Virsa Productions

Virsa Productions Virsa Productions Chandigarh
(32)

https://m.facebook.com/story.php?story_fbid=558076056514822&id=100069372971448&mibextid=qC1gEa
03/06/2023

https://m.facebook.com/story.php?story_fbid=558076056514822&id=100069372971448&mibextid=qC1gEa

ਇੰਦਰਾ ਗਾਂਧੀ ਤੇ ਧੀਰੇਂਦਰ ਬ੍ਰਹਮਚਾਰੀ !

ਅੱਲ੍ਹੜ ਤਾਂ ਨਹੀਂ ਕਹਿ ਸਕਦੇ ਪਰ ਫੇਰ ਵੀ ਬੇਹੱਦ ਜਵਾਨ ਸੀ ਉਸ ਸਮੇਂ "ਇੰਦਰਾ ਗਾਂਧੀ", ਦੇਸ਼ ਦੇ ਸਭ ਤੋਂ ਅਮੀਰ ਤੇ ਤਾਕਤਵਰ ਘਰ ਦੀ ਇਕਲੋਤੀ ਕੁੜੀ ਸੀ, ਆਪਹੁਦਰਾਪਨ ਤਾਂ ਆਉਣਾ ਹੀ ਸੀ, ਬਾਕੀ ਉਸਦੇ ਵਿਆਹੁਤਾ ਜੀਵਨ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਉਹ ਅਕਸਰ ਕਸ਼ਮੀਰ ਦੇ ਸ਼ਿਕਾਰਗੜ੍ਹ ਛੁੱਟੀਆਂ ਮਨਾਉਣ ਚਲੀ ਜਾਂਦੀ ਸੀ। 1957 ਦੇ ਆਸੇ-ਪਾਸੇ ਦੀ ਗੱਲ ਹੈ, ਧਰਤੀ ਦੇ ਸੁਰਗ ਕਸ਼ਮੀਰ ਦੀ ਇਸ ਰਮਣੀਕ ਥਾਂ ਤੇ ਉਹ ਇਕ ਉਚੀ ਜਿਹੀ ਥਾਂ ਤੇ ਬੈਠੀ ਕੋਈ ਕਿਤਾਬ ਪੜ੍ਹ ਰਹੀ ਸੀ। ਚਿੱਟੀ ਧੋਤੀ 'ਚ ਪੂਰਾ ਫੱਬਦਾ ਘੋੜੇ ਤੇ ਚੜਿਆ ਇਕ ਬੇਹੱਦ ਖੂਬਸੂਰਤ ਲੰਬਾ ਚੌੜਾ ਛੱਕ ਜਵਾਨ ਲੰਘ ਰਿਹਾ ਹੁੰਦੈ। ਸੰਤ ਟਾਈਪ ਦਿਸਦਾ ਇਹ ਨੋਜਵਾਨ ਸਕਿਓਰਿਟੀ ਆਲੇ ਨੂੰ ਪੁੱਛਦਾ ਹੈ, "ਇੰਦਰਾ ਗਾਂਧੀ ਹੀ ਹੈ ਨਾ, ਮੈਂ ਮਿਲਣਾ ਚਾਹੁੰਦਾ ਹਾਂ"। ਸਕਿਓਰਿਟੀ ਆਲਾ ਨਾਂਹ ਕਰ ਦਿੰਦਾ ਹੈ ਪਰ ਇੰਦਰਾ ਆਪ ਹੀ ਉਹਨੂੰ ਮਿਲਣ ਲਈ ਬੁਲਾ ਲੈਂਦੀ ਹੈ, ਉਸਨੂੰ ਜੋ ਆਪਣੇ-ਆਪ ਨੂੰ ਯੋਗਾ ਅਧਿਆਪਕ ਦੱਸਦਾ ਹੈ, ਜਿਸਦਾ ਅਸਲ ਨਾਮ ਸੀ ਧੀਰੇਂਦਰ ਚੌਧਰੀ ਜੋ ਬਾਅਦ 'ਚ ਧੀਰੇਂਦਰ ਬ੍ਰਹਮਚਾਰੀ ਬਣ ਗਿਆ ਸੀ।

