12/19/2024
PG&E ਇਸ ਬਾਰੇ ਸੁਝਾਅ ਦਿੰਦੇ ਹਨ ਕਿ ਛੁੱਟੀਆਂ ਦੇ ਮੌਸਮ ਦੌਰਾਨ
ਗਾਹਕ ਉਪਯੋਗਤਾ ਘੁਟਾਲਿਆਂ ਦੀ ਪਛਾਣ ਕਿਵੇਂ ਕਰ ਸਕਦੇ ਹਨ ਅਤੇ ਇਹਨਾਂ ਤੋਂ ਕਿਵੇਂ ਬਚ ਸਕਦੇ ਹਨ
2024 ਦੇ ਦੌਰਾਨ, PG&E ਗਾਹਕਾਂ ਨੂੰ ਘੁਟਾਲੇ ਕਰਨ ਵਾਲਿਆਂ ਦੇ ਕਰਕੇ $334,000 ਦਾ ਨੁਕਸਾਨ ਹੋਇਆ
ਓਕਲੈਂਡ, ਕੈਲੀਫੋਰਨੀਆ — ਜਿਵੇਂ-ਜਿਵੇਂ ਛੁੱਟੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਘੁਟਾਲੇਬਾਜ਼ ਉਪਯੋਗਤਾ ਗਾਹਕਾਂ ਸਮੇਤ, ਗਾਹਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਆਪਣੀਆਂ ਕੋਸ਼ਿਸਾਂ ਵਿੱਚ ਵੀ ਅੱਗੇ ਵੱਧ ਰਹੇ ਹਨ। ਇਸ ਰੁਝਾਨ ਦਾ ਵਿਰੋਧ ਕਰਨ ਵਿੱਚ ਮਦਦ ਲਈ, Pacific Gas and Electric Company (PG&E) ਯੂਟਿਲਿਟੀਜ਼ ਯੂਨਾਈਟਿਡ ਅਗੇਂਸਟ ਸਕੈਮਜ਼ (Utilities United Against Scams, UUAS) ਦੇ ਨਾਲ ਹੱਥ ਮਿਲਾ ਰਹੇ ਹਨ, ਤਾਂ ਜੋ ਗਾਹਕਾਂ ਦੀ ਸੰਭਾਵੀ ਘੁਟਾਲਿਆਂ ਦੀ ਪਛਾਣ ਕਰਨ ਅਤੇ ਇਹਨਾਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਮਦਦ ਕੀਤੀ ਜਾਵੇ।
ਹਰ ਸਾਲ ਛੁੱਟੀਆਂ ਦੇ ਮੌਸਮ ਦੇ ਆਸ-ਪਾਸ, ਘੁਟਾਲੇਬਾਜ਼ ਨਵੇਂ ਅਤੇ ਲੁੱਟਮਾਰ ਵਾਲੇ ਦਾਅ-ਪੇਚਾਂ ਨਾਲ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਜਦੋਂ ਗਾਹਕ ਆਮ ਵਾਲੋਂ ਵੱਧ ਪਰੇਸ਼ਾਨ ਜਾਂ ਤਣਾਅ ਵਿੱਚ ਹੁੰਦੇ ਹਨ ਤਾਂ ਉਹਨਾਂ ਦਾ ਸ਼ੋਸ਼ਣ ਕਰਨ ਅਤੇ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਆਨਲਾਈਨ ਖਰੀਦਦਾਰੀ ਘੁਟਾਲਿਆਂ ਦੀ ਸੰਭਾਵਨਾ ਤੋਂ ਜਾਣੂ ਹਨ, ਉਪਯੋਗਤਾ ਬਿੱਲ ਘੁਟਾਲਿਆਂ ਲਈ ਵੀ ਇਹੀ ਖਤਰਾ ਮੌਜੂਦ ਹੈ, ਜਿੱਥੇ ਘੁਟਾਲੇਬਾਜ਼ ਸੇਵਾ ਦਾ ਕਨੈਕਸ਼ਨ ਤੁਰੰਤ ਕੱਟਣਾ ਰੋਕਣ ਲਈ, ਟੈਲੀਫ਼ੋਨ ਦੁਆਰਾ, ਆਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਵੀ ਭੁਗਤਾਨ ਦੀ ਮੰਗ ਕਰਨਗੇ।
PG&E ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘੁਟਾਲਿਆਂ ਦੀਆਂ ਰਿਪੋਰਟਾਂ ਪੂਰੇ 2024 ਦੇ ਦੌਰਾਨ ਚਿੰਤਾਜਨਕ ਤੌਰ 'ਤੇ ਵੱਧ ਰਹੀਆਂ ਹਨ। ਦਰਅਸਲ, ਸਾਲ-ਦਰ-ਸਾਲ ਲਗਭਗ 15,000 ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਗਾਹਕਾਂ ਨੂੰ $334,000 ਤੋਂ ਵੱਧ ਦਾ ਨੁਕਸਾਨ, ਅਤੇ ਔਸਤਨ $628 ਦਾ ਨੁਕਸਾਨ ਹੋਇਆ ਹੈ।
“ਘੁਟਾਲੇਬਾਜ਼ ਛੁੱਟੀਆਂ ਨਹੀਂ ਲੈਂਦੇ ਹਨ। ਤਣਾਅ ਅਤੇ ਭਟਕਣਾ ਘੁਟਾਲੇਬਾਜ਼ਾਂ ਦੁਆਰਾ ਉਪਭੋਗਤਾਵਾਂ ਨੂੰ ਧੋਖਾ ਦੇਣ ਅਤੇ ਉਹਨਾਂ ਦਾ ਸ਼ੋਸ਼ਣ ਕਰਨ ਲਈ ਆਪਣੀਆਂ ਨਵੀਆਂ ਰਣ-ਨੀਤੀਆਂ ਨੂੰ ਅਮਲ ਵਿੱਚ ਲਿਆਉਣ ਦਾ ਪੂਰਾ ਮੌਕਾ ਦਿੰਦੇ ਹਨ, PG&E ਦੇ ਮੁੱਖ ਘੁਟਾਲਾ ਜਾਂਚਕਰਤਾ ਮੈਟ ਫੋਲੇ ਨੇ ਕਿਹਾ। "ਯਾਦ ਰੱਖੋ, PG&E ਸਰਵਿਸ ਕੱਟਣ ਦੇ ਇੱਕ ਘੰਟੇ ਦੇ ਅੰਦਰ ਪਹਿਲੀ ਵਾਰ ਤੁਹਾਡੇ ਨਾਲ ਸੰਪਰਕ ਨਹੀਂ ਕਰੇਗਾ, ਅਤੇ ਅਸੀਂ ਕਦੇ ਵੀ ਪ੍ਰੀ-ਪੇਡ ਡੈਬਿਟ ਕਾਰਡ ਦੁਆਰਾ ਜਾਂ Zelle ਜਾਂ Venmo ਵਰਗੀਆਂ ਆਨਲਾਈਨ ਭੁਗਤਾਨ ਸੇਵਾਵਾਂ ਰਾਹੀਂ ਭੁਗਤਾਨ ਦੀ ਬੇਨਤੀ ਨਹੀਂ ਕਰਾਂਗੇ।”
