Sports Pearls ਖੇਡਾਂ ਦੇ ਮੋਤੀ

  • Home
  • Sports Pearls ਖੇਡਾਂ ਦੇ ਮੋਤੀ

Sports Pearls ਖੇਡਾਂ ਦੇ ਮੋਤੀ This page is created to provide as much information as possible, about sports in one place.
(1)

I am a journalist currently working as a freelancer thru my website (https://www.sportspearls.com). I have worked for 20 years as a reporter with Punjabi Tribune & Daily AJIT.

19/11/2023
19/11/2023

ਭਾਰਤ ਦੀ ਪਹਿਲੀ ਵਿਕਟ ਡਿਗੀ
ਸਲਾਮੀ ਬੱਲੇਬਾਜ ਸ਼ੁਭਮਨ ਗਿੱਲ 5 ਦੌੜ੍ਹਾਂ ਬਣਾ ਕੇ ਆਊਟ

5 ਵਾਰੀ ਵਿਸ਼ਵ ਚੈਂਪੀਅਨ ਬਣ ਚੁੱਕੀ ਆਸਟ੍ਰੇਲੀਆ ਦੀ ਕ੍ਰਿਕਟ ਟੀਮ 9ਵੀਂ ਵਾਰ ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਹੈ। ਕੋਲਕਾਤਾ ਦੇ ਈਡਨ ਗ...
16/11/2023

5 ਵਾਰੀ ਵਿਸ਼ਵ ਚੈਂਪੀਅਨ ਬਣ ਚੁੱਕੀ ਆਸਟ੍ਰੇਲੀਆ ਦੀ ਕ੍ਰਿਕਟ ਟੀਮ 9ਵੀਂ ਵਾਰ ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਹੈ। ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿਚ ਬਹੁਤ ਹੀ ਸੰਘਰਸ਼ਪੂਰਨ ਮੈਚ ਵਿਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਥਾਂ ਪੱਕੀ ਕੀਤੀ ਹੈ। ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਵਾਦ ਵਿਖੇ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਭਾਰਤੀ ਟੀਮ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਚੁੱਕੀ ਹੈ।

ਪਿਛਲੇ 10 ਸਾਲ ਤੋਂ ਕਈ ਉਤਰਾਅ ਚੜ੍ਹਾ ਵੇਖ ਚੁੱਕਾ ਅਜੇ ਜਡੇਜਾ ਇਕ ਵਾਰ ਮੁੜ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਦਰਜਾਬੰਦੀ ਸੂਚੀ ਵਿਚ ਟੈਸਟ ਕ੍ਰਿਕਟ ਦੇ...
09/11/2023

ਪਿਛਲੇ 10 ਸਾਲ ਤੋਂ ਕਈ ਉਤਰਾਅ ਚੜ੍ਹਾ ਵੇਖ ਚੁੱਕਾ ਅਜੇ ਜਡੇਜਾ ਇਕ ਵਾਰ ਮੁੜ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਦਰਜਾਬੰਦੀ ਸੂਚੀ ਵਿਚ ਟੈਸਟ ਕ੍ਰਿਕਟ ਦੇ ਹਰਫਨਮੌਲਾ (All-rounder) ਸ਼੍ਰੇਣੀ ਵਿਚ ਚੋਟੀ ਉਤੇ ਪਹੁੰਚ ਗਿਆ ਹੈ। ਜਡੇਜਾ ਨੇ ਇਹ ਮੁਕਾਮ ਇਸ ਸਾਲ ਦੇ ਸ਼ੁਰੂ ਵਿਚ ਫਰਵਰੀ ਮਹੀਨੇ ਜਾਰੀ ਹੋਈ ਸੂਚੀ ਵਿਚ ਹੀ ਹਾਸਲ ਕਰ ਲਿਆ ਸੀ ਅਤੇ ਬੀਤੇ ਦਿਨ ਜਾਰੀ ਹੋਈ ਤਾਜਾ ਸੂਚੀ ਵਿਚ ਉਸ ਨੇ ਆਪਣਾ ਥਾਂ ਬਰਕਰਾਰ ਰੱਖਿਆ ਹੈ। ਦਿਲਚਸਪ ਤੱਥ ਇਹ ਹੈ ਕਿ ਜਡੇਜਾ ਨੇ ਟੈਸਟ ਕ੍ਰਿਕਟ ਦੀ ਸ਼ੁਰੂਆਤ 11 ਸਾਲ ਪਹਿਲਾਂ ਇੰਗਲੈਂਡ ਵਿਰੁੱਧ ਖੇਡੇ ਮੈਚ ਨਾਲ਼ ਕੀਤੀ ਸੀ ਅਤੇ ਇਸ ਸਾਲ ਦਾ ਆਖਰੀ ਟੈਸਟ ਵੀ ਉਸ ਨੇ ਇੰਗਲੈਂਡ ਵਿਰੁੱਧ ਹੀ ਖੇਡਿਆ ਹੈ।

ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿਚ ਇੱਕ ਵਾਰ ਮੁੜ ਰਚਿਆ ਗਿਆ ਇਤਿਹਾਸ 49ਵਾਂ ਸੈਂਕੜਾ ਲਾ ਕੇ ਵਿਰਾਟ ਨੇ ਆਪਣੇ ਜਨਮ ਦਿਨ ਨੂੰ ਯਾਦਗਾਰੀ ਬਣਾਇਆਭਾਰ...
05/11/2023

ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿਚ ਇੱਕ ਵਾਰ ਮੁੜ ਰਚਿਆ ਗਿਆ ਇਤਿਹਾਸ
49ਵਾਂ ਸੈਂਕੜਾ ਲਾ ਕੇ ਵਿਰਾਟ ਨੇ ਆਪਣੇ ਜਨਮ ਦਿਨ ਨੂੰ ਯਾਦਗਾਰੀ ਬਣਾਇਆ
ਭਾਰਤ ਨੇ ਵਿਸ਼ਵ ਕੱਪ ਵਿਚ ਲਗਾਤਾਰ 8ਵੀਂ ਜਿੱਤ ਦਰਜ ਕੀਤੀ

ਹਾਰਦਿਕ ਪਾਂਡਿਆ ਨੇ ਵਿਸ਼ਵ ਕੱਪ ਤੋਂ ਬਾਹਰ ਹੋਣ ‘ਤੇ ਜਤਾਇਆ ਅਫਸੋਸਖੇਡੇ ਜਾਰ ਰਹੇ ਕ੍ਰਿਕਟ ਵਿਸ਼ਵ ਵਿਚੋਂ ਅੱਧ ਵਿਚਾਲ਼ੇ ਬਾਹਰ ਹੋਣ ‘ਤੇ ਚਰਚਿਤ ਖਿਡਾਰ...
05/11/2023

