Punjab khabar

Punjab khabar ਹਰ ਪਰਕਾਰ ਦੀਆਂ ਖ਼ਬਰਾਂ ਦੇਣ ਲਈ ਅਤੇ ਵਧੇਰੇ ਜਾਣਕਾਰੀ ਲਈ ਦਿਤੇ ਗਏ ਨੰਬਰਾਂ ਤੇ ਸੰਪਰਕ ਕਰੋ 9463501003

28/12/2024
ਉੱਗੇ ਸਮਾਜ ਸੇਵੀ ਅਤੇ ਉਦਯੋਗਪਤੀ ਅਸ਼ੋਕ ਅਨੇਜਾ ਜੀ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ
04/11/2024

ਉੱਗੇ ਸਮਾਜ ਸੇਵੀ ਅਤੇ ਉਦਯੋਗਪਤੀ ਅਸ਼ੋਕ ਅਨੇਜਾ ਜੀ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ

Punjab khabar ਜਲਾਲਾਬਾਦ ਹਰਮਨ ਪਿਆਰੇ ਹਰਦਿਲਾ ਅਜੀਜ ਸੀਨੀਅਰ ਪੱਤਰਕਾਰ ਸ੍ਰੀ ਅਰਵਿੰਦਰ ਤਨੇਜਾ ਜੀ ਨੂੰ ਜਨਮ ਦਿਨ ਦੀਆ ਲੱਖ-ਲੱਖ ਮੁਬਾਰਕਾਂ
02/11/2024

Punjab khabar ਜਲਾਲਾਬਾਦ ਹਰਮਨ ਪਿਆਰੇ ਹਰਦਿਲਾ ਅਜੀਜ ਸੀਨੀਅਰ ਪੱਤਰਕਾਰ ਸ੍ਰੀ ਅਰਵਿੰਦਰ ਤਨੇਜਾ ਜੀ ਨੂੰ ਜਨਮ ਦਿਨ ਦੀਆ ਲੱਖ-ਲੱਖ ਮੁਬਾਰਕਾਂ

Punjab khabar Punjab Khabar
31/10/2024

Punjab khabar Punjab Khabar

Punjab khabar ਫਾਜ਼ਿਲਕਾ ਪੁਲਿਸ ਦੀ ਨਸ਼ਾ ਤਸਕਰਾਂ ਤੇ ਵੱਡੀ ਕਰਵਾਈ। Punjab Khabar  Punjab Police India ਥਾਣਾ ਸਿਟੀ ਜਲਾਲਾਬਾਦ ਪੁਲਿਸ ਵ...
29/10/2024

Punjab khabar ਫਾਜ਼ਿਲਕਾ ਪੁਲਿਸ ਦੀ ਨਸ਼ਾ ਤਸਕਰਾਂ ਤੇ ਵੱਡੀ ਕਰਵਾਈ।
Punjab Khabar Punjab Police India
ਥਾਣਾ ਸਿਟੀ ਜਲਾਲਾਬਾਦ ਪੁਲਿਸ ਵੱਲੋਂ ਗਸ਼ਤ ਦੇ ਦੌਰਾਨ 03 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 01 ਕਿਲੋ 35 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਕਾਬੂ ਕੀਤੇ ਨਸ਼ਾ ਤਸਕਰਾਂ ਦੇ ਖਿਲ਼ਾਫ ਥਾਣਾ ਸਿਟੀ ਜਲਾਲਾਬਾਦ ਵਿਖੇ NDPS ਐਕਟ ਤਹਿਤ ਮੁੱਕਦਮਾ ਦਰਜ ਕਰਕੇ ਦੋਸ਼ੀਆਂ ਦੇ ਫਾਰਵਰਡ ਤੇ ਬੈਕਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

Punjab khabar  ਸਮੁੱਚੇ ਦੇਸ਼-ਵਾਸੀਆਂ ਨੂੰ ਧਨਤੇਰਸ ਦੇ ਸ਼ੁਭ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ । ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਭ ਨੂੰ ਤ...
29/10/2024

Punjab khabar ਸਮੁੱਚੇ ਦੇਸ਼-ਵਾਸੀਆਂ ਨੂੰ ਧਨਤੇਰਸ ਦੇ ਸ਼ੁਭ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ । ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਭ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਸਫ਼ਲਤਾ ਨਾਲ ਨਿਵਾਜੇ ਤੇ ਆਪਣਾ ਮਿਹਰਾਂ ਭਰਿਆ ਹੱਥ ਸ ਰੱਖੇ। Punjab Khabar
Highlights

