TECH WITH JAGGY

TECH WITH JAGGY * ਇੱਕ ਪੰਜਾਬੀ ਟੈੱਕ ਪਲੇਟਫਾਰਮ *

ਇੰਸਟਾਗ੍ਰਾਮ ਖਾਤਾ :
ਯੂ-ਟਿਊਬ ਚੈੱਨਲ :
(56)

Vivo X200 Pro - a new Camera King 💥💥💥💥ਜੇ ਤੁਸੀਂ ਸੋਚਦੇ ਹੋ ਵੀ ਪੈਸਾ ਤੇ ਬਰਾਂਡ ਵਾਲਾ ਕੋਈ ਚੱਕਰ ਨੀਂ, ਪਰ ਲੈਣਾ ਬੈਸਟ ਕੈਮਰਾ ਸਮਾਰਟਫੋਨ ...
04/12/2024

Vivo X200 Pro - a new Camera King 💥💥💥💥

ਜੇ ਤੁਸੀਂ ਸੋਚਦੇ ਹੋ ਵੀ ਪੈਸਾ ਤੇ ਬਰਾਂਡ ਵਾਲਾ ਕੋਈ ਚੱਕਰ ਨੀਂ, ਪਰ ਲੈਣਾ ਬੈਸਟ ਕੈਮਰਾ ਸਮਾਰਟਫੋਨ ਹੈ ਤਾਂ........

ਜਸਟ ਗੋ ਫਾਰ Vivo X200 Pro.

ਕੀ ਐਪਲ ਪਰੋ ਮੈਕਸ, ਕੀ ਗਲੈਕਸੀ ਅਲਟਰੇ ਤੇ ਕੀ ਪਿਕਸਲ ਹੁਰੀਂ.....ਸਭ ਨੂੰ ਸ਼ਰਮਿੰਦਾ ਕਰਨ ਦਾ ਮਾਦਾ ਰੱਖਦਾ ਇਸਦਾ ਕੈਮਰਾ।

ਇਸ ਸਾਲ ਇਸਦੇ ਭਾਰਤੀ ਬਜਾਰ ਵਿੱਚ ਵੀ ਲਾਂਚ ਹੋਣ ਦੇ ਆਸਾਰ ਨੇ, ਇਸਦੀ ਕੀਮਤ 90,000/- ਦੇ ਆਸ-ਪਾਸ ਹੋ ਸਕਦੀ ਹੈ। ਬਾਕੀ ਕੰਪਨੀ ਵੱਲੋਂ ਇਸਦਾ ਖੁਲਾਸਾ ਜਲਦੀ ਹੋ ਸਕਦਾ ਹੈ।

ਬਾਕੀ ਸਰਵਿਸ ਸੈਂਟਰਾਂ ਵਿੱਚ Vivo ਦਾ ਰਿਕਾਰਡ ਠੀਕ ਆ ਬਹੁਤ ਕੰਪਨੀਆਂ ਨਾਲੋਂ।

TECH WITH JAGGY

WhatsApp will soon drop support for some older iPhone models....😳😳😳ਜੀ ਹਾਂ,ਜੇ ਤੁਸੀਂ ਬਹੁਤਾ ਹੀ ਪੁਰਾਣਾ iPhone ਵਰਤ ਰਹੇ ਹੋ ਤਾਂ...
03/12/2024

WhatsApp will soon drop support for some older iPhone models....😳😳😳

ਜੀ ਹਾਂ,
ਜੇ ਤੁਸੀਂ ਬਹੁਤਾ ਹੀ ਪੁਰਾਣਾ iPhone ਵਰਤ ਰਹੇ ਹੋ ਤਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਫੋਨ ਉੱਤੇ ਵਟਸਐੱਪ ਬੰਦ ਹੋ ਸਕਦਾ।

ਆਉਣ ਵਾਲੇ ਸਮੇਂ ਵਿੱਚ ਜਦੋਂ ਵਟਸਐੱਪ ਦੇ ਅਪਡੇਟ ਨਾਲ iOS 15.1 ਤੋਂ ਪਿੱਛੇ ਵਾਲੇ iOS ਦੀ ਸਪੋਰਟ ਖਤਮ ਹੋ ਜਾਵੇਗੀ। ਹਾਲਾਂਕਿ ਹਜੇ ਵਟਸਐੱਪ iOS 12 ਉੱਤੇ ਵੀ ਚੱਲ ਰਹੀ ਹੈ।

ਮੋਟੇ ਸ਼ਬਦਾਂ ਵਿੱਚ ਇਹ ਸਮਾਰਟਫੋਨ ਹੋਣਗੇ:
1. iPhone 5s
2. iPhone 6
3. iPhone 6 Plus

ਇਹਨਾਂ ਤੋਂ ਇਲਾਵਾ ਉਹ ਜੋ ਹਜੇ ਅਪਡੇਟ ਨਹੀਂ ਕੀਤੇ ਗਏ ਅਤੇ ਇਲੀਜੀਬਲ ਹੋਣ ਦੇ ਬਾਵਜੂਦ ਹਜੇ ਵੀ iOS 15.1 ਤੋਂ ਪਿੱਛੇ ਚਲਾਏ ਜਾ ਰਹੇ ਆ।

