Ajdikhabarpunjab

Ajdikhabarpunjab news
(1)

Permanently closed.
19/02/2024

ਜਨਹਿਤ ਲੰਬੇ ਸਮੇਂ ਤੋਂ ਲੋਕ ਸੇਵਾ ਦਾ ਕੰਮ ਕਰ ਰਹੇ ਹਨ ਅੱਜ ਪਟਿਆਲਾ ਦੇ ਰਾਜੇਂਦਰ ਹਸਪਤਾਲ ਵਿੱਚ ਜਨਹਿਤ ਕਮੇਟੀ ਦੀ ਤਰਜ਼ਮਾਨੀ ਤੋਂ 1 ਵਾਇਲ ਚੇਇਰ ਅਤੇ 3 ਸਟਾਟਾ ਨੈੱਟ ਨੇ ਇਸ ਸਮਾਜ ਨੂੰ ਵਿਸ਼ੇਸ਼ ਤੌਰ 'ਤੇ ਪਰਪਟਿਆਲਾ ਕੇ ਐਸਪੀ ਸਿਟੀ ਸਰਰਾਜ ਆਲਮ ਡੀਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਸਮਾਜ ਸੇਵੀ ਹਰਸਿੰਦਰ ਕੌਰ ਵਾলিয়া ਮੈਡਮ ਜਨਹਿਤ ਕਮੇਟੀ ਦੇ ਸਰਪਰਸਤ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮੀਡੀਆ ਦੀ ਗੱਲ ਕਹੀ ਹੈ ਕਿ ਕੁਮਾਰ ਸ਼ਰਮਾ ਜੀ ਲੋਕਾਂ ਨੇ ਅਪੀਲ ਦੀ ਗੱਲ ਕਹੀ ਹੈ।

12/01/2024

ਸ੍ਰੀ ਹਿੰਦੂ ਤਖਤ ਸਥਾਪਨਾ ਦਿਵਸ ਮੌਕੇ ਅੱਜ ਪਟਿਆਲੇ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ

20/11/2023

ਪਟਿਆਲਾ ਦੇ ਮਾਡਰਨ ਸਕੂਲ ਵਿੱਚ ਓਪਨ ਡਰਿੰਕ ਕਪੀਡੀਸ਼ਨ ਕਰਵਾਇਆ ਗਿਆ ਜਿਸ ਵਿੱਚ ਉਚੱਚੇ ਤੌਰ ਤੇ ਐਮਪੀ ਪਰਨੀਤ ਕੌਰ ਪਹੁੰਚੇ ਉਹਨਾਂ ਦੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਫਜਾਈ ਕੀਤੀ ਤੇ ਨਾਲ ਹੀ ਸਕੂਲ ਵਾਲਿਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਤੁਹਾਡਾ ਉਪਰਾਲਾ ਅੱਛਾ ਉਪਰਾਲਾ ਹੈ ਉਹਨਾਂ ਦੱਸਿਆ ਕਿ ਇਸ ਸਕੂਲ ਵਿੱਚ ਹੋਰ ਕਈ ਵੱਡੇ ਵੱਡੇ ਲੋਕ ਪੜ੍ਹ ਕੇ ਗਏ ਨੇ ਜੋ ਅੱਛੇ ਅਹੁਦਿਆਂ ਤੇ ਨਹੀਂ ਇਸ ਦੇ ਨਾਲ ਹੀ ਬੋਲਦੇ ਹੋਏ ਪ੍ਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਲਾਰਡ ਆਰਡਰ ਸਥਿਤੀ ਬੇਹਦ ਖਰਾਬ ਚੱਲ ਰਹੀ ਹੈ। ਜਿਸਦੇ ਚੱਲਦੀਆ ਹੋਏ ਉਹਨਾਂ ਨੇ ਦੱਸਿਆ ਕਿ ਕਿਸ ਤਰਹਾਂ ਪਟਿਆਲਾ ਦ ਵਿੱਚ ਵੀ ਲਾਰਡ ਆਰਡਰ ਦੇ ਸਥਿਤੀ ਕਾਬੂ ਤੋਂ ਬਾਹਰ ਹੈ।

19/11/2023

ਪੰਜਾਬ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਪਟਿਆਲਾ-ਸਮਾਣਾ-ਗੂਹਲਾ ਚੀਕਾ ਰੋਡ ਦੇ ਨਵ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ, ਇਸ।ਮੌਕੇ ਉਨਾਂ ਕਿਹਾ ਕਿ ਕਰੋੜਾਂ ਦੀ ਲਾਗਤ ਨਾਲ ਇਹ ਸੜਕ ਬਣ ਰਹੀ ਹੈ
ਜੋ ਠੇਕੇ ਦਾਰ ਇੰਸ ਨੂੰ ਬਣਾ ਰਿਹਾ ਹੈ ਓਹ੍ਹ ਇਸਦੀ 5 ਸਾਲ ਲਈ ਦੇਖ ਭਾਲ ਵੀ ਕਰੇਗਾ ,
ਉਨਾਂ ਬਿਜਲੀ ਮੁਦੇ ਤੇ ਬੋਲਦੇ ਕਿਹਾ ਕਿ ਇਸ ਬਾਰ ਅਸੀਂ ਲੋਕ ਨੂੰ ਵਧੀਆ ਤਰੀਕੇ ਨਾਲ ਬਿਜਲੀ ਮੁਹਾਇਆ ਕਰਵਾਈ ਹੈ, ਊਨਾ ਕਿਹਾ ਕਿ ਅਸੀਂ ਸੋਲਰ ਪਰੋਜਕਤਾ ਨਾਲ ਸਮਝੌਤੇ ਕਰ ਰਹੇ ਹਾਂ ਤਾਂ ਜੋ ਸਾਨੂ ਗ੍ਰੀਨ ਬਿਜਲੀ ਯਾਨੀ ਪ੍ਰਦੂਸ਼ਣ ਰਹਿਤ ਬਿਜਲੀ ਮਿਲ ਸਕੇ ,ਕਿਉਕਿ ਥਰਮਲ ਪਲਾਂਟ ਨਾਲ ਵੀ ਥੋੜਾ ਬਹੁਤਾ ਪ੍ਰਦੂਸ਼ਣ ਪੈਦਾ ਹੁੰਦਾ ਹੈ
ਉਨਾਂ ਕਿਹਾ ਵਿਰੋਧੀਆਂ ਦਾ ਕੱਮ ਹੁੰਦਾ ਹੈ ਨੁਕਸ ਕੱਢਣਾ ਜਦਕਿ ਅਸੀਂ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਹਿਤ5 ਸੇਵਾਵਾਂ, ਸਕੂਲ,ਬਿਜਲੀ ਅਤੇ ਹੋਰ ਸੁਵਿਧਾਵਾਂ ਮੁਹਾਇਆ ਕਰਵਾ ਰਹੇ ਹਾਂ
ਉਨਾਂ ਕਿਹਾ ਕਿ ਅਸੀਂ ਘਰ ਘਰ ਰਾਸ਼ਨ ਦੇ ਨਾਲ ਨਾਲ ਹੋਰ ਸੁਵਿਧਾਵਾਂ ਵੀ ਜਲਦ ਲੈਕੇ ਆ ਰਹੇ ਹਾਂ
ਬਾਈਟ ਹਰਭਜਨ ਸਿੰਘ ਕੈਬਿਨੇਟ ਮੰਤਰੀਂ ਪੰਜਾਬ

