News Express Punjab

News Express Punjab Authentic and Pure news is our priority.

27/04/2024
26/04/2024

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਤੌਰ ਤੇ ਕੇ ਕੇ ਯਾਦਵ ਨੇ ਸੰਭਾਲਿਆ ਆਪਣਾ ਅਹੁਦਾ

ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਨੇ ਸੌਂਪਿਆ ਵਿਸ਼ਨੂੰਨੰਦ ਗਿਰੀ ਜੀ ਅਤੇ ਆਕਾਸ਼ ਬਾਕਸਰ ਨੂੰ ਸੱਦਾ ਪੱਤਰ-ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸ...
26/04/2024

ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਨੇ ਸੌਂਪਿਆ ਵਿਸ਼ਨੂੰਨੰਦ ਗਿਰੀ ਜੀ ਅਤੇ ਆਕਾਸ਼ ਬਾਕਸਰ ਨੂੰ ਸੱਦਾ ਪੱਤਰ
-ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. 1 ਮਈ ਨੂੰ ਪਟਿਆਲਾ ਵਿਖੇ ਆਯੋਜਿਤ ਕਰ ਰਿਹੈ ਸੂਬਾ ਪੱਧਰੀ ਗੋਲਡਨ ਜੁਬਲੀ ਸਮਾਗਮ ਦਾ ਆਯੋਜਨ
-ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋਸੀਏਸ਼ਨ ਵਲੋਂ 1 ਮਈ ਮਜ਼ਦੂਰ ਦਿਵਸ ਮੌਕੇ ਪਟਿਆਲਾ ਵਿਖੇ ਵਿਸ਼ਾਲ ਸੂਬਾ ਪ੍ਰਧਾਨ ਗੋਲਡਨ ਜੁਬਲੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦਾ ਕਾਰਡ ਸ੍ਰੀ ਕਾਲੀ ਮਾਤਾ ਮੰਦਰ ਦੇ ਪੀਠਾਧੀਸ਼ ਵਿਸ਼ਨੂੰਨੰਦ ਗਿਰੀ ਜੀ ਅਤੇ ਸਮਾਜ ਸੇਵਕ ਆਕਾਸ਼ ਬਾਕਸਰ ਨੂੰੂ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸੋ. ਦੇ ਨਾਰਥ ਜੋਨ ਕੋਆਰਡੀਨੇਟਰ ਅਰਵਿੰਦਰ ਸ਼ਰਮਾ, ਪ੍ਰਧਾਨ ਹਰਸ਼ ਵਾਹਨ, ਸਕੱਤਰ ਰਾਜਨ ਸ਼ਰਮਾ, ਅਜੀਤ ਸਿੰਘ ਸੂਬਾ ਪ੍ਰਧਾਨ, ਵਿਸ਼ਾਲ ਸ਼ਰਮਾ ਸੂਬਾ ਮੀਤ ਪ੍ਰਧਾਨ, ਮਨੀਸ਼ ਸ਼ਰਮਾ ਸੂਬਾ ਸਕੱਤਰ ਨੇ ਦੱਸਿਆ ਕਿ ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਦਾ ਗੋਲਡਨ ਜੁਬਲੀ ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ’ਚ ਵਿਸ਼ੇਸ਼ ਤੌਰ ’ਤੇ ਆਲ ਇੰਡੀਆ ਟ੍ਰੇਡ ਆਰਗੇਨਾਈਜੇਸ਼ਨ ਦੇ ਅਹੁਦੇਦਾਰ, ਡੈਲੀਗੇਟ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ, ਚੰਡੀਗੜ੍ਹ, ਪੱਛਮੀ ਬੰਗਾਲ ਤੋਂ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਐਸੋੋ ਦੀ ਸਥਾਪਨਾ ਹੋਏ ਨੂੰ 50 ਸਾਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਨੇ ਹਮੇਸ਼ਾਂ ਹੀ ਮੈਡੀਕਲ ਰੀ-ਪ੍ਰਜੈਂਟੇਟਿਵ ਦੇ ਹਿਤਾਂ ਦੀ ਰੱਖਿਆ ਕੀਤੀ ਹੈ। ਐਸੋ. ਜਿਥੇ ਇਸ ਪ੍ਰੋਫੈਸ਼ਨ ਨੂੰ ਨੈਤਿਕ ਆਧਾਰ ’ਤੇ ਚਲਾਉਣ ਨੂੰ ਪਹਿਲ ਦਿੰਦੀ ਹੈ, ਉਥੇ ਜਦੋਂ ਵੀ ਕਿਸੇ ਕੰਪਨੀ ਨੇ ਉਨ੍ਹਾਂ ਦੇ ਕਿਸੇ ਸਾਥੀ ਦੇ ਖਿਲਾਫ਼ ਕੋਈ ਸਾਜਿਸ਼ ਕੀਤੀ ਤਾਂ ਐਸੋ. ਨੇ ਹਮੇਸ਼ਾਂ ਅਜਿਹੀਆਂ ਵਧੀਕੀਆਂ ਦਾ ਡਟ ਕੇ ਜਵਾਬ ਦਿੱਤਾ। ਇਸ ਮੌਕੇ ਪੰਕਜ ਸ਼ਰਮਾ, ਗੁਰਵਿੰਦਰ ਸਿੰਘ ਗੋਲੂ, ਅਜੀਤ ਸਿੰਘ, ਰਮਨਦੀਪ ਸਿੰਘ ਆਦਿ ਮੌਜੂਦ ਸਨ।

ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਉਮੀਦਵਾਰ ਡਾ ਬਲਵੀਰ ਸਿੰਘ ਵੱਲੋਂ ਹਲਕਾ ਸ਼ੁਤਰਾਣਾ ਦਾ ਕੀਤਾ ਦੌਰਾ                    ਲੋਕਾਂ ਵੱ...
24/04/2024

ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਉਮੀਦਵਾਰ ਡਾ ਬਲਵੀਰ ਸਿੰਘ ਵੱਲੋਂ ਹਲਕਾ ਸ਼ੁਤਰਾਣਾ ਦਾ ਕੀਤਾ ਦੌਰਾ

ਲੋਕਾਂ ਵੱਲੋਂ ਮਿਲਿਆ ਵੱਡਾ ਸਮਰਥਨ
ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ
#ਆਪ

24/04/2024

ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਮੈਰਿਟ ਦੇ ਅਧਾਰ ਤੇ ਦਾਖਲੇ ਅਤੇ ਨੌਕਰੀਆ ਦਿੱਤੀਆਂ ਜਾਣ -ਰਾਜਨੀਤਿਕ ਵਿੰਗ ਜਨਰਲ

ਸੀ.ਟੀ.ਯੂ ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼/ਪਨਬੱਸ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ ਚ ਬੱਸ ਸਰਵਿਸ ਕੀਤੀ ਬੰਦ ਮੋਹਾਲੀ ਤੋ ਬੱਸ ਸਰਵਿ...
23/04/2024

ਸੀ.ਟੀ.ਯੂ ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼/ਪਨਬੱਸ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ ਚ ਬੱਸ ਸਰਵਿਸ ਕੀਤੀ ਬੰਦ ਮੋਹਾਲੀ ਤੋ ਬੱਸ ਸਰਵਿਸ ਚਲਾਉਣ ਦੀ ਕੀਤੀ ਸ਼ੁਰੂਆਤ- ਜਗਜੀਤ ਸਿੰਘ

ਭਲਕੇ ਪੰਜਾਬ ਰੋਡਵੇਜ਼ ਪਨਬੱਸ ਦੇ ਨਾਲ ਪੀ ਆਰ ਟੀ ਸੀ ਵੀ ਕਰੇਗੀ ਚੰਡੀਗੜ ਚ ਬੱਸ ਸਰਵਿਸ ਬੰਦ-ਹਰਕੇਸ਼ ਵਿੱਕੀ

*ਪੰਜਾਬ ਦੇ ਚੰਡੀਗੜ ਚ ਬਾਕੀ ਹੱਕਾਂ ਵਾਂਗ ਪੰਜਾਬ ਦੇ ਸਰਕਾਰੀ ਬੱਸ ਟਰਾਸਪੋਰਟ ਦੇ ਹੱਕ ਖਤਮ ਕਰਨ ਲਈ ਬਜਿੱਦ ਚੰਡੀਗੜ ਪ੍ਰਸ਼ਾਸ਼ਨ-ਰਾਮ ਦਿਆਲ*

*ਸੀ.ਟੀ.ਯੂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ ਨੂੰ ਹੋ ਰਿਹਾ ਲੱਖਾਂ ਦਾ ਨੁਕਸਾਨ ਪਰ ਚੰਡੀਗੜ ਦੇ ਅਧਿਕਾਰੀ ਪੰਜਾਬ ਦੇ ਅਧਿਕਾਰੀਆਂ ਨੂੰ ਕਰ ਰਹੇ ਨੇ ਅੱਖੋ ਪਰੋਖੇ-ਮਨਵੀਰ ਸਿੰਘ*

