Prof Prem Singh Chandumajra
ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਚੱਲ ਕੇ ਬਟਾਲਾ ਪਹੁੰਚੀ ਸੀ ਤੇ ਜਿਸ ਜਗ੍ਹਾ ਬਰਾਤ ਦਾ ਠਹਿਰਾਅ ਸੀ ਉੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ। ਜਿਸ ਸਥਾਨ ’ਤੇ ਗੁਰੂ ਜੀ ਤੇ ਮਾਤਾ ਸੁਲੱਖਣੀ ਜੀ ਦੇ ਫੇਰੇ ਹੋਏ ਉਥੇ ਗੁਰਦੁਆਰਾ ਡੇਹਰਾ ਸਾਹਿਬ ਸਥਿਤ ਹੈ ।#shrigurunanakdevji
#ਟੀਮ_ਚੰਦੂਮਾਜਰਾ
#Team_Chandumajra
ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਾਰਲੀਮੈਂਟ ਵਿੱਚ ਕੇਂਦਰ ਸਰਕਾਰ ਕੋਲ ਇਹ ਮੰਗ ਰੱਖੀ ਗਈ ਕਿ ਜਲ੍ਹਿਆਂਵਾਲੇ ਬਾਗ ਵਿਖੇ ਬੇਕਸੂਰ ਪੰਜਾਬੀਆਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਲੰਡਨ ਜਾ ਕੇ ਮਾਈਕਲ ਓਡਵਾਈਰ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਨ ਵਾਲੇ ਕ੍ਰਾਂਤੀਕਾਰੀ ਸੂਰਮੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਦਾ ਮਤਾ ਪਾਰਲੀਮੈਂਟ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਦਾ ਬੁੱਤ ਜਲ੍ਹਿਆਂਵਾਲੇ ਬਾਗ ਵਿਚ ਚਲਾਉਣ ਦੀ ਵੀ ਮੰਗ ਰੱਖੀ। ਪ੍ਰੋ ਚੰਦੂਮਾਜਰਾ ਦੀ ਇਸ ਮੰਗ ਨੂੰ ਮੰਨਦਿਆਂ ਹੋਇਆ ਕੇਂਦਰ ਸਰਕਾਰ ਵੱਲੋਂ 14 ਅਪ੍ਰੈਲ 2018 ਨੂੰਹ ਜਲ੍ਹਿਆਂਵਾਲੇ ਬਾਗ ਗੋਲੀਕਾਂਡ ਨੂੰ ਸੌ ਸਾਲ ਪੂਰੇ ਹੋਏ ਸਨ ਉਸ ਦਿਨ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵੱਲੋਂ ਲਗਾਇਆ ਗਿਆ।
ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਾਰਲੀਮੈਂਟ ਵਿੱਚ ਕੇਂਦਰ ਸਰਕਾਰ ਕੋਲ ਇਹ ਮੰਗ ਰੱਖੀ ਗਈ ਸੀ ਕਿ ਹੜ੍ਹਾਂ ਦਾ ਸਤਾਈ ਨਹੀਂ ਬਲਕਿ ਪੱਕਾ ਹੱਲ ਕੱਢਿਆ ਜਾਵੇ।ਪ੍ਰੋਫੈਸਰ ਚੰਦੂਮਾਜਰਾ ਵੱਲੋਂ ਹੜ੍ਹ ਨਾਲ ਤਬਾਹ ਹੋਈ ਕਿਸਾਨਾਂ ਦੀਆ ਫਸਲ ਦਾ 3500 ਦੀ ਜਗ੍ਹਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਵਾਸਤੇ ਕੇਂਦਰ ਸਰਕਾਰ ਕੋਲ ਮੰਗ ਰੱਖੀ ਗਈ।
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ, ਵਿਧਾਨ ਸਭਾ ਹਲਕਾ ਸਨੌਰ ਅਤੇ ਘਨੌਰ ਦੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦੇ ਪਸ਼ੂਆ ਲਈ ਚਾਰੇ ( ਮੱਕੀ ਦੇ ਅਚਾਰ) ਵੱਖ- ਵੱਖ ਪਿੰਡਾਂ ਲਈ ਰਵਾਨਾਂ ਕਰਦੇ ਹੋਏ। ਇਸ ਮੌਕੇ ਸੀਨੀਅਰ ਆਗੂ ਸਾਹਿਬਾਨ ਵੀ ਮੌਜੂਦ..
ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਸਦ ਭਵਨ ਵਿੱਚ ਦਰਬਾਰ ਸਾਹਿਬ ਵਿੱਚ ਆਪ੍ਰੇਸ਼ਨ ਬਲੂ ਸਟਾਰ ਅਤੇ 1984 ਦੇ ਸਿੱਖ ਦੰਗਿਆਂ ਨਾਲ ਸਬੰਧਤ ਮੁੱਦੇ ਉਠਾਏ । ਪ੍ਰੋ: ਚੰਦੂਮਾਜਰਾ 16 ਲੋਕ ਸਭਾ ਵਿਚ ਇਕੱਲੇ ਸੰਸਦ ਮੈਂਬਰ ਰਹੇ, ਜਿਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਪੰਜਾਬ ਰਾਜ ਅਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੇ ਹਰ ਮੁੱਦੇ ਅਤੇ ਸਮੱਸਿਆਵਾਂ ਨੂੰ ਉਠਾਇਆ।
ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਜੰਗ 'ਚ ਵਜ਼ੀਰ ਖਾਨ ਮਾਰਿਆ ਗਿਆ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸਿੰਘਾਂ ਨੇ ਸਰਹਿੰਦ ਫ਼ਤਹਿ ਕੀਤੀ। ਇਸ ਇਤਿਹਾਸ ਨੂੰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਆਪਣੇ ਸੰਸਦੀ ਕਾਰਜ ਕਾਲ ਦੌਰਾਨ ਇਸ ਮਹਾਨ ਇਤਿਹਾਸ ਬਾਰੇ ਦੱਸ ਕੇ ਸਾਰੇ ਅਲੱਗ-ਅਲੱਗ ਸਟੇਟਾਂ ਦੇ ਸੰਸਦ ਮੈਂਬਰਾਂ ਨੂੰ ਇਸ ਤੋਂ ਜਾਣੂੰ ਕਰਵਾਇਆ ਗਿਆ ।
#Mission2k24
#ਟੀਮ_ਚੰਦੂਮਾਜਰਾ
#Team_Chandumajra
ਉਸ ਅਕਾਲ ਪੁਰਖ ਵਾਹਿਗੁਰੂ ਦੀ ਮੇਹਰ ਅਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਸੰਗਤ ਦੀ ਬਖਸ਼ੀ ਤਾਕਤ ਸਦਕਾ ਸੰਸਦੀ ਇਤਿਹਾਸ ਵਿੱਚ ਪਹਿਲੀ ਵਾਰ 75 ਸਾਲਾ ਚ ਸਰਫ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਐਸੇ ਮੈਂਬਰ ਪਾਰਲੀਮੈਂਟ ਨਾਇ ਜਿਨਾ ਨੇ ਮਿਤੀ 27-12-2017 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਅਜ਼ਾਦੀ ਦੇ 75 ਸਾਲ ਵਿੱਚ ਪਹਿਲੀ ਵਾਰ ਭਾਰਤ ਦੀ ਸੰਸਦ ਵਿੱਚ ਸ਼ਰਧਾਂਜਲੀ ਭੇਂਟ ਕਰਨ ਦੀ ਸੇਵਾ ਨਿਭਾਉਣ ਦਾ ਮਾਣ ਹਾਸਲ ਹੋਇਆ । ਉਸ ਸਮੇਂ ਦੇ ਭਾਵੁਕ ਪਲ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ।
