Sadi Dharti Sade Lok

Sadi Dharti Sade Lok ਸਾਨੂੰ Facebook YouTube ਅਤੇ Instagram ਉੱਤੇ Like ਅਤੇ Share ਕਰੋ
(2)

30/06/2024
30/06/2024

ਗੁਰਮਤਿ ਸਿਖਲਾਈ ਕੈਂਪ , ਮੱਲਾਂ ਵਾਲਾ ਖਾਸ ਤੋ ਲਾਇਵ

ਚੈਂਪੀਅਨਜ਼! ICC T20 ਵਿਸ਼ਵ ਕੱਪ ਜਿੱਤਣ 'ਤੇ ਟੀਮ ਇੰਡੀਆ ਨੂੰ ਢੇਰ ਸਾਰੀਆਂ ਵਧਾਈਆਂ! ਦੱਖਣੀ ਅਫ਼ਰੀਕਾ ਉੱਤੇ ਇਸ ਰੋਮਾਂਚਕ ਜਿੱਤ ਨਾਲ ਤੁਸੀਂ ਪੂਰ...
29/06/2024

ਚੈਂਪੀਅਨਜ਼!
ICC T20 ਵਿਸ਼ਵ ਕੱਪ ਜਿੱਤਣ 'ਤੇ ਟੀਮ ਇੰਡੀਆ ਨੂੰ ਢੇਰ ਸਾਰੀਆਂ ਵਧਾਈਆਂ! ਦੱਖਣੀ ਅਫ਼ਰੀਕਾ ਉੱਤੇ ਇਸ ਰੋਮਾਂਚਕ ਜਿੱਤ ਨਾਲ ਤੁਸੀਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ!
CHAMPIONS!

29/06/2024

ਚੈਂਪੀਅਨਜ਼!
ICC T20 ਵਿਸ਼ਵ ਕੱਪ ਜਿੱਤਣ 'ਤੇ ਟੀਮ ਇੰਡੀਆ ਨੂੰ ਢੇਰ ਸਾਰੀਆਂ ਵਧਾਈਆਂ! ਦੱਖਣੀ ਅਫ਼ਰੀਕਾ ਉੱਤੇ ਇਸ ਰੋਮਾਂਚਕ ਜਿੱਤ ਨਾਲ ਤੁਸੀਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ!
CHAMPIONS!

29/06/2024

ਵੈਸੇ ਠੀਕ ਆ 176 ਰੰਨ ਬਣਾ ਦਿੱਤੇ ਭਾਰਤ ਨੇ , ਕੀ ਲੱਗਦਾ ਹੁਣ ਜਿੱਤਾਂਗੇ ?

29/06/2024

ਭੈਣ ਬਲਜੀਤ ਕੌਰ ਮਖੂ ਨੂੰ ਅਸੀ ਸਾਰੇ ਇੱਕ ਮਹਿਲਾ ਕਿਸਾਨ ਆਗੂ ਦੇ ਤੌਰ ਤੇ ਜਾਣਦੇ ਹਾਂ ਪਰ ਜੋ ਉੱਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਹੋਇਆ ਫਿਰ ਵੀ ਆਪਣਾ ਪਰਿਵਾਰ ਤੇ ਬੱਚਿਆ ਨੂੰ ਸਾਂਭਿਆ ਇੱਕ ਸਲੂਟ ਤਾਂ ਬਣਦਾ ਭੈਣ ਲਈ , ਥੱਲੇ ਵੀਡਿਓ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਹੈ 🙏🏻
Sadi Dharti Sade Lok

29/06/2024

ਗੁਰਮਤਿ ਸਿਖਲਾਈ ਕੈਂਪ ਮੱਲਾਂ ਵਾਲਾ ਖਾਸ ਤੋ ਤਸਵੀਰਾਂ

28/06/2024

ਗੁਰਦਵਾਰਾ ਵਸਤੀ ਅਮਰ ਸਿੰਘ ਮੱਲਾਂ ਵਾਲਾ ਖਾਸ ਫ਼ਿਰੋਜ਼ਪੁਰ ਵਿਖੇ ਚੱਲ ਰਿਹਾ ਗੁਰਮਤਿ ਸਿਖਲਾਈ ਕੋਰਸ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ ਕਰਦੇ ਹਾਂ ।ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੀ ਸੂਝ-ਬੂਝ ਅ...
28/06/2024

