ਕਾਵਿ ਸ਼ਾਸਤਰ ਮੈਗਜੀਨ

ਕਾਵਿ ਸ਼ਾਸਤਰ ਮੈਗਜੀਨ Contact information, map and directions, contact form, opening hours, services, ratings, photos, videos and announcements from ਕਾਵਿ ਸ਼ਾਸਤਰ ਮੈਗਜੀਨ, Magazine, Bsant sohail Parkashan, Phagwara.
(2)

ਕਾਵਿ-ਸ਼ਾਸਤਰ ਦਾ ਨਵਾਂ ਅੰਕ-28 (ਜੁਲਾਈ-ਸਤੰਬਰ 2022)(ਪਰਵਾਸ ਅਤੇ ਪਰਵਾਸੀ ਪੰਜਾਬੀ ਸਾਹਿਤ ਵਿਸ਼ੇਸ਼ ਅੰਕ/ ਪ੍ਰਮਾਣਿਕ ਪਰਵਾਸ ਦੇ ਸਿੱਧਾਂਤਕ ਆਧਾਰਾਂ ...
24/07/2022

ਕਾਵਿ-ਸ਼ਾਸਤਰ ਦਾ ਨਵਾਂ ਅੰਕ-28 (ਜੁਲਾਈ-ਸਤੰਬਰ 2022)
(ਪਰਵਾਸ ਅਤੇ ਪਰਵਾਸੀ ਪੰਜਾਬੀ ਸਾਹਿਤ ਵਿਸ਼ੇਸ਼ ਅੰਕ/ ਪ੍ਰਮਾਣਿਕ ਪਰਵਾਸ ਦੇ ਸਿੱਧਾਂਤਕ ਆਧਾਰਾਂ ਨਾਲ ਸੰਬੰਧਿਤ/ ਡਾ.ਹਰਚੰਦ ਸਿੰਘ ਬੇਦੀ ਦੀ ਸਿਮਰਤੀ ਨੂੰ ਸਮਰਪਿਤ)

ਵਰਤਮਾਨ ਪੰਜਾਬ ਅਤੇ ਪੰਜਾਬੀ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਲਈ ਪਰਵਾਸ ਤੇ ਪਰਵਾਸੀ ਸਾਹਿਤ ਦੀ ਸਮਝ/ਪੜਤ ਹੁਣ ਹੋਰ ਵੀ ਜ਼ਰੂਰੀ ਹੋ ਗਈ ਹੈ।ਦੇਸੀ ਤੇ ਬਦੇਸ਼ੀ ਪੰਜਾਬ ਦੇ ਆਪਸੀ ਰਿਸ਼ਤੇ ਅਤੇ ਉਹਨਾਂ ਦੇ ਇਕ ਦੂਸਰੇ ਉੱਪਰ ਪੈਣ ਵਾਲੇ ਪ੍ਭਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਹੁਣ ਨਾ ਤਾਂ ਦੇਸੀ ਪੰਜਾਬ ਨੂੰ ਸਮਝਿਆ ਜਾ ਸਕਦਾ ਹੈ ਤੇ ਨਾ ਹੀ ਬਦੇਸ਼ੀ ਪੰਜਾਬ ਨੂੰ।ਪਰਵਾਸੀ ਪੰਜਾਬੀ ਸਾਹਿਤ;ਪਰਵਾਸ ਧਾਰਨ ਕਰਨ,ਸ਼ਨਾਖਤ ਦੇ ਪ੍ਸ਼ਨ ਲਈ ਸੰਘਰਸ਼ ,ਘੱਟ ਗਿਣਤੀ ਸਮੁਦਾਇ ਵਿਚ ਤਬਦੀਲ ਹੋਣ ਤੋਂ ਲੈ ਕੇ ਵਿਸ਼ਵੀਕਰਣ ਦੇ ਇਸ ਦੌਰ ਵਿਚ ਪਰਵਾਸੀ ਪੰਜਾਬੀ ਮਨੁੱਖ ਦੀ ਦੋਹਰੀ ਜ਼ਿੰਦਗੀ ਜਿਊਣ ਦੀ ਮਜ਼ਬੂਰੀ,ਪਾਰ-ਸਭਿਆਚਾਰਕ ਤੇ ਅੰਤਰ-ਸਭਿਆਚਾਰਕ ਮਸਲੇ,ਨਸਲੀ ਵਿਤਕਰੇ ਦੀ ਪਰਹਾਰੀ ਭੂਮਿਕਾ,ਪੀੜੀ- ਪਾੜਾ,ਵਿਭਿੰਨ ਕਿੱਤਿਆਂ ਵਿਚ ਦਰਪੇਸ਼ ਸਮੱਸਿਆਵਾਂ,ਪਰਿਵਾਰਕ ਟੁੱਟ-ਭੱਜ,ਔਰਤਾਂ ਤੇ ਬਜ਼ੁਰਗਾਂ ਦੀ ਸਥਿਤੀ,ਰਾਜਨੀਤੀ,ਧਰਮ,ਆਰਥਿਕਤਾ ਤੇ ਭਾਸ਼ਾ ਆਦਿ ਨਾਲ ਜੁੜੇ ਵਿਭਿੰਨ ਸੰਦਰਭਾਂ ਨੂੰ ਇਕ ਨਵੀਨ ਜ਼ਾਵੀਏ ਤੋਂ ਪ੍ਸਤੁਤ ਕਰਨ ਵੱਲ ਰੁਚਿਤ ਹੈ।ਭਾਰਤੀ ਪੰਜਾਬ,ਪਾਕਿਸਤਾਨੀ ਪੰਜਾਬ,ਪਰਵਾਸੀ ਪੰਜਾਬ ਅਤੇ ਵਿਸ਼ਵ ਦੇ ਸਾਂਝੇ ਮਸਲਿਆਂ ਦੀ ਗਲੋਬਲ ਨੈੱਟਵਰਕਿੰਗ ਦੇ ਪਾਰਰਾਸ਼ਟਰੀ ਅਮਲਾਂ ਦੇ ਉਭਾਰ ਨੂੰ ਵੀ ਇਹ ਸਾਹਿਤ ਬਾਖੂਬੀ ਦਰਸਾ ਰਿਹਾ ਹੈ।ਪਾਰਰਾਸ਼ਟਰੀ ਸਿੱਖਿਆ ਦੇ ਐਕਸਪੋਰਟ ਮਾਰਕਿਟ ਵਰਤਾਰੇ,ਨੌਜਵਾਨ ਪੀੜੀ ਦੀ ਮੂਲਵਾਸ ਤੇ ਪਰਵਾਸ ਵਿਚਲੀ ਜਦੋ-ਜਹਿਦ,ਸਥਾਪਤ ਪਰਵਾਸੀ ਪੰਜਾਬੀ ਸਮੁਦਾਇ ਦੇ ਵਿਵਹਾਰ ਆਦਿ ਦੀ ਪੇਸ਼ਕਾਰੀ ਰਾਹੀਂ ਇਹ ਸਾਹਿਤ ਪਾਰਰਾਸ਼ਟਰੀ ਪੰਜਾਬੀ ਪਹਿਚਾਣ ਨੂੰ ਵੀ ਪੁਨਰ-ਪਰਿਭਾਸ਼ਿਤ ਕਰ ਰਿਹਾ ਹੈ।‘ਕਾਵਿ ਸ਼ਾਸਤਰ’ ਦੇ ਇਸ ਅੰਕ ਵਿਚ ਸ਼ਾਮਿਲ ਵਿਦਵਾਨਾਂ ਦੇ ਖੋਜ-ਪੱਤਰ ਪਰਵਾਸ ਤੇ ਪਰਵਾਸੀ ਪੰਜਾਬੀ ਸਾਹਿਤ ਦੇ ਵਿਭਿੰਨ ਮਸਲਿਆਂ/ਸਰੋਕਾਰਾਂ/ਪ੍ਸ਼ਨਾਂ/ਚੁਣੌਤੀਆਂ/ ਸੰਭਾਵਨਾਵਾਂ ਨੂੰ ਮੁਖਾਤਿਬ ਹਨ।
- ਡਾ. ਅਕਾਲ ਅੰਮ੍ਰਿਤ ਕੌਰ

ਕਾਵਿ-ਸ਼ਾਸਤਰ ਅੰਕ 25-26ਸਬਾਲਟਰਨ ਸਟੱਡੀਜ਼ (ਹਾਸ਼ੀਆਗਤ ਅਧਿਐਨ)ਦਲਿਤ ਚਿੰਤਨ ਅਤੇ ਚੇਤਨਾ ਵਿਸ਼ੇਸ਼ ਅੰਕਮਹਿਮਾਨ ਸੰਪਾਦਕ:ਡਾ. ਹਰਪ੍ਰੀਤ ਸਿੰਘਡਾ. ਕੁਲਦੀਪ...
03/12/2021

ਕਾਵਿ-ਸ਼ਾਸਤਰ ਅੰਕ 25-26
ਸਬਾਲਟਰਨ ਸਟੱਡੀਜ਼ (ਹਾਸ਼ੀਆਗਤ ਅਧਿਐਨ)
ਦਲਿਤ ਚਿੰਤਨ ਅਤੇ ਚੇਤਨਾ ਵਿਸ਼ੇਸ਼ ਅੰਕ

ਮਹਿਮਾਨ ਸੰਪਾਦਕ:
ਡਾ. ਹਰਪ੍ਰੀਤ ਸਿੰਘ
ਡਾ. ਕੁਲਦੀਪ ਸਿੰਘ

……………………………………………………

ਕਾਵਿ ਸ਼ਾਸਤਰ ਦੇ ਇਸ ਅੰਕ ਵਿਚ ਅਸੀਂ ਦਲਿਤ ਸ਼ਬਦ, ਸੰਕਲਪ, ਸਾਹਿਤ, ਸ਼ਾਸਤਰ, ਸੁਹਜ-ਸ਼ਾਸਤਰ, ਕਾਵਿ-ਸ਼ਾਸਤਰ ਦੇ ਇਤਿਹਾਸਕ-ਵਿਚਾਰਧਾਰਾਈ ਅਧਿਐਨ ਵੱਲ ਕਦਮ ਪੁੱਟਣ ਦਾ ਯਤਨ ਕੀਤਾ ਹੈ। ਲਗਭਗ ਚਾਰ ਸੋ ਪੰਨਿਆਂ ‘ਤੇ ਫੈਲਿਆ ਇਹ ਅਧਿਐਨ ਦਲਿਤ ਚਿੰਤਨ ਅਤੇ ਚੇਤਨਾ ਦੇ ਵਿਭਿੰਨ ਪਾਸਾਰਾਂ ਨੂੰ ਪ੍ਰਗਟ ਕਰਨ ਦਾ ਯਤਨ ਕਰਦਾ ਹੈ।ਪੰਜਾਬੀ ਜ਼ੁਬਾਨ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਦੇ ਵਿਦਵਾਨਾਂ ਦੀਆਂ ਅੰਤਰ ਦ੍ਰਿਸ਼ਟੀਆਂ ਵੀ ਇਸ ਅੰਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਅੰਕ ਵਿਚ ਦਲਿਤ ਸਾਹਿਤ ਅਤੇ ਚਿੰਤਨ ਨਾਲ ਸਬੰਧਤ ਸਿਧਾਂਤਕ ਖੋਜ ਪੱਤਰਾਂ ਤੋਂ ਇਲਾਵਾ ਦੁਵੱਲੇ ਸੰਵਾਦ ਨੂੰ ਵੀ ਸਥਾਨ ਦਿੱਤਾ ਗਿਆ ਹੈ। ਜਿਸ ਵਿਚ ਸ਼ਰਨ ਕੁਮਾਰ ਲਿੰਬਾਲੇ, ਓਮ ਪ੍ਰਕਾਸ਼ ਵਾਲਮੀਕੀ ਅਤੇ ਮਨਮੋਹਨ ਨਾਲ ਸੰਵਾਦ ਸ਼ਾਮਿਲ ਕੀਤੇ ਗਏ ਹਨ।
ਦਲਿਤ ਚਿੰਤਨ ਵਿਸਥਾਪਨਾ ਦੀ ਚੇਤਨਾ ਨਾਲ ਪ੍ਰਖ਼ਰ ਤੇ ਪ੍ਰਚੰਡ ਭਾਸ਼ਾ ਦੀ ਸਿਰਜਣਾ ਕਰਦਾ ਹੈ। ਜੋ ਕੁਲੀਨ/ਸਨਾਤਨੀ ਸੁਹਜ/ਨੈਤਿਕ ਮੁੱਲਾਂ ਲਈ ਅਸ਼ਲੀਲ ਤੇ ਕਦੇ ‘ਅਸਭਿਅਕ’ ਹੁੰਦਾ ਹੈ। ਕਦੇ ਨੀਵੇਂ ਦਰਜੇ ਦਾ ਤੇ ਕਦੇ ਅਤਾਰਕਿਕ । ਪਰ ਇਹ ਚਿੰਤਨ ਸੰਤਾਪ, ਪੀੜਾ, ਜ਼ਖ਼ਮ ਅਤੇ ਅਤਿਆਚਾਰ ਨੂੰ ਧਾਰਮਿਕ ਵੰਦਨਾ ਨਾਲ ਪੇਸ਼ ਵੀ ਕਿਵੇਂ ਕਰ ਸਕਦਾ ਹੈ? ਚੀਕ ਅਤੇ ਚੀਸ ਦਾ ਸੁਹਜ ਕੀ ਹੁੰਦਾ ਹੈ ? ਸਦੀਆਂ ਦੀ ਗ਼ੈਰ-ਬਰਾਬਰੀ ਸਾਹਿਤ ਅਤੇ ਕਲਾ ਚ ਕਿਸ ਸਭਿਅਤਾ ਤੇ ਸ਼ਾਲੀਨਤਾ ਸਹਿਤ ਪੇਸ਼ ਆਵੇ? ਇਹ ਸੁਹਜ-ਸ਼ਾਸਤਰ ਅਤੇ ਕਾਵਿ-ਸ਼ਾਸਤਰ ਲਈ ਸਵਾਲ ਬਣਦੇ ਹਨ। ਕਿਰਤ, ਗਿਆਨ, ਚੇਤਨਾ ਅਤੇ ਇਤਿਹਾਸਕ ਪ੍ਰਕ੍ਰਿਆ ਵਿੱਚੋਂ ਛੇਕ ਦਿੱਤੇ ਗਏ ਸਮਾਜ ਲਈ ਸਿਰਜਣਾਤਮਕ ਭੂਮੀ ਦਾ ਸਬੰਧ ਆਨੰਦ ਨਾਲ ਨਹੀਂ ਰੋਹ, ਰੋਸ ਤੇ ਪ੍ਰਤਿਰੋਧ ਨਾਲ ਹੈ। ।ਦੁੱਖ ਦਾ ਵਹਿਣ ਆਨੰਦ ਕਿਵੇਂ ਪੈਦਾ ਕਰੇਗਾ ? ਲਹੂ ਭਿੱਜੇ ਗ੍ਰੰਥਾਂ ਚੋਂ ਹੁਮਕ ਆਵੇਗੀ ਹੀ । ਮਨ ਤੇ ਝਰੀਟਾਂ ਨਹੀਂ ਸਗੋਂ ਝਰੀਟਾਂ ਚ ਫਸਿਆ ਮਨ ਜਦੋਂ ਕਵਿਤਾ ਲਿਖੇਗਾ ਤਾਂ ਉਸ ਅੰਦਰ ਖਿੱਝ,ਰੋਹ ਅਤੇ ਬਗ਼ਾਵਤ ਆਪ ਮੁਹਾਰੇ ਫੁੱਟੇਗੀ। ਕੁਦਰਤੀ ਪ੍ਰਤੀਰੋਧ ਅਤੇ ਬਗ਼ਾਵਤੀ ਤੇਵਰ ਇਸ ਸਾਹਿਤ ਅਤੇ ਚਿੰਤਨ ਦੀ ਬੁਨਿਆਦ ਹਨ । ਦਲਿਤ ਸੁਹਜ ਸ਼ਾਸਤਰ ਦੀ ਮੌਲਿਕ ਪਛਾਣ ਅਤੇ ਭੂਮਿਕਾ ਹੈ। ਇਹ ਭੂਮਿਕਾ ਕਿਸੇ ਆਨੰਦ , ਸੁਹਜ - ਸਵਾਦ , ਬੁਰਜੁਆ -ਬ੍ਰਾਹਮਣਿਕ-ਸਾਮੰਤੀ ਮੁੱਲਾਂ ਵਾਲੀ ਨਹੀਂ ਸਗੋਂ ਮੂਕ ਤੇ ਖ਼ਾਮੋਸ਼ ਧਿਰਾਂ ਦੀ ਅਸਤਿਤਵਿਕ ਚੇਤਨਾ ਲਈ ਸੰਘਰਸ਼ ਕਰਨ ਵਾਲੀ ਰਹੀ ਹੈ ।
…………………………………………………………