ਐਪਲ ਕਿਹੰਦੀ ਆ ਵੀ ਕੁੱਲ ਫੋਨਾਂ ਦਾ 9% ਹਜੇ ਵੀ iOS 16 ਤੋਂ ਪਿੱਛਲੇ iOS ਉੱਤੇ ਚੱਲ ਰਹੇ ਆ, ਜੋ ਕੇ ਖਾਸਾ ਨੰਬਰ ਹੋ ਸਕਦਾ।

ਕਿਤੇ ਤੁਹਾਡੇ ਹੱਥ ਵਾਲਾ ਫੋਨ (ਜੇ iPhone ਆ ਤਾਂ) ਉਹਨਾਂ ਵਿੱਚ ਤਾਂ ਨੀਂ ਰਿਹਾ ਕਿਤੇ ?

TECH WITH JAGGY

Samsung has launched an AI Subscription Plan !!!! 😳😳ਸੈਮਸੰਗ ਨੇ AI ਲਈ ਸਾਊਥ ਕੋਰੀਆ ਵਿੱਚ ਸਬਸਕ੍ਰਿਪਸ਼ਨ ਪਲਾਨ ਚਾਲੂ ਕਰ ਦਿੱਤਾ ਹੈ। ਪਰ...
03/12/2024

Samsung has launched an AI Subscription Plan !!!! 😳😳

ਸੈਮਸੰਗ ਨੇ AI ਲਈ ਸਾਊਥ ਕੋਰੀਆ ਵਿੱਚ ਸਬਸਕ੍ਰਿਪਸ਼ਨ ਪਲਾਨ ਚਾਲੂ ਕਰ ਦਿੱਤਾ ਹੈ।
ਪਰ,
ਇਹ ਉਂਝ ਨਹੀਂ ਜਿੱਦਾਂ ਜਿਆਦਾਤਰ ਲੋਕਾਂ ਨੇ ਸੋਚਿਆ ਸੀ। ਮਤਲਬ ਇਹ ਕਿ ਸਮਾਰਟਫੋਨ ਜਾਂ ਟੈਬਲੇਟ ਵਰਗੇ ਉਤਪਾਦਾਂ ਉੱਤੇ ਇਸਦਾ ਕੋਈ ਅਸਰ ਨਹੀਂ ਹੈ, ਸੋ Baljinder Singh Mann ਬਾਈ ਆਪਣੇ S24 ਅਲਟਰਾ ਤੇ ਫਰੀ ਵਰਤ ਸਕਣਗੇ।

ਇਹ ਪ੍ਰੋਗਰਾਮ ਅਸਲ ਵਿੱਚ ਇੱਕ ਸਬਸਕ੍ਰਿਪਸ਼ਨ ਕਲੱਬ ਹੈ, ਇਸ ਅਧੀਨ ਇੱਕ ਸਬਸਕ੍ਰਿਪਸ਼ਨ ਨਾਲ ਸੈਮਸੰਗ ਦੇ ਨਵੇਂ AI ਵਾਲੇ ਉਤਪਾਦਾਂ ਨੂੰ ਵਰਤ ਸਕਦੇ ਆ ਜਿਵੇਂ refrigerators, TVs, vacuum cleaners, and washing machines ਆਦਿ। ਸਧਾਰਨ ਸ਼ਬਦਾਂ ਵਿੱਚ ਕਿਰਾਏ ਤੇ ਲੈ ਸਕਦੇ ਆ।

ਇਸ ਤਰੀਕੇ ਲੋਕ ਸੈਮਸੰਗ ਦੇ ਮਹਿੰਗੇ ਅਤੇ ਹਾਈ ਐਂਡ AI ਵਾਲੇ ਪ੍ਰੋਡਕਟ ਖ੍ਰੀਦਣ ਤੋਂ ਪਹਿਲਾਂ ਹੀ ਵਰਤ ਕੇ ਵੇਖ ਸਕਣਗੇ।

TECH WITH JAGGY

02/12/2024
Australia banned social media......! 😳😳😳ਸ਼ੋਸ਼ਲ ਮੀਡੀਆ ਦੇ ਸਿਆਪੇ ਇੰਨੇ ਕੁ ਵੱਧ ਗਏ ਆ ਕਿ ਇੱਕ ਵੱਡੇ ਦੇਸ਼ ਨੂੰ ਇਸ ਉੱਤੇ ਕਾਨੂੰਨ ਬਣਾਉਣ ’ਤ...
02/12/2024

Australia banned social media......! 😳😳😳

ਸ਼ੋਸ਼ਲ ਮੀਡੀਆ ਦੇ ਸਿਆਪੇ ਇੰਨੇ ਕੁ ਵੱਧ ਗਏ ਆ ਕਿ ਇੱਕ ਵੱਡੇ ਦੇਸ਼ ਨੂੰ ਇਸ ਉੱਤੇ ਕਾਨੂੰਨ ਬਣਾਉਣ ’ਤੇ ਮਜਬੂਰ ਕਰਤਾ।

