News 1 SUNAM

News 1 SUNAM SUNAM

06/01/2026
06/01/2026

(News1) ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਯੁਨਿਟ ਸੁਨਾਮ ਦੇ ਪੈਨਸ਼ਨਰ ਮਹੀਨਾਵਾਰ ਵਾਰ ਮੀਟਿੰਗ ਕਰਦੇ ਹੋਏ

ਪਾਵਰਕੌਮ ਹੈੱਡ ਆਫਿਸ ਸਾਹਮਣੇ ਅੱਜ ਮਿਤੀ 01.01.2026  ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਥੜੇ ਦੇ 11 ਆਗੂ 24 ਘੰਟੇ ਦੀ ਲੜੀਵਾਰ ਭੁੱਖ ਹ...
01/01/2026

ਪਾਵਰਕੌਮ ਹੈੱਡ ਆਫਿਸ ਸਾਹਮਣੇ ਅੱਜ ਮਿਤੀ 01.01.2026 ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਥੜੇ ਦੇ 11 ਆਗੂ 24 ਘੰਟੇ ਦੀ ਲੜੀਵਾਰ ਭੁੱਖ ਹੜਤਾਲ ਤੇ।

(News1)ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀਆਂ ਪੰਜਾਬ ਅਤੇ ਲੋਕ ਵਿਰੋਧੀ ਲਾਗੂ ਕੀਤੀਆ ਜਾ ਰਹੀ ਨੀਤੀਆਂ ਕਾਰਨ ਪਾਵਰ ਕਾਮ ਪੈਨਸ਼ਨਰਜ, ਮੁਲਾਜ਼ਮਾਂ ਅਤੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ। ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਜਾ ਰਹੀ ਹੈ। ਸਰਕਾਰੀ ਅਤੇ ਬਿਜਲੀ ਬੋਰਡ ਦੀਆਂ ਜ਼ਮੀਨਾ ਕੌਡੀਆਂ ਦੇ ਭਾਅ ਕਾਰਪੋਰੇਟਾ ਘਰਾਣਿਆ ਨੂੰ ਵੇਚਣ ਵਾਲੇ ਪਾਸੇ ਨੂੰ ਪੰਜਾਬ ਸਰਕਾਰ ਜਾ ਰਹੀ ਹੈ। ‌ਕੇਦਰ ਸਰਕਾਰ ਬਿਜਲੀ ਐਕਟ 2025 ਅਤੇ 4 ਕੋਡਾ ਲਾਗੂ ਕਰਕੇ ਮੁਲਾਜ਼ਮਾਂ ਤੇ ਮਜਦੂਰਾ ਦਾ ਘਾਣ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਪੈਨਸ਼ਨਰਜ ਦੀਆਂ ਮੰਗਾਂ ਜਿਵੇਂ ਕਿ 1.1.2016 ਤੋਂ ਪਹਿਲਾਂ ਸੇਵਾ ਮੁਕਤ ਪੈਨਸ਼ਨਰਾਂ ਦੀ 2.59 ਦੇ ਫੈਕਟਰ ਨਾਲ ਪੈਨਸ਼ਨ ਸੁਧਾਈ, ਡੀ ਏ ਦੇ ਬਕਾਏ ਅਤੇ 16% ਪੈਂਡਿੰਗ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨਾ, 200/- ਜਜ਼ੀਆ ਟੈਕਸ ਕਟੌਤੀ ਬੰਦ ਕਰਨਾ, ਕੈਸ਼ਲਿਸ਼ ਮੈਡੀਕਲ ਸਹੂਲਤਾਂ ਤੇ ਹੋਰ ਮੰਗ ਚਾਰਟਰ ਅਨੁਸਾਰ ਮੰਗਾਂ ਦਾ ਨਿਪਟਾਰਾ ਕਰਨ ਵਿੱਚ ਅਸਫਲ ਰਹੀ ਹੈ । ਸਰਕਾਰਾਂ ਤੇ ਪਾਵਰਕੌਮ ਦੀਆਂ ਕੋਝੀਆਂ ਚਾਲਾਂ ਤੋਂ ਅੱਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਥੜ੍ਹੇ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਅੱਜ ਚੜਦੇ ਨਵੇਂ ਸਾਲ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਥੜ੍ਹੇ ਦੇ 11 ਆਗੂ ਭੁੱਖ ਹੜਤਾਲ ਤੇ ਬੈਠ ਗਏ।ਪਾਵਰਕਾਮ ਤੇ ਟਰਾਂਕੋ ਪੈਨਸ਼ਨਰ ਯੂਨੀਅਨ ਪੰਜਾਬ ਦੇ ਹੈੱਡ ਆਫਿਸ ਯੂਨਿਟ, ਪਟਿਆਲਾ ਦੇ ਪ੍ਰਧਾਨ ਸ: ਭਿੰਦਰ ਸਿੰਘ ਚਹਿਲ ਬਾਕੀ ਥੜੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨਾਲ ਅੱਜ ਲੜੀਵਾਰ ਭੁੱਖ ਹੜਤਾਲ ਤੇ ਬੈਠ ਗਏ ਜਿਨ੍ਹਾਂ ਦੀ ਹਮਾਇਤ ਵਿੱਚ ਭਾਰੀ ਗਿਣਤੀ ਵਿੱਚ ਹੈੱਡ ਆਫਿਸ ਯੂਨਿਟ ਦੇ ਸਾਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਇੰਜ ਹਰਜੀਤ ਸਿੰਘ ਜਨਰਲ ਸਕੱਤਰ ਨੇ ਆਪਣੇ ਆਗੂ ਨੂੰ ਫੁੱਲਾਂ ਦਾ ਹਾਰ ਪਾ ਕੇ ਭੁੱਖ ਹੜਤਾਲ ਸ਼ੁਰੂ ਕਰਵਾਈ । ਇਸ ਮੌਕੇ ਹੈੱਡ ਆਫਿਸ ਯੂਨਿਟ ਦੇ ਇੰਜ ਸੰਤੋਖ ਸਿੰਘ ਬੋਪਾਰਾਏ ਮੁੱਖ ਆਰਗੇਨਾਈਜਰ, ਬੀਬਾ ਹਰਸ਼ਰਨਜੀਤ ਕੌਰ ਮੁੱਖ ਸਲਾਹਕਾਰ ਵਰਕਿੰਗ ਕਮੇਟੀ ਦੇ ਮੈਂਬਰ ਇੰਜ ਜਗਤਾਰ ਸਿੰਘ, ਇੰਜ ਭਾਨ ਸਿੰਘ, ਭੁਪਿੰਦਰ ਸਿੰਘ, ਮਨਮੋਹਣ ਸਿੰਘ, ਸਰੂਪਇੰਦਰ ਸਿੰਘ, ਹਰਬੰਸ ਸਿੰਘ ਟਿਵਾਣਾ, ਜਸਬੀਰ ਸਿੰਘ, ਜੱਗਾ ਸਿੰਘ ਤੇ ਯੂਨਿਟ ਮੈਂਬਰ ਮੌਜੂਦ ਸਨ।
ਜਾਰੀ ਕਰਤਾ
ਇੰਜ ਹਰਜੀਤ ਸਿੰਘ ਜਨਰਲ ਸਕੱਤਰ

