DAILY LOK AWAAZ

DAILY LOK AWAAZ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਬੁਲੰਦ ਆਵਾਜ਼ :- whatsapp : 94643_51318 sidhanatoday.com
(1)

25/04/2024

ਪੰਜਾਬ ਦੇ ਖਤਮ ਹੋ ਰਹੇ ਪਾਣੀ ਤੇ ਹੁਣ ਬਹੁਤੇ ਲੰਮੇ ਚੌੜੇ ਲੇਖ ਲਿਖਣ ਦੀ ਲੋੜ ਨਹੀ ----?
੧:- ਪਹਿਲਾਂ ਪਟੇ ਵਾਲੀ ਮੋਟਰ ਆਈ।
੨:- ਫੇਰ ਮੋਨੋਬਲਾਕ ਮੋਟਰਾ ਆਈਆ।
3:- ਹੁਣ ਸਬਮਰਸੀਬਲ ( ਮੱਛੀ)
ਮੋਟਰਾ ਚੱਲ ਰਹੀਆ ਨੇ।
ਬੱਸ ਆਏ ਦਸ ਦਿਓ ਕਿ " ਸਬਮਰਸੀਬਲ ਮੋਟਰ ( ਮੱਛੀ ) ਤੋ ਬਾਅਦ ਕਿਹੜੀ ਮੋਟਰ ਨਾਲ ਪਾਣੀ ਕੱਢਾਂਗੇ ਪੰਜਾਬੀ ਓ -?
#ਲੋਕਅਵਾਜ਼ ਦਲਜੀਤ ਸਿੰਘ ਸਿਧਾਣਾ

ਬਠਿੰਡਾ ਤੋਂ ਚੋਣ ਲੜੇਗੀ ਬੀਬਾ ਪਰਮਪਾਲ ਕੌਰ ਮਲੂਕਾ ਭਾਜਪਾ ਨੇ ਕੀਤਾ ਟਿਕਟ ਦਾ ਐਲਾਣ।        ( )
16/04/2024

ਬਠਿੰਡਾ ਤੋਂ ਚੋਣ ਲੜੇਗੀ ਬੀਬਾ ਪਰਮਪਾਲ ਕੌਰ ਮਲੂਕਾ ਭਾਜਪਾ ਨੇ ਕੀਤਾ ਟਿਕਟ ਦਾ ਐਲਾਣ।
( )

14/04/2024

** ਪੰਜਾਬੀ ਦੀ ਇਕ ਕਹਾਵਤ ਹੈ ਕਿ “ ਲੰਡੇ ਨੂੰ ਖੁੰਡਾ ਸੌ ਕੋਹ ਦਾ ਵਲ ਪਾਕੇ ਟੱਕਰ ਜਾਂਦਾ ਹੈ”। ਸਿਮਰਨਜੀਤ ਸਿੰਘ ਖਾਲਸਾ ਪੰਥ ਅੰਦਰ ਇਕ ਅਜਿਹੀ ਨਿੱਜ ਪ੍ਰਸਤ , ਪਰਿਵਾਰ ਪਰਸਤ ਤੇ ਬਾਦਲਾਂ ਵਾਂਗੂੰ ਖਾਲਸਤਾਨ ਨੂੰ ਵਪਾਰ ਬਣਾਕੇ ਧੰਦਾ ਕਰਨ ਵਾਲਾ ਅਜਿਹਾ ਅਰਲਾ ਖੋਟ ਹੈ ਜੋ ਦਿੱਲੀ ਦਰਬਾਰ ਦੀ ਘਚੋਲਾਪਾਊ ਸਿਆਸਤ ਦਾ ਸੰਦ ਬਣਿਆ ਹੋਇਆ ਹੈ **