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ ਕਰਦੇ ਹਾਂ ।ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੀ ਸੂਝ-ਬੂਝ ਅਤੇ ਬੀਰਤਾ ਨਾਲ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਇੱਕ ਸੰਗਠਿਤ ਤੇ ਮਜ਼ਬੂਤ ਖ਼ਾਲਸਾ ਰਾਜ ਦੀ ਉਸਾਰੀ ਕਰਵਾ ਕੇ ਸਿੱਖਾਂ ਨੂੰ ਇੱਕ ਸ਼ਕਤੀਸ਼ਾਲੀ ਜਥੇਬੰਦਕ ਅਤੇ ਰਾਜਨੀਤਕ ਕੌਮ ਵਿੱਚ ਬਦਲ ਦਿਤਾ ਸੀ, ਇਤਿਹਾਸ ਉਹਨਾਂ ਨੂੰ ਸਦਾ ਇੱਕ ਮਹਾਨ ਸ਼ਾਸਕ ਵਜੋਂ ਯਾਦ ਕਰਦਾ ਰਹੇਗਾ ।

28/06/2024

ਪੀਰ ਬਾਬਾ ਸੋਹਣੇ ਜੀ ਦੀ ਦਰਗਾਹ ਤੇ ਬਲਕਾਰ ਅਣਖੀਲਾ ਅਤੇ ਬੀਬਾ ਮਨਜਿੰਦਰ ਗੁਲਸ਼ਨ ਨੇ ਹਾਜ਼ਰੀ ਲਵਾਈ #ਮੇਲਾ

27/06/2024

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਵੱਲੋਂ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਉਤੇ ਕੀਤੀਆਂ ਇਤਿਹਾਸਕ ਤੱਥਾਂ ਤੇ ਸਚਾਈ ਰਹਿਤ ਟਿੱਪਣੀ ਉਤੇ ਪ੍ਰਤੀਕਰਮ ਕਰਦੇ ਹੋਏ ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ ਜੀ।

27/06/2024

ਗੁਰਮਤਿ ਸਿਖਲਾਈ ਕੈਂਪ ਦਿਨ ਤੀਜਾ , ਮੱਲਾਂ ਵਾਲਾ ਖਾਸ ਫ਼ਿਰੋਜ਼ਪੁਰ

27/06/2024

ਬਾਰਿਸ਼ ਦਾ ਦ੍ਰਿਸ਼ ਮੱਲਾਂ ਵਾਲਾ ਖਾਸ

ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁ...
26/06/2024

ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1606 ਈਸਵੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦ ਸਿਰਜਣਾ ਕੀਤੀ ਅਤੇ ਇਸਨੂੰ ਸੁਤੰਤਰ ਤੇ ਧਾਰਮਿਕ ਮਸਲਿਆਂ ‘ਤੇ ਹਰ ਤਰ੍ਹਾਂ ਦੇ ਫ਼ੈਸਲੇ ਲੈਣ ਦੇ ਸਮਰੱਥ ਬਣਾਇਆ।
Sadi Dharti Sade Lok

T-20 World Cup 2024 .. ਬੰਗਲਾਦੇਸ਼ ਨੂੰ ਹਰਾ ਕੇ ਅਫ਼ਗ਼ਾਨਿਸਤਾਨ ਨੇ Semi- Final ਵਿੱਚ ਬਣਾਈ ਜਗਾ
25/06/2024

T-20 World Cup 2024 ..
ਬੰਗਲਾਦੇਸ਼ ਨੂੰ ਹਰਾ ਕੇ ਅਫ਼ਗ਼ਾਨਿਸਤਾਨ ਨੇ Semi- Final ਵਿੱਚ ਬਣਾਈ ਜਗਾ

25/06/2024

12 ਰੋਜ਼ਾ (87ਵੇਂ ) ਦਸਤਾਰ , ਦੁਮਾਲਾ , ਸੁੰਦਰ ਲਿਖਾਈ ਮੁਕਾਬਲੇ ਚੜ੍ਹਦੀ ਕਲਾ ਨਾਲ ਹੋਏ ਸੰਪੰਨ ।

ਬੱਚਿਆਂ ਅਤੇ ਸੰਗਤਾਂ ਨੇ ਕੀਤੀ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ

24/06/2024

ਹਰਿਮੰਦਰ ਸਹਿਬ ਚ ਯੋਗਾ ਕਰਨ ਵਾਲੀ ਕੁੜੀ ਨੇ ਖੇਡਿਆ ਨਵਾਂ ਪੱਤਾ?
ਗੁਜਰਾਤ ਤੋਂ ਕਿਸਨੇ ਭੇਜਿਆ?
ਕਿਸਦੇ ਇਸ਼ਾਰੇ ਤੇ ਕੀਤਾ ਆਹ ਕੁਝ?

ਜਿਸ ਦਿਨ ਤੋਂ ਫੈਸ਼ਨ ਡਿਜ਼ਾਇਨਰ ਗੁਜਰਾਤੀ ਕੁੜੀ ਅਰਚਨਾ ਮਕਵਾਨਾ ਦਰਬਾਰ ਸਾਹਿਬ ਪ੍ਰਕਰਮਾ ਵਿਚ ਯੋਗਾ ਕਰਨ ਦੀਆਂ ਤਸਵੀਰਾਂ ਖਿੱਚਕੇ ਪੋਸਟ ਕੀਤੀਆਂ ਹਨ ਉ...
24/06/2024

ਜਿਸ ਦਿਨ ਤੋਂ ਫੈਸ਼ਨ ਡਿਜ਼ਾਇਨਰ ਗੁਜਰਾਤੀ ਕੁੜੀ ਅਰਚਨਾ ਮਕਵਾਨਾ ਦਰਬਾਰ ਸਾਹਿਬ ਪ੍ਰਕਰਮਾ ਵਿਚ ਯੋਗਾ ਕਰਨ ਦੀਆਂ ਤਸਵੀਰਾਂ ਖਿੱਚਕੇ ਪੋਸਟ ਕੀਤੀਆਂ ਹਨ ਉਸ ਦਿਨ ਤੋਂ ਇਕ ਬਹੁਤ ਸਾਰਥਿਕ ਵਿਚਾਰਧਾਰਿਕ ਚਰਚਾ ਸ਼ੁਰੂ ਹੋਈ ਹੈ, ਇਹ ਰੁਕਣੀ ਨਹੀਂ ਚਾਹੀਦੀ।
ਸਿੱਖਾਂ ਨੂੰ ਹਿੰਦੂਤਵ ਦਾ ਹਿੱਸਾ ਮੰਨਣ ਵਾਲਿਆਂ ਨੇ ਸੋਸ਼ਲ ਮੀਡੀਆ ਤੇ ਇਹ ਚਿੱਤਰ ਪੋਸਟ ਕਰਕੇ ਦੱਸਿਆ ਹੈ ਕਿ ਕਿਸੇ ਵੇਲੇ ਦਰਬਾਰ ਸਾਹਿਬ ਦੀ ਹਦੂਦ ਵਿਚ ਯੋਗਾ ਹੁੰਦਾ ਰਿਹਾ ਹੈ ਉਹ ਸਬੂਤ ਵਜੋਂ ਇਹ ਚਿੱਤਰ ਪੋਸਟ ਕਰ ਰਹੇ ਹਨ। ਸਿੱਖ ਸਮਝ ਵਾਲੇ ਬਹੁਤ ਆਦਮੀ ਇਸ ਚਿੱਤਰ ਨੂੰ ਝੂਠਾ ਅਤੇ ਗੁੰਮਰਾਹਕੁਨ ਕਹਿ ਰਹੇ ਹਨ। ਆਓ ਆਪਾਂ ਵਿਚਾਰ ਕਰੀਏ ਕਿ ਸੱਚ ਕੀ ਹੈ ?
ਇਹ ਚਿੱਤਰ ਬਿਲਕੁਲ ਝੂਠਾ ਜਾਂ ਗਲਤ ਨਹੀਂ ਹੈ। ਇਹ ਚਿੱਤਰ 19ਵੀਂ ਸਦੀ ਦੇ ਦੂਜੇ ਅੱਧ ਵਿਚ ਭਾਰਤੀ ਚਿੱਤਰਕਾਰ ਬਿਸ਼ਨ ਸਿੰਘ ਦਾ ਬਣਾਇਆ ਹੋਇਆ ਹੈ ਇਸ ਚਿੱਤਰਕਾਰ ਦੀਆਂ ਬਣਾਈਆਂ ਹੋਰ ਤਸਵੀਰਾਂ ਵੀ ਪ੍ਰਚੱਲਤ ਹਨ। ਇਸ ਤਸਵੀਰ ਵਿਚ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਕਈ ਯੋਗੀਆਂ ਨੂੰ ਯੋਗ ਕਰਦੇ ਹੋਏ ਦਿਖਾਇਆ ਗਿਆ ਹੈ। ਕਈ ਯਾਤਰੀਆਂ ਨੂੰ ਸੂਰਜ ਨਮਸਕਾਰ ਕਰਦੇ ਹੋਏ , ਬ੍ਰਾਹਮਣਾਂ ਨੂੰ ਪੰਚਾਂਗ ਲਿਖਦੇ , ਯਾਤਰੀਆਂ ਨੂੰ ਤਿਲਕ ਲਾਉਂਦੇ ਹੋਏ ਵੇਖ ਦਿਖਾਇਆ ਗਿਆ ਹੈ, ਇਕ ਬ੍ਰਹਮਣ ਸੰਖ ਪੂਰ ਰਿਹਾ ਹੈ।
