Khalsa Mero Roop Hai Khaas

Khalsa Mero Roop Hai Khaas मुझे सिखो से बहुत लगाव है 🙏 💯
(13)

11/03/2024

Pandit Ji Aapko Sikh dharam ki koi baat achchi lagi aur aur aapne ise apne sat sang me btaya ye bahot nek khyaal ha App ka Thx jii 🙏❤️❤️
Khalsa Mero Roop Hai Khaas

31/01/2024

Miracle with a 🇵🇰 Pakistani journalist at Harmandir Sahib, Golden Temple Amritsar 🙏
Khalsa Mero Roop Hai Khaas

21/12/2023

जिन बेटों की लाशों पर भारत मां सही सलामत है उन पर हंसने वालों लोगो वाकई तुम पर लानत है जिनकी कुर्बानी के कारण जिंदा धर्म सनातन है
Khalsa Mero Roop Hai Khaas
#इतिहास

11/12/2023

ਸਵੇਰ ਦਾ ਵੇਲਾ ਹੈ ਜੀ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ_ਜੀ ਦਾ ਨਾਮ ਲਿਖ ਕੇ ਕਰੋ ਜੀ ਧੰਨ ਬਾਬਾ ਨਾਨਕ ਜੀ ਹਰ ਕੰਮ ਵਿੱਚ ਤਰੱਕੀਆਂ ਬਖਸ਼ਣਗੇ ਜੀ 🙏
Khalsa Mero Roop Hai Khaas
#इतिहास

29/11/2023

ਫਿਰ ਕਹਿੰਦੇ ਕੀ ਭਾੲੀ ਸਾਹਿਬ ਜ਼ੀ ਨੇ ੲਿਹ ਧਾਰਨਾਂ ਕਿੳੁ ਪੜੀ
Khalsa Mero Roop Hai Khaas

12/11/2023

Deepmala Sachkhand Sri Har Mandir Sahib Ji
🪔🌼🪔🏵️🪔🌺🪔☘️🪔🍀🪔☘️🪔
Dhan Dhan Shri Guru Ramdaas Ji
ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾਰਿ

08/11/2023

पहली शूटिंग लड़की ने अमृतसर दरबार साहिब की

We started our Travel show by visiting and
understanding the concept of 'Sewa' in Golden
Temple. It is often said that God is Everywhere, then
why we experience the presence of God more in
Golden Temple? We went to the iconic golden temple
kitchen where the magic of langaar happens. The
Golden Temple Amritsar India (Sri Harimandir Sahib
Amritsar) is not only a central religious place of the
Sikhs but also a symbol of human brotherhood and
equality. We asked people there why Sewa is
important ?


Khalsa Mero Roop Hai Khaas

06/10/2022

"Hindu Ko Andar JAte Hoe Dekha Musalman Ko Andar Se Ate Hue Dekha Achoot Ko Halwa Khate Hoe Dekha"

Ik Musalman De Darbar Sahib Bare Vichaar Dhan Guru Nanak Ji Dhan Guru Ka Langar

16/11/2021

Dhan Dhan Sri Guru Ramdas ji 🏵️

21/10/2021

_________________________________follow👆
You can follow us on Instagram👇🏾
https://instagram.com/khanna.je?utm_medium=copy_link

Today early morning beautiful darshan of Sri Darbar Sahib and Gurdwara Shahidan Sahib.
🔅🔅🔅🔅🔅🔅🔅🔅
AJ DA MUKHWAAK
SRI AMRITSAR SAHIB
21-OCT-2021
ANG 673

DHANASRI MEHLA-5
Tum daate thaakur partipaalak.!! Naaik khasam hamaare.!! Nimakh nimakh Tum hi partpaalahu Ham baarik Tumre dhaare.!!1!!

ARTH
Hey Prabhu ! Tu sab daata deyn wala hai,Tu Maakak hai, Tu sabna nu paalan wala hai, Tu saada aagu hai (jivan agwaai deyn wala hai),Tu sada khasam hai.Hey Prabhu ! Tu hi ek ek chin saadi paalna karda hai, ashi (tere) bachey Tere aasrey (jeeundey) ha'n.!!1!!
🔅🔅🔅🔅🔅🔅🔅🔅
ਅਜ਼ ਦਾ ਮੁਖਵਾਕ
ਸੀ੍ ਅਮੰੱਰਤਸਰ ਸਾਹਿਬ
21-ਅਕਤੂਬਰ-2021
ਅੰਗ 673

ਧਨਾਸਰੀ ਮਹਲਾ ੫
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥

ਅਰਥ
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ।

🔅🔅🔅🔅🔅🔅🔅🔅

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

🔅🔅🔅🔅🔅🔅🔅🔅

अज दा मुखवाक
श्री अमृत्सर साहिब
21-अक्तुबर-2021
अंग 673

धनासरी महला ५
तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥

अर्थ
हे प्रभु! तू सब दातें (बख्शीश) देने वाला है, तूँ मालिक हैं, तूँ सब को पलने वाला है, तूँ हमारा आगू हैं (जीवन-मार्गदर्शन करने वाला है) तूँ हमारा खसम है । हे प्रभु! तू ही इक इक पल हमारी पलना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बयंत मालिक प्रभु! किसी भी तरफ से तेरे गुणों का अंत नहीं खोजा हा सका। (मनुख की) एक जिव्हा से तेरा कौन कौन सा गुण बयां किया जाये।१।रहाउ।

🔅🔅🔅🔅🔅🔅🔅🔅

वाहेगुरु जी का खालसा
वाहेगुरु जी की फ़तेह

🔅🔅🔅🔅🔅🔅🔅🔅

20/10/2021

_________________________________follow👆
You can follow us on Instagram👇🏾
https://instagram.com/khanna.je?utm_medium=copy_link

Today early morning beautiful darshan of Sri Darbar Sahib and Gurdwara Shahidan Sahib.
🌱⚘🌱⚘🌱⚘🌱⚘🌱⚘🌱⚘
AJ DA MUKHWAK SRI AMRITSAR SAHIB
20-OCT-2021 ANG-684
DHANASRI MEHLA-5
Taripat bha-ee sach bhojan khaa-i-aa.!!
Man tan rasnaa naam Dhi-aa-i-aa.!!1!!

ARTH
Jis manukh ne aapne mann vich, hirday vich, jeebh naal Parmatama da naam simran shuru kar ditta,jis ne sada theer Hari naam di khurak khaani shuru kar diti usnu maaya di trishna vallo shanti aa jaandi hai.!!1!!

