ਨਰੇਗਾ ਮਜ਼ਦੂਰਾਂ ਨੇ ਘੇਰਿਆ ਸਰਕਾਰੀ ਦਫਤਰ, ਅਧਿਕਾਰੀਆਂ 'ਤੇ ਮਜ਼ਦੂਰਾਂ ਨਾਲ ਪੱਖਪਾਤ ਕਰਨ ਦੇ ਦੋਸ਼।
ਮਲੋਟ ਬੰਦ
ਬੰਦ ਦੀ ਕਾਲ 'ਤੇ ਮਿਲਿਆ ਭਰਵਾਂ ਹੁੰਗਾਰਾ, ਇਕ ਵਾਢਿਓਂ ਬਜ਼ਾਰ ਬੰਦ, ਸੰਪੂਰਨ ਬੰਦ। ਲੋਕਾਂ ਨੇ ਕਿਹਾ ਇਕਜੁੱਟ ਹੋ ਕੇ ਲੜਣ ਕਿਸਾਨ ਜਥੇਬੰਦੀਆਂ।
ਸ਼ਹੀਦੀ ਹਫਤਾ
ਗੁਰਦੁਆਰਾ ਸਾਹਿਬ, ਭਾਈ ਜਗਤਾ ਜੀ ਤੋਂ ਅਰੰਭ ਹੋਈ ਸ਼ੋਭਾ ਯਾਤਰਾ 'ਚ, ਸ਼ਹਿਰ ਵਾਸੀਆਂ ਤੋਂ ਇਲਾਵਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਾਜ਼ਰੀ ਲਵਾਈ , ਨਤਮਸਤਕ ਹੋਏ ਅਤੇ ਪੰਜ ਪਿਆਰੇ ਸਹਿਬਾਨਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਇਹ ਸ਼ੋਭਾ ਯਾਤਰਾ ਵੱਖ ਵੱਖ ਬਜ਼ਾਰਾਂ ਤੇ ਗਲੀਆਂ ਚੋਂ ਹੁੰਦੀ ਹੋਈ,ਵਾਪਸ ਗੁਰਦੁਆਰਾ ਸਾਹਿਬ ਪਹੁੰਚੀ।
ਅਣਪਛਾਤਿਆਂ ਨੇ ਬੱਸ ਭੰਨੀ
ਟਿਕਟਾਂ ਕੱਟਣ ਨੂੰ ਲੈ ਕੇ ਚੱਲੀ ਆ ਰਹੀ ਤਕਰਾਰ ਦੇ ਚਲਦਿਆਂ 8-10 ਅਣਪਛਾਤਿਆਂ ਨੇ ਬੱਸ ਨੂੰ ਬਣਾਇਆ ਨਿਸ਼ਾਨਾ, ਸੀਸੇ ਭੰਨੇ ਤੇ ਹੋਰ ਤੋੜਫੋੜ ਕੀਤੀ, ਕੲਈ ਸਵਾਰੀਆਂ ਜਖਮੀਂ। ਪੁਲੀਸ ਪੜਤਾਲ ਜਾਰੀ।
ਰਾਤ ਇਕ ਹੋਰ ਮਿਹਨਤਕਸ਼ ਪਿਓ ਦੇ, ਤੀਹ ਸਾਲਾਂ ਦੇ ਵਿਆਹੇ ਨੌਜਵਾਨ ਨੂੰ, ਤਸੀਹਾ ਕੇਂਦਰਾਂ ਚ ਦਿੱਤੇ ਗਏ ਤਸੀਹਿਆਂ ਦੇ ਕਾਰਨ, ਜਾਨ ਗਵਾਉਣੀ ਪਈ, ਇਸਤੋਂ ਪਹਿਲਾਂ ਵੀ ਇਸ ਕੇਂਦਰ ਦੇ ਕੲਈ ਮਾਮਲੇ ਆ ਚੁੱਕੇ ਹਨ ਸਾਹਮਣੇ, ਸਿਹਤ ਵਿਭਾਗ ਕਹਿ ਰਿਹਾ ਸੀ ਵੀ ਜਿਲ੍ਹੇ ਚ ਕੋਈ ਨਿੱਜੀ ਨਸ਼ਾ ਮੁਕਤੀ ਕੇਂਦਰ ਨਹੀਂ ਚਲਦਾ। ਗੱਲ ਸਮਝ ਤੋਂ ਬਾਹਰ ਆ। Part 6
