Katho Parkashan

Katho Parkashan Contact information, map and directions, contact form, opening hours, services, ratings, photos, videos and announcements from Katho Parkashan, Publisher, PUP, Patiala.

ਘਰ ਬੈਠੇ ਕਿਤਾਬ ਮੰਗਵਾਉਣ ਲਈ ਮੈਸੇਜ ਕਰੋ..ਕੀਮਤਃ ₹190/-Free Delivery
01/02/2024

ਘਰ ਬੈਠੇ ਕਿਤਾਬ ਮੰਗਵਾਉਣ ਲਈ ਮੈਸੇਜ ਕਰੋ..
ਕੀਮਤਃ ₹190/-
Free Delivery

ਕਿਤਾਬਃ ਮਾਰਕਸ ਬਨਾਮ ਮਾਰਕਸ - ਪ੍ਰੋ. ਰਣਧੀਰ ਸਿੰਘਅਨੁਵਾਦਕਃ  ਸਾਧੂ ਸਿੰਘਪੰਜਾਬੀ ਵਿੱਚ ਮਾਰਕਸ ਬਾਰੇ ਜਾਂ ਮਾਰਕਸਵਾਦ ਬਾਰੇ ਬਹੁਤ ਕੁਝ ਕਿਹਾ-ਲਿਖਿ...
28/01/2024

ਕਿਤਾਬਃ ਮਾਰਕਸ ਬਨਾਮ ਮਾਰਕਸ - ਪ੍ਰੋ. ਰਣਧੀਰ ਸਿੰਘ
ਅਨੁਵਾਦਕਃ ਸਾਧੂ ਸਿੰਘ
ਪੰਜਾਬੀ ਵਿੱਚ ਮਾਰਕਸ ਬਾਰੇ ਜਾਂ ਮਾਰਕਸਵਾਦ ਬਾਰੇ ਬਹੁਤ ਕੁਝ ਕਿਹਾ-ਲਿਖਿਆ ਗਿਆ ਹੈ। ਇਹ ਕਿਤਾਬ ਉਸ ਕਹੇ-ਲਿਖੇ ਦੀ ਇਹੋ-ਜਿਹੀ ਪੜਚੋਲ ਹੈ ਜੋ ਦੱਸਦੀ ਹੈ ਕਿ ਮਾਰਕਸਵਾਦ ਦੇ ਹਿਮਾਇਤੀਆਂ ਤੇ ਵਿਰੋਧੀਆਂ ਦੋਵਾਂ ਨੇ ਮਾਰਕਸ ਨੂੰ ਸਮਝਣ ਵਿੱਚ ਕੀ ਗ਼ਲਤੀਆਂ ਕੀਤੀਆਂ ਹਨ ਅਤੇ ਕਿਵੇਂ ਇਸਦੇ ਵਿਰੋਧੀਆਂ ਨੇ ਸੋਵੀਅਤ ਦੇ ਸੰਕਟ ਨੂੰ ਮਾਰਕਸਵਾਦ ਦਾ ਸੰਕਟ ਘੋਸ਼ਿਤ ਕਰ ਦਿੱਤਾ। ਪ੍ਰੋ. ਰਣਧੀਰ ਸਿੰਘ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸਨ ਤੇ ਹਿੰਦੁਸਤਾਨ ਦੇ ਉਨ੍ਹਾਂ ਗਿਣਤੀ ਦੇ ਵਿਦਵਾਨਾਂ ਵਿੱਚੋਂ ਸਨ ਜੋ ਮਾਰਕਸਵਾਦ ਬਾਰੇ ਚੋਖ਼ੀ ਸਮਝ ਰੱਖਦੇ ਹਨ।
ਪ੍ਰੋ. ਰਣਧੀਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਜਿਸਨੇ ਪ੍ਰੋ. ਰਣਧੀਰ ਸਿੰਘ ਤੋਂ ਮਾਰਕਸਵਾਦ ਪੜ੍ਹਿਆ, ਉਹ ਸਾਰੀ ਉਮਰ ਮਾਰਕਸਵਾਦੀ ਰਿਹਾ ਹੈ।
ਉਮੀਦ ਹੈ ਕਿ ਇਹ ਕਿਤਾਬ ਪੰਜਾਬੀ ਪਾਠਕਾਂ ਦੇ ਗਿਆਨ ਵਿੱਚ ਇਜ਼ਾਫਾ ਕਰੇਗੀ।

ਕਿਤਾਬ ਬਹੁਤ ਜਲਦ ਆ ਰਹੀ..ਕਿਤਾਬ ਦੇ ਇਸ ਤਰ੍ਹਾਂ ਦੇ ਛੋਟੇ-ਛੋਟੇ ਹਿੱਸੇ ਸਾਂਝੇ ਕਰਦੇ ਰਹਾਂਗੇ..ਜੇ ਚੰਗੇ ਲੱਗਣ ਤਾਂ ਸ਼ੇਅਰ ਕਰਦੇ ਰਹੋ
24/01/2024

ਕਿਤਾਬ ਬਹੁਤ ਜਲਦ ਆ ਰਹੀ..ਕਿਤਾਬ ਦੇ ਇਸ ਤਰ੍ਹਾਂ ਦੇ ਛੋਟੇ-ਛੋਟੇ ਹਿੱਸੇ ਸਾਂਝੇ ਕਰਦੇ ਰਹਾਂਗੇ..ਜੇ ਚੰਗੇ ਲੱਗਣ ਤਾਂ ਸ਼ੇਅਰ ਕਰਦੇ ਰਹੋ

ਕਿਤਾਬ ਬਾਰੇ ਜਾਣਨਾ ਹੈ ਤਾਂ ਪੂਰਾ ਪੜ੍ਹੋ ਤੇ ਕੁਮੈਂਟ ਵਿੱਚ ਆਪਣਾ ਪ੍ਰਤੀਕਰਮ ਜ਼ਰੂਰ ਦਿਓ...ਜੇ ਚੰਗਾ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰੋ...ਜਰਮਨ ਜ਼...
21/01/2024

ਕਿਤਾਬ ਬਾਰੇ ਜਾਣਨਾ ਹੈ ਤਾਂ ਪੂਰਾ ਪੜ੍ਹੋ ਤੇ ਕੁਮੈਂਟ ਵਿੱਚ ਆਪਣਾ ਪ੍ਰਤੀਕਰਮ ਜ਼ਰੂਰ ਦਿਓ...ਜੇ ਚੰਗਾ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰੋ...

ਜਰਮਨ ਜ਼ਬਾਨ ਵਿੱਚ ਕੋਇਨਰ ਦਾ ਅਰਥ ਹੈ: ਕੋਈ ਨਹੀਂ ਜਾਂ ਨਾਚੀਜ਼।
ਕੋਇਨਰ; ਇੱਕ ਗੁਸਤਾਖ਼, ਹਾਜ਼ਿਰਜਵਾਬ, ਸਾਫ਼ਗੋ, ਮੂੰਹਤੋੜ ਜਵਾਬ ਦੇਣ ਵਾਲਾ, ਹੈਰਾਨਕੁੰਨ ਤੇ ਵਿਚਾਰਸ਼ੀਲ ਕਿਰਦਾਰ ਹੈ। ਉਹ ਕੋਈ ਫ਼ਲਸਫ਼ੀ ਜਾਂ ਬੁੱਧੀਜੀਵੀ ਨਹੀਂ, ਬਸ ਸੋਚਣ-ਸਮਝਣ ਵਾਲਾ ਇਨਸਾਨ ਹੈ।
ਜਰਮਨ ਕਵੀ, ਨਾਟਕਕਾਰ, ਥੀਏਟਰ ਨਿਰਦੇਸ਼ਕ ਤੇ ਵਿਚਾਰਕ, ਬ੍ਰਤੋਲਤ ਬ੍ਰੈਖ਼ਤ ਦੀਆਂ ਇਹ ਕਹਾਣੀਆਂ, ਵੀਹਵੀਂ ਸਦੀ ਦੇ ਪਹਿਲੇ ਅੱਧ ਦੇ; ਫ਼ਾਸੀਵਾਦ, ਸਤਾਲਿਨਵਾਦ, ਸੀਤ ਯੁੱਧ, ਦੂਜੀ ਆਲਮੀ ਜੰਗ, ਖ਼ਾਨਾਜੰਗੀ ਤੇ ਜਲਾਵਤਨੀ ਦੇ ਦੌਰ ਦੀ; ਰੋਜ਼ਮੱਰਾ ਦੀ ਜ਼ਿੰਦਗੀ, ਸਿਆਸਤ ਤੇ ਸਮਾਜ ਉੱਤੇ; ਨੀਤੀ ਕਥਾਵਾਂ-ਕਹਾਵਤਾਂ-ਬੁਝਾਰਤਾਂ ਵਰਗੀ ਸ਼ਕਲ ਵਿੱਚ ਲਿਖੀਆਂ ਗਈਆਂ, ਸੰਖੇਪ ਆਲੋਚਨਾਤਮਕ-ਵਿਸ਼ਲੇਸ਼ਣਾਤਮਕ ਟਿੱਪਣੀਆਂ ਜਾਂ ਬਿਆਨ ਹਨ। ਇਹਨਾਂ ਵਿੱਚ ਲੁਕੇ-ਛਿਪੇ ਜਾਂ ਸਪਸ਼ਟ; ਅਰਥ ਜਾਂ ਇਸ਼ਾਰੇ ਹਨ। ਪਰ ਇਹ ਅੰਤਿਮ ਫ਼ੈਸਲੇ ਨਹੀਂ ਹਨ, ਨਾ ਨਿਸ਼ਚਿਤ ਜਵਾਬ। ਇਹ ਮਹਿਜ਼ 'ਸੋਚਣ ਦੀ ਲੋੜ' ਲਈ ਮਜਬੂਰ ਕਰਦਾ, ਇੱਕ ਖ਼ਾਸ ਤੇ ਵੱਖਰਾ ਨਜ਼ਰੀਆ ਹੈ।