🌱⚘🌱⚘🌱⚘🌱⚘🌱⚘🌱⚘
WAHEGURU JI KA KHALSA
WAHEGURU JI KI FATEH
🌱⚘🌱⚘🌱⚘🌱⚘🌱⚘🌱⚘

ਅਜ਼ ਦਾ ਮੁਖਵਾਕਸੀ੍ ਅਮੰੱਰਤਸਰ ਸਾਹਿਬ
20-ਅਕਤੂਬਰ-2021 ਅੰਗ 684

ਧਨਾਸਰੀ ਮਹਲਾ ੫
ਤ੍ਰਿਪਤਿ ਭਈ ਸਚੁ ਭੋਜਨੁ ਖਾਇਆ॥ਮਨਿ ਤਨਿ ਰਸਨਾ ਨਾਮੁ ਧਿਆਇਆ॥੧॥ਜੀਵਨਾ ਹਰਿ ਜੀਵਨਾ॥ਜੀਵਨੁ ਹਰਿ ਜਪਿ ਸਾਧਸੰਗਿ॥੧॥ਰਹਾਉ॥ਅਨਿਕ ਪ੍ਰਕਾਰੀ ਬਸਤ੍ਰ ਓਢਾਏ॥ਅਨਦਿਨੁ ਕੀਰਤਨੁ ਹਰਿ ਗੁਨ ਗਾਏ॥੨॥

ਅਰਥ
ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ ਥਿਰ ਹਰਿ ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧। ਹੇ ਭਾਈ!ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ।ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ)।੨।

🌱⚘🌱⚘🌱⚘🌱⚘🌱⚘🌱⚘

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

🌱⚘🌱⚘🌱⚘🌱⚘🌱⚘🌱⚘

अज दा मुखवाक श्री अमृत्सर साहिब
20-अक्तुबर-2021 अंग 684

धनासरी महला ५
त्रिपति भई सचु भोजनु खाइआ॥मनि तनि रसना नामु धिआइआ॥१॥जीवना हरि जीवना॥जीवनु हरि जपि साधसंगि॥१॥रहाउ॥अनिक प्रकारी बसत्र ओढाए॥अनदिनु कीरतनु हरि गुन गाए॥२॥

अर्थ
हे भाई! जिस मनुख ने अपने मन में, हिरदय में, जुबान से परमात्मा का नाम सिमरना शुरू का दिया, जिस ने सदा थिर हरी नाम (की) खुराक खानी शुरू का दी उस को (माया की तृष्णा) से शांति आ जाती है।१।हे भाई!साध संगत में (बैठ के) परमात्मा का नाम जप्पा करो यही है असल जीवन, येही है असल जिन्दगी।१।रहाउ।जो मनुख हर समय परमात्मा की सिफत सलाह करता है, प्रभु के गुण गता है, उस ने (मानो) कई प्रकार के कपडे पहन लिए हैं (और वह इन सुंदर पोशाकों का आनंद मना रहा है)।२।

🌱⚘🌱⚘🌱⚘🌱⚘🌱⚘🌱⚘

वाहेगुरु जी का खालसा
वाहेगुरु जी की फ़तेह

🌱⚘🌱⚘🌱⚘🌱⚘🌱⚘🌱⚘

19/10/2021

_________________________________follow👆
You can follow us on Instagram👇🏾
https://instagram.com/khanna.je?utm_medium=copy_link

Today early morning beautiful darshan of Sri Darbar Sahib and Gurdwara Shahidan Sahib.
🌿🌿🌿🌿🌿🌿🌿🌿
AJ DA MUKHWAAK SRI AMRITSAR SAHIB
19-OCT-2021ANG-647

SALOK MEHLA-3
Parthaae saakhi maha purakh bolde
Saajhi sagal jahaanai.!! Gurmukh hoe so bhao kare Apna aap pachhaanai.!!

ARTH
Mahapurakh kisi de sanbandh vich sikhiya da bachan boldey han (par oh sikhiya) saarey sansaar lai saanjhi hundi hai, jo manukh Satgur de sanmukh hunda hai,oh (sun ke) Prabhu da dar (hirdey vich dhaaran) karda hai,tey apne aap di khoj karda hai.!!

🌿🌿🌿🌿🌿🌿🌿🌿

WAHEGURU JI KA KHALSA
WAHEGURU JI KI FATEH

🌿🌿🌿🌿🌿🌿🌿🌿

ਅਜ਼ ਦਾ ਮੁਖਵਾਕਸੀ੍ ਅਮੰੱਰਤਸਰ ਸਾਹਿਬ
19-ਅਕਤੂਬਰ-2021 ਅੰਗ 647

ਸਲੋਕੁ ਮ: ੩
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ॥ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ॥ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ॥੧॥

ਅਰਥ
ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ)ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ,ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ,ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ)ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ।ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ,ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)।ਹੇ ਨਾਨਕ!ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ।੧।

🌿🌿🌿🌿🌿🌿🌿🌿
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
🌿🌿🌿🌿🌿🌿🌿🌿

अज दा मुखवाक श्री अमृत्सर साहिब
19-अक्तुबर-2021अंग 647

सलोकु मः ३
परथाइ साखी महा पुरख बोलदे साझी सगल जहानै॥गुरमुखि होइ सु भउ करे आपणा आपु पछाणै॥गुर परसादी जीवतु मरै ता मन ही ते मनु मानै॥जिन कउ मन की परतीति नाही नानक से किआ कथहि गिआनै॥१॥

अर्थ
महा पुरुख किसी के सम्बन्ध में शिक्षा का बचन बोलते है (पर वेह शिक्षा) सार संसार के लिए बराबर होती हा,जो मनुख सतगुरु के सन्मुख होता है,वह (सुन के) प्रभु का डर (हिरदय में धारण) करता है,और अपने आप की खोह करता है।सतगुरु की कृपा से वह संसार में रहता हुआ माया से दूर रहता है,तो उसका मन अपने आप में रहता है (बहार भटकने से हट जाता है)।हे नानक!जिनका मन पसीजा नहीं,उनको ज्ञान की बातें करने का कोई लाभ नहीं होता।१।

🌿🌿🌿🌿🌿🌿🌿🌿

वाहेगुरु जी का ਖਾਲਸਾ
वाहेगुरु जी की फतेह

🌿🌿🌿🌿🌿🌿🌿🌿

18/10/2021

_________________________________follow👆
You can follow us on Instagram👇🏾
https://instagram.com/khanna.je?utm_medium=copy_link

Today early morning beautiful darshan of Sri Darbar Sahib and Gurdwara Shahidan Sahib.
💚💚💚💚💚💚💚💚

AJ DA MUKHWAAK SRI AMRITSAR SAHIB
18-OCT-2021 ANG 619

SORATH MEHLA-5
Hamri ganat na ganiaa kaai
Apna birad pachhan!! Hath dee raakhe kar apune Sada sada rang maan.!!1!!

ARTH
Hey Bhai Parmatama asaa jiva dey kitey mand karma da koi khiyaal nahi karda. Oh apune mud kadima dey (piyaar wale) subhaao nu chatey rakhda hai (oh,sago, saanu Guru mila ke, saanu) apune bana ke (apune) hath dey ke (saanu vikaara walo) bachanda hai.(Jis vadbhagi nu Guru mil painda hai, oh) sada hi aatmak anand maanda hai.!!1!!