ਬੀਤੇ ਦਿਨੀਂ ਆਸਟਰੇਲੀਆ ਨੇ 16 ਸਾਲ ਦੀ ਉਮਰ ਤੋਂ ਘੱਟ ਦੇ ਜਵਾਕਾਂ ਦੇ ਸੋਸ਼ਲ ਮੀਡਿਆ ਵਰਤਣ ਉੱਤੇ ਰੋਕ ਲਗਾਈ ਹੈ। ਇੱਕ ਕਾਨੂੰਨ ਦੇ ਅਧੀਨ ਇਹ ਫੈਸਲਾ ਲਿਆ ਗਿਆ।

ਆਪਣੇ ਕੀ, ਬਹੁਤ ਸਾਰੇ ਮੁਲਕਾਂ ਵਿੱਚ ਸ਼ੋਸ਼ਲ ਮੀਡਿਆ ਨੇ ਲੋਕਾਂ ਦੀ ਜ਼ਿੰਦਗੀ ਨੂੰ ਨੈਗੇਟਿਵ ਤਰੀਕੇ ਪ੍ਰਭਾਵਿਤ ਕੀਤਾ ਹੈ। ਸੋ ਉਸ ਨੂੰ ਘਟਾਉਣ ਲਈ ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇਹ ਅੱਗੇ ਪਤਾ ਲੱਗੂ ਵੀ ਇਸ ਨੂੰ ਲਾਗੂ ਕਿਸ ਤਰ੍ਹਾਂ ਕਰਦੇ ਆ ਕਿਉਂਕਿ ਇੰਟਰਨੈੱਟ ਦੀ ਵਰਤੋਂ ਉੱਤੇ ਲੱਗੀਆਂ ਬੰਦਿਸ਼ਾਂ ਨੂੰ ਕੰਟਰੋਲ ਕਰਨਾ ਖਾਸਾ ਔਖਾ ਕੰਮ ਆ।

ਬਾਕੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ, ਕੀ ਇਹ ਸਹੀ ਫੈਸਲਾ ਹੈ ਅਤੇ ਆਪਣੇ ਵੀ ਹੋਣਾ ਚਾਹੀਦਾ ?

TECH WITH JAGGY

Casio Ring Watch ⌚️ 👀
29/11/2024

Casio Ring Watch ⌚️ 👀

Brave Browser ✔️✔️
27/11/2024

Brave Browser ✔️✔️

Here are some glimpses of the S25 Ultra.
27/11/2024

Here are some glimpses of the S25 Ultra.

Wait......What ??? 🥸🥸Android 16??2025 ਦੇ ਦੂਜੇ ਕੁਆਰਟਰ ਵਿੱਚ Android 16 ਦੇ ਆਉਣ ਦੇ ਆਸਾਰ ਨੇ, ਸ਼ਾਇਦ ਉਸੇ ਟਾਰਗੈੱਟ ਨੂੰ ਫਤਹਿ ਕਰਨ ਲਈ...
21/11/2024

Wait......What ??? 🥸🥸

Android 16??

2025 ਦੇ ਦੂਜੇ ਕੁਆਰਟਰ ਵਿੱਚ Android 16 ਦੇ ਆਉਣ ਦੇ ਆਸਾਰ ਨੇ, ਸ਼ਾਇਦ ਉਸੇ ਟਾਰਗੈੱਟ ਨੂੰ ਫਤਹਿ ਕਰਨ ਲਈ ਗੂਗਲ ਨੇ Android 16 ਦਾ ਡਵੈਲਪਰ ਪਰਵਿਊ ਆਪਣੇ ਕਈ ਮਾਡਲਾਂ ਲਈ ਲਾਂਚ ਕਰ ਦਿੱਤਾ ਹੈ।

ਇਹ ਮਾਡਲ ਨੇ Pixel 6, Pixel 6 Pro, Pixel 6a, Pixel 7, Pixel 7 Pro, Pixel 7a, Pixel Tablet, Pixel Fold, Pixel 8, Pixel 8 Pro, Pixel 8a, Pixel 9, Pixel 9 Pro, Pixel 9 Pro XL, ਅਤੇ Pixel Pro Fold.

ਜਨਵਰੀ- ਫਰਵਰੀ ਵਿੱਚ ਬੀਟਾ ਵਰਜ਼ਨ ਆਉਣ ਦੇ ਕਾਫ਼ੀ ਆਸਾਰ ਨੇ, ਹਾਲਾਂਕਿ ਹਜੇ Android 15 ਵੀ ਸਹੀ ਤਰੀਕੇ ਇੰਪਲੀਮੈਂਟ ਨਹੀਂ ਹੋਇਆ ਸਾਰੇ ਫੋਨਾਂ ਵਿੱਚ।

TECH WITH JAGGY

In case you overlooked it in 2019 👀Parasite (2019), ਉਸ ਸਾਲ ਆਸਕਰ ਦਾ ਸ਼ਿੰਗਾਰ ਬਣੀ ਇਹ ਫਿਲਮ Sony Liv ਉੱਤੇ ਉਪਲੱਭਧ ਹੈ।ਇਹ ਇੱਕ ਸਾਇ...
17/11/2024