19/11/2023

ਜਨਹਿਤ ਸਮਿਤੀ ਪਟਿਆਲਾ ਵਲੋ ਮੈਡੀਕਲ ਜਾਂਚ ਕੈਂਪ ਲਗਾਉਣਾ ਨਾਲ ਲੋਕਾ ਨੂੰ ਵੱਡਾ ਲਾਭ ਮਿਲ ਰਿਹਾ।
ਅੱਜ ਸੰਸਥਾ ਜਨਹਿਤ ਸਮਿਤੀ ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਵਿਸ਼ਾਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਸ਼ੂਗਰ, ਬੀ ਪੀ ਜਰਨਲ ਚੈੱਕਅਪ ਕੀਤਾ ਗਿਆ।ਇਸ ਵਿੱਚ ਵੱਡੀ ਗਿਣਤੀ ਵਿਚ ਮਰੀਜਾਂ ਨੇ ਆਪਣਾ ਚੈੱਕਅਪ ਕਰਵਾਇਆ। ਇਸ ਕੈਂਪ ਵਿਚ ਦੋ ਸੌ ਦੇ ਕਰੀਬ ਮਰੀਜਾਂ ਨੇ ਆਪਣੀ ਜਾਂਚ ਕਰਵਾਈ।ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾਂ ਜੀ ਨੇ ਦੱਸਿਆ ਕੇ ਅਸੀ ਹਮੇਸ਼ਾ ਲਗਾਤਾਰ ਏਦਾ ਦੇ ਕੈਂਪ ਲਗਾਉਂਦੇ ਰਹਿੰਦੇ ਹਨ। ਇਸ ਮੌਕ ਉਨ੍ਹਾਂ ਕਿਹਾ ਕਿ ਸਮਾਜ ਅਸਲੀ ਸੇਵਾ ਲੋੜਵੰਦ ਲੋਕਾ ਅਤੇ ਮਰੀਜਾਂ ਦੀ ਸੇਵਾ ਕਰਨਾ ਹੈ ਜੌ ਸਾਡੀ ਸੰਸਥਾ ਜਨਹਿਤ ਸਮਿਤੀ ਬਹੁਤ ਵਧ ਚੜ੍ਹ ਕੇ ਕਰ ਰਹੀ ਹੈ। ਇਸ ਮੌਕੇ ਦੁਆ ਸਾਹਿਬ ਨਿ ਦਸਿਆ ਕਿ ਅਕਸਰ ਮੈਨੂੰ ਜਨਹਿਤ ਸਮਿਤੀ ਦੇ ਪ੍ਰੋਗਰਾਮ ਚ ਜਾਣ ਨੂੰ ਮਿਲਦਾ ਹੈ ਹਰ ਰੋਜ ਲੋਕਾ ਦੇ ਸੇਵਾ ਕਰਨ ਕਈ ਮੈ ਸੰਸਥਾ ਦੀ ਟੀਮ ਅਤੇ ਸਕੱਤਰ ਵਿਨੋਦ ਸ਼ਰਮਾ ਜੀ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਮੌਕੇ ਜਗਤਾਰ ਸਿੰਘ ਜੱਗੀ ਸਮਾਜ ਸੇਵੀ ਵਲੋ ਸਾਰਿਆ ਦਾ ਧੰਨਵਾਦ ਕੀਤਾ ਗਿਆ ਉਨ੍ਹਾਂ ਸਹਾਰਾ ਹਸਪਤਾਲ ਦੇ ਡਾਕਟਰ ਜੋਸ਼ੀ ਅਤੇ ਟੀਮ ਦਾ ਧੰਨਵਾਦ ਕੀਤਾ। ਆਏ ਹੋਏ ਲੋਕਾ ਨੇ ਸੰਸਥਾ ਜਨਹਿਤ ਦੇ ਕੰਮਾਂ ਦੀ ਤਾਰੀਫ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਸੰਸਥਾ ਵਲੋ ਮੁਫ਼ਤ ਐਂਬੂਲੈਂਸ ਸੇਵਾ,ਮਰੀਜਾ ਲਈ ਮਦਦ, ਕੰਪਿਊਟਰ ਸੈਟਰ, ਸਿਲਾਈ ਸੈਂਟਰ, ਬਿਊਟੀ ਪਾਰਲਰ ਸੈਂਟਰ ਚਲਾਏ ਜਾ ਰਹੇ ਹਨ। ਇਸ ਮੌਕੇ ਚਮਨ ਲਾਲ ਗਰਗ, ਕੇ ਕੇ ਸ਼ਰਮਾ, ਗੌਤਮ ਜੀ, ਜੀ ਐਸ ਗਰੇਵਾਲ, ਬੇਦੀ ਸਾਹਿਬ, ਧਰਮਪਾਲ, ਹਰਪਾਲ ਮਾਨ, ਸੇਠੀ ਜੀ, ਹਰਜਿੰਦਰ ਸਿੰਘ ਜਰਮਨੀ, ਰਮਨਦੀਪ, ਅਤੇ ਕੋਸ਼ਕ ਸਾਹਿਬ ਸ਼ਾਮਿਲ ਹੋਏ।

18/11/2023

ਪਟਿਆਲਾ ਜਿਲ੍ਹੇ ਦੇ ਹਲਕੇ ਸਮਾਣੇ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਿੰਡ ਕਲਿਆਣ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ ਵਿੱਚ ਮੰਤਰੀ ਚੇਤਨ ਜੋੜੇਮਾਜਰਾ ਨੇ ਸ਼ੀਰਕਤ ਕੀਤੀ ਇਸ ਤੋਂ ਇਲਾਵਾ ਸਾਬਕਾ ਸਰਪੰਚ ਅੱਮਰ ਸਿੰਘ ਅਤੇ ਸਮੂਹ ਸਕੂਲ ਸਟਾਫ ਨੇ

11/11/2023

ਅਮਰਜੀਤ ਸਿੰਘ ਸ਼ੇਰੇ ਪੰਜਾਬ ਮਾਰਕੀਟ ਵਾਰਡ ਨੰਬਰ 48 ਬਲਾਕ ਪ੍ਰਧਾਨ ਸ਼ਹਿਰੀ ਮੈਂ ਆਪਣੇ ਵੱਲੋਂ ਪਟਿਆਲਾ ਵਾਸੀ ਨੂੰ ਦਿਵਾਲੀ ਅਤੇ ਗੁਰਪੁਰਬ ਦੀਆਂ ਵਧਾਈਆਂ ....

10/11/2023

ਐਸਐਚਓ ਸਦਰ ਪਟਿਆਲਾ ਸਰਦਾਰ ਹਰਮਿੰਦਰ ਸਿੰਘ ਦੇ ਵੱਲੋਂ ਪਟਿਆਲਾ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ

10/11/2023

ਜੇਪੀਐਸ ਕਾਲੜਾ ਸੀਨੀਅਰ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਬੰਦੀ ਛੋੜ ਦਿਸਦੀ ਦੀਆਂ ਲੱਖ ਲੱਖ ਵਧਾਈਆਂ ....

10/11/2023

ਇੰਸਪੈਕਟਰ ਪ੍ਰੀਤਇੰਦਰ ਜਿਲਾ ਟਰੈਫਿਕ ਇੰਚਾਰਜ ਪਟਿਆਲਾ ਮੈਂ ਆਪਣੇ ਵੱਲੋਂ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ

10/11/2023

ਰਜੇਸ਼ ਕਹਿਰ ਸ੍ਰੀ ਮਹਾਕਾਲੀ ਮੰਦਰ ਪਟਿਆਲਾ ਵੱਲੋਂ ਸਾਰੇ ਪਟਿਆਲਾ ਵਾਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ

10/11/2023

ਰਾਹੁਲ ਮਹਿਤਾ ਵਾਰਡ ਨੰਬਰ 50 ਆਗੂ ਆਮ ਆਦਮੀ ਪਾਰਟੀ ਪਟਿਆਲਾ ਦੇ ਵੱਲੋਂ ਦਿਵਾਲੀ ਦੀਆ ਲੱਖ ਲੱਖ .....