Punjab khabar ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਕਲਾਕਾਰ ਦਿਵਸ।ਸਥਾਨਕ ਲਾਲਾ ਜਗਤ ਨਾਰਾਇ...
27/10/2024

Punjab khabar ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਕਲਾਕਾਰ ਦਿਵਸ।
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ , ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ , ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ , ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ , ਪ੍ਰਿੰਸੀਪਲ ਡਾ ਨੀਤਿਕਾ ਦੀ ਯੋਗ ਅਗਵਾਈ ਹੇਠ ਅੰਤਰਰਾਸ਼ਟਰੀ ਕਲਾਕਾਰ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਦਿਵਸ ਮਹਾਨ ਕਲਾਕਾਰ ਪਾਬਲੋ ਰੁਇਜ ਪਿਕਸੋ ਦੇ ਜਨਮ ਦਿਨ ਨਾਲ ਸਬੰਧਤ ਹੈ। ਜਿਨ੍ਹਾਂ ਨੇ ਕਲ੍ਹਾ ਦੇ ਮਾਧਿਅਮ ਦੁਆਰਾ ਆਪਣੇ ਜੀਵਨ ਕਾਲ ਦੌਰਾਨ ਬਹੁਤ ਮਾਨਤਾ ਹਾਸਿਲ ਕੀਤੀ। ਇਕ ਕਲਾਕਾਰ ਬਹੁਤ ਭਾਵੁਕ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ। ਜੋਂ ਜੀਵਨ ਦੀ ਸੁੰਦਰਤਾ ਤੇ ਕੜ੍ਹਵੀ ਸਚਾਈ ਨੂੰ ਆਪਣੇ ਚਿੱਤਰ ਦੁਆਰਾ ਵਰਨਣ ਕਰਦਾ ਹੈ , ਇਸ ਤਰ੍ਹਾਂ ਕਲਾ ਰਚਨਾਤਮਿਕ ਮਨੁੱਖੀ ਰੂਪ ਵਿਚ ਅਣਗਿਣਤ ਚੀਜ਼ਾਂ ਨਾਲ ਸਮਾਜ ਅਤੇ ਸੱਭਿਆਚਾਰ ਵਿਚ ਸਾਡਾ ਸਨਮਾਨ ਤੇ ਕਲਾਂ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕਰਕੇ ਅੰਤਰਰਾਸ਼ਟਰੀ ਕਲਾਕਾਰ ਦਿਵਸ ਮਨਾਇਆ ਗਿਆ। ਇਸ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਕਲਾਂ ਸਿਖਿਆ ਵਿਭਾਗ ਦੇ ਪ੍ਰੋਫੈਸਰ ਕੈਲਾਸ਼ ਰਾਣੀ ਅਤੇ ਸਹਾਇਕ ਪ੍ਰੋਫੈਸਰ ਲਖਵਿੰਦਰ ਸਿੰਘ (ਲੱਕੀ) ਦੀ ਦੇਖ ਰੇਖ ਵਿੱਚ ਹੋਇਆ । ਇਸ ਮੌਕੇ ਤੇ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਮੌਜੂਦ ਸਨ।

Punjab khabar ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵਿਖੇ ਮਨਾਇਆ ਗਿਆ ਸੰਯੁਕਤ ਰਾਸ਼ਟਰ ਦਿਵਸਮਿਤੀ 24/10/2024 Punjab Kha...
24/10/2024