In case you overlooked it in 2019 👀

Parasite (2019), ਉਸ ਸਾਲ ਆਸਕਰ ਦਾ ਸ਼ਿੰਗਾਰ ਬਣੀ ਇਹ ਫਿਲਮ Sony Liv ਉੱਤੇ ਉਪਲੱਭਧ ਹੈ।

ਇਹ ਇੱਕ ਸਾਇਕੋਲੋਜੀਕਲ ਥ੍ਰਿਲਰ ਹੈ, ਜੋ ਦੋ ਕਲਾਸਾਂ ਵਿੱਚਲਾ ਪਾੜਾ ਵਿਖਾਉਂਦੀ ਹੈ। ਇਹ ਕੋਰੀਅਨ ਫਿਲਮ ਵੇਖਣ ਵਾਲੇ ਨੂੰ ਧੁਰ ਅੰਦਰ ਤੱਕ ਹਿਲਾਉਣ ਦਾ ਮਾਦਾ ਰੱਖਦੀ ਹੈ।

ਉਸ ਸਾਲ ਦੇ ਅਕੈਡਮੀ ਪੁਰਸਕਾਰਾਂ ਵਿੱਚ ਸ਼ਾਇਦ ਹੀ ਕੋਈ ਕੈਟਾਗਰੀ ਛੱਡੀ ਹੋਣੀ ਇਹਨੇ ਜਿੱਤਣੋ। ਸੋ ਜੇ ਤੁਸੀਂ ਵਰਡ ਸਿਨੇਮਾ ਵੇਖਣਾ ਪਸੰਦ ਕਰਦੇ ਹੋ, ਅਤੇ ਬਾਈ ਚਾਂਸ ਇਹ ਮਿਸ ਕਰਗੇ (ਜਿਸਦੇ ਘੱਟ ਹੀ ਚਾਂਸ ਆ), ਜਰੂਰ ਵੇਖੋ।

ਜੇ ਹਾਂ, ਵੇਖੀ ਵੀ ਆ ਤਾਂ ਕਮੈਂਟ ਵਿੱਚ ਦੱਸਿਓ ਕੀ ਖਾਸ ਲੱਗਾ ਮੂਵੀ ਵਿੱਚ 🙏

Samsung is offering free screen replacements for green line issuesਪਿਛਲੇ ਕੁੱਝ ਸਮੇਂ ਤੋਂ ਸਮਾਰਟਫੋਨਾਂ ਵਿੱਚ ਬਿਨਾਂ ਫਿਜ਼ੀਕਲ ਡੈਮੇਜ...
17/11/2024

Samsung is offering free screen replacements for green line issues

ਪਿਛਲੇ ਕੁੱਝ ਸਮੇਂ ਤੋਂ ਸਮਾਰਟਫੋਨਾਂ ਵਿੱਚ ਬਿਨਾਂ ਫਿਜ਼ੀਕਲ ਡੈਮੇਜ ਤੋਂ ਸਕਰੀਨ ਵਿੱਚ ਗਰੀਨ ਲਾਈਨ ਆ ਰਹੀ ਹੈ। ਇਹ ਮਸਲਾ ਕਿਸੇ ਇੱਕ ਕੰਪਨੀ ਦਾ ਨਹੀਂ, ਲੱਗਭੱਗ ਸਭ ਵਿੱਚ ਹੀ ਇਸ਼ੂ ਰਿਹਾ। ਹਾਲਾਂਕਿ OnePlus ਇਸਦੀ ਚਪੇਟ ਵਿੱਚ ਜਿਆਦਾ ਰਿਹਾ। (ਉਨ੍ਹਾਂ ਨੇ 2023 ਫਰੀ ਸਕਰੀਨ ਰਿਪਲੇਸਮੈਂਟ ਉਪਲੱਭਧ ਵੀ ਕਰਾਈ ਸੀ)

ਸੈਮਸੰਗ ਵੱਲੋਂ ਫਰੀ ਸਕਰੀਨ ਰਿਪਲੇਸਮੈਂਟ ਪ੍ਰੋਗਰਾਮ ਚਲਾਇਆ ਗਿਆ ਸੀ, ਜੋ ਕਿ ਦੋ ਵਾਰ ਐਕਸਟੈਂਡ ਹੋ ਚੁੱਕਾ ਸੀ, ਹੁਣ ਇਹ ਪ੍ਰੋਗਰਾਮ 31 ਦਿਸੰਬਰ, 2024 ਤੱਕ ਜਾਰੀ ਹੈ। ਇਹ ਸਕੀਮ ਭਾਰਤੀ ਬਜਾਰ ਲਈ ਹੈ ਅਤੇ ਸਮਾਰਟਫੋਨ ਦੀ ਕੋਈ ਫਿਜ਼ੀਕਲ ਟੁੱਟ ਭੱਜ ਨਹੀਂ ਹੋਣੀ ਚਾਹੀਦੀ।

ਇਸ ਅਧੀਨ 3 ਮਾਡਲਾਂ ਨੂੰ ਫਰੀ ਰਿਪਲੈਸਮੈਂਟ ਦਿੱਤੀ ਜਾ ਰਹੀ ਹੈ,
• S21 Series
• S21 FE 5G (SM-G990B/E)
• S22 Ultra (SM-S908E)