10/11/2023

ਬੂਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮੈਂ ਦੇਸ਼ ਵਿਦੇਸ਼ ਵਾਸਤੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦਿਵਾਲੀ ਦੀਆਂ ਬੰਦੀ ਛੋੜਦੀਆਂ ਤੇ ਵਿਸ਼ਕਰਮਾ ਡੇ ਦੀਆਂ ਲੱਖ ਲੱਖ ਮੁਬਾਰਕਾਂ

10/11/2023

ਬ੍ਰਹਮਾਨੰਦ ਗਿਰੀ ਸ਼੍ਰੀ ਹਿੰਦੂ ਤਖਤ ਮੁਖੀ ਕਾਲੀ ਮਾਤਾ ਮੰਦਰ ਪਟਿਆਲਾ ਦੇ ਵੱਲੋਂ ਦਿਵਾਲੀ ਦੀਆਂ .....

10/11/2023

ਜਗਤਾਰ ਸਿੰਘ ਤਾਰੀ ਵਾਰਡ ਨੰਬਰ 46 ਆਮ ਆਦਮੀ ਪਾਰਟੀ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀਆਂ ਅਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ

10/11/2023

ਤੇਜਿੰਦਰ ਮਹਿਤਾ ਸ਼ੈਰੀ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ ਦੇ ਵੱਲੋਂ ਦੀਵਾਲੀ ਦੀਆਂ ......

10/11/2023

ਜੀ ਐਸ ਉਬਰਾਏ ਪ੍ਰਧਾਨ ਵਪਾਰ ਮੰਡਲ ਪਟਿਆਲਾ ਆਮ ਆਦਮੀ ਪਾਰਟੀ ਦੇ ਵੱਲੋਂ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ

10/11/2023

ਐਸਕੋਰਟ ਗੋੲਇਟਜੇ ਇੰਪਲਾਈਜ ਯੂਨੀਅਨ ਵੱਲੋਂ ਲਗਾਤਾਰ ਦੂਜੀ ਵਾਰ ਚੁਣੇ ਗਏ ਪ੍ਰਧਾਨ ਮੁਸਤਾਦ ਸਿੰਘ ਜਿਨਾਂ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਇੱਕ ਤਰਫਾ ਮੁਕਾਬਲਾ ਬਣਾ ਕੇ ਜਿਤਾਇਆ ਗਿਆ ਤੇ ਵਰਕਰਾਂ ਦੇ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਤੇ ਉਥੇ ਹੀ ਪ੍ਰਧਾਨ ਦਾ ਕਹਿਣਾ ਸੀ ਕਿ ਜਿਹੜੇ ਵਰਕਰਾਂ ਨੇ ਜਿਹੜੇ ਵਰਕਰਾਂ ਦੀ ਜਾਇਜ਼ ਮੰਗਾਂ ਹੋਣਗੀਆਂ ਉਹਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ ਤੇ ਕੱਚੇ ਵਰਕਰਾਂ ਨੂੰ ਪੱਕੇ ਕਰਾਉਣ ਲਈ ਦਿਨ ਰਾਤ ਮਿਹਨਤ ਕਰਾਂਗੇ

17/10/2023

ਜਨਹਿੱਤ ਸੰਮਤੀ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਸ਼ਲਾਘਾਯੋਗ,
(ਮੈਡਮ ਸਤਿੰਦਰਪਾਲ ਕੋਰ ਵਾਲੀਆ )
ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਦੋ ਲੋੜਵੰਦ ਲੜਕੀ ਦੇ ਵਿਆਹ ਲਈ ਮਦਦ, 6 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਦੋ ਲੋੜਵੰਦ ਬੱਚਿਆਂ ਨੂੰ ਸਕੂਲ ਲਈ ਫ਼ੀਸ ਅਤੇ ਇਕ ਵਿਅਕਤੀ ਨੂੰ ਟਰਾਈਸਾਈਕਲ ਦੇ ਕੇ ਮਦਦ ਕੀਤੀ ਗਈ, ਜਿਸ ਵਿਚ ਮੁੱਖ ਮਹਿਮਾਨ ਉਘੀ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੋਰ ਵਾਲੀਆ ਇੰਚਾਰਜ ਜੱਗ ਬਾਣੀ ਪੰਜਾਬ ਕੇਸਰੀ ਸਭ ਆਫ਼ਿਸ ਪਟਿਆਲਾ ਨੇ ਸ਼ਿਰਕਤ ਕੀਤੀ, ਵਿਸ਼ੇਸ਼ ਤੌਰ ਤੇ ਚਮਨ ਲਾਲ ਗਰਗ, ਵਿਨੇ ਸ਼ਰਮਾ, ਸਤਪਾਲ ਗੋਇਲ, ਯਾਦਵਿੰਦਰ ਗੁਪਤਾ, ਹਰਕੇਸ਼ ਸਿੰਘ, ਜਤਵਿੰਦਰ ਗਰੇਵਾਲ, ਐਸ.ਪੀ ਪਰਾਸਰ, ਸੁਦੇਸ਼ ਕੁਮਾਰੀ ਸ਼ਰਮਾ, ਸਤੀਸ਼ ਜੋਸੀ, ਰੁਪਿੰਦਰ ਕੌਰ, ਨੇ ਸ਼ਿਰਕਤ ਕੀਤੀ, ਇਸ ਮੌਕੇ ਰੋਹਨ ਅਗਰਵਾਲ ਨਾਗਪੁਰ, ਮਹਾਰਾਸ਼ਟਰ ਤੋਂ ਸ਼ਿਰਕਤ ਕੀਤੀ ਜਿਹੜਾ ਕਿ 21 ਸਾਲ ਦਾ ਹੈ । ਰੋਹਨ ਅਗਰਵਾਲ 20000 ਕਿਲੋਮੀਟਰ ਪੈਦਲ ਚੱਲਿਆ ਅਤੇ ਭਾਰਤ ਦੇ 27 ਰਾਜਾਂ ਅਤੇ ਬੰਗਲਾਦੇਸ਼ ਦੇ 64 ਜ਼ਿਲ੍ਹਿਆਂ ਅਤੇ ਨੇਪਾਲ ਦੇ ਕਈ ਹਿੱਸਿਆਂ ਦਾ ਦੌਰਾ ਕੀਤਾ। ਇਸ ਯਾਤਰਾ ਨੂੰ ਸ਼ੁਰੂ ਕਰਨ ਦਾ ਮੁੱਖ ਉਦੇਸ਼ ਪਲਾਸਟਿਕ ਅਤੇ ਇਸਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦੇਣਾ ਹੈ। ਇਸ ਮੌਕੇ ਸੰਬੋਧਨ ਕਰਦਿਆ ਮੈਡਮ ਸਤਿੰਦਰਪਾਲ ਕੋਰ ਵਾਲੀਆ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਸਮਾਜ ਸੇਵਾ ਹੈ ਉਹਨਾਂ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਪਾਰਕਾ ਦੀ ਸਾਭ ਸੰਭਾਲ ਕਰਨੀ, ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵੀਲਚੇਅਰ, ਟਰਾਈਸਾਈਕਲ, ਮੁਫ਼ਤ ਦੀਵਾਈਆ ਦੇਣੀਆਂ ਬਹੁਤ ਪ੍ਰਸੰਸਾਯੋਗ ਹੈ, ਜਨਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਇਸ ਮੌਕੇ ਜਨਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਵਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਅਤੇ ਕਿਹਾ ਕਿ ਉਹਨਾਂ ਦੀ ਸੰਸਥਾ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਲਈ ਹਰ ਸੰਭਵ ਮਦਦ ਕਰਦੀ ਰਹੇਗੀ।