ਸੀ.ਟੀ.ਯੂ ਦੀ ਧੱਕੇਸ਼ਾਹੀ ਦੇ ਰੋਸ ਵੱਜੋ ਪੰਜਾਬ ਰੋਡਵੇਜ਼ ਪਨਬੱਸ ਮੁਲਾਜਮਾਂ ਵੱਲੋ ਚੰਡੀਗੜ ਵਿੱਚ ਰੋਡਵੇਜ਼ ਦੀ ਬੱਸ ਸਰਵਿਸ ਕੀਤੀ ਬੰਦ ਮੋਹਾਲੀ ਤੋ ਕੀਤੀ ਬੱਸ ਸਰਵਿਸ ਦੀ ਸ਼ੁਰੂਆਤ ਇਸ ਮੌਕੇ ਤੇ ਮੀਡੀਆਂ ਨਾਲ ਆਪਣੇ ਵਿਭਾਗ ਦੀਆਂ ਮੁਸ਼ਕਿਲਾਂ ਨੂੰ ਸਾਂਝਾ ਕਰਦੇ ਹੋਏ ਸੂਬਾਂ ਆਗੂ ਜਗਜੀਤ ਸਿੰਘ ਵੱਲੋ ਦੱਸਿਆਂ ਗਿਆ ਕਿ ਜਿਵੇ ਚੰਡੀਗੜ ਵਿੱਚੋ ਪੰਜਾਬ ਦੇ ਹੱਕ ਹੌਲੀ ਹੌਲੀ ਖਤਮ ਕੀਤੇ ਜਾ ਰਹੇ ਹਨ ਉਸੇ ਤਰਜ਼ ਤੇ ਹੁਣ ਸੀ.ਟੀ.ਯੂ ਵੱਲੋ ਵੀ ਪੰਜਾਬ ਦੀ ਸਰਕਾਰੀ ਬੱਸ ਟਰਾਸਪੋਰਟ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ ਦੀ ਬੱਸ ਸਰਵਿਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਟਾਈਮਟੇਬਲ ਆਪਣੀ ਮਰਜ਼ੀ ਨਾਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਪੰਜਾਬ ਨਾਲ ਤਹਿ ਹੋਏ ਐਗਰੀਮੈਂਟ ਤੋ ਦੁੱਗਣੇ ਕਿੱਲੋਮੀਟਰ ਪੰਜਾਬ ਵਿੱਚ ਸੀ.ਟੀ.ਯੂ ਗੈਰ ਕਾਨੂੰਨੀ ਤੌਰ ਤੇ ਕਰ ਰਹੀ ਹੈ।ਇਸ ਤੋ ਬਿਨਾਂ ਚੰਡੀਗੜ ਦੇ ਬੱਸ ਸਟੈਡ 43 ਅਤੇ 17 ਵਿੱਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਨੂੰ ਕਾਊਟਰ ਵੀ ਵਿਤਕਰੇ ਤਹਿਤ ਅਜਿਹੇ ਦਿੱਤੇ ਗਏ ਨੇ ਜਿੱਥੋ ਸਵਾਰੀ ਘੱਟ ਮਿਲੇ। ਇਸ ਤੋ ਬਿਨਾਂ ਮੋਹਾਲੀ, ਜੀਰਕਪੁਰ,ਖਰੜ,ਕੁਰਾਲੀ ਅਤੇ ਰੋਪੜ ਤੱਕ ਸੀ.ਟੀ.ਯੂ ਨੇ ਮਨਮਾਨੀ ਕਰਕੇ ਆਪਣੀਆਂ ਲੋਕਲ ਬੱਸਾਂ‌ ਪਾ ਲਈਆਂ ਹਨ ਜਦੋ ਕਿ ਇਹ ਸਾਰੇ ਇਲਾਕੇ ਪੰਜਾਬ ਦੇ ਹਨ ਤੇ ਪੰਜਾਬ ਦੇ ਟਰਾਸਪੋਰਟ ਦੇ ਅਧਿਕਾਰ ਖੇਤਰ ਚ ਆਉਦੇ ਹਨ। ਸੌ ਇਹਨਾਂ ਸਭ‌ ਹਲਾਤਾ ਨੂੰ ਵੇਖਦੇ ਹੋਏ ਪੰਜਾਬ ਦੇ ਮੁਲਾਜਮਾਂ ਵੱਲੋ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਦਾ ਅਧਿਕਾਰ ਚੰਡੀਗੜ ਪੰਜਾਬ ਦੀ ਰਾਜਧਾਨੀ ਵਿੱਚ ਜਿਸ ਤੇ ਕਿ ਪੰਜਾਬ ਅਤੇ ਪੰਜਾਬੀਅਤ ਦਾ ਹੱਕ ਹੈ ਨੂੰ ਬਚਾਉਣ ਲਈ ਸੰਘਰਸ਼ ਵਿੱਢਿਆਂ ਹੈ ਜਿਸ ਦੇ ਤਹਿਤ ਚੰਡੀਗੜ ਦੇ ਅਧਿਕਾਰੀਆਂ ਤੱਕ ਪੰਜਾਬ ਦੀ ਆਵਾਜ ਪਹੁੰਚਾਉਣ ਲਈ ਅੱਜ ਸੰਕੇਤਕ ਤੌਰ ਤੇ ਕੇਵਲ ਪੰਜਾਬ ਰੋਡਵੇਜ਼ ਪਨਬੱਸ ਦੀ ਸਰਵਿਸ ਚੰਡੀਗੜ ਤੋ ਰੋਕੀ ਹੈ‌‌ ਪਰ ਜੇਕਰ ਕੋਈ ਹੱਲ ਨਹੀ ਨਿਕਲਦਾ ਤਾਂ ਭਲਕੇ ਤੋ ਪੀ ਆਰ ਟੀ ਸੀ ਦੀ ਬੱਸ‌ ਸਰਵਿਸ ਵੀ ਚੰਡੀਗੜ ਵਿੱਚ ਬਿਲਕੁਲ ਬੰਦ ਕੀਤੀ ਜਾਵੇਗੀ ਅਤੇ ਪੰਜਾਬ‌ ਵਿੱਚ ਪੰਜਾਬ ਦੇ ਬਾਡਰਾਂ ਤੋ‌ ਕੋਈ ਵੀ ਸੀ.ਟੀ.ਯੂ ਬੱਸ ਪੰਜਾਬ ਵਿੱਚ ਦਾਖਿਲ ਨਹੀ‌ ਹੋਣ‌ ਦਿੱਤੀ ਜਾਵੇਗੀ।ਇਸ ਮੌਕੇ ਤੇ ਮੁਲਾਜਮਾਂ ਵੱਲੋ ਪੰਜਾਬ ਦੇ ਲੋਕਾਂ ਨੂੰ ਹੱਥ ਜੌੜ ਕੇ ਅਪੀਲ ਕੀਤੀ ਗਈ ਕਿ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਜਾਗੋ‌ ਤੇ ਚੰਡੀਗੜ ਵਿੱਚੋ ਪੰਜਾਬ ਦੇ ਹੱਕ‌ ਖਤਮ‌ ਕਰਨ ਦੀ ਸਾਜ਼ਿਸ ਦਾ ਮੂੰਹ ਤੋੜਵਾਂ ਜਵਾਬ ਦੇਵੋ।

ਪਟਿਆਲਾ: ਸੜਕੀ ਹਾਦਸਿਆ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਸੋਚ ਨਾਲ ਸ. ਕਰਨੈਲ ਸਿੰਘ PPS, DSP ਟ੍ਰੈਫਿਕ ਵੱਲੋਂ ਹਰ ਸੰਭਨ ਯਤਨ ਕੀਤੇ ਜਾਂਦੇ ਰਹਿੰਦ...
23/04/2024

ਪਟਿਆਲਾ: ਸੜਕੀ ਹਾਦਸਿਆ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਸੋਚ ਨਾਲ ਸ. ਕਰਨੈਲ ਸਿੰਘ PPS, DSP ਟ੍ਰੈਫਿਕ ਵੱਲੋਂ ਹਰ ਸੰਭਨ ਯਤਨ ਕੀਤੇ ਜਾਂਦੇ ਰਹਿੰਦੇ ਹਨ। ਅੱਜ ਮਾਣਯੋਗ ਐਸ.ਐਸ.ਪੀ. ਪਟਿਆਲਾ ਸ੍ਰੀ ਵਰੁਣ ਸ਼ਰਮਾ IPS ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ. ਕਰਨੈਲ ਸਿੰਘ PPS, DSP ਟ੍ਰੈਫਿਕ ਵੱਲੋਂ ਸਮਾਜ ਸੇਵੀ ਸੰਸਥਾਵਾ ਸਰਬੱਤ ਦਾ ਭਲਾ ਟਰੱਸਟ ਦੀ ਸਹਾਇਤਾ ਨਾਲ ਅਨਾਜ ਮੰਡੀ ਪਟਿਆਲਾ ਜ਼ਿਲ੍ਹਾ ਵਿਖੇ ਟਰੈਕਟਰ ਟਰਾਲੀਆ ਅਤੇ ਵੱਖ-ਵੱਖ ਕਮਰਸ਼ੀਅਲ ਵਹੀਕਲਾ ਨੂੰ ਰੇਡੀਅਮ ਵਾਲੇ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਸਮੇਂ ਵਹੀਕਲਾਂ ਦਾ ਦੂਰ ਤੋਂ ਪਤਾ ਲੱਗ ਸਕੇ ਤੇ ਆਮ ਪਬਲਿਕ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।

