Khabar 20 INDIA

Khabar 20 INDIA Contact information, map and directions, contact form, opening hours, services, ratings, photos, videos and announcements from Khabar 20 INDIA, Media/News Company, Jalalabad.

29/05/2024

ਨਰਦੇਵ ਸਿੰਘ ਬੋਬੀ ਮਾਨ ਵੱਲੋਂ ਰਾਮਲੀਲਾ ਚੌਂਕ ਵਿਖੇ ਜਲਸੇ ਨੂੰ ਕੀਤਾ ਗਿਆ ਸੰਬੋਧਨ ।

ਛਾਬੜਾ ਬਰਾਦਰੀ ਦੀ ਮੀਟਿੰਗ ਵਿਚ ਪਹੁੰਚੇ ਗੋਲਡੀ ਐਮ ਐਲ ਏ l
29/05/2024

ਛਾਬੜਾ ਬਰਾਦਰੀ ਦੀ ਮੀਟਿੰਗ ਵਿਚ ਪਹੁੰਚੇ ਗੋਲਡੀ ਐਮ ਐਲ ਏ l

26/05/2024

ਫਲੀਆਂ ਵਾਲੇ ਪਿੰਡ ਦੇ ਕਈ ਲੋਕ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ l

21/05/2024
16/05/2024

ਬੀਜੇਪੀ ਉਮੀਦਵਾਰ ਰਾਣਾ ਗੁਰਮੀਤ ਸੋਢੀ ਵੱਲੋਂ ਜਲਾਲਾਬਾਦ ਦੇ ਸਰਹੱਦੀ ਪਿੰਡਾਂ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ

22/03/2024

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਾਥੀਆਂ ਉੱਪਰ ਐਨ ਐਸ ਏ ਧਾਰਾ ਦੁਬਾਰਾ ਲਗਾਉਣ ਦੇ ਰੋਸ ਵਜੋਂ ਜਲਾਲਾਬਾਦ ਦੀ ਸਿੱਖ ਸੰਗਤ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ

12/03/2024

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਕੁਝ ਹੀ ਦੇਰ ਤੱਕ ਪਹੁੰਚੇਗੀ ਜਲਾਲਾਬਾਦ ਵਰਕਰਾਂ ਚ ਉਤਸਾਹ 088470 75009 Monu Chopra

10/03/2024

ਅਜ ਸਟੇਡਿਅਮ ਚ ਰਖਿਆ ਗਿਆ ਗੋਲਡੀ ਕੰਬੋਜ ਵਲੋ ਨੀਹ ਪਥਰ ਤੇ ਬਣਾਈ ਗਈ ਨਵੀ ਕਮੇਟੀ, ਅੰਕਿਤ ਕਟਾਰੀਏ ਨੂੰ ਬਣਾਇਆ ਗਿਆ ਚੇਅਰਮਾਨ

16/02/2024

ਅੱਜ ਸਚਿਨ ਧੂੜੀਆ ਵਲੋ ਜੋਂ ਫੇਸਬੁੱਕ ਤੇ ਪੋਸਟ ਪਾਈ ਗਈ ਸੀ ਉਸਨੂੰ ਬੀਜੇਪੀ ਵਿੱਚੋ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਗੁਰਦੁਆਰਾ ਸਾਹਿਬ ਵਿੱਚ ਸਾਰੀ ਸੰਗਤ ਦੇ ਵਿੱਚ ਆਕੇ ਸਚਿਨ ਨੇ ਮਾਫੀ ਮੰਗੀ

16/02/2024

ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੀ ਕਾਲ ਭਾਰਤ ਬੰਦ ਦੇ ਮੱਦੇਨਜ਼ਰ ਅੱਜ ਸਾਰੀ ਜੱਥੇਬੰਦੀਆਂ ਵਲੋ ਸਾਂਝੇ ਤੋਰ ਤੇ ਰੋਡ ਜਾਮ ਕਰਕੇ ਰੋਸ ਮੁਜਾਹਰਾ ਕੀਤਾ ਗਿਆ

12/02/2024

ਫਾਜ਼ਿਲਕਾ ਵਿਜੀਲੈਂਸ ਵਿਭਾਗ ਵੱਲੋਂ ਜਲਾਲਾਬਾਦ ਵਿੱਚ ਫੜਿਆ ਗਿਆ 4000 ਰਿਸ਼ਵਤ ਲੈਂਦਾ ਪੁਲਿਸ ਮੁਲਾਜ਼ਮ ਏ ਐਸ ਆਈ ਸਰੂਪ ਸਿੰਘ ਜਲਾਲਾਬਾਦ ਵਿੱਚ ਥਾਣਾ ਸਿਟੀ ਵਿੱਚ ਸੀ ਤੇਨਾਤ ਸਰੂਪ ਸਿੰਘ ਏਐਸਆਈ

ਅਤਿ ਦੁਖਦਾਈ ਖ਼ਬਰਸੀਨੀਅਰ ਪੱਤਰਕਾਰ ਟੋਨੀ ਛਾਬੜਾ ਜੀ ਦੇ ਪਿਤਾ ਜੀ ਬਿਜਲੀ ਮਹਿਕਮੇ ਦੇ ਸਾਬਕਾ ਜੇ.ਈ ਸ.ਮਹਿੰਦਰ ਸਿੰਘ ਛਾਬੜਾ ਜੀ ਅਕਾਲ ਚਲਾਣਾ ਕਰ ਗਏ...
02/02/2024

ਅਤਿ ਦੁਖਦਾਈ ਖ਼ਬਰ
ਸੀਨੀਅਰ ਪੱਤਰਕਾਰ ਟੋਨੀ ਛਾਬੜਾ ਜੀ ਦੇ ਪਿਤਾ ਜੀ ਬਿਜਲੀ ਮਹਿਕਮੇ ਦੇ ਸਾਬਕਾ ਜੇ.ਈ ਸ.ਮਹਿੰਦਰ ਸਿੰਘ ਛਾਬੜਾ ਜੀ ਅਕਾਲ ਚਲਾਣਾ ਕਰ ਗਏ ਹਨ। ਉਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਜਲਾਲਾਬਾਦ ਸ਼ਿਵ ਭੂਮੀ ਵਿਖੇ ਕੀਤਾ ਜਾਏਗਾ

26/01/2024

ਅੱਜ 26ਜਨਵਰੀ ਮੌਕੇ ਹੋਏ ਸਮਾਗਮ ਵਿੱਚ ਸਨਮਾਨਤ ਨਾ ਕਰਨ ਕਰਕੇ ਆਪ ਆਦਮੀ ਪਾਰਟੀ MC ਅਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਢੋਲਾ ਰਾਜਪੂਤ ਹੋਇਆ ਨਾਰਾਜ਼।

