15/11/2024
ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਜਿੱਥੇ ਗੁਰੂ ਦੇ ਵਜ਼ੀਰ ਤੇ ਪ੍ਰਧਾਨ ਦਾ ਗਏ ਸੀ ਮਸਲਾ ਹੱਲ ਕਰਵਾਉਣ ਪਰ ਕਰ ਦਿੱਤੀ ਮਰਿਆਦਾ ਭੰਗ,ਸੰਗਤ ਹੋਈ ਨਿਰਾਸ਼
*ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਵੇਂ ਸੇਵਾਦਾਰ ਚੁਣਨ ਸੰਬਧੀ ਮੀਟਿੰਗ 17 ਨਵੰਬਰ ਨੂੰ*
ਰੋਮ(ਬਿਊਰੋ)ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ(ਰੋਮ)ਵਿਖੇ ਬੀਤੇ ਕਈ ਮਹੀਨਿਆਂ ਤੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਗੁਰਦੁਆਰਾ ਸਾਹਿਬ ਦੇ ਵਜ਼ੀਰ ਵਿਚਕਾਰ ਆਪਸੀ ਮਨ ਮੁਟਾਵ ਚੱਲ ਰਿਹਾ ਸੀ ਜਿਸ ਨੂੰ ਨਬੇੜਣ ਲਈ ਸੰਗਤ ਕਾਫ਼ੀ ਕੋਸਿ਼ਸਾਂ ਕਰ ਰਹੀ ਪਰ ਮਸਲਾ ਦਿਨੋ ਦਿਨ ਜੋ਼ਰ ਫੜ੍ਹਦਾ ਜਾ ਰਿਹਾ ਸੀ।ਮਸੱਲੇ ਦਾ ਮੁੱਖ ਕਾਰਨ ਗੁਰਦੁਆਰਾ ਸਾਹਿਬ ਦੇ ਵਜ਼ੀਰ ਦੁਆਲੇ ਘੁੰਮਦਾ ਸੀ ਅੱਧੀ ਪ੍ਰਬੰਧਕ ਕਮੇਟੀ ਵਜ਼ੀਰ ਸਾਹਿਬ ਨੂੰ ਇਸ ਕਾਰਨ ਬਦਲਣਾ ਚਾਹੀਦੀ ਸੀ ਕਿ ਬਾਬਾ ਜੀ ਤੋਂ ਪੂਰਨ ਮਰਿਆਦਾ ਨਹੀਂ ਨਿਭਾਅ ਹੋ ਰਹੀ ਜਦੋਂ ਕਿ ਅੱਧੀ ਕਮੇਟੀ ਤੇ ਸੰਗਤ ਇਹ ਕਹਿ ਰਹੀ ਸੀ ਕਿ ਬਾਬਾ ਜੀ ਪਿਛਲੇ 20 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਅ ਰਹੇ ਹਨ ਉਹਨਾਂ ਨੂੰ ਇਸ ਤਰ੍ਹਾਂ ਸੇਵਾਮੁੱਕਤ ਨਹੀਂ ਕੀਤਾ ਜਾ ਸਕਦਾ।ਇਸ ਤਨਾਅ ਵਾਲੇ ਮਾਹੌਲ ਵਿੱਚ ਸੰਗਤ ਰੂਪੀ ਇੱਕ ਸਖ਼ਤ ਵੱਲੋਂ ਬਾਬਾ ਜੀ ਦੇ ਪੱਖ ਵਿੱਚ ਸੋਸ਼ਲ ਮੀਡੀਏ ਉਪੱਰ ਇੱਕ ਵੀਡਿਓ ਬਾਬਾ ਜੀ ਨੂੰ ਨਾਲ ਲੈਕੇ ਪਾਈ ਗਈ ਜਿਸ ਨਾਲ ਮਸਲਾ ਸੁਲਝਣ ਦੀ ਬਜਾਏ ਹੋਰ ਵਿਗੜ ਗਿਆ।ਜਿਸ ਨੂੰ ਹੱਲ ਕਰਨ ਲਈ ਨਵ-ਗਠਿਤ ਸੰਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਲਾਸੀਓ ਇਲਾਕੇ ਦੀਆਂ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਥਾਨਕ ਸੰਗਤ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਵਜ਼ੀਰ ਬਾਬਾ ਜੀ ਨੇ ਆਪ ਹੀ ਤਬੀਅਤ ਠੀਕ ਨਾ ਹੋਣ ਕਾਰਨ ਸੇਵਾ ਮੁੱਕਤ ਹੋਣ ਦਾ ਕਹਿ ਦਿੱਤਾ ਜਿਸ ਨਾਲ ਕਿ ਸਾਰਾ ਮਾਮਲਾ ਕਾਫ਼ੀ ਹੱਦ ਤੱਕ ਹੱਲ ਹੋ ਗਿਆ।