** ਪੰਜਾਬੀ ਦੀ ਇਕ ਹੋਰ ਸਮੂਹਕ ਸਿਆਣਪ ਦਾ ਤੱਤ ਹੈ ਕਿ ਕੁੱਝ ਸ਼ਕਤੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਹਨਾਂ ਦਾ ਬਾਹਰਮੁਖੀ ਤੌਰ ‘ਤੇ ਰੋਲ ਹੁੰਦਾ ਹੈ , “ ਨਾ ਖੇਡਣਾ ਨਾ ਖੇਡਣ ਦੇਣਾ ਘੁੱਕੀ ਵਿੱਚ ਮੂਤਾਂਗੇ”। ਠੀਕ ਹੈ ਹਰ ਇੱਕ ਦਾ ਚੋਣ ਲੜਨ ਦਾ ਹੱਕ ਹੈ ਪਰ ਲੋਕਾਂ ਨੂੰ ਵਰੋਲਾਵਾਦੀ, ਫੰਡਰ ਨਾਹਰੇਬਾਜ ਅਰਲਾਖੋਟ ਤੇ ਸਿਆਸੀ ਧੰਦੇ ਵਾਲੀ ਸਿਆਸਤ ਨੂੰ ਪਛਾਨਣਾ ਹੀ ਪੈਣਾ ਹੈ **

** ਜਿਵੇਂ ਹੋਰ ਸਿਆਸੀ ਪਾਰਟੀਆਂ ਨੇ ਆਪਣੇ ਨਾਲ ਜੁੜੀ ਸਿਆਸੀ ਲੀਡਰਸਿੱਪ ਨੂੰ ਖਤਮ ਕੀਤਾ ਹੈ ਤੇ ਲੋਕ ਸਭਾ ਲਈ ਉਮੀਦਵਾਰ ਚੁਣਦੀਆਂ ਹਨ ਨਕਲੀ ਖਾਲਸਤਾਨੀ ਧੰਦੇਬੀਜ ਸਿਮਰਨਜੀਤ ਸਿੰਘ ਮਾਨ ਦਾ ਉਹਨਾਂ ਨਾਲੋਂ ਕੀ ਫਰਕ ਹੈ? **

ਅਜੀਤ ਅਖਬਾਰ ‘ਚ  ( ) ਦਾ ਐਡੀਟੋਰੀਅਲ ਬਿਆਨ ਕਰਦਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਸਾਲ 2017 ਤੋਂ ਬਾਅਦ ਹੋ ਰਹੀਆਂ ਨਮੋਸ਼ੀ ਭਰੀਆਂ ਹਾਰਾਂ ਤੋਂ ਸਬਕ ...
14/04/2024

ਅਜੀਤ ਅਖਬਾਰ ‘ਚ ( ) ਦਾ ਐਡੀਟੋਰੀਅਲ ਬਿਆਨ ਕਰਦਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਸਾਲ 2017 ਤੋਂ ਬਾਅਦ ਹੋ ਰਹੀਆਂ ਨਮੋਸ਼ੀ ਭਰੀਆਂ ਹਾਰਾਂ ਤੋਂ ਸਬਕ ਨਹੀਂ ਸਿੱਖਿਆ। ਇਸ ਐਡੀਟੋਰੀਅਲ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਦੇ ਸੁਪਰੀਮੋ ਆਪਣੀ ਪਾਰਟੀ ਦੀ ਹੋ ਰਹੀ ਦੁਰਗਤੀ, ਨਿਘਾਰ ਅਤੇ ਸਾਹਸਤਹੀਣ ਹੋਣ ਬਾਰੇ ਕੰਧ ‘ਤੇ ਲਿਖਿਆ ਪੜ੍ਹਨ ਨੂੰ ਤਿਆਰ ਨਹੀਂ । ਇਹ ਵੀ ਸਪੱਸ਼ਟ ਹੈ ਕਿ ਜੇਕਰ ਅਕਾਲੀ ਆਗੂ ਨਾ ਸੰਭਲ਼ੇਂ ਤਾਂ ਹਾਲਾਤ ਹੋਰ ਵੀ ਨਿੱਘਰ ਸਕਦੇ ਨੇ। ਚਾਪਲੂਸਾਂ ‘ਚ ਘਿਰੇ ਆਗੂਆਂ ਨੂੰ ਹੁਣ ਸਲਾਹਕਾਰ ਬਦਲਣ ਦੀ ਲੋੜ ਹੈ