ਅੰਕ ਪ੍ਰਾਪਤ ਕਰਨ ਲਈ ਸੰਪਰਕ:

ਨਿਸ਼ਾਂਤ ਪਟਿਆਲਾ
ਮਦਾਨ ਬੁੱਕ ਸਟੋਰ ਪਟਿਆਲਾ
ਪੰਜਾਬ ਬੁੱਕ ਸੈਂਟਰ ਚੰਡੀਗੜ੍ਹ
ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਲੁਧਿਆਣਾ
ਸੁੰਦਰ ਬੁੱਕ ਡੀਪੋ ਜਲੰਧਰ
ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਵੋਹਰਾ ਨਿਊਜ਼ ਐਜੰਸੀ ਬਠਿੰਡਾ। ਇਸ ਅੰਕ ਬਾਰੇ ਜਿਆਦਾ ਜਾਣਕਾਰੀ ਲਈ ਰਾਜਿੰਦਰ ਸਿੰਘ 9855682205ਤੇ ਕਾਲ ਕਰ ਸਕਦੇ ਹੋ 🙏🏻

ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਾਵਿ-ਸ਼ਾਸਤਰ ਵਿਸ਼ੇਸ਼ ਅੰਕ-ਡਾ. ਜਸਵਿੰਦਰ ਸਿੰਘਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ...
28/04/2021

ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਾਵਿ-ਸ਼ਾਸਤਰ ਵਿਸ਼ੇਸ਼ ਅੰਕ
-ਡਾ. ਜਸਵਿੰਦਰ ਸਿੰਘ
ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਵਿ-ਸ਼ਾਸਤਰ (23-24) ਦਾ ਇਹ ਅੰਕ ਸ੍ਰੀ ਸਤਿਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ, ਜੋ ਕਿ ਡਾ. ਅਮਰਜੀਤ ਸਿੰਘ (ਸੰਪਾਦਕ) ਅਤੇ ਡਾ. ਜਸਵਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ (ਮਹਿਮਾਨ ਸੰਪਾਦਕ) ਵਲੋਂ ਸੰਪਾਦਿਤ ਕੀਤਾ ਗਿਆ ਹੈ। ਕਾਵਿ-ਸ਼ਾਸਤਰ ਪੰਜਾਬ ਦੀ ਧਰਤੀ ਦੇ ਮੂਲ ਅਨੁਭਵ ਵਿਚੋਂ ਉਸਦੇ ਕਾਵਿ-ਸ਼ਾਸਤਰ ਦੀ ਉਸਾਰੀ ਲਈ ਵਚਨਬੱਧ ਹੈ, ਜੋ ਕਿ ਗੁਰੂ ਸਾਹਿਬਾਨ ਅਤੇ ਸ਼ਬਦ ਦੇ ਮਉਲਦੇ ਪ੍ਰਗਾਸ ਦੇ ਅਨੁਭਵਾਂ ਨੂੰ ਗਿਆਨਾਤਮਕ ਸਿਰਜਣਾ ਵਿਚ ਪਲਟਣ ਦੀ ਮੁਸ਼ੱਕਤ ਕਰ ਰਿਹਾ ਹੈ। ਸਤਿਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੁਆਰਾ ਅਵਤਰਿਤ ਗੁਰਬਾਣੀ ਦੇ ਮੁਖ ਤੌਰ ‘ਤੇ ਹੋਏ ਅਧਿਐਨ ਸਾਹਿਤਕ ਅਤੇ ਇਤਿਹਾਸਕ ਪ੍ਰਕ੍ਰਿਤੀ ਵਾਲੇ ਹਨ। ਇਹਨਾਂ ਅਧਿਐਨਾਂ ਵਿਚ ਸਤਿਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਇਤਿਹਾਸਕ ਪੜਚੋਲ ਸੰਬੰਧੀ ਹੋਏ ਕਾਰਜ ਬਹੁਤਾਤ ਵਿਚ ਹਨ ਅਤੇ ਗੁਰਬਾਣੀ ਸੰਬੰਧੀ ਹੋਏ ਕਾਰਜਾਂ ਵਿਚ ਸਾਹਿਤਕ ਪ੍ਰਵਰਗਾਂ ਨੂੰ ਉਭਾਰਣ ਵਾਲੇ ਕਾਰਜ ਵਿਸ਼ੇਸ਼ ਹਨ। ਇਸ ਤੋਂ ਇਲਾਵਾ ਪ੍ਰਾਪਤ ਕਾਰਜਾਂ ਵਿਚ ਸੰਗੀਤ ਦੇ ਅਨੁਸ਼ਾਸ਼ਨ ਰਾਹੀਂ ਕੀਤੇ ਕੁਝ ਕਾਰਜ ਵੀ ਹਨ ਪਰ ਵੱਖ-ਵੱਖ ਅਨੁਸ਼ਾਸ਼ਨਾਂ ਦੀਆਂ ਸਮਰਥ ਪਹੁੰਚ-ਵਿਧੀਆਂ ਰਾਹੀਂ ਕੀਤੇ ਕਾਰਜਾਂ ਦੀ ਅਜੇ ਅਣਹੋਂਦ ਹੈ। ਕਾਵਿ-ਸ਼ਾਸਤਰ (23-24) ਵਿਚ ਪਿਛਲੇ ਸਮੇਂ ਦੌਰਾਨ ਸਤਿਗੁਰੂ ਤੇਗ਼ ਬਹਾਦਰ ਜੀ ਸੰਬੰਧੀ ਸਥਾਪਤ ਦ੍ਰਿਸ਼ਟੀਆਂ ਨੂੰ ਸ਼ਾਮਿਲ ਕਰਨ ਤੋਂ ਇਲਾਵਾ ਕਈ ਨਵੇਂ ਅਧਿਐਨ (ਉਦਾਹਰਣ ਵਜੋਂ ਸਤਿਗੁਰ ਜੀ ਦੇ ਜੀਵਨ ਅਤੇ ਗੁਰਬਾਣੀ ਨੂੰ ਅਧਿਐਨ ਕਰਨ ਦੇ ਕੁਝ ਬੁਨਿਆਦੀ ਨੁਕਤੇ, ਸਤਿਗੁਰੂ ਜੀ ਦੇ ਸ਼ਹਾਦਤ ਸੰਬੰਧੀ ਇਤਿਹਾਸ ਅਤੇ ਸਿਧਾਂਤ ਦੀ ਪੁਨਰ ਵਿਵੇਚਨਾ, ਸਤਿਗੁਰੂ ਜੀ ਅਤੇ ਉਹਨਾਂ ਦੇ ਸਾਜ਼ ਮ੍ਰਿਦੰਗ/ਪਖ਼ਾਵਜ਼ ਦਾ ਅਧਿਐਨ, ਇਤਿਹਾਸਕ ਸ੍ਰੋਤਾਂ ਦੀ ਪੁਨਰ-ਪੜਚੋਲ, ਵਿਭਿੰਨ ਸਾਹਿਤਕ ਦ੍ਰਿਸ਼ਟੀਆਂ, ਦਾਰਸ਼ਨਿਕ ਨੁਕਤਿਆਂ, ਸਤਿਗੁਰੂ ਜੀ ਦੇ ਨਿਕਟਵਰਤੀ ਗੁਰਸਿਖਾਂ ਦੀ ਜਾਣਕਾਰੀ, ਸਤਿਗੁਰੂ ਜੀ ਸੰਬੰਧੀ ਵਿਭਿੰਨ ਸਥਾਨਾਂ ਅਤੇ ਪੁਰਾਤਤਵ ਨਿਸ਼ਾਨੀਆਂ ਦਾ ਅਧਿਐਨ, ਸਤਿਗੁਰ ਜੀ ਅਤੇ ਬਾਣੀ ਦੇ ਧਰਮ-ਸ਼ਾਸਤਰੀ, ਵਿਆਖਿਆ-ਸ਼ਾਸਤਰੀ, ਸਭਿਆਚਾਰਕ, ਰਾਜਨੀਤਕ, ਰਾਗਾਤਮਕ ਅਤੇ ਕਲਾਤਮਕ ਅਧਿਐਨ ਆਦਿ) ਸ਼ਾਮਿਲ ਕੀਤੇ ਗਏ ਹਨ, ਜੋ ਕਿ ਸਤਿਗੁਰੂ ਜੀ ਸੰਬੰਧੀ ਭਵਿਖਮੁਖੀ ਅਧਿਐਨਾਂ ਵਿਚ ਇਕ ਪੜਾਅ ਦੀ ਤਰ੍ਹਾਂ ਹਨ। ਅਧਿਐਨ ਦੇ ਵੱਖ-ਵੱਖ ਅਨੁਸ਼ਾਸ਼ਨਾਂ ਦੀਆਂ ਪਹੁੰਚ-ਵਿਧੀਆਂ ਰਾਹੀਂ ਕੀਤੇ ਕਾਰਜਾਂ ਨੂੰ ਸੁੂਤਰਬਧ ਕਰਦਾ ਕਾਵਿ-ਸ਼ਾਸਤਰ ਦਾ ਇਹ ਵਿਸ਼ੇਸ਼ ਅੰਕ ਇਕ ਸ੍ਰੋਤ ਵਜੋਂ ਪ੍ਰਸਤੁਤ ਹੈ, ਜਿਸ ਵਿਚ ਸਿਖ-ਅਧਿਐਨ ਦੀਆਂ ਕਈ ਮੌਲਿਕ ਦ੍ਰਿਸ਼ਟੀਆਂ ਨੂੰ ਸਥਾਪਤ ਕਰਨ ਦੀ ਸੰਭਾਵਨਾ ਪਈ ਹੋਈ ਹੈ।
-

ਕਾਵਿ ਸ਼ਾਸਤਰ ਮੈਗਜ਼ੀਨ ਦਾ ਰੀਵਿਊ ਕਾਵਿ ਸ਼ਾਸਤਰ ਮੈਗਜ਼ੀਨ ਦਾ ਨਵਾਂ ਅੰਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ।ਕਿਸਾਨੀ ਸੰਘਰਸ਼ ਦਾ ਜਲੌਅ ਮਨੁੱਖੀ ਮਾਨਸਿਕਤ...
07/03/2021