ਕੋਇਨਰ ਉਲਝਣਾਂ ਨੂੰ ਸੁਲਝਾਉਂਦਾ ਹੈ ਤੇ ਸੁਲਝੇ ਹੋਏ ਨੂੰ ਉਲਝਾਉਂਦਾ ਹੈ।
..ਤੇ ਬੁੱਧ ਕਹਿੰਦਾ ਹੈ ਕਿ ਜਦੋਂ ਦਰਿਆ ਪਾਰ ਕਰ ਲਓ ਤਾਂ ਕਿਸ਼ਤੀ ਨੂੰ ਸਿਰ 'ਤੇ ਨਾ ਢੋਹੀ ਫਿਰੋ। [ਕਾਫ਼ਿਰ]

Cover Illustration: "Cutting The Clouds-4" by

ਪੰਜਾਬੀ ਯੂਨੀਵਰਸਿਟੀ ਦੇ ਕਿਤਾਬ ਮੇਲੇ 'ਤੇ ਆ ਰਹੀ ਨਵੀਂ ਕਿਤਾਬ...ਜਨਾਬ ਕੋਇਨਰ ਦੀਆਂ ਕਹਾਣੀਆਂ- ਬ੍ਰਤੋਲਤ ਬ੍ਰੈਖ਼ਤਕਿਤਾਬ ਬਾਰੇ ਹੋਰ ਜਾਣਕਾਰੀ ਵੀ...
21/01/2024

ਪੰਜਾਬੀ ਯੂਨੀਵਰਸਿਟੀ ਦੇ ਕਿਤਾਬ ਮੇਲੇ 'ਤੇ ਆ ਰਹੀ ਨਵੀਂ ਕਿਤਾਬ...
ਜਨਾਬ ਕੋਇਨਰ ਦੀਆਂ ਕਹਾਣੀਆਂ- ਬ੍ਰਤੋਲਤ ਬ੍ਰੈਖ਼ਤ
ਕਿਤਾਬ ਬਾਰੇ ਹੋਰ ਜਾਣਕਾਰੀ ਵੀ ਜਲਦੀ ਸਾਂਝੀ ਕਰਾਂਗੇ...

ਪੰਜਾਬੀ ਯੂਨੀਵਰਸਿਟੀ ਵਿੱਚ ਲੱਗਣ ਵਾਲੇ ਕਿਤਾਬਾਂ ਦੇ ਮੇਲੇ ਵਿੱਚ ਉਪਲਬਧ ਹੋਣਗੀਆਂ ਕਥੋ ਪ੍ਰਕਾਸ਼ਨ ਦੀਆਂ ਇਹ ਕਿਤਾਬਾਂ....ਤੁਹਾਡੀ ਉਡੀਕ ਰਹੇਗੀ......
07/01/2024

ਪੰਜਾਬੀ ਯੂਨੀਵਰਸਿਟੀ ਵਿੱਚ ਲੱਗਣ ਵਾਲੇ ਕਿਤਾਬਾਂ ਦੇ ਮੇਲੇ ਵਿੱਚ ਉਪਲਬਧ ਹੋਣਗੀਆਂ ਕਥੋ ਪ੍ਰਕਾਸ਼ਨ ਦੀਆਂ ਇਹ ਕਿਤਾਬਾਂ....ਤੁਹਾਡੀ ਉਡੀਕ ਰਹੇਗੀ...

ਅਰੁੰਧਤੀ ਰਾਏ ਇਸੇ ਕਰਕੇ ਵੱਡੀ ਲੇਖਿਕਾ ਹੈ ਕਿ ਉਹ ਇਤਿਹਾਸ, ਸਮਾਜ, ਆਰਥਿਕਤਾ ਤੇ ਰਾਜਨੀਤੀ ਵਰਗੇ ਮੁੱਦਿਆਂ 'ਤੇ ਗੱਲ ਕਰਦੀ ਹੋਈ ਆਪਣੀ ਸਾਹਿਤਕਤਾ ਨ...
25/12/2023

ਅਰੁੰਧਤੀ ਰਾਏ ਇਸੇ ਕਰਕੇ ਵੱਡੀ ਲੇਖਿਕਾ ਹੈ ਕਿ ਉਹ ਇਤਿਹਾਸ, ਸਮਾਜ, ਆਰਥਿਕਤਾ ਤੇ ਰਾਜਨੀਤੀ ਵਰਗੇ ਮੁੱਦਿਆਂ 'ਤੇ ਗੱਲ ਕਰਦੀ ਹੋਈ ਆਪਣੀ ਸਾਹਿਤਕਤਾ ਨੂੰ ਨਹੀਂ ਛੱਡਦੀ, ਆਪਣੇ ਇਨਸਾਨੀ ਅਨੁਭਵ ਨੂੰ ਦਰਕਿਨਾਰ ਨਹੀਂ ਕਰਦੀ। ਇਨਸਾਨੀਅਤ ਉਸਦੀ ਲਿਖਤ ਦਾ ਮੂਲ ਸੁਰ ਹੈ। ਉਸਦੀ ਸੰਵੇਦਨਾ ਕਿਸੇ ਵੀ ਵਿਚਾਰਧਾਰਾ ਨਾਲ਼ੋਂ ਇਨਸਾਨੀਅਤ ਨਾਲ਼ ਵੱਧ ਪ੍ਰਤੀਬੱਧ ਦਿਸਦੀ ਹੈ।

ਪੰਜਾਬੀ ਦੇ ਮਕ਼ਬੂਲ ਸ਼ਾਇਰ ਗੁਰਤੇਜ ਕੋਹਾਰਵਾਲਾ ਜੀ () ਫ਼ਰੀਦਕੋਟ ਪੁਸਤਕ ਮੇਲੇ ਵਿੱਚ ਕਥੋ ਪ੍ਰਕਾਸ਼ਨ ਦੀ ਸਟਾਲ ਉੱਪਰ...ਪਰਮਿੰਦਰ ਸੋਢੀ ਜੀ () ਜੀ...
23/09/2023

ਪੰਜਾਬੀ ਦੇ ਮਕ਼ਬੂਲ ਸ਼ਾਇਰ ਗੁਰਤੇਜ ਕੋਹਾਰਵਾਲਾ ਜੀ () ਫ਼ਰੀਦਕੋਟ ਪੁਸਤਕ ਮੇਲੇ ਵਿੱਚ ਕਥੋ ਪ੍ਰਕਾਸ਼ਨ ਦੀ ਸਟਾਲ ਉੱਪਰ...ਪਰਮਿੰਦਰ ਸੋਢੀ ਜੀ () ਜੀ ਵੱਲੋਂ ਅਨੁਵਾਦਿਤ ਕਿਤਾਬ "ਕਿਣਕਾ ਕੁ ਕਹਾਣੀ" ਨਾਲ਼

ਪਰਮਿੰਦਰ ਸੋਢੀ ਜੀ ਫ਼ਰੀਦਕੋਟ ਪੁਸਤਕ ਮੇਲੇ ਵਿੱਚ ਕਥੋ ਪ੍ਰਕਾਸ਼ਨ ਦੀ ਸਟਾਲ ਉੱਤੇ ਉਨ੍ਹਾਂ ਦੀ ਨਵੀਂ ਕਿਤਾਬ "ਕਿਣਕਾ ਕੁ ਕਹਾਣੀ" ਨਾਲ਼
22/09/2023