ਵਿਨੋਦ ਸ਼ਰਮਾ
ਜਰਨਲ ਸਕੱਤਰ

01/10/2023

ਜਰਨਲ ਫੈਡੇਸ਼ਨ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਨਵੈਨਸ਼ਨ ਮਨਾਇਆ ਗਿਆ ਜਿੱਥੇ ਕਿ ਜਨਰਲ ਕੈਟਾਗਰੀ ਤੇ ਪੀਐਸਪੀਸੀਐਲ ਅੱਜ ਪ੍ਰਭਾਤ ਪਰਵਾਨਾ ਮੈਮਟੋਰੀਅਲ ਪਟਿਆਲਾ ਸ਼ਹੀਦੇ ਏ ਆਜ਼ਮ ਭਗਤ ਸਿੰਘ ਦੇ 116ਵੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਮਾਨਯੋਗ ਮੁੱਖ ਮੰਤਰੀ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪੰਨੂ ਤੇ ਤੇ ਮਾਨਯੋਗ ਸ੍ਰੀ ਮੇਘ ਚੰਦ ਸ਼ੇਰਮਾਜਰਾ ਪਹੁੰਚੇ

24/09/2023

सेवा में सम्पादक महोदय

डेरा फुलौली साधुवेला अर्बन स्टेट फेस-2 में भगवान श्रीचन्द्र जी महाराज की 529वी जयन्ती अन्य रूप से मनाई गयी जहाँ पर भगवान श्री चन्द्र जी का भव्य श्रृंगार किया गया वहीं भजन गायक संजीव भारद्वाज हारा गाया गया इस अवसर पर डेरा फुलौली साधु बेला के महत्व भी गौरी शंकर दास जी महराज ने बताया के बाबा श्री चतुश्री ने जीव कल्याण के लिए अपना पूरा जीवन समर्पित कर दिया इसके द्वारा मानव जीवन के लिए सदाचार व ईश्वर के रास्ते पर चलने का परम ज्ञान दिया श्री. स्वामी गोरी शंकर दाम जोने बताया कि यह खाडेरा फुलाली साधुक्ला कु प्राचीन डेरा है यहाँ के सन्तो ने सभी समाज की सेवा के लिए बहुत योगदान दिया इस पथ पर चलते हुए डेरा द्वारा विभिन्न सामाजिक कार्य होते रहते है तथा लंगर का भी आयोजन होता है यही पर परम सिंह सब्दों की समाधिया है बोजिनके द्वारा अपने तप बल के माध्यम से आज भी लोगों का कल्याण करते है जहाँ पर काफी संख्या में लोग अपनी मुखर मुरोदे मांगने ● आते है। आज डेरा मैं लंगर हुआ जहाँ से बड़ों की साया में सह व भक्तो ने भाग लिया लंगर को पाया।

24/09/2023

ਜਨ ਹਿੱਤ ਸੰਮਤੀ ਵਲੋਂ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਲੋੜਵੰਦਾਂ ਲਈ ਲੜੀਵਾਰ ਮੈਡੀਕਲ ਕੈਂਪ ਲਗਾਉਣੇ ਸ਼ਲਾਘਾਯੋਗ, ਪਰਮਿੰਦਰ ਭਲਵਾਨ ਪਟਿਆਲਾ ( ) ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਲੜੀਵਾਰ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਤਹਿਤ ਜੋਸੀ ਕਲੀਨਿਕ ਅਤੇ ਮਲਟੀਸਪੈਸਅਲਟੀ ਹਸਪਤਾਲ ਦੇ ਸਹਿਯੋਗ ਨਾਲ ਜੂਸ ਫੈਕਟਰੀ ਬਾਰਾਦਰੀ ਗਾਰਡਨ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆਂ ਗਿਆ ਜਿਸ ਵਿਚ ਵਿਸ਼ੇਸ਼ ਤੌਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਅਤੇ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ, ਸਾਬਕਾ ਪ੍ਰਿੰਸੀਪਲ ਨਰਿੰਦਰ ਸਿੰਘ,ਜੀ ਐਸ ਆਨੰਦ ਸਾਬਕਾ ਡਾਇਰੈਕਟਰ ਐਨ ਆਈ ਐਸ,
ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਸਤੀਸ਼ ਜੋਸ਼ੀ, ਸ਼ਿਮਲਾ ਵਰਮਾ, , ਸਟੇਟ ਐਵਾਰਡੀ ਰੁਪਿੰਦਰ ਕੌਰ,, ਰੁਦਰਪ੍ਰਤਾਪ ਸਿੰਘ, ਜਸ਼ਨਜੋਤ ਸਿੰਘ, ਹਰਪਾਲ ਮਾਨ,ਰਾਜਨ ਸ਼ਰਮਾ ਜਰਨਲ ਸਕੱਤਰ ਪੰਜਾਬ ਮੈਡੀਕਲ ਰੀਪੈਰਜਟਿਵ, ਵਿਸ਼ਾਲ ਬਾਵਾ, ਰਿਟਾਇਰ ਇੰਸਪੈਕਟਰ ਪੰਜਾਬ ਪੁਲਿਸ ਰਣਜੀਤ ਸਿੰਘ,ਰਾਜ ਕੁਮਾਰ ਵਰਮਾ, ਰਵੀ ਰੇਖੀ, ਪ੍ਰਮੋਦ ਸ਼ਰਮਾ, ਨਿਰਮਲ ਸਿੰਘ, ਸੁਰਿੰਦਰ ਸਿੰਘ,ਪੂਰਨ ਸੁਆਮੀ ਨੇ ਭਰਪੂਰ ਸਹਿਯੋਗ ਦਿੱਤਾ।ਇਸ ਮੌਕੇ ਜਾਣਕਾਰੀ ਦਿੰਦਿਆਂ ਸਟੇਟ ਯੂਥ ਐਵਾਰਡੀ ਪਰਮਿੰਦਰ ਭਲਵਾਨ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਜਿਥੇ ਲੋੜਵੰਦਾਂ ਲਈ ਪੰਜ ਫਰੀ ਐਂਬੂਲੈਂਸਾਂ ਚਲਾਈਆਂ ਜਾ ਰਹੀਆਂ ਹਨ ਉਥੇ ਹੀ ਫਰੀ ਸਿਲਾਈ ਸੈਂਟਰ,ਕਪਊਟਰ ਸੈਂਟਰ ਵੀ ਖੋਲ੍ਹੇ ਗਏ ਹਨ, ਇਸ ਤੋਂ ਇਲਾਵਾ ਬਾਰਾਦਰੀ ਗਾਰਡਨ ਅਤੇ ਹੋਰਨਾਂ ਪਾਰਕਾ ਦੀ ਸਾਭ ਸੰਭਾਲ ਵੀ ਜਨ ਹਿੱਤ ਸੰਮਤੀ ਕਰ ਰਹੀ ਹੈ, ਇਸ ਦੇ ਨਾਲ ਨਾਲ ਜਨ ਹਿੱਤ ਸੰਮਤੀ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਲੋੜਵੰਦ ਪਬਲਿਕ ਲਈ ਲੜੀਵਾਰ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਸਾਭ ਸੰਭਾਲ ਹੋ ਸਕੇ, ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹੋ ਵੱਧ ਤੋਂ ਵੱਧ ਗਿਣਤੀ ਵਿੱਚ ਜਨ ਹਿੱਤ ਸੰਮਤੀ ਨਾਲ ਜੁੜ ਕੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ, ਇਸ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਵਲੋਂ ਸਾਰੇ ਆਏਂ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਇਹੋ ਜਿਹੇ ਸਮਾਜ ਸੇਵੀ ਕਾਰਜ ਅੱਗੇ ਤੋਂ ਵੀ ਜਾਰੀ ਰਹਿਣਗੇ, ਇਸ ਮੌਕੇ ਜੋਸੀ ਕਲੀਨਿਕ ਅਤੇ ਸਹਾਰਾ ਮਲਟੀਸੈਪਸਲਿਸਟ ਹਸਪਤਾਲ ਵਲੋਂ ਡਾਕਟਰ ਅਸ਼ੋਕ ਜੋਸ਼ੀ ਜੀ ਦੀ ਟੀਮ ਵਲੋਂ 200 ਤੋਂ ਮਰੀਜ਼ਾਂ ਦਾ ਸ਼ੂਗਰ,ਬੀ ਪੀ,ਈ ਸੀ ਜੀ,ਨਿਊਰੋ ਅਤੇ ਜਰਨਲ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦੀਵਾਈਆ ਵੀ ਮੁਫ਼ਤ ਦਿੱਤੀਆਂ ਗਈਆਂ। ਫੋਟੋ ਕੈਪਸਨ,ਜਨ ਹਿੱਤ ਸੰਮਤੀ ਵਲੋਂ ਲਗਾਏ ਮੈਡੀਕਲ ਕੈਂਪ ਦੌਰਾਨ ਪਹੁੰਚੇ ਵਿਨੋਦ ਸ਼ਰਮਾ, ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਜੀ ਐਸ ਆਨੰਦ, ਰਿਟਾਇਰ ਪ੍ਰਿਸੀਪਲ ਨਰਿੰਦਰ ਸਿੰਘ ਅਤੇ ਚੈੱਕਅਪ ਕਰਦੇ ਡਾਕਟਰ ।

