ਕੁਝ ਡੇਰਿਆਂ ਤੇ ਇਹ ਕਰਤਬ ਜਾਂ ਭਗਤੀ ਜਾਂ ਸੰਗਤ ਜਾਂ ਟਰੈਂਡ ਸਿਰਜਿਆ ਜਾ ਰਿਹਾ । ਆਪ ਦੇਖ ਸਮਝ ਕੇ ਕਮੈਂਟ ਕਰੋ ਇਹ ਅਸਲ ਕੀ ਏ ?
ਜਦੋਂ ਪੁਜਾਰੀ ਨੂੰ 2000-4000 ਤੇ ਰਖੋੋਗੇ ਤਾਂ ਉਸ ਨੇ ਅਪਣੇ ਘਰ ਦਾ ਲੂਣ ਤੇਲ ਲਿਆਉਣ ਲਈ ਕੋਠੇ (ਰੂਮ ਹੋਟਲ , ),ਸਲੂਨ,ਗੁਡੀਆਂ,ਆਦਿ ਦੀਆਂ ਅਰਦਾਸਾਂ, ਮੰਤਰ, ਹਥ ਹੌਲੇ ਕਰਨੇ ਨੇ ।ਪਾਠੀ, ਪੁਜਾਰੀ ਨੂੰ ਚੰਗਾ ਬਣਦਾ ਮਿਹਨਤਾਨਾ ਦਿਤਾ ਜਾਵੇ ਤਾਂ ਕਿ ਉਹ ਆਪਣੇ ਇਸ਼ਟ ਦੇ ਅਸੂਲ ਵੀ ਮੰਨੇ
ਇਹ ਪੰਡਾਲ ਦੇਖ ਕੇ ਸੋਚੋ ਕਿ ਲੋਕ ਅੰਦਰੋਂ ਕਿੰਨੇ ਕਮਜ਼ੋਰ ਤੇ ਦੁਖੀ ਨੇ ਜੋ ਅਜਿਹੀਆਂ ਹਰ ਜਗ੍ਹਾ ਜਾ ਕੇ ਦੁਖ ਨਿਵਾਰਨ ਦੀ ਜੁਗਤ ਲੱਭਦੇ ਨੇ ।
ਮਰਦੇ ਨੇਤਾ ਨਹੀਂ ਮਾਸੂਮ ਮਰਦੇ ਨੇ ।
ਸਿਆਸਤਾਂ ਤੇ ਰਿਆਸਤਾਂ ਅਤੇ ਰਾਜ ਕਰਨ ਵਾਲੇ ਨੇਤਾ ਇਨਸਾਨੀਅਤ ਦਾ ਰਿਸ਼ਤਾ ਖਤਮ ਕਰ , ਕੁਹਾੜੀ ਦਾ ਦਸਤਾ ਬਣੀ ਲਕੜਾਂ(ਫੌਜ ਤੋ ਫੌਜ ਸਮਾਜ ਖਤਮ)ਤੋਂ ਹੀ ਉਹ ਇਨਸਾਨ ਬਾਗ ਨੂੰ ਖਤਮ ਕਰਾਉਣ ਚ ਝਿਜਕਦੇ ਨਹੀਂ ।
ਧਾਰਮਿਕ ਭਾਵਨਾ ਚ ਜੇ ਗਿਆਨ ਦੀ ਚੰੰਗਿਆਰੀ ਨਹੀਂ ਤਾਂ ਇਕੱਲੀ ਸ਼ਰਧਾ ਮਨੁੱਖ ਨੂੰ ਉਸ ਖੂਹ ਸੁੱਟ ਦਿੰਦੀ ਏ ਜਿੱਥੋਂ ਨਿਕਲਣਾ ਨਾ ਮੁਮਕਿਨ ਹੋ ਜਾਂਦਾ ਹੈ।
ਕੀਰਤੀ ਰਾਗਾਂ ਚ ਹੁੰਦੀ ਏ ਪਰ ਪੋਪ ਰੌਕ ਬੀਟਾਂ?¿
ਨਾ ਅਲਫਾਜ਼ ਸਮਜ ਹੋ ਰਹੀ ਏ ..