27/12/2025

ਸੁਨਾਮ ਦੇ ਨਵੇਂ ਬਣੇ ਵਾਰਡ ਕਿਨੇ ਨੰਬਰ ਤੋਂ ਕਿਨੇ ਨੰਬਰ ਬਣਿਆ

1 ਨੰਬਰ ਵਾਰਡ ਬਣਿਆ 5 ਨੰਬਰ
2 ,,,,,,,,,, 2
3 ,,,,,,,,,,,7
4 ,,,,,,,,,,,6
5 ,,,,,,,,,,,21
6 ,,,,,,,,,,,,8
7 ,,,,,,,,,,,,3
8 ,,,,,,,,,,,,4
9 ,,,,,,,,,,,,1
10 ,,,,,,,,,,19
11 ,,,,,,,,,,18
12 ,,,,,,,,,,,9
13 ,,,,,,,,,,,20
14 ,,,,,,,,,,,22
15 ,,,,,,,,,,,10
16 ,,,,,,,,,,,17
17 ,,,,,,,,,,,16
18 ,,,,,,,,,,,15
19 ,,,,,,,,,,,13
20 ,,,,,,,,,,,12
21 ,,,,,,,,,,,11
22 ,,,,,,,,,,,23
23 ,,,,,,,,,,,14

ਸੁਨਾਮ ਦੇ ਸਾਬਕਾ ਕੌਂਸਲਰ ਘਨ੍ਹਸਿਆਮ ਕਾਂਸਲ ਨੇ ਵੀ ਆਪਣੇ ਵਾਰਡ 20 ਵਿਚ ਚੋਣਾਂ ਲੜਨ ਦੀ ਤਿਆਰੀ ਖਿੱਚੀ ।
27/12/2025