ਸ. ਕਰਨੈਲ ਸਿੰਘ PPS, DSP ਟ੍ਰੈਫਿਕ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਅਕਸਰ ਹੀ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਦੇ ਹਨ ਕਿ ਜਿਸ ਨਾਲ ਆਵਾਜਾਈ ਸੁਰੱਖਿਅਤ ਚੱਲਦੀ ਰਹੇ। ਵਹੀਕਲਾਂ ਨੂੰ ਰਿਫਲੈਕਟਰ ਲਗਾਉਣਾ ਵੀ ਉਸ ਲੜੀ ਦਾ ਹੀ ਇੱਕ ਹਿੱਸਾ ਹੈ ਤਾਂ ਜੋ ਰਾਤ ਸਮੇਂ ਰਿਫਲੈਕਟਰ ਦੀ ਮਦਦ ਨਾਲ ਖੜੇ ਜਾ ਚੱਲਦੇ ਵਹੀਕਲ ਦਾ ਲਾਈਟ ਰਿਫਲੈਕਟ ਹੋਣ ਨਾਲ ਪਤਾ ਲਗ ਸਕੇ।ਸ. ਕਰਨੈਲ ਸਿੰਘ PPS, DSP ਟ੍ਰੈਫਿਕ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੜਕੀ ਹਾਦਸਿਆ ਨੂੰ ਰੋਕਣ ਲਈ ਸਭ ਤੋਂ ਪਹਿਲਾ ਆਮ ਪਬਲਿਕ ਨੂੰ ਪਹਿਲ ਕਰਨ ਦੀ ਲੋੜ ਹੈ, ਜੇਕਰ ਵਾਹਨ ਚਾਲਕ ਸੜਕ ਤੇ ਚਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਐਕਸੀਡੈਂਟ ਹੋਣ ਦੀ ਸੰਭਾਵਨਾ ਨਾ ਮਾਤਰ ਰਹਿ ਜਾਂਦੀ ਹੈ।ਸ. ਕਰਨੈਲ ਸਿੰਘ ਨੇ ਕਿਹਾ ਕਿ ਅਸੀਂ ਲੋਕ ਕੁੱਝ ਸੈਕਿੰਡਾਂ ਦੀ ਜਲਦਬਾਜੀ ਵਿੱਚ ਬਹੁਤ ਵੱਡੇ ਹਾਦਸਿਆ ਦਾ ਸ਼ਿਕਾਰ ਹੋ ਜਾਂਦੇ ਹਾਂ, ਅਕਸਰ ਹੀ ਲੋਕ ਦੋ-ਤਿੰਨ ਸੈਕਿੰਡ ਬਚਾਉਣ ਦੇ ਚੱਕਰ ਵਿੱਚ ਲਾਲ ਬੱਤੀ ਦੀ ਉਲੰਘਣਾ ਕਰ ਜਾਂਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।ਅਜਿਹੀਆ ਛੋਟੀਆ- ਛੋਟੀਆ ਗਲਤੀ ਨੂੰ ਦੂਰ ਕਰਕੇ ਅਸੀ ਆਪ ਅਤੇ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਕਰ ਸਕਦੇ ਹਾਂ। ਜਿਹਨਾਂ ਵੱਲੋਂ ਵਹੀਕਲ ਚਾਲਕਾਂ ਜਿਵੇਂ ਕਿ ਟਰਾਲੀਆਂ/ਟਿੱਪਰਾਂ/ਟਰੱਕਾਂ ਵਗੈਰਾ ਪਰ ਰਿਫਲੈਕਟਰ ਲਗਾਉਣ ਲਈ ਕਿਹਾ ਗਿਆ ਤਾਂ ਜੋ ਹਾਦਸਿਆਂ ਤੋਂ ਬਚਿਆਂ ਜਾ ਸਕੇ।

ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀਜੌਨੀ ਕੋਹਲੀ ਤੇ ਰਮਨਪ੍ਰੀਤ ਕੋਹਲੀ ਨੇ ਸਮਰਥਕਾਂ ਸਮੇਤ ਐਨ ਕੇ ਸ਼...
22/04/2024

ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀ
ਜੌਨੀ ਕੋਹਲੀ ਤੇ ਰਮਨਪ੍ਰੀਤ ਕੋਹਲੀ ਨੇ ਸਮਰਥਕਾਂ ਸਮੇਤ ਐਨ ਕੇ ਸ਼ਰਮਾ ਦਾ ਕੀਤਾ ਸਨਮਾਨ
ਪਟਿਆਲਾ, 22 ਅਪ੍ਰੈਲ, 2024: ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਜੌਨੀ ਕੋਹਲੀ ਅਤੇ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਨੇ ਕਿਹਾ ਹੈ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ ਤੇ ਇਥੇ ਅਕਾਲੀ ਦਲ ਦਾ ਪਰਚਮ ਲਹਿਰਾਏਗਾ।
ਅੱਜ ਆਪਣੀ ਰਿਹਾਇਸ਼ ’ਤੇ ਸਮਰਥਕਾਂ ਸਮੇਤ ਸ੍ਰੀ ਐਨ ਕੇ ਸ਼ਰਮਾ ਦਾ ਸਨਮਾਨ ਕਰਨ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੌਨੀ ਕੋਹਲੀ ਨੇ ਕਿਹਾ ਕਿ ਐਨ ਕੇ ਸ਼ਰਮਾ ਇਕ ਸਾਫ ਸੁਥਰੇ ਅਕਸ ਵਾਲੇ ਨਿਮਰਤਾ ਤੇ ਸਾਦਗੀ ਨਾਲ ਭਰਪੂਰ ਆਗੂ ਹਨ ਜਿਹਨਾਂ ਵੱਲੋਂ ਪਹਿਲਾਂ ਜ਼ੀਰਕਪੁਰ ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ, ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਦੋ ਵਾਰ ਹਲਕਾ ਡੇਰਾਬੱਸੀ ਤੋਂ ਐਮ ਐਲ ਏ ਬਣ ਕੇ ਕਰਵਾਏ ਰਿਕਾਰਡ ਕੰਮ ਬੋਲਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਐਨ ਕੇ ਸ਼ਰਮਾ ਦੀ ਕਾਰਗੁਜ਼ਾਰੀ ਵੇਖੀ ਹੈ ਤੇ ਉਹ ਜਾਣਦੇ ਹਨ ਕਿ ਉਹ ਦੂਰਅੰਦੇਸ਼ੀ ਸੋਚ ਦੇ ਮਾਲਕ ਆਗੂ ਹਨ।
ਉਹਨਾਂ ਕਿਹਾ ਕਿ ਇਸ ਵੇਲੇ ਲੋਕਾਂ ਦਾ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ ਜਦੋਂ ਪਟਿਆਲਾ ਦਾ ਵੀ ਰਿਕਾਰਡ ਵਿਕਾਸ ਹੋਇਆ ਸੀ। ਉਹਨਾਂ ਕਿਹਾ ਕਿ ਹੁਣ ਇਸ ਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਮਗਰੋਂ 2027 ਵਿਚ ਫਿਰ ਤੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਸਥਾਪਿਤ ਹੋਵੇਗੀ ਤੇ ਕਾਂਗਰਸ ਤੇ ਆਪ ਵੱਲੋਂ ਕੀਤੇ ਬੇੜੇ ਗਰਕ ਤੋਂ ਬਾਅਦ ਫਿਰ ਤੋਂ ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੀ ਲੀਹ ’ਤੇ ਪੰਜਾਬ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਗੋਨਾ, ਗੁਰਪਿਆਰ ਜੱਗੀ, ਸ਼ਾਮਲਾਲ ਖੱਤਰੀ, ਹਰਜੋਤ ਸਿੰਘ, ਬਿੱਟੂ ਅਵਲ, ਸਵਿੰਦਰ ਸਿੰਘ ਸੋਨੂੰ ਚੱਢਾ, ਵਿਜੇ ਕੁਮਾਰ ਜਿੰਦਲ, ਸਤਨਾਮ ਸਿੰਘ ਗਿੰਨੀ, ਰਾਜਨ ਗਾਂਧੀ, ਭੁਪਿੰਦਰ ਸਿੰਘ, ਰਮਨ ਕੋਹਲੀ, ਭਵਖੰਡਨ ਸਿੰਘ ਅਮਨ, ਜਸਪਾਲ ਸਿੰਘ ਹਨੀ, ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ, ਗੁਰਕੀਰਤ ਸਿੰਘ, ਸੁਰਿੰਦਰ ਸਿੰਘ ਓਬਰਾਏ, ਕੁਲਜਿੰਦਰ ਸਿੰਘ, ਰਮਨਦੀਪ ਸਿੰਘ ਸੇਠੀ, ਉਪਦੇਸ਼ ਸਿੰਘ, ‌ਸਿਮਰ ਸਰਨਾ, ਕੁਲਵਿੰਦਰ ਸਿੰਘ ਤੇ ਹੈਪੀ ਆਦਿ ਆਗੂ ਮੌਜੂਦ ਸਨ।
ਕੈਪਸ਼ਨ: ਐਨ ਕੇ ਸ਼ਰਮਾ ਦਾ ਸਨਮਾਨ ਕਰਦੇ ਹੋਏ ਰਵਿੰਦਰ ਸਿੰਘ ਜੌਨੀ ਕੋਹਲੀ, ਰਮਨਪ੍ਰੀਤ ਕੌਰ ਕੋਹਲੀ ਤੇ ਹੋਰ।

21/04/2024

ਸ਼੍ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਦੀ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਪਟਿਆਲਾ ਦੇ ਵਰਕਰਾਂ ਵਿੱਚ ਵੱਡਾ ਉਤਸਾਹ

20/04/2024

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਏ ਸਰਕਾਰੀ ਮੁਲਾਜ਼ਮਾਂ ਦੇ ਹੱਕ ਵਿੱਚ

19/04/2024

ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਆਮ ਆਦਮੀ ਪਾਰਟੀ ਨੂੰ ਇਸਦੀ ਔਰਤਾਂ ਵਿਰੋਧੀ ਸੋਚ ਲਈ ਨਿਸ਼ਾਨਾ ਬਣਾਇਆ

ਪੁੱਛਿਆ ਕਿ 13 ਲੋਕ ਸਭਾ ਸੀਟਾਂ ਲਈ ਇਕ ਵੀ ਔਰਤ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ
BJP Punjab Mahila Morcha President Jai Inder Kaur takes on AAM Aadmi Party for it's Anti Women Thinking