💚💚💚💚💚💚💚💚
WAHEGURU JI KA KHALSA
WAHEGURU JI KI FATEH
💚💚💚💚💚💚💚💚

ਅਜ਼ ਦਾ ਮੁਖਵਾਕਸੀ੍ ਅਮੰੱਰਤਸਰ ਸਾਹਿਬ18-ਅਕਤੂਬਰ-2021 ਅੰਗ 619

ਸੋਰਠਿ ਮਹਲਾ ੫
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ॥ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ॥੧॥ਸਾਚਾ ਸਾਹਿਬੁ ਸਦ ਮਿਹਰਵਾਣ॥ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ॥ਰਹਾਉ॥ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ॥ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ॥੨॥੧੬॥੪੪॥

ਅਰਥ
ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ।ਉਹ ਆਪਣੇ ਮੁੱਢ ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ,(ਉਹ,ਸਗੋਂ, ਸਾਨੂੰ ਗੁਰੂ ਮਿਲਾ ਕੇ,ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ।(ਜਿਸ ਵਡ ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ॥੧॥ਹੇ ਭਾਈ!ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ।ਜਿਸ ਨੂੰ ਪੂਰਾ ਗੁਰੂ ਮਿਲ ਪਿਆ,ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ,ਇਸ ਤਰ੍ਹਾਂ ਉਸ ਦੇ ਅੰਦਰ)ਸਾਰੇ ਆਤਮਕ ਆਨੰਦ ਪੈਦਾ ਹੋ ਗਏ॥ਰਹਾਉ॥ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ,ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ,ਉਹ ਪਰਮਾਤਮਾ (ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ!(ਆਖ ਕਿ ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ॥੨॥੧੬॥੪੪॥

💚💚💚💚💚💚💚💚

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

💚💚💚💚💚💚💚💚

अज दा मुखवाक श्री अमृत्सर साहिब
18-अक्तुबर-2021 अंग 619

सोरठ महला ५
हमरी गणत न गणीआ काई अपणा बिरदु पछाणि॥हाथ देइ राखे करि अपुने सदा सदा रंगु माणि॥१॥साचा साहिबु सद मिहरवाण॥बंधु पाइआ मेरै सतिगुरि पूरै होई सरब कलिआण॥रहाउ॥जीउ पाइ पिंडु जिनि साजिआ दिता पैनणु खाणु॥अपणे दास की आपि पैज राखी नानक सद कुरबाणु॥२॥१६॥४४॥

अर्थ
हे भाई! परमात्मा नुम जीवों के किये बुरे कर्मो का कोई ध्यान नहीं करता।वह अपने मूढ़ कदीमा के (प्यार वाले) सवभाव को याद रखता है,(वह,बल्कि,हमें गुरु मिला कर, हमें)अपना बना कर (अपने) हाथ दे के(हमे विकारों से) बचाता है।(जिस बड़े भाग्य वाले को गुरु मिल जाता है,वह)सदा ही आत्मिक आनंद मानता रहता है॥१॥हे भाई!सदा कायम रहने वाला मालिक प्रभु सदा दयावान रहता है,(कुकर्मो की तरफ बड़ रहे मनुख को गुरु मिलाता है।जिस को पूरा गुरु मिल गया,उस के विकारों के रास्ते में) मेरे पूरे गुरु ने बंद लगा दिया(और,इस प्रकार उस के अंदर)सरे आत्मिक आनंद पैदा हो गए॥रहाउ॥हे भाई!जिस परमात्मा ने जान दाल कर (हमारा) सरीर पैदा किया है,जो (हर समय)हमे खुराक और पोशाक दे रहा है,वह परमात्मा (संसार समुन्द्र की विकार लहरों से)अपने सेवक की इज्ज़त (गुरु मिला कर)आप बचाता है।हे नानक!(कह की मैं उस परमात्मा से) सदा सड़के जाता हूँ॥२॥१६॥४४॥

💚💚💚💚💚💚💚💚

वाहेगुरु जी जा खालसा
वाहेगुरु जी की फ़तेह

💚💚💚💚💚💚💚💚

17/10/2021

_________________________________follow👆
You can follow us on Instagram👇🏾
https://instagram.com/khanna.je?utm_medium=copy_link

Today early morning beautiful darshan of Sri Darbar Sahib and Gurdwara Shahidan Sahib.
🌳🍀🌳🍀🌳🍀🌳🍀
AJ DA MUKHWAAK SRI AMRITSAR SAHIB
17-OCT-202ANG 725

TILANG MEHLA 4
Har kiaa katha kahaania Gur mit sunaaia.!! Balihaari Gur aapne Gur kao bal jaaia.!!1!!

ARTH
Hey Gur Sikh!Mittar Guru ne (mainu) Parmatana di sifat salaah diya gala sunaaiya han.Mai apney Guru tou mur mur sadkey kurbaan jauu.

🌳🍀🌳🍀🌳🍀🌳🍀
WAHEGURU JI KA KHALSA
WAHEGURU JI KI FATEH
🌳🍀🌳🍀🌳🍀🌳🍀

ਅਜ਼ ਦਾ ਮੁਖਵਾਕ
ਸੀ੍ ਅਮੰੱਰਤਸਰ ਸਾਹਿਬ
17-ਅਕਤੂਬਰ-2021
ਅੰਗ 725

ਤਿਲੰਗ ਮਹਲਾ ੪
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ॥੧॥ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ॥ਰਹਾਉ॥ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ॥ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ॥੨॥

ਅਰਥ
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ।ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ।੧।ਹੇ ਮੇਰੇ ਗੁਰੂ ਦੇ ਪਿਆਰੇ ਸਿੱਖ!ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ।ਰਹਾਉ।ਹੇ ਗੁਰਸਿੱਖ!ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ।ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ।ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ।੨।

🌳🍀🌳🍀🌳🍀🌳🍀

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

🌳🍀🌳🍀🌳🍀🌳🍀

अज दा मुखवाक
श्री अमृत्सर साहिब
17-अक्तुबर-2021
अंग 725

तिलंग महला ४
हरि कीआ कथा कहाणीआ गुरि मीति सुणाईआ बलिहारी गुर आपणे गुर कउ बलि जाईआ॥आइ मिलु गुरसिख आइ मिलु तू मेरे गुरू के पिआरे॥रहाउ॥हरि के गुण हरि भावदे से गुरू ते पाए॥जिन गुर का भाणा मंनिआ तिन घुमि घुमि जाए॥२॥

अर्थ
हे गुरसिख!मित्र गुरु ने (मुझे) परमात्मा की सिफत सलाह की बातें सुनाई हैं।मैं अपने गुरु से बार बार सदके कुर्बान जाता हूँ।१।हे मेरे गुरु के प्यारे सिख!मुझे आ के मिल,मुझे आ के मिल।रहाउ।हे गुरसिख!परमात्मा के गुण (गाने) परमात्मा को पसंद आते हैं।मेने वेह गुण गाने, गुरु से सीखे हैं।मैं उन बड़े भाग्य वालो से बार बार कुर्बान जाता हूँ, जिन्होंने गुरु के हुकम को मीठा कर के माना है।२।

