ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ

  • Home
  • India
  • Malout
  • ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ

ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ ਆਪਣੇ ਮਲੋਟ ਦੀ ਕੋਈ ਨਿਊਜ਼ ਅਤੇ ਨਾਲ ਲਗਦੇ ਪਿੰਡਾਂ ਦੀ ਵੀਡਿਉ ਬਣਾ ਕੇ ਸੈਂਡ ਕਰੋ ||
(2)

25/04/2024
07/04/2024

ਕਰੋੜ ਪਤੀ ਬਣਨ ਦੇ ਲਾਲਚ 'ਚ ਡੇਢ ਕਰੋੜ ਗੁਆਇਆ
- ਫੋਨ ਤੇ ਡੇਢ ਕਰੋੜ ਦੀ ਠੱਗੀ ਦਾ ਮਾਮਲਾ
- ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਖਾਲਾ ਵਿਖੇ ਕੌਣ ਬਣੇਗਾ ਕਰੋੜਪਤੀ ਦੇ ਨਾ ਤੇ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੋਟਭਾਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀ ਓ- ਲਾਲਚ ਦੇ ਵਿੱਚ ਵਿਅਕਤੀ ਕਈ ਵਾਰ ਉਹ ਪੁੱਜੀ ਵੀ ਗਵਾ ਬੈਠਦਾ ਹੈ ਜੋੰ ਉਸ ਕੋਲ ਆਪਣੇ ਕੋਲ ਹੁੰਦੀ ਹੈ। ਅਜਿਹੀ ਹੀ ਘਟਨਾ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਰੁਖਾਲਾ ਵਿੱਚ ਸਾਹਮਣੇ ਆਈ ਹੈ ਜਿੱਥੇ " ਕੌਣ ਬਣੇਗਾ ਕਰੋੜਪਤੀ" ਦੇ ਨਾਮ ਹੇਠ ਇਕ ਵਿਅਕਤੀ ਨੂੰ ਹੀ ਡੇਢ ਕਰੋੜ ਰੁਪਏ ਦਾ ਠੱਗਾਂ ਨੇ ਚੂਨਾ ਲਾ ਦਿੱਤਾ ਹੈ। ਪੁਲਿਸ ਨੂੰ ਦਿੱਤੀ ਸਿਕਾਇਤ ਵਿੱਚ ਪਿੰਡ ਰੁਖਾਲਾ ਵਾਸੀ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ ਦੋ ਐਚ ਡੀ ਐਫ ਸੀ ਬੈਂਕ ਅਤੇ ਇਕ ਖਾਤਾ ਐਸ ਬੀ ਆਈ ਵਿਚ ਹੈ। ਉਸਦੇ ਪਿਤਾ ਨੂੰ ਇਕ ਅਣਜਾਣ ਨੰਬਰ ਤੋੰ ਕਾਲ ਆਈ ਕਿ ਉਹਨਾਂ ਦੀ ਕੌਣ ਬਣੇਗਾ ਕਰੋੜਪਤੀ ਚ ਲਾਟਰੀ ਨਿਕਲੀ ਹੈ ਅਤੇ ਉਹਨਾਂ ਨੂੰ 20 ਹਜਾਰ ਰੁਪਏ ਗੂਗਲ ਪੇਅ ਕਰਨ ਲਈ ਕਿਹਾ ਉਹਨਾਂ ਨੇ 20 ਹਜਾਰ ਗੂਗਲ ਪੇਅ ਕਰ ਦਿੱਤਾ, ਅਜਿਹਾ ਦੋ ਵਾਰ ਹੋਇਆ। ਪਰ ਇਸ ਉਪਰੰਤ ਉਹਨਾਂ ਦੇ ਖਾਤੇ 'ਚੋੰ ਕੁਝ ਮਹੀਨਿਆਂ ਵਿਚ ਹੀ ਇਕ ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲਏ ਗਏ। ਕੁਝ ਦਿਨਾਂ ਬਾਅਦ ਫਿਰ ਇਕ ਹੋਰ ਨੰਬਰ ਤੋੰ ਵਟਸਐਪ ਕਾਲ ਕਰਕੇ ਸਾਰੇ ਟੈਕਸ ਦੇ ਨਾਮ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ ਤੇ 32 ਲੱਖ ਰੁਪਿਆ ਦੀ ਆਰ ਟੀ ਜੀ ਐਸ ਕਰਵਾ ਲਈ , ਇਸ ਤਰਾਂ ਉਹਨਾਂ ਨਾਲ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਵੱਜੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ

06/04/2024

ਨਵੀਂ ਬਣੀ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ “ ਸੁਣੇ ਲੋਕਾਂ ਦੇ ਵਿਚਾਰ
“ਕੀਤਾ ਡਾ ਬਲਜੀਤ ਕੌਰ ਜੀ ਦਾ ਧੰਨਵਾਦ”
ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ

13/03/2024

Khatu shyam ji 🌹 to live 13/3/2024 mela shayam ji da

08/03/2024

ਕੈਬਨਿਟ ਮੰਤਰੀ Dr ਬਲਜੀਤ ਕੌਰ ਜੀ ਲਾਈਵ....