22/09/2023

ਰੱਬ ਦੀ ਮੇਹਰ ਫੀਲਮ ਨੇ ਪਹਿਲੇ ਸ਼ੌਅ ਵਿੱਚ ਹੀ ਲੁੱਟਿਆ ਮੇਲਾ।

ਡਿਗਿਆਨਾ ਫਿਲਮ ਪ੍ਰੋਡਕਸ਼ਨ ਵੱਲੋ ਰਿਸ਼ਤੀਆ ਤੇ ਅਧਾਰਿਤ ਬਣਾਈ ਗਈ ਫਿਲਮ ਰੱਬ ਦੀ ਮੇਹਰ ਦੇ ਪਹਿਲੇ ਸ਼ੌਅ ਨੇ ਮੇਲਾ ਲੁੱਟ ਲਿਆ, ਪਟਿਆਲਾ ਦੇ ਐਸ ਆਰ ਐਸ ਅਤੇ ਪੀ ਵੀ ਆਰ ਸਮੇਟ ਸਮੁੱਚੇ ਸੀਨੀਮਾਂ ਘਰਾਂ ਵਿੱਚ ਸਾਰੇ ਹਾਉਸ ਫੁੱਲ ਰਹੇ।
ਵਿਸ਼ੇਸ਼ ਤੌਰ ਤੇ ਨੋਜਵਾਨ ਵਰਗ ਫਿਲਮ ਦੇਖਣ ਲਈ ਪੰਹਚੇ ਅਤੇ ਅਜੇ ਸਰਕਾਰੀਆ ਅਤੇ ਕਸ਼ੀਸ਼ ਰਾਏ ਦੀ ਐਕਟਿੰਗ ਦੇ ਸਾਰੇ ਕਾਇਲ ਹੋ ਗਏ। ਅਜੈ ਸਰਕਾਰੀਆਂ ਦੀ ਐਕਟਿੰਗ ਨੇ ਸਬਤ ਕਰ ਦਿੱਤਾ ਕਿ ਉਨਾਂ ਦੀ ਐਕਟਿੰਗ ਦਿਨ ਬ ਦਿਨ ਨਿਖਰ ਦੀ ਜਾ ਰਹੀ ਹੈ। ਅਜੈ ਸਰਕਾਰੀਆ ਦੇ ਹਰ ਮੂਵਮੈਂਟ ਦੇ ਹਾਵ ਭਾਵ ਅਤੇ ਆਪਣੇ ਆਪ ਨੂੰ ਸਥੀਤੀ ਦੇ ਮੁਤਾਬਕ ਢਾਲ ਕੇ ਪਾਤਰ ਮੁਤਾਬਕ ਆਪਣੇ ਆਪ ਨੂੰ ਉਸ ਪਤਰ ਵਿੱਚ ਉਤਾਰ ਕੇ ਅਜੈ ਸਰਕਾਰੀਆ ਸਾਰਿਆ ਦੀ ਪਹਿਲੀ ਪੰਸਦ ਬਣੇ।

09/09/2023

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਅੱਜ ਪਟਿਆਲਾ ਦੇ ਪੁਰਾਣੀ ਪੁਲਿਸ ਲਾਈਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਅੰਟਾਲ ਨੂੰ ਪੰਜਾਬ ਸਟੇਟ ਦਾ best teacher award ਦੇ ਕੇ ਸਨਮਾਨਿਤ ਕੀਤਾ ਗਿਆ

08/09/2023

ਅੱਜ ਦਿਨ ਦੀ ਰੈਵੀਨਿਊ ਪਟਵਾਰ ਯੂਨੀਅਨ, ਤਹਿਸੀਲ ਪਟਿਆਲਾ ਅਤੇ ਕਾਨੂੰਗੋ ਐਸ਼ੋਸ਼ੀਏਸ਼ਨ, ਤਹਿਸੀਲ ਪਟਿਆਲਾ ਨੇ ਪੰਜਾਬ ਸਰਕਾਰ ਵੱਲੋ ਮੁਲਾਜਮਾ ਖਿਲਾਫ ਜਾਰੀ ਤਾਨਾਸ਼ਾਹੀ ਪੱਤਰ ਜਿਸ ਰਾਹੀ ਪੰਜਾਬ ਵਿਚ ESMA ਲਾਗੂ ਕੀਤਾ ਗਿਆ ਸੀ, ਦੀ ਕਾਪੀਆ ਮਿਨੀ ਸਕੱਤਰੇਤ, ਪਟਿਆਲਾ ਦੇ ਬਾਹਰ ਸਾੜੀਆਂ।
ਮੀਡੀਆ ਸਾਹਮਣੇ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸ਼ੋਸ਼ੀਏਸ਼ਨ ਦੇ ਅਹੂਦੇਦਾਰਾ ਨੇ ਸਾਝੀਆਂ ਮੰਗਾ ਜਿਵੇ ਕਿ 3193 ਖਾਲੀ ਪਟਵਾਰ ਸਰਕਲਾ ਨੂੰ ਤੁਰੰਤ ਭਰਨ, ਪਟਵਾਰੀਆਂ ਲਈ ਸਰਕਾਰੀ ਦਫਤਰਾਂ ਦਾ ਇੰਤਜਾਮ, ਟ੍ਰੇਨਿੰਗ ਦੌਰਾਨ ਪੂਰੀ ਤਨਖਾਹ, ਟ੍ਰੇਨਿੰਗ ਦਾ ਸਮਾ ਸਰਵਿਸ ਵਿਚ ਜੋੜਨਾ, ਪਟਵਾਰ ਸਰਕਲਾ ਦਾ ਕੰਮ ਅਤੇ ਆਬਾਦੀ ਦੇ ਆਧਾਰ ਤੇ ਨਵੀਨੀਕਰਨ, ਵਗੈਰਾ ਸਾਝੀਆਂ ਕੀਤੀਆਂ। ਮੌਕੇ ਪਰ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਅਹੂਦੇਦਾਰ ਗੁਰਪ੍ਰੀਤ ਸਿੰਘ ਜਿਲਾ ਪ੍ਰਧਾਨ, ਸੁਖਜਿੰਦਰ ਸਿੰਘ ਤਹਿਸੀਲ ਪ੍ਰਧਾਨ, ਕਪਿਲ ਗਰਗ, ਰਣਬੀਰ ਸਿੰਘ, ਕਰਮਪਾਲ ਸਿੰਘ, ਅੰਕਿਤ ਮਿੱਤਲ ਜਿਲਾ ਮੈਬਰ, ਅਤੇ ਕਾਨੂੰਗੋ ਐਸ਼ੋਸ਼ੀਏਸ਼ਨ ਦੇ ਅਹੂਦੇਦਾਰ ਰਾਜ ਕੁਮਾਰ ਜਿਲਾ ਪ੍ਰਧਾਨ, ਰਵਿੰਦਰ ਕੁਮਾਰ ਜਨਰਲ ਸਕੱਤਰ, ਵਿਨੋਦ ਮਹਿਤਾ, ਕਮਲਜੀਤ ਸਰਮਾ ਹਾਜਰ ਸਨ।

