Punjab news line

Punjab news line punjabnewsline, punjabnews

28/02/2024

ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ਲਗਾਤਾਰ ਸਿੱਖਿਆ ਦੇ ਨਵੇਂ ਮਿਆਰ ਛੋਹ ਰਹੀ ਹੈ- ਸਿੱਖਿਆ ਮੰਤਰੀ

05/09/2023

चांद पर इंसान को कब भेजेगा ISRO, साइंटिस्ट ने कही ये बात

26/02/2023

ਪਿੰਡ ਕਿੰਗਰਾ ਵਿਖੇ 28 ਫਰਵਰੀ ਨੂੰ ਕਰਵਾਏ ਜਾ ਰਿਹੈ ਵਾਲੀਬਾਲ ਟੂਰਨਾਮੈਂਟ ਵਿਚ ਟੀਮਾਂ ਨੂੰ ਸਮੇਂ ਸਿਰ ਪਹੁੰਚਣ ਦੀ ਕੀਤੀ ਅਪੀਲ

26/02/2023

ਇਨਸਾਫ਼ ਮੋਰਚਾ ਖ਼ਤਮ ਕਰਨ ਦਾ ਕੀਤਾ ਫ਼ੈਸਲਾ, ਉਲੀਕੇ ਦੋ ਵੱਡੇ ਪ੍ਰੋਗਰਾਮ, ਮੋਰਚਾ ਸੰਚਾਲਕ ਸੁਖਰਾਜ ਸਿੰਘ

26/02/2023

ਮਗਰਮੱਛ ਦੇ ਮੂੰਹ ਵਿਚ ਪਾਇਆ ਆਪਣਾ ਸਿਰ, ਫੇਰ ਕੀ ਹੋਇਆ ਦੇਖੋ ਵੀਡਿਓ

25/02/2023

ਸ਼੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਦੇਸ਼ ਭਰ ਵਿੱਚੋਂ ਨੰਬਰ ਇੱਕ ਬਣਾਉਣਾ ਮੇਰਾ ਮਕਸਦ ਹੈ: ਹਰਜੋਤ ਸਿੰਘ ਬੈਂਸ

25/02/2023

ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਬੱਲੂਆਣਾ ਤੋਂ ਜਲ ਸਪਲਾਈ ਸਕੀਮ ਦਾ ਕੀਤਾ ਉਦਘਾਟਨ

23/02/2023

ਜ਼ੀਰਾ ਫ਼ੈਕਟਰੀ ਬੰਦ ਕਰਨ ਦਾ ਮੁੱਖ ਮੰਤਰੀ ਦਾ ਐਲਾਨ ਸਿਰਫ਼ ਐਲਾਨ ਹੀ ਸਾਬਤ ਹੋਇਆ- ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਂਵਾਲਾ

23/02/2023

ਸਿਹਤ ਵਿਭਾਗ ਦੀ ਟੀਮ ਨੇ ਪਿੰਡ ਪੱਖੀ ਕਲਾਂ ਵਿਖੇ ਆਮ ਲੋਕਾਂ ਨੂੰ ਸਰਕਾਰੀ ਮੁਫਤ ਨਸ਼ਾ ਛੁਡਾਊ ਪ੍ਰੋਗਰਾਮ ਬਾਰੇ ਦਿੱਤੀ ਜਾਣਕਾਰੀ

22/02/2023

ਇਹ ਭਗਵੰਤ ਮਾਨ ਦੀ ਸਰਕਾਰ ਹੈ, ਰਿਸ਼ਵਤ ਲੈਣ ਵਾਲੇ ਨੂੰ ਕੋਈ ਮੁਆਫੀ ਨਹੀਂ- ਕੁਲਦੀਪ ਸਿੰਘ ਧਾਲੀਵਾਲ

22/02/2023

ਪੰਜਾਬ ਪੁਲਿਸ ਨੇ ਸਰਚ ਅਭਿਆਨ ਕਰਕੇ ਭਾਰੀ ਮਾਤਰਾ ਵਿੱਚ ਨਸ਼ਾ ਕੀਤਾ ਬਰਾਮਦ, 9 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

22/02/2023

ਤਲਵੰਡੀ ਚੌਂਕ ਪੁਲ ਹੇਠਾਂ ਬਣੇ ਅੰਡਰ ਬ੍ਰਿਜ ਚ ਲਾਈਟਾਂ ਨਾ ਹੋਣ ਕਾਰਨ ਨਸ਼ੇੜੀਆਂ ਦੇ ਹੌਸਲੇ ਹੋਏ ਬੁਲੰਦ

