04/13/2024
ਭਾਰਤ ਸਰਕਾਰ ਵੱਲੋਂ 1984 ਵਿੱਚ ਅਕਾਲ ਤੱਖਤ ਸਾਹਿਬ ਤੇ ਹਮਲੇ ਨੇ ਭਾਰਤ ਦੀ ਰਾਜਨੀਤੀ ਨੂੰ ਉੱਥਲ ਪੁੱਥਲ ਕਰ ਦਿੱਤਾ,ਹਮਲੇ ਦੀ ਦੋਸ਼ੀ ਇੰਦਰਾ ਦੇ ਸੋਧਾ ਬਦਲੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਧੀਆਂ ਭੈਣਾਂ ਦੀ ਬੇਪਤੀ, ਸਿੱਖਾਂ ਨੂੰ ਇਹ ਜਚਾਉਣ ਲਈ ਕਾਫੀ ਸੀ ਕਿ ਇਹ ਮੁਲਕ ਸਿੱਖਾਂ ਦਾ ਨਹੀਂ ਅਤੇ ਸਿੱਖ ਏਸ ਦੇਸ਼ ਦੇ ਗੁਲਾਮ ਅਤੇ ਦੂਜੇ ਦਰਜ਼ੇ ਦੇ ਵਸਨੀਕ ਹਨ,,ਭਾਰਤ ਦਾ ਕਰੂਰ ਚਿਹਰਾ ਨੰਗਾ ਹੋਣ ਤੇ ਹਰੇਕ ਸਿਦਕੀ ਅਤੇ ਪਤਿਤ ਸਿੱਖ ਨੇ ਸ਼ਮਸ਼ੀਰ ਦੇ ਦਸਤ ਉੱਤੇ ਕਰੜੇ ਹੱਥ ਜੱਕੜ ਲਏ,,ਸਿੱਖਾਂ ਵਿੱਚ ਉੱਠੀ ਖਾਲਿਸਤਾਨ ਦੀ ਮੰਗ ਅਤੇ ਹਥਿਆਰਬੰਦ ਸੰਘਰਸ਼ ਦੇ ਖਾਤਮੇਂ ਲਈ ਭਾਰਤੀ ਸਟੇਟ ਨੇ ਸਿੱਖਾਂ ਉੱਤੇ ਜ਼ੁਲਮ ਅਤੇ ਦਰਿੰਦਗੀ ਦੇ ਸਾਰੇ ਹੱਦ-ਬੰਨੇ ਟੱਪ ਦਿੱਤੇ,,ਇਸ ਦੇ ਨਾਲ ਹੀ ਦਿੱਲੀ ਨੇ ਸਿੱਖ ਨੌਜੁਆਨਾਂ ਦਾ ਝੁਕਾਅ ਹਥਿਆਰਬੰਦ ਸੰਘਰਸ਼ ਤੋਂ ਹਟਾਕੇ ਉਹਨਾਂ ਨੂੰ ਸੁਸਤ ਤੇ ਵਿਲਾਸੀ ਬਣਾਉਣ ਵੱਲ ਕਰਨ ਦੀ ਚਾਲ ਖੇਡੀ,,ਜਿਸ ਤਹਿਤ ਪੰਜਾਬ ਦੇ ਪਿੰਡਾਂ ਵਿੱਚ ਸੱਭਿਆਚਾਰਕ ਮੇਲਿਆਂ ਦੇ ਨਾਮ ਹੇਠ ਗਾਉਣ ਵਾਲਿਆਂ ਦੇ ਅਖਾੜੇ ਲਵਾਏ ਜਾਣ ਲੱਗੇ,,ਜਿਹੜੇ ਪਿੰਡ "ਗਾਉਣ ਵਾਲੀ" ਲੱਗਣੀ ਹੁੰਦੀ ਸੀ,ਉੱਥੇ ਇਕੱਠ ਦਿਖਾਉਣ ਲਈ ਲਾਗੇ ਦੇ ਕਈ ਪਿੰਡਾਂ 'ਚੋਂ ਲੋਕਾਂ ਨੂੰ ਗੱਡਿਆਂ ਤੇ ਟਰਾਲੀਆਂ ਵਿੱਚ ਢੋਹਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਤਾਂ ਜੋ ਵੱਧ ਤੋਂ ਵੱਧ ਲੋਕ ਪਹੁੰਚਣ ਅਤੇ ਜਝਾਰੂਆਂ ਵੱਲੋਂ ਇਹਨਾ "ਖੁੱਲੇ ਅਖਾੜੇਆਂ" ਦਾ ਵਿਰੋਧ ਕਰਨਾ ਔਖਾ ਹੋ ਜਾਵੇ,
ਦਿੱਲੀ ਵੱਲੋਂ ਇਹਨਾਂ ਅਖੌਤੀ ਸਭਿਆਚਾਰਕ ਮੇਲਿਆਂ ਦਾ ਕਰਤਾ ਧਰਤਾ ਜਗਦੇਵ ਜੱਸੋਵਾਲ ਨੂੰ ਬਣਾਇਆ ਗਿਆ,,ਜਗਦੇਵ ਜੱਸੋਵਾਲ ਨੇ 1986-87 ਤੋਂ ਲੈਕੇ ,ਡੇਢ ਦਹਾਕੇ ਤੱਕ ਗਾਉਣ ਵਾਲਿਆਂ ਦੇ ਅਖਾੜਿਆਂ ਦੀ ਲੜੀ ਟੁੱਟਣ ਨਹੀਂ ਦਿੱਤੀ,,ਚਮਕੀਲਾ ਵੀ ਜਗਦੇਵ ਜੱਸੋਵਾਲ ਦੀ ਜੁੰਡਲੀ ਦਾ ਹੀ ਹਿੱਸਾ ਸੀ,,ਕੇਸੀਐਫ ਦੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਉਰਫ ਚਿੱਟੀ ਨੇ ਚਮਕੀਲੇ ਨੂੰ ਸੋਧ ਦਿੱਤਾ,,ਭਾਈ ਦੀਪੇ ਦੇ ਸਾਥੀਆਂ ਵੱਲੋਂ ਜਗਦੇਵ ਜੱਸੋਵਾਲ ਤੇ ਵੀ ਹਮਲਾ ਕੀਤਾ ਗਿਆ ਪਰ ਉਹ ਮਰਨੋ ਬਚ ਗਿਆ ,,ਦਿੱਲੀ ਵੱਲੋਂ ਜੱਸੋਵਾਲ ਨੂੰ ਪਹਿਲਾਂ ਦਿੱਤੀ ਸੁਰੱਖਿਆ ਵਧਾ ਕੇ ਦੂਣੀ ਕਰ ਦਿੱਤੀ ਗਈ,,
ਭਾਰਤੀ ਨਿਜ਼ਾਮ ਨੇ ਚਮਕੀਲੇ ਦੇ ਕਤਲ ਨੂੰ ਵੀ ਸਿੱਖਾਂ ਖਿਲਾਫ ਕੈਸ਼ ਕੀਤਾ ਅਤੇ ਪੰਜਾਬ ਦੇ ਨੌਜੁਆਨਾਂ ਮੂਹਰੇ ਰੱਜਕੇ ਚਮਕੀਲੇ ਦੀ ਲੱਚਰਤਾ ਪਰੋਸੀ ਗਈ,,ਇਥੋਂ ਤੱਕ ਕੇ ਕੁਝ ਸਮਾਂ ਪਹਿਲਾਂ ਸਰਕਾਰੀ ਸੰਦਾਂ ਨੇ ਚਮਕੀਲੇ ਨੂੰ ਸ਼ਹੀਦ ਦਾ ਖਿਤਾਬ ਤੱਕ ਦੇ ਦਿੱਤਾ ਅਤੇ ਹੁਣ ਇਸ ਤੋਂ ਇੱਕ ਕਦਮ ਹੋਰ ਅੱਗੇ ਵੱਧਦੇ ਹੋਏ, ਦਿੱਲੀ ਦੇ ਤਾਬਿਆਦਾਰਾਂ ਨੇ ਚਮਕੀਲੇ ਉੱਤੇ ਬਾਲੀਬੁੱਡ ਵਿੱਚ ਮੂਵੀ ਤੱਕ ਬਣਾ ਛੱਡੀ,, ਜਿਸ ਦੀ ਕਿ ਅੱਜ ਕੱਲ ਕਾਫੀ ਚਰਚਾ ਚਲ ਰਹੀ ਹੈ,,ਇਹ ਮੂਵੀ ਕਿਸੇ ਡਰੈਕਟਰ ਜਾਂ ਪ੍ਰਡਿਊਸਰ ਦੇ ਬੈਠੇ ਬੈਠਾਏ ਮਨ ਵਿੱਚ ਆਏ ਖਿਆਲ ਦੀ ਉਪਜ ਨਹੀ ਹੈ,ਇਹ ਮੂਵੀ ਦਿੱਲੀ ਦੁਆਰਾ ਸਿੱਖਾਂ ਦੀ ਜਝਾਰੂ ਮਾਨਸਿਕਤਾ ਵਿਰੁੱਧ ਬੁਣੀ, ਓਸੇ ਯੋਜਨਾਬੱਧ ਲੜੀ ਦਾ ਹਿੱਸਾ ਹੈ, ਜਿਸ ਦੀ ਸ਼ੁਰੂਆਤ 1986-87 ਤੋਂ ਜਗਦੇਵ ਜੱਸੋਵਾਲ ਤੋਂ ਕਰਵਾਈ ਗਈ ਸੀ,,,
✍️ਸ: ਗੱਜਣ ਸਿੰਘ( ਈਸਟ ਅਫਰੀਕਾ)
00447922256005