ਪਰਮਿੰਦਰ ਸੋਢੀ ਜੀ ਫ਼ਰੀਦਕੋਟ ਪੁਸਤਕ ਮੇਲੇ ਵਿੱਚ ਕਥੋ ਪ੍ਰਕਾਸ਼ਨ ਦੀ ਸਟਾਲ ਉੱਤੇ ਉਨ੍ਹਾਂ ਦੀ ਨਵੀਂ ਕਿਤਾਬ "ਕਿਣਕਾ ਕੁ ਕਹਾਣੀ" ਨਾਲ਼

ਪਰਮਿੰਦਰ ਸੋਢੀ ()  ਵੱਲੋਂ ਜਪਾਨੀ ਤੋਂ ਅਨੁਵਾਦ ਕੀਤੀਆਂ ਆਧੁਨਿਕ ਜਪਾਨੀ ਕਹਾਣੀਆਂ ਦੀ ਕਿਤਾਬ 'ਕਿਣਕਾ ਕੁ ਕਹਾਣੀ' ਛਪ ਕੇ ਆ ਗਈ ਹੈ..ਕਿਤਾਬ ਮੰਗਵਾ...
21/09/2023

ਪਰਮਿੰਦਰ ਸੋਢੀ () ਵੱਲੋਂ ਜਪਾਨੀ ਤੋਂ ਅਨੁਵਾਦ ਕੀਤੀਆਂ ਆਧੁਨਿਕ ਜਪਾਨੀ ਕਹਾਣੀਆਂ ਦੀ ਕਿਤਾਬ 'ਕਿਣਕਾ ਕੁ ਕਹਾਣੀ' ਛਪ ਕੇ ਆ ਗਈ ਹੈ..ਕਿਤਾਬ ਮੰਗਵਾਉਣ ਲਈ ਮੈਸੇਜ ਕਰ ਸਕਦੇ ਹੋ ਜੀ! ਕੀਮਤ ₹190/-

ਸੀਟਾਂ ਸੀਮਿਤ ਹੀ ਹਨ ਜੀ...ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਓ ਅਤੇ ਇਸ ਪੋਸਟਰ ਨੂੰ ਆਪਣੇ ਚਾਹਵਾਨ ਦੋਸਤਾਂ ਨਾਲ਼ ਸਾਂਝਾ ਕਰੋ...🌸
15/08/2023

ਸੀਟਾਂ ਸੀਮਿਤ ਹੀ ਹਨ ਜੀ...ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਓ ਅਤੇ ਇਸ ਪੋਸਟਰ ਨੂੰ ਆਪਣੇ ਚਾਹਵਾਨ ਦੋਸਤਾਂ ਨਾਲ਼ ਸਾਂਝਾ ਕਰੋ...🌸

ਰੂਸੋ 18ਵੀਂ ਸਦੀ ਦਾ ਉਹ ਵਿਦਵਾਨ ਹੈ ਜਿਸਨੇ ਸਾਹਿਤ, ਫ਼ਲਸਫ਼ੇ, ਰਾਜਨੀਤੀ ਅਤੇ ਸਮਾਜ-ਸ਼ਾਸਤਰ ਵਰਗੇ ਕਈ ਖੇਤਰਾਂ ਵਿੱਚ ਨਵੀਆਂ ਪੈੜਾਂ ਪਾਈਆਂ। ਯੂਰੋਪ ਦ...
28/06/2023

ਰੂਸੋ 18ਵੀਂ ਸਦੀ ਦਾ ਉਹ ਵਿਦਵਾਨ ਹੈ ਜਿਸਨੇ ਸਾਹਿਤ, ਫ਼ਲਸਫ਼ੇ, ਰਾਜਨੀਤੀ ਅਤੇ ਸਮਾਜ-ਸ਼ਾਸਤਰ ਵਰਗੇ ਕਈ ਖੇਤਰਾਂ ਵਿੱਚ ਨਵੀਆਂ ਪੈੜਾਂ ਪਾਈਆਂ। ਯੂਰੋਪ ਦੇ ਪੁਨਰ-ਜਾਗਰਣ ਕਾਲ ਤੋਂ ਲੈ ਕੇ ਫ੍ਰਾਂਸਿਸੀ ਕ੍ਰਾਂਤੀ ਉੱਤੇ ਰੂਸੋ ਦਾ ਪ੍ਰਭਾਵ ਹੈ, ਇੱਥੋਂ ਤਕ ਕਿ ਸਮਾਜਵਾਦੀ ਇਨਕਲਾਬ ਦੀ ਕਲਪਨਾ ਕਰਨ ਵਾਲੇ ਕਾਰਲ ਮਾਰਕਸ ਵੀ ਰੂਸੋ ਦੇ ਵਿਚਾਰਾਂ ਦਾ ਹਵਾਲਾ ਆਪਣੀਆਂ ਲਿਖਤਾਂ ਵਿੱਚ ਦਿੰਦੇ ਹਨ। ਰੂਸੋ ਨੇ ਮਾਰਕਸ-ਏਂਗਲਜ਼ ਤੋਂ ਵੀ ਪਹਿਲਾਂ ਕਹਿ ਦਿੱਤਾ ਸੀ ਕਿ ਨਿੱਜੀ-ਜਾਇਦਾਦ ਸਮੱਸਿਆ ਹੈ।
ਪੱਛਮ ਵਿੱਚ ਰੋਮਾਂਸਵਾਦ ਸ਼ੁਰੂ ਹੋਣ ਤੋਂ ਪਹਿਲਾਂ ਰੂਸੋ ਨੇ ਇੱਕ ਨਾਵਲ ਲਿਖਿਆ ਸੀ; "Julie", ਵਿਦਵਾਨ ਇਸਨੂੰ ਰੋਮਾਂਸਵਾਦ ਦੀ ਸ਼ਰੂਆਤ ਵੀ ਮੰਨਦੇ ਹਨ।
ਆਧੁਨਿਕ ਪੰਜਾਬੀ ਸਵੈ-ਜੀਵਨੀ ਉੱਤੇ ਪੱਛਮੀ ਸਵੈ-ਜੀਵਨੀ ਦਾ ਪ੍ਰਭਾਵ ਮੰਨਿਆ ਜਾਂਦਾ ਹੈ। ਪੱਛਮ ਵਿੱਚ ਆਧੁਨਿਕ ਸਵੈ-ਜੀਵਨੀ ਦਾ ਮੁੱਢ ਰੂਸੋ ਦੀ ਸਵੈ-ਜੀਵਨੀ "Confessions" ਨਾਲ ਬੱਝਦਾ ਹੈ, ਜਿਸਦਾ ਪੰਜਾਬੀ ਰੂਪ "ਆਪ-ਬੀਤੀਆਂ" ਨਾਮ ਹੇਠ ਨਵਯੁਗ ਪਬਲਿਸ਼ਰ ਨੇ ਛਾਪਿਆ ਹੈ।
ਇਸ ਤੋਂ ਇਲਾਵਾ "ਨਾਬਰਾਬਰੀ (inequality)", "ਰਾਜਨੀਤਿਕ-ਅਧਿਕਾਰ", "ਸਿੱਖਿਆ" ਆਦਿ ਅਨੇਕਾਂ ਵਿਸ਼ਿਆਂ ਉੱਤੇ ਰੂਸੋ ਨੇ ਲਿਖਿਆ ਹੈ...ਪੱਛਮੀ ਸਾਹਿਤ ਅਤੇ ਫ਼ਲਸਫ਼ੇ ਨੂੰ ਨਵੀਆਂ ਲੀਹਾਂ 'ਤੇ ਪਾਉਣ ਵਾਲੇ ਚਿੰਤਕ ਦੇ ਜਨਮਦਿਨ 'ਤੇ ਉਸਨੂੰ ਯਾਦ ਕਰਨਾ ਮਾਣ ਵਾਲੀ ਗੱਲ ਹੈ..
ਰੂਸੋ ਦੀਆਂ ਅੰਗਰੇਜ਼ੀ ਵਿੱਚ ਉਪਲਬਧ ਰਚਨਾਵਾਂ:
1) Basic Political Writings, trans. Donald A. Cress.
2) Collected Writings, ed. Roger Masters and Christopher Kelly, 13 vols.
3) The Confessions, trans. Angela Scholar
4) Émile or On Education, trans. with an introd. by Allan Bloom
5) "On the Origin of Language", trans. John H. Moran.
6) Reveries of a Solitary Walker, trans. Peter France.
7) 'The Discourses' and Other Early Political Writings, trans. Victor Gourevitch.
8) 'The Social Contract' and Other Later Political Writings, trans. Victor Gourevitch.
9) 'The Social Contract, trans. Maurice Cranston
10)The Political writings of Jean-Jacques Rousseau, edited with introduction and notes by C.E. Vaughan,
11) Rousseau on Women, Love, and Family, Christopher Kelly and Eve Grace (eds.)