Questions why not a single woman was given the ticket for 13 Lok Sabha seats

ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ
14/04/2024

ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

ਸ਼੍ਰੋਮਣੀ ਅਕਾਲੀ ਦਲ ਤੋਂ ਪਟਿਆਲਾ ਦੇ ਉਮੀਦਵਾਰ ਐਨ ਕੇ ਸ਼ਰਮਾ  ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪਟਿਆਲਾ ਦੇ ਇਤਿਹਾ...
14/04/2024

ਸ਼੍ਰੋਮਣੀ ਅਕਾਲੀ ਦਲ ਤੋਂ ਪਟਿਆਲਾ ਦੇ ਉਮੀਦਵਾਰ ਐਨ ਕੇ ਸ਼ਰਮਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪਟਿਆਲਾ ਦੇ ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਮੱਥਾ ਟੇਕਣ ਪਹੁੰਚੇ

ਪਟਿਆਲਾ ਦਿਹਾਤੀ ਦੇ ਕਾਂਗਰਸੀ ਵਰਕਰਾਂ ਦੇ ਇਕੱਠ ਵਿੱਚ ਹਲਕਾ ਇੰਚਾਰਜ ਮੋਹਿਤ ਮੋਹਿੰਦਰਾ ਦਾ ਵਿਰੋਧ ਹਲਕਾ ਇੰਚਾਰਜ ਬਦਲਣ ਦੀ ਉੱਠੀ ਮੰਗ ਲੋਕ ਸਬਾ ਹਲ...
12/04/2024

ਪਟਿਆਲਾ ਦਿਹਾਤੀ ਦੇ ਕਾਂਗਰਸੀ ਵਰਕਰਾਂ ਦੇ ਇਕੱਠ ਵਿੱਚ ਹਲਕਾ ਇੰਚਾਰਜ ਮੋਹਿਤ ਮੋਹਿੰਦਰਾ ਦਾ ਵਿਰੋਧ ਹਲਕਾ ਇੰਚਾਰਜ ਬਦਲਣ ਦੀ ਉੱਠੀ ਮੰਗ

ਲੋਕ ਸਬਾ ਹਲਕਾ ਪਟਿਆਲਾ ਚ ਯੂਥ ਵਿੰਗ ਦੇ ਜਿਲਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੇ ਘਰ ਸਮੂਹ ਕਾਂਗਰਸੀ ਵਰਕਰਾਂ ਨੇ ਅੱਜ ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਬਰਾਬਰ ਇਕੱਠ ਕਰਕੇ ਕਾਂਗਰਸ ਨੂੰ ਚੁਣੌਤੀ ਪੇਸ਼ ਕੀਤੀ ਹੈ। ਸੰਜੀਵ ਕਾਲੂ ਦੇ ਗ੍ਰਹਿ ਵਿਖੇ ਸਾਬਕਾ ਕੌਸ਼ਲਰ, ਚੇਅਰਮੈਨ ਜ਼ਿਲਾ ਪਰਿਸ਼ਦ ਦੇ ਮੈਂਬਰਾਂ ਸਰਪੰਚ ਅਤੇ ਵਰਕਰਾਂ ਵਲੋ ਇਕੱਠ ਕੀਤਾ ਗਿਆ। ਇਸ ਇਕੱਠ ਚ ਸੰਜੀਵ ਸ਼ਰਮਾ ਕਾਲੂ ਅਤੇ ਹੋਰ ਆਗੂਆਂ ਨੇ ਸ਼ਰੇਆਮ ਮੋਹਿਤ ਮਹਿੰਦਰਾ ਖਿਲਾਫ ਬੋਲਦਿਆਂ ਆਖਿਆ ਕਿ ਉਹ ਸਾਰੇ ਕਾਂਗਰਸ ਪਾਰਟੀ ਦੇ ਨਾਲ ਹਨ ਅਤੇ ਪਾਰਟੀ ਇਥੋਂ ਜਿਹੜਾ ਵੀ ਉਮੀਦਵਾਰ ਚੌਣ ਮੈਦਾਨ ਚ ਉਤਾਰੇਗੀ ਉਸ ਦਾ ਉਹ ਸਾਥ ਦੇਣਗੇ ਪਰ ਉਹ ਹਲਕਾ ਦਿਹਾਤੀ ਤੋਂ ਮੋਹਿਤ ਮਹਿੰਦਰਾ ਦਾ ਸਰੇਆਮ ਵਿਰੋਧ ਕਰਕੇ ਉਸ ਦੀ ਅਗਵਾਈ ਨੂੰ ਨਕਾਰਨਗੇ। ਆਗੂਆਂ ਨੇ ਕਿਹਾ ਕਿ ਅਸੀ ਆਉਂਦੀਆਂ ਚੋਣਾਂ ਚ ਮੋਹਿਤ ਮੋਹਿੰਦਰਾ ਜੋ ਕਿ ਪਹਿਲਾਂ ਹੀ ਵਿਧਾਨ ਸਬਾ ਹਲਕਾ ਪਟਿਆਲਾ ਦਿਹਾਤੀ ਤੋ ਚੋਣਾਂ ਬੁਰੀ ਤਰਾਂ ਹਾਰ ਚੁੱਕਾ ਹੈ ਅਤੇ ਮੋਹਿਤ ਮਹਿੰਦਰਾ ਵਲੋ ਯੂਥ ਕਾਂਗਰਸ ਦੀਆਂ ਸੰਗਠਨ ਚੋਣਾ ਚ ਜੋ ਉਮੀਦਵਾਰ ਮੈਦਾਨ ਚ ਉਤਾਰੇ ਸਨ ਉਹ ਵੀ ਬੁਰੀ ਤਰਾਂ ਹਾਰ ਗਏ ਸਨ। ਕਾਂਗਰਸੀ ਯੂਥ ਆਗੂਆਂ ਨੇ ਕਿਹਾ ਕੀ ਅਸੀਂ ਲੋਕ ਸਭਾ ਚੋਣਾਂ ਚ ਕਾਂਗਰਸ ਦੇ ਉਮੀਦਵਾਰ ਨੂੰ ਜਤਾਉਣਾ ਚਾਹੰਦੇ ਹਾਂ ਪਰ ਮੋਹਿਤ ਮੋਹਿੰਦਰਾ ਪ੍ਰਤੀ ਹਲਕੇ ਵਿੱਚ ਰੋਸ ਹੈ ਜਿਸ ਦਾ ਖ਼ਮਿਆਜ਼ਾ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸੰਜੀਵ ਕਾਲੂ ਨੇ ਆਖਿਆ ਕਿ ਉਹ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਹਲਕਾ ਦਿਹਾਤੀ ਪਟਿਆਲਾ ਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਵਰਕਰਾਂ ਨੂੰ ਉਤਸਾਹਿਤ ਕਰਨ ਲਈ ਹਰ ਦਿਨ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਪਾਰਟੀ ਪਟਿਆਲਾ ਹਲਕੇ ਤੋ ਜਿਹੜਾ ਵੀ ਉਮੀਦਵਾਰ ਖੜਾ ਕਰੇਗੀ ਉਹ ਉਸ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਪੱਧਰ ਤੇ ਮਿਹਨਤ ਕਰਨਗੇ ਉਹਨਾਂ ਕਿਹਾ ਕਿ ਅੱਜ ਪੂਰਾ ਦਿਹਾਤੀ ਹਲਕਾ ਜਿਹੜਾ ਉਹਨਾਂ ਦੇ ਨਾਲ ਹੈ ਅਤੇ ਹਰ ਇੱਕ ਵਰਕਰ ਚ ਪੂਰੇ ਜੋਸ਼ ਵਿੱਚ ਹੈ ਉਹਨਾਂ ਕਿਹਾ ਕਿ ਬਸ ਇਸ ਹਲਕੇ ਵਿੱਚ ਜੇਕਰ ਮੋਹਿਤ ਮਹਿਦਰਾ ਦੀ ਐਂਟਰੀ ਹੁੰਦੀ ਹੈ ਤਾਂ ਇਸ ਦਾ ਖਮਿਆਜਾ ਜਰੂਰ ਪਾਰਟੀ ਨੂੰ ਭੁਗਤਣਾ ਪਏਗਾ। ਉਹਨਾਂ ਕਿਹਾ ਕਿ ਮੋਹਿਤ ਮਹਿੰਦਰਾ ਦਾ ਇਸ ਹਲਕੇ ਵਿੱਚ ਕਾਫੀ ਵਿਰੋਧ ਹੈ ਅਤੇ ਉਹ ਹਮੇਸ਼ਾ ਹੀ ਆਗੂਆਂ ਨੂੰ ਜਾਂ ਵਰਕਰਾਂ ਨੂੰ ਅੱਗੇ ਪਿੱਛੇ ਨਜ਼ਰ ਅੰਦਾਜ਼ ਕਰਦੇ ਹਨ ਪਰ ਜਦੋਂ ਲੋੜ ਪੈਂਦੀ ਹੈ ਉਦੋਂ ਹੀ ਉਹ ਇੱਥੇ ਆਉਂਦੇ ਹਨ ਜਿਸ ਨੂੰ ਲੈ ਕੇ ਸਾਰੇ ਆਗੂਆਂ ਅਤੇ ਵਰਕਰਾਂ ਚ ਕਾਫੀ ਨਿਰਾਸ਼ਾ ਅਤੇ ਗੁੱਸਾ ਹੈ ਇਸ ਲਈ ਉਹਨਾਂ ਦਾ ਕਹਿਣਾ ਹੈ ਕਿ ਉਹ ਖੁਦ ਇੱਥੇ ਮਿਹਨਤ ਕਰਕੇ ਪਾਰਟੀ ਤੇ ਮਜਬੂਤੀ ਲਈ ਜੀ ਤੋੜ ਮਿਹਨਤ ਕਰਨਗੇ। ਇਕੱਠ ਵੱਲੋ ਸਰਬਸੰਮਤੀ ਵੱਲੋ ਨਾਲ ਮਤਾ ਪਾਸ ਕੀਤਾ ਗਿਆ ਮੋਹਿਤ ਮਹਿੰਦਰਾ ਭਜਾਉ ਹਲਕਾ ਪਟਿਆਲਾ ਦਿਹਾਤੀ ਬਚਾਉ ਦਾ ਨਾਅਰਾ ਦਿੱਤਾ ਗਿਆ ਤੇ ਹਾਈਕਮਾਡ ਨੂੰ ਇਹਨੂੰ 2024 ਦੀਆ ਚੋਣਾਂ ਤੋਂ ਪਹਿਲਾਂ ਹਲਕਾ ਇੰਚਾਰਜ ਬਦਲਣ ਲਈ ਕਿਹਾ ਜਾਵੇ ।
ਇਸ ਮੌਕੇ ਸਾਬਕਾ ਚੇਅਰਮੈਨ ਇੰਪਰੁਵਮੈਂਟ ਟਰਸਟ ਸੰਤ ਬਾਂਗਾ, ਚੇਅਰਮੈਨ ਐਸ ਸੀ ਸੈਲ ਸੇਵਕ ਸਿੰਘ ਝਿੱਲ, ਪ੍ਰਧਾਨ ਯੂਥ ਕਾਂਗਰਸ ਮਾਧਵ ਸਿੰਗਲਾ, ਅਭੀਨਵ ਸ਼ਰਮਾ, ਐਮ ਸੀ ਹਰਦੀਪ ਸਿੰਘ ਖਹਿਰਾ, ਐਮ ਸੀ ਅਮਰਪ੍ਰੀਤ ਸਿੰਘ ਬੋਬੀ,ਐਮ ਸੀ ਅਰੁਣ ਤੀਵਾੜੀ,ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਭੂਵੇਸ਼ ਤੀਵਾੜੀ,ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰ ਸਿੰਘ ਕੈਦੁਪੁਰ, ਉਪ ਚੇਅਰਮੈਨ ਬਲਾਕ ਸੰਮਤੀ ਗੁਰਦੀਪ ਸਿੰਘ ਰੋਮੀ ਸਿੰਬੜੋ,ਪ੍ਰਧਾਨ ਸਰਪੰਚ ਯੂਨੀਅਨ ਰਘਵੀਰ ਸਿੰਘ ਰੋਡਾ ਸਰਪੰਚ,ਸਰਪੰਚ ਯੁਵਰਾਜ, ਮਨਜਿੰਦਰ ਸਿੰਘ ਮਿੰਦਾ, ਹਾਕਮ ਸਿੰਘ,ਪਰਮੋਦ ਆਲੋਵਾਲ, ਸੁਖਚੈਨ ਸਿੰਘ ਲੌਟ,ਗੁਰਪ੍ਰੀਤ ਕੌਰ,ਰਾਮ ਸਿੰਘ ਆਲੋਵਾਲ, ਲੱਕੀ ਸੀੰਬੜੋਂ, ਮਨਜੀਤ ਸਿੰਘ ਲੌਟ, ਸੁਖਦੇਵ ਸਿੰਘ ਰੋਹਟੀ ਮੌੜਾਂ, ਸ਼ਮਸ਼ੇਰ ਸਿੰਘ ਖੁਰਦ,ਰੀਧਮ ਸ਼ਰਮਾ, ਅਮਰੀਕ ਸਿੰਘ ਧਨੌੜਾ, ਚੇਅਰਮੈਨ ਬੀ ਸੀ ਸੈਲ ਗੁਰਮੀਤ ਸਿੰਘ ਚੌਹਾਨ,ਗੁਰਮੀਤ ਸਿੰਘ ਚੇਅਰਮੈਨ ਜੇ ਬੀ ਐਮ, ਪਰਵੀਨ ਰਾਵਤ ਚੇਅਰਮੈਨ ਜੇ ਬੀ ਐਮ,ਬਲਾਕ ਚੇਅਰਮੈਨ ਐਸ ਸੀ ਸੈਲ ਰਜਿੰਦਰ ਸਿੰਘ ਰਾਣਾ ਅਤੇ ਬਿੱਲਾ ਸਿਧੂਵਾਲ ,ਬਲਜਿੰਦਰ ਸਿੰਘ ਮਾਨ ਹਰਦਾਸਪੁਰ, ਹਰਜਿੰਦਰ ਆਲੌਵਾਲ, ਸਰਪੰਚ ਹਾਕਮ ਸਿੰਘ, ਇੰਦਰਜੀਤ ਸਿੰਘ ਸੋਨੀਆ, ਬਿੰਦਰ ਧੰਗੇੜਾ,ਜਸਵਿੰਦਰ ਭੰਗੂ ਪੇਦਨੀ,ਰੁਬੀ ਪੇਦਨੀ,ਸੁਖਪਾਲ ਸਿੰਘ ਪਾਲੀ,ਲਖਵਿੰਦਰ ਸਿੰਘ ਲੱਡੂ,ਕਰਮਜੀਤ ਸਿੰਘ ਪੰਚ,ਜੱਗੀ ਸਹੋਲੀ, ਜਗਤਾਰ ਸਿੰਘ ਨੰਬਰਦਾਰ,ਮਨਜੀਤ ਜੋਗਾ ਦਲੀਪ ਬਿੰਦਰਾ ਕਲੋਨੀ,ਬਚਿੱਤਰ ਸਿੰਘ ਕਸਿਆਣਾ,ਸੁਪਿੰਦਰ, ਅਸ਼ੌਕ ਇਛੇਵਾਲ, ਧਰਮੀਂਦਰ, ਰਵੀ ਮਟੂ, ਅਮਨ ਸਬਰਵਾਲ, ਸੁਧੀਰ ਪੰਤ, ਪਰਮਵੀਰ ਸਿੰਘ ਟਵਾਨਾ, ਵੀਪਨ ਕੋਹਲੀ,ਪ੍ਰੀਤਮ ਸਿੰਘ ਰੋਹਟੀ ਮੋੜਾਂ,ਜੀਤ ਸਿੰਘ,ਸਿੰਦਰ ਸਿੰਘ ।