ਅਕਾਲੀ ਦਲ ਨੂੰ ਮੰਥਨ ਦੀ ਲੋੜ

ਸ਼੍ਰੋਮਣੀ ਅਕਾਲੀ ਦਲ (ਬ) ਵਿਚ ਲੋਕ ਸਭਾ ਚੋਣਾਂ ਦੇ ਐਨ ਨੇੜੇ ਆਉਣ ਸਮੇਂ ਭੰਬਲਭੂਸਾ ਪਿਆ ਵਿਖਾਈ ਦੇਣ ਲੱਗਾ ਹੈ। ਪੂਰੇ ਵਿਸ਼ਵਾਸ ਨਾਲ ਚੋਣਾਂ ਵਿਚ ਉਤਰਨ ਦੀ ਬਜਾਇ ਇਸ ਵਿਚ ਬੇਯਕੀਨੀ ਦਾ ਆਲਮ ਬਣਦਾ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਸਮੇਂ ਪਾਰਟੀਆਂ ਅੰਦਰ ਟੁੱਟ-ਭੱਜ ਹੁੰਦੀ ਰਹਿੰਦੀ ਹੈ, ਇਸ ਪਾਰਟੀ ਵਿਚ ਵੀ ਕਾਫੀ ਲੰਮੇ ਸਮੇਂ ਤੋਂ ਅਜਿਹਾ ਕੁਝ ਹੀ ਹੁੰਦਾ ਦਿਖਾਈ ਦਿੰਦਾ ਰਿਹਾ ਹੈ। ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਆਖ਼ਰੀ ਵਰ੍ਹਿਆਂ ਤੋਂ ਹੀ ਪਾਰਟੀ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ। ਉਨ੍ਹਾਂ ਦੇ ਸਮੇਂ ਹੀ ਕਈ ਵਾਰ ਹੋਈਆਂ ਚੋਣਾਂ ਵਿਚ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਝੱਲਣੀ ਪਈ ਸੀ।