ਕੌਣ ਸੋਚ ਸਕਦਾ ਸੀ ਕਿ ਬਿਹਾਰ ਦੇ ਮਧੁਬਨੀ ਦੇ ਆਮ ਘਰ 'ਚ ਜੰਮੇ, ਕਿਰਾਏ ਦੇ ਕਮਰੇ 'ਚ ਯੋਗ ਸਿਖਾਉਣ ਆਲੇ ਇਸ ਧੀਰੇਂਦਰ ਦੇ ਇੰਦਰਾ ਨਾਲ ਮਿਲਨ ਨੇਂ ਅੱਗੇ ਜਾ ਕੇ ਉਸਨੂੰ ਇੰਨਾ ਤਾਕਤਵਰ ਬਣਾਉਣਾ ਸੀ ਕਿ ਉਹ ਦੇਸ਼ ਦੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਤੈਅ ਕਰੇਗਾ। ਬਸ ਫੇਰ ਇਹ ਸ਼ਖਸ ਗਾਂਧੀ ਪਰਿਵਾਰ 'ਚ ਦੇਸ਼ ਦੀ ਰਾਜਨੀਤੀ 'ਚ ਅਜਿਹਾ ਵੜਿਆ ਕਿ ਕਦੇ ਨਹੀਂ ਨਿਕਲਿਆ। ਪਹਿਲਾਂ ਨਹਿਰੂ ਤੋਂ ਲੈਕੇ ਉਹ ਦੇਸ਼ ਦੇ ਵੱਡੇ ਵੱਡੇ ਲੀਡਰਾਂ ਦਾ ਯੋਗ ਟੀਚਰ ਬਣ ਗਿਆ। ਜਦੋਂ ਇੰਦਰਾ ਗਾਂਧੀ ਦੇ ਹੱਥ ਸੱਤਾ ਆਈ ਤਾਂ ਇਹ ਧੀਰੇਂਦਰ ਇੰਨਾ ਤਾਕਤਵਰ ਹੋ ਗਿਆ ਕਿ ਵੱਡੇ ਤੋਂ ਵੱਡੇ ਮੰਤਰੀ, ਨੌਕਰਸ਼ਾਹ, ਸਾਰੇ ਹੀ ਅਫ਼ਸਰ ਤੇ ਸਾਰਾ ਅਮਲਾ ਹੀ ੳਸਦੇ ਅਧੀਨ ਹੋ ਗਏ। ਹੁਣ ਸਰਕਾਰੀ ਸਰਪ੍ਰਸਤੀ ਕਾਰਨ ਉਸ ਕੋਲ ਆਪਣਾ ਨਿਜੀ ਹਵਾਈ ਜਹਾਜਾਂ ਦਾ ਪੂਰਾ ਜਖੀਰਾ ਤੇ ਇੱਥੋਂ ਤੀਕ ਕੇ ਆਪਣਾ ਨਿੱਜੀ ਹਵਾਈ ਅੱਡਾ ਵੀ ਸੀ, ਵੈਸੇ ਇੰਦਰਾ ਗਾਂਧੀ ਦੀ ਧੀਰੇਂਦਰ ਨਾਲ ਨਜ਼ਦੀਕੀ ਦਾ ਜਿਕਰ ਬਹੁਤ ਹੁੰਦਾ ਸੀ, ਸੱਚਾਈ ਕੀ ਹੈ ਆਪਾਂ ਨ੍ਹੀਂ ਜਾਣਦੇ ਪਰ ਹਾਂ ਇਕ ਇੰਟਰਵਿਊ 'ਚ ਇੰਦਰਾ ਨੇਂ ਆਪ ਕਿਹਾ ਸੀ, "ਯੋਗ ਗੁਰੂ ਜੀ 'ਚ ਅਜਿਹੀ ਜਬਰਦਸਤ ਚੁੰਬਕੀ ਤਾਕਤ ਹੈ ਕਿ ਮੈਂ ਖਿੱਚੀ ਚਲੀ ਜਾਂਦੀ ਹਾਂ"।

