City News Punjab

City News Punjab All News Update

17/12/2024
ਪੰਜਾਬੀ ਬੋਲੀ ਦਿਵਸ ਮਨਾਇਆ ਸਰਦੂਲਗੜ੍ਹ 05 ਦਸੰਬਰ ( ਸੰਜੀਵ ਕੁਮਾਰ ਸਿੰਗਲਾ ) ਮਾਤ ਭਾਸ਼ਾ ਦਿਵਸ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਖੁਰਦ ਵਿਖੇ...
05/12/2024

ਪੰਜਾਬੀ ਬੋਲੀ ਦਿਵਸ ਮਨਾਇਆ
ਸਰਦੂਲਗੜ੍ਹ 05 ਦਸੰਬਰ ( ਸੰਜੀਵ ਕੁਮਾਰ ਸਿੰਗਲਾ ) ਮਾਤ ਭਾਸ਼ਾ ਦਿਵਸ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਖੁਰਦ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ਬਲਜੀਤ ਪਾਲ ਸਿੰਘ ਉੱਘੇ ਪੰਜਾਬੀ ਗਜ਼ਲਕਾਰ ਨੇ ਸੰਬੋਧਿਤ ਕੀਤਾ। ਬੱਚਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਮਾਤ ਭਾਸ਼ਾ ਦੇ ਮਹੱਤਵ ਅਤੇ ਪੰਜਾਬੀ ਭਾਸ਼ਾ,ਗੁਰਮੁਖੀ ਲਿਪੀ ਨੂੰ ਭਵਿੱਖ ਦੇ ਸੰਭਾਵਤ ਖਤਰਿਆਂ ਸਬੰਧੀ ਗੱਲਬਾਤ ਕੀਤੀ। ਪੰਜਾਬੀ ਦੇ ਵਿਆਕਰਨਿਕ ਪੱਖਾਂ ਅਤੇ ਇਸ ਨੂੰ ਸਿੱਖਣ ਦੇ ਲਈ ਧਿਆਨ ਦੇਣ ਨੁਕਤਿਆਂ ਸਬੰਧੀ ਵੀ ਗੱਲਬਾਤ ਕੀਤੀ। ਵਿਦਿਆਰਥੀ ਜੀਵਨ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਮਹੱਤਵ ਦੀ ਗੱਲਬਾਤ ਕਰਦਿਆਂ ਮੌਜੂਦਾ ਸਮੇਂ ਦੀਆਂ ਸਮਾਜਿਕ ਚੁਣੌਤੀਆਂ ਆਦਿ ਸਬੰਧੀ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਸਕੂਲ ਮੁਖੀ ਜੱਗਾ ਸਿੰਘ ਨੇ ਵੀ ਮਾਤ ਭਾਸ਼ਾ ਸਬੰਧੀ ਬੱਚਿਆਂ ਨੂੰ ਸੰਬੋਧਿਤ ਕੀਤਾ। ਇਸ ਸਮੇਂ ਸਕੂਲ ਅਧਿਆਪਕ ਅਸ਼ੋਕ ਕੁਮਾਰ,ਕੁਲਵੰਤ ਸਿੰਘ ਸੰਧੂ,ਰੀਤੂ ਬਾਲਾ,ਵੀਰਪਾਲ ਕੌਰ ਅਤੇ ਬਿੰਦਰ ਕੌਰ ਆਦੀ ਤੋਂ ਇਲਾਵਾ ਭਾਰੀ ਗਿਣਤੀ ਦੇ ਵਿੱਚ ਮੌਜੂਦ ਸਨ ।

ਵਿਕਰਮਜੀਤ ਸਿੰਘ ਭਾਟੀਆ ਦਾ ਨੈਸ਼ਨਲ ਅਵਾਰਡ ਨਾਲ ਕੀਤਾ ਸਨਮਾਨ ਸਰਦੂਲਗੜ੍ਹ 24 ਨਵੰਬਰ ( ਸੰਜੀਵ ਕੁਮਾਰ ਸਿੰਗਲਾ ) 'ਹੈਲਪ ਫੋਰ ਨੀਡੀ ਫਾਊਂਡੇਸ਼ਨ ਵੱ...
25/11/2024

ਵਿਕਰਮਜੀਤ ਸਿੰਘ ਭਾਟੀਆ ਦਾ ਨੈਸ਼ਨਲ ਅਵਾਰਡ ਨਾਲ ਕੀਤਾ ਸਨਮਾਨ
ਸਰਦੂਲਗੜ੍ਹ 24 ਨਵੰਬਰ ( ਸੰਜੀਵ ਕੁਮਾਰ ਸਿੰਗਲਾ ) 'ਹੈਲਪ ਫੋਰ ਨੀਡੀ ਫਾਊਂਡੇਸ਼ਨ ਵੱਲੋਂ 'ਸਿੱਖ ਹੈਲਪਰ ਵਰਲਡ ਵਾਈਡ' ਦੇ ਸੰਸਥਾਪਕ ਵਿਕਰਮਜੀਤ ਸਿੰਘ ਭਾਟੀਆ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡੀ. ਏ. ਵੀ ਕਾਲਜ ਬਠਿੰਡਾ ਵਿਖੇ ' ਹੈਲਪ ਫੋਰ ਨੀਡੀ ਫਾਊਂਡੇਸ਼ਨ' ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕਈ ਪ੍ਰਸਿੱਧ ਹਸਤੀਆਂ ਸ਼ਾਮਿਲ ਸਨ। ਜਿਨ੍ਹਾਂ ਵਿੱਚ ਪੂਰੇ ਭਾਰਤ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਕਰਮਜੀਤ ਸਿੰਘ ਭਾਟੀਆ ਦੀ ਇਹ ਸੰਸਥਾ 'ਸਿੱਖ ਹੈਲਪਰ ਵਰਲਡ ਵਾਈਡ' ਦੁਆਰਾ ਕਈ ਤਰਾਂ ਦੇ ਸਮਾਜਿਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਜਿਸ ਵਿੱਚ ਖੂਨਦਾਨ ਕੈਂਪ,ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਹਾਇਤਾ ਦੇ ਨਾਲ ਹੋਰ ਵੀ ਕਈ ਕੰਮ ਸ਼ਾਮਿਲ ਹਨ।

ਵੋਟਾਂ ਦੀ ਸੁਧਾਈ ਨੂੰ ਲੈ ਕੇ 25-11-2024 ਤੱਕ ਲਾਇਆ ਜਾ ਰਿਹਾ ਹੈ ਵਿਸ਼ੇਸ਼ ਕੈਂਪ।ਸਰਦੂਲਗੜ੍ਹ 21 ਨਵੰਬਰ ( ਸੰਜੀਵ ਕੁਮਾਰ ਸਿੰਗਲਾ )ਮਿਉਂਸੀਪਲ  ...
21/11/2024

ਵੋਟਾਂ ਦੀ ਸੁਧਾਈ ਨੂੰ ਲੈ ਕੇ 25-11-2024 ਤੱਕ ਲਾਇਆ ਜਾ ਰਿਹਾ ਹੈ ਵਿਸ਼ੇਸ਼ ਕੈਂਪ।
ਸਰਦੂਲਗੜ੍ਹ 21 ਨਵੰਬਰ ( ਸੰਜੀਵ ਕੁਮਾਰ ਸਿੰਗਲਾ )ਮਿਉਂਸੀਪਲ ਚੋਣਾਂ 2024 ਦੇ ਮੱਦੇ ਨਜ਼ਰ ਸਥਾਨਕ ਨਗਰ ਪੰਚਾਇਤ ਦਫਤਰ ਵੱਲੋਂ ਵੋਟਾਂ ਦੀ ਸੁਧਾਈ ਅਤੇ ਨਵੀਆਂ ਵੋਟਾਂ ਬਣਾਉਣ ਨੂੰ ਲੈ ਕੇ 18-11-2024 ਤੋਂ 25-11-2024 ਤੱਕ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਨਿਤੇਸ਼ ਕੁਮਾਰ ਜੈਨ ਅਤੇ ਕਾਰਜ ਸਾਧਕ ਅਫਸਰ ਹੈਪੀ ਕੁਮਾਰ ਜਿੰਦਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸ਼ਹਿਰ ਵਾਸੀ ਆਪਣੇ ਵਾਰਡ ਦੀ ਵੋਟਰ ਸੂਚੀ ਵਿੱਚ ਚੈੱਕ ਕਰਕੇ ਯਕੀਨੀ ਬਣਾਏ ਕੀ ਉਸ ਦਾ ਨਾਮ ਸੂਚੀ ਵਿੱਚ ਦਰਜ ਹੈ ਜੇਕਰ ਕਿਸੇ ਕਾਰਨ ਨਾਮ ਦਰਜ ਨਹੀਂ ਜਾਂ ਫਿਰ ਵੋਟ ਕਿਸੇ ਹੋਰ ਵਾਰਡ ਵਿੱਚ ਹੈ ਅਤੇ ਉਸ ਨੂੰ ਆਪਣੇ ਮੌਜੂਦਾ ਵਾਰਡ ਵਿੱਚ ਬਦਲਣਾ ਚਾਹੁੰਦਾ ਹੈ ਤਾਂ ਉਹ ਕੈਂਪ ਵਿੱਚ ਪਹੁੰਚ ਕੇ ਕਰਵਾ ਸਕਦਾ ਹੈ ਜੋ ਨੌਜਵਾਨ ਇੱਕ ਨਵੰਬਰ 2024 ਨੂੰ ਆਪਣੀ ਯੋਗਤਾ ਪੂਰੀ ਕਰਦੇ ਹਨ ਉਹ ਵੀ ਆਪਣੀ ਵੋਟ ਬਣਵਾ ਸਕਦੇ ਹਨ ਇਸ ਲਈ ਉਹ ਦਫਤਰ ਨਗਰ ਪੰਚਾਇਤ ਸਰਦੂਲਗੜ ਜਾਂ ਫਿਰ ਜ਼ਿਲਾ ਚੋਣ ਦਫਤਰ ਦੇ ਲਿੰਕ https: .Nic.In/voter-list -of-Nagar-Panchayat-sardulgarh and- bhikhi ਉਤੇ ਕਲਿੱਕ ਕਰਕੇ ਘਰ ਬੈਠੇ ਵੀ ਆਪਣਾ ਕੰਮ ਕਰ ਸਕਦੇ ਹਨ। ਇਸ ਕੈਂਪ ਦੌਰਾਨ ਨਗਰ ਪੰਚਾਇਤ ਦੇ ਮੁਲਾਜ਼ਮਾਂ ਦੀ ਟੀਮ ਨੇ ਦਫਤਰ ਵਿਚ ਵੋਟਾਂ ਸਬੰਧੀ ਕੰਮ ਲਈ ਆਪਣਾ ਸਪੈਸ਼ਲ ਕਾਉੰਟਰ ਲਾਇਆ ਹੋਇਆ ਹੈ ਜਿਸ ਵਿੱਚ ਭੋਜ ਰਾਜ,ਪ੍ਰਦੀਪ ਕੁਮਾਰ (ਹੈਪੀ), ਮੋਹਿਤ ਕੁਮਾਰ,ਮੈਡਮ ਜਸਵੀਰ ਕੌਰ,ਕੁਲਵੀਰ ਕੌਰ ਅਤੇ ਸਤਪਾਲ ਖੰਨਾ ਹਾਜ਼ਰ ਸਨ।

ਨਗਰ ਪੰਚਾਇਤ ਸਰਦੂਲਗੜ ਵੱਲੋਂ ਆਉਣ ਵਾਲੀਆਂ ਨਗਰ ਪੰਚਾਇਤ ਦੀਆਂ ਵੋਟਾਂ ਲਈ ਜਾਰੀ ਕੀਤੀਆਂ ਰਾਹੀ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਕਟਵਾਉਣ ...
20/11/2024

ਨਗਰ ਪੰਚਾਇਤ ਸਰਦੂਲਗੜ ਵੱਲੋਂ ਆਉਣ ਵਾਲੀਆਂ ਨਗਰ ਪੰਚਾਇਤ ਦੀਆਂ ਵੋਟਾਂ ਲਈ ਜਾਰੀ ਕੀਤੀਆਂ ਰਾਹੀ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਕਟਵਾਉਣ ਅਤੇ ਹੋਰ ਸੋਧ ਕਰਵਾਉਣ ਲਈ ਦਿੱਤਾ ਗਿਆ ਵੇਰਵਾ

ਦਰਜਨਾਂ ਲੋਕ ਬੀਜੇਪੀ ਵਿੱਚ ਹੋਏ ਸ਼ਾਮਿਲ ਨੰਦ ਸਿੰਘ ਕੌੜੀ ਨੂੰ ਲਾਇਆ ਜ਼ਿਲਾ ਯੂਥ ਦਾ ਵਾਈਸ ਪ੍ਰਧਾਨ  ਸਰਦੂਲਗੜ 16 ਨਵੰਬਰ ( ਸੰਜੀਵ ਕੁਮਾਰ ਸਿੰਗਲਾ...
13/11/2024

ਦਰਜਨਾਂ ਲੋਕ ਬੀਜੇਪੀ ਵਿੱਚ ਹੋਏ ਸ਼ਾਮਿਲ
ਨੰਦ ਸਿੰਘ ਕੌੜੀ ਨੂੰ ਲਾਇਆ ਜ਼ਿਲਾ ਯੂਥ ਦਾ ਵਾਈਸ ਪ੍ਰਧਾਨ
ਸਰਦੂਲਗੜ 16 ਨਵੰਬਰ ( ਸੰਜੀਵ ਕੁਮਾਰ ਸਿੰਗਲਾ ) ਸਬਡਵੀਨ ਦੇ ਪਿੰਡ ਕੌੜੀਵਾੜਾ ਵਿਖੇ ਰਾਜਨੀਤਕ ਪਾਰਟੀਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦਰਜਨਾ ਲੋਕ ਆਪਣੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬੀਜੇਪੀ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬੀਜੇਪੀ ਦੇ ਕੰਮਾਂ ਨੂੰ ਦੇਖਦੇ ਹੋਏ ਅਤੇ ਦੂਧ ਦ੍ਰਿਸ਼ਟੀ ਸੋਚ ਨੂੰ ਸਮਝਦੇ ਹੋਏ ਲੋਕ ਵੱਡੀ ਗਿਣਤੀ ਬੀਜੇਪੀ ਵਿੱਚ ਸ਼ਾਮਿਲ ਹੋ ਰਹੇ ਹਨ । ਉਹਨਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਤੋਂ ਅੱਕ ਕੇ ਲੋਕ ਬੀਜੇਪੀ ਦਾ ਪੱਲਾ ਫੜ ਰਹੇ ਹਨ। ਇਸ ਮੌਕੇ ਉਹਨਾਂ ਨੇ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ । ਉਹਨਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ 2027 ਵਿੱਚ ਪੰਜਾਬ ਵਿੱਚ ਵੀ ਬੀਜੇਪੀ ਦੀ ਸਰਕਾਰ ਵੇਖਣ ਨੂੰ ਮਿਲੇਗੀ । ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਬੀਜੇਪੀ ਵਿੱਚ ਸ਼ਾਮਿਲ ਕੀਤਾ ਅਤੇ ਨਾਲ ਹੀ ਉਹਨਾਂ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ਹਲਕਾ ਕਨਵੀਨਰ ਗੋਮਾ ਰਾਮ ਕਰੰਡੀ ਨੇ ਹਰਜੀਤ ਸਿੰਘ ਗਰੇਵਾਲ ਨੂੰ ਪਿੰਡ ਕੌੜੀਵਾੜਾ ਵਿਖੇ ਪਹੁੰਚਣ ਤੇ ਜੀ ਆਇਆਂ ਨੂੰ ਆਖਿਆ ਤੇ ਯੂਥ ਦੇ ਜ਼ਿਲਾ ਉੱਪ ਪ੍ਰਧਾਨ ਲਾਏ ਜਾਣ ਤੋਂ ਬਾਅਦ ਨੰਦ ਸਿੰਘ ਕੌੜੀ ਪਹੁੰਚੀ ਹੋਈ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਕਿਹਾ ਕਿ ਪਾਰਟੀ ਨੇ ਜੋ ਮਾਨ ਉਹਨਾਂ ਨੂੰ ਬਖਸ਼ਿਆ ਹੈ ਉਹ ਇਸ ਨੂੰ ਬੇਖੂਬੀ ਨਿਭਾਉਣਗੇ ਅਤੇ ਇਸ ਮੌਕੇ ਉਹਨਾਂ ਨੇ ਪਹੁੰਚੇ ਹੋਏ ਲੋਕਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਸਕੀਮ ਨੂੰ ਘਰ ਘਰ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ। ਇਸ ਮੌਕੇ ਜਸਵਿੰਦਰ ਸਿੰਘ ਸੰਘਾ,ਮਹਾਂਵੀਰ ਰਾਮ,ਬੁੱਧਰਾਮ,ਸਾਬਕਾ ਸਰਪੰਚ ਦਰਸ਼ਨਾਂ ਦੇਵੀ,ਸੁਰਿੰਦਰ ਸਿੰਘ, ਸਰਪੰਚ ਜਸਵੰਤ ਸਿੰਘ ਬਿੱਟੂ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

13/11/2024

ਪਿੰਡ ਕੌੜੀਵਾੜਾ ਵਿਖੇ ਪਹੁੰਚੇ ਸਰਦਾਰ ਹਰਜੀਤ ਸਿੰਘ ਗਰੇਵਾਲ ਬੀਜੇਪੀ
ਪਿੰਡ ਦੇ ਕਈ ਪਰਿਵਾਰਾਂ ਨੇ ਅਤੇ ਫੂਸ ਮੰਡੀ ਦੇ ਕਈ ਪਰਿਵਾਰਾਂ ਨੇ ਕੀਤੀ ਬੀਜੇਪੀ ਜੁਆਇਨ

ਸ਼੍ਰੀ ਖਾਟੂ ਸ਼ਿਆਮ ਦੇ ਜਨਮ ਦਿਹਾੜੇ ਮੋਕੇ ਸਰਦੂਲਗੜ੍ਹ ਤੋਂ ਸਿਰਸਾ ਲਈ ਮੁਫਤ ਬੱਸ ਸੇਵਾ  ਸਰਦੂਲਗੜ੍ਹ 10 ਨਵੰਬਰ ( ਸੰਜੀਵ ਕੁਮਾਰ ਸਿੰਗਲਾ ) ਸ਼੍ਰ...
10/11/2024

ਸ਼੍ਰੀ ਖਾਟੂ ਸ਼ਿਆਮ ਦੇ ਜਨਮ ਦਿਹਾੜੇ ਮੋਕੇ ਸਰਦੂਲਗੜ੍ਹ ਤੋਂ ਸਿਰਸਾ ਲਈ ਮੁਫਤ ਬੱਸ ਸੇਵਾ
ਸਰਦੂਲਗੜ੍ਹ 10 ਨਵੰਬਰ ( ਸੰਜੀਵ ਕੁਮਾਰ ਸਿੰਗਲਾ ) ਸ਼੍ਰੀ ਸ਼ਿਆਮ ਪ੍ਰੇਮੀ ਇਹ ਜਾਣ ਕੇ ਬਹੁਤ ਖੁਸ਼ ਹੋਣਗੇ ਕਿ ਸ਼੍ਰੀ ਖਾਟੂ ਸ਼ਿਆਮ ਜੀ ਦਾ ਜਨਮ ਦਿਹਾੜਾ ਸ਼੍ਰੀ ਸ਼ਿਆਮ ਬਗੀਚੀ ਧਾਮ, ਸਿਰਸਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ । ਜਿਸ ਦਾ ਆਯੋਜਨ ਮਿਤੀ 12/11/2024 ਦਿਨ ਮੰਗਲਵਾਰ ਨੂੰ ਰਾਤ 8.00 ਵਜੇ ਤੋਂ 12.30 ਵਜੇ ਤੱਕ ਕੀਤਾ ਜਾਵੇਗਾ, ਜਿਸ ਲਈ ਰੋੜਕੀ ਚੌਂਕ ਸਰਦੂਲਗੜ੍ਹ ਤੋਂ ਸ਼ਿਆਮ ਬਗੀਚੀ ਧਾਮ ਸਿਰਸਾ ਜਾਣ ਲਈ ਮੁਫਤ ਬੱਸ ਦਾ ਪ੍ਰਬੰਧ ਸੇਵਾਦਾਰਾਂ ਵੱਲੋਂ ਕੀਤਾ ਗਿਆ ਹੈ, ਜੋ 12/11/2024 ਨੂੰ ਠੀਕ ਸ਼ਾਮ 7.00 ਵਜੇ ਰੋੜਕੀ ਚੌਂਕ ਤੋਂ ਰਵਾਨਾ ਹੋਵੇਗੀ ਇਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਕੇਵਲ ਬਾਂਸਲ,ਮੇਘ ਰਾਜ ਮੰਗਲਾ,ਤਰਸੇਮ ਜਟਾਣਾ,ਸੰਜੀਵ ਕੁਮਾਰ ਸਿੰਗਲਾ,ਰਾਧੇ ਕ੍ਰਿਸ਼ਨ ਸੈਕਟਰੀ,ਅਸ਼ੋਕ ਬਰੇਟਾ,ਮੋਹਿਤ ਗਰਗ ਪ੍ਰਦੀਪ ਗਰਗ, ਜੈਦੇਵ ਅਗਰਵਾਲ ਤੇ ਭੂਸ਼ਣ ਗਰਗ ਹੋਰਾਂ ਨੇ ਦੱਸਿਆ ਕਿ ਸੋ ਸਾਰੇ ਸ਼੍ਰੀ ਸ਼ਿਆਮ ਭਜਨ ਗੁਣ ਗਾਨ ਕਰਨ ਲਈ ਫ਼ਰੀਦਾਬਾਦ ਤੋ ਕੋਮਲ ਚੋਪੜਾ ਤੇ ਜਤਿਨ ਜਿੰਦਲ ਵਿਸੇਸ਼ ਤੌਰ ਤੇ ਪਹੁੰਚ ਰਹੇ ਹਨ ।

ਸਾਰੇ ਹੀ ਸ਼ਹਿਰ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਅਤੇ ਮੇਰੇ ਵੱਲੋਂ ਸਪਲੀਮੈਂਟ ਕੱਢਣ ਤੇ  ਸਹਿਯੋਗ ਕਰਨ ਵਾਲੇ ਸ...
31/10/2024

ਸਾਰੇ ਹੀ ਸ਼ਹਿਰ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਅਤੇ ਮੇਰੇ ਵੱਲੋਂ ਸਪਲੀਮੈਂਟ ਕੱਢਣ ਤੇ ਸਹਿਯੋਗ ਕਰਨ ਵਾਲੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ

26/10/2024

ਪਿੰਡ ਕੌੜੀਵਾੜਾ ਵਿਖੇ ਸ਼ਿਵ ਹੋਸਪਿਟਲ ਅਤੇ ਡਾਕਟਰ ਸ਼ਿਵਮ ਗਰਗ ਅਤੇ ਉਹਨਾਂ ਦੀ ਟੀਮ ਦੁਆਰਾ ਜਾਂਚ ਕੈਂਪ ਲਗਾਇਆ ਗਿਆ। ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ

24/10/2024

ਹਰ ਤਰ੍ਹਾਂ ਦੀਆ ਬਿਮਾਰੀਆਂ ਦੇ ਸਸਤੇ ਇਲਾਜ ਲਈ ਮਿਲੋ

ਸਿਵ ਹਸਪਤਾਲ ਨੇ ਮੀਰਾ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈੰਪ ਲਾਇਆ ਸਰਦੂਲਗੜ੍ਹ 21 ਅਕਤੂਬਰ ( ਸੰਜੀਵ ਕੁਮਾਰ ਸਿੰਗਲਾ ) ਮੀਰਾ ਗਰੁੱ...
21/10/2024

ਸਿਵ ਹਸਪਤਾਲ ਨੇ ਮੀਰਾ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈੰਪ ਲਾਇਆ
ਸਰਦੂਲਗੜ੍ਹ 21 ਅਕਤੂਬਰ ( ਸੰਜੀਵ ਕੁਮਾਰ ਸਿੰਗਲਾ ) ਮੀਰਾ ਗਰੁੱਪ ਆਫ ਕਾਲਜ ਨਰਸਿੰਗ ਸਰਦੁਲੇਵਾਲਾ ਦੇ ਪ੍ਰਬੰਧਕਾਂ ਨੇ ਸਿਵ ਹਸਪਤਾਲ ਸਰਦੂਲਗੜ੍ਹ ਦੀ ਟੀਮ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈਕ ਕੈੰਪ ਲਗਾਇਆ ਇਸ ਸਬੰਧੀ ਡਾਕਟਰ ਸਿਵਮ ਗਰਗ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਹਾਰਟ ਇੰਸਟੀਚਿਊਟ ਆਫ਼ ਮਲਟੀਸਿਟੀ ਹਸਪਤਾਲ ਬਠਿੰਡਾ ਚ ਮੈਡੀਕਲ ਸੇਵਾਵਾਂ ਦੇਣ ਤੋ ਬਾਅਦ ਸਰਦੂਲਗੜ੍ਹ ਅਨਾਜ ਮੰਡੀ ਨੇੜੇ ਸ੍ਰੀ ਹਨੂੰਮਾਨ ਮੰਦਿਰ ਸਿਵ ਹਸਪਤਾਲ ਚ ਰੈਗੂਲਰ ਸੇਵਾਵਾਂ ਸੁਰੁ ਕੀਤੀਆਂ ਹਨ ਅੱਜ ਪਿੰਡ ਫੱਗੂ ਵਿਖੇ ਗੁਰੂਦੁਆਰਾ ਸ੍ਰੀ ਅੱਠਵੀ ਪਾਤਸ਼ਾਹੀ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਜਨਮ ਉਤਸਵ ਮੌਕੇ ਹਸਪਤਾਲ ਦੇ ਸਟਾਫ਼ ਗੁਰਮੁੱਖ ਸਿੰਘ ਅਤੇ ਰਾਜਵਿੰਦਰ ਕੋਰ ਦੇ ਸਹਿਯੋਗ ਨਾਲ ਇਹ ਮੈਡੀਕਲ ਕੈਪ ਲਾਇਆ ਗਿਆ ਜਿਥੇ ਲਗਭਗ 85ਮਰੀਜਾਂ ਦਾ ਚੈੱਕ ਅਤੇ ਲੋੜਬੰਦਾਂ ਨੂੰ ਮੁਫ਼ਤ ਦੀਵਾਈਆ਼ ਵੰਡੀਆਂ ਗਈਆਂ ਇਸ ਮੌਕੇ ਨਰਸਿੰਗ ਕਾਲਜ ਪ੍ਰਿੰਸੀਪਲ ਰੀਤੂ ਭਾਰਤਵਾਜ ਅਤੇ ਅਧਿਆਪਕ ਮਨਦੀਪ ਕੌਰ ਨੇ 20 ਟ੍ਰੈਨੀ ਨਰਸਿੰਗ ਵਿਦਿਆਰਥਨਾਂ ਨਾਲ ਕੈਪ ਚ ਵਧੀਆ ਸੇਵਾਵਾਂ ਦਿੱਤੀਆਂ। ਪ੍ਰਿੰਸੀਪਲ ਮੈਡਮ ਭਾਰਤਵਾਜ ਨੇ ਦੱਸਿਆ ਕਿ ਇਹਨਾਂ ਕੇੈਪਾਂ ਚ ਵਿਦਿਆਰਥੀਆਂ ਨੂੰ ਮਰੀਜਾਂ ਦੇ ਰੂਬਰੂ ਹੋ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਅੱਜ ਉਨ੍ਹਾਂ ਨੇ ਮਰੀਜਾਂ ਦਾ ਮੁਫ਼ਤ ਬਲੱਡ ਸੂਗਰ ਅਤੇ ਹੋਰ ਟੈਸਟ ਕੀਤੇ ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਨਿਰਮਲ ਸਿੰਘ,ਕਮੇਟੀ ਪ੍ਰਧਾਨ ਬੱਗਾ ਸਿੰਘ,ਅੰਗਰੇਜ਼ ਸਿੰਘ,ਮੋਹਲਾ ਸਿੰਘ,ਜਗਮੀਤ ਖਾਲਸਾ,ਕਾਲਾ ਸੇਵਾਦਾਰ,ਵਰਖਾ ਸਿੰਘ,ਮੱਖਣ ਸਿੰਘ,ਬੁੱਟਾ ਸਿੰਘ ਆਦਿ ਕਮੇਟੀ ਮੈਂਬਰਾਂ ਨੇ ਪਿੰਡ ਚ ਮੈਡੀਕਲ ਕੈਪ ਦੇਣ ਵਾਲੀ ਡਾਕਟਰ ਟੀਮ ਅਤੇ ਮੀਰਾ ਸਕੂਲ ਆਫ਼ ਨਰਸਿੰਗ ਦੇ ਸਟਾਫ਼ ਦਾ ਧੰਨਵਾਦ ਕੀਤਾ ।

ਭੰਮੇ ਕਲਾਂ ਵਿਖੇ ਭਰਾ ਵੱਲੋਂ ਭਰਾ ਦਾ ਕਤਲਸਰਦੂਲਗੜ੍ਹ 10 ਅਕਤੂਬਰ ( ਸੰਜੀਵ ਕੁਮਾਰ ਸਿੰਗਲਾ ) ਪਿੰਡ ਭੰਮੇ ਕਲਾਂ ਵਿਖੇ ਭਰਾ ਨੇ ਹੀ ਭਰਾ ਦ‍ਾ ਕਤਲ ...
10/10/2024

ਭੰਮੇ ਕਲਾਂ ਵਿਖੇ ਭਰਾ ਵੱਲੋਂ ਭਰਾ ਦਾ ਕਤਲ
ਸਰਦੂਲਗੜ੍ਹ 10 ਅਕਤੂਬਰ ( ਸੰਜੀਵ ਕੁਮਾਰ ਸਿੰਗਲਾ ) ਪਿੰਡ ਭੰਮੇ ਕਲਾਂ ਵਿਖੇ ਭਰਾ ਨੇ ਹੀ ਭਰਾ ਦ‍ਾ ਕਤਲ ਕਰ ਦੇਣ ਦ‍ਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (35) ਪੁੱਤਰ ਹੰਸਾ ਸਿੰਘ ਮੱਜਵੀ ਸਿੱਖ ਵਾਸੀ ਭੰਮਾਂ ਕਲਾਂ ਕੱਲ੍ਹ ਰਾਤ ਨੂੰ ਆਪਣੇ ਘਰ ਵਿਖੇ ਹੀ ਕਿਸੇ ਗੱਲੋਂ ਆਪਣੇ ਭਰਾ ਕਾਲਾ ਸਿੰਘ ਪੁੱਤਰ ਹੰਸਾ ਸਿੰਘ ਨਾਲ ਤੂੰ-ਤੂੰ, ਮੈ-ਮੈ ਹੋ ਗਈ ਤਾਂ ਕਾਲਾ ਸਿੰਘ ਨੇ ਆਪਣੇ ਭਰਾ ਗੁਰਪ੍ਰੀਤ ਸਿੰਘ ਦੇ ਸਿਰ ਤੇ ਘੋਟਣੇ ਨਾਲ ਵਾਰ ਕਰ ਦਿੱਤਾ। ਜਿਸ ਕ‍ਰਨ ਜਿਆਦਾ ਸੱਟ ਲੱਗਣ ਕਾਰਨ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਝੁਨੀਰ ਦੀ ਪੁਲਸ ਨੇ ਮੌਕੇ ਤੇ ਪਹੁੰਚਕੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਰੱਖਿਆ ਹੋਇਆ ਹੈ।