19/02/2023

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਟੂਰਨਾਮੈਂਟ ਦੌਰਾਨ ਸੰਬੋਧਨ ਕਰਦੇ ਹੋਏ

17/02/2023

CM ਮਾਨ ਆਮ ਲੋਕਾਂ ਲਈ ਰੇਤਾ ਸਸਤੇ ਭਾਅ ਦੇ ਵਧੀਆ ਮੁਹੱਈਆ ਕਰਵਾਉਣ ਲਈ ਖੱਡਾਂ ਚਾਲੂ ਕਰਵਾਉਂਦੇ ਹੋਏ

17/02/2023

ਸਰਕਾਰੀ ਨਰਸਰੀ ਤੇ ਕੇ ਜੀ ਸਕੂਲ ਚ ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਨੇ ਦੰਦਾਂ ਦੀ ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

16/02/2023

ਨਹਿਰਾਂ ਨੂੰ ਕੰਕਰੀਟ ਕਰਨ ਦੇ ਵਿਰੁੱਧ ਵਿਚ ਸਮਾਜ ਸੇਵੀ ਲੱਖਾ ਸਿਧਾਣਾ ਪਹੁੰਚੇ ਫ਼ਰੀਦਕੋਟ, ਸਰਕਾਰ ਨੂੰ ਕੀਤੇ ਸਵਾਲ

16/02/2023

CM ਮਾਨ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਨਵੀਂ ਤਕਨੀਕ ਦੀ ਜਾਣਕਾਰੀ ਲਈ ਤੇਲੰਗਾਨਾ ਡੈਮ ਦਾ ਨਿਰੀਖਣ ਕਰਦੇ ਹੋਏ

16/02/2023

ਪੰਜਾਬ ਸਰਕਾਰ ਨੇ ਪੰਜਾਬ ਦੇ 3 ਹੋਰ ਟੌਲ ਪਲਾਜ਼ੇ ਪੱਕੇ ਤੌਰ ‘ਤੇ ਕੀਤੇ ਬੰਦ, ਲੱਖਾਂ ਲੋਕਾਂ ਨੂੰ ਮਿਲੀ ਰਾਹਤ

25/11/2022

Deepgarh Kabaddi Tournament

10 ਸਤੰਬਰ ਨੂੰ ਬਿਜਲੀ ਬੰਦ ਰਹੇਗੀ ਫ਼ਰੀਦਕੋਟ- 10 ਸਤੰਬਰ ਦਿਨ ਸ਼ਨੀਵਾਰ 9 ਵਜੇ ਤੋਂ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਆਮ ਪਬਲਿਕ ਨੂੰ ਇਹ ਜਾਣਕਾਰੀ...
09/09/2022

10 ਸਤੰਬਰ ਨੂੰ ਬਿਜਲੀ ਬੰਦ ਰਹੇਗੀ
ਫ਼ਰੀਦਕੋਟ- 10 ਸਤੰਬਰ ਦਿਨ ਸ਼ਨੀਵਾਰ 9 ਵਜੇ ਤੋਂ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਆਮ ਪਬਲਿਕ ਨੂੰ ਇਹ ਜਾਣਕਾਰੀ ਦਿੰਦਿਆਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਹਰਜਿੰਦਰ ਸਿੰਘ.ਪੀ.ਐੱਸ ਪੀ.ਸੀ.ਐੱਲ. ਵੰਡ ਮੰਡਲ ਫਰੀਦਕੋਟ ਵੱਲੋਂ ਦੱਸਿਆ ਗਿਆ ਹੈ ਕਿ 220 ਕੇਵੀ ਸਬ ਸਟੇਸ਼ਨ ਸੰਧਵਾਂ ਤੋਂ 66 ਕੇ.ਵੀ ਫਰੀਦਕੋਟ ਲਾਈਨ ਦਾ ਕੰਮ ਕਰਨ ਲਈ 10 ਸਤੰਬਰ ਸਵੇਰੇ 9 ਵਜੇ ਤੋਂ 3 ਵਜੇ ਤੱਕ 66 ਕੇ.ਵੀ ਸਬ ਸਟੇਸ਼ਨ ਤਲਵੰਡੀ ਰੋਡ ਫਰੀਦਕੋਟ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਨਾਲ ਸ਼ਹਿਰ ਦੇ ਲਾਗਲੇ ਪੂਰਬੀ ਹਿੱਸੇ ਦੇ ਪਿੰਡਾਂ 'ਚ ਅਤੇ ਸ਼ਹਿਰੀ ਏਰੀਆ ਜਿਵੇਂ ਕਿ ਗਰੀਨ ਐਵੀਨਿਊ, ਬਲਬੀਰ ਬਸਤੀ, ਹਰਿੰਦਰਾ ਨਗਰ, ਡੋਗਰ ਬਸਤੀ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਮਾਉਂਟ ਲਿਟਰਾ ਜ਼ੀ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਅਧਿਆਪਕ ਦਿਵਸ ਫਰੀਦਕੋਟ, 5 ਸਤੰਬਰ -  ਫਰੀਦਕੋਟ ਦੀ ਨਾਮਵਰ ਵਿਦਿਅਕ ਸੰਸਥਾ ਮਾਉਂਟ ਲਿਟਰਾ ਜ਼...
05/09/2022

ਮਾਉਂਟ ਲਿਟਰਾ ਜ਼ੀ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਅਧਿਆਪਕ ਦਿਵਸ
ਫਰੀਦਕੋਟ, 5 ਸਤੰਬਰ - ਫਰੀਦਕੋਟ ਦੀ ਨਾਮਵਰ ਵਿਦਿਅਕ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਬਹੁਤ ਹੀ ਧੂਮਧਾਮ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਸਮਰਪਿਤ ਗੀਤ, ਡਾਂਸ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਗ੍ਰੀਟਿੰਗ ਕਾਰਡ ਅਤੇ ਪੋਸਟਰ ਬਣਾ ਕੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।

ਡੇਰਾ ਬਿਆਸ ਦੇ ਹਮਾਇਤੀਆਂ ਤੇ ਨਿਹੰਗ ਸਿੰਘਾਂ ਵਿਚਕਾਰ ਹੋਇਆ ਝਗੜਾ, ਕਈ ਜ਼ਖਮੀਅੰਮ੍ਰਿਤਸਰ, 4 ਸਤੰਬਰ – ਬਾਬਾ ਪਾਲਾ ਸਿੰਘ ਜੋ ਕਿ ਗਾਵਾਂ ਨੂੰ ਲੈ ਕ...
04/09/2022

ਡੇਰਾ ਬਿਆਸ ਦੇ ਹਮਾਇਤੀਆਂ ਤੇ ਨਿਹੰਗ ਸਿੰਘਾਂ ਵਿਚਕਾਰ ਹੋਇਆ ਝਗੜਾ, ਕਈ ਜ਼ਖਮੀ
ਅੰਮ੍ਰਿਤਸਰ, 4 ਸਤੰਬਰ – ਬਾਬਾ ਪਾਲਾ ਸਿੰਘ ਜੋ ਕਿ ਗਾਵਾਂ ਨੂੰ ਲੈ ਕੇ ਜਾਣੇ ਜਾਂਦੇ ਸਨ ਅਤੇ ਤਰਨਾ ਦਲ ਦੇ ਨਾਲ ਸੰਬੰਧ ਰੱਖਦੇ ਸਨ ਉਨ੍ਹਾਂ ਦੇ ਦਲ ਦੇ ਕੁਝ ਨਿਹੰਗ ਸਿੰਘ ਗਾਵਾਂ ਲੈ ਕੇ ਇਕ ਜਗ੍ਹਾ ਤੋਂ ਲੰਘ ਰਹੇ ਸਨ ਤਾਂ ਬਿਆਸ ਡੇਰਾ ਬਿਆਸ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਉਸ ਰਸਤੇ ਤੋਂ ਗਾਵਾਂ ਲੈ ਕੇ ਜਾਣ ਲਈ ਰੋਕਿਆ ਗਿਆ ਤਾਂ ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਕਰਾਰ ਹੋਈ ਅਤੇ ਵੱਡੀ ਗਿਣਤੀ ਵਿਚ ਇੱਟਾਂ ਰੋੜੇ ਅਤੇ ਗੋਲੀ ਚੱਲਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਹਾਲਾਂਕਿ ਦੋਵੇਂ ਧਿਰਾਂ ਵਿੱਚੋਂ ਕਿਸੇ ਵੀ ਧਿਰ ਦੇ ਬੰਦੇ ਦੀ ਮੌਤ ਨਹੀਂ ਦੱਸੀ ਜਾ ਰਹੀ ਪਰ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਹਨ। ਫਿਲਹਾਲ ਇਲਾਕੇ ਦੀ ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੀ ਪੁਲੀਸ ਵੱਲੋਂ ਇਹ ਮੰਨਿਆ ਗਿਆ ਹੈ ਕਿ ਦੋਵਾਂ ਧਿਰਾਂ ਵਿੱਚ ਆਪਸ ਵਿੱਚ ਕਾਫ਼ੀ ਵੱਡੀ ਤਕਰਾਰ ਹੋਈ ਹੈ।

ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਧਰਨਾ 5 ਸਤੰਬਰ ਨੂੰ ਫ਼ਰੀਦਕੋਟ, 4 ਸਤੰਬਰ (ਗੁਰਬਾਜ ਸਿੰਘ)...
04/09/2022

ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਧਰਨਾ 5 ਸਤੰਬਰ ਨੂੰ
ਫ਼ਰੀਦਕੋਟ, 4 ਸਤੰਬਰ (ਗੁਰਬਾਜ ਸਿੰਘ) - ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ. ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ 5 ਸਤੰਬਰ ਨੂੰ ਵੱਖ ਵੱਖ ਥਾਵਾਂ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਝੀਗਾਂ ਫਾਰਮਰ ਨਾਲ ਪਾਵਰਕਾਮ ਦੇ ਅਧਿਕਾਰੀਆਂ ਵੱਲੋ ਕੀਤੇ ਧੱਕੇ ਦੇ ਖਿਲਾਫ ਝੀਗਾਂ ਮੱਛੀ ਪਾਲਕਾਂ ਨੂੰ ਇਨਸਾਫ਼ ਦਿਵਾਉਣ ਲਈ,ਬਠਿੰਡੇ ਦੇ ਰਾਮਪੁਰਾ ਫੂਲ ਵਿਖੇ ਪਿੱਛਲੇ ਸਮੇਂ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਘਪਲੇਬਾਜ਼ੀ ਕਰਦੇ ਹੋਏ ਬਠਿੰਡਾ ਮਾਨਸਾ ਬਰਨਾਲਾ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਪਾਵਰਕਾਮ ਦੇ ਜੇਈਆ ਅਤੇ ਉਹਨਾਂ ਦੇ ਦਲਾਲਾਂ ਵੱਲੋਂ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਂ ਕੀਤੀਆਂ ਘਪਲੇਬਾਜ਼ੀਆਂ ਹਨ ਉਹਨਾਂ ਦੋਸ਼ੀ ਅਧਿਕਾਰੀਆਂ ਉੱਤੇ ਕਾਰਵਾਈ ਕਰਵਾਉਣ ਲਈ ਅਤੇ ਕਿਸਾਨਾਂ ਦੀਆਂ ਮੋਟਰਾਂ ਉਹਨਾਂ ਦੇ ਨਾਮ ਕਰਵਾਉਣ ਲਈ ਅਤੇ ਮੋਗਾ ਵਿਖੇ ਸਾਡੀ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਅਤੇ ਉਸ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਰੋਡ ਜਾਮ ਕੀਤੇ ਜਾ ਰਹੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋ ਹੀ ਲਗਾਇਆ ਜਾ ਸਕਦਾ ਹੈ ਕਿ ਸਾਡੀਆਂ ਧੀਆਂ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ ਅਤੇ ਘਰਾਂ ਵਿੱਚ ਵੜ ਕੇ ਸਾਡੀਆ ਧੀਆਂ ਦੀ ਇੱਜ਼ਤ ਨੂੰ ਹੱਥ ਪਾਇਆ ਜਾ ਰਿਹਾ ਹੈ ਅਤੇ ਇਨਸਾਫ ਲੈਣ ਲਈ ਤੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਕਰਵਾਉਣ ਲਈ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੂੰ ਪੁਲਸ ਪ੍ਰਸ਼ਾਸਨ ਦੀ ਨਕਾਮੀ ਹੀ ਕਿਹਾ ਜਾ ਸਕਦਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਘਰਾਂ ਵਿਚ ਵੜ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਅਤੇ ਘਰ ਦੇ ਬਾਹਰ ਖੜੀਆਂ ਸਾਡੀਆਂ ਧੀਆਂ ਭੈਣਾਂ ਭੈਣਾਂ ਦੀ ਗੁੰਡਿਆਂ ਵੱਲੋ ਬਾਹਾਂ ਫੜੀਆਂ ਜਾ ਰਹੀਆ ਹਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਗੁੰਡਾਗਰਦੀ ਕਰਨ ਵਾਲੇ ਲੋਕਾਂ ਦਾ ਹੀ ਸਾਥ ਦਿੱਤਾ ਜਾ ਰਿਹਾ ਹੈ ਅਤੇ ਘਰ ਵਿੱਚ ਵੜ ਕੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਉੱਤੇ 451 ਦਾ ਮੁਕੱਦਮਾ ਦਰਜ ਕਰਕੇ ਉਸ ਕੇਸ ਨੂੰ ਕਮਜ਼ੋਰ ਕਰਕੇ ਗੁੰਡਾਗਰਦੀ ਕਰਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਸਾਡੀ ਪੀੜਤ ਧੀ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਪੁਲਿਸ ਵੱਲੋਂ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਪੀੜਤ ਪਰਿਵਾਰ ਦੇ ਕੇਸ ਨੂੰ ਕਮਜ਼ੋਰ ਕਰਕੇ ਉਹਨਾਂ ਉੱਪਰ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਸਕੇ।

ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਅਤੇ ਬੇਕਸੂਰ ਪਰਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੋਗਾ ਨੂੰ ਛੁਡਾਉਣ ਲਈ ਅਤੇ ਦੋਸ਼ੀਆਂ ਉਪਰ ਕਾਰਵਾਈ ਕਰਵਾਉਣ ਲਈ ਪਹਿਲਾਂ ਹੀ ਮੋਗਾ ਦੇ ਸਿੱਟੀ 1 ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਜੋ ਬੇਦੋਸ਼ੇ ਕਿਸਾਨ ਉੱਪਰ ਦਰਜ ਮੁਕੱਦਮੇ ਨੂੰ ਰੱਦ ਕਰਵਾਇਆਂ ਜਾਂ ਸਕੇ ਅਤੇ ਦੋਸ਼ੀਆ ਉਪਰ ਕਾਰਵਾਈ ਕਰਵਾਈ ਜਾ ਸਕੇ। ਅੱਗੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ,ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਪੁਲਸ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਿਆ ਹੈ।

ਫਰੀਦਕੋਟ ਵਿੱਚ ਕਰਜ਼ੇ ਕਾਰਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ ਫਰੀਦਕੋਟ, 4 ਸਤੰਬਰ (ਗੁਰਬਾਜ ਸਿੰਘ)- ਪੰਜਾਬ 'ਚ ਆਏ ਦਿਨ ਕਿਸਾਨ ਖੁਦਕੁਸ਼ੀ ਦੇ ...
04/09/2022

ਫਰੀਦਕੋਟ ਵਿੱਚ ਕਰਜ਼ੇ ਕਾਰਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
ਫਰੀਦਕੋਟ, 4 ਸਤੰਬਰ (ਗੁਰਬਾਜ ਸਿੰਘ)- ਪੰਜਾਬ 'ਚ ਆਏ ਦਿਨ ਕਿਸਾਨ ਖੁਦਕੁਸ਼ੀ ਦੇ ਰਾਹ ਪੈ ਰਹੇ ਹਨ। ਸਰਕਾਰਾਂ ਵਲੋਂ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਹਰ ਦੂਜੇ ਜਾਂ ਤੀਜੇ ਦਿਨ ਕੋਈ ਕਿਸਾਨ ਕਰਜ਼ ਦੇ ਚੱਲਦਿਆਂ ਖੁਦਕੁਸ਼ੀ ਕਰ ਲੈਂਦਾ ਹੈ।
ਇਸ ਦੇ ਚੱਲਦਿਆਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਿਸ਼ਰੀਵਾਲਾ ਦੇ 42 ਸਾਲਾ ਕਿਸਾਨ ਰੇਸ਼ਮ ਸਿੰਘ ਵਲੋਂ ਕਰਜ਼ੇ ਦੇ ਚੱਲਦਿਆਂ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਸਿਰ 'ਤੇ ਕਰੀਬ 24 ਲੱਖ ਦਾ ਕਰਜ਼ ਸੀ।