Punjab khabar ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵਿਖੇ ਮਨਾਇਆ ਗਿਆ ਸੰਯੁਕਤ ਰਾਸ਼ਟਰ ਦਿਵਸ
ਮਿਤੀ 24/10/2024 Punjab Khabar
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵਿਖੇ ਮੈਨੇਜ਼ਮੈਂਟ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ , ਪ੍ਰਧਾਨ ਪ੍ਰਦੀਪ ਕੁਮਾਰ ਚੁੱਘ , ਖਜ਼ਾਨਚੀ ਚੰਦਰ ਸ਼ੇਖਰ ਗੂੰਬਰ ,ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ , ਪ੍ਰਿੰਸੀਪਲ ਡਾ ਨੀਤਿਕਾ ਦੀ ਯੋਗ ਅਗਵਾਈ ਹੇਠ ਸਯੁੰਕਤ ਰਾਸ਼ਟਰ ਦਿਵਸ 24/10/2024 ਨੂੰ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਇਸ ਦੇ ਮਹੱਤਵ ਬਾਰੇ ਚਾਨਣਾ ਪਾਇਆ ਇਸ ਦਿਵਸ ਦਾ ਸਮਾਜ ਵਿਚ ਸ਼ਾਂਤੀ ਵਿਕਾਸ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰਨ ਵਿਚ ਬਹੁਤ ਯੋਗਦਾਨ ਹੈ , ਕਿੳਂਕਿ ਅੱਜ ਦਾ ਇਹ ਦਿਵਸ ਹਰ ਸਾਲ ਵਿਕਾਸ ਦੀ ਸਮੱਸਿਆਂ ਨੂੰ ਹੱਲ ਕਰਨ ਅਤੇ ਅੰਤਰਰਾਸ਼ਟਰੀ ਸੰਜੋਗ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਸ ਦਿਵਸ ਮੌਕੇ ਤੇ ਭਾਸ਼ਣ ਤੇ ਪੋਸਟਰ ਬਣਾ ਕੇ ਸਯੁੰਕਤ ਰਾਸ਼ਟਰ ਦਿਵਸ ਬਾਰੇ ਜਾਗੂਰਕ ਕੀਤਾ ਗਿਆ। ਇਸ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਸਾਇੰਸ ਸਿਖਿਆ ਵਿਭਾਗ ਦੇ ਪ੍ਰੋਫੈਸਰ ਰਿੰਕਲ ਜੀ ਦੀ ਰੇਖ ਦੇਖ ਵਿਚ ਹੋਇਆ । ਇਸ ਮੌਕੇ ਤੇ ਸਾਰਾ ਸਮੂਹ ਸਟਾਫ ਮੈਂਬਰਾਂ ਹਾਜ਼ਿਰ ਸਨ।

Punjab khabar ਕਰਤਾਪੁਰ ਕੋਰੀਡੋਰ ਦੇ ਐਗਰੀਮੈਂਟ ‘ਚ ਵਾਧਾ ਹੋਣ  ‘ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਜਤਾਈ ਖੁਸ਼ੀ, PM ਮੋਦੀ ਦਾ ਕੀਤਾ ਧੰਨਵਾਦ
23/10/2024

Punjab khabar ਕਰਤਾਪੁਰ ਕੋਰੀਡੋਰ ਦੇ ਐਗਰੀਮੈਂਟ ‘ਚ ਵਾਧਾ ਹੋਣ ‘ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਜਤਾਈ ਖੁਸ਼ੀ, PM ਮੋਦੀ ਦਾ ਕੀਤਾ ਧੰਨਵਾਦ

Punjab khabar ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) 65ਵਾ  ਯੁਵਕ ਅਤੇ ਵਿਰਾਸਤੀ ਮੇਲੇ ਵਿੱਚ 25 ਪੁਰਸਕਾਰ ਪ੍ਰਾਪਤ ਕਰਕੇ ਵਿਦ...
22/10/2024

Punjab khabar ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) 65ਵਾ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ 25 ਪੁਰਸਕਾਰ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਮਾਰੀਆ ਮੱਲਾ।