11/04/2024

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਇੱਕ ਬਜ਼ੁਰਗ ਔਰਤ ਦੀਆਂ ਵਾਲੀਆਂ ਖਿੱਚਣ ਵਾਲੇ ਆਰੋਪੀ ਨੂੰ ਪੁਲਿਸ ਨੇ ਕੀਤਾ ਕਾਬੂ

ਸਨੌਰ 'ਚ ਭਾਜਪਾ ਨੂੰ ਮਿਲ ਰਹੀ ਮਜ਼ਬੂਤੀ, ਦਰਜਨਾਂ ਪਿੰਡਾਂ ਦੇ ਕਈ ਪਰਿਵਾਰ ਭਾਜਪਾ 'ਚ ਸ਼ਾਮਲ-ਬੀਬਾ ਜੈਇੰਦਰ ਕੌਰ ਨੇ ਵੱਖ-ਵੱਖ ਸਿਆਸੀ ਪਾਰਟੀਆਂ ਛੱ...
11/04/2024

ਸਨੌਰ 'ਚ ਭਾਜਪਾ ਨੂੰ ਮਿਲ ਰਹੀ ਮਜ਼ਬੂਤੀ, ਦਰਜਨਾਂ ਪਿੰਡਾਂ ਦੇ ਕਈ ਪਰਿਵਾਰ ਭਾਜਪਾ 'ਚ ਸ਼ਾਮਲ
-ਬੀਬਾ ਜੈਇੰਦਰ ਕੌਰ ਨੇ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਕੀਤਾ ਸਵਾਗਤ

