Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ

  • Home
  • India
  • Ajnala
  • Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ

Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ ਹਮ ਚਾਕਰ ਗੋਬਿੰਦ ਕੇ
ਗੁਰੂ ਨਾਨਕ ਦੇਵ ਜੀ ਦੀ ਸੱਚੀ ਕਿਰਤ ਖੇਤੀ
ਹੱਕ ਸੱਚ ਦੀ ਨੱਸਲਾ ਤੇ ਫਸਲਾਂ ਤੇ ਰੋਜ਼ਗਾਰ ਦੀ ਲੜਾਈ

23/04/2024

ਬਲਾਕ ਚੋਗਾਵਾਂ ਪਿੰਡ ਠੱਠਾ ਵਿਖੇ ਅੰਮ੍ਰਿਤਸਰ ਤੋ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਦਾ ਵਿਰੋਧ ਕੀਤਾ ਗਿਆ ਵੱਲੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ

ਮੈਂ ਕਬਰਿਸਤਾਨ  ਵਿੱਚ ਉਹਨਾਂ ਲੋਕਾਂ ਦੀਆਂ ਕਬਰਾਂ ਵੀ ਦੇਖੀਆ ਨੇ ਜੌ ਆਪਣੇ ਹੱਕਾਂ ਦੀ ਖਾਤਿਰ ਇਸ ਕਰਕੇ ਨਹੀਂ ਲੜੇ ਕਿਧਰੇ ਮਰ ਨਾ ਜਾਣ ਸੰਗਰਸ਼ ਜਿੰ...
23/04/2024

ਮੈਂ ਕਬਰਿਸਤਾਨ ਵਿੱਚ ਉਹਨਾਂ ਲੋਕਾਂ ਦੀਆਂ ਕਬਰਾਂ ਵੀ ਦੇਖੀਆ ਨੇ
ਜੌ ਆਪਣੇ ਹੱਕਾਂ ਦੀ ਖਾਤਿਰ ਇਸ ਕਰਕੇ ਨਹੀਂ ਲੜੇ ਕਿਧਰੇ ਮਰ ਨਾ ਜਾਣ
ਸੰਗਰਸ਼ ਜਿੰਦਾਬਾਦ ✊ ਜਾਗਦੀ ਜ਼ਮੀਰਾਂ ਨੂੰ ਸਮਰਪਿਤ ♥️💯 Bharti Kisan Union Ekta Ugrahan / ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ Nirbhay Ratia Parminder Singh Waraich Charda punjab 84 TV News18 Punjab Pargat Singh Pargat

21/04/2024
19/04/2024

ਮਜੀਠਾ ਚੋਣ ਪ੍ਰਚਾਰ ਕਰਨ ਜਾਂਦੇ ਬੀਜੇਪੀ ਦੇ ਅੰਮ੍ਰਿਤਸਰ ਤੋ ਉਮੀਦਵਾਰ ਤਰਨਜੀਤ ਸੰਧੂ ਦਾ ਵਿਰੋਧ ਕਰਦੇ ਹੋਏ ਬੀਕੇਯੂ ਏਕਤਾ ਉਗਰਾਹਾ ਦੇ ਕਾਰਕੁੱਨ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਪਿੰਡ ਰੋੜੀ ਨੇੜੇ ਮਜੀਠਾ