🌳🍀🌳🍀🌳🍀🌳🍀

वाहेगुरु जी का खालसा
वाहेगुरु जी की फ़तेह

🌳🍀🌳🍀🌳🍀🌳🍀

16/10/2021

_________________________________follow👆
You can follow us on Instagram👇🏾
https://instagram.com/khanna.je?utm_medium=copy_link

Today early morning beautiful darshan of Sri Darbar Sahib and Gurdwara Shahidan Sahib.
🌹🦋🌹🦋🌹🦋🌹🦋
AJ DA MUKHWAAK SRI AMRITSAR SAHIB
16-OCT-2021ANG 660

DHANASRI MEHLA-1,GHAR-1,CHAUPDE
EK-ON'KAR SATNAM KARTA PURAKH NIRBHAO NIRVAIR AKAL MURAT AJUNI SAIBH'N GUR PARSAD
Jio darat hai aapna Kai sio kari pukaar !! Dukh visaran seviaa Sada sada Daatar.!!1!! Sahib mera nit nava Sada sada Daatar.!!1!! RAHA-O

ARTH
Jagat dukha da samunder hai, ehna dukha nu vekh ke meri jind kambdi hai (Parmatana tou bina koi bachaan wala disda nahi) jis de paas ja ke mai min-nta kara.(So, hor aasrey chad ke) mai dukha de naash karan wale Prabhu nu hi simerda ha'n, oh sada hi bakhs-sa karan wala hai.!!1!! (Feer oh) mera Maalak sada hi bakhs sa ta'n karda hai (per oh mere nit de tarley sun ke kadey akda nahi, bakhs sa vich) nit eho hai jivey pahili waari hi bakhs-sas karan laga hai.!!1!! RAHA-O!!

🌹🦋🌹🦋🌹🦋🌹🦋
WAHEGURU JI KA KHALSA
WAHEGURU JI KI FATEH
🌹🦋🌹🦋🌹🦋🌹🦋

ਅਜ਼ ਦਾ ਮੁਖਵਾਕਸੀ੍ ਅਮੰੱਰਤਸਰ ਸਾਹਿਬ
16-ਅਕਤੂਬਰ-2021ਅੰਗ 660

ਧਨਾਸਰੀ ਮਹਲਾ ੧ ਘਰੁ ੧ ਚਉਪਦੇ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ॥ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ॥੧॥ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥੧॥ਰਹਾਉ॥ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ॥ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ॥੨॥

ਅਰਥ
(ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧। (ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ। ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ।ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ॥੨॥

🌹🦋🌹🦋🌹🦋🌹🦋
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
🌹🦋🌹🦋🌹🦋🌹🦋

अज दा मुखवाक श्री अमृत्सर साहिब
16-अक्तुबर-2021अंग 660

धनासरी महला १ घर १ चउपदे ੴ सतिनामु करता पुरखु निरभउ निरवैर अकाल मूरति अजूनी सैभं गुर प्रसादि
जीउ डरत है अपना कै सियो करी पुकार॥दूख विसारणु सेविया सदा सदा दातारु॥१॥साहिबु मेरा नीत नवा सदा सदा दातारु॥१॥रहाउ॥अनदिनु साहिबु सेवीऐ अंति छडाए सोइ॥सुणि सुणि मेरी कामणी पारि उतारा होइ॥२॥

अर्थ
(जगत दुखो का समुंदर है, इन दुखो को देख कर) मेरी जिंद कांप जाती है (परमात्मा के बिना और कोई बचाने वाला नहीं दीखता) जिस के पास जा कर मैं अरजोई अरदास करू।(इस लिये और आसरे छोड कर) मैं दुखो को नास करने वाले प्रभु को ही सिमरता हूँ ,वेह सदा ही मेहर करने वाला है।(फिर वह) मेरा मालिक सदा ही बक्शीश तो करता रहता है (परन्तु वह मेरी रोज की बिनती सुन के बक्शीश करने में कभी परेशान नहीं होता) रोज ऐसे है जैसे पहली बार अपनी मेहर करना लगा है।१।रहाउ ।हे मेरी जिन्दे!हर रोज उस मालिक को याद करना चाहिये (दुखों से) आखिर वो ही बचाता है।हे मेरी जींद! ध्यान से सुन (उस मालिक का सहारा लेने से ही दुखों से समुंदर से ) पार निकला जा सकता है॥२॥

🌹🦋🌹🦋🌹🦋🌹🦋
वाहेगुरु जी का खालसा
वाहेगुरु जी की फ़तेह
🌹🦋🌹🦋🌹🦋🌹🦋

15/10/2021

........................................................Follow🖕
AJ DA MUKHWAAK SRI AMRITSAR SAHIB
15-OCT-2021 ANG 937
RAMKALI DAKHNI MEHLA-1
Sariste bheo na janai koe.!! Sarista karai so nihcha-o hoe.!!
Sampai kao isar dhiaaiaai.!! Sampai purab likhe ki paaiaai.!!

ARTH
Koi jiv sirjanhaar Prabhu da bheyt nahi paa sakda (tey, koi us di raza vich dakhal nahi de sakda,kayoki jagat vich) jarur ohi hunda hai jo sirjanhaar Kartar karda hai. (Sirjanhaar di eh ik ajab kheyd hai ki aam tor tey manukh) dhan di kaahtar hi Parmata nu dhiyanda hai, tey hun tak di kiti mehnat de likhey anusaar dhan mil (bhi) janda hai.!!

WAHEGURU JI KA KHALSA
WAHEGURU JI KI FATEH

14/10/2021

........................................................Follow🖕
💐🍒💐🍒💐🍒💐🍒
AJ DA MUKHWAAK SRI AMRITSAR SAHIB
14-OCT-2021ANG 685
DHANASRI MEHLA-1 GHAR-2, ASTPADIA

EK-ON'KAR SATGUR PARSAD
Gur saagar ratni bharpure.!! Amrit Sant chugeh nahi dure.!! Har ras chog chugeh Parabh bhavai.!! Sarvar meh hans paranpat pavai.!!1!!

ARTH
Guru mano ek samunder (hai jo Prabhu di sifat salah de) ratna naal nakanak bherya hoya hai.gurmukh sikh(us saagar vicho) aatmak jivan wali khuraak (prapat karde han jivey hansh moti) chugdey han (tey guru tou) door nahi rahende Prabhu di mehar anusar sant Har ras (di) chog chugdey han. (Gursikh) hansh (Guru) sarover vich (tikiya rahinda hai, tey) jind dey Maalak Prabhu nu labh lainda hai.!!1!!