ਇਥੋਂ ਤੱਕ ਕਿ ਆਪਣੀ ਉਮਰ ਦੇ ਆਖ਼ਰੀ ਪੜਾਅ 'ਤੇ ਉਹ ਆਪ ਵੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਪਛੜ ਗਏ ਸਨ। 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ 117 ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ 3 ਸੀਟਾਂ ਹੀ ਮਿਲੀਆਂ ਸਨ ਅਤੇ ਲੋਕ ਸਭਾ ਦੀਆਂ 2019 ਦੀਆਂ ਚੋਣਾਂ ਵਿਚ ਵੀ ਪਾਰਟੀ ਦੇ ਪੰਜਾਬ ਤੋਂ ਸਿਰਫ਼ 2 ਮੈਂਬਰ ਹੀ ਜਿੱਤ ਸਕੇ ਸਨ। ਅਜਿਹੀ ਨਮੋਸ਼ੀ ਕਿਉਂ ਝੱਲਣੀ ਪਈ, ਇਸ ਦੇ ਅਨੇਕਾਂ ਕਾਰਨ ਗਿਣਾਏ ਜਾ ਸਕਦੇ ਹਨ। ਪਰ ਇਸ ਤੋਂ ਬਾਅਦ ਵੀ ਤਤਕਾਲੀ ਅਕਾਲੀ ਆਗੂਆਂ ਨੇ ਆਪਣੇ ਅੰਦਰ ਝਾਤੀ ਮਾਰ ਕੇ ਸੱਚ ਨੂੰ ਪਛਾਨਣ ਦਾ ਯਤਨ ਨਹੀਂ ਕੀਤਾ, ਨਾ ਹੀ ਪਾਰਟੀ ਅੰਦਰ ਆ ਰਹੇ ਨਿਘਾਰ ਨੂੰ ਮੁੱਖ ਰੱਖ ਕੇ ਲੀਡਰਸ਼ਿਪ ਵਿਚ ਹੀ ਕੋਈ ਤਬਦੀਲੀ ਵੇਖਣ ਨੂੰ ਮਿਲੀ । ਲੰਮੇ ਸਮੇਂ ਤੋਂ ਅਜਿਹੇ ਹਾਲਾਤ ਵਿਚ ਵਿਚਰਨ ਕਰਕੇ ਅੱਜ ਅਕਾਲੀ ਸਫ਼ਾਂ ਵਿਚ ਵੱਡੀ ਹੱਦ ਤੱਕ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ। ਪਾਰਟੀ ਦੀ ਲੀਡਰਸ਼ਿਪ ਹਾਰਾਂ ਤੋਂ ਬਾਅਦ ਕੋਈ ਤੈਅਸ਼ੁਦਾ ਨੀਤੀ ਨਿਰਧਾਰਿਤ ਕਰਨ ਵਿਚ ਅਸਮਰੱਥ ਰਹੀ ਹੈ। ਨਾ ਹੀ ਇਸ ਦੇ ਕੋਈ ਸੋਚੇ-ਸਮਝੇ ਬੱਝਵੇਂ ਅਮਲ ਹੀ ਸਾਹਮਣੇ ਆਏ ਹਨ। ਅਜਿਹੀ ਨਿਰਾਸ਼ਾ ਦੇ ਆਲਮ ਵਿਚ ਹੀ ਸਮੇਂ-ਸਮੇਂ ਅਨੇਕਾਂ ਵੱਡੇ-ਛੋਟੇ ਆਗੂ ਪਾਰਟੀ ਨੂੰ ਅਲਵਿਦਾ ਕਹਿ ਗਏ ਸਨ। ਬਣੇ ਅਜਿਹੇ ਹਾਲਾਤ ਦਾ ਇਕ ਵੱਡਾ ਕਾਰਨ ਲੋਕਾਂ ਵਿਚ ਪਾਰਟੀ ਲੀਡਰਸ਼ਿਪ ਪ੍ਰਤੀ ਪੈਦਾ ਹੋਈ ਬੇਵਿਸ਼ਵਾਸੀ ਵੀ ਕਹੀ ਜਾ ਸਕਦੀ ਹੈ। ਅਜਿਹੇ ਮੋੜ 'ਤੇ ਆ ਕੇ ਪਾਰਟੀ ਜਿਥੇ ਨਵਾਂ ਮੋੜ ਕੱਟਣ ਤੋਂ ਅਸਮਰੱਥ ਰਹੀ ਹੈ, ਉਥੇ ਆਪਣੀਆਂ ਚਿਰ ਸਥਾਪਿਤ ਪਰੰਪਰਾਵਾਂ 'ਤੇ ਪਹਿਰਾ ਦੇਣ ਤੋਂ ਵੀ ਟਾਲਾ ਵੱਟਦੀ ਰਹੀ ਹੈ। ਲੋਕ ਮਨਾਂ ਵਿਚ ਪੈਦਾ ਹੋਏ ਅਜਿਹੇ ਅਵਿਸ਼ਵਾਸ ਨੂੰ ਮੁੜ ਵਿਸ਼ਵਾਸ ਵਿਚ ਕਿਵੇਂ ਬਦਲਣਾ ਹੈ, ਇਹ ਇਕ ਅਜਿਹਾ ਸਵਾਲ ਹੈ, ਜਿਸ ਨੂੰ ਹੁਣ ਤੱਕ ਵੀ ਇਹ ਪਾਰਟੀ ਸਮਝ ਸਕਣ ਤੋਂ ਅਸਮਰੱਥ ਰਹੀ ਹੈ। ਇਸੇ ਲਈ ਅੱਜ ਇਹ ਅਜਿਹੇ ਚੌਰਾਹੇ 'ਤੇ ਖੜ੍ਹੀ ਨਜ਼ਰ ਆ ਰਹੀ ਹੈ, ਜਿਸ 'ਤੇ ਆ ਕੇ ਇਹ ਆਪਣਾ ਅਗਲਾ ਰਸਤਾ ਚੁਣਨ ਬਾਰੇ ਭੰਬਲਭੂਸੇ ਵਿਚ ਪਈ ਦਿਖਾਈ ਦਿੰਦੀ ਹੈ।