ਹਾਰਦਿਕ ਪਾਂਡਿਆ ਨੇ ਵਿਸ਼ਵ ਕੱਪ ਤੋਂ ਬਾਹਰ ਹੋਣ ‘ਤੇ ਜਤਾਇਆ ਅਫਸੋਸ
ਖੇਡੇ ਜਾਰ ਰਹੇ ਕ੍ਰਿਕਟ ਵਿਸ਼ਵ ਵਿਚੋਂ ਅੱਧ ਵਿਚਾਲ਼ੇ ਬਾਹਰ ਹੋਣ ‘ਤੇ ਚਰਚਿਤ ਖਿਡਾਰੀ ਹਾਰਦਿਕ ਪਾਂਡਿਆ ਨੇ ਅਫਸੋਸ ਪ੍ਰਗਟਾਇਆ ਹੈ। ਆਪਣੇ ਅਧਿਕਾਰਤ ਟਵਿਟਰ ਖਾਤੇ ਉਪਰ ਪੋਸਟ ਪਾ ਕੇ ਪਾਂਡਿਆ ਨੇ ਲਿਖਿਆ ਹੈ :

ਇਸ ਤੱਥ ਨੂੰ ਹਜ਼ਮ ਕਰਨਾ ਮੁਸ਼ਕਲ ਹੈ ਕਿ ਮੈਂ ਵਿਸ਼ਵ ਕੱਪ ਦੇ ਬਾਕੀ ਬਚੇ ਮੈਚਾਂ ਵਿਚ ਖੇਡਣ ਤੋਂ ਖੁੰਝ ਜਾਵਾਂਗਾ। ਪਰ ਇਸ ਦੇ ਬਾਵਜੂਦ ਮੈਂ ਦਿਲ ਦੀ ਭਾਵਨਾ ਨਾਲ ਟੀਮ ਦੇ ਨਾਲ ਰਹਾਂਗਾ, ਹਰ ਮੈਚ ਦੀ ਹਰ ਗੇਂਦ 'ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਰਹਾਂਗਾ।
ਇਸ ਤੋਂ ਅੱਗੇ ਪਾਂਡਿਆ ਨੇ ਆਪਣੇ ਸ਼ੁਭਚਿੰਤਕਾਂ ਅਤੇ ਕ੍ਰਿਕਟ ਪ੍ਰੇਮੀਆਂ ਵੱਲੋਂ ਪ੍ਰਗਟਾਈ ਹਮਦਰਦੀ ਲਈ ਸ਼ੁਕਰਾਨਾ ਕਰਦਿਆਂ ਲਿਖਿਆ ਹੈ (ਤੁਹਾਡੀਆਂ) ਸਾਰੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਲਈ ਧੰਨਵਾਦ, (ਤੁਹਾਡਾ) ਸਮਰਥਨ ਸ਼ਾਨਦਾਰ ਰਿਹਾ ਹੈ।
ਭਾਰਤੀ ਟੀਮ ਉਤੇ ਮਾਣ ਕਰਦਿਆਂ ਹਾਰਦਿਕ ਪਾਂਡਿਆ ਲਿਖਦਾ ਹੈ ਕਿ ਇਹ ਟੀਮ ਖਾਸ ਹੈ ਅਤੇ ਮੈਨੂੰ ਯਕੀਨ ਹੈ ਕਿ ਅਸੀਂ (ਭਾਰਤੀ ਖਿਡਾਰੀ) ਸਾਰਿਆਂ ਨੂੰ ਮਾਣ ਮਹਿਸੂਸ ਕਰਾਵਾਂਗੇ।

ਭਾਰਤੀ ਕੁੜੀਆਂ ਨੇ ਰਚਿਆ ਇਤਿਹਾਸ, 12 ਸਾਲ ਬਾਅਦ ਜਿੱਤਿਆ ਏਸ਼ੀਆ ਜੂਨੀਅਰ ਹਾਕੀ ਕੱਪ
11/06/2023

ਭਾਰਤੀ ਕੁੜੀਆਂ ਨੇ ਰਚਿਆ ਇਤਿਹਾਸ, 12 ਸਾਲ ਬਾਅਦ ਜਿੱਤਿਆ ਏਸ਼ੀਆ ਜੂਨੀਅਰ ਹਾਕੀ ਕੱਪ

ਏਸ਼ੀਆ ਜੂਨੀਅਰ ਮਹਿਲਾ ਹਾਕੀ ਕੱਪ ਜਿੱਤ ਕੇ ਭਾਰਤੀ ਕੁੜੀਆਂ ਦੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਕੋਰੀਆ ਨੂੰ 2-1 ਨਾਲ਼ ਹਰ...

ਫੀਫਾ ਵੱਲੋਂ ਜਾਰੀ ਕੀਤੀ ਦੁਨੀਆਂ ਭਰ ਦੀਆਂ ਫੁੱਟਬਾਲ ਟੀਮਾਂ ਦੀ ਤਾਜਾ ਦਰਜਾਬੰਦੀ ਦੇ ਅੰਕੜੇ ਬੜੇ ਦਿਲਚਸਪ ਹਨ। ਮਸਲਨ ਦੁਨੀਆਂ ਦੀਆਂ ਫੌਜੀ ਅਤੇ ਆਰਥ...
05/05/2023

ਫੀਫਾ ਵੱਲੋਂ ਜਾਰੀ ਕੀਤੀ ਦੁਨੀਆਂ ਭਰ ਦੀਆਂ ਫੁੱਟਬਾਲ ਟੀਮਾਂ ਦੀ ਤਾਜਾ ਦਰਜਾਬੰਦੀ ਦੇ ਅੰਕੜੇ ਬੜੇ ਦਿਲਚਸਪ ਹਨ।
ਮਸਲਨ ਦੁਨੀਆਂ ਦੀਆਂ ਫੌਜੀ ਅਤੇ ਆਰਥਿਕ ਮਹਾਂਸ਼ਕਤੀਆਂ ਫੁੱਟਬਾਲ (Soccer) ਦੀ ਖੇਡ ਵਿਚ ਆਪੋ ਆਪਣੇ ਗੁਆਂਢੀ ਅਤੇ ਮੁਕਾਬਲਤ ਛੋਟੇ ਤੇ ਬੇਹੱਦ ਗਰੀਬ ਮੁਲਕਾਂ ਤੋਂ ਵੀ ਬਹੁਤ ਪਿੱਛੇ ਹਨ। ਵਿਸ਼ਵ ਗੁਰੂ ਹੋਣ ਦੀਆਂ ਡੀਂਗਾਂ ਮਾਰਨ ਵਾਲ਼ੇ ਭਾਰਤੀ ਹਾਕਮਾਂ ਲਈ ਇਹ ਅੰਕੜੇ ਹੋਰ ਵੀ ਨਮੋਸ਼ੀ ਭਰੇ ਹਨ। ਵਿਸਥਾਰ ਸਹਿਤ ਲੇਖ ਤੁਸੀਂ ਹੇਠਲੇ ਲਿੰਕ ਨੂੰ ਖੋਲ੍ਹ ਕੇ ਪੜ੍ਹ ਸਕਦੇ ਹੋ।

ਸਪੋਰਟਸ ਪਰਲਜ਼: ਫੀਫਾ ਵਿਸ਼ਵ ਦਰਜਾਬੰਦੀ-2023 ਦੀ ਸੂਚੀ ਵਿਚ ਕਈ ਹੈਰਾਨੀਜਨਕ ਤੇ ਦਿਲਚਸਪ ਤੱਥ ਸ਼ਾਮਿਲ ਹਨ। ਚੋਟੀ ਦੀਆਂ ਫੌਜੀ ਅਤੇ ਆਰਥਿਕ ਸ਼ਕਤ....