💐🍒💐🍒💐🍒💐🍒
WAHEGURU JI KA KHALSA
WAHEGURU JI KI FATEH
💐🍒💐🍒💐🍒💐🍒
ਅਜ਼ ਦਾ ਮੁਖਵਾਕਸੀ੍ ਅਮੰੱਰਤਸਰ ਸਾਹਿਬ
14-ਅਕਤੂਬਰ-2021 ਅੰਗ 685

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
ੴ ਸਤਿਗੁਰ ਪ੍ਰਸਾਦਿ

ਗੁਰੁ ਸਾਗਰੁ ਰਤਨੀ ਭਰਪੂਰੇ॥ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ॥ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ॥ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ॥੧॥ਕਿਆ ਬਗੁ ਬਪੁੜਾ ਛਪੜੀ ਨਾਇ॥ਕੀਚੜਿ ਡੂਬੈ ਮੈਲੁ ਨ ਜਾਇ॥੧॥ਰਹਾਉ॥

ਅਰਥ
ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ।ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ,(ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ।ਪ੍ਰਭੂ ਦੀ ਮੇਹਰ ਅਨੁਸਾਰ ਸੰਤ ਹੰਸ ਹਰਿ ਨਾਮ ਰਸ (ਦੀ) ਚੋਗ ਚੁਗਦੇ ਹਨ।(ਗੁਰਸਿੱਖ) ਹੰਸ (ਗੁਰੂ) ਸਰੋਵਰ ਵਿਚ (ਟਿਕਿਆ ਰਹਿੰਦਾ ਹੈ,ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ?(ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ,(ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ,ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ ਮੋਹ ਦੀ ਮੈਲ ਸਹੇੜ ਲੈਂਦਾ ਹੈ)।੧।ਰਹਾਉ।

💐🍒💐🍒💐🍒💐🍒
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
💐🍒💐🍒💐🍒💐🍒
अज दा मुखवाक श्री अमृत्सर साहिब
14-अक्तुबर-2021अंग 685

धनासरी महला १ घरु २ असटपदीआ ੴ सतिगुर प्रसादि

गुरु सागरु रतनी भरपूरे॥अम्रितु संत चुगहि नही दूरे॥हरि रसु चोग चुगहि प्रभ भावै॥सरवर महि हंसु प्रानपति पावै॥१॥किआ बगु बपुड़ा छपड़ी नाइ कीचड़ि डूबै मैलु न जाइ॥१॥रहाउ॥

अर्थ
राग धनासरी, घर २ में गुरु नानक देव जी की आठ बंदो वाली बाणी
अकाल पुरख एक है और सतगुरु की कृपा द्वारा मिलता है। गुरु (मानो) एक सागर (है जो प्रभु की सिफत सलाह के) रत्नों से लाबा लब भरा हुआ है। गुरमुख सिख (उस सागर में) आतिमक जीवन देने वाली खुराक (प्राप्त करते हैं जैसे हंस मोती) चुगते हैं,(और गुरु से) दूर नहीं रहते।प्रभु की कृपा अनुसार संत हंस हरी नाम रस (की) चोग चुगते हैं।(गुरसिख) हंस (गुरु) सरोवर में (टिके रहते हैं,और) जिंद के मालिक प्रभु को ढूंढ़ लेते हैं।१।बेचारा बगुला तालाब में किस लिए नहाता है (कुछ नहीं कमाता,बलिकी, तालाब में नहा कर) कीचड़ में डूबता है,(उस की यह) मैल दूर नहीं होती (जो मनुख गुरु सागर को छोड़ कर देवी देवता आदि और और सहारे खोजते हैं वह,मानो तालाब में ही नहा रहे हैं।वहाँ वह और माया मोह की मैल खिंच लेते हैं।१ रहाउ।

💐🍒💐🍒💐🍒💐🍒
वाहेगुरु जी का खालसा
वाहेगुरु जी की फ़तेह
💐🍒💐🍒💐🍒💐🍒

13/10/2021

........................................................Follow🖕
🍁🌾🍁❣🍁🌾🍁🌾
AJ DA MUKHWAAK SRI AMRITSAR SAHIB
13-OCT-202 ANG 932 RAMKALI MEHLA-1

Ghar dar fir thaaki bahutere.!! Jaat asa'nkh ant nahi mere.!! Kete maat pita sut dhiaa.!! Kete Gur chele fun hua.!!

ARTH
Hey Paandey ! Guru di mat wala rasta faran tou bina jind kai juna vich boh boh ke khap lathdi hai,nit niya an ginat jaatia vicho laghdi hai jina da ant nahi pai sakda. (Ehna beyant juna vich bahktadi jind dey) kai maa pio putar dhiaa bandey han, kai Guru bandey han, tey kai chele bandey han. Ehna juna tou tad tak khalaasi nahi hundi jad tak kisey kachey Guru di saran lai hoi hai.!!

🍁🌾🍁❣🍁🌾🍁🌾
WAHEGURU JI KA KHALSA
WAHEGURU JI KI FATEH
🍁🌾🍁❣🍁🌾🍁🌾

ਅਜ਼ ਦਾ ਮੁਖਵਾਕ ਸੀ੍ ਅਮੰੱਰਤਸਰ ਸਾਹਿਬ
13-ਅਕਤੂਬਰ-2021 ਅੰਗ 932

ਰਾਮਕਲੀ ਮਹਲਾ ੧ ਦਖਣੀ
ਓਅੰਕਾਰੁ ੴ ਸਤਿਗੁਰ ਪ੍ਰਸਾਦਿ॥ਘਰ ਦਰ ਫਿਰਿ ਥਾਕੀ ਬਹੁਤੇਰੇ॥ਜਾਤਿ ਅਸੰਖ ਅੰਤ ਨਹੀ ਮੇਰੇ॥ਕੇਤੇ ਮਾਤ ਪਿਤਾ ਸੁਤ ਧੀਆ॥ਕੇਤੇ ਗੁਰ ਚੇਲੇ ਫੁਨਿ ਹੂਆ॥ਕਾਚੇ ਗੁਰ ਤੇ ਮੁਕਤਿ ਨ ਹੂਆ॥ਕੇਤੀ ਨਾਰਿ ਵਰੁ ਏਕੁ ਸਮਾਲਿ॥ ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ॥ਦਹ ਦਿਸ ਢੂਢਿ ਘਰੈ ਮਹਿ ਪਾਇਆ॥ਮੇਲੁ ਭਇਆ ਸਤਿਗੁਰੂ ਮਿਲਾਇਆ॥੨੧॥

