ਗੁਰਜੰਟ ਰਾਜਿਆਣਾ Gurjant rajiana

  • Home
  • ਗੁਰਜੰਟ ਰਾਜਿਆਣਾ Gurjant rajiana

ਗੁਰਜੰਟ ਰਾਜਿਆਣਾ Gurjant rajiana ਪ੍ਰਿਥਮ ਪ੍ਰਕਾਸ਼ਨ ਪਟਿਆਲਾ

076967 67647
17/06/2024

076967 67647

ਪੜ੍ਹਨਯੋਗ ਕਿਤਾਬ...30%less076967 67647
15/06/2024

ਪੜ੍ਹਨਯੋਗ ਕਿਤਾਬ...30%less
076967 67647

ਪ੍ਰਿਥਮ ਪ੍ਰਕਾਸ਼ਨ ਦੁਆਰਾ ਛਾਪੀ ਜਾ ਰਹੀ ਪਹਿਲੀ ਪੁਸਤਕ ਵਿਧਾ (ਨਾਵਲ)ਪਰਦੇਸ ਵਿੱਚ ਰਹਿੰਦਿਆਂ ਸਾਹਿਤ ਰਚਨਾ ਕਰਨ ਵਾਲ਼ਿਆਂ ਸਾਹਿਤਕਾਰਾਂ ਵਿੱਚ ਲਾਜ ...
13/06/2024

ਪ੍ਰਿਥਮ ਪ੍ਰਕਾਸ਼ਨ ਦੁਆਰਾ ਛਾਪੀ ਜਾ ਰਹੀ ਪਹਿਲੀ ਪੁਸਤਕ ਵਿਧਾ (ਨਾਵਲ)
ਪਰਦੇਸ ਵਿੱਚ ਰਹਿੰਦਿਆਂ ਸਾਹਿਤ ਰਚਨਾ ਕਰਨ ਵਾਲ਼ਿਆਂ ਸਾਹਿਤਕਾਰਾਂ ਵਿੱਚ ਲਾਜ ਨੀਲਮ ਸੈਣੀ ਦਾ ਨਾਮ ਵਿਸ਼ੇਸ਼ ਹੈ।
ਲਾਜ ਨੀਲਮ ਸੈਣੀ ਸੰਵੇਦਨਸ਼ੀਲ ਕਵਿੱਤਰੀ ਹੈ, ਪਰ ਉਸਨੇ ਸਭਿਆਚਾਰ ਅਤੇ ਲੋਕਧਾਰਾ ਦੇ ਖੇਤਰ ਵਿੱਚ ਖੋਜ ਕਰਕੇ ਵਡਮੁੱਲਾ ਕਾਰਜ ਕੀਤਾ ਹੈ। ਬਾਲ ਸਾਹਿਤ ਤੋਂ ਬਾਅਦ "ਲਟ- ਲਟ ਬਲ਼ਦਾ ਦੀਵਾ" ਕਹਾਣੀ ਸੰਗ੍ਰਹਿ ਰਾਹੀਂ ਗਲਪ ਸਾਹਿਤ ਵਿੱਚ ਲਾਜ ਨੀਲਮ ਸੈਣੀ ਨੇ ਵਿਸ਼ੇਸ਼ ਪਹਿਚਾਣ ਬਣਾਈ ਹੈ। ਪੰਜਾਬੀ ਸਾਹਿਤ ਦੇ ਪਾਠਕਾਂ ਦੇ ਸਨਮੁਖ ਉਹ ਨਾਵਲ ਰਾਹੀਂ ਫਿਰ ਹਾਜ਼ਰ ਹੈ।
ਪ੍ਰਿਥਮ ਪ੍ਰਕਾਸ਼ਨ ਪਟਿਆਲਾ ਇਸ ਨਾਵਲ ਨੂੰ ਪ੍ਰਕਾਸ਼ਿਤ ਕਰਨ ਦੀ ਖ਼ੁਸ਼ੀ ਲੈ ਰਿਹਾ।
ਸਰਵਰਕ: ਹਰਮੀਤ ਆਰਟਿਸਟ