15/04/2024

ਕੁਝ ਦਿਨ ਪਹਿਲਾ ਸਾਬਕਾ ਸੈਨਿਕ ਜੋ ਕਿ ਰਿਟਾਇਰਮੈਟ ਤੋ ਬਾਅਦ ਬੈਂਕ ਚ ਸਿਕਾਉਰਟੀ ਦੀ ਨੋਕਰੀ ਕਰਦੇ ਸਨ ਉਹਨਾਂ ਨੂੰ ਬੈਂਕ ਵਿੱਚੋ ਬਿਨਾ ਨੋਟਿਸ ਦਿੱਤਾ ਕੱਢ ਦਿੱਤਾ ਗਿਆ ਸੀ ਉਹਨਾਂ ਇਸ ਫ਼ੈਸਲੇ ਦੇ ਵਿਰੋਧ ਅੱਜ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋ ਧਰਨਾ ਉਲੀਕੀਆਂ ਸੀ ਤੇ ਉਗਰਾਹਾ ਜੱਥੇਬੰਦੀ ਕੋਲੋ ਵੀ ਮਦਦ ਮੰਗੀ ਸੀ ਜਿਸ ਤੇ ਸਵੇਰੇ 9ਵਜੇ ਗਲੋਬਲ ਕਾਲਜ ਪਠਾਨਕੋਟ ਰੋਡ ਪਿੰਡ ਸੋਹੀਆਂ ਖ਼ੁਰਦ ਨੇੜੇ ਸਥਿਤ ਸਿੰਧ ਬੈਂਕ ਅੱਗੇ ਧਰਨਾ ਦੇਣ ਲਈ ਕੁਝ ਸਾਬਕਾ ਸੈਨਿਕ ਪਹੁੰਚੇ ਤਾ ਪ੍ਰਸ਼ਾਸਨ ਵੱਲੋ ਉਹਨਾਂ ਦਾ ਟੈਂਟ ਉਖਾੜ ਦਿੱਤਾ ਤੇ ਜ਼ਬਰਦਸਤੀ ਨਾਲ ਉਹਨਾਂ ਨੂੰ ਗਿਰਫਤਾਰ ਕਰ ਲਿਆ ਇਹ ਵਾਕਿਆ ਕਿਸਾਨਾ ਦੇ ਜਾਣ ਤੋ ਪਹਿਲਾ ਵਾਪਰ ਚੁੱਕਾ ਸੀ ਜਦੋਂ ਹੋਲੀ ਹੋਲੀ ਹੋਰ ਸਾਬਕਾ ਸੈਨਿਕ ਤੇ ਜੱਥੇਬੰਦੀ ਉਗਰਾਹਾ ਦੇ ਕਿਸਾਨਾ ਨੇ ਸੰਘਰਸ਼ ਕਰਕੇ ਗਿਰਫਤਾਰ ਕੀਤੇ ਸਾਬਕਾ ਸੈਨਿਕ ਰਿਹਾਅ ਕਰਵਾਏ ਤੇ ਉਹਨਾਂ ਦੀ ਨੋਕਰੀ ਸੰਬੰਧੀ ਮੀਟਿੰਗ ਸਿਕਾਉਰਟੀ ਏਜੰਸੀ ਜਿਸ ਚ ਸਾਬਕਾ ਫੋਜੀ ਕੰਮ ਕਰਦੇ ਸਨ ਉਹਨਾਂ ਦੀ ਸਿਕਾਉਰਟੀ ਸੰਚਾਲਕ ਸਾਬਕਾ ਬਿਰੇਗਡੀਅਰ ਨਾਲ ਵੀਰਵਾਰ ਦੀ ਮੀਟਿੰਗ ਫਿਕਸ ਕਰਵਾਈ

ਜੈ ਜਨਤਾ ਜੈ ਸੰਘਰਸ਼
ਜਿੱਤ ਲੜਦੇ ਲੋਕਾਂ ਦੀ

15/04/2024
 #ਅੰਮ੍ਰਿਤਸਰ  ਪਾਸਪੋਰਟ ਦਫਤਰ ਧਰਨਾ ਬੀਕੇਯੂ ਏਕਤਾ ਉਗਰਾਹਾ ਲੋਕਾ ਦੇ ਕੰਮ ਲੰਮੇ ਸਮੇ ਤੋ ਲਟਕ ਰਹੇ ਸਨ ਤੇ ਲੋਕਾ ਦੀ ਵੱਡੇ ਪੱਧਰ ਤੇ ਖਜਲ ਖੁਆਰੀ ਕ...
12/04/2024

#ਅੰਮ੍ਰਿਤਸਰ ਪਾਸਪੋਰਟ ਦਫਤਰ ਧਰਨਾ ਬੀਕੇਯੂ ਏਕਤਾ ਉਗਰਾਹਾ ਲੋਕਾ ਦੇ ਕੰਮ ਲੰਮੇ ਸਮੇ ਤੋ ਲਟਕ ਰਹੇ ਸਨ ਤੇ ਲੋਕਾ ਦੀ ਵੱਡੇ ਪੱਧਰ ਤੇ ਖਜਲ ਖੁਆਰੀ ਕੀਤੀ ਜਾ ਰਹੀ ਸੀ

12/04/2024

Passport office amritsar

12/04/2024
 #11   ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਵਲੋਂ ਵੱਡੀ ਗਿਣਤੀ ਚ ਕੱਥੂਨੰਗਲ ਸਾਇਲੋ ਗੁਦਾਮ ਵਿਖੇ ਧਰਨਾ...
11/04/2024