18/12/2023

ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੋਈ ਚੋਰੀ

ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਸਵੇਰੇ ਕਰੀਬ 3 ਵਜੇ ਚੋਰੀ ਹੋਈ ਜਿਸ ਵਿੱਚ ਮਰੀਜ਼ਾਂ ਦਾ 5000 ਰੁਪਏ ਅਤੇ 2 ਮੋਬਾਇਲ ਚੋਰੀ ਹੋ ਗਏ ! ਮਰੀਜ਼ਾਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਸੀਸੀਟੀਵੀ ਕੈਮਰੇ ਦੀ ਸੀਸੀਟੀਵੀ ਫੁਟੇਜ ਨਿਕਲਾਉਣ ਲਈ ਕਿਹਾ ਤਾਂ ਐਸਐਮਓ ਦਾ ਜਵਾਬ ਸੀ ਕਿ ਸਾਰੇ ਕੈਮਰੇ ਖਰਾਬ ਹਨ ਐਸਐਮਓ ਨੇ ਆਪਣਾ ਪੱਲਾ ਝਾੜਦਿਆਂ ਹੋਇਆ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਨੂੰ ਵਾਰ ਵਾਰ ਲਿਖ ਕੇ ਭੇਜਣ ਨਾਲ ਕੋਈ ਵੀ ਹੱਲ ਨਹੀਂ ਹੋ ਰਿਹਾ !

16/12/2023

16 ਦਸੰਬਰ 1971 ਦੀ ਭਾਰਤ ਪਾਕਿਸਤਾਨ ਜੰਗ ਨੂੰ ਸਮਰਪਿਤ ਵਿਜੈ ਦਿਵਸ ਦੀ ਪਰੇਡ ਵਿੱਚ ਕੈਬਨਟ ਮੰਤਰੀ ਅਮਨ ਅਰੋੜਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਨਰਿੰਦਰ ਪਾਲ ਸਵਨਾ ਵਿਧਾਇਕ ਫਾਜ਼ਿਲਕਾ ਨੇ ਸ਼ਮੂਲੀਅਤ ਕੀਤੀ|

16/12/2023

ਪੰਜਾਬ ਸਰਕਾਰ ਦੇ ਕੋਲ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀ ਹੈ-ਵਿਧਾਇਕ ਜਗਦੀਪ ਕੰਬੋਜ ਗੋਲਡੀ
-- ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ’ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਸਰਕਾਰ ਦੇ ਯਤਨਾ ਸਦਕਾ ਜਲਾਲਾਬਾਦ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਹਲਕੇ ਦੇ ਪਿੰਡ ਪੱਕਾ ਕਾਲੇ ਵਾਲਾ ’ਚ ਨਹਿਰੀ ਖਾਲ ਤੇ ਹੈਲਥ ਐਂਡ ਵੈਲਨੈਂਸ ਸੈਂਟਰ , ਪਿੰਡ ਲੱਧੂ ਵਾਲਾ ਉਤਾੜ ’ਚ ਨਹਿਰੀ ਖਾਲ , ਮੀਨਿਆ ਵਾਲਾ ਖੇਡ ਸਟੇਡੀਅਮ , ਚੱਕੀ ਪੱਖੀ ’ਚ ਖੇਡ ਸਟੇਡੀਅਮ ਦੇ ਉਦਘਾਟਨ ਕੀਤੇ ਗਏ!

15/12/2023

ਅੱਜ ਬਾਰ ਐਸੋਸੀਏਸ਼ਨ ਜਲਾਲਾਬਾਦ ਦਾ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਕਰਮਜੀਤ ਸਿੰਘ ਸੰਧੂ ਲਗਾਤਾਰ ਤੀਸਰੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ।

ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਇਕ ਘਰ 'ਤੇ ਛਾਪਾ ਮਾਰ ਕੇ 400 ਲੀਟਰ ਲਾਹਣ ਬਰਾਮਦ ਕੀਤੀ।ਜਲਾਲਾਬਾਦ- ਪੁਲਿਸ ਅਤੇ ਆਬਕਾ...
14/12/2023

ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਇਕ ਘਰ 'ਤੇ ਛਾਪਾ ਮਾਰ ਕੇ 400 ਲੀਟਰ ਲਾਹਣ ਬਰਾਮਦ ਕੀਤੀ।

ਜਲਾਲਾਬਾਦ- ਪੁਲਿਸ ਅਤੇ ਆਬਕਾਰੀ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜਲਾਲਾਬਾਦ ਦੇ ਪਿੰਡ ਮਹਾਲਮ 'ਚ ਇਕ ਘਰ 'ਚ ਛਾਪਾ ਮਾਰ ਕੇ 400 ਲੀਟਰ ਲਾਹਣ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹਾਲਮ ਵਿਖੇ ਇੱਕ ਘਰ 'ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਜਮੀਨ ਵਿੱਚ ਟੋਆ ਮਾਰ ਕੇ ਛੁਪਾ ਕੇ ਰੱਖੀ ਗਈ 400 ਲੀਟਰ ਲਾਹਣ ਬਰਾਮਦ ਕੀਤੀ ਗਈ। ਸੂਚਨਾ ਮਿਲਣ ਤੋਂ ਬਾਅਦ ਵਿਭਾਗ ਵੱਲੋਂ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਸ਼ਰਾਬ ਤਸਕਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਖ਼ਿਲਾਫ਼ ਵੈਰੋਕਾ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਨੂੰ ਲੈ ਕੇ ਇਲਾਕੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤਹਿਤ ਪਿੰਡ ਮਹਾਲਮ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ।

------

ਧੁੰਦ ਕਾਰਨ ਪਿੰਡ ਅਮੀਰ ਖਾਸ ਨੇੜੇ ਕਾਰ ਤੇ ਭੂੰਗਵਾਲੀ ਟਰਾਲੀ ਵਿਚਾਲੇ ਹੋਈ ਟੱਕਰ, ਕਾਰ ਦਾ ਹੋਇਆ ਵੱਡਾ ਨੁਕਸਾਨ, ਟਰਾਲੀ ਚਾਲਕ ਫਰਾਰਜਲਾਲਾਬਾਦ- ਜਲ...
14/12/2023