ਆਪਣੇ ਵੱਲੋਂ ਬਿਹਤਰੀਨ ਕੰਮ ਕਰਨ ਦੇ ਵਾਅਦੇ ਸਹਿਤ ਹਾਜ਼ਰ ਹਾਂ...ਤੁਹਾਡੇ ਸਹਿਯੋਗ ਦੀ ਆਸ ਹੈ...ਦੋਸਤੋਪ੍ਰਿਥਮ ਪ੍ਰਕਾਸ਼ਨ ਪਟਿਆਲਾ ਦਾ ਆਗ਼ਾਜ਼...
11/06/2024

ਆਪਣੇ ਵੱਲੋਂ ਬਿਹਤਰੀਨ ਕੰਮ ਕਰਨ ਦੇ ਵਾਅਦੇ ਸਹਿਤ ਹਾਜ਼ਰ ਹਾਂ...ਤੁਹਾਡੇ ਸਹਿਯੋਗ ਦੀ ਆਸ ਹੈ...ਦੋਸਤੋ
ਪ੍ਰਿਥਮ ਪ੍ਰਕਾਸ਼ਨ ਪਟਿਆਲਾ ਦਾ ਆਗ਼ਾਜ਼...

07/04/2024
22/06/2023

ਧੰਨਵਾਦ ਬਲਰਾਜ ਮੌੜ ਜੀ...

13/12/2022

ਪੁੱਤਰ ਹਰਮਨ....v.o.p 13....2022 ਬਹੁਤ ਸ਼ੁਭਕਾਮਨਾਵਾਂ ਦੁਆਵਾਂ.....

15/10/2022

ਵਾਹ ਮੁੰਡਿਆ! ਵਾਹਿਗੁਰੂ ਖ਼ੂਬ ਤਰੱਕੀਆਂ ਬਖ਼ਸ਼ੇ ਤੈਨੂੰ....

15/05/2022

ਜੀਓ ਪੁੱਤਰ....ਹਰਮਨ....

15/04/2022

ਗ਼ਜ਼ਲ .....