ਫੀਫਾ ਵਿਸ਼ਵ ਦਰਾਬੰਦੀ-2023 ਮੁਤਾਬਕ ਆਲਮੀ ਮਹਾਂਸ਼ਕਤੀ ਅਮਰੀਕਾ ਦੀਆਂ ਔਰਤਾਂ ਅਤੇ ਅਰਜਨਟੀਨਾ ਦੇ ਮਰਦ ਚੋਟੀ 'ਤੇ ਹਨ।ਪਰਮੇਸ਼ਰ ਸਿੰਘ ਬੇਰਕਲਾਂਲੁਧਿਆਣਾ...
26/04/2023

ਫੀਫਾ ਵਿਸ਼ਵ ਦਰਾਬੰਦੀ-2023 ਮੁਤਾਬਕ ਆਲਮੀ ਮਹਾਂਸ਼ਕਤੀ ਅਮਰੀਕਾ ਦੀਆਂ ਔਰਤਾਂ ਅਤੇ ਅਰਜਨਟੀਨਾ ਦੇ ਮਰਦ ਚੋਟੀ 'ਤੇ ਹਨ।
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 27 ਅਪ੍ਰੈਲ- ਫੀਫਾ ਦਰਜਾਬੰਦੀ ਦੀ ਤਾਜਾ ਸੂਚੀ ਮੁਤਾਬਕ ਔਰਤਾਂ ਦੀਆਂ ਫੁੱਟਬਾਲ ਟੀਮਾਂ ਵਿਚੋਂ ਦੁਨੀਆਂ ਦੀ ਮਹਾਂਸ਼ਕਤੀ ਅਮਰੀਕਾ ਹਾਲੇ ਵੀ 2091.38 ਅੰਕਾਂ ਨਾਲ਼ ਚੋਟੀ ’ਤੇ ਬਰਕਰਾਰ ਹੈ। ਜਰਮਨੀ ਦੀ ਟੀਮ 2068.12 ਅੰਕਾਂ ਨਾਲ਼ ਦੂਜੇ ਅਤੇ ਸਵੀਡਨ 2064.67 ਅੰਕਾਂ ਨਾਲ਼ ਤੀਜੇ ਸਥਾਨ ’ਤੇ ਹੈ। ਫੀਫਾ ਵੂਮੈਨ ਵਿਸ਼ਵ ਕੱਪ-2023 ਦੇ ਸਾਂਝੇ ਮੇਜ਼ਬਾਨਾਂ ਵਿਚੋਂ ਆਸਟ੍ਰੇਲੀਆ ਦੀ ਟੀਮ 1917.91 ਅੰਕਾਂ ਨਾਲ਼ ਸੂਚੀ ਵਿਚ 10ਵੇਂ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਉਸ ਦਾ ਗੁਆਂਢੀ ਅਤੇ ਸਹਿ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ 1706.96 ਅੰਕਾਂ ਨਾਲ਼ 25ਵੇਂ ਸਥਾਨ ਉਤੇ ਹੈ।
ਮਰਦਾਂ ਦੀਆਂ ਟੀਮਾਂ ਵਿਚੋਂ ਅਰਜਨਟੀਨਾ ਫੀਫਾ ਵਿਸ਼ਵ ਕੱਪ-2022 ਦੀ ਚੈਂਪੀਅਨ ਬਣ ਕੇ ਚੋਟੀ 'ਤੇ ਜਾ ਪਹੁੰਚੀ ਹੈ। ਪਿਛਲੇ ਸਾਲ ਇਹ ਮਾਣ ਬ੍ਰਾਜ਼ੀਲ ਦੀ ਟੀਮ ਕੋਲ਼ ਸੀ ਜੋ ਕਿ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਵੀ ਨਾ ਪਹੁੰਚ ਸਕਣ ਕਰਕੇ ਤੀਜੇ ਸਥਾਨ ਉਤੇ ਖਿਸਕ ਗਈ ਹੈ। ਵਿਸ਼ਵ ਕੱਪ ਵਿਚ ਉਪ ਜੇਤੂ ਰਹੀ ਫਰਾਂਸ ਦੀ ਟੀਮ ਤਾਜਾ ਦਰਜਾਬੰਦੀ ਵਿਚ ਦੂਜੇ ਸਥਾਨ 'ਤੇ ਹੈ।
ਦਿਲਚਸਪ ਤੱਥ ਇਹ ਹੈ ਕਿ ਪੂਰੀ ਇਕ ਸਦੀ ਤੋਂ ਫੁੱਟਬਾਲ ਮੈਦਾਨ ਵਿਚ ਆਪਣਾ ਦਬਦਬਾ ਬਣਾਈ ਰੱਖਣ ਵਾਲ਼ੇ ਬ੍ਰਾਜ਼ੀਲ ਅਤੇ ਅਰਜਨਟੀਨਾ ਦੀਆਂ ਔਰਤਾਂ ਦੀਆਂ ਟੀਮਾਂ ਦੂਜੇ ਮੁਲਕਾਂ ਦੀਆਂ ਔਰਤਾਂ ਦੇ ਮੁਕਾਬਲੇ ਕਾਫੀ ਪਿੱਛੇ ਹਨ। ਜਦਕਿ ਅਮਰੀਕਾ, ਰੂਸ, ਇੰਗਲੈਂਡ, ਚੀਨ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਸਮੇਤ 50 ਤੋਂ ਵੱਧ ਮੁਲਕਾਂ ਦੀਆਂ ਔਰਤਾਂ ਦੀਆਂ ਟੀਮਾਂ ਆਪੋ ਆਪਣੇ ਮੁਲਕ ਦੇ ਮਰਦਾਂ ਦੇ ਮੁਕਾਬਲੇ ਦਰਜਾਬੰਦੀ ਸੂਚੀ ਵਿਚ ਉਚੇ ਸਥਾਨ ਉਤੇ ਹਨ। ਇਸ ਤਰਾਂ ਦੇ ਹੋਰ ਅਨੇਕਾਂ ਦਿਲਚਸਪ ਅੰਕੜੇ ਤੇ ਜਾਣਕਾਰੀਆਂ ਲਈ ਤੁਸੀਂ ਹੇਠਲੇ ਲਿੰਕ ਉਤੇ ਪੂਰਾ ਲੇਖ ਪੜ੍ਹ ਸਕਦੇ ਹੋ।

ਫੀਫਾ ਵਿਸ਼ਵ ਦਰਜਾਬੰਦੀ-2023 ਮੁਤਾਬਕ ਔਰਤਾਂ 'ਚੋਂ ਦੁਨੀਆਂ ਦੀ ਮਹਾਂਸ਼ਕਤੀ ਅਮਰੀਕਾ 2091.38 ਅੰਕਾਂ ਨਾਲ਼ ਚੋਟੀ ’ਤੇ ਬਰਕਰਾਰ ਹੈ। ਮਰਦਾਂ 'ਚੋਂ ਅਰਜਨਟ...

