Press Daljit Singh Kapoor

Press Daljit Singh Kapoor Follow us for latest news PAID PROMOTION

09/11/2023
07/11/2023
06/11/2023
ਵਿਕਰਮਜੀਤ ਸਿੰਘ ਨੇ  #ਗੋਲਡ ਮੈਡਲ ਜਿੱਤ ਕੇ ਚਮਕਾਇਆ ਗੁਰੂਹਰਸਹਾਏ ਸ਼ਹਿਰ ਤੇ ਪਰਿਵਾਰ ਦਾ ਨਾਮ... ਕੁਝ ਵਰੇ ਪਹਿਲਾਂ ਸਾਬਕਾ ਵਿਧਾਇਕ ਰਮਿੰਦਰ ਸਿੰਘ...
06/11/2023

ਵਿਕਰਮਜੀਤ ਸਿੰਘ ਨੇ #ਗੋਲਡ ਮੈਡਲ ਜਿੱਤ ਕੇ ਚਮਕਾਇਆ ਗੁਰੂਹਰਸਹਾਏ ਸ਼ਹਿਰ ਤੇ ਪਰਿਵਾਰ ਦਾ ਨਾਮ...

ਕੁਝ ਵਰੇ ਪਹਿਲਾਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਪਿਤਾ ਸਵ. ਡਾਕਟਰ ਹਰਭਜਨ ਸਿੰਘ ਆਵਲਾ ਵੱਲੋਂ ਆਪਣੇ ਪਿਤਾ ਸਵ ਜਗਤ ਸਿੰਘ ਆਵਲਾ ਦੀ ਯਾਦ ਵਿੱਚ ਸ਼ੁਰੂ ਕਰਵਾਈ ਗਈ ਗੱਤਕਾ ਐਸੋਸੀਏਸ਼ਨ ਦੇ ਖਿਡਾਰੀ ਵਿਕਰਮਜੀਤ ਸਿੰਘ ਨੇ ਗੋਆ ਵਿੱਚ ਹੋਈਆ 58 ਨੈਸ਼ਨਲ ਗੇਮਾਂ ਜਿਸ ਵਿੱਚ 10,000 ਤੋਂ ਵੱਧ ਖਿਡਾਰੀ ਅਤੇ 12 ਰਾਜ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ ਵੀ ਮੌਜੂਦ ਸਨ ਜਿਸ ਵਿੱਚੋਂ ਵਿਕਰਮਜੀਤ ਨੇ ਗੋਲਡ ਮੈਡਲ ਪ੍ਰਾਪਤ ਕਰ ਪੂਰੇ ਦੇਸ਼ ਦਾ ਪੰਜਾਬ ਦਾ ਅਤੇ ਆਪਣੇ ਸ਼ਹਿਰ ਗੁਰੂਹਰਸਹਾਏ ਦਾ ਨਾਮ ਰੌਸ਼ਨ ਕੀਤਾ ਹੈ, ਪੂਰੇ ਇਲਾਕੇ ਵਿੱਚੋਂ ਵਿਕਰਮ ਦੇ ਪਰਿਵਾਰ ਨੂੰ ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਆਗੂਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ,ਵਿਕਰਮ ਨੇ ਕਿਹਾ ਕੇ ਇਸ ਮੁਕਾਮ ਤੇ ਪਹੁੰਚਣ ਲਈ ਮੈਂ ਆਪਣੇ ਕੋਚ ਤਲਵਿੰਦਰ ਸਿੰਘ ਦਾ ਰਿਣੀ ਹਾਂ ਜਿਨਾਂ ਨੇ ਮੈਨੂੰ ਇਸ ਗੇਮ ਦੀ ਸ਼ੁਰੂਆਤ ਕਰਾ ਕੇ ਅੱਜ ਐਡੀ ਵੱਡੀ ਜਿੱਤ ਦਵਾਈ ਜਿਸ ਕਰਕੇ ਅੱਜ ਮੇਰੇ ਪਰਿਵਾਰ ਦਾ ਪੂਰੇ ਇਲਾਕੇ ਅੰਦਰ ਮਾਣ ਸਤਿਕਾਰ ਹੋ ਰਿਹਾ, ਵਿਕਰਮ ਨੇ ਕਿਹਾ ਪਰਿਵਾਰ ਵੱਲੋਂ ਮਿਲੀ ਸਪੋਰਟ ਕਰਕੇ ਹੀ ਅੱਜ ਮੈਂ ਇਸ ਮੈਡਲ ਨੂੰ ਹਾਸਲ ਕੀਤਾ ਹੈ....
$

1SEPਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ. ਮਲਕੀਤ ਥਿੰਦ ਗੁਰੂਦੁਆਰਾ ਬੇਰ ਸਾਹਿਬ ਹੋਏ ਨਤਮਸਤਕ...ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿ...
01/09/2023

1SEP
ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ. ਮਲਕੀਤ ਥਿੰਦ ਗੁਰੂਦੁਆਰਾ ਬੇਰ ਸਾਹਿਬ ਹੋਏ ਨਤਮਸਤਕ...

ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਗਾਂ – ਥਿੰਦ

2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਆਮ ਆਦਮੀ ਪਾਰਟੀ ਵੱਲੋਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਤਹਿਤ ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਲੋਕ ਸਭਾ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ । ਇਸ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਤੋਂ ਡਾ. ਮਲਕੀਤ ਥਿੰਦ ਨੂੰ ਜ਼ਿਲ੍ਹਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜੋ ਪਾਰਟੀ ਵਰਕਰਾਂ ਸਮੇਤ ਵੱਡਾ ਕਾਫਲੇ ਨਾਲ ਗੁਰੂਦਵਾਰਾ ਬੇਰ ਸਾਹਿਬ, ਧਵਨਾ ਹਸਪਤਾਲ, ਡਾਕਟਰ ਰਜਨੀਸ਼ ਸੋਨੀ, ਵੱਲੋਂ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਨੂੰ ਹਾਰ ਪਹਿਨਾ ਕੇ ਉਨ੍ਹਾਂ ਨੂੰ ਮਿਲੀ ਇਸ ਜ਼ਿੰਮੇਵਾਰੀ ਤੇ ਵਧਾਈ ਦਿੱਤੀ ਗਈ ਜਿਸ ਤੋਂ ਬਾਅਦ ਗੁਰੂਦੁਆਰਾ ਜਾਮਨੀ ਸਾਹਿਬ, ਬਜ਼ੀਦਪੁਰ ਵਿਖੇ ਨਤਮਸਤਕ ਹੋਏ ਹਨ । ਇਸ ਮੌਕੇ ਉਹਨਾਂ ਨਾਲ ਹਲਕਾ ਗੁਰੂ ਹਰ ਸਹਾਏ ਤੋਂ ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਹਨ । ਇਸ ਮੌਕੇ ਡਾ. ਮਲਕੀਤ ਥਿੰਦ ਨੇ ਪਾਰਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ।
ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨਗੀ ਦੀ ਜਿੰਮੇਵਾਰੀ ਦਿੱਤੀ ਗਈ ਸੀ । ਇਸ ਤੋਂ ਇਲਾਵਾ ਮਲਕੀਤ ਥਿੰਦ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੁਰੂ ਹਰਸਹਾਏ ਤੋਂ ‘ਆਪ’ ਦੀ ਟਿਕਟ ਤੋਂ ਚੋਣ ਲੜ ਚੁੱਕੇ ਸਨ । ਜਿਸ ਤੋਂ ਬਾਅਦ ਨਵ ਨਿਯੁਕਤ ਜ਼ਿਲਾ ਪ੍ਰਧਾਨ ਡਾਕਟਰ ਮਲਕੀਤ ਸਿੰਘ ਵੱਡੇ ਕਾਫਲੇ ਨਾਲ ਫਿਰੋਜ਼ਪੁਰ ਲਈ ਰਵਾਨਾ ਹੋ ਗਏ ਹਨ ...
$