ਰਾਤ ਇਕ ਹੋਰ ਮਿਹਨਤਕਸ਼ ਪਿਓ ਦੇ, ਤੀਹ ਸਾਲਾਂ ਦੇ ਵਿਆਹੇ ਨੌਜਵਾਨ ਨੂੰ, ਤਸੀਹਾ ਕੇਂਦਰਾਂ ਚ ਦਿੱਤੇ ਗਏ ਤਸੀਹਿਆਂ ਦੇ ਕਾਰਨ, ਜਾਨ ਗਵਾਉਣੀ ਪਈ, ਇਸਤੋਂ ਪਹਿਲਾਂ ਵੀ ਇਸ ਕੇਂਦਰ ਦੇ ਕੲਈ ਮਾਮਲੇ ਆ ਚੁੱਕੇ ਹਨ ਸਾਹਮਣੇ, ਸਿਹਤ ਵਿਭਾਗ ਕਹਿ ਰਿਹਾ ਸੀ ਵੀ ਜਿਲ੍ਹੇ ਚ ਕੋਈ ਨਿੱਜੀ ਨਸ਼ਾ ਮੁਕਤੀ ਕੇਂਦਰ ਨਹੀਂ ਚਲਦਾ। ਗੱਲ ਸਮਝ ਤੋਂ ਬਾਹਰ ਆ।
ਸੁਹਿਰਦ ਕਿਸਾਨ ਆਗੂ ਲੱਖਾ ਸ਼ਰਮਾ, ਕਿਸਾਨ ਮਜ਼ਦੂਰ ਅਤੇ ਵਪਾਰੀ ਵੀਰਾਂ ਦੀਆਂ ਲੜਾਈਆਂ ਮੁਹਰੇ ਹੋ ਕੇ ਅੜਣ-ਲੜਣ ਵਾਲਾ ਯੋਧਾ । ਸਾਰੇ ਮਸਲਿਆਂ 'ਤੇ ਗੱਲਬਾਤ, ਕਹਿ ਦਿੱਤੀਆਂ ਕੌੜੀਆਂ ਗੱਲਾਂ, ਏਕੇ ਤੋਂ ਬਿਨਾਂ ਸੰਘਰਸ਼ ਜਿੱਤਣੇ ਔਖੇ।।।
ਓਵਰਲੋਡ੍ਹ ਘੋੜੇ ਮੰਡੀ ਦੇ ਸ਼ੈਡਾਂ ਨੂੰ ਵੀ ਵਲੇਟਣ ਲੱਗੇ, ਅਧਿਕਾਰੀਆਂ ਨੂੰ ਕੋਈ ਮਤਲਬ ਨਹੀਂ।
ਟੁੱਟੀ ਸੜਕ ਤੋਂ, ਟਿੱਬਿਆਂ ਵਾਂਗ ਉਡਦੀ ਬਰਬਰ ਨੇ ਪਿੰਡ ਦਾਨੇਵਾਲਾ ਦੇ ਵਸਨੀਕਾਂ ਦੀ ਨੀਂਦ ਉਡਾਈ। ਸਾਹ ਅਤੇ ਦਮੇਂ ਤੋਂ ਪੀੜਤ ਹੋ ਰਹੇ ਨੇ ਬਜ਼ੁਰਗ ਅਤੇ ਬੱਚੇ। ਪਿੰਡ ਵਾਸੀਆਂ ਲਈ ਸਰਪੰਚ ਸੁਖਪਾਲ ਸਿੰਘ ਨੇ ਲਿਆ ਸਖਤ ਸਟੈਂਡ, ਮੌਕੇ ਤੇ ਪਹੁੰਚੇ ਵਿਭਾਗ ਦੇ ਅਧਿਕਾਰੀ ਅਤੇ ਠੇਕੇਦਾਰ।