ਅਰਥ
(ਹੇ ਪਾਂਡੇ! ਗੁਰੂ ਦੀ ਮਤਿ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ, ਇਤਨੀਆਂ ਅਣ ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ।(ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ, ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ। ਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ।(ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ।ਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ,ਉਸ ਦਾ ਆਸਰਾ-ਪਰਨਾ ਗੋਪਾਲ ਪ੍ਰਭੂ ਹੋ ਜਾਂਦਾ ਹੈ।(ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ,ਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ ਘਰ ਵਿਚ ਹੀ ਗੋਪਾਲ ਪ੍ਰਭੂ ਲੱਭ ਪੈਂਦਾ ਹੈ। 21।

🍁🌾🍁❣🍁🌾🍁🌾
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
🍁🌾🍁❣🍁🌾🍁🌾

अज दा मुखवाक श्री अमृत्सर साहिब
13-अक्तुबर-2021अंग 932

रामकली महला १ दखणी
ओअंकारु ੴ सतिगुर प्रसादि॥घर दर फिरि थाकी बहुतेरे॥जाति असंख अंत नही मेरे॥केते मात पिता सुत धीआ॥केते गुर चेले फुनि हूआ॥काचे गुर ते मुकति न हूआ॥केती नारि वरु एकु समालि॥गुरमुखि मरणु जीवणु प्रभ नालि॥दह दिस ढूढि घरै महि पाइआ॥मेलु भइआ सतिगुरू मिलाइआ॥२१॥

अर्थ
(हे पाँडे ! गुरु की मति वाला मार्ग पकडे बिना) जीवन कई जूनों में खप जाता है, इतनी अण-गिनत जातीआँ में से निकलते है जिन का अंत नहीं पाया जा सकता। (इन बयंत जूनों में भटकते जीवन के) कई माँ पिता बेटा बेटीआँ बनते हैं,कई गुरु बनते हैं,और कई चेले भी बनते हैं।इन जूनों से तब तक मुक्ति नहीं होती जब तक किसी कचे गुरु की शरण के लिए हुई है।(हे पाँडे !सतिगुरु से दूर हुई ऐसी) कई जीव-स्त्रीयों हैं, खसम भगवान सब की संभाल करता है।जो जीवन गुरु के सनमुख रहती है, उस का सहारा परना गोपाल-भगवान हो जाता है। (हे पाँडे ! सिर्फ उस जीवन का भगवान के साथ) मिलाप होता है जिस को सतिगुरु मिलाता है,ओर हर तरफ ढूंढ ढूंड के (गुरु की कृपा के साथ) हृदय-घर में ही गोपाल भगवान मिल जाता है।21।

🍁🌾🍁❣🍁🌾🍁🌾
वाहेगुरु जी का खालसा
वाहेगुरु जी की फतेह
🍁🌾🍁❣🍁🌾🍁🌾

12/10/2021

_________________________________Follow🖕
🌹🌹🌹🌹🌹🌹🌹🌹
AJ DA MUKHWAAK SRU AMRITSAR SAHIB
12-OCT-2021ANG 890
RAMKALI MEHLA-5
Kot jaap taap bisraam.!! Ridh budh sidh sur giaan.!! Anik rup rang bhog rasai.!! Gurmukh naam nimakh ridai vasai.!!1!!

ARTH
Hey Bhai.! Guru di raahi (jis manukh de) hirdey vich aakh de for jitney samey waste bhi Hari Naam wasda hai, oh (maano) aneka rupa ranga atey maaiyak padartha da ras manda hai. Us manukh di devtiya wali sujh bujh ho jandi hai,us di budhi (uchi ho jandi hai) oh ridhiya sidhiya (da maalak ho janda hai) karora japa tapa (da fal us de andar) aa wasda hai.!!1!!

🌹🌹🌹🌹🌹🌹🌹🌹
WAHEGURU JI KA KHALSA
WAHEGURU JI KI FATEH
🌹🌹🌹🌹🌹🌹🌹🌹

ਅਜ਼ ਦਾ ਮੁਖਵਾਕ ਸੀ੍ ਅਮੰੱਰਤਸਰ ਸਾਹਿਬ
12-ਅਕਤੂਬਰ-2021 ਅੰਗ 890

ਰਾਮਕਲੀ ਮਹਲਾ ੫
ਕੋਟਿ ਜਾਪ ਤਾਪ ਬਿਸ੍ਰਾਮ॥ ਰਿਧਿ ਬੁਧਿ ਸਿਧਿ ਸੁਰ ਗਿਆਨ॥ਅਨਿਕ ਰੂਪ ਰੰਗ ਭੋਗ ਰਸੈ॥ਗੁਰਮੁਖਿ ਨਾਮੁ ਨਿਮਖ ਰਿਦੈ ਵਸੈ॥੧॥ਹਰਿ ਕੇ ਨਾਮ ਕੀ ਵਡਿਆਈ॥ਕੀਮਤਿ ਕਹਣੁ ਨ ਜਾਈ॥੧॥ਰਹਾਉ॥ਸੂਰਬੀਰ ਧੀਰਜ ਮਤਿ ਪੂਰਾ॥ਸਹਜ ਸਮਾਧਿ ਧੁਨਿ ਗਹਿਰ ਗੰਭੀਰਾ॥ਸਦਾ ਮੁਕਤੁ ਤਾ ਕੇ ਪੂਰੇ ਕਾਮ॥ਜਾ ਕੈ ਰਿਦੈ ਵਸੈ ਹਰਿ ਨਾਮ॥੨॥ਸਗਲ ਸੂਖ ਆਨੰਦ ਅਰੋਗ॥ਸਮਦਰਸੀ ਪੂਰਨ ਨਿਰਜੋਗ॥ਆਇ ਨ ਜਾਇ ਡੋਲੈ ਕਤ ਨਾਹੀ॥ਜਾ ਕੈ ਨਾਮੁ ਬਸੈ ਮਨ ਮਾਹੀ॥੩॥ਦੀਨ ਦਇਆਲ ਗਾੇਪਾਲ ਗੋਵਿੰਦ॥ਗੁਰਮੁਖਿ ਜਪੀਐ ਉਤਰੈ ਚਿੰਦ॥ਨਾਨਕ ਕਉ ਗੁਰਿ ਦੀਆ ਨਾਮੁ॥ਸੰਤਨ ਕੀ ਟਹਲ ਸੰਤ ਕਾ ਕਾਮੁ॥੪॥੧੫॥੨੬॥