ਧੁੰਦ ਕਾਰਨ ਪਿੰਡ ਅਮੀਰ ਖਾਸ ਨੇੜੇ ਕਾਰ ਤੇ ਭੂੰਗਵਾਲੀ ਟਰਾਲੀ ਵਿਚਾਲੇ ਹੋਈ ਟੱਕਰ, ਕਾਰ ਦਾ ਹੋਇਆ ਵੱਡਾ ਨੁਕਸਾਨ, ਟਰਾਲੀ ਚਾਲਕ ਫਰਾਰ
ਜਲਾਲਾਬਾਦ- ਜਲਾਲਾਬਾਦ ਦੇ ਪਿੰਡ ਅਮੀਰਖਾਸ ਨੇੜੇ ਕਾਰ ਅਤੇ ਭੂੰਗਵਾਲੀ ਟਰਾਲੀ 'ਚ ਧੁੰਦ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਰ ਦਾ ਭਾਰੀ ਨੁਕਸਾਨ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤੂੜੀ ਨਾਲ ਭਰੀ ਇੱਕ ਟਰੈਕਟਰ ਟਰਾਲੀ ਜਾ ਰਹੀ ਸੀ। ਉਸਦੇ ਪਿੱਛੇ ਇੱਕ ਅਰਟਿਗਾ ਕਾਰ ਚੱਲ ਰਹੀ ਸੀ। ਪਿੰਡ ਅਮੀਰਖਾਸ ਦੇ ਇੱਕ ਟਰੈਕਟਰ ਟਰਾਲੀ ਦੇ ਡਰਾਈਵਰ ਨੇ ਬਿਨਾਂ ਪਿੱਛੇ ਦੇਖੇ ਅਚਾਨਕ ਡਰਾਈਵਰ ਵਿੱਚ ਕੱਟ ਮਾਰ ਦਿੱਤਾ, ਜਿਸ ਕਾਰਨ ਪਿੱਛੇ ਆ ਰਹੀ ਕਾਰ ਉਸ ਨਾਲ ਟਕਰਾ ਗਈ। ਕਾਰ ਦੇ ਏਅਰਬੈਗ ਮੌਕੇ 'ਤੇ ਹੀ ਖੁੱਲ੍ਹ ਗਏ, ਜਿਸ ਕਾਰਨ ਡਰਾਈਵਰ ਦੀ ਜਾਨ ਬਚ ਗਈ। ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਡਰਾਈਵਰ ਨੂੰ ਕਾਰ 'ਚੋਂ ਬਾਹਰ ਕੱਢਿਆ। ਉਕਤ ਕਾਰ ਦੇ ਚਾਲਕ ਅਸ਼ੋਕ ਸਿੰਘ ਵਾਸੀ ਮੋਹਰ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਇਹ ਹਾਦਸਾ ਟਰੈਕਟਰ ਟਰਾਲੀ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ ਅਤੇ ਹਾਦਸੇ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਕਾਰ ਲੋਨ 'ਤੇ ਲਈ ਸੀ ਅਤੇ ਹੁਣ ਉਸ ਦਾ ਰੁਜ਼ਗਾਰ ਬਰਬਾਦ ਹੋ ਗਿਆ ਹੈ। ਕਿਉਂਕਿ ਇਸ ਹਾਦਸੇ ਵਿੱਚ ਅਰਟਿਗਾ ਕਾਰ ਚਾਲਕ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅਜਿਹੀਆਂ ਓਵਰਲੋਡ ਟਰੈਕਟਰ ਟਰਾਲੀਆਂ ’ਤੇ ਪਾਬੰਦੀ ਲਗਾਈ ਜਾਵੇ। ਦੱਸ ਦਈਏ ਕਿ ਜਲਾਲਾਬਾਦ ਪੁਲਿਸ ਵੱਲੋਂ ਬੀਤੇ ਦਿਨ ਟ੍ਰੈਫਿਕ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਬੇਲੋੜੇ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਧੁੰਦ ਦੌਰਾਨ ਸੜਕ 'ਤੇ ਵਾਹਨ ਚਲਾਉਣ ਤੋਂ ਬਚਣਾ ਚਾਹੀਦਾ ਹੈ। ਇਸ ਸਭ ਦੇ ਬਾਵਜੂਦ ਧੁੰਦ ਪੈ ਰਹੀ ਹੈ ਅਤੇ ਧੁੰਦ ਕਾਰਨ ਇਹ ਹੱਦ ਤੋਂ ਵੱਧ ਘਟਦੀ ਨਜ਼ਰ ਆ ਰਹੀ ਹੈ।

12/12/2023

ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਹਲਕੇ ਦੇ ਵੱਖ-ਵੱਖ ਸਕੂਲਾਂ ’ਚ 85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਕਮਰਿਆਂ ਤੇ ਚਾਰੀਦੀਵਾਰੀ ਦੇ ਕੀਤੇ ਉਦਘਾਟਨ
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਸਿੱਖਿਆ ਦੇ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ 85 ਲੱਖ 3 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਤਿਆਰ ਹੋਏ ਕਮਰਿਆਂ ਸਣੇ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ ।

ਸਵੀਪ ਗਤੀਵਿਧੀਆਂ ਤਹਿਤ ਸਿੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਵਾਏ ਗਏ ਭਾਸ਼ਣ ਅਤੇ ਮਹਿੰਦੀ ਮੁਕ...
12/12/2023

ਸਵੀਪ ਗਤੀਵਿਧੀਆਂ ਤਹਿਤ ਸਿੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਵਾਏ ਗਏ ਭਾਸ਼ਣ ਅਤੇ ਮਹਿੰਦੀ ਮੁਕਾਬਲੇ
ਜਲਾਲਾਬਾਦ, 12 ਦਸੰਬਰ ()-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ.ਸੇਨੂ ਦੁੱਗਲ ਆਈ.ਏ.ਐੱਸ ਦੇ ਨਿਰਦੇਸ਼ਾ ਤੇ ਸਿੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਭਾਸ਼ਣ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਸਕੂਲੀ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਰਾਹੀਂ ਜ਼ਿਲ੍ਹੇ ਦੇ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਮੌਕੇ ਇਹ ਸਮਾਗਮ ਜਲਾਲਾਬਾਦ ਦੇ ਨਜਦੀਕੀ ਲਮੋਚੜ ਦੇ ਸ.ਸ.ਸ. ਸਕੂਲ ’ਚ ਕਰਵਾਇਆ ਗਿਆ।
ਜ਼ਿਲ੍ਹਾ ਚੋਣ ਅਫਸਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚਸਵੀਪ ਤਹਿਤ ਵੱਖ-ਵੱਖ ਗਤੀਵਿਧੀਆਂ ਜਾਰੀ ਹਨ। । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਨੌਜਵਾਨ ਵਿਦਿਆਰਥੀ ਵੋਟ ਦੇ ਅਧਿਕਾਰ ਤੋਂ ਵਾਂਝਾਂ ਨਾ ਰਹੇ। ਉਨ੍ਹਾਂ ਕਿਹਾ ਕਿ ਵੋਟ ਹਰੇਕ ਨਾਗਰਿਕ ਦਾ ਅਧਿਕਾਰ ਹੈ, ਪਰ ਬਿਨ੍ਹਾਂ ਕਿਸੇ ਲਾਲਚ, ਡਰ ਅਤੇ ਭੈਅ ਤੋਂ ਵੋਟ ਦਾ ਇਸਤੇਮਾਲ ਕਰਨਾ ਵੀ ਹਰੇਕ ਨਾਗਰਿਕ ਦਾ ਫਰਜ਼ ਹੈ, ਜਿਸਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜਿੰਨੀ ਜਲਦ ਸਮਝ ਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ।
ਸਵੀਪ ਪ੍ਰੋਜੈਕਟ ਦੇ ਇੰਚਾਰਜ ਸ੍ਰੀ. ਰਜਿੰਦਰ ਵਿਖੋਣਾ ਨੇ ਸਵੀਪ ਪ੍ਰੋਗਰਾਮ ਦੌਰਾਨ ਵੱਖ-ਵੱਖ ਗਤੀਵਿਧੀਆ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਵੀਪ ਗਤੀਵਿਧੀਆਂ ਤਹਿਤ ਮਹਿੰਦੀ ਅਤੇ ਭਾਸ਼ਣ ਮੁਕਾਬਲਿਆਂ ਦੇ ਵਿਦਿਆਰਥੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲ ਪੱਧਰ ਦੇ ਜੇਤੂ ਵਿਦਿਆਰਥੀ ਤਹਿਸੀਲ ਪੱਧਰ ਦੇ ਸਵੀਪ ਮੁਕਾਬਲਿਆਂ ਵਿੱਚ ਭਾਗ ਲੈਣਗੇ ਤੇ ਤਹਿਸੀਲ ਪੱਧਰ ਦੇ ਜੇਤੂ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਕੈਪਸ਼ਨ ਫੋਟੋ - ਸਵੀਪ ਗਤੀਵਿਧੀਆਂ ਤਹਿਤ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਸਮਾਗਮ ਦੌਰਾਣ ਵੱਖ-ਵੱਖ ਸਕੂਲੀ ਬੱਚਿਆਂ ਦੇ ਦ੍ਰਿਸ਼