ਛੋਟੇ ਅਤੇ ਮੱਧਮ-ਆਕਾਰ ਦੇ ਕਾਰੋਬਾਰ ਵੀ ਨਿਸ਼ਾਨਾ ਬਣਦੇ ਹਨ, ਅਤੇ ਘੁਟਾਲੇਬਾਜ਼ ਵਿਅਸਤ ਕਾਰੋਬਾਰੀ ਸਮੇਂ ਦੇ ਦੌਰਾਨ ਆਪਣੀਆਂ ਕੋਸ਼ਿਸ਼ਾਂ ਉੱਤੇ ਖਾਸ ਧਿਆਨ ਦੇਣਗੇ, ਤਾਂ ਜੋ ਕਾਰੋਬਾਰੀ ਮਾਲਕਾਂ ਦੇ ਅਤਿ-ਜ਼ਰੂਰੀ ਹੋਣ ਦੇ ਵਿਵੇਕ ਨੂੰ ਸ਼ਿਕਾਰ ਬਣਾਇਆ ਜਾਵੇ ਜਿਸ ਨਾਲ ਦਰਵਾਜ਼ੇ ਖੁੱਲ੍ਹੇ ਰਹਿਣਗੇ ਅਤੇ ਲਾਈਟਾਂ ਚਾਲੂ ਰਹਿਣਗੀਆਂ। ਅਸਲ ਵਿੱਚ, PG&E ਨੂੰ 2024 ਦੇ ਦੌਰਾਨ ਇਹਨਾਂ ਗਾਹਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਘੁਟਾਲੇ ਦੀਆਂ ਕੋਸ਼ਿਸ਼ਾਂ ਦੀਆਂ 500 ਤੋਂ ਵੱਧ ਰਿਪੋਰਟਾਂ ਮਿਲੀਆਂ ਹਨ।
ਯੂਟਿਲਿਟੀਜ਼ ਯੂਨਾਈਟਿਡ ਅਗੇਂਸਟ ਸਕੈਮਜ਼ (Utilities United Against Scams) ਦੀ ਕਾਰਜਕਾਰੀ ਨਿਰਦੇਸ਼ਕ ਮੋਨਿਕਾ ਮਾਰਟੀਨੇਜ਼ ਨੇ ਕਿਹਾ, "ਅਸੀਂ ਹਰ ਉਮਰ ਦੇ ਗਾਹਕਾਂ ਨੂੰ ਭੁਗਤਾਨ ਕਰਨ ਤੋਂ ਪਹਿਲਾਂ ਕਿਸੇ ਵੀ ਅਸਧਾਰਨ ਉਪਯੋਗਤਾ ਕੰਪਨੀ ਦੀਆਂ ਬੇਨਤੀਆਂ ਨੂੰ ਰੋਕਣ ਅਤੇ ਤਸਦੀਕ ਕਰਨ ਲਈ ਉਤਸ਼ਾਹਤ ਕਰਦੇ ਹਾਂ, ਚਾਹੇ ਗਾਹਕ ਨਾਲ ਫ਼ੋਨ, ਇੰਟਰਨੈਟ ਦੁਆਰਾ, ਜਾਂ ਵਿਅਕਤੀਗਤ ਤੌਰ 'ਤੇ ਸੰਪਰਕ ਕੀਤਾ ਗਿਆ ਹੋਵੇ। “ਜਦਕਿ ਘੁਟਾਲੇਬਾਜ਼ ਅਕਸਰ ਬਜ਼ੁਰਗ ਅਤੇ ਅਸੁਰੱਖਿਅਤ ਆਬਾਦੀ ਨੂੰ ਨਿਸ਼ਾਨਾ ਬਣਾਉਂਦੇ ਹਨ, ਪਰ ਹਰ ਉਮਰ ਸਮੂਹ ਦੇ ਗਾਹਕ ਆਨਲਾਈਨ, ਫ਼ੋਨ ਦੇ ਉੱਤੇ, ਅਤੇ ਵਿਅਕਤੀਗਤ ਤੌਰ 'ਤੇ ਹੋਣ ਵਾਲੀਆਂ ਉਪਭੋਗਤਾ ਠਗੀ ਘੁਟਾਲੇ ਦੀਆਂ ਘਟਨਾਵਾਂ ਦੀ ਰਿਪੋਰਟ ਕਰਦੇ ਹਨ।”
ਸੰਭਾਵੀ ਘੁਟਾਲੇ ਦੇ ਸੰਕੇਤ
• ਬਿਜਲੀ ਕੱਟਣ ਦੀ ਧਮਕੀ: ਘੁਟਾਲੇਬਾਜ਼ ਆਕ੍ਰਾਮਕ ਤਰੀਕੇ ਨਾਲ ਪਿਛਲੇ ਬਕਾਇਆ ਬਿੱਲ ਲਈ ਤੁਰੰਤ ਭੁਗਤਾਨ ਦੀ ਮੰਗ ਕਰ ਸਕਦੇ ਹਨ।
• ਤੁਰੰਤ ਭੁਗਤਾਨ ਲਈ ਬੇਨਤੀ: ਘੁਟਾਲੇਬਾਜ਼ ਗ੍ਰਾਹਕ ਨੂੰ ਪ੍ਰੀਪੇਡ ਕਾਰਡ ਖਰੀਦਣ ਲਈ ਨਿਰਦੇਸ਼ ਦੇ ਸਕਦੇ ਹਨ ਅਤੇ ਫਿਰ ਬਿੱਲ ਦਾ ਭੁਗਤਾਨ ਕਰਨ ਲਈ ਉਨ੍ਹਾਂ ਨੂੰ ਵਾਪਸ ਕਾਲ ਕਰ ਸਕਦੇ ਹਨ।
• ਪ੍ਰੀਪੇਡ ਕਾਰਡ ਲਈ ਬੇਨਤੀ: ਜਦੋਂ ਗਾਹਕ ਵਾਪਸ ਕਾਲ ਕਰਦਾ ਹੈ, ਤਾਂ ਕਾਲ ਕਰਨ ਵਾਲਾ ਗਾਹਕ ਤੋਂ ਪ੍ਰੀਪੇਡ ਕਾਰਡ ਦਾ ਨੰਬਰ ਮੰਗਦਾ ਹੈ, ਜੋ ਸਕੈਮਰ ਨੂੰ ਕਾਰਡ ਦੇ ਫੰਡਾਂ ਤੱਕ ਤੁਰੰਤ ਪਹੁੰਚ ਪ੍ਰਦਾਨ ਕਰਦਾ ਹੈ।
• ਰਿਫੰਡ ਜਾਂ ਛੋਟ ਦੀਆਂ ਪੇਸ਼ਕਸ਼ਾਂ: ਘੁਟਾਲੇਬਾਜ਼ ਇਹ ਕਹਿ ਸਕਦੇ ਹਨ ਕਿ ਤੁਹਾਡੀ ਉਪਯੋਗਤਾ ਕੰਪਨੀ ਨੇ ਤੁਹਾਡੇ ਤੋਂ ਜਿਆਦਾ ਬਿੱਲ ਵਸੂਲਿਆ ਸੀ ਅਤੇ ਤੁਹਾਨੂੰ ਰਿਫੰਡ ਦੇਣਾ ਹੈ, ਜਾਂ ਇਹ ਕਿ ਤੁਹਾਨੂੰ ਛੋਟ ਮਿਲਣੀ ਹੈ।
ਗਾਹਕ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਨ
PG&E ਦੁਆਰਾ ਗਾਹਕਾਂ ਨੂੰ ਸੇਵਾ ਕੱਟਣ ਜਾਂ ਬੰਦ ਹੋਣ ਤੋਂ ਬਚਣ ਲਈ ਵਿਸ਼ੇਸ਼ ਤੌਰ 'ਤੇ ਪ੍ਰੀਪੇਡ ਕਾਰਡ ਖਰੀਦਣ ਲਈ ਨਹੀਂ ਕਿਹਾ ਜਾਵੇਗਾ, ਇੱਕ ਰਣਨੀਤੀ ਜੋ ਅਕਸਰ ਘੁਟਾਲੇ ਦੀਆਂ ਕੋਸ਼ਿਸ਼ਾਂ ਵਿੱਚ ਵਰਤੀ ਜਾਂਦੀ ਹੈ। PG&E ਇਹ ਨਿਰਧਾਰਤ ਨਹੀਂ ਕਰਦਾ ਕਿ ਗਾਹਕਾਂ ਨੂੰ ਬਿੱਲ ਦਾ ਭੁਗਤਾਨ ਕਿਵੇਂ ਕਰਨਾ ਚਾਹੀਦਾ ਹੈ ਅਤੇ ਬਿੱਲ ਦਾ ਭੁਗਤਾਨ ਕਰਨ ਦੇ ਕਈ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਆਨਲਾਈਨ, ਫ਼ੋਨ ਰਾਹੀਂ, ਆਟੋਮੈਟਿਕ ਬੈਂਕ ਡ੍ਰਾਫਟ, ਮੇਲ ਰਾਹੀਂ ਜਾਂ ਵਿਅਕਤੀਗਤ ਤੌਰ 'ਤੇ ਭੁਗਤਾਨ ਸਵੀਕਾਰ ਕਰਨਾ ਸ਼ਾਮਲ ਹੈ।
ਜੇ ਕੋਈ ਘੁਟਾਲਾ ਕਰਨ ਵਾਲਾ ਬਿਨਾਂ ਕਿਸੇ ਅਗਾਊਂ ਨੋਟੀਫਿਕੇਸ਼ਨ ਦੇ ਤੁਰੰਤ ਕਨੈਕਸ਼ਨ ਕੱਟਣ ਜਾਂ ਸਰਵਿਸ ਬੰਦ ਕਰਨ ਦੀ ਧਮਕੀ ਦਿੰਦਾ ਹੈ, ਤਾਂ ਗਾਹਕਾਂ ਨੂੰ ਫੋਨ ਕੱਟ ਦੇਣਾ ਚਾਹੀਦਾ ਹੈ, ਈਮੇਲ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ, ਜਾਂ ਦਰਵਾਜ਼ਾ ਬੰਦ ਕਰਨਾ ਚਾਹੀਦਾ ਹੈ ਅਤੇ ਇਸ ਘਟਨਾ ਦੀ ਰਿਪੋਰਟ www.pge.com/scams PG&E ਨੂੰ ਕਰਨੀ ਚਾਹੀਦੀ ਹੈ। ਬਕਾਇਆ ਖਾਤਿਆਂ ਵਾਲੇ ਗਾਹਕਾਂ ਨੂੰ PG&E ਦੁਆਰਾ ਅਗਾਊਂ ਕਨੈਕਸ਼ਨ ਕੱਟਣ ਦੇ ਨੋਟੀਫਿਕੇਸ਼ਨ ਨਾਲ ਸੰਪਰਕ ਕੀਤਾ ਜਾਵੇਗਾ, ਆਮ ਤੌਰ 'ਤੇ ਡਾਕ ਰਾਹੀਂ ਅਤੇ ਉਹਨਾਂ ਦੇ ਨਿਯਮਤ ਮਹੀਨਾਵਰ ਬਿੱਲ ਵਿੱਚ ਸ਼ਾਮਲ ਕੀਤਾ ਜਾਵੇਗਾ।
pge.com 'ਤੇ ਆਨਲਾਈਨ ਖਾਤੇ ਲਈ ਸਾਈਨ ਅੱਪ ਕਰਨਾ ਇਕ ਹੋਰ ਸੁਰੱਖਿਆ ਉਪਾਅ ਹੈ। ਗਾਹਕ ਨਾ ਸਿਰਫ਼ ਆਪਣੇ ਬਕਾਏ ਅਤੇ ਭੁਗਤਾਨ ਇਤਿਹਾਸ ਦੀ ਜਾਂਚ ਕਰਨ ਲਈ ਲੌਗਇਨ ਕਰ ਸਕਦੇ ਹਨ, ਉਹ ਆਵਰਤੀ ਭੁਗਤਾਨਾਂ, ਕਾਗਜ਼ ਰਹਿਤ ਬਿਲਿੰਗ ਅਤੇ ਮਦਦਗਾਰ ਚੇਤਾਵਨੀਆਂ ਲਈ ਸਾਈਨ ਅੱਪ ਕਰ ਸਕਦੇ ਹਨ।
ਘੁਟਾਲੇਬਾਜ਼ ਭਰੋਸੇਮੰਦ ਨੰਬਰਾਂ ਦੀ ਨਕਲ ਕਰ ਰਹੇ ਹਨ: ਘੁਟਾਲੇਬਾਜ਼ ਹੁਣ ਪ੍ਰਮਾਣਿਕ ਦਿੱਖ ਵਾਲੇ 800 ਨੰਬਰ ਬਣਾਉਣ ਦੇ ਯੋਗ ਹਨ ਜੋ ਤੁਹਾਡੇ ਫ਼ੋਨ ਡਿਸਪਲੇ 'ਤੇ ਦਿਖਾਈ ਦਿੰਦੇ ਹਨ। ਜੇਕਰ ਵਾਪਸ ਕਾਲ ਕਰੀਏ, ਤਾਂ ਨੰਬਰ PG&E ਵੱਲ ਵਾਪਸ ਨਹੀਂ ਜਾਂਦੇ ਹਨ। ਜੇਕਰ ਕਿਸੇ ਗਾਹਕ ਨੂੰ ਕਾਲ ਦੀ ਪ੍ਰਮਾਣਿਕਤਾ ਬਾਰੇ ਸ਼ੱਕ ਹੈ, ਤਾਂ ਉਸਨੂੰ ਕਾਲ ਬੰਦ ਕਰ ਦੇਣੀ ਚਾਹੀਦੀ ਹੈ ਅਤੇ PG&E ਨੂੰ 1-833-500-SCAM 'ਤੇ ਕਾਲ ਕਰਨਾ ਚਾਹੀਦਾ ਹੈ। ਜੇਕਰ ਗਾਹਕ ਕਦੇ ਵੀ ਮਹਿਸੂਸ ਕਰਨ ਕਿ ਉਹ ਸਰੀਰਕ ਖਤਰੇ ਵਿੱਚ ਹਨ, ਤਾਂ ਉਹ 911 'ਤੇ ਕਾਲ ਕਰ ਸਕਦੇ ਹਨ।