ਸੁਨਾਮ ਦੇ ਸਾਬਕਾ ਕੌਂਸਲਰ ਘਨ੍ਹਸਿਆਮ ਕਾਂਸਲ ਨੇ ਵੀ ਆਪਣੇ ਵਾਰਡ 20 ਵਿਚ ਚੋਣਾਂ ਲੜਨ ਦੀ ਤਿਆਰੀ ਖਿੱਚੀ ।

17/12/2025
(News1)ਮਿਤੀ 09-12-25 ਨੂੰ ਪਾਵਰਕਾਮ & ਟਰਾਸਕੋ ਪੈਨਸ਼ਨਰ ਯੂਨੀਅਨ  ਪੰਜਾਬ ਏਟਕ ਮੰਡਲ ਨਵਾਂ ਸ਼ਹਿਰ ਦੀ ਮਹੀਨਾਵਾਰ ਮੀਟਿੰਗ ਪਾਰਟੀ ਦਫਤਰ ਬੰਗਾ ਰ...
09/12/2025

(News1)ਮਿਤੀ 09-12-25 ਨੂੰ ਪਾਵਰਕਾਮ & ਟਰਾਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਮੰਡਲ ਨਵਾਂ ਸ਼ਹਿਰ ਦੀ ਮਹੀਨਾਵਾਰ ਮੀਟਿੰਗ ਪਾਰਟੀ ਦਫਤਰ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਮੰਡਲ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਕਲ ਪ੍ਰਧਾਨ ਹਸਮਤ ਅਲੀ ਜੀ ਮੀਟਿੰਗ ਵਿੱਚ ਸਾਰੇ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਹੋਰ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਿਜਲੀ ਸੋਧ ਬਿਲ 2025 ਅਤੇ ਕਾਲੇ ਕਿਰਤ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ ਗਈ

(News1)ਮਿਤੀ 8 ਦਸੰਬਰ 2025 ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਉੱਤੇ ਲਹਿਰਾ ਗਾਗਾ ਦੀ ਦਿਹਾਤੀ ਸਬ ਡਿਵੀਜ਼ਨ ਦੇ ਦਫ਼ਤਰ ਮੂਹਰੇ ਇਲਾਕੇ ਦ...
08/12/2025