11/12/2023

ਡੀਐਸਪੀ ਅਤੁਲ ਸੋਨੀ ਨੇ ਵੰਡਿਆ ਗਰੀਬ ਬੱਚਿਆਂ ਨੂੰ ਰਾਸ਼ਨ

ਸਲਾਨਾ ਮਹਾਨ ਕੰਨਿਆ ਦਾਨ ਸਮਾਗਮ ਦਾ ਆਯੋਜਨ11 ਗਰੀਬ ਤੇ ਬੇਸਹਾਰਾ ਲੜਕੀਆਂ ਦੇ ਵਿਆਹ ਸੇਵਾ ਭਾਵਨਾ ਨਾਲ ਕੀਤੇ ਗਏ - ਬਾਬਾ ਹਰਜਿੰਦਰ ਸਿੰਘ ਜੀ-ਲੋੜਵੰ...
11/12/2023

ਸਲਾਨਾ ਮਹਾਨ ਕੰਨਿਆ ਦਾਨ ਸਮਾਗਮ ਦਾ ਆਯੋਜਨ
11 ਗਰੀਬ ਤੇ ਬੇਸਹਾਰਾ ਲੜਕੀਆਂ ਦੇ ਵਿਆਹ ਸੇਵਾ ਭਾਵਨਾ ਨਾਲ ਕੀਤੇ ਗਏ - ਬਾਬਾ ਹਰਜਿੰਦਰ ਸਿੰਘ ਜੀ
-ਲੋੜਵੰਦ ਲੜਕੀਆਂ ਦੇ ਵਿਆਹ ਸੇਵਾ ਭਾਵਨਾ ਨਾਲ ਕਰਨਾ ਸਭ ਤੋਂ ਉਤਮ ਸੇਵਾ ਹੈ - ਆਸ਼ੂ ਬਾਂਗੜ
ਜਲਾਲਾਬਾਦ, 11 ਦਸੰਬਰ ( )- ਮਾਨਵਤਾ ਭਲਾਈ ਦੇ ਕੰਮਾਂ ਵਿਚ ਸਰਗਰਮ ਸਮਾਜ ਸੇਵੀ ਸੰਸਥਾ ‘ਸਚੈ ਮਾਰਗਿ ਚਲਦਿਆਂ ਉਸਤਤਿ ਕਰੈ ਜਹਾਨੁ ਸੇਵਾ ਸੁਸਾਇਟੀ’ (ਰਜਿ.) ਪਿੰਡ ਫਿਰੋਜਸ਼ਾਹ ਵਲੋਂ ਸੱਚ ਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗਰੀਬ ਤੇ ਬੇਸਹਾਰਾ ਲੜਕੀਆਂ ਦੇ ਸਮੂਹਿਕ ਵਿਆਹ ਪਿੰਡ ਫਿਰੋਜਸ਼ਾਹ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕੀਤੇ ਗਏ। ਇਸ ਸਬੰਧੀ ਆਯੋਜਿਤ 20ਵਾਂ ਸਲਾਨਾ ਮਹਾਨ ਕੰਨਿਆ ਦਾਨ ਸਮਾਗਮ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਫਿਰੋਜਸ਼ਾਹ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਫਿਰੋਜਪੁਰ ਦਿਹਾਂਤੀ ਤੋਂ ਕਾਂਗਰਸ ਦੇ ਇੰਚਾਰਜ ਆਸ਼ੂ ਬਾਂਗੜ ਅਤੇ ਸੋਨੀ ਬਾਬਾ ਇੱਟਾਂਵਾਲਾ ਗੌਸ਼ਾਲਾ,ਡਾ.ਓਮ ਪ੍ਰਕਾਸ਼ ਹਿਸਾਨਵਾਲਾ, ਸੁਰਿੰਦਰ ਜੈਲਦਾਰ ਹਿਸਾਨਵਾਲਾ, ਕਰਿਆਨਾ ਯੂਨੀਅਨ ਜਲਾਲਾਬਾਦ ਦੇ ਜਨਰਲ ਸਕੱਤਰ ਮਨੂੰ ਛਾਬੜਾ, ਸਤਨਾਮ ਸਿੰਘ ਫਲੀਆਂਵਾਲਾ ਸਾਬਕਾ ਸਰਪੰਚ, ਸੁਰਿੰਦਰ ਸਿੰਘ ਜੈਲਦਾਰ, ਮਾ.ਸੁਖਵਿੰਦਰ ਸਿੰਘ,ਮਾ. ਸਤਨਾਮ ਚਾਂਦੀ ਵਾਲਾ, ਮਾ. ਸ਼ਮਸ਼ੇਰ ਸਿੰਘ ਪਾਲੀਵਾਲਾ,ਪੂਰਨ ਭੱਟੀ ਸਰਪੰਚ, ਸਟੇਜ ਸੈਕਟਰੀ ਗੁਰਪ੍ਰੀਤ ਸਿੰਘ ਇੱਟਾਂ ਵਾਲੀ, ਗਗਨ ਕੋਹਾਲਾ, ਜਗਰੂਪ ਸਿੰਘ ਸਰਪੰਚ, ਜਗਤਾਰ ਸਿੰਘ ਘਾਰੂ, ਪ੍ਰਬੰਧਕ ਸੁਰਿੰਦਰ ਸਿੰਘ ਬੀਤਾ ਫਿਰੋਜਸ਼ਾਹ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਸਮਾਗਮ ’ਚ ਗਰੀਬ ਅਤੇ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਆਸ਼ੂ ਬਾਂਗੜ, ਬਾਬਾ ਸੋਨੀ ਅਤੇ ਵਿਸ਼ੇਸ਼ ਮਹਿਮਾਨਾਂ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ, ਜਿਸ ਤਹਿਤ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਜੀ ਜੋ ਪਿਛਲੇ 20 ਸਾਲਾਂ ਤੋਂ ਗਰੀਬ ਅਤੇ ਬੇਸਹਾਰਾ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਸੇਵਾ ਭਾਵਨਾ ਨਾਲ ਕਰ ਰਹੇ ਹਨ, ਇਹ ਵੀ ਇਕ ਸਭ ਤੋਂ ਉਤਮ ਸੇਵਾ ਹੈ। ਇਸ ਲਈ ਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਲੜਕੀਆਂ ਦੇ ਵਿਆਹ ਕਰਵਾਉਣ ਲਈ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।
ਇਸ ਮੌਕੇ ਬਾਬਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਇਥੇ 11 ਲੜਕੀਆਂ ਦੇ ਵਿਆਹ ਕੀਤੇ ਗਏ ਹਨ ਅਤੇ ਲੜਕੇ ਵਾਲੇ ਬਰਾਤ ਦੇ ਰੂਪ ਵਿਚ ਪੁੱਜੇ, ਜਿਨਾਂ ਦੇ ਲਈ ਖਾਣ-ਪੀਣ ਲਈ ਮੁਕੰਮਲ ਪ੍ਰਬੰਧ ਵੀ ਕੀਤਾ ਗਿਆ। ਸਮੂਹਿਕ ਅਨੰਦ ਕਾਰਜ ਕਰਨ ਉਪਰੰਤ ਵਿਆਹ ਵਾਲੀਆਂ ਲੜਕੀਆਂ ਨੂੰ ਲੋੜੀਦਾ ਦਾਜ ਰੂਪੀ ਸਮਾਨ ਜਿਵੇਂ ਕਿ 1-1 ਪੇਟੀ,1-1 ਬਕਸ ਬੈੱਡ, 2-2 ਮੰਜੇ, 1-1 ਸਟੈਂਡ ਵਾਲਾ ਵੱਡਾ ਪੱਖਾ, ਬਿਸਤਰੇ, ਡਿਨਰ ਸੈੱਟ, ਕੁਰਸੀਆਂ ਟੇਬਲ, ਲੜਕੀਆਂ ਨੂੰ ਪੰਜੇਬਾਂ ਅਤੇ ਲੜਕਿਆ ਨੂੰ ਘੜੀਆਂ ਅਤੇ ਸੂਟ ਕੱਪੜੇ ਆਦਿ ਦਿੱਤਾ ਗਿਆ ਹੈ। ਅੰਤ ਵਿਚ ਬਾਬਾ ਜੀ ਨੇ ਇਸ ਕੰਨਿਆ ਦਾਨ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿਚ ਸਹਿਯੋਗ ਸਮਾਜ ਸੇਵਕਾ ਦਾ ਧੰਨਵਾਦ ਕੀਤਾ ਅਤੇ ਸਮੂਹ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਮਨਪ੍ਰੀਤ ਸਿੰਘ ਭੁੱਲਰ ਜ਼ਿਲਾ ਜਰਨਲ ਸੈਕਟਰੀ ਕਾਂਗਰਸ ਕਮੇਟੀ ਫਿਰੋਜ਼ਪੁਰ, ਅੰਗਰੇਜ਼ ਸਿੰਘ, ਜੋਬਨ ਧਾਲੀਵਾਲ ਜ਼ਿਲਾ ਸੈਕਟਰੀ ਕਾਂਗਰਸ ਕਮੇਟੀ ਫਿਰੋਜ਼ਪੁਰ, ਬਲਾਕ ਪ੍ਰਧਾਨ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਗੁਰਬਖਸ਼ ਸਿੰਘ ਭਾਵੜਾ, ਗੁਰਪ੍ਰੀਤ ਸੋਨੀ, ਕਮਲ ਗਿੱਲ ਸੋਨੂੰ ਨਿੱਜੀ ਸਕੱਤਰ ਆਸ਼ੂ ਬੰਗੜ ਤੋ ਇਲਾਵਾ ਹੋਰ ਵੀ ਹਾਜ਼ਰ ਸਨ।
ਨੋਟ ਫੋਟੋ ਫਾਇਲ-11ਜੇਬੀਡੀ-01
ਕੈਪਸ਼ਨ- ਕੰਨਿਆ ਦਾਨ ਸਮਾਗਮ ਸਮਾਗਮ ’ਚ ਮੌਜੂਦ ਮੁੱਖ ਮਹਿਮਾਨ, ਬਾਬਾ ਹਰਜਿੰਦਰ ਸਿੰਘ ਜੀ ਅਤੇ ਹੋਰ ਪੱਤਵੰਤੇ।

ਅਰਨੀਵਾਲਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਵਿਕਾਸ ਕਾਰਜਾਂ ਦਾ ਕੀਤਾ  ਉਦਘਾਟਨਜਲਾਲਾਬਾਦ, 7 ਦਸਬੰਰ-ਜ...
07/12/2023

ਅਰਨੀਵਾਲਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਜਲਾਲਾਬਾਦ, 7 ਦਸਬੰਰ-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਅਰਨੀਵਾਲਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਬਲਾਕ ਅਰਨੀਵਾਲਾ ਦੇ ਪਿੰਡਾਂ ਵਿਚ ਵਿਕਾਸ ਕੰਮਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਬਲਾਕ ਪੰਚਾਇਤ ਵਿਕਾਸ ਦਫ਼ਤਰ ਵਿਚ ਸਮੂਹ ਪੰਚਾਇਤੀ ਅਤੇ ਮਗਨਰੇਗਾ ਅਧਿਕਾਰੀਆਂ ਨਾਲ ਵੱਖਰੇ ਤੌਰ ’ਤੇ ਮੀਟਿੰਗ ਵੀ ਕੀਤੀ ਅਤੇ ਪਿੰਡਾਂ ਦੇ ਵਿਕਾਸ ਕੰਮਾਂ ਨੂੰ ਲੈ ਕੇ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚਲੇ ਵਿਕਾਸ ਕਾਰਜ ਪੂਰੇ ਕਰਨ ਲਈ ਪਿੰਡਾਂ ਵਿਚ ਤਾਲਮੇਲ ਕਰ ਕੇ ਅਧੂਰੇ ਪਏ ਕੰਮਾਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਅਤੇ ਲੋਕ ਹਿਤਾਂ ਵਿਚਾਲੇ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ। ਵਿਧਾਇਕ ਗੋਲਡੀ ਕੰਬੋਜ ਨੇ ਪਿੰਡ ਇਸਲਾਮ ਵਾਲਾ ਵਿਖੇ ਲਾਇਬਰੇਰੀ ਅਤੇ ਪਿੰਡ ਝੋਟਿਆਂ ਵਾਲੀ ਵਿਖੇ ਪੈਲੇਸ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਕਾਸ ਕਾਰਜ਼ਾਂ ਲਈ ਹਲਕੇ ਦੇ ਵਿਕਾਸ ਲਈ ਕੋਈ ਕਮੀ ਨਹੀ ਛੱਡੀ ਜਾਵੇਗੀ ਅਤੇ ਹਲਕੇ ਦੇ ਪਿੰਡਾਂ ਮਾਡਲ ਪਿੰਡ ਬਣਾਏ ਜਾਣਗੇ। ਇਸ ਮੌਕੇ ਇੰਚਾਰਜ ਮਨਜਿੰਦਰ ਸਿੰਘ ਸਾਜਨ ਖੇੜਾ, ਬਲਰਾਜ ਸਿੰਘ ਹੈਪੀ ਕੁਲਦੀਪ ਸਿੰਘ ਚੇਅਰਮੈਨ, ਹਰਮੀਤ ਸਿੰਘ ਸਰਾਂ, ਅਮਰੀਕ ਸਿੰਘ ਮੰਗਾ ਚਿਰਾਗ਼ਾਂ, ਪੂਰਨ ਚੰਦ ਡੱਬ ਵਾਲਾ ਕਲਾਂ, ਰਾਜ ਕੁਮਾਰ ਡੱਬ ਕਲਾਂ, ਯਾਦਵਿੰਦਰ ਸਿੰਘ ਮਾਨ ਬੰਨਾ ਵਾਲਾ, ਹਰਪ੍ਰੀਤ ਸਿੰਘ ਪੰਚ ਸੈਕਟਰੀ, ਲਖਵਿੰਦਰ ਸਿੰਘ ਮਿੱਡਾ ਪੰਚਾਇਤ ਸੈਕਟਰੀ, ਗੁਰਮੀਤ ਧਾਲੀਵਾਲ, ਜਸਵਿੰਦਰ ਸਿੰਘ ਕੰਪਿਊਟਰ ਆਪ੍ਰੇਟਰ, ਨਿਸ਼ਾ ਲੇਖਾਕਾਰ , ਰਾਕੇਸ਼ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।
Photo07jbd-01
ਕੈਪਸ਼ਨ- ਵਿਧਾਇਕ ਗੋਲਡੀ ਕੰਬੋਜ ਨੇ ਪਿੰਡ ਇਸਲਾਮ ਵਾਲਾ ਵਿਖੇ ਲਾਇਬਰੇਰੀ ਅਤੇ ਪਿੰਡ ਝੋਟਿਆਂ ਵਾਲੀ ਵਿਖੇ ਪੈਲੇਸ ਦਾ ਉਦਘਾਟਨ ਕਰਦੇ ਹੋਏ ।

ਮੋਟਰਸਾਇਕਲ ’ਤੇ ਸਟੰਟ ਕਰਨ ਦੇ ਚੱਕਰ ’ਚ ਕਾਰ ਠੀਕ ਕਰ ਰਹੇ ਮਕੇਨਿਕ ਨੂੰ ਮਾਰੀ ਟੱਕਰ, ਕਾਰ ਨੁਕਸਾਨੀ, ਮਕੇਨਿਕ ਗੰਭੀਰ ਜਖ਼ਮੀਜਲਾਲਾਬਾਦ, 5 ਦਸੰਬਰ (...
05/12/2023

ਮੋਟਰਸਾਇਕਲ ’ਤੇ ਸਟੰਟ ਕਰਨ ਦੇ ਚੱਕਰ ’ਚ ਕਾਰ ਠੀਕ ਕਰ ਰਹੇ ਮਕੇਨਿਕ ਨੂੰ ਮਾਰੀ ਟੱਕਰ, ਕਾਰ ਨੁਕਸਾਨੀ, ਮਕੇਨਿਕ ਗੰਭੀਰ ਜਖ਼ਮੀ
ਜਲਾਲਾਬਾਦ, 5 ਦਸੰਬਰ ()-ਸਥਾਨਕ ਨਵੇਂ ਬੱਸ ਸਟੈਂਡ ਦੇ ਸਾਹਮਣੇ ਦੋ ਮੋਟਰਸਾਇਕਲ ਸਵਾਰ ਵਿਅਕਤੀ ਨੇ ਸਟੰਟ ਕਰਨ ਦੇ ਚੱਕਰ ’ਚ ਇੱਕ ਵਿਅਕਤੀ ’ਚ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਨੁਕਸਾਨੀ ਗਈ ਤੇ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਮੌਕੇ ’ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਇਸ ਭੀੜ ਭਰੇ ਇਲਾਕੇ ’ਚ ਦੋ ਵਿਅਕਤੀ ਬੜੀ ਤੇਜ਼ ਰਫਤਾਰ ਨਾਲ ਮੋਟਰਸਾਇਕਲ ’ਤੇ ਸਟੰਟ ਕਰਦੇ ਆ ਰਹੇ ਸਨ ਤੇ ਇੱਕ ਕਾਰ ਮਕੇਨਿਕ ਆਪਣੀ ਸਾਇਫ ’ਤੇ ਕਾਰ ਦੀ ਰਿਪੇਅਰ ਕਰ ਰਿਹਾ ਸੀ ਤੇ ਇਹ ਇੱਕ ਦਮ ਮੋਟਰਸਾਇਕਲ ਸਵਾਰਾਂ ਵਲੋਂ ਜੋਰਦਾਰ ਟੱਕਰ ਵਿਅਕਤੀ ਤੇ ਕਾਰ ’ਚ ਵੱਜੀ ਤੇ ਜਿਸ ਦੌਰਾਣ ਮਕੇਨਿਕ ਗੰਭੀਰ ਜ਼ਖਮੀ ਹੋ ਗਿਆ ਤੇ ਕਾਰ ਵੀ ਨੁਕਸਾਨੀ ਗਈ ਤੇ ਮੋਟਰਸਾਇਕਲ ਚਾਲਕ ਦੇ ਹੱਥ ’ਤੇ ਵੀ ਚੋਟ ਆਈ ਤੇ ਉਸਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ, ਮਕੇਨਿਕ ਦੀ ਬਾਂਹ ਅਤੇ ਲੱਤ ਫਰੇਕਚਰ ਹੋ ਗਈ ਹੈ ਤੇ ਟੱਕਰ ਇਨੀ ਜਬਰਦਸਤ ਸੀ ਕਿ ਕਾਰ ਦੀ ਬਾਰੀ ਤੇ ਸ਼ੀਸ਼ਾ ਟੁੱਟ ਗਿਆ ਤੇ ਆਵਾਜ ਸੁਣ ਕੇ ਸਾਰੀ ਮਾਰਕਿਟ ਦੁਕਾਨਾਂ ਤੋਂ ਬਾਹਰ ਆ ਗਈ।
ਕੈਪਸ਼ਨ ਫੋਟੋ -ਮੋਟਰਸਾਇਕਲ ਚਾਲਕ, ਮੋਟਰਸਾਇਕਲ, ਨੁਕਸਾਨੀ ਕਾਰ ਤੇ ਮਕੇਨਿਕ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਲੋਕ।