#11 ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਵਲੋਂ ਵੱਡੀ ਗਿਣਤੀ ਚ ਕੱਥੂਨੰਗਲ ਸਾਇਲੋ ਗੁਦਾਮ ਵਿਖੇ ਧਰਨਾ ਦਿੱਤਾ ਤੇ ਸਰਕਾਰ ਨੂੰ ਕਿਹਾ ਕਿ ਇਹ ਸਾਇਲੋ ਗੁਦਾਮ ਆਪਣੇ ਅਧਿਕਾਰ ਹੇਠ ਲਵੇਂ ਤੇ ਕਿਸਾਨਾਂ ਦੀਆਂ ਫਸਲਾਂ ਦੀ ਸਾਂਭ ਸੰਭਾਲ ਆਪ ਕਰੇ ਤੇ ਸਰਕਾਰੀ ਮੰਡੀਆਂ ਬਹਾਲ ਰੱਖੇ

11 Aprail ਨੂੰ ਬੀਕੇਯੂ ਏਕਤਾ ਉਗਰਾਹਾ ਵੱਲੋ ਪੂਰੇ ਪੰਜਾਬ ਚ ਸਾਇਲੋ ਗੁਦਾਮਾਂ ਅੱਗੇ ਧਰਨੇ ਦਿੱਤੇ ਜਾਣਗੇ ਤੇ ਮੰਗ ਕੀਤੀ ਜਾਵੇਗੀ ਕਿ ਸਰਕਾਰ ਇਸਨੂੰ...
09/04/2024

11 Aprail ਨੂੰ ਬੀਕੇਯੂ ਏਕਤਾ ਉਗਰਾਹਾ ਵੱਲੋ ਪੂਰੇ ਪੰਜਾਬ ਚ ਸਾਇਲੋ ਗੁਦਾਮਾਂ ਅੱਗੇ ਧਰਨੇ ਦਿੱਤੇ ਜਾਣਗੇ ਤੇ ਮੰਗ ਕੀਤੀ ਜਾਵੇਗੀ ਕਿ ਸਰਕਾਰ ਇਸਨੂੰ ਆਪਣੇ ਕਬਜ਼ੇ ਚ ਲਵੇ ਤੇ ਜੋ ਕਾਰਪੋਰੇਟ ਘਰਾਣਿਆਂ ਵੱਲੋ ਪੰਦਰਾਂ ਨਵੇਂ ਸਾਇਲੋ ਬਣਾਉਣ ਦੀ ਤਜਵੀਜ਼ ਹੈ ਉਸਨੂੰ ਰੱਦ ਕੀਤਾ ਜਾਵੇ ਇਸ ਨੂੰ ਲੈ ਕੇ ਜੱਥੇਬੰਦੀ ਜਿਲਾ ਅੰਮਿਰਤਸਰ ਚ ਕੱਥੂਨੰਗਲ ਵਿਖੇ ਬਣੇ ਸਾਇਲੋ ਅੱਗੇ ਧਰਨਾ ਦਿੱਤਾ ਜਾਵੇਗਾ ਅੱਜ ਗੁਰਦਵਾਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਅਤੇ ਬਾਬਾ ਜੀਵਨ ਸਿੰਘ ਗੁਰਦੁਆਰਾ ਪਿੰਡ ਗੱਗੋਮਾਹਲ ਵਿਖੇ ਜਿਲਾ ਕਮੇਟੀ ਵੱਲੋ ਮੀਟਿੰਗ ਕਰਕੇ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ

07/04/2024
07/04/2024

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਕਮੇਟੀ ਅਜਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਬੀ ਜੇ ਪੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸੰਧੂ ਅਤੇ ਹਲਕਾ ਇੰਚਾਰਜ ਬੋਨੀ ਅਜਨਾਲਾ ਦਾ ਪਿੰਡ ਗੱਗੋਮਾਹਲ,ਕੱਲੋਮਾਹਲ ਅਤੇ ਥੋਬਾ ਵਿਖੇ ਭਾਰੀ ਵਿਰੋਧ ਕੀਤਾ ਗਿਆ ਅਤੇ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਤੋਂ ਭਗੌੜੀ ਕਿਸਾਨਾਂ ਦੀ ਕਾਤਲ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਪਿੰਡਾਂ ਅੰਦਰ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ #ਅਜਨਾਲਾ

 #6  ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਕਮੇਟੀ ਅਜਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਬੀ ਜੇ ਪੀ ਦੇ ਅੰਮ੍ਰਿਤਸ...
06/04/2024