"ਉਸ ਕੋਲ ਮਨੋਵਿਗਿਆਨਕ ਵਿਸ਼ਲੇਸ਼ਣ ਨੂੰ ਨਾਟਕ ਵਿੱਚ ਤਬਦੀਲ ਕਰਨ ਦੀ ਜਾਦੂਈ ਸ਼ਕਤੀ ਵਰਗੀ ਸ਼ੈਅ ਹੈ", ਇਹ ਆਖ ਕੇ ਲੂਈਜੀ ਪਿਰਾਂਦੈਲੋ ਨੂੰ 1934 ਦਾ 'ਸਾਹ...
28/06/2023

"ਉਸ ਕੋਲ ਮਨੋਵਿਗਿਆਨਕ ਵਿਸ਼ਲੇਸ਼ਣ ਨੂੰ ਨਾਟਕ ਵਿੱਚ ਤਬਦੀਲ ਕਰਨ ਦੀ ਜਾਦੂਈ ਸ਼ਕਤੀ ਵਰਗੀ ਸ਼ੈਅ ਹੈ", ਇਹ ਆਖ ਕੇ ਲੂਈਜੀ ਪਿਰਾਂਦੈਲੋ ਨੂੰ 1934 ਦਾ 'ਸਾਹਿਤ ਵਾਸਤੇ ਨੋਬਲ ਪੁਰਸਕਾਰ' ਦਿੱਤਾ ਗਿਆ ਸੀ। ਉਸਦੀਆਂ ਲਿਖਤਾਂ ਵਿੱਚ ਨਾਵਲ, ਸੈਂਕੜੇ ਕਹਾਣੀਆਂ, ਅਤੇ 40 ਨਾਟਕ ਸ਼ਾਮਿਲ ਹਨ। ਪਰ ਉਸਨੂੰ ਜਾਣਿਆ ਉਸਦੇ ਨਾਟਕਾਂ ਕਰਕੇ ਹੀ ਜ਼ਿਆਦਾ ਜਾਂਦਾ ਹੈ। ਪਿਰਾਂਦੈਲੋ ਦੇ ਨਾਟਕਾਂ ਨੂੰ ਅਬਸਰਡ ਨਾਟਕਾਂ ਦੀ ਸੂਚੀ ਵਿੱਚ ਵੀ ਰੱਖਿਆ ਜਾਂਦਾ ਹੈ।
ਇਟਲੀ ਵਿੱਚ ਰਹਿੰਦਿਆਂ 1924 ਵਿੱਚ ਪਿਰਾਂਦੈਲੋ ਮੁਸੋਲਿਨੀ ਦੀ ਫਾਸੀਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ, ਪਰ 1927 ਵਿੱਚ ਉਸਨੇ ਆਪਣਾ ਮੈਂਬਰਸ਼ਿੱਪ ਕਾਰਡ ਅਧਿਕਾਰੀਆਂ ਦੇ ਸਾਹਮਣੇ ਪਾੜ ਦਿੱਤਾ ਅਤੇ ਆਪਣੇ ਅਖੀਰਲੇ ਸਮੇਂ ਵਿੱਚ ਮੁਸੋਲਿਨੀ ਵੱਲੋਂ ਤਜਵੀਜ਼ ਕੀਤਾ ਗਿਆ ਸਰਕਾਰੀ ਜਨਾਜ਼ਾ ਵੀ ਠੁਕਰਾ ਦਿੱਤਾ ਸੀ। ਜਿਸ ਕਰਕੇ ਉਸਦੀਆਂ ਅਸਥੀਆਂ ਨੂੰ 1947 ਵਿੱਚ ਦਫ਼ਨਾਇਆ ਗਿਆ ਸੀ।

ਦਾਰਸ਼ਨਿਕ, ਚਿੰਤਨ ਦਾ ਇਤਿਹਾਸਕਾਰ, ਲੇਖਕ, ਸਿਆਸੀ ਕਾਰਕੁਨ, ਅਤੇ ਇੱਕ ਸਾਹਿਤ ਆਲੋਚਕ ਸੀ, Paul-Michel Foucault , ਜਿਸਨੂੰ ਅਸੀਂ 'ਮਿਸ਼ੇਲ ਫੂਕੋ'...
25/06/2023

ਦਾਰਸ਼ਨਿਕ, ਚਿੰਤਨ ਦਾ ਇਤਿਹਾਸਕਾਰ, ਲੇਖਕ, ਸਿਆਸੀ ਕਾਰਕੁਨ, ਅਤੇ ਇੱਕ ਸਾਹਿਤ ਆਲੋਚਕ ਸੀ, Paul-Michel Foucault , ਜਿਸਨੂੰ ਅਸੀਂ 'ਮਿਸ਼ੇਲ ਫੂਕੋ' ਜਾਂ 'ਫੂਕੋ' ਦੇ ਨਾਂ ਨਾਲ ਜਾਣਦੇ ਹਾਂ।
ਫੂਕੋ ਨੇ ਉਸ ਉੱਤੇ ਲਾਏ ਜਾਂਦੇ ਸੰਰਚਨਾਵਾਦੀ ਜਾਂ ਉੱਤਰ-ਆਧੁਨਿਕਤਾਵਾਦੀ ਵਰਗੇ ਲੇਬਲਾਂ ਨੂੰ ਹਮੇਸ਼ਾ ਹੀ ਰੱਦ ਕੀਤਾ।
ਉਸਨੇ ਆਪਣੀਆਂ ਲਿਖਤਾਂ, ਭਾਸ਼ਣਾਂ ਤੇ ਬਿਆਨਾਂ ਵਿੱਚ ਸੱਤਾ ਅਤੇ ਗਿਆਨ ਦੇ ਸੰਬੰਧਾਂ ਬਾਰੇ ਗੱਲ ਕੀਤੀ। ਫੂਕੋ ਦੀਆਂ ਕੁਝ ਰਚਨਾਵਾਂ:
Madness and Civilization (1961)
The Birth of the Clinic (1963)
The Order of Things (1966)
The Archaeology of Knowledge (1969)
Discipline and Punish (1975)
The History of Sexuality (1976)

ਅੱਬਾਸ ਕਿਆਰੋਸਤਾਮੀਇੱਕ ਇਰਾਨੀ ਫ਼ਿਲਮ ਨਿਰਦੇਸ਼ਕ, ਸਕ੍ਰੀਨ ਲੇਖਕ, ਫ਼ਿਲਮ ਨਿਰਮਾਤਾ, ਕਵੀ ਅਤੇ ਫ਼ੋਟੋਗ੍ਰਾਫਰ ਸਨ,"ਅੱਬਾਸ ਕਿਆਰੋਸਤਾਮੀ"...ਇਸ ਤੋਂ ਇਲਾ...
22/06/2023

ਅੱਬਾਸ ਕਿਆਰੋਸਤਾਮੀ
ਇੱਕ ਇਰਾਨੀ ਫ਼ਿਲਮ ਨਿਰਦੇਸ਼ਕ, ਸਕ੍ਰੀਨ ਲੇਖਕ, ਫ਼ਿਲਮ ਨਿਰਮਾਤਾ, ਕਵੀ ਅਤੇ ਫ਼ੋਟੋਗ੍ਰਾਫਰ ਸਨ,"ਅੱਬਾਸ ਕਿਆਰੋਸਤਾਮੀ"...ਇਸ ਤੋਂ ਇਲਾਵਾ ਉਹ ਇੱਕ ਪੇਂਟਰ, ਗ੍ਰਾਫਿਕ ਡਿਜ਼ਾਇਨਰ, illustator, ਅਤੇ ਫ਼ਿਲਮ ਐਡੀਟਰ ਵੀ ਸਨ।
1970ਵਿਆਂ ਤੋਂ ਸ਼ੁਰੂ ਹੋ ਕੇ ਉਹ ਲਘੂ-ਫ਼ਿਲਮਾਂ, ਦਸਤਾਵੇਜੀ ਫ਼ਿਲਮਾਂ ਸਮੇਤ ਤਕਰੀਬਨ 40 ਫਿਲਮਾਂ ਵਿੱਚ ਸ਼ਾਮਿਲ ਰਹੇ। ਕਿਸੇ ਵਿੱਚ ਲੇਖਕ, ਕਿਸੇ ਵਿੱਚ ਨਿਰਦੇਸ਼ਕ ਅਤੇ ਨਿਰਮਾਤਾ। ਉਨ੍ਹਾਂ ਦੀਆਂ ਮੁੱਖ ਫ਼ਿਲਮਾਂ ਸਨ; Koker trilogy (1987–1994), Close-Up (1990), The Wind Will Carry Us (1999), ਅਤੇ Taste of Cherry (1997), ਜਿਸਨੂੰ ਕਾਨਜ਼ ਫ਼ਿਲਮ ਫੈਸਟੀਵਲ ਦਾ ਉਸ ਸਾਲ ਦਾ ਸਭ ਤੋਂ ਵੱਡਾ ਪੁਰਸਕਾਰ "Palme d'Or"। ਬਾਅਦ ਵਿੱਚ ਉਨ੍ਹਾਂ ਨੇ Certified Copy (2010) ਅਤੇ Like Someone in Love (2012)। 2018 ਵਿੱਚ BBC Culture ਵੱਲੋਂ ਕਰਵਾਏ ਗਏ ਇੱਕ ਪੋਲ ਵਿੱਚ ਉਨ੍ਹਾਂ ਦੀਆਂ ਫ਼ਿਲਮਾਂ Where Is the Friend's Home? (1987), Close-Up, ਅਤੇ The Wind Will Carry Us ਨੂੰ 100 ਸਭ ਤੋਂ ਬਿਹਤਰੀਨ ਫਿਲਮਾਂ ਵਿੱਚ ਗਿਣਿਆ ਗਿਆ ਸੀ।
ਉਨ੍ਹਾਂ ਦੇ ਕੰਮ ਦੀ ਸੂਚੀ ਬਣਾਉਣਾ ਵੀ ਇੱਕ ਬਹੁਤ ਵੱਡਾ ਕੰਮ ਹੈ। ਉਨ੍ਹਾਂ ਨੂੰ ਮਿਲੇ ਸਨਮਾਨਾਂ ਅਤੇ ਪੁਰਸਕਾਰਾਂ ਦੀ ਸੂਚੀ ਹੋਰ ਵੀ ਲੰਮੀ ਹੈ।
ਅਜਿਹੇ ਸਿਰਜਣਹਾਰ ਇਨਸਾਨ ਨੂੰ ਉਸਦੇ ਜਨਮਦਿਨ ਉੱਤੇ ਯਾਦ ਕਰਨਾ ਵੀ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ। ਜਨਮਦਿਨ ਮੁਬਾਰਕ!🌸

ਦਾਰਸ਼ਨਿਕ, ਲੇਖਕ, ਨਾਟਕਕਾਰ, ਨਾਵਲਕਾਰ, ਆਲੋਚਕ, ਸਿਆਸਤਦਾਨ, ਸਮਾਜਿਕ ਕਾਰਕੁਨ ਅਤੇ 20ਵੀਂ ਦੇ ਮਹਾਨ ਚਿੰਤਕ ਨੂੰ ਲੇਖਿਕਾ ਪ੍ਰਭਾ ਖੇਤਾਨ ਨੇ "ਸ਼ਬਦਾਂ...
21/06/2023

ਦਾਰਸ਼ਨਿਕ, ਲੇਖਕ, ਨਾਟਕਕਾਰ, ਨਾਵਲਕਾਰ, ਆਲੋਚਕ, ਸਿਆਸਤਦਾਨ, ਸਮਾਜਿਕ ਕਾਰਕੁਨ ਅਤੇ 20ਵੀਂ ਦੇ ਮਹਾਨ ਚਿੰਤਕ ਨੂੰ ਲੇਖਿਕਾ ਪ੍ਰਭਾ ਖੇਤਾਨ ਨੇ "ਸ਼ਬਦਾਂ ਦਾ ਮਸੀਹਾ" ਕਿਹਾ ਹੈ।
ਸਾਰਤਰ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਸੀ ਬਣਨਾ ਚਾਹੁੰਦੇ, ਉਹ ਇੱਕ ਪੂਰਨ ਇਨਸਾਨ ਬਣਨਾ ਚਾਹੁੰਦੇ ਸਨ ਤੇ ਬਣਕੇ ਰਹਿਣਾ ਚਾਹੁੰਦੇ ਸਨ।
ਅਸਤਿਤਵਵਾਦ ਬਾਰੇ ਗੱਲ ਸਾਰਤਰ ਤੋਂ ਪਹਿਲਾਂ ਹੀ ਚਲਦੀ ਆ ਰਹੀ ਸੀ, ਪਰ ਸਾਰਤਰ ਨੇ ਇਸ ਸੰਕਲਪ ਨੂੰ ਸੂਤਰਬੱਧ ਕੀਤਾ, ਇਸਦਾ ਮੁਹਾਂਦਰਾ ਘੜ੍ਹਿਆ, ਇਸਦੇ ਨੈਣ-ਨਕਸ਼ ਤਰਾਸ਼ੇ ਤੇ ਇਸ ਫਲਸਫੇ ਨੂੰ ਪੈਰਾਂ 'ਤੇ ਖੜ੍ਹਾ ਕੀਤਾ।
ਉਨ੍ਹਾਂ ਨੇ 1967 ਵਿੱਚ ਉਨ੍ਹਾਂ ਨੂੰ ਨਿਵਾਜ਼ੇ ਗਏ 'ਨੋਬਲ ਪੁਰਸਕਾਰ' ਨੂੰ ਵੀ ਇਹ ਕਹਿ ਕੇ ਅਸਵੀਕਾਰ ਕਰ ਦਿੱਤਾ ਸੀ ਕਿ ਉਹ ਕਦੇ ਵੀ ਕੋਈ ਪੁਰਸਕਾਰ ਨੂੰ ਨਹੀਂ ਕਬੂਲ ਕਰਨਗੇ ਤੇ "ਲੇਖਕ ਨੂੰ ਆਪਣੇ ਆਪ ਨੂੰ ਸੰਸਥਾ ਬਣਨ ਤੋਂ ਰੋਕਣਾ ਚਾਹੀਦਾ ਹੈ।" ਉਨ੍ਹਾਂ ਦਾ ਮੰਨਣਾ ਸੀ ਕਿ ਪੁਰਸਕਾਰ ਸਵੀਕਾਰ ਕਰਨ ਨਾਲ ਉਹ ਦੂਜੇ ਇਨਸਾਨਾਂ ਨਾਲੋਂ ਵੱਖਰੇ ਹੋ ਜਾਣਗੇ, ਜੋ ਉਨ੍ਹਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਸੀ। ਉਹ ਹਮੇਸ਼ਾ ਆਮ ਇਨਸਾਨ ਵਾਂਗ ਰਹਿਣਾ ਚਾਹੁੰਦੇ ਸਨ, ਇਹੀ ਉਨ੍ਹਾਂ ਦੀ ਮਹਾਨਤਾ ਸੀ।
ਸਾਰਤਰ ਨੇ ਬਹੁਤ ਕੁਝ ਕਿਹਾ ਤੇ ਲਿਖਿਆ ਹੈ...ਉਨ੍ਹਾਂ ਦੀਆਂ ਕੁਝ ਰਚਨਾਵਾਂ ਦੀ ਸੂਚੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ...

ਨਾਵਲ ਅਤੇ ਕਹਾਣੀਆਂ
Nausea (1938) [ਕਚਿਆਣ (ਪੰਜਾਬੀ ਯੂਨੀਵਰਸਿਟੀ, ਪਟਿਆਲਾ)]
The Wall (1939) – ਪੰਜ ਕਹਾਣੀਆਂ ਦਾ ਸੰਗ੍ਰਹਿ

The Roads to Freedom
The Age of Reason (1945)
The Reprieve (1945)
Troubled Sleep (1949)
The Last Chance (1949 and 1981) – ਅਧੂਰੀ

ਨਾਟਕ
No Exit(1944)
The Respectful Pr******te (1946)
Intimacy (1949)
The Devil and the Good Lord (1951)
Kean (1953)
Nekrassov (1955)
The Trojan Women (1965)
The Freud Scenario (1984)

ਸਵੈ-ਜੀਵਨੀਮੂਲਕ ਰਚਨਾਵਾਂ
Sartre By Himself (1959)
The Words (1964)[130]
Witness to My Life & Quiet Moments in a War (1983)
War Diaries: Notebooks from a Phony War (1984)

ਦਾਰਸ਼ਨਿਕ ਰਚਨਾਵਾਂ
The Transcendence of the Ego (1936)
Being and Nothingness (1943)
Existentialism Is a Humanism (1946)
Existentialism and Human Emotions (1957)
Truth and Existence (1989)

ਬਾਸੂ ਭੱਟਾਚਾਰਿਆ ਇੱਕ ਹਿੰਦੀ ਫ਼ਿਲਮ ਨਿਰਦੇਸ਼ਕ ਸਨ। ਉਨ੍ਹਾਂ ਦੀਆਂ ਫ਼ਿਲਮਾਂ ਦਾ ਕੇਂਦਰੀ ਵਿਸ਼ਾ ਔਰਤ-ਮਰਦ ਦੇ ਰਿਸ਼ਤੇ ਰਹੇ ਹਨ। ਉਨ੍ਹਾਂ ਨੂੰ ਫ਼ਿਲਮ 'ਤੀ...
19/06/2023

ਬਾਸੂ ਭੱਟਾਚਾਰਿਆ
ਇੱਕ ਹਿੰਦੀ ਫ਼ਿਲਮ ਨਿਰਦੇਸ਼ਕ ਸਨ। ਉਨ੍ਹਾਂ ਦੀਆਂ ਫ਼ਿਲਮਾਂ ਦਾ ਕੇਂਦਰੀ ਵਿਸ਼ਾ ਔਰਤ-ਮਰਦ ਦੇ ਰਿਸ਼ਤੇ ਰਹੇ ਹਨ। ਉਨ੍ਹਾਂ ਨੂੰ ਫ਼ਿਲਮ 'ਤੀਸਰੀ ਕਸਮ' ਕਰਕੇ ਬਹੁਤ ਜਾਣਿਆ ਜਾਂਦਾ ਹੈ, ਇਸ ਫ਼ਿਲਮ ਨੂੰ 1967 ਵਿੱਚ 'ਸਰਵੋਤਮ ਫੀਚਰ ਫ਼ਿਲਮ' ਦਾ ਅਵਾਰਡ ਵੀ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ 'ਅਵਿਸ਼ਕਾਰ' ਵੀ ਬਹੁਤ ਚਰਚਾ ਵਿੱਚ ਰਹੀ। ਇਸ ਫ਼ਿਲਮ ਨੂੰ 'ਬਾੱਲੀਵੁੱਡ ਗਾਈਡ ਕਲੈਕਸ਼ਨਜ਼' ਪੰਜ ਤਾਰਿਆਂ ਦੀ ਰੇਟਿੰਗ ਵੀ ਮਿਲੀ ਸੀ ਅਤੇ ਇਸ ਫ਼ਿਲਮ ਵਾਸਤੇ ਮੁੱਖ ਅਦਾਕਾਰ 'ਰਜੇਸ਼ ਖੰਨਾ' ਨੂੰ 1975 ਵਿੱਚ ਫਿਲਮਫੇਅਰ ਦਾ 'ਸਰਵੋਤਮ ਅਦਾਕਾਰ' ਦਾ ਅਵਾਰਡ ਵੀ ਮਿਲਿਆ ਸੀ।
ਬਾਸੂ ਭੱਟਾਚਾਰਿਆ ਦੀਆਂ ਕੁਝ ਫ਼ਿਲਮਾਂ ਦੇ ਪੋਸਟਰ ਵੀ ਸਾਂਝੇ ਕਰ ਰਹੇ ਹਾਂ। ਕੋਸ਼ਿਸ਼ ਕਰੋ ਕਿ ਇਹ ਫਿਲਮਾਂ ਜਰੂਰ ਦੇਖੋ...ਇਹ ਵੀ ਆਪਣੀ ਕਿਸਮ ਦਾ ਸਾਹਿਤ ਹੈ।

ਕਾਵਾਈ ਸੋਰਾ; ਜਪਾਨੀ ਕਵੀ ਅਤੇ ਭਿਕਸ਼ੂ ਕਾਵਾਈ ਸੋਰਾ, ਜਿਨ੍ਹਾਂ ਨੂੰ ਆਮ ਕਰਕੇ 'ਸੋਰਾ' ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਬਹੁਤ ਸਮਾਂ ਜਪਾਨ ਦੇ ਮਹਾਂ...
18/06/2023

ਕਾਵਾਈ ਸੋਰਾ; ਜਪਾਨੀ ਕਵੀ ਅਤੇ ਭਿਕਸ਼ੂ
ਕਾਵਾਈ ਸੋਰਾ, ਜਿਨ੍ਹਾਂ ਨੂੰ ਆਮ ਕਰਕੇ 'ਸੋਰਾ' ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਬਹੁਤ ਸਮਾਂ ਜਪਾਨ ਦੇ ਮਹਾਂਕਵੀ 'ਬਾਸ਼ੋ' ਦੇ ਨਾਲ ਰਹੇ ਅਤੇ ਉਨ੍ਹਾਂ ਦੇ ਸਫ਼ਰਾਂ ਵਿੱਚ ਵੀ ਉਨ੍ਹਾਂ ਦੇ ਸਾਥੀ ਰਹੇ। ਸੋਰਾ ਆਪ ਵੀ ਕਵਿਤਾ ਲਿਖਦੇ ਸਨ ਪਰ ਉਨ੍ਹਾਂ ਦੀਆਂ ਰਚਨਾਵਾਂ ਬਹੁਤ ਘੱਟ ਮਿਲਦੀਆਂ ਹਨ। ਬਾਸ਼ੋ ਨੇ ਆਪਣੇ ਸਫ਼ਰਨਾਮਿਆਂ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਦਾ ਜ਼ਿਕਰ ਕੀਤਾ ਹੈ। 'ਸੋਰਾ' ਦੀ ਬਰਸੀ ਮੌਕੇ ਤੁਹਾਡੇ ਨਾਲ ਉਨ੍ਹਾਂ ਦਾ ਇੱਕ ਹਾਇਕੂ ਸਾਂਝਾ ਕਰ ਰਹੇ ਹਾਂ
The stars on pond-
again the winter shower
ruffles the water
(ਪੰਜਾਬੀ ਅਨੁਵਾਦ: ਕਾਫ਼ਿਰ)

ਤਸਵੀਰ: ਇੱਕ ਸਫ਼ਰ ਦੌਰਾਨ ਸੋਰਾ, ਮਹਾਂਕਵੀ ਮਾਤਸੂਓ ਬਾਸ਼ੋ ਦੇ ਪਿੱਛੇ ਤੁਰਦਿਆਂ

ਮੈਕਸਿਮ ਗੋਰਕੀ ਰੂਸੀ ਸਾਹਿਤ ਦਾ ਅਜਿਹਾ ਨਾਂ ਹੈ ਜਿਸਨੂੰ ਸਾਰੀ ਦੁਨੀਆ ਜਾਣਦੀ ਹੈ। ਪੰਜਾਬੀ ਵਿੱਚ ਉਸਦਾ ਨਾਵਲ "ਮਾਂ" ਬਹੁਤ ਪੜ੍ਹਿਆ ਗਿਆ ਅਤੇ ਪੜ੍ਹ...
18/06/2023

ਮੈਕਸਿਮ ਗੋਰਕੀ ਰੂਸੀ ਸਾਹਿਤ ਦਾ ਅਜਿਹਾ ਨਾਂ ਹੈ ਜਿਸਨੂੰ ਸਾਰੀ ਦੁਨੀਆ ਜਾਣਦੀ ਹੈ। ਪੰਜਾਬੀ ਵਿੱਚ ਉਸਦਾ ਨਾਵਲ "ਮਾਂ" ਬਹੁਤ ਪੜ੍ਹਿਆ ਗਿਆ ਅਤੇ ਪੜ੍ਹਿਆ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਉਹ "ਮਾਂ" ਨੂੰ ਇੱਕ ਨਾਕਾਮਯਾਬੀ ਸਮਝਦਾ ਸੀ।
ਗੋਰਕੀ ਦੀ ਸਵੈ-ਜੀਵਨੀ ਦੇ ਤਿੰਨੇ ਭਾਗ ਪੰਜਾਬੀ ਵਿੱਚ ਮਿਲਦੇ ਹਨ। ਹਾਲ ਹੀ ਵਿੱਚ ਉਸਦਾ ਨਾਵਲ "ਤਿੰਨ ਜਣੇ" ਵੀ ਪੰਜਾਬੀ ਵਿੱਚ ਅਨੁਵਾਦ ਹੋਇਆ ਹੈ। ਗੋਰਕੀ ਨੂੰ ਉਸਦੀਆਂ ਕਹਾਣੀਆਂ ਕਰਕੇ ਮਸ਼ਹੂਰੀ ਮਿਲੀ ਸੀ। ਉਸਦੀਆਂ ਕਹਾਣੀਆਂ ਦੀਆਂ ਕੁਝ ਸੰਪਾਦਿਤ ਕਿਤਾਬਾਂ ਵੀ ਪੰਜਾਬੀ ਵਿੱਚ ਉਪਲਬਧ ਹਨ।
ਸੋਵੀਅਤ ਰੂਸ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਭੇਜਿਆ ਗਿਆ ਸਾਹਿਤ ਰੂਸੀ ਲੇਖਕਾਂ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਲੈ ਗਿਆ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਰੂਸੀ ਸਾਹਿਤ ਅੱਜ ਤਕ ਪੜ੍ਹਿਆ-ਪੜ੍ਹਾਇਆ ਜਾਂਦਾ ਹੈ।
ਗੋਰਕੀ ਲੇਖਕ ਦੇ ਨਾਲ-ਨਾਲ ਇੱਕ ਸਿਆਸੀ ਚਿੰਤਕ ਵੀ ਸੀ। ਰੂਸ ਦੀ ਕ੍ਰਾਂਤੀ ਵਿੱਚ ਵੀ ਉਸਨੇ ਅਹਿਮ ਭੂਮਿਕਾ ਨਿਭਾਈ ਸੀ। ਮਹਾਨ ਲੇਖਕ "ਲਿਓ ਤਾਲਸਤਾਏ" ਅਤੇ "ਚੈਖਵ" ਨਾਲ ਵੀ ਗੋਰਕੀ ਦੀ ਚੰਗੀ ਮਿੱਤਰਤਾ ਸੀ।
18 ਜੂਨ, 1936 ਨੂੰ ਇਹ ਮਹਾਨ ਲੇਖਕ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਇਸ ਦਿਨ ਤੇ ਉਸਨੂੰ ਯਾਦ ਕਰਨਾ ਚੰਗਾ ਲੱਗ ਰਿਹੈ! ਸਲਾਮ !!
🌸🌸🌸

ਕੋਬਾਯਾਸ਼ੀ ਇੱਸਾ (ਜਪਾਨੀ ਕਵੀ)ਕੋਬਾਯਾਸ਼ੀ ਇੱਸਾ ਜਪਾਨ ਦੇ ਇੱਕ ਮਹਾਨ ਕਵੀ ਬੁੱਧ ਭਿਕਸ਼ੂ ਸਨ। ਉਨ੍ਹਾਂ ਨੂੰ ਆਮ ਕਰਕੇ "ਇੱਸਾ" ਦੇ ਨਾਂ ਨਾਲ ਜਾਣਿਆ ਜਾ...
14/06/2023

ਕੋਬਾਯਾਸ਼ੀ ਇੱਸਾ
(ਜਪਾਨੀ ਕਵੀ)
ਕੋਬਾਯਾਸ਼ੀ ਇੱਸਾ ਜਪਾਨ ਦੇ ਇੱਕ ਮਹਾਨ ਕਵੀ ਬੁੱਧ ਭਿਕਸ਼ੂ ਸਨ। ਉਨ੍ਹਾਂ ਨੂੰ ਆਮ ਕਰਕੇ "ਇੱਸਾ" ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸਦਾ ਜਪਾਨੀ ਵਿੱਚ ਅਰਥ ਹੁੰਦਾ ਹੈ, ਚਾਹ ਦਾ ਇੱਕ ਪਿਆਲਾ। ਜਪਾਨੀ ਹਾਇਕੂ ਕਾਵਿ ਦੇ ਚਾਰ ਮਹਾਨ ਉਸਤਾਦਾਂ (Masters) ਵਿੱਚ ਬਾਸ਼ੋ, ਬੁਸੋਨ, ਅਤੇ ਸ਼ਿਕੀ ਦੇ ਨਾਲ ਕੋਬਾਯਾਸ਼ੀ ਇੱਸਾ ਦਾ ਵੀ ਨਾਮ ਆਉਂਦਾ ਹੈ। ਉਸਤਾਦ ਇੱਸਾ ਨੇ ਤਕਰੀਬਨ 20,000 ਹਾਇਕੂ ਲਿਖੇ ਹਨ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹਾਇਕੂ ਡੱਡੂਆਂ, ਮੱਖੀਆਂ, ਮੱਛਰਾਂ ਅਤੇ ਹੋਰ ਅਨੇਕਾਂ ਅਜਿਹੇ ਜੀਵਾਂ ਬਾਰੇ ਹਨ। ਇੱਸਾ ਨੇ ਹਾਇਕੂ ਲਿਖਣ ਦੇ ਨਾਲ-ਨਾਲ ਚਿੱਤਰਕਾਰੀ ਵੀ ਕੀਤੀ ਹੈ।
ਇਸ ਮਹਾਨ ਲੇਖਕ ਨੂੰ ਉਸਦੇ ਜਨਮਦਿਨ ਉੱਤੇ ਯਾਦ ਕਰਨ ਦੀ ਸਾਨੂੰ ਖੁਸ਼ੀ ਹੈ।

ਪੋਸਟਰ ਵਾਲਾ ਹਾਇਕੂ "ਅਮਰਜੀਤ ਸਾਥੀ" ਜੀ ਨੇ ਕੀਤਾ ਹੈ।

ਅੰਗਰੇਜ਼ੀ ਰੂਪ:
“gimme that moon”
cries the crying
child

ਕਿਊਬਾ ਦੀ ਕ੍ਰਾਂਤੀ ਦੇ ਮਹਾਨ ਨਾਇਕ "ਡਾ. ਅਰਨੈਸਤੋ ਚੇ ਗਵਾਰਾ", ਜਿਨ੍ਹਾਂ ਨੂੰ ਆਮ ਕਰਕੇ "ਚੀ ਗੁਵੇਰਾ", "ਚੇ ਗੁਵਾਰਾ", ਜਾਂ ਸਿਰਫ਼ "ਚੇ" ਦੇ ਨਾਮ...
14/06/2023

ਕਿਊਬਾ ਦੀ ਕ੍ਰਾਂਤੀ ਦੇ ਮਹਾਨ ਨਾਇਕ "ਡਾ. ਅਰਨੈਸਤੋ ਚੇ ਗਵਾਰਾ", ਜਿਨ੍ਹਾਂ ਨੂੰ ਆਮ ਕਰਕੇ "ਚੀ ਗੁਵੇਰਾ", "ਚੇ ਗੁਵਾਰਾ", ਜਾਂ ਸਿਰਫ਼ "ਚੇ" ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦਾ ਅੱਜ ਜਨਮ-ਦਿਨ ਹੈ।
ਚੇ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਅਤੇ ਹਮੇਸ਼ਾ ਖੁਦ ਨੂੰ ਉਨ੍ਹਾਂ ਦਾ ਹੀ ਹਿੱਸਾ ਮੰਨਦੇ ਰਹੇ। ਉਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਲੋਕਾਈ ਦਾ ਆਗੂ, ਲੋਕਾਂ ਨਾਲੋਂ ਵੱਖਰਾ ਜਾਂ ਸ਼੍ਰੇਸ਼ਠ ਨਹੀਂ ਸੀ ਮੰਨਿਆ।
ਚੇ ਆਪਣੀ ਵਿਚਾਰਧਾਰਾ ਦੇ ਬਹੁਤ ਪ੍ਰਤੀਬੱਧ ਸਨ ਅਤੇ ਉਨ੍ਹਾਂ ਨੇ ਕਿਊਬਾ ਵਿੱਚ ਇਨਕਲਾਬ ਤੋਂ ਬਾਅਦ ਉਦਯੋਗ ਮੰਤਰੀ ਬਣਨ ਤੋਂ ਬਾਅਦ ਵੀ ਹੱਥੀਂ ਕਿਰਤ ਕਰਨੀ ਨਹੀਂ ਸੀ ਛੱਡੀ ਅਤੇ ਅਖੀਰ ਉਹ ਸੀ ਅਹੁਦੇ ਨੂੰ ਛੱਡ ਕੇ ਬੁਲੀਵਿਆ ਵਿੱਚ ਇਨਕਲਾਬ ਕਰਨ ਵਾਸਤੇ ਚਲੇ ਗਏ।
ਪੰਜਾਬੀ ਵਿੱਚ ਚੇ ਦੇ ਜੀਵਨ ਨਾਲ ਸੰਬੰਧਤ ਦੋ ਜੀਵਨੀਆਂ ਮਿਲਦੀਆਂ ਹਨ: ਇੱਕ ਧਰਮ ਸਿੰਘ ਗੋਰਾਇਆ ਦੀ ਲਿਖੀ ਹੋਈ ਅਤੇ ਦੂਜੀ ਹਰਭਜਨ ਹੁੰਦਲ ਦੀ ਲਿਖੀ ਹੋਈ।
ਚੇ ਦਾ ਸਫਰਨਾਮਾ ਮੋਟਰਸਾਈਕਲ ਡਾਇਰੀ ਵੀ ਪੰਜਾਬੀ ਵਿੱਚ ਉਪਲਬਧ ਹੈ।
ਚੇ ਬਾਰੇ ਲਿਖੇ ਗਏ ਲੇਖਾਂ ਦਾ ਇੱਕ ਸੰਗ੍ਰਹਿ (ਜਾਦੂਮਈ ਜ਼ਿੰਦਗੀ ਜਾਦੂਮਈ ਮੌਤ) ਮਨਦੀਪ ਨੇ ਅਨੁਵਾਦ ਅਤੇ ਸੰਪਾਦਿਤ ਕੀਤਾ ਹੈ।
ਇਸ ਤੋਂ ਬਿਨਾਂ ਦੁਨੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਚੇ ਬਾਰੇ ਅਨੇਕਾਂ ਫਿਲਮਾਂ ਅਤੇ ਦਸਤਾਵੇਜੀ ਫਿਲਮਾਂ ਬਣ ਚੁੱਕੀਆਂ ਹਨ।
ਲੋਕਾਂ ਲਈ ਜਿਉਣ ਅਤੇ ਸ਼ਹੀਦ ਹੋਣ ਵਾਲੇ ਇਸ ਮਹਾਨ ਇਨਕਲਾਬੀ ਨੂੰ ਸਲਾਮ!

ਯਾਸੂਨਾਰੀ ਕਾਵਾਬਾਤਾਜਪਾਨੀ ਨਾਵਲਕਾਰ ਅਤੇ ਕਹਾਣੀਕਾਰ 1968 ਈ. ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਵਿਜੇਤਾ ਤਸਵੀਰ: Kawabata at work at his hou...
11/06/2023

ਯਾਸੂਨਾਰੀ ਕਾਵਾਬਾਤਾ
ਜਪਾਨੀ ਨਾਵਲਕਾਰ ਅਤੇ ਕਹਾਣੀਕਾਰ
1968 ਈ. ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਵਿਜੇਤਾ
ਤਸਵੀਰ: Kawabata at work at his house in Nagatiani of Kamakura

ਰਚਨਾਵਾਂ
The Dancing Girl of Izu 1955, 1998
The Scarlet Gang of Asakusa 2005
Snow Country 1956, 1996
The Master of Go 1972
Thousand Cranes 1958
The Sound of the Mountain 1970
The Lake 1974
The House of the Sleeping Beauties 1969
The Old Capital 1987, 2006
Beauty and Sadness 1975
One Arm 1969
Dandelions 2017
Palm-of-the-Hand Stories 1988

ਨੋਟ: ਇਹ ਨਾਮ ਲੇਖਕ ਦੀਆਂ ਕਿਤਾਬਾਂ ਦੇ ਅੰਗਰੇਜ਼ੀ ਅਨੁਵਾਦਾਂ ਦੇ ਨਾਮ ਹਨ। ਅਸਲ ਨਾਮ ਜਪਾਨੀ ਵਿੱਚ ਹਨ।

14/05/2023

ਮਾਂ ਦਿਵਸ ਦੇ ਮੌਕੇ 'ਤੇ ਇਹ ਸਵਾਲ ਵੀ ਸਾਨੂੰ ਖ਼ੁਦ ਨੂੰ ਕਰਨਾ ਚਾਹੀਦਾ ਹੈ...

ਬਹੁਤ ਸਾਰੇ ਪਾਠਕਾਂ ਅਤੇ ਦੋਸਤਾਂ ਦਾ ਸਵਾਲ ਹੁੰਦਾ ਹੈ ਕਿ "ਕਥੋ ਦਾ ਕੀ ਮਤਲਬ ਹੋਇਆ?" ਅਸੀਂ ਹੁਣ "ਕਥੋ | Katho" ਨਾਂ ਉੱਤੇ ਯੂਟਿਊਬ ਚੈਨਲ ਬਣਾਇਆ...
13/05/2023

ਬਹੁਤ ਸਾਰੇ ਪਾਠਕਾਂ ਅਤੇ ਦੋਸਤਾਂ ਦਾ ਸਵਾਲ ਹੁੰਦਾ ਹੈ ਕਿ "ਕਥੋ ਦਾ ਕੀ ਮਤਲਬ ਹੋਇਆ?"
ਅਸੀਂ ਹੁਣ "ਕਥੋ | Katho" ਨਾਂ ਉੱਤੇ ਯੂਟਿਊਬ ਚੈਨਲ ਬਣਾਇਆ ਹੈ...ਇਸਦੀ About ਵਾਲੀ ਟੈਬ ਵਿੱਚ ਤੁਹਾਨੂੰ "ਕਥੋ" ਅਤੇ "ਕਥੋ ਪ੍ਰਕਾਸ਼ਨ" ਦੋਵਾਂ ਬਾਰੇ ਜਾਣਕਾਰੀ ਮਿਲ ਜਾਵੇਗੀ...ਇਸਦੇ ਨਾਲ਼ ਹੀ ਇਸ ਚੈਨਲ ਦੇ ਉਦੇਸ਼ ਅਤੇ ਸਾਡੇ ਕੰਮ ਬਾਰੇ ਵੀ...ਬਹੁਤ ਜਲਦ ਹੀ ਇਸ ਚੈਨਲ ਰਾਹੀਂ ਕਈ ਸਾਹਿਤਕ ਪ੍ਰੋਗਰਾਮ ਲੈ ਕੇ ਆ ਰਹੇ ਹਾਂ...ਤੁਸੀਂ ਜਿਸ ਤਰ੍ਹਾਂ ਸਾਡੇ ਬਾਕੀ ਕੰਮ ਨੂੰ ਹੁੰਗਾਰਾ ਦਿੱਤਾ ਹੈ...ਸਾਨੂੰ ਆਸ ਹੈ ਇਸ ਉੱਦਮ ਵਿੱਚ ਵੀ ਸਾਡਾ ਸਾਥ ਜ਼ਰੂਰ ਦਿਓਂਗੇ...

https://youtube.com/

ਚੈਨਲ ਲੱਭਣ ਲਈ Youtube ਦੇ ਸਰਚ ਵਾਲੇ ਖਾਨੇ ਵਿੱਚ ਪੰਜਾਬੀ ਵਿੱਚ "ਕਥੋ" ਲਿਖੋ ਜਾਂ ਅੰਗਰੇਜ਼ੀ ਵਿੱਚ katho parkashan ਲਿਖੋ

ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਪਿੰਡ ਦੀਵਾਨਾ ਵਿੱਚ ਕਥੋ ਪ੍ਰਕਾਸ਼ਨ ਦੀਆਂ ਕਿਤਾਬਾਂ ਪਹੁੰਚ ਗਈਆਂ ਹਨ...ਅਸੀਂ ਲਾਇਬ੍ਰੇਰੀ ਦੇ ਧੰਨਵਾਦੀ ਹਾ...
27/04/2023

ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਪਿੰਡ ਦੀਵਾਨਾ ਵਿੱਚ ਕਥੋ ਪ੍ਰਕਾਸ਼ਨ ਦੀਆਂ ਕਿਤਾਬਾਂ ਪਹੁੰਚ ਗਈਆਂ ਹਨ...ਅਸੀਂ ਲਾਇਬ੍ਰੇਰੀ ਦੇ ਧੰਨਵਾਦੀ ਹਾਂ ਕਿ ਸਾਡਾ ਇਹ ਛੋਟਾ ਜਿਹਾ ਤੋਹਫ਼ਾ ਕਬੂਲ ਕੀਤਾ ਅਤੇ ਸਾਨੂੰ ਆਸ ਹੈ ਕਿ ਪਾਠਕ ਇਹਨਾਂ ਕਿਤਾਬਾਂ ਦਾ ਲਾਹਾ ਜ਼ਰੂਰ ਲੈਣਗੇ ਅਤੇ ਉਨ੍ਹਾਂ ਦੇ ਸੁਝਾਅ ਅਤੇ ਟਿੱਪਣੀਆਂ ਸਾਡੇ ਨਾਲ਼ ਸਾਂਝੀਆਂ ਕਰਨਗੇ...

27/04/2023
ਕਥੋ ਪ੍ਰਕਾਸ਼ਨ ਵੱਲੋਂ ਆਲਮੀ ਕਿਤਾਬ ਦਿਵਸ (World Book Day) ਦੀਆਂ ਸਭ ਪਾਠਕਾਂ ਅਤੇ ਕਿਤਾਬਾਂ ਦੇ ਆਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ           ...
23/04/2023

ਕਥੋ ਪ੍ਰਕਾਸ਼ਨ ਵੱਲੋਂ ਆਲਮੀ ਕਿਤਾਬ ਦਿਵਸ (World Book Day) ਦੀਆਂ ਸਭ ਪਾਠਕਾਂ ਅਤੇ ਕਿਤਾਬਾਂ ਦੇ ਆਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ

➡️➡️ SWIPE ਕਰੋ ਤੇ ਜਾਣੋ ਕਿਤਾਬ ਦੇ ਅੰਦਰ ਕੀ ਹੈ...➡️➡️
01/04/2023

➡️➡️ SWIPE ਕਰੋ ਤੇ ਜਾਣੋ ਕਿਤਾਬ ਦੇ ਅੰਦਰ ਕੀ ਹੈ...➡️➡️

Address

PUP
Patiala
147002

Alerts

Be the first to know and let us send you an email when Katho Parkashan posts news and promotions. Your email address will not be used for any other purpose, and you can unsubscribe at any time.

Contact The Business

Send a message to Katho Parkashan:

Videos

Share

Category


Other Publishers in Patiala

Show All