ਕਾਵਿ ਸ਼ਾਸਤਰ ਮੈਗਜ਼ੀਨ ਦਾ ਰੀਵਿਊ

ਕਾਵਿ ਸ਼ਾਸਤਰ ਮੈਗਜ਼ੀਨ ਦਾ ਨਵਾਂ ਅੰਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ।ਕਿਸਾਨੀ ਸੰਘਰਸ਼ ਦਾ ਜਲੌਅ ਮਨੁੱਖੀ ਮਾਨਸਿਕਤਾ,ਰਾਜਨੀਤੀ,ਸਭਿਆਚਾਰ,ਧਰਮ,ਸਾਹਿਤ,ਅਤੇ ਸੰਵੇਦਨਾ ਨੂੰ ਦੂਸਰੇ ਦੀ ਉੱਚਾਈ ਵਿੱਚ ਸੋਚਣ,ਕਹਿਣ ਅਤੇ ਸਮਝਾਉਣ ਦੀ ਤਾਕਤ ਪੈਦਾ ਕਰ ਰਿਹਾ ਹੈ। ਇਸ ਸ਼ਕਤੀ ਰਾਹੀਂ ਵਿਭਿੰਨਤਾ ਦੀ ਵੰਨਸਵੰਨਤਾ ਇਕਹਰੀ ਵਿਚਾਰਧਾਰਾਈ ਖੜੋਤ ਤੋਂ ਆਜ਼ਾਦ ਕਰਵਾ ਰਹੀ ਹੈ। ਇਸ ਵੰਨਸਵੰਨਤਾ ਵਿੱਚ ਭਵਿੱਖ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਨੇੜੇ ਤੋਂ ਅਧਿਐਨ ਕਰਨ ਨਾਲ ਹੀ ਸੰਤੁਲਿਤ ਸਭਿਅਤਾ ਦੀ ਤਲਾਸ਼ ਹੋ ਸਕਦੀ ਹੈ। ਇਸ ਤਲਾਸ਼ ਵਿਚ ਆਪਣੀ ਧਰਤੀ ਦੇ ਗਿਆਨ ਸ਼ਾਸਤਰ ਵਿਚੋ ਨਵੇਂ ਪ੍ਰਬੰਧ ਸਿਰਜਣੇ ਬਦਲ ਰਹੀ ਜੀਵਨ ਦੀ ਨੁਹਾਰ ਨੂੰ ਗੰਭੀਰਤਾ ਸੰਗ ਗ੍ਰਹਿਣ ਸਰਕਾਰਾਂ ਅਤੇ ਪੂੰਜੀਪਤੀਆਂ ਦੇ ਦਾਅ ਪੇਚਾਂ ਤੋ ਸੁਚੇਤ ਰਹਿਣਾ ਸਮੱਸਿਆਵਾਂ ਦੇ ਹੱਲ ਜਾਗ੍ਰਿਤ ਹੋ ਤਲਾਸ਼ਣੇ ਤੇ ਉਹਨਾ ਉੱਪਰ ਲਗਾਤਾਰ ਮਿਹਨਤ ਕਰਨੀ ਅਤੇ ਦੂਸਰੇ ਦੀ ਸਮੂਲੀਅਤ ਨੂੰ ਮੰਨਣਾ ਮੌਲਿਕ ਦੇਣ ਹੋ ਸਕਦੀ ਹੈ। ਇਸ ਸਮੇਂ ਸਮੁੱਚੀਆਂ ਧਿਰਾਂ ਦੀ ਇਕਸੁਰਤਾ ਸੰਗਤ ਅਤੇ ਪੰਗਤ ਦੀ ਨੁਹਾਰ ਸਿੱਖ ਵਿਵਹਾਰ ਦੀ ਸੇਵਾ ਭਾਵਨਾ ਸਬਰ ਅਤੇ ਸ਼ੁਕਰ ਦੀ ਅਰਦਾਸ ਲੋਕ ਮਨ ਦੀ ਸਹਿਜ ਅਤੇ ਸਿਦਕ ਦਾ ਪ੍ਰਗਟਾ , ਸਭਿਆਚਾਰਕ ਸਾਂਝ ਦੇ ਪ੍ਰਤੀਕ,ਰਾਜਨੀਤਕ ਜਾਗਰੂਕਤਾ,ਹੋਂਦ ਦੇ ਸਰੋਕਾਰਾਂ ਦਾ ਪ੍ਰਗਟਾਅ ਸਮੂਹਿਕ ਸ਼ਮੂਲੀਅਤ ਦੇ ਦ੍ਰਿਸ਼,ਮੀਡੀਆ ਦਾ ਦੋਗਲਾ ਰੋਲ ਭਵਿੱਖ ਦੀਆਂ ਵਿਭਿੰਨ ਸੰਭਾਵਨਾਵਾਂ ਨੂੰ ਪ੍ਰਗਟ ਕਰ ਰਹੇ ਹਨ।

ਕਾਵਿ-ਸ਼ਾਸ਼ਤਰ ਅੰਕ-21 (ਅਕਤੂਬਰ-ਦਸੰਬਰ 2020) ਭਗਤ ਬਾਣੀ ਅਤੇ ਦਰਸ਼ਨ ਅੰਕਭਗਤ ਨਾਮਦੇਵ ਜੀ ਦੇ ਜਨਮ-ਦਿਵਸ ਨੂੰ ਸਮਰਪਿਤ ਭਗਤੀ ਪਰੰਪਰਾ ਦੀ ਸ਼ੁਰੂਆਤ ਦੱ...
02/10/2020

ਕਾਵਿ-ਸ਼ਾਸ਼ਤਰ ਅੰਕ-21 (ਅਕਤੂਬਰ-ਦਸੰਬਰ 2020) ਭਗਤ ਬਾਣੀ ਅਤੇ ਦਰਸ਼ਨ ਅੰਕ

ਭਗਤ ਨਾਮਦੇਵ ਜੀ ਦੇ ਜਨਮ-ਦਿਵਸ ਨੂੰ ਸਮਰਪਿਤ

ਭਗਤੀ ਪਰੰਪਰਾ ਦੀ ਸ਼ੁਰੂਆਤ ਦੱਖਣ ਵਿਚ ਹੋਈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਦੀ ਪਹਿਚਾਣ ਵੀ ਦੱਖਣ ਵਿਚ ਹੀ ਦਿੱਤੀ ਗਈ।ਇਸ ਰਮਝ ਨੂੰ ਭਗਤ ਮਾਲ ਰਾਹੀਂ ਅਤੇ ਸਾਖੀ ਨੇਮ ਰਾਹੀਂ ਸਮਝਿਆ ਜਾ ਸਕਦਾ ਹੈ।ਇਸ ਦਾ ਇੱਕ ਸੰਕੇਤ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਸ਼ਹਾਦਤ ਵਿਚੋਂ ਵੀ ਪ੍ਰਗਟ ਹੁੰਦਾ ਹੈ।ਗੁਰੂ ਗੋਬਿੰਦ ਸਿੰਘ ਜੀ ਦਾ ਦੱਖਣ ਵੱਲ ਸਫ਼ਰ ਕੇਵਲ ਔਰੰਗਜੇਬ ਨੂੰ ਮਿਲਣ ਲਈ ਹੀ ਨਹੀਂ ਸਗੋਂ ਇਸ ਦਾ ਰਹੱਸ ਭਗਤਾਂ ਦੇ ਪੰਜਾਬ ਵੱਲ ਸਫ਼ਰ ਵਿਚ ਵੀ ਹੈ।ਬਾਬਾ ਫ਼ਰੀਦ ਦਾ ਪੰਜਾਬ ਵੱਲ ਸਫ਼ਰ ਇਸਲਾਮਿਕ ਪ੍ਰੇਮ,ਸ਼ਰਾ ਅਤੇ ਸੂਫ਼ੀ ਬੰਦਗੀ ਦਾ ਨੇਮ ਗੁਰੁ ਮਰਿਯਾਦਾ ਵਿਚ ਸ਼ਾਮਿਲ ਕਰਵਾਉਂਦਾ ਹੈ।ਪੰਜਾਬ ਦਾ ਸਮੁੱਚਾ ਪ੍ਰਤੀਕ ਵਿਧਾਨ ਇਸ ਅਨੁਭਵ ਦਾ ਸਾਥ ਬਣਦਾ ਹੈ।ਪੰਜਾਬੀ ਸਭਿਆਚਾਰ ਦੇ ਦ੍ਰਿਸ਼,ਭਾਸ਼ਾ ਅਤੇ ਭੂਗੋਲਿਕ ਆਭਾ-ਮੰਡਲ ਵਿਚ ਭਗਤਾਂ ਦੀ ਬੰਦਗੀ ਦਾ ਰਸ ਘੁਲਦਾ ਹੈ।ਭਗਤ ਨਾਮਦੇਵ ਜੀ ਦਾ ਸਫ਼ਰ ਨਿਰਗੁਣਤਾ (ਰਾਮਾਨੰਦ ਜੀ ਦਾ ਨਿਰਗੁਣ ਭਗਤੀ ਦਾ ਫੈਲਾਅ ਇਸ ਵਿਚ ਸ਼ਾਮਿਲ ਹੈ) ਦੀ ਸਰਗੁਣੀ ਦਿਸ਼ਾ ਵਿਚ ਪੰਜਾਬ ਦੀ ਧਰਤੀ ਨੂੰ ਕੇਂਦਰ ਬਣਾਉਂਦਾ ਹੈ।

ਡਾ.ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਅਭਿਨੰਦਨ ਅੰਕ ਰਿਲੀਜ਼ ਪਰਵਾਸੀ ਪੰਜਾਬੀ ਖੋਜ ਕੇਂਦਰ ਵਿਖੇ ਅੱਜ ਰਿਲੀਜ਼ ਕੀਤਾ ਗਿਆ ਕਾਵਿ-ਸ਼ਾਸ...
03/07/2020

ਡਾ.ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਅਭਿਨੰਦਨ ਅੰਕ ਰਿਲੀਜ਼

ਪਰਵਾਸੀ ਪੰਜਾਬੀ ਖੋਜ ਕੇਂਦਰ ਵਿਖੇ ਅੱਜ ਰਿਲੀਜ਼ ਕੀਤਾ ਗਿਆ ਕਾਵਿ-ਸ਼ਾਸਤਰ ਅੰਕ-੨੦( ਜੁਲਾਈ-ਸਤੰਬਰ ੨੦੨੦)

ਡਾ.ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਅਭਿਨੰਦਨ ਅੰਕ ਅੱਜ ਪਰਵਾਸੀ ਪੰਜਾਬੀ ਖੋਜ ਕੇਂਦਰ ਵਿਖੇ ਰਿਲੀਜ਼ ਕੀਤਾ ਗਿਆ । ਇਹ ਵਰ੍ਹਾ ਡਾ.ਹਰਿਭਜਨ ਸਿੰਘ ਦਾ ਜਨਮ ਸ਼ਤਾਬਦੀ ਸਾਲ ਹੈ।ਡਾ.ਹਰਿਭਜਨ ਸਿੰਘ ਦਾ ਜਨਮ 18 ਅਗਸਤ 1920 ਵਿਚ ਹੋਇਆ।ਕਾਵਿ-ਸ਼ਾਸਤਰ ਹੁਣ ੨੦੨੦ ਵਿਚ ਡਾ.ਹਰਿਭਜਨ ਸਿੰਘ ਦਾ ਜਨਮ ਸ਼ਤਾਬਦੀ ਸਾਲ ਮਨਾ ਰਿਹਾ ਹੈ, ਇਸ ਤਹਿਤ ਹੀ ਡਾ.ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਅਭਿਨੰਦਨ ਅੰਕ ਅੱਜ ਪਰਵਾਸੀ ਪੰਜਾਬੀ ਖੋਜ ਕੇਂਦਰ ਵਿਖੇ ਪ੍ਰਕਾਸ਼ਿਤ ਕੀਤਾ ਗਿਆ ।

ਗੁਰੂ ਨਾਨਕ ਲਾਇਬਰੇਰੀ (ਘਰ ਘਰ ਲਾਇਬਰੇਰੀ)ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤਵਲੋਂ: ਕਾਵਿ ਸ਼ਾਸਤਰ ਵਿਦਿਆਰਥੀ ਸਮੂਹਗੁਰੂ ...
20/11/2019

ਗੁਰੂ ਨਾਨਕ ਲਾਇਬਰੇਰੀ (ਘਰ ਘਰ ਲਾਇਬਰੇਰੀ)
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ
ਵਲੋਂ: ਕਾਵਿ ਸ਼ਾਸਤਰ ਵਿਦਿਆਰਥੀ ਸਮੂਹ
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ ਐਮ.ਏ. ,ਐਮ.ਫਿਲ ਅਤੇ ਪੀਐਚ.ਡੀ ਵਿਦਿਆਰਥੀਆਂ ਅੰਦਰ ਲਾਇਬਰੇਰੀ ਦੀ ਜਗਿਆਸਾ ਨੂੰ ਪ੍ਫੁਲਿਤ ਕਰਨ ਤਹਿਤ ਪੰਜਾਬ ਦੇ ਲਗਭਗ ਹਰ ਵਿਦਿਆਰਥੀ ਦੇ ਘਰ ਗੁਰੂ ਨਾਨਕ ਲਾਇਬਰੇਰੀ ਦੀ ਸਥਾਪਤੀ ਵਾਸਤੇ ਕਾਵਿ ਸ਼ਾਸਤਰ ਯਤਨਸ਼ੀਲ ਹੈ.ਇਸ ਲਾਇਬਰੇਰੀ ਲਈ ਵਿਦਿਆਰਥੀ ਨੂੰ ਕਾਵਿ ਸ਼ਾਸਤਰ ਵਲੋਂ 1 ਰੈਕ,10 ਅੰਤਰ ਰਾਸ਼ਟਰੀ ਪੱਧਰ ਦੀਆਂ ਕਿਤਾਬਾਂ ਦਾ ਸੈਟ ਅਤੇ ਪੁਸਤਕ ਸੂਚੀ ਉਸਦੇ ਘਰ ਵਿਚ ਜਾਕੇ ਦਿੱਤੀ ਜਾਵੇਗੀ ਅਤੇ ਵਿਦਿਆਰਥੀ ਪਾਸੋਂ ਇਸ ਲਾਇਬਰੇਰੀ ਨੂੰ ਭਵਿੱਖ ਵਿੱਚ ਪ੍ਤੀਬੱਧ ਢੰਗ ਨਾਲ ਅੱਗੇ ਤੋਰਨ ਲਈ ਸੰਕਲਪ ਲਿਆ ਜਾਵੇਗਾ.
ਇਸ ਮੁਹਿੰਮ ਵਿੱਚ ਯਤਨਸ਼ੀਲ ਵਿਦਿਆਰਥੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
-ਐਮ.ਏ. ਪੰਜਾਬੀ ਦੇ ਵਿਦਿਆਰਥੀ
-ਐਮ.ਫਿਲ ਪੰਜਾਬੀ ਦੇ ਵਿਦਿਆਰਥੀ
-ਪੀਐਚ.ਡੀ ਦੇ ਵਿਦਿਆਰਥੀ
ਵਿਦਿਆਰਥੀਆਂ ਤੋਂ ਬਿਨਾ ਜੇਕਰ ਹੋਰ ਵੀ ਕੋਈ ਚਾਹਵਾਨ ਅਪਣੇ ਘਰ ਵਿਚ ਨਿਜੀ ਤੌਰ 'ਤੇ ਆਪਣੀ ਲਾਇਬਰੇਰੀ ਬਣਾਉਂਣੀ ਚਾਹੁੰਦਾ ਹੈ ਤਾਂ ਉਹ ਸਾਡੇ ਵਿਦਿਆਰਥੀਆਂ ਨਾਲ ਸੰਪਰਕ ਕਰ ਸਕਦਾ ਹੈ.