#6 ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਕਮੇਟੀ ਅਜਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਬੀ ਜੇ ਪੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸੰਧੂ ਅਤੇ ਹਲਕਾ ਇੰਚਾਰਜ ਬੋਨੀ ਅਜਨਾਲਾ ਦਾ ਪਿੰਡ ਗੱਗੋਮਾਹਲ,ਕੱਲੋਮਾਹਲ ਅਤੇ ਥੋਬਾ ਵਿਖੇ ਭਾਰੀ ਵਿਰੋਧ ਕੀਤਾ ਗਿਆ ਅਤੇ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਤੋਂ ਭਗੌੜੀ ਕਿਸਾਨਾਂ ਦੀ ਕਾਤਲ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਪਿੰਡਾਂ ਅੰਦਰ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ

06/04/2024
05/04/2024

ਥਾਣਾ ਰਮਦਾਸ ਦੇ SHO ਤੇ DSP ਅਜਨਾਲਾ ਖਿਲਾਫ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਨਾਰੇਬਾਜ਼ੀ ਕਰਦੇ ਹੋਏ

ਅੱਜ ਰਮਦਾਸ ਥਾਣੇ ਦਾ ਘਿਰਾਓ ਕੀਤਾ ਗਿਆ #5ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਦੇ ਵੱਖ ਵੱਖ ਪਿੰਡਾਂ ਦੇ ਬਹੁਤ ਸਾਰੇ ਮਸਲੇ ...
05/04/2024

ਅੱਜ ਰਮਦਾਸ ਥਾਣੇ ਦਾ ਘਿਰਾਓ ਕੀਤਾ ਗਿਆ

#5ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਦੇ ਵੱਖ ਵੱਖ ਪਿੰਡਾਂ ਦੇ ਬਹੁਤ ਸਾਰੇ ਮਸਲੇ ਤੇ ਦਰਖ਼ਾਸਤਾ ਪਿਛਲੇ ਲੰਮੇ ਸਮੇਂ ਤੋਂ ਰਮਦਾਸ ਥਾਣੇ ਰੁਲ਼ ਰਹੇ ਸਨ ਜਿਸ ਦੇ ਸੰਬੰਧ ਵਿੱਚ SHO ਰਮਦਾਸ ਤੇ DSP ਅਜਨਾਲਾ ਨਾਲ ਮੀਟਿੰਗਾ ਵੀ ਕੀਤੀਆਂ ਗਈਆਂ ਪਰ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਜਿਸ ਦੇ ਵਿਰੋਧ਼ ਵਿਚ ਅਜ ਰਮਦਾਸ ਥਾਣੇ ਦਾ ਘਿਰਾਓ ਕੀਤਾ ਗਿਆ #ਜੋਗਿੰਦਰਉਗਰਾਹਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਮਜੀਠਾ ਦੀ ਟੀਮ ਵੱਲੋਂ ਪਿੰਡ ਚੰਢੇ ਚ ਨਵੀਂ ਇਕਾਈ ਬਣਾਈ ਗਈ ਇਸ ਮੋਕੇ ਕਿਸਾਨ ਤੇ ਨੋਜਵਾਨ ਜੱਥੇਬੰਦੀ ਦਾ...
05/04/2024

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਮਜੀਠਾ ਦੀ ਟੀਮ ਵੱਲੋਂ ਪਿੰਡ ਚੰਢੇ ਚ ਨਵੀਂ ਇਕਾਈ ਬਣਾਈ ਗਈ ਇਸ ਮੋਕੇ ਕਿਸਾਨ ਤੇ ਨੋਜਵਾਨ ਜੱਥੇਬੰਦੀ ਦਾ ਹਿੱਸਾ ਬਣੇ

03/04/2024

ਬੀਕੇਯੂ ਉਗਰਾਹਾ ਨੇ 2ਅਪਰੈਲ ਨੂੰ ਲਗ-ਪਗ ਇੱਕ ਦਰਜਨ ਆਪ ਪਾਰਟੀ ਦੇ ਵਿਧਾਇਕ ਤੇ ਮੰਤਰੀਆ ਦੇ ਘਰਾਂ ਨੂੰ ਘੇਰਦੇ ਹੋਏ ਸ਼ਹਿਰਾਂ ਚ ਮਾਰਚ ਕੀਤੇ ਸਨ ਤੇ ਅਗਾਂਹ ਵੀ 5 ਅਪ੍ਰੈਲ ਤੱਕ ਪ੍ਰੋਗਰਾਮ ਚੱਲਣਾ ਸੀ ਪਰ ਸਰਕਾਰ ਨੇ ਲੋਕ ਵਿਰੋਧ ਤੋ ਡਰਦਿਆਂ ਫੈਸਲਾ ਵਾਪਿਸ ਲੈ ਲਿਆ