ਦੇਸ਼ ਦੀ ਪਾਰਲੀਮੈਂਟ ਵਿਚ ਪਹਿਲੀ ਵਾਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਜੀ ਨੇ ਆਪਣੇ ਪਾਰਲੀਮੈਂਟ ਕਾਰਜਕਾਲ ਦੇ ਦੌਰਾਨ। ਲੋਕ ਸਭਾ ਵਿੱਚ ਸਰਕਾਰ ਨੂੰ ਨਿਵੇਦਨ ਕੀਤੀ ਕਿ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਬਲੀਦਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੇਸ਼ ਵਿੱਚ ਬਲੀਦਾਨ ਦਿਵਸ ਵਜੋਂ ਮਨਾਉਣਾ ਚਾਹੀਦਾ ਹੈ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।।
ਆਪਣੀ ਪਾਵਨ ਬਾਣੀ ਅਤੇ ਅੰਮ੍ਰਿਤ ਬਚਨਾਂ ਨਾਲ ਪਾਪੀਆਂ, ਦੁਸ਼ਟਾਂ ਨੂੰ ਤਾਰਨ ਤੇ ਕੁਰਾਹਿਆਂ ਨੂੰ ਰਾਹੇ ਪਾ ਕੇ ਗੁਰੂ ਨਾਲ ਜੋੜਨ ਵਾਲੇ ਪਹਿਲੇ ਪਾਤਿਸ਼ਾਹ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।
#SriGuruNanakDevJi #ParkashGurpurab
ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਜੀ ਵੱਲੋਂ ਕੇਂਦਰੀ ਸੜਕ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕੀਤੀ ਗਈ। ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਜੀ ਵੱਲੋਂ ਕਿਹਾ ਗਿਆ ਕਿ ਜਦ ਹਰਿੰਦਰਪਾਲ ਸਿੰਘ ਚੰਦੂਮਾਜਰਾ ਜੀ ਨੇ ਵਿਧਾਨ ਸਭਾ ਦੀ ਚੋਣ ਜਿੱਤੀ ਸੀ ਉਸ ਸਮੇਂ ਸ਼੍ਰੀ ਨਿਤਿਨ ਗਡਕਰੀ ਜੀ ਨੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਬਹਾਦਰਗਡ਼੍ਹ ਸੇਵਾ ਲਈ ਪੈਸੇ ਦਿੱਤੇ ਸਨ ਜਿਸ ਨਾਲ ਗੁਰਦੁਆਰਾ ਸਾਹਿਬ ਵਿਖੇ ਇਕ ਇਤਿਹਾਸਕ ਕਾਰਜ ਕੀਤਾ ਗਿਆ ਉਸ ਦੇ ਉਦਘਾਟਨ ਲਈ ਸ਼੍ਰੀ ਨਿਤਿਨ ਗਡਕਰੀ ਜੀ ਨੂੰ ਸੱਦਾ ਦੇਣ ਵਾਸਤੇ ਆਏ ਸਨ।
1:- ਪ੍ਰੋ ਚੰਦੂਮਾਜਰਾ ਵੱਲੋਂ ਸ਼੍ਰੀ ਨਿਤਿਨ ਗਡਕਰੀ ਜੀ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਜ਼ਿਲ੍ਹਾ ਪਟਿਆਲਾ (ਸ.ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਵਿਧਾਨ ਸਭਾ ਹਲਕਾ ਸਨੌਰ ) ਵਿੱਚ ਦੇਵੀਗੜ੍ਹ ਪਿਹੋਵਾ ਕੁਰੂਕਸ਼ੇਤਰ ਰੋਡ ਅਤੇ ਦੇਵੀਗੜ੍ਹ ਚੀਕਾ ਵਾਇਆ ਬਲਬੇੜਾ ਰੋਡ ਨੂੰ ਕੌਮੀ ਮਾਰਗ ਐਲਾਨਿਆ ਗਿਆ ਸੀ, ਪਰ ਅਜੇ ਤੱਕ ਇਸ ਪਾਸੇ ਕੋਈ ਪ੍ਰਗਤੀ ਨਹੀਂ ਹੋਈ। ਕਿਰਪਾ ਕਰਕੇ ਉਸ ਕਾ