ਖੁਦ ਪੇਲੇ ਵੀ ਨਹੀਂ ਸੀ ਜਾਣਦਾ ਕਿ ਉਸ ਦਾ ਨਾਂਅ ਪੇਲੇ ਕਿਵੇਂ ਪ੍ਰਚੱਲਤ  ਹੋਇਆ ?
02/01/2023

ਖੁਦ ਪੇਲੇ ਵੀ ਨਹੀਂ ਸੀ ਜਾਣਦਾ ਕਿ ਉਸ ਦਾ ਨਾਂਅ ਪੇਲੇ ਕਿਵੇਂ ਪ੍ਰਚੱਲਤ ਹੋਇਆ ?

Pele/ਪੇਲੇ ਮਤਲਬ ਫੁੱਟਬਾਲ/Football ਤੇ ਫੁੱਟਬਾਲ ਮਤਲਬ Pele/ਪੇਲੇ, ਇਹ ਦੋਵੇਂ ਲਫਜ ਇਕ ਦੂਜੇ ਨਾਲ਼ ਏਨੇ ਇੱਕ-ਮਿੱਕ ਹੋ ਗਏ ਹਨ ਕਿ ਦੋਵਾਂ ਵਿਚ ਨਿਖੇੜਾ ਕ.....

ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ''ਫੀਫਾ ਵਿਸ਼ਵ ਕੱਪ 2022'' ਅੱਜ 20 ਨਵੰਬਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਖੇ ਸ਼ੁਰੂ ਹੋਣ ਜਾ ਰਿਹੈ। ਇਸ ਖੇਡ...
20/11/2022

ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ''ਫੀਫਾ ਵਿਸ਼ਵ ਕੱਪ 2022'' ਅੱਜ 20 ਨਵੰਬਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਖੇ ਸ਼ੁਰੂ ਹੋਣ ਜਾ ਰਿਹੈ। ਇਸ ਖੇਡ ਮੇਲੇ ਲਈ ਕਤਰ ਸਰਕਾਰ ਵੱਲੋਂ ਬਹੁਤ ਹੀ ਵਿਲੱਖਣ, ਮਨਮੋਹਕ ਅਤੇ ਵਿਸ਼ਾਲ ਸਟੇਡੀਅਮ ਬਣਾਏ ਗਏ ਹਨ। ਇਨ੍ਹਾਂ 8 ਸਟੇਡੀਅਮਾਂ ਬਾਰੇ ਸੰਖੇਪ ਜਾਣਕਾਰੀ ਇਸ ਲੇਖ ਰਾਹੀਂ ਸਾਂਝੀ ਕਰ ਰਹੇ ਹਾਂ। ਇਸ ਬਾਰੇ ਇਕ ਵੀਡੀਓ ਵੀ ਯੂ ਟਿਊਬ ਚੈਨਲ ਉਤੇ ਅਪਲੋਡ ਕੀਤੀ ਗਈ ਹੈ। ਜਿਸ ਦਾ ਲਿੰਕ ਹੇਠਾਂ ਟਿੱਪਣੀ ਵਾਲ਼ੇ ਖਾਨੇ ਵਿਚ ਪਾ ਦਿੱਤਾ ਗਿਆ ਹੈ। ਇਹ ਲਿੰਕ ਲੇਖ ਵਿਚ ਵੀ ਮੌਜੂਦ ਹੈ। ਉਮੀਦ ਹੈ ਤੁਹਾਨੂੰ ਪਸੰਦ ਆਵੇਗਾ।

18/01/2022

ਅਖੇ ''ਨਾ ਖਾਊਂਗਾ ਨਾ ਖਾਨੇ ਦੂੰਗਾ' ਅਤੇ 'ਦੇਸ਼ ਨਹੀਂ ਬਿਕਨੇ ਦੂੰਗਾ''

2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ, ਇਸ ਦਾ ਜੋੜੀਦਾਰ ਅਮਿਤ ਸ਼ਾਹ ਅਤੇ ਇਨ੍ਹਾਂ ਦੇ ਚੇਲੇ ਚਾਟੜੇ ਚੋਣ ਰੈਲੀਆਂ ਵਿਚ ਅਕਸਰ ਡਾ: ਮਨਮੋਹਨ ਸਿੰਘ ਦੀ ਸਰਕਾਰ ਉਤੇ ਦੋਸ਼ ਲਾਉਂਦੇ ਸਨ ਕਿ ਕਾਂਗਰਸ ਸਰਕਾਰ ਨੇ ਭ੍ਰਿਸ਼ਟਾਚਾਰ ਰਾਹੀਂ ਮੁਲਕ ਦਾ ਬੇੜਾ ਗਰਕ ਕਰ ਦਿੱਤਾ ਹੈ। ਕਾਂਗਰਸ ਸਰਕਾਰ ਕੋਲਾ ਖਾਣਾ ਸਮੇਤ ਮੁਲਕ ਦਾ ਸਾਰਾ ਕੀਮਤੀ ਸਰਮਾਇਆ, ਵੱਡੀਆਂ ਕੰਪਨੀਆਂ ਤੇ ਸਰਕਾਰੀ ਜ਼ਮੀਨਾਂ ਆਪਣੇ ਚਹੇਤੇ ਸਰਮਾਏਦਾਰਾਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ।
ਪਰ ਪ੍ਰਧਾਨ ਮੰਤਰੀ ਬਣਨ ਉਪਰੰਤ ਨਰਿੰਦਰ ਦਮੋਦਰ ਦਾਸ ਮੋਦੀ ਨੇ ਜਿਵੇਂ ਰਫੇਲ ਜਹਾਜਾਂ ਦੇ ਅਰਬਾਂ ਰੁਪਏ ਦੇ ਸਮਝੌਤੇ ਵਿਚ ਆਪਣੇ ਚਹੇਤੇ ਸਰਮਾਏਦਾਰ ਅਨਿਲ ਅੰਬਾਨੀ ਦੀ ਕੰਪਨੀ ਨੂੰ, ਹਵਾਈ ਅੱਡੇ ਵੇਚਣ ਸਮੇਤ ਕੁੱਝ ਹੋਰ ਪ੍ਰਾਜੈਕਟਾਂ ਲਈ ਅਡਾਨੀ, ਅੰਬਾਨੀ ਨੂੰ ਅਰਬਾਂ ਰੁਪਏ ਦੇ ਗੱਫ਼ੇ ਵੰਡੇ ਉਹ ਕਿਸੇ ਤੋਂ ਢਕੇ ਛੁਪੇ ਨਹੀਂ ਹਨ।
ਏਨਾ ਕੁੱਝ ਕੌਡੀਆਂ ਦੇ ਭਾਅ ਵੇਚਣ ਦੇ ਬਾਵਜੂਦ 2019 ਦੀ ਚੋਣ ਮੁਹਿੰਮ ਦੌਰਾਨ ਵੀ ਮੋਦੀ ਨੇ ਹਰ ਚੋਣ ਰੈਲੀ ਵਿਚ ਏਹੀ ਰਟ ਲਾ ਕੇ ਰੱਖੀ ਕਿ ''ਨਾ ਖਾਊਂਗਾ ਨਾ ਖਾਨੇ ਦੂੰਗਾ' ਅਤੇ 'ਦੇਸ਼ ਨਹੀਂ ਬਿਕਨੇ ਦੂੰਗਾ''। ਹੁਣ ਇਕ ਹੋਰ ਸਨਸਨੀਖੇਜ਼ ਖੁਲਾਸਾ ਹੋਇਆ ਹੈ ਜਿਸ ਬਾਰੇ ਆਹ ਵੀਡੀਓ ਵਿਚ ਇਕ ਬੰਦਾ ਜਾਣਕਾਰੀ ਦੇ ਰਿਹੈ।