ਸਾਇਲੋ ਗੁਦਾਮਾਂ ਨੂੰ ਮੰਡੀਆਂ ਵਜੋਂ ਅਧਿਕਾਰਤ ਕਰਕੇ ਕਣਕ ਦੀ ਖਰੀਦ, ਵੇਚ ਸੰਭਾਲ ਅਤੇ ਪਰੋਸੈਸਿੰਗ ਕਰਨ ਦੇ ਦਿੱਤੇ ਗਏ ਨਵੇਂ ਅਖਤਿਆਰਾਂ ਨੂੰ ਪੰਜਾਬ ...
02/04/2024

ਸਾਇਲੋ ਗੁਦਾਮਾਂ ਨੂੰ ਮੰਡੀਆਂ ਵਜੋਂ ਅਧਿਕਾਰਤ ਕਰਕੇ ਕਣਕ ਦੀ ਖਰੀਦ, ਵੇਚ ਸੰਭਾਲ ਅਤੇ ਪਰੋਸੈਸਿੰਗ ਕਰਨ ਦੇ ਦਿੱਤੇ ਗਏ ਨਵੇਂ ਅਖਤਿਆਰਾਂ ਨੂੰ ਪੰਜਾਬ ਸਰਕਾਰ ਨੇ ਚਿੱਠੀ ਜਾਰੀ ਕਰਕੇ ਬਕਾਇਦਾ ਵਾਪਸ ਲਿਆ ਹੈ। ਇਸ ਲਈ ਇੱਕ ਵਾਰ ਬਾਕੀ ਜ਼ਿਲ੍ਹਿਆਂ ਵਿੱਚ ਵਿਧਾਇਕਾਂ ਨੂੰ ਚੇਤਾਵਨੀ ਪੱਤਰ ਦੇਣ ਦਾ ਪ੍ਰੋਗਰਾਮ ਮੁਲਤਵੀ ਕੀਤਾ ਜਾਂਦਾ ਹੈ। 26 ਮਾਰਕੀਟ ਕਮੇਟੀਆਂ ਨੂੰ ਮਰਜ ਕਰਨ ਦੀ ਵਿਉਂਤ ਦੇ ਮਸਲੇ ਬਾਰੇ ਅਜੇ ਹੋਰ ਵਿਸਥਾਰੀ ਪੜਤਾਲ ਕੀਤੀ ਜਾ ਰਹੀ ਹੈ। ਉਨੇ ਸਮੇਂ ਤੱਕ ਇਹ ਵਿਉਂਤ ਰੱਦ ਕਰਨ ਦੀ ਮੰਗ ਤਾਂ ਕਾਇਮ ਹੈ ਪਰ ਇਸ ਮੰਗ ਲਈ ਹੋਰਨਾਂ ਢੁਕਵੀਆਂ ਸ਼ਕਲਾਂ 'ਚ ਆਵਾਜ਼ ਉਠਾਉਣ ਬਾਰੇ ਅਗਲੀ ਵਿਉਂਤ ਕੀਤੀ ਜਾਵੇਗੀ। ਇਸ ਲਈ ਇੱਕ ਵਾਰ ਕੱਲ੍ਹ ਤੇ ਪਰਸੋਂ ਨੂੰ ਚੇਤਾਵਨੀ ਪੱਤਰਾਂ ਵਾਲੇ ਐਕਸ਼ਨ ਰੱਦ ਕੀਤੇ ਜਾਂਦੇ ਹਨ। ਸਰਕਾਰ ਵੱਲੋਂ ਇਹ ਫੈਸਲਾ ਵਾਪਸ ਲੈਣ ਦੇ ਇਸ ਕਦਮ ਨੂੰ ਸਾਡੇ ਰੋਸ ਪ੍ਰਤੀਕਰਮ ਰਾਹੀਂ ਹਾਸਿਲ ਕੀਤੀ ਫੌਰੀ ਜਿੱਤ ਵਜੋਂ ਲਿਆ ਜਾਣਾ ਚਾਹੀਦਾ ਹੈ।
ਜੈ ਸੰਘਰਸ਼ ਜੈ ਜਨਤਾ
ਜਿੱਤ ਲੜਦੇ ਲੋਕਾਂ ਦੀ

