Sant Ajit Singh Ji Hansali 2015

Sant Ajit Singh Ji Hansali 2015 ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ🙏🙏❤
(6)

ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ 10 ਅਗਸਤ 1937 ਨੂੰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਸ. ਮਨਸਾ ਸਿੰਘ ਦੇ ਘਰ ਪਿੰਡ ਭਰਤਗੜ੍ਹ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ | ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਜੀ ਢਾਈ ਸਾਲ ਦੀ ਉਮਰ ਦੇ ਸਨ ਤਾਂ ਉਹ ਭਰਤਗੜ੍ਹ ਦੇ ਕਿਲੇ ਅੰਦਰ ਜਾ ਕੇ ਸ. ਸੂਰਤ ਸਿੰਘ ਦੇ ਸਿੰਘਾਸਣ 'ਤੇ ਜਾ ਬੈਠੇ ਤਾਂ ਸ੍ਰੀ ਸੂਰਤ ਸਿੰਘ ਦੇ ਪਰਿਵਾਰ ਨੇ ਉਸ ਸਮੇਂ ਹੀ ਮਹਿਸੂਸ ਕੀਤਾ ਕਿ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ | ਇਸ ਤੋਂ ਬਾਅਦ ਮਾਨਪੁਰ ਜਿੱਥੇ ਗੁਰਮਤਿ ਵਿਦਿਆਲਿਆ ਚੱਲਦਾ ਸੀ