ਪੀਟੀਆਈ ਬਲਦੇਵ ਸਿੰਘ ਚੰਗੀਆਂ ਸੇਵਾਵਾਂ ਕਰਕੇ ਹੋਏ  ਸਨਮਾਨਿਤਮੰਡੀ ਅਰਨੀਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਸ਼ੇਖ ਸੁਭਾਨ ਦੇ ਪੀ.ਟੀ....
04/12/2023

ਪੀਟੀਆਈ ਬਲਦੇਵ ਸਿੰਘ ਚੰਗੀਆਂ ਸੇਵਾਵਾਂ ਕਰਕੇ ਹੋਏ ਸਨਮਾਨਿਤ
ਮੰਡੀ ਅਰਨੀਵਾਲਾ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਸ਼ੇਖ ਸੁਭਾਨ ਦੇ ਪੀ.ਟੀ.ਆਈ ਅਧਿਆਪਕ ਬਲਦੇਵ ਸਿੰਘ ਦੀਆਂ ਸਿਖਿਆ ਖੇਤਰ ਵਿਚ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਫਾਜਿਲਕਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੇਨੂੰ ਦੁੱਗਲ ਅਤੇ ਜਿਲ੍ਹਾ ਸਿਖਿਆ ਅਫਸਰ ਡਾ: ਸੁਖਬੀਰ ਸਿੰਘ ਬੱਲ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੇਨੂੰ ਦੁੱਗਲ ਅਤੇ ਜਿਲ੍ਹਾ ਸਿਖਿਆ ਅਫਸਰ ਡਾ: ਸੁਖਬੀਰ ਸਿੰਘ ਬੱਲ ਨੇ ਪੀਟੀਆਈ ਅਧਿਆਪਕ ਬਲਦੇਵ ਸਿੰਘ ਵਲੋਂ ਖੇਡਾਂ ਵਿਚ ਪਾਏ ਯੋਗਦਾਨ ਕਰਕੇ ਫਾਜਿਲਕਾ ਜਿਲ੍ਹੇ ਦਾ ਨਾਮ ਰੋਸ਼ਨ ਕਰਨ ਕਰਕੇ ਸ਼ਾਨ ਵਧਾਈ ਹੈ।
ਫੋਟੋ ਫਾਇਲ:
ਕੈਪਸ਼ਨ: ਪੀਟੀਆਈ ਅਧਿਆਪਕ ਬਲਦੇਵ ਸਿੰਘ ਦੀਆਂ ਚੰਗੀਆਂ ਸੇਵਾਵਾਂ ਕਰਕੇ ਸਨਮਾਨਿਤ ਕਰਦੇ ਹੋਏ ਡੀਸੀ ਸ਼੍ਰੀਮਤੀ ਸੇਨੂੰ ਦੁੱਗਲ ਅਤੇ ਜਿਲ੍ਹਾ ਸਿਖਿਆ ਅਫਸਰ ਡਾ: ਸੁਖਬੀਰ ਸਿੰਘ ਬੱਲ। ਮੋਨੂ ਛਾਬੜਾ ਦੇ ਨਾਲ ਬਬਲੂ ਧਮੀਜਾ ਦੀ ਰਿਪੋਰਟ

ਮੈਡੀਕਲ ਚੈੱਕਅਪ ਕੈਂਪ ’ਚ 79 ਮਰੀਜ਼ਾਂ ਦੀ ਕੀਤੀ ਜਾਂਚਜਲਾਲਾਬਾਦ, 3 ਦਸੰਬਰ ():-ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵਲੋਂ ਚੱਲ ਰਹੀ ਡਿਸਪੈਂਸਰੀ ’ਚ ਅ...
03/12/2023

ਮੈਡੀਕਲ ਚੈੱਕਅਪ ਕੈਂਪ ’ਚ 79 ਮਰੀਜ਼ਾਂ ਦੀ ਕੀਤੀ ਜਾਂਚ
ਜਲਾਲਾਬਾਦ, 3 ਦਸੰਬਰ ():-ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵਲੋਂ ਚੱਲ ਰਹੀ ਡਿਸਪੈਂਸਰੀ ’ਚ ਅੱਜ ਮੈਡੀਕਲ ਚੈੱਕਅਪ ਕੈਂਂਪ ਦੌਰਾਣ ਡਾ. ਰਾਜੀਵ ਮਿੱਢਾ ਤੇ ਰੋਬਿਟ ਵਾਟਸ ਅੱਖਾਂ ਦੇ ਮਾਹਿਰ ਨੇ ਮਰੀਜ਼ਾ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਇਆਂ ਦਿੱਤੀਆਂ ਗਈਆਂ। ਸਭਾ ਦੇ ਆਹੁਦੇਦਾਰ ਸੁਰੇਸ਼ ਚੌਹਾਣ ਨੇ ਦੱਸਿਆ ਕਿ ਅੱਜ 79 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹਰ ਬੁੱਧਵਾਰ ਅਤੇ ਐਤਵਾਰ ਲਗਾਇਆ ਜਾਂਦਾ ਹੈ, ਜਿਸ ਦਾ ਫਾਇਦਾ ਹਜ਼ਾਰਾਂ ਦੀ ਗਿਣਤੀ ’ਚ ਮਰੀਜ ਉਠਾ ਚੁੱਕੇ ਹਨ ਤੇ ਉਠਾ ਰਹੇ ਹਨ, ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਲੋਕ ਹਫਤੇ ’ਚ 2 ਵਾਰ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਚੈੱਕਅਪ ਦਾ ਫਾਇਦਾ ਉਠਾ ਸਕਦੇ ਹਨ। ਇਸ ਮੌਕੇ ਪਰਸਵਾਰਥ ਸਭਾ ਦੇ ਆਹੁਦੇਦਾਰ ਪ੍ਰਧਾਨ ਵਿਜੇ ਬਾਘਲਾ, ਮੀਤ ਪ੍ਰਧਾਨ ਗੁਰਚਰਨ ਕਮੀਰਿਆ, ਖਜਾਨਚੀ ਸੁਰੇਸ਼ ਚੌਹਾਣ, ਜਸਰਾਜ ਭਠੇਜਾ, ਮੋਹਨ ਲਾਲ ਕੁੱਕੜ, ਮੈਡਮ ਨਵਿਆ, ਮੈਡਮ ਰਮਨ ਆਦਿ ਹਾਜ਼ਰ ਸਨ ।
ਕੈਪਸ਼ਨ ਮਰੀਜ਼ਾਂ ਦਾ ਚੈੱਕਅਪ ਕਰਦੇ ਡਾ. ਰਾਜੀਵ ਮਿੱਢਾ (ਸੱਜੇ) ਜਾਂਚ ਕਰਵਾਉਣ ਆਏ ਮਰੀਜ