31/08/2023
31/08/2023
29/08/2023
19Aguਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਵਾਲੀ ਪਾਰਟੀ -ਝਿੰਜਰ ਗੁਰੂਹਰਸਹਾਏ.... ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਗੁਰੂਹਰਸ...
19/08/2023

19Agu
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਵਾਲੀ ਪਾਰਟੀ -ਝਿੰਜਰ
ਗੁਰੂਹਰਸਹਾਏ....
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਗੁਰੂਹਰਸਹਾਏ ਦੀ ਪਿਛਲੇ ਲੰਬੇ ਸਮੇਂ ਤੋਂ ਵਾਂਗ ਡੋਰ ਸੰਭਾਲ ਰਹੇ ਵਰਦੇਵ ਸਿੰਘ ਨੋਨੀ ਮਾਨ ਦੀ ਯੋਗ ਅਗਵਾਈ
ਹੇਠ ਅੱਜ ਰਿਜੀ ਰਿਜ਼ੌਰਟ ਅੰਦਰ ਪੰਜਾਬ ਯੂਥ ਮਿਲਣੀ ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਿਸ਼ੇਸ਼ ਤੌਰ ‘ਤੇ ਪਹੁੰਚੇ ।

ਸਮਾਗਮ ਮੌਕੇ ਗੁਰੂਹਰਸਹਾਏ ਦੇ ਸੀਨੀਅਰ ਅਕਾਲੀ ਆਗੂਆ ਤੋਂ ਇਲਾਵਾ ਯੂਥ ਵਿੰਗ ਦੇ ਆਗੂਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਤੇ ਯੂਥ ਵਿੰਗ ਦੇ ਨਵੇਂ ਬਣੇ ਕੌਮੀ ਪ੍ਰਧਾਨ ਦਾ ਸੁਆਗਤ ਕੀਤਾ।

ਆਪਣੇ ਸੰਬੋਧਨ ਦੌਰਾਨ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਲੜਣ ਵਾਲੀ ਪਾਰਟੀ ਹੈ ਅਤੇ ਪੰਜਾਬ ਦੀ ਹਮੇਸ਼ਾ ਤੋਂ ਲੜਾਈ ਦਿੱਲੀ ਨਾਲ ਰਹੀ ਹੈ | ਅੱਜ ਵੀ ਪੰਜਾਬ ਆਪਣੇ ਹਿੱਤਾਂ ਲਈ ਲੜ੍ਹ ਰਿਹਾ ਹੈ, ਇਸ ਲਈ ਦਿੱਲੀ ਤੋਂ ਚੱਲ ਰਹੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਝੂਠਾ ਪ੍ਰਾਪੋਗੰਡਾ ਬਣਾ ਕੇ ਪ੍ਰਚਾਰ ਕਰਦੀਆਂ ਹਨ ਕਿ ਪੰਜਾਬ ਦੇ ਹਿੱਤਾਂ ਲਈ ਗੱਲ ਕਰਨ ਵਾਲੀ ਕੋਈ ਪਾਰਟੀ ਨਾ ਰਹੇ। ਉਨ੍ਹਾਂ ਆਪਣੇ ਸੰਬੋਧਨ ਵਿਚ ਸ਼ਾਮਲ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਲੋਕਾਂ ਦੇ ਕੰਮ ਪੰਜਾਬ ਵਿਚ ਹੋਣ, ਦਿੱਲੀ ਵਿੱਚ ਨਾ ਹੋਣ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਪਾਣੀ ਦਾ ਹੱਕ ਪੰਜਾਬ ਦਾ ਹੋਵੇ ਤਾਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰੀਤਮ ਸਿੰਘ ਮਲਸੀਆਂ,ਸੁਖਚੈਨ ਸਿੰਘ ਸੇਖੋਂ, ਹਰਪਿੰਦਰ ਮਾਨ, ਪ੍ਰਿੰਸ ਭੋਲੋਵਾਲੀਆ, ਮੁਨੀਸ਼ ਸੱਚਦੇਵਾ, ਲਾਡਾ ਵੋਹਰਾ, ਜੁਗਿੰਦਰ ਸਵਾਏ ਕੇ, ਡਾਕਟਰ ਜੰਗਾਂ, ਰਾਜਪਾਲ ਝੁੱਗਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਦੇ ਯੂਥ ਆਗੂ ਹਾਜ਼ਰ ਰਹੇ |
$

15 july ਸਰਕਾਰ ਵੱਲੋਂ ਮ੍ਰਿਤਕ ਨੌਜਵਾਨ ਜਗਦੀਸ਼ ਦੇ ਪਰਿਵਾਰ ਨੂੰ ਦਿੱਤੀ  #4ਲੱਖ ਦੀ ਵਿੱਤੀ ਸਹਾਇਤਾ-ਬੀਤੇ ਦਿਨ ਪੁਲੀ ਤੋਂ ਪੈਰ ਫਿਸਲਣ ਤੇ ਪਾਣੀ ...
15/07/2023

15 july
ਸਰਕਾਰ ਵੱਲੋਂ ਮ੍ਰਿਤਕ ਨੌਜਵਾਨ ਜਗਦੀਸ਼ ਦੇ ਪਰਿਵਾਰ ਨੂੰ ਦਿੱਤੀ #4ਲੱਖ ਦੀ ਵਿੱਤੀ ਸਹਾਇਤਾ
-ਬੀਤੇ ਦਿਨ ਪੁਲੀ ਤੋਂ ਪੈਰ ਫਿਸਲਣ ਤੇ ਪਾਣੀ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਹੋਈ ਸੀ ਮੌਤ
-ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਐਸਡੀਐਮ ਨੇ ਘਰ ਪਹੁੰਚ ਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਤੇ ਸੌਂਪਿਆ 4 ਲੱਖ ਦਾ ਚੈੱਕ

#ਗੁਰੂਹਰਸਹਾਏ ਹਲਕੇ ਦੇ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਨੌਜਵਾਨ ਜਗਦੀਸ਼ ਸਿੰਘ 42 ਪੁੱਤਰ ਵੀਰ ਸਿੰਘ ਦੀ ਬੀਤੇ ਕੱਲ੍ਹ ਤੇਜ਼ ਬਹਾਅ ਵਾਲੇ ਪਾਣੀ ਦੀ ਪੁੱਲੀ ਤੋਂ ਗੁਜ਼ਰਦਿਆਂ ਪੈਰ ਫਿਸਲਣ ਤੇ ਪਾਣੀ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਸੀ| ਅੱਜ ਉਸ ਦੀ ਲਾਸ਼ ਮਿਲਣ ਉਪਰੰਤ ਵਿਧਾਇਕ ਗੁਰੂਹਰਸਹਾਏ ਸ. ਫੌਜਾਂ ਸਿੰਘ ਸਰਾਰੀ, ਐਸਡੀਐਮ ਸੂਰਜ ਕੁਮਾਰ ਦੀ ਹਾਜ਼ਰੀ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਦਾ ਸੰਸਕਾਰ ਕੀਤਾ ਗਿਆ|
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਭਾਣਾ ਵਰਤਿਆ ਹੈ ਕੀ ਜਗਦੀਸ਼ ਸਿੰਘ ਦਾ ਪੁਲੀ ਤੋਂ ਪੈਰ ਫਿਸਲਣ ਤੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਮ੍ਰਿਤਕ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਹਲਕੇ ਦੇ ਵਿਧਾਇਕ ਸ. ਫੌਜਾ ਸਿੰਘ ਸਰਾਰੀ ਅਤੇ ਐਸਡੀਐਮ ਸੂਰਜ ਕੁਮਾਰ ਵੱਲੋਂ ਮ੍ਰਿਤਕ ਦੇ ਘਰ ਪਹੁੰਚ ਕੇ ਉਸ ਦੀ ਪਤਨੀ ਬਿਮਲਾ ਰਾਣੀ ਅਤੇ ਪਿਤਾ ਵੀਰ ਸਿੰਘ ਅਤੇ ਮਾਤਾ ਜੀਤੋ ਬਾਈ ਸਮੇਤ ਪਰਿਵਾਰਿਕ ਮੈਂਬਰਾਂ ਨੂੰ ਮੌਕੇ ਤੇ ਜਾ ਕੇ ਸੌਂਪਿਆ ਗਿਆ।
ਇਸ ਮੌਕੇ ਵਿਧਾਇਕ ਸ. ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਕਿ ਪਰਿਵਾਰ ਦਾ ਇੱਕ ਕਮਾਉਣ ਵਾਲਾ ਮੁਖੀ ਜਿਸ ਦੀ ਬੀਤੇ ਕਲ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੇ ਨਾਲ ਹਰ ਸਮੇਂ ਖੜ੍ਹੀ ਹੈ। ਇਸ ਦੁਖਦਾਈ ਘਟਨਾ ਦੇ ਵਾਪਰਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਰਾਹਤ ਫੰਡ ਵਿੱਚੋਂ ਦਿੱਤਾ ਗਿਆ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਰਹਿਣਗੇ l

ਦੁੱਖ ਭਰੀ ਖ਼ਬਰ...ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪੱਤਰਕਾਰ ਤੇ ਪ੍ਰੈਸ ਕਲੱਬ ਗੁਰੂਹਰਸਹਾਏ ਰਜਿ: ਦੇ ਸਰਪ੍ਰਸਤ ਪਵਨ ਕੰਧਾਰੀ ਜੀ ਦੇ ਬੇਟੇ ਸ...
05/03/2023

ਦੁੱਖ ਭਰੀ ਖ਼ਬਰ...
ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪੱਤਰਕਾਰ ਤੇ ਪ੍ਰੈਸ ਕਲੱਬ ਗੁਰੂਹਰਸਹਾਏ ਰਜਿ: ਦੇ ਸਰਪ੍ਰਸਤ ਪਵਨ ਕੰਧਾਰੀ ਜੀ ਦੇ ਬੇਟੇ ਸਨੀ ਕੰਧਾਰੀ ਜੀ ਚੜ੍ਹਦੀ ਉਮਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਭਰੀ ਜਵਾਨੀ ਵਿੱਚ ਭਤੀਜ ਦੇ ਜਾਣ ਦਾ ਬਹੁਤ ਅਫਸੋਸ ਹੈ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏

ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਹਿ।
23/12/2022

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।

For all the latest updates, please visit the following page:facebook.com/ParmesharDwarofficialhttps://emmpee.net/~~~~~~~~This is The Official YouTube Channel...

21/10/2022

21 OCT
ਜੱਜ ਬਣੇ ਅਜੀਤਪਾਲ ਸੋਢੀ ਨੇ ਪਰਿਵਾਰ ਨਾਲ ਵਰਦੇਵ ਸਿੰਘ ਮਾਨ ਕੀਤੀ ਮੁਲਾਕਾਤ

ਨੋਨੀ ਮਾਨ ਨੇ ਲੱਡੂਆਂ ਨਾਲ ਕਰਵਾਇਆ ਮੂੰਹ ਮਿੱਠਾ ਤੇ ਦਿੱਤੀਆਂ ਵਧਾਈਆਂ...

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਵਲੋਂ ਸਾਬਕਾ ਚੇਅਰਮੈਨ ਸ਼ਿੰਗਾਰਾ ਸਿੰਘ ਸੋਢੀ ਦੇ ਬੇਟੇ ਜੱਜ ਅਜੀਤਪਾਲ ਸਿੰਘ ਸੋਢੀ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਇਆ ਗਿਆ। ਚੇਅਰਮੈਨ ਸ਼ਿੰਗਾਰਾ ਸਿੰਘ ਸੋਢੀ ਵਰਦੇਵ ਸਿੰਘ ਮਾਨ ਦੇ ਪਿੰਡ ਚੱਕ ਸੁਹੇਲੇ ਵਾਲਾ ਉਹਨਾਂ ਦੇ ਗ੍ਰਹਿ ਵਿਖੇ ਪਰਿਵਾਰ ਸਮੇਤ ਮਿਲਣ ਲਈ ਪਹੁੰਚੇ ਹੋਏ ਸਨ। ਸ.ਵਰਦੇਵ ਸਿੰਘ ਮਾਨ ਨੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕੇ ਬੇਟੇ ਅਜੀਤਪਾਲ ਸੋਢੀ ਨੇ ਪੂਰੇ ਇਲਾਕੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਇਸ ਕਰਕੇ ਸਾਨੂੰ ਆਪਣੇ ਬੱਚੇ ਤੇ ਮਾਣ ਹੈ| ਇਥੇ ਦਸਣਯੋਗ ਹੈ ਕਿ ਸਵ.ਸ.ਜ਼ੋਰਾ ਸਿੰਘ ਮਾਨ ਵੱਲੋਂ ਪਛੜੇ ਇਲਾਕੇ ਚ ਲਗਾਏ ਸਿੱਖਿਆ ਦੇ ਬੂਟੇ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਤੋਂ ਅਜੀਤਪਾਲ ਸਿੰਘ ਸੋਢੀ ਨੇ ਆਪਣੀ ਦਸਵੀਂ ਤੱਕ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ ਜਿਸ ਕਰਕੇ ਨੀਂਹ ਮਜਬੂਤ ਹੋਣ ਕਰਕੇ ਅੱਜ ਵਕਾਰੀ ਪ੍ਰੀਖਿਆ ਪਾਸ ਕਰ ਇਹ ਮੁਕਾਮ ਹਾਸਲ ਕੀਤਾ| ਸੋਢੀ ਪਰਿਵਾਰ ਨੇ ਇਸ ਸਮੇਂ ਸਵ.ਸ. ਜ਼ੋਰਾ ਸਿੰਘ ਮਾਨ ਜੀ ਨੂੰ ਵੀ ਯਾਦ ਕਰਦਿਆਂ ਉਹਨਾਂ ਦਾ ਵੀ ਧੰਨਵਾਦ ਕੀਤਾ.....
$

ਭਲਵਾਨੀ ਦੇ ਖੇਤਰ ਵਿਚ ਮੱਲਾਂ ਮਾਰ ਰਹੇ ਸਾਡੇ ਪੁੱਤ ਨੇ ਸੂਬਾ ਪੱਧਰੀ ਖੇਡਾਂ ਵਿਚ ਤੀਸਰੇ ਸਥਾਨ ਤੇ ਰਹੇ ਕਿ ਆਪਣੀ ਅਕੈਡਮੀ, ਆਪਣੇ ਮਾਤਾ-ਪਿਤਾ ਤੇ ਆ...
21/10/2022

ਭਲਵਾਨੀ ਦੇ ਖੇਤਰ ਵਿਚ ਮੱਲਾਂ ਮਾਰ ਰਹੇ ਸਾਡੇ ਪੁੱਤ ਨੇ ਸੂਬਾ ਪੱਧਰੀ ਖੇਡਾਂ ਵਿਚ ਤੀਸਰੇ ਸਥਾਨ ਤੇ ਰਹੇ ਕਿ ਆਪਣੀ ਅਕੈਡਮੀ, ਆਪਣੇ ਮਾਤਾ-ਪਿਤਾ ਤੇ ਆਪਣੇ ਪੰਜਾਬ ਦਾ ਨਾਮ ਉੱਚਾ ਕੀਤਾ ਜਿਉਂਦਾ ਰਹਿ ਪੁੱਤਰਾਂ ਪਰਮਾਤਮਾ ਤੇਨੂੰ ਚੜ੍ਹਦੀ ਕਲਾ ਵਿਚ ਰੱਖੇ। ਤੇਰੀ ਮੇਹਨਤ ਨੂੰ ਸਲਾਮ....
$

ਮੇਰੇ ਸਤਿਕਾਰਯੋਗ ਚਾਚਾ ਮਾਸਟਰ ਦਲੀਪ ਸਿੰਘ ਕਪੂਰ ਜੀ ਨਹੀਂ ਰਹੇ। ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕਿ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।ਉਹ...
25/09/2022