08/03/2024

ਤੁਸੀਂ ਦੇਖ ਰਹੇ ਹੋ ਮਹਾਸ਼ਿਵਰਾਤਰੀ ਦੇ ਮੌਕੇ ਸ਼ਿਵ ਮੰਦਿਰ ਮਲੋਟ ਤੋਂ ਲਾਈਵ ਤਸਵੀਰਾਂ ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ

07/03/2024

ਹਲਕਾ ਲੰਬੀ ਦੇ ਪਿੰਡ ਮਹਿਣਾ ਵਿੱਚੋਂ ਫੜਿਆ ਗਿਆ ਮੋਟਰਸਾਇਕਲ ਚੋਰ, ਪੁਲਿਸ ਨੇ 16 ਮੋਟਰਸਾਇਕਲ ਕੀਤੇ ਬਰਾਮਦ

23/02/2024

ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦੇ 647 ਵੇਂ ਪ੍ਰਕਾਸ਼ ਪੂਰਬ ਮੋਕੇ ਅੱਜ ਸ਼੍ਰੀ ਗੁਰੂ ਰਵਿਦਾਸ ਮੰਦਿਰ ਕਮੇਟੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ,ਜਿਸ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸ਼ੋਭਾ ਯਾਤਰਾ ਦਾ ਮਲੋਟ ਦੇ ਵੱਖ ਵੱਖ ਬਜ਼ਾਰਾਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਮੁੱਚਾ ਸ਼ਹਿਰ ਸ਼੍ਰੀ ਗੁਰੁ ਰਵਿਦਾਸ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ...🙏


18/02/2024

ਸਵ: ਸ੍ਰੀ ਨਰੇਸ਼ ਚਰਾਇਆ ਜੀ ਦੇ ਅੰਤਿਮ ਅਰਦਾਸ ਮੌਕੇ ਲਗਾਇਆ ਗਿਆ ਖੂਨਦਾਨ ਕੈਂਪ

ਮਲੋਟ, 18 ਫਰਵਰੀ -()- ਡਾ. ਬੀ. ਆਰ. ਅੰਬੇਡਕਰ ਬਲੱਡ ਡੋਨਰ ਕਲੱਬ (ਰਜਿ.) ਮਲੋਟ ਦੇ ਸੀਨੀਅਰ ਸਲਾਹਕਾਰ ਸਟੇਟ ਅਵਾਰਡੀ ਸ੍ਰੀ ਨਰੇਸ਼ ਚਰਾਇਆ ਜੀ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿੱਖੇ 15ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਕਲੱਬ ਦੇ ਪ੍ਰਧਾਨ ਸੰਦੀਪ ਖਟਕ ਨੇ ਦੱਸਿਆ ਕਿ ਸਵ. ਸ੍ਰੀ ਨਰੇਸ਼ ਚਰਾਇਆ ਦੀ ਖੂਨਦਾਨ ਦੇ ਖੇਤਰ ਵਿੱਚ ਬੇਮਿਸਾਲ ਦੇਣ ਹੈ। ਉਹਨਾਂ ਨੇ 100 ਵਾਰ ਤੋਂ ਵੱਧ ਖੂਨਦਾਨ ਕੀਤਾ ਜਿਸ ਕਰਕੇ ਉਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਉਹਨਾਂ ਕਿਹਾ ਅਹੁਦੇਦਾਰਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਸੰਸਥਾ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਇਕ ਖੂਨ ਦਾਨ ਕੈਂਪ ਅਯੋਜਨ ਕੀਤਾ ਜਾਵੇਗਾ । ਇਸ ਖੂਨਦਾਨ ਕੈਂਪ ਵਿੱਚ 80 ਖੂਨ ਦਾਨੀਆ ਨੇ ਖੂਨ ਦਾਨ ਕੀਤਾ ਜਿਸ ਵਿਚ ਮਹਿਲਾ ਸ਼ਕਤੀ ਨੇ ਵੀਂ ਖੂਨਦਾਨ ਵਿੱਚ ਆਪਣਾ ਯੋਗਦਾਨ ਪਾਇਆ । ਉਹਨਾਂ ਵੱਲੋਂ ਦੱਸਿਆ ਗਿਆ ਕਿ ਨਰੇਸ਼ ਚਰਾਇਆ ਜੀ ਸ਼ਰਧਾਂਜਲੀ ਦੇ ਰੂਪ