ਜੇ ਇਨ੍ਹਾਂ ਚੋਂ ਕੋਈ ਫੋਨ ਸੇਮ ਸਮੱਸਿਆ ਵਿੱਚ ਹੈ ਤਾਂ ਵੱਧ ਜਾਣਕਾਰੀ ਲਈ ਵਿਜ਼ਿਟ ਕਰੋ ਨੇੜੇ ਦਾ ਸਰਵਿਸ ਸੈਂਟਰ। ਹਾਂ ਜੇ ਕੋਈ ਸਰਵਿਸ ਸੈਂਟਰ ਸਾਰੀਆਂ ਕੰਡੀਸ਼ਨਾਂ ਪੂਰੀਆਂ ਹੋਣ ਦੇ ਬਾਵਜੂਦ ਮਨ੍ਹਾਂ ਕਰ ਰਿਹਾ ਤਾਂ ਸਿੱਧਾ Samsung Support ਨਾਲ ਕਾਲ ਜਾਂ ਈ-ਮੇਲ ਰਾਹੀਂ ਸੰਪਰਕ ਕਰ ਸਕਦੇ ਹੋ।

TECH WITH JAGGY

The Shawshank Redemption (1994) ❤️❤️ਸ਼ਾਇਦ ਹੀ ਕੋਈ ਸਿਨੇਫਾਈਲ ਹੋਵੇਗਾ ਜਿਸ ਨੇ ਇਹ ਫਿਲਮ ਵੇਖੀ ਨਾ ਹੋਵੇ ਜਾਂ ਨਾਮ ਨਾ ਸੁਣਿਆ ਹੋਵੇ। ਕਿਉਂਕ...
16/11/2024

The Shawshank Redemption (1994) ❤️❤️

ਸ਼ਾਇਦ ਹੀ ਕੋਈ ਸਿਨੇਫਾਈਲ ਹੋਵੇਗਾ ਜਿਸ ਨੇ ਇਹ ਫਿਲਮ ਵੇਖੀ ਨਾ ਹੋਵੇ ਜਾਂ ਨਾਮ ਨਾ ਸੁਣਿਆ ਹੋਵੇ। ਕਿਉਂਕਿ ਸਿਨੇਮਾ ਦਾ ਸਮਾਨਆਰਥੀ ਸ਼ਬਦ ਹੀ ”The Shawshank Redemption” ਹੈ।

ਜੇ ਨੈੱਟਫਲਿਕਸ ਦੀ ਵਾਚਲਿਸਟ ਵਿੱਚ ਇਹ ਮੌਜੂਦ ਹੈ ਤਾਂ ਤੁਸੀਂ 14 ਦਿਸੰਬਰ ਤੱਖ ਵੇਖ ਸਕਦੇ ਹੋ, ਇਸ ਤੋਂ ਬਾਅਦ ਇਸ ਪਲੇਟਫਾਰਮ ਤੋਂ ਚਲੀ ਜਾਊਗੀ।

ਜੇ ਨਹੀਂ ਵੇਖੀ, ਅਤੇ ਨੈੱਟਫਲਿਕਸ ਮੈਂਬਰਸ਼ਿੱਪ ਵੀ ਆ ਤਾਂ.............ਮੌਕਾ।

Clash of Clans 💥💥💥ਸਾਲ 2026 ਵਿੱਚ ਅਲੱਗ ਅਲੱਗ ਕੰਪਨੀਆਂ ਵੱਲੋਂ ਦੋ ਨਵੇਂ ਫੋਨ ਇੱਕੋ (ਨਵੇਂ) ਸੈਗਮੈਂਟ ਵਿੱਚ ਆਉਣ ਦੇ ਆਸਾਰ ਨੇ।Apple iPhone...
16/11/2024

Clash of Clans 💥💥💥

ਸਾਲ 2026 ਵਿੱਚ ਅਲੱਗ ਅਲੱਗ ਕੰਪਨੀਆਂ ਵੱਲੋਂ ਦੋ ਨਵੇਂ ਫੋਨ ਇੱਕੋ (ਨਵੇਂ) ਸੈਗਮੈਂਟ ਵਿੱਚ ਆਉਣ ਦੇ ਆਸਾਰ ਨੇ।

Apple iPhone 17 air ਅਤੇ Samsung S25 Slim

ਦੋਨੋਂ ਕੰਪਨੀਆਂ ਸ਼ਾਇਦ ਹੁਣ ਅਗਲੇ ਸਾਲ Slim ਫੋਨ ਬਣਾਉਣ ਦੀ ਦੌੜ ਵਿੱਚ ਵੀ ਹੋਣਗੀਆਂ।

*ਇੱਥੇ ਦੱਸਣਯੋਗ ਆ S25 Slim, ਜੇ ਆਇਆ ਤਾਂ Samsung S25 ਸੀਰੀਜ ਤੋਂ ਬਾਅਦ ਵਿੱਚ ਆਉਣ ਦੇ ਆਸਾਰ ਨੇ।

