PRTC Barnala

PRTC Barnala ਸਤਿਨਾਮ ਸ਼੍ਰੀ ਵਾਹਿਗੁਰੂ ਜੀ

04/12/2024
04/12/2024
      ਭਵਾਨੀਗੜ੍ਹ :- ਸਥਾਨਕ ਪਿੰਡ ਬਾਲਦ ਕਲਾਂ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 3-4 ਦਿਨ ਪਹਿਲਾਂ ਪੀ.ਆਰ.ਟੀ.ਸੀ. ਦਾ ਇਕ ...
07/07/2024

ਭਵਾਨੀਗੜ੍ਹ :- ਸਥਾਨਕ ਪਿੰਡ ਬਾਲਦ ਕਲਾਂ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 3-4 ਦਿਨ ਪਹਿਲਾਂ ਪੀ.ਆਰ.ਟੀ.ਸੀ. ਦਾ ਇਕ ਨੌਜਵਾਨ ਕੰਡਕਟਰ ਲਾਪਤਾ ਹੋ ਗਿਆ ਸੀ। ਉਸ ਨੂੰ ਲੱਭਣ ਲਈ ਕਾਫ਼ੀ ਜ਼ੋਰ ਲਗਾਇਆ ਜਾ ਰਿਹਾ ਸੀ, ਜਿਸ ਦੀ ਭਾਲ ਕਰਨ ਮਗਰੋਂ ਹੁਣ ਉਸ ਦੀ ਲਾਸ਼ ਭੇਤਭਰੀ ਹਾਲਤ 'ਚ ਨਹਿਰ 'ਚੋਂ ਬਰਾਮਦ ਹੋ ਗਈ ਹੈ, ਜਿਸ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਛਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪਰਮਜੀਤ ਸਿੰਘ ਦੇ ਭਰਾ ਗੁਰਚਰਨ ਸਿੰਘ ਪੁੱਤਰ ਹਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤਿੰਨ ਚਾਰ ਦਿਨ ਪਹਿਲਾਂ ਘਰੋਂ ਤਿਆਰ ਹੋ ਕੇ ਆਪਣੀ ਡਿਊਟੀ ’ਤੇ ਗਿਆ ਸੀ। ਪਰ ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਪਤਾ ਚੱਲਿਆ ਕਿ ਉਹ ਡਿਊਟੀ ’ਤੇ ਨਹੀਂ ਗਿਆ ਹੈ। ਜਿਸ ਸਬੰਧੀ ਪਰਿਵਾਰ ਵਲੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਸ ਨੂੰ ਦਿੱਤੀ ਗਈ ਤੇ ਉਸ ਦੀ ਫੋਟੋ ਨਾਲ ਲਾਪਤਾ ਹੋਣ ਸਬੰਧੀ ਸ਼ੋਸਲ ਮੀਡੀਆ 'ਤੇ ਵੀ ਪੋਸਟ ਸਾਂਝੀ ਕੀਤੀ ਗਈ ਸੀ।

ਗੁਰਚਰਨ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦੀ ਭਾਲ ਦੌਰਾਨ ਉਸ ਦੀ ਲਾਸ਼ ਸੂਲਰ ਘਰਾਟ ਨੇੜੇ ਨੀਲੋਵਾਲ ਨਹਿਰ ਵਿਚੋਂ ਮਿਲੀ ਹੈ, ਜਦੋਂ ਕਿ ਉਸ ਦਾ ਕੰਡਕਟਰ ਵਾਲਾ ਬੈਗ ਉਸ ਦੇ ਲਾਪਤਾ ਹੋਣ ਤੋਂ ਬਾਅਦ ਬੀਤੇ ਦਿਨੀ ਬਾਲਦ ਕੈਂਚੀਆਂ ਨੇੜਿਓ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।

ਇਸ ਸਬੰਧੀ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਬਠਿੰਡਾ ਡਿਪੂ ’ਚ ਬਤੌਰ ਕੰਡਕਟਰ ਨੌਕਰੀ ਕਰਦੇ ਪਰਮਜੀਤ ਸਿੰਘ ਦੀ ਲਾਸ਼ ਨਹਿਰ ਵਿਚੋਂ ਮਿਲਣ ਉਪਰੰਤ ਪੁਲਸ ਵਲੋਂ ਕਾਰਵਾਈ ਕਰਦਿਆਂ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਰਿਵਾਰ ਵਲੋਂ ਪਰਮਜੀਤ ਸਿੰਘ ਦੇ ਲਾਪਤਾ ਹੋਣ ਸਬੰਧੀ ਦਿੱਤੀ ਸੂਚਨਾ ਤੋਂ ਬਾਅਦ ਪੁਲਸ ਵਲੋਂ ਹੁਣ ਤੱਕ ਕੀਤੀ ਜਾਂਚ ਅਨੁਸਾਰ ਪਰਮਜੀਤ ਸਿੰਘ ਲਾਪਤਾ ਹੋਣ ਵਾਲੇ ਦਿਨਾਂ ਵਿਚ ਆਪਣੀ ਭੂਆ ਕੋਲ ਭਲਵਾਨ ਵਿਖੇ ਗਿਆ ਹੋਇਆ ਸੀ।

ਉਥੋਂ ਵਾਪਸ ਆ ਕੇ ਉਕਤ ਨੇ ਬਾਲਦ ਕੈਂਚੀਆਂ ਵਿਖੇ ਇਕ ਸਲੂਨ ’ਤੇ ਆਪਣੀ ਕਟਿੰਗ ਵੀ ਕਰਵਾਈ ਜਿਸ ਤੋਂ ਬਾਅਦ ਇਸ ਦਾ ਕੰਡਕਟਰ ਵਾਲਾ ਪੈਸਿਆਂ ਵਾਲਾ ਬੈਗ ਵੀ ਬਾਲਦ ਕੈਂਚੀਆਂ ਨੇੜੇ ਹੀ ਡਿੱਗਿਆ ਹੋਇਆ ਮਿਲਿਆ ਸੀ ਤੇ ਹੁਣ ਇਸ ਦੀ ਨਹਿਰ ਵਿਚੋਂ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਇਸ ਦੀ ਪੂਰੀ ਸੱਚਾਈ ਜਾਣਨ ਲਈ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Waheguru ji
22/09/2023

Waheguru ji

19/09/2023

Address

Barnala

Alerts

Be the first to know and let us send you an email when PRTC Barnala posts news and promotions. Your email address will not be used for any other purpose, and you can unsubscribe at any time.

Share