿਛਲੇ ਮਹੀਨੇ ਉਹਨਾਂ ਦਾ ਦੇਹਾਂਤ ਹੋ ਗਿਆ ਪਰ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਥੋੜਾ ਲੇਟ ਜਾਈਂ ਤਾਂ ਕਿ ਉਹ ਆਪਸ ਵਿੱਚ ਖੁਸ਼ੀ ਖੁਸ਼ੀ ਮਿਲ ਸਕਣ ਅਤੇ ਆਪਣੀਆਂ ਸੁਨਿਹਰੀ ਯਾਦਾਂ ਸਾਂਝੀਆਂ ਕਰ ਸਕਣ।’
ਇਹ ਕਹਿ ਕੇ ਉਹ ਤਿੰਨਾਂ ਦੇ ਪੈਰੀ ਹੱਥ ਲਾਉਣ ਲੱਗ ਪਿਆ ਅਤੇ ਤਿੰਨਾਂ ਨੇ ਉੱਠ ਕੇ ਉਸਨੂੰ ਭਰੀਆ ਅੱਖੀਆਂ ਨਾਲ ਆਪਣੇ ਕਲਾਵੇ ਵਿੱਚ ਘੁਟ ਲਿਆ।
ਰਾਮ ਚੰਦਰ ਨੇ ਭਾਵੁਕ ਹੋ ਕੇ ਕਿਹਾ, ‘ਕੁਲਦੀਪ ਨੇ ਅੱਜ ਦੇ ਖਾਣੇ ਦੀ ਬਿਲ ਪਹਿਲਾਂ ਹੀ ਚੁਕਾ ਦਿੱਤਾ ਸੀ, ਉਸਦਾ ਇਹ ਹੋਣਹਾਰ ਸਪੁੱਤਰ ਜਸਕਰਨ ਸਿੰਘ ਸਾਡੇ ਸ਼ਹਿਰ ਦਾ ਡਿਪਟੀ ਕਮਿਸ਼ਨਰ ਹੈ ਅਤੇ ਆਪਣੇ ਪਿਤਾ ਜੀ ਨਾਂ ਪੂਰਾ ਰੌਸਨ ਕਰ ਰਿਹਾ ਹੈ। ਹੁਣ ਤੁਸੀੰ ਪੰਜਾਹ ਸਾਲ ਬਾਅਦ ਨਹੀਂ, ਹਰ ਸਾਲ ਮੇਰੇ ਹੀ ਹੋਟਲ ਵਿੱਚ ਖਾਣਾ ਖਾਣ ਆਉਣਾ ਹੈ, ਕੁਲਦੀਪ ਨੂੰ ਆਪਾਂ ਸਾਰਿਆਂ ਨੇ ਯਾਦ ਕਰਨਾ ਹੈ।’
ਦੋਸਤੋ, ਆਪਣੇ ਯਾਰਾਂ ਦੋਸਤਾਂ ਨੂੰ ਮਿਲਦੇ ਰਹੋ, ਵਰ੍ਹਿਆਂ ਬੱਧੀ ਉਡੀਕ ਨਾ ਕਰੋ, ਪਤਾ ਨਹੀੰ ਕਦੋਂ ਕਿਸੇ ਦਾ ਨੰਬਰ ਲਗ ਜਾਵੇ।
ਅਸੀਂ ਵੀ ਆਪਣੇ ਕੁਝ ਦੋਸਤਾਂ ਮਿੱਤਰਾਂ ਨੂੰ ਜਿੰਦਾ ਹੋਣ ਦਾ ਇਹਸਾਸ ਦੇਣ ਲਈ ਰੋਜ਼ ‘ਗੁੱਡ ਮੌਰਨਿੰਗ, ਗੁੱਡ ਨਾਈਟ’ ਦੇ ਮੈਸੇਜ ਭੇਜਦੇ ਰਹਿਣੇ ਹਾਂ, ਕਦੇ ਕਦੇ ਮਿਲਨ ਦਾ ਵੀ ਵਖਤ ਕੱਢ ਲਿਆ ਕਰੀਏ।😊😍
🙏🌹🙏