TECH WITH JAGGY

Hacksaw Ridge (2016) 👌👌Mel Gibson ਦੀ 2016 ਵਿੱਚ ਆਈ ਇਹ ਪੀਰੀਅਡ ਡਰਾਮਾ ਦੂਜੇ ਵਿਸ਼ਵ ਯੁੱਧ ਵਿਚਲੀ ਇੱਕ ਕਹਾਣੀ ਹੈ। ਜਿਸ ਦੀ ਮੁੱਖ ਭੂਮਿਕਾ ...
16/11/2024

Hacksaw Ridge (2016) 👌👌

Mel Gibson ਦੀ 2016 ਵਿੱਚ ਆਈ ਇਹ ਪੀਰੀਅਡ ਡਰਾਮਾ ਦੂਜੇ ਵਿਸ਼ਵ ਯੁੱਧ ਵਿਚਲੀ ਇੱਕ ਕਹਾਣੀ ਹੈ। ਜਿਸ ਦੀ ਮੁੱਖ ਭੂਮਿਕਾ ਵਿੱਚ ਐਂਡਰਿਊ ਗਾਰਫੀਲਡ ਸੀ।

ਇਹ ਕਹਾਣੀ ਡੇਸਮੰਡ ਡੌਸ ਦੀ ਹੈ, ਜੋ ਕਿ ਆਰਮੀ ਮੈਡਿਕ ਸੀ, ਅਤੇ ਇਸ ਫਿਲਮ ਵਿੱਚ ਓਕੀਨਾਵਾ ਦੇ ਯੁੱਧ ਨੂੰ ਵਿਖਾਇਆ ਗਿਆ।

ਡੌਸ ਪਹਿਲਾ ਅਮਰੀਕੀ ਸੀ ਜਿਸਨੂੰ ਮੈਡਲ ਆਫ ਆਨਰ ਮਿਲਿਆ ਤੇ ਉਹ ਵੀ ਬਿਨਾਂ ਕੋਈ ਗੋਲੀ ਚਲਾਏ। ਇਹੀ ਇਸ ਕਹਾਣੀ ਦਾ ਅਧਾਰ ਹੈ।

ਇਸ ਫਿਲਮ ਨੂੰ IMDB ਉੱਤੇ 8+ ਰੇਟਿੰਗ ਹੈ, ਅਤੇ ਕਈ ਅਵਾਰਡ ਆਪਣੀ ਝੋਲੀ ਪਾਏ ਆ। ਜੇ ਤੁਸੀਂ ਪੀਰੀਅਡ ਡਰਾਮਾ ਖਾਸਕਰ ਵਿਸ਼ਵ ਯੁੱਧ ਵਾਲੀਆਂ ਫਿਲਮਾਂ ਵੇਖਣਾ ਪਸੰਦ ਕਰਦੇ ਹੋ ਤਾਂ, ਪਸੰਦ ਆ ਸਕਦੀ ਹੈ।

ਹੁਣ ਤੁਹਾਨੂੰ ਲੱਭਣੀ ਪੈਣੀ ਆ, ਮੈਂ 2016-17 ਵਿੱਚ ਵੇਖੀ ਸੀ।

Movie - Green Book (2018) 👌👌ਸੋਨੀ ਲਿਵ ਉੱਤੇ ਇਹ ਫਿਲਮ ਇੱਕ (ਰੋਡ ਟਰਿਪ) ਬਾਇਓਗ੍ਰਾਫੀ, ਡਰਾਮਾ ਹੈ। ਜੋ ਕਿ 2018 ਵਿੱਚ ਆਈ ਸੀ, IMDB ਉੱਤੇ ...
15/11/2024

Movie - Green Book (2018) 👌👌

ਸੋਨੀ ਲਿਵ ਉੱਤੇ ਇਹ ਫਿਲਮ ਇੱਕ (ਰੋਡ ਟਰਿਪ) ਬਾਇਓਗ੍ਰਾਫੀ, ਡਰਾਮਾ ਹੈ। ਜੋ ਕਿ 2018 ਵਿੱਚ ਆਈ ਸੀ, IMDB ਉੱਤੇ 8.2 ਰੇਟਿੰਗ ਨਾਲ ਟਾਪ ਰੇਟਡ ਫਿਲਮਾਂ ਚੋਂ ਇੱਕ ਹੈ।

ਇਹ ਫਿਲਮ ਡਾਕਟਰ ਡੋਨਾਲਡ ਸ਼ਿਰਲੇ ਅਤੇ (Chauffeur) ਟੋਨੀ ਲਿਪ ਦੀ ਅਸਲੀ ਕਹਾਣੀ ਹੈ। ਡਾਕਟਰ ਸ਼ਿਰਲੇ ਆਪਣੇ ਸਮੇਂ ਦੇ ਸ਼ੁਰੂਆਤੀ ਅਫ਼ਰੀਕਨ-ਅਮੈਰੀਕਨ ਬਹੁਤ ਸ਼ਾਨਦਾਰ ਕਲਾਸਿਕਲ ਪਿਆਨਿਸਟ ਸਨ।