ਚੋਣਾਂ ਲਈ ਹਾਲੇ ਇੰਨਾ ਕੁ ਸਮਾਂ ਜ਼ਰੂਰ ਪਿਆ ਹੈ, ਜਿਸ ਵਿਚ ਕਿ ਇਸ ਨੂੰ ਮੁੜ ਸੰਭਲਣ ਦਾ ਮੌਕਾ ਮਿਲ ਸਕਦਾ ਹੈ। ਪਰ ਅਜਿਹਾ ਸਮੁੱਚੀ ਲੀਡਰਸ਼ਿਪ ਵਲੋਂ ਇਕੱਠੇ ਹੋ ਕੇ ਅਤੇ ਸਿਰ ਜੋੜ ਕੇ ਬੈਠਣ ਤੇ ਖੁੱਲ੍ਹ ਕੇ ਚਰਚਾ ਕਰਨ ਤੋਂ ਬਾਅਦ ਕੋਈ ਨਿਰਣਾਇਕ ਫ਼ੈਸਲਾ ਲੈਣ ਨਾਲ ਹੀ ਸੰਭਵ ਹੋ ਸਕਦਾ ਹੈ। ਇਹ ਚੰਗੀ ਗੱਲ ਹੈ ਕਿ ਪਿਛਲੇ ਦਿਨੀਂ ਕੁਝ ਤੋੜ- ਵਿਛੋੜਾ ਕਰ ਗਏ ਆਗੂ ਆਪਣੇ ਸਾਥੀਆਂ ਸਮੇਤ ਮੁੜ ਪਾਰਟੀ ਸਫਾਂ ਵਿਚ ਆ ਗਏ ਹਨ ਪਰ ਇਸ ਦੇ ਨਾਲ ਹੀ ਹੁਣ ਪਾਰਟੀ ਲਈ ਚਿੰਤਾ ਵਾਲੀ ਗੱਲ ਇਹ ਬਣ ਗਈ ਹੈ ਕਿ ਦਹਾਕਿਆਂ ਤੋਂ ਪਾਰਟੀ ਦੇ ਵਫ਼ਾਦਾਰ ਰਹੇ ਕੁਝ ਆਗੂ ਕਿਸੇ ਨਾ ਕਿਸੇ ਕਾਰਨ ਨਿਰਾਸ਼ ਹੋ ਕੇ ਇਸ ਨੂੰ ਮੁੜ ਤੋਂ ਛੱਡਣ ਲੱਗ ਪਾਏ ਹਨ। ਇਸ ਤੋਂ ਇਹ ਗੱਲ ਜ਼ਰੂਰ ਪ੍ਰਤੱਖ ਹੋ ਜਾਂਦੀ ਹੈ ਕਿ ਪਾਰਟੀ ਨੂੰ ਇਸ ਪੜਾਅ 'ਤੇ ਕੋਈ ਚੰਗਾ ਅਤੇ ਨਿਰਣਾਇਕ ਮੋੜ ਮੁੜਨ ਦੀ ਜ਼ਰੂਰਤ ਹੋਵੇਗੀ, ਤਾਂ ਜੋ ਲੱਗਣ ਵਾਲੇ ਸੰਭਾਵੀ ਖੋਰੇ ਤੋਂ ਇਸ ਨੂੰ ਬਚਾਉਣ ਦਾ ਯਤਨ ਕੀਤਾ ਜਾਏ, ਨਹੀਂ ਤਾਂ ਪੈਦਾ ਹੋ ਰਹੇ ਅਜਿਹੇ ਹਾਲਾਤ ਵਿਚ ਪਾਰਟੀ ਦਾ ਮੁੜ ਸੰਭਲਣਾ ਅਤੇ ਅੱਗੇ ਵਧਣਾ ਮੁਸ਼ਕਿਲ ਹੋ ਜਾਏਗਾ।
#ਬਰਜਿੰਦਰਸਿੰਘਹਮਦਰਦ

News update
12/04/2024

News update

ਪਿੰਡ ਕੋਠਾ ਗੁਰੂ ਕਤਲ ਕਾਂਡ
11/11/2023

ਪਿੰਡ ਕੋਠਾ ਗੁਰੂ ਕਤਲ ਕਾਂਡ

ਮਾਣ , ਸਨਮਾਨ ਅਤੇ ਅਪਮਾਨ ਜ਼ਿੰਦਗੀ ਦਾ ਹਿੱਸਾ ਨੇ ਚੰਗੇ ਇਨਸਾਨ ਕਦਰਾਂ ਕੀਮਤਾਂ ਦੇ ਪਾਰਖੂ ਹਮੇਸ਼ਾ ਹੀ ਆਪਣੇ ਸਮਾਜ ਦੀ ਤਰੱਕੀ ਲਈ ਅੱਗੇ ਨੂੰ ਵੱਧਣ...
09/11/2023

