30/06/2024
ਪਸ਼ੂ ਪਾਲਣ ਵਿਭਾਗ ਦੇ ਕੱਚੇ ਦਰਜਾ ਚਾਰ ਮੁਲਾਜ਼ਮ ਕਰਨਗੇ ਜਲੰਧਰ ਵਿੱਚ ਰੈਲੀ
ਫਿਰੋਜ਼ਪੁਰ (ਅਨਮੋਲ ਰਤਨ)ਪਸ਼ੂ ਪਾਲਣ ਵਿਭਾਗ ਦੇ ਕੱਚੇ ਦਰਜਾ ਚਾਰ ਮੁਲਾਜ਼ਮਾਂ ਦੇ ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ ਖਾਲਸਾ ਨੇ ਪ੍ਰੈਸ ਨੂੰ ਇੱਕ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੀ ਅੱਜ ਉਹਨਾਂ ਦੀ ਸਟੇਟ ਬਾਡੀ ਅਤੇ ਸਾਰੇ ਹੀ ਜਿਲ੍ਹਾ ਪ੍ਰਧਾਨ ਦੀ ਇੱਕ ਕੌਲ ਕਾਨਫਰੰਸ ਮੀਟਿੰਗ ਹੋਈ ਜਿਸ ਵਿੱਚ ਬਹੁਤ ਸਾਰੇ ਭਰਾਵਾਂ ਨੇ ਭਾਗ ਲਿਆ ਮੀਟਿੰਗ ਦੇ ਵਿੱਚ ਪਿਛਲੇ 18 ਸਾਲਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਨਿਰਮਲ ਸਿੰਘ ਖਾਲਸਾ ਨੇ ਆਖਿਆ ਕਿ ਅੱਜ ਤੋਂ ਦੋ ਸਾਲ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਦੀ ਯੂਨੀਅਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਟ ਮੀਟਿੰਗ ਵਿੱਚ ਤੁਹਾਡੀ ਫਾਈਲ ਤੇ ਸਾਡਾ ਹਰਾ ਪੈਨ ਚੱਲੇਗਾ ਤੇ ਤੁਹਾਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਾਨੂੰ ਹੁਣ ਤੱਕ ਪੱਕਾ ਨਹੀਂ ਕੀਤਾ ਗਿਆ ਉਲਟਾ ਸਾਡਾ ਜੋ ਇਕ ਸਾਲ ਬਾਅਦ ਕੋਂਟਰੈਕਟਰ ਰੀਨਿਊ ਹੁੰਦਾ ਸੀ ਉਸ ਵਿੱਚ ਵੀ ਸਰਕਾਰ ਨੇ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਸਾਡਾ ਕਟਰੈਕਟ ਕੀਤਾ ਨਾ ਹੀ ਸਾਨੂੰ ਤਿੰਨ ਮਹੀਨਿਆਂ ਤੋਂ ਕੋਈ ਸੈਲਰੀ ਦਿੱਤੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਪਰ ਅੱਜ ਤੱਕ ਸਾਨੂੰ ਸੀਐਮ ਸਾਹਿਬ ਦੀ ਇੱਕ ਵੀ ਮੀਟਿੰਗ ਨਹੀਂ ਮਿਲੀ ਪੱਕੇ ਕਰਨ ਦਾ ਬਹੁਤ ਦੂਰ ਦੀ ਗੱਲ ਹੈ ਜਿਸ ਕਰਕੇ ਸਾਡੀ ਯੂਨੀਅਨ ਦੇ ਵਿੱਚ ਬਹੁਤ ਭਾਰੀ ਰੋਸ ਹੈ ਇਸ ਰੂਸ ਨੂੰ ਮੁੱਖ ਰੱਖਦੇ ਹੋਏ ਸਾਡੀ ਯੂਨੀਅਨ ਨੇ ਫੈਸਲਾ ਕੀਤਾ ਹੈ ਕੀ ਆਉਣ ਵਾਲੀ 30 ਤਰੀਕ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਕੱਚੇ ਦਰਜਾ ਚਾਰ ਮੁਲਾਜ਼ਮ ਜਲੰਧਰ ਵਿਖੇ ਬਹੁਤ ਰਹੇ ਹਨ ਜਿੱਥੇ ਕੇ ਜਿਮਨੀ ਚੋਣ ਹੋਣ ਜਾ ਰਹੀ ਹੈ ਉਥੇ ਪਹੁੰਚ ਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਅਤੇ ਆਪਣੀਆਂ ਮੰਗਾਂ ਮਨਵਾਉਣਗੇ ਅਗਰ ਸਰਕਾਰ ਉਹਨਾਂ ਦਾ ਕੋਈ ਹੱਲ ਨਹੀਂ ਕਰਦੀ ਜਾਂ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰਦੀ ਤਾਂ ਉਥੇ ਰੈਲੀ ਕਰਨ ਤੋਂ ਬਾਅਦ ਪੱਕਾ ਧਰਨਾ ਵੀ ਲੱਗ ਸਕਦਾ ਹੈ ਅਤੇ ਗੁਪਤ ਐਕਸ਼ਨ ਵੀ ਕੀਤੇ ਜਾਣਗੇ ਜਿਸ ਦੀ ਜਿੰਮੇਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ਅਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁਡੀਆਂ ਜਿੰਮੇਵਾਰ ਹੋਣਗੇ ਜਾਂ ਫਿਰ ਸਰਕਾਰ ਉਹਨਾਂ ਨਾਲ ਕੀਤੇ ਵਾਅਦੇ ਤੇ ਖਰੀ ਉਤਰੇ ਨਹੀਂ ਫਿਰ ਸਰਕਾਰ ਦੇ ਖਿਲਾਫ ਵੱਡੇ ਵੱਡੇ ਐਕਸ਼ਨ ਲਏ ਜਾਣਗੇ ਇਸ ਮੌਕੇ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਪੰਜਾਬ ਤੋਂ ਵਾਈਸ ਪ੍ਰਧਾਨ ਸੁਖਬੀਰ ਸਿੰਘ ਜੱਸੀ ਫਿਰੋਜ਼ਪੁਰ ਜਸਪਾਲ ਸਿੰਘ ਮਲੂਕਾ ਬਠਿੰਡਾ ਗੁਰਦੀਪ ਸਿੰਘ ਮੁਹਾਲੀ ਅਕਬਰ ਖਾਨ ਮਲੋਟ ਗੁਰਮੀਤ ਸਿੰਘ ਔਲਖ ਮੁਕਤਸਰ ਸਾਹਿਬ ਕੁਲਦੀਪ ਸਿੰਘ ਭੂੰਦੜ ਪਰਮਜੀਤ ਸਿੰਘ ਗੁਰਦਾਸਪੁਰ ਬਿਕਰਮ ਸਿੰਘ ਪਟਿਆਲਾ ਹਾਕਮ ਸਿੰਘ ਮਲੇਰਕੋਟਲਾ ਸਰਨਜੀਤ ਸਿੰਘ ਅੰਮ੍ਰਿਤਸਰ ਪਰਮਪਾਲ ਸਿੰਘ ਕਪੂਰਥਲਾ ਰਵੀ ਕੁਮਾਰ ਜਲੰਧਰ ਸਤਨਾਮ ਸਿੰਘ ਲੁਧਿਆਣਾ ਬੱਗਾ ਸਿੰਘ ਸੰਗਰੂਰ ਮੰਗਾ ਮਸੀਹ ਗੁਰਦਾਸਪੁਰ