ਮੇਰੇ ਸਤਿਕਾਰਯੋਗ ਚਾਚਾ ਮਾਸਟਰ ਦਲੀਪ ਸਿੰਘ ਕਪੂਰ ਜੀ ਨਹੀਂ ਰਹੇ। ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕਿ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।ਉਹ 75 ਵਰਿਆਂ ਦੇ ਸਨ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 26 ਸਤੰਬਰ ਦਿਨ ਸੋਮਵਾਰ ਨੂੰ ਸਾਡੇ ਜੱਦੀ ਪਿੰਡ ਮੋਠਾਂਵਾਲਾ ਵਿਖੇ ਠੀਕ 11 ਵਜੇ ਕੀਤਾ ਜਾਵੇਗਾ। ਪਹੁੰਚਣ ਦੀ ਕਿਰਪਾਲਤਾ ਕਰਨੀ ਜੀ 🙏

08/09/2022

Song: Gal Sunoh Punjabi DostoSinger: Gurdas MaanLyrics: Gurdas MaanComposer: Gurdas MaanMusic Programming and Arrangement: Ishaan ChhabraFlute: Kiran Kumar S...

https://youtu.be/HyB9hIjHjbA
10/08/2022

https://youtu.be/HyB9hIjHjbA

High Court to decide on bail plea of Bikram Majithia todayRow erupts after purported old video shows Punjab minister Laljit Bhullar with Deep Sidhu at Red Fo...

29/06/2022

Good morning to all

ਬਹੁਤ-ਬਹੁਤ ਵਧਾਈਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਬ...ਸ਼ੇਰ ਭਾਵੇਂ ਜਿੰਨ੍ਹਾਂ ਮਰਜ਼ੀ ਬੁੱਢਾ ਹੋ ਜਾਵੇ ਪਰ ਜਦੋਂ ਮੈਦਾਨ ਵਿੱਚ ਉੱਤਰਦਾ ਤਾਂ ਵਿਰ...
26/06/2022

ਬਹੁਤ-ਬਹੁਤ ਵਧਾਈਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਬ...
ਸ਼ੇਰ ਭਾਵੇਂ ਜਿੰਨ੍ਹਾਂ ਮਰਜ਼ੀ ਬੁੱਢਾ ਹੋ ਜਾਵੇ
ਪਰ ਜਦੋਂ ਮੈਦਾਨ ਵਿੱਚ ਉੱਤਰਦਾ ਤਾਂ ਵਿਰੋਧੀਆਂ ਨੂੰ ਭਾਜੜਾਂ ਪਾ ਦਿੰਦਾਂ ।

17 Junਗੁਰੂਹਰਸਹਾਏ  ਨਵੇਂ ਥਾਣਾ ਮੁਖੀ ਜਤਿੰਦਰ ਸਿੰਘ ਨੇ ਸੰਭਾਲਿਆ ਚਾਰਜ...        ਪਹਿਲੇ ਥਾਣਾ ਮੁਖੀ ਦੇ ਹੋਏ ਤਬਾਦਲੇ ਤੋਂ ਬਾਅਦ ਹੁਣ ਗੁਰੂਹਰ...
17/06/2022

17 Jun
ਗੁਰੂਹਰਸਹਾਏ ਨਵੇਂ ਥਾਣਾ ਮੁਖੀ ਜਤਿੰਦਰ ਸਿੰਘ ਨੇ ਸੰਭਾਲਿਆ ਚਾਰਜ...
ਪਹਿਲੇ ਥਾਣਾ ਮੁਖੀ ਦੇ ਹੋਏ ਤਬਾਦਲੇ ਤੋਂ ਬਾਅਦ ਹੁਣ ਗੁਰੂਹਰਸਹਾਏ ਦੇ ਨਵੇਂ ਆਏ ਥਾਣਾ ਮੁਖੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਐੱਸਐੱਸਪੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕੇ ਅੰਦਰ ਚੋਰੀਆਂ, ਨਸ਼ਾ, ਜੂਆ- ਸੱਟਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਹਲਕਾ ਗੁਰੂਹਰਸਹਾਏ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਤਾਂ ਜੋ ਚੋਰੀਆਂ ਕਰਨ ਵਾਲਿਆਂ ਤੇ ਨਸ਼ੇ ਦੇ ਸਮੱਗਲਰਾਂ ਨੂੰ ਫੜ ਕੇ ਉਨ੍ਹਾਂ ਉਪਰ ਸਖਤ ਤੋਂ ਸਖਤ ਕਾਨੂੰਨ ਕਾਰਵਾਈ ਕੀਤੀ ਜਾਵੇ ।

 ਨੱਕ, ਕੰਨ, ਗਲੇ ਅਤੇ ਫਿਜ਼ਿਓ ਥਰੈਪੀ ਦਾ ਮੁਫਤ ਕੈਂਪ 19 ਨੂੰ....  ਸਮਾਜ ਸੇਵਾ ਦੇ ਕੰਮਾਂ ਵਿੱਚ  ਵੱਧ ਚਡ਼੍ਹ ਕੇ ਹਿੱਸਾ ਲੈਣ ਵਾਲੀ ਸੰਸਥਾ ਭਾਰਤ ...
17/06/2022


ਨੱਕ, ਕੰਨ, ਗਲੇ ਅਤੇ ਫਿਜ਼ਿਓ ਥਰੈਪੀ ਦਾ ਮੁਫਤ ਕੈਂਪ 19 ਨੂੰ....
ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚਡ਼੍ਹ ਕੇ ਹਿੱਸਾ ਲੈਣ ਵਾਲੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਗੁਰੂਹਰਸਹਾਏ ਵੱਲੋਂ ਸੁਖਮਨੀ ਸਕੈਨ ਸੈਂਟਰ ਗੁਰੂ ਹਰਸਹਾਏ ਵਿਖੇ ਉਨੀ ਜੂਨ ਦਿਨ ਐਤਵਾਰ ਨੂੰ ਨੱਕ, ਕੰਨ ਅਤੇ ਗਲੇ ਦੇ ਰੋਗਾਂ ਤੇ ਫਿਜ਼ਿਓਥਰੈਪੀ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਡਾ ਐਚ ਪੀ ਐਸ ਧਾਲੀਵਾਲ, ਐੱਮ ਬੀ ਬੀ ਐੱਸ ਐਮ ਐਸ ਈ ਐੱਨ ਟੀ ਧਾਲੀਵਾਲ ਹਸਪਤਾਲ ਫ਼ਰੀਦਕੋਟ ਵਾਲੇ ਨੱਕ, ਕੰਨ ਤੇ ਗਲੇ ਦੇ ਰੋਗਾਂ ਦੇ ਮਾਹਰ ਡਾਕਟਰ ਮਰੀਜ਼ਾਂ ਦਾ ਚੈਕਅੱਪ ਬਿਲਕੁਲ ਮੁਫ਼ਤ ਕਰਨ ਗਏ ਇਹ ਕੈਂਪ ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਲਗਾਇਆ ਜਾ ਰਿਹਾ ਹੈ। ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਪਵਨ ਕੰਧਾਰੀ ਨੇ ਦੱਸਿਆ ਕਿ ਕੈਂਪ ਚੰਡੀਗੜ੍ਹ ਲੈਬਾਰਟਰੀ ਦੇ ਸਹਿਯੋਗ ਨਾਲ ਸੁਖਮਨੀ ਸਕੈਨ ਸੈਂਟਰ ਗੁਰੂ ਹਰਸਹਾਏ ਵਿਖੇ ਲਗਾਇਆ ਜਾ ਰਿਹਾ ਇਸ ਕੈਂਪ ਵਿੱਚ ਫ਼ਿਜਿਓਥੈਰੇਪੀ ਵੀ ਕੀਤੀ ਜਾਵੇਗੀ। ਉਹਨਾ ਇਲਾਕਾ ਵਾਸੀਆਂ ਨੂੰ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਅਪੀਲ ਕੀਤੀ ਕਿ ਇਸ ਮੁਫਤ ਚੈੱਕਅੱਪ ਕੈਂਪ ਵਿਚ ਵੱਧ ਤੋਂ ਵੱਧ ਹਿੱਸਾ ਲੈ ਕੇ ਆਪਣਾ ਚੈੱਕਅਪ ਕਰਵਾਓ ਅਤੇ ਕੈਂਪ ਦਾ ਲਾਭ ਉਠਾਓ।

12Junਗੋਲਡ ਮੈਡਲ ਜਿੱਤਣ ਵਾਲੀ ਗੱਤਕਾ ਟੀਮ ਦਾ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਸਨਮਾਨ...ਜਵਾਨੀ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਲਈ ਸਰਕਾਰ ਖੇਡਾਂ...
12/06/2022

12Jun
ਗੋਲਡ ਮੈਡਲ ਜਿੱਤਣ ਵਾਲੀ ਗੱਤਕਾ ਟੀਮ ਦਾ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਸਨਮਾਨ...
ਜਵਾਨੀ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਲਈ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰੇ-ਕਲਸੀ

ਪੰਚਕੂਲਾ ਦੇ ਤਾਉ ਸਟੇਡੀਅਮ ਵਿਖੇ ਹੋਈਆਂ ਖੇਲੋ ਇੰਡੀਆ ਓਲੰਪਿਕ ਗੇਮਾਂ ਵਿੱਚ ਗੁਰੂ ਹਰਸਹਾਏ ਦੀ ਜਗਤ ਸਿੰਘ ਗਤਕਾ ਅਕੈਡਮੀ ਦੇ ਵਿਦਿਆਰਥੀਆਂ ਨੇ ਫਸਟ ਪੁਜੀਸ਼ਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤਾ । ਅੱਜ ਇਨ੍ਹਾਂ ਦਾ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਆਗੂਆਂ ਵੱਲੋਂ ਸਿਰਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਗੱਲਬਾਤ ਦੌਰਾਨ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਸੂਬਾ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਕਲਸੀ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਗੋਲਡ ਮੈਡਲ ਹਾਸਲ ਕਰ ਕੇ ਜਿਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਆਪਣੇ ੲਿਲਾਕੇ ਤੇ ਆਪਣੇ ਮਾਂ-ਬਾਪ ਦਾ ਨਾਮ ਵੀ ਰੋਸ਼ਨ ਕੀਤਾ ਹੈ ਉਹਨਾਂ ਕਿਹਾ ਕਿ ਅਜੋਕੀ ਪੀੜੀ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਖੇਡਾਂ ਨੂੰ ਪ੍ਰਫੁੱਲਤ ਕਰਨਾ ਬਹੁਤ ਜ਼ਰੂਰੀ ਹੈ ਤੇ ਸਰਕਾਰ ਨੂੰ ਵੀ ਇਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਓਹਨਾ ਕਿਹਾ ਕੇ ਗੱਤਕਾ ਸਾਡੇ ਗੁਰੂਆਂ ਵੱਲੋਂ ਸਾਨੂੰ ਦਿੱਤੀ ਗੲੀ ਇਕ ਅਜਿਹੀ ਅਣੋਖੀ ਖੇਡ ਹੈ ਜਿਸ ਨਾਲ ਅਸੀਂਂ ਆਪਣੀ ਰੱਖਿਆ ਦੇ ਨਾਲ-ਨਾਲ ਲੋੜ ਪੈਣ ਤੇ ਦੂਸਰਿਆਂ ਦੀ ਰੱਖਿਆ ਵੀ ਕਰ ਸਕਦੇ ਹਾਂ।

ਟੀਮ ਦੇ ਕੋਚ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਖੇਡਾਂ ਵਿੱਚ ਪਾਰਟੀਸਿਪੇਟ ਕੀਤਾ ਸੀ।ਪਰ ਸਭ ਤੋਂ ਵੱਡੀ ਪ੍ਰਾਪਤੀ ਗੱਤਕਾ ਟੀਮ ਨੇ ਪ੍ਰਾਪਤ ਕੀਤੀ ਹੈ। ਜਿਸ ਵਿਚ ਗੁਰੂ ਹਰਸਹਾਏ ਦੇ ਨੌਜਵਾਨਾਂ ਨੇ ਪੰਜਾਬ ਵੱਲੋਂ ਖੇਡਦਿਆਂ ਗੋਲਡ ਮੈਡਲ ਹਾਸਿਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਜਦੋਂ ਟੀਮ ਮੈਡਲ ਤੇ ਟਰਾਫ਼ੀ ਲੈ ਕੇ ਗੁਰੂਹਰਸਹਾਏ ਪੁੱਜੇਗੀ ਤਾਂ ਇਲਾਕੇ ਦੀਆਂ ਸੰਗਤਾਂ ਨੇ ਟੀਮ ਦਾ ਵੱਡੇ ਪੱਧਰ ਤੇ ਸਵਾਗਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਨੂੰ ਨਾਗੀ, ਗੁਰਚਰਨ ਸਿੰਘ ,ਜਸਪਾਲ ਸਿੰਘ , ਬੱਬੂ ਗਾਵੜੀ, ਬਲਦੇਵ ਸਿੰਘ ਨਾਗੀ, ਨਿਕੂ ਸ਼ਟਰਾ ਵਾਲਾ, ਅੰਗਰੇਜ਼ ਸਿੰਘ ਮਠਾੜੂ , ਸਤਨਾਮ ਸਿੰਘ ਗਾਬੜੀ ਆਦਿ ਜਥੇਬੰਦੀ ਦੇ ਆਗੂ ਹਾਜ਼ਰ ਸਨ।
$

 ੂਨਪੰਚਾਇਤੀ ਕੰਮਾਂ ਦੀ ਹੋ ਰਹੀ ਜਾਂਚ ਦੋਰਾਨ ਆਰ ਟੀ ਆਈ ਕਰਤਾ ਨੇ ਲਗਾਏ ਪ੍ਰੈੱਸ ਕਾਨਫ਼ਰੰਸ ਦੋਰਾਨ ਸਰਪੰਚ ਦੇ ਪਰਿਵਾਰ ਤੇ ਦੋਸ਼  *ਜਾਂਚ ਦੌਰਾਨ ਘਪਲ...
10/06/2022

ੂਨ
ਪੰਚਾਇਤੀ ਕੰਮਾਂ ਦੀ ਹੋ ਰਹੀ ਜਾਂਚ ਦੋਰਾਨ ਆਰ ਟੀ ਆਈ ਕਰਤਾ ਨੇ ਲਗਾਏ ਪ੍ਰੈੱਸ ਕਾਨਫ਼ਰੰਸ ਦੋਰਾਨ ਸਰਪੰਚ ਦੇ ਪਰਿਵਾਰ ਤੇ ਦੋਸ਼
*ਜਾਂਚ ਦੌਰਾਨ ਘਪਲਾ ਸਾਹਮਣੇ ਆਉਣ ਤੇ ਸਰਪੰਚ ਅਤੇ ਉਸ ਦੇ ਪਰਿਵਾਰ ਨੇ ਕੀਤੀ ਸਾਡੀ ਕੁੱਟਮਾਰ :- ਅਰਚਿਤ ਮਟਨੇਜਾ