19/03/2022

ਸਿਧਰੇ ਦਿਸਣ ਦਾ ਵਰ......ਇੱਕ ਸੱਚਾ ਵਾਕਿਆ...
ਸਿੱਧੇ ਬੰਦਿਆਂ ਨਾਲ਼ ਮੇਰੀ ਬਚਪਣ ਤੋਂ ਹੀ ਬੜੀ ਸਾਂਝ ਰਹੀ ਅੱਜ ਵੀ ਜਿਨ੍ਹਾਂ ਸਿਧਰਿਆਂ ਨੂੰ ਕੋਈ ਨਹੀਂ ਬੁਲਾਉੰਦਾ ਉਹ ਮੇਰੇ ਨਾਲ਼ ਗੱਲਬਾਤ ਕਰ ਲੈੰਦੇ ਨੇ ਕਈ ਤਾਂ ਰਾਜ ਦੀਆਂ ਗੱਲਾਂ ਵੀ ਮੇਰੇ ਕੋਲ਼ ਦੱਸ ਜਾਂਦੇ ਨੇ। ਮੈਂ ਸੋਚਿਆ ਨਹੀਂ ਸੀ ਕਿ ਮੈਂ ਵੀ ਕਦੇ ਸਿੱਧੜ ਲੱਗ ਸਕਦਾ ਹਾਂ ਕਿਸੇ ਨੂੰ ।
2005 ਦੀ ਗੱਲ ਹੈ ਇੱਕ ਰਿਸ਼ਤੇਦਾਰ/ਠੇਕੇਦਾਰ ਨਾਲ਼ ਪਿੰਡੋੰ 4 -5 ਜਾਣੇ ਕਰਤਾਰਪੁਰ ਪੱਕੀ ਸਾਰੀ ਦੇ ਕੰਮ ਤੇ ਚਲੇ ਗਏ।ਸਵੇਰ 6 ਵਜੇ ਤੋਂ ਰਾਤ 9 ਵਜੇ ਤੱਕ ਠੇਕੇਦਾਰ ਜਿੰਨਾ ਵੀ ਕੰਮ ਸਾਡੇ ਤੋਂ ਲੈ ਸਕਦਾ ਸੀ ਲੈਂਦਾ।ਰੋਟੀ ਕਦੇ ਵੀ ਰੱਜਵੀਂ ਨਹੀਂ ਸੀ ਮਿਲਦੀ।ਕੰਮ ਕਰਨ ਵਾਲੀ ਜਗ੍ਹਾ ਦੇ ਕੋਲ਼ ਇੱਕ ਇਤਿਹਾਸਕ ਗੁਰਦੁਆਰਾ ਸੀ ਮਾਤਾ ਗੁਜਰੀ ਜੀ ਕਿਸੇ ਸਮੇਂ ਇੱਥੇ ਠਹਿਰੇ ਸਨ। ਕਦੇ ਕਦਾਈਂ ਲੰਗਰ ਛਕ ਲੈੰਦੇ।ਤਕਰੀਬਨ 2 ਮਹੀਨੇ ਹਾੜ੍ਹ ਜੇਠ ਅਸੀਂ ਕੰਮ ਤੇ ਰਹੇ।ਇਸ ਦੌਰਾਨ ਮੈਂ ਹੱਡੀਆਂ ਦੀ ਮੁੱਠ ਹੋ ਗਿਆ ਰੰਗ ਵੀ ਧੁਆਂਖਿਆ ਗਿਆ। ਮਜ਼ਦੂਰੀ ਕਰਦਿਆਂ ਏਨੇ ਗੰਦੇ ਕੱਪੜੇ ਮੈਂ ਕਦੇ ਨਹੀਂ ਸੀ ਪਾਏ ਜਿੰਨੇ ਇਸ ਸਮੇਂ ਪਾਉਣੇ ਪੈੰਦੇ ਸਨ ਕਿਉਂਕਿ ਠੇਕੇਦਾਰ ਏਨਾ ਕੰਮ ਲੈੰਦਾ ਸੀ ਸਾਹ ਹੀ ਮਸਾਂ ਬਚਦੇ ਸਨ ਰਿਸ਼ਤੇਦਾਰ ਹੋਣ ਕਾਰਨ ਜਿਸ ਨੂੰ ਕੁਝ ਕਹਿਣ ਤੋਂ ਝਿਜਕਦੇ ਵੀ ਸਾਂ। ਅਗਲੀ ਕਲਾਸ ਦਸਵੀਂ ਦੀ ਫ਼ੀਸ ਲਈ ਜ਼ਰੂਰੀ ਵੀ ਸੀ ਕਿ ਕੰਮ ਛੱਡਣਾ ਨਹੀਂ।
ਇੱਕ ਦਿਨ ਬਹੁਤ ਵੱਡਾ ਨਗਰ ਕੀਰਤਨ ਕਰਤਾਰਪੁਰ ਵਿੱਚੋਂ ਦੀ ਲੰਘਣਾ ਸੀ। ਦੁਪਹਿਰ ਵੇਲ਼ੇ ਸਭ ਨੇ ਓਧਰ ਹੀ ਵਹੀਰਾਂ ਘੱਤ ਲਈਆਂ ਮੈਨੂੰ ਛੱਡ ਕੇ ਚਲੇ ਗਏ ਪਰ ਕਿਸੇ ਨੂੰ ਵੀ ਏਨਾ ਲੰਗਰ ਨਹੀਂ ਮਿਲਿਆ ਕਿ ਦੂਸਰੇ ਲਈ ਲੈ ਆਵੇ।ਉਹ ਚਾਰੇ ਪੰਜੇ ਜਾਣੇ ਆਏ ਤਾਂ ਉਨ੍ਹਾਂ ਦੇ ਖਾਲੀ ਹੱਥ ਵੇਖ ਮੇਰੀ ਮਨੋਂ ਭੁੱਬ ਨਿੱਕਲ ਗਈ। ਪਤਾ ਨਹੀਂ ਕੀ ਮਨ 'ਚ ਆਈ ਬਿਨਾਂ ਕਿਸੇ ਨੂੰ ਦੱਸੇ-ਪੁੱਛੇ ਮੈਂ ਕੰਮ ਤੋਂ ਤੁਰ ਪਿਆ। ਮੇਰੇ ਕੱਪੜੇ ਏਨੇ ਗੰਦੇ ਸਨ ਕਿ ਰੁਕੇ ਨਗਰ ਕੀਰਤਨ ਸਮੇਂ ਮੱਥਾ ਟੇਕਣਾ ਤਾਂ ਦੂਰ ਦੀ ਗੱਲ ਨੇੜੇ ਵੀ ਨਹੀਂ ਹੋਣ ਦਿੱਤਾ ਚਿੱਟੇ-ਚਿੱਟੇ ਚੋਲ਼ਿਆਂ ਵਾਲਿਆਂ ਨੇ।