ਪੱਤਰਕਾਰ ਮੋਨੂੰ ਛਾਬੜਾ ਦੇ ਨਾਲ ਬਬਲੂ ਧਮੀਜਾ ਦੀ ਰਿਪੋਰਟ

ਵਿਧਾਇਕ  ਜਗਦੀਪ ਕੰਬੋਜ ਗੋਲਡੀ ਕੰਬੋਜ ਵੱਲੋਂ 52 ਲੱਖ 86 ਹਜ਼ਾਰ ਦੀ ਲਾਗਤ ਨਾਲ ਤਿਆਰ ਹੋਏ ਕਮਰਿਆਂ ਦਾ ਉਦਘਾਟਨ  -ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱ...
03/12/2023

ਵਿਧਾਇਕ ਜਗਦੀਪ ਕੰਬੋਜ ਗੋਲਡੀ ਕੰਬੋਜ ਵੱਲੋਂ 52 ਲੱਖ 86 ਹਜ਼ਾਰ ਦੀ ਲਾਗਤ ਨਾਲ ਤਿਆਰ ਹੋਏ ਕਮਰਿਆਂ ਦਾ ਉਦਘਾਟਨ
-ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੇ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ-ਗੋਲਡੀ ਕੰਬੋਜ
Photo03jbd-01
ਕੈਪਸ਼ਨ-ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਨਵੇਂ ਕਮਰਿਆਂ ਤੇ ਚਾਰਦੀਵਾਰੀ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਨਾਲ ਹੋਰ।
ਜਲਾਲਾਬਾਦ-ਹਲਕੇ ਦੇ ਪਿੰਡਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਦਿੱਖਣ ਬਦਲਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਹੇਠ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਚੱਲਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੰਦੀ ਵਾਲਾ, ਖੁੰਡ ਵਾਲਾ, ਜਵਾਲੇ ਵਾਲਾ , ਚੱਕ ਮੁਹੰਮਦੇ ਵਾਲਾ ’ਚ ਤਿਆਰੀ 52 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਕੀਤੇ ਗਏ ਕਮਰਿਆਂ ਤੇ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਦੇ ਮਿਆਰ ਉੱਚਾ ਚੁੱਕਣ ਲਈ ਸਿਰਫ ਦਾਅਵੇ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਸਭ ਤੋਂ ਪਹਿਲਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਿਵੇਂ ਕਿ ਵਿਦਿਆਰਥੀਆਂ ਦੇ ਲਈ ਸਕੂਲਾਂ ਸਹੂਲਤਾਂ ਨਾਲ ਲੈਸ ਸਮਾਰਟ ਕਮਰੇ , ਪਖਾਨੇ ਤੇ ਖੰਡਰ ਹਾਲਤ ਧਾਰਨ ਕਰ ਚੁੱਕੇ ਸਕੂਲਾਂ ਦੀ ਰਿਪੇਅਰ ਕਰਕੇ ਸਕੂਲਾਂ ਨੂੰ ਮਾਡਲ ਦੇ ਸਕੂਲ ਤਿਆਰ ਕੀਤੇ ਗਏ ਹਨ ਅਤੇ ਜਿਸ ਦੇ ਤਹਿਤ ਹਲਕੇ ਦੇ ਪਿੰਡਾਂ ’ਚ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੇ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ, ਆਪ ਦੇ ਪ੍ਰਧਾਨ ਸ਼ਹਿਰੀ ਅੰਕੁਸ਼ ਮੁਟਨੇਜਾ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਪਿੰਡਾਂ ਦੇ ਪੰਚ ਸਰਪੰਚ ਵੱਡੀ ਗਿਣਤੀ ’ਚ ਹਾਜ਼ਰ ਸਨ।

ਜਲ ਸਪਲਾਈ ਅਤੇ  ਸੈਨੀਟੇਸ਼ਨ  ਪੰਜਾਬ ਜਲ ਸਪਲਾਈ ਸਕੀਮ ਘੱਟਿਆਂ ਵਾਲੀ ਬੋਦਲਾ ਅਤੇ ਝੋਟਿਆ ਵਾਲੀ  ਆਗੂਮੈਂਟੇਸ਼ਨ (ਨਾਬਾਰਡ) ਦਾ ਨੀਂਹ ਪੱਥਰ ਸ ਭਗਵੰਤ...
30/10/2023

ਜਲ ਸਪਲਾਈ ਅਤੇ ਸੈਨੀਟੇਸ਼ਨ ਪੰਜਾਬ
ਜਲ ਸਪਲਾਈ ਸਕੀਮ ਘੱਟਿਆਂ ਵਾਲੀ ਬੋਦਲਾ ਅਤੇ ਝੋਟਿਆ ਵਾਲੀ ਆਗੂਮੈਂਟੇਸ਼ਨ (ਨਾਬਾਰਡ) ਦਾ ਨੀਂਹ ਪੱਥਰ ਸ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ।
ਜੀ ਦੀ ਅਗਵਾਈ ਹੇਠ ਐਮ.ਐਲ.ਏ ਜਗਦੀਪ ਕੰਬੋਜ ਗੋਲਡੀ ਜੀ ਨੇ ਅੱਜ ਮਿਤੀ 30-10-2023 ਨੂੰ ਆਪਣੇ ਘਰ ਕਮਲਾਂ ਨਾਲ ਰੱਖਿਆ
ਸਮੂਹ ਗ੍ਰਾਮ ਪੰਚਾਇਤ ਘੱਟਿਆਂ ਵਾਲੀ ਬੋਦਲਾ, ਝੋਟਿਆ ਵਾਲੀ,
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਫਾਜਿਲਕਾ

Address

Jalalabad

Telephone

+919915716712

Website

Alerts

Be the first to know and let us send you an email when Khabar 20 INDIA posts news and promotions. Your email address will not be used for any other purpose, and you can unsubscribe at any time.

Videos

Share