ਫਿਲਮ ਵਿੱਚ 70' ਦੇ ਸਾਲ ਵਿਖਾਏ ਗਏ ਆ, ਡਾਕਟਰ ਆਪਣੇ ਅਮਰੀਕੀ ਟੂਰ ਲਈ ਟੋਨੀ ਨੂੰ ਹਾਇਰ ਕਰਦਾ। ਸਾਰੀ ਫਿਲਮ ਵਿੱਚ ਤੁਸੀਂ ਡਾਕਟਰ ਦੀ ਇਕੱਲਤਾ, ਗੋਰੇ ਸਮਾਜ ਵਿੱਚ ਉਸਦੇ ਸੰਘਰਸ ਨੂੰ ਦਰਸਾਉਂਦੀ ਹੈ। ਡਾਕਟਰ ਕਲਰਡ ਦੀ ਜ਼ਿੰਦਗੀ ਤੇ ਟੋਨੀ ਦਾ ਕੀ ਅਸਰ ਹੁੰਦਾ ਤੇ ਵਾਈਸ ਵਰਸਾ, ਸੋਹਣੇ ਤਰੀਕੇ ਨਾਲ ਵਿਖਾਇਆ ਗਿਆ।

ਕਈ ਚੀਜਾਂ ਫਿਲਮ ਵਿੱਚ ਸਿੱਧੇ ਤੌਰ ਤੇ ਹਿੱਟ ਕਰਦੀਆਂ ਨੇ, ਜੋ ਕੇ ਲੱਗਭੱਗ ਹਰ ਖਿੱਤੇ ਵਿੱਚ ਵੇਖਣ ਨੂੰ ਮਿਲਦੀਆਂ।

ਇਹ ਫਿਲਮ ਇੱਕ ਸਿਨੇਫਾਈਲ ਨੂੰ ਸ਼ਾਇਦ ਪਸੰਦ ਆਊਗੀ।

Beware of wedding invitation scam 🙏🙏ਹਾਂ ਜੀ,ਬਿਲਕੁਲ ਸਹੀ ਟਾਇਟਲ ਪੜਿਆ ਤੁਸੀਂ, ਵਿਆਹ ਦੇ ਕਾਰਡ ਵਾਲਾ ਸਕੈਮ।ਅੱਜ ਕੱਲ੍ਹ ਅਣਨੋਨ ਨੰਬਰ ਤੋਂ ...
14/11/2024

Beware of wedding invitation scam 🙏🙏

ਹਾਂ ਜੀ,
ਬਿਲਕੁਲ ਸਹੀ ਟਾਇਟਲ ਪੜਿਆ ਤੁਸੀਂ, ਵਿਆਹ ਦੇ ਕਾਰਡ ਵਾਲਾ ਸਕੈਮ।

ਅੱਜ ਕੱਲ੍ਹ ਅਣਨੋਨ ਨੰਬਰ ਤੋਂ ਵਟਸਐੱਪ ਉੱਤੇ ਵਿਆਹ ਦਾ ਸੱਦਾ ਆਉਂਦਾ, ਜਿਸ ਵਿੱਚ ਲਿੰਕ ਜਾਂ ਐਪ ਹੋ ਸਕਦੀ ਆ। ਉਸਤੇ ਕਲਿੱਕ ਕਰੇ ਨਾਲ ਤੁਹਾਡਾ ਸਾਰਾ ਡਾਟਾ ਕੰਪਰੋਮਾਈਜ਼ ਹੋ ਸਕਦਾ।

ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਇਸ ਤਰਾਂ ਦੇ ਕੇਸ ਦੀ ਜਾਣਕਾਰੀ ਦਿੱਤੀ ਹੈ।

ਕਿਸੇ ਵੀ ਅਣਨੋਨ ਨੰਬਰ ਵਾਲੇ ਮੈਸੇਜ ਤੋਂ ਆਏ ਲਿੰਕ ਉੱਤੇ ਕਲਿੱਕ ਨਾ ਹੀ ਕਰੋ।

ਬੱਸ......ਬਚੋ ਜਿੰਨਾਂ ਬਚ ਸਕਦੇ ਹੋ।

TECH WITH JAGGY

Foldable, rollable, and now stretchable? (LG Screen )LG ਕੰਪਨੀ ਦੀ ਆਪਣੀ ਖਾਸ ਜਗ੍ਹਾ ਹੈ ਸਕਰੀਨ ਮਾਰਕਿਟ ਵਿੱਚ, ਅਤੇ ਕਾਫ਼ੀ ਹਿੱਸਾ ਇਹ ...
12/11/2024

Foldable, rollable, and now stretchable? (LG Screen )

LG ਕੰਪਨੀ ਦੀ ਆਪਣੀ ਖਾਸ ਜਗ੍ਹਾ ਹੈ ਸਕਰੀਨ ਮਾਰਕਿਟ ਵਿੱਚ, ਅਤੇ ਕਾਫ਼ੀ ਹਿੱਸਾ ਇਹ ਲੰਬੇ ਸਮੇਂ ਤੋਂ ਆਪਣੇ ਕੋਲ ਰੱਖ ਰਹੇ ਹਨ। ਸਮੇਂ ਸਮੇਂ ਤੇ ਕਈ ਨਹੀਂ ਚੀਜਾਂ ਵੀ ਟਰਾਈ ਕਰਦੇ ਰਹਿੰਦੇ ਆ।