ਇਹ ਚਿੱਤਰ ਉਸ ਸਮੇਂ ਦਾ ਸੱਚ ਹੈ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਵੀ ਮੂਰਤੀਆਂ ਸਥਾਪਿਤ ਹੋ ਚੁੱਕੀਆਂ ਸਨ। ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਹੱਥੋ ਨਿੱਕਲ ਚੁੱਕਿਆ ਸੀ। ਭਾਈ ਕਾਹਨ ਸਿੰਘ ਦੇ ਕਥਨ ਅਨੁਸਾਰ ਗੁਰਦਵਾਰਿਆਂ ਵਿਚ ਟੱਲ ਖੜਕਾਉਣੇ, ਆਰਤੀਆਂ ਕਰਨੀਆਂ ਯਾਨੀ ਕਿ ਸੱਭ ਸਨਾਤਨੀ ਮਤ ਵਾਲੇ ਕਰਮ ਸ਼ੁਰੂ ਹੋ ਗਏ ਸਨ। ਦਰਬਾਰ ਸਾਹਿਬ ਦੀਆਂ ਪੌੜੀਆਂ ਤੇ ਪ੍ਰਕਰਮਾ ਵਿਚ ਅਨੇਕ ਬ੍ਰਾਹਮਣ ਡਕੌਤ ਤੇ ਭਾਟੜੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲੈ ਕੇ ਬੈਠਦੇ ਸਨ ਤੇ ਹਰ ਯਾਤਰੀ ਪਾਸੋਂ ਕੌਡੀ, ਦਮੜੀ, ਧੇਲਾ ਜਾਂ ਪੈਸਾ ਮੂਰਤੀ ਦੇ ਨਾਂ ਉਤੇ ਹੋਰਨਾਂ ਹਿੰਦੂ ਤੀਰਥਾਂ ਵਾਂਗ ਉਗਰਾਹੁੰਦੇ ਸਨ। ਲਾਚੀ ਬੇਰੀ ਦੇ ਸਾਹਮਣੇ ਪ੍ਰਕਰਮਾ ਦੇ ਇਕ ਕਮਰੇ ਵਿਚ ਬਹੁ-ਭੁਜਾਂ ਵਾਲੀ ਇਕ ਹਿੰਦੂ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਜਿਸ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੂੰ ਨੰਗੇ ਪੈਰੀਂ ਬੜੀ ਅਧੀਨਗੀ ਨਾਲ ਖੜ੍ਹੇ ਵਿਖਾਇਆ ਗਿਆ ਸੀ।
ਸਿੰਘ ਸਭਾ ਲਹਿਰ ਦੇ ਅਸਰ ਹੇਠ ਇਸ ਸਿੱਖ ਵਿਰੋਧੀ ਰੀਤ ਵਿਰੁੱਧ ਆਵਾਜ਼ ਉੱਠਣ ਲੱਗੀ। ਸਿੰਘ ਸਭੀਏ, ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ, ਗਿਆਨੀ ਹੀਰਾ ਸਿੰਘ ਦਰਦ ਨੇ ਇਸ ਬਾਰੇ ਸਿੱਖਾਂ ਵਿਚ ਇਕ ਲਹਿਰ ਸ਼ੁਰੂ ਕੀਤੀ। ਦੂਕੇ ਪਾਸੇ ਹਿੰਦੂਆਂ ਨੇ ਵੀ ਸ਼ਾਰਾ ਸਾਰਾ ਜੋਰ ਲਾ ਕੇ ਦਰਬਾਰ ਸਾਹਿਬ ਨੂੰ ਹਿੰਦੂ ਮੰਦਰ ਵਾਂਗ ਚਲਾਉਣ ਦੀ ਮੁਹਿਮ ਚਲਾ ਲਈ ਸੀ। ਵੱਡਾ ਝਗੜਾ ਸ਼ੁਰੂ ਹੋ ਗਿਆ ਸੀ ਜਦੋਂ ਇਹ ਝਗੜਾ ਵਧਦਾ-ਵਧਦਾ ਅੰਗਰੇਜ਼ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਿਆ। ਡਿਪਟੀ ਕਮਿਸ਼ਨਰ ਨੇ ਪ੍ਰਕਰਮਾਂ ਵਿਚੋਂ ਮੂਰਤੀਆਂ ਵਿਚੋਂ ਚੁੱਕਣ ਦਾ ਹੁਕਮ ਦੇ ਦਿੱਤਾ। ਖੇਮ ਸਿੰਘ ਬੇਦੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗਦੈਲਾ ਲਾ ਕੇ ਬੈਠਦਾ ਸੀ, ਪ੍ਰੋ. ਗੁਰਮੁੱਖ ਸਿੰਘ ਨੇ ਉਸ ਦੇ ਹੇਠੋਂ ਗਦੈਲਾ ਖਿੱਚ ਕੇ ਸਰੋਵਰ ਵਿਚ ਸੁੱਟ ਦਿੱਤਾ। ਤਕੜਾ ਝਗੜਾ ਹੋਇਆ ।
ਹਿੰਦੂਆਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚੋਂ ਮੂਰਤੀਆਂ ਚੁੱਕਣ ਦਾ ਜ਼ਬਰਦਸਤ ਵਿਰੋਧ ਕੀਤਾ। ਆਰੀਆ ਸਮਾਜੀ ਭਾਵੇਂ ਮੂਰਤੀ ਪੂਜਾ ਦਾ ਵਿਰੋਧੀ ਸਨ ਪਰ ਦਰਬਾਰ ਸਾਹਿਬ ਤੋਂ ਮੂਰਤੀਆਂ ਚੁੱਕਣ ਦੀ ਉਸ ਨੂੰ ਬਹੁਤ ਤਕਲੀਫ਼ ਹੋਈ। ਆਰੀਆ ਸਮਾਜੀਆਂ ਨੇ 13 ਹਜ਼ਾਰ ਦਸਤਖ਼ਤ ਕਰਾ ਕੇ ਸਰਕਾਰ ਨੂੰ ਇਕ ਪਟੀਸ਼ਨ ਭੇਜ ਕੇ ਹਿੰਦੂ ਮੂਰਤੀਆਂ ਮੁੜ ਹਰਿਮੰਦਰ ਸਾਹਿਬ ਵਿਚ ਰੱਖਣ ਦੀ ਫ਼ਰਿਆਦ ਕੀਤੀ।
ਜਦੋਂ ਹਿੰਦੂਆਂ ਵੀ ਕੋਈ ਵਾਹ ਨਾ ਗਈ ਤਾਂ ਉਨ੍ਹਾਂ ਨੇ ਦਰਬਾਰ ਸਾਹਿਬ ਵਿਚੋਂ ਚੁਕਵਾਈਆਂ ਗਈਆਂ ਮੂਰਤੀਆਂ ਦਰਬਾਰ ਸਾਹਿਬ ਦੀ ਸ਼ਕਲ ਦਾ ਇਕ ਹੋਰ ਮੰਦਰ ਬਣਾਕੇ ਉਸ ਵਿਚ ਰੱਖ ਦਿੱਤੀਆਂ ਇਹ ਮੰਦਰ ਦਾ ਨਾਮ ਹੁਣ ਦੁਰਗਿਆਣਾ ਮੰਦਰ ਹੈ। ਇੱਥੋਂ ਹੀ ਇਕ ਹੋਰ ਸਿੱਖ ਲਹਿਰ ਚੱਲੀ ਜਿਸ ਵਿਚੋ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਸੋ ਬਿਸ਼ਨ ਸਿੰਘ ਦਾ ਬਣਾਇਆ ਇਹ ਚਿੱਤਰ ਬਿਲਕੁਲ ਸਹੀ ਹੈ ਸਾਨੂੰ ਇਹ ਹਿੰਮਤ ਦਿੰਦਾ ਹੈ ਕਿ ਅਸੀਂ ਕਿਨੇ ਔਖੇ ਸਮਿਆਂ ਵਿਚੋਂ ਲੰਘੇ ਹਾਂ। ਇਸ ਚਿੱਤਰ ਨੂੰ ਝੂਠਾ ਆਖਕੇ ਨਿੰਦਣ ਦੀ ਥਾਂ ਹਰ ਸਿੱਖ ਇਸ ਦਾ ਪ੍ਰਚਾਰ ਕਰੇ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ ਸੱਚਾਈ ਕੀ ਹੈ। -ਗੁਰਸੇਵਕ ਸਿੰਘ ਧੌਲਾ (ਸਿੱਖ ਰਵਿਊ ਪੰਨਾ)