ਮੈਂ ਉਦਾਸ, ਲੰਗਰ ਵਾਲੇ ਪਾਸੇ ਗਿਆ ਪਰ ਫੌਹ ਨਹੀਂ ਪਿਆ।ਇੱਕ ਸੁਭਾਅ ਸਬਰ ਵਾਲਾ। ਮੈਂ ਇੱਕ ਪਾਸੇ ਜਾ ਬੈਠਾ ਮੇਰੇ ਮੈਲ਼ੇ ਕੁਚੈਲੇ ਕੱਪੜੇ,ਸੀਮਿੰਟ ਰੰਗਾ ਹੋਇਆ ਪਰਨਾ,ਦਸਾਂ ਹੀ ਉੰਗਲਾਂ ਤੇ ਲੀਰਾਂ ਬੰਨੀਆਂ ਸਨ।ਫੁੱਟਦੀਆਂ ਪੁੱਛਾਂ ਦਾਹੜੀ ਆਪ ਮੁਹਾਰੇ ਵਧੇ ਹੋਏ। ਮੈਂ ਹੱਥੇ ਵਾਲੀਆਂ ਲੀਰਾਂ ਖੋਲ੍ਹ ਕੇ ਬੰਨ੍ਹ ਰਿਹਾ ਸੀ ਕਿ ਇੱਕ ਬੰਦਾ ਆਇਆ ਪਕੌੜਿਆਂ ਦਾ ਬੁੱਕ ਦੇ ਗਿਆ। ਮਨ ਖ਼ੁਸ਼ ਹੋਣ ਦੀ ਥਾਂ ਵਹਿ ਤੁਰਿਆ। ਮੈਂ ਪਕੌੜੇ ਛਕਦਾ ਰਿਹਾ ਫਿਰ ਪਤਾ ਨਹੀਂ ਕਿਉਂ ਹੋਰ ਵਰਤਾਵੇ ਵੀ ਮੇਰੇ ਵੱਲ ਆਏ ਤੇ ਮੈਨੂੰ ਜਿਨ੍ਹਾਂ ਵੀ ਜੋ ਵੀ ਦੇ ਸਕਦੇ ਸੀ ਖਾਣ ਲਈ ਦੇਈ ਗਏ।ਜਿਨ੍ਹਾਂ ਲੋਕਾਂ ਤੋਂ ਭੀੜ ਕਾਰਨ ਮੱਥਾ ਨਹੀਂ ਟੇਕਿਆ ਜਾ ਰਿਹਾ ਸੀ ਮੈਨੂੰ ਹੀ ਰੁਪਈਏ, ਦੋ-ਦੋ,ਪੰਜ-ਪੰਜ, ਦੇਈ ਜਾਣ ਮੈ ਹੈਰਾਨ ਸਾਂ। ਮੈਂ ਹਰ ਜੇਬ ਵਿੱਚ ਪਕੌੜੇ- ਬਰਿੱਡ ਭਰ ਲਏ।ਪਰਨੇ ਵਿੱਚ ਰੋਟੀਆ ਬੰਨ੍ਹ ਲਈਆਂ ਤੇ ਤੁਰ ਪਿਆ। ਕੰਮ ਤੇ ਪਹੁੰਚਿਆ ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿ ਇਹ ਕਿਵੇਂ ਏਨਾ ਸਮਾਨ ਲੈ ਆਇਆ।ਕੰਮ ਰੁਕ ਗਿਆ ਸਭ ਬੈਠ ਗਏ।ਵਰਤਾਉੰਦਿਆਂ ਮੈਂ ਸਵਾਲ ਕੀਤਾ ਕਿ ਮੈਨੂੰ ਕਿਉਂ ਏਨਾ ਸਮਾਨ ਮਿਲ ਗਿਆ? ਠੇਕੇਦਾਰ ਨੇ ਕਿਹਾ "ਸ਼ੀਸ਼ਾ ਵੇਖੀਂ ਤੂੰ ਨੌਵੀਂ ਪਾਸ ਮੁੰਡਾ ਨਹੀਂ ਸਿਧਰਾ ਲੱਗਦਾ ਏੰ" ਪਰ ਕੋਈ ਨਾ ਕੱਲ੍ਹ ਤੁਹਾਡੀ ਪਿੰਡ ਦੀ ਟਿਕਟ ਕਟਾ ਦੇਣੀ । ਮੇਰੇ ਮੂੰਹੋੰ ਝੱਟ ਨਿੱਕਲਿਆ"ਬਾਹਲੇ ਸਿਆਣਿਓੰ ਭੁੱਖੇ ਮੁੜ ਆਏ ਆਹ ਵਰ ਵੀ ਸਿਧਰੇ ਨੂੰ ਹੀ ਮਿਲਿਐ"। ਮੇਰੇ ਹੱਥ ਵਿੱਚ ਸੰਗਤ ਵੱਲੋਂ ਦਿੱਤੇ ਠਿੱਪਰ ਅਤੇ ਦੋ-ਦੋ,ਪੰਜ-ਪੰਜ ਦੇ ਨੋਟ ਸਨ।
ਗੁਰਜੰਟ ਰਾਜਿਆਣਾ।