ਮਾਣ , ਸਨਮਾਨ ਅਤੇ ਅਪਮਾਨ ਜ਼ਿੰਦਗੀ ਦਾ ਹਿੱਸਾ ਨੇ ਚੰਗੇ ਇਨਸਾਨ ਕਦਰਾਂ ਕੀਮਤਾਂ ਦੇ ਪਾਰਖੂ ਹਮੇਸ਼ਾ ਹੀ ਆਪਣੇ ਸਮਾਜ ਦੀ ਤਰੱਕੀ ਲਈ ਅੱਗੇ ਨੂੰ ਵੱਧਣ ਦਾ ਯਤਨ ਕਰਦੇ ਹਨ ਤੇ ਉਹ ਇਕੱਲੇ ਅੱਗੇ ਨਹੀਂ ਵੱਧਣਾ ਚਹੁੰਦੇ ਉਹ ਚਹੁੰਦੇ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਉਸ ਦੇ ਨਾਲ ਹੋਣ ਅਜਿਹੀ ਹੀ ਸੋਚ ਦੇ ਮਾਲਕ ਨੇ ਫ਼ਤਹਿ ਗਰੁੱਪ ਦੇ ਮਾਲਕ ਸਰਦਾਰ ਸੁਖਮੰਦਰ ਸਿੰਘ ਚੱਠਾ ਜੀ ਜਿਹੜੇ ਸਮੇਂ ਸਮੇਂ ਆਪਣੀ ਵਿੱਦਿਅਕ ਸੰਸਥਾਂ ਦੇ ਵਿਹੜੇ 'ਚ ਅਜਿਹੀਆਂ ਰੌਣਕਾਂ ਲਾਈ ਰੱਖਦੇ ਹਨ। ਕੱਲ੍ਹ ਹੋਏ ਸਤਰੰਗਾ ਫੈਸਟੀਵਲ ਸਮਾਗਮ ਦੌਰਾਨ ਦਾਸ ( ਦਲਜੀਤ ਸਿੰਘ ਸਿਧਾਣਾ) ਤੇ ਮੇਰੇ ਹੋਰਨਾਂ ਪੱਤਰਕਾਰ ਸਾਥੀਆਂ ਦਾ ਮਾਣ ਸਨਮਾਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਚ ਨੌਜੁਆਨ ਪੀਡ਼ੀ ਲਈ ਚਾਨਣ ਮੁਨਾਰੇ ਬਣਕੇ ਸਮਾਜ ਦਾ ਮਾਣ ਬਣੇ ਹਰਜੋਬਨ ਗਿੱਲ ਅਤੇ ਅਸ਼ਮਿਤਾ ਰੋਮਾਣਾ
ਮਾਨਯੋਗ ਨਵ ਨਿਯੁਕਤ ਜੱਜ ਸਹਿਬਾਨ
ਦਾ ਵਿਸ਼ੇਸ਼ ਰੂ-ਬ-ਰੂ ਅਤੇ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਮਾਨਯੋਗ ਸ੍ਰ ਗੁਰਮੀਤ ਸਿੰਘ ਖੁੱਡੀਆਂ , ਕੈਬਨਿਟ ਖੇਤੀਬਾੜੀ ਮੰਤਰੀ ਪੰਜਾਬ ਅਤੇ ਵਿਸੇਸ ਮਹਿਮਾਨ ਮੌੜ ਦੇ ਹਲਕਾ ਵਿਧਾਇਕ ਸ੍ਰ ਸੁਖਵੀਰ ਸਿੰਘ ਮਾਈਸਰਖਾਨਾ ਦੇ ਪਿਤਾ ਜੀ ਅਤੇ ਜਿਲ੍ਹਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ ਰਘਵੀਰ ਸਿੰਘ ਮਾਨ ਸਹਿਤ ਇਲਾਕੇ ਦੇ ਅਧਿਆਪਕ ਸਹਿਬਾਨ , ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
Daljeet Singh Sidhana
ਦਲਜੀਤ ਸਿੰਘ ਸਿਧਾਣਾ ਪੱਤਰਕਾਰ ਪਹਿਰੇਦਾਰ ਨਿਊਜ਼ ਪੇਪਰ ਅਤੇ ਪੰਜਾਬ ਟਾਇਮਜ਼ ਨਿਊਜ਼ ਪੇਪਰ
Face of Punjab page follow kro

