23/12/2024
ਆ ਜੋ ਆਪਾਂ ਅਣਖਾਂ ਚੱਕੀ ਫਿਰਦੇ ਆਂ ,
ਇਹ ਸਭ ਸ੍ਰੀ ਚਮਕੌਰ ਸਾਹਿਬ ਅਤੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਬਖਸ਼ਿਸ਼ ਨਾਲ ਹੈ ।
ਮੇਰੋ ਤੋਂ ਛੋਟੀ ਮੇਰੀ ਭੈਣ Babbu Kaur ਜਲੰਧਰ ਵਿਆਹੀ ਹੋਈ ਹੈ ਉਸ ਦੇ husband ਦਾ restrorent ਹੈ ਸ਼ਹਿਰ ਜਲੰਧਰ ਵਿੱਚ ਜਿੱਥੇ vegetarian food ਘੱਟ ਬਣਦਾ ਹੈ Non vegetarian ਵੱਧ ਵਿਕਦਾ ਤੇ ਬਣਦਾ ਹੈ ਸਾਲ ਦੇ ਬਾਰਾਂ ਮਹੀਨੇ ਉਹ ਰੈਸਟੋਰੈਂਟ ਵਿੱਚ ਬਹੁਤ ਵਿਅਸਤ ਰਹਿੰਦਾ ਹੈ ਪਰ ਜਦੋਂ ਸਾਲ ਦੇ ਵਿੱਚ ਹਿੰਦੂ ਸਮਾਜ ਨਾਲ ਸਬੰਧਤ ਨਵਰਾਤਰੇ ਦਾ ਮਹੀਨਾ ਆਉਂਦਾ ਹੈ ਤਾ ਰੈਸਟੋਰੈਂਟ ਮੁਕੰਮਲ ਨੌਂ ਦਿਨ ਲਈ ਬੰਦ ਰਹਿੰਦਾ ਹੈ ਬਿਲਕੁਲ ਵੀ ਗਰਾਹਕ ਨਹੀਂ ਆਉਂਦੇ ਮਤਲਬ ਕਿ ਸਾਡੇ ਹਿੰਦੂ ਧਰਮ ਦੇ ਲੋਕਾਂ ਵਿੱਚ ਇਹਨਾਂ ਨੌਂ ਦਿਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਹੈ ਅਤੇ ਕਈ ਤਾ ਬਹੁਤ ਕੱਟਰ ਹਿੰਦੂ ਇਹਨਾਂ ਨਰਾਤਿਆਂ ਦੇ ਦਿਨਾਂ ਵਿੱਚ ਘਰਾਂ ਵਿੱਚ ਲਸਣ ਪਿਆਜ਼ ਦੀ ਵਰਤੋਂ ਵੀ ਨਹੀਂ ਕਰਦੇ ਹਨ , ਕਈ ਨਰਾਤਿਆਂ ਮੌਕੇ ਮਾਤਾ ਰਾਣੀ ਦੇ ਨੌਂ ਦੇ ਨੌਂ ਨਰਾਤੇ ( ਵਰਤ ) ਵੀ ਰੱਖਦੇ ਨੌਂ ਦਿਨ ਕੁਝ ਨੀ ਖਾਂਦੇ ਹਨ।
ਹੁਣ ਗੱਲ ਕਰਦੇ ਹਾਂ ਅਰਬ ਦੇਸ਼ਾਂ ਦੀ ਜਿਥੇ ਸਾਲ ਦਾ ਇੱਕ ਮਹੀਨਾ ਰੋਜ਼ਿਆਂ ਦਾ ਹੁੰਦਾ ਹੈ, ਮੇਰੇ ਡੈਡ ਮੇਰਾ ਭਰਾ ਸਾਰੀ ਉਮਰ ਅਰਬ ਦੇਸ਼ਾਂ ਵਿੱਚ ਰਹੇ ਅਤੇ ਦੱਸਦੇ ਹੁੰਦੇ ਸੀ ਕਿ ਰਮਜ਼ਾਨ ਦਾ ਸਾਰਾ ਮਹੀਨਾ ਮੁਸਲਮਾਨ ਸਮਾਜ ਰੋਜ਼ੇ ਰੱਖਦੇ ਹਨ ਸਵਖਤੇ ਤੋ ਭੁੱਖੇ ਰਹਿੰਦੇ ਹਨ ਆਪਣੇ ਮੁਰਸ਼ਦ ਦੀ ਯਾਦ ਵਿੱਚ ।ਰਮਜ਼ਾਨ ਦਾ ਸਾਰਾ ਮਹੀਨਾ ਅਰਬ ਦੇਸ਼ਾਂ ਵਿੱਚ ਕੰਮਕਾਰ ਵੀ ਕੋਈ ਨੀ ਹੁੰਦੇ ਬਸ ਆਪਣੇ ਪਿਆਰੇ ਮੁਰਸ਼ਦ ਨੂੰ ਮੁਸਲਮਾਨ ਯਾਦ ਕਰਦੇ ਹਨ ਪੂਰੇ ਦਾ ਪੂਰਾ ਮਹੀਨਾ ।