ਵਲੋਂ: ਕਾਵਿ ਸ਼ਾਸਤਰ ਵਿਦਿਆਰਥੀ ਸਮੂਹ

ਨਵਾਂ ਜ਼ਮਾਨਾ ਵਿਚ ਕਾਵਿ-ਸ਼ਾਸਤਰ ਅੰਕ 17-18 ਦਾ ਰੀਵਿਊ
17/11/2019

ਨਵਾਂ ਜ਼ਮਾਨਾ ਵਿਚ ਕਾਵਿ-ਸ਼ਾਸਤਰ ਅੰਕ 17-18 ਦਾ ਰੀਵਿਊ

ਕਾਵਿ ਸ਼ਾਸਤਰ  ਮੈਗਜ਼ੀਨ ਦ ਡੇਰਾ ਬਾਬਾ ਨਾਨਕ ਵਿਖੇ  ਰੀਲੀਜ 🙏🙏 ਕਾਵਿ ਸ਼ਾਸਤਰ ਦੀਆ ਚਾਰੇ ਜਿਲਦਾਂ ਵਿਚ ਗੁਰੂ ਨਾਨਕ ਦੇਹ ਦਾ ਪ੍ਰਗਟਾਅ ਰੂਪ ਕਾਵਿ ਸ਼ਾਸਤ...
08/11/2019

ਕਾਵਿ ਸ਼ਾਸਤਰ ਮੈਗਜ਼ੀਨ ਦ ਡੇਰਾ ਬਾਬਾ ਨਾਨਕ ਵਿਖੇ ਰੀਲੀਜ 🙏🙏 ਕਾਵਿ ਸ਼ਾਸਤਰ ਦੀਆ ਚਾਰੇ ਜਿਲਦਾਂ ਵਿਚ ਗੁਰੂ ਨਾਨਕ ਦੇਹ ਦਾ ਪ੍ਰਗਟਾਅ ਰੂਪ

ਕਾਵਿ ਸ਼ਾਸਤਰ ਦੀਆ ਚਾਰੇ ਜਿਲਦਾਂ ਵਿਚ ਗੁਰੂ ਨਾਨਕ ਦੇਹ ਦਾ ਪ੍ਰਗਟਾਅ ਰੂਪ ਸਾਖੀ ਪਰੰਪਰਾ ਵਿਚ ਨਿਹਿਤ ਹੈ।ਕਾਲ ਦਾ ਅਧੂਰਾਪਨ ਮਨੁੱਖੀ ਦੇਹ ਦੀ ਸੀਮਤ ਸਮਰੱਥਾ ਨੂੰ ਜਗਾਉਂਦਾ ਹੈ।ਇਸ ਅਧੂਰੇਪਨ ਦੀ ਖੇਡ ਵਿਚ ਦੇਹ ਜਦੋਂ ਤੱਕ ਦੈਵੀ ਰਸਿਕਤਾ ਦੇ ਹਵਾਲੇ ਨਹੀਂ ਹੁੰਦੀ ਅਤੇ ਉਸ ਰਸਿਕਤਾ ਨੂੰ ਵੈਰਾਗ ਦਾ ਫਲ ਨਹੀਂ ਲੱਗਦਾ,ਉਸ ਸਮੇਂ ਤੱਕ ਅਧੂਰੇਪਨ ਦੀ ਕਸ਼ਮਕਸ਼ ਸਹਿੰਦਾ ਆਪਾ ਦੰਵੰਧਮਈ ਅਰਾਜਕਤਾ ਦੇ ਕਾਲ-ਚੱਕਰ ਵਿਚ ਯਾਤਰਾ ਕਰਦਾ ਹੈ।ਗੁਰੂ ਨਾਨਕ ਦੇਹ ਦਾ ਅਕਾਲੀ ਸਰੂਪ ਪਾਰਦਰਸ਼ੀ ਰਮਝ ਰਾਹੀਂ ਕਾਲ ਦੇ ਹਰ ਇੱਕ ਵਰਤਾਰੇ ਵਿਚ ਵਾਪਰਦਾ ਹੈ।ਕਾਲ ਦੇ ਸਮੁੱਚੇ ਵਰਤਾਰੇ ਇਸ ਝਲਕਾਰੇ ਦੀ ਅਨੰਤਤਾ ਸੰਗ ਪ੍ਰਗਟ ਹੁੰਦੇ ਹਨ ਅਤੇ ਆਪਣੇ ਸਰੂਪ ਨੂੰ ਬਣਾਉਂਦੇ ਹਨ।ਮਨੁੱਖੀ ਚੇਤਨਾ ਦੀ ਗਵਾਹ ਸ਼ਕਤੀ ਵਾਰ-ਵਾਰ ਇਸ ਦੈਵੀ ਪਾਰਦਰਸ਼ਤਾ ਤੇ ਆਪਣੇ ਹੰਕਾਰ ਦਾ ਭਾਰ ਸੁੱਟਦੀ ਰਹਿੰਦੀ ਹੈ ਅਤੇ ਇਸ ਨੂੰ ਕਾਲ ਦੀ ਅਧੀਨਤਾ ਵਿਚ ਪ੍ਰਗਟ ਕਰਨਾ ਚਾਹੁੰਦੀ ਹੈ।ਇਹ ਅਧੀਨਤਾ ਕਾਲ ਦੀ ਸਮੁੱਚੀ ਗਤੀਸ਼ੀਲਤਾ ਨੂੰ ਆਪਣੀ ਮੁਹਾਰਤ ਅਨੁਸਾਰ ਘੜਦੀ ਹੈ...

ਕਾਵਿ ਸ਼ਾਸਤਰ ਅੰਕ-15-18 ਰਿਲੀਜ਼ ਸਮਾਗਮ(ਚਾਰੇ ਜਿਲਦਾਂ)8 ਤੋਂ 12 ਨਵੰਬਰ 2019ਚਿੰਤ ਅਚਿੰਤਾ ਸਗਲੀ ਗਈਪ੍ਰਭ ਨਾਨਕ ਨਾਨਕ ਨਾਨਕ ਮਈMany difficulti...
04/11/2019

ਕਾਵਿ ਸ਼ਾਸਤਰ ਅੰਕ-15-18 ਰਿਲੀਜ਼ ਸਮਾਗਮ(ਚਾਰੇ ਜਿਲਦਾਂ)
8 ਤੋਂ 12 ਨਵੰਬਰ 2019
ਚਿੰਤ ਅਚਿੰਤਾ ਸਗਲੀ ਗਈ
ਪ੍ਰਭ ਨਾਨਕ ਨਾਨਕ ਨਾਨਕ ਮਈ
Many difficulties en route to Truth-Harjeet Singh Gill
The cosmic vision of Baba Nanak is presented in the opening statement of Japji. There is but one unique Creator — who is beyond time and space, who has no form or figure. This Creator is denominated as Sach, Truth. In the beginning was Truth. It is the rhyme and reason of all ages: past, present and future. When it will be all over, this Sublime Truth will inhabit the Cosmos, the Brahmand.
“Sach khand wasse Nirankar”. The Nirankar, the Formless, dwells in the realm of Sach, the Truth. In the associational dialectic, where there is Sach, there is Nirankar or where there is Nirankar, there is Sach. Sach and Nirankar are equivalent concepts. They can never be disassociated. In Sidh Gosht, when the Siddhas ask: “Kis wakkhar ke tum wanjare”, quick comes the reply: “Sach wakkhar ke hum wanjare”. Baba Nanak was in communion with the Truth. He surcharged the whole universe with this Sublime Truth. He lived in and fought for Truth in every action, in every faction. In the very beginning of the dialogue, after the usual salutations, Baba Nanak delineates His discourse: “Kia bhawie Sach suchha hoe, Sach sabad bin mukt na koe”. Wandering in jungles with all metaphysical precautions and austerities leads you nowhere. It is a wild goose chase that has led many ascetics astray. The concept of Sach, religious purity — that was employed by most of our religious traditions to divide the society into pure and impure, into higher and lower classes, even into male and female — was ruthlessly denounced by Baba Nanak. It is only Sach that is the criterion of all classifications, of all such divisions. In the same Sidh Gosht, Baba Nanak says: “Sach bina suucha ko nahi”. ‘The ultimate criterion, the sublime concept of Truth, is the only criterion that differentiates the pure from the impure, the sacred from the profane’.
What the times demanded
In 17th-century France, Jean-Jacques Rousseau explained the ills of his times in terms of an imagined history of mankind. Once upon a time, human beings lived in jungles, in nature, where there were no families, no haves, no have-nots. There was no concept of mine and yours. Then began the struggle and strife over property, over areas of domination that led to the creation of different classes, of rulers and ruled, of conquerors and the conquered. And slowly it continued until the modern times. All our inequalities and discriminations are due to this progression in history.
A little later, another French philosopher, Étienne de Condillac, followed the same discursive strategy to explain the problems of the understanding of the language. In the beginning, at the zero state of language, a word corresponds to a given object. As the linguistic community grows, the particular names, signifiers, refer to a number of similar but not identical objects, as the word, man, for numerous men, all different from each other. From the concrete references, we move on to abstract words, truth, beauty, justice. With the same signifiers we refer to a number of similar objects, referents, universals. The creativity of the author lies in creating different conceptual contexts to underscore specific significations. This is how we attempt at discerning the discourse of Japji which is a unique construct, a conceptual construct with a series of micro concepts, the Paurian, whose context enables us to arrive at the true significance of Baba Nanak’s enunciations.

ਡੇਰਾ ਬਾਬਾ ਨਾਨਕ ਉਤਸਵ ਅਤੇ ਕਾਵਿ ਸ਼ਾਸਤਰ ਅੰਕ-15-18 ਰਿਲੀਜ਼ ਸਮਾਗਮ8 ਨਵੰਬਰ 2019 ਤੋਂ 11 ਨਵੰਬਰ 2019 ਤੱਕਬੀ-40 ਜਨਮ ਸਾਖੀ ਦੇ ਚਿੱਤਰਾਂ ਨੂੰ ...
03/11/2019

ਡੇਰਾ ਬਾਬਾ ਨਾਨਕ ਉਤਸਵ ਅਤੇ ਕਾਵਿ ਸ਼ਾਸਤਰ ਅੰਕ-15-18 ਰਿਲੀਜ਼ ਸਮਾਗਮ
8 ਨਵੰਬਰ 2019 ਤੋਂ 11 ਨਵੰਬਰ 2019 ਤੱਕ