08/09/2023

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੱਕੇ ਧਰਨੇ ਦੇ ਪੰਜਵੇਂ ਦਿਨ ਫੂਕਿਆ ਸਿਹਤ ਮੰਤਰੀ ਡਾਕਟਰ ਬਲਵੀਰ ਦਾ ਪੁਤਲਾ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਧਰਮਵੀਰ ਹਰੀਗੜ੍ਹ ਇਕਾਈ ਆਗੂ ਜਗਸੀਰ ਸਿੰਘ ਅਤੇ ਕਰਨੈਲ ਸਿੰਘ ਨੇ ਕਿਹਾ ਕਿ ਦੋ ਸਤੰਬਰ ਨੂੰ ਕੀਤੀ ਮੀਟਿੰਗ ਦੌਰਾਨ ਸਿਹਤ ਮੰਤਰੀ ਡਾਕਟਰ ਬਲਵੀਰ ਅਤੇ ਐਸ.ਐਸ.ਪੀ ਪਟਿਆਲਾ ਵੱਲੋਂ ਸ਼ੁੱਕਰਵਾਰ 8 ਸਤੰਬਰ ਤੱਕ ਗ੍ਰਿਫ਼ਤਾਰ ਕੀਤੇ ਸਾਰੇ ਮਜ਼ਦੂਰਾਂ ਆਗੂਆਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰਸ਼ਾਸਨ ਦੁਆਰਾ ਦਿੱਤੇ ਭਰੋਸੇ ਦਾ ਅੱਜ ਲਗਭਗ ਪੂਰਾ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਆਗੂਆਂ ਦੀ ਰਿਹਾਈ ਬਾਰੇ ਕੋਈ ਜਾਣਕਾਰੀ ਹਾਲੇ ਤੱਕ ਨਹੀਂ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਹੁਣ‌ ਤੱਕ ਲਗਾਤਾਰ ਲਾਰੇ ਲਾਏ ਜਾ ਰਹੇ ਹਨ। ਬਦਲਾਅ ਦਾ ਝਾਂਸਾ ਦੇ ਕੇ ਸੱਤ੍ਹਾ ਵਿਚ ਆਈ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਵੱਲੋਂ ਸਿੱਧੇ ਰੂਪ 'ਚ ਦਲਿਤ ਮਜ਼ਦੂਰਾਂ ਦੇ ਉਲਟ ਧਨਾਢਾ ਦਾ ਪੱਖ ਪੂਰਿਆ ਜਾ ਰਿਹਾ ਹੈ। ਡਾਕਟਰ ਬਲਵੀਰ ਸਤ੍ਹਾ ਦੇ ਨਸ਼ੇ ਵਿਚ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਦੇ ਹੋਏ ਅਫ਼ਸਰਸ਼ਾਹੀ ਉੱਤੇ ਕਾਨੂੰਨ ਨੂੰ ਲਾਗੂ ਨਾ ਕਰਨ ਦਾ ਦਬਾਅ ਬਣਾਕੇ ਪਿੰਡ ਮੰਡੌਰ ਦੇ ਚੌਧਰੀਆਂ ਨੂੰ ਖੁਸ਼ ਕਰਨ ਵਿਚ ਲੱਗੇ ਹੋਏ ਹਨ ਅਤੇ ਮਜ਼ਦੂਰ ਦਾ ਹੱਕ ਦਵਾਉਣ ਦੀ ਥਾਂ ਪਿੰਡ ਮੰਡੌਰ ਦੇ ਮਜ਼ਦੂਰਾਂ ਉੱਤੇ ਪਿੰਡ ਦੇ ਧਨਾਡਾ ਨਾਲ ਸਮਝੌਤਾ ਕਰਨ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਪੱਕੇ ਧਰਨੇ ਦੇ ਪੰਜਵੇਂ ਦਿਨ ਵਾਅਦਾ ਖਿਲਾਫੀ ਕਰਨ ਤੇ ਡਾਕਟਰ ਬਲਵੀਰ ਦਾ ਪੁਤਲਾ ਫੂਕਦੇ ਹੋਏ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਅਤੇ ਹੋਰ ਡਾਕਟਰ ਬਲਵੀਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵੀਰਪਾਲ ਸਿੰਘ,ਅਮਰੀਕ ਸਿੰਘ, ਰਣਧੀਰ ਸਿੰਘ, ਦਰਸ਼ਨ ਸਿੰਘ, ਲਖਵੀਰ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ, ਅੰਗਰੇਜ਼ ਕੌਰ, ਸੁਰਜੀਤ ਕੌਰ, ਸੰਦੀਪ ਕੌਰ, ਅਤੇ ਹੋਰ ਆਗੂ ਸ਼ਾਮਲ ਰਹੇ
ਜਾਰੀ ਕਰਤਾ:-84273-12495

07/09/2023

ਸਲੱਗ--ਪਟਿਆਲਾ ਪੁਲਸ ਨੇ 105 ਗ੍ਰਾਮ ਹੀਰੋਇਨ ਸਮੇਤ 2 ਦੋਸ਼ੀਆ ਨੂੰ ਕੀਤਾ ਗਿਰਫ਼ਤਾਰ

ਦੋਸ਼ੀ ਨਿਰਦੇਸ਼ ਖਾਲਸਾ ਮੋਹਲਾ ਹਲਕਾ ਸਨੌਰ ਤੇ ਦੋਸ਼ੀ ਹਰਪ੍ਰੀਤ ਸਿੰਘ ਚੌਂਤਰਾ ਗੁਰੂਦੀਵਾਰਾ ਸਾਹਿਬ ਕੋਤਵਾਲੀ ਦਾ ਰਹਿਣ ਵਾਲਾ ਹੈ

Anchor--ਪਟਿਆਲਾ ਦੇ ਥਾਣਾ ਸਿਵਲ ਲਾਈਨ ਪੂਲਸ ਨੂੰ ਹਾਸਿਲ ਹੋਈ ਵੱਡੀ ਸਫਲਤਾ 105 ਹੀਰੋਈਨ ਸਮੇਤ 2 ਨਸ਼ਾ ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ ਭੈੜੇ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਟਿਆਲਾ ਸਿਵਲ ਲਾਈਨ ਥਾਣਾਂ ਦੇ ਪੁਲਿਸ ਪਾਰਟੀ ਨੇ ਪੌਡਾ ਕਲੋਨੀ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਸ਼ੱਕ ਦੇ ਅਧਾਰ ਤੇ ਸਕੋਟਰੀ ਪਰ ਰੋਕਿਆ ਜਿਨ੍ਹਾਂ ਪਾਸੋਂ 105 ਹੀਰੋਇਨ ਬਰਾਮਦ ਹੋਈ ਦੋਸ਼ੀ ਨਿਰਦੇਸ਼ ਅਤੇ ਹਰਪ੍ਰੀਤ ਨੂੰ ਪੁਲਿਸ ਨੇ ਮੌਕੇ ਤੇ ਹੀਰੋਇਨ ਸਮੇਤ ਕਾਬੂ ਕਰ ਲਿਆ ਇਹਨਾਂ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ

ਬਾਈਟ--ਹਰਜਿੰਦਰ ਸਿੰਘ ਢਿੱਲੋਂ ਐਸਐਚਓ ਥਾਣਾ ਸਿਵਲ ਲਾਈਨ ਥਾਣਾ

06/09/2023

ਪਟਿਆਲਾ ਦੀ ਸਾਈ ਮਾਰਕੀਟ ਬਾਜ਼ਾਰ ਵਿੱਚੋਂ ਸ਼ੀਸ਼ੇ ਭੰਨ ਕੇ ਗੱਡੀਆਂ ਦੀਆਂ ਬੈੱਟਰੀਆਂ ਕੀਤੀਆਂ, ਚੋਰੀ
ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ
6 ਗਡੀਆ ਦੀਆਂ ਬੈਟਰੀਆ ਕਿਤੀਆ ਚੋਰੀ

ਦੁਕਾਨਦਾਰਾਂ ਦੇ ਵਿੱਚ ਦਿੱਖ ਰਿਹਾ ਹੈ ਖੌਫ ਦਾ ਮਾਹੌਲ

ਪਟਿਆਲਾ ਸ਼ਹਿਰ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ। ਪੁਲਿਸ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਵੱਡੇ ਸਵਾਲ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਸ਼ਰੇਆਮ ਦੇ ਵਿੱਚ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਸ਼ਰ੍ਹੇਆਮ ਗੱਡੀ ਦੀਆਂ ਬੈਟਰੀਆਂ, ਚੋਰੀ ਕਰਕੇ ਹੋ ਜਾਂਦੇ ਨੇ ਰਫ਼ੂ ਚੱਕਰ
ਦੁਕਾਨਦਾਰਾਂ ਦੇ ਵਿੱਚ ਵੀ ਖ਼ੌਫ਼ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਪੁਲੀਸ ਪ੍ਰਸ਼ਾਸਨ ਨੂੰ ਨਾਈਟ ਪੈਟਰੋਲਿੰਗ ਵਧਾਣੀ ਚਾਹੀਦੀ ਹੈ ਸਾਈ ਮਾਰਕੀਟ ਵਿਖੇ ਪਿਛਲੇ ਲੰਮੇ ਸਮੇਂ ਤੋਂ ਲੋਕ ਗੱਡੀਆਂ ਠੀਕ ਕਰਵਾਉਣ ਆਉਂਦੇ ਹਨ। ਅਤੇ ਆਪਣੀਆਂ ਗੱਡੀਆਂ ਦੁਕਾਨਦਾਰਾਂ ਕੋਲ ਖੜਾ ਜਾਂਦੇ ਹਨ। ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰਾਂ ਦੇ ਨਾਲ ਚੋਰਾਂ ਵੱਲੋਂ ਧਡਲੇ ਨਾਲ ਗੱਡੀਆਂ ਦੇ ਸ਼ੀਸ਼ੇ ਤੋੜੇ ਜਾਂਦੇ ਹਨ। ਗੱਡੀ ਦੀਆਂ ਬੈੱਟਰੀਆਂ ਚੋਰੀ ਕਰਕੇ ਭੱਜ ਜਾਂਦੇ ਹਨ।
ਪ੍ਰਸ਼ਾਸਨ ਵੱਲੋਂ ਚੋਰਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ। ਗੱਲਬਾਤ ਕਰਦਿਆਂ ਦੁਕਾਨਦਾਰ ਨੇ ਦੱਸਿਆ ਹੈ ਕਿ ਛੇ ਗੱਡੀ ਦੀਆਂ ਬੈਟਰੀਆਂ ਕੱਢ ਕੇ ਚੋਰ ਭੱਜ ਗਏ

06/09/2023

ਜਨ ਹਿੱਤ ਸੰਮਤੀ ਵਲੋਂ ਕੋਰਟ ਕੰਪਲੈਕਸ ਵਿੱਚ ਬੂਟੇ ਅਤੇ ਗਮਲੇ ਦੇਣੇ ਸ਼ਲਾਘਾਯੋਗ,ਕੇ ਪੀ ਸਿੰਘ। ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਮਾਨਯੋਗ ਸੀ ਜੀ ਐਮ ਕਮ ਸੈਕਟਰੀ ਲੀਗਲ ਸਰਵਿਸ ਜੀ ਦੀ ਮੰਗ ਤੇ ਕੋਰਟ ਕੰਪਲੈਕਸ ਵਿੱਚ ਬੂਟੇ ਅਤੇ ਗਮਲੇ ਦਿੱਤੇ ਗਏ, ਜਿਸ ਵਿੱਚ ਮੁੱਖ ਮਹਿਮਾਨ ਐਡਵੋਕੇਟ ਕੇ ਪੀ ਸਿੰਘ ਪ੍ਰਧਾਨ ਜ਼ਿਲ੍ਹਾ ਬਾਰ ਕੌਂਸਲ ਪਟਿਆਲਾ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਰੇਨੂੰ ਬਾਲਾ ਰੀਡਰ ਸੀ ਜੀ ਐਮ ਅਤੇ ਐਡਵੋਕੇਟ ਅਮਨਪ੍ਰੀਤ ਸਿੰਘ ਵਿਰਕ ਮੀਤ ਪ੍ਰਧਾਨ ਬਾਰ ਕੌਂਸਲ ਪਟਿਆਲਾ ਨੇ ਕੀਤੀ, ਵਿਸ਼ੇਸ਼ ਤੌਰ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ,ਸੁਰਵਿੰਦਰ ਸਿੰਘ ਛਾਬੜਾ ਮੀਤ ਪ੍ਰਧਾਨ, ਸਟੇਟ ਐਵਾਰਡੀ ਰੁਪਿੰਦਰ ਕੌਰ, ਲਾਇਬ੍ਰੇਰੀਅਨ ਐਡਵੋਕੇਟ ਅਮਨਦੀਪ ਕੌਰ, ਐਡਵੋਕੇਟ ਗੁਰਵੰਤ ਸਿੰਘ, ਐਡਵੋਕੇਟ ਜੋਰਾ ਸਿੰਘ, ਐਡਵੋਕੇਟ ਮਨਪ੍ਰੀਤ ਸਿੰਘ, ਐਡਵੋਕੇਟ ਸ਼ਿਵਮ, ਐਡਵੋਕੇਟ ਪੰਕਜ ਸਿੰਗਲਾ, ਐਡਵੋਕੇਟ ਹਰਜਿੰਦਰ ਸਿੰਘ ਜਰਮਨੀ, ਰਵਿੰਦਰ ਰਵੀ, ਸੁਰਿੰਦਰ ਸਿੰਘ ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆ ਜ਼ਿਲ੍ਹਾ ਬਾਰ ਕੌਂਸਲ ਪਟਿਆਲਾ ਦੇ ਪ੍ਰਧਾਨ ਕੇ ਪੀ ਸਿੰਘ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਦੂਸ਼ਿਤ ਹੁੰਦੇ ਵਾਤਾਵਰਨ ਨੂੰ ਬਚਾਉਣ ਲਈ ਜੋ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਹੋਈ ਹੈ ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪਟਿਆਲਾ ਸ਼ਹਿਰ ਦੇ ਵੱਖ ਵੱਖ ਚੋਕਾ ਪਾਰਕਾਂ ਦੀ ਸਾਂਭ ਸੰਭਾਲ ਕਰਨੀ ਵੀ ਪ੍ਰਸੰਸਾਯੋਗ ਕਾਰਜ ਹੈ ਉਹਨਾਂ ਕਿਹਾ ਕਿ ਇਹਨਾਂ ਵਲੋਂ ਕੋਰਟ ਕੰਪਲੈਕਸ ਦੀ ਸੁੰਦਰਤਾ ਲਈ ਗਮਲੇ ਅਤੇ ਬੂਟੇ ਦੇਣੇ ਸ਼ਲਾਘਾਯੋਗ ਹੈ, ਇਸ ਮੌਕੇ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਸਾਡੀ ਸੰਸਥਾ ਵਲੋਂ ਪਟਿਆਲਾ ਸ਼ਹਿਰ ਦੇ ਬਾਰਾਦਰੀ ਗਾਰਡਨ ਵਿਖੇ ਬਣੇ ਪਾਰਕਾਂ ਦੀ ਸਾਂਭ ਸੰਭਾਲ ਵੀ ਜਨ ਹਿੱਤ ਸੰਮਤੀ ਵਲੋਂ ਕੀਤੀ ਜਾ ਰਹੀ ਹੈ। ਫੋਟੋ ਕੈਪਸਨ, ਜਨ ਹਿੱਤ ਸੰਮਤੀ ਵਲੋਂ ਕੋਰਟ ਕੰਪਲੈਕਸ ਵਿੱਚ ਗਮਲੇ ਦਿੰਦੇ ਹੋਏ ਇਸ ਮੌਕੇ ਕੇ ਪੀ ਸਿੰਘ, ਵਿਨੋਦ ਸ਼ਰਮਾ, ਸਟੇਟ ਐਵਾਰਡੀ ਪਰਮਿੰਦਰ ਭਲਵਾਨ ਵੀ ਹਾਜ਼ਰ ਸਨ