02/04/2024

ਪਿੰਡ ਭਕਨਾ ਕਲਾ ਵਿਖੇ ਬਲਾਕ ਅਟਾਰੀ ਦੇ ਕੁੱਝ ਪਿੰਡਾ ਦੇ ਆਗੂ ਸਾਹਿਬਾਨਾਂ ਨਾਲ ਭਰਵੀ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਦੇ ਮਾਰੂ ਫ਼ੈਸਲੇ ਖਿਲਾਫ ਕਿਸਾਨਾ ,ਮਜ਼ਦੂਰਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ

ਪੰਜਾਬ ਸਰਕਾਰ ਵੱਲੋਂ 9 ਜ਼ਿਲ੍ਹਿਆਂ ਵਿੱਚ ਕਾਰਪੋਰੇਟਾਂ ਨੂੰ ਆਪਣੇ ਸਾਇਲੋ ਗੋਦਾਮਾਂ ਵਿੱਚ ਕਣਕ ਦੀ ਖਰੀਦ ਅਤੇ ਸਟੋਰ ਕਰਨ ਦੇ ਫ਼ੈਸਲੇ ਦੀ ਭਾਕਿਯੂ (...
31/03/2024

ਪੰਜਾਬ ਸਰਕਾਰ ਵੱਲੋਂ 9 ਜ਼ਿਲ੍ਹਿਆਂ ਵਿੱਚ ਕਾਰਪੋਰੇਟਾਂ ਨੂੰ ਆਪਣੇ ਸਾਇਲੋ ਗੋਦਾਮਾਂ ਵਿੱਚ ਕਣਕ ਦੀ ਖਰੀਦ ਅਤੇ ਸਟੋਰ ਕਰਨ ਦੇ ਫ਼ੈਸਲੇ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਅਤੇ ਫੈਸਲਾ ਵਾਪਸ ਲੈਣ ਦੀ ਮੰਗ