09/10/2024

ਕਵਰੇਜ ਕਰਾਉਣ ਲਈ ਸੰਪਰਕ ਕਰੋ

ਰੇਹੜੀਆਂ ਕੋਲ ਸਾਫ਼-ਸਫਾਈ ਰੱਖਣ ਸਬੰਧੀ ਕੈਂਪਸਰਦੂਲਗੜ 17 ਸਤੰਬਰ ( ਸੰਜੀਵ ਕੁਮਾਰ ਸਿੰਗਲਾ ) ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਨਗਰ ਪੰਚਾਇਤ ਵਿਖ...
18/09/2024

ਰੇਹੜੀਆਂ ਕੋਲ ਸਾਫ਼-ਸਫਾਈ ਰੱਖਣ ਸਬੰਧੀ ਕੈਂਪ
ਸਰਦੂਲਗੜ 17 ਸਤੰਬਰ ( ਸੰਜੀਵ ਕੁਮਾਰ ਸਿੰਗਲਾ ) ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਨਗਰ ਪੰਚਾਇਤ ਵਿਖੇ ਪੀ.ਜੀ.ਆਈ ਚੰਡੀਗੜ੍ਹ ਦੀ ਟੀਮ ਵੱਲੋਂ ਡੇ-ਨੂਲਮ ਤੇ ਸਵਨਿਧੀ ਸਕੀਮ ਤਹਿਤ ਸਟਰੀਟ ਵੈਂਡਰ ਆਦਿ ਦਾ ਉਹਨਾਂ ਨੂੰ ਸਰਕਾਰ ਦੀਆਂ ਸਕੀਮਾਂ ਸਬੰਧੀ ਅਤੇ ਰੇਹੜੀਆਂ ਕੋਲ ਸਾਫ਼-ਸਫਾਈ ਰੱਖਣ ਸਬੰਧੀ ਕੈਂਪ ਕਰਵਾ ਕੇ ਜਾਣਕਾਰੀ ਤੇ ਸਿਖਲਾਈ ਦਿੱਤੀ ਗਈ। ਇਸ ਮੌਕੇ ਉਹਨਾਂ ਨੂੰ ਸਰਟੀਫਿਕੇਟ ਅਤੇ ਕਿੱਟਾਂ ਦੀ ਵੰਡ ਕੀਤੀ ਗਈ। ਇਸ ਕੈਂਪ ਵਿੱਚ ਪੀ.ਜੀ.ਆਈ. ਤੋਂ ਮੈਡਮ ਤੇ ਹੈਪੀ ਕੁਮਾਰ ਜਿੰਦਲ ਕਾਰਜ ਸਾਧਕ ਅਫ਼ਸਰ,ਭੋਜ ਕੁਮਾਰ ਨੋਡਲ ਅਫ਼ਸਰ,ਚਿਤਵਨ ਕੌਰ ਸੀ.ਐਮ.ਐਮ,ਹਰਪ੍ਰੀਤ ਕੌਰ ਸੀ.ਓ.ਅਤੇ ਹੋਰ ਦਫ਼ਤਰੀ ਸਟਾਫ਼ ਹਾਜਰ ਸਨ। ਮੌਕੇ ਤੇ ਆਏ ਸਟਰੀਟ ਵੈਂਡਰਾਂ ਨੂੰ ਚਾਹ ਪਾਣੀ ਦੀ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਨੌਡਲ ਅਫ਼ਸਰ ਵੱਲੋ ਸਮੂਹ ਸਟਰੀਟ ਵੈਂਡਰਾਂ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਕੈਪਾਂ ਵਿੱਚ ਆਪਣੀ 100% ਹਾਜਰੀ ਯਕੀਨੀ ਬਣਾਈ ਜਾਵੇ ਸਰਕਾਰ ਤੋਂ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਦੀ ਜਾਣਕਾਰੀ ਲੈ ਕੇ ਲਾਭ ਪ੍ਰਾਪਤ ਕੀਤਾ ਜਾਵੇ ਆਖਰ ਵਿੱਚ ਕਾਰਜ ਸਾਧਕ ਅਫ਼ਸਰ ਵੱਲ਼ੋ ਸਾਰਿਆ ਦਾ ਧੰਨਵਾਦ ਕੀਤਾ ਗਿਆ ਅਤੇ ਸਫਾਈ ਸਬੰਧੀ ਸਹਿਯੋਗ ਦੀ ਮੰਗ ਕੀਤੀ ਗਈ।

Address

Hospital Road
Sardulgarh
151507

Telephone

+919464153878

Website

Alerts

Be the first to know and let us send you an email when City News Punjab posts news and promotions. Your email address will not be used for any other purpose, and you can unsubscribe at any time.

Contact The Business

Send a message to City News Punjab:

Videos

Share