17/02/2024

ਭਰਾ ਦੀ ਮੌਤ ਦਾ ਦਰਦ ਨਾ ਸਹਾਰਦੇ ਹੋਏ ਭਰਾ ਦੀ ਮੌਤ,ਇੱਕੋ ਚਿਖਾ ਚ ਦੋਵਾ ਭਰਾਵਾ ਦਾ ਕੀਤਾ ਅੰਤਿਸ ਸੰਸਕਾਰ:
ਰਿਪੋਰਟਰ ਲਵਪ੍ਰੀਤ ਸਿੰਘ ਖੁਸ਼ੀ ਪੁਰ......ਗੁਰਦਾਸਪੁਰ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਅਲੀ ਨੰਗਲ ਵਿੱਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਭਰਾਵਾਂ ਦੇ ਚਚੇਰੇ ਭਰਾ ਅਤੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ (42 )ਪੁੱਤਰ ਰਤਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਜਿਸ ਨੂੰ ਇੱਕ ਦਮ ਘਬਰਾਹਟ ਮਹਿਸੂਸ ਹੋਈ ਤਾਂ ਉਸ ਨੂੰ ਤੁਰੰਤ ਬਟਾਲਾ ਦੇ ਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ।ਉਨਾਂ ਦੱਸਿਆ ਕਿ ਜਦ ਉਸਦੀ ਮੌਤ ਦੀ ਖਬਰ ਉਸਦੇ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ ਜੋ ਕਿ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਹੈ ਤਾਂ ਉਸ ਵੱਲੋਂ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਉਸ ਨੂੰ ਇਕਦਮ ਦਿਲ ਦਾ ਦੌਰਾ ਪੈ ਗਿਆ ਜਿਸ ਨੂੰ ਵੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਜਿੱਥੇ ਕਿ ਉਸ ਨੂੰ ਵੀ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅੱਜ ਜਦੋਂ ਦੋਵਾਂ ਸਕੇ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਸਮਸਾਨ ਘਾਟ ਅੰਤਮ ਸੰਸਕਾਰ ਲਈ ਲਿਆਂਦੀਆਂ ਗਈਆਂ ਤਾਂ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਸੀ ਤੇ ਉੱਥੇ ਹੀ ਦੋਵਾਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਕੋ ਚਿਖਾ ਵਿੱਚ ਚਿਣ ਕੇ ਅਗਨੀ ਭੇਟ ਕਰ ਦਿੱਤਾ ਗਿਆ।ਇਸ ਮੌਕੇ ਵੱਡੀ ਗਿਣਤੀ ਚ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਵੱਲੋਂ ਸੁਖਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।ਇਸ ਮੌਕੇ ਪਰਵਾਰਕ ਮੈਂਬਰਾਂ ਨੇ ਕੰਪਨੀ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੰਪਨੀ ਵਿੱਚ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।

ਬਾਇਟ ਬਲਵਿੰਦਰ ਸਿੰਘ

ਬਾਇਟ ਚੇਚੇਰਾ ਭਰਾ

16/02/2024

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਹੁਸਨਰ ਦੇ ਨਸ਼ਾ ਤਕਸਰ ਦੀ 13 ਲੱਖ 65 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਕੀਤਾ ਸੀਲ, ਲਗਾਇਆ ਨੋਟਿਸ