ਦਿਲੀ ਦੇ ਦਿਲ ਚ ਪਈਆਂ ਸਰਕਾਰੀ ਜ਼ਮੀਨਾਂ ਮੁਫ਼ਤ 'ਚ ਲਗਾਤਾਰ ਉਸਦੇ ਨਾਂ ਹੁੰਦੀਆਂ ਰਹੀਆਂ ਪਰ ਪੰਜਾਬ ਦਾ ਖੂਨ ਤਾਂ ਬਾਗੀ ਤਬੀਅਤ ਦਾ ਹੈ, ਇੰਦਰ ਕੁਮਾਰ ਗੁਜਰਾਲ ਮੰਤਰੀ ਸੀ। ਉਸਨੇ ਇਕ ਸਰਕਾਰੀ ਥਾਂ ਲਈ ਗੁਜਰਾਲ ਨੂੰ ਧਮਕਾਇਆ ਕਿ "ਜਗਾਹ ਮੇਰੇ ਨਾਂ ਕਰਦੇ ਨਹੀਂ ਤਾਂ ਮੈਂ ਤੈਨੂੰ ਮੰਤਰੀ ਹਟਾ ਦੇਣਾ", ਗੁਜਰਾਲ ਸਾਬ੍ਹ ਨੇਂ ਇੰਦਰਾ ਗਾਂਧੀ ਨੂੰ ਸ਼ਿਕਾਇਤ ਕੀਤੀ ਪਰ ਇੰਦਰਾ ਚੁੱਪ ਰਹੀ, ਅਗਲੇ ਦਿਨ ਜਦੋਂ ਗੁਜਰਾਲ ਸਾਬ੍ਹ ਆਪਣੇ ਦਫ਼ਤਰ ਪਹੁੰਚੇ ਤਾਂ ਉਹਨਾਂ ਦੀ ਥਾਂ ਤੇ ਕਿਸੇ ਹੋਰ ਮੰਤਰੀ ਦੇ ਆਡਰ ਉਹਨਾਂ ਦੇ ਟੇਬਲ ਤੇ ਆ ਚੁੱਕੇ ਸਨ । ਸਰਕਾਰ ਬਦਲੀ ਤਾਂ ਧੀਰੇਂਦਰ ਤੇ ਸ਼ਿਕੰਜਾ ਕੱਸਿਆ ਗਿਆ ਪਰ ਫੇਰ 1980 'ਚ ਇੰਦਰਾ ਦੀ ਵਾਪਸੀ ਹੋ ਗਈ ਤੇ ਧੀਰੇਂਦਰ ਤੇ ਲੱਗੇ ਦੋਸ਼ ਵਾਪਸ ਲੈ ਕੇ ਦੋਸ਼ਮੁਕਤ ਕਰ ਦਿੱਤਾ ਗਿਆ। ਇਸੇ ਸਾਲ ਸੰਜੈ ਗਾਂਧੀ ਦੀ ਹਵਾਈ ਹਾਦਸੇ 'ਚ ਮੌਤ ਹੋ ਗਈ ਤੇ ਜਿਸ ਜਹਾਜ 'ਚ ਸੰਜੈ ਦੀ ਮੌਤ ਹੋਈ ਸੀ ਉਹ ਜਹਾਜ ਇਸੇ ਧੀਰੇਂਦਰ ਦਾ ਇਹ ਦੱਸਿਆ ਹੈ, 'ਵੀ ਕ੍ਰਿਸ਼ਨ ਅਨੰਤ' ਨੇਂ। ਸੰਜੈ ਦੇ ਸਸਕਾਰ ਸਮੇਂ ਸਾਰਾ ਕੰਮਕਾਜ ਧੀਰੇਂਦਰ ਨੇਂ ਹੀ ਸੰਭਾਲ ਰੱਖਿਆ ਸੀ। ਸੰਜੈ ਦੀ ਘਰਵਾਲੀ ਮੇਨਕਾ ਗਾਂਧੀ ਨੂੰ ਇੰਦਰਾ ਦੇ ਘਰੋਂ ਕੱਢਣ 'ਚ ਵੀ ਜਨਾਬ ਹੁਰਾਂ ਦਾ ਸਿੱਧਾ ਯੋਗਦਾਨ ਦੱਸਿਆ ਜਾਂਦਾ ਹੈ।