*ਅਗਲੀ ਜਾਂਚ ਪੁਲਸ ਪ੍ਰੋਡਕਸ਼ਨ ਲੈ ਕੇ ਕੀਤੀ ਜਾਵੇਗੀ : ਮਨਪ੍ਰੀਤ ਐਸਡੀਓ
*ਸਰਪੰਚ ਨੇਕ ਚੰਦ ਨੇ ਲੱਗੇ ਦੋਸ਼ਾ ਨੂੰ ਨਕਾਰਿਆ
ਗੁਰੂਹਰਸਹਾਏ ਦੀ ਮੰਡੀ ਪੰਜੇ ਕੇ ਉਤਾਡ਼ ਵਿਖੇ ਪਿਛਲੀ ਪੰਚਾਇਤ ਵੱਲੋਂ ਕਥਿਤ ਘੁਟਾਲੇ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਸਬੰਧੀ ਹੋਈ ਲੜਾਈ ਦੌਰਾਨ ਅੱਜ ਪ੍ਰੈੱਸ ਕਾਨਫ਼ਰੰਸ ਕਰਦਿਆਂ ਅਰਚਿਤ ਮਟਨੇਜਾ ਨੇ ਦੋਸ਼ ਲਗਾਉਂਦਿਆਂ ਹੋਇਆ ਸਰਪੰਚ ਨੇਕ ਚੰਦ ਤੇ ਉਸੇ ਪਰਿਵਾਰ ਨੂੰ ਆੜੇ ਹੱਥੀ ਲਿਆ ।
ਅਰਚਿਤ ਨੇ ਪ੍ਰੈਸ ਨੂੰ ਦੱਸਿਆ ਕਿ ਉਨ੍ਹਾਂ ਨੇ ਸਰਪੰਚ ਵੱਲੋਂ ਕੀਤੇ ਕਥਿਤ ਘਪਲਿਆਂ ਦੇ ਸਬੰਧ ਵਿੱਚ ਆਰਟੀ ਪਾਈ ਸੀ ਜਿਸ ਦੀ ਜਾਂਚ ਵਿਜੀਲੈਂਸ ਅਤੇ ਵਿਭਾਗ ਵੱਲੋਂ ਕਰਾਏ ਜਾਣ ਦੀ ਮੰਗ ਰੱਖੀ ਸੀ ਤੇ ਅੱਜ ਵਿਭਾਗ ਦੀ ਟੀਮ ਵੱਲੋਂ ਬਕਾਇਦਾ ਪਿੰਡ ਵਿੱਚ ਪਿਛਲੇ ਦੋ ਦਿਨਾਂ ਤੋਂ ਪੰਚਾਇਤ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਦੀ ਜਾਂਚ ਚੱਲ ਰਹੀ ਸੀ। ਜਦ ਜਾਂਚ ਕਮਿਊਨਟੀ ਹਾਲ ਸੈਂਟਰ ਦੀ ਹੋ ਰਹੀ ਸੀ ਤਾਂ ਜਾਂਚ ਦੇ ਵਿੱਚ ਘਪਲਾ ਸਾਹਮਣੇ ਆ ਜਾਣ ਤੇ ਸਰਪੰਚ ਅਤੇ ਉਸਦੇ ਪਰਿਵਾਰਕ ਮੈਂਬਰ ਬੌਖਲਾ ਗਏ ਤੇ ਸਾਡੇ ਨਾਲ ਕੁੱਟਮਾਰ ਕਰਨ ਲੱਗੇ । ਅਰਚਿਤ ਨੇ ਕਿਹਾ ਕਿ ਉਹ ਦਸ-ਪੰਦਰਾਂ ਲੋਕ ਸਨ ਜੋ ਸਾਡੇ ਗਲ ਪੈ ਗਏ ਸਾਡੇ ਕਈ ਥਾਵਾਂ ਤੇ ਸੱਟਾਂ ਵੀ ਮਾਰੀਆਂ ਉਸ ਨੇ ਕਿਹਾ ਕਿ ਜਾਂਚ ਸਹੀ ਢੰਗ ਨਾ ਹੁੰਦੀ ਤਾਂ ਕਈ ਘਪਲੇ ਸਾਹਮਣੇ ਹੋ ਸਕਦੇ ਸਨ ਪਰ ਜਾਂਚ ਨੂੰ ਪ੍ਰਭਾਵਤ ਕਰਨ ਲਈ ਸਰਪੰਚ ਪੱਖ ਵੱਲੋਂ ਇਹ ਲੜਾਈ ਜਾਣਬੁੱਝ ਕੇ ਕੀਤੀ ਗਈ ।
ਇਸ ਮੌਕੇ ਮੰਗਲ ਸਿੰਘ ਨੇ ਦੱਸਿਆ ਕਿ ਜਦ ਮੈਂ ਤੇ ਅਰਚਿਤ ਕਮਿਊਨਟੀ ਹਾਲ ਸੈਂਟਰ ਵਿੱਚ ਸੀ ਤਾਂ ਸਰਪੰਚ ਤੇ ਉਸਦੇ ਦੇ ਪਰਿਵਾਰ ਵੱਲੋਂ ਹੀ ਸਾਡੇ ਨਾਲ ਧੱਕੇਸ਼ਾਹੀ ਤੇ ਕੁਟਮਾਰ ਕੀਤੀ ਗਈ ਜਿਸ ਸਬੰਧੀ ਅਸੀਂ ਥਾਣਾ ਗੁਰੂਹਰਸਾਏ ਨੂੰ ਵੀ ਸੂਚਿਤ ਕਰ ਦਿੱਤਾ ਹੈ ।

ਜਦ ਇਸ ਸਬੰਧੀ ਸਰਪੰਚ ਨੇਕ ਚੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਜਾਂਚ ਚੱਲ ਰਹੀ ਸੀ ਚਲਦੀ ਜਾਂਚ ਦੌਰਾਨ ਮੈਨੂੰ ਬੁਰਾ ਭਲਾ ਕਹਿਣ ਲੱਗੇ ਜਿਸ ਕਾਰਨ ਲੜਾਈ ਝਗੜਾ ਹੋਇਆ ਹੈ ।

ਦੂਸਰੇ ਪਾਸੇ ਜਾਂਚ ਕਰਨ ਆਈ ਟੀਮ ਦੇ ਐੱਸਡੀਓ ਮਨਪ੍ਰੀਤ ਕੰਬੋਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਗਲੀ ਜਾਂਚ ਜਿਹੜੀ ਐ ਪੁਲਸ ਪ੍ਰੋਡਕਸ਼ਨ ਲੈ ਕੇ ਕੀਤੀ ਜਾਵੇਗੀ ਤਾਂ ਜੋ ਦੋਨਾਂ ਧਿਰਾਂ ਵਿਚ ਦੁਬਾਰਾ ਕੋਈ ਘਟਨਾ ਨਾ ਵਾਪਰੇ।
$

19Mayਧਾਰਮਿਕ ਰੰਗਤ ਦੇ ਕੇ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਘਰ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼... ਪਿੰਡ  #ਬਾਦਲ_ਕੇ_ਉਤਾੜ ਵਿਖੇ ਮੇਰੀ ਮਾਲ...
19/05/2022