19/09/2021

ਕਈ ਵਾਰ ਗੱਲ ਓਨੀ ਸਿੱਧੀ ਤੇ ਸਰਲ ਨਹੀਂ ਹੁੰਦੀ ਜਿੰਨੀ ਅਸੀਂ ਸਮਝਦੇ ਆਂ। ਅੱਜ ਕੱਲ੍ਹ ਸ਼ੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਓਦਾਂ ਵੀ ਲੋਕ ਸੰਕੇਤਕ ਲਫਜਾਂ ਵਿਚ ਬਹੁਤਾ ਲਿਖਣ ਬੋਲਣ ਲੱਗ ਪਏ ਹਨ। ਗੱਲ ਸੁਣਨ ਨੂੰ ਤੀਰ ਵਰਗੀ ਸਿੱਧੀ ਜਾਪਦੀ ਹੁੰਦੀ ਪਰ ਅਸਲ ਵਿਚ ਉਹ ਜਲੇਬੀ ਵਾਂਗ ਉਲਝੀ ਹੁੰਦੀ ਹੈ। ਨਹੀਂ ਯਕੀਨ ਤਾਂ ਆਹ ਵੀਡੀਓ ਵੇਖ ਲਓ

https://punjpaniexpress.com/punjab-assembly-elections-2022-sad-candidates/
14/09/2021

https://punjpaniexpress.com/punjab-assembly-elections-2022-sad-candidates/

Punjab Assembly Elections-2022 ਵਿਚ ਭਾਵੇਂ ਹਾਲੇ ਪੰਜ ਮਹੀਨੇ ਦਾ ਸਮਾਂ ਪਿਆ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਵਾਇਤ ਤੋੜਦਿਆਂ ਐਤਕੀਂ 64 ਉਮੀਦਵਾਰਾਂ ਦਾ .....

ਹੁਣ ਜਦੋਂ ਪੈਟਰੋਲ ਦੀਆਂ ਕੀਮਤਾਂ ਦਿਨ ਬ ਦਿਨ ਉਤਾਂਹ ਜਾ ਰਹੀਆਂ ਹਨ ਤਾਂ ਆਉਂਦੇ ਸਮੇਂ ਵਿਚ ਤੁਹਾਨੂੰ ਏਦਾਂ ਦੇ ਬੈਟਰੀ ਵਾਲ਼ੇ ਸਾਈਕਲ ਵੀ ਸਕੂਟਰ ਮੋਟ...
24/07/2021

ਹੁਣ ਜਦੋਂ ਪੈਟਰੋਲ ਦੀਆਂ ਕੀਮਤਾਂ ਦਿਨ ਬ ਦਿਨ ਉਤਾਂਹ ਜਾ ਰਹੀਆਂ ਹਨ ਤਾਂ ਆਉਂਦੇ ਸਮੇਂ ਵਿਚ ਤੁਹਾਨੂੰ ਏਦਾਂ ਦੇ ਬੈਟਰੀ ਵਾਲ਼ੇ ਸਾਈਕਲ ਵੀ ਸਕੂਟਰ ਮੋਟਰ ਸਾਈਕਲਾਂ ਵਾਂਗ ਸ਼ਹਿਰਾਂ ਦੀਆਂ ਸੜਕਾਂ ਉਤੇ ਵੱਡੀ ਗਿਣਤੀ ਵਿਖਾਈ ਦੇਣਗੇ। ਜੇਕਰ ਤੁਸੀਂ ਵੀ ਇਕ ਖਰੀਦਣਾ ਚਾਹੁੰਦੇ ਹੋ ਤਾਂ ਹੇਠਲੇ ਲਿੰਕ ਉਤੇ ਕਲਿਕ ਕਰੋ।

ਟੋਕੀਓ ਉਲੰਪਿਕ-2021 ਦਾ ਪਹਿਲਾ ਦਿਨ ਰਿਹਾ ਔਰਤ ਐਥਲੀਟਾਂ ਦੇ ਨਾਂਅਭਾਰਤ ਦੀ ਸ਼ੇਖੋਮ ਮੀਰਾ ਬਾਈ ਚਾਨੂੰ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ...
24/07/2021

ਟੋਕੀਓ ਉਲੰਪਿਕ-2021 ਦਾ ਪਹਿਲਾ ਦਿਨ ਰਿਹਾ ਔਰਤ ਐਥਲੀਟਾਂ ਦੇ ਨਾਂਅ

ਭਾਰਤ ਦੀ ਸ਼ੇਖੋਮ ਮੀਰਾ ਬਾਈ ਚਾਨੂੰ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

ਟੋਕੀਓ ਉਲੰਪਿਕ ਖੇਡਾਂ 2021 ਦੇ ਪਹਿਲੇ ਦਿਨ ਹੀ ਭਾਰਤ ਦੀ ਸ਼ੇਖੋਮ ਮੀਰਾ ਬਾਈ ਚਾਨੂੰ ਨੇ ਔਰਤਾਂ ਦੇ 49 ਕਿਲੋਗ੍ਰਾਮ ਭਾਰ ਸ਼੍ਰੇਣੀ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ 2000 ਦੀਆਂ ਸਿਡਨੀ ਉਲੰਪਿਕ ਖੇਡਾਂ ਵਿਚ ਭਾਰਤ ਦੀ ਕਰਨਮ ਮਲੇਸ਼ਵਰੀ ਕਾਂਸੀ ਤਮਗ਼ਾ ਜਿੱਤ ਚੁੱਕੀ ਹੈ, ਪਰ ਕਿਸੇ ਉਲੰਪਿਕ ਵਿਚ ਪਹਿਲੇ ਹੀ ਦਿਨ ਕਿਸੇ ਭਾਰਤੀ ਐਥਲੀਟ ਵੱਲੋਂ ਚਾਂਦੀ ਤਮਗ਼ਾ (ਜਾਂ ਕੋਈ ਵੀ ਤਮਗ਼ਾ) ਜਿੱਤਣ ਦਾ ਇਹ ਪਹਿਲਾ ਮੌਕਾ ਹੈ। ਹਾਲਾਂਕਿ ਮੀਰਾ ਬਾਈ ਚਾਨੂੰ ਨੇ ਇਹ ਚਾਂਦੀ ਤਮਗ਼ਾ ਜਿੱਤਣ ਲਈ ਸਾਲ 2017 ਵਿਚ ਖੁਦ ਦੇ ਸਥਾਪਿਤ ਕੀਤੇ ਵਿਸ਼ਵ ਰਿਕਾਰਡ ਤੋਂ ਘੱਟ ਵਜ਼ਨ ਦੀ ਜ਼ਰਕ ਲਾਈ ਤੇ ਉਹ ਆਪਣੇ ਤੀਜੇ ਯਤਨ ਵਿਚ 117 ਕਿਲੋਗ੍ਰਾਮ ਦੀ ਜਰਕ ਲਾਉਣ ਵਿਚ ਅਸਫ਼ਲ ਰਹੀ। ਇਸ ਦੇ ਵਾਬਜੂਦ ਮੀਰਾ ਬਾਈ ਚਾਨੂੰ ਦੀ ਇਹ ਪ੍ਰਾਪਤੀ ਭਾਰਤੀ ਖੇਡਾਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ਼ ਲਿਖੀ ਜਾਵੇਗੀ।