15/02/2024

ਭਾਕਿਯੂ ਏਕਤਾ ਉਗਰਾਹਾਂ ਵੱਲੋਂ ਹੱਕੀ ਕਿਸਾਨ ਮੰਗਾਂ ਖਾਤਰ ਸੰਘਰਸ਼ ਲਈ ਦਿੱਲੀ ਵੱਲ ਜਾ ਰਹੇ ਕਿਸਾਨਾਂ ਤੇ ਅੱਥਰੂ ਗੈਸ ਲਾਠੀਚਾਰਜ ਗਿਰਫ਼ਤਾਰੀਆਂ ਜ਼ਬਰ ਖ਼ਿਲਾਫ਼ ਚਾਰ ਘੰਟੇ ਰੇਲਾਂ ਰੋਕੀਆਂ।
ਸੰਯੁਕਤ ਕਿਸਾਨ ਮੋਰਚਾ ਅਤੇ ਟੇ੍ਡ ਯੂਨੀਅਨਾਂ ਦੇ 16 ਫ਼ਰਵਰੀ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਭਲਕੇ ਭਾਰਤ ਬੰਦ ਕਰਨ ਦੀ ਅਪੀਲ ਵੀ ਕੀਤੀ।
ਮਲੋਟ 15 ਫ਼ਰਵਰੀ ( ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਨੇ ਹੱਕੀ ਕਿਸਾਨ ਮੰਗਾਂ ਖਾਤਰ ਸੰਘਰਸ਼ ਲਈ ਦਿੱਲੀ ਵੱਲ ਜਾ ਰਹੇ ਕਿਸਾਨਾਂ ਮੂਹਰੇ ਸੜਕਾਂ ਉੱਤੇ ਕੰਧਾਂ ਕੱਢਣ,ਕਿੱਲ ਗੱਡਣ, ਪੇਂਡੂ ਰਸਤੇ ਜਾਮ ਕਰਨ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਗਿਰਫ਼ਤਾਰ ਕਰਕੇ ਜੇਲ੍ਹੀ ਡੱਕਣ ਅਤੇ ਉਨ੍ਹਾਂ ਉੱਤੇ ਅੱਥਰੂ ਗੈਸ, ਲਾਠੀਚਾਰਜ, ਪਲਾਸਟਿਕ ਗੋਲੀਆਂ ਮਾਰਨ ਵਰਗੇ ਜਾਬਰ ਹੱਥਕੰਡੇ ਵਰਤਣ ਰਾਹੀਂ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਕੁਚਲਣ ਵਿਰੁੱਧ ਮਲੋਟ ਰੇਲਵੇ ਸਟੇਸ਼ਨ ਬਠਿੰਡਾ ਅਬੋਹਰ ਲਾਇਨ ਤੇ 12 ਤੋਂ 4 ਵਜੇ ਤੱਕ ਰੇਲਾਂ ਰੋਕੀਆਂ ਗਈਆਂ ਅਤੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਦਾ ਐਲਾਨ ਵੀ ਕੀਤਾ।
ਸੰਯੁਕਤ ਕਿਸਾਨ ਮੋਰਚੇ ਦੇ 16 ਫ਼ਰਵਰੀ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਭਲਕੇ ਭਾਰਤ ਬੰਦ ਕਰਨ ਦੀ ਅਪੀਲ ਵੀ ਕੀਤੀ।
ਜ਼ਿਲ੍ਹਾ ਮੁਕਤਸਰ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਚਾਰ ਸਕੱਤਰ ਸੱਤਪਾਲ ਸਿੰਘ ਚੱਕ ਨਿਧਾਨਾ ਨੇ ਪੈ੍ਸ਼ ਦੇ ਨਾਂ ਸਾਂਝਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ
ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਫਾਜ਼ਿਲਕਾ ਦੇ ਜ਼ਿਲ੍ਹਾ ਸੰਗਠਨ ਸਕੱਤਰ ਜਗਸੀਰ ਸਿੰਘ ਘੋਲਾ ਫਾਜ਼ਿਲਕਾ ਪਿੱਪਲ ਸਿੰਘ ਘਾਂਗਾ ਨੇ ਦੱਸਿਆ ਕਿ ਭਾਵੇਂ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਨੇ ਤਿੰਨ ਸਾਲ ਪਹਿਲਾਂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਂਦਿਆਂ ਕਿਸਾਨਾਂ ਨਾਲ ਲਿਖ਼ਤੀ ਸਮਝੌਤਾ ਕੀਤਾ ਗਿਆ ਸੀ ਪਰੰਤੂ ਅੱਜ ਤੱਕ ਰਹਿੰਦੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਵਿਚ ਸਾਮਰਾਜੀ ਸੰਸਾਰ ਵਪਾਰ ਸੰਸਥਾ ਡਬਲਿਊਟੀਓ ਵਿੱਚੋ ਭਾਰਤ ਨੂੰ ਬਾਹਰ ਕੱਢਣ , ਸਾਰੀਆਂ ਫਸਲਾਂ ਦੀ ਐਮ ਐਸ ਪੀ ਦੀ ਕਾਨੂੰਨੀਂ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਖੇਤੀ ਨੀਤੀ ਬਣਾਉਣ,ਯੂਪੀ ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ, ਅਸਲ ਦੋਸ਼ੀ ਅਜੈ ਮਿਸ਼ਰਾ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਸਖ਼ਤ ਸਜ਼ਾਵਾਂ ਦੇਣ, ਅੰਦੋਲਨ ਕਾਰੀ ਕਿਸਾਨਾਂ ਮਜ਼ਦੂਰਾਂ ਤੇ ਦਰਜ ਪਰਚੇ ਰੱਦ ਕਰਨ, ਸ਼ਹੀਦ ਪੀੜਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦੇਣ, ਬੁਢਾਪਾ ਪੈਨਸ਼ਨ 10 ਹਜ਼ਾਰ ਰੁਪਏ ਦੇਣ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਆਦਿ ਮੰਗਾਂ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ। ਉਨ੍ਹਾਂ ਇਸ ਫੈਸਲੇ ਨੂੰ ਤਰੁੰਤ ਲਾਗੂ ਕਰਨ ਲਈ ਜ਼ੋਰਦਾਰ ਮੰਗ ਕਰਦਿਆਂ ਹੱਕੀ ਕਿਸਾਨ ਮੰਗਾਂ ਖਾਤਰ ਸੰਘਰਸ਼ ਲਈ ਦਿੱਲੀ ਵੱਲ ਜਾ ਰਹੇ ਕਿਸਾਨਾਂ ਮੂਹਰੇ ਸੜਕਾਂ ਉੱਤੇ ਕੰਧਾਂ ਕੱਢਣ,ਕਿੱਲ ਗੱਡਣ, ਪੇਂਡੂ ਰਸਤੇ ਜਾਮ ਕਰਨ ਅਤੇ ਇੰਟਰਨੈੱਟ ਬੰਦ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਗਿਰਫ਼ਤਾਰ ਕਰਕੇ ਜੇਲ੍ਹੀ ਡੱਕਣ ਅਤੇ ਉਨ੍ਹਾਂ ਉੱਤੇ ਅੱਥਰੂ ਗੈਸ ਲਾਠੀਚਾਰਜ ਪਲਾਸਟਿਕ ਗੋਲੀਆਂ ਮਾਰਨ ਵਰਗੇ ਜਾਬਰ ਹੱਥਕੰਡੇ ਵਰਤਣ ਰਾਹੀਂ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਕੁਚਲਣ ਦੀ ਕਾਰਵਾਈ ਤਰੁੰਤ ਬੰਦ ਕਰਨ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਦਾ ਐਲਾਨ ਵੀ ਕੀਤਾ।
ਇਸ ਤੋਂ ਇਲਾਵਾ 16 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਪੂਰੇ ਦੇਸ਼ ਵਿੱਚ ਭਲਕੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਵੀ ਕੀਤੀ।
ਸ਼ਾਮਲ ਬੁਲਾਰਿਆਂ ਰਾਜਾ ਸਿੰਘ ਮਹਾਂਬੱਧਰ ਸੁਖਰਾਜ ਸਿੰਘ ਰੂੜਿਆਂਵਾਲੀ ਹਰਚਰਨ ਸਿੰਘ ਲੱਖੇਵਾਲੀ ਗੁਰਚਰਨ ਸਿੰਘ ਗੰਧੜ ਮਾ ਕੁਲਬੀਰ ਸਿੰਘ ਭਾਗਸਰ ਜਗਤਾਰ ਸਿੰਘ ਅਬੋਹਰ ,ਸਰਵ ਮਿੱਤਰ ਗੁਰੂਹਰ ਸਹਾਇ ਲੰਬੀ ਬਲਾਕ ਦੇ ਮਲਕੀਤ ਗੱਗੜ ਮਨੋਹਰ ਸਿੰਘ ਸਿੱਖਵਾਲਾ ਨਿਸ਼ਾਨ ਸਿੰਘ ਕੱਖਾਂਵਾਲੀ, ਸੁਖਬੀਰ ਸਿੰਘ ਵਿੜਗਖੇੜਾ, ਕੁਲਦੀਪ ਸਿੰਘ ਕਰਮਗੜ੍ਹ ਸੁਖਦੇਵ ਸਿੰਘ ਮਲੋਟ, ਅਜ਼ੈਬ ਸਿੰਘ ਮੱਲਣ ਜੋਗਿੰਦਰ ਸਿੰਘ ਬੁੱਟਰ ਸਰੀਂਹ ਹਰਪਾਲ ਸਿੰਘ ਚੀਮਾ ਧੂਲਕੋਟ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਗੁਰਜੰਟ ਸਿੰਘ ਸਾਉਕੇ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਬੀਰ ਸਿੰਘ,ਲੋਕ ਮੋਰਚਾ ਪੰਜਾਬ ਦੇ ਗੁਰਦੀਪ ਸਿੰਘ ਖੁੱਡੀਆਂ, ਪਿਆਰਾ ਲਾਲ ਦੋਦਾ ਹਰਦੀਪ ਸਿੰਘ ਮਲੋਟ ਸ਼ਾਮਲ ਸਨ।

ਜਾਰੀ ਕਰਤਾ ਜਿੱਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ 98551-77052

15/02/2024

ਥਾਣਾ ਸਦਰ ਪੁਲਿਸ ਨੇ ਲੁੱਟ ਖੋਹ ਦੇ ਵਾਰਦਾਤ ਕਰਨ ਵਾਲੇ 3 ਦੋਸ਼ੀਆਂ ਨੂੰ ਕੀਤਾ ਕਾਬੂ!
01 ਦੇਸੀ ਪਿਸਟਲ,32 ਬੋਰ,02 ਜਿੰਦਾ ਕਾਰਤੂਸ,02 ਮੋਟਰਸਾਈਕਲ,01ਜੂਪੀਟਰ ਸਕੂਟਰੀ,01ਮੋਬਾਇਲ ਫੋਨ ਬਰਾਮਦ ਕੀਤਾ ਗਿਆ!

30/01/2024

ਹਨੁਮਾਨ ਮੰਦਰ ਰੋੜ ਤੇ ਫਟਿਆ ਛੋਟਾ ਸਿਲੰਡਰ, ਇੱਕ ਵਿਅਕਤੀ ਜਖਮੀ
#ਇੱਕ_ਬੇਨਤੀ

27/01/2024

ਮਣੀਆਂਵਾਲਾ ਤੋਂ ਦਿਉਨ ਖਿੜੇ ਜਾ ਰਹੀ ਮਿਨੀ ਬੱਸ ਧੁੰਦ ਦੇ ਕਾਰਨ ਕਣਕ ਦੇ ਖੇਤ ਵਿੱਚ ਜਾ ਪਲਟੀ
#ਇੱਕ_ਬੇਨਤੀ

ਗਣਤੰਤਰ ਦਿਵਸ ਮੌਕੇ ਰਿਸ਼ਬ ਖੁਰਾਣਾ ਨੂੰ ਐਸ ਡੀ ਐਮ ਵਲੋਂ ਕੀਤਾ ਗਿਆ ਸਨਮਾਨਿਤ.....
26/01/2024

ਗਣਤੰਤਰ ਦਿਵਸ ਮੌਕੇ ਰਿਸ਼ਬ ਖੁਰਾਣਾ ਨੂੰ ਐਸ ਡੀ ਐਮ ਵਲੋਂ ਕੀਤਾ ਗਿਆ ਸਨਮਾਨਿਤ.....

20/01/2024

ਲੜਕਾ ਕਰਦਾ ਸੀ ਲੜਕੀ ਨੂੰ ਤੰਗ ਪਰੇ+ਸ਼ਾ+ਨ, ਲੜਕੀ ਦੇ ਪਿਤਾ ਵੱਲੋਂ ਰੋਕਣ ਤੇ ਪਿਓ ਪੁੱਤ ਨੂੰ ਕੀਤਾ ਜ+ਖ+ਮੀ ਲੋਕਾਂ ਵੱਲੋਂ ਲਗਾਇਆ ਗਿਆ ਧਰਨਾ #ਇੱਕ_ਬੇਨਤੀ ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ

07/01/2024

Malout ਖੇਤਰਪਾਲ ਬਾਬਾ ਜੰਡ ਬਿਜ਼ਲੀ ਘਰ

Address

Malout
152107

Alerts

Be the first to know and let us send you an email when ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ posts news and promotions. Your email address will not be used for any other purpose, and you can unsubscribe at any time.

Contact The Business

Send a message to ਕੀ ਹਾਲ ਹੈ ਮੇਰੇ ਮਲੋਟ,ਪੰਜਾਬ ਦਾ:

Videos

Share


Other Media/News Companies in Malout

Show All

You may also like