07/11/2023
05/11/2023

ਗੁੰਡਾ ਤਾਂ ਗੁੰਡਾ ਹੀ ਹੁੰਦਾ…ਪਹਿਲਾਂ ਕਿਹੜਾ ਇਹ ‘ਕਰਤਾਰ ਸਰਾਭਾ ਸੀ ……ਤੀਜੇ ਦਿਨ ਮਾਇਕ ਚੁੱਕ ਕੇ ਇਹਦੇ ਦੁਆਲੇ ਹੋ ਜਾਦੇ ਸੀ! ਗਿੱਦੜਾ ਦਾ ਗੂੰਹ ਤੁਸੀ ਪਹਾੜੀ ਚੜਾਇਆ ਸੀ….ਚੱਲੋ ਸੋਹਣਾ ਨਿੱਬੜ ਗਿਆ…. ਤੁਸੀ ਵੀ ਸਮਾਜ ਸੇਵੀ /ਸਮਾਜਸੇਵੀ ਕਰਦੇ ਸੀ….. #ਦਲਜੀਤਸਿੰਘ #ਸਿਧਾਣਾ !

03/11/2023

ਜਦੋ ਗੁਰੂਘਰ ਦੇ ਵਜ਼ੀਰ ਨੂੰ ਪਾਵਨ ਬੀੜ ਦੇ ਨਾਲ ਹੀ ਜਿਊਂਦਿਆਂ ਸਾੜ ਦਿੱਤਾ

03/11/2023

ਨਵੰਬਰ ੮੪ਦੇ ਰਿਸਦੇ ਜਖਮ

03/11/2023

ਖ਼ਾਲਸੇ ਦੀ ਮਾਤਾ ਸਹਿਬ ਕੌਰ ਦੇ ਜਨਮ ਦਿਹਾੜੇ ਤੇ ਵਿਸੇਸ

03/11/2023

ਮਾਰੋ ਸਰਦਾਰੋ ਕੋ , ਦੇਸ ਦੇ ਗਦਾਰੋ ਕੋ

03/11/2023

ਘੋਰ ਭਿਆਨਕ ਘੱਲੂਘਾਰਾ #ਨਵੰਬਰ84

03/11/2023

ਅੱਖੀ ਡਿੱਠਾ ਹਾਲ

03/11/2023

ਸਿੱਖ ਘੱਲੂਘਾਰਾ ਵੀ ਭੁੱਲਦੇ ਜਾ ਰਹੇ ਹਨ…..

03/11/2023

ਤੱਥਾਂ ਨੂੰ ਕੌਣ ਝੁਠਲਾਊ……

03/11/2023

ਨਵੰਬਰ ੮੪ ਦਾ ਘੱਲੂਘਾਰਾ

03/11/2023

ਇਤਿਹਾਸ ਬੋਲਦਾ

03/11/2023

ਹੁਣ ਹਿੰਦੂ ਆਗੂ ਗੁਰਦੁਆਰਿਆ ਨੂੰ ਨਾਸੂਰ ਦੱਸਣ ਲੱਗੇ

03/11/2023

ਜਦੋ ਦਿੱਲੀ ਚ ਸਿੱਖਾਂ ਦੀ ਰੱਤ ਡੋਲੀ ਤੇ ਪੱਤ ਰੋਲੀ ਗਈ

03/11/2023

ਜੇ ਸਿੱਖਾਂ ਨੇ ਸੰਤ ਭਿੰਡਰਾਵਾਲੇ ਦੀ ਗੱਲ ਮੰਨੀ ਹੁੰਦੀ

03/11/2023

03/11/2023

03/11/2023

Address

Village Sidhana/Rampura Phul
Bathinda
151103

Telephone

+919464351318

Website

Alerts

Be the first to know and let us send you an email when DAILY LOK AWAAZ posts news and promotions. Your email address will not be used for any other purpose, and you can unsubscribe at any time.

Contact The Business

Send a message to DAILY LOK AWAAZ:

Videos

Share


Other News & Media Websites in Bathinda

Show All