ਸੰਗਤ ਵਿਚੋਂ ਹੀ ਇਹ ਆਵਾਜ਼ ਵੀ ਆਈ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਪੁਨਰ ਗਠਨ ਕਰੋ ਜਿਸ ਉਪੱਰ ਹਾਜ਼ਰ ਸਿੱਖ ਆਗੂ,ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਨਵ-ਗਠਿਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਲਾਸੀਓ ਦੇ ਆਗੂਆਂ ਸਹਿਮਤੀ ਪ੍ਰਗਟਾ ਦਿੱਤੀ।ਮੀਟਿੰਗ ਵਿੱਚ ਇਸ ਗੱਲ ਨੂੰ ਵੀ ਪੜਚੋਲਿਆ ਗਿਆ ਕਿ ਹੁਣ ਭੱਵਿਖ ਵਿੱਚ ਕੋਈ ਵੀ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਸੋਸ਼ਲ ਮੀਡੀਏ ਉਪੱਰ ਪ੍ਰਚਾਰ ਨਹੀਂ ਕਰੇਗਾ ਤੇ ਪੁਰਾਣੀ ਵੀਡਿਓ ਨੂੰ ਸੋਸ਼ਲ ਮੀਡੀਏ ਤੋਂ ਹਟਾ ਦਿੱਤਾ ਜਾਵੇ।ਇਸ ਖਿਲਰੇ ਤਾਣੇ-ਬਾਣੇ ਨੂੰ ਇਕੱਠਾ ਕਰਨ ਦੀਆਂ ਕੋਸਿ਼ਸ ਉਸ ਵਕਤ ਬੇਫ਼ਲ ਲੱਗਣ ਲੱਗੀਆਂ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਬਾਹਰ ਆਕੇ ਪਾਰਕਿੰਗ ਸਥਾਨ ਤੇ ਰਾਜੀਨਾਮਾ ਕਰਵਾਉਣ ਵਾਲੀ ਸੰਗਤ ਦੇ ਕੁਝ ਲੋਕ ਆਪਸ ਵਿੱਚ ਫਸ ਪਏ।ਪ੍ਰੈੱਸ ਨੂੰ ਇਸ ਲੜਾਈ ਸੰਬਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ(ਰੋਮ)ਨੇ ਕਿਹਾ ਕਿ ਇਸ ਲੜਾਈ ਦਾ ਕਾਰਨ ਸਾਡੇ ਗੁਰਦੁਆਰਾ ਦਾ ਮਸਲਾ ਨਹੀਂ ਇਹ ਲੜਨ ਵਾਲੇ ਲੋਕਾਂ ਦੀ ਪਹਿਲਾਂ ਹੀ ਪੁਰਾਣੀ ਟਸੱਲਬਾਜੀ ਚੱਲ ਰਹੀ ਹੈ ਜਿਸ ਕਾਰਨ ਇਹ ਲੋਕ ਜਦੋਂ ਵੀ ਕਿਤੇ ਮੌਕਾ ਮਿਲਦਾ ਤਾਂ ਫੱਸ ਪੈਂਦੇ ਹਨ।ਇਸ ਲੜਾਈ ਤੋਂ ਪਹਿਲਾਂ ਵੀ ਇਹ ਦੋਨੋ ਗੁੱਟ ਇੱਕ ਨਗਰ ਕੀਰਤਨ ਵਿੱਚ ਫਸ ਚੁੱਕੇ ਹਨ ।ਪਰ ਅਫ਼ਸੋਸ ਇਹ ਲੜਾਈ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹੋਈ ਜਿਸ ਨਾਲ ਗੁਰ ਮਰਿਆਦਾ ਇਹਨਾਂ ਨੇ ਭੰਗ ਕੀਤੀ ।ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਘਟਨਾ ਦਾ ਬੇਹੱਦ ਦੁੱਖ ਹੈ ਤੇ ਸੰਗਤ ਵਿੱਚ ਵੀ ਇਸ ਲੜਾਈ ਕਾਰਨ ਕਾਫ਼ੀ ਨਿਰਾਸ਼ਾ ਤੇ ਰੋਸ ਪਾਇਆ ਜਾ ਰਿਹਾ ਹੈ ਅਜਿਹਾ ਦੁਬਾਰਾ ਨਾ ਹੋਵੇ ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਵੇਂ ਸੇਵਾਦਾਰ ਚੁਣਨ ਲਈ ਸਥਾਨਕ ਸੰਗਤ ਦੀ ਵਿਸੇ਼ਸ ਮੀਟਿੰਗ 17 ਨਵੰਬਰ ਦਿਨ ਐਤਵਾਰ ਦੁਪਿਹਰ ਤੋਂ ਬਆਦ ਬੁਲਾਈ ਗਈ ਹੈ ਜਿਸ ਵਿੱਚ ਸਿਰਫ਼ ਸਥਾਨਕ ਸੰਗਤ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਹੈ।