GNDU ਚ ਸਿਵਲ ਪ੍ਰੀਖਿਆ ਤਿਆਰੀ ਕਰਾਉਣ ਲਈ ਖੋਲੇ AIS Preparatory Centre ਦੇ ਕਲਰਕ ਹਰਪਾਲ ਸਿੰਘ ਵਲੋਂ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਇਤਾਰਜ਼ਯੋਗ ਸਵਾਲ ਪੁੱਛੇ ਗਏ ਅਤੇ ਸਰੀਰਕ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਗਈ। ਉਕਤ ਵਿਦਿਆਰਥਣ ਵਲੋਂ ਜਦ ਇਹ ਮਸਲਾ ਸੱਥ ਦੇ ਧਿਆਨ ਚ ਲਿਆਂਦਾ ਗਿਆ ਤਾਂ ਸੱਥ ਮੈਂਬਰਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਕਤ ਮੁਲਾਜ਼ਮ ‘ਤੇ ਕਾਰਵਾਈ ਕਰਨ ਲਈ ਕਿਹਾ ਗਿਆ ਜਿਸ ਬਾਬਤ ਯੂਨੀਵਰਸਿਟੀ ਨੇ ਟਾਲਮਟੋਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਉਪਰੰਤ ਸੱਥ ਕਾਰਕੁੰਨ ਕਲਰਕ ਦੇ ਦਫਤਰ ਚ ਗਏ ਜਿਥੇ ਬਹਿਸ ਪਿਛੋਂ ਕਲਰਕ ਨੇ ਆਪਣੀ ਗਲਤੀ ਮੰਨੀ ਤੇ ਵਿਦਿਆਰਥਣ ਤੋਂ ਮੁਆਫੀ ਮੰਗੀ। ਸੱਥ ਇਸ ਮਸਲੇ ‘ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਪੀਲ ਕਰਦੀ ਹੈ ਕਿ ਉਕਤ ਕਲਰਕ ‘ਤੇ ਸਖਤ ਕਾਰਵਾਈ ਕਰਕੇ ਕੈਂਪਸ ਦਾ ਮਾਹੌਲ ਵਿਦਿਆਰਥਣਾਂ ਲਈ ਸੁਰੱਖਿਅਤ ਕਰਨ ਦਾ ਭਰੋਸਾ ਦਵਾਇਆ ਜਾਵੇ। ਇਸ ਤੋਂ ਪਹਿਲਾਂ ਯੂਨੀਵਰਸਿਟੀ ਸੁਰੱਖਿਆ ਵਿਭਾਗ ਦੇ ਮੁਖੀ ਤੇ ਦੋ ਹੋਰ ਸੀਨੀਅਰ ਅਧਿਕਾਰੀਆਂ ‘ਤੇ ਸਰੀਰਕ ਸ਼ੋਸ਼ਣ ਦਾ ਕੇਸ ਦਰਜ ਹੈ।
ਮਹਾਰਾਣੀ ਜਿੰਦ ਕੌਰ ਦੀ ਨਾਸਿਕ ਸਥਿਤ ਥਾਂ ‘ਤੇ ਸਿੱਖ ਸੰਗਤ ਵਲੋਂ ਥੜੇ ਦੀ ਉਸਾਰੀ. ਸਿੱਖ ਰਾਜ ਦੇ ਡੁਬਦੇ ਸੂਰਜ ਦਾ ਦਰਦ ਆਪਣੇ ਪਿੰਡੇ ‘ਤੇ ਹੰਢਾਉਣ ਵਾਲੀ ਮਹਾਰਾਣੀ ਜਿੰਦ ਕੌਰ ਦੀ ਸਮਾਧ ਵਾਲੀ ਥਾਂ ‘ਤੇ ਆਖਰ ਸਿੱਖ ਸੰਗਤ ਨੇ ਇਕੱਤਰਤਾ ਕਰਕੇ ਥੜਾ ਉਸਾਰ ਦਿੱਤਾ ਹੈ। ਮਹਾਰਾਜਾ ਦਲੀਪ ਸਿੰਘ ਨੂੰ ਇਸਾਈਅਤ ਤੋਂ ਮੋੜ ਕੇ ਸਿੱਖੀ ਵਲ ਤੇ ਸਿੱਖ ਰਾਜ ਦੀ ਪ੍ਰਾਪਤੀ ਵਲ ਪ੍ਰੇਰਿਤ ਕਰਨ ਵਾਲੀ ਮਹਾਰਾਣੀ ਜਿੰਦ ਕੌਰ ਨੇ ਆਪਣੇ ਅੰਤਿਮ ਸਵਾਸ ਸੰਨ 1863 ਵਿਚ ਕਸਿੰਗਟਨ, ਇੰਗਲੈਂਡ ਵਿਖੇ ਲਏ। ਜਿਥੇ ਉਹਨਾਂ ਨੂੰ ਰਾਜਸੀ ਦਬਾਅ ਹੇਠ ਕਬਰ ਚ ਦਫਨ ਕਰ ਦਿੱਤਾ ਗਿਆ। ਪਰ ਉਹਨਾਂ ਦੇ ਫਰਜੰਦ ਮਹਾਰਾਜਾ ਦਲੀਪ ਸਿੰਘ ਦੀ ਇਛਾ ਸੀ ਕਿ ਮਹਾਰਾਣੀ ਦਾ ਸਸਕਾਰ ਸਿੱਖ ਰਹੁ ਰੀਤਾਂ ਨਾਲ ਲਾਹੌਰ ਦੀ ਧਰਤੀ ‘ਤੇ ਹੋਵੇ। ਪਰ ਜਾਲਮ ਹਕੂਮਤ ਨੇ ਉਹਨਾਂ ਨੂੰ ਬੰਬੇ ਨਜਦੀਕ ਨਾਸਿਕ ਤਕ ਹੀ ਆਉਣ ਦਿੱਤਾ ਜਿਥੇ ਗੋਦਾਵਰੀ ਕੰਢੇ ਉਹ ਆਪਣੀ ਮਾਂ ਦੀ ਕਬਰੋਂ ਕੱਢੀ ਦੇਹ ਦਾ ਸਸਕਾਰ ਕਰਕੇ ਵਾਪਸ ਵਲੈਤ ਪਰਤ ਗਏ। ਇਹ ਅਸਥਾਨ ‘ਤੇ ਸਿੱਖ ਅੱਜ ਤਕ ਕੋਈ ਯਾਦਗਾਰ ਨਾ ਉਸਾਰ ਸਕੇ ਹੁਣ ਮੁੰਬਈ ਤੇ ਮਹਾਰਾਸ਼ਟਰ ਦੇ ਹੋਰ ਖੇਤਰਾਂ ਦੀ ਸੰਗਤ ਨੇ ਮ