19May
ਧਾਰਮਿਕ ਰੰਗਤ ਦੇ ਕੇ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਘਰ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼...
ਪਿੰਡ #ਬਾਦਲ_ਕੇ_ਉਤਾੜ ਵਿਖੇ ਮੇਰੀ ਮਾਲਕੀ ਦੋ ਕਨਾਲ ਪੰਦਰਾਂ ਮਰਲੇ ਘਰ ਦੀ ਥਾਂ ਉੱਪਰ ਪਿੰਡ ਦੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਾਡੀ ਗੈਰ-ਹਾਜ਼ਰੀ ਵਿਚ ਘਰ ਅੰਦਰ ਵੜ ਕੇ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਭਾਵ ਸਾਡੀ ਥਾਂ ਨੂੰ ਧਾਰਮਿਕ ਰੰਗਤ ਦੇ ਕੇ ਕਬਜ਼ਾ ਕਰ ਲਿਆ। ਇਹ ਗੱਲਾਂ #ਵਿਜੇ_ਕੁਮਾਰ ਸੇਤੀਆ ਪੁੱਤਰ ਕਰਮ ਚੰਦ ਸੇਤੀਆ ਨੇ ਅੱਜ ਪ੍ਰੈਸ ਕਲੱਬ ਗੁਰੂਹਰਸਹਾਏ ਵਿਖੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ ਸਾਂਝੀਆਂ ਕੀਤੀਆਂ।
ਵਿਜੇ ਕੁਮਾਰ ਸੇਤੀਆ ਨੇ ਦੱਸਿਆ ਕਿ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਾਡੇ ਪਿਤਾ ਕਰਮ ਚੰਦ ਨੂੰ ਪਿੰਡ ਬਾਦਲ ਕੇ ਉਤਾੜ ਵਿਖੇ ਘਰ ਲੲੀ ਦੋ ਕਨਾਲ ਜਮੀਨ ਅਲਾਟ ਹੋਈ ਸੀ ਤੇ ਕੁਝ ਸਮੇਂ ਬਾਅਦ ਮੇਰੇ ਪਿਤਾ ਨੇ ਨਾਲ ਲੱਗਦੀ 15 ਮਰਲੇ ਜ਼ਮੀਨ ਹੋਰ ਖਰੀਦ ਕੇ ਇਸ ਵਿਚ ਘਰ ਉਸਾਰ ਲਿਆ। ਪਿਛਲੇ ਦਿਨੀਂ ਪਿੰਡ ਦੇ ਹੀ ਕੁਝ ਬੰਦਿਆਂ ਨੇ ਸਾਡੇ ਘਰ ਉਪਰ ਸਾਡੀ ਗੈਰ-ਹਾਜ਼ਰੀ ਵਿਚ ਕਬਜ਼ਾ ਕਰਨ ਦੀ ਨੀਯਤ ਨਾਲ ਧਾਰਮਿਕ ਰੰਗਤ ਦੇ ਕੇ ਰਾਤੋ-ਰਾਤ ਸਾਡੇ ਬੰਦ ਪਏ ਘਰ ਵਿੱਚ ਵੜ ਕੇ ਨਿਸ਼ਾਨ ਸਾਹਿਬ ਲਗਾ ਦਿੱਤਾ ਤੇ ਸਾਡਾ ਸਮਾਨ ਵੀ ਘਰ ਵਿੱਚੋਂ ਕੱਢ ਕੇ ਕੁਝ ਤਾਂ ਖੁਰਦ-ਬੁਰਦ ਕਰ ਦਿੱਤਾ ਤੇ ਬਾਕੀ ਓਥੇ ਹੀ ਸੁੱਟ ਦਿੱਤਾ ਤੇ ਫਿਰ ਅਗਲੀ ਰਾਤ ਉਹਨਾਂ ਨੇ ਸਾਡੇ ਘਰ ਅੰਦਰ ਵੜ ਕੇ ਸ੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਦਿੱਤਾ। ਵਿਜੇ ਸੇਤੀਆ ਨੇ ਦੱਸਿਆ ਕਿ ਇਸ ਸੰਬੰਧੀ ਅਸੀਂ ਥਾਣਾ ਅਮੀਰ ਖ਼ਾਸ ਵਿਖੇ ਲਿਖ਼ਤੀ ਸ਼ਕਾਇਤ ਵੀ ਦੇ ਦਿੱਤੀ ਹੈ ਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਸ ਸੰਬੰਧੀ ਲਿਖ਼ਤੀ ਪੱਤਰ ਰਾਹੀਂ ਸੂਚਨਾ ਦਿੱਤੀ ਗਈ ਹੈ ।
ਇਸ ਮਾਮਲੇ ਸਬੰਧੀ ਕੋਈ ਕਾਰਵਾਈ ਨਾ ਹੁੰਦੀ ਵੇਖ ਤੇ ਧਾਰਮਿਕ ਮਸਲਾ ਹੋਣ ਕਰਕੇ ਇਸ ਦੀ ਸੂਚਨਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਵੀ ਦਿੱਤੀ ਜਾ ਚੁੱਕੀ ਹੈ ਮਾਨਯੋਗ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਐਸਡੀਐਮ ਜਲਾਲਾਬਾਦ ਨੂੰ ਸੌਂਪ ਦਿੱਤੀ ਹੈ। ਵਿਜੇ ਕੁਮਾਰ ਸੇਤੀਆ ਨੇ ਭਰੇ ਮਨ ਨਾਲ ਕਿਹਾ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਉਹ ਸਾਨੂੰ ਘਰ ਅੰਦਰ ਵੜਨ ਨਹੀਂ ਦੇ ਰਹੇ ਤੇ ਸਾਨੂੰ ਜਾਨੋਂ ਦੀਆਂ ਧਮਕੀਆਂ ਦੇ ਰਹੇ ਹਨ।
ਉਹਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਤੋਂ ਸਾਡਾ ਘਰ ਖ਼ਾਲੀ ਕਰਵਾ ਕੇ ਸਾਨੂੰ ਕਬਜ਼ਾ ਦਵਾਇਆ ਜਾਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੁਰੂਦੁਆਰਾ ਸਾਹਿਬ ਵਿਖੇ ਪ੍ਰਕਾਸ਼ਮਾਨ ਕੀਤਾ ਜਾਵੇ। ਤੇ ਇਨ੍ਹਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਸਾਡੇ ਘਰ ਉਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਬਣਾ ਕੇ ਕਬਜ਼ਾ ਕੀਤਾ ਹੈ ਉਨ੍ਹਾਂ ਉੱਪਰ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ।

ਜਦੋਂ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮੈਨੂੰ ਵਿਜੈ ਕੁਮਾਰ ਸੇਤੀਆ ਨੇ ਸੂਚਨਾ ਦਿੱਤੀ ਸੀ ਕਿ ਸਾਡੀ ਗ਼ੈਰ-ਹਾਜ਼ਰੀ ਵਿਚ ਸਾਡੇ ਹੀ ਮਾਲਕੀ ਵਾਲੇ ਘਰ ਅੰਦਰ ਪਿੰਡ ਦੇ ਕੁਝ ਬੰਦਿਆਂ ਨੇ ਨਿਸਾਨ ਸਾਹਿਬ ਲਾਹ ਦਿੱਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਕਬਜ਼ਾ ਕਰ ਲਿਆ ਹੈ ਸੇਤੀਆ ਨੇ ਇਹ ਵੀ ਦੱਸਿਆ ਸੀ ਕਿ ਇਸ ਮਾਮਲੇ ਦੀ ਜਾਣਕਾਰੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇ ਦਿੱਤੀ ਹੈ । ਜਥੇਦਾਰ ਮੋਠਾਂਵਾਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਕਰ ਰਹੀ ਹੈ ਜੋ ਵੀ ਸਚਾਈ ਹੋਵੇਗੀ ਉਹ ਸਾਹਮਣੇ ਲਿਆਂਦੀ ਜਾਵੇਗੀ ਤੇ ਦੋਸ਼ੀਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ।

https://youtu.be/ZZBjQAvqrfs
13/05/2022

https://youtu.be/ZZBjQAvqrfs

Bhagwant Mann to Punjabi Singers No new taxes in Punjab budget Says Harpal Singh CheemaTheft of electricityPunjab Teachers Fight For Free LunchNEWS THAT MATT...

https://youtu.be/RdfgJjK0Wts
06/05/2022

https://youtu.be/RdfgJjK0Wts

Amit Shah announcement, The law will come againBig Update about Patiala Incident Punjab issues guidelines for running govt schools in double shiftPunjab govt...