ਖੁਸ਼ਵੰਤ ਸਿੰਘ ਦਾ ਇਕ ਨਾਵਲ ਹੈ "ਸਮੁੰਦਰ ਕੀ ਲਹਰੋ ਮੇਂ" ਪੜ੍ਹਨ ਦੀ ਖੇਚਲ ਕਰਿਓ ਇਸੇ ਧੀਰੇਂਦਰ ਬਾਰੇ ਅਸਲੀਅਤ ਬਿਆਨ ਕਰਦਾ ਹੈ। ਫੇਰ ਰਜੀਵ ਗਾਂਧੀ ਦੀ ਤਾਕਤ ਵਧਣ ਦੇ ਨਾਲ ਹੀ ਧੀਰੇਂਦਰ ਦੀ ਪਾਵਰ ਘੱਟਦੀ ਗਈ। ਅੱਤ ਤੇ ਅੰਤ 'ਚ ਟਿੱਪੀ ਤੇ ਅੱਧਕ ਦਾ ਹੀ ਫਰਕ ਹੁੰਦੈ, ਕਸ਼ਮੀਰ 'ਚ ਇਸਦੀ ਇਕ ਬੰਦੂਕ ਆਲੀ ਫੈਕਟਰੀ ਸੀ 'ਸ਼ਿਵਾ' ਪਰ ਉਥੇ ਕੰਮ ਹੋਰ ਹੀ ਚੱਲਦਾ ਸੀ। ਫਾਰੂਕ ਅਬਦੁੱਲਾ ਨੇਂ ਛਾਪਾ ਠੋਕਿਆ ਤਾਂ 500 ਤੋਂ ਉਪਰ ਵਿਦੇਸ਼ੀ ਹਥਿਆਰ ਨਿਕਲ ਗਏ ਪਰ ਇੰਦਰਾ ਮੈਡਮ ਦੀ ਮਿਹਰ ਸਦਕਾ ਇਹ ਫੇਰ ਬੱਚ ਗਿਆ। ਫੇਰ ਇਸਦਾ ਦੂਰਦਰਸ਼ਨ ਤੇ ਚੱਲਦਾ ਯੋਗਾ ਆਲਾ ਪ੍ਰੋਗਰਾਮ ਚਿੱਤਰਹਾਰ ਵਿਚਾਲੇ ਅੜਦਾ ਸੀ, ਉਹ ਵੀ ਰਜੀਵ ਗਾਂਧੀ ਨੇਂ ਬੰਦ ਕਰਵਾ ਦਿੱਤਾ। ਤੇ ਅਖੀਰ 1984 'ਚ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤੇ ਇੱਡੇ ਨਜ਼ਦੀਕੀ ਤਾਕਤਵਰ ਬੰਦੇ ਨੂੰ ਇੰਦਰਾ ਗਾਂਧੀ ਦੀ ਲਾਸ਼ ਆਲੇ ਥੜੇ ਤੋਂ ਵੀ ਥੱਲੇ ਲਾਹ ਦਿੱਤਾ ਗਿਆ ਤੇ ਰਜੀਵ ਹੁਣ ਪ੍ਰਧਾਨ ਮੰਤਰੀ ਸੀ ਤਾਂ ਪ੍ਰਧਾਨ ਮੰਤਰੀ ਦਫ਼ਤਰ ਤੇ ਘਰ ਦੇ ਦਰਵਾਜ਼ੇ ਉਸ ਲਈ ਹਮੇਸ਼ਾ ਖਾਤਰ ਬੰਦ ਹੋ ਗਏ।