ਬੀ-40 ਜਨਮ ਸਾਖੀ ਦੇ ਚਿੱਤਰਾਂ ਨੂੰ ਸਮਝਦਿਆਂ-ਸਵਰਾਜਬੀਰ
ਇੰਡੀਆ ਆਫਿਸ ਲਾਇਬਰੇਰੀ ਲੰਡਨ ਵਿਚ ਇਕ ਹੱਥ ਲਿਖਤ ਖਰੜਾ ਹੈ ਜਿਸ ਦਾ ਲਾਇਬਰੇਰੀ ਨੰਬਰ ਬੀ-40 (2-40) ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਵਰਨਣ ਹੈ ਭਾਵ ਇਹ ਜਨਮ ਸਾਖੀ ਹੈ। ਲਾਇਬਰੇਰੀ ਦੇ ਨੰਬਰ ਅਨੁਸਾਰ ਹੀ ਇਸ ਨੂੰ ਬੀ-40 ਜਨਮ ਸਾਖੀ ਕਿਹਾ ਜਾਂਦਾ ਹੈ। ਇਹ ਜਨਮ ਸਾਖੀ, ਕੋਲਬਰੁਕ ਵਾਲੀ ਜਨਮ ਸਾਖੀ ਜਿਹੜੀ ਵਲੈਤ ਵਾਲੀ ਜਨਮ ਸਾਖੀ ਜਾਂ ਪੁਰਾਤਨ ਜਨਮ ਸਾਖੀ ਦੇ ਨਾਮ ਨਾਲ ਮਸ਼ਹੂਰ ਹੈ, ਤੋਂ ਵੱਖਰੀ ਹੈ। ਇਸ ਸਾਖੀ ਵਿਚ ਮੂਲ ਪਾਠ ਦੇ ਨਾਲ ਨਾਲ 57 ਚਿੱਤਰ ਹਨ। ਜਨਮ ਸਾਖੀ ਅਨੁਸਾਰ ਇਹ ਚਿੱਤਰ ਇਕ ਰਾਜ-ਮਿਸਤਰੀ ਆਲਮ ਚੰਦ ਰਾਜ ਨੇ ਬਣਾਏ।
ਡਾ. ਪਿਆਰ ਸਿੰਘ ਦੁਆਰਾ ਸੰਪਾਦਿਤ ਕੀਤੀ ਇਸ ਜਨਮ ਸਾਖੀ ਦਾ ਮੂਲ ਪਾਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1974 ਵਿਚ ਛਾਪਿਆ। ਇਸ ਵਿਚਲੇ ਰੰਗੀਨ ਚਿੱਤਰਾਂ ਵਾਲੀ ਕਿਤਾਬ ਯੂਨੀਵਰਸਿਟੀ ਨੇ 1987 ਵਿਚ ਛਾਪੀ। ਇਸ ਨੂੰ ਇਤਿਹਾਸਕਾਰ ਸੁਰਜੀਤ ਹਾਂਸ ਨੇ ਸੰਪਾਦਿਤ ਕੀਤਾ। ਪਿਛਲੇ ਦਿਨੀਂ ਮੁਲਾਕਾਤ ਦੌਰਾਨ ਸੁਰਜੀਤ ਹਾਂਸ ਨੇ ਇਸ ਜਨਮ ਸਾਖੀ ਦੇ ਚਿੱਤਰਾਂ ਬਾਬਤ ਵਿਚਾਰ ਸਾਂਝੇ ਕੀਤੇ। ਹਾਂਸ ਅਨੁਸਾਰ, ‘‘ਇਹ ਤਸਵੀਰਾਂ ਇਕ ਸਿੱਖ ਨੇ ਦੂਸਰੇ ਸਿੱਖਾਂ ਲਈ ਬਣਾਈਆਂ ਅਤੇ ਇਸ ਵਿਚ ਸਿੱਖ ਸਿਧਾਂਤ ਨੂੰ ਲੋਕਾਂ ਤਕ ਪਹੁੰਚਾੳਣ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ।’’
ਸੁਰਜੀਤ ਹਾਂਸ ਨੇ ਕਿਹਾ, ‘‘ਤਸਵੀਰਾਂ ਬੋਲਦੀਆਂ ਨਹੀਂ; ਤਸਵੀਰਾਂ ਨੂੰ ਬੁਲਾਉਣਾ ਪੈਂਦਾ ਹੈ; ਇਹ ਕੰਮ ਚਿੱਤਰਕਾਰ ਦਾ ਹੈ; ਉਸ ਦਾ ਕਮਾਲ ਇਸ ਵਿਚ ਹੈ ਕਿ ਉਸ ਦੀਆਂ ਬਣਾਈਆਂ ਤਸਵੀਰਾਂ ਬੋਲਣ। ਇਸ ਦੇ ਨਾਲ ਨਾਲ ਵੇਖਣ ਵਾਲੇ ਨੂੰ ਤਸਵੀਰਾਂ ਨੂੰ ਸਮਝਣਾ ਪੈਂਦਾ ਹੈ; ਇਹ ਕੰਮ ਸੌਖਾ ਨਹੀਂ।’’
ਸੁਰਜੀਤ ਹਾਂਸ ਅਨੁਸਾਰ ਯੂਰਪੀਅਨ ਤਸਵੀਰਾਂ ਬੋਲਦੀਆਂ ਨਹੀਂ; ਇਸ ਪੱਖੋਂ ਉਹ ਅਧੂਰੀਆਂ ਹਨ। ਹਾਂਸ ਦਾ ਕਹਿਣਾ ਹੈ ਕਿ ਕੋਈ ਇਕ ਤਸਵੀਰ ਕਦੇ ਵੀ ਆਪਣੇ ਮਾਅਨੇ ਵੇਖਣ ਵਾਲੇ ਤਕ ਨਹੀਂ ਪਹੁੰਚਾ ਸਕਦੀ; ਇਸ ਲਈ ਤਸਵੀਰਾਂ ਦੀ ਲੜੀ ਹੋਣੀ ਚਾਹੀਦੀ ਹੈ ਤਾਂ ਜੋ ਦੇਖਣ ਵਾਲਾ ਸਾਰੀਆਂ ਤਸਵੀਰਾਂ ਨੂੰ ਵੇਖ ਕੇ ਇਹ ਸਮਝ ਸਕੇ ਕਿ ਚਿੱਤਰਕਾਰ ਨੇ ਫਲਾਂ ਰੰਗ ਕਿਉਂ ਵਰਤਿਆ; ਕੀ ਉਹ ਤਸਵੀਰ ਵਿਚ ਐਵੇਂ ਹੀ ਆਇਆ ਹੈ ਜਾਂ ਕਿਸੇ ਵਿਚਾਰ ਦਾ ਪ੍ਰਤੀਕ ਹੈ; ਚਿੱਤਰਕਾਰ ਕੈਨਵਸ/ਕਾਗਜ਼/ਸਪੇਸ ਦੀ ਵਰਤੋਂ ਕਿਵੇਂ ਕਰਦਾ ਹੈ; ਇਕ ਚਿੱਤਰ ਨੂੰ ਕਿੰਨੇ ਹਿੱਸਿਆਂ ਵਿਚ ਵੰਡਦਾ ਹੈ; ਚਿੱਤਰ ਵਿਚ ਕਿਹੜੇ ਮਨੁੱਖ, ਪੰਛੀ, ਰੁੱਖ, ਪਸ਼ੂ ਚਿਤਰੇ ਗਏ ਹਨ; ਕਿਵੇਂ ਚਿਤਰੇ ਗਏ ਹਨ; ਕਿਉਂ ਚਿਤਰੇ ਗਏ ਹਨ। ਹਾਂਸ ਅਨੁਸਾਰ ਇਹ ਸਭ ਕੁਝ ਚਿੱਤਰਾਂ ਦੀ ਲੜੀ ਬਣਾਉਣ ਰਾਹੀਂ ਹੀ ਸੰਭਵ ਹੁੰਦਾ ਹੈ ਅਤੇ ਏਸੇ ਕਰਕੇ ਜਨਮ ਸਾਖੀ ਦੇ ਚਿੱਤਰਕਾਰ ਜਿਸ ਦਾ ਨਾਂ ਆਲਮ ਚੰਦ ਰਾਜ ਦਿੱਤਾ ਗਿਆ ਹੈ, ਨੇ 57 ਚਿੱਤਰਾਂ ਦੀ ਲੜੀ ਬਣਾਈ ਹੈ ਤੇ ਉਹ ਸਫ਼ਲ ਚਿੱਤਰ ਬਣਾਉਣ ਅਤੇ ਆਪਣੇ ਆਸ਼ਿਆਂ ਨੂੰ ਵੇਖਣ ਵਾਲਿਆਂ ਤਕ ਪਹੁੰਚਾਉਣ ਵਿਚ ਸਫ਼ਲ ਹੋਇਆ ਹੈ।
ਹਾਂਸ ਬੀ-40 ਜਨਮ ਸਾਖੀ ਦੇ ਚਿੱਤਰਾਂ ਵਾਲੀ ਕਿਤਾਬ ਦੀ ਭੂਮਿਕਾ ਵਿਚ ਦੱਸਦਾ ਹੈ ਕਿ ਜਨਮ ਸਾਖੀ ਦੇ ਕਰਤਾ ਅਤੇ ਚਿੱਤਰਕਾਰ ਦੇ ਉਦੇਸ਼ ਕੀ ਹਨ: ‘‘ਜਨਮ ਸਾਖੀ ਦਾ ਉਦੇਸ਼ (1) ਬਾਬੇ ਨਾਨਕ ਦੀ ਰੂਹਾਨੀ ਸਰਵਸ਼ਕਤੀ ਮਾਨਤਾ (2) ਆਦਿ ਗ੍ਰੰਥ ਅਰਥਾਤ ਗੁਰਮਤਿ ਅਤੇ (3) ਸਿੱਖ ਪਰੰਪਰਾ/ਰਵਾਇਤ ਅਨੁਸਾਰ ਸਥਾਪਿਤ ਕਰਨਾ ਹੈ।’’
ਹਾਂਸ ਅਨੁਸਾਰ ਇਨ੍ਹਾਂ ਚਿੱਤਰਾਂ ਦੇ ਵੱਖ ਵੱਖ ਰੰਗਾਂ ਵਿਚੋਂ ਸਭ ਤੋਂ ਮਹੱਤਵਪੂਰਨ ਰੰਗ ਲਾਲ ਹੈ। ਉਹ ਲਿਖਦਾ ਹੈ: ‘‘ਲਾਲ ਰੰਗ ਵਾਲਾ ‘ਮਜੀਠ’ ਸਿੱਖ ਧਰਮ ਵਿਚ ਸ਼ਰਧਾ ਦਾ ਪ੍ਰਤੀਕ ਹੈ।’’ ਮਜੀਠ ਇਕ ਵੇਲ ਹੈ ਜਿਸ ਦਾ ਵਿਗਿਆਨਕ ਨਾਮ ਰੂਬੀਆ ਕਾਰਡੀਫੋਲੀਆ (Rubia Cordifolia) ਹੈ। ਇਸ ਦੇ ਡੰਡੀ ਤੇ ਜੜ੍ਹਾਂ ਵਿਚੋਂ ਪੱਕਾ ਲਾਲ ਰੰਗ ਨਿਕਲਦਾ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘‘ਗੁਰਬਾਣੀ ਵਿਚ ਮਜੀਠ ਦੇ ਰੰਗ ਦਾ ਦ੍ਰਿਸ਼ਟਾਂਤ ਕਰਤਾਰ ਦੇ ਪ੍ਰੇਮ ਰੰਗ ਨੂੰ ਦਿੱਤਾ ਹੈ ਕਿਉਂਕਿ ਇਹ ਪੱਕਾ ਹੁੰਦਾ ਹੈ।’’ ਹਾਂਸ ਅਨੁਸਾਰ ਇਹ ਰੰਗ ਬਾਬੇ ਨਾਨਕ ਦੇ ਵਿਚਾਰਾਂ ਦਾ ਪ੍ਰਤੀਕ ਹੈ।
ਚਿੱਤਰਕਾਰ ਨੇ ਇਸ ਰੰਗ ਬਾਰੇ ਵਿਚਾਰ ਬਾਬੇ ਦੀ ਬਾਣੀ ਵਿਚੋਂ ਲਿਆ ਹੈ। ਬਾਬਾ ਜੀ ਮਾਰੂ ਰਾਗ ਵਿਚ ਕਹਿੰਦੇ ਹਨ: ‘‘ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ।।’’ ਭਾਵ ਨਾਨਕ ਪੂਰਾ ਸੂਹਾ ਹੈ, ਉਸ (ਪਰਮਾਤਮਾ) ਦਾ ਰੰਗ ਸੱਚਾ ਹੈ ਤੇ ਉਹ ਉਸ ਵਿਚ ਰੰਗਿਆ ਹੋਇਆ ਹੈ। ਸੂਹੀ ਰਾਗ ਵਿਚ ਕਹਿੰਦੇ ਹਨ: ‘‘ਤੇਰਾ ਏਕੋ ਨਾਮੁ ਮਜੀਠੜਾ ਰਤਾ ਮੇਰਾ ਚੋਲਾ ਸਦਾ ਰੰਗ ਢੋਲਾ।।’’ ਭਾਵ ਕੇਵਲ ਤੇਰਾ (ਪਰਮਾਤਮਾ ਦਾ) ਨਾਮ ਹੀ ਮਜੀਠ/ਲਾਲ ਹੈ ਜਿਸ ਨਾਲ ਮੇਰਾ ਚੋਲਾ ਰੰਗਿਆ ਹੋਇਆ ਹੈ; ਇਹ ਰੰਗਤ ਹਮੇਸ਼ਾ ਰਹਿਣ ਵਾਲੀ ਹੈ। ਰਾਗ ਤਿਲੰਗ ਵਿਚ ਕਿਹਾ ਹੈ: ‘‘ਕਾਇਆ ਰੰਙਣਿ ਜੇ ਥੀਐ ਪਿਆਰ ਪਾਈਐ ਨਾਉ ਮਜੀਠ।। ਰੰਙਣਿ ਵਾਲਾ ਜੇ ਰੰਙੈ ਸਾਹਿਬ ਐਸਾ ਰੰਗੁ ਨ ਡੀਠ।।’’ ਭਾਵ ਜੇਕਰ ਦੇਹ ਲਲਾਰੀ (ਪਰਮਾਤਮਾ) ਦੀ ਮਟੀ ਹੋ ਜਾਵੇ, ਇਸ ਵਿਚ ਨਾਮ ਜਿਸ ਦਾ ਰੰਗ ਮਜੀਠ/ਲਾਲ ਹੈ ਪਾਇਆ ਜਾਵੇ ਤੇ ਜੇ ਰੰਗਣ ਵਾਲਾ (ਪਰਮਾਤਮਾ) ਦੇਹ ਨੂੰ ਉਸ ਨਾਲ ਰੰਗੇ ਤਾਂ ਏਹੋ ਜਿਹਾ ਰੰਗ ਉਘੜੇਗਾ, ਜੇਹੋ ਜੇਹਾ ਕਦੇ ਕਿਸੇ ਨੇ ਵੇਖਿਆ ਨਹੀਂ ਹੋਣਾ।
ਬਹੁਤੇ ਚਿੱਤਰਾਂ ਵਿਚ ਭਾਈ ਮਰਦਾਨੇ ਦੇ ਚੋਲੇ ਦਾ ਰੰਗ ਗੂੜ੍ਹਾ ਲਾਲ ਹੈ। ਹਾਂਸ ਅਨੁਸਾਰ ਇਹ ਇਸ ਗੱਲ ਦਾ ਸੂਚਕ ਹੈ ਕਿ ਮਰਦਾਨਾ ਬਾਬੇ ਦੇ ਰੰਗ ਵਿਚ ਸਮੁੱਚਾ ਰੰਗਿਆ ਜਾ ਚੁੱਕਾ ਹੈ। ਸਾਖੀ ਦੇ 31 (ਇਕੱਤੀਵੇਂ) ਚਿੱਤਰ ਵਿਚ ਬਾਬਾ ਤੇ ਭਗਤ ਕਬੀਰ ਗੋਸ਼ਟਿ ਕਰ ਰਹੇ ਹਨ। ਦੋਹਾਂ ਦੀ ਟੋਪੀ ਦਾ ਰੰਗ ਲਾਲ ਹੈ। 2-40 ਦੀ ਭੂਮਿਕਾ ਵਿਚ ਹਾਂਸ ਲਿਖਦਾ ਹੈ, ‘‘ਬਾਬਾ ਨਾਨਕ ਦੀ ਅਤੇ ਕਬੀਰ ਸਾਹਿਬ ਦੀ ਟੋਪੀ ਦਾ ਰੰਗ ਉਨ੍ਹਾਂ ਦੇ ਸਾਂਝੇ ਆਤਮਿਕ ਤੱਤ ਨੂੰ ਦਰਸਾਉਂਦਾ ਹੈ।’’ ਜਨਮ ਸਾਖੀ ਦੇ 7ਵੇਂ (ਸੱਤਵੇਂ) ਚਿੱਤਰ ਵਿਚ ਬਾਬਾ ਜੀ ਅਬਦੁਲ ਰਹਿਮਾਨ ਅਤੇ ਮੀਆਂ ਮਿੱਠਾ ਲਾਲ ਗੋਸ਼ਟਿ ਕਰਦੇ ਦਿਖਾਏ ਗਏ ਹਨ। ਹਾਂਸ ਲਿਖਦਾ ਹੈ, ‘‘ਅਬਦੁਲ ਰਹਿਮਾਨ ਦੀ ਮੁਸਲਮਾਨੀ ਨੀਲੀ ਪੁਸ਼ਾਕ ਦਾ ਰੰਗ ਲਾਲ ਹੋ ਗਿਆ ਹੈ। ਭਾਵ ਅਬਦੁਲ ਰਹਿਮਾਨ ’ਤੇ ਬਾਬੇ ਦਾ ਅਸਰ ਹੋ ਗਿਆ ਹੈ। ਪਰ ਮੀਆਂ ਮਿੱਠਾ ਨੂੰ ਅਜੇ ਤਕ ਗਿਆਨ ਨਹੀਂ ਹੋਇਆ; ਉਹਦੀ ਪੁਸ਼ਾਕ ਦਾ ਰੰਗ ਅਜੇ ਵੀ ਨੀਲਾ ਹੈ।’’