ਹੋਰ ਵੇਰਵਾ ਪੜ੍ਹਨ ਲਈ ਹੇਠਲੇ ਲਿੰਕ 'ਤੇ ਕਲਿਕ ਕਰੋ ਜੀ:
https://punjpaniexpress.com/silver-medal-for-indian-women-in-tokyo-olympics/

ਭਾਰਤੀ ਹਾਕੀ ਟੀਮ ਨੇ ਵੀ ਕੀਤੀ ਜੇਤੂ ਸ਼ੁਰੂਆਤ:

ਭਾਰਤੀ ਹਾਕੀ ਟੀਮ ਨੇ ਵੀ ਜੇਤੂ ਸ਼ੁਰੂਆਤ ਕਰਦਿਆਂ ਟੋਕੀਓ ਉਲੰਪਿਕ ਵਿਚ ਤਮਗ਼ਾ ਜਿੱਤਣ ਦੀ ਉਮੀਦ ਵਧਾ ਦਿੱਤੀ ਹੈ। ਪੂਲ ਏ ਦੇ ਆਪਣੇ ਪਹਿਲੇ ਮੈਚ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਗੋਲ਼ਾਂ ਨਾਲ਼ ਹਰਾ ਦਿੱਤਾ। ਮੈਚ ਦੀ ਸ਼ੁਰੂਆਤ ਵਿਚ ਮੁਕਾਬਲਾ ਫਸਵਾਂ ਚੱਲ ਰਿਹਾ ਸੀ ਅਤੇ ਪਹਿਲੇ ਕੁਆਰਟਰ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ, ਮੈਚ ਦੇ 6ਵੇਂ ਹੀ ਮਿੰਟ ਵਿਚ ਮਿਲੇ ਪੈਨਲਟੀ ਕਾਰਨਰ ਤੋਂ ਨਿਊਜ਼ੀਲੈਂਡ ਦੇ ਰਸਲ ਕੇਨ ਨੇ ਗੋਲ਼ ਕਰਕੇ ਭਾਰਤ ਲਈ ਚੁਣੌਤੀ ਪੇਸ਼ ਕਰ ਦਿੱਤੀ ਸੀ, ਪਰ ਚਾਰ ਮਿੰਟਾਂ ਬਾਅਦ ਹੀ ਨਿਊਜ਼ੀਲੈਂਡ ਦੇ ਖਿਡਾਰੀਆਂ ਵੱਲੋਂ ਆਪਣੇ ਗੋਲ਼ਾਂ ਦੇ ਸਾਹਮਣੇ ਕੀਤੇ ਵੱਡੇ ਫਾਊਲ ਕਾਰਨ ਭਾਰਤੀ ਟੀਮ ਨੂੰ ਪੈਨਲਟੀ ਸਟ੍ਰੋਕ ਮਿਲ਼ ਗਿਆ ਜਿਸ ਨੂੰ ਰੁਪਿੰਦਰ ਪਾਲ ਸਿੰਘ ਨੇ ਗੋਲ਼ ਵਿਚ ਬਦਲ ਕੇ ਟੀਮ ਨੂੰ 1-1 ਦੀ ਬਰਾਬਰੀ ’ਤੇ ਲੈ ਆਂਦਾ। ਕੁੱਝ ਮਿੰਟਾਂ ਬਾਅਦ ਹੀ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੋਂ ਇਕ ਹੋਰ ਗੋਲ਼ ਕਰਕੇ ਭਾਰਤੀ ਟੀਮ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ ਸੀ।
ਬਾਅਦ ਵਿਚ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ ਰਹੀ ਕਿਉਂਕਿ ਮੈਚ ਵਿਚ ਮਿਲੇ ਕੁੱਲ 10 ਪੈਨਲਟੀ ਕਾਰਨਰਾਂ ਵਿਚੋਂ ਉਹ ਸਿਰਫ਼ 2 ਨੂੰ ਹੀ ਗੋਲ਼ ਵਿਚ ਤਬਦੀਲ ਕਰ ਸਕੇ। ਇਨ੍ਹਾਂ 10 ਕਾਰਨਰਾਂ ਵਿਚੋਂ 3 ਦੀ ਟ੍ਰਾਈ ਵੁਡਸ ਨਿੱਕ ਨੇ ਕੀਤੀ ਪਰ ਤਿੰਨੋ ਵਾਰ ਅਸਫਲ ਰਿਹਾ। ਰਸਲ ਕੇਨ ਨੇ 6’ਤੇ ਹੱਥ ਅਜਮਾਇਆ ਜਿਨ੍ਹਾਂ ਵਿਚੋਂ ਇਕ ਵਿਚ ਉਹ ਗੋਲ਼ ਕਰਨ ਵਿਚ ਸਫਲ ਰਿਹਾ। ਨਿਊਜ਼ੀਲੈਂਡ ਟੀਮ ਵੱਲੋਂ ਦੂਜਾ ਗੋਲ਼ ਜੈਨੇਸ ਸਟੀਫ਼ਨ ਨੇ ਕੀਤਾ ਜੋ ਕਿ ਇਸ ਮੈਚ ਦਾ ਇਕੋ ਇਕ ਫੀਲਡ ਗੋਲ਼ ਸੀ।
ਦੂਜੇ ਪਾਸੇ ਭਾਰਤੀ ਟੀਮ ਨੂੰ ਮੈਚ ਵਿਚ ਸਿਰਫ਼ 5 ਪੈਨਲਟੀ ਕਾਰਨਰ ਮਿਲ਼ੇ, ਜਿਨ੍ਹਾਂ ਵਿਚੋਂ 2 ਨੂੰ ਰੁਪਿੰਦਰਪਾਲ ਸਿੰਘ ਮਿੱਸ ਕਰ ਗਿਆ ਪਰ ਹਰਮਨਪ੍ਰੀਤ ਸਿੰਘ ਨੇ ਆਪਣੇ 3 ਪੈਨਲਟੀ ਕਾਰਨਰਾਂ ਵਿਚੋਂ 2 ਗੋਲ਼ ਕੀਤੇ ਜੋ ਕਿ ਫੈਸਲਾਕੁੰਨ ਸਾਬਤ ਹੋਏ। ਤੀਜਾ ਗੋਲ਼ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਸਟ੍ਰੋਕ ਰਾਹੀਂ ਕੀਤਾ ਸੀ। ਭਾਰਤੀ ਟੀਮ ਦੀ ਇਸ ਜਿੱਤ ਵਿਚ ਗੋਲ਼ਕੀਪਰ ਪ੍ਰਤੂ ਰਵਿੰਦਰਨ ਸ਼੍ਰੀਜੇਸ਼ ਦਾ ਵੀ ਅਹਿਮ ਯੋਗਦਾਨ ਹੈ ਜਿਸ ਨੇ ਨਿਊਜ਼ੀਲੈਂਡ ਨੂੰ ਮਿਲੇ ਪੈਨਲਟੀ ਕਾਰਨਰਾਂ ਵਿਚੋਂ 5 ਗੋਲ਼ ਹੋਣ ਤੋਂ ਬਚਾਏ। ਸ਼੍ਰੀਜੇਸ਼ ਦਾ ਬਚਾਅ ਰੇਟ 75 ਫੀਸਦੀ ਜਦਕਿ ਨਿਊਜ਼ੀਲੈਂਡ ਦੇ ਗੋਲ਼ਕੀਪਰ ਹੇਵਰਡ ਲਿਓਨ ਦਾ ਬਚਾਅ ਰੇਟ 67 ਫੀਸਦੀ ਰਿਹਾ।