03/09/2023

ਜਨਹਿਤ ਸਮਿਤੀ ਅਤੇ ਫੁਲ ਨਿਉਰੋ ਹਸਪਤਾਲ ਪਟਿਆਲਾ ਵਲੋ ਬਾਰਾਂ ਦਰੀ ਗਾਰਡਨ ਵਿਛੇ ਮੈਡੀਕਲ ਜਾਂਚ ਕੈਂਪ ਲਗਾਇਆ ਗੇ।
ਅੱਜ ਸੰਸਥਾ ਜਨਹਿਤ ਸਮਿਤੀ ਅਤੇ ਫੁਲ ਨਿਓਰੋ ਹਸਪਤਾਲ ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਵਿਸ਼ਾਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ l ਇਸ ਕੈਂਪ ਵਿੱਚ ਦੋ ਸੌ ਤੋ ਉਪਰ ਵਿਅਕਤੀਆ ਵਲੋ ਆਪਣੇ ਸ਼ਰੀਰ ਦਾ ਚੈਕ ਅੱਪ ਕਰਵਾਇਆ ਗਿਆ। ਇਸ ਮੌਕੇ ਸੈਰ ਪ੍ਰੇਮੀਆ ਵਲੋ ਇਸ ਤਰ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਉਨ੍ਹਾਂ ਜਨਹਿਤ ਸਮਿਤੀ ਦੀ ਟੀਮ ਵਿਨੋਦ ਸ਼ਰਮਾ ਅਤੇ ਸੰਸਥਾ ਦੇ ਮੈਬਰਾਂ ਦੀ ਤਾਰੀਫ਼ ਕੀਤੀ ਅਤੇ ਏਦਾ ਹੀ ਲੋਕ ਸੇਵਾਵਾਂ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ ਸਾਡੀ ਸੰਸਥਾ ਦੀ ਕੋਸ਼ਿਸ਼ ਹੈ ਕਿ ਅਸੀਂ ਸਮਾਜ ਚ ਲੋਕ ਭਲਾਈ ਦਾ ਕੰਮ ਕਰੀਏ ਉਨਾ ਦੱਸਿਆ ਕਿ ਸੰਸਥਾ ਵਲੋ ਮੁਫ਼ਤ ਐਂਬੂਲੈਂਸ ਸੇਵਾ,ਮਰੀਜਾ ਲਈ ਮਦਦ, ਕੰਪਿਊਟਰ ਸੈਟਰ, ਸਿਲਾਈ ਸੈਂਟਰ ਵੀ ਚਲਾਏ ਜਾ ਰਹੇ ਹਨ। ਇੰਦਰਜੀਤ ਦੁਆ ਵਲੋ ਦਸਿਆ ਗਿਆ ਕਿ ਹੁਣ ਸੰਸਥਾ ਵਲੋ ਅੰਤਿਮ ਯਾਤਰਾ ਵੈਨ ਅਤੇ ਫਰਿਜ਼ ਦੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਲਗਾਤਾਰ ਰਾਜਿੰਦਰਾ ਹਸਪਤਾਲ ਵਿਚ ਲੋੜ ਵੰਦ ਮਰੀਜਾਂ ਦੀ ਮਦਦ ਲਈ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਸੰਸਥਾ ਵਲੋ ਲਗਾਤਾਰ ਵਾਤਾਵਰਣ ਸੰਭਾਲ ਦਾ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਖੂਨ, ਸ਼ੂਗਰ, ਬੀ ਪੀ, ਈ ਸੀ ਜੀ, ਦੇ ਟੈਸਟ ਕੀਤੇ ਗਏ । ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਮੌਕੇ ਆਪਣੇ ਸ਼ਰੀਰ ਦੀ ਜਾਂਚ ਕਰਵਾਈ। ਵਿਸ਼ੇਸ਼ ਤੌਰ ਤੇ ਡਾਕਟਰ ਅੰਸ਼ੂ ਫੁਲ ਨਿਊਰੋ ਨੇ ਸਾਰੇ ਲੋਕਾ ਨੂੰ ਆਪਣੇ ਸ਼ਰੀਰ ਦੀ ਜਾਂਚ ਕਰਵਾਉਣ ਦੇ ਲਾਭ ਦੱਸੇ, ਉਨ੍ਹਾਂ ਦੀ ਸਾਰੀ ਟੀਮ ਨੇ ਬੜੇ ਹੀ ਯੋਗ ਤਰੀਕੇ ਨਾਲ ਕੈਂਪ ਦਾ ਸੰਚਾਲਨ ਕੀਤਾ । ਇਸ ਮੌਕੇ ਜੀ ਐਸ ਅਨੰਦ,ਨਿਰਮਲ ਸਿੰਘ, ਅਨਿਲ ਚੋਪੜਾ, ਜੀ ਐਸ ਬੇਦੀ, ਪਰਮੋਦ ਸ਼ਰਮਾ, ਪੂਰਨ ਸਵਾਮੀ, ਪ੍ਰੋ , ਉਪਕਾਰ ਸਿੰਘ, ਚਮਨ ਲਾਲ ਗਰਗ, ਪਰਮਿੰਦਰ ਪਹਿਲਵਾਨ, ਹਰਪਾਲ ਮਾਣ, ਜਤਵਿੰਦਰ ਗਰੇਵਾਲ, ਰੁਪਿੰਦਰ ਕੌਰ, ਸਤੀਸ਼ ਜੋਸ਼ੀ,ਜਸਬੀਰ ਸਿੰਘ, ਵਿਕਰਮ, ਗੁਰਦਿਆਲ ਸਿੰਘ ਅਤੇ ਸੁਰਿੰਦਰ ਸਿੰਘ ਸ਼ਾਮਿਲ ਹੋਏ।

Address

Patiala

Telephone

+919781850981

Website

Alerts

Be the first to know and let us send you an email when Ajdikhabarpunjab posts news and promotions. Your email address will not be used for any other purpose, and you can unsubscribe at any time.

Videos

Share

Category