ਬਾਬੇ ਨੇ ਰਾਵੀ ਕਿਨਾਰੇ ਚੱਕ ਬੰਨ੍ਹਿਆ। ਕਰਤਾਰਪੁਰ ਵਿਚ ਟਿਕਾਣਾ ਕੀਤਾ। ਸਾਖੀ ਵਿਚ ਲਿਖਿਆ ਹੈ: ‘‘ਤਬ ਜਿਥੇ ਬਾਬਾ ਰਹੰਦਾ ਥਾ।। ਉਸ ਗਿਰਾਉ (ਪਿੰਡ) ਪਾਸਿ ਇਕ ਕਰੋੜੀਆ ਰਹੰਦਾ ਥਾ।। ਉਨਿ ਕਹਿਆ ਏਹੁ ਕਉਨੁ ਪੈਦਾ ਹੋਆ ਹੈ।। ਜੋ ਸਭ ਇਸ ਕਾ ਨਾਉ ਲੇਤੇ ਹੈਨਿ।। ਹਿੰਦੂਆਂ ਨੂੰ ਤਾਂ ਖਰਾਬੁ ਕੀਆ ਪਰੁ ਮੁਸਲਮਾਨਾ ਦਾ ਭੀ ਈਮਾਨੁ ਖੋਇਆ।। ਕਿਆ ਈਮਾਨੁ ਹੈ ਮੁਸਲਮਾਨਾ ਕਾ ਜੋ ਹਿੰਦੂ ਉਪਰ ਸਿਦਕੁ ਰਖਦੇ ਹੈਨਿ।। ਜਾ ਚੜਿਆ ਘੋੜੇ ਉਪਰਿ ਤਾ ਹੇਠੌ ਘੋੜਾ ਫਰਕਿ (ਫੜ੍ਹਕ) ਪਇਆ।। ਉਸਿ ਦਿਨ ਤਾ ਨ ਗਇਆ।। ਫੇਰ ਅਗਲੇ ਦਿਨ ਚੜਿਆ।। ਤਾ ਆਵਦਾ ਆਵਦਾ ਰਾਹ ਵਿਚ ਅੰਨਾ ਹੋਇ ਗਇਆ।। ਬਹਿ ਗਇਆ ਸੁਝਸੁ ਕਛੁ ਨਾਹੀ।। ਤਾਂ ਲੋਕ ਕਹਿਆ/ਜੀ ਅਸੀ ਤਾ ਡਰਦੇ ਆਖਿ ਨਹੀ ਸਕਤੇ।। ਪਰੁ ਨਾਨਕੁ ਵਡਾ ਪੀਰ ਹੈ।। ਤੁਸੀਂ ਉਸ ਦਾ ਸਿਮਰਨਿ ਕਰਹੁ।। ਤਬ ਕਰੋੜੀਆ ਲਗਾ ਸਿਫਤ ਨਾਨਕੁ ਦੀ ਕਰਨਿ।। ਪਾਸਲੇ ਲੋਕ ਭੀ ਲਗੇ ਬਾਬੇ ਵਲਿ ਸਿਜਦਾ ਕਰਨਿ।। ਤਾ ਕਰੋੜੀਏ ਕਹਿਆ ਜੁ ਨਾਨਕੁ ਵਡਾ ਮਰਦੁ ਹੈ।। ਕਰੋੜੀਆ ਫੇਰ ਅਸਵਾਰ ਹੋਇਆ।। ਤਾ ਪਟ ਘੋੜੇ ਉਪਰਹੁ ਲਹਿ ਪਇਆ।। ਦਿਸਸੁ ਕਛੁ ਨਾਹੀ।। ਤਾ ਲੋਕਾ ਕਹਿਆ ਦੀਵਾਨ ਜੀ ਤੂੰ ਭੁਲਦਾ ਹੈ।। ਜੋ ਘੋੜੇ ਉਤੇ ਚੜਿ ਚਲਦਾ ਹੈ।। ਨਾਨਕ ਵਡਾ ਪੀਰ ਹੈ।। ਤੂੰ ਪਿਆਦਾ ਹੋਇ ਕਰਿ ਚਲ ਜੋ ਤੂੰ ਬਖਸੀਏ।। ਤਾ ਕਰੋੜੀ ਪਿਆਦਾ ਹੋਇ ਚਲਿਆ।। ਜਿਥੇ ਬਾਬਾ ਦੀ ਦਰਗਾਹ ਦਿਸ ਆਈ ਤਿਥਾਊ ਖੜਾ ਹੋਇ ਕਰਿ ਲਗਾ ਸਲਾਮ ਕਰਣਿ।। ਜਾ ਨੇੜੇ ਆਇਆ।। ਤਾ ਆਇ ਕੈ ਪੈਰੀ ਪਇਆ ਬਾਬੇ ਬਹੁਤੁ ਖੁਸੀ ਕੀਤੀ ਬਾਬੇ ਤਿਨ ਦਿਨ ਰਖਿਆ।। ਬਾਬਾ ਬਹੁਤ ਮਿਹਰਵਾਨ ਹੋਇਆ।। ਕਰੋੜੀਏ ਅਰਜੁ ਕੀਤੀ ਬਾਬਾ ਜੀ ਤੇਰਾ ਹੁਕਮੁ ਹੋਵੈ ਤਾ ਮੈ ਇਕੁ ਚਕੁ ਬਨਾਵਾ ਤੇਰੇ ਨਾਵ ਕਾ ਨਾਉ ਕਰਤਾਰਪੁਰ ਰਖੀਐ।। ਅਤੇ ਜੋ ਕਛੁ ਪੈਦਾ ਹੋਵੈ ਆਣਿ ਧਰਮਸਾਲਾ ਵਿਚ ਪਾਈਐ।। ਕਰੋੜੀਆ ਵਿਦਾ ਹੋਇਆ।।’’
ਇਸ ਸਾਖੀ ਦੀ ਤਸਵੀਰਕਸ਼ੀ 17ਵੇਂ ਚਿੱਤਰ ਵਿਚ ਹੋਈ ਹੈ। ਕਰੋੜੀਆ ਬਾਬੇ ਦੇ ਚਰਨਾਂ ਵਿਚ ਝੁਕਿਆ ਪਿਆ ਹੈ। ਉਸ ਦੀ ਪੱਗੜੀ ਦਾ ਰੰਗ ਲਾਲ ਹੋ ਚੁੱਕਾ ਹੈ। ਬਾਬਾ ਜੀ ਤਕ ਪਹੁੰਚਦਿਆਂ ਪਹੁੰਚਦਿਆਂ ਉਹ ਬਾਬਾ ਜੀ ਦਾ ਮੁਰੀਦ ਹੋ ਚੁੱਕਾ ਹੈ। ਚਿੱਤਰਕਾਰ ਦੁਆਰਾ ਲਾਲ ਰੰਗ ਦੀ ਇਸ ਤਰ੍ਹਾਂ ਕੀਤੀ ਵਰਤੋਂ ਬਾਰੇ ਹਾਂਸ ਲਿਖਦਾ ਹੈ ਕਿ ਇਹ ਚਿੱਤਰਨ ‘‘ਬਾਬੇ ਨਾਨਕ ਦੀਆਂ ਮੱਕੇ ਦੇ ਮਜਾਵਰ (12), ਸ਼ੇਖ ਰੁਕਨ-ਉਦ-ਦੀਨ (13), ਹਾਜੀ ਰਤਨ (14), ਕਮਾਲ ਅਤੇ ਸ਼ੇਖ ਇਬਰਾਹੀਮ (15), ਕਰੋੜੀਆ (17), ਜਾਦੂਗਰਨੀਆਂ (19), ਗੋਰਖਨਾਥ (20), ਦੁਰਗਾ ਦੇ ਪੁਜਾਰੀ (22), ਸਿੱਧਾਂ (22,44), ਰਾਜੇ (29,32,35), ਫੈਲਸੂਫ (52), ਗੋਰਖਨਾਥ ਤੇ ਕਾਲ (53), ਰਾਖ਼ਸ਼ (8) ਅਤੇ ਕਲਜੁਗ (10) ’ਤੇ ਜਿੱਤਾਂ ਦਾ ਸਿੱਧਾ ਚਿੱਤਰਨ ਹੈ। (ਬਰੈਕਟ ਵਿਚ ਪਾਏ ਨੰਬਰ ਸਾਖੀ ਦੇ ਚਿੱਤਰ ਨੰਬਰ ਹਨ)। ਇਸ ਤਰ੍ਹਾਂ ਚਿੱਤਰਕਾਰ ਅੰਦਾਜ਼ਾ ਲਾਉਂਦਾ ਹੈ ਕਿ ਫਲਾਂ ਆਦਮੀ ’ਤੇ ਬਾਬੇ ਦਾ ਕਿੰਨਾ ਅਸਰ ਹੋਇਆ ਹੈ ਅਤੇ ਏਸੇ ਅਨੁਸਾਰ ਉਸ ਸ਼ਖ਼ਸ ਦੀ ਪੁਸ਼ਾਕ ਦਾ ਕੋਈ ਹਿੱਸਾ ਜਾਂ ਪੂਰੀ ਪੁਸ਼ਾਕ ਲਾਲ ਹੋ ਜਾਂਦੀ ਹੈ। ਕੁਝ ਚਿੱਤਰਾਂ (20, 32, 35, 47, 49, 50) ਵਿਚ ਭਾਈ ਮਰਦਾਨੇ ਦੀ ਪੱਗ ਲਾਲ ਹੈ ਅਤੇ ਸਿਰਫ਼ ਚਿੱਤਰ ਨੰਬਰ 29 ਹੀ ਇਕੱਲਾ ਚਿੱਤਰ ਹੈ ਜਿਸ ਵਿਚ ਮਰਦਾਨੇ ਦੇ ਚੋਲੇ ਵਿਚ ਲਾਲ ਰੰਗ ਨਹੀਂ ਹੈ।
ਸੁਰਜੀਤ ਹਾਂਸ ਨੇ ਦੱਸਿਆ ਕਿ ਚਿੱਤਰਕਾਰ ਲਗਭਗ ਹਰ ਚਿੱਤਰ ਨੂੰ ਦੋ ਹਿੱਸਿਆਂ/ਸਮਤਲਾਂ ਵਿਚ ਵੰਡਦਾ ਹੈ; ਚਿੱਤਰ ਦਾ ਇਕ ਹਿੱਸਾ ਲੋਕ ਵਿਚ ਹੈ ਤੇ ਦੂਸਰਾ ਪ੍ਰਲੋਕ ਵਿਚ। ਉਹ ਲਿਖਦਾ ਹੈ; ‘‘ਧਾਰਮਿਕ ਚਿੱਤਰਕਾਰੀ ਜ਼ਰੂਰੀ ਤੌਰ ’ਤੇ ਅ-ਯਥਾਰਥਵਾਦੀ ਹੋ ਜਾਂਦੀ ਹੈ। ਇਹਨੇ ਲੋਕ ਅਤੇ ਪ੍ਰਲੋਕ ਨੂੰ ਉਲੀਕਣਾ ਹੁੰਦਾ ਹੈ। ਜਿਨ੍ਹਾਂ ਦੇ ਦੋ ਵੱਖਰੇ ਵੱਖਰੇ ਗੁਣਾਤਮਕ ਪੱਧਰ ਹਨ। ਇਸੇ ਕਰਕੇ ਕਈ ਤਸਵੀਰਾਂ ਨੂੰ ਸਮਤਲਾਂ ਵਿਚ ਵੰਡਿਆ ਹੋਇਆ ਹੈ।’’ ਹਾਂਸ ਅਨੁਸਾਰ ਆਲਮ ਚੰਦ ਰਾਜ ਦੀ ਇਕ ਹੋਰ ਮੁੱਖ ਜੁਗਤ ਗੁਰੂ ਨਾਨਕ ਦੇਵ ਜੀ ਦੇ ਆਤਮਿਕ ਪ੍ਰਭਾਵ ਦੇ ਪਸਾਰ ਹੋਣ ਨੂੰ ਪੰਛੀਆਂ ਦੇ ਚਿੱਤਰਣ ਦੀ ਜੁਗਤ ਅਨੁਸਾਰ ਦਿਖਾਉਣਾ ਹੈ; ਬਹੁਤ ਸਾਰੇ ਚਿੱਤਰਾਂ ਵਿਚ ਪੰਛੀ ਗੁਰੂ ਨਾਨਕ ਦੇਵ ਜੀ ਵਾਲੇ ਪਾਸਿਓਂ ਹੋਰ ਲੋਕਾਂ ਵੱਲ ਉੱਡਦੇ ਜਾਂਦੇ ਦਿਖਾਈ ਦਿੰਦੇ ਹਨ ਭਾਵ ਸਾਹਮਣੇ ਬੈਠੇ/ਚਿੱਤਰੇ ਲੋਕਾਂ ’ਤੇ ਬਾਬੇ ਨਾਨਕ ਦਾ ਅਸਰ ਹੋ ਰਿਹਾ ਹੈ। ਹਾਂਸ ਧਿਆਨ ਦਿਵਾਉਂਦਾ ਹੈ ਕਿ ਕਬੀਰ ਸਾਹਿਬ ਵਾਲੇ ਚਿੱਤਰ ਵਿਚ ਇਕ ਮੋਰ-ਨੁਮਾ ਪੰਛੀ ਨਾਨਕ ਸਾਹਿਬ ਵੱਲੋਂ ਉੱਡਦਾ ਹੋਇਆ ਕਬੀਰ ਸਾਹਿਬ ਵੱਲ ਜਾ ਰਿਹਾ ਹੈ।
ਸੁਰਜੀਤ ਹਾਂਸ ਵਾਰ ਵਾਰ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਇਕ ਇਕੱਲੀ ਤਸਵੀਰ ਵੇਖਣ ਨਾਲ ਤਸਵੀਰ ਵਿਚਲੀ ਰਮਜ਼ ਸਮਝ ਨਹੀਂ ਪੈ ਸਕਦੀ ਕਿਉਂਕਿ ਸਿਰਫ਼ ਇਕ ਤਸਵੀਰ ਵੇਖ ਕੇ ਇਹ ਪਤਾ ਨਹੀਂ ਲੱਗਦਾ ਕਿ ਤਸਵੀਰ ਵਿਚ ਲਾਲ ਰੰਗ ਕਿਉਂ ਵਰਤਿਆ ਹੈ; ਤਸਵੀਰ ਨੂੰ ਦੋ ਹਿੱਸਿਆਂ/ਸਮਤਲਾਂ ਵਿਚ ਕਿਉਂ ਵੰਡਿਆ ਹੈ; ਪੰਛੀ ਕਿਸ ਰਮਜ਼ ਦੀ ਬਾਤ ਪਾਉਂਦੇ ਹਨ। ਇਸ ਲਈ ਮੁਸੱਵਰ ਨੇ ਤਸਵੀਰਾਂ ਦੀ ਲੜੀ ਚਿੱਤਰੀ ਅਤੇ ਲੜੀ ਦੇਖਣ ਨਾਲ ਹੀ ਚਿੱਤਰਕਾਰ ਦੀਆਂ ਰਮਜ਼ਾਂ ਤੇ ਜੁਗਤਾਂ ਸਮਝ ਪੈਂਦੀਆਂ ਹਨ।
ਸੁਰਜੀਤ ਹਾਂਸ ਅਨੁਸਾਰ, ਬੀ-40 ਦੀਆਂ ਤਸਵੀਰਾਂ ਆਧੁਨਿਕ ਚਿੱਤਰਕਾਰ ਲਈ ਚੁਣੌਤੀ ਹਨ; ਤਸਵੀਰਾਂ ਉਹੀ ਕੰਮ ਕਰਦੀਆਂ ਹਨ ਜੋ ਸਾਖੀ ਦਾ ਬਿਰਤਾਂਤ ਉਨ੍ਹਾਂ ਨੂੰ ਕਰਨ ਲਈ ਕਹਿੰਦਾ ਹੈ; ਅਜਿਹਾ ਕਰਨਾ ਸਾਹਿਤ ਵਿਚ ਤਾਂ ਸੌਖਾ ਹੁੰਦਾ ਹੈ, ਪਰ ਚਿੱਤਰਾਂ ਰਾਹੀਂ ਮੁਸ਼ਕਿਲ; ਬੀ-40 ਦੀਆਂ ਤਸਵੀਰਾਂ ਸਾਖੀ ਦੇ ਬਿਰਤਾਂਤ ਨੂੰ ਹੋਰ ਉਚੇਰੀ ਪੱਧਰ ’ਤੇ ਲੈ ਜਾਂਦੀਆਂ ਹਨ।
ਸੁਰਜੀਤ ਹਾਂਸ ਨੇ ਕਿਹਾ ਕਿ ਵਿਚਾਰ ਵੱਖ ਵੱਖ ਕਲਾਵਾਂ ਰਾਹੀਂ ਪ੍ਰਗਟਾਏ ਜਾ ਸਕਦੇ ਹਨ, ਪਰ ਅਸਲੀ ਚੁਣੌਤੀ ਇਸ ਗੱਲ ਵਿਚ ਪਈ ਹੈ ਕਿ ਵਿਚਾਰਾਂ ਨੂੰ ਪ੍ਰਗਟਾਉਣ ਲਈ ਸਹੀ ਤਕਨੀਕ ਕਿਵੇਂ ਲੱਭੀ ਜਾਏ; ਸੰਸਾਰ-ਸਾਹਿਤ ਦੇ ਕੁਝ ਪ੍ਰਮੁੱਖ ਚਿੰਤਕਾਂ ਅਨੁਸਾਰ ਵਿਚਾਰਾਂ ਨੂੰ ਸਹੀ ਸਹੀ ਪ੍ਰਗਟਾਉਣ ਲਈ ਉਚਿਤ ਤਕਨੀਕ ਲੱਭਣਾ ਨਾਮੁਮਕਿਨ ਹੈ; ਪਰ ਬੀ-40 ਦਾ ਚਿੱਤਰਕਾਰ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਉਂਦਾ ਹੈ; ਉਹ ਆਪਣੇ ਚਿੱਤਰਾਂ ਰਾਹੀਂ ਆਪਣੇ ਵਿਚਾਰਾਂ ਨੂੰ ਦਰਸ਼ਕ ਤਕ ਪਹੁੰਚਾਉਣ ਵਿਚ ਸਫ਼ਲ ਹੁੰਦਾ ਹੈ।
ਸੁਰਜੀਤ ਹਾਂਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਦਲੀਲਾਂ ਦਾ ਮੰਤਵ ਪੱਛਮੀ ਕਲਾ ਨੂੰ ਛੁਟਿਆਉਣਾ ਨਹੀਂ ਸਗੋਂ ਬੀ-40 ਦੀਆਂ ਤਸਵੀਰਾਂ ਦੇ ਮਹੱਤਵ ਨੂੰ ਦਰਸਾਉਣਾ ਹੈ।