ਚੰਡੀਗੜ੍ਹ 29 ਮਾਰਚ ( ) ਪੰਜਾਬ ਸਰਕਾਰ ਵੱਲੋਂ ਅਡਾਨੀ ਜਿਹੇ ਕਈ ਕਾਰਪੋਰੇਟ ਘਰਾਣਿਆਂ ਨੂੰ 9 ਜ਼ਿਲ੍ਹਿਆਂ ਵਿੱਚ ਆਪਣੇ ਸਾਇਲੋ ਗੋਦਾਮਾਂ ਵਿੱਚ ਕਣਕ ਦੀ ਖਰੀਦ ਅਤੇ ਸਟੋਰ ਕਰਨ ਦੀ ਖੁੱਲ੍ਹ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੁਆਰਾ ਇਹ ਕਿਸਾਨ ਮਜ਼ਦੂਰ ਵਿਰੋਧੀ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਹੈ ਕਿ ਇਹ ਫੈਸਲਾ ਖੇਤੀ ਮੰਡੀਆਂ ਉੱਤੇ ਸਾਮਰਾਜੀ ਕਾਰਪੋਰੇਟਾਂ ਦਾ ਕਬਜ਼ਾ ਕਰਾਉਣ ਦੀ ਸ਼ੁਰੂਆਤ ਹੈ, ਜਿਸਦੇ ਪਹਿਲੇ ਹੱਲੇ ਹੀ 7 ਲੱਖ 25000 ਟਨ ਕਣਕ ਦੀ ਖਰੀਦ ਉਨ੍ਹਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਇਨ੍ਹਾਂ 9 ਸਾਇਲੋ ਖੇਤਰਾਂ ਵਿੱਚ ਸਥਿਤ 26 ਮੰਡੀਆਂ/ਸਬਯਾਰਡਾਂ ਨੂੰ ਨਾਲ ਲਗਦੀਆਂ ਮੰਡੀਆਂ ਵਿੱਚ ਸ਼ਾਮਲ ਕਰਕੇ ਖ਼ਤਮ ਕੀਤਾ ਜਾ ਰਿਹਾ ਹੈ। ਇਸ ਫ਼ੈਸਲੇ ਰਾਹੀਂ ਪੰਜਾਬ ਦੀ ਆਪ ਸਰਕਾਰ ਭਾਜਪਾ ਦੀ ਮੋਦੀ ਸਰਕਾਰ ਨਾਲੋਂ ਵੀ ਅੱਗੇ ਵਧ ਕੇ ਸਾਮਰਾਜੀ ਕਾਰਪੋਰੇਟਾਂ ਪ੍ਰਤੀ ਗੂੜ੍ਹੀ ਵਫ਼ਾਦਾਰੀ ਦਿਖਾ ਰਹੀ ਹੈ। ਇਹ ਫੈਸਲਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਿਉਂਕਿ 736 ਸ਼ਹੀਦੀਆਂ ਵਾਲੇ ਦਿੱਲੀ ਕਿਸਾਨ ਘੋਲ਼ ਰਾਹੀਂ ਰੱਦ ਕਰਵਾਏ ਗਏ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਖੇਤੀ ਮੰਡੀਆਂ ਨੂੰ ਕਾਰਪੋਰੇਟਾਂ ਹਵਾਲੇ ਕਰਨ ਦਾ ਕਾਨੂੰਨ ਸੀ। ਪੰਜਾਬ ਸਰਕਾਰ ਇਸ ਰੱਦ ਕੀਤੇ ਗਏ ਕਾਨੂੰਨ ਨੂੰ ਲਾਗੂ ਕਰ ਰਹੀ ਹੈ, ਜੋ ਗੈਰ-ਸੰਵਿਧਾਨਕ ਹੈ। ਇਹ ਫੈਸਲਾ ਲਾਗੂ ਹੋਣ ਨਾਲ ਜਿੱਥੇ ਖੇਤੀ ਮੰਡੀਆਂ ਦੇ ਨਿੱਜੀਕਰਨ ਰਾਹੀਂ ਐੱਮ ਐੱਸ ਪੀ ਉੱਤੇ ਹੋ ਰਹੀ ਦੋ-ਤਿੰਨ ਫ਼ਸਲਾਂ ਦੀ ਸਰਕਾਰੀ ਖਰੀਦ ਵੀ ਠੱਪ ਹੋਣ ਦਾ ਰਾਹ ਪੱਧਰਾ ਹੋਣਾ ਹੈ, ਉੱਥੇ ਆਟੋਮੈਟਿਕ ਸਾਇਲੋ ਪ੍ਰਬੰਧਾਂ ਕਾਰਨ ਹਜ਼ਾਰਾਂ ਪੱਲੇਦਾਰਾਂ ਅਤੇ ਲੱਖਾਂ ਮੰਡੀ ਮਜ਼ਦੂਰਾਂ ਤੋਂ ਇਲਾਵਾ ਹਜ਼ਾਰਾਂ ਟਰੱਕ ਆਪ੍ਰੇਟਰਾਂ ਦਾ ਰੁਜ਼ਗਾਰ ਵੀ ਖ਼ਤਮ ਹੋਵੇਗਾ। ਕਿਸਾਨ ਆਗੂਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਖ਼ਬਰਦਾਰ ਕੀਤਾ ਕਿ ਜੇਕਰ ਚੋਣਾਂ ਮੌਕੇ ਵੋਟਾਂ ਲਈ ਦਰ-ਦਰ ਹੱਥ ਅੱਡਣ ਦੀ ਲੋੜ ਸਮੇਂ ਵੀ ਇਸ ਤਰ੍ਹਾਂ ਦੇ ਮਾਰੂ ਫੈਸਲੇ ਕੀਤੇ ਜਾ ਰਹੇ ਹਨ ਤਾਂ ਕਿਸੇ ਵੀ ਰੰਗ ਦੀ ਪਾਰਟੀ ਦੁਆਰਾ ਸੱਤਾ ਹਾਸਲ ਕਰਨ ਮਗਰੋਂ ਹੋਰ ਮਾਰੂ ਸਾਮਰਾਜ-ਪੱਖੀ ਹੱਲੇ ਹੋਰ ਵੀ ਵੱਡੀ ਪੱਧਰ 'ਤੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ 8 ਅਪ੍ਰੈਲ ਨੂੰ ਕੀਤੀ ਜਾ ਰਹੀ ਸੂਬਾਈ ਰੈਲੀ ਨਾਲ਼ ਤਾਲਮੇਲਵੇਂ ਐਕਸ਼ਨ ਵਜੋਂ ਜਥੇਬੰਦੀ ਵੱਲੋਂ ਚੰਡੀਗੜ੍ਹ ਵਿਖੇ ਸੂਬਾਈ ਰੈਲੀ ਕੀਤੀ ਜਾਵੇਗੀ। ਸਮੂਹ ਕਿਸਾਨਾਂ, ਮਜ਼ਦੂਰਾਂ, ਟਰੱਕ ਆਪ੍ਰੇਟਰਾਂ ਅਤੇ ਇਨਸਾਫਪਸੰਦ ਲੋਕਾਂ ਨੂੰ ਇਸ ਰੈਲੀ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ।
ਆਪਣਾ ਬਿਆਨ ਜਾਰੀ ਰੱਖਦਿਆਂ ਕਿਸਾਨ ਆਗੂਆਂ ਵੱਲੋਂ ਮੋਹਾਲੀ ਪੁੱਜੇ ਹੋਏ ਦਿੱਲੀ ਘੋਲ਼ ਦੇ ਕਿਸਾਨ ਜੁਝਾਰੂਆਂ ਨਵਦੀਪ ਸਿੰਘ ਜਲਵੇੜਾ ਅਤੇ ਗੁਰਕੀਰਤ ਸਿੰਘ ਸ਼ਾਹਪੁਰ ਨੂੰ ਹਰਿਆਣਾ ਪੁਲਿਸ ਦੁਆਰਾ ਬੀਤੇ ਦਿਨ 26 ਨਵੰਬਰ 2020 ਨੂੰ ਜਲ-ਤੋਪ ਦਾ ਮੂੰਹ ਕਿਸਾਨਾਂ ਤੋਂ ਦੂਜੇ ਪਾਸੇ ਮੋੜਨ ਬਦਲੇ ਇਰਾਦਾ ਕਤਲ ਦੇ ਕੇਸ ਵਿੱਚ ਗ੍ਰਿਫਤਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਤੁਰੰਤ ਬਿਨਾਂ-ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਭਾਜਪਾ ਦੀ ਹਰਿਆਣਾ ਸਰਕਾਰ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਜਾਰੀ ਕਰਤਾ:
ਜੋਗਿੰਦਰ ਸਿੰਘ ਉਗਰਾਹਾਂ: 9417557433
ਸੁਖਦੇਵ ਸਿੰਘ ਕੋਕਰੀ ਕਲਾਂ: 9417466038