ਮਿਤੀ 16 ਅਕਤੂਬਰ ਤੋਂ 19 ਅਕਤੂਬਰ

ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵਿਖੇ ਮੈਨੇਜ਼ਮੈਂਟ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ , ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ , ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ , ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ , ਪ੍ਰਿੰਸੀਪਲ ਡਾ ਨੀਤਿਕਾ ਦੀ ਯੋਗ ਅਗਵਾਈ ਹੇਠ ( ਮਹਾਂਰਿਸ਼ੀ ਦਾਇਆ ਨੰਦ ਐਜੂਕੇਸਨ ਕਾਲਜ ਅਬੋਹਰ,) ਵਿਖੇ 65ਵਾਂ ( ਚਾਰ ਦਿਨਾਂ ਦਾ) ਯੁਵਕ ਅਤੇ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਵੱਲੋਂ 25 ਪੁਰਸਕਾਰ ਲੈ ਕੇ ਜੋਨ ਬੀ ਵਿਚੋਂ ਚੌਥਾ ਸਥਾਨ ਹਾਸ਼ਿਲ ਕੀਤਾ ।
ਪਹਿਲੇ ਦਿਨ (16-10-2024) ਇੰਡੀਅਨ ਪਰਕਸ਼ਨ ਅਤੇ ਮਿੱਟੀ ਦੇ ਖਿਡੌਣੇ ਮੁਕਾਬਲੇ ਵਿੱਚੋ ਪਹਿਲਾਂ ਸਥਾਨ, ਗਰੁੱਪ ਸ਼ਬਦ ਵਿੱਚੋ ਦੂਜਾ ਸਥਾਨ , ਲੋਕ ਗੀਤ ਅਤੇ ਗਰੁੱਪ ਗੀਤ ਵਿੱਚੋ ਤੀਜਾ ਸਥਾਨ ਇਸ ਤੋਂ ਇਲਾਵਾ ਵਿਅਕਤੀਗਤ ਸਥਾਨ ਪ੍ਰਾਪਤ ਕਰਕੇ ਪਹਿਲੇ ਦਿਨ ਕੁੱਲ 07 ਪੁਰਸਕਾਰ ਹਾਸਿਲ ਕੀਤੇ।

ਦੂਜੇ ਦਿਨ (17-10-2024) ਮੁਕਾਬਲੇ ਦੌਰਾਨ ਪਹਿਲਾ ਸਥਾਨ ਮੁਹਾਵਰੇਦਾਰ ਵਾਰਤਾਲਾਪ , ਦੂਸਰੇ ਸਥਾਨ ਰਚਨਾਤਮਿਕ ਲਿਖਾਈ, ਵਾਦ - ਵਿਵਾਦ, ਭਾਸ਼ਣ-ਮੁਕਾਬਲਾ, ਕੋਲਾਜ ਮੈਕਕਿਗਂ, ਅਤੇ ਤੀਜਾ ਸਥਾਨ ਕਲੇ ਮੋਡਲਿੰਗ ਵਿੱਚ ਹਾਸਿਲ ਕਰ ਕੇ ਕੁੱਲ 06 ਪੁਰਸਕਾਰ ਹਾਸਿਲ ਕੀਤੇ।

ਤੀਸਰੇ ਦਿਨ (18-10-2024) ਦੌਰਾਨ ਪਹਿਲੇ ਸਥਾਨ 'ਫੋਕ ਆਰਕੈਸਟਰਾਂਰਾ , ਲੋਕ-ਸਾਜ ਰਹੇ । ਫੋਕ ਆਰਕੈਸਟਰਾ ਵਿੱਚੋ ਵਿਅਕਤੀਗਤ ਸਥਾਨ ਵੀ ਵਿਦਿਆਰਥੀਆ ਨੇ ਪ੍ਰਾਪਤ ਕੀਤਾ। ਬਾਗ, ਕਲੀ, ਕਰੋਸ਼ੀਆ ਦਸੂਤੀ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਕਵੀਸ਼ਰੀ ਵਿੱਚੋ ਤੀਜਾ ਸਥਾਨ ਪ੍ਰਾਪਤ ਕਰਕੇ ਕੇ ਕੁੱਲ 10 ਪੁਰਸਕਾਰ ਹਾਸਿਲ ਕੀਤੇ।

ਚੋਥੇ ਦਿਨ (19-10-2024) ਦੇ ਮੁਕਾਬਲਿਆ ਵਿੱਚ ਮੱਲਵੱਈ ਗਿੱਧੇ ਵਿੱਚ ਪਹਿਲਾਂ ਸਥਾਨ ਅਤੇ ਇੱਕ ਵਿਅਕਤੀਗਤ ਸਥਾਨ ਹਾਸ਼ਿਲ ਕਰਕੇ ਕੁਲ 02 ਪੁਰਸਕਾਰ ਹਾਸਿਲ ਕੀਤੇ।