20ਵੀਂ ਸਦੀ ਦੇ ਨਿਡਰ ਤੇ ਪੰਥਕ ਸੋਚ ਦੇ ਮਾਲਕ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੇ ਆਪਣੀ ਜਿੰਦਗੀ ਦੇ 50 ਸਾਲ ਸਿੱਖ ਕੌਮ ਦੀ ਅਗਵਾਈ ਕਰਦੇ ਹੋਏ ਖਾਲ...
24/06/2024

20ਵੀਂ ਸਦੀ ਦੇ ਨਿਡਰ ਤੇ ਪੰਥਕ ਸੋਚ ਦੇ ਮਾਲਕ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੇ ਆਪਣੀ ਜਿੰਦਗੀ ਦੇ 50 ਸਾਲ ਸਿੱਖ ਕੌਮ ਦੀ ਅਗਵਾਈ ਕਰਦੇ ਹੋਏ ਖਾਲਸਾ ਪੰਥ ਨੂੰ ਸਮਰਪਣ ਕੀਤੇ । ਮਾਸਟਰ ਜੀ ਪੂਰੀ ਜ਼ਿੰਦਗੀ ਪੰਜਾਬ ਦੇ ਇਤਿਹਾਸ ਦੀਆਂ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਦਾ ਅਨਿੱਖੜਵਾਂ ਅੰਗ ਰਹੇ । ਸਿੱਖ ਰਾਜਨੀਤੀ ਵਿਚ ਜਿੱਥੇ ਉਨ੍ਹਾਂ ਪੰਥ ਦੀ ਰਹਿਨੁਮਾਈ ਕੀਤੀ, ਉਥੇ ਸਿੱਖਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਗ੍ਰਾਮ ਵਿੱਚ ਵੀ ਪੂਰਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ । ਜਨਮ ਵਰ੍ਹੇਗੰਢ ਮੌਕੇ ਮਾਸਟਰ ਤਾਰਾ ਸਿੰਘ ਜੀ ਨੂੰ ਸਾਦਰ ਪ੍ਰਣਾਮ, ਆਓ ਅੱਜ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਆਪਸੀ ਮਤਭੇਦਾਂ ਤੋਂ ਉਪਰ ਉੱਠ ਕੇ ਪੰਥ ਪੰਜਾਬ ਦੇ ਭਲੇ ਤੇ ਚੜ੍ਹਦੀਕਲਾ ਲਈ ਇੱਕ-ਜੁੱਟ ਹੋ ਕੇ ਲੜਾਈ ਲੜੀਏ, ਇਹਦੇ ਵਿੱਚ ਹੀ ਸਭ ਦਾ ਭਲਾ ਹੈ । Sadi Dharti Sade Lok

24/06/2024

ਬਟਾਲਾ ਪੁਲਸ ਵੱਲੋਂ ਸ਼ੱਕੀ ਇਲਾਕਿਆਂ ‘ਚ ਕੀਤੀ ਗਈ ਰੇਡ , ਘਰਾਂ ਦੀ ਲਈ ਗਈ ਤਲਾਸ਼ੀ

24/06/2024

FIR ਦਰਜ ਹੋਣ ਮਗਰੋਂ ਦਰਬਾਰ ਸਾਹਿਬ ’ਚ ਯੋਗਾ ਕਰਨ ਵਾਲੀ ਕੁੜੀ ਦਾ ਭਰ ਆਇਆ ਮਨ... ਵਾਰ-ਵਾਰ ਮੰਗ ਰਹੀ ਮਾਫੀ.. Live ਹੋ ਕੇ ਸੁਣੋ ਕੀ ਬੋਲੀ ਅਰਚਨਾ ਮਕਵਾਨਾ

🎉 Just completed level 3 and am so excited to continue growing as a creator on Facebook!
23/06/2024

🎉 Just completed level 3 and am so excited to continue growing as a creator on Facebook!