(News1)ਮਿਤੀ 8 ਦਸੰਬਰ 2025 ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਉੱਤੇ ਲਹਿਰਾ ਗਾਗਾ ਦੀ ਦਿਹਾਤੀ ਸਬ ਡਿਵੀਜ਼ਨ ਦੇ ਦਫ਼ਤਰ ਮੂਹਰੇ ਇਲਾਕੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ, ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ, ਪੈਨਸ਼ਨ ਯੂਨੀਅਨ ਅਤੇ ਐਸੋਸੀਏਸ਼ਨ , ਹੋਰ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਵਿਸ਼ਾਲ ਧਰਨਾ ਦਿੱਤਾ ਗਿਆl ਇਸ ਸਾਂਝੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਬਿਜਲੀ ਬੋਰਡ ਤੋੜ ਕੇ ਬਿਜਲੀ ਬਿੱਲ 2025 ਲਿਆਉਣ ਦੇ ਖਿਲਾਫ ਸਖਤ ਚੇਤਾਵਨੀ ਦਿੱਤੀ ਗਈl ਉਹਨਾਂ ਕਿਹਾ ਕਿ ਸਰਕਾਰ ਬਿਜਲੀ ਬਿੱਲ 2025 ਲਿਆ ਕੇ ਚੰਗੇ ਭੱਲੇ ਚੱਲ ਰਹੇ ਸਾਰੇ ਦੇਸ਼ ਦੇ ਬਿਜਲੀ ਬੋਰਡਾਂ ਨੂੰ ਤੋੜ ਕੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈl ਜਿਸ ਨੂੰ ਕੇ ਭਾਰਤ ਵਰਸ਼ ਦੇ ਲੋਕ ਕਦਾ ਚਿੱਤ ਵੀ ਪ੍ਰਵਾਨ ਨਹੀਂ ਕਰਨਗੇl ਬਿਜਲੀ ਬੋਰਡ ਦੀ ਸਾਰੀ ਜਾਇਦਾਦ ਲੋਕਾਂ ਦੇ ਪੈਸੇ ਨਾਲ ਅਤੇ ਲੋਕਾਂ ਦੀਆਂ ਜਮੀਨਾਂ ਤੇ ਉਸਰੀ ਹੋਈ ਹੈ ਜਿਵੇਂ ਕਿ 50 ਬਿਜਲੀ ਬੋਰਡ ਨੂੰ ਹੀ ਦੇਖੀਏ ਇਸ ਦੀਆਂ ਸਾਰੀਆਂ ਜਾਇਦਾਦ ਬਹੁਤ ਹੀ ਮਹਿੰਗੇ ਥਾਂ ਵਿੱਚ ਹਨ ਜਿਨਾਂ ਤੇ ਕਿ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਅੱਖ ਹੈ i
ਕਾਰਪੋਰੇਟ ਘਰਾਣੇ ਅਤੇ ਪ੍ਰਾਈਵੇਟ ਕੰਪਨੀਆਂ ਜਿੱਥੇ ਲੋਕਾਂ ਦੀ ਅੰਨੇ ਵਾਹ ਲੁੱਟ ਕਰਨਗੀਆਂ ਉੱਥੇ ਲੋਕਾਂ ਦੀ ਸਾਝੀ ਜਾਇਦਾਦ ਨੂੰ ਕੌਡੀਆਂ ਦੇ ਭਾਅ ਹੀ ਹੜੱਪ ਕਰ ਲੈਣਗੇ ਜਿਸ ਵਿੱਚ ਸਰਕਾਰ ਦਾ ਵੀ ਰੋਲ ਹੈl ਖੇਤੀਬਾੜੀ ਸੈਕਟਰ ਨੂੰ ਸਬਸਿਡੀ ਤੇ ਮਿਲ ਰਹੀ ਬਿਜਲੀ ਬਿਲਕੁਲ ਬੰਦ ਹੋ ਜਾਵੇਗੀ ਅਤੇ ਇਸ ਤਰ੍ਹਾਂ ਹੋਰ ਗਰੀਬ ਤਬਕਿਆਂ ਨੂੰ ਮੁਫਤ ਬਿਜਲੀ ਯੂਨਿਟ ਜੋ ਮਿਲ ਰਹੀ ਹੈ ਉਹ ਵੀ ਬੰਦ ਹੋ ਜਾਵੇਗੀl ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਸਰਕਾਰ ਜਿੱਥੇ ਲੋਕ ਮਾਰੂ ਫੈਸਲੇ ਲਏ ਰਹੀ ਹੈ ਉੱਥੇ ਨਵਾਂ ਬੀਜ ਕਾਨੂੰਨ ਵੀ ਲਿਆ ਰਹੀ ਹੈ ਜੋ ਕਿ ਕਿਸਾਨਾਂ ਨਾਲ ਸਰਾਸਰ ਧੱਕਾ ਹੈl ਇਸ ਨਵੇਂ ਬੀਜ ਬਿੱਲ ਦੀ ਰੋਸ਼ਨੀ ਵਿੱਚ ਸਰਕਾਰ ਨੇ 64 ਫਸਲਾਂ ਦੇ ਬੀਜ ਕੰਪਨੀਆਂ ਨੂੰ ਟਰਾਇਲ ਦੇ ਤੌਰ ਤੇ ਮਨਜ਼ੂਰੀ ਦੇ ਕੇ ਪਹਿਲਾਂ ਹੀ ਇਸ ਬਿੱਲ ਨੂੰ ਤਿਆਰ ਕਰ ਚੁੱਕੀ ਹੈ lਹੁਣ ਇਸ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਤੌਰ ਬੀਜ ਕਾਨੂੰਨ ਬਿੱਲ ਪਾਸ ਕਰਵਾਉਣ ਦੀ ਤਿਆਰੀ ਵਿੱਚ ਹੈ। ਇਸ ਬੀਜ ਬਿਲ ਪਾਸ ਹੋਣ ਦੇ ਨਾਲ ਕੋਈ ਵੀ ਕਿਸਾਨ ਆਪਣਾ ਘਰੇ ਦੇਸੀ ਬੀਜ ਨਹੀਂ ਰੱਖ ਸਕੇਗਾ,ਇਸ ਕਾਨੂੰਨ ਵਿੱਚ ਅਜਿਹਾ ਕਰਨ ਤੇ ਸਜ਼ਾ ਦਾ ਵੀ ਪ੍ਰਬੰਧ ਹੈl ਉਨਾਂ ਬੋਲਦਿਆਂ ਕਿਹਾ ਕਿ ਸਰਕਾਰ ਹਰ ਉਹ ਕਾਨੂੰਨ ਖਤਮ ਕਰ ਰਹੀ ਹੈ ਜੋ ਲੋਕਾਂ ਦੇ ਹੱਕ ਵਿੱਚ ਹਨ ਜਿਵੇਂ ਲੇਬਰ ਕੋਡ ਕਾਨੂੰਨ ਰਾਹੀਂ ਮਜ਼ਦੂਰਾਂ ਨੂੰ ਪਹਿਲਾਂ ਮਿਲ ਰਹੀਆਂ ਸਹੂਲਤਾਂ ਤੋਂ ਵਾਂਝਿਆ ਕਰ ਦਿੱਤਾ ਗਿਆ ਹੈ l ਹੁਣ ਮਜ਼ਦੂਰਾਂ ਤੇ 12 ਘੰਟੇ ਕੰਮ ਕਰਨ ਦਾ ਅਤੇ ਜਥੇਬੰਦੀ ਨਾ ਬਣਾਉਣ ਦਾ, ਹੜਤਾਲ ਨਾ ਕਰਨ ਦਾ ਅਤੇ ਮਾਲਕਾਂ ਨੂੰ ਵੱਧ ਅਧਿਕਾਰ ਦੇਣ ਸਬੰਧੀ ਕਾਨੂੰਨ ਪਾਸ ਕਰ ਦਿੱਤਾ ਗਿਆ ਹੈl ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਇਸ ਧਰਨੇ ਨੂੰ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਵੱਲੋਂ ਸ੍ਰੀ ਪੂਰਨ ਸਿੰਘ ਖਾਈ, ਏਕਤਾ ਮੰਚ ਪੰਜਾਬ ਆਗੂ,ਪੈਨਸ਼ਨਰਾ ਵੱਲੋਂ ਗੁਰਚਰਨ ਸਿੰਘ ,ਸੀਤਾ ਰਾਮ ਸ਼ਰਮਾ. ਕਿਸਾਨ ਆਗੂ ਪਾਲ ਸਿੰਘ ਖਾਈ,ਗੁਰਪ੍ਰੀਤ ਸਿੰਘ ਸੰਗਤਪੁਰਾ ਬਹਾਦਰ ਸਿੰਘ ਭਟਾਲ ਖੁਰਦ ,ਬਿੰਦਰ ਸਿੰਘ ਖੋਖਰ ਪ੍ਰੀਤਮ ਸਿੰਘ ਲੇਹਲ ਕਲਾਂ, ਗਮਦੂਰ ਸਿੰਘ ਘੋੜੇਨਾਵ ,ਗੋਪੀ ਗਿਰ ਖੇਤ ਮਜ਼ਦੂਰ ਜਗਦੀਸ਼ ਪਾਪੜਾ ਲੋਕ ਚੇਤਨਾ ਮੰਚ ਆਗੂ ਯੂਨੀਅਨ,ਅਮਰੀਕ ਸਿੰਘ ਗੰਢੂਆਂ ਜ਼ਿਲਾ ਪ੍ਰਧਾਨ ਏਕਤਾ ਉਗਰਾਹਾਂ ਦਵਿੰਦਰ ਸਿੰਘ ਪਿਸ਼ੌਰ ਏਕਤਾ ਮੰਚ ਪੰਜਾਬ ਆਗੂ,ਰਾਮ ਚੰਦਰ ਸਿੰਘ ਖਾਈ ਬਿਜਲੀ ਮੁਲਾਜ਼ਮ ਆਗੂ ,ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ
ਰਾਮ ਸਿੰਘ ਨੰਗਲਾ,
ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਮਹਿੰਦਰ ਸਿੰਘ ਖੋਖਰ ਸੂਬਾ ਆਗੂ,ਬਹਾਦਰ ਸਿੰਘ ਭਟਾਲ , ਹਰਵਿੰਦਰ ਸਿੰਘ ਲਦਾਲ,ਬਿੰਦਰ ਸਿੰਘ ਖੋਖਰ , ਨਿੱਕਾ ਸਿੰਘ ਸੰਗਤੀਵਾਲਾ. ,ਬਲਵਿੰਦਰ ਪਾਲ ਕੌਸ਼ਿਕ, ਜਸਵੀਰ ਸਿੰਘ, ਕਰਮਜੀਤ ਸਿੰਘ ਨੰਗਲਾ ਨੇ ਵੀ ਸੰਬੋਧਨ ਕੀਤਾ

Address

Piran Wala Gate Sunam
Sunam
148028

Telephone

+919417588637

Website

Alerts

Be the first to know and let us send you an email when News 1 SUNAM posts news and promotions. Your email address will not be used for any other purpose, and you can unsubscribe at any time.

Contact The Business

Send a message to News 1 SUNAM:

Share