ਇਸ ਯੁਵਕ ਅਤੇ ਵਿਰਾਸਤੀ ਮੇਲੇ ਦੇ ਮੁਕਾਬਲੇ ਦੀ ਜਿੱਤ ਦੀ ਖੁਸ਼ੀ ਵਿੱਚ ਕਾਲਜ ਦੀ ਸਮੁੱਚੀ ਮੈਨੇਜਮੈਂਟ ਕਮੇਟੀ, ਸਟਾਫ ਮੈਂਬਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ ਨੀਤਿਕਾ ਜੀ ਵਲੋ ਸਾਰੇ ਭਾਗੀਦਾਰ ਵਿਦਿਆਰਥੀਆ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਅਤੇ ਭਵਿੱਖ ਵਿੱਚ ਇਹੋ ਜਿਹੇ ਮੁਕਾਬਲਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਪੰਜਾਬ ਅਤੇ ਪੰਜਾਬੀਅਤ ਸਭਿਅਤਾ ਨੂੰ ਬਚਾਉਣ ਲਈ ਕਰਵਾਏ ਗਏ ਇਹੋ ਜਿਹੇ ਹਰ ਸਾਲ ਮੇਲੇ ਦੀ ਸਲੰਘਣਾ ਕੀਤੀ। ਪ੍ਰਿੰਸੀਪਲ ਡਾ ਨੀਤਿਕਾ ਅੰਂਤ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਯੁਵਕ ਅਤੇ ਵਿਰਾਸਤੀ ਮੇਲੇ ਦੇ ਡਾਇਰੈਕਟਰ ਸ੍ਰੀ ਰੋਹਿਤ ਸ਼ਰਮਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਇਹੋ ਜਿਹੇ ਸਭਿਆਚਾਰ ਮੁਕਾਬਲੇ ਕਰਵਾਏ ਜਾ ਰਹੇ ਹਨ।

Punjab khabar ਬਬਲੂ ਸਾਹਿਗਲ ਜਲਾਲਾਬਾਦ ਦੀ ਆਵਾਜ਼ ਦੇ ਚੀਫ ਐਡੀਟਰ ਨੂੰ ਜਨਮ ਦਿਨ ਲੱਖ ਲੱਖ ਮੁਬਾਰਕਾ Punjab Khabar
20/10/2024

Punjab khabar ਬਬਲੂ ਸਾਹਿਗਲ ਜਲਾਲਾਬਾਦ ਦੀ ਆਵਾਜ਼ ਦੇ ਚੀਫ ਐਡੀਟਰ ਨੂੰ ਜਨਮ ਦਿਨ ਲੱਖ ਲੱਖ ਮੁਬਾਰਕਾ Punjab Khabar

ਮਹਾਨ ਗ੍ਰੰਥ ਰਮਾਇਣ ਦੇ ਰਚਣਹਾਰ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਅਰਦਾਸ ਕਰਦੇ ਹਾਂ ਕਿ ਪ੍ਰਮਾਤਮ...
17/10/2024

ਮਹਾਨ ਗ੍ਰੰਥ ਰਮਾਇਣ ਦੇ ਰਚਣਹਾਰ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀ ਅਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਿਸ਼ ਕਰਨ । ਆਉ ਸਾਰੇ ਉਹਨਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਅਤੇ ਧਰਮ , ਸੱਚਾਈ ਦੇ ਰਸਤੇ ਤੇ ਚੱਲ ਕੇ ਜੀਵਨ ਸਫਲਾ ਕਰੀਏ ।।

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਦੇ  ਵਿਦਿਆਰਥੀਆਂ ਵੱਲੋਂ ਖੇਡਿਆ ਗਿਆ ਨੁੱਕੜ ਨਾਟਕ ।ਮਿਤੀ 09 ਸਤੰਬਰ 2024ਸਥਾਨਕ ਲਾਲਾ ਜ...
10/10/2024

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ (ਪੱਛਮੀ) ਦੇ ਵਿਦਿਆਰਥੀਆਂ ਵੱਲੋਂ ਖੇਡਿਆ ਗਿਆ ਨੁੱਕੜ ਨਾਟਕ ।