ਜਿੱਥੇ ਮਾਪੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗੇ ਕੰਮਾਂ ਤੇ ਤਰੱਕੀ ਦੀ ਆਸ ਨਾਲ ਸਕੂਲ ਭੇਜਦੇ ਨੇ ,ਉੱਥੇ ਕੁਝ ਅੰਧਭਗਤ ਬਣ ਬੱਚਿਆਂ ਨੂੰ ਘੁੰਗਰੂ ਬੰਨ ਨਚਾ ਰਹੇ ਨੇ । ਰਬ ਖੈਰ ਕਰੇ..
ਜੀਵਾਂ ਦੀ ਪਿੰੰਜਰਾ ਗੁਲਾਮੀ ,ਬਲੀ ਜਾਂ ਤਸ਼ੱਦਦ ਸਭ ਨੂੰ ਦਿਸਦੀ ਏ, ਪਰ ਇਨਸਾਨ ਨੂੰ ਤੰਤਰ,ਮੰਤਰ ,ਟੂਣੇ,ਰਾਸ਼ੀਆਂ, ਰੀਤਾਂ,ਭਰਮਾਂ ਦੇ ਪਿੰਜਰੇ ਚੋਂ ਰਾਜਨੀਤਕ ਤੇ ਧਾਰਮਿਕ ਲੋਕ ਹੀ ਗੁਲਾਮ ਰੱਖ ਰਹੇ ਨੇ।
ਇਹ ਲੋਕ ਉਸ ਸਮੇਂ ਹੀ ਅਜਿਹੇ ਪਰਪੰਚ ਕਰਦੇ ਨੇ ਜਦੋਂ 5-7 ਅੰਧ ਭਗਤ ਸਾਹਮਣੇ ਬੈਠੇ ਹੋਣ, ਬਾਕੀ ਸਮਾਂ ਤਾਂ ਆਪਣਾ ਤਖਤ ਸਜਾ ਕੇ ਐਸ਼ੋ ਅਰਾਮ ਕਰਦੇ ਨੇ
ਇਹ ਵੀ ਲੋਕਾਂ ਨੂੰ ਅਸ਼ੀਰਵਾਦ ਦਿੰਦੇ ਹੋਣੇ ਘਰ ਚ ਸੁੱਖ ਸ਼ਾਂਤੀ ਲਈ, ਜਿਨਾਂ ਨੂੰ ਖੁਦ ਦੀ ਪ੍ਰਜਾਤੀ ਦਾ ਪਤਾ ਨਹੀਂ ।
ਨਵੇਂ ਨਵੇਂ ਕਿਰਦਾਰ, ਪੰਕ ਕਟਿੰਗ ਤੇ ਪਾ ਕੇ ਸਲਵਾਰ,
ਸਿਰ ਘੁਮਾ ਘੁਮਾ ਕੇ ,ਵੱਖਰੇ ਵੱਖਰੇ ਪਹਿਰਾਵੇ ਪਾ ਪਾ ਕੇ,
ਰੱਬੀ ਰੂਹ ਕਹਿਲਾ ਕਹਿਲਾ ਕੇ , ਸੱਚ ਤੋਂ ਦੂਰ ਹੋ ਗਏ ।
ਧਰਮ ਦੇ ਨਾਮ ਤੇ ਸਭ ਅਡੰਬਰ ਹੋ ਗਏ।
ਜੋਨੀ ਬਾਬੇ ਨੇ ਸੱਚ ਬਿਆਨ ਕਰ ਦਿੱਤਾ। ਮਾਇਆ ਮੋਹਣੀ ਦੀਆਂ ਗਾਥਾਵਾਂ ਸੁਣਾਉਣ ਵਾਲੇ ਸਭ ਨਿੱਕੇ ਵੱਡੇ ਡੇਰੇਦਾਰ ਇਸ ਸੱਚ ਨੂੰ ਖੁਦ ਵੀ ਸਮਝ ਕੇ ਕਥਾ ਕੀਰਤਨ ਕਰਨ। ਧੰਦੇ ਤੇ ਕਿਰਤ ਦਾ ਅੰਤਰ ਵੀ ਦੱਸਣ ।