09/07/2021

ਟੋਕੀਓ ਉਲੰਪਿਕ (Tokyo Olympics 2021) ਵਿਚ ਭਾਰਤੀ ਖਿਡਾਰੀਆਂ ਅਤੇ ਖਾਸ ਕਰਕੇ ਪੰਜਾਬ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ, ਤਮਗ਼ਾ ਜਿੱਤਣ ਦੀਆਂ ਸੰਭਾਵਨਾਵਾਂ ਅਤੇ ਭਾਰਤੀ ਹਾਕੀ ਟੀਮ ਬਾਰੇ ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਨਾਲ਼ ਵਿਸ਼ੇਸ਼ ਗੱਲਬਾਤ

https://youtu.be/06GuAdfU2WY
10/06/2021

https://youtu.be/06GuAdfU2WY

El-Salvador Govt Accepted as legal Tender ! ਅਲ-ਸਲਵਾਡੋਰ ਸਰਕਾਰ ਵੱਲੋਂ ਬਿਟਕੁਆਇਨ ਨੂੰ ਮਾਨਤਾ ! Hello Friends, I am Parmeshar Singh Ber Ka...

ਪੱਤਰਕਾਰਾਂ ਲਈ ਕਿਹੋ ਜਿਹਾ ਸੀ ਜੂਨ 84 ਤੇ ਉਸ ਤੋਂ ਪਹਿਲਾਂ ਜਾਂ ਬਾਅਦ ਦਾ ਸਮਾਂ ? ਤੀਜੇ ਘੱਲੂਘਾਰੇ ਦੀਆਂ ਘਟਨਾਵਾਂ ਨੂੰ ਅੱਖੀਂ ਵੇਖਣ ਵਾਲ਼ੇ ਅਤੇ ...
01/06/2021

ਪੱਤਰਕਾਰਾਂ ਲਈ ਕਿਹੋ ਜਿਹਾ ਸੀ ਜੂਨ 84 ਤੇ ਉਸ ਤੋਂ ਪਹਿਲਾਂ ਜਾਂ ਬਾਅਦ ਦਾ ਸਮਾਂ ? ਤੀਜੇ ਘੱਲੂਘਾਰੇ ਦੀਆਂ ਘਟਨਾਵਾਂ ਨੂੰ ਅੱਖੀਂ ਵੇਖਣ ਵਾਲ਼ੇ ਅਤੇ ਉਸ ਦੌਰ ਦੇ ਦਿਲ ਦਹਿਲਾਉਣ ਵਾਲ਼ੇ ਪੁਲਿਸ਼ ਜ਼ਬਰ ਨੂੰ ਆਪਣੀ ਕਲਮ ਰਾਹੀਂ ਬੇਨਕਾਬ ਕਰਨ ਵਾਲ਼ੇ ਬਜ਼ੁਰਗ ਪੱਤਰਕਾਰ ਹਰਬੀਰ ਸਿੰਘ ਭੰਬਰ ਨਾਲ਼ ਇਸ ਬਾਰੇ ਇਕ ਸੰਖੇਪ ਗੱਲਬਾਤ
Harbir Bhanwar About June 84 Di Pattarkai ! June '84 Ghallughara! ਜੂਨ '8... https://youtu.be/BqzdZid4osE via

Harbir Bhanwar About June 84 Di Pattarkari ! ਜੂਨ '84 ਦੀ ਪੱਤਰਕਾਰੀ ! ਸੰਤ ਭਿੰਡਰਾਵਾਲੇ ! ਸ੍ਰੀ ਅਕਾਲ ਤਖਤ ਸਾਹਿਬ ! Friends, I am Parmeshar Singh...

ਟੋਰੰਟੋ/ਬਰੈਂਪਟਨ ਇਲਾਕੇ ਤੋਂ ਦੋ ਦਰਜ਼ਨ ਹੋਰ ਨਸ਼ਾ ਤਸਕਰ ਕਾਬੂ,7,30,000 ਡਾਲਰ ਨਕਦੀ ਅਤੇ ਲੱਖਾਂ ਡਾਲਰ ਦੇ ਖਤਰਨਾਕ ਹਥਿਆਰ ਵੀ ਮਿਲੇਪਰਮੇਸ਼ਰ ਸਿੰਘ ...
19/04/2021