ਅਤੇ ਸਿੱਖ ਧਰਮ ਵਿੱਚ ਸਿਰਫ ਇੱਕ ਹਫ਼ਤਾ ਹੈ ਜਿਹੜਾ ਅਸੀਂ ਆਪਣੇ ਪਿਆਰੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ , ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਨਾਲ ਅਣਗਿਣਤ ਸ਼ਹੀਦਾਂ ਦੀ ਯਾਦ ਵਿੱਚ ਮਨਾਉਣਾ ਹੈ । ਇਹਨਾ ਤਰੀਕਾਂ ਵਿੱਚ ਘਰਾਂ ਵਿੱਚ ਕੋਈ ਵੀ ਖੁਸ਼ੀਆਂ ਦੇ ਪ੍ਰੋਗਰਾਮ ਨਾ ਹੋਣ, ਮਜਬੂਰੀ ਵੱਸ ਕਰਨੇ ਵੀ ਪੈ ਜਾਣ ਤਾ ਸਾਦੇ ਤਰੀਕੇ ਨਾਲ ਕਰ ਸਕਦੇ ਹਾਂ, ਪੁਰਾਣੇ ਸਮਿਆਂ ਵਿੱਚ ਤਾ ਇਹਨਾਂ ਸ਼ਹੀਦੀ ਦਿਨਾਂ ਵਿੱਚ ਲੋਕ ਜ਼ਮੀਨ ਤੇ ਸੌਂਦੇ ਸਨ ਸੋਗ ਵਜੋਂ, ਇਹ ਦਿਨ ਸਾਨੂੰ ਚੜ੍ਹਦੀ ਕਲਾਂ ਵਿੱਚ ਵੀ ਲੈ ਕੇ ਜਾਂਦੇ ਹਨ ਅਸੀਂ ਵੱਡੇ ਹੋਣ ਦੇ ਨਾਤੇ ਇਹ ਇੱਕ ਹਫ਼ਤੇ ਆਪਣੇ ਗੁਰੂ ਸਾਹਿਬ ਦੇ ਸਾਡੇ ਲਈ ਕੀਤੀ ਕੁਰਬਾਨੀ ਨੂੰ ਚੇਤੇ ਕਰਾਂਗੇ ਤਾ ਹੀ ਘਰ ਵਿੱਚ ਜਿਹੜੇ ਸੱਤ ਅੱਠ ਸਾਲ ਦੇ ਬੱਚੇ ਹਨ ਉਹ ਸਾਨੂੰ ਇਹ ਸਭ ਕਰਦੇ ਦੇਖਣਗੇ ਤਾ ਪੁੱਛਣਗੇ ਕੀ ਹੋਇਆ ਸੀ ਜੋ ਇੱਕ ਹਫਤਾ ਅਸੀਂ ਘਰਾਂ ਵਿੱਚ ਵਿਆਹ ਸ਼ਾਦੀਆਂ ਜਾਂ ਹੋਰ ਰਸਮਾਂ ਨਹੀਂ ਕਰਨੀਆਂ ਤਾਂ ਦੱਸੋ ਨਿਆਣਿਆਂ ਨੂੰ ਕੀ ਸਾਡੇ ਗੁਰੂ ਨੇ ਸਾਡੇ ਲਈ ਆਪਣਾ ਵੰਸ਼ ਵਾਰ ਦਿੱਤਾ, ਕਿਤਨੇ ਸਿੰਘਾ ਕੌਮ ਦੀ ਖਾਤਰ ਸ਼ਹੀਦੀਆਂ ਪਾ ਗਏ।
ਆ ਜਿਹੜੇ ਸਿੱਖ ਹੋ ਕੇ ਆ ਤਰੀਕਾਂ ਨੂੰ ਵੀ ਫੇਸਬੁੱਕ ਤੇ ਹਾਸੇ ਠੱਠੇ ਵਾਲੀਆਂ ਪੋਸਟਾਂ ਅਪਲੋਡ ਕਰ ਰਹੇ ਹਨ ਸ਼ਰਮ ਕਰ ਲਵੋ ਮਾੜੀ ਮੋਟੀ ਅੱਛਾ । ਦਲਜੀਤ ਤੇ ਹੋਰ ਗੈਕਾਂ ਦੇ ਕਨਸਰਟ ਆਹੀ ਸ਼ਹੀਦੀ ਦਿਹਾੜਿਆਂ ਤੇ ਕਾਸਤੋ ਦੇਸ਼ ਵਿੱਚ ਅਤੇ ਪੰਜਾਬ ਵਿੱਚ ਹੋਏ ਹਨ ? ਕਿਉਂਕਿ ਇੱਕ ਖਾਸ ਤਬਕਾ ਨਹੀਂ ਚਹੁੰਦਾ ਸਿੱਖ ਕੌਮ ਆਪਣਾ ਇਤਿਹਾਸ ਚੇਤੇ ਰੱਖੇ ਅਤੇ ਲੱਖ ਲਾਹਨਤ ਉਹਨਾਂ ਦੇ ਸਿਰ ਪਾਉਂਦੀ ਆ ਜਿਹੜੇ ਡੰਗਰਾਂ ਵਾਂਗ ਸਿੱਖ ਹੁੰਦੇ ਹੋਏ ਇਹਨਾਂ ਕਨਸਰਟਾਂ ਵਿੱਚ ਜਾ ਕੇ ਬਾਂਦਰਾਂ ਵਾਂਗ ਨੱਚੇ ।