23/06/2024

ਸ਼ੰਭੂ ਬਾਰਡਰ 'ਤੇ ਕਿਸਾਨਾਂ ਨਾਲ ਹੱਥੋਂਪਾਈ ਕਰਨ ਵਾਲਿਆਂ 'ਤੇ ਭੜਕੇ ਕਿਸਾਨ ਆਗੂ ਡੱਲੇਵਾਲ, ਲੀਡਰਾਂ ਖਿਲਾਫ਼ ਜਮ੍ਹ ਕੇ ਕੱਢੀ ਭੜਾਸ!Live

23/06/2024

ਬੀਜੇਪੀ ਦੇ ਗੁੰ/ਡਿ/ਆਂ ਵੱਲੋਂ ਸ਼ੰਭੂ ਮੋਰਚੇ ਦੀ ਸਟੇਜ ਉਤੇ ਕੀਤੇ ਹਮ/ਲੇ ਉੱਤੇ ਪ੍ਰਤੀਕਰਮ ਦਿੰਦੇ ਹੋਏ ਸੂਬਾ ਆਗੂ ਤੇ KMM ਕੋਆਰਡੀਨੇਟਰ ਸ. ਸਰਵਨ ਸਿੰਘ ਪੰਧੇਰ

Kangana Ranaut ਨੂੰ ਲੱਗਾ ਵੱਡਾ ਝਟਕਾ , ਹਾਈਕੋਰਟ ਦੇ ਵਕੀਲ ਨੇ ਭੇਜਿਆ ਨੋਟਿਸ
23/06/2024

Kangana Ranaut ਨੂੰ ਲੱਗਾ ਵੱਡਾ ਝਟਕਾ , ਹਾਈਕੋਰਟ ਦੇ ਵਕੀਲ ਨੇ ਭੇਜਿਆ ਨੋਟਿਸ

22/06/2024

ਓਸ ਮਾਂ ਨੂੰ ਕਿਥੋਂ ਆ 84 ਭੁੱਲਣੀ, ਜਿਦੇ ਪੁੱਤ ਦੀ ਖਤਾਨਾਂ ਵਿੱਚੋਂ ਲਾਸ਼ ਲੱਭੀ ਸੀ*
84 ਦੇ ਹਾਲਾਤਾਂ ਨੂੰ ਬਿਆਨ ਕਰਦਾ ਸਾਡਾ ਗੀਤ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ ਅਸੀਂ ਦੁਬਾਰਾ ਆਡੀਓ ਰਿਲੀਜ਼ ਕਰੀ ਏ ਦੋਸਤੋ ਸੁਣ ਕੇ ਕਰਿਓ ਸ਼ੇਅਰ ਸਪੋਟ ਧੰਨਵਾਦ ਜੀ ਤੁਹਾਡੀ ਆਪਣੀ *ਅਮਨ ਰੋਜ਼ੀ*
Sadi Dharti Sade Lok

22/06/2024

ਮੱਲਾਂ ਵਾਲਾ ਖਾਸ ਵਿਖੇ ਲਗਾਇਆਂ ਜਾ ਰਿਹਾ ਸਲਾਨਾ ਗੁਰਮਤਿ ਸਿਖਲਾਈ ਕੈਂਪ ਮਿਤੀ 25 ਤੋਂ 30 ਜੂਨ ਤੱਕ #ਗੁਰਮਤਿਕੈਂਪ #ਮੱਲਾਂਵਾਲਾਖਾਸ

21/06/2024

ਪਿੰਡ ਕੀਮੇ ਵਾਲਾ ਮਖੂ ਪੁਲ ਦੇ ਹਾਲਾਤ ਗੰਭੀਰ ਵੱਡੇ ਹਾਦਸੇ ਦਾ ਖ਼ਤਰਾ

21/06/2024

ਮੱਲਾਂ ਵਾਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਗਤਕਾ ਦਿਵਸ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 🚩

Address

Ferozepur Cantt
152021

Telephone

+919781620624

Website

Alerts

Be the first to know and let us send you an email when Sadi Dharti Sade Lok posts news and promotions. Your email address will not be used for any other purpose, and you can unsubscribe at any time.

Contact The Business

Send a message to Sadi Dharti Sade Lok:

Videos

Share


Other Ferozepur Cantt media companies

Show All