ਟੋਰੰਟੋ/ਬਰੈਂਪਟਨ ਇਲਾਕੇ ਤੋਂ ਦੋ ਦਰਜ਼ਨ ਹੋਰ ਨਸ਼ਾ ਤਸਕਰ ਕਾਬੂ,
7,30,000 ਡਾਲਰ ਨਕਦੀ ਅਤੇ ਲੱਖਾਂ ਡਾਲਰ ਦੇ ਖਤਰਨਾਕ ਹਥਿਆਰ ਵੀ ਮਿਲੇ
ਪਰਮੇਸ਼ਰ ਸਿੰਘ ਬੇਰਕਲਾਂ
ਅਮਰੀਕਾ ਪੁਲਿਸ ਵੱਲੋਂ ਪਿਛਲੇ ਹਫਤੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਵੱਡੇ ਗਿਰੋਹ ਨਾਲ਼ ਜੁੜੀ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਪੁਲਿਸ ਵੱਲੋਂ ਗ੍ਰੇਟਰ ਟੋਰੰਟੋ ਇਲਾਕੇ ਵਿਚੋਂ ਦੋ ਦਰਜ਼ਨ ਦੇ ਕਰੀਬ ਹੋਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਪੰਜਾਬ ਨਾਲ਼ ਸਬੰਧਿਤ ਸਿੱਖ ਟੱਬਰਾਂ ਵਿਚੋਂ ਹੀ ਹਨ। ਟੋਰੰਟੋ ਸਟਾਰ ਅਖ਼ਬਾਰ ਦੀ ਰਿਪੋਰਟ ਮੁਤਾਬਕ ਪੁਲਿਸ ਨੂੰ ਇਸ ਕਾਰਵਾਈ ਦੌਰਾਨ ਲੱਖਾਂ ਡਾਲਰ ਦੀ ਨਸ਼ਿਆਂ ਦੀ ਵੱਡੀ ਖੇਪ ਤੋਂ ਇਲਾਵਾ 7,30,000 ਡਾਲਰ ਨਕਦੀ ਅਤੇ ਲੱਖਾਂ ਡਾਲਰ ਦੇ ਖਤਰਨਾਕ ਹਥਿਆਰ ਵੀ ਮਿਲੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਫੜੇ ਗਏ ਹਥਿਆਰਾਂ ਵਿਚੋਂ ਕਈ ਤਾਂ ਏਨੇ ਖਤਰਨਾਕ ਅਤੇ ਵੱਡੇ ਹਨ ਜਿਹੜੇ ਆਮ ਤੌਰ 'ਤੇ ਕਿਸੇ ਮੁਲਕ ਦੀ ਫੌਜ ਵੱਲੋਂ ਦੁਸ਼ਮਣ ਮੁਲਕ ਦੇ ਟੈਂਕ ਅਤੇ ਹਵਾਈ ਜਹਾਜ ਸੁੱਟਣ ਲਈ ਵਰਤੇ ਜਾਂਦੇ ਹਨ। ਪੁਲਿਸ ਵੱਲੋ ਆਪ੍ਰੇਸ਼ਨ "ਚੀਤਾ" ਦੇ ਕੋਡ ਨਾਂਅ ਹੇਠ ਕੀਤੀ ਗਈ ਇਹ ਵੱਡੀ ਕਾਰਵਾਈ ਅਸਲ ਵਿਚ ਪਿਛਲੇ ਇਕ ਸਾਲ ਤੋਂ ਜਾਰੀ ਸੀ। ਅਮਰੀਕਾ ਦੀ ਨਿਊਯਾਰਕ ਪੁਲਿਸ ਵੱਲੋਂ ਕੈਨੇਡਾ ਦੀ ਫੈਡਰਲ ਪੁਲਿਸ ਆਰ ਸੀ ਐਮ ਪੀ ਅਤੇ ਟੋਰੰਟੋ ਦੀ ਸਥਾਨ ਪੁਲਿਸ ਨਾਲ਼ ਮਿਲ ਕੇ ਕੀਤੀ ਇਸ ਕਾਰਵਾਈ ਦੌਰਾਨ ਗ੍ਰਿਫਤਾਰ ਹੋਣ ਵਾਲਿਆਂ ਵਿੱਚ ਪ੍ਰਭਸਿਮਰਨ ਕੌਰ ਨਾਂਅ ਦੀ 25 ਸਾਲਾ ਨੌਜਵਾਨ ਲੜਕੀ ਵੀ ਸ਼ਾਮਿਲ ਹੈ। ਬਾਕੀਆਂ ਵਿਚ ਪ੍ਰਸ਼ੋਤਮ ਮੱਲ੍ਹੀ (54), ਪ੍ਰਿਤਪਾਲ ਸਿੰਘ (56), ਬਲਵਿੰਦਰ ਧਾਲੀਵਾਲ (60), ਰੁਪਿੰਦਰ ਢਿੱਲੋਂ, ਸਨਵੀਰ ਸਿੰਘ, ਰੁਪਿੰਦਰ ਸ਼ਰਮਾ, ਹਰੀਪਾਲ ਨਾਗਰਾ, ਹਰਕਿਰਨ ਸਿੰਘ, ਲਖਪ੍ਰੀਤ ਬਰਾੜ, ਸਰਬਜੀਤ ਸਿੰਘ, ਰੁਪਿੰਦਰ ਧਾਲੀਵਾਲ, ਰਣਜੀਤ ਸਿੰਘ, ਸੁਖਮਨਪ੍ਰੀਤ ਸਿੰਘ, ਖਸ਼ਾਲ ਭਿੰਡਰ, ਪ੍ਰਭਜੀਤ ਮੁੰਡੀਆਂ, ਵੰਸ਼ ਅਰੋੜਾ, ਸਿਮਰਜਨੀਤ ਨਾਰੰਗ, ਗਗਨਜੀਤ ਗਿੱਲ, ਹਰਜਿੰਦਰ ਝੱਜ, ਸੁਖਜੀਤ ਧਾਲੀਵਾਲ, ਹਰਜੋਤ ਸਿੰਘ, ਸੁਖਜੀਤ ਧੁੱਗਾ, ਹਾਸ਼ਿਮ ਸਈਅਦ, ਅਤੇ ਇਮਰਾਨ ਖਾਨ ਦੇ ਨਾਮ ਸ਼ਾਮਿਲ ਹਨ। ਪਹਿਲੇ ਤਿੰਨਾਂ ਨੂੰ ਛੱਡ ਕੇ ਬਾਕੀ ਸਾਰੇ 23 ਸਾਲ ਤੋਂ 40 ਸਾਲ ਦੀ ਉਮਰ ਦੇ ਨੌਜਵਾਨ ਹਨ। ਪੁਲਿਸ ਨੇ ਛਾਪੇਮਾਰੀ ਦੌਰਾਨ ਇਨ੍ਹਾਂ ਪਾਸੋਂ 2.5 ਮਿਲੀਅਨ ਡਾਲਰ ਦੇ ਨਸ਼ੇ, 48 ਹਥਿਆਰ ਅਤੇ 730,000 ਡਾਲਰ ਦੀ ਨਕਦੀ ਬਰਾਮਦ ਕੀਤੀ ਹੈ। ਇਨ੍ਹਾਂ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਇਹ ਕੈਨੇਡਾ ਤੋ ਇਲਾਵਾ ਅਮਰੀਕਾ ਅਤੇ ਭਾਰਤ ਵਿੱਚ ਵੀ ਸਰਗਰਮ ਸਨ ।ਇਸਤੋ ਇਲਾਵਾ ਗੁਰਬਿੰਦਰ ਸੂਚ (41) ਹਾਲ ਦੀ ਘੜੀ ਭਗੌੜਾ ਹੈ, ਜਿਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ ।

https://www.thestar.com/news/gta/2021/04/19/york-police-seize-guns-and-drugs-in-international-trafficking-bust.html?fbclid=IwAR2s83I7dN98TbemVTGrTxOOyT4k9giIwjOpDoWVcFDKOdI9slqhOCUY2VY

Dubbed Project Cheetah, the investigation led to the seizure of $2.3 million worth of drugs and dozens of fi****ms.

Address


Alerts

Be the first to know and let us send you an email when Sports Pearls ਖੇਡਾਂ ਦੇ ਮੋਤੀ posts news and promotions. Your email address will not be used for any other purpose, and you can unsubscribe at any time.

Contact The Business

Send a message to Sports Pearls ਖੇਡਾਂ ਦੇ ਮੋਤੀ:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share