13/03/2022

ਕਾਲ਼ੇ ਪਾਣੀ ਵਰਗਾ.....

ਹਾਰਦਿਕ ਸੱਦਾ.....
03/03/2022

ਹਾਰਦਿਕ ਸੱਦਾ.....

ਰਾਤੀੰ   ਸੁਪਨੇ   ਆਏ   ਘਰ,ਕੰਧਾਂ  ਤੋਂ    ਘਬਰਾਏ    ਘਰ।ਕਿਣਕਾ-ਕਿਣਕਾ ਤਿੜਕ ਰਹੇ,ਡਾਹਢੇ  ਸਨ  ਪਥਰਾਏ ਘਰ।ਰੱਜੀ - ਪੁੱਜੀ   ਬਸਤੀ   ਵਿਚ,ਭੁੱ...
22/02/2022

ਰਾਤੀੰ ਸੁਪਨੇ ਆਏ ਘਰ,
ਕੰਧਾਂ ਤੋਂ ਘਬਰਾਏ ਘਰ।

ਕਿਣਕਾ-ਕਿਣਕਾ ਤਿੜਕ ਰਹੇ,
ਡਾਹਢੇ ਸਨ ਪਥਰਾਏ ਘਰ।

ਰੱਜੀ - ਪੁੱਜੀ ਬਸਤੀ ਵਿਚ,
ਭੁੱਖੇ ਤੇ ਤਿਰਹਾਏ ਘਰ।

ਬੂਹੇ ਬੈਠੇ ਸਿਸਕ ਰਹੇ,
ਜਿੰਨ੍ਹਾਂ ਜੰਮੇ - ਜਾਏ ਘਰ।

ਖ਼ੁਦ ਘਰ ਰੋਟੀ ਪੱਕੀ ਨਾ,
ਜਿਸਨੇ ਖ਼ੂਬ ਸਜਾਏ ਘਰ।
ਗੁਰਜੰਟ ਰਾਜਿਆਣਾ।

17/02/2022
17/02/2022
17/02/2022

ਅਲਵਿਦਾ ਫ਼ਖ਼ਰ-ਏ-ਕੌਮ...ਦੀਪ ਸਿੱਧੂ...

17/02/2022

Address

ਲਾਂਬਾ ਕੰਪਲੈਕਸ, ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ
Patiala
147002

Telephone

+17696767647

Website

Alerts

Be the first to know and let us send you an email when ਗੁਰਜੰਟ ਰਾਜਿਆਣਾ Gurjant rajiana posts news and promotions. Your email address will not be used for any other purpose, and you can unsubscribe at any time.

Contact The Business

Send a message to ਗੁਰਜੰਟ ਰਾਜਿਆਣਾ Gurjant rajiana:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share