ਉਸੇ ਅਧੀਨ stretchable ਸਕਰੀਨ ਦਾ prototype ਸਾਹਮਣੇ ਆਇਆ। ਇਸ ਵਿੱਚ ਸਕਰੀਨ ਆਪਣੇ ਅਸਲੀ ਸਾਈਜ ਤੋਂ 50% ਤੱਕ ਬਿਨਾਂ ਕਿਸੇ ਦਿੱਕਤ ਵੱਧ ਜਾਊਗੀ। ਮਤਲਬ ਕਿ 12 ਇੰਚ ਦੀ ਸਕਰੀਨ 18 ਇਂਚ ਤੱਕ ਵੱਧ ਸਕੇਗੀ।

ਕੰਪਨੀ ਅਨੁਸਾਰ 100 pixels per inch ਵਾਲੀ ਇਹ prototype ਸਕਰੀਨ ਲੱਗਭੱਗ 10,000 ਤੱਕ ਵਾਰੀ ਸਟਰੈੱਚ ਹੋਣ ਦੀ ਸਮਰੱਥਾ ਰੱਖਦੀ ਆ।

ਉਮੀਦ ਕਰਦੇ ਆਂ ਅਸਲ ਵੀ ਸੇਮ ਹੋਵੇ।ਅਤੇ ਇਸ ਦੀ ਵਰਤੋਂ ਕਈ ਥਾਵਾਂ ਤੇ ਹੋ ਸਕੇਗੀ।

ਕੀ ਤੁਹਾਡੇ ਕੋਲ ਕੋਈ LG ਦਾ ਪ੍ਰੋਡਕਟ ਹੈ ? ਜੇ ਹਾਂ ਤਾਂ ਕਿਹੋ ਜਾ ਤਜੁਰਬਾ ਰਿਹਾ ?

TECH WITH JAGGY

Windows 11 2024 update has arrived 💥💥💥ਸਾਰੇ ਓਪਰੇਟਿੰਗ ਸਿਸਟਮਜ਼ ਦੇ ਅਪਡੇਟਾਂ ਦੇ ਦੌਰ ਵਿੱਚ Microsoft ਦੇ OS Windows 11 ਦਾ ਨਵਾਂ ਅਪਡ...
09/11/2024

Windows 11 2024 update has arrived 💥💥💥

ਸਾਰੇ ਓਪਰੇਟਿੰਗ ਸਿਸਟਮਜ਼ ਦੇ ਅਪਡੇਟਾਂ ਦੇ ਦੌਰ ਵਿੱਚ Microsoft ਦੇ OS Windows 11 ਦਾ ਨਵਾਂ ਅਪਡੇਟ 24H2 ਵੀ ਆ ਚੁੱਕਾ ਹੈ।

ਜਿਸ ਵਿੱਚ ਕੁੱਝ ਚੀਜਾਂ ਨਵੀਆਂ ਕੁੱਝ ਇੰਪਰੂਵਮੈਂਟਸ ਨੇ ਜਿਵੇਂ ਕਿ,
ਸਕਿਓਰਿਟੀ
ਪ੍ਰਫਾਰਮੈਂਸ
File Explorer
Paint
Eco Mode
Copilot+ PCs!
Wi-Fi 7 Support
ਐਂਡ ਹੋਰ ਖਾਸਾ ਕੁੱਝ।

ਬਾਕੀ ਕਈ ਦੋਸਤਾਂ ਇਹ ਔੜ ਜਾ ਵੀ ਲੱਗ ਸਕਦਾ ਵੀ Windows ਵੀ ਇੰਝ ਅਪਡੇਟ ਦੇਂਦੀ ਆ, ਹਾਂ ਜੀ, ਓਰਿਜਨਲ OS ਨੂੰ iOS ਅਤੇ Android ਵਾਂਗੂ ਮਿਲਦੇ ਆ। ਖਰ ਪਹਿਲਾਂ ਜਿਆਦਾਤਰ ਉਂਝ ਹੀ ਇੰਸਟਾਲ ਹੁੰਦੀ ਸੀ, ਸੋ ਬਹੁਤਾ ਵਾਹ ਨੀ ਪੈਂਦਾ ਹੋਣਾ।

Advice: ਨਵੇਂ ਲੈਪਟਾਪ ਓਰਿਜਨਲ ਵਿੰਡੋਜ਼ ਨਾਲ ਖ੍ਰੀਦਣ ਦੀ ਕੋਸ਼ਿਸ਼ ਕਰੋ। ਜਾਂ ਫਿਰ Linux ਵਰਤ ਸਕਦੇ ਹੋ।

ਕੀ ਤੁਸੀਂ Windows 11 (Original) ਵਰਤਦੇ ਹੋ, ਅਤੇ ਅਪਡੇਟ ਕਰ ਲਈ ਆ ?

TECH WITH JAGGY

Address

Rampuraphul
151103

Website

Alerts

Be the first to know and let us send you an email when TECH WITH JAGGY posts news and promotions. Your email address will not be used for any other purpose, and you can unsubscribe at any time.

Videos

Share

Nearby media companies