ਕਾਵਿ-ਸ਼ਾਸਤਰ ਅੰਕ 16 (ਜਿਲਦ ਦੂਸਰੀ)ਕਾਵਿ-ਸ਼ਾਸਤਰ ਦੇ ਪਾਠਕ ਫਰੀਦਕੋਟ ਮੇਲੇ 'ਤੇ ਸੰਧੂ ਬ੍ਰਦਰਜ਼ ਸੰਘੇੜਾ ਅਤੇ ਗਰੇਸ਼ੀਅਸ ਬੁੱਕ ਡਿਪੂ ਦੀ ਸਟਾਲ ਤੋਂ ਕ...
19/09/2019

ਕਾਵਿ-ਸ਼ਾਸਤਰ ਅੰਕ 16 (ਜਿਲਦ ਦੂਸਰੀ)
ਕਾਵਿ-ਸ਼ਾਸਤਰ ਦੇ ਪਾਠਕ ਫਰੀਦਕੋਟ ਮੇਲੇ 'ਤੇ ਸੰਧੂ ਬ੍ਰਦਰਜ਼ ਸੰਘੇੜਾ ਅਤੇ ਗਰੇਸ਼ੀਅਸ ਬੁੱਕ ਡਿਪੂ ਦੀ ਸਟਾਲ ਤੋਂ ਕਾਵਿ ਸ਼ਾਸਤਰ ਅੰਕ 16 ਖਰੀਦ ਸਕਦੇ ਹਨ ਜੀ।

'ਨਵਾਂ ਜ਼ਮਾਨਾ' ਅਖ਼ਬਾਰ ਵਿਚ ਕਾਵਿ-ਸ਼ਾਸਤਰ ਅੰਕ 16 ਦਾ ਰੀਵਿਊ
15/09/2019

'ਨਵਾਂ ਜ਼ਮਾਨਾ' ਅਖ਼ਬਾਰ ਵਿਚ ਕਾਵਿ-ਸ਼ਾਸਤਰ ਅੰਕ 16 ਦਾ ਰੀਵਿਊ

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਕਾਵਿ ਸ਼ਾਸਤਰ ਅੰਕ 16 ਸੰਗ
09/09/2019

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਕਾਵਿ ਸ਼ਾਸਤਰ ਅੰਕ 16 ਸੰਗ

ਕਾਵਿ-ਸ਼ਾਸਤਰ ਰੀਲੀਜ਼ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਅਤੇ ਸਮੂਹ ਪ੍ਰੋਫੈਸਰ ਸਾਹਿਬਾਨ ਵਲੋਂ ਗੁ...
09/09/2019

ਕਾਵਿ-ਸ਼ਾਸਤਰ ਰੀਲੀਜ਼
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਅਤੇ ਸਮੂਹ ਪ੍ਰੋਫੈਸਰ ਸਾਹਿਬਾਨ ਵਲੋਂ ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਕਾਵਿ-ਸ਼ਾਸਤਰ ਅੰਕ 16 ਜਿਲਦ ਦੂਜੀ (ਗੁਰੂ ਨਾਨਕ ਆਗਮਨ : ਅਧਿਆਤਮਕ ਅਤੇ ਗਿਆਨਮਈ ਅਨੁਭਵ) ਰੀਲੀਜ਼ ਕੀਤਾ ਗਿਆ।
ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਅਤੇ ਸਮੂਹ ਪ੍ਰੋਫੈਸਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ।

ਕਾਵਿ ਸ਼ਾਸਤਰ ਦੀ ਆਮਦ ਕਾਵਿ-ਸ਼ਾਸਤਰ ਅੰਕ 16 ਜਿਲਦ ਦੂਜੀ ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਅੰਕ ਪੰਜਾਬੀ ਭਵਨ ਲੁਧਿਆਣਾ ਵਿਖੇ ਪਹੁ...
08/09/2019

ਕਾਵਿ ਸ਼ਾਸਤਰ ਦੀ ਆਮਦ
ਕਾਵਿ-ਸ਼ਾਸਤਰ ਅੰਕ 16 ਜਿਲਦ ਦੂਜੀ
ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਅੰਕ ਪੰਜਾਬੀ ਭਵਨ ਲੁਧਿਆਣਾ ਵਿਖੇ ਪਹੁੰਚ ਗਿਆ ਹੈ। ਲੁਧਿਆਣੇ ਵਾਲੇ ਪਾਠਕ ਪੰਜਾਬੀ ਭਵਨ ਤੋਂ ਅੰਕ ਪ੍ਰਾਪਤ ਕਰ ਸਕਦੇ ਹਨ।
ਧੰਨਵਾਦ

ਕਾਵਿ ਸ਼ਾਸਤਰ ਦੀ ਆਮਦ ਕਾਵਿ-ਸ਼ਾਸਤਰ ਅੰਕ 16 ਜਿਲਦ ਦੂਜੀ ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਅੰਕ ਅੱਜ ਗਰੇਸ਼ੀਅਸ ਬੁੱਕ ਡਿਪੂ ਪਟਿਆਲ...
08/09/2019

ਕਾਵਿ ਸ਼ਾਸਤਰ ਦੀ ਆਮਦ
ਕਾਵਿ-ਸ਼ਾਸਤਰ ਅੰਕ 16 ਜਿਲਦ ਦੂਜੀ
ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਅੰਕ ਅੱਜ ਗਰੇਸ਼ੀਅਸ ਬੁੱਕ ਡਿਪੂ ਪਟਿਆਲਾ ਵਿਖੇ ਪਹੁੰਚ ਗਿਆ ਹੈ। ਪਟਿਆਲਾ ਵਾਲੇ ਪਾਠਕ ਗਰੇਸ਼ੀਅਸ ਬੁੱਕ ਡਿਪੂ ਤੋਂ ਅੰਕ ਪ੍ਰਾਪਤ ਕਰ ਸਕਦੇ ਹਨ।
ਧੰਨਵਾਦ

ਕਾਵਿ-ਸ਼ਾਸਤਰ ਅੰਕ 16 ਜਿਲਦ ਦੂਜੀ ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ
08/09/2019

ਕਾਵਿ-ਸ਼ਾਸਤਰ ਅੰਕ 16 ਜਿਲਦ ਦੂਜੀ
ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ

ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਕਾਵਿ-ਸ਼ਾਸਤਰ ਅੰਕ 15 ਦੀ ਆਮਦ
30/04/2019

ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਕਾਵਿ-ਸ਼ਾਸਤਰ ਅੰਕ 15 ਦੀ ਆਮਦ

ਨਵਾਂ ਜ਼ਮਾਨਾ ਵਿਚ ਛਪਿਆ ਕਾਵਿ-ਸ਼ਾਸਤਰ ਰੀਵਿਊ ਕਾਵਿ- ਸ਼ਾਸਤਰ ਸਾਹਿਤ ਦੇ ਗੰਭੀਰ ਅਤੇ ਸੁਹਿਰਦ ਪਾਠਕਾਂ ਦਾ ਪਰਚਾ ਹੈ- ਬਲਵੀਰ ਪਰਵਾਨਾ
28/04/2019

ਨਵਾਂ ਜ਼ਮਾਨਾ ਵਿਚ ਛਪਿਆ ਕਾਵਿ-ਸ਼ਾਸਤਰ ਰੀਵਿਊ

ਕਾਵਿ- ਸ਼ਾਸਤਰ ਸਾਹਿਤ ਦੇ ਗੰਭੀਰ ਅਤੇ ਸੁਹਿਰਦ ਪਾਠਕਾਂ ਦਾ ਪਰਚਾ ਹੈ- ਬਲਵੀਰ ਪਰਵਾਨਾ

ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦਿੱਲੀ ਵਿੱਚ ਕਾਵਿ-ਸ਼ਾਸਤਰ ਅੰਕ 15 ਰੀਲੀਜ਼ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦਿੱਲੀ ਵਿੱਚ  Teachings and...
23/04/2019

ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦਿੱਲੀ ਵਿੱਚ ਕਾਵਿ-ਸ਼ਾਸਤਰ ਅੰਕ 15 ਰੀਲੀਜ਼

ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦਿੱਲੀ ਵਿੱਚ Teachings and Legacy of Sri Guru Nanak Dev Ji, ਵਿਸ਼ੇ 'ਤੇ International Conference ਕਰਵਾਈ ਗਈ। ਇਸ ਮੌਕੇ 'ਤੇ
ਡਾ. ਦਰਿਆ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਡਾ. ਪਰਵੀਨ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਡਾ. ਵਨੀਤਾ (ਦਿੱਲੀ ਯੂਨੀਵਰਸਿਟੀ), ਪ੍ਰੋ. ਕੁਲਵੰਤ ਔਜਲਾ ਅਤੇ ਪੰਜਾਬੀ ਸਾਹਿਤ ਅਤੇ ਪੰਜਾਬੀ ਸਾਹਿਤ ਚਿੰਤਨ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਵਲੋਂ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਰੀਲੀਜ਼ ਕੀਤਾ ਗਿਆ।

ਕਾਵਿ-ਸ਼ਾਸਤਰ ਦਾ ਅਦਾਰਾ ਇਨ੍ਹਾਂ ਮਹਾਨ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜੀ।

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀ ਕਾਵਿ-ਸ਼ਾਸਤਰ ਅੰਕ 15 ਸੰਗ
22/04/2019

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀ ਕਾਵਿ-ਸ਼ਾਸਤਰ ਅੰਕ 15 ਸੰਗ

ਪੰਜਾਬੀ ਭਵਨ ਲੁਧਿਆਣਾ ਵਿਖੇ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਦੀ ਆਮਦ
21/04/2019

ਪੰਜਾਬੀ ਭਵਨ ਲੁਧਿਆਣਾ ਵਿਖੇ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਦੀ ਆਮਦ

ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਸੰਗ
20/04/2019

ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਸੰਗ

ਜੁਗਿੰਦਰ ਪਾਲ ਮਾਨ ਜੀ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਸੰਗ
20/04/2019

ਜੁਗਿੰਦਰ ਪਾਲ ਮਾਨ ਜੀ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਸੰਗ

ਅੰਮ੍ਰਿਤਸਰ ਵਿਖੇ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਦੀ ਆਮਦ
19/04/2019

ਅੰਮ੍ਰਿਤਸਰ ਵਿਖੇ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਦੀ ਆਮਦ

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ NATIONAL CONFERENCE ਕਰਵਾਈ ਗਈ । ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾ...
18/04/2019

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ NATIONAL CONFERENCE ਕਰਵਾਈ ਗਈ । ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਜਤਿੰਦਰ ਸਿੰਘ ਬੱਲ ਜੀ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੇ ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ) ਰੀਲੀਜ਼ ਕੀਤਾ। ਕਾਵਿ-ਸ਼ਾਸਤਰ ਦਾ ਅਦਾਰਾ ਯੂਨੀਵਰਸਿਟੀ, ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਅਤੇ ਵਾਈਸ ਚਾਂਸਲਰ ਡਾ.ਜਤਿੰਦਰ ਸਿੰਘ ਬੱਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।

ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ)ਗੁਰੂ ਨਾਨਕ ਆਗਮਨ : ਅਧਿਆਤਮਕ ਅਤੇ ਗਿਆਨਮਈ ਅਨੁਭਵ (ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ) ਅੰਕ...
18/04/2019

ਕਾਵਿ-ਸ਼ਾਸਤਰ ਅੰਕ 15 (ਜਿਲਦ ਪਹਿਲੀ)
ਗੁਰੂ ਨਾਨਕ ਆਗਮਨ : ਅਧਿਆਤਮਕ ਅਤੇ ਗਿਆਨਮਈ ਅਨੁਭਵ
(ਗੁਰੂ ਨਾਨਕ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ) ਅੰਕ ਕਾਵਿ-ਸ਼ਾਸਤਰ ਦੇ ਦਫ਼ਤਰ ਫਗਵਾੜਾ ਵਿਖੇ ਪਹੁੰਚ ਗਿਆ ਹੈ। ਮੈਂਬਰਸ਼ਿਪ ਵਾਲੇ ਪਾਠਕਾਂ ਤੱਕ ਬਹੁਤ ਜਲਦ ਹੀ ਡਾਕ ਰਾਹੀਂ ਅੰਕ ਭੇਜ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਪਾਠਕਾਂ ਨੇ ਮੈਂਬਰਸ਼ਿਪ ਲੈਣੀ ਜਾਂ ਰੀਨਿਊ ਕਰਵਾਉਣੀ ਹੋਵੇ ਉਹ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ ਜੀ।
ਸੋਨੂੰ ਸਮਰਾਏ 84275-07998
ਡਾ. ਅਮਰਜੀਤ ਸਿੰਘ (ਕਾਵਿ ਸ਼ਾਸਤਰ ਦੇ ਸੰਪਾਦਕ) 98156-04864
ਰਾਜਿੰਦਰ ਸਿੰਘ 98556-82205

ਖ਼ਾਲਸਾ ਸਿਰਜਨਾ ਅਤੇ ਵਿਸਾਖੀ ਦੇ ਸ਼ੁਭ ਅਵਸਰ ਤੇਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਧਰਤੀ ਤੇ ਕਾਵਿ-ਸ਼ਾਸਤਰ -15 ਰਿਲੀਜ਼ ਹੋਵੇਗਾਗੁਰੂ ਨਾਨਕ ਆਗਮਨ-...
11/04/2019

ਖ਼ਾਲਸਾ ਸਿਰਜਨਾ ਅਤੇ ਵਿਸਾਖੀ ਦੇ ਸ਼ੁਭ ਅਵਸਰ ਤੇ
ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਧਰਤੀ ਤੇ ਕਾਵਿ-ਸ਼ਾਸਤਰ -15 ਰਿਲੀਜ਼ ਹੋਵੇਗਾ
ਗੁਰੂ ਨਾਨਕ ਆਗਮਨ-ਅਧਿਆਮਕ ਅਤੇ ਗਿਆਨਮਈ ਅਨੁਭਵ (ਵਿਸ਼ੇਸ਼ ਅੰਕ)
لوازمات سے متعلق دستاویزات کا نام (کاوا شاستر
ای میل ایڈریس (مثال کے طور پر، سہولیات، معروف اور تاریخی مضامین)
گجراتی نیویگیشن اور اقوام متحدہ کے اقوام متحدہ (نیوزی لینڈ اکیڈمی)
لینکس کی طرف سے آپ کے پیغامات کے بارے میں 1. ڈاکٹر شہباز ملک. نصیب ربانی 2. سلف الحسن ظہرام ضرب الاسلام صفحہ 3. ڈاکٹر ناصر رانا. نامکمل 4. محمد آصف خان ملا عمر 5. 5. شریف صابر زرداری. 6. عبدالغفور قریشی. باراک اوباما. ڈاکٹر اختر جعفری. آثار قدیمہ 8. اقبال صلاح الدین ایسوسی ایشن. 9. مشتاق بصات مالیت 10. پروفیسر سمیع الا الہرا قریشیہ امیر الاسلام قریشی

31/03/2019

ਕਾਵਿ-ਸ਼ਾਸਤਰ ਅੰਕ -15 ਜਗਤਾਰਜੀਤ (ਬਾਬਾ ਨਾਨਕ ਤੇ ਪਾਠਸ਼ਾਲਾ) ਚਾਰ ਜਿਲਦਾ ਵਿਚ (ਕਾਵਿ ,ਚਿੱਤਰਕਾਰੀ,ਚਿੰਤਨ ਅਤੇ ਦਰਸ਼ਨ-ਵਿਸ਼ੇਸ਼ ਅੰਕ) ਗੁਰੂ ਨਾਨਕ ਆਗਮਨ-ਅਧਿਆਮਕ ਅਤੇ ਗਿਆਨਮਈ ਅਨੁਭਵ (ਵਿਸ਼ੇਸ਼ ਅੰਕ) ਕਾਵਿ-ਸ਼ਾਸਤਰ ਅੰਕ -15 ਵਿਚ ਅਨੇਕਾਂ ਹੱਥ ਲਿਖੀਆਂ ਜਨਮਸਾਖੀਆਂ ਵਿਚੋਂ ਕੁਝ ਚਿੱਤਰਕਾਰੀ ਨਾਲ ਸਜੀਆਂ ਹਨ। ਬੀ-੪੦ ਉਨ੍ਹਾਂ ਵਿਚੋਂ ਇਕ ਹੈ। ਇਸ ਵਿਚ ਸਿੱਖਾਂ ਦੇ ਪਹਿਲੇ ਗੁਰੂ, ਬਾਬਾ ਨਾਨਕ ਦੇ ਜੀਵਨ ਨਾਲ ਜੁੜੀਆਂ ਕੁਝ ਪ੍ਰਮੁੱਖ ਘਟਨਾਵਾਂ ਨੂੰ ਸਾਕਾਰਿਆ ਗਿਆ ਹੈ।ਇਹ ਖਰੜਾ ਇੰਡੀਆ ਆਫਿਸ ਲਾਇਬਰੇਰੀ ਵਿਚ ਮੌਜੂਦ ਹੈ ਅਤੇ ਇਹਦਾ ਇੰਦਰਾਜ਼ ਨੰਬਰ ਬੀ-੪੦ ਹੈ। ਇਸੇ ਕਾਰਨ ਇਸ ਲਿਖਤ ਨੂੰ 'ਬੀ-੪੦ ਜਨਮਸਾਖੀ' ਦਾ ਨਾਮ ਮਿਲਿਆ ਹੋਇਆ ਹੈ। ਜੁੜਵੇਂ ਸ਼ਬਦਾਂ ਵਾਲੀ ਇਸ ਲਿਖਤ ਦੀ ਭਾਸ਼ਾ ਪੁਰਾਤਨ ਸੁਭਾਅ ਵਾਲੀ ਹੈ। ਖੋਜਕਾਰ-ਵਿਦਵਾਨ ਇਸ ਦਾ ਰਚਨਾ ਵਰ੍ਹਾ ੧੭੩੩ ਮੰਨਦੇ ਹਨ। ਇਹ ਹੋਰ ਵੀ ਮੁੱਲਵਾਨ ਹੋ ਨਿਬੜੀ ਜਦ ਪਤਾ ਚੱਲਿਆ ਕਿ ਇਹਦੇ ਵਿਚ ੫੭ ਰੰਗਦਾਰ ਤਸਵੀਰਾਂ ਵੀ ਹਨ।ਚਿੱਤਰਾਵਲੀ ਤੋਂ ਗਿਆਨ ਹੁੰਦਾ ਹੈ ਕਿ ਚਿੱਤਰਾਂ ਨੂੰ ਬਣਾਉਣ ਵਾਲਾ ਆਲਮ ਚੰਦ ਰਾਜ ਹੈ ਜਿਸ ਦਾ ਮੁੱਖ ਕਿੱਤਾ ਇਮਾਰਤ ਉਸਾਰੀ ਦਾ ਸੀ। ਚਿੱਤਰ- ਰਚਨਾ ਉਸ ਦਾ ਸ਼ੌਕ ਸੀ।ਅਸੀਂ ਬੀ-੪੦ ਜਨਮਸਾਖੀ ਦੀ ਚਿੱਤਰ ਲੜੀ ਦੇ ਪਹਿਲੇ ਚਿੱਤਰ ਦੀ ਨਿਰਖ-ਪਰਖ ਕਰਾਂਗੇ ਜਿੱਥੇ ਮਹਿਤਾ ਕਲਿਆਣ ਰਾਏ ਬਾਲ ਬਾਬਾ ਨਾਨਕ ਨੂੰ ਪੜ੍ਹਾਈ ਵਾਸਤੇ ਪਾਂਧੇ ਪਾਸ ਲੈ ਜਾਂਦੇ ਹਨ...ਜਗਤਾਰਜੀਤ

ਕਾਵਿ ਸ਼ਾਸਤਰ ਮੈਗਜੀਨ ਲੈਣ ਲਈ 98556-82205 ਤੈ ਸੰਪਰਕ ਕਰੋ ਜੀ । ਧੰਨਵਾਦ

Address

Bsant Sohail Parkashan
Phagwara
144401

Telephone

+919855682205

Website

Alerts

Be the first to know and let us send you an email when ਕਾਵਿ ਸ਼ਾਸਤਰ ਮੈਗਜੀਨ posts news and promotions. Your email address will not be used for any other purpose, and you can unsubscribe at any time.

Share

Category

Nearby media companies


Other Magazines in Phagwara

Show All

You may also like