ਪਿਛਲੀ ਕਾਂਗਰਸ ਸਰਕਾਰ ਵਲੋਂ 5 ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੀ ਸਕੀਮ 'ਚ ਵੀ ਉਕਤ ਮ੍ਰਿਤਕ ਕਿਸਾਨ ਦਾ ਨਾਮ ਨਹੀਂ ਆਇਆ ਸੀ। ਇਸ ਦੇ ਨਾਲ ਹੀ ਹੁਣ ਖ਼ਸਲ ਖ਼ਰਾਬ ਹੋਣ ਕਾਰਨ ਮ੍ਰਿਤਕ ਦੇ ਸਿਰ ਹੋਰ ਕਰਜ਼ਾ ਚੜ੍ਹ ਰਿਹਾ ਸੀ, ਜਿਸ ਕਾਰਨ ਉਸ ਵਲੋਂ ਖੁਦਕੁਸ਼ੀ ਕਰ ਲਈ ਗਈ।

ਅਭਿਸ਼ੇਕ ਬੱਚਨ ਦੀ ਫਿਲਮ ਦਸਵੀਂ OTT ਪਲੇਟਫਾਰਮ 'ਤੇ ਹੋ ਰਹੀ ਹੈ ਰਿਲੀਜ਼, ਫਿਲਮ ਦਾ ਟੀਜ਼ਰ ਕੀਤਾ ਰਿਲੀਜ਼ਮੁੰਬਈ-ਅਭਿਸ਼ੇਕ ਬੱਚਨ ਇੱਕ ਵਾਰ ਫਿਰ ਤੋ...
15/03/2022

ਅਭਿਸ਼ੇਕ ਬੱਚਨ ਦੀ ਫਿਲਮ ਦਸਵੀਂ OTT ਪਲੇਟਫਾਰਮ 'ਤੇ ਹੋ ਰਹੀ ਹੈ ਰਿਲੀਜ਼, ਫਿਲਮ ਦਾ ਟੀਜ਼ਰ ਕੀਤਾ ਰਿਲੀਜ਼

ਮੁੰਬਈ-ਅਭਿਸ਼ੇਕ ਬੱਚਨ ਇੱਕ ਵਾਰ ਫਿਰ ਤੋਂ ਧਮਾਲ ਮਚਾਉਣ ਲਈ ਤਿਆਰ ਹਨ। ਇਸ ਵਾਰ ਉਹ ਗੰਗਾ ਰਾਮ ਚੌਧਰੀ ਬਣ ਕੇ ਵਾਪਸ ਆਏ ਹਨ। ਅਭਿਸ਼ੇਕ ਦੀ ਫਿਲਮ ਦਸਵੀਂ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਇਹ ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਅਭਿਸ਼ੇਕ ਬੱਚਨ ਨੇ ਲਿਖਿਆ – 10ਵੀਂ ਦੀ ਪ੍ਰੀਖਿਆ ਲਈ ਇੱਕ ਵਿਦਿਆਰਥੀ ਵੱਲੋਂ ਦੂਜੇ ਵਿਦਿਆਰਥੀ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ, 10ਵੀਂ 7 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫਿਲਮ 'ਚ ਅਭਿਸ਼ੇਕ ਦੇ ਨਾਲ ਯਾਮੀ ਗੌਤਮ, ਨਿਮਰਤ ਕੌਰ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦਿਨੇਸ਼ ਵਿਜਾਨ ਅਤੇ ਬੇਕ ਮਾਈ ਕੇਕ ਫਿਲਮਜ਼ ਦੁਆਰਾ ਬਣਾਈ ਗਈ ਹੈ। ਇਸ ਦਾ ਨਿਰਦੇਸ਼ਨ ਤੁਸ਼ਾਰ ਜਲੋਟਾ ਨੇ ਕੀਤਾ ਹੈ।

Address

VPO/Dhiman Wali
Firozpur
151203

Alerts

Be the first to know and let us send you an email when Punjab news line posts news and promotions. Your email address will not be used for any other purpose, and you can unsubscribe at any time.

Videos

Share


Other News & Media Websites in Firozpur

Show All

You may also like