ਜਿਨ੍ਹਾ ਗਾਹਕਾਂ ਨੂੰ ਸ਼ੱਕ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਜਾਂ ਜਿਨ੍ਹਾ ਨੂੰ ਇਹਨਾਂ ਘੁਟਾਲੇਬਾਜ਼ਾਂ ਵਿੱਚੋਂ ਕਿਸੇ ਇੱਕ ਦੇ ਸੰਪਰਕ ਦੌਰਾਨ ਖ਼ਤਰਾ
ਮਹਿਸੂਸ ਹੋਇਆ ਹੈ, ਉਹਨਾਂ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਫੈਡਰਲ ਟਰੇਡ ਕਮਿਸ਼ਨ ਦੀ ਵੈੱਬਸਾਈਟ ਵੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਬਾਰੇ ਜਾਣਕਾਰੀ ਦਾ ਇੱਕ ਚੰਗਾ ਸਰੋਤ ਹੈ।
ਘੁਟਾਲਿਆਂ ਬਾਰੇ ਹੋਰ ਜਾਣਕਾਰੀ ਲਈ, pge.com/scams ਜਾਂ consumer.ftc.gov 'ਤੇ ਜਾਓ।
ਯੂਟਿਲਿਟੀਜ਼ ਯੂਨਾਈਟਿਡ ਅਗੇਂਸਟ ਸਕੈਮਜ਼ (Utilities United Against Scams, UUAS) ਬਾਰੇ ਜਾਣਕਾਰੀ
UUAS, 150 ਤੋਂ ਵੱਧ ਯੂ.ਐੱਸ. ਅਤੇ ਕੈਨੇਡੀਅਨ ਇਲੈਕਟ੍ਰਿਕ, ਵਾਟਰ, ਅਤੇ ਕੁਦਰਤੀ ਗੈਸ ਯੂਟਿਲਿਟੀਜ਼ ਅਤੇ ਉਹਨਾਂ ਦੇ ਸਬੰਧਿਤ ਵਪਾਰਕ ਸੰਘਾਂ ਦਾ ਇੱਕ ਕਨਸੋਰਟੀਅਮ, ਉਪਭੋਗਤਾਵਾਂ ਦੁਆਰਾ ਵਰਤੀਆਂ ਜਾ ਰਹੀਆਂ ਆਮ ਘੁਟਾਲਿਆਂ ਅਤੇ ਘੁਟਾਲੇ ਦੀਆਂ ਨਵੀਆਂ ਚਾਲਾਂ ਬਾਰੇ ਗਾਹਕਾਂ ਨੂੰ ਜਾਗਰੂਕ ਕਰਨਾ ਜਾਰੀ ਰੱਖਦਾ ਹੈ। ਆਪਣੇ ਕੰਮ ਦੁਆਰਾ ਅਤੇ ਗਾਹਕ ਦੀ ਰਿਪੋਰਟਿੰਗ ਦੀ ਮਦਦ ਨਾਲ, UUAS ਨੇ ਉਪਭੋਗਤਾ ਗਾਹਕਾਂ ਦੇ ਖਿਲਾਫ ਘੁਟਾਲੇਬਾਜ਼ਾਂ ਦੁਆਰਾ ਵਰਤੇ ਗਏ ਲਗਭਗ 13,000 ਟੋਲ-ਫ੍ਰੀ ਨੰਬਰਾਂ ਨੂੰ ਬੰਦ ਕਰਨ ਵਿੱਚ ਸਫਲਤਾਪੂਰਵਕ ਮਦਦ ਕੀਤੀ ਹੈ।
PG&E ਬਾਰੇ
Pacific Gas and Electric Company, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/ 'ਤੇ ਜਾਓ।
PG&E media resources, news releases and other public information.