25 APRILਪ੍ਰੈਸ ਕਲੱਬ (ਰਜਿ)ਗੁਰੂਹਰਸਹਾਏ ਦੀ ਸਰਵਸੰਮਤੀ ਨਾਲ ਹੋਈ ਚੋਣ  #ਸਤਪਾਲ_ਥਿੰਦ_ਬਣੇ_ਪ੍ਰਧਾਨ          ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ...
25/04/2022

25 APRIL
ਪ੍ਰੈਸ ਕਲੱਬ (ਰਜਿ)ਗੁਰੂਹਰਸਹਾਏ ਦੀ ਸਰਵਸੰਮਤੀ ਨਾਲ ਹੋਈ ਚੋਣ
#ਸਤਪਾਲ_ਥਿੰਦ_ਬਣੇ_ਪ੍ਰਧਾਨ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਵਸੰਮਤੀ ਨਾਲ ਪ੍ਰੈਸ ਕਲੱਬ ਗੁਰੂਹਰਸਹਾਏ ਨੇ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਇਸ ਵਾਰ ਨਵੇਂ ਪ੍ਰਧਾਨ ਦੀ ਜ਼ਿਮੇਵਾਰੀ #ਸਤਪਾਲ ਥਿੰਦ ਨੂੰ ਦਿੱਤੀ ਗਈ। ਇਸੇ ਤਰ੍ਹਾਂ ਮੁਕੇਸ਼ ਗੁਪਤਾ ਨੂੰ ਚੇਅਰਮੈਨ,
ਹਰਚਰਨ ਸਿੰਘ ਸੰਧੂ ਨੂੰ ਜਨਰਲ ਸਕੱਤਰ,ਉਪ ਪ੍ਰਧਾਨ ਸ਼ਮਿੰਦਰਪਾਲ ਸੋਢੀ,ਮੀਤ ਪ੍ਰਧਾਨ ਜੱਸਾ ਮੋਗਾਂ, ਸਰਪ੍ਰਸਤ ਮਨਦੀਪ ਸਿੰਘ ਸੋਢੀ, ਕੈਸ਼ੀਅਰ ਰਵਿੰਦਰ ਭੰਡਾਰੀ ਤੇ ਰਵੀ ਮੋਗਾ ਨੂੰ ਕਲੱਬ ਦਾ ਸਲਾਹਕਾਰ ਲਾਇਆ ਗਿਆ ਹੈ। ਨਵੀਂ ਬਣੀ ਟੀਮ ਨੇ ਕਲੱਬ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਕਹੀ।
ਇਸ ਮੌਕੇ ਕਲੱਬ ਦੇ ਮੈਂਬਰ ਪਵਨ ਕੰਧਾਰੀ, ਦਲਜੀਤ ਸਿੰਘ ਕਪੂਰ, ਵਿਜੇ ਹਾਂਡਾ, ਸੁਰਿੰਦਰ ਪਾਲ ਸਿੰਘ ਪੁਪਨੇਜਾ ਹਾਜ਼ਰ ਸਨ।

16 APRILਚੰਡੀਗੜ੍ਹ: ਅੱਜ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਭਗਵੰਤ ਮਾਨ ਸਰਕਾਰ (Bhagwant Mann government) ਨੇ ਪੰਜਾਬ ਵਿੱਚ 300 ਯੂਨਿਟ ਮੁਫ਼ਤ ...
16/04/2022

16 APRIL
ਚੰਡੀਗੜ੍ਹ: ਅੱਜ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਭਗਵੰਤ ਮਾਨ ਸਰਕਾਰ (Bhagwant Mann government) ਨੇ ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। 1 ਜੁਲਾਈ ਤੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਇਸ ਐਲਾਨ ਤੋਂ ਬਾਅਦ ‘ਆਪ’ ਸਰਕਾਰ ਨੇ ਆਪਣਾ ਪਹਿਲਾ ਚੋਣ ਵਾਅਦਾ ਪੂਰਾ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਅੱਜ ਯਾਨੀ ਸ਼ਨੀਵਾਰ ਨੂੰ ਆਪਣੇ ਸ਼ਾਸਨ ਦਾ ਇੱਕ ਮਹੀਨਾ ਪੂਰਾ ਕਰੇਗੀ।

ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਪੰਜਾਬ ਦੇ ਸਾਰੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ (300 units of free electricity) ਦਿੱਤੀ ਜਾਵੇਗੀ। ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਵੀ ਜਾਰੀ ਰਹੇਗੀ ਅਤੇ ਉਦਯੋਗਿਕ ਬਿਜਲੀ ਦੇ ਰੇਟ ਵੀ ਨਹੀਂ ਵਧਣਗੇ। ਜੇ 610 ਯੂਨਿਟ ਖਪਤ ਹੁੰਦੇ ਹਨ ਤਾਂ ਸਿਰਫ 10 ਯੂਨਿਟ ਦਾ ਬਿੱਲ ਹੀ ਆਏਗਾ। 31 ਦਸੰਬਰ 2021 ਤੱਕ 2 ਕਿੱਲੋਵਾਟ ਦਾ ਸਾਰਾ ਪਿਛਲਾ ਬਕਾਇਆ ਮਾਫ ਕੀਤਾ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਖਜ਼ਾਨਾ ਵੀ ਭਰੇਗਾ। ਦੱਸ ਦੇਈਏ ਕਿ ਭਗਵੰਤ ਮਾਨ ਅੱਜ ਚੰਡੀਗੜ੍ਹ ਪੁੱਜੇ ਹਨ, ਜਿੱਥੇ ਉਨ੍ਹਾਂ ਨੇ ਟਰਾਂਸਕੋ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ।

14 April ਰਾਮਗੜ੍ਹੀਆ ਅਕਾਲ ਜੱਥੇਬੰਦੀ ਪੰਜਾਬ ਵੱਲੋਂ ਐਸਐਸਪੀ ਫਿਰੋਜ਼ਪੁਰ ਸ.ਸੋਹਲ ਸਨਮਾਨਿਤ.... ਰਾਮਗੜ੍ਹੀਆ ਬਰਾਦਰੀ ਨੇ ਜਿਥੇ ਕਾਰਾਗਾਰੀ ਦੇ ਖੇ...
14/04/2022

14 April
ਰਾਮਗੜ੍ਹੀਆ ਅਕਾਲ ਜੱਥੇਬੰਦੀ ਪੰਜਾਬ ਵੱਲੋਂ ਐਸਐਸਪੀ ਫਿਰੋਜ਼ਪੁਰ ਸ.ਸੋਹਲ ਸਨਮਾਨਿਤ....
ਰਾਮਗੜ੍ਹੀਆ ਬਰਾਦਰੀ ਨੇ ਜਿਥੇ ਕਾਰਾਗਾਰੀ ਦੇ ਖੇਤਰ ਵਿਚ ਮੱਲਾਂ ਮਾਰੀਆਂ ਹਨ ਉਥੇ ਹੀ ਅੱਜ ਸਾਡੀ ਬਰਾਦਰੀ ਦੇ ਨੌਜਵਾਨ ਹੋਰ ਵੀ ਵੱਖੋ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਦੁਨੀਆ ਭਰ ਵਿੱਚ ਵੱਸਦੇ ਸਮੂਹ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਰਹੇ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਨਵਨਿਯੁਕਤ ਐਸ. ਐਸ. ਪੀ. ਸ.ਚਰਨਜੀਤ ਸਿੰਘ ਸੋਹਲ ਨੂੰ ਸਨਮਾਨਿਤ ਕਰਨ ਉਪਰੰਤ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਸੂਬਾ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਕਲਸੀ (ਗੁਰੂਹਰਸਹਾਏ)ਨੇ ਕੀਤਾ। ਉਹਨਾਂ ਦੱਸਿਆ ਕਿ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੇ ਆਦੇਸ਼ਾਂ ਅਨੁਸਾਰ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਰਾਮਗੜ੍ਹੀਆ ਬਰਾਦਰੀ ਦੇ ਅਫਸਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਦੇ ਚਲਦਿਆਂ ਅੱਜ ਉਸੇ ਲੜੀ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਨਵਨਿਯੁਕਤ ਐਸ. ਐਸ. ਪੀ. ਸਰਦਾਰ ਚਰਨਜੀਤ ਸਿੰਘ ਸੋਹਲ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸੁਖਮੰਦਰ ਸਿੰਘ ਕਲਸੀ, ਸਤਨਾਮ ਸਿੰਘ ਗਾਵੜੀ, ਅੰਗਰੇਜ ਸਿੰਘ ਗੁਰਚਰਨ ਸਿੰਘ, ਸੋਹਣਾਂ ਸਿੰਘ ਸੋਹਲ ,ਪਾਲਾ ਸਿੰਘ ਆਦਿ ਹਾਜ਼ਰ ਰਹੇ।
$

Address

Guru Har Sahai
Guru Har Sahai
152022

Telephone

+919814931530

Website

Alerts

Be the first to know and let us send you an email when Press Daljit Singh Kapoor posts news and promotions. Your email address will not be used for any other purpose, and you can unsubscribe at any time.

Share