ਉਸਦੇ ਸੁਪਨੇ ਬਹੁਤ ਵੱਡੇ ਸੀ ਪਰ ਹੁਣ ਸੁਪਨੇ-ਸੁਪਨੇ ਹੀ ਰਹਿ ਗਏ ਤੇ ਕੁੱਝ ਸਾਲਾਂ ਬਾਅਦ ਭਾਰਤ ਦੇ ਰਾਜਪੁਤਿਨ (ਰੂਸ ਦਾ ਸੁਪਰ ਤਾਂਤਰਿਕ) ਵਜੋਂ ਜਾਣੇੰ ਜਾਂਦੇ, ਧੀਰੇਂਦਰ ਬ੍ਰਹਮਚਾਰੀ ਦੀ ਮੌਤ ਇਕ ਹਵਾਈ ਜਹਾਜ ਹਾਦਸੇ 'ਚ ਹੋ ਗਈ ਤੇ ਜੋ ਬਿਲਡਿੰਗਾਂ ਇਸਨੇ ਬਣਾਈਆਂ ਸੀਂ, ਸਭ ਖੰਡਰ 'ਚ ਤਬਦੀਲ ਹੋ ਗਈਆਂ ਤੇ ਜਿਆਦਾਤਰ ਸਰਕਾਰੀ ਥਾਂਵਾਂ ਸਰਕਾਰ ਨੇ ਆਪਣੇ ਕਬਜੇ 'ਚ ਲੈ ਲਈਆਂ। ਸੋ ਸਾਥਿਓ ਜਿਵੇਂ ਆਪਾਂ ਹੁਣ ਦੀ ਸਰਕਾਰ ਦੀਆਂ ਆਪਹੁਦਰੀਆਂ ਦੇਖ ਰਹੇ ਹਾਂ, ਇਹ ਵੀ ਪਹਿਲਾਂ ਆਲਿਆਂ ਤੋਂ ਹੀ ਸਿੱਖੇ ਨੇਂ, ਜਿਸ ਕੋਲ ਤਾਕਤ ਹੋਵੇ ਉਹ ਕਦੇ ਘੱਟ ਨਹੀਂ ਗੁਜਾਰਦਾ, ਜਿਸ ਕੋਲ ਡਾਂਗ ਹੁੰਦੀ ਹੈ ਮੱਝ ਹਮੇਸ਼ਾ ਉਸੇ ਦੀ ਹੁੰਦੀ ਹੈ। ਖੁਸ਼ਵੰਤ ਸਿੰਘ, ਮਲੋਏ ਕ੍ਰਿਸ਼ਨ ਧਰ, ਦਿਲੀਪ ਬੋਬ ਤੇ ਵੀ ਕ੍ਰਿਸ਼ਨ ਅਨੰਤ ਵਰਗੇ ਨਿਰਪੱਖ ਲੇਖਕਾਂ ਨੇਂ ਅਜਿਹੇ ਕੌੜੇ ਸੱਚ ਆਪਣੀਆਂ ਕਿਤਾਬਾਂ 'ਚ ਲਿਖਕੇ ਸਾਡੇ ਦੇਸ਼ ਦੇ ਰਾਜਨੇਤਾਵਾਂ ਦੀ ਅਸਲ ਨੰਗੀ ਤਸਵੀਰ ਦਿਖਾਉਣ ਦਾ ਜੋ ਕੰਮ ਕੀਤਾ ਹੈ ਉਸ ਲਈ ਇੰਨਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਘੱਟ ਹੈ।

_✍️Ashok Soni

02/05/2023
14/02/2023

ਭੂਤ ਦੀ ਕਹਾਣੀ ਇਸ ਚੈਨਲ ਤੇ ਸੁਣਾਈ ਜਾਣ ਵਾਲੀ ਹਰ ਕਹਾਣੀ ਅਸਲੀ ਹੈ ਕਿਸੇ ਨੂੰ ਵੀ ਸ਼ੱਕ ਹੈ ਮੈਰੇ ਨਾਲ ਗੱਲ ਕਰ ਸਕਦਾ ਹੈ ਇਸ ਬਾਰੇREAL GHOST STORY OF Gwalior ....

22/01/2023

Address

Sec 22B
Chandigarh

Alerts

Be the first to know and let us send you an email when Virsa Productions posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Chandigarh media companies

Show All