ਮਿਤੀ 09 ਸਤੰਬਰ 2024

ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵੱਲੋਂ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਅਨੇਜਾ , ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਚੁੱਘ , ਖਜ਼ਾਨਚੀ ਸ੍ਰੀ ਚੰਦਰ ਸ਼ੇਖਰ ਗੂੰਬਰ , ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ , ਪ੍ਰਿੰਸੀਪਲ ਡਾ ਨੀਤਿਕਾ ਦੀ ਯੋਗ ਅਗਵਾਈ ਹੇਠ ਰੈੱਡ ਰਿਬਨ ਕਲੱਬ ਦੇ ਸਹਿਯੋਗ ਸਦਕਾ ਡੀ ਏ ਵੀ ਕਾਲਜ ਅਬੋਹਰ ਵਿਖੇ ਵਿਦਿਆਰਥੀਆਂ ਨੇ ਏਡਜ਼ ਮਹਾਂਮਾਰੀ ਦੇ ਬਚਣ ਸਬੰਧੀ ਨੁੱਕੜ ਨਾਟਕ ਪੇਸ਼ ਕੀਤਾ। ਜਿਸ ਵਿਚ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਲ ਕਰਕੇ ਇਨਾਮ ਵੱਜੋਂ ਰਾਸ਼ੀ ਅਤੇ ਟਰਾਫ਼ੀ ਹਾਸਿਲ ਕੀਤੀ । ਇਹ ਪ੍ਰੋਗਰਾਮ ਡਾਇਰੈਕਟਰ,ਯੁਵਾ ਭਲਾਈ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ । ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਤੇ ਸਮੁੱਚੀ ਮਨੈਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਵਧਾਈ ਦਿੱਤੀ ਗਈ ।

Punjab khabar  Punjab Khabar ਫਾਜ਼ਿਲਕਾ :-ਡੀਐਸਪੀ ਤਰਸੇਮ ਮਸੀਹ ਨੇ ਕੀਤੀ ਪੱਤਰਕਾਰ ਭਾਈਚਾਰੇ ਨਾਲ ਮੁਲਾਕਾਤ,ਸ਼ਹਿਰ ਦੇ ਮੁਦਿਆ ਤੇ ਕੀਤੀ ਵਿਚ...
30/09/2024

Punjab khabar Punjab Khabar ਫਾਜ਼ਿਲਕਾ :-ਡੀਐਸਪੀ ਤਰਸੇਮ ਮਸੀਹ ਨੇ ਕੀਤੀ ਪੱਤਰਕਾਰ ਭਾਈਚਾਰੇ ਨਾਲ ਮੁਲਾਕਾਤ,ਸ਼ਹਿਰ ਦੇ ਮੁਦਿਆ ਤੇ ਕੀਤੀ ਵਿਚਾਰ ਚਰਚਾ ਸ਼ਹਿਰ ਵਿਚ ਅਮਨ ਅਤੇ ਸਾਂਤੀ ਬਣਾਣ ਦੀ ਕੀਤੀ ਅਪੀਲ

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ।ਮਿਤੀ 28 ਸਤੰਬਰ 2024ਸਥਾਨਕ ਲਾਲਾ...
28/09/2024

ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ।
ਮਿਤੀ 28 ਸਤੰਬਰ 2024
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ , ਪ੍ਰਧਾਨ ਪ੍ਰਦੀਪ ਕੁਮਾਰ ਚੁੱਘ , ਖਜ਼ਾਨਚੀ ਚੰਦਰ ਸ਼ੇਖਰ ਗੂੰਬਰ , ਸਿਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ , ਪ੍ਰਿੰਸੀਪਲ ਡਾਂ ਨੀਤਿਕਾ ਦੀ ਯੋਗ ਅਗਵਾਈ ਹੇਠ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਵਿਖੇ 28 ਸਤੰਬਰ 2024 ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਂ ਨੀਤਿਕਾ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤ ਬਾਰੇ ਜਾਣੂ ਕਰਵਾਇਆ । ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਗੀਤ ਅਤੇ ਭਾਸ਼ਣ ਰਾਹੀਂ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ । ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਝੰਡਾ ਲਹਿਰਾ਼ ਕੇ ਰਾਸ਼ਟਰੀ ਗੀਤ ਗਾਇਆ ਇਸ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਸਮਾਜਿਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਮਨਦੀਪ ਅਤੇ ਪ੍ਰੋਫੈਸਰ ਰਕੇਸ਼ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਹੋਇਆ । ਇਸ ਮੌਕੇ ਤੇ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥੀ ਮੌਜੂਦ ਸਨ।

ਲਾਲਾ ਜਗਤ ਨਰਾਇਣ ਐਜੁਕੇਸ਼ਨ ਕਾਲਜ, ਜਲਾਲਾਬਾਦ ਪੱਛਮੀ ਵਿਖੇ ਸੈਮੀਨਾਰ ਕਰਵਾਇਆ।ਮਿਤੀ 24-09-2024ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲ...
24/09/2024