ਅਰਥ
(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਮਹੱਤਤਾ ਦੱਸੀ ਨਹੀਂ ਜਾ ਸਕਦੀ,ਹਰਿ ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ।੧।ਰਹਾਉ।(ਹੇ ਭਾਈ!)ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ) ਹਿਰਦੇ ਵਿਚ ਅੱਖ ਦੇ ਫੋਰ ਜਿਤਨੇ ਸਮੇ ਵਾਸਤੇ ਭੀ ਹਰਿ ਨਾਮ ਵੱਸਦਾ ਹੈ, ਉਹ (ਮਾਨੋ) ਅਨੇਕਾਂ ਰੂਪਾਂ ਰੰਗਾਂ ਅਤੇ ਮਾਇਕ ਪਦਾਰਥਾਂ ਦਾ ਰਸ ਮਾਣਦਾ ਹੈ।ਉਸ ਮਨੁੱਖ ਦੀ ਦੇਵਤਿਆਂ ਵਾਲੀ ਸੂਝ ਬੂਝ ਹੋ ਜਾਂਦੀ ਹੈ, ਉਸ ਦੀ ਬੁੱਧੀ (ਉੱਚੀ ਹੋ ਜਾਂਦੀ ਹੈ) ਉਹ ਰਿੱਧੀਆਂ ਸਿੱਧੀਆਂ (ਦਾ ਮਾਲਕ ਹੋ ਜਾਂਦਾ ਹੈ) ਕ੍ਰੋੜਾਂ ਜਪਾਂ ਤਪਾਂ (ਦਾ ਫਲ ਉਸ ਦੇ ਅੰਦਰ) ਆ ਵੱਸਦਾ ਹੈ।੧। (ਹੇ ਭਾਈ !) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਹੈ ਬਹਾਦਰ ਹੈ, ਪੂਰੀ ਅਕਲ ਅਤੇ ਧੀਰਜ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਉਸ ਦੀ ਡੂੰਘੀ ਲਗਨ ਬਣੀ ਰਹਿੰਦੀ ਹੈ, ਉਹ ਸਦਾ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।੨। (ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਕਿਤੇ ਭਟਕਦਾ ਨਹੀਂ, ਕਿਤੇ ਡੋਲਦਾ ਨਹੀਂ, (ਮਾਇਆ ਦੇ ਪ੍ਰਭਾਵ ਤੋਂ ਉਹ) ਪੂਰੇ ਤੌਰ ਤੇ ਨਿਰਲੇਪ ਰਹਿੰਦਾ ਹੈ, ਸਭਨਾਂ ਵਿਚ ਇਕ ਪਰਮਾਤਮਾ ਦੀ ਜੋਤਿ ਵੇਖਦਾ ਹੈ, ਉਸ ਨੂੰ ਸਾਰੇ ਸੁਖ ਆਨੰਦ ਪ੍ਰਾਪਤ ਰਹਿੰਦੇ ਹਨ, ਉਹ (ਮਾਨਸਕ) ਰੋਗਾਂ ਤੋਂ ਬਚਿਆ ਰਹਿੰਦਾ ਹੈ।੩। (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਦੀਨਾਂ ਉਤੇ ਦਇਆ ਕਰਨ ਵਾਲੇ ਗੋਪਾਲ ਗੋਵਿੰਦ ਦਾ ਨਾਮ ਜਪਣਾ ਚਾਹੀਦਾ ਹੈ, (ਜਿਹੜਾ ਮਨੁੱਖ ਜਪਦਾ ਹੈ, ਉਸ ਦਾ) ਚਿੰਤਾ-ਫ਼ਿਕਰ ਦੂਰ ਹੋ ਜਾਂਦਾ ਹੈ। (ਹੇ ਭਾਈ! ਮੈਨੂੰ) ਨਾਨਕ ਨੂੰ ਗੁਰੂ ਨੇ ਪ੍ਰਭੂ ਦਾ ਨਾਮ ਬਖ਼ਸ਼ਿਆ ਹੈ, ਸੰਤ ਜਨਾਂ ਦੀ ਟਹਿਲ (ਦੀ ਦਾਤਿ) ਦਿੱਤੀ ਹੈ। (ਹਰਿ-ਨਾਮ ਦਾ ਸਿਮਰਨ ਹੀ) ਗੁਰੂ ਦਾ (ਦੱਸਿਆ) ਕੰਮ ਹੈ।੪।੧੫।੨੬।

🌹🌹🌹🌹🌹🌹🌹🌹
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
🌹🌹🌹🌹🌹🌹🌹🌹

अज दा मुखवाक श्री अमृत्सर साहिब 12-अक्तुबर-2021

रामकली महला ५
कोटि जाप ताप बिस्राम॥रिधि बुधि सिधि सुर गिआन॥ अनिक रूप रंग भोग रसै॥ गुरमुखि नामु निमख रिदै वसै ॥१॥हरि के नाम की वडिआई॥कीमति कहणु न जाई॥१॥रहाउ॥सूरबीर धीरज मति पूरा॥सहज समाधि धुनि गहिर ग्मभीरा ॥सदा मुकतु ता के पूरे काम॥जा कै रिदै वसै हरि नाम॥२॥सगल सूख आनंद अरोग॥समदरसी पूरन निरजोग॥आए न जाए डोलै कत नाही॥जा कै नामु बसै मन माही॥३॥दीन दइआल गुोपाल गोविंद॥गुरमुखि जपीऐ उतरै चिंद॥नानक कउ गुरि दीआ नामु॥संतन की टहल संत का कामु॥४॥१५॥२६॥

अर्थ
(हे भाई!) गुरु के द्वारा (जिस मनुष्य के) हृदय में आँख झपकने जितने समय के लिए भी हरि-नाम बसता है, वह (मानो) अनेक रूपों-रंगों और मायावी पदार्थों का रस लेता है। उस व्यक्ति की देवताओं वाली सूझ-बूझ हो जाती है, उसकी बुद्धि (ऊँची हो जाती है) वह रिद्धियों सिद्धियों (का मालिक हो जाता है); करोड़ों जपों तपों (का फल उसके अंदर) आ बसता है।1।हे भाई!) परमात्मा के नाम की महत्वता बयान नहीं की जा सकती,हरि नाम का मूल्य नहीं आँका जा सकता।1। रहाउ। हे भाई!)वह मनुष्य (विकारों के मुकाबले में) शूरवीर व बहादुर है,सम्पूर्ण बुध्दि व धैर्य का स्वामी है। सदा आत्मिक अडोलता में टिका रहता है,प्रभु में उसकी गहरी लगन टिकी रहती है।वह सदैव विकारों से आजाद रहता है। उसके सारे काम सफलहो जाते हैं, जिसके हृदय में परमात्मा का नाम आ बसता है।2।हे भाई!) जिस मनुष्य के मन में हरि नाम आ बसता है, वह कहीं भटकता नहीं, कहीं डोलता नहीं,(माया के प्रभाव से वह) पूरी तौर पर निर्लिप रहता है,सब में परमात्मा की एक ज्योति देखता है,उसको सारे सुख-आनंद प्राप्त रहते हैं, वह (मानसिक) रोगों से बचा रहता है।3।(हे भाई!) गुरु की शरण पड़ कर दीनों पर दया करने वाले गोपाल गोविंद का नाम जपना चाहिए,(जो मनुष्य जपता है, उसकी) चिन्ता फिक्र दूर हो जाती है।(हे भाई! मुझे) नानक को गुरु ने प्रभु का नाम बख्शा है,संत जनों की टहल (की दाति) दी है। (हरि-नाम का स्मरण ही) गुरु का (बताया हुआ) काम है।4।15।26।

🌹🌹🌹🌹🌹🌹🌹🌹
वाहेगुरु जी का खालसा
वाहेगुरु जी की फ़तेह
🌹🌹🌹🌹🌹🌹🌹🌹

11/10/2021

💐🌹💐🌹💐🌹💐🌹
AJ DA MUKHWAAK SRI AMRITSAR SAHIB
11-OCT-2021 ANG 824
BILAWAL MEHLA-5

Simrat naam kot jatan bhae.!! Sadhsang mil Har gun gaye Jamdutan kao taraas ahe.!!1!! RAHA-O.!!