ਦਾ ਜਥਾ ਸ੍ਰੀ ਅਖੰਡ ਪਾਠ ਸਾਹਿਬ ਕਰਨ ਲਈ ਭਰਤਗੜ੍ਹ ਆਇਆ ਤਾਂ ਸੰਤ ਮਹਿੰਦਰ ਸਿੰਘ ਧਿਆਨੂੰ ਮਾਜਰਾ ਵਾਲੇ ਨਾਲ ਸਨ ਨੇ ਛੋਟੀ ਉਮਰ 'ਚ ਹੀ ਇਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਅਤੇ ਇਨ੍ਹਾਂ ਨੂੰ ਨਾਲ ਲੈ ਗਏ | ਉਨ੍ਹਾਂ ਆਪਣੇ ਪਿਛਲੇ ਜਨਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪਿਛਲੇ ਜਨਮ 'ਚ ਵੀ ਇਨ੍ਹਾਂ ਸੰਤਾਂ ਨਾਲ ਕੀਰਤਨ ਹੀ ਕਰਦੇ ਸਨ | ਫਿਰ ਬਾਬਾ ਜੀ ਕੁੱਝ ਸਮਾਂ ਮਾਰਵਾ ਅਤੇ ਢੰਗਰਾਲੀ ਆਦਿ ਵਿਖੇ ਰਹੇ |ਸੰਗਤਾਂ ਦਾ ਕਹਿਣਾ ਹੈ ਕਿ ਬਾਬਾ ਜੀ ਦੇ ਮੂੰਹੋਂ ਨਿਕਲਿਆ ਹਰ ਵਾਕ ਸੱਚ ਹੁੰਦਾ ਸੀ |
ਇਸ ਉਪਰੰਤ ਸ. ਬਚਨ ਸਿੰਘ ਦਾ ਪਰਿਵਾਰ ਬਾਬਾ ਜੀ ਨੂੰ ਹੰਸਾਲੀ ਵਿਖੇ ਲੈ ਆਇਆ | ਬਾਬਾ ਜੀ ਸ. ਬਚਨ ਸਿੰਘ ਅਤੇ ਸ. ਬਖ਼ਸ਼ੀਸ਼ ਸਿੰਘ ਦੇ ਘਰ ਆ ਕੇ ਰਹਿਣ ਲੱਗੇ | ਜਦੋਂ ਸੰਤ ਮਹਾਰਾਜ ਬਾਬਾ ਜਵਾਲਾ ਜੀ ਕਲਕੱਤਾ ਤੋਂ ਹਜ਼ੂਰ ਸਾਹਿਬ ਵਿਖੇ ਆ ਰਹੇ ਸੀ ਤਾਂ ਸੰਤ ਬਾਬਾ ਅਜੀਤ ਸਿੰਘ ਨੇ ਸਤਿਗੁਰਾਂ ਅੱਗੇ ਅਰਦਾਸ ਕਰਕੇ ਬਾਬਾ ਜਵਾਲਾ ਦੀ ਕਾਰ ਰੋਕ ਲਈ | ਸੰਤ ਮਹਾਰਾਜ ਬਾਬਾ ਜਵਾਲਾ ਨੇ ਬਿਨਾਂ ਜੋੜੇ ਪਾਏ ਕਾਰ ਤੋਂ ਉਤਰ ਕੇ ਬਾਬਾ ਜੀ ਨੂੰ ਆਪਣੀ ਬੁੱਕਲ 'ਚ ਲੈ ਲਿਆ ਤੇ ਇਨ੍ਹਾਂ ਨੂੰ 5 ਬਚਨ ਦਿੱਤੇ ਤੇ ਕਿਹਾ ਕਿ ਭਾਈ ਕਿਸੇ ਦੇ ਘਰ ਬਿਨਾਂ ਬੁਲਾਏ ਨਹੀਂ ਜਾਣਾ, ਕਿਸੇ ਤੋਂ ਕੋਈ ਚੀਜ਼ ਮੰਗ ਕੇ ਨਹੀਂ ਲੈਣੀ, ਆਪ ਬਾਜ਼ਾਰ 'ਚੋਂ ਕਿਸੇ ਚੀਜ਼ ਦੀ ਖ਼ਰੀਦ ਨਹੀਂ ਕਰਨੀ, ਜਦੋਂ ਵੀ ਆਰਾਮ ਕਰਨ ਲੱਗਣਾ ਤਾਂ ਆਪਣੀ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਗਾ ਲੈਣੀ, ਜਦੋਂ ਵੀ ਪੈਣਾ ਆਪਣੇ ਬਿਸਤਰੇ ਥੱਲੇ ਨਿਗ੍ਹਾ ਮਾਰਕੇ ਦੇਖਣਾ ਅਤੇ ਕੋਈ ਕਰਤੱਵ ਨਹੀਂ ਦਿਖਾਉਣਾ | ਬਾਬਾ ਜੀ ਨੇ ਸਾਰੀ ਉਮਰ ਇਨ੍ਹਾਂ ਬਚਨਾਂ 'ਤੇ ਪਹਿਰਾ ਦਿੱਤਾ | ਫਿਰ ਬਾਬਾ ਜੀ ਸ. ਅਮਰ ਸਿੰਘ ਦੇ ਘਰ ਵਿਖੇ ਰਹਿਣ ਲੱਗੇ, ਇਸ ਉਪਰੰਤ ਭੋਲਾ ਸਿੰਘ ਨੇ ਬਾਬਾ ਜੀ ਨੂੰ ਕੁੱਝ ਜਗ੍ਹਾ ਦਾਨ ਦੇ ਕੇ ਬਾਬਾ ਜੀ ਲਈ ਕਮਰਾ ਬਣਾ ਦਿੱਤਾ | ਪਿੰਡ ਹੰਸਾਲੀ ਅਤੇ ਖੇੜਾ ਦੋਵੇਂ ਨਗਰਾਂ ਤੋਂ ਬਾਬਾ ਜੀ ਲਈ ਲੰਗਰ ਆਉਂਦਾ ਸੀ | ਬਾਬਾ ਜੀ 1 ਜਨਵਰੀ 2015 ਨੂੰ ਚੋਲਾ ਛੱਡ ਗਏ.

ਵਹਿਗੁਰੂ ਜੀ 🙏🙏🙏🙏

Address

Brampton, ON

Alerts

Be the first to know and let us send you an email when Sant Ajit Singh Ji Hansali 2015 posts news and promotions. Your email address will not be used for any other purpose, and you can unsubscribe at any time.

Contact The Business

Send a message to Sant Ajit Singh Ji Hansali 2015:

Share

Nearby media companies