ਲਾਲਾ ਜਗਤ ਨਰਾਇਣ ਐਜੁਕੇਸ਼ਨ ਕਾਲਜ, ਜਲਾਲਾਬਾਦ ਪੱਛਮੀ ਵਿਖੇ ਸੈਮੀਨਾਰ ਕਰਵਾਇਆ।
ਮਿਤੀ 24-09-2024
ਸਥਾਨਕ ਲਾਲਾ ਜਗਤ ਨਾਰਾਇਣ ਐਜੁਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੇਂਟ ਦੇ ਚੇਅਰਮੈਂਨ ਅਸ਼ੋਕ ਕੁਮਾਰ ਅਨੇਜਾ , ਪ੍ਰਧਾਨ ਪ੍ਰਦੀਪ ਕੁਮਾਰ ਚੁੱਘ, ਖਜਾਨਚੀ ਚੰਦਰ ਸ਼ੇਖਰ ਗੂੰਬਰ , ਸਿੱਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ ਖੁਰਾਣਾ , ਪ੍ਰਿੰਸੀਪਲ ਡਾਂ ਨੀਤਿਕਾ ਦੀ ਯੋਗ ਅਗਵਾਈ ਹੇਠ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮੁੱਖ ਵਕਤਾ ਡਾ. ਗਗਨਦੀਪ ਕੌਰ ਬਰਾੜ (ਦਸਮੇਸ਼ ਖ਼ਾਲਸਾ ਕਾਲਜ ( ਸ੍ਰੀ ਮੁਕਤਸਰ ਸਾਹਿਬ) ਤੋਂ ਸ਼ਿਰਕਤ ਕੀਤੀ "ਅੱਜ ਦੇ ਸੈਮੀਨਾਰ ਦਾ ਵਿਸ਼ਾ " ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵਿਦਿਆਰਥੀਆ ਦਾ ਘੱਟ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਸੀ। ਡਾਂ ਗਗਨਦੀਪ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਅਤੇ ਸਮਾਜਿਕ ਵਰਤਾਰੇ ਨਾਲ ਜੁੜਨ ਅਤੇ ਵਿਚਰਨ ਬਾਰੇ ਵਿਸਥਾਰ ਨਾਲ ਸਮਝਾਇਆ ਪਿ੍ਸੀਪਲ ਡਾ ਨਿਤਿਕਾ ਨੇ ਆਏਂ ਹੋਏ ਮਹਿਮਾਨਾਂ ਦਾ ਕਾਲਜ ਕੈਂਪਸ ਵਿੱਚ ਪੁਹੰਚਣ ਤੇ ਹਾਰਦਿਕ ਸਵਾਗਤ ਕੀਤਾ ਇਸ ਮੌਕੇ ਤੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ । ਸਹਾਇਕ ਪ੍ਰੋਫੈਸਰ ਅਮਰਿੰਦਰ ਸਿੰਘ ਵੱਲੋਂ ਇਸ ਸਮੈਨਾਰ ਦਾ ਸਾਰਾ ਪ੍ਰਬੰਧ ਸਮੁੱਚੇ ਢੰਗ ਨਾਲ ਕੀਤੀ ਗਿਆ । ਕਾਲਜ ਪ੍ਰਿੰਸੀਪਲ ਡਾਂ ਨੀਤਿਕਾ ਵੱਲੋਂ ਕਾਲਜ ਮੈਨੇਜਮੈਂਟ ਕਮੇਟੀ ਦਾ ਹਮੇਸ਼ਾ ਕਾਲਜ ਵਿੱਚ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਵਾਲੇ ਇਹੋ ਜਿਹੇ ਪ੍ਰੋਗਰਾਮ ਕਰਾਉਣ ਲਈ ਸਹਿਯੋਗ ਤੇ ਉਤਸ਼ਾਹ ਦੇਣ ਲਈ ਧੰਨਵਾਦ ਕੀਤਾ।

Address

Dashmesh Nagar
Jalalabad
152024

Telephone

+919463501003

Website

Alerts

Be the first to know and let us send you an email when Punjab khabar posts news and promotions. Your email address will not be used for any other purpose, and you can unsubscribe at any time.

Contact The Business

Send a message to Punjab khabar:

Videos

Share