ਸਨੌਰ ਦੇ ਦਰਜਨਾਂ ਪਿੰਡਾਂ ਦੇ ਕਈ ਪਰਿਵਾਰ ਵੀਰਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਭਾਜਪਾ ਦੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਇਨ੍ਹਾਂ ਸਾਰੇ ਪਰਿਵਾਰਾਂ ਦਾ ਭਾਜਪਾ 'ਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ।
ਬੀਬਾ ਜੈਇੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਦੇਸ਼ ਭਰ ਵਿੱਚ ਵਿਕਾਸ, ਰੁਜ਼ਗਾਰ, ਮਜ਼ਦੂਰਾਂ, ਔਰਤਾਂ, ਛੋਟੇ-ਵੱਡੇ ਉਦਯੋਗਾਂ, ਸਿੱਖਿਆ, ਸੁਰੱਖਿਆ, ਸਿਹਤ ਅਤੇ ਸਮਾਜਿਕ ਸੁਰੱਖਿਆ ਲਈ ਜੋ ਕੰਮ ਕੀਤੇ ਗਏ ਹਨ, ਉਹ ਸਭ ਤੋਂ ਅੱਗੇ ਹਨ। ਇਸ ਤਰ੍ਹਾਂ ਦਾ ਵਿਕਾਸ ਪਿਛਲੇ 50 ਸਾਲਾਂ ਵਿੱਚ ਨਹੀਂ ਹੋਇਆ। ਵਿਸ਼ਵ ਪੱਧਰ 'ਤੇ ਨਰਿੰਦਰ ਮੋਦੀ ਨੇ ਭਾਰਤ ਨੂੰ ਜੋ ਆਰਥਿਕ ਪਛਾਣ ਦਿੱਤੀ ਹੈ, ਉਹ ਕਾਬਿਲੇ ਤਾਰੀਫ ਹੈ। ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜਦੋਂ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਪਟਿਆਲਾ ਨੂੰ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਉਸ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦਿੱਤੀ। ਇਸ ਦੇ ਨਾਲ ਹੀ ਸ਼ਹਿਰ ਦੇ ਸਮੂਹ ਡੇਅਰੀ ਕਾਰੋਬਾਰ ਲਈ ਪਿੰਡ ਅਬਲੋਵਾਲ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਤਿਆਰ ਕੀਤਾ ਗਿਆ। ਸਨੌਰ ਅਤੇ ਦੇਵੀਗੜ੍ਹ ਦੇ ਖੇਤਰਾਂ ਨੂੰ ਲਾਭ ਪਹੁੰਚਾਉਣ ਲਈ ਛੋਟੀਆਂ ਅਤੇ ਵੱਡੀਆਂ ਨਦੀਆਂ ਦੇ ਸੁੰਦਰੀਕਰਨ ਲਈ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲਾ ਨਹਿਰੀ ਪਾਣੀ ਪ੍ਰਾਜੈਕਟ, 200 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਛੋਟੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਲਈ ਦਿੱਤੇ ਗਏ। ਇਸ ਤੋਂ ਇਲਾਵਾ ਸਨੌਰ ਖੇਤਰ ਦੇ ਕਈ ਪਿੰਡਾਂ ਨੂੰ 24 ਘੰਟੇ ਬਿਜਲੀ ਦੀ ਸਹੂਲਤ ਵਾਲੇ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਪੱਛਮੀ ਬਾਈਪਾਸ ਨੂੰ ਮਨਜ਼ੂਰੀ ਦਿਵਾਉਣ ਅਤੇ ਟੈਂਡਰ ਜਾਰੀ ਕਰਨ ਵਰਗੇ ਅਹਿਮ ਕੰਮ ਕੀਤੇ ਗਏ। ਹੋਰ ਵੱਡੇ ਸ਼ਹਿਰਾਂ ਵਾਂਗ ਪਟਿਆਲਾ ਦੇ ਵਪਾਰ ਨੂੰ ਵਧਾਉਣ ਲਈ ਰੇਲਵੇ ਟਰੈਕ ਨੂੰ ਡਬਲ ਟ੍ਰੈਕ ਦੇ ਨਾਲ-ਨਾਲ ਇਲੈਕਟ੍ਰਾਨਿਕ ਬਣਾਉਣ ਦਾ ਕੰਮ ਵੀ ਅੰਤਿਮ ਪੜਾਅ 'ਤੇ ਪਹੁੰਚਾਇਆ। ਕੇਂਦਰ ਸਰਕਾਰ ਦੀ ਮਦਦ ਨਾਲ ਪਟਿਆਲਾ ਰੇਲਵੇ ਸਟੇਸ਼ਨ ਨੂੰ ਦੇਸ਼ ਦੇ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਬਣਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕੀਕਰਨ ਦਾ ਕੰਮ ਸ਼ੁਰੂ ਕੀਤਾ ਕਰਵਾਇਆ। ਬੀਬਾ ਜੈਇੰਦਰ ਕੌਰ ਨੇ ਇਲਾਕਾ ਨਿਵਾਸੀਆਂ ਨੂੰ ਯਾਦ ਦਿਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਸਨੌਰ ਇਲਾਕੇ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਦੱਖਣੀ ਬਾਈਪਾਸ ਦੇ ਨਾਲ ਦੋ ਸਲਿੱਪ ਰੋਡ ਬਣਾ ਕੇ ਇਲਾਕੇ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਸੀ। ਜਿਸ ਨਾਲ ਇਲਾਕੇ ਦੇ ਵਿਕਾਸ ਦੀ ਗਤੀ ਨੂੰ ਕਾਫੀ ਮਦਦ ਮਿਲੀ ਹੈ।
ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਜਿਵੇਂ ਹੀ ਇਲਾਕੇ ਦੇ ਲੋਕ ਭਾਜਪਾ ਦੀ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਨੂੰ ਜਿਤਾ ਕੇ ਕੇਂਦਰ ਵਿੱਚ ਭੇਜਣਗੇ ਤਾਂ ਦੇਵੀਗੜ੍ਹ ਅਤੇ ਸਨੌਰ ਰੋਡ ਨੂੰ ਚਹੁੰ ਮਾਰਗੀ ਕਰਨ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਆਵਾਜਾਈ ਨੂੰ ਹੋਰ ਸੁਵਿਧਾਜਨਕ ਬਣਾਇਆ ਜਾ ਸਕੇ। ਉਹਨਾਂ ਕਿਹਾ ਜਿਸ ਰਫ਼ਤਾਰ ਨਾਲ ਸਨੌਰ ਇਲਾਕੇ ਵਿੱਚ ਸਿੱਖਿਆ ਸੰਸਥਾਵਾਂ ਦਾ ਵਿਕਾਸ ਹੋਇਆ ਹੈ, ਉਹ ਭਵਿੱਖ ਵਿੱਚ ਇਸ ਖੇਤਰ ਦਾ ਵਿਕਾਸ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਨਾਲੋਂ ਵੱਖਰਾ ਕਰੇਗਾ।
ਇਸ ਮੌਕੇ ਜਸਪਾਲ ਸਿੰਘ ਗਗਰੋਲੀ, ਅਮਰਿੰਦਰ ਢੀਂਡਸਾ, ਜਿੰਮੀ ਡਕਾਲਾ ਅਤੇ ਗਗਨ ਸ਼ੇਰਗਿੱਲ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੇ ਬੀਬਾ ਜੈਇੰਦਰ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਮਜ਼ਬੂਤ ਕਰਨਗੇ।

ਪੰਜਾਬ ਰੋਡਵੇਜ਼/ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਤੋਂ ਪ੍ਰਭਾਵਿਤ ਕੁੱਝ  ਮੁਲਾਜ਼ਮਾਂ ਜੱਥੇਬੰਦੀ ਵਿੱਚ ਹੋਏ ਸ਼ਾਮਲ  -...
10/04/2024

ਪੰਜਾਬ ਰੋਡਵੇਜ਼/ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਤੋਂ ਪ੍ਰਭਾਵਿਤ ਕੁੱਝ ਮੁਲਾਜ਼ਮਾਂ ਜੱਥੇਬੰਦੀ ਵਿੱਚ ਹੋਏ ਸ਼ਾਮਲ -ਹਰਕੇਸ ਕੁਮਾਰ ਵਿੱਕੀ

ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਲੰਮੇ ਵਿਚਾਰ ਹੋਈ ਵਰਕਰਾਂ ਨੂੰ ਜੱਥੇਬੰਦੀ ਦੀਆਂ ਪ੍ਰਾਪਤੀਆਂ ਵਾਲੇ ਜਾਣੂ ਕਰਵਾਇਆ ਦੱਸਿਆਂ ਕਿਵੇਂ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਦੇ ਲਈ ਸੰਘਰਸ਼ ਕਰਦੀ ਆ ਰਹੀ ਹੈ । ਜੱਥੇਬੰਦੀ ਦੇ ਕੰਮਾ ਤੋਂ ਪ੍ਰਭਾਵਿਤ ਹੋ ਕੇ ਚੀਫ ਇੰਸਪੈਕਟਰ ਸ. ਸੁਖਵਿੰਦਰ ਸਿੰਘ ਸੁੱਖੀ, ਚੀਫ਼ ਇੰਸਪੈਕਟਰ ਸ. ਰਣਵੀਰ ਸਿੰਘ ,ਸ.ਹਰਮਨ ਸਿੰਘ PC 2 ,ਜਤਿੰਦਰ ਸਿੰਘ PC 8 ,ਬਲਵਿੰਦਰ ਸਿੰਘ ਹੈਪੀ PCB 450 ਤੇ ਉਹਨਾਂ ਦੇ ਨਾਲ 40 +ਸਾਥੀਆਂ ਨੇ ਜਥੇਬੰਦੀ ਨੂੰ ਜੁਆਇੰਨ ਕੀਤਾ ਕਿਸੇ ਵੀ ਵਰਕਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਹਰ ਇੱਕ ਵਰਕਰ ਦੇ ਨਾਲ ਮੌਢੇ ਨਾਲ ਮੌਢਾ ਜੋੜ ਕੇ ਖੜੀ ਹੈ । ਹਰ ਵਰਕਰ ਦੇ ਦੁੱਖ ਸੁੱਖ ਵਿੱਚ ਜੱਥੇਬੰਦੀ ਦੇ ਆਗੂ ਖੜੇ ਹਨ। ਪਿੱਛਲੇ ਸਮੇਂ ਤੋਂ ਸੰਘਰਸ਼ ਦੇ ਰਾਹ ਤੇ ਤੁਰਨ ਦੇ ਨਾਲ ਵਰਕਰਾਂ ਨੂੰ ਜੱਥੇਬੰਦੀ ਨੇ ਬਹੁਤ ਕੁੱਝ ਦਿੱਤਾ ਹੈ ਜਿਵੇਂ ਕਿ ਬਹੁਤ ਘੱਟ ਤਨਖਾਹ ਤੇ ਵਰਕਰ ਕੰਮ ਕਰਦੇ ਸੀ ਜਿਸ ਤਨਖਾਹ ਨਾਲ ਘਰਾਂ ਦੇ ਗੁਜ਼ਾਰੇ ਵੀ ਮੁਸ਼ਕਲ ਸੀ ਜੱਥੇਬੰਦੀ ਦੇ ਸੰਘਰਸ਼ ਦੇ ਸਦਕਾ 25 ਸੋ ਤੋ 30% ਤਨਖਾਹ ਦੇ ਵਿੱਚ ਵਾਧਾ ਅਤੇ 5% ਇੰਕਰੀਮੈਂਟ ਤਨਖਾਹ ਦੇ ਵਿੱਚ ਵਾਧਾ ਲਾਗੂ ਕਰਵਾਇਆ ਇਸ ਤੋਂ ਇਲਾਵਾ ਵੀ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਜ਼ੋ ਸੰਘਰਸ਼ ਦੇ ਦੌਰਾਨ ਹੀ ਮਨੇਜਮੈਂਟ ਨੇ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਠੇਕੇਦਾਰੀ ਸਿਸਟਮ ਤਹਿਤ ਹੋ ਰਹੀ ਲੁੱਟ ਨੂੰ ਰੋਕਣ ਦੇ ਲਈ ਵੀ ਮਨੇਜਮੈਂਟ ਨੇ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਇਸ ਤੋਂ ਇਲਾਵਾ ਵੀ ਜਿਵੇਂ ਕੇ ਮਾਰੂ ਕੰਡੀਸ਼ਨਾ ਲਾ ਕੇ ਵਰਕਰਾਂ ਨੂੰ ਨੋਕਰੀ ਤੋਂ ਕੱਢਿਆ ਜਾਂਦਾ ਸੀ ਉਹਨਾਂ ਦੀਆਂ ਕੰਡੀਸ਼ਨਾ ਦੇ ਵਿੱਚ ਸੋਧ ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਇਕਸਾਰਤਾ ਨੂੰ ਲੈ ਕੇ ਜੱਥੇਬੰਦੀ ਵੱਲੋਂ ਤਿੱਖੇ ਸੰਘਰਸ਼ ਕੀਤੇ ਗਏ ਵਾਰ-ਵਾਰ ਸਰਕਾਰ ਤੇ ਮਨੇਜਮੈਂਟ ਨਾਲ ਮੀਟਿੰਗ ਹੋਇਆ ਜਿਸ ਨੂੰ ਵੇਖਦੇ ਹੋਈ ਕੁੱਝ ਵਰਕਰਾਂ ਗੁਮਰਾਹ ਸਨ ਆਪ ਹੱਕ ਪ੍ਰਤੀ ਜਾਗਰੂਕ ਨਹੀਂ ਸੀ । ਜਦੋਂ ਵਰਕਰਾਂ ਨੂੰ ਇਹਨਾਂ ਸਾਰੀਆ ਪ੍ਰਾਪਤੀ ਦੀ ਸਮਝ ਤੇ ਜੱਥੇਬੰਦੀ ਦੇ ਆਗੂ ਦਾ ਬੜੀ ਸਿਆਣਪ ਨਾਲ ਵਰਕਰਾਂ ਦੇ ਹੱਕ ਦੀ ਰਾਖੀ ਕਰਨ ਤੇ ਪੜਾ ਵਰ ਪੜ ਮੰਗਾਂ ਦਾ ਹੱਲ ਕਰਵਾਉਦੇ ਵੇਖਦੇ ਹੋਏ ਜੱਥੇਬੰਦੀ ਦੇ ਕੰਮ ਕਾਰ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਕੁੱਝ ਵਰਕਰਾਂ ਨੇ ਦੁਸਰੀਆਂ ਜੱਥੇਬੰਦੀ ਦਾ ਪੱਲਾ ਛੱਡ ਕੇ ਪੰਜਾਬ ਰੋਡਵੇਜ਼ /ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਵਿੱਚ ਸ਼ਾਮਲ ਹੋਏ ਸ਼ਾਮਲ ਹੋਣ ਤੇ ਜੱਥੇਬੰਦੀ ਦੇ ਆਗੂ ਸਮੇਤ ਪਟਿਆਲਾ ਡੀਪੂ ਕਮੇਟੀ ਵੱਲੋ ਸਾਥੀਆਂ ਦਾ ਦਿੱਲੋ ਧੰਨਵਾਦ ਅਤੇ ਸਾਥੀਆਂ ਨੂੰ ਭਰੋਸਾ ਦਿੱਤਾ ਕਿ ਜੱਥੇਬੰਦੀ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕਰਗੇ ਵਰਕਰਾਂ ਦੇ ਹੱਕੀ ਤੇ ਜਾਇਜ ਮੰਗਾਂ ਦੇ ਲਈ ਲੜਦੀ ਰਹੇਗੀ ਇਸ ਸਮੇਂ ਇੰਸਪੈਕਟਰ ਮੇਜਰ ਸਿੰਘ ਇੰਸਪੈਕਟਰ, ਅਮਨਦੀਪ ਸਿੰਘ ਇੰਸਪੈਕਟਰ ,ਪਰਮਿੰਦਰ ਸਿੰਘ ਇੰਸਪੈਕਟਰ ,ਅਮਿਤ ਕੁਮਾਰ ਇੰਸਪੈਕਟਰ, ਜਗਤਾਰ ਸਿੰਘ ਇੰਸਪੈਕਟਰ, ਸਰਬਜੀਤ ਸਿੰਘ ਇੰਸਪੈਕਟਰ,ਤੇ ਡੀਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ ਡੀਪੂ ਸੈਕਟਰੀ ਜਸਦੀਪ ਸਿੰਘ ਲਾਲੀ ਡੀਪੂ ਚੇਅਰਮੈਨ ਸੁਲਤਾਨ ਸਿੰਘ, ਕੈਸ਼ੀਅਰ ਅਤਿੰਦਰਪਾਲ ਸਿੰਘ ਵਰਕਸ਼ਾਪ ਪ੍ਰਧਾਨ ਹਰਜਿੰਦਰ ਸਿੰਘ ਗੋਰਾ, ਸਰਪ੍ਰਸਤ ਗੁਰਪ੍ਰੀਤ ਸਿੰਘ, ਮੁੱਖ ਸਲਾਹਕਾਰ ਸ੍ਰੀ ਵੀਰ ਚੰਦ ਸ਼ਰਮਾ ਤੇ ਜਥੇਬੰਦੀ ਦੇ ਹੋਰ ਬਹੁਤ ਸਾਰੇ ਮੋਹਤਵਾਰ ਤੇ ਜਥੇਬੰਦੀ ਦੇ ਮੁੱਖ ਸਲਾਹਕਾਰ ਚਾਚਾ ਵੀਰ ਚੰਦ ਤੇ ਰਾਮ ਸਿੰਘ ਘਨੋਰ ਸ਼ਾਮਲ

ਪਟਿਆਲਾ  ਵਿਖ਼ੇ ਜਿਲ੍ਹਾ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਜਿਲ੍ਹਾ ਪ੍ਰਧਾਨ ਮੇਘ ਚੰਦ ਸ਼ਰਮਾ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ...
07/04/2024