ਇੱਕ ਹੋਰ ਨੁਕਤਾਸਾਫ਼ ਕੀਤਾ ਜਾਂਦਾ ਹੈ ਕਿ ਇਹ ਫੈਸਲਾ ਸਮੁੱਚੇ ਨਿਜ਼ਾਮ ਦਾ ਖਾਸਾ ਬੇਪਰਦ ਕਰਦਾ ਹੈ। ਕਿਉਂਕਿ ਇੱਕ ਪਾਸੇ ਤਾਂ ਕਿਸੇ ਵੀ ਲੋਕ ਪੱਖੀ ਫ਼ੈਸਲੇ ਉੱਤੇ ਚੋਣ ਜ਼ਾਬਤੇ ਤਹਿਤ ਪਾਬੰਦੀ ਹੈ। ਪਰ ਦੂਜੇ ਕਾਰਪੋਰੇਟ ਘਰਾਣਿਆਂ ਦੀ ਮੁਨਾਫਾਖੋਰੀ ਨੂੰ ਵਧਾਉਣ ਵਾਲਾ ਇਹ ਫੈਸਲਾ ਕਿਸੇ ਸੂਬਾ ਸਰਕਾਰ, ਕੇਂਦਰੀ ਸਰਕਾਰ ਜਾਂ ਚੋਣ ਕਮਿਸ਼ਨ ਨੂੰ ਗ਼ੈਰ-ਕਾਨੂੰਨੀ ਨਹੀਂ ਲਗਦਾ। ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੀ ਚੁੱਪ ਦਰਸਾਉਂਦੀ ਹੈ ਕਿ ਕਾਰਪੋਰੇਟੀ ਲੁੱਟ ਦੇ ਮਾਮਲੇ ਵਿੱਚ ਇਹ ਰਲੀਆਂ ਹੋਈਆਂ ਹਨ।
ਸੁਖਦੇਵ ਸਿੰਘ ਕੋਕਰੀ ਕਲਾਂ

Address

Ajnala
143102

Telephone

+919914416611

Website

Alerts

Be the first to know and let us send you an email when Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ posts news and promotions. Your email address will not be used for any other purpose, and you can unsubscribe at any time.

Contact The Business

Send a message to Bku ਏਕਤਾ ਉਗਰਾਹਾਂ ਸ੍ਰੀ ਅੰਮ੍ਰਿਤਸਰ:

Videos

Share

Nearby media companies


Other News & Media Websites in Ajnala

Show All