ARTH
Hey Bhai.! Parmatama da naam simerdiya (tirath, karam kaand aadik) karora hi udam (mano) ho jaande han. (Jis manukh ne) Guru di sangat vich mil ke Prabhu de gun gaane shuru kar ditry, jamduta nu (us de neyre jaano) dar aaun lag peya.!!1!RAHA-O.!!

💐🌹💐🌹💐🌹💐🌹
WAHEGURU JI KA KHALSA
WAHEGURU JI KI FATEH
💐🌹💐🌹💐🌹💐🌹

ਅਜ਼ ਦਾ ਮੁਖਵਾਕਸੀ੍ ਅਮੰੱਰਤਸਰ ਸਾਹਿਬ
11-ਅਕਤੂਬਰ-2021 ਅੰਗ 824

ਬਿਲਾਵਲੁ ਮਹਲਾ ੫
ਸਿਮਰਤ ਨਾਮੁ ਕੋਟਿ ਜਤਨ ਭਏ ॥ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ਰਹਾਉ॥ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ॥ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ॥੧॥ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ॥ਕਰਿ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸੁ ਨਾਨਕ ਦਾਸ ਕਹੇ॥੨॥੧੭॥੧੦੩॥

ਅਰਥ
ਹੇ ਭਾਈ!ਪਰਮਾਤਮਾ ਦਾ ਨਾਮ ਸਿਮਰਦਿਆਂ (ਤੀਰਥ, ਕਰਮ ਕਾਂਡ ਆਦਿਕ) ਕ੍ਰੋੜਾਂ ਹੀ ਉੱਦਮ (ਮਾਨੋ) ਹੋ ਜਾਂਦੇ ਹਨ।(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਜਮਦੂਤਾਂ ਨੂੰ (ਉਸ ਦੇ ਨੇੜੇ ਜਾਣੋਂ) ਡਰ ਆਉਣ ਲੱਗ ਪਿਆ॥੧॥ਰਹਾਉ॥ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਆਪਣੇ ਮਨ ਵਿਚ ਹਿਰਦੇ ਵਿਚ ਵਸਾ ਲਏ, ਉਸ ਨੇ (ਪਿਛਲੇ ਕਰਮਾਂ ਦੇ ਸੰਸਕਾਰ ਮਿਟਾਣ ਲਈ, ਮਾਨੋ) ਸਾਰੇ ਹੀ ਪ੍ਰਾਸ਼ਚਿਤ ਕਰਮ ਕਰ ਲਏ।ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ,ਉਸ ਦਾ ਹਰੇਕ ਭਰਮ ਡਰ ਦੂਰ ਹੋ ਗਿਆ,ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ॥੧॥(ਤਾਂ ਤੇ,ਹੇ ਭਾਈ!)ਨਿਡਰ ਹੋ ਕੇ (ਕਰਮ ਕਾਂਡ ਦਾ ਭਰਮ ਲਾਹ ਕੇ) ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰੋ।ਇਹ ਨਾਮ ਪਦਾਰਥ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ।ਹੇ ਸਰਬ ਵਿਆਪਕ ਦਾਤਾਰ ਪ੍ਰਭੂ!ਮੇਹਰ ਕਰ,ਤਾ ਕਿ ਤੇਰਾ ਦਾਸ ਨਾਨਕ ਪਵਿੱਤਰ ਕਰਨ ਵਾਲੀ ਤੇਰੀ ਸਿਫ਼ਤਿ ਸਾਲਾਹ ਕਰਦਾ ਰਹੇ॥੨॥੧੭॥੧੦੩॥

💐🌹💐🌹💐🌹💐🌹
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
💐🌹💐🌹💐🌹💐🌹

अज दा मुखवाक श्री अमृत्सर साहिब
11-अक्तुबर-2021 अंग 824

बिलावलु महला ५
सिमरत नामु कोटि जतन भए ॥साधसंगि मिलि हरि गुन गाए जमदूतन कउ त्रास अहे ॥१॥रहाउ॥जेते पुनहचरन से कीन्हे मनि तनि प्रभ के चरण गहे॥आवण जाणु भरमु भउ नाठा जनम जनम के किलविख दहे॥१॥निरभउ होइ भजहु जगदीसै एहु पदारथु वडभागि लहे॥करि किरपा पूरन प्रभ दाते निरमल जसु नानक दास कहे ॥२॥१७॥१०३॥

अर्थ
हे भाई !परमात्मा का नाम सुमिरते हुए (तीर्थ,कर्म कांड आदि) करोड़ों ही उधम (मानो) हो जाते हैं।(जिस मनुख ने) गुरु की संगति में मिल के भगवान के गुण गाने शुरू कर दिये,जमदूतों को (उस के करीब ) डर आने लग गया।१।रहाउ।हे भाई !जिस मनुख ने भगवान के चरण अपने मन में हृदय में बसा लिए,उस ने (पिछले कर्मो के संस्कार मिटाने के लिए, मानो)सारे ही प्राश्चित कर्म कर लिए।उस का जन्म मरन का चक्र खत्म हो गया,उस का हरेक भरम डर दूर हो गया, उस के अनेकों जन्मों के किये पाप जल गए।१।(तो और, हे भाई) निडर हो के (कर्म कांड का भरम उतार के) जगत के स्वामी भगवान का नाम जपा करो।यह नाम पदार्थ बड़ी किस्मत के साथ ही मिलता है।हे सर्व-व्यापक दातार भगवान!कृपा कर,ताकि तेरा दास नानक पवित्र करने वाली तेरी सिफ़त सलाह करता रहे।२।१७।१०३।

💐🌹💐🌹💐🌹💐🌹
वाहेगुरू जी खालसा
वाहेगुरू जी फ़तेह
💐🌹💐🌹💐🌹💐🌹

Address

Dhan Guru RamDas Ji
Aligarh

Telephone

+919675122229

Website

Alerts

Be the first to know and let us send you an email when Khalsa Mero Roop Hai Khaas posts news and promotions. Your email address will not be used for any other purpose, and you can unsubscribe at any time.

Contact The Business

Send a message to Khalsa Mero Roop Hai Khaas:

Videos

Share

Nearby media companies