ਪਟਿਆਲਾ ਵਿਖ਼ੇ ਜਿਲ੍ਹਾ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਜਿਲ੍ਹਾ ਪ੍ਰਧਾਨ ਮੇਘ ਚੰਦ ਸ਼ਰਮਾ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ਼ੈਰ ਸਵਿਧਾਨਿਕ ਤਰੀਕੇ ਨਾਲ ਹੋਈ ਗ੍ਰਿਫਤਾਰੀ ਦੇ ਵਿਰੋਧ ਵਿੱਚ ਭਗਤ ਸਿੰਘ ਚੋਂਕ ਘਲੋਰੀ ਗੇਟ ਵਿਖ਼ੇ ਸੇਕੜੇ ਵਲੰਨਟੀਅਰ ਨਾਲ ਸਮੂਹਿਕ ਭੂਖ ਹੜਤਾਲ(ਵਰਤ )ਕੀਤੀ ਗਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5ਵਜੇ ਤੱਕ ਭੂੱਖੇ ਰਹਿ ਕੇ ਮੋਦੀ ਅਤੇ ਭਾਜਪਾ ਸਰਕਾਰ ਡਾ ਵਿਰੋਧ ਕੀਤਾ ਇਸ ਮੌਕੇ ਮਹਿਤਾ ਨੇ ਸੰਬੋਧਨ ਕਰਦਿਆਂ ਕਿਹਾ ਕੀ ਦੇਸ ਦੇ ਵਿੱਚ ਅੰਦਰ ਖਾਤੇ ਇਮਾਰਜਾਂਸੀ ਪਟਿਆਲਾ ਮਿਤੀ 7 ਅਪ੍ਰੈਲ () ਅੱਜ ਪਟਿਆਲਾ ਵਿਖ਼ੇ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਪਟਿਆਲਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਮੇਘ ਚੰਦ ਸ਼ਰਮਾ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ਼ੈਰ ਸਵਿਧਾਨਿਕ ਤਰੀਕੇ ਨਾਲ ਹੋਈ ਗ੍ਰਿਫਤਾਰੀ ਦੇ ਵਿਰੋਧ ਵਿੱਚ ਭਗਤ ਸਿੰਘ ਚੋਂਕ ਘਲੋਰੀ ਗੇਟ ਵਿਖ਼ੇ ਸੇਕੜੇ ਵਲੰਨਟੀਅਰ ਨਾਲ ਸਮੂਹਿਕ ਭੂਖ ਹੜਤਾਲ(ਵਰਤ )ਕੀਤੀ ਗਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5ਵਜੇ ਤੱਕ ਭੂੱਖੇ ਰਹਿ ਕੇ ਮੋਦੀ ਅਤੇ ਭਾਜਪਾ ਸਰਕਾਰ ਡਾ ਵਿਰੋਧ ਕੀਤਾ ਇਸ ਮੌਕੇ ਮਹਿਤਾ ਨੇ ਸੰਬੋਧਨ ਕਰਦਿਆਂ ਕਿਹਾ ਕੀ ਦੇਸ ਦੇ ਵਿਚ ਅੰਦਰ ਖਾਤੇ ਐਮਰਜੰਸੀ ਵਾਲੇ ਹਾਲਾਤ ਬਣੇ ਹੋਏ ਹਨ I ਲੋਕਾਂ ਵੱਲੋਂ ਚੂਨੀਆਂ ਹੋਈਆਂ ਸਰਕਾਰਾਂ ਤੋੜ ਕੇ ਭਾਜਪਾ ਦੀ ਸਰਕਾਰ ਜਾਂ ਜਬਰਦਸਤੀ ਗਠਜੋੜ ਵਾਲੀ ਸਰਕਾਰ ਬਣਾਇਆ ਜਾ ਰਹੀਆ ਹਨ I ਦੇਸ ਦੇ ਵਿੱਚ ਉਭਰਦੇ ਹੋਏ ਨੇਤਾ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੀ ਕੋਸ਼ਿਸ ਕੀਤੀ ਜਾ ਰਾਹੀਂ ਹੈ I ਜਿਸ ਦਾ ਆਮ ਆਦਮੀ ਪਾਰਟੀ ਇਕਲਾ ਇਕੱਲਾ ਵਰਕਰ ਵਿਰੋਧ ਕਰਦਾ ਹੈ ਇਸ ਮੌਕੇ ਲੋਕ ਸਭਾ ਇੰਚਾਰਜ ਇੰਦਰਜੀਤ ਸੰਧੂ, ਜਿਲ੍ਹਾ ਜਰਨਲ ਸਕੱਤਰ ਸੁਖਦੇਵ ਸਿੰਘ ਔਲਖ,ਪ੍ਰੀਤੀ ਮਲਹੋਤਰਾ ਸੂਬਾ ਪ੍ਰਧਾਨ ਮਹਿਲਾ ਵਿੰਗ, ਵਿੱਕੀ ਘਨੌਰ ਸੂਬਾ ਪ੍ਰਧਾਨ ਸਪੋਰਟ ਵਿੰਗ, ਆਰ ਪੀ ਐਸ ਮਲਹੋਤਰਾ ਸੂਬਾ ਪ੍ਰਧਾਨ ਬੁਧੀਜੀਵੀ ਵਿੰਗ,ਅਮਰੀਕ ਸਿੰਘ ਬੰਗੜ ਸਯੁਕਤ ਸਕੱਤਰ ਪੰਜਾਬ, ਜਰਨੈਲ ਸਿੰਘ ਮੰਨੂ ਸਯੁਕਤ ਸਕੱਤਰ ਪੰਜਾਬ, ਬਲਵਿੰਦਰ ਸਿੰਘ ਝਾਰਵਾ ਵਾਈਸ ਚੇਅਰਮੈਨ ਪੀ ਆਰ ਟੀ ਸੀ, ਪ੍ਰਵੀਨ ਛਾਬੜਾ ਸੀਨੀਅਰ ਵਾਈਸ ਚੇਅਰਮੈਨ ਪੀ ਆਈ ਡੀ ਸੀ, ਦੀਪਕ ਸੂਦ ਜੋਆਇੰਟ ਸਕੱਤਰ ਟਰੈਡ ਵਿੰਗ,ਅਸ਼ੋਕ ਸਿਰਸਵਾਲ ਡਾਇਰੈਕਟਰ ਐਸ ਸੀ ਲੈਂਡ, ਜਸਵੰਤ ਰਾਏ ਜੋਆਇੰਟ ਸਕੱਤਰ ਐਸ ਸੀ ਵਿੰਗ, ਕੁਲਦੀਪ ਸਿੰਘ, ਸੰਜੀਵ ਗੁਪਤਾ, ਅਮਿਤ ਵਿੱਕੀ ਬਿਕਰਮ ਸ਼ਰਮਾ, ਅਮਨ ਬਾਂਸਲ, ਰਾਜੂ ਸਾਹਨੀ, ਹਰਸਪਾਲ, ਮੋਨਿਕਾ ਸ਼ਰਮਾ,ਰਾਜ ਕੁਮਾਰ ਮਿਠਾਰੀਆਂ ਤੋਂ ਇਲਾਵਾ ਹੋਰ ਸਾਥੀ ਮੌਜੂਦ ਰਹੇ I

07/04/2024

ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਪਟਿਆਲਾ ਦੀ ਟੀਮ ਵੱਲੋਂ ਪਟਿਆਲਾ ਦੇ ਘਲੋੜੀ ਗੇਟ ਵਿਖੇ ਸਮੂਹਿਕ ਵਰਤ ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਆਗੂਆਂ ਵੱਲੋਂ ਤੇ ਇਹ ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਉੱਪਰ ਝੂਠੇ ਆਰੋਪ ਲਗਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਜੋ ਬਿਲਕੁਲ ਬੇਬੁਨਿਆਦ ਹਨ ਹਾਲੇ ਤੱਕ ਈਡੀ ਕੋਈ ਵੀ ਸਬੂਤ ਪੇਸ਼ ਨਹੀਂ ਕਰ ਪਾਈ ਆਗੂਆਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਰੇਸ਼ਨ ਲੋਟਸ ਦੇ ਤਹਿਤ ਵੱਖ ਵੱਖ ਆਗੂਆਂ ਨੂੰ ਖਰੀਦਣ ਦਾ ਕੰਮ ਕਰ ਰਹੀ ਹੈ

#ਆਪ #ਭੁੱਖ #ਵਰਤ #ਆਮ

ਅਕਾਲ ਸਹਾਇ ਵੈਲਫ਼ੇਅਰ ਕਲੱਬ ਦੀਪ ਨਗਰ ਤੇ ਗੁਰਦੁਆਰਾ ਸਾਹਿਬ ਕਮੇਟੀ ਦੀਪ ਨਗਰ  ਵੱਲੋਂ ਨਸ਼ਿਆਂ ਦੇ ਖਿਲਾਫ ਨੁੱਕੜ ਨਾਟਕ ਕਰਵਾਇਆ  ਗਿਆ ਤੇ ਜਾਗਰੂਕਤ...
07/04/2024

ਅਕਾਲ ਸਹਾਇ ਵੈਲਫ਼ੇਅਰ ਕਲੱਬ ਦੀਪ ਨਗਰ ਤੇ ਗੁਰਦੁਆਰਾ ਸਾਹਿਬ ਕਮੇਟੀ ਦੀਪ ਨਗਰ ਵੱਲੋਂ ਨਸ਼ਿਆਂ ਦੇ ਖਿਲਾਫ ਨੁੱਕੜ ਨਾਟਕ ਕਰਵਾਇਆ ਗਿਆ ਤੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਮੁੱਖ ਮਹਿਮਾਨ ਡੀ ਐੱਸ ਪੀ ਪਟਿਆਲਾ ਜੰਗਜੀਤ ਸਿੰਘ ਰੰਧਾਵਾ , ਐੱਸ ਐਚ ਓ ਤ੍ਰਿਪੜੀ ਗੁਰਪ੍ਰੀਤ ਸਿੰਘ ਭਿੰਡਰ ਅਤੇ ਐਸ ਆਈ ਭਗਵਾਨ ਸਿੰਘ ਲਾਡੀ , ਪਲਵਿੰਦਰ ਭਲਵਾਨ , ਜਤਿੰਦਰ ਗਰੇਵਾਲ , ਮੈਡਮ ਰੁਪਿੰਦਰ ਕੌਰ ਮੌਕੇ ਤੇ ਪੁੱਜੇ ,
ਇਸ ਮੌਕੇ ਅਕਾਲ ਸਹਾਇ ਵੈਲਫੇਅਰ ਕਲੱਬ ਦੀਪ ਨਗਰ ਦੇ ਪ੍ਰਧਾਨ ਗੁਰਧੀਰ ਸਿੰਘ , ਬਿਲਮਜੀਤ ਸਿੰਘ ਬਿੱਮੀ, ਵਿਵੇਕ ਕੁਮਾਰ, ਸੁੱਖਾ ਤੇ ਹੌਰ ਕਲੱਬ ਮੈਂਬਰਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀਪ ਨਗਰ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ,ਬੀਬੀ ਗੁਰਵਿੰਦਰ ਕੌਰ ਤੇ ਕਮੇਟੀ ਮੈਂਬਰ ਹਾਜ਼ਰ ਰਹੇ

#ਰੈਲੀ #ਡਰੱਗਜ਼ #ਜਾਗਰੂਕਤਾ

06/04/2024

ਪਟਿਆਲਾ ਦੇ ਵਿੱਚ ਸਮਾਰਟ ਆਇਲਟਸ ਅਕੈਡਮੀ (SIA)ਲੀਲਾ ਭਵਨ ਵੱਲੋਂ ਕਲਚਰਰ ਪ੍ਰੋਗਰਾਮ ਕਰਾਇਆ ਗਿਆ

#ਸਿਆ #ਇਮੀਗ੍ਰੇਸ਼ਨ

Address

Patiala

Website

Alerts

Be the first to know and let us send you an email when News Express Punjab posts news and promotions. Your email address will not be used for any other purpose, and you can unsubscribe at